THE BLESSED & UNFORTUNATE GIRLS
At Trafalgar Square London we found that a group of Turkish girls
were the centre of attraction there. These Muslim girls had turbans over their
heads. Then have a look at the gori salesgirl of the shoe store. She had a
beautiful joora the hair bun and looked attractive. But this girl was no
exception because about 10% of the London girls roll their hair into joora.
While on the other hand unfortunate girls in some Sikh families feel that their
beauty can only find expression if they trimmed their hair. These girls stand
deprived of the 'Charhdi kala' blessing of Guru. Mind it hair is not every
thing but that shows how seriously devoted we are to the 'Nirmal Panth' of Guru
Nanak.
My question is if a non-Sikh can make turban as a fashion why our own girls are shy to wear it. Surely there is something wrong with their psyche. Perhaps they are not aware of benefits of following the faith. Please mind it for now, "WAHEGURU IS THE GUARANTEE TO CHARHDI KALA THE HIGH SPIRITED LIFE. So choice is yours.
ਚੱੜ੍ਹਤ-ਪਰੀਆਂ ਤੇ ਚਿੰਤ-ਮਰੀਆਂ
ਜੇ ਸਿੱਖੀ 'ਚ ਸ਼ਰਧਾ ਹੋਵੇ ਤਾਂ ਫੈਸ਼ਨ ਦੀ ਗੁੰਜਾਇਸ਼ ਤਾਂ ਸਾਬਤ ਸੂਰਤ ਨਾਲ ਵੀ ਵਾਧੂ ਹੈ, ਜੇ ਜਰੂਰੀ ਫੈਸ਼ਨ ਕਰਨਾ ਹੀ ਹੈ ਤਾਂ। ਲੰਡਨ ਦੇ ਤਰਫਲਗਾਰ ਚੌਂਕ ਵਿਚ ਅਸੀ ਤੁਰਕੀ ਕੁੜੀਆਂ ਦੀ ਇਕ ਢਾਣੀ ਵੇਖੀ ਜਿੰਨਾਂ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਈਆਂ ਹੋਣੀਆਂ ਸਨ, ਜਾਹੋ ਜਲਾਲ ਵਿਚ ਪੂਰੇ ਮੇਲੇ ਦੀ ਖਿੱਚ ਸਨ। ਇਹਨਾਂ ਕੁੜੀਆਂ ਜਿਹੜੀ ਪੱਗ ਬੰਨੀ ਹੋਈ ਸੀ ਉਹ ਪੰਜਾਬੀ ਪੱਗ ਤੋਂ ਬਿਲਕੁਲ ਉਲਟ ਸੀ। ਆਪਾਂ ਲੜ ਪਿਛੇ ਟੰਗਦੇ ਹਾਂ ਓਨਾਂ ਦਾ ਲੜ ਅਗਲੇ ਪਾਸੇ ਸੀ।ਫਿਰ ਦੇਖੋ ਸ਼ੂ ਸਟੋਰ ਦੀ ਸੇਲਜ ਗਰਲ ਦਾ ਜੂੜਾ ਕੋਈ ਅਲੌਕਿਕ ਨਹੀ ਸੀ। ਕਿਉਕਿ ਲੰਡਨ ਵਿਚ ਅਸਾਂ ਵੇਖਿਆ ਕੋਈ 10% ਔਰਤਾਂ ਕੇਸਾਂ ਦਾ ਸੋਹਣਾ ਜੂੜਾ ਸਜਾਉਦੀਆਂ ਨੇ। ਪਰ ਬਦਕਿਸਮਤੀ ਨਾਲ ਕੁਝ ਸਿੱਖ ਪ੍ਰਵਾਰਾਂ ਦੀਆਂ ਧੀਆਂ ਸਮਝਦੀਆਂ ਹਨ ਕਿ ਓਨਾਂ ਦੀ ਖੂਬਸੂਰਤੀ ਤਾਂ ਹੀ ਨਿਖਰਦੀ ਹੈ ਜੇ ਕੇਸਾਂ ਦਾ ਸਿਰਾ ਮੁੰਨਣ। ਦੁੱਖਾਂ ਚਿੰਤਾਂ ਨਾਲ ਘਿਰੀਆਂ ਇਹੋ ਅਖੌਤੀ ਸਿੱਖ ਕੁੜੀਆਂ ਗੁਰਦੁਆਰੇ ਜਾ ਅਰਦਾਸਾਂ ਕਰਦੀਆਂ ਨੇ। ਗੁਰੂ ਦੀਆਂ ਖੁਸ਼ੀਆਂ ਕਿਵੇ ਪ੍ਰਾਪਤ ਹੋਣਗੀਆਂ ਅਜਿਹੀਆਂ ਅਭਾਗੀਆਂ ਨੂੰ। ਯਾਦ ਰੱਖੋ ਸੁਹੱਪਣ ਤੁਹਾਡੀ ਸੋਚ ਵਿਚ ਹੁੰਦੈ। ਕੀ ਫਾਇਦਾ ਜੇ ਰੰਗ ਰੰਗ ਦੀਆਂ ਤਿਕੜਮਬਾਜੀਆਂ ਕੀਤੀਆਂ ਹੋਣ ਤੇ ਮੰਨ ਵਿਚ ਫਿਕਰ ਚਿੰਤਾ ਹੋਵੇ। ਯਾਦ ਰੱਖੋ ਧਰਮ 'ਚ ਚਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਬੰਦਾ ਫਿਕਰ ਚਿੰਤਾ ਤੋਂ ਮੁਕਤ ਹੁੰਦਾ ਹੈ। ਚੜ੍ਹਦੀ ਕਲਾ ਵਾਲੇ ਇਨਸਾਨ ਦਾ ਡਲਕਦਾ ਚਿਹਰਾ ਹੀ ਵੱਡਾ ਫੈਸ਼ਨ ਹੁੰਦਾ ਹੈ। ਯਾਦ ਰੱਖੋ ਸਿੱਖੀ ਸਰੂਪ ਖੁੱਦ ਹੀ ਇਕ ਅਲੌਕਿਕ ਫੈਸ਼ਨ ਹੈ। ਬਸ ਇਸ ਤੇ ਮਾਣ ਕਰੋ। ਭਾਈ ਮੈਂ 63 ਸਾਲਾਂ ਦਾ ਬੁੱਢਾ ਬੰਦਾ ਹਾਂ ਜਦੋਂ ਲੰਡਣ ਦੀਆਂ ਗਲੀਆਂ ਵਿਚ ਫਿਰਦਾ ਹਾਂ ਤਾਂ ਗਰਬ ਮਹਿਸੂਸ ਹੁੰਦਾ ਹੈ। ਇਹ ਸਰੂਪ ਦਸਮ ਪਾਤਸ਼ਾਹ ਦੀ ਬਖਸ਼ਸ਼ ਹੈ ਜਿਸ ਕਿਹਾ ਸੀ ਮੇਰਾ ਸਿੱਖ ਲੱਖਾਂ ਵਿਚੋਂ ਪਛਾਣਿਆ ਜਾਵੇਗਾ। ਧੰਨ ਗੁਰੂ ਗੋਬਿੰਦ ਸਿੰਘ।
(ਕਿਰਪਾ ਕਰਕੇ ਇਸ ਮੈਸਜ ਨੂੰ ਵੱਧਤੋ ਵੱਧ ਸ਼ੇਅਰਾ ਕਰੋ। )
No comments:
Post a Comment