ਕਿਓਂ ਨਾ ਹੁਣ ਸ਼੍ਰੋਮਣੀ ਕਮੇਟੀ ਦਾ ਭੋਗ ਹੀ ਪਾ ਦਿਤਾ ਜਾਵੇ?
ਇਹ ਸਿੱਖੀ ਦਾ ਬੜਾ ਅਲੌਕਿਕ ਤੇ ਸ਼ਾਨਦਾਰ ਪੱਖ ਹੈ ਕਿ ਅਕਾਲ ਤਖਤ ਦੇ ਹੁਕਮਨਾਮੇ ਅੱਗੇ ਪੂਰੀ ਕੌਮ ਇਕਮੁੱਠ ਹੋ ਸੀਸ ਝੁਕਾਉਦੀ ਹੈ।ਕਿਉਕਿ ਦਸਮ ਪਾਤਸ਼ਾਹ ਨੇ 1699 'ਚ ਗੁਰਿਆਈ ਗ੍ਰੰਥ ਤੇ ਪੰਥ(ਸਰਬਤ ਖਾਲਸਾ) ਨੂੰ ਬਖਸ਼ ਦਿਤੀ ਸੀ। ਫਿਰ 1925 ਵਿਚ ਸ਼੍ਰੋਮਣੀ ਕਮੇਟੀ ਰਾਂਹੀ ਸਰਬਤ ਖਾਲਸਾ ਉਸਾਰਿਆ ਗਿਆ ਸੀ, ਜਿਸ ਨੇ ਅਕਾਲ ਤਖਤ ਦੇ ਸੈਕਟ੍ਰੀਏਟ ਵਜੋਂ ਕੰਮ ਕਰਨਾ ਸੀ। ਦਰ ਅਸਲ ਸ਼ੁਰੂ ਵਿਚ ਹੀ ਕਮੇਟੀ ਦਾ ਆਇਨ ਬਣਾਉਣ ਮੌਕੇ ਹੀ ਵੱਡੀ ਤਰੁਟੀ ਰਹਿ ਗਈ ਜਦੋਂ ਸਿੱਖਾਂ ਨੇ ਆਪਣੀਆਂ ਰਵਾਇਤਾਂ ਭੁਲ ਕੇ ਪੱਛਮ ਦੀ ਵੋਟ ਚੋਣ ਪ੍ਰਨਾਲੀ ਅਪਣਾਅ ਕੇ ਗੁਣ ਦੇ ਬਿਜਾਏ ਗਿਣਤੀ ਨੂੰ ਤਰਜੀਹ ਦੇ ਦਿਤੀ। ਪਿਛਲੇ 25-30 ਸਾਲਾਂ ਸਮੇਂ ਤਾਂ ਸਰਬਤ ਖਾਲਸਾ ਦੇ ਸਿਧਾਂਤ ਦਾ ਜਲੂਸ ਹੀ ਨਿਕਲ ਗਿਆ ਹੈ। ਅਜ ਦੀ ਕਮੇਟੀ ਪੰਥ ਦੇ ਮੁਕਾਬਲੇ ਬਾਦਲ ਜਾਂ ਟੌਹੜਿਆਂ ਜਿਨਾਂ ਦੇ ਆਕਾ ਦਿੱਲੀ ਵਿਚ ਹਨ ਨੂੰ ਹੀ ਸਮਰਪਤ ਹੈ।ਇਸ ਲੇਖ ਰਾਂਹੀ ਪੰਥ ਨੂੰ ਸੁਚੇਤ ਕੀਤਾ ਗਿਆ ਕਿ ਅੱਜ ਕਮੇਟੀ ਤੋਂ ਚੁਕੰਨੇ ਰਹਿਣ ਦੀ ਜਰੂਰਤ ਹੈ, ਕਿਉਕਿ ਪੰਥ ਵਿਰੋਧੀ ਆਪਣੇ ਹੱਥਠੋਕਿਆਂ ਰਾਂਹੀ ਕਿਸੇ ਵੇਲੇ ਕੁਝ ਵੀ ਕਰ ਸਕਦਾ ਹੈ।
#ਮਹਾਨ ਕੁਰਬਾਨੀਆਂ ਉਪਰੰਤ ਸਿਰਜੀ ਗਈ ਪੰਥ ਦੀ ਸਿਰਮੋਰ ਸੰਸਥਾ ਜਾਂ ਸਿੱਖਾਂ ਦੀ ਪਾਰਲੀਮੈਂਟ ਦੇ ਭੋਗ ਪਾਉਣ ਦੀ ਗੱਲ ਸਹੇੜਣ ਤੇ ਕਲੇਜੇ ਨੂੰ ਧੂਹ ਜਿਹੀ ਪੈਂਦੀ ਹੈ। ਪਰ ਪਿਛਲੀ ਪੌਣੀ ਸਦੀ ਦੀ ਸਿੱਖੀ ਦਾ ਜੇ ਲੇਖਾ ਜੋਖਾ ਕਰੀਏ ਤਾਂ ਮਹਿਸੂਸ ਹੁੰਦੈ ਕਿ ਪ੍ਰਚਾਰ ਪੱਖੋਂ ਸਿੱਖ ਕੌਮ ਬੁਰੀ ਤਰਾਂ ਪਛੜੀ ਹੈ। 1991 ਤੇ 2001 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖਾਂ ਦੀ ਘੱਟ ਰਹੀ ਵਾਧਾ ਦਰ ਵੀ ਏਸ ਗਲ ਦੀ ਸੂਚਕ ਹੈ ਜਦ ਕਿ ਬਾਕੀ ਭਾਰਤ ਦੀ ਅਬਾਦੀ ਖਤਰਨਾਕ ਤਰੀਕੇ ਨਾਲ ਵੱਧ ਰਹੀ ਹੈ।
1925 ‘ਚ ਤਾਂ ਆਪਣੇ ਵਲੋਂ ਤਾਂ ਸਰਬਤ ਜਾਂ ਗੁਰੂ ਖਾਲਸਾ ਸਿਰਜਿਆ ਗਿਆ ਸੀ।
ਸਿੱਖੀ ਇਕ ਅਧੁਨਿਕ ਮਜ੍ਹਬ ਹੈ ਜਿਸ ਵਿਚ ਇਨਸਾਨ ਨੂੰ ਕੁਦਰਤ ਦੀ ਲੈਅ ਵਿਚ ਲਿਆ ਕੇ ਅਡੋਲ ਚੜਦੀਆਂ ਕਲਾਂ ਵਿਚ ਵਿਚਰਨ ਦੀ ਕਲਾ ਦੱਸੀ ਗਈ ਹੈ।
ਦਸਮ ਪਾਤਸ਼ਾਹ ਨੇ 1699 (ਤੇ 1708 ਈ) ਵਿਚ ਦੇਹਧਾਰੀ ਗੁਰੂ ਪ੍ਰੰਪਰਾ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਪਹਿਲੇ ਤੋਂ ਹੀ ਤਹਿਸ਼ੁਦਾ ਸਦੀਵੀ ਇੰਤਜਾਮ ਕਿ ਬਾਣੀ ਗੁਰੂ , ਗੁਰੂ ਹੈ ਬਾਣੀ, ਤੇ ਮੋਹਰ ਲਾ ਦਿਤੀ ਕਿ ਅੱਗੇ ਤੋਂ ਗੁਰੂ ਦਾ ਉਪਦੇਸ਼ ਯਾਨੀ ਗੁਰਬਾਣੀ ਹੀ ਗੁਰੂ ਹੋਵੇਗਾ। ਜਿਸ ਦੀ ਵਿਆਖਿਆ (ਇੰਟਰਪਰੀਟੇਸ਼ਨ) ਖਾਲਸਾ ਕਰੇਗਾ। ਭਾਵ ਗੁਰਆਈ ਗ੍ਰੰਥ ਤੇ ਪੰਥ ਨੂੰ ਦੇ ਦਿਤੀ। ਦਸਮ ਪਾਤਸ਼ਾਹ ਨੇ ਸਿੱਖ ਦੇ ਆਦਰਸ਼ਕ ਨਮੂਨੇ ਨੂੰ ਖਾਲਸਾ ਕਿਹਾ ।
ਖਾਲਸੇ ਨੇ ਵੀ ਆਪਣੀ ਗੁਰੂ ਵਾਲੀ ਜੁੰਮੇਵਾਰੀ ਲਗਪਗ ਇਕ ਸਦੀ ਤਕ ਬਾਖੂਬੀ ਨਿਭਾਈ। ਮੁਕਾਮੀ ਮਸਲਿਆਂ ਨੂੰ ਗੁਰੂ ਖਾਲਸਾ ਨੇ ਗੁਰਮਤੇ ਰਾਹੀਂ ਨਜਿੱਠਿਆ ਤੇ ਪੂਰੀ ਕੌਮ ਦੇ ਮਸਲੇ ਖਾਲਸਿਆਂ ਦੀਆਂ ਅਲੱਗ ਅਲੱਗ ਮਿਸਲਾਂ ਸਾਂਝਾ ਇਕੱਠ ਜਾਂ ਸਰਬਤ ਖਾਲਸਾ ਕਰਕੇ ਨਜਿਠਦੀਆਂ ਰਹੀਆਂ।
ਰਾਜਨੀਤਕ ਤਾਕਤ ਹਾਸਲ ਹੋਣ ਤੇ ਖਾਲਸਾ ਉਲੱਝ ਕੇ ਬ੍ਰਾਹਮਣੀ ਅਸਰ ਹੇਠ ਆ ਕੇ ਫਿਰ ਗੁਲਾਮੀ ਦੇ ਆਲਮ ‘ਚ ਚਲਾ ਗਿਆ। 1920 ਦੇ ਆਸਪਾਸ ਫਿਰ ਖਾਲਸੇ ਨੇ ਜੋਸ਼ ਫੜਿਆ ਤੇ ਬ੍ਰਾਹਮਣੀ ਮਹੰਤਾਂ ਜਾਂ ਮਸੰਦਾਂ ਨੂੰ ਸਿੱਖੀ ਦੇ ਕੇਂਦਰਾਂ ਯਾਨਿ ਗੁਰਦੁਆਰਿਆਂ ਤੋਂ ਭਜਾ ਦਿਤਾ। 1925 ਵਿਚ ਕਮੇਟੀ ਦੀ ਸਥਾਪਨਾ ਤੇ ਸੰਵਿਧਾਨ ਘੜਨ ਮੌਕੇ ਹੀ ਖਾਲਸਈ ਪ੍ਰੰਪਰਾਵਾਂ ਨੂੰ ਅਣਗੋਲ ਕੇ ਪੰਥ ਵਿਚ ਵੀ ਵੋਟ ਰਾਜਨੀਤੀ ਵਾੜ ਦਿਤੀ ਗਈ।ਗੁਣ ਦੇ ਬਿਜਾਏ ਗਿਣਤੀ ਨੂੰ ਤਰਜੀਹ। ਕਿਉਂਕਿ ਉਨਾਂ ਦਿਨਾਂ ਵਿਚ ਮੁਲਕ ਅੰਦਰ ਰਜਵਾੜਿਆਂ ਦੀ ਜਿਆਦਾ ਤਾਨਾਸ਼ਾਹੀ ਹੀ ਚਲਦੀ ਸੀ। ਗੁਰੂਆਂ ਤੋਂ ਚਲੀ ਆ ਰਹੀ ਸੰਗਤ ਦੇ ਗੁਰਮਤੇ ਦੀ ਪ੍ਰੰਪਰਾ ਨੂੰ ਅਣਦੇਖਿਆਂ ਕਰਕੇ ਪੱਛਮ ਦੇ ਵੋਟ ਰਾਜਨੀਤੀ ਵਾਲੇ ਫੈਸ਼ਨ ਵਿਚ ਖਾਲਸਾ ਵੀ ਫਸ ਗਿਆ।
ਖਾਲਸੇ ਦੀ ਪਰਿਭਾਸ਼ਾ ਦੁਬਾਰਾ ਘੜੀ ਗਈ
ਪਹਿਲਾਂ ਸੱਚੇ ਸੁੱਚੇ ਖਾਲਸੇ ਜੋ ਕੁਰਬਾਨੀਆਂ ਰਾਹੀਂ ਨਿਤਰ ਕੇ ਅੱਗੇ ਆਉਂਦੇ ਸਨ, ਉਹ ਅਗਵਾਈ ਕਰਦੇ ਸਨ। ਹੁਣ ਖਾਲਸਾਈ ਵੋਟਾਂ ਦੇ ਚੱਕਰ ਵਿਚ ਫੱਸ ਗਿਆ। ਭਾਵ ਜਿਹੜਾ ਮਰਜੀ ਪੰਜ ਕੱਕਾਰੀ ਮਨੁੱਖ ਹੋਵੇ ਜੇ ਉਸ ਪਿਛੇ ਚਾਰ ਬੰਦੇ ਨੇ ਤਾਂ ਉਹ ਖਾਲਸਾ ਹੈ। ਹੁਣ ਇਹ ਅਸੂਲ ਲਾਗੂ ਨਾ ਰਿਹਾ ਕਿ ਅਕਾਲ ਦੀ ਰਜਾ ‘ਚ ਰਹਿ ਕੇ ਹੱਕ, ਸੱਚ ਤੇ ਪਹਿਰਾ ਦੇਣ ਵਾਲਾ ਹੀ ਖਾਲਸਾ ਹੈ।
ਸਿੱਖ ਅਪਣੀ ਸ਼ਾਨਦਾਰ ਰਵਾਇਤਾਂ ਭੁੱਲ ਗਿਆ। ਉਹ ਭੁੱਲ ਗਿਆ ਕਿ ਕਿਵੇਂ ਕਪੂਰ ਸਿੰਘ ਨੂੰ ਨਵਾਬੀ ਬਖਸ਼ੀ ਸੀ, ਮਿਸਲਾਂ ਦੇ ਸਰਦਾਰ ਕਿਵੇਂ ਥਾਪੇ ਗਏ। ਉਦੋਂ ਤਾਂ ਵੋਟਾਂ ਨਹੀਂ ਸੀ ਪਈਆਂ। ਗੁਰਮੱਤਾਂ ਹੋਇਆ ਸੀ। ਗੱਲ ਕੀ ਸਿੱਖ ਦਾ ਗੁਰੂ ਤੇ ਗੁਰਮੱਤੇ ਦੇ ਸਿਧਾਂਤ ਤੋਂ ਭਰੋਸਾ ਉਠ ਗਿਆ। ਉਨਾਂ ਬਦਲਵੀਆਂ ਤੇ ਪ੍ਰਚਲਤ ਪ੍ਰੰਪਰਾਵਾਂ ਨੂੰ ਪੜਨ ਦੀ ਖੇਚਲ ਹੀ ਨਾ ਕੀਤੀ। ਉਦਾਹਰਣ ਦੇ ਤੌਰ ਤੇ ਕਮਿਉਨਿਸਟ ਵੀ ਵੋਟ ਰਾਜਨੀਤੀ ਵਿਚ ਨਹੀਂ ਪੈਂਦੇ।
ਪੰਥ ਵਿਰੋਧੀ ਸੰਵਿਧਾਨ ਅਨੁਸਾਰ ਬਣਨ ਵਾਲੀ ਕਮੇਟੀ ਦਾ ਸ਼ੁਰੂ‘ਚ ਹੀ ਪੋਲ ਖੁੱਲ ਗਿਆ ਜਦੋਂ 30 ਦਸੰਬਰ 1933 ਨੂੰ ਸ਼ੁਰੂ ਹੋਈ ਮੀਟਿੰਗ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਵਿਆਖਿਆ ਸਰਬ-ਸਮੰਤੀ ਨਾਲ ਕਰ ਨਾ ਸਕੀ।
ਦਾਸ ਲਿਖਾਰੀ ਦਾ ਇਹ ਹਰਗਿਜ ਮਤਲਬ ਨਹੀਂ ਕਿ ਗੁਰਦੁਆਰਾ ਲਹਿਰ ਦੀ ਲੀਡਰਸ਼ਿਪ ਨਿਕੰਮੀ ਤੇ ਵਿਕਾਊਸੀ। ਉਦੋਂ ਦੀ ਲੀਡਰਸ਼ਿਪ ਦਾ ਉਭਾਰ ਕੁਰਬਾਨੀਆਂ ਰਾਹੀਂ ਹੋਇਆ ਸੀ। ਪਰ ਇਹ ਸਿੱਖੀ ਦੀ ਇਕ ਬਦਕਿਸਮਤੀ ਰਹੀ ਹੈ ਕਿ ਵੀਹਵੀਂ ਸਦੀ ਵਿਚ ਇਨ੍ਹਾਂ ਨੂੰ ਕੋਈ ਸਹੀ ਮਾਨਿਆ ਦਾ ਲੀਡਰ ਹੀ ਨਹੀਂ ਮਿਲਿਆ। ਜੇ ਕਿਸੇ ‘ਚ ਥੋੜੀ ਬਹੁਤੀ ਕੁਰਬਾਨੀ ਹੁੰਦੀ ਹੈ ਤਾਂ ਸਟੇਟਸਮੈਨਸ਼ਿਪ ਦੀ ਘਾਟ ਹੁੰਦੀ ਹੈ। ਦੂਸਰੀਆਂ ਕੌਮਾਂ ਦਾ ਕੁਰਬਾਨੀਆਂ ਸਦਕਾ ਉਭਰਨ ਵਾਲਾ ਲੀਡਰ ਬਾਦ ਵਿਚ ਆਪਣੇ ਸਹੀ, ਇਮਾਨਦਾਰ ਤੇ ਸਮਰਪਤ ਸਲਾਹਕਾਰ ਚੁਣਦਾ ਹੈ, ਸਾਡਾ ਜੱਥੇਦਾਰ ਸਲਾਹਕਾਰ ਨੂੰ ਵਾਧੂ ਦੀ ਨੁਕਤਾਚੀਨੀ ਤੇ ਸਿਰ ਦਰਦੀ ਸਮਝਦਾ ਹੈ। ਭਾਵ ਕਿ ਪੱਛਮੀ ਅਸਰ ਹੇਠ ਆ ਕੇ ਸਿੱਖ ਆਪਣੀਆਂ ਲੋਕਤੰਤਰ ਰਵਾਇਤਾਂ ਨੂੰ ਪੁਰਾਣੀਆਂ ਗੱਲਾਂ ਸਮਝ ਬੈਠਦਾ ਹੈ ਤੇ 400 ਸਾਲ ਦੀ ਪ੍ਰੰਪਰਾ ਨੂੰ ਬਿਨਾਂ ਵਿਚਾਰੇ ਠਿੱਬੀ ਲਾ ਦੇਂਦਾ ਹੈ।
ਜਦ ਮਸਲਾ ਧਰਮ ਦਾ ਹੋਵੇ, ਤਾਂ ਭਲਾ ਬਹੁਗਿਣਤੀ ਦੇ ਸੁਆਲ ਦਾ ਕੀ ਮਤਲਬ?
ਪਰ ਇਹ ਗੱਲ ਗੁਰਦੁਆਰਾ ਲਹਿਰ ਵੇਲੇ ਦੇ ਸਿੱਖ ਲੀਡਰ ਨੂੰ ਸਮਝ ਨਾ ਆਈ। ਗੁਰੂ ਨੇ ਗੁਰਆਈ ਹਜੂਮ ਜਾਂ ਭੀੜ ਨੂੰ ਨਹੀਂ ਸੀ ਬਖਸੀ ਗੁਰੂ ਸਿਰਫ ਖਾਲਸਾ ਜਾਂ ਸੰਗਤ ਹੈ। ਸੰਗਤ ਵੀ ਉਹ ਜਿਹੜੀ ਨਾਮ ਦੀ ਰੰਗਤ ਵਿਚ ਰੰਗੀ ਪਈ ਹੋਈ ਹੋਵੇ।
ਕਮੇਟੀ ਦੇ ਸੰਵਿਧਾਨ ਘੜਨ ਮੌਕੇ ਅੰਗਰੇਜ ਨੇ ਗੁਣ ਨਾਲੋਂ ਵੋਟ ਨੂੰ ਜਿਹੜੀ ਤਰਜੀਹ ਦਿਤੀ ਉਸ ਪਿਛੇ ਅੰਗਰੇਜ ਦੀ ਕੋਈ ਮੰਦ ਭਾਵਨਾ ਨਹੀਂ ਸੀ ਦਰ ਅਸਲ ਖੁੱਦ ਸਿੱਖ ਹੀ ਖਾਲਸੇ ਦੇ ਸੰਕਲਪ ਨੂੰ ਉਭਾਰ ਕੇ ਪੇਸ਼ ਨਾ ਕਰ ਸਕਿਆ।
ਸੋ ਸਿੱਖਾਂ ਇਕ ਵਾਰੀ ਵੀ ਸੰਵਿਧਾਨ ਬਣਨ ਮੌਕੇ ਅੰਗਰੇਜ ਨੂੰ ਇਹ ਨਹੀਂ ਕਿਹਾ ਕਿ “ਇਸ ਤਰਾਂ ਨਹੀਂ, ਐਂਊ।” ਸਿੱਖ ਲੀਡਰਾਂ ਨੇ ਆਪਣੇ ਨਾਲ ਵਿਦਵਾਨ ਜਾਂ ਪੜੇ ਲਿਖੇ ਸਿੱਖ ਨੂੰ ਫੜਕਣ ਤਕ ਨਾ ਦਿਤਾ। ਬਹੁਤ ਸਾਰੇ ਇਤਹਾਸਕਾਰਾਂ ਨੇ ਵੰਡ ਤੇ ਵੰਡ ਪੂਰਬ ਦੇ ਸਿੱਖ ਲੀਡਰ ਬਾਰੇ ਘੋਖ ਕਰਦਿਆਂ ਲਿਖਿਆ ਹੈ ਕਿ ਇਨ੍ਹਾਂ ਲੀਡਰਾਂ ਦੀ ਬੁੱਧੀ ਦਾ ਪੱਧਰ ਸਕੂਲ ਜਾਂ ਕਾਲਜ ਦੇ ਵਿਦਿਆਰਥੀ ਯੂਨੀਅਨ ਲੀਡਰਾਂ ਦੇ ਸਮਾਨ ਸੀ। ਸਟੇਟਸਮੈਨਸ਼ਿਪ ਦੀ ਇਨਾਂ ਵਿਚ ਵੱਡੀ ਘਾਟ ਸੀ। ਇਹੋ ਗੱਲ ਪ੍ਰਸਿਧ ਸਿੱਖ ਵਿਦਵਾਨ ਸ੍ਰ: ਕਪੂਰ ਸਿੰਘ ੀ.ਛ.ਸ਼ ਨੇ ਵੀ ਕਹੀ ਹੈ। ਸੋ ਗੁਰੂ ਖਾਲਸਾ ਚੁਣਨ ਮੌਕੇ ਸਿੱਖ ਵੋਟ ਰਾਜਨੀਤੀ ‘ਚ ਫਸ ਗਏ।
ਵੋਟ ਪ੍ਰਨਾਲੀ ਨੇ ਖਾਲਸੇ ਚੁਣਨ ਦੇ ਬਿਜਾਏ ਸੰਤਾਂ, ਟੌਹੜਿਆਂ ਤੇ ਬਾਦਲਾਂ ਦੇ ਪਿਛਲਗ ਹੀ ਕਮੇਟੀ ‘ਚ ਭੇਜੇ।
ਸ਼੍ਰੋਮਣੀ ਕਮੇਟੀ ਜਾਂ ਸਰਬਤ ਖਾਲਸਾ ਚੁਣਨ ਵਾਸਤੇ 1925 ਵਿਚ ਨੀਂਹ ਹੀ ਗਲਤ ਰੱਖ ਦਿਤੀ ਗਈ। ਸ਼੍ਰੋਮਣੀ ਕਮੇਟੀ ‘ਚ ਗੁਰਮੁੱਖ ਬੰਦੇ ਨਹੀਂ ਚੁਣੇ ਜਾ ਰਹੇ। ਕੋਈ 10-15% ਚੜਦੀ ਕਲਾ ਵਾਲੇ ਸਿੰਘਾਂ ਨੂੰ ਛੱਡ ਕੇ ਐਤਕਾਂ ਸਾਬਤ ਹੋ ਗਿਆ ਹੈ ਕਿ ਕਮੇਟੀ ਵਾਸਤੇ ਚੁਣੇ ਜਾਣ ਵਾਲੇ ਜੱਥੇਦਾਰਾਂ ਜਾਂ ਜੱਥੇਦਾਰਨੀਆਂ ਦੀ ਇਕੋ ਯੋਗਤਾ ਦੇਖੀ ਗਈ ਸੀ ਕਿ ਉਹ ਆਪਣੇ ਲੀਡਰ ਦੇ ਕਿੰਨੇ ਕੁ ਹੱਥਠੋਕੇ ਹਨ। ਪੰਥਪ੍ਰਸਤੀ ਦੀ ਯਈ ਤਈ। ਹੁਣ ਇਹ ਆਪ ਜਾਣਦੇ ਹੀ ਹਾਂ ਕਿ ਸੰਤ ਫਤਹਿ ਸਿੰਘ ਕਿੰਨਾਂ ਕੁ ਪੰਥ ਪ੍ਰਤੀ ਇਮਾਨਦਾਰ ਸੀ? ਟੌਹੜਾ ਸਾਹਿਬ ਜਿੰਨਾਂ ਕਮੇਟੀ ਦਾ ਸਭ ਤੋਂ ਵੱਧ 25 ਸਾਲ ਰਹਿ ਕੇ ਇਸ ਦਾ ਹਿੰਦੂਕਰਨ ਕੀਤਾ, ਬਾਰੇ ਕਈ ਵਰਾਂ ਅਖਬਾਰਾਂ ‘ਚ ਇਲਜਾਮ ਲੱਗਿਐ ਕਿ ਜਨਾਬ ਇਕ ਸਰਕਾਰੀ ਅਜੈਂਟ ਹੀ ਰਹੇ ਹਨ। ਇਹ ਇਕ ਚਿੱਟਾ ਦੁੱਧ ਸੱਚ ਹੈ ਕਿ ਜਨਾਬ ਟੌਹੜਾ ਸਾਹਿਬ ਨਿਰੰਕਾਰੀਆਂ ਦੇ ਡੇਰੇ ਤੇ ਗਏ ਸਨ।ਫਿਰ ਬਾਦਲ ਸਾਹਿਬ ਦੀ ਕੁਰਸੀਪ੍ਰਸਤੀ ਤਾਂ ਜਗਜਾਹਰੀ ਹੋ ਚੁਕੀ ਹੈ। ਕੁਰਸੀ ਦਿਖਾ ਦਿਲੀ ਦੇ ਨਿੱਕਰਧਾਰੀ ਉਨਾਂ ਕੋਲੋਂ ਕੁਝ ਵੀ ਕਰਵਾ ਸਕਦੇ ਹਾਂ। ਉਨਾਂ ਅਤੇ ਦਿਲੀ ਦੇ ਹਿੰਦੂ ਲੀਡਰਾਂ ਵਿਚ ਸਿਰਫ ਇੰਨਾ ਕੁ ਫਰਕ ਹੈ ਕਿ ਜਨਾਬ ਪੰਗ ਬੰਨਦੇ ਹਨ ਤੇ ਕੇਸ ਰੱਖਦੇ ਹਨ ਬਾਕੀ ਇਹ ਸਭ ਉਹੋ ਕੁਝ ਕਰਦੇ ਜੋ ਆਮ ਬ੍ਰਾਹਮਣ ਕਰਦੇ ਹਨ। ਇਨਾਂ ਦਾ ਤਾਂਤਰਿਕਾਂ ਕੋਲ ਜਾਣਾ ਤਾਂ ਅਖਬਾਰਾਂ ‘ਚ ਛੱਪ ਚੁਕਾ ਹੈ। ਜਨਾਬ ਦੇ ਪ੍ਰਵਾਰ ਦੀ ਫੋਟੋ ਨੂਰਮਹਿਲੀਏ ਬਈਏ ਆਸੂਤੋਸ਼ ਦੇ ਪੈਰਾਂ ‘ਚ ਬੈਠਿਆ ਦੀ ਅਖਬਾਰਾਂ ‘ਚ ਛੱਪ ਚੁਕੀ ਹੈ। ਇਸ ਦੀ ਲਗਪਗ ਸਾਰੀ ਟੀਮ ਭਨਿਆਰੇ ਵਾਲੇ ਦੇ ਡੇਰਿਆਂ ਤੇ ਦੇਖੀ ਗਈ ਹੈ। ਜਨਾਬ ਸਰੇਆਮ ਹੀ ਕਹਿ ਚੁਕੇ ਹਨ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ। ਇਨਾਂ ਨੇ ਪਿਛੇ ਅਕਾਲੀ ਦਲ ਨੂੰ ਸਿੱਖ ਪਾਰਟੀ ਤੋਂ ਬਦਲ ਕੇ ਪੰਜਾਬੀ ਪਾਰਟੀ ਬਣਾ ਦਿਤੀ ਹੈ। ਹੋਰ ਤੇ ਹੋਰ ਉਹ ਸੱਚੇ ਪੰਜਾਬੀ ਵੀ ਨਹੀਂ ਹਨ। ਪਿਛੇ ਇਨਾਂ ਪੰਜ ਸਾਲ ਰਾਜ ਕੀਤਾ ਤੇ ਪੰਜਾਬ ਦੇ ਮਸਲਿਆਂ ਤੇ ਕਦੀ ਅੱਧੀ ਜਬਾਨ ਨਾਲ ਬਿਆਨ ਤਕ ਵੀ ਨਾ ਦਿਤਾ ਤੇ ਅਸੈਬਲੀ ਦੀ ਮਣਿਆਦ ਖਤਮ ਹੋਣ ਤੇ ਮਹੀਨਾ ਪਹਿਲੋਂ ਚੰਡੀਗੜ ਤੇ ਦਰਿਆਈ ਪਾਣੀਆਂ ਤੇ ਬਿਆਨ ਚਾੜ ਦਿਤੇ। ਸਾਡਾ ਇਹ ਸਭ ਕੁਝ ਦਸਣ ਦਾ ਮਤਲਬ ਸਿਰਫ ਇਨਾਂ ਹੈ ਕਮੇਟੀ ਮੈਂਬਰ ਅੜਾ ਅੜਾ ਕੇ ਕਹਿੰਦੇ ਹਨ ਕਿ ਉਹ ਟੌਹੜਾ ਜਾਂ ਬਾਦਲ ਦੇ ਵਫਾਦਾਰ ਹਨ।
ਗੁਰੂ ਨੇ ਚੜਦੀਆਂ ਕਲਾਂ ‘ਚ ਵਿਚਰਨ ਵਾਲਾ ਆਜਾਦ ਖਾਲਸਾ ਤਿਆਰ ਕੀਤਾ ਸੀ। ਖਾਲਸਾ ਬੰਦੀ ਛੋੜ ਗਿਣਿਆ ਗਿਆ ਹੈ, ਆਪਣੀਆਂ ਤੇ ਕੀਹ ਦੂਸਰਿਆਂ ਦੇ ਮਜਲੂਮਾਂ ਨੂੰ ਵੀ ਜਰਵਾਣਿਆ ਦੀਆਂ ਬੰਦੀਆਂ ਚੋਂ ਛੁਡਾ ਕੇ ਲਿਆਉਂਦਾ ਹੁੰਦਾ ਸੀ। ਪਿਛੇ ਨਵੰਬਰ 2002 ਨੂੰ ਤਾਂ ਸਾਨੂੰ ਸ਼ਰਮ ਆਈ ਜਦੋਂ ਬਾਦਲ ਸਾਹਿਬ ਨੇ ਆਪਣੇ ਕਮੇਟੀ ਮੈਂਬਰਾਂ ਨੂੰ ਸਿਰਸੇ ਲਾਗੇ ਫਾਰਮ ਤੇ ਬੰਦੀ ਬਣਾ ਰੱਖਿਆ ਸੀ, ‘ਕਿਤੇ ਟੋਹੜਾ ਇਨ੍ਹਾਂ ਨੂੰ ਰਿਸ਼ਵਤ ਦੇ ਕੇ ਆਪਣੇ ਵਾਲੇ ਪਾਸੇ ਨਾਂ ਕਰ ਲਏ।’ ਭਾਵ ਕਿ ਬਾਦਲ ਤੇ ਟੌਹੜਾ ਨੂੰ ਇਹ ਪਤਾ ਹੈ ਕਿ ਇਹ ਸਾਰਾ ਵਿਕਾਊਮਾਲ ਹੈ। ਸ਼੍ਰੋਮਣੀ ਕਮੇਟੀ ਤੇ ਇਸ ਤੋਂ ਵੱਡਾ ਕਲੰਕ ਕੀ ਲਗ ਸਕਦੈ।
ਇਸ ਗੱਲ ਤੋਂ ਅੱਗੇ ਮੈਂਬਰਾਂ ਬਾਰੇ ਹੋਰ ਕੁਝ ਲਿਖਣ ਨੂੰ ਜੀਅ ਤਾਂ ਨਹੀਂ ਕਰਦੈ ਪਰ ਫਿਰ ਵੀ ਪਾਠਕਾਂ ਦੇ ਨੋਟਿਸ ਵਿਚ ਲਿਆਉਣਾ ਜਰੂਰੀ ਹੈ ਕਿ ਇਨਾਂ ਮੈਂਬਰਾਂ ਵਿਚੋ ਬਹੁਤੇ ਨਾਸਤਕ ਜਿਹੇ ਹਨ। ਇਨਾਂ ਨੂੰ ਜਦੋਂ ਟਿਕਟਾਂ ਦਿਤੀਆਂ ਗਈਆਂ ਸਨ ਤਾਂ ਉਸ ਵਕਤ ਇਹ ਨਹੀਂ ਸੀ ਵਿਚਾਰਿਆ ਗਿਆ ਕਿ ਇਹ ਕਿਨੇ ਕੁ ਗੁਰਸਿੱਖ ਹਨ ਉਦੋਂ ਸਵਾਲ ਰਾਜਨੀਤਕ ਸੌਖ ਦਾ ਸੀ। ਇਨਾਂ ਚੋਂ ਉਹ ਲੋਕ ਵੀ ਮੈਂਬਰ ਹਨ ਜੋ ਨਸ਼ੀਲੀ ਵਸਤੂਆਂ ਦੀ ਸਮਗਲਿੰਗ ਕਰਦੇ ਫੜੇ ਜਾ ਚੁਕੇ ਹਨ ਜਾਂ ਜੋ ਰਿਸ਼ਵਤਖੋਰੀ ਜਾਂ ਸਰਕਾਰੀ ਜਾਂ ਜਨਤਕ ਧਨ ਦੀ ਚੋਰੀ ਖਾਤਰ ਜੇਲਾਂ ‘ਚ ਗਏ ਹਨ ਜਾਂ ਅਜੇ ਵੀ ਜੇਲਾਂ ‘ਚ ਹਨ। ਇਨਾਂ ‘ਚ ਉਹ ਲੋਕ ਵੀ ਸ਼ਾਮਲ ਹਨ ਜਿੰਨਾਂ ਦਾ ਅੱਧੀ ਰਾਤ ਵੇਲੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਪੁਲਿਸ ਗੱਡੀ ਅੰਦਰੋਂ ਸ਼ਰਾਬ ਦੀਆਂ ਪੇਟੀਆਂ ਤੇ ਲੜਕੀਆਂ ਬਰਾਮਦ ਕਰਦੀ ਹੈ। ਇਨਾਂ ਵਿਚ ਉਹ ਲੋਕ ਸ਼ਾਮਲ ਹਨ ਜੋ ਅਸੈਂਬਲੀ ਇਲੈਕਸ਼ਨਾ ਮੌਕੇ ਗੁਰਦੁਆਰੇ ਦੀ ਲੰਗਰ ਦੀ ਰਸਦ ਬਾਹਰ ਲਿਜਾ ਵੋਟਰਾਂ ਵਾਸਤੇ ਲੰਗਰ ਲਾਉਦੇ ਹਨ। ਜਾਂ ਚੋਣਾਂ ਮੌਕੇ ਕਮੇਟੀ ਤਰਫੋਂ ਭਾਂਡੇ ਵੰਡਦੇ ਹਨ ਜਾਂ ਫਿਰ ਇਨਾਂ ਚੋ ਬਹੁਤਿਆਂ ਅਸੈਬਲੀ ਇਲੈਕਸਨਾਂ ਮੌਕੇ ਸ਼ਰਾਬਾਂ ਵੰਡੀਆਂ ਸਨ। ਕਮੇਟੀ ਦੀ ਇਲੈਕਸ਼ਨ ਮੌਕੇ ਇਨ੍ਹਾਂ 5 ਤੋਂ 7 ਲੱਖ ਰੁਪਏ ਖਰਚ ਵੀ ਕੀਤੇ। ਇਨਾਂ ਵਿਚੋਂ ਬਹੁਤੇ ਅਪਣੇ ਬੱਚਿਆਂ ਨੂੰ ਪਤਿਤ ਹੋਣੋ ਵੀ ਨਹੀਂ ਬਚਾ ਸਕੇ।
ਸੋ ਪੰਥ ਜੇਕਰ ਇਹ ਮੰਨ ਲਵੇ ਕਿ ਕਮੇਟੀ ਦੇ ਮੈਂਬਰ ਸਰਬਤ ਖਾਲਸੇ ਦਾ ਹਿੱਸਾ ਹੈ ਜਿਸ ਨੇ ਗੁਰਮਤੇ ਰਾਹੀਂ ਗੁਰਦੁਆਰਾ ਪ੍ਰਬੰਧ ਕਰਨਾ ਹੈ ਜਾਂ ਪੰਥ ਦੀ ਬੇੜੀ ਪਾਰ ਕਰਨੀ ਹੈ ਤਾਂ ਇਹ ਗੁਰੂ ਨਾਲ ਧੋਖਾ ਕਰਨਾਂ ਹੋਵੇਗਾ। ਕੀਹ ਅਸੀਂ ਇਨਾਂ ਦੇ ਇਕੱਠ ਨੂੰ ਸੰਗਤ ਕਹਿ ਸਕਦੇ ਹਾਂ।
ਸੋ ਅੱਜ ਤੋਂ ਸਿੱਧਾ ਹੀ ਬਾਦਲ ਸਾਹਿਬ ਦਾ ਹੁਕਮ ਕਮੇਟੀ ਦੇ ਪ੍ਰਬੰਧ ਤੇ ਚਲਦਾ ਹੈ। ਜਦ ਕਿ ਬਾਦਲ ਸਾਹਿਬ ਦੀ ਸੰਘ ਪ੍ਰਵਾਰ (ਬੀ .ਜੇ .ਪੀ ਆਦਿ) ਪ੍ਰਤੀ ਵਫਾਦਾਰੀ ਪਰਖੀ ਹੋਈ ਹੈ। ਸੱਪਸ਼ਟ ਲਫਜਾਂ ‘ਚ ਕਿਹਾ ਜਾ ਸਕਦਾ ਹੈ ਕਿ ਅੱਜ ਆਰ ਐਸ ਐਸ ਦਾ ਕਮੇਟੀ ਤੇ ਪੂਰਨ ਕੰਟਰੋਲ ਹੈ। ਬਡੂਗਰ ਸਾਹਿਬ ਦੀ ਡਿਊਟੀ ਤਾਂ ਸਿਰਫ ਇਕ ਕੋਆਰਡੀਨੇਟਰ ਦੀ ਹੈ ਜੋ ਅਲੱਗ ਅਲੱਗ ਅਜੈਂਸੀਆਂ, ਆਰ ਐਸ ਐਸ, ਬਾਦਲ, ਅਕਾਲੀ ਲੀਡਰ ਤੇ ਕਮੇਟੀ ਦੇ ਪ੍ਰਬੰਧ ਵਿਚ ਤਾਲ ਮੇਲ ਬਿਠਾਏ ਹੋਏ ਹਨ। ਯਾਦ ਰਹੇ ਕਿ ਤਖਤਾਂ ਦੇ ਜੱਥੇਦਾਰ ਵੀ ਖੁਦ ਬਾਦਲ ਸਾਹਿਬ ਨਿਯੁਕਤ ਜਾਂ ਬਰਖਾਸਤ ਕਰਦੇ ਹਨ।
ਵੰਡ ਤੋਂ ਪਹਿਲਾਂ ਪਾਸ ਕੀਤਾ ਖਾਲਿਸਤਾਨ ਦਾ ਮਤਾ ਕਮੇਟੀ ਦਾ ਖੌਅ ਬਣਿਆ।
ਸਿਖੀ ਦੀ ਵਿਲੱਖਣਤਾ ਤਾਂ ਸ਼ੁਰੂ ਤੋਂ ਹੀ ਬ੍ਰਹਮਣ ਨੂੰ ਚੁਭਦੀ ਆ ਰਹੀ ਹੈ ਪਰ ਕੀ ਵਜਾ ਹੈ ਅੱਜ ਹਰ ਹਿੰਦੂ ਹੀ ਗੁਰੂ ਨਾਨਕ ਦੇ ਮਜ੍ਹਬ ਨੂੰ ਮਲੀਆਮੇਟ ਕਰਨ ਤੇ ਤੁਲਿਆ ਹਇਆ ਹੈ? ਏਨਾਂ ਜੋਰ ਤਾਂ ਮੁਗਲਾਂ ਵੀ ਨਹੀਂ ਸੀ ਲਾਇਆ। ਕਮੇਟੀ ਦੀ ਪੁਰਾਣੀ ਕਾਰਵਾਈ ਦੇਖਿਆ ਪਤਾ ਲਗਦੈ ਕਿ ਕਿਵੇਂ ਇਨਾਂ ਨੇ 2 ਮੌਕਿਆਂ ਤੇ ਸਿੱਖ ਰਾਜ ਦਾ ਮਤਾ ਕਮੇਟੀ ‘ਚ ਪਾਸ ਕੀਤਾ। ਵੰਡ ਜਾਂ ਭਾਰਤ ਦੀ ਆਜਾਦੀ ਮਗਰੋਂ ਇਹੋ ਮਤੇ ਹੀ ਸਿੱਖੀ ਦਾ ਖੌਅ ਸਾਬਤ ਹੋਏ। ਦਰਅਸਲ 1947 ਤੋਂ ਪਹਿਲਾਂ ਖਾਲਸਿਤਾਨ ਦੀ ਮੰਗ ਦਾ ਇਕੋ ਇਕ ਮੰਤਵ ਸੀ ਕਿ ਕਿਸੇ ਤਰਾਂ ਪਾਕਿਸਤਾਨ ਦੀ ਕਾਇਮੀ ਨੂੰ ਰੋਕਿਆ ਜਾ ਸਕੇ। ਉਸ ਵੇਲੇ ਖੁੱਦ ਹਿੰਦੂਤੇ ਕਾਂਗਰਸੀ ਵੀ ਤਰੀਕੇ ਨਾਲ (ਸਟਰੳਟੲਗਚਿੳਲਲੇ) ਖਾਲਿਸਤਾਨ ਦੀ ਹਮਾਇਤ ਕਰਦੇ ਸਨ। ਖੁੱਦ ਡਾਕਟਰ ਰਜਿੰਦਰ ਪ੍ਰਸਾਦਿ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਨੇ ਵੀ ਮੰਨਿਆ ਕਿ ਜੇ ਪਾਕਿਸਤਾਨ ਬਣਨਾ ਜਾਇਜ ਹੈ ਤਾਂ ਖਾਲਿਸਤਾਨ ਦੀ ਮੰਗ ਵੀ ਜਾਇਜ ਹੈ। ਖਾਲਿਸਤਾਨ ਦੇ ਨਾਹਰੇ ਨਾਲ ਪੰਥ ਵਿਰੋਧੀ ਆਰਿਆ ਸਮਾਜੀਆਂ ਦੇ ਹੱਥ ਮਜਬੂਤ ਹੋਏ ਤੇ ਵੰਡ ਤੋਂ ਬਾਅਦ ਇਹ ਬਾਰ ਬਾਰ ਗੁਪਤ ਤੌਰ ਤੇ ਦਿਲੀ ਜਾ ਜਾ ਨਹਿਰੂ, ਗਾਂਧੀ ਤੇ ਪਟੇਲ ਆਦਿ ਦੇ ਕੰਨ ਸਿੱਖਾਂ ਖਿਲਾਫ ਭਰਦੇ ਰਹੇ।(ਦੇਖੋ ਸਰਦਾਰ ਪਟੇਲ ਦੀਆਂ ਚਿੱਠੀਆਂ - ਦੁਰਗਾਦਾਸ)
ਮਤਲਬ ਇਹ ਕਿ ਕੀਤਾ ਵੀ ਕੁਝ ਨਾ ਤੇ ਵੱਖਵਾਦੀ ਵੀ ਅਖਵਾਏ। ਤੇ ਭਾਰਤ ਅੰਦਰ ਸਿੱਖ ਸ਼ੱਕੀ ਹੋ ਗਏ ਤੇ ਜਰਇਮ ਪੇਸ਼ਾ ਵੀ ਅਖਵਾਏ। ਕਾਂਗਰਸ ਨੇ ਸਿੱਖਾਂ ‘ਚ ਵੱਖਵਾਦ ਦੀ ਭਾਵਨਾਂ ਨੂੰ ਖਤਮ ਕਰਨ ਵਾਸਤੇ ਇਕ ਖਾਸ ਰਸਤਾ ਲਭਿਆ, ਉਹ ਇਹ ਸੀ ਕਿ ਹੋਲੀ ਹੋਲੀ ਸਿੱਖੀ ਨੂੰ ਹੀ ਹਿੰਦੂਧਰਮ ਅੰਦਰ ਜ਼ਜ਼ਬ ਕਰ ਲਿਆ ਜਾਵੇ। ਜੇ ਬਾਂਸ ਹੀ ਨਾ ਰਹੂਤੇ ਬੰਸਰੀ ਕਿਥੋ ਵਜੇਗੀ? ਉਸ ਵਕਤ ਦੀ ਸਿੱਖ ਲੀਡਰਸ਼ਿਪ ਇਸ ਚੁਣੋਤੀ ਜਾਂ ਲਲਕਾਰ ਦਾ ਸਾਹਮਣਾ ਅਕਲ ਪੂਰਬਕ ਨਾ ਕਰ ਸਕੀ। ਵੱਖਵਾਦ ਵਾਲੇ ਇਲਜਾਮ ਨੂੰ ਧੋਣ ਖਾਤਰ ਸਾਡੇ ਘੋਗੜਕੰਨੇ ਜੱਥੇਦਾਰ ਜਾ ਕਾਂਗਰਸ ‘ਚ ਵੜੇ। ਬ੍ਰਾਹਮਣ ਨੇ ਉਲਟਾ ਇਲਜਾਮ ਲਾ ਦਿਤਾ ਕਿ ਇਹ ਸਿੱਖ ਲੀਡਰ ਅੰਦਰ ਵੜ ਕੇ ਆਜਾਦੀ ਨੂੰ ਸੈਬੋਤਾਜ ਕਰਨਾ ਚਾਹੁੰਦੇ ਹਨ। (ਦੇਖੋ ਭੳਲਦੲਵ ੍ਰੳਜ ਂੳੳੇੳਰ-ੰਨਿੋਰਟਿੇ ਫੋਲਟਿਚਿਸ)
ਉਹ ਖਾਲਸਾ ਜਿਸ ਨੇ ਮੁਗਲ ਖਿਲਾਫ ਲੰਮੀ ਲੜਾਈ ਤੇ ਅੰਗਰੇਜ ਖਿਲਾਫ ਯੁੱਧ ਤੇ ਗੁਲਾਮੀ ਵੇਲੇ ਉਚੇ ਅਸੂਲ ਨਿਭਾਏ ਸਨ ਨੇ ਹਿੰਦੂਹੁਕਮਰਾਨ ਨੂੰ ਖੁਸ਼ ਕਰਨ ਖਾਤਰ ਸਿੱਖੀ ਦੇ ਮੁੱਢਲੇ ਅਸੂਲ ਨਾਲ ਹੀ ਸਮਝੋਤਾ ਕਰ ਲਿਆ ਜਦੋਂ ਕਮੇਟੀ ਦੇ 17-10-1954 ਦੇ ਜਨਰਲ ਇਜਲਾਮ ‘ਚ ਇਹ ਮੱਤਾ ਪਾਸ ਹੋ ਗਿਆ ਕਿ ਗੁਰਦੁਆਰਿਆਂ ਵਿਚ ਸਿਆਸਤ ਦੀ ਗੱਲ ਨਾ ਕੀਤੀ ਜਾਵੇ। ਭਾਵ ਧਰਮ ‘ਚੋਂ ਰਾਜਨੀਤੀ ਅਲੱਗ ਕਰ ਦਿਤੀ ਜਾਵੇ। ਇਸ ਉਪਰੰਤ ਤਾਂ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਦੇ ਸਾਰੇ ਪਰ ਕੱਟ ਦਿਤੇ ਗਏ।
ਹੌਲੀ ਹੌਲੀ ਸਰਕਾਰੀ ਅਜੈਂਸੀਆਂ ਦੀ ਗੁਪਤ ਦਖਲ ਅੰਦਾਜੀ ਇੰਨੀ ਹੋ ਗਈ ਹੈ ਕਿ ਜੇਕਰ ਸਰਕਾਰ ਨਾ ਚਾਹੇ ਤਾਂ ਕਮੇਟੀ ਦੇ ਅਜਿਹੇ ਮਤੇ ਵੀ ਲਾਗੂਨਹੀਂ ਹੋ ਪਾਉਂਦੇ ਜਿਹੜੇ ਕਮੇਟੀ ਨੇ ਸਰਬ ਸੰਮਤੀ ਜਾਂ ਆਵਾਜ ਨਾਲ ਪਾਸ ਕੀਤੇ ਸਨ।
ਕਮੇਟੀਆਂ ਦੀਆਂ ਕੁਝ ਸਪੱਸ਼ਟ ਨਕਾਮੀਆਂ ਦੀਆਂ ਉਦਾਹਰਣਾ:-
ਨਾਕਸ ਪ੍ਰਬੰਧ- ਕਮੇਟੀ ਦੇ ਤਰਫਦਾਰਾਂ ਨੇ ਜਿਆਦਾ ਇਹੋ ਰੈਅ ਦਿਤੀ ਹੈ ਕਿ ਕਮੇਟੀ ਦਾ ਮੁੱਖ ਮਕਸਦ ਗੁਰਦੁਆਰਾ ਨਿਜਾਮ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ ਤੇ ਇਥੇ ਕਮੇਟੀ ਕਾਮਯਾਬ ਰਹੀ ਹੈ। ਅੱਜ ਗੁਰਦੁਆਰੇ ਸਾਫ ਸੁਥਰੇ ਹਨ ਪੂਰੀ ਤਰਾਂ ਅਨੁਸ਼ਾਸਨ ਵਿਚ ਹਨ। ਖੁਰਕ ਖਾਧੀਆਂ ਇਟਾਂ ਦੀਆਂ ਇਮਾਰਤਾਂ ਦੀ ਜਗਾ ਝਿਲਮਿਲ ਕਰਦੀਆਂ ਸੰਗਮਰਮਰੀ ਬਿਲਡਿੰਗਾਂ ਹਨ।
ਗੁਰਦੁਆਰੇ ਦਾ ਲਫਜੀ ਮਤਲਬ ਹੁੰਦੈ ਗੁਰੂ ਦਾ ਦਰ। ਕਮੇਟੀ ਨੇ ਬਿਲਡਿੰਗਾਂ ਤਾਂ ਖੂਬ ਬਣਾਈਆਂ ਹਨ ਜਾਂ ਸਵਾਰੀਆਂ ਹਨ ਪਰ ਇਨਾਂ ਨੂੰ ਗੁਰੂ ਦਾ ਘਰ ਜਾਂ ਦਰ ਨਹੀਂ ਬਣਨ ਦਿਤਾ। ਕੀਹ ਕਮੇਟੀ ਦਾਵੇ ਨਾਲ ਕਹਿ ਸਕਦੀ ਹੈ ਕਿ ਫਲਾਣੇ ਦਰ ਤੇ ਜਾ ਕੇ ਮਹਿਸੂਸ ਹੁੰਦੈ ਕਿ ਉਥੇ ਗੁਰੂ ਦੀ ਮੌਜੂਦਗੀ ਹੈ।
ਜਦੋਂ ਕਦੀ ਕੋਈ ਮਨਮੁਖ ਗੁਰੂ ਦੇ ਦਰ ਤੇ ਜਾਂਦਾ ਸੀ। ਗੁਰੂ ਨਾਲ ਉਸ ਦਾ ਸੰਬੰਧ ਹੁੰਦਾ ਸੀ। ਜਿਸ ਨੂੰ ਆਪਾਂ ਵੀਚਾਰ ਕਹਿ ਸਕਦੇ ਹਾਂ। ਫਿਰ ਵੈਰਾਗ ਵਿਚ ਆ ਕੇ ਨਿਰੰਕਾਰ ਦਾ ਗੁਣ ਗਾਇਨ ਹੁੰਦਾ ਸੀ (ਕੀਰਤਨ) ਤੇ ਫਿਰ ਨਾਮ ਸਿਮਰਨ। ਅੱਜ ਕਮੇਟੀ ਦੇ ਕਿਸੇ ਵੀ ਗੁਰਦੁਆਰੇ ਚਲੇ ਜਾਓ ਉਥੇ ਤੁਹਾਨੂੰ ਜਾਂ ਤਾਂ ਕੀਰਤਨ ਹੁੰਦਾ ਮਿਲੇਗਾ ਜਾਂ ਫਿਰ ਅਖੰਡ ਪਾਠ ਚਲ ਰਿਹਾ ਹੋਵੇਗਾ। ਭਾਵ ਕਿ ਸਿੱਖੀ ਦੀਆਂ ਪ੍ਰਵਾਨਤ ਮਰਯਾਦਾਵਾਂ ਵਿਚੋਂ ਸਿਰਫ ਇਕ ਹੀ ਮਿਲੇਗੀ ਯਨੀ “ਕੀਰਤਨ” ਜਿਥੋਂ ਤਕ ਕੀਰਤਨ ਦਾ ਸੰਬੰਧ ਹੈ ਉਥੇ ਤਕ ਕਮੇਟੀ ਦਾ ਰੋਲ ਕੁਲ ਮਿਲਾ ਕੇ ਠੀਕ ਹੀ ਹੈ। (ਹਾਂ ਕੁਝ ਵਕਫੇ ਬਾਅਦ ਕੀਰਤਨੀਏ ਨੇ ਸੰਗਤ ਨੂੰ ਗਾਇਨ ਵਿਚ ਸ਼ਾਮਲ ਕਰਨਾ ਹੁੰਦੈ, ਪਰ ਇਸ ਪੱਖ ਵਲ ਧਿਆਨ ਨਹੀਂ ਦਿਤਾ ਗ਼ਿਆ।)
ਬਾਕੀ ਰਿਹਾ ਅਖੰਡ ਪਾਠ : ਜੋ ਸਰਾਸਰ ਇਕ ਬ੍ਰਾਹਮਣੀ ਰਸਮ ਹੈ। ਉਨ੍ਹਾਂ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ ਜਿਹੜੇ ਲੋਕ ਠੇਕੇ ਤੇ ਪਾਠ ਕਰਾਉਂਦੇ ਹਨ।
ਫਿਰ ਰਿਹਾ ਸੁਭਾ ਤੇ ਸ਼ਾਮ ਦੇ ਨਿਤਨੇਮ। ਇਨਾਂ ਨੂੰ ਵੀ ਸਾਡੇ ਨਾਸਤਕ ਵੀਰਾਂ ਨੇ ਰੁੱਖੇ ਬਣਾ ਛੱਡਿਐ। ਇਕਲਾ ਭਾਈ ਫਟਾਫਟ ਪੜੀ ਜਾਂਦੇ; ਸੰਗਤ ਦੀ ਸ਼ਮੂਲੀਅਤ ਫਿਰ ਨਹੀਂ ਹੁੰਦੀ।
ਸਿੱਖੀ ਵੀਚਾਰ- ਗੁਰਬਾਣੀ ਅੰਦਰ ਵਿਚਾਰ ਤੇ ਬਹੁਤ ਜੋਰ ਦਿੰਦਾ ਗਿਆ ਹੈ ਜੋ ਕਿ ਲਗਪਗ ਗੁਰਦੁਆਰਿਆਂ ਵਿਚ ਗਾਇਬ ਹੈ। ਅੱਜ ਕਿੰਨੇ ਕੁ ਗੰ੍ਰਥੀ ਗੁਰਬਾਣੀ ਸਮਝਦੇ ਹਨ? ਕਿੰਨੇ ਕੁ ਵਿਆਖਿਆ ਕਰ ਸਕਦੇ ਹਨ? ਕੀ ਸਰਧਾਲੂ ਨੂੰ ਗੁਰਦੁਆਰੇ ਜਾ ਕੇ ਇਹ ਹੱਕ ਹਾਸਲ ਹੈ ਕਿ ਉਹੀ ਕਹਿ ਸਕੇ ਕਿ ਮੈਨੂੰ ਫਲਾਣੀ ਤੁੱਕ ਸਮਝ ਨਹੀਂ ਆਈ, ਜ਼ਰਾ ਕਿਰਪਾ ਕਰਿਓ? ਸਰਧਾਲੂਦੀਆਂ ਨਿਜੀ ਰੂਹਾਨੀਅਤ ਦੀਆਂ ਸਮਿੱਸਆਵਾਂ ਨਜਿੱਠਣ ਲਈ ਅੱਜ ਗੁਰਦੁਆਰੇ ਵਿਚ ਕੋਈ ਪ੍ਰਬੰਧ ਨਹੀਂ। ਗੱਲ ਕੀ ਕਿ ਵੀਚਾਰ ਪੱਖ ਪੂਰੀ ਤਰਾਂ ਗਾਇਬ ਹੈ।(ਸਾਡਾ ਇਹ ਵਿਰੋਧ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਦੇ ਸਬੰਧ’ਚ ਨਹੀਂ ਹੈ। )
ਸਿੱਖ ਇਤਹਾਸ- ਸਿੱਖ ਧਰਮ ਨੇ ਆਪਣੀ ਛੋਟੀ ਜਿਹੀ ਪੰਜ ਸੌ ਸਾਲ ਦੀ ਉਮਰ ਵਿਚ ਹੀ ਇਕ ਸ਼ਾਨਦਾਰ ਇਤਹਾਸ ਸਿਰਜਿਆ ਹੈ। ਇਹ ਇਕ ਵੱਡਾ ਸੱਚ ਹੈ ਕਿ ਗੁਰਦੁਆਰਿਆਂ ਵਿਚ ਸਿਲਸਲੇਵਾਰ ਸਿੱਖ ਇਤਹਾਸ ਦੱਸਣ ਤੇ ਇਕ ਕਿਸਮ ਦੀ ਪਾਬੰਦੀ ਹੀ ਲੱਗ ਚੁਕੀ ਹੈ। ਬੜੇ ਚੋਣਵੇਂ ਤਰੀਕੇ ਨਾਲ ਥੋੜਾ ਬਹੁਤ ਕਦੀ ਕਦਾਈ ਇਤਹਾਸ ਤੇ “ਚਾਨਣਾ” ਪਾਇਆ ਜਾਂਦਾ ਹੈ ਉਹ ਵੀ ਕਿਸੇ ਦਿਨ-ਦਿਹਾੜੇ ਤੇ ਹੀ। ਰੋਜ਼ਦੀ ਮਰਿਆਦਾ ਵਿਚ ਇਤਹਾਸ ਦੱਸਣਾ ਵਰਜਿਤ ਹੈ।
ਬੱਚਿਆਂ ਦੀ ਸ਼ਮੂਲੀਅਤ - ਜੇ ਕਰ ਕਿਸੇ ਧਰਮ ਵਿਚ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਉਹ ਸਿੱਖੀ ਹੈ। ਜਿਥੇ ਦਾ ਸੱਤ ਸਾਲ ਦਾ ਬੱਚਾ ਵੀ ਚੱੜਦੀ ਕਲਾ ਵਿਚ ਪਹੁੰਚ ਸਕਦਾ ਹੈ। ਕਮੇਟੀ ਇਸ ਪੱਖੋਂ ਪੂਰੀ ਤਰਾਂ ਨਾਕਾਮ ਰਹੀ ਹੈ।
ਕੀ ਇਮਾਰਤਾਂ ਇਨਾਂ ਨੇ ਨਹੀਂ ਸਵਾਰੀਆਂ? ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਇਨਾਂ ਨੇ ਸਿੱਖ ਇਮਾਰਤ ਵਿਰਸਾ (ਅਰਚਹੳੲੋਲੋਗੇ) ਤਬਾਹ ਕਰਕੇ ਰੱਖ ਦਿਤੀ ਹੈ। ਇਕ ਬੜਾ ਵੱਡਾ ਦੰਭ (ਫਰਾਡ) ਚੱਲ ਰਿਹਾ ਹੈ। ਕੁਝ ਲੋਕ ਜਿਨ੍ਹਾਂ ਨੂੰ ਕਾਰਸੇਵਾ ਵਾਲੇ ਕਿਹਾ ਜਾਂਦਾ ਹੈ, ਕਮੇਟੀ ਕੋਲੋਂ ਗੁਪਤ ਤੌਰ ਤੇ ਗੁਰਦੁਆਰੇ ਨੂੰ ਢਾਹ ਕੇ ਦੁਬਾਰਾ ਬਣਾਉਣ ਦਾ ਠੇਕਾ ਲੈਦੇ ਹਨ। ਕਿਉਂਕਿ ਸ਼ਰਧਾਲੂਆਂ ਕੋਲੋਂ ਕਾਰਸੇਵਾ ਵਾਲੇ ਬਾਬੇ ਕਰੋੜਾ ਰੁਪਏ ੲੈਂਠ ਲੈਦੇ ਹਨ।
ਸ਼ੁਰੂਵਿਚ ਤਾਂ ਕਾਰਸੇਵਾ ਵਾਲਿਆਂ ਨੇ ਕੁਝ ਠੀਕ ਕੰਮ ਕੀਤੇ ਹੋਣਗੇ, ਪਰ ਬਾਅਦ ਵਿਚ ਸਾਰਾ ਖੇਲ ਹੀ ਵਿਗੜ ਗਿਆ। ਜਿਆਦਾ ਤੋ ਜਿਆਦਾ ਠੇਕਿਆਂ ਦੀ ਦੋੜ ਵਿਚ ਇਨਾਂ ਨੇ ਬਹੁਤ ਸਾਰੀਆਂ ਇਤਹਾਸਕ ਇਮਾਰਤਾਂ ਦੇ ਨਾਮੋ ਨਿਸ਼ਾਨ ਹੀ ਮਿਟਾ ਦਿਤੇ ਹਨ। ਉਦਾਹਰਣ ਦੇ ਤੌਰ ਤੇ ਅੰਮ੍ਰਿਤਸਰ ਵਿਚ ਹੀ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਨਿਵਾਸ ਕਰਿਆ ਕਰਦੇ ਸਨ ਜਿਥੇ ਨੋਵੇਂ ਗੁਰੂ ਦਾ ਜਨਮ ਹੋਇਆ ਸੀ, ਨਿਰਾ ਢਾਹਿਆ ਹੀ ਨਹੀਂ ਪੁਰਾਣੀ ਇਮਾਰਤ ਦਾ ਨਾਮੋ ਨਿਸ਼ਾਨ ਹੀ ਖਤਮ ਕਰ ਦਿਤਾ ਹੈ। ਸਿੱਖ ਉਹ ਕਿਥੋਂ ਲੱਭਣਗੇ ਪਿਆਰੀਆਂ-ਪਿਆਰੀਆਂ ਕੋਠੜੀਆਂ, ਜਿਥੇ ਸਾਹਿਬਾਂ ਨੇ ਚੌਜ਼ਕੀਤੇ? ਇਸੇ ਹੀ ਤਰਾਂ ਗੁਰਦੁਆਰਾ ਲੋਹਗੜ੍ਹ ਜਿਥੇ ਛੇਵੇਂ ਗੁਰੂ ਨੇ ਕਿਲਾ ਬਣਾ ਕੇ ਸਿੱਖੀ ਦੀ ਪਹਿਲੀ ਜੰਗ ਲੜੀ ਸੀ। ਜਿਸਦੀਆਂ ਅੱਠ-ਅੱਠ ਫੁੱਟ ਚੋੜੀਆਂ ਕੰਧਾਂ ਸਨ, ਪੂਰੀ ਤਰਾਂ ਮਲੀਆਮੇਟ ਕਰ ਦਿਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਢਾਹੁਣ ਖਾਤਰ ਟੌਹੜਾ ਸਾਹਿਬ ਨੂੰ ਉਪਰੋਂ ਇਸ਼ਾਰਾ ਆਇਆ ਸੀ।
ਇਕ ਹੋਰ ਬੜਾ ਹਾਸੋ ਹੀਣਾ ਕਾਰਾ ਇਕ ਸ਼ਰਧਾਵਾਨ ਬਾਬੇ ਨੇ ਕੀਤਾ ਹੈ। ਜਦੋਂ ਛੇਹਰਟਾ ਨੇੜੇ ਇਕ ਛੋਟੀ ਇੱਟ ਦੀ ਪੁਰਾਤਨ ਯਾਦਗਾਰ ਜਿਥੇ ਕੰਧ ਵਿਚ ਸੰਨ ਬਣੀ ਹੋਈ ਸੀ, ਨੂੰ ਕਾਰਸੇਵਾ ਵੇਲੇ ਪੂਰੀ ਤਰਾਂ ਉਡਾ ਦਿਤਾ ਗਿਆ ਤੇ ਉਸ ਦੀ ਜਗ੍ਹਾ ਨਵੀਂ ਕੰਧ ਉਸਾਰ ਕੇ ਸੰਨ ਵਾਲੀ ਜਗ੍ਹਾ ਤੇ ਸੰਗਮਰਮਰ ਦੀ ਵੱਡੀ ਸਾਰੀ ਸਿੱਲ ਲਾ ਦਿਤੀ। ਜਿਸ ਵਿਚ ਵੱਡੀ ਮੋਰੀ ਕਰ ਦਿਤੀ ਗਈ। ‘ਉਏ ਸਾਡਾ ਗੁਰੂ ਕੋਈ ਇਹੋ ਜਿਹੀਆਂ ਮਾੜੀਆਂ ਮੋਟੀਆਂ ਕੰਧਾਂ ਥਾਣੀ ਨਿਕਲਦਾ ਸੀ?‘
ਇਹ ਅਨੇਕਾਂ ਯਾਦਗਾਰਾਂ ਢਾਹ ਚੁਕੇ ਹਨ। ਭੱਠਾ ਸਾਹਿਬ, ਚਮਕੌਰ ਸਾਹਿਬ, ਸਰਹੱਦ ਦੀ ਕੰਧ। ਬੜੀ ਲੰਮੀ ਲਿਸਟ ਹੈ। ਪਿਛੇ ਜਿਹੇ ਤਾਂ ਤਰਨ ਤਾਰਨ ਦੇ ਮੁੱਖ ਗੁਰਦੁਆਰੇ ਦਾ ਠੇਕਾ ਵੀ ਹੋ ਗਿਆ ਸੀ। ਪਰ ਕਿਸੇ ਕਾਰਨ ਕਰਕੇ ਰੋਕ ਦਿਤਾ ਗਿਆ। ਛੇਹਰਟੇ ਦੀ ਇਨਾਂ ਨੇ ਚੰਗੀ ਭਲੀ ਇਮਾਰਤ ਢਾਹ ਮਾਰੀ ਹੈ। ਸਿੱਖੀ ਦਾ ਲਗਭਗ 90 ਪ੍ਰਤੀਸ਼ਤ ਵਿਰਸਾ ਢਾਹ ਦਿਤਾ ਗਿਆ ਹੈ। ਇਹ ਘਾਟਾ ਕਿਵੇਂ ਪੂਰਾ ਹੋਵੇਗਾ? ਬਾਬੇ ਕਰੋੜਪਤੀ ਬਣ ਚੁਕੇ ਹਨ, ਇਹ ਕਮੇਟੀ ਪ੍ਰਧਾਨਾਂ ਨੂੰ ਕੋਠੀਆਂ ਬਣਾ-ਬਣਾ ਦਿੰਦੇ ਹਨ। ਪਿਛੇ ਇਕ ਪ੍ਰਧਾਨ ਨੂੰ 35 ਲੱਖ ਦੀ ਕਾਰ ਭੇਂਟ ਕੀਤੀ ਗਈ ਸੀ। ਥੈਲੇ ਭੇਂਟ ਕਰਨਾ ਤਾਂ ਆਮ ਗੱਲ ਹੈ। ਬਾਬਿਆਂ ਨੇ ਆਪ ਯੂ .ਪੀ ਆਦਿ ਵਿਚ ਅਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਫਾਰਮ ਖਰੀਦੇ ਹੋਏ ਹਨ ਕਈਆਂ ਦੀਆਂ ਟਰਾਂਸਪੋਰਟਾਂ ਤੇ ਪੈਟਰੋਲ ਪੰਪ ਹਨ ਅਤੇ ਬਹੁਤੇ ਸ਼ਾਹ (ੰੋਨਏਲੲਨਦੲਰ) ਬਣ ਚੁਕੇ ਹਨ। ਸੋ ਕਮੇਟੀ ਨੇ ਇਨੇ ਕੁ ਸੰਭਾਲੇ ਹਨ ਗੁਰਦੁਆਰੇ।
ਪ੍ਰਚਾਰ- ਕਮੇਟੀ ਦੇ ਬੁਲਾਰਿਆਂ ਨੇ ਖੁੱਦ ਤਸਲੀਮ ਕੀਤਾ ਹੈ ਕਿ ਕਮੇਟੀ ਦਾ ਮੁੱਖ ਕੰਮ ਗੁਰਦੁਆਰਾ ਪ੍ਰਬੰਧ ਹੈ। ਪਰ ਇਸ ਮਹੱਤਵਪੂਰਨ ਜਿੰਮੇਵਾਰੀ ਤੋਂ ਕਮੇਟੀ ਭੱਜ ਨਹੀਂ ਸਕਦੀ। ਇਨਾਂ ਨੇ ਅੱਜ ਤੱਕ ਸੰਗਤ ਨੂੰ ਇਹੋ ਪ੍ਰਭਾਵ ਦਿਤਾ ਹੈ ਕਿ ਪ੍ਰਚਾਰ ਦਾ ਜਿੰਮਾ ਸਾਰਾ ਕਮੇਟੀ ਤੇ ਹੀ ਹੈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਸਿੱਖੀ ਦੇ 500 ਸਾਲਾ ਇਤਹਾਸ ਵਿਚ ਇਹ ਪਹਿਲੀ ਵਾਰੀ ਵਾਪਰਿਆ ਹੈ ਕਿ ਸਿੱਖਾਂ ਦਾ ਵੱਧਣ ਦਰ (ਘਰੋਾਟਹ ਰੳਟੲ) ਪਹਿਲੀ ਵਾਰੀ ਘਟੀ ਹੈ। ਅੱਜ ਕਈ ਜਾਤਾਂ, ਬਰਾਦਰੀਆਂ ਸਿੱਖੀ ਤੋਂ ਦੂਰ ਜਾ ਚੁਕੀਆਂ ਹਨ। ਸਿੱਖੀ ਦਾ ਮੁੱਢ ਬਨ੍ਹਣ ਵਾਲੇ ਖੱਤਰੀ ਲੋਕਾਂ ‘ਚ 95 ਪ੍ਰਤੀਸ਼ਤ ਵਾਪਸ ਹਿੰਦੂ ਧਰਮ ਵਿਚ ਚਲੇ ਗਏ ਹਨ। ਸਿੱਖੀ ਦਾ ਥੰਮ ਯਨੀ ਮਜ੍ਹਬੀ ਲੋਕ ਹਜਾਰਾਂ ਦੀ ਗਿਣਤੀ ਵਿਚ ਈਸਾਈ ਬਣ ਚੁਕੇ ਹਨ। ਬਹੁਤ ਸਾਰੇ ਅਰੋੜੇ ਤੇ ਖੱਤਰੀ ਟੱਬਰਾਂ ਵਿਚ ਪਲੇਠੀ ਦੇ ਪੁੱਤ ਨੂੰ ਸਿੱਖ ਬਣਾਇਆ ਜਾਂਦਾ ਸੀ। ਇਹ ਪ੍ਰਮਪਰਾ ਵੀ ਖਤਮ ਹੋ ਗਈ।
ਅਫਸੋਸ ਕਮੇਟੀ ਨੇ ਪ੍ਰਚਾਰ ਦੀ ਕੋਈ ਨੀਤੀ ਹੀ ਅੱਜ ਤਕ ਨਹੀਂ ਘੜੀ?
ਪਿਛਲੇ 7 ਸਾਲਾਂ ਵਿਚ ਜਵਾਨਾਂ ਵਿਚ ਕੇਸ ਕਟਾਉਣ ਦਾ ਰੁਝਾਨ ਖਤਰਨਾਕ ਢੰਗ ਨਾਲ ਵਧਿਆ ਹੈ। ਨਸ਼ਿਆਂ ਵਿਚ ਵੱਡਾ ਵਾਧਾ ਹੋਇਆ ਹੈ। ਜਾਂ ਲੋਕ ਨਾਸਤਕਵਾਦ ਦੇ ਰੇਗਿਸਤਾਨ ਵਿਚ ਗੁਆਚ ਚੁਕੇ ਹਨ। ਪ੍ਰਚਾਰ ਪੱਖੋਂ ਵੱਡੀ ਘਾਟ ਰਹੀ। ਪਰ ਜਿਹੜੇ ਥੋੜੇ ਬਹੁਤੇ ਪ੍ਰਚਾਰਕ ਹੈ, ਵੀ ਉਨਾਂ ਕੋਲ ਮਾਹਿਰ ਨੀਤੀ (ਸ਼ਟਰੳਟੲਗੇ) ਮੌਜੂਦ ਹੈ ਹੀ ਨਹੀਂ। ਉਨਾਂ ਨੂੰ ਇਹ ਨਹੀਂ ਪਤਾ ਕਿ ਜੇ ਕਿਸੇ ਵਾਲ ਕੱਟੇ ਨੇ ਤੇ ਉਸਨੂੰ ਕਿਹੜੀ ਦਲੀਲ ਦੇਣੀ ਹੈ। ਜੇ ਕੋਈ ਈਸਾਈ ਬਣ ਰਿਹਾ ਤੇ ਉਹਨੂੰ ਕੀਹ ਗੱਲ ਕਹਿਣੀ ਹੈ। ਤੇ ਜੇਕਰ ਕੋਈ ਹਿੰਦੂਬਣ ਰਿਹਾ ਹੈ ਤਾਂ ਉਹਦਾ ਹਨੇਰਾ ਕਿਵੇਂ ਦੂਰ ਕਰਨੈ। ਜੇ ਕੋਈ ਟੋਪੀ ਪਾ ਰਿਹਾ ਤਾਂ ਉਹਨੂੰ ਕੀਹ ਦਸਣਾ ਹੈ? ਅਜਿਹੀ ਨੀਤੀ ਦੇ ਅਰਧ ਗੁਪਤ ਪੇਪਰ ਹਰ ਧਰਮ ਕੋਲ ਮੌਜੂਦ ਹਨ। ਜੋ ਸੰਬੰਧਤ ਮਾਹਿਰਾਂ ਦੁਆਰਾ ਵੱਡੀ ਘੋਖ ਉਪਰੰਤ ਤਿਆਰ ਕੀਤੇ ਜਾਂਦੇ ਹਨ।ਕਮੇਟੀ ਨੇ ਇਸ ਵੱਡੇ ਮੁੱਦੇ ਵਲ ਕਦੀ ਧਿਆਨ ਹੀ ਨਹੀਂ ਦਿਤਾ?
ਅੱਜ ਦੁਨੀਆਂ ਭਰ ਦੇ ਗੁਰਦੁਆਰਾ ਪ੍ਰਬੰਧਕ ਘੇਸ੍ਹ
ਮਾਰੀ ਬੈਠੇ ਹਨ (ਨਹੀਂ ਜੀ, ਇਹ ਕੰਮ ਤਾਂ ਕਮੇਟੀ ਦੈ)
ਪਿੱਛੇ ਸਾਨੂੰ ਤਲ੍ਹਣ ਨਾਂ ਦੇ ਜਲੰਧਰ ਲਾਗਲੇ ਸ਼ਹੀਦਾਂ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਮਿਲਨ ਦਾ ਮੌਕਾ ਮਿਲਿਆ ਜਿਥੋਂ ਦੀ ਗੋਲਕ ਕਰੋੜਾਂ ‘ਚ ਚਲੀ ਜਾਂਦੀ ਹੈ। ਅਸੀਂ ਉਨਾਂ ਤੋਂ ਪੁਛਿਆ ਕਿ ਇਹ ਮਾਇਆ ਤੁਸੀਂ ਕਿਵੇਂ ਖਰਚ ਕਰਦੇ ਹੋ? ਉਨਾਂ ਨੇ ਦੱਸਿਆ ਕਿ ਇਮਾਰਤਾਂ ਬਣ ਰਹੀਆਂ ਹਨ, ਪਿੰਡ ਦੀਆਂ ਗਲੀਆਂ, ਨਾਲੀਆਂ, ਸਕੂਲ, ਟੈਲੀਫਨ ਐਕਸਚੇਂਜ ਬਣਾ ਦਿਤੇ ਹਨ। ਅਸੀਂ ਪੁਛਿਆ ਕਿ ਪ੍ਰਚਾਰ ਵਾਸਤੇ ਕਦੀ ਕੋਈ ਕੈਦਾ ਕਤਾਬ ਵੀ ਛਾਪੀ ਹੈ ਤਾਂ ਉਨਾਂ ਭੋਲਿਆਂ ਸਿੱਖਾਂ ਦਾ ਜਵਾਬ ਸੀ ਕਿ ਇਹ ਜੁੰਮੇਵਾਰੀ ਤਾਂ ਸ਼੍ਰੋਮਣੀ ਕਮੇਟੀ ਦੀ ਹੈ।ਦੁਨੀਆਂ ਦਾ ਹਰ ਗੁਰਦੁਆਰਾ ਪ੍ਰਬੰਧਕ ਬਸ ਇਹੋ ਪ੍ਰਭਾਵ ਜਾਂ ਧਾਰਣਾ ਬਣਾਈ ਬੈਠਾ ਹੈ। ਜਦ ਕਿ ਕਮੇਟੀ ਨੇ ਅੱਜ ਤਕ ਇਹ ਸਪਸ਼ੱਟ ਕਰਨ ਦੀ ਤਕਲੀਫ ਨਹੀਂ ਕੀਤੀ ਕਿ ਪ੍ਰਚਾਰ ਵਾਸਤੇ ਹਰ ਗੁਰਦੁਆਰਾ ਜਿੰਮੇਵਾਰ ਹੈ। ਸੰਗਠਨ ਨੂੰ ਹੋਰ ਮਜਬੂਤ ਕਰਨ ਵਾਸਤੇ ਸੰਗਤ ਨੇ ਗੋਲਕ ਬਖਸ਼ੀ ਸੀ ਪਰ ਕਮੇਟੀ ਨੇ ਉਸ ਦਾ ਕੋਈ ਫਾਇਦਾ ਨਹੀਂ ਲਿਆ। ਗੁਰਦੁਆਰਿਆਂ ਦਾ ਨੈਟਵਰਕ ਬਣਾਉਣ ਦੀ ਜਰੂਰਤ ਸੀ।
ਵੱਡੀ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿੰਮੇਵਾਰੀ ਨਿਭਾਈ ਵੀ ਨਹੀਂ ਤਾਂ ਨਾ ਹੀ ਨਿਭਾਉਣ ਤੋਂ ਨਾਂਹ ਕੀਤੀ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਸਾਰੇ ਦੇ ਸਾਰੇ ਗੁਰਦੁਆਰੇ ਜਿੰਨਾਂ ਦੀ ਅੰਦਾਜਨ ਗਿਣਤੀ ਕੋਈ 30-40 ਹਜਾਰ ਹੋਵੇਗੀ ਐਵਸਲੇ ਹੋ ਬੈਠੇ ਹਨ। ਹੋਰ ਤੇ ਹੋਰ ਇਨਾਂ ਦੇ ਪ੍ਰਬੰਧਕ ਬਸ ਇਮਾਰਤਾਂ ਬਣਾਉਣ ਤੇ ਜੋਰ ਦੇਈ ਜਾ ਰਹੇ ਹਨ। ਅੱਜ ਕਿਤੇ ਸਾਡੇ ਇਨਾਂ ਗਲੀਆਂ ਮੁਹੱਲਿਆਂ ਦੇ ਗੁਰਦੁਆਰਿਆਂ ਦੇ ਮੋਹਤਬਰ ਵੀ ਸੱਚੇ ਸਿੱਖ ਬਣ ਜਾਣ ਤਾਂ ਸਾਡੇ ਕੋਲ ਘੱਟ ਤੋਂ ਘੱਟ ਇਕ ਲੱਖ ਸਿੱਖ ਪ੍ਰਚਾਰਕ ਹੋ ਸਕਦੈ ਪਰ ਬਦਕਿਸਮਤੀ ਕਿ ਇਹ ਸਭ ਚੌਧਰ ਦੀ ਭੁੱਖ ਕਰਕੇ ਹੀ ਪ੍ਰਧਾਨ, ਸੈਕਟਰੀ ਜਾਂ ਖਜਾਨਚੀ ਬਣੇ ਬੈਠੇ ਹਨ। ਮੇਰਾ ਦਾਅਵਾ ਹੈ ਕਿ ਇਨਾਂ ਵਿਚੋਂ 95 ਪ੍ਰਤੀਸ਼ਤ ਨੂੰ ਜਪੁਜੀ ਵੀ ਯਾਦ ਨਹੀਂ। ਮੈਂ ਸਮਝਦਾ ਹਾਂ ਅੱਜ ਸਭ ਤੋਂ ਪਹਿਲਾਂ ਸਿੱਖੀ ਦੇ ਅਖੌਤੀ ਪ੍ਰਚਾਰਕ ਨੂੰ ਸਿੱਖ ਸਜਾਉਣ ਦੀ ਜਰੂਰਤ ਹੈ।ਪ੍ਰਚਾਰਕ ਖੁਦ ਅਜ ਦਿਲੋਂ ਸਿੱਖ ਨਹੀ ਹੈ।ਅੱਜ ਅਸਾਨੂੰ ਖੋਜ ਹੈ ਰਜਾ 'ਚ ਚੱਲਣ ਵਾਲੇ ਸਿੱਖ ਦੀ ਹੈ ਕੋਈ ਗੁਰੂ ਦਾ ਲਾਲ ਜਿਸਦੇ ਚਰਨੀ ਹੱਥ ਲਾਇਆ ਜਾਵੇ।
ਕਿਓਂ ਕਮੇਟੀ ਨੇ ਮੈਡੀਕਲ ਕਾਲਜ, ਇੰਜੀਨੀਰਿੰਗ ਕਾਲਜ, ਸਕੂਲ ਤੇ ਹਸਪਤਾਲ ਨਹੀਂ ਖੋਲੇ?
ਗੁਰਉਪਦੇਸ਼ ਮੁਤਾਬਿਕ ਸੇਵਾ, ਗੁਰਮੁੱਖ ਦਾ ਸਭ ਤੋਂ ਵੱਡਾ ਫਰਜ. ਹੈ। ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਿੱਖਾਂ ਅੱਜ ਥੋੜਾ ਬਹੁਤ ਇਸ ਪੱਖ ਨੂੰ ਪ੍ਰਵਾਨ ਕੀਤਾ ਹੈ ਕਿ ਸੇਵਾ ਦਾ ਮਤਲਬ ਨਿਰਾ ਗੁਰਦੁਆਰੇ ਦੀ ਸਫਾਈ, ਲੰਗਰ ਦੇ ਬਰਤਨ ਮਾਂਞਣੇ ਜਾਂ ਜੋੜੇ ਝਾੜਨੇ ਹੀ ਨਹੀ, ਸਗੋਂ ਸੇਵਾ ਦਾ ਸੰਕਲਪ ਜੀਵਨ ਦੇ ਕਿਤੇ ਵਿਚ ਅਪਣਾਉਣਾ ਜਰੂਰੀ ਹੈ।
ਪਰ ਇਕ ਚੀਜ ਦਾ ਧਿਆਨ ਰਹੇ ਕਿ ਸੇਵਾ ਤੋਂ ਵੀ ਉਪਰ ਹੈ ਸਿੱਖੀ, ਜਿਸ ਰਾਹੀਂ ਬੰਦੇ ਦਾ ਕਲਿਆਣ ਹੁੰਦੈ। ਸਿੱਖੀ ਤੋਂ ਵਿਹੂਣਾ ਅਖੌਤੀ ਡਾਕਟਰ, ਇੰਜੀਨੀਅਰ ਜਾਂ ਅਫਸਰ ਮਾਇਆ ਮਗਰ ਲੱਗ ਕੇ ਅਪਣਾ ਜੀਵਨ ਭਰਮ ਭੁਲੇਖਿਆਂ ‘ਚ ਪਾ ਲੈਂਦਾ ਹੈ ਤੇ ਚੜਦੀ ਕਲਾ ਵਾਲੇ ਉਚੇ ਜੀਵਨ ਤੋਂ ਵਾਂਝਾ ਰਹਿ ਜਾਂਦਾ ਹੈ। ਇਕ ਗੱਲ ਏਥੇ ਦਸ ਦੇਣੀ ਜਰੂਰੀ ਹੈ ਕਿ ਕਮੇਟੀ ਦੇ ਕਿਸੇ ਵੀ ਕਾਲਜ ਵਿਚ ਧਾਰਮਿਕ ਵਿਦਿਆ ਤੇ ਕੋਈ ਪੀਰੀਅਡ ਨਹੀਂ ਲਗਦਾ। । ਅੱਜ ਜੇ ਕਿਸੇ ਸਿੱਖ ਸਕੂਲ ਵਿਚ ਧਾਰਮਿਕ ਸਿੱਖਿਆ ਦਿਤੀ ਵੀ ਜਾਂਦੀ ਹੈ ਤਾਂ ਬਸ ਇੰਨੀ ਕੁ ਹੀ ਕਿ ਬੱਚੇ ਕੇਸ ਨਾ ਕਟਵਾਉਣ। ਸਿੱਖੀ ਪ੍ਰਤੀ ਮੁਹੱਬਤ ਨਹੀਂ ਪੈਦਾ ਕੀਤੀ ਜਾਂਦੀ। ਸੰਨ 2001 ਵਿਚ ਲਿਖਾਰੀ ਦਾ ਲੜਕਾ ਅੰਮ੍ਰਿਤਸਰ ਦੇ ਇਕ ਸਿੱਖ ਸਕੂਲ ਵਿਚੋਂ ਜਦ ਦਸਵੀ ਕਰਕੇ ਨਿਕਲਿਆਂ ਤਾਂ 6 ਕੁ ਮਹੀਨੇ ਬਾਅਦ ਹੀ ਉਸ ਨੇ ਮੈਨੂੰ ਦੁਖਦਾਈ ਖਬਰ ਸੁਣਾਈ ਕਿ ਕਲਾਸ ਦੇ ਪਾਸ ਹੋਣ ਵਾਲੇ 30 ਵਿਚੋਂ 20-22 ਬੱਚਿਆਂ ਨੇ ਕੇਸ ਕਟਾ ਲਏ ਹਨ। ਇਨਾਂ ਕੁ ਹੈ ਸਾਡਾ ਪ੍ਰਚਾਰ।
ਨਾ ਰੇਡੀਓ ਨਾਂ ਟੀ .ਵੀ ਨਾ ਅਖਬਾਰ
ਸਿੱਖੀ ਦੇ ਧੁਰੇ ਤੋਂ ਨਿਕਲਦੀ ਗੁਰਬਾਣੀ ਦੀ ਧੁੰਨ ਦੂਰ ਦੁਰਾਡੇ ਬੈਠਾ ਸਿੱਖ ਸੁਣਨਾ ਲੋਚਦਾ ਹੈ। ਪਿਛੇ ਸਿੱਖਾਂ ਇਸ ਕਿਸਮ ਦੇ ਮੁਜਾਹਰੇ ਵੀ ਕੀਤੇ। ਪਰ ਸਰਕਾਰ ਨੇ ਬਸ ਇੰਨਾਂ ਕੁ ਕੀਤਾ ਕਿ ਸੁਭਾਅ-ਸ਼ਾਮ ਇਕ ਇਕ ਘੰਟਾ ਗੁਰਬਾਣੀ ਜਲੰਧਰ ਰੇਡੀਓ ਸਟੇਸ਼ਨ ਤੋਂ ਰਿਲੇਅ ਕਰਨੀ ਅਰੰਭੀ ਜੋ ਅੱਜ ਤੱਕ ਚਲ ਰਹੀ ਹੈ। ਹੁਣ ਸੰਸਾਰੀਕਰਣ ਦੀ ਲਹਿਰ ਤੋਂ ਮਜਬੂਰ ਹੋ ਕੇ ਸਰਕਾਰ ਨੇ ਮੀਡੀਏ ਤੇ ਲੱਗੀਆਂ ਪਾਬੰਦੀਆਂ ਚੁਕ ਦਿਤੀਆਂ। ਪਿਛਲੇ ਕਈ ਸਾਲਾਂ ਤੋਂ ਗਲੀ ਮੁੱਹਲਿਆਂ ‘ਚ ਟੀ .ਵੀ ਚੈਨਲ ਸ਼ੁਰੂ ਹੋ ਚੁਕੇ ਹਨ। ਪ੍ਰਾਈਵੇਟ ਰੇਡੀਓ ਦੀ ਵੀ ਇਜਾਜਤ ਹੋ ਗਈ ਹੈ। ਪਰ ਸਾਡੀ ਕਮੇਟੀ ਸਿੱਖਾਂ ਦੇ ਬਾਰ ਬਾਰ ਮੰਗ ਕਰਨ ਦੇ ਬਾਵਜੂਦ ਰੇਡੀਓ ਤੇ ਟੀ .ਵੀ ਸ਼ੁਰੂ ਨਹੀਂ ਕਰ ਸਕੀ। ਜਿਸ ਤਰਾਂ ਕਾਰ ਸੇਵਾ ਵਾਲਿਆਂ ਕੋਲੋ ਵੱਡੇ ਥੈਲੇ ਲਏ ਜਾਂਦੇ ਹਨ ਪਿਛੇ ਜਿਹੇ ਇਕ ਟੀ .ਵੀ ਚੈਨਲ ਨਾਲ ਸਮਝੌਤਾ ਕੀਤਾ ਤੇ ਇਲਜਾਮ ਲਗ ਰਿਹਾ ਕਿ ਇਕ ਪ੍ਰਧਾਨ ਨੇ ਇਕ ਕਰੋੜ ਰੁਪਿਆ ਚੈਨਲ ਕੋਲੋ ਲੈ ਲਿਆ।
ਇਨਾਂ ਨਾਲ ਗੱਲ ਕਰੀਏ ਤੇ ਬੜੇ ਫਖਰ ਨਾਲ ਕਹਿੰਦੇ ਜੀ ਅਸੀਂ ਵੈਬ ਰੇਡੀਓ ਜੋ ਸ਼ੁਰੂਕੀਤਾ ਹੈ। ਵੈਬ ਰੇਡੀਓ ਦਾ ਮਤਲਬ ਤੁਸੀਂ ਕੰਪਿਊਟਰ ਤੇ ਟੈਲੀਫੂਨ ਲਾ ਕੇ ਰੇਡੀਓ ਸੁਣ ਸਕਦੇ ਹੋ। ਭਾਵ ਤੁਹਾਡਾ ਟੈਲੀਫੂਨ ਵੀ ਚਲਦਾ ਰਹੇ ਤੇ 50-60 ਹਜਾਰ ਲਾ ਕੇ ਪਹਿਲੋਂ ਕੰਪਿਊਟਰ ਲਓ ਤੇ ਸਿਖੋ।
ਲਫਾਫਾ ਕਲਚਰ- (ਕਮੇਟੀ ਨੂੰ ਸਿੱਖਾਂ ਦੀ ਨੁਮਾਇਦਾ ਜਥੇਬੰਦੀ ਨਹੀਂ ਕਿਹਾ ਜਾ ਸਕਦਾ।)
ਘੱਟੋ ਘੱਟ ਇਹ ਗੱਲ ਤਾਂ ਪੱਕੀ ਹੈ ਕਿ ਕਮੇਟੀ ਦਾ ਜੋ ਪ੍ਰਬੰਧ ਚਲ ਰਿਹਾ ਹੈ ਉਹ ਹਰਗਿਜ ਸਿੱਖਾਂ ਦਾ ਅਪਣਾ ਨਹੀਂ। ਪਹਿਲਾਂ 25 ਸਾਲ ਟੌਹੜਾ ਸਾਹਿਬ ਦੇ ਰਾਹੀਂ, ਤੇ ਬਾਦਲ ਸਾਹਿਬ ਦੇ ਰਾਹੀਂ ਕੇਂਦਰ ਕਮੇਟੀ ਤੇ ਕੰਟਰੋਲ ਕਰੀ ਬੈਠਾ ਹੈ। ਤੇ ਉਸ ਦੀ ਪਹੁੰਚ ਪ੍ਰਬੰਧ ਤੇ ਸਪੱਸ਼ਟ ਨਜ਼ਰ ਆਉਦੀ ਹੈ। ਕੁਲਵੰਤ ਸਿੰਘ ਸਾਬਕਾ ਸਕੱਤਰ ਕਿਤਾਬ ਤੋਂ ਤਾਂ ਸਪੱਸ਼ਟ ਹੋ ਜਾਂਦੈਂ ਕਿ ਕਿਵੇਂ ਅਜੈਂਸੀਆਂ ਕਮੇਟੀ ਦੀ ਕਾਰਵਾਈ ਤੇ ਭਾਰੂਰਹਿਦੀਆਂ ਹਨ।
ਇਹ ਪਹਿਲਾਂ ਹੀ ਬਿਆਨ ਕੀਤਾ ਜਾ ਚੁਕਾ ਹੈ ਕਿ ਕਮੇਟੀ ਮੈਬਰਾਂ ‘ਚੋਂ ਸਿਰਫ 15-20 ਪ੍ਰਤੀਸ਼ਤ ਹੀ ਸਿੱਖੀ ਪ੍ਰਤੀ ਵਚਨਬੱਧ ਹਨ। ਫਿਰ ਵੀ ਮੰਨ ਲਓ ਕਿ ਸਾਰੇ ਮੈਂਬਰ ਹੀ ਸਿੱਖੀ ਪ੍ਰਤੀ ਸਮਰਪਤ ਹਨ, ਤਾਂ ਵੀ ਇਸਦਾ ਕੋਈ ਮਾਇਨਾ ਨਹੀਂ ਨਿਕਲਦਾ। ਵਿਚਾਰੇ ਸਾਲ ‘ਚ ਸਿਰਫ ਦੋ ਤਿੰਨ ਘੰਟੇ ਵਾਸਤੇ ਇਕੱਤ੍ਰ ਹੰਦੇ ਹਨ। ਬੜੀ ਤਗੜੀ ਅਖਬਾਰੀ ਗਰਮਾ ਗਰਮੀ ਪਿਛੋਂ ਤੇ ਫਿਰ ਉਹ ਕੁਝ ਲੋਕਤੰਤਰੀ ਤਰੀਕੇ ਨਾਲ ਨਹੀਂ ਕਰ ਸਕਦੇ। ਉਤੋਂ ਲਿਫਾਫਾ ਆ ਜਾਂਦਾ ਹੈ ਤੇ ਇਹ ਬਸ “ਲਿਫਾਫਾ” ਜਿੰਦਾਬਾਦ ਦੇ ਨਾਹਰੇ ਹੀ ਲਾਉਦੇ ਹਨ। ਇਹ ਕਿਥੋ ਦੇ ਆਜਾਦ ਖਾਲਸੇ ਹੋਏ? ਵਿਚਾਰੇ ਸਿੱਖੀ ਦਾ ਮਖੌਲ ਅਣਭੋਲ ‘ਚ ਉਡਾ ਰਹੇ ਹਨ।
ਫਿਰ ਲਿਫਾਫੇ ਰਾਹੀ ਤਹਿ ਕੀਤੀ ਕਮੇਟੀ ਸਾਲ ਭਰ ਕੇਂਦਰ ਦੀ ਵਫਾਦਾਰੀ ਦੇ ਗੁਣ ਗਾਇਨ ਕਰਦੀ ਤੇ ਵੈਬ ਰੇਡੀਓ ਵਜਾਉਦੀ ਹੈ।
ਕਮੇਟੀ ਨੇ ਅਕਾਲ ਤਖਤ ਦੇ ਸਿਧਾਂਤ ਨੂੰ ਮਲੀਆਮੇਟ ਕਰਨ ‘ਚ ਕੋਈ ਕਸਰ ਨਾਂ ਛੱਡੀ।
ਮੌਜੂਦਾ ਦੌਰ ਵਿਚ ਅਕਾਲ ਤਖਤ ਦੇ ਸਿਧਾਂਤ ਵਿਚ ਭਰਮ ਭੁਲੇਖਾ ਪਾਉਣਾ ਤੇ ਉਸ ਦੀ ਸਰਬ ਉਚਤਾ ਨੂੰ ਨਕਾਰਣ ਖਾਤਰ, ਬੜੇ ਗਿਣੇ ਮਿਥੇ ਢੰਗ ਨਾਲ ਕਾਰਵਾਈਆਂ ਹੋਈਆਂ ਹਨ। ਕਿਉਂਕਿ ਅਕਾਲ ਤਖਤ ਪੂਰੀ ਕੌਮ ਦਾ ਕੇਂਦਰ ਹੈ। ਤੇ ਲੋੜ ਅਨੁਸਾਰ ਪੰਥ ਨੂੰ ਦਿਸ਼ਾ ਨਿਰਦੇਸ਼ ਬਖਸਦਾ ਹੈ।
ਕਮੇਟੀ ਦੀ ਕਾਇਮੀ ਮੌਕੇ ਗੁਰੂ ਖਾਲਸੇ ਦੀ ਇਸ ਤਾਕਤ ਜਾਂ ਜਿੰਮੇਵਾਰੀ ਦਾ ਭਲੀ ਭਾਂਤ ਅਹਿਸਾਸ ਸੀ। ਕਮੇਟੀ ਇਸ ਕਰਕੇ ਅਕਾਲ ਤਖਤ ਦੇ ਤਹਿਤ ਸਿੱਖਾਂ ਦਾ ਸਰਬਤ ਖਾਲਸਾ ਜਾਂ ਪਾਰਲੀਮੈਟ ਉਸਾਰੀ ਗਈ ਸੀ। ਕਮੇਟੀ ਦੀ ਕਾਇਮੀ ਮੌਕੇ ਇਸ ਨੇ ਆਪਣੀ ਗੁਰੂ ਖਾਲਸੇ ਜਾਂ ਸਰਬਤ ਖਾਲਸੇ ਦੀ ਜਿੰਮੇਵਾਰੀ ਵੀ ਨਿਭਾਈ। ਉਦਾਹਰਣ ਦੇ ਤੌਰ ਤੇ ਦੇਖੋ ਕੁਝ ਕੁ ਮਾਮਲੇ ਜਿੰਨਾਂ ‘ਚ ਕਮੇਟੀ ਨੇ ਪੰਥ ਨੂੰ ਸੇਧ ਦਿਤੀ:-
14-3-27 ਸਿੱਖ ਨਾਂ ਨਾਲ ਜਾਤ ਪਾਤ ਨਾ ਲਿਖਣ, 10-3-28, 31-3-0 ਅਤੇ 15-3-28 ਭਸੌੜੀਆਂ ਨੂੰ ਅਕਾਲ ਤੱਖਤ ਤੇ ਤਲਬ ਕਰਨ ਬਾਬਤ, 15-7-28 ਅਖਬਾਰੀ ਪ੍ਰਾਪੇਗੰਡੇ ਖਿਲਾਫ ਫੁਰਮਾਨ, 9-3-30 ਉਦਾਸੀਆਂ ਦੀ ਮਨਮਤ ਖਿਲਾਫ, 9-6-30 ਕੌਮੀ ਝੰਡੇ ਤੇ ਤਿਰੰਗੇ ਝੰਡੇ ਬਾਬਤ ਨਿਰਦੇਸ਼, 28-2-31 ਛੁਆ ਛੂਤ ਖਿਲਾਫ ਮਤਾ, 1-3-32 ਤਸਵੀਰਾਂ ਵਾਲੇ ਗੁਰੂ ਗ੍ਰੰਥ ਛਾਪਣ ਤੇ ਪਾਬੰਦੀ, 17-6-34 ਕੂਕਿਆਂ ਦੇ ਕਿਤਾਬਚੇ ਖਿਲਾਫ, 21-10-34 ਕਿਪਾਨ ਤੇ ਲੱਗੀ ਪਾਬੰਦੀ ਖਿਲਾਫ, 20-10-55 ਸ਼ਹੀਦ ਗੰਜ ਕਮੇਟੀ ਦੀ ਪ੍ਰਸੰਸਾ ਆਦਿ ।
ਭਾਵ ਕਿ ਮਸਲੇ ਪੂਰੀ ਘੋਖ ਪੜਤਾਲ ਕਰਕੇ ਫਿਰ ਅਕਾਲ ਤਖਤ ਨੂੰ ਸਿਫਾਰਸ਼ ਕਰ ਦਿਤੀ ਜਾਂਦੀ ਸੀ। ਭਾਵ ਕਮੇਟੀ ਹੀ ਤਖਤ ਦੀ ਸਲਾਹਕਾਰ ਸੰਸਥਾ ਸੀ ਜਾਂ ਸਰਬਤ ਖਾਲਸਾ ਸੀ। ਜਦ ਕਿ ਹੁਣ ਤਾਂ ਸਕੀਮਾਂ ਚਲ ਰਹੀਆਂ ਹਨ ਕਿ ਅਕਾਲ ਤਖਤ ਦਾ ਅਲੱਗ ਸੈਕਟਰੀਏਟ ਹੋਣਾ ਚਾਹੀਦਾ ਹੈ। ਰੱਬ ਖੈਰ ਕਰੇ।
ਪਰ ਅੱਜ ਅਕਾਲ ਤਖਤ ਦੇ ਸਵਾ ਲੱਖ ਜਥੇਦਾਰ ਸਹਿਬ ਨੂੰ ਕਿਸੇ ਸਲਾਹ ਦੀ ਜਰੂਰਤ ਹੀ ਨਹੀਂ। ਸਭ ਕੁਝ ਆਪੇ ਹੀ ਕਰੀ ਜਾ ਰਹੇ ਹਨ। ਇਥੇ ਸਪੱਸ਼ਟ ਕਰਨ ਦੀ ਹੁਣ ਜਰੂਰਤ ਹੀ ਨਹੀਂ ਰਹਿ ਗਈ ਕਿ ਕਿਸ ਦੇ ਇਸ਼ਾਰੇ ਤੇ ਹਕਮਨਾਮੇ ਜਾਰੀ ਕੀਤੇ ਜਾਂਦੇ ਹਨ।
ਸਹਿਜਧਾਰੀਆਂ ਨੂੰ ਵੋਟਾਂ ਦਾ ਹੱਕ ਦਿਤਾ ਤਾਂ ਖੂਨ ਦੀਆਂ ਨਦੀਆਂ ਵਹਾ ਦਿਆਂਗੇ!
ਸਾਡੇ ਕਮੇਟੀ ਦੇ ਕਾਰਜਕਾਰੀ ਲੋਕ ਇਸ ਗਲ ਤੋਂ ਬੁਖਲਾ ਜਾਂਦੇ ਹਨ ਜਦੋਂ ਸ਼ਰਾਰਤੀ ਇਹ ਸੁਆਲ ਖੜਾ ਕਰਦੇ ਹਨ ਕਿ ਸਹਿਜਧਾਰੀਆਂ ਨੂੰ ਵੋਟਾਂ ਦਾ ਹੱਕ ਹਾਸਲ ਹੋਵੇ। ਵੱਡੀਆਂ ਵੱਡੀਆਂ ਧਮਕੀਆਂ ਦੇਦੇਂ ਹਨ। ਪਰ ਪਿਛੇ ਫਰਵਰੀ 2003 ਵਿਚ ਆਰ ਐਸ ਐਸ ਨੇ ਆਪਣਾ ਸਮਾਗਮ ਹੀ ਅੰਮ੍ਰਿਤਸਰ ਕਰ ਦਿਤਾ ਤੇ ਸਪੱਸ਼ਟ ਰੂਪ ‘ਚ ਐਲਾਨ ਕਰ ਦਿਤਾ ਕਿ ਸਿੱਖ ਹਿੰਦੂ ਹੈਨ। ਸਾਡੀ ਕਮੇਟੀ ਕੁਸਕੀ ਤਕ ਨਾ।ਓਦੋ ਜਰੂਰਤ ਸੀ ਕਾਨ ਸਿੰਘ ਨਾਭਾ ਦੇ 'ਹਮ ਹਿੰਦੂ ਨਾਹੀ ਕਿਤਾਬਚੇ ਨੂੰ ਵੰਡਣ ਦੀ। ਦਖ ਦੀ ਗਲ ਹੈ ਕਿ ਕਮੇਟੀ ਨੇ ਉਹ ਕਿਤਾਬਚਾ ਅੱਜ ਤਕ ਛਪਵਾ ਕੇ ਸਿੱਖਾਂ ਤਕ ਪਹੁੰਚਾਇਆ ਹੀ ਨਹੀ ਤੇ ਵੱਡਾ ਭੁਲੇਖਾ ਖੜਾ ਕਰਨ ਵਿਚ ਆਪ ਸਹਾਈ ਹੋ ਰਹੀ ਹੈ।
ਦਾਸ ਲਿਖਾਰੀ ਨੇ ਤੇ ਪਤਾ ਨਹੀਂ ਅੱਜ ਕਲ ਸੋਚਣਾ ਸ਼ੁਰੂ ਕਰ ਦਿਤਾ ਹੈ ਕਿ ਬਿਹਤਰ ਹੈ ਅੱਜ ਗੁਰਦੁਆਰੇ ਅਖੌਤੀ ਸਹਿਜਾਰੀਆਂ ਨੂੰ ਸੌਪ ਦਿਤੇ ਜਾਣ। ਮੈਨੂੰ ਤੇ ਅਜ ਤੱਕ ਇਹ ਵੀ ਪਤਾ ਨਹੀਂ ਲੱਗਾ ਕਿ ਮੌਜੂਦਾ ਸਹਿਜਧਾਰੀ ਕਿਹੜੇ ਹਨ। ਪਹਿਲਾਂ ਤਾਂ ਉਹ ਸਿੱਖ ਸਹਿਜਧਾਰੀ ਅਖਵਾਉਦਾ ਸੀ ਜਿਸ ਨੇ ਅੰਮ੍ਰਿਤ ਨਹੀਂ ਸੀ ਛੱਕਿਆ ਹੁੰਦਾ।
ਫਲਾਨੇ ਨੂੰ ਪੰਥ ‘ਚੋਂ ਛੇਕ ਦਿਓ, ਢਿਮਕੇ ਨੂੰ ਛੇਕ ਦਿਓ
ਪਰ ਸਾਡੇ ਅੱਜ ਦੇ ਹਊਮੈਂਧਾਰੀ ਇਹ ਜਥੇਦਾਰ ਲੋਕਾਂ ਵਿਚ ਵੰਡੀਆਂ ਪਾ ਰਹੇ ਹਨ। ਕਿਉਂਕਿ ਸਰਬਤ ਖਾਲਸੇ ਦੀ ਗੈਰ ਮੋਜੂਦਗੀ ਭਾਵ ਗੁਰੂ ਬਿਨਾਂ ਹੁਕਮਨਾਮਾ ਜਾਰੀ ਹੀ ਨਹੀਂ ਹੋ ਸਕਦਾ। ਇਹ ਕੀ ਅਕਲ ਹੋਈ ਫਲਾਨੇ ਨਾਲ ਵਰਤਣਾ ਨਹੀਂ। ਲੀਡਰ ਕੀ ਕਰ ਰਹੇ ਹਨ? ਕਿ ਤੁਹਾਡੇ ‘ਚ ਹਿੰਮਤ ਹੈ ਬਾਦਲ ਦੇ ਪ੍ਰਵਾਰ ਨੂੰ ਛੇਕੋ ਜਾਂ ਫਿਰ ਟੌਹੜੇ ਨੂੰ ਛੇਕੋ? ਇਹ ਅਹਿਸਾਸ ਹੀ ਨਹੀ ਕਰਦੇ ਕਿ ਇਨਾਂ ਗੱਲਾਂ ਦਾ ਪੰਥ ਨੂੰ ਕਿਨਾਂ ਕੁ ਨੁਕਸਾਨ ਹੋ ਸਕਦੈ। ਨਾਲੇ ਵੱਡੀ ਗੱਲ ਤਾਂ ਇਹ ਕਿ ਤੁਸੀਂ ਕਿਸੇ ਨੂੰ ਛੇਕਣ ਦੀ ਯੋਗਤਾ ਰਖਦੇ ਵੀ ਹੋ।
ਇੰਨਾਂ ਦੀ ਬੁਧੀ ਤੇ ਅਜਿਹਾ ਪੜਦਾ ਪਿਐ ਕਿ ਪਿਛੇ ਧੀਰ ਮਲੀਆਂ ਦਾ ਮੌਜੂਦਾ ਮੁਖੀ ਅਕਾਲ ਤਖਤ ਪਹੁੰਚਿਆ ਤੇ ਕਿਹਾ ਕਿ ਉਹ ਆਪਣੇ ਸੰਗੀਆਂ ਸਮੇਤ ਪੰਥ ਵਿਚ ਦਾਖਲਾ ਚਾਹੁੰਦਾ ਹੈ। ਗੱਲ ਬੜੀ ਸਿਧੀ ਸੀ ਕਿ ਜੇਕਰ ਉਹ ਅੰਮ੍ਰਿਤ ਛੱਕ ਕੇ ਦਸ ਗੁਰੂ ਸਾਹਿਬਾਨ ਤੇ ਉਨਾਂ ਦੀ ਬਾਣੀ ਨੂੰ ਇਸ਼ਟ ਮੰਨਦਾ ਹੈ ਤਾਂ ਉਸਦਾ ਸੁਆਗਤ ਕਰਦੇ ਸਗੋਂ ਉਸਦੇ ਚਰਨੀ ਹੱਥ ਲਾਉਦੇ। ਪਰ ਇਨਾਂ ਉਸ ਨੂੰ ਦੁੜਾ ਦਿਤਾ। ਭਾਵ ਜਿਥੇ ਪੰਥ ਦਾ ਨੁਕਸਾਨ ਹੈ ਉਥੇ ਗੁਰੂ ਖਾਲਸੇ ਦੀ ਪਾਵਰ ਵਰਤ ਲਓ ਤੇ ਜਿਥੇ ਫਾਇਦਾ ਹੈ ਉਥੇ ਕਹੋ ਨਹੀਂ ਜੀ ਇਹ ਗੁਰੂ ਦੇ ਛੇਕੇ ਹੋਏ ਹਨ।
ਆਪਾਂ ਮੰਨੀਏ ਜਾਂ ਨਾਂ ਮੰਨੀਏ, ਇਹ ਇਕ ਚਿੱਟਾ ਦੁੱਧ ਸੱਚ ਹੈ ਕਿ ਡੇਰੇਦਾਰਾਂ ਦੇ ਮੁਕਾਬਲੇ, ਖਾਲਸਈ ਸੋਚ ਦੀ ਗਿਣਤੀ ਘਟੀ ਹੈ। ਇਸ ਵਿਚ ਵੱਡਾ ਕਾਰਨ ਇਹ ਵੀ ਹੈ ਕਿ ਖਾਲਸਿਆਂ ਵਿਚ ਕੋਈ ਉਚੀ ਸਖਸ਼ੀਅਤ ਵੀ ਨਹੀਂ ਉਭਰ ਸਕੀ ਜੋ ਰਜਾ ‘ਚ ਰਹਿ ਕੇ ਉਚੇ ਆਦਰਸ਼ਾ ਤੇ ਪਹਿਰੇ ਦਿੰਦੇ ਹੋਏ ਆਪਣੇ ਅਸੂਲਾਂ ਨੂੰ ਨਿਭਾਉਦੇ ਹੋਏ ਪੰਜਾਬ ਦੇ ਲੋਕਾਂ ਸਾਹਮਣੇ ਰੋਲ ਮਾਡਲ ਬਣਦੀ। ਅਸੀਂ ਹਾਰ ਚੁਕੇ ਹਾਂ, ਤੇ ਬਹੁਤ ਬੁਰੀ ਤਰਾਂ।
ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਖਾਲਸਿਆਂ ਨੂੰ ਕਮੇਟੀ ਤੋਂ ਅਲੱਗ ਹੋ ਜਾਂਣਾ ਚਾਹੀਦੈ। ਹੁਣ ਪੰਥ ਵਾਸਤੇ ਇਹ ਇਕ ਸਹੂਲਤ (ਅਸਸੲਟਸ) ਵੀ ਜਗ੍ਹਾ, ਬੋਝ ( ਨੂੰ ੳਿਬਲਿਟਿੇ) ਬਣ ਗਈ ਹੈ। ਹੁਣ ਆਉਣ ਦਿਓ ਡੇਰੇਦਾਰਾਂ ਨੂੰ ਸ਼ਰੇਆਮ ਅੱਗੇ। ਕੰਮ ਸੇ ਕੰਮ ਸੰਗਤਾਂ ਸੁਚੇਤ ਤਾਂ ਰਹਿਣਗੀਆਂ। ਵੈਸੇ ਵੀ ਤਾਂ ਕੰਟਰੋਲ ਅਸਿੱਧੇ ਤਰੀਕੇ ਨਾਲ ਉਹੀ ਕਰ ਰਹੇ ਹਨ। ਪਰ ਫਿਰ ਵੀ ਜੇ ਖਾਲਸਈ ਸੋਚ ਇਸ ਬੋਝ ਨਾਲ ਜੱਫੀ ਮਾਰੀ ਰਖਣਾ ਚਾਹੁੰਦੀ ਹੈ ਤਾਂ ਐਹ ਜਿਹੜੀ ਛੇਕਣ ਵਾਲੀ ਰਾਜਨੀਤੀ ਹੈ, ਇਸਦਾ ਤਿਆਗ ਕਰਨਾ ਪਵੇਗਾ। ਨਾਲੇ ਜੇ ਛੇਕਣ ਦੀ ਜਰੂਰਤ ਕਿਤੇ ਪੈਂਦੀ ਵੀ ਹੈ ਤਾਂ ਉਹ ਖੁੱਦ ਖਾਲਸਾ ਸੋਚੇ। ਬਾਦਲ ਜਾਂ ਟੌਹੜਿਆਂ ਦੇ ਇਸ਼ਾਰੇ ਤੇ ਨਾਂ ਇਹ ਸਭ ਕੁਝ ਚਲਦਾ ਹੋਵੇ।
ਫਿਰ ਪਿਛੇ ਜੋ ਵਰਤਾਰਾ ਇਨ੍ਹਾਂ ਦੇ ਬੰਦਿਆਂ ਨੇ ਖਾਲਸਾ ਪੰਚਾਇਤ ਨਾਲ ਕੀਤਾ ਉਹ ਕਿਸੇ ਵੀ ਤਰਾਂ ਗੁਡਾਗਰਦੀ ਤੋਂ ਘਟ ਨਹੀ।ਸਾਨੂੰ ਪੰਚਾਇਤ ਦੇ ਬੰਦਿਆਂ ਦੇ ਪਿਛੋਕੜ ਦਾ ਪਤਾ ਨਹੀ।ਜੇਕਰ ਕੋਈ ਅਮਨਪੂਰਬਕ ਮੁਜਾਹਰਾ ਜਾਂ ਵਿਰੋਧ ਕਰਦਾ ਹੈ ਤਾਂ ਉਸਦੀ ਬੇਇਜਤੀ ਨਹੀ ਹੋਣੀ ਚਾਹੀਦੀ।ਹਾਂ ਜਿਥੇ ਗੁਰਦੁਆਰੇ ਦੇ ਅੰਦਰ ਸ਼ਰਧਾਲੂਆਂ ਨੂੰ ਮੁਜਾਹਰੇ ਨਾਲ ਤੰਗੀ ਹੁੰਦੀ ਹੋਵੇ ਅਜਿਹਾ ਮੁਜਾਹਰਾ ਵੀ ਪ੍ਰਵਾਨਤ ਨਹੀ ਹੋ ਸਕਦਾ।
ਸ਼੍ਰੋਮਣੀ ਕਮੇਟੀ ਜਾਂ ਚੋਰ ਦਰਵਾਜਾ
ਜਿਵੇਂ ਕਿ ਦਾਸ ਉਪਰ ਸਾਬਤ ਕਰ ਚੁਕਾ ਹੈ ਕਿ ਕਮੇਟੀ ਐਸ ਵਕਤ ਆਜਾਦ ਨਹੀਂ ਹੈ। ਇਹ ਮੇਰੇ ਹਿਸਾਬ ਸਿੱਖਾਂ ਵਾਸਤੇ ਇਕ ਖਤਰਨਾਕ ਸੰਸਥਾ ਬਣ ਚੁਕੀ ਹੈ। ਉਹ ਇਸ ਕਰਕੇ ਕਿ ਪੰਥ ਵਿਰੋਧੀ ਅੱਜ ਕਮੇਟੀ ਦੇ ਇਨਾਂ ਵਿਕਾਊ ਸਿੱਖਾਂ ਰਾਂਹੀ ਕੁਝ ਵੀ ਕਰ ਸਕਦਾ ਹੈ। ਅੱਜ ਜੋ ਪੰਥ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ, ਇਹ ਸਾਰੇ ਵਿਰੋਧੀ ਦੀ ਹੀ ਸ਼ਰਾਰਤ ਹੈ।
ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ ਜਾਂ ਹਿੰਦੂਆਂ ਦੀ ਕੋਈ ਇਕੋ ਇਕ ਨੁਮਾਇਦਾ ਜਥੇਬੰਦੀ ਨਹੀਂ ਹੈ ਜਿਸ ਕਰਕੇ ਉਨਾਂ ਨੂੰ ਅਜਿਹਾ ਘੁਸਪੈਠ ਦਾ ਖਤਰਾ ਨਹੀਂ। ਵੈਸੇ ਤਾਂ ਕੇਂਦਰੀ ਜਥੇਬੰਦੀ ਦਾ ਕੌਮ ਨੂੰ ਬਹੁਤ ਜਿਆਦਾ ਫਾਇਦਾ ਹੁੰਦਾ ਹੈ। ਪਰ ਗੁਲਾਮੀ ਦੇ ਆਲਮ ਵਿਚ ਸਾਡਾ ਪ੍ਰਬੰਧਕ ਕੁਝ ਵੀ ਕਰ ਸਕਦਾ ਹੈ। ਭੁੱਖੇ ਲੋਕਾਂ ਦੀ ਕਮੀ ਨਹੀਂ। ਬਾਕੀ ਜੇ ਖਾਲਸਿਆਂ ਦੀ ਜਥੇਬੰਦੀ ਵਿਚ ਇਹ ਪਾਸ ਹੋ ਜਾਏ ਕਿ ਰਾਜਨੀਤੀ ਧਰਮ ਤੋਂ ਅਲੱਗ ਕੀਤੀ ਜਾਵੇ ਤਾਂ ਇਸ ਨੂੰ ਤੁਸੀ ਕੀ ਨਾਂ ਦਿਓਗੇ?
55 ਸਾਲਾਂ ਤੋਂ ਸਿੱਖ ਆਪਣੇ ਵਿਛੜੇ ਅਸਥਾਨਾਂ ਦੇ ਦਰਸ਼ਨਾ ਦੀ ਸਿਕ ਲਾਈ ਬੈਠੇ ਹਨ, ਪਿਛੇ ਜਦੋਂ ਪਾਕਿਸਤਾਨ ਨੇ ਕਿਹਾ ਕਿ ਉਹ ਕਰਤਾਰਪੁਰ ਗੁਰਦੁਆਰੇ ਨੂੰ ਲਾਂਘਾ ਦੇ ਸਕਦਾ ਹੈ ਤਾਂ ਕਮੇਟੀ ਨੇ ਝੱਟ ਮਤਾ ਪਾਸ ਕੀਤਾ ਕਿ (ਲਾਂਘੇ ਦੀ ਜਰੂਰਤ ਨਹੀਂ) ਬਾਰਡਰ ਤੇ ਦੂਰਬੀਨਾਂ ਲਾ ਦਿਤੀਆਂ ਜਾਣ। ਅਜਿਹੀਆਂ ਸੈਕੜੇ ਹੀ ਉਦਾਹਰਣਾ ਹਨ।
ਸੋ ਅੱਜ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਸਿੱਖ ਕਮੇਟੀ ਪ੍ਰਤੀ ਚੁਕੰਨੇ ਹੋ ਜਾਣ। ਕਿ ਗੁਰੂ ਨਾਨਕ ਦਾ ਮਜ੍ਹਬ ਅੱਜ ਗੈਰ ਧਾਰਮਿਕ ਲੋਕਾਂ ਦੀ ਅਗਵਾਈ ਅਧੀਨ ਆ ਚੁਕਾ ਹੈ। ਘੱਟ ਤੋ ਘੱਟ ਉਹ ਲੋਕ ਜੋ ਗੁਰਦੁਆਰਿਆਂ ਦੇ ਪ੍ਰਬੰਧ ਦੇਖ ਰਹੇ ਹਨ ਹਊਮੈਂ ਤਿਆਗ ਕੇ ਰਜਾ ਵਿਚ ਆ ਜਾਵਣ।
1 ਕਮੇਟੀ ਨੂੰ ਪੰਥ ਦੀ ਵਾਹਿਦ ਨੁਮਾਇਦਾ ਜਥੇਬੰਦੀ ਨਾ ਮੰਨਿਆ ਜਾਵੇ। ਪੰਥ ਨੂੰ ਇਸ ਪ੍ਰਤੀ ਚੁਕੰਨਿਆਂ ਕੀਤਾ ਜਾਵੇ। ਇਸ ਕੋਲ ਸਰਬਤ ਕਾਲਸੇ ਦੀ ਪਾਵਰ ਨਾਂ ਹੋਵੇ। ਜੇ ਕੋਈ ਐਮਰਜੈਂਸੀ ਬਣਦੀ ਹੈ ਤਾਂ ਦੁਨੀਆਂ ਦੇ ਸਭ ਗੁਰਦੁਆਰਿਆਂ ਦਾ ਇਕ ਇਕ ਨੁਮਾਇੰਦਾ ਜੋ ਸਿਰਫ ਸਰਬ ਪ੍ਰਵਾਨਤ ਰਹਿਤਮਰਯਾਦਾ ਨੂੰ ਮੰਨਦਾ ਹੋਵੇ ਸਦ ਕੇ ਸਰਬਤ ਖਾਲਸਾ ਕਾਇਮ ਕੀਤਾ ਜਾਵੇ।ਜਿੰਨਾ ਨੂੰ ਪਹਿਲਾਂ ਸਿਮਰਨ , ਕੀਰਤਨ ਤੇ ਵਿਚਾਰਾਂ ਚੋਂ ਲੰਘਾ ਕੇ (ਘੱਟ ਤੋਂ ਘੱਟ ਚਾਰ ਪੰਜ ਘੰਟਿਆਂ ਤਕ) ਪੰਥ ਖਾਲਸੇ ਦੀ ਜਿੰਮੇਵਾਰੀ ਤੋਂ ਜਾਣੂ ਕਰਵਾਇਆ ਜਾਵੇ। ਕਾਹਲੀ ਨਾਂ ਕੀਤੀ ਜਾਵੇ।ਸਟੇਜ ਤੋਂ ਹੱਥ ਖੜੇ ਕਰਨ ਵਾਲੀ ਰੀਤ ਖਤਰਨਾਕ ਹੈ।ਗੁਪਤ ਵੋਟਿੰਗ ਲਾਹੇਵੰਦ ਹੈ।
2 ਜੇ ਰਾਜਨੀਤਕ ਪਾਰਟੀਆਂ ਪੰਥ ਪ੍ਰਤੀ ਸੁਹਰਦ ਹਨ ਤਾਂ ਉਹ ਕਮੇਟੀ ਦੀ ਚੋਣ ਨਾ ਲੜਨ। ਕੋਈ ਵੀ ਪਾਰਟੀ ਕਮੇਟੀ ਦੀ ਚੋਣ ਮੌਕੇ ਕਿਸੇ ਉਮੀਦਵਾਰ ਨੂੰ ਨੁਮਾਇਦਗੀ ਟਿਕਟ ਨਾ ਦੇਵੇ।
3 ਕਿਉਂਕਿ ਸਿੱਖੀ ‘ਚ ਰਵਾਇਤ ਹੈ ਕਿ ਜਦੋਂ ਆਗ ੂਚੁਣਨਾ ਔਖਾ ਹੋ ਜਾਵੇ ਭਾਵ ਕੁਰਬਾਨੀ ਵਾਲੇ ਸਿੰਘ ਅੱਗੇ ਨਾ ਆ ਰਹੇ ਹੋਣ ਉਦੋਂ ਨਿਮਾਣੇ ਨੂੰ ਆਗੂ ਮੰਨ ਲਿਆ ਜਾਂਦਾ ਹੈ। ਇਸ ਕਰਕੇ ਦਸ ਸਾਲ ਵਾਸਤੇ ਸਿਰਫ ਤੇ ਸਿਰਫ ਪੱਟੀ ਦਰਜ ਜਾਤਾਂ ਦੇ ਨੁਮਾਇਦੇ ਹੀ ਕਮੇਟੀ ਦੀ ਚੋਣ ਲੜਨ।
4 ਅਮਰੀਕਾ, ਕਨੇਡਾ, ਇੰਗਲੈਂਡ ਦੇ ਪੜੇ ਲਿਖੇ ਤੇ ਰਾਜਨੀਤਕ ਤੌਰ ਤੇ ਚੇਤੰਨ ਸਿੱਖ ਇਕ ਵਾਹਿਦ ਜਥੇਬੰਦੀ ਖੜੀ ਕਰਨ ਤੇ ਸਿੱਖ ਮਸਲਿਆਂ ਤੇ ਆਜਾਦਾਨਾਂ ਨਿਗਾਹ ਰੱਖਣ। ਸੰਬੰਧਤ ਸਰਕਾਰਾਂ ਨੂੰ ਵੀ ਭਰੋਸੇ ਵਿਚ ਲਿਆ ਜਾਵੇ ਤੇ ਦੁਨੀਆਂ ਵਿਚ ਸਿੱਖਾਂ ਦੇ ਅਕਸ ਦੀ ਬਹਾਲੀ ਵਾਸਤੇ ਉਪਰਾਲੇ ਕਰਨ।
5 ਜਿੰਨਾਂ ਚਿਰ ਪੰਥ ਦੀ ਰਾਜਨੀਤਕ ਹਾਲਤ ਸੁਧਰਦੀ ਨਹੀਂ ਉਨਾਂ ਚਿਰ ਅਕਾਲ ਤਖਤ ਸਰਬਤ ਖਾਲਸੇ ਦੀ ਜਿੰਮੇਵਾਰੀ ਨਿਭਾਉਣੀ ਬੰਦ ਕਰ ਦੇਦੇਂ। ਜੇ ਕੋਈ ਐਮਰਜੈਂਸੀ ਬਣਦੀ ਵੀ ਹੈ ਤਾਂ ਯੂਰਪ ਤੇ ਅਮਰੀਕਨ ਸਿੱਖਾਂ ਦੀ ਕਮੇਟੀ ਨਾਲ ਸਲਾਹ ਮਸ਼ਵਰਾ ਕਰਕੇ ਹੁਕਮਨਾਮਾ ਜਾਰੀ ਕਰੇ।
6 ਪ੍ਰਚਾਰ ਦੇ ਕੰਮ ਸੰਬੰਧੀ ਲੋਕਲ ਗੁਰਦੁਆਰਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਪ੍ਰਚਾਰਾਂ ਦਾ ਕੰਮ ਉਹ ਆਪਣੇ ਹੱਥ ਲੈਣ ਤੇ ਨਿਰੀਆਂ ਇਮਾਰਤਾਂ ਬਣਾਉਣ ਦਾ ਰੁਝਾਨ ਤਿਆਗ ਦੇਣ।
7 ਪੜੇ ਲਿਖੇ ਸਮਰਪਤ ਖਾਲਸੇ ਅੱਗੇ ਆਉਣ ਤੇ ਇਕ ਸਮਾਨਅੰਤਰ ਜਾਂ ਉਚੀ ਜਥੇਬੰਦੀ (ੁਪਪੲਰ ਹੋੁਸੲ) ਖੜਾ ਕੀਤਾ ਜਾਵੇ ਜਿਸ ਵਿਚ ਅਫਸਰ, ਡਾਕਟਰ, ਇੰਜੀਨੀਅਰ, ਅਧਿਆਪਕ, ਪ੍ਰੋਫੈਸਰ, ਕਾਰਖਾਨੇਦਾਰ, ਕਿਸਾਨ, ਵਕੀਲ, ਲਿਖਾਰੀ, ਪਤ੍ਰਕਾਰ, ਫੋਜੀ, ਪੁਲਿਸ ਅਫਸਰ ਜੋ ਖਾਲਸਈ ਸੋਚ ਵਿਚ ਭਰੋਸਾ ਰਖਦੇ ਹਨ ਤੇ (ਬਿਹਤਰ ਹੋਣ ਜੇ ਅੰਮ੍ਰਿਤਧਾਰੀ ਹੋਣ ਤਾਂ) ਦੀ ਜਥੇਬੰਦੀ ਖੜੀ ਕੀਤੀ ਜਾਵੇ। ਹਾਂਲਾ ਕਿ ਇਸ ਵਿਚ ਘੁਸਪੈਠ ਦੇ ਪੂਰੇ ਖਤਰੇ ਹਨ ਪਰ ਚੁਕੰਨੇ ਹੋ ਕੇ ਸੋਚਿਆ ਜਾਵੇ।
8 ਬਡੂੰਗਰ ਸਾਹਿਬ ਜਿਹੜੇ ਰੋਜ ਲੱਖਾ ਰੁਪਏ ਖਰਚ ਕੇ ਆਪਣੀਆਂ ਫੋਟੋਆਂ ਅਖਬਾਰਾਂ ‘ਚ ਲਗਵਾ ਰਹੇ ਹਨ ਉਸ ਤੇ ਖਿਲਾਫ ਲੋਕ ਰੈਅ ਪੈਦਾ ਕੀਤੀ ਜਾਵੇ। ਉਸੇ ਹੀ ਪੈਸੇ ਦੁਆਰਾ ਮੀਡੀਏ ਦੇ ਰਾਹੀਂ ਭਾਰਤੀ ਲੋਕਾਂ ਨੂੰ ਵਿਸ਼ਵਾਸ਼ ਵਿਚ ਲਿਆ ਜਾਵੇ ਤੇ ਉਨਾਂ ਨੂੰ ਫਿਰ ਦੱਸਿਆ ਜਾਵੇ ਕਿ ਕਿਵੇਂ ਬਦਲਦੀਆਂ ਸਰਕਾਰਾਂ ਸਿੱਖਾਂ ਨਾਲ ਧੋਖਾ ਕਰਦੀਆਂ ਆਈਆਂ ਹਨ। ਪਬਲਿਕ ਨਾਲ ਸਿੱਧੀ ਗੱਲ ਕੀਤੀ ਜਾਵੇ।Ð
No comments:
Post a Comment