ਵਿਅੰਗ- “ਪੰਨੂ, ਸ.ਸ ਮਾਨ ਵਰਗੇ ਲੀਡਰ ਤਾਂ ਸਰਕਾਰੀ ਨੇ, ਬਣ ਗਿਆ ਤੁਹਾਡਾ ਖਾਲਿਸਤਾਨ।”- ਪੜੋ ਜਵਾਬ
ਹਾਂ, ਖਾਲਿਸਤਾਨ ਦੀ ਲਹਿਰ ਵਿਚ ਇਹ ਬਹੁਤ ਵੱਡਾ ਮਸਲਾ ਹੈ। ਪਰ ਸਾਡਾ ਗੁਰੂ ਬਹੁਤ ਡਾਹਢਾ ਹੈ। ਇਹ ਸੱਚ ਹੈ ਕਿ ਗੁਰਪਤਵੰਤ ਪੰਨੂ, ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਲੀਡਰ ਭਾਰਤ ਸਰਕਾਰ ਦੇ ਆਪਣੇ ਬੰਦੇ ਨੇ। ਇਹ ਲੀਡਰ ਇਕ ਤਰਾਂ ਨਾਲ ਐਕਟਰ ਨੇ ਜੋ ਖਾਲਿਸਤਾਨੀ ਹੋਣ ਦੀ ਐਕਟਿੰਗ ਕਰਦੇ ਨੇ। ਇਸ ਲੇਖ ਨੂੰ ਸਮਝਣ ਤੋਂ ਪਹਿਲਾਂ ਪਾਠਕ ਨੂੰ ਚਾਹੀਦੈ ਕਿ ਉਹਨੂੰ ਸਰਕਾਰਾਂ ਦੇ ਟਾਊਟ ਜਾਂ ਮੁਖਬਰ ਵਰਤਾਰੇ ਦੀ ਸਮਝ ਹੋਵੇ।
ਪਰ ਇਹਨਾਂ ਲੀਡਰਾਂ ਦੀ ਵੀ ਮਜਬੂਰੀ ਹੈ ਕਿ ਇਹਨਾਂ ਨੂੰ ਖਾਲਿਸਤਾਨ ਦੀ ਗਲ ਕਰਨੀ ਪੈਂਦੀ ਹੈ। ਸੰਗਤਾਂ ਵਿਚ ਭਰੋਸੇਯੋਗਤਾ ਤਾ ਹੀ ਤਾਂ ਬਣੇਗੀ। ਜਿਸ ਕਰਕੇ ਲਹਿਰ ਦਾ ਕੁਝ ਫਾਇਦਾ ਵੀ ਜੋ ਜਾਂਦਾ ਹੈ। ਹਾਂ ਇਹਦੇ ਵਿਚ ਕੋਈ ਸ਼ੱਕ ਨਹੀ ਕਿ ਇਹ ਬਕਰੀ ਦੁੱਧ ਵਿਚ ਚੋਖੀਆਂ ਮੇਂਙਣਾਂ ਪਾ ਦਿੰਦੀ ਹੈ।
ਇਕ ਫਾਇਦਾ ਹੋਰ ਵੀ ਹੈ ਕਿ ਭਾਰਤ ਵਿਚ ਰਹਿ ਕੇ ਆਮ ਬੰਦੇ ਵਾਸਤੇ ਖਾਲਿਸਤਾਨ ਦੀ ਗਲ ਕਰਨਾਂ ਬਹੁਤ ਕਠਨ ਹੈ। ਸਰਕਾਰ ਤਰਾਂ ਤਰਾਂ ਦੇ ਹੱਥ-ਕੰਡੇ ਵਰਤਦੀ ਹੈ, ਜਿਵੇਂ ਬਾਈਕਾਟ, ਜੇਲ ਜਾਂ ਕਤਲ ਆਦਿ।
ਹੋਰ ਮਜੇਦਾਰ ਗਲ ਵੇਖੋ ਕਿ ਜਿਵੇ ਭਾਰਤ ਸਰਕਾਰ ਨੇ ਮਾਨ, ਪੰਨੂ ਵਰਗੇ ਬੰਦੇ ਪੈਦਾ ਕੀਤੇ ਹੋਏ ਨੇ ਐਨ ਅੰਗਰੇਜਾਂ ਨੇ ਵੀ ਭਾਰਤ ਦੀ ਅਜਾਦੀ ਬਾਬਤ ਆਪ ਹੀ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਸੀ। ਸਰ ਏ ਓ ਹਿਊਮ, ਦਾਦਾ ਭਾਈ ਨਾਰੋਜੀ, ਐਨੀ ਬੈਸੈਂਟ ਆਦਿ ਸਭ ਸਰਕਾਰ ਦੇ ਬੰਦੇ ਸਨ। ਇਥੋਂ ਤਕ ਕਿ ਖੁਦ ਜਵਾਹਰ ਲਾਲ ਨਹਿਰੂ ਵੀ ਗੋਰਿਆਂ ਦੇ ਨਾਲ ਹੀ ਸੀ। ਪਰ ਗੋਰੇ ਖੁੱਲ ਦਿਲੇ ਹੁੰਦੇ ਸਨ। ਭਾਰਤੀ ਹਕੂਮਤ ਤਾਂ ਬਹੁਤ ਕੱਟੜ ਹੈ।ਵਿਰੋਧੀ ਵਿਚਾਰਧਾਰਾ (ਡਾਈਸੈਂਟ) ਇਹਨਾਂ ਕੋਲੋਂ ਬਰਦਾਸ਼ਤ ਨਹੀ ਹੁੰਦੀ।
ਸੋ ਇਹ ਟਾਊਟ ਲੋਕ, ਲਹਿਰ ਦਾ ਥੋੜਾ ਬਹੁਤਾ ਫਾਇਦਾ ਤਾਂ ਕਰਦੇ ਹੀ ਹਨ।
ਹੁਣ ਗਲ ਅੱਗੇ ਤੋਰਨ ਤੋਂ ਪਹਿਲਾਂ ਸਮਝੋ ਕਿ ਮੈਂ ਕਿਸ ਅਧਾਰ ਤੇ ਕਹਿ ਰਿਹਾ ਹਾਂ ਕਿ ਇਹ ਲੋਕ ਸਰਕਾਰੀ ਨੇ ਜਾਂ ਜਾਹਲੀ ਖਾਲਿਸਤਾਨੀ ਨੇ:
ੳ. ਜਿਥੋਂ ਤਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਇਸ ਬਾਬਤ ਅਸੀ ਦੋ ਤਿੰਨ ਸਬੂਤ ਦਿੰਦੇ ਆਂ ਜਿਸ ਨਾਲ ਸ਼ਾਇਦ ਕੁਝ ਵੀਰਾਂ ਦੀ ਤਸੱਲੀ ਹੋ ਜਾਏਗੀ।
1. ਜਦੋਂ 1989 ਵਿਚ ਮਾਨ ਸਾਹਿਬ ਤਰਨ ਤਾਰਨ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ ਤਾਂ ਇਹਨਾਂ ਵਾਸਤੇ ਮੁਸ਼ਕਲ ਪੈਦਾ ਹੋ ਗਈ। ਕਿਉਕਿ ਪਾਰਲੀਮੈਂਟ ਵਿਚ ਪਹੁੰਚ ਇਹਨਾਂ ਦੀ ਜਿੰਮੇਵਾਰੀ ਬਣ ਗਈ ਸੀ ਪੰਜਾਬ ਦੀ ਅਜਾਦੀ ਦਾ ਕੇਸ ਓਥੇ ਸਭਾ ਸਾਹਮਣੇ ਰੱਖਣ ਦੀ। ਪਰ ਮਾਨ ਸਾਹਿਬ ਨੇ ਸਾਢੇ ਤਿੰਨ ਫੁੱਟੀ ਕਿਰਪਾਨ ਅੰਦਰ ਲਿਜਾਣ ਦਾ ਬਹਾਨਾ ਬਣਾ ਦਿੱਤਾ ਕਿ ਵੇਖੋ ਜੀ ਮੈਨੂੰ ਕਿਰਪਾਨ ਅੰਦਰ ਨਹੀ ਲਿਜਾਣ ਦਿੱਤੀ ਗਈ।
ਜਦੋਂ ਕਿ ਸੱਚ ਇਹ ਹੈ ਕਿ ਮਾਨ ਸਾਹਿਬ ਨੇ ਮੈਂਬਰ ਹੋਣ ਦੀ ਬਾਕਾਇਦਾ ਸੌਂਹ ਖਾਧੀ (ਹਲਫ ਲਿਆ) ਸੀ।ਇਹਨਾਂ ਨੂੰ ਬਕਾਇਦਾ ਓਸ ਸੈਸ਼ਨ ਦੀ ਪੈਨਸ਼ਨ ਵੀ ਮਿਲਦੀ ਹੈ ਤੇ ਮੈਂਬਰਾਂ ਦੀ ਲਿਸਟ ਵਿਚ ਨਾਂ ਵੀ ਹੈ ਇਹਨਾਂ ਦਾ।ਕੋਈ ਵੀ ਔਨਲਾਈਨ ਚੈੱਕ ਕਰ ਸਕਦਾ ਹੈ।
2. 17 ਜਨਵਰੀ 2008 ਨੂੰ ਮਾਨ ਸਾਹਿਬ ਦੀ ਪਾਰਟੀ ਅੰਮ੍ਰਿਤਸਰ ਅਕਾਲੀ ਦਲ ਨੇ ਮਤਾ ਪਾਸ ਕਰਕੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਮਾਨ ਸਾਹਿਬ ਨੂੰ ‘ਭਾਰਤ ਰਤਨ’ ਸਨਮਾਨ ਦਿੱਤਾ ਜਾਏ ਕਿਉਕਿ ਇਹਨਾਂ ਨੇ ਦੇਸ ਦੀ ਵੱਡੀ ਸੇਵਾ ਕੀਤੀ ਹੈ ਭਾਵ ਖਾਲਿਸਤਾਨ ਦੀ ਲਹਿਰ ਨੂੰ ਦਬਾਇਆ ਹੈ।
3. ਇਹੋ ਜਿਹੀਆਂ ਅਨੇਕਾਂ ਮਿਸਾਲਾਂ ਨੇ।ਪਰ ਸਭ ਤੋਂ ਦੁਖਦਾਇਕ ਉਹ ਨੇ ਜਦੋਂ ਮਾਨ ਸਾਹਿਬ ਸਿੱਖੀ ਨੂੰ ਠੇਸ ਪਹੁੰਚਾਉਦੇ ਨੇ। ਮਿਸਾਲ ਦੇ ਤੌਰ ਤੇ 2015 ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਚੱਬਾ ਵਿਖੇ ਸਰਬਤ ਖਾਲਸਾ ਹੋਇਆ ਤਾਂ ਇਹਨਾਂ ਬੇਅਦਬੀ ਸਬੰਧੀ ਕੋਈ ਗਲ ਹੀ ਨਾ ਹੋਣ ਦਿਤੀ ਤੇ ਨਾ ਹੀ ਕੋਈ ਮਤਾ ਪਾਸ ਹੋਣ ਦਿੱਤਾ ਤੇ ਸਰਬਤ ਖਾਲਸਾ ਦੀ ਸਟੇਜ ਨੂੰ ਹੋਰਨਾਂ ਮਸਲਿਆਂ ਵਿਚ ਉਲਝਾਈ ਰੱਖਿਆ। ਓਦੋਂ ਪੂਰੀ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾਂ ਪਿਆ।
ਅ. ਹੁਣ ਆਪਾਂ ਆਉਨੇ ਆਂ ਗੁਰਪਤਵੰਤ ਪੰਨੂ ਤੇ।
ਪੰਨੂ ਭਾਗਾਂ ਵਾਲਾ ਜੀਅ ਨਿਕਲਿਆ, ਸਰਕਾਰ ਦਾ ਮੋਹਰਾ ਹੋਣ ਦੇ ਬਾਵਜੂਦ ਇਹਦੇ ਕਰਕੇ ਖਾਲਿਸਤਾਨ ਦਾ ਮਸਲਾ ਦੁਨੀਆ ਭਰ ਵਿਚ ਉਜਾਗਰ ਹੋਇਆ ਹੈ।ਪਹਿਲੇ ਨੰਬਰ ਤੇ ਇਹਨੇ ਜੋ ਰੈਫਰੈਂਡਮ ਵਾਲੀ ਮੁਹਿੰਮ ਵਿੱਢੀ ਸੀ ਤੇ ਦੂਸਰਾ ਭਾਰਤ ਦੀ ਖੁਫੀਆ ਅਜੈਂਸੀ ਰਾਅ ਨੇ ਇਹਦੇ ਕਤਲ ਦੀ ਜੋ ਅਸਫਲ ਕੋਸ਼ਿਸ਼ ਕੀਤੀ ਸੀ। ਅੱਜ ਗੋਰਿਆਂ ਦੇ ਬੱਚੇ ਬੱਚੇ ਨੂੰ ਖਾਲਿਸਤਾਨ ਦਾ ਪਤਾ ਲਗ ਚੁੱਕਾ ਹੈ।
ਹੁਣ ਸਵਾਲ ਉਠਦਾ ਹੈ ਕਿ ਅਸੀ ਕਿਸ ਅਧਾਰ ਤੇ ਕਹਿ ਰਹੇ ਹਾਂ ਕਿ ਪੰਨੂ ਵੀ ਭਾਰਤ ਸਰਕਾਰ ਦਾ ਆਪਣਾ ਹੀ ਬੰਦਾ ਹੈ? ਸੋ ਆਓ ਸਮਝੀਏ:-
ਕਿਉਕਿ ਟਾਊਟ ਦੀ ਡਿਊਟੀ ਹੁੰਦੀ ਹੈ ਕਿਸੇ ਮੌਕੇ ਖਾਲਿਸਤਾਨ ਦੀ ਉਠੀ ਲਹਿਰ ਨੂੰ ਅਗਵਾਹ ਕਰ ਲੈਣਾ ਅਤੇ ਅੰਤ ਵਿਚ ਉਹਨੂੰ ਸਿੱਟਾ ਹੀਣ ਬਣਾ ਦੇਣਾ। ਸੋ ਜਿਥੋਂ ਤਕ ਪ੍ਰਦੇਸਾਂ ਦਾ ਸਬੰਧ ਹੈ ਪੰਨੂ ਦੀ ਇਹ ਡਿਊਟੀ ਹੈ।
ਅਸੀ ਪੰਨੂ ਦੀ ਕਾਰਗੁਜਾਰੀ ਤੇ ਚਿਰੋਕਣੀ ਨਿਗਾਹ ਰੱਖੀ ਹੋਈ ਹੈ। ਪੰਨੂ ਅੰਮ੍ਰਿਤਸਰ ਲਾਗਲੇ ਪਿੰਡ ਖਾਨਕੋਟ ਦਾ ਵਸਨੀਕ ਰਿਹਾ ਹੈ ਜੋ ਚੰਡੀਗੜ੍ਹ ਪੜ੍ਹਦਾ ਰਿਹਾ ਹੈ। ਸਾਡਾ ਅੰਦਾਜ਼ਾ ਹੈ ਕਿ ਪੰਨੂ ਨੂੰ ਖਾਨਕੋਟ ਦੇ ਹੀ ਨਿਵਾਸੀ ਪੱਤ੍ਰਕਾਰ ਦਿਲਜੀਤ ਸਿੰਘ ਪੰਨੂ ਨੇ ਟਾਊਟੀ ਦੀ ਆਹਰੇ ਲਾਇਆ ਸੀ। ਦਿਲਜੀਤ ਬਾਰੇ ਤੁਸੀ ਪ੍ਰਸਿੱਧ ਜਸੂਸ ਮਲੋਇ ਕ੍ਰਿਸ਼ਨ ਦੀ ਕਿਤਾਬ ਓਪਨ ਸੀਕ੍ਰੈਟਜ਼ ਵੇਖ ਸਕਦੇ ਹੋ। ਅਸੀ ਦਿਲਜੀਤ ਨੂੰ ਦੋ ਤਿੰਨ ਵੇਰਾਂ ਮਿਲੇ ਬੜਾ ਸੂਝਵਾਨ ਇਨਸਾਨ ਸੀ।
1. ਕੁਝ ਸਾਲ ਪਹਿਲਾਂ ਗੁਰਪਤਵੰਤ ਪੰਨੂ ਨੇ ਪੰਜਾਬ ਦੇ ਪਾਣੀਆਂ ਤੇ ਓਨਲਾਈਨ ਦਸਤਖਤ ਮੁਹਿੰਮ ਵਿੱਢੀ ਜਿਸ ਵਿਚ ਇਸ ਨੇ ਵਾਇਦਾ ਕੀਤਾ ਸੀ ਕਿ ਸਾਡੇ ਪਾਣੀਆਂ ਦੀ ਲੁੱਟ ਤੇ ਉਹ ਯੂ ਐਨ ਓ ਦੀ ਅੰਤਰਾਸ਼ਟਰੀ ਅਦਾਲਤ ਵਿਚ ਕੇਸ ਪਾਵੇਗਾ। ਸੰਗਤ ਨੇ ਮੁਹਿੰਮ ਨੂੰ ਭਰਵਾਂ ਹੁੰਗਾਰਾਂ ਦਿੱਤਾ। ਲੱਖਾਂ ਦਸਤਖਤ ਲੈਣ ਉਪਰੰਤ ਪੰਨੂ ਚੁੱਪ ਕਰਕੇ ਬਹਿ ਗਿਆ ਤੇ ਕੋਈ ਕੇਸ ਨਹੀ ਪਾਇਆ। ਇਥੋਂ ਤਕ ਕਿ ਅਖਬਾਰਾਂ ਵਿਚ ਬਿਆਨ ਤਕ ਨਹੀ ਦਿੱਤਾ। ਏਸੇ ਤਰਾਂ ਇਸ ਨੇ ਇਕ ਦੋ ਮੁਹਿੰਮਾਂ ਹੋਰ ਵੀ ਚਲਾਈਆਂ ਨੇ ਬਾਦ ਵਿਚ ਠੁੱਸ ਕਰ ਦਿੱਤੀਆਂ।
2. ਹਰ ਸੱਚੇ ਖਾਲਿਸਤਾਨੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਸੰਭਵ ਫਿਰਕੇ ਨੂੰ ਆਪਣੀ ਮੁਹਿੰਮ ਨਾਲ ਜੋੜੇ। ਉਂਜ ਵੀ ਇਤਹਾਸਿਕ ਤੌਰ ਤੇ ਸਿੱਖ ਰਿਆਸਤਾਂ ਨੇ ਸਭ ਜਾਤਾਂ ਮਜ਼੍ਹਬਾਂ ਨੂੰ ਨਾਲ ਜੋੜ ਕੇ ਰੱਖਿਆ ਸੀ। ਸਿੱਖੀ ਸਿਧਾਂਤ ਸਾਨੂੰ ਕਿਸੇ ਵੀ ਕਿਸਮ ਦਾ ਪੱਖਪਾਤ ਕਰਨ ਦੀ ਇਜਾਜਤ ਨਹੀ ਦਿੰਦਾ। ਹੁਣ ਏਸੇ ਪੰਨੂ ਦੀ ਕਰਤੂਤ ਦੇਖੋ। ਕਦੀ ਇਹ ਹਿੰਦੂਆਂ ਦੇ ਖਿਲਾਫ ਬਿਆਨ ਦਿੰਦਾ ਹੈ ਕਦੀ ਰਵੀਦਾਸੀਆਂ ਖਿਲਾਫ। ਇਹਨੂੰ ਕੀਹ ਹੱਕ ਹੈ ਕਿ ਕਹੇ ਕਿ ਹਿੰਦੂਓ ਕਨੇਡਾ ਅਮਰੀਕਾ ਛੱਡੋ ? ਅੰਬੇਡਕਰ ਖਿਲਾਫ ਨਿਰੇ ਬਿਆਨ ਹੀ ਨਹੀ ਦਿੰਦਾ ਉਹਦੀਆਂ ਮੂਰਤੀਆਂ ਤੋੜਨ ਵਾਸਤੇ ਵੀ ਕਹਿੰਦਾ ਹੈ। ਮਤਲਬਲ ਸਾਫ ਕਿ ਇਹ ਫਿਰਕੇ ਖਾਲਿਸਤਾਨ ਦੀ ਲਹਿਰ ਤੋਂ ਦੂਰ ਰਹਿਣ।
3. ਕਦੀ ਇਹ ਬਿਆਨ ਦਿੰਦਾ ਹੈ “ਹਰਿਆਣਾ ਬਣੇਗਾ ਖਾਲਿਸਤਾਨ” “ਰਾਜਸਥਾਨ ਬਣੇਗਾ ਖਾਲਿਸਤਾਨ” ਅਤੇ “ਦਿੱਲੀ ਬਣੇਗੀ ਖਾਲਿਸਤਾਨ” ਮਤਲਬ ਕਿ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਭੜਕਾਉਦਾ ਹੈ ਕਿ ਉਹ ਖਾਲਿਸਤਾਨ ਦੀ ਵਿਰੋਧਤਾ ਕਰਨ। ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਲਈ ਮੁਹਿੰਮ ਚਲਾਉਦਾ ਹੈ ਜਦੋਂ ਕੁਝ ਵੀਰਾਂ ਨੇ ਝੰਡਾ ਚੜਾਇਆ ਤਾਂ ਉਹਨਾਂ ਤੇ ਕੇਸ ਬਣੇ ਤਾਂ ਓਹਨਾਂ ਵੀਰਾਂ ਨੂੰ ਇਸ ਦੀ ਜਥੇਬੰਦੀ ਨੇ ਪਿੱਠ ਦਿਖਾ ਦਿੱਤੀ। ਉਹ ਵਿਚਾਰੇ ਰੁਲਦੇ ਫਿਰ ਰਹੇ ਨੇ।
4. ਕਿਸੇ ਵੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਉਹਦੇ ਵਿਚ ਮਾਰਧਾੜ (ਵਾਇਲੈਂਸ) ਵਾੜ ਦਿਓ।ਜਲੂਸਾਂ ਵਿਚ ਇਹ ਮਾਰੂ ਹਥਿਆਰਾਂ ਦਾ ਆਪਣੇ ਬਿਲ ਬੋਰਡਾਂ ਵਿਚ ਵਿਖਾਵਾ ਕਰਦੇ ਨੇ। ਪੰਨੂ ਸ਼੍ਰੇਆਮ ਕਦੀ ਧਮਕੀਆਂ ਵੀ ਦਿੰਦਾ ਹੈ। ਇਹਦੇ ਅੰਦੋਲਨ ਵਿਚ ਗੁੰਡਾਗਰਦੀ ਦੀ ਵੀ ਲੋਕ ਸ਼ਕਾਇਤ ਕਰਦੇ ਨੇ।ਗੋਰਿਆਂ ਦੀ ਜਨਤਾ ਇਸ ਵਾਇਲੈਂਸ ਦੇ ਖਿਲਾਫ ਹੈ।
5. ਸਿੱਖ ਸਭਾ ਵਿਚ ਜਦੋਂ ਕੋਈ ਬਾਹਰਲਾ ਆਉਦਾ ਹੈ ਤਾਂ ਉਹ ਪ੍ਰੰਪਰਾਵਾਂ ਨੂੰ ਸਤਿਕਾਰ ਦਿੰਦਾ ਹੈ। ਸਿਰ ਢੱਕ ਕੇ ਆਉਦਾ ਹੈ। ਪੱਗ ਬੰਨ ਕੇ ਆਉਦਾ ਹੈ। ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਆਇਆ ਸੀ ਤਾਂ ਸੰਗਤ ਦੀ ਪੰਗਤ ਵਿਚ ਬਹਿ ਕੇ ਲੰਗਰ ਛਕਿਆ ਸੀ। ਏਸੇ ਤਰਾਂ ਕਈ ਗੋਰੇ ਹੁਕਮਰਾਨ ਜਦੋਂ ਗੁਰਦੁਆਰਾ ਸਾਹਿਬ ਆਉਦੇ ਸਨ ਤਾਂ ਪੱਗ ਬੰਨ ਕੇ ਆਉਦੇ ਰਹੇ ਨੇ। ਅਤੇ ਇਕ ਇਹ ਪੰਨੂ ਹੈ ਜਿਹਨੂੰ ਪੱਗ ਬੰਨਣ ਵਿਚ ਸ਼ਰਮ ਆਉਦੀ ਹੈ ਕਿਉਕਿ ਭਾਰਤ ਸਰਕਾਰ ਸਿੱਖੀ ਸਰੂਪ ਦੇ ਸਖਤ ਖਿਲਾਫ ਹੈ।
6. ਕਿਸੇ ਵੀ ਜਥੇਬੰਦੀ ਵਿਚ ਨਿਸ਼ਾਨ ਤੇ ਸੰਵਿਧਾਨ ਬਹੁਤ ਅਹਿਮੀਅਤ ਰੱਖਦਾ ਹੈ। ਤੁਹਾਨੂੰ ਪਤਾ ਹੈ 1997 ਵਿਚ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤਹਿਤ ਗੁਰਦੁਆਰਿਆਂ ਤੇ ਖੱਟੇ ਅਤੇ ਨੀਲੇ ਨਿਸ਼ਾਨ ਸਾਹਿਬ ਦੀ ਥਾਂ ਭਗਵੇ (ਕੇਸਰੀ) ਕਰ ਦਿੱਤੇ ਗਏ ਸਨ। ਜਿਸ ਤੇ ਸੰਗਤਾਂ ਵਿਚ ਰੋਸ ਰਿਹੈ ਕਿਉਕਿ ਖੁਦ ਕਮੇਟੀ ਦੀ ਰਹਿਤਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਬਸੰਤੀ ਜਾਂ ਨੀਲਾ ਸੁਰਮਈ ਹੈ। ਪੜ੍ਹ ਕੇ ਹੈਰਾਨ ਹੋਵੋਗੇ ਕਿ ਪੰਨੂ, ਮਾਨ ਅਤੇ ਦਲ ਖਾਲਸਾ ਤਿੰਨੇ ਜਥੇਬੰਦੀਆਂ ਭਗਵੇ ਨਿਸ਼ਾਨ ਸਾਹਿਬ ਹੀ ਚੜਾਉਦੀਆਂ ਰਹੀਆਂ ਹਨ।
ਹੁਣ ਜਦੋਂ ਸਰਕਾਰੀ ਕੰਟਰੋਲ ਤਹਿਤ ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦੁਬਾਰਾ ਖੱਟਾ ਕਰ ਦਿੱਤਾ ਤਾਂ ਇਹਨਾਂ ਤਿੰਨਾਂ ਨੇ ਵੀ ਸ਼ਰਮੋ ਕਸ਼ਰਮੀ ਖੱਟੇ ਕੀਤੇ ਹਨ। ਹਾਲਾਂ ਪੰਥ ਦਾ ਨਿਸ਼ਾਨ ਸਾਹਿਬ ਨੀਲਾ ਹੈ ਜੋ ਕਿ ਦੱਬੇ ਕੁਚਲੇ ਲੋਕਾਂ ਦਾ ਪ੍ਰਤੀਕ ਹੈ।
ਐਨ ਇਹੋ ਹਾਲਤ ਹੈ ਦਲ ਖਾਲਸਾ ਲੀਡਰਾਂ ਦੀ ਹਾਲਾਂ ਉਹਨਾਂ ਵਿਚ ਅਜੇ ਕੋਈ ਵੱਡਾ ਲੀਡਰ ਨਹੀ ਬਣ ਪਾਇਆ। ਦੋ ਤਿੰਨ ਸਾਲ ਪਹਿਲਾਂ ਇਹਨਾਂ ਦੇ ਇਕ ਲੀਡਰ (ਸ਼ਾਇਦ ਇਹ ਸਤਨਾਮ ਸਿੰਘ ਪਾਊਟਾ ਸਾਹਿਬ ਸਨ) ਦਾ ਭਾਰਤ ਦੇ ਹੱਕ ਵਿਚ ਬਿਆਨ ਮੀਡੀਆ ਵਿਚ ਆ ਗਿਆ ਸੀ।ਇਹ ਵੀ ਭਗਵਾ ਨਿਸ਼ਾਨ ਸਾਹਿਬ ਹੀ ਚੜਾਉਦੇ ਆਏ ਹਨ।
ਸਵਾਲ- ਪਰ ਤੁਸੀ ਕਹੋਗੇ ਇਹ ਲਿਖਾਰੀ ਗਲਤ ਹੈ ਕਿਉਕਿ ਭਾਰਤ ਸਰਕਾਰ ਤਾਂ ਪੰਨੂ ਦਾ ਕਤਲ ਕਰਨਾਂ ਚਾਹੁੰਦੀ ਸੀ?
ਇਹ ਗਲ ਸਾਫ ਤੌਰ ਤੇ ਸਮਝ ਲੈਣੀ ਬਣਦੀ ਹੈ ਕਿ ਭਾਰਤ ਸਰਕਾਰ ਦੀ ਬਕਾਇਦਾ ਪਾਲਿਸੀ ਰਹੀ ਹੈ ਕਿ ਜੇ ਸਰਕਾਰ ਨੂੰ ਕਿਸੇ ਮੌਕੇ ਤੇ ਫਾਇਦਾ ਪਹੁੰਚਦਾ ਹੋਵੇ ਤਾਂ 2 ਚਾਰ ਸੌ ਬੰਦਾ ਮਾਰਨਾ ਉਹਨਾਂ ਵਾਸਤੇ ਮਾਮੂਲੀ ਗਲ ਹੈ। ਮਿਸਾਲ ਦੇ ਤੌਰ ਤੇ 24 ਮਾਰਚ 2000 ਨੂੰ ਅਮਰੀਕਾ ਦਾ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆ ਰਿਹਾ ਸੀ। ਭਾਰਤ ਸਰਕਾਰ ਕਲਿੰਟਨ ਨੂੰ ਦਸਣਾ ਚਾਹੁੰਦੀ ਸੀ ਕਿ ਗਵਾਂਢੀ ਮੁਲਕ ਪਾਕਿਸਤਾਨ ਜੰਮੂ ਕਸ਼ਮੀਰ ਵਿਚ ਕਤਲੇਆਮ ਕਰਦਾ ਰਹਿੰਦਾ ਹੈ। ਇਸ ਗਲ ਨੂੰ ਸਾਬਤ ਕਰਨ ਵਾਸਤੇ ਭਾਰਤੀ ਫੌਜ ਨੇ 20 ਮਾਰਚ ਨੂੰ 35 ਸਿੱਖ ਪਿੰਡ ਚਿੱਟੀਸਿੰਘਪੁਰਾ ਵਿਖੇ ਮਾਰ ਦਿਤੇ। ਇਹ ਵੱਖਰੀ ਗਲ ਹੈ ਕਿ ਬਾਦ ਵਿਚ ਇਹ ਸਾਰੀ ਗਲ ਨੰਗੀ ਹੋ ਗਈ ਕਿ ਕਤਲੇਆਮ ਸਰਕਾਰ ਨੇ ਕੀਤਾ ਸੀ।
ਹੋਰ ਦੇਖੋ 1985 ਵਿਚ ਕਨੇਡਾ ਤੋਂ ਉਡਿਆ ਕਨਿਸ਼ਕ ਜਹਾਜ ਜਿਸ ਵਿਚ 329 ਜਣੇ (ਬਹੁਤੇ ਗੋਰੇ) ਸਨ ਨੂੰ ਰਾਅ ਨੇ ਬੰਬ ਨਾਲ ਉਡਾਇਆ ਅਤੇ ਇਲਜਾਮ ਸਿੱਖਾਂ ਸਿਰ ਲਾਇਆ। ਓਦੋ ਸਰਕਾਰ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨਾਂ ਚਾਹੁੰਦੀ ਸੀ। ਇਸ ਕੰਮ ਵਿਚ ਜਿਹੜੇ ਜਿਹੜੇ ਬੰਦੇ ਵੀ ਰਾਅ ਨੇ ਵਰਤੇ (ਤਲਵਿੰਦਰ ਸਿੰਘ ਪ੍ਰਮਾਰ, ਰਿਪੁਦਮਨ ਸਿੰਘ ਮਲਿਕ ਆਦਿ) ਬਾਦ ਵਿਚ ਉਹਨਾਂ ਦਾ ਕਤਲ ਕਰਵਾ ਦਿੱਤਾ।
ਨਾਲੇ ਗਲ ਸਮਝੋ।ਕਿਉਕਿ ਇਕ ਪਾਸੇ ਸਰਕਾਰ ਦਾਵਾ ਕਰ ਰਹੀ ਹੁੰਦੀ ਹੈ ਕਿ ਉਹ ਵੱਖਵਾਦੀਆਂ ਦਾ ਖੁਰਾ ਖੋਜ ਮਿਟਾ ਰਹੀ ਹੈ। ਮਾਨ, ਪੰਨੂ ਵਰਗੇ ਬੰਦਿਆਂ ਦੀ ਅਸਲੀਅਤ ਸਰਕਾਰ ਨੂੰ ਤਾਂ ਪਤਾ ਹੁੰਦੀ ਹੈ ਪਰ ਆਮ ਹਿੰਦੂ ਜਨਤਾ ਵਾਸਤੇ ਉਹ ਖਾਲਿਸਤਾਨੀ ਹੀ ਹਨ। ਜਿਸ ਕਰਕੇ ਕੱਟੜਵਾਦੀ ਹਿੰਦੂ ਜਨਤਾ ਤੋਂ ਸਰਕਾਰ ਤੇ ਦਬਾਅ ਰਹਿੰਦਾ ਹੈ ਕਿ ਇਹਨਾਂ ਖਾਲਿਸਤਾਨੀਆਂ ਦੀ ਅਵਾਜ ਬੰਦ ਕਰਾਏ।ਇਸ ਵਰਗ ਨੂੰ ਖੁਸ਼ ਕਰਨ ਵਾਸਤੇ ਸਰਕਾਰ ਇਹੋ ਜਿਹੇ ਕਤਲ ਕਰਦੀ ਹੈ ਨਾਲੇ ਇਸ ਨਾਲ ਦੂਸਰੇ ਖਾਲਿਸਤਾਨੀਆਂ ਦੇ ਮਨਾਂ ਵਿਚ ਦਹਿਸ਼ਤ ਪਾਈ ਜਾਂਦੀ ਹੈ। ਸਿਰਫ ਪੰਨੂ ਤੇ ਹੀ ਕੋਸ਼ਿਸ਼ ਨਹੀ ਹੋਈ ਸਿੱਖ ਸੰਘਰਸ਼ ਮੌਕੇ ਸਰਕਾਰ ਨੇ ਅਨੇਕਾਂ ਆਪਣੇ ਹੀ ਟਾਊਟ ਮਾਰੇ ਹਨ। ਉਂਜ ਵੀ ਸਰਕਾਰ ਦੀ ਪਾਲਿਸੀ ਰਹੀ ਹੈ ਕਿ ਜਦੋਂ ਕੋਈ ਟਾਊਟ ਲੀਡਰ ਮਿਥੀ ਉਚਾਈ ਤੋਂ ਉੱਤੇ ਨਿਕਲ ਜਾਏ ਤਾਂ ਉਹਦਾ ਕਤਲ ਕਰਵਾ ਦਿੱਤਾ ਜਾਂਦਾ ਹੈ।
ਜਦੋਂ ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼ ਨੰਗੀ ਹੋ ਗਈ ਤਾਂ ਮਾਨ ਸਾਹਿਬ ਵੀ ਘਬਰਾਅ ਗਏ ਸਨ। ਇਹਨਾਂ ਨੇ ਦੋ-ਚਾਰ ਬਿਆਨ ਵੀ ਫਿਰ ਅਜਿਹੇ ਦਿਤੇ।ਸਾਨੂੰ ਲਗਦਾ ਹੈ ਕਿ ਮਾਨ ਸਾਹਿਬ ਨੇ ਆਪਣੇ ਸਾਂਢੂ ਕੈਪਟਨ ਅਮਰਿੰਦਰ ਸਿੰਘ ਰਾਂਹੀ ਸਰਕਾਰ ਤਕ ਇਹ ਸੁਨੇਹਾ ਪਹੁੰਚਾਇਆ ਹੋਵੇ ਕਿ ਟਾਊਟਾਂ ਦਾ ਕਤਲ ਭਾਰਤ ਦੇ ਹੱਕ ਵਿਚ ਨਹੀ ਹੋਵੇਗਾ।
ਸਵਾਲ- ਪਰ ਪੰਨੂ ਅਤੇ ਮਾਨ ਤਾਂ ਪਾਕਿਸਤਾਨ ਦੇ ਹੱਕ ਵਿਚ ਬਿਆਨ ਦਿੰਦੇ ਰਹਿੰਦੇ ਹਨ।
ਉੱਤਰ- ਇਹ ਕਾਰਜਨੀਤੀ (ਸਟ੍ਰਾਟੇਜੀ) ਦਾ ਹਿੱਸਾ ਹੈ। ਇਸ ਨਾਲ ਕਿਸੇ ਵੀ ਟਾਊਟ ਦੀ ਸਿੱਖਾਂ ਵਿਚ ਭਰੋਸੇਯੋਗਤਾ ਬਣਦੀ ਹੈ। ਦਾਸ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅੰਦੋਲਨ ਲੰਮਾ ਸਮਾਂ ਚਲਾਇਆ ਹੈ ਅਤੇ ਮਹਿਸੂਸ ਕੀਤਾ ਹੈ ਕਿ ਦੋਵਾਂ ਸਰਕਾਰਾਂ ਦੀਆਂ ਖੁਫੀਆ ਅਜੈਂਸੀਆਂ ਆਪਸ ਵਿਚ ਘਿਓ ਖਿਚੜੀ ਹਨ।(ਕਿਉਕਿ 1947 ਤੋਂ ਪਹਿਲਾਂ ਇਹ ਇਕ ਹੀ ਸਨ ਜਿਸ ਕਰਕੇ ਲਗਾਤਾਰਤਾ (ਕੰਟੀਨਿਊਟੀ) ਬਣੀ ਹੋਈ ਹੈ) ਮੈਂ ਲੰਮਾ ਸਮਾਂ ਮੂਰਖ ਬਣਿਆ ਰਿਹਾ ਸੀ। ਪਤਾ ਮੈਨੂੰ ਓਦੋਂ ਲੱਗਾ ਜਦੋਂ ਇਕ ਵੇਰਾਂ ਮੈਨੂੰ ਟੋਹਣ ਵਾਸਤੇ ਪਾਕਿਸਤਾਨ ਤੋਂ ਆਫਰ ਆਈ ਕਿ ਤੈਨੂੰ ਤਰਨ ਤਾਰਨ ਤੋ ਐਮ ਐਲ ਏ ਬਣਾਇਆ ਜਾ ਸਕਦਾ ਹੈ। ਇਹ ਗਲ 2015 ਦੀ ਹੈ ਜਦੋਂ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀ। ਯਾਦ ਰੱਖਣਾ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਨੇ ਖੋਲਿਆ ਹੈ। ਪਾਕਿਸਤਾਨੀ ਸੀ ਆਈ ਡੀ ਦਾ ਵੱਸ ਚਲਦਾ ਤਾਂ ਕਦੀ ਵੀ ਨਹੀ ਸੀ ਖੁੱਲਣਾ।
ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼- ਇਹਨੂੰ ਤੁਸੀ ਵਾਹਿਗੁਰੂ ਦਾ ਚਮਤਕਾਰ ਵੀ ਕਹਿ ਸਕਦੇ ਹੋ। ਲੰਮੇ ਸਮੇਂ ਤੋਂ ਖਾਲਿਸਤਾਨ ਦੀ ਲਹਿਰ ਅਜੈਂਸੀਆਂ ਨੇ ਅਗਵਾਹ ਕਰ ਰੱਖੀ ਹੈ। ਦੂਸਰੇ ਪਾਸੇ ਕੁਦਰਤ ਦਾ ਅਸੂਲ ਹੈ ਕਿ ਉਹ ਝੂਠ ਨੂੰ ਨੰਗਿਆਂ ਕਰਦੀ ਹੀ ਕਰਦੀ ਹੈ। ਅੱਜ ਵੇਖੋ ਪੰਜ -ਅੱਖਾਂ ਮੁਲਕਾਂ ( ਅਮਰੀਕਾ, ਇੰਗਲੈਂਡ, ਕਨੇਡਾ, ਅਸਟ੍ਰੇਲੀਆ ਅਤੇ ਨਿਊਜੀਲੈਂਡ) ਦੀਆਂ ਸਰਕਾਰਾਂ ਨੇ ਉਹਨਾਂ ਸਭ ਭਾਰਤੀ ਲੋਕਾਂ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਹੈ ਜਿੰਨਾਂ ਨੂੰ ਸਟੇਅ ਸਰਕਾਰ ਦੀ ਸ਼ਿਫਾਰਸ਼ ਤੇ ਦਿੱਤੀ ਗਈ ਸੀ। ਇਸ ਤੋਂ ਵੱਡਾ ਝਟਕਾ ਟਾਊਟਾਂ ਨੂੰ ਹੋਰ ਕੀ ਹੋ ਸਕਦਾ ਹੈ।
ਅਸੀ ਸਮਝਦੇ ਹਾਂ ਪੰਨੂ ਨਹਾਇਤ ਕਿਸਮ ਦਾ ਡਰਪੋਕ ਬੰਦਾ ਹੈ। ਕਿਉਕਿ ਕਤਲ ਦੀ ਕੋਸ਼ਿਸ਼ ਤੋਂ ਬਾਦ ਉਹਨੂੰ ਚਾਹੀਦਾ ਸੀ ਰਾਅ ਤੋਂ ਬਗਾਵਤ ਕਰ ਦਿੰਦਾ। ਪਰ ਅੱਜ ਤਕ ਓਹ ਰਾਅ ਦੀ ਪਾਲਿਸੀ ਅਨੁਸਾਰ ਹੀ ਬਿਆਨ ਦਿੰਦਾ ਹੈ। ਪੰਨੂ ਨੂੰ ਹਾਲਾਂ ਅਮਰੀਕਾ ਸਰਕਾਰ ਦੀ ਸੁਰੱਖਿਆ ਮਿਲੀ ਹੋਈ ਹੈ ਪਰ ਲਗਦਾ ਹੈ ਕਿ ਉਹ ਬਦਨਾਮੀ ਤੋਂ ਡਰਦਾ ਲਹਿਰ ਦਾ ਗਾਹੇ ਬਿਗਾਹੇ ਨੁਕਸਾਨ ਕਰਦਾ ਹੈ। ਦਰ ਅਸਲ ਅਜੈਂਸੀਆ ਬੰਦੇ ਨੂੰ ਕਾਣਾ ਕਰਕੇ ਰਖਦੀਆਂ ਹਨ। ਪਤਾ ਨਹੀ ਅਜੈਂਸੀ ਕੋਲ ਪੰਨੂ ਦੀ ਕੀ ਕਮਜੋਰੀ ਦਾ ਸਬੂਤ ਹੈ? ਪੰਨੂ ਨੂੰ ਚਾਹੀਦਾ ਹੈ ਕਿ ਉਹ ਬਗਾਵਤ ਕਰੇ। ਸਿੱਖ ਉਸਦਾ ਹਰ ਪਿਛਲਾ ਗੁਨਾਹ ਮਾਫ ਕਰਨਗੇ।
ਸੋ ਪੰਨੂ ਦੇ ਕਤਲ ਦੀ ਸਾਜਿਸ਼ ਤੋਂ ਬਾਦ ਲਹਿਰ ‘ਚ ਜਿਸ ਪ੍ਰਕਾਰ ਉਛਾਲ ਆਇਆ ਹੈ ਇਹਨੂੰ ਗੁਰੂ ਸਾਹਿਬ ਦਾ ਚਮਤਕਾਰ ਹੀ ਕਹਿਣਾ ਪਵੇਗਾ। ਅੱਜ ਸੋਸ਼ਲ ਮੀਡੀਏ ਕਰਕੇ ਪੜੇ ਲਿਖੇ ਸਿੱਖ ਨੇ ਵੀ ਥੋੜਾ ਬਹੁਤ ਕੁਸਕਣਾ ਸ਼ੁਰੂ ਕਰ ਦਿੱਤਾ ਹੈ। ਇਹ ਵੱਡੀ ਤਸੱਲੀ ਵਾਲੀ ਗਲ ਹੈ। ਹਾਲਾਂ ਪੰਜਾਬ ਵਿਚਲੇ ਰਾਜਨੀਤਕ ਲੀਡਰ ਅਜੇ ਵੀ ਘਬਰਾਏ ਹੋਏ ਹਨ। ਉਹ ਕਦੀ ਵੀ ਚਲੰਤ ਮਸਲਿਆਂ ਤੇ ਬਿਆਨ ਨਹੀ ਦਿੰਦੇ।
ਟਾਊਟ ਵਰਤਾਰੇ ਦੀ ਚੜਤ ਵਿਚ ਕਸੂਰ ਕਿਹਦਾ?- ਪਿੱਛੇ ਜਿਹੇ ਇਥੇ ਬ੍ਰਿਸਬੇਨ ਵਿਚ ਇਕ ਪੰਜਾਬੀ ਅਖਬਾਰ-ਨਵੀਸ ਨਾਲ ਗਲ ਹੋ ਰਹੀ ਸੀ। ਉਹਨੇ ਪੰਜਾਬੀਆਂ ਤੇ ਵਿਅੰਗ ਕੱਸਿਆ ਕਿ “ਕਿ ਇਹਨਾਂ ਨੂੰ ਕੁਝ ਪਤਾ ਨਹੀ ਕਿ ਇਹ ਖਾਲਿਸਤਾਨੀ ਤਾਂ ਭਾਰਤ ਦੇ ਆਪਣੇ ਬੰਦੇ ਨੇ।” ਪੰਜਾਬੀਆਂ ਦੀ ਅਣਜਾਣਤਾ ਤੇ ਜਦੋਂ ਮੈਂ ਕਿਹਾ ਕਿ ਇਹਦੇ ਵਿਚ ਕਸੂਰ ਕਿਹਦਾ? ਪੱਤ੍ਰਕਾਰ ਚੁੱਪ ਹੋ ਗਿਆ ਅਤੇ ਮੇਰੇ ਨਾਲ ਗਲ ਕਰਨੀ ਉਸ ਬੰਦ ਕਰ ਦਿੱਤੀ ਹੈ। ਭਾਵ ਸਭ ਤੋਂ ਵੱਡਾ ਗੁਨਾਹਗਾਰ ਤਾਂ ਉਹ ਖੁਦ ਹੈ। ਕਿਸੇ ਲੀਡਰ, ਕਿਸੇ ਪੱਤ੍ਰਕਾਰ ਨੇ ਇਹੋ ਜਿਹਾ ਸੱਚ ਸਾਹਮਣੇ ਲਿਆਉਣਾ ਹੁੰਦਾ ਹੈ ਪਰ ਪਿਛਲੇ ਦੌਰ ਵਿਚ ਹੋਏ ਪੰਜਾਬੀ ਪੱਤ੍ਰਕਾਰ ਬਹੁਤੇ ਗੋਦੀ ਮਾਰਕਾ ਹੀ ਹਨ।
ਇਸ ਵਰਤਾਰੇ ਤੇ ਦੂਸਰਾ ਜਿੰਮੇਵਾਰ ਹੈ ਪੜਿਆ ਲਿਖਿਆ ਪੰਜਾਬੀ ਜੋ ਇਸ ਮਸਲੇ ਤੇ ਮੂੰਹ ਨਹੀ ਖੋਲਦਾ। ਜੇ ਖੋਲਦਾ ਵੀ ਹੈ ਤਾਂ ਉਹ ਸਿੱਧਾ ਖਾਲਿਸਤਾਨ ਦੇ ਖਿਲਾਫ ਹੀ ਬੋਲ ਉਠਦਾ ਹੈ। ਹਾਲਾਂ ਖਾਲਿਸਤਾਨ ਤੋਂ ਸਿਵਾ ਪੰਜਾਬ ਦਾ ਹੋਰ ਕੋਈ ਵੀ ਇਲਾਜ ਨਹੀ ਹੈ।
ਪਰ ਗੁਰੂ ਦੀ ਅਣਭੋਲ ਸੰਗਤਾਂ ਦੀ ਦਾਤ ਦੇਣੀ ਬਣਦੀ ਹੈ ਜੋ ਨਾਹਰੇ ਤੇ ਇਕੱਠੇ ਹੋ ਜਾਂਦੇ ਹਨ। ਸੰਗਤ ਵਾਸਤੇ ਇਹ ਮਾਇਨੇ ਨਹੀ ਰੱਖਦਾ ਕਿ ਖਾਲਿਸਤਾਨ ਦਾ ਨਾਹਰਾ ਕੌਣ ਮਾਰ ਰਿਹਾ ਹੈ। ਇਹ ਜ਼ਜ਼ਬਾ ਜਾਰੀ ਰਹਿਣਾ ਚਾਹੀਦਾ ਹੈ। ਗੁਰੂ ਕਿਰਪਾ ਜਾਰੀ ਰੱਖੇ।
ਹੁਣ ਕੌਮਾਂਤਰੀ ਪੱਧਰ ਤੇ ਜੋ ਰਾਜਨੀਤਕ ਹਾਲਾਤ ਬਣੇ ਹਨ ਉਸ ਤੋਂ ਸਾਫ ਲਗਦਾ ਹੈ ਕਿ ਸਾਡੀ ਮੰਜ਼ਲ ਨੇੜੇ ਹੀ ਹੈ। ਕਿਉਕਿ ਭਾਰਤ ਰੂਸੀ ਗੁੱਟ ਨੂੰ ਨਹੀ ਛੱਡ ਸਕਦਾ।ਇਸ ਹਾਲਾਤ ਵਿਚ ਗੋਰੇ ਸਾਡੀ ਮਦਦ ਤੇ ਹਨ। ਤੇ ਜੇ ਕਿਤੇ ਮੋਦੀ ਵਰਗੇ ਡਰਪੋਕ ਬੰਦੇ ਰੂਸ ਦਾ ਗੁੱਟ ਛੱਡ ਦਿੰਦੇ ਹਨ ਤਾਂ ਭਾਰਤ ਨੇ ਕੌਡੀਓ ਹੋਲੇ ਪੈ ਜਾਣਾ ਹੈ ਕਿਉਕਿ ਇਹਨਾਂ ਦਾ ਸਾਰਾ ਦਾ ਸਾਰਾ ਫੌਜੀ ਸਮਾਨ ਤਾਂ ਰੂਸੀ ਹੈ। ਓਧਰ ਚੀਨ ਵੀ ਇਹਨੂੰ ਲਗਾਤਾਰ ਦਬੱਲਦਾ ਆ ਰਿਹਾ ਹੈ। ਉਹਨਾਂ ਕਿਸੇ ਵੀ ਦਿਨ ਫੁਕਰਿਆਂ ਦੇ ਅਖੌਤੀ ਅਰੁਣਾਚਲ ਪ੍ਰਦੇਸ ਤੇ ਕਬਜਾ ਕਰ ਲੈਣਾ ਹੈ। ਪਿੱਛੇ ਜਿਹੇ ਚੀਨ ਦੇ ਇਕ ਲੀਡਰ ਨੇ ਬਿਆਨ ਦਿਤਾ ਸੀ ਕਿ ਅਸੀ ਚਾਹੀਏ ਤਾਂ 10 ਘੰਟਿਆਂ ਵਿਚ ਦਿੱਲੀ ਪਹੁੰਚ ਸਕਦੇ ਹਾਂ। ਭਾਰਤ ਦੇ ਕਿਸੇ ਵੀ ਲੀਡਰ ਨੇ ਇਸ ਤੇ ਬਿਆਨ ਨਾ ਦਿੱਤਾ ਨਾ ਹੀ ਕਿਸੇ ਫੌਜੀ ਅਫਸਰ ਨੇ।
ਸੋ ਇਹ ਟਾਊਟ ਸਾਡੇ ਹੀ ਤਾਂ ਨੌਕਰ ਨੇ। ਬਸ ਜਰੂਰਤ ਹੈ ਸਾਡਾ ਪੜਿਆ ਲਿਖਿਆ ਖੁੱਲ ਕੇ ਬੋਲੇ।(-ਭਬੀਸ਼ਨ ਸਿੰਘ ਗੁਰਾਇਆ)
No comments:
Post a Comment