Home » , » MANN AVOIDS TALK ON BASICS OF KHALISTAN

MANN AVOIDS TALK ON BASICS OF KHALISTAN

MANN AVOIDS TALK ON BASICS OF KHALISTAN

S.S. Mann deliberately presents a ridiculous image of Khalistan to create a sense of hatred for it. He speaks fanaticism. Whereas Khalistan is a concept of love and harmony. He deliberately avoids basic principles which support the concept like, how the Sikhs are a fully qualified nation, how Khalistan is spiritually sanctioned, how its territory has been defined, how it was a historic reality, how it was averted in 1947, how the present circumstances compel Sikhs to peacefully struggle for it. Mann needs to be told that Khalistan is much more than a 'Buffer State'.

Before reading this please first read:

&


ਪਿਛਲੇ ਲਿੰਕ ਵਿਚ ਤੁਸੀ ਪੜਿਆ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਕਿਵੇ ਕੇਂਦਰ ਸਰਕਾਰ ਦੇ ਖਾਲਿਸਤਾਨ ਦੇ ਸੇਫਟੀ ਵਾਲਵ ਵਜੋਂ ਵਿਚਰਦਾ ਹੈ ਤੇ ਖੁਫੀਆ ਅਜੈਂਸੀਆਂ ਦੇ ਹਿੱਟ ਬਿਫੋਰ ਹਿੱਟ ਦੇ ਅਸੂਲ ਮੁਤਾਬਿਕ ਕਾਰਜਸ਼ੀਲ ਹੈ। ਮਾਨ ਸਾਹਿਬ ਦਾ ਮਕਸਦ ਖਾਲਿਸਤਾਨ ਦੇ ਸਿਧਾਂਤ ਦੀ ਪ੍ਰੋੜਤਾ ਕਰਨਾਂ ਨਹੀ ਸਗੋਂ ਬੜੇ ਡੂੰਘੇ ਤਰੀਕੇ ਨਾਲ ਖਾਲਿਸਤਾਨ ਬਾਬਤ ਨਫਰਤ ਤੇ ਹਾਸੋਹੀਣੇ ਹਾਲਾਤ ਤੇ ਇਮੇਜ ਪੇਸ਼ ਕਰਨਾਂ ਹੈ।
ਆਪਾਂ ਸਭ ਜਾਣਦੇ ਹਾਂ ਕਿ ਕਿਵੇਂ ਬੀਤੇ ਸਮੇਂ ਵਿਚ ਖਾਲਿਸਤਾਨ ਇਕ ਨਮੂਨੇ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਦੀ ਦੰਗੇ ਨਹੀ ਸਨ ਹੋਏ। ਹੋਰ ਤੇ ਹੋਰ ਅੱਜ ਦੁਨੀਆਂ ਮਨੁਖੀ ਹਕੂਕਾਂ ਦੀ ਜਿਹੜੀ ਗਲ ਕਰਦੀ ਹੈ ਉਹ ਸਿੱਖ ਰਾਜ ਵਿਚ ਪਹਿਲਾਂ ਹੀ ਮੌਜੂਦ ਸਨ। ਪਾਠਕ ਪੜ੍ਹ ਕੇ ਹੈਰਾਨ ਹੋਣਗੇ ਕਿ ਸਿੱਖ ਰਾਜ ਵਿਚ ਕਦੀ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀ ਸੀ ਦਿਤੀ ਗਈ। ਸਿੱਖ ਰਾਜ ਧਾਰਮਿਕ ਸਹਿਣਸ਼ੀਲਤਾ ਦਾ ਇਕ ਨਮੂਨਾਂ ਸੀ। ਪਰ ਮਾਨ ਸਾਹਿਬ ਖਾਲਿਸਤਾਨ ਪ੍ਰਤੀ ਕੱਟੜਵਾਦੀ ਤਸਵੀਰ ਜਾਣ ਬੁਝ ਕੇ ਪੇਸ਼ ਕਰਦਾ ਹੈ।ਮਾਨ ਸਾਹਿਬ ਸਿੱਖ ਰਾਜ ਦੇ ਮੁਢਲੇ ਸਿਧਾਂਤਾਂ ਦੀ ਗਲ ਹੀ ਨਹੀ ਕਰਦਾ ਕਿ ਖਾਲਿਸਤਾਨ ਕਿਵੇਂ:
1.SIKHS A FULLY QUALIFIED NATION -    ਕਿਵੇਂ 'ਪੰਜਾਬ ਦੇ ਸਿੱਖ' ਸੰਪੂਰਨ ਯੋਗਤਾ ਵਾਲਾ ਰਾਸ਼ਟਰ ਜਾਂ ਕੌਮ ਹੈ। ਜਿਹਨਾਂ ਦੀ ਵਖਰੀ ਪਛਾਣ ਤੇ ਵਖਰਾ ਪਹਿਰਾਵਾ, ਵਖਰਾ ਇਲਾਕਾ, ਵਖਰਾ ਮਜ਼੍ਹਬ ਤੇ ਵਖਰਾ ਪਿਛੋਕੜ ਹੈ।ਇਕ ਵਿਦਵਾਨ ਨੇ ਬੜੀ ਸੋਹਣੀ ਗਲ ਲਿਖੀ ਹੈ ਕਿ ਜੇ ਪੰਜਾਬ ਦੇ ਸਿੱਖ 'ਕੌਮ' ਨਹੀ ਹਨ ਤਾਂ ਕੌਮ ਦੀ ਪ੍ਰਭਾਸ਼ਾ ਨਵੇ ਸਿਰੇ ਤੋਂ ਘੜਨੀ ਪਊ, ਡਿਕਸ਼ਨਰੀਆਂ ਦੀ ਸੋਧ ਕਰਨੀ ਪਉ। ਦੂਸਰੇ ਪਾਸੇ ਯੂ ਐਨ ਓ ਨੇ ਕਿਹਾ ਕਿ ਵਖਰੀਆਂ ਕੌਮਾਂ ਸਵਰਾਜ ਦਾ ਹੱਕ ਹਾਸਲ ਹੈ।
2. SPIRITUAL SANCTION OF KHALISTAN    ਕਿਵੇ ਖਾਲਿਸਤਾਨ ਰੂਹਾਨੀ ਸਿਧਾਂਤ ਤੋਂ ਜਨਮ ਲੈਂਦਾ ਹੈ। ਕਿ ਕਿਵੇ ਗੁਰੂ ਸਾਹਿਬ ਆਪ ਮਨੁੱਖੀ ਅਜਾਦੀ ਦੀ ਗਲ ਕਰਦੇ ਹਨ। ਕਿਵੇ 'ਰਾਜ ਕਰੇਗਾ ਖਾਲਸਾ' ਦਾ ਦੋਹਰਾ ਸਿੱਖ ਸੁਭਹ ਸ਼ਾਮ ਅਰਦਾਸ ਬਾਦ ਗਾਉਦੇਂ ਹਨ।
3. WITNESSED BY MARTYR LOGY:-    ਕਿਵੇਂ ਇਹਦੀ ਪ੍ਰਾਪਤੀ ਲਈ ਸਿੱਖ ਗੰਭੀਰਤਾ ਦਿਖਾਉਦੇ ਹਨ, ਸ਼ਹਾਦਤਾਂ ਦਿੰਦੇ ਹਨ, ਆਪਣਾ ਆਪ ਨਿਛਾਵਰ ਕਰ ਦਿੰਦੇ ਹਨ।
4.A REALITY IN PAST    ਕਿਵੇ ਖਾਲਿਸਤਾਨ ਬੀਤੇ ਵਿਚ ਹਕੀਕਤ ਸੀ ਤੇ ਨਮੂਨੇ ਦਾ ਰਾਜ ਸੀ ਜਿਸ ਤੋਂ ਵਰਤਮਾਨ ਸਭਿਆਤਾਵਾਂ ਨੇ ਸਬਕ ਸਿੱਖੇ।
5. AVERTED IN 1947- ਕਿਵੇ ਇਹ 1947 'ਚ ਬਣਦਾ ਬਣਦਾ ਰਹਿ ਗਿਆ ਸੀ। ਜਦੋਂ ਅੰਗਰੇਜਾਂ ਨੇ ਹਕੂਮਤ ਦੀਆਂ ਤਿੰਨ ਵਾਰਸ ਧਿਰਾਂ ਪਛਾਣੀਆਂ ਸਨ ਜਿਨ੍ਹਾਂ ਵਿਚੋਂ ਇਕ ਧਿਰ ਸਿੱਖ ਸਨ । ਪਰ ਭੋਲੇ ਸਿੱਖ ਲੀਡਰ ਕਾਂਗਰਸੀ ਲੀਡਰਾਂ ਦੇ ਵਾਇਦਿਆਂ ਵਿਚ ਫਸ ਗਏ ਸਨ।
6. TERRITORY OF KHALISTAN DEFINED:-    ਕਿਵੇ ਖਾਲਿਸਤਾਨ ਦੀ ਹੱਦ-ਬੰਦੀ ਹੋ ਚੁੱਕੀ ਹੈ।1947 ਤੋ ਲੈ ਕੇ 1966 ਤਕ ਲੰਮੇ ਚਲੇ ਸੰਘਰਸ਼ ਉਪਰੰਤ ਖੁੱਦ ਭਾਰਤ ਸਰਕਾਰ ਨੇ ਹੀ ਇਸ ਦੀ ਸਰਹੱਦ ਉਲੀਕ ਦਿਤੀ ਹੈ ਜਦੋ ਅਕਾਲੀਆਂ ਨੇ ਬੋਲੀ ਦੇ ਅਧਾਰ ਤੇ ਸੂਬਾ ਮੰਗਿਆਂ ਪਰ ਭਾਰਤ ਸਰਕਾਰ ਨੇ ਧਰਮ ਦੇ ਅਧਾਰ ਤੇ ਹੱਦ ਬੰਦੀ ਕਰ ਦਿਤੀ। ਪਰ ਮਾਨ ਸਾਹਿਬ ਜਾਣ ਬੁਝ ਕੇ ਮਖੌਲ ਖਾਤਰ ਗਵਾਂਢੀ ਸੂਬਿਆਂ ਨੂੰ ਵੀ ਨਾਲ ਦਿਖਾਉਦਾ ਹੈ। ਸ਼ਰਾਰਤ ਅਧੀਨ ਲਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਦਸਦਾ ਹੈ।
7. IMMEDIATE REASONS (NECESSITATED BY DESTRUCTIVE PLANS OF CONGRESS)-    ਕਿਵੇਂ ਕਾਂਗਰਸ ਸਰਕਾਰ ਇਸ ਸਿਧਾਂਤ ਨੂੰ ਮਲੀਆਮੇਟ ਕਰਨ ਤੇ ਤੁਲੀ ਹੋਈ ਹੈ। ਇਥੋ ਦੇ ਦਰਿਆਈ ਪਾਣੀ ਖੋਹ ਲਏ ਹਨ। ਇੰਡਸਟਰੀ ਖਤਮ ਕਰ ਦਿਤੀ ਗਈ ਹੈ ਗਵਾਂਢੀ ਸੂਬਿਆਂ ਵਿਚ ਰਿਆਤਾਂ ਦੇ ਕੇ। ਕਿਵੇ ਇਥੋਂ ਦੀ ਪੜਾਈ ਨੂੰ ਨਕਲ ਸਭਿਆਚਾਰ ਰਾਂਹੀ ਸੱਟ ਮਾਰੀ ਗਈ ਹੈ। ਕਿਵੇ ਖੁਦ ਸਰਕਾਰਾਂ ਨਸ਼ੇ ਵਰਤਾ ਰਹੀਆਂ ਹਨ। ਕਿਵੇ ਪੰਜਾਬ ਵਿਚ ਬੲ੍ਹੀਆਂ ਦਾ ਵਸੇਬਾ ਕੀਤਾ ਜਾ ਰਿਹਾ ਹੈ ਤੇ ਪ੍ਰਵਾਰ ਨਿਯੋਜਨ ਪ੍ਰੋਗਰਾਮ ਦੇ ਪ੍ਰਾਪੇਗੰਡੇ ਰਾਂਹੀ ਪੰਜਾਬੀ ਔਰਤ ਨੂੰ ਬੱਚਾ ਪੈਦਾ ਕਰਨ ਤੋਂ ਭੈਭੀਤ ਕਰ ਦਿਤਾ ਗਿਆ ਹੈ। ਕਿਵੇ ਪੰਜਾਬ ਵਿਚ ਪੰਜਾਬੀ ਲੋਕਾਂ ਦਾ ਅਨੁਪਾਤ ਪਿਛਲੇ ਵੀਹ ਸਾਲਾਂ ਵਿਚ 6% ਘਟਿਆ ਹੈ।ਕਿਵੇ ਪੰਜਾਬ ਨੂੰ ਖੱਪਤਕਾਰੀ ਸੂਬਾ ਬਣਾ ਦਿਤਾ ਗਿਆ ਹੈ। ਕਿਵੇ ਇਥੇ ਧਰਮ ਦੇ ਨਾਂ ਤੇ ਸਰਕਾਰ ਲੋਕਾਂ ਵਿਚ ਵਖਰੇਵਾਂ ਪਾਉਦੀ ਹੈ। ਕੋਸ਼ਿਸ਼ ਕਰਦੀ ਹੈ ਕਿ ਭਾਸ਼ਾ ਦੇ ਨਾਂ ਤੇ ਲੋਕਾਂ ਨੂੰ ਵੰਡੀ ਰਖਿਆ ਜਾਵੇ। ਕਿਵੇਂ ਧਾਰਮਿਕ ਸੰਸਥਾਵਾਂ ਤੇ ਸਰਕਾਰ ਨੇ ਕੰਟਰੋਲ ਕਰ ਲਿਆ ਹੈ ਹਾਲਾਂ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ। ਪਾਠਕ ਪੜ੍ਹ ਕੇ ਹੈਰਾਨ ਹੋਣਗੇ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਨੂੰ ਅੱਜ 3 ਸਾਲ ਹੋ ਗਏ ਹਨ ਪਰ ਚੁਣੇ ਹੋਏ ਨੁੰਮਾਇਦਿਆਂ ਨੂੰ ਅੱਜ ਤਕ ਹਲਫ ਨਹੀ ਲੈਣ ਦਿਤਾ ਗਿਆ। ਆਦਿ ਆਦਿ।
ਇਹ ਨੇ ਕੁਝ ਇਕ ਖਾਲਿਸਤਾਨ ਦੀਆਂ ਸਿਫਤਾਂ ਪਰ ਮਾਨ ਸਾਹਿਬ ਤਾਂ ਖਾਲਿਸਤਾਨ ਦੀ ਤਸਵੀਰ ਅਜਿਹੀ ਪੇਸ਼ ਕਰਦੇ ਹਨ ਜਿਸ ਨਾਲ ਗਲ ਹਾਸੋਹੀਣੀ ਲਗੇ।
ਵਾਹਿਗੁਰੂ ਮਾਨ ਸਾਹਿਬ ਨੂੰ ਲੰਮੀ ਉਮਰ ਬਖਸ਼ੇ। ਪਰ ਯਾਦ ਰਖਣ ਮਾਇਆ ਛਾਇਆ ਸਭ ਇਥੇ ਹੀ ਰਹਿ ਜਾਣੀ ਹੈ ਅਗੇ ਖਾਲੀ ਹੱਥ ਹੀ ਜਾਣਾਂ ਹੈ। ਬਦਕਿਸਮਤੀ ਨਾਲ ਖੱਫਣ ਨੂੰ ਬੋਹਝਾ ਨਹੀ ਲਗਿਆ ਹੁੰਦਾ।

Please also read who is called a tout


(ਯਾਦ ਰਹੇ ਭਾਰਤ ਵਿਚ ਕਿਸੇ ਵੀ ਖਿੱਤੇ ਨੂੰ ਆਪਣਾ ਰਾਜ ਲੋਕਤੰਤਰੀ ਤਰੀਕਿਆਂ ਰਾਂਹੀ ਰਾਜ ਹਾਸਲ ਕਰਨ ਦਾ ਸੰਵਿਧਾਨਿਕ ਹੱਕ ਹੈ, ਇਸ ਕਰਕੇ ਅਸੀ ਖਾਲਿਸਤਾਨ ਦੇ ਹੱਕ ਵਿਚ ਨਹੀ ਹਾਂ।)
Share this article :

No comments:

Post a Comment

 

Punjab Monitor