RUINS OF SURYA DEV TEMPLE MULTAN
Shahid Shabbir visits the temple
If any building of West India finds most mentions in the ancient travelogues, it is the Sun God Temple of Mulasthan the Multan. It is mentioned by Greek visitors. Chinese traveler Heun Tsang did visit this. Here the image of Sun- God was made up of wood but its plating was that of gold. It was profusely imbedded with precious stones. When Mohd Qasam invaded Sindh he plundered the temple but spared the main image. However as a mockery he hanged piece of cow beef on the image. The Muslim invaders used this temple as a tool of blackmail. Whenever any Hindu king would attack them they would threat of demolishing the temple. The 10 C visitor Al Beruni has written a detailed note on this temple. However soon Mehmood Gazanavi plundered and demolished the temple. Our friend Shahid Shabbir visited the remnants of this ancient temple. Some one might challenge as to the real location of Sun-Temple of Multan but the base of walls of this structure are definitely old. Here we clearly see Kushan Era bricks, use of which was stopped around 1300 years ago. I mention this because some people say that the original Sun Temple was located at some other site and that this one is Prahlad Temple. The image of deity was shifted to Haridwar in 1947. This temple was ransacked when the Hindus demolished Babri Masjid of Ayudhia.
ਮੁਲਤਾਨ ਦਾ ਸੂਰੀਆ ਮੰਦਰ
ਉਤਰ ਪੱਛਂਮੀ ਭਾਰਤ ਦੀ ਕਿਸੇ ਸਭ ਤੋਂ ਪੁਰਾਣੀ ਇਮਾਰਤ ਦਾ ਜੇ ਕਿਤੇ ਜਿਕਰ ਆਉਦਾ ਹੈ ਤਾਂ ਉਹ ਸੂਰਜ ਮੰਦਰ ਮੁਲਤਾਨ ਦਾ ਹੈ। ਯੂਨਾਨੀਆਂ ਨੇ ਇਹਦਾ ਜਿਕਰ ਕੀਤਾ ਹੈ। 7ਵੀ ਸਦੀ ਦਾ ਹਿਊਨ ਸਾਂਗ ਇਥੇ ਆਇਆ ਸੀ। ਇਥੇ ਸੂਰਜ ਦੇਵ ਦੀ ਮੂਰਤੀ ਅੰਦਰੋ ਲੱਕੜ ਜੜ੍ਹੀ ਪਰ ਉਪਰੋ ਸੋਨੇ ਦੇ ਪਤਰਿਆਂ ਵਾਲੀ ਸੀ।ਜਿਸ ਤੇ ਹੀਰੇ ਜਵਾਹਰਾਤ ਜੜੇ ਹੋਏ ਸਨ। ਮੰਦਰ ਦੀ ਅਮੀਰੀ ਦੀਆਂ ਧੁੰਮਾਂ ਦੂਰ ਦੂਰ ਤਕ ਸਨ। 8ਵੀ ਸਦੀ 'ਚ ਜਦੋਂ ਮੁਹੰਮਦ ਕਾਸਮ ਨੇ ਸਿੰਧ ਜਿਤਿਆ ਤਾਂ ਮੰਦਰ ਤੋਂ ਮੋਟੀ ਰਕਮ ਲੈ ਗਿਆ। ਮੰਦਰ ਤਾਂ ਭੰਨਿਆਂ ਨਾ ਉਸ ਨੇ, ਪਰ ਮਖੌਲ ਵਜੋਂ ਮੂਰਤੀ ਦੇ ਗਲ ਵਿਚ ਗਾਂ ਦਾ ਸਿਰ ਪਰੋ ਕੇ ਪਾ ਦਿਤਾ। ਉਸ ਤੋਂ ਬਾਦ ਮੁਸਲਮਾਨ ਹਮਲਾਵਰ ਮੰਦਰ ਨੂੰ ਢਾਲ ਵਜੋਂ ਵਰਤਦੇ ਆਏ। ਜਦੋਂ ਵੀ ਕੋਈ ਹਿੰਦੂ ਰਾਜਾ ਉਨਾਂ ਤੇ ਚੜ੍ਹ ਕੇ ਆਉਦਾ ਤਾਂ ਉਹ ਧਮਕੀ ਦੇ ਦਿੰਦੇ ਭਈ ਅਸੀ ਮੰਦਰ ਢਾਹ ਦਿਆਂਗੇ। 10 ਸਦੀ ਦੇ ਅਲ ਬਰੂਨੀ ਨੇ ਵੀ ਇਸ ਮੰਦਰ ਦਾ ਜਿਕਰ ਕੀਤਾ ਹੈ।ਪਰ ਓਦੋਂ ਹੀ ਮਹਿਮੂਦ ਗਜਨਵੀ ਨੇ ਮੰਦਰ ਲੁਟ ਪੁਟ ਲਿਆ ਤੇ ਤਹਿਸ ਨਹਿਸ ਕਰ ਦਿਤਾ। ਸ਼ਾਹਿਦ ਸ਼ਬੀਰ ਇਤਹਾਸਿਕ ਮੰਦਰ ਦੇ ਖੰਡਰਾਂਤ ਦਿਖਾ ਰਿਹਾ ਹੈ। ਮੰਦਰ ਦੀਆਂ ਨੀਹਾਂ ਵਿਚ ਕੁਸ਼ਾਨ ਸ਼ਾਹੀ ਇੱਟ ਵਰਤੀ ਸਪੱਸ਼ਟ ਨਜਰ ਆ ਰਹੀ ਹੈ ਜਿਸ ਦੀ ਵਰਤੋਂ 1300 ਪਹਿਲਾਂ ਬੰਦ ਹੋ ਗਈ ਸੀ। ਸੋ ਇਹ ਸਪੱਸ਼ਟ ਹੈ ਕਿ ਮੂਲਸਥਾਨ (ਮੁਲਤਾਨ) ਦਾ ਇਹੋ ਹੀ ਇਤਹਾਸਕਿ ਸੂਰਜ ਮੰਦਰ ਹੈ। ਇਹ ਮੈਂ ਇਸ ਕਰਕੇ ਜਿਕਰ ਕੀਤਾ ਹੈ ਕਿ ਕਈ ਲੋਕ ਮੰਨਦੇ ਹਨ ਕਿ ਅਸਲੀ ਸੂਰਜ ਮੰਦਰ ਕਿਤੇ ਹੋਰ ਹੁੰਦਾ ਸੀ। ਇਸ ਮੰਦਰ ਦੀ ਮੂਰਤੀ 1947 'ਚ ਹਿੰਦੂਆਂ ਨੇ ਹਰਦੁਆਰ ਲੈ ਆਂਦੀ ਸੀ। 1992 'ਚ ਜਦੋਂ ਬਾਬਰੀ ਮਸੀਤ ਢਾਹੀ ਗਈ ਓਦੋ ਪਾਕਿਸਤਾਨ ਦੇ ਕਈ ਮੰਦਰ ਢਾਹ ਦਿਤੇ ਸਨ ਜਿੰਨਾਂ ਵਿਚੋਂ ਇਕ ਇਹ ਵੀ ਹੈ।
In the sanctum sanctoriaum. Specialists may mark the presence of Kushan era bricks |
Shahid pointing towards the Sun Temple shikhar of which was demolished in 1992 |
No comments:
Post a Comment