ਗੁਲਾਮ ਦੇਸਾਂ ਵਿਚ ਭ੍ਰਿਸ਼ਟਾਚਾਰ ਵੱਧ ਹੋਣਾ ਸੁਭਾਵਿਕ ਹੈ ਕਿਉਕਿ
ਗੁਲਾਮ ਕੌਮਾਂ ਵਿਚ ਹੁਕਮਰਾਨ ਦੇ ਅਜੈਂਟ ਕਨੂੰਨ ਤੋਂ ਉੱਤੇ ਹੁੰਦੇ ਹਨ।
![]() |
Naresh Chandra Saxena |
ਆਹ ਪੜ੍ਹ ਲਓ ਖਬਰ। ਕਿ ਕਿਵੇਂ ਅੱਜ ਭਾਰਤ ਭਰ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਪੰਜਾਬ ਵਿਚ ਹੈ। ਵੇਖ ਲਓ ਨਿੱਗਰ ਸਬੂਤ ਹਿੰਦੁਸਤਾਨ ਟਾਈਮਜ ਦੀ ਖਬਰ। ਬਾਕੀ ਜੇ ਪੰਜਾਬ ਗੁਲਾਮ ਹੈ ਤਾਂ ਨਾਗਾਲੈਂਡ ਕਿਹੜਾ ਅਜਾਦ ਹੈ।
ਬਸਤੀਵਾਦ ਪ੍ਰਣਾਲੀ ਵਿਚ ਹੁਕਮਰਾਨ ਵਾਸਤੇ ਸਭ ਤੋਂ ਜਰੂਰੀ ਗਲ ਇਹ ਹੁੰਦੀ ਹੈ ਕਿ ਪ੍ਰਾਏ ਦੇਸ ਵਿਚ ਉਹਦੀ ਹਕੂਮਤ ਬਰਕਰਾਰ ਰਹੇ। ਉਤੋਂ ਉਤੋਂ ਉਹ ਇਨਸਾਫ ਪਸੰਦ ਹੋਣ ਦਾ ਦਾਵਾ ਵੀ ਕਰਦਾ ਹੈ ਪਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਅਜੈਂਟਾਂ ਜਾਂ ਗੁਪਤ ਅਜੈਂਟਾਂ ਨੂੰ ਕਿਸੇ ਵੀ ਤਰਾਂ ਕੋਈ ਆਂਚ ਨਾ ਆਵੇ। ਕਿਸੇ ਵੇਲੇ ਉਹ ਇਸ ਗਲ ਦੀ ਵੀ ਪ੍ਰਵਾਹ ਨਹੀ ਕਰਦਾ ਕਿ ਅਜੈਂਟ ਨੂੰ ਗੈਰ ਇਖਲਾਕੀ ਸਹੂਲਤ ਦੇਣ ਤੇ ਲੋਕ ਕੀ ਕਹਿਣਗੇ। ਕਿਉਕਿ ਉਹ ਲੋਕਾਂ ਵਿਚ ਇਹ ਸੁਨੇਹਾ ਵੀ ਭੇਜਣਾ ਚਾਹੁੰਦਾ ਹੁੰਦਾ ਹੈ ਕਿ ਜਿਹੜਾ ਮੇਰਾ ਵਫਾਦਾਰ ਰਹੇਗਾ ਉਹਦੀ ਮੈਂ ਹਰ ਤਰਾਂ ਨਾਲ ਪੁਸ਼ਤਪਨਾਹੀ ਕਰਾਂਗਾ। ਇਸ ਪ੍ਰਕਾਰ ਸਮਾਜ ਵਿਚ ਜਦੋਂ ਅਜੈਂਟ ਦਾ ਟੌਹਰ ਟੱਪਾ ਵੇਖਿਆ ਜਾਂਦਾ ਹੈ ਤਾਂ ਹੋਰ ਸਵਾਰਥੀ ਲੋਕ ਵੀ ਫਿਰ ਅਜੈਂਟ ਬਣਨਾ ਪਸੰਦ ਕਰਨ ਲਗ ਜਾਂਦੇ ਹਨ।
ਸੋ ਬਸਤੀਵਾਦ ਪ੍ਰਣਾਲੀ ਵਿਚ ਜਿਆਦਾ ਭ੍ਰਿਸ਼ਟਾਚਾਰ ਹੋਣ ਦਾ ਮੁੱਖ ਕਾਰਨ ਇਹ ਹੁੰਦਾ ਹੈ।
ਇਹਦਾ ਹੋਰ ਸਬੂਤ ਜੇ ਤੁਸੀ ਵੇਖਣਾ ਹੈ ਤਾਂ ਆਹ ਪੜੋ:
ਪੰਜਾਬ ਵਿਚ ਅਕਸਰ ਵੱਡੇ ਵੱਡੇ ਰੋਡ ਐਕਸੀਡੈਂਟ ਹੁੰਦੇ ਰਹਿੰਦੇ ਨੇ ਜਿਹਨਾਂ ਵਿਚ ਕਈ ਵਾਰੀ ਪੂਰਾ ਦਾ ਪੂਰਾ ਟੱਬਰ ਹੀ ਖਤਮ ਹੋ ਜਾਂਦਾ ਹੈ। ਇਹਦਾ ਮੁੱਖ ਕਾਰਨ ਇਹ ਹੈ ਕਿ ਸੜ੍ਹਕ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਦੇ ਬਰਾਬਰ ਹੈ, ਜਿੱਥੇ ਨਾਕਾਬਲ ਬਿਨਾਂ ਸਿੱਖੇ (ਅਨਟ੍ਰੇਂਡ) ਡਰਾਈਵਰ ਸੜ੍ਹਕਾਂ ਤੇ ਗੱਡੀਆਂ ਦੌੜਾ ਝਰਨਾਹਟ ਲੈ ਰਹੇ ਹੁੰਦੇ ਹਨ।
ਓਧਰ ਪੰਜਾਬ ਤੋਂ ਜਦੋਂ ਤੁਸੀ ਚੰਡੀਗੜ੍ਹ ਜਾਂਦੇ ਹੋ ਤਾਂ ਤੁਸੀ ਮਹਿਸੂਸ ਕਰੋਗੇ ਕਿ ਚੰਡੀਗੜ੍ਹ ਵਿਚ ਤਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਸਖਤਾਈ ਨਾਲ ਕੀਤੀ ਜਾਂਦੀ ਹੈ। ਜੀ ਹਾਂ। ਇਸ ਤੋਂ ਤੁਸੀ ਕੀ ਸਮਝੋਗੇ?
ਕਿਓ ਨਹੀ ਹੁੰਦੀ ਪੰਜਾਬ ‘ਚ ਨਿਯਮਾਂ ਦੀ ਪਾਲਣਾ? ਕਿਉਕਿ ਪੰਜਾਬ ਵਿਚ ਪੁਲਿਸ ਵਾਸਤੇ ਜਨਤਾ ਦੀਆਂ ਦੋ ਸ਼੍ਰੇਣੀਆਂ ਹਨ। 1. ਆਮ ਨਾਗਰਿਕ ਤੇ 2. ਸਰਕਾਰ ਦੇ ਚਿਮਚੇ ਜਾਂ ਅਜੈਂਟ ਜਾਂ ਟਾਊਟ ਆਦਿ। ਪੁਲਿਸ ਵਾਲਿਆਂ ਨਾਲ ਗਲ ਕਰੋ ਤਾਂ ਅਗਲੇ ਕਹਿੰਦੇ ਹਨ ਕਿ ਜਦੋਂ ਦੂਸਰੇ ਸ਼੍ਰੇਣੀ ਦੇ ਗੁਨਾਹਗਾਰ ਬੰਦਿਆਂ ਨੂੰ ਸਾਨੂੰ ਛਡਣਾ ਪੈਂਦਾ ਹੈ ਤਾਂ ਪਹਿਲੀ ਸ਼੍ਰੇਣੀ ਕੋਲੋਂ ਅਸੀ ‘ਮਾਲ’ ਲੈ ਲੈਂਨੇ ਆਂ। ਪੰਜਾਬ ਵਿਚ ਹੋ ਰਹੀਆਂ ਬੇਨਿਯਮੀਆਂ ਅਤੇ ਕਨੂੰਨੀ ਉਲੰਘਣਵਾਂ ਦਾ ਇਹ ਹੀ ਵੱਡਾ ਕਾਰਨ ਹੈ।
ਕਿਉਕਿ ਤੁਸੀ ਤੁਸੀ ਮੰਤਰੀ, ਐਮ ਐਲ ਏ, ਸਰਕਾਰੀ ਅਫਸਰ, ਮੁਖਬਰਾਂ ਜਾਂ ਕੁਝ ਸਰਪੰਚਾਂ ਦੇ ਬੰਦਿਆਂ ਨੂੰ ਹੱਥ ਨਹੀ ਪਾ ਸਕਦੇ। ਕਿਉਕਿ ਅਗਲਿਆਂ ਦੀ ਚਲਦੀ ਹੈ ਮੁਲਾਜਮ ਦੀ ਬਦਲੀ ਕਰਵਾਉਣੀ ਉਹਨਾਂ ਦੀ ਖੱਬੇ ਹੱਥ ਦੀ ਖੇਡ ਹੁੰਦੀ ਹੈ।
ਇਹ ਗਲ ਸਿਰਫ ਹਿੰਦੂਤਵਾ ਦੀ ਗੁਲਾਮੀ ਨਾਲ ਹੀ ਸਬੰਧਿਤ ਨਹੀ ਹੈ। ਗੋਰਿਆਂ ਦੇ ਰਾਜ ਵੇਲੇ ਵੀ ਜ਼ੈਲਦਾਰ, ਸਫੈਦਪੋਸ਼, ਲੰਬੜਦਾਰ ਕੁਝ ਇਹੋ ਜਿਹੀਆਂ ਹੀ ਪੋਸਟਾਂ ਸਨ ਜਿੰਨਾਂ ਦਾ ਸਰਕਾਰੇ ਦਰਬਾਰੇ ਟੌਹਰ ਹੁੰਦਾ ਸੀ। ਮੁੱਖ ਤੌਰ ਤੇ ਇਹ ਵੀ ਮੁਖਬਰ ਹੀ ਹੋਇਆ ਕਰਦੇ ਸਨ। ਪਰ ਗੋਰਿਆਂ ਦੀ ਸਿਫਤ ਸੀ ਕਿ ਹਰ ਐਰੇ ਗੈਰੇ ਨੂੰ ਇਹ ਪੋਸਟ ਨਹੀ ਸਨ ਦਿੰਦੇ। ਇਲਾਕੇ ਦੇ ਰਸੂਖਦਾਰ ਅਤੇ ਅਮੀਰ ਲੋਕ ਹੀ ਇਹ ਅਹੁਦੇ ਲੈ ਸਕਦੇ ਸਨ। ਖਾਸ ਕਰਕੇ ਵੱਡੇ ਜਿਮੀਦਾਰਾਂ ਨੂੰ ਹੀ ਇਹ ਪੋਸਟ ਦਿਤੀ ਜਾਂਦੀ ਸੀ।- ਭਬੀਸ਼ਨ ਸਿੰਘ ਗੁਰਾਇਆ।
No comments:
Post a Comment