Home » » ਹੁਣ ਪੂਰਬ ਦਾ ਸੂਰਜ ਚੜਨ ਵਾਲਾ ਹੈ।ਅਮਰੀਕਾ ਅਤੇ ਯੂਰਪ ਦੇ ਦਿਨ ਪੁਗ ਗਏ ਹਨ- ਡਾ: ਸਵਰਾਜ ਸਿੰਘ

ਹੁਣ ਪੂਰਬ ਦਾ ਸੂਰਜ ਚੜਨ ਵਾਲਾ ਹੈ।ਅਮਰੀਕਾ ਅਤੇ ਯੂਰਪ ਦੇ ਦਿਨ ਪੁਗ ਗਏ ਹਨ- ਡਾ: ਸਵਰਾਜ ਸਿੰਘ

 ਸੰਸਾਰ ਦੀ ਖਿੜਕੀ ਤੋਂ ਸਿੱਖ, ਪੰਜਾਬ, ਭਾਰਤ, ਤੇ ਏਸ਼ੀਆ ਤੇ ਇਕ ਛਾਤੀ

ਹੁਣ ਪੂਰਬ ਦਾ ਸੂਰਜ ਚੜਨ ਵਾਲਾ ਹੈ।ਅਮਰੀਕਾ ਅਤੇ ਯੂਰਪ ਦੇ ਦਿਨ ਪੁਗ ਗਏ ਹਨ

 


ਸਿੱਖ ਅਮਰੀਕਾ ਦੇ ਪਿਛਲੱਗ ਨਾਂ ਬਣਨ, ਯਹੂਦੀਆਂ ਅਤੇ ਸਿੱਖਾਂ ਵਿਚ ਵੱਡਾ ਫਰਕ ਹੈ। ਮਯੂਸ ਹੋਣ ਦੇ ਬਿਜਾਏ ਸਿੱਖ ਆਪਣੇ ਸ਼ਾਨਦਾਰ ਇਤਹਾਸਿਕ ਕਿਰਦਾਰ ਨੂੰ ਬਰਕਾਰ ਰੱਖਣ। ਹਰੇ ਇਨਕਲਾਬ ਨੇ ਪੰਜਾਬ ਦਾ ਸਭਿਆਚਾਰ ਤਬਾਹ ਕਰ ਕੇ ਰੱਖ ਦਿਤਾ ਹੈ। ਕੈਂਰੋ ਅਤੇ ਬਾਦਲ ਬੁਰਛਗਰਦੀ ਦੇ ਪ੍ਰਤੀਕ ਹਨ। ਭਾਰਤੀ ਉਪ ਮਹਾਂਦੀਪ ਅੱਜ ਬਰਬਾਦੀ ਦੇ ਦਹਾਨੇ ਤੇ ਖੜਾ ਹੈ। ਮਾਰਕਸਵਾਦ ਜੇ ਪੂਰਬ ਦੀ ਫਿਲਾਸਫੀ ਅਤੇ ਇਨਕਲਾਬ ਜਿਸ ਦਾ ਸਿਖਰ ਸਿੱਖ ਧਰਮ ਹੈ ਨੂੰ ਨਾਲ ਲੈ ਕੇ ਨਹੀਂ ਚਲਦਾ ਤਾਂ ਇਹ ਪੂਰਬ ਵਿਚ ਫੇਲ ਹੀ ਹੋਵੇਗਾ। ਪੰਜਾਬੀ ਸਭਿਆਚਾਰ ਤੇਜੀ ਨਾਲ ਤਬਾਹ ਹੋ ਰਿਹਾ ਹੈ। ਸੰਸਾਰੀਕਰਨ ਸੰਪੂਰਨ ਗੁਲਾਮੀ ਦਾ ਦੂਸਰਾ ਨਾਂ ਹੈ। ਅਜਿਹੇ ਵਿਚਾਰ ਹਨ ਡਾਕਟਰ ਸਵਰਾਜ ਸਿੰਘ ਦੇ ਜੋ ਪੰਜਾਬ ਦਾ ਪਹਿਲਾ ਸੰਸਾਰ ਦ੍ਰਿਸ਼ਟੀ ਵਾਲਾ ਵਿਦਵਾਨ ਹੈ।


ਕੀ ਅਮਰੀਕਾ ਸਿਖਾਂ ਦਾ ਸ਼ੁਭਚਿੰਤਕ ਹੈ?
ਕੀ ਅਮਰੀਕਾ ਸਿਖਾਂ ਦਾ ਸ਼ੁਭਚਿੰਤਕ ਹੈ?
ਮਨੁੱਖੀ ਅਧਿਕਾਰਾਂ ਦੇ ਰਾਖੇ- ਸਿੱਖ
ਮੇਰੇ ਪੰਜਾਬ ਵਿਚ ਕੁਦਰਤੀ ਸਾਂਵਾਪਣ ਖਤਮ ਹੋ ਰਿਹਾ ਹੈ।
ਸਿੱਖ ਆਪਣੀਆਂ ਸ਼ਾਨਦਾਰ ਇਤਿਹਾਸਕ ਹਸਤੀਆਂ ਨੂੰ ਭੁਲਾਏ ਬੈਠੇ ਹਨ।
ਸਾਡੇ ਪ੍ਰਦੇਸੀ ਵੀਰ ਸਭਿਆਚਾਰ ਤੋਂ ਪਛੜ ਰਹੇ ਹਨ।
ਪੰਜਾਬ ਬੁਰਛਾਗਰਦੀ (anti-intellectualism)  ਦੇ ਸੰਤਾਪ ਹੇਠ
ਹਿੰਦ ਪਾਕਿ ਜੰਗ : ਬਰਬਾਦੀ ਦੇ ਪੈਰੋਕਾਰ
ਚੀਨ ਭਾਰਤ ਹਵਾਈ ਉਡਾਣ
ਕਨੇਡਾ ਅਤੇ ਅਮਰੀਕਾ ਦੇ ਪੰਜਾਬੀ ਭਾਈਚਾਰਿਆਂ ਵਿਚ ਵਧ ਰਿਹਾ ਪਾੜਾ
ਪੰਜਾਬੀ ਸਭਿਆਚਾਰ ਦਾ ਬਾਲੀਵੁਡਕਰਨ
ਭਾਰਤੀ ਉਪਮਹਾਦੀਪ ਜੰਗ ਦੇ ਦਹਾਨੇ’ਤੇ
ਲੇਖਕ ਨਾਲ ਹੋਈ ਗਲ ਬਾਤ ‘ਚੋ ਕੁਝ ਅੰਸ਼
ਡਾ ਸਵਰਾਜ ਸਿੰਘ ਬਾਰੇ


ਡਾ: ਸਵਰਾਜ ਸਿੰਘ

ਹੁਣ ਪੂਰਬ ਦਾ ਸੂਰਜ ਚੜਨ ਵਾਲਾ ਹੈ

ਅਮਰੀਕਾ ਅਤੇ ਯੂਰਪ ਦੇ ਦਿਨ ਪੁਗ ਗਏ ਹਨ


ਵੀਹਵੀਂ ਸਦੀ ਵਿਚ ਪੰਜਾਬ ਦੀ ਗੁਲਾਮੀ ਅਤੇ ਪੰਜਾਬੀ ਕੌਮ ਦੇ ਬਿਖੇਰ ਕਾਰਨ ਪੰਜਾਬੀਆਂ ਦਾ ਸਾਰੇ ਸੰਸਾਰ ‘ਤੇ ਪ੍ਰਵਾਸ ਸ਼ੁਰੂਹੋ ਗਿਆ। ਸਿੱਖ ਪੰਜਾਬੀ ਕੌਮ ਦੇ ਹਰਿਆਵਲ ਦਸਤੇ ਅਤੇ ਮੂਲ ਬਿੰਦੂ ਹਨ। ਇਸ ਕਰਕੇ ਸਭ ਤੋਂ ਵੱਧ ਅਸਰ ਸਿੱਖਾਂ ‘ਤੇ ਪਿਆ। ਇਸੇ ਲਈ ਪੰਜਾਬੀਆਂ ਵਿਚੋਂ ਸਿੱਖਾਂ ਦਾ ਪ੍ਰਵਾਸ ਸਭ ਤੋਂ ਵੱਧ ਹੋਇਆ ਹੈ। ਵੀਹਵੀਂ ਸਦੀ ਦੇ ਆਖਰੀ ਹਿੱਸੇ ਵਿਚ ਅਮਰੀਕਾ ਵੀਤਨਾਮ ਅਤੇ ਕੰਬੋਡੀਆ ਵਿਚ ਬੁਰੀ ਤਰ੍ਹਾਂ ਹਾਰ ਖਾ ਕੇ ਰੂਸ ਦੀ ਵੱਧ ਰਹੀ ਤਾਕਤ ਤੋਂ ਬਹੁਤ ਘਬਰਾਉਂਦਾ ਸੀ। ਰੂਸ ਨੇ ਹਿੰਦੋਸਤਾਨ ਨਾਲ ਸੰਧੀ ਨਾਮਾ ਕਰਕੇ ਪਾਕਿਸਤਾਨ, ਜੋ ਕਿ ਅਮਰੀਕਾ ਦਾ ਸਾਥੀ ਸੀ, ਨੂੰ ਬੁਰੀ ਤਰ੍ਹਾਂ ਹਰਾ ਕੇ ਦੋ ਹਿੱਸਿਆਂ ਵਿਚ ਤੋੜ ਕੇ ਰੱਖ ਦਿੱਤਾ। ਅਮਰੀਕਾ ਡਰਦਾ ਮਾਰਾ ਆਪਣੇ ਦੋਸਤ ਅਤੇ ਸਾਥੀ ਨੂੰ ਮਾਰ ਪੈਂਦੀ ਦੇਖ ਕੇ ਕੁਝ ਵੀ ਨਾ ਕਰ ਸਕਿਆ। ਹਿੰਦੋਸਤਾਨ ਨੇ ਇਕੋ ਹੀ ਝਟਕੇ ਵਿਚ ਸਿਕਮ, ਜਿਸ ਦੀ ਰਾਣੀ ਅਮਰੀਕਨ ਸੀ, ਨੂੰ ਹੜੱਪ ਅਮਰੀਕਾ ਨੂੰ ਹੋਰ ਨੀਵਾਂ ਦਿਖਾਇਆ। ਅਮਰੀਕਾ, ਰੂਸ ਅਤੇ ਹਿੰਦੋਸਤਾਨ ਸਾਥ ਦੇ ਵਿਰੁੱਧ ਸਾਥੀ ਲੱਭਣ ਲੱਗ ਪਿਆ। ਓਧਰ ਚੀਨ ਦੇ ਰੂਸ ਨਾਲ ਸੰਸਾਰਿਕ ਕਮਿਯੂਨਿਸਟ ਲਹਿਰ ਬਾਰੇ ਬੁਨਿਆਦੀ ਮੱਤਭੇਦ ਸਨ, ਅਤੇ ਸਰਹੱਦੀ ਝਗੜਾ ਵੀ ਸੀ। ਅਮਰੀਕਾ ਨੇ ਇਸ ਦਾ ਪੂਰਾ ਫਾਇਦਾ ਉਠਾਣ ਲਈ ਚੀਨ ਨਾਲ ਸਮਝੌਤਾ ਕਰ ਲਿਆ।
ਅਮਰੀਕਾ ਨੂੰ ਸਿੱਖਾਂ ਵਿਚ ਵੀ ਹਿੰਦੋਸਤਾਨ ਦੇ ਵਿਰੁੱਧ ਵਰਤਣ ਲਈ ਇਕ ਤਾਸ਼ ਦਾ ਪੱਤਾ ਨਜ਼ਰ ਆਇਆ। ਸਿੱਖਾਂ ਰਾਹੀਂ ਹਿੰਦੋਸਤਾਨ ‘ਤੇ ਦਬਾਅ ਪਾ ਕੇ ਫਾਇਦਾ ਉਠਾਣ ਲਈ ਵਰਤਿਆ ਜਾ ਸਕਦਾ ਹੈ। ਮਹਾਨ ਸ਼ਕਤੀ ਰੂਸ ਢਹਿ ਗਿਆ, ਸਭ ਕੁਝ ਬਦਲ ਗਿਆ। ਚੀਨ ਜਿਸ ਨੂੰ ਕਿ ਰੂਸ ਦੇ ਵਿਰੁੱਧ ਇਕ ਦੋਸਤ ਅਤੇ ਸਾਥੀ ਸਮਝਿਆ ਗਿਆ ਸੀ, ਅਮਰੀਕਾ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਹੁਣ ਹਿੰਦੋਸਤਾਨ ਅਮਰੀਕਾ ਨੂੰ ਚੀਨ ਦੇ ਖਿਲਾਫ ਵਰਤਣ ਲਈ ਇਕ ਮੂਹਰਾ ਨਜ਼ਰ ਆ ਰਿਹਾ ਹੈ। ਇਸ ਲਈ ਹੁਣ ਅਮਰੀਕਾ ਦੀ ਸਿੱਖਾਂ ਨੂੰ ਸਲਾਹ ਹੈ ਕਿ ਇਕ ਅਜ਼ਾਦ ਦੇਸ਼ ਦੀ ਮੰਗ ਛੱਡ ਕੇ ਆਪਣੀ ਗੱਲ ਸਿਰਫ ਮਨੁੱਖੀ ਅਧਿਕਾਰਾਂ ਤੱਕ ਹੀ ਸੀਮਤ ਰੱਖੋ। ਸੈਮੂਅਲ ਹੰਟਿਗਟਨ ਅਤੇ ਰਿਚਰਡਗੀਅਰ ਨੇ ਦਿੱਲੀ ਵਿਚ ਖੁੱਲ੍ਹੇ ਤੌਰ ਤੇ ਹਿੰਦੋਸਤਾਨ ਨੂੰ ਚੀਨ ਵਿਰੁੱਧ ਅਮਰੀਕਾ ਨਾਲ ਰਲਣ ਦਾ ਸੱਦਾ ਦਿੱਤਾ ਹੈ। ਅਮਰੀਕਾ ਅਤੇ ਹਿੰਦੋਸਤਾਨ ਵਿਚ ਅਜਿਹਾ ਸਮਝੌਤਾ ਹੋਣ ਦੀ ਸੂਰਤ ਵਿਚ ਸਿੱਖਾਂ ਨੂੰ ਅਮਰੀਕਾ ਤੋਂ ਸਹਾਇਤਾ ਦੀ ਕਿੰਨੀ ਕੁ ਆਸ ਹੋ ਸਕਦੀ ਹੈ?
ਅਮਰੀਕਾ ਦੇ ਪਿੱਛਲੱਗ ਦਾ ਪ੍ਰਭਾਵ ਦੇਣ ਨਾਲ ਸਿੱਖਾਂ ਦਾ ਸੰਸਾਰ ਵਿਚ ਅਕਸ ਡਿੱਗ ਪਏਗਾ। ਸਿੱਖਾਂ ਨੂੰ ਅਮਰੀਕਾ ਤੋਂ ਬਿਨਾਂ ਦੂਜੇ ਦੇਸ਼ਾਂ ਨੂੰ ਵੀ ਆਪਣੀ ਗੱਲ ਸਮਝਾਉਣੀ ਪਵੇਗੀ। ਖਾਸ ਕਰਕੇ ਚੀਨ ਅਤੇ ਰੂਸ ਨੂੰ।
ਦੂਜੀ ਗਲਤ ਫਹਿਮੀ ਇਜ਼ਰਾਇਲ ਅਤੇ ਯਹੂਦੀਆਂ ਬਾਰੇ ਹੈ, ਸਿੱਖਾਂ ਅਤੇ ਯਹੂਦੀਆਂ ਵਿਚ ਬਹੁਤ ਹੀ ਇਤਿਹਾਸਕ ਫਰਕ ਹੈ। ਯਹੂਦੀ ਸ਼ੁਰੂਤੋਂ ਹੀ ਇਕ ਵਪਾਰੀ ਕੌਮ ਹੈ, ਉਹ ਪੈਸੇ ਦੇ ਸਕੇ ਹਨ। ਜਦ ਕਿ ਸਿੱਖਾਂ ਦਾ ਕਿਰਦਾਰ ਮੇਹਨਤੀ ਅਤੇ ਬਹਾਦਰ ਲੋਕਾਂ ਦਾ ਹੈ। ਭਾਵੇਂ ਅੱਜ ਯਹੂਦੀ ਅਮਰੀਕਾ ਵਿਚ ਬਹੁਤ ਉੱਚੀਆਂ ਪਦਵੀਆਂ ‘ਤੇ ਹਨ, ਕਾਰੋਬਾਰਾਂ, ਅਖਬਾਰਾਂ ਅਤੇ ਸੰਚਾਰ ਦੇ ਸਾਧਨਾਂ ਦੇ ਮਾਲਕ ਵੀ ਹਨ, ਉਨ੍ਹਾਂ ਨੇ ਆਪਣਾ ਵੱਖਰਾ ਦੇਸ ਵੀ ਲੈ ਲਿਆ ਹੈ, ਪ੍ਰੰਤੂ ਫਿਰ ਵੀ ਉਹ ਬਹੁਤ ਅਸੁਰਖਿਅਤ ਮਹਿਸੂਸ ਕਰਦੇ ਹਨ। ਇਜ਼ਰਾਇਲ ਚਾਰੇ ਪਾਸੇ ਤੋਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ। ਜਦੋਂ ਵੀ ਅਮਰੀਕਾ ਕਮਜ਼ੋਰ ਹੋ ਗਿਆ ਜਾਂ ਅਮਰੀਕਾ ਦੀ ਨੀਤੀ ਬਦਲ ਗਈ, ਇਜ਼ਰਾਇਲ ਨੂੰ ਉਸ ਦੇ ਮੁਸਲਮਾਨ ਗੁਆਂਢੀ ਖਤਮ ਕਰ ਸਕਦੇ ਹਨ। ਵੈਸੇ ਵੀ ਸਿੱਖਾਂ ਅਤੇ ਯਹੂਦੀਆਂ ਦੇ ਸਾਮਾਜਿਕ ਆਧਾਰ ਵਿਚ ਬਹੁਤ ਫਰਕ ਹੈ। ਸਿੱਖਾਂ ਦੀ ਬਹੁਗਿਣਤੀ ਤਕਰੀਬਨ 95 ਫੀਸਦੀ ਹੇਠਲੀਆਂ ਜਾਤਾਂ ਤੋ ਹੈ।
ਸਿੱਖਾਂ ਨੂੰ ਸੰਸਾਰ ਪੱਧਰ ‘ਤੇ ਆਪਣੀ ਵਿਲੱਖਣਤਾ, ਆਪਣੇ ਪਿਛੋਕੜ ਅਤੇ ਆਪਣੇ ਵਿਰਸੇ ਵਿਚੋਂ ਉਪਜੀ ਬ੍ਰਹਿਮੰਡੀ ਸੋਚ, ਵਿਸ਼ਵ ਦ੍ਰਿਸ਼ਟੀ, ਮਨੁੱਖੀ ਬਰਾਬਰਤਾ ਅਤੇ ਸਰਬਸਾਂਝੀਵਾਲਤਾ ਵਾਲੀ ਵਿਚਾਰਧਾਰਾ ਨੂੰ ਹੀ ਉਭਾਰਨਾ ਚਾਹੀਦਾ ਹੈ। ਨਾ ਅਸੀਂ ਕਿਸੇ ਦੇ ਪਿਛਲੱਗ ਬਣ ਸਕਦੇ ਹਾਂ ਤੇ ਨਾ ਹੀ ਕਿਸੇ ਕੌਮ, ਧਰਮ, ਜਾਤੀ, ਨਸਲ, ਰੰਗ, ਸਾਮਾਜਿਕ ਜਾਂ ਆਰਥਿਕ ਪਿਛੋਕੜ ਨੂੰ ਨਫਰਤ ਕਰ ਸਕਦੇ ਹਾਂ। “ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ“ ਦੇ ਅਸੂਲਾਂ ਨਾਲ ਹੀ ਸਿੱਖਾਂ ਦਾ ਅੰਤਰਰਾਸ਼ਟਰੀ ਪੱਧਰ ‘ਤੇ ਸਤਿਕਾਰ ਵੱਧ ਸਕਦਾ ਹੈ।
ਮਨੁੱਖੀ ਅਧਿਕਾਰਾਂ ਦੇ ਰਾਖੇ- ਸਿੱਖ

ਸਿੱਖ ਧਰਮ ਨੇ ਸਦਾ ਹੀ ਮਾਨਵਤਾ ਦਾ ਭਲਾ ਮੰਗਿਆ ਹੈ। ਇਸ ਨੇ ਮਨੁੱਖ ਨੂੰ ਚੰਗਾ ਬਣਾਉਣ ਨੂੰ ਪਹਿਲ ਅਤੇ ਸਭ ਤੋਂ ਵੱਧ ਮਹੱਤਤਾ ਦਿੱਤੀ ਹੈ। ਸਿੱਖੀ ਵਿਚ ਮਨੁੱਖੀ ਅਧਿਕਾਰਾਂ ਦੀ ਪਰੰਪਰਾ ਮੁੱਢ ਤੋਂ ਹੀ ਚੱਲੀ ਆ ਰਹੀ ਹੈ। “ਹਕੁ ਪਰਾਇਆ ਨਾਨਕਾ “ ਕਹਿ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ਉਠਾਈ ਗਈ। “ਸੋ ਕਿਉਂ ਮੰਦਾ ਆਖੀਐ --” ਗਾ ਕੇ ਇਸਤਰੀ ਅਤੇ ਮਰਦ ਬਰਾਬਰੀ ਦਾ ਸੁਨੇਹਾ ਦਿੱਤਾ ਗਿਆ।
ਗੁਰੂਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਸ਼ੁਰੂਕਰ ਕੇ ਮਨੁੱਖੀ ਬਰਾਬਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਕਿ ਬਾਦਸ਼ਾਹ ਅਕਬਰ ਨੂੰ ਵੀ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਿਆ ਸੀ। ਗੁਰੂਜੀ ਨੇ ਸਤੀ ਪ੍ਰਥਾ ਨੂੰ ਖਤਮ ਕਰਕੇ ਤੇ ਵਿਧਵਾ ਵਿਆਹ ਦੀ ਆਗਿਆ ਦੇ ਕੇ ਇਸਤਰੀਆਂ ਦੇ ਹੱਕਾਂ ਲਈ ਠੋਸ ਅਤੇ ਅਮਲੀ ਕਦਮ ਚੁੱਕਿਆ। ਗੁਰੂਸਾਹਿਬ ਨੇ ਲੜਕੀ ਨੂੰ ਵੇਚਣ ਜਾਂ ਮਾਰਨ ਨੂੰ ਵੀ ਮਨੁੱਖੀ ਹੱਕਾਂ ਦੇ ਵਿਰੁੱਧ ਦੱਸਿਆ।
ਸਿੱਖ ਗੁਰੂਆਂ ਨੇ ਦੂਜੇ ਧਰਮਾਂ ਦਾ ਸਤਿਕਾਰ ਕੀਤਾ ਅਤੇ ਆਪਣੇ ਢੰਗ ਨਾਲ ਆਪਣੇ ਧਰਮ ਦੀ ਪਾਲਣਾ ਕਰਨ ਸੰਬੰਧੀ ਦੂਜੇ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ। ਆਪਣੇ ਧਰਮ-ਅਸਥਾਨਾਂ ਵਿਚ ਬਿਨਾਂ ਕਿਸੇ ਭੇਦ ਭਾਵ ਦੇ ਹਰੇਕ ਨੂੰ ਹੀ ਆਉਣ ਦੀ ਆਗਿਆ ਦਿੱਤੀ। ਸਿੱਖ ਗੁਰਦੁਆਰਿਆਂ ਦੇ ਚਾਰ ਦਰਵਾਜੇ ਇਸ ਗੱਲ ਦੇ ਪ੍ਰਤੀਕ ਹਨ ਕ ਚਾਰਾਂ ਵਰਣਾਂ ਅਤੇ ਕਿਸੇ ਵੀ ਦੇਸ਼-ਦੇਸ਼ਾਂਤਰ ਨਾਲ ਸੰਬੰਧਿਤ ਲੋਕਾਂ ਲਈ ਇਹ ਦਰਵਾਜੇ ਖੁੱਲ੍ਹੇ ਹਨ।
ਪੱਛਮ ਵਿਚ ਵਾਲਟੇਅਰ ਨੂੰ ਮਨੁੱਖੀ ਅਧਿਕਾਰ ਦਾ ਚੈਂਪੀਅਨ ਇਸ ਲਈ ਆਖਿਆ ਜਾਂਦਾ ਹੈ, ਕਿਉਂਕਿ ਉਹਨੇ ਕਿਹਾ ਸੀ ਕਿ “ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵਾਂ, ਪਰ ਮੈਂ ਉਨ੍ਹਾਂ ਨੂੰ ਪ੍ਰਗਟਾਉਣ ਦੇ ਤੁਹਾਡੇ ਹੱਕ ਲਈ ਆਪਣਾ ਸਿਰ ਵੀ ਦੇ ਸਕਦਾ ਹਾਂ।” ਉਸ ਤੋਂ ਕੋਈ ਦੋ ਸਦੀਆਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੇ ਧਰਮ ਦੀ ਰਾਖੀ ਲਈ ਆਪਣਾ ਸੀਸ ਦੇ ਕੇ ਇਕ ਅਜਿਹੀ ਅਦੁੱਤੀ ਮਿਸਾਲ ਕਾਇਮ ਕਰ ਦਿੱਤੀ ਸੀ।
ਗੁਰੂਹਰਿਗੋਬਿੰਦ ਸਾਹਿਬ ਵੱਲੋਂ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਹੁਤ ਵੱਡਾ ਕਦਮ ਸੀ। ਮਿਸਲਾਂ ਵੇਲੇ ਆਮ ਜਨਤਾ ਵਿਚ ਸਿੱਖਾਂ ਦਾ ਅਕਸ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦਾ ਹੀ ਸੀ।
ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਦੁਨੀਆਂ ਵਿਚ ਸਭ ਤੋਂ ਵੱਧ ਧਰਮ-ਨਿਰਪੱਖ ਰਾਜਾ ਕਹਿ ਸਕਦੇ ਹਾਂ। ਦੂਜਿਆਂ ਦੇ ਹੱਕਾਂ ਦੀ ਰਾਖੀ ਦੀ ਮਿਸਾਲ ਇਕ ਕਹਾਣੀ ਵਿਚੋਂ ਮਿਲਦੀ ਹੈ। ਇਕ ਵਾਰ ਹਿੰਦੂਅਤੇ ਸਿੱਖਾਂ ਨੇ ਮਹਾਰਾਜੇ ਪਾਸ ਸ਼ਿਕਾਇਤ ਕੀਤੀ ਕਿ ਮੁਸਲਮਾਨਾਂ ਦੀਆਂ ਬਾਗਾਂ ਬੰਦ ਕਰਵਾਈਆਂ ਜਾਣ। ਮਹਾਰਾਜੇ ਨੇ ਬਾਂਗਾਂ ਬੰਦ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਅਤੇ ਨਾਲ ਹੀ ਇਹ ਹੁਕਮ ਜਾਰੀ ਕਰ ਦਿੱਤਾ ਕਿ ਹਰ ਇਲਾਕੇ ਦੇ ਹਿੰਦੂਅਤੇ ਸਿੱਖ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਮੁਸਲਮਾਨਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਦੱਸਣ ਕਿ ਨਮਾਜ਼ਦਾ ਵਕਤ ਹੋ ਗਿਆ ਹੈ। ਸਿੱਖ ਧਰਮ ਨੇ ਨਾ ਤਾਂ ਕਿਸੇ ਨੂੰ ਧੱਕੇ ਨਾਲ ਆਪਣਾ ਧਰਮ ਬਦਲਣ ਲਈ ਮਜ਼ਬੂਰ ਕੀਤਾ ਅਤੇ ਨਾ ਹੀ ਇਹ ਕਿਹਾ ਕਿ ਧਰਮ ਬਦਲਣ ਦੀ ਜ਼ਰੂਰਤ ਹੈ। ਪ੍ਰਸਿੱਧ ਇਤਿਹਾਸਕਾਰ ਟਾਇਨਬੀ ਨੇ ਕਿਹਾ ਕਿ ਸਿੱਖ ਦੁਨੀਆਂ ਦੇ ਅਖਰੀਰੀ ਬਾਸ਼ਿੰਦੇ ਹੋਣਗੇ।
ਮੇਰੇ ਪੰਜਾਬ ਵਿਚ ਕੁਦਰਤੀ ਸਾਂਵਾਪਣ ਖਤਮ ਹੋ ਰਿਹਾ ਹੈ।
ਵਧਦੀ ਹੋਈ ਅਬਾਦੀ, ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ, ਯੋਜਨਾ-ਰਹਿਤ ਉਸਾਰੀਆਂ, ਪਰਵਾਸ ਅਤੇ ਸਾਡੀਆਂ ਸਾਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦਾ ਹੋ ਰਿਹਾ ਨਿਘਾਰ, ਖਤਰੇ ਦੀ ਘੰਟੀ ਹੈ। ਜ਼ਮੀਨ ਨੂੰ ਡਿਵੈਲਪ ਕਰਨ ਵਾਲੀ ਕੰਪਨੀਆਂ ਅਤੇ ਹੋਰ ਪ੍ਰਾਪਰਟੀ ਡੀਲਰਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਇਸ ਦਾ ਵਾਤਾਵਰਣ ਤੇ ਕੀ ਅਸਰ ਪਵੇਗਾ। ਕਿ ਸਾਫ ਸਫਾਈ ਦਾ ਕੀ ਪ੍ਰਬੰਧ ਹੋਵਗਾ, ਸੜਕਾਂ ਕਿਸੇ ਤਰ੍ਹਾਂ ਦੀਆਂ ਅਤੇ ਕਿੰਨੀਆਂ ਚੌੜੀਆਂ ਹੋਣਗੀਆਂ। ਕਿਹੜੀ ਜ਼ਮੀਨ ਰਿਹਾਇਸ਼ ਅਤੇ ਖੇਤੀ ਲਈ ਹੈ ਅਤੇ ਕਿਹੜੀ ਜ਼ਮੀਨ ਵਪਾਰਿਕ ਕੰਮਾਂ ਅਤੇ ਕਾਰਖਾਨਿਆਂ ਲਈ ਹੈ। ਵੱਧ ਪੈਦਾਵਾਰ ਲਈ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।ਫਸਲਾਂ ਦੀਆਂ ਅਜਿਹੀਆਂ ਕਿਸਮਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦਾ ਝਾੜ ਜਿਆਦਾ ਹੁੰਦਾ ਹੈ ਅਤੇ ਜਿਹੜੀਆਂ ਪੱਕਦੀਆਂ ਵੀ ਜਲਦੀ ਹਨ। ਇਹ ਫਸਲਾਂ ਚਿਰਾਂ ਤੋਂ ਚਲੇ ਆ ਰਹੇ ਕੁਦਰਤੀ ਸੰਤੁਲਿਤ ਨੂੰ ਤੋੜ ਰਹੀਆਂ ਹਨ। ਜੰਗਲਾਂ ਥੱਲੇ ਜ਼ਮੀਨ ਘਟਦੀ ਜਾ ਰਹੀ ਹੈ। ਵੱਡੀ ਗਿਣਤੀ ਵਿਚ ਪੇਂਡੂ ਲੋਕ ਸ਼ਹਿਰਾਂ ਵਿਚ ਆ ਵਸੇ ਹਨ, ਇਸ ਕਾਰਨ ਸਾਮਾਜਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਟੁੱਟ ਰਹੀਆਂ ਹਨ। ਚੀਨ ਨੇ ਆਪਣੀ 97 ਫੀਸਦੀ ਆਬਾਦੀ ਲਈ ਸਫਾਈ ਅਤੇ ਨਿਕਾਸ ਦਾ ਪ੍ਰਬੰਧ ਕਰ ਲਿਆ ਹੈ। ਭਾਰਤ ਕੇਵਲ 15 ਫੀਸਦੀ ਆਬਾਦੀ ਲਈ ਹੀ ਇਸ ਪ੍ਰਬੰਧ ਕਰ ਸਕਿਆ ਹੈ।
With Dr. Mcintyre VC of New York University
ਸਿੱਖ ਆਪਣੀਆਂ ਸ਼ਾਨਦਾਰ ਇਤਿਹਾਸਕ ਹਸਤੀਆਂ ਨੂੰ ਭੁਲਾਏ ਬੈਠੇ ਹਨ।
ਕੁਝ ਅਜਿਹੀਆਂ ਮਹਾਨ ਹਸਤੀਆਂ ਹਨ, ਜਿਨ੍ਹਾਂ ਨੇ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਰੋਲ ਅਦਾ ਕੀਤਾ ਹੈ। ਪਰ ਉਨ੍ਹਾਂ ਦੇ ਜੀਵਨ ਦੇ ਕੁਝ ਪਹਿਲੂਆਂ ਅਤੇ ਫੈਸਲਿਆਂ ‘ਤੇ ਕੁਝ ਪ੍ਰਸ਼ਨ ਚਿੰਨ੍ਹ ਹਨ। ਉਦਾਹਰਣ ਵੱਜੋਂ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਸਾਹਿਬ ਸਿੰਘ ਜੀ ਬੇਦੀ ।
ਸਾਡੇ ਪ੍ਰਦੇਸੀ ਵੀਰ ਸਭਿਆਚਾਰ ਤੋਂ ਪਛੜ ਰਹੇ ਹਨ।
ਪਹਿਲਾਂ ਦੋਵੇਂ ਪਰਿਵਾਰ ਕੁੜੀ ਅਤੇ ਮੁੰਡੇ ਦੇ ਰਿਸ਼ਤੇ ਵੇਲੇ ਸਭ ਕੁਝ ਮਾਪਦੇ ਤੇ ਤੋਲਦੇ ਸਨ ਅਤੇ ਜਦੋਂ ਉਨ੍ਹਾਂ ਦੀ ਤਸੱਲੀ ਹੋ ਜਾਂਦੀ ਹੈ ਕਿ ਇਹ ਰਿਸ਼ਤਾ ਨਿਭ ਸਕਦਾ ਹੈ ਤਾਂ ਹੀ ਉਹ ਰਿਸ਼ਤਾ ਹੁੰਦਾ ਸੀ। ਹੁਣ ਸਿਰਫ ਇਹੋ ਹੀ ਗੱਲ ਰਹਿ ਗਈ ਹੈ ਕਿ ਕਿਵੇਂ ਨਾ ਕਿਵੇਂ ਮੁੰਡੇ ਜਾਂ ਕੁੜੀਆਂ ਨੂੰ ਬਾਹਰ ਭੇਜਿਆ ਜਾਵੇ ਅਤੇ ਫਿਰ ਉਨ੍ਹਾਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਜਲਦੀ ਤੋਂ ਜਲਦੀ ਬਾਕੀ ਪਰਿਵਾਰ ਵੀ ਬਾਹਰ ਚਲਾ ਜਾਵੇ। ਬਾਹਰ ਵਾਸਤੇ ਸਭ ਕੁਝ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ, ਪੜ੍ਹਾਈ, ਸ਼ਕਲ, ਕੱਦ ਕਾਠ, ਉਮਰ, ਸਾਮਾਜਿਕ ਰੁਤਬਾ ਅਤੇ ਜਾਨ ਵੀ। ਕੋਰੇ ਅਨਪੜ੍ਹ, ਬਦਸ਼ਕਲ, ਗਰੀਬ, ਘਰੋਂ ਉਠੇ ਮੁੰਡੇ ਲਈ, ਐਮ .ਏ ਜਾਂ ਐਮ .ਐਸ .ਸੀ, ਸੋਹਣੀ ਸੁਨੱਖੀ ਅੰਗ੍ਰੇਜ਼ੀ ਸਕੂਲਾ ਵਿਚ ਪੜ੍ਹੀ ਅਤੇ ਲਾਡਾਂ ਵਿਚ ਪਲੀ ਕੁੜੀ ਦਾ ਰਿਸ਼ਤਾ ਕਰਨ ਵਿਚ ਵੀ ਕੋਈ ਗੁਰੇਜ਼ਨਹੀਂ। ਕਾਗਜ਼ਾਂ ਵਿਚ ਭੈਣਾਂ-ਭਰਾਵਾਂ ਦਾ ਵਿਆਹ ਅਤੇ ਕਾਗਜ਼ਾਂ ਵਿਚ ਪਤੀ ਪਤਨੀ ਦਾ ਤਲਾਕ, ਅਜਿਹੀਆਂ ਗੱਲਾਂ ਨੇ ਵਿਆਹ ਵਰਗੀ ਪਵਿੱਤਰ ਪਰੰਪਰਾ ਦਾ ਮਖੌਲ ਬਣਾ ਦਿਤਾ ਹੈ। ਇਨ੍ਹਾਂ ਵੱਟੇ ਵਿਆਹਾਂ ਨੇ ਇਸ ਪਵਿੱਤਰ ਬੰਧਨ ਨੂੰ ਹੋਰ ਵੀ ਖੋਰਾ ਲਾਇਆ ਹੈ।
ਮਨੁੱਖੀ ਅਧਿਕਾਰਾਂ ਦੇ ਮਤਲਬ ਵਿਕਸਿਤ ਤੇ ਪਛੜੇ ਦੇਸਾਂ ਵਿਚ ਅਲੱਗ ਅਲੱਗ ਹਨ।
ਮਨੁੱਖੀ ਅਧਿਕਾਰਾਂ ਦਾ ਸੰਕਲਪ ਅਮਰੀਕਾ ਅਤੇ ਯੂਰਪ ਦੇ ਵਿਕਸਿਤ ਦੇਸ਼ਾਂ ਵਿਚ ਹੋਰ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਹੋਰ ਹੈ। ਵਿਕਸਿਤ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜ਼ਿਆਦਾ ਜ਼ਰੂਰੀ ਲੱਗਦਾ ਹੈ, ਜਦੋਂ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਲੋਕਾਂ ਦਾ ਜ਼ਿਆਦਾ ਜ਼ੋਰ ਜ਼ਿੰਦਗੀ ਅਤੇ ਜ਼ਿੰਦਗੀ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਲੱਗਾ ਰਹਿੰਦਾ ਹੈ।
ਪੱਛਮ ਦੀ ਮੌਤ ਹੁਣ ਜਲਦੀ ਹੀ ਪੂਰਬ ਦੀ ਚੜਤ ਵਾਲਾ ਸੂਰਜ ਚੜਨ ਵਾਲਾ ਹੈ।
ਉਦਾਹਰਣ ਵਜੋਂ ਸੈਮੂਅਲ ਹੰਟਿਗਟਨ ਦੀ ਕਿਤਾਬ “ਕਲੈਸ਼ ਆਫ ਸਿਵਲੀਜ਼ੇਸ਼ਨ ਐਂਡ ਰੀਮੇਕਿੰਗ ਆਫ ਦੀ ਵਰਡਲ ਆਰਡਰ”, ਕਾਰਲ ਰੌਵੈਨ ਦੀ ਕਿਤਾਬ “ਦੀ ਕਮਿੰਗ ਰੇਸ ਵਾਰ ਇਨ ਅਮੈਰਿਕਾ”, ਜਾਰਜ ਸੋਰੋਜ਼ਦੀ ਕਿਤਾਬ “ਕਰਾਈਸਿਸ ਆਫ ਗਲੋਬਲ ਕੈਪੀਟਲਿਜ਼ਮ” ਅਤੇ ਜੱਜ ਬੋਰਕ ਦੀ ਕਿਤਾਬ “ਸਲਾਊਚਿੰਗ ਟੂਵਾਰਡ ਗੋਮੋਰਾ” ਘੱਟੋ ਘੱਟ ਮੇਰੀ ਜਾਣਕਾਰੀ ਅਨੁਸਾਰ, ਇਨ੍ਹਾਂ ਪੁਸਤਕਾਂ ਬਾਰੇ ਪੰਜਾਬੀ ਭਾਈਚਾਰੇ ਵਿਚ ਮੈਂ ਪਹਿਲੀ ਵਾਰ ਚਰਚਾ ਸ਼ੁਰੂਕੀਤੀ।
ਇਸੇ ਲੜੀ ਵਿਚ ਹੁਣੇ ਹੁਣੇ ਇਕ ਹੋਰ ਪੁਸਤਕ “ਦੀ ਡੈਥ ਆਫ ਦੀ ਵੈਸਟ” ਅਰਥਾਤ “ਪੱਛਮ ਦੀ ਮੌਤ” ਪੜਨ ਦਾ ਮੌਕਾ ਮਿਲਿਆ। ਲਿਖਣ ਵਾਲੇ ਹਨ ਪੈਟਰਿਕ ਬਿਊਕੇਨਿਨ ਜੋ ਕਿ ਤਿੰਨ ਅਮਰੀਕਨ ਪ੍ਰਧਾਨਾਂ ਦੇ ਸੀਨੀਅਰ ਸਲਾਹਾਕਾਰ ਰਹਿ ਚੁੱਕੇ ਹਨ। ਉਹ ਪੱਛਮ ਅਤੇ ਖਾਸ ਕਰਕੇ ਅਮਰੀਕਾ ਦੇ ਭਵਿੱਖ ਬਾਰੇ ਬਹੁਤ ਨਿਰਾਸ਼ਾਵਾਦੀ ਹਨ। (ਇਥੇ ਮੈਂ ਇਹ ਵੀ ਸਪੱਸ਼ਟ ਕਰ ਦਿਆ ਕਿ ਮੈਂ ਕਦੀ ਵੀ ਅਮਰੀਕਾ ਦੇ ਭਵਿੱਖ ਬਾਰੇ ਨਿਰਾਸ਼ਾਵਾਦੀ ਨਹੀਂ ਰਿਹਾ ਸਗੋਂ ਮੈਂ ਤਾਂ ਬਾਰ-ਬਾਰ ਇਹ ਕਿਹਾ ਹੈ ਕਿ ਜੇ ਅਮਰੀਕਾ ਆਪਣੀ ਬਹੁਸਭਿਆਚਾਰੀ ਸੱਚਾਈ ਨੂੰ ਸਵੀਕਾਰ ਕਰ ਲਏ ਤਾਂ ਇਸਦਾ ਭਵਿੱਖ ਬਹੁਤ ਉਜੱਲ ਹੋ ਸਕਦਾ ਹੈ।)
ਪੱਛਮੀ ਸਮਾਜ ਦੇ ਸੰਕਟ ਦਾ ਅਧਿਐਨ ਕਰਨ ਵਿਚ ਬਿਊਕੈਨਿਨ ਨੇ ਮੇਰੇ ਅਧਿਐਨ ਨਾਲ ਬਹਤ ਹੀ ਮਿਲਦਾ ਜੁਲਦਾ ਨਤੀਜਾ ਕੱਢਿਆ ਹੈ, ਉਥੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ, ਇਸ ਬਾਰੇ ਬਿਲਕੁਲ ਮੇਰੇ ਨਾਲੋਂ ਉਲਟ ਸੁਝਾਅ ਦਿੰਦੇ ਹਨ। ਜਿਥੇ ਮੈਂ ਅਮਰੀਕਾ ਨੂੰ ਆਪਣੀ ਬਹੁਸਭਿਆਚਾਰੀ ਸਮਾਜ ਨੂੰ ਸਵੀਕਾਰ ਕਰਨ ਦੀ ਸਲਾਹ ਦੇ ਰਿਹਾ ਹਾਂ, ਉਥੇ ਬਿਊਕੈਨਿਨ ਬਹੁਸਭਿਆਚਾਰੀ ਸਮਾਜ ਦੇ ਸੰਕਲਪ ਨੂੰ ਅਮਰੀਕਾ ਦੀ ਸਭ ਤੋਂ ਵੱਡੀ ਸਮੱਸਿਆ ਸਮਝਦੇ ਹਨ ਅਤੇ ਬਹੁਸਭਿਆਚਾਰੀ ਸਮਾਜ ਨੂੰ “ਮੈਲਟਿੰਗਪਾਟ” ਵਿਚ ਪਾ ਕੇ ਤੇ ਭਿੰਨਤਾ ਨੂੰ ਖੋਰ ਕੇ ਸਾਰੇ ਸਭਿਆਚਾਰਾਂ ਨੂੰ ਮੁੱਖਧਾਰਾ ਵਿਚ ਜਜ਼ਬ ਕਰਨ ਦਾ ਸੁਝਾਅ ਦਿੰਦੇ ਹਨ ਨਹੀਂ ਤਾਂ ਅਮਰੀਕਾ ਤਬਾਹ ਹੋ ਜਾਵੇਗਾ। ਪ੍ਰੰਤੂਉਹ ਅਜਿਹਾ ਹੋਣ ਬਾਰੇ ਬਹੁਤ ਹੀ ਨਿਰਾਸ਼ਾਵਾਦੀ ਹਨ। ਉਨ੍ਹਾਂ ਅਨੁਸਾਰ ਇਸ ਸਦੀ ਦੇ ਅੱਧ (2050) ਤੱਕ ਅਮਰੀਕਾ ਵਿਚ ਗੋਰੇ ਘੱਟਗਿਣਤੀ ‘ਚ ਹੋ ਜਾਣਗੇ ਅਤੇ ਵੱਖ-ਵੱਖ ਸਭਿਆਚਾਰਾਂ ਦਾ ਆਪਸ ਵਿਚ ਵਿਰੋਧ ਅਤੇ ਟਕਰਾਅ ਏਨਾਂ ਤਿੱਖਾ ਹੋ ਜਾਵੇਗਾ ਕਿ ਜਿਸ ਤੋਂ ਅਮਰੀਕਾ ਦਾ ਅੰਤ ਹੋ ਜਾਵੇਗਾ। ਉਨ੍ਹਾਂ ਨੂੰ ਲਗਦਾ ਹੈ ਕਿ ਬਾਕੀ ਪੱਛਮੀ ਦੇਸਾਂ ਦਾ ਅੰਤ ਵੀ ਅਜਿਹਾ ਹੀ ਹੋਵੇਗਾ।
ਇਸ ਦਾ ਸਭ ਤੋਂ ਪਹਿਲਾਂ ਕਾਰਨ ਹੈ ਕਿ ਗੋਰੀ ਯੁਰਪੀਨ ਨਸਲਾਂ ਵਿਚ ਘੱਟ ਬੱਚੇ ਪੈਦਾ ਹੋ ਰਹੇ ਹਨ, ਜਦੋਂ ਕਿ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਬਹੁਤ ਬੱਚੇ ਪੈਦਾ ਹੋ ਰਹੇ ਹਨ। ਉਨ੍ਹਾਂ ਅਨੁਸਾਰ 2050 ਤੱਕ ਗੈਰ ਗੋਰਿਆਂ ਦੀ ਅਬਾਦੀ ਗੋਰਿਆਂ ਨਾਲੋਂ ਜ਼ਿਆਦਾ ਹੋ ਜਾਵੇਗੀ। ਅਤੇ ਹੌਲੀ ਹੌਲੀ ਪੱਛਮੀ ਸਭਿਅਤਾ ਖਤਮ ਹੋ ਜਾਵੇਗੀ। ਇਹ ਦੇਸ ਵੀ ਡਿੱਗ ਜਾਣਗੇ। ਯੂਰਪ ਵਿਚ ਅਰਬ ਨਸਲ ਦੇ ਮੁਸਲਮਾਨ ਭਾਰੂਹੋ ਜਾਣਗੇ ਅਤੇ ਅਮਰੀਕਾ ਵਿਚ ਤੀਸਰੇ ਸੰਸਾਰ ਦੇ ਰਲੇ ਮਿਲੇ ਲੋਕ ਭਾਰੂ ਹੋ ਜਾਣਗੇ ਅਤੇ ਅਮਰੀਕਾ ਤੀਸਰੇ ਸੰਸਾਰ ਦੇ ਦੇਸਾਂ ਵਰਗਾ ਦੇਸ ਬਣ ਜਾਵੇਗਾ।
ਉਹ ਕਹਿੰਦੇ ਹਨ ਕਿ ਪੱਛਮੀ ਸਭਿਅਤਾ ਦਾ ਆਧਾਰ ਈਸਾਈ ਧਰਮ ਨੇ ਬੰਨ੍ਹਿਆ ਹੈ ਪ੍ਰੰਤੁ ਅਜੋਕੀ ਸਭਿਅਤਾ ਈਸਾਈ ਧਰਮ ਦੇ ਅਸੂਲਾਂ ਦੇ ਉਲਟ ਹੈ। ਉਹ ਕਹਿੰਦੇ ਹਨ ਕਿ ਅਮਰੀਕਾ ਦੀ ਕਾਬਜ਼ਜ਼ਮਾਤਾਂ ਨੇ ਇਥੋਂ ਰੱਬ ਨੂੰ ਭਜਾ ਦਿਤਾ ਹੈ ਅਤੇ ਉਸਦੀ ਜਗ੍ਹਾ ਤੇ ਕਾਮ ਉਤੇਜਨਾ(ਸੈਕਸ), ਲੋਭ ਅਤੇ ਇੰਦਰਿਆਵੀ ਮਜ਼੍ਹੇ (ਮਾਰੂ ਨਸ਼ੇ) ਨੇ ਲੈ ਲਈ ਹੈ। ਉਹ ਬਹੁਕੌਮੀ ਕੰਪਨੀਆਂ ਅਤੇ ਸੰਸਾਰੀਕਨ ਜਿਸ ਨੂੰ ਉਹ ਗਲੋਬਲਇਜ਼ਮ ਕਹਿੰਦੇ ਹਨ, ਨੂੰ ਅਜੋਕੀ ਪੱਛਮੀ ਦੁਰਦਸ਼ਾ ਲਈ ਜ਼ਿੰਮੇਵਾਰੀ ਠਹਿਰਾਉਂਦੇ ਹਨ। ਉਹ ਕਹਿੰਦੇ ਹਨ ਕਿ ਇਹ ਸਿਰਫ ਆਪਣਾ ਮੁਨਾਫਾ ਬਨਾਉਣ ਵਿਚ ਹੀ ਲੱਗੇ ਹੋਏ ਹਨ ਅਤੇ ਇਨ੍ਹਾਂ ਨੂੰ ਪੱਛਮੀ ਸਭਿਆਚਾਰ ਦੀ ਵਿਲੱਖਣਤਾ ਅਤੇ ਪਛਾਣ ਨੂੰ ਸੰਭਾਲ ਕੇ ਰੱਖਣ ਦੀ ਕੋਈ ਚਿੰਤਾ ਨਹੀਂ।
ਬਿਊਕੈਨਿਨ ਕਹਿੰਦੇ ਹਨ ਕਿ ਪੱਛਮੀ ਸਭਿਅਤਾ ਸਭ ਤੋਂ ਵਿਕਸਤ ਅਤੇ ਵਧੀਆ ਹੈ ਅਤੇ ਜਿਸਦੀ ਸੰਸਾਰ ਨੂੰ ਸਭ ਤੋਂ ਵੱਧ ਦੇਣ ਹੈ। ਮੈਂ ਸਮਝਦਾ ਹਾਂ ਜੇ ਸਭਿਆਤਾਵਾਂ ਦੇ ਵਿਕਾਸ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਹੁੰਦੀ। ਘੱਟੋ ਘੱਟ ਪਿਛਲੇ 10 ਹਜ਼ਾਰ ਸਾਲਾਂ ਦੇ ਇਤਿਹਾਸ ਵਿਚ ਸਿਵਾਏ ਪਿਛਲੀਆਂ ਦੋ ਸਦੀਆਂ ਤੋਂ ਕਦੇ ਵੀ ਪੱਛਮ ਦੀ ਪ੍ਰਬਲਤਾ ਨਹੀਂ ਰਹੀ। ਜਦ ਕਿ ਸੱਚ ਤਾਂ ਇਹ ਹੈ ਕਿ ਅਧਿਆਤਮਕ ਅਤੇ ਮਨੁੱਖੀ ਵਿਕਾਸ ਦੇ ਪੱਖੋਂ ਪੂਰਬੀ ਸਭਿਅਤਾ ਨੇ ਜ਼ਿਆਦਾ ਉਨਤੀ ਕੀਤੀ ਹੈ।
ਨਾਲੇ ਗੋਰੀ ਨਸਲ ਦਾ ਕਦੀ ਏਕਾ ਨਹੀਂ ਹੋਇਆ। ਸੰਸਾਰ ਦੇ ਦੋ ਮਹਾਂਯੁੱਧ ਗੋਰਿਆਂ ਨੇ ਆਪਸ ਵਿਚ ਹੀ ਲੜੇ ਹਨ। ਹੁਣ ਵੀ ਅਮਰੀਕਾ ਅਤੇ ਯੁਰਪ ਵਿਚ ਪਾੜਾ ਵਧੀ ਜਾ ਰਿਹਾ ਹੈ। ਹੁਣੇ ਹੁਣੇ ਨਾਟੋ ਦੇ ਸਿਖਰ ਸੰਮੇਲਨ ਵਿਚ ਯੁਰਪ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ ਜਰਮਨੀ ਦੇ ਪ੍ਰਧਾਨ ਅਤੇ ਅਮਰੀਕਾ ਦੇ ਪ੍ਰਧਾਨ ਨੇ ਆਪਸ ਵਿਚ ਇਕ ਦੂਜੇ ਨਾਲ ਗੱਲ ਵੀ ਨਹੀਂ ਕੀਤੀ। ਰੂਸ ਨੇ ਵੀ ਅਮਰੀਕਾ ਨੂੰ ਕੋਰੀ ਨਾ ਹੀ ਕੀਤੀ ਹੈ।ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਪੱਛਮ ਨਹੀਂ ਸਗੋਂ ਪੂਰਬ ਵਿਚ ਵਿਕਸਤ ਹੋਈ ਹੈ।
ਪੰਜਾਬ ਬੁਰਛਾਗਰਦੀ (Anti-intellectualism) ਦੇ ਸੰਤਾਪ ਹੇਠ
ਪਿਛਲੇ ਤੀਹ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਨੇ ਬੁਰਛਾਗਰਦੀ ਜਾਂ ਉਜੱਡਵਾਦ (ਉਜੱਡ-੍ਰੁਸਟਚਿ) ਦਾ ਸੰਤਾਪ ਹੰਢਾਇਆ ਹੈ। ਪਰ ਅਸਲ ਵਿਚ ਉਜੱਡਵਾਦ ਦਾ ਅਰਥ ਬੁੱਧੀਜੀਵੀ, ਵਿਦਵਾਨਾਂ ਅਤੇ ਪਾੜੂਆਂ ਨੂੰ ਦਬਾਉਣਾ ਹੁੰਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਐਂਟੀ ਇਨਟਲੈਕਚੂਅਲਿਜ਼ਮ ਵੀ ਕਿਹਾ ਜਾ ਸਕਦਾ ਹੈ।
ਮਾਰਕਸ, ਐਂਗਲਜ਼ਅਤੇ ਲੈਨਿਨ ਸਭ ਬੁੱਧੀਜੀਵੀ ਹੀ ਸਨ। ਅਮਰੀਕਾ ਦੇ ਅੱਜ ਵੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਬੁੱਧਜੀਵੀਆਂ ਅਤੇ ਵਿਦਵਾਨਾਂ ਦੀ ਬਹੁਗਿਣਤੀ ਪੱਛਮੀ ਹੰਕਾਰ ਦੇ ਵਿਰੁੱਧ ਹੈ। ਗਿਆਨ ਨਿਮਰਤਾ ਅਤੇ ਚਾਨਣ ਵੱਲ ਨੂੰ ਲਿਜਾਂਦਾ ਹੈ, ਉਥੇ ਬੁਰਛਾਗਰਦੀ ਹੈਂਕੜਬਾਜ਼ੀ ਅਤੇ ਅੰਧਕਾਰ ਵੱਲ ਨੂੰ ਲਿਜਾਂਦਾ ਹੈ। ਪਿਛਲੇ 30 ਸਾਲਾਂ ਦੇ ਵੱਧ ਸਮੇਂ ਤੋਂ ਪੰਜਾਬ ਵਿਚ ਅਜਿਹੇ ਹੀ ਉਜੱਡਵਾਦ ਦਾ ਬੋਲਬਾਲਾ ਰਿਹਾ ਹੈ।
ਪੰਜਾਬ ਵਿਚ ਉਜੱਡਵਾਦ ਦਾ ਦੌਰ ਅਖੌਤੀ ਹਰੇ ਇਨਕਲਾਬ ਨਾਲ ਜੁੜਿਆ ਦੌਰ ‘ਚ ਸਮਾਜ ਦੇ ਬਾਕੀ ਸਭ ਵਰਗਾਂ ਤੇ ਖਾਸ ਕਰਕੇ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਦਬਾਇਆ ਗਿਆ। ਪੰਜਾਬ ਵਿਚ ਉਜੱਡਵਾਦ ਦੇ ਮੁੱਖ ਨਾਇਕ ਸ . ਪ੍ਰਤਾਪ ਸਿੰਘ ਕੈਰੋਂ ਅਤੇ ਸ . ਪ੍ਰਕਾਸ਼ ਸਿੰਘ ਬਾਦਲ ਹਨ। ਪੰਜਾਬ ਵਿਚ ਕੈਰੋਂ ਨੇ ਉਜੱਡਵਾਦ ਦੀ ਨੀਂਹ ਰੱਖੀ ਅਤੇ ਬਾਦਲ ਨੇ ਇਸ ਕਾਰਜ ਨੂੰਚਰਮ ਸੀਮਾ ‘ਤੇ ਪਹੁੰਚਾਇਆ। ਦੋਨਾਂ ਨੇ ਸਾਮਰਾਜ ਅਤੇ ਉਸਦੇ ਭਾਰਤੀ ਦਲਾਲਾਂ ਨਾਲ ਰਲ ਕੇ ਪੰਜਾਬ ਦੀਆਂ ਦੋਨੋਂ ਮੁੱਖ ਰਾਜਨੀਤਕ ਵਿਚੋਂ ਉਨ੍ਹਾਂ ਦੀਆਂ ਰਵਾਇਤੀ ਕਦਰਾਂ ਕੀਮਤਾਂ ਨੂੰ ਖੋਰਾ ਲਾ ਕੇ ਅਤੇ ਬੁੱਧੀਜੀਵੀਆਂ ਦਾ ਰਸੂਖ ਖਤਮ ਕਰਕੇ ਅਮੀਰ ਕਿਸਾਨੀ ਦੀ ਚੌਧਰ ਸਥਾਪਤ ਕੀਤੀ ਅਤੇ ਉਜੱਡਵਾਦ ਦਾ ਦੌਰ ਸਥਾਪਤ ਕੀਤਾ।
ਕੈਰੋਂ ਨੇ ਕੇਂਦਰ ਨੂੰ ਇਸ ਸ਼ੁਭ ਕੰਮ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਅਤੇ ਇਸ ਨਾਲ ਹੀ ਪੰਜਾਬ ਵਿਚ ਉਜੱਡਵਾਦ ਦੇ ਦੌਰ ਦੀ ਨੀਂਹ ਰੱਖੀ ਗਈ। ਉਨ੍ਹਾਂ ਨੇ ਅਕਾਲੀ ਮੋਰਚੇ ਨੂੰ ਬਹੁਤ ਹੀ ਸਖਤੀ ਅਤੇ ਬੇਰਹਿਮੀ ਨਾਲ ਦਬਾ ਦਿੱਤਾ। ਉਸ ਨੇ ਕੇਂਦਰ ਸਰਕਾਰ ਨਾਲ ਸਲਾਹ ਕਰਕੇ ਸੰਤ ਫਤਹਿ ਸਿੰਘ ਵਰਗੀ ਉਜੱਡ ਸਖਸ਼ੀਅਤ ਨੂੰ ਪੰਜਾਬ ਅਤੇ ਅਕਾਲੀ ਰਾਜਨੀਤੀ ਵਿਚ ਦਾਖਲ ਹੋਣ ਲਈ ਉਤਸ਼ਾਹਤ ਕੀਤਾ। ਉਸ ਨੇ ਪਹਿਲੀ ਵਾਰੀ ਸਿੱਖ ਰਾਜਨੀਤੀ ਵਿਚ ਜੱਟ ਅਤੇ ਭਾਪੇ ਦਾ ਸਵਾਲ ਖੜਾ ਕਰਕੇ ਉਜੱਡਵਾਦ ਨੂੰ ਨਵੀਆਂ ਸਿਖਰਾਂ ‘ਤੇ ਪਹੁੰਚਾਇਆ। ਮਾਸਟਰ ਤਾਰਾ ਸਿੰਘ ਨੂੰਅਕਾਲੀ ਸਿਆਸਤ ਵਿਚਂੋ ਲਾਂਭੇ ਕਰ ਦਿੱਤਾ ਗਿਆ। ਅਚੰਭਾਜਨਕ ਤੱਥ ਇਹ ਹੈ ਕਿ ਉਦੋਂ ਵੀ ਬਾਦਲ ਨੇ ਸੰਤ ਫਤਹਿ ਸਿੰਘ ਨੂੰ ਅੱਗੇ ਲਿਆਉਣ ‘ਚ ਕੈਰੋਂ ਦੀ ਮਦਦ ਕੀਤੀ। ਇਤਿਹਾਸ ਉਨ੍ਹਾਂ ਦੇ ਇਸ ਕਾਰਨਾਮੇ ਨੂੰ ਇਕ ਮਹਾਨ ਕੁਕਰਮ ਕਹਿ ਕੇ ਨਿਵਾਜੇਗਾ। ਕਿਉਂਕਿ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਨੂੰ ਹੀ ਨਹੀਂ ਸਗੋਂ ਸਿੱਖ ਸਿਧਾਂਤਾਂ ‘ਤੇ ਬਹੁਤ ਵੱਡੀ ਸੱਟ ਮਾਰੀ। ਸਿੱਖਾਂ ਵਿਚ ਜਾਤੀਵਾਦ ਨੂੰ ਉਭਾਰਨ ਦਾ ਮਤਲਬ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਉਲਟ ਜਾਣਾ ਹੈ। ਉਸ ਤੋਂ ਬਾਅਦ ਸਿੱਖਾਂ ਅਤੇ ਪੰਜਾਬੀਆਂ ਨੇ ਜੋ ਸੰਤਾਪ ਹੰਢਾਇਆ ਹੈ, ਉਹ ਕਿਸੇ ਤੋਂ ਛੁਪਿਆ ਨਹੀਂ। ਇੁਨ੍ਹਾਂ ਦੀ ਕੁੜਮਾਚਾਰੀ ਵੀ ਇਸੇ ਸਾਂਝ ‘ਚੋਂ ਨਿਕਲੀ ਜਾਪਦੀ ਹੈ।
ਹਿੰਦ ਪਾਕਿ ਜੰਗ : ਬਰਬਾਦੀ ਦੇ ਪੈਰੋਕਾਰ
ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਵਾਰ-ਵਾਰ ਇਕ ਫੈਸਲਾਕੁੰਨ ਲੜਾਈ ਦੀ ਗੱਲ ਕਰ ਰਹੇ ਹਨ। ਪਾਕਿਸਤਾਨ ਗੌਰੀ, ਗਜ਼ਨਵੀ ਅਤੇ ਅਬਦਾਲੀ ਮਿਜ਼ਾਈਲਾਂ ਟੈਸਟ ਕਰ ਰਿਹਾ ਹੈ। ਪਰ ਕੀ ਦੋਹਾਂ ਦੇਸਾਂ ਵਿਚ ਇਕ ਫੈਸਲਾਕੁੰਨ ਜੰਗ ਸੰਭਵ ਹੈ ਇਸ ਗੱਲ ਦੀ ਘੱਟ ਹੀ ਸੰਭਾਵਨਾ ਲਗਦੀ ਹੈ ਕਿ ਕਿਉਂਕਿ ਜਿੰਨਾਂ ਚਿਰ ਪਾਕਿਸਤਾਨ ਅਮਰੀਕਾ ਦਾ ਅਫਗਾਨਿਸਤਾਨ ਵਿਚ ਅੱਤਵਾਦ ਵਿਰੁੱਧ ਲੜਾਈ ਵਿਚ ਸਾਥੀ ਹੈ, ਓਨਾਂ ਚਿਰ ਇਕ ਫੈਸਲਾਕੁੰਨ ਲੜਾਈ ਹੋਣੀ ਮੁਸ਼ਕਲ ਹੈ। ਸਥਿਤੀ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਕਿਉਂਕਿ ਇਕ ਜਾਂ ਦੂਜੀ ਧਿਰ ਸਥਿਤੀ ਨੂੰ ਸਮਝਣ ਵਿਚ ਗਲਤੀ ਕਰ ਸਕਦੀ ਹੈ ਅਤੇ ਸਥਿਤੀ ਕਾਬੂਤੋਂ ਬਾਹਰ ਹੋ ਸਕਦੀ ਹੈ।
ਚੀਨ ਭਾਰਤ ਹਵਾਈ ਉਡਾਣ
ਹੁਣੇ ਹੁਣੇ ਭਾਰਤ ਅਤ ਚੀਨ ਵਿਚ ਸਿੱਧੀਆਂ ਹਵਾਈ ਉਡਾਣਾਂ ਬਹਾਲ ਹੋਈਆਂ ਹਨ। ਇਕ ਨਵਾਂ ਸੰਸਾਰ-ਪ੍ਰਬੰਧ, ਜਿਸ ਵਿਚ ਏਸ਼ੀਆ ਦਾ ਬੋਲਬਾਲਾ ਅਤੇ ਚੀਨ ਦਾ ਸਿਰਕੱਢ ਰੋਲ ਹੋਵੇਗਾ। ਦੋਨਾਂ ਦੇਸਾਂ ਦੀ ਅਬਾਦੀ ਸੰਸਾਰ ਦੀ ਸਮੁੱਚੀ ਅਬਾਦੀ ਦਾ ਇਕ ਤਿਹਾਈ ਹਿੱਸਾ ਹੈ। ਪੱਛਮ, ਖਾਸ ਕਰਕੇ ਅਮਰੀਕਾ ਦੀ ਨੀਤੀ ਭਾਰਤ ਨੂੰ ਚੀਨ ਦੇ ਮੁਕਾਬਲੇ ਵਿਚ ਖੜਾ ਕਰਨ ਦੀ ਰਹੀ ਹੈ। ਪ੍ਰੰਤੂ ਅਜੋਕੀ ਸਥਿਤੀ ਵਿਚ ਇਹ ਅਨੁਮਾਨ ਯਥਾਰਥਵਾਦੀ ਨਹੀਂ ਕਿਉਂਕਿ ਚੀਨ ਭਾਰਤ ਨਾਲੋਂ ਬਹੁਤ ਅੱਗੇ ਨਿਕਲ ਚੁੱਕਾ ਹੈ। ਅੱਜ ਚੀਨ ਦੀ ਸਮੁੱਚੀ ਘਰੇਲੂ ਪੈਦਾਵਾਰ, ਇਕ ਖਰਬ ਡਾਲਰ ਤੋਂ ਅੱਗੇ ਨਿਕਲ ਚੁੱਕੀ ਹੈ, ਜਦੋਂ ਕਿ ਭਾਰਤ ਹਾਲੇ ਅੱਧੇ ਖਰਬ ‘ਤੇ ਵੀ ਨਹੀਂ ਪਹੁੰਚਿਆ। ਚੀਨ ਦੀ ਆਰਥਕਤਾ ਵਿਚ ਵਾਧੇ ਦੀ ਦਰ 10 ਫੀਸਦੀ ਰਹੀ ਉਥੇ ਭਾਰਤ ਦੀ ਦਰ 5 ਫੀਸਦੀ ਦੇ ਲਗਭਗ ਰਹੀ ਹੈ। ਚੀਨ ਦੀ ਜ਼ਮੀਨੀ ਫੌਜ ਭਾਰਤ ਨਾਲੋਂ ਦੋਗੂਣੀ ਨਾਲੋਂ ਵੀ ਜ਼ਿਆਦਾ ਹੈ ਅਤੇ ਚੀਨੀ ਹਵਾਈ ਸੈਨਾ ਅਤੇ ਸਮੁੰਦਰੀ ਫੌਜ ਭਾਰਤ ਨਾਲੋਂ ਤਿੰਨ ਗੁਣਾ ਵੱਡੀਆਂ ਹਨ।
ਇਤਿਹਾਸਕ ਤੋਰ ਤੇ ਭਾਰਤ ਅਤੇ ਚੀਨ ਦੇ ਸਬੰਧ ਬਹੁਤ ਚੰਗੇ ਰਹੇ ਹਨ ਅਤੇ ਦੋਨੋ ਸਭਿਆਤਾਵਾਂ ਨੇ ਇਕ ਦੂਜੇ ‘ਤੇ ਪ੍ਰਭਾਵ ਪਾਇਆ ਹੈ। ਖਾਸ ਕਰਕੇ ਬੁੱਧ ਧਰਮ ਦੇ ਰੂਪ ਵਿਚ ਭਾਰਤੀ ਵਿਚਾਰਧਾਰਾ ਨੇ ਚੀਨ ਨੂੰ ਬਹੁਤ ਪ੍ਰਭਾਵਿਤ ਕੀਤਾ।
ਉਦਾਹਰਣ ਵਜੋਂ ਭਾਰਤ ਚੀਨ ਤੋਂ ਸਸਤੇ ਪੂਰਜੇ ਮੰਗਵਾ ਕੇ ਭਾਰਤ ਵਿਚ ਉਨ੍ਹਾਂ ਨੂੰ ਜੋੜਨਦਾ ਕੰਮ ਕਰ ਸਕਦਾ ਹੈ। ਹੁਣੇ ਹੁਣੇ ਮਿਲੀ ਜਦੋਂ ਚੀਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਭਾਰਤ ਦੌਰੇ ਵੇਲੇ ਹੈਦਰਾਬਾਦ ਵਿਚ ਖੜੇ ਪੈਰੀਂ 2 ਖਰਬ ਰੁਪਏ ਦਾ ਸੌਦਾ ਕਰ ਲਿਆ। ਇਹ ਸੌਦਾ ਵੀ ਵਰਨਣਯੋਗ ਹੈ ਕਿ ਆਂਧਰਾ ਦੇ ਮੁੱਖੀ ਮੰਤਰੀ ਨਾਇਡੂਦੇ ਯਤਨਾਂ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ। ਪ੍ਰੰਤੂਕੀ ਪੱਛਮੀ ਦੇਸਾਂ ਵਿਚ ਅਕਾਲੀ ਵਜ਼ੀਰਾਂ ਦੀਆਂ ਗਈਆਂ ਹੇੜਾਂ ਨੇ ਪੰਜਾਬ ਦਾ ਵੀ ਕੁਝ ਸਵਾਰਿਆ ਹੈ? ਇਹ ਵੀ ਵਿਚਾਰਣਯੋਗ ਹੈ।
ਸਿੱਖ ਕੀਹ ਕਰਨ?
ਅੱਜ ਪੰਜਾਬ ਅਤੇ ਭਾਰਤ ਵਿਚ ਇਕ ਤੀਸਰੀ ਸ਼ਕਤੀ ਦੀ ਲੋੜ ਹੈ, ਜੋ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੋਂ ਵੱਖਰੀ ਹੋਵੇ। ਸਿੱਖ ਸਿਧਾਂਤ ਅਜਿਹੀ ਸ਼ਕਤੀ ਦੇ ਉਭਰਨ ਲਈ ਆਧਾਰ ਬਣ ਸਕਦੇ ਹਨ। ਇਸ ਲਈ ਸਿੱਖ ਧਰਮ ਨੂੰ ਕੱਟੜਤਾ ਅਤੇ ਤੰਗਨਜ਼ਰੀ ਨਾਲ ਨਹੀਂ ਸਗੋਂ ਵਿਸ਼ਾਲਤਾ, ਉਦਾਰਤਾ, ਹਾਂ-ਪੱਖੀ ਸੈਕੂਲਰਿਜਮ, ਸਹਿਣਸ਼ੀਲਤਾ ਅਤੇ ਸਰਬਸਾਂਝੀਵਾਲਤਾ ਦੇ ਪੱਖਾਂ ਤੋਂ ਉਭਾਰਨਾ ਪਏਗਾ। ਲੰਮੇ ਸਮੇਂ ਦੇ ਪ੍ਰਸੰਗ ਵਿਚ ਅਜਿਹੇ ਤੀਸਰੇ ਮੋਰਚੇ ਨਾਲ ਹੀ ਸਿੱਖ ਸਿਧਾਂਤਾਂ ਅਤੇ ਸਿੱਖ ਸਮਾਜ ਵਿਚ ਪਏ ਪਾੜੇ ਨੂੰ ਘਟਾਉਣ ਵਿਚ ਸਹਾਇਤਾ ਮਿਲੇਗੀ।
ਸਾਨੂੰ ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਦਾ ਆਧਾਰ ਸਾਮਰਾਜ ਵਿਰੋਧੀ ਸੰਘਰਸ਼ ਨਹੀਂ ਸਗੋਂ ਸਾਮਰਾਜ ਪੱਖੀ ਰਿਹਾ ਹੈ। ਇਸ ਲਈ ਸਿੱਖਾਂ ਨੂੰ ਪਾਕਿਸਤਾਨ ਤੋਂ ਕਦੀ ਵੀ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ ਸਗੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਾਕਿਸਤਾਨ ਵਿਚ ਵੀ ਦਲਾਲ ਸਰਮਾਏਦਾਰੀ ਦਾ ਹੀ ਬੋਲਬਾਲਾ ਹੈ ਅਤੇ ਪਾਕਿਸਤਾਨ ਦੀ ਸਥਿਤੀ ਤਾਂ ਭਾਰਤ ਨਾਲੋਂ ਵੀ ਮਾੜੀ ਹੈ। (ਡਾ: ਸਵਰਾਜ ਸਿੱਖਾਂ ਨੂੰ ਕੋਈ ਕਾਰਗਰ ਉਪਾਅ ਸੁਝਾਉਣ ਤੇ ਇਥੇ ਅਸਮਰਥ ਨਜ਼ਰ ਆ ਰਹੇ ਹਨ ------- ਸੰਪਾਦਕ)
ਸੰਸਾਰੀਕਰਨ, ਮਾਰਕਸਵਾਦ ਤੇ ਸਿੱਖ ਵਿਚਾਰਧਾਰਾ
ਸੰਸਾਰੀਕਰਨ ਸਾਮਰਾਜੀ ਵਿਕਾਸ ਦਾ ਸੱਭ ਤੋਂ ਉਪਰਲਾ ਪੱਧਰ ਹੈ, ਜਿਸਦਾ ਮੰਤਵ ਸਮੁੱਚੇ ਸੰਸਾਰ ਨੂੰ ਇਕ ਵੱਡੀ ਮੰਡੀ ਵਿਚ ਵਿਕਸਤ ਕਰਨਾ ਅਤੇ ਕੁਦਰਤੀ ਤੌਰ ‘ਤੇ ਵਿਕਸਤ ਹੋਏ ਵੱਖ ਵੱਖ ਜੀਵਨ ਢੰਗਾਂ ਅਤੇ ਭਿੰਨਤਾਵਾਂ ਨੂੰ ਖੋਰ ਕੇ ਇਕਸਾਰਤਾ ਲਿਆਉਣਾ ਹੈ, ਹੁਣ ਤੱਕ ਸਰਮਾਏਦਾਰੀ ਪ੍ਰਬੰਧ ਦੇ ਤਿੰਨ ਮੁੱਖ ਪੜਾਅ ਸੰਸਾਰ ਦੇ ਸਾਹਮਣੇ ਆਏ ਹਨ, ਪਹਿਲਾਂ ਬਸਤੀਵਾਦ, ਦੂਜਾ ਸਾਮਰਾਜਵਾਦ ਅਤੇ ਤੀਜਾ ਸੰਸਾਰੀਕਰਨ। “ਬਸਤੀਵਾਦ ਜਿਸਮਾਨੀ ਗੁਲਾਮੀ ਸੀ, ਸਾਮਰਾਜਵਾਦ ਆਰਥਕ ਗੁਲਾਮੀ ਸੀ ਪ੍ਰੰਤੂਸੰਸਾਰੀਕਰਨ ਮੁਕੰਮਲ ਗੁਲਾਮੀ ਹੈ, ਜਿਸ ਵਿਚ ਆਰਥਕ ਗੁਲਾਮੀ ਦੇ ਨਾਲ ਨਾਲ ਜਾਣਕਾਰੀ, ਤਕਨੀਕ, ਮਾਨਸਿਕ (ਬੌਧਿਕ) ਅਤੇ ਸਭਿਆਚਾਰਕ ਗੁਲਾਮੀ ਵੀ ਸ਼ਾਮਲ ਹੈ। “ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਅਮਰੀਕਾ ਸੰਸਾਰ ਦੀ ਇਕੋ ਇਕ ਮਹਾਂਸ਼ਕਤੀ ਬਣ ਗਿਆ ਹੈ ਤੇ ਇਸਨੇ ਸਮੁੱਚੇ ਸੰਸਾਰ ਨੂੰਆਪਣੇ ਰਸੂਖ ਅਤੇ ਮੰਡੀ ਥੱਲੇ ਲਿਆਉਣ ਲਈ ਸੰਸਾਰੀਕਰਨ ਦਾ ਨਾਅਰਾ ਲਾਇਆ ਹੈ।
ਪੂਰਬੀ ਚਿੰਤਨ ਪੱਛਮੀ ਚਿੰਤਨ ਨਾਲੋਂ ਵੱਧ ਭਰਵਾਂ, ਵੱਧ ਵਿਕਸਤ ਅਤੇ ਵੱਧ ਵਿਆਪਕ ਹੈ ਅਤੇ ਪੱਛਮੀ ਦਰਸ਼ਨ ਵਿੰਖਡਤ ਭਾਵ ਵੱਖ-ਵੱਖ ਭਾਗਾਂ ਵਿਚ ਵੰਡਿਆਂ ਹੋਇਆ ਹੈ ਜਿਵੇਂ ਮੈਡੀਕਲ ਸਾਇੰਸ ਨੂੰ ਇੰਨਾਂ ਸੈਕੜੇ ਵਿਭਾਗਾਂ ਜਿਵੇਂ ਸਰਜਰੀ, ਮੈਡੀਸਿਨ, ਫਿਜਆਲੋਜੀ, ਆਦਿ ਵਿਚ ਵੰਡ ਦਿਤਾ ਹੈ। ਇਹ ਮਨੁੱਖ ਨੂੰ ਸਮੁੱਚ ਵਿਚ ਨਹੀਂ ਸਗੋਂ ਟੋਟਿਆਂ ‘ਚ ਲੈਂਦਾ ਹੈ। ਪੂਰਬੀ ਦਰਸ਼ਨ ਦਾ ਮੰਤਵ ਮਨੁੱਖ ਨੂੰ ਸਮਾਜੀ ਵਿਕਾਸ ਭਾਵ ਸਮੂਹਿਕਤਾ ਵੱਲ ਪ੍ਰੇਰਣਾ ਹੈ ਜਦੋਂ ਕਿ ਪੱਛਮੀ ਫਲਸਫਾ ਅਕਾਦਮਿਕ ਹੈ ਅਤੇ ਮਨੁੱਖ ਨੂੰ ਨਿੱਜ ਵੱਲ ਜਿਆਦਾ ਪ੍ਰੇਰਦਾ ਹੈ। ਇਹੀ ਕਾਰਨ ਹੈ ਕਿ ਅੱਜ ਪੱਛਮੀ ਚਿੰਤਕ ਵੀ ਪੂਰਬੀ ਦਰਸ਼ਨ ਵੱਲ ਆਸ ਦੀਆਂ ਨਜਰਾਂ ਨਾਲ ਵੇਖ ਰਹੇ ਹਨ।
(ਡਾ: ਸਵਰਾਜ ਸਿੰਘ ਦੀ ਧਾਰਨਾਂ ਅਨੁਸਾਰ ਪੂਰਬੀ ਦਰਸ਼ਨ ਅਤੇ ਮਨੁੱਖੀ ਵਿਕਾਸ ਦੀ ਸਾਂਝ ਕਾਲਪਨਿਕ ਨਹੀਂ ਸਗੋਂ ਚੀਨ ਇਸਦਾ ਪ੍ਰੱਤਖ ਸਬੂਤ ਹੈ। ਆਉਣ ਵਾਲੇ ਸਮੇਂ ਵਿਚ ਬਹੁਤ ਛੇਤੀ ਹੀ ਚੀਨ ਦੁਨੀਆਂ ਭਰ ‘ਚ ਅਮਰੀਕਾ ਨੂੰ ਪਿਛੇ ਛੱਡ ਕੇ ਇੱਕ ਨੰਬਰ ਸ਼ਕਤੀ ਬਣਨ ਵੱਲ ਵੱਧ ਰਿਹਾ ਹੈ। ਜਿਸ ਕਾਰਨ ਉਹ ਭਵਿੱਖਬਾਣੀ ਕਰਦੇ ਹਨ ਕਿ ਆਉਣ ਵਾਲਾ ਸੰਸਾਰ ਇਕ ਧਰੁਵੀ ਦੀ ਬਜਾਏ ਬਹੁਧਰੁਵੀ ਹੋਵੇਗਾ।)
ਪੂਰਬੀ ਚਿੰਤਨ ਦੀ ਪ੍ਰਤੀਨਿਧਤਾ ਹਿੰਦੂਤਵੀ ਵਿਚਾਰਧਾਰਾ ਨਹੀਂ ਕਰਦੀ। ਹਿੰਦੂਤਵੀਆਂ ਦੇ ਪੂਰਵਜਾਂ ਨੇ ਇਕ ਹਜਾਰ ਸਾਲ ਮੁਸਲਮਾਨ ਹਾਕਮਾਂ ਅਤੇ ਅੰਗਰੇਜ ਬਸਤੀਵਾਦੀਆਂ ਅਤੇ ਸਾਮਰਾਜੀਆਂ ਵਿਰੁੱਧ ਕਦੇ ਕੋਈ ਜਦੋਜਹਿਦ ਨਹੀਂ ਕੀਤੀ ਪਰ ਹੁਣ ਇਹ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਣ ਦਾ ਪਾਖੰਡ ਕਰ ਰਹੇ ਹਨ ਅਤੇ ਅੱਜ ਨਿਮਾਣੇ ਅਤੇ ਨਿਤਾਣੇ ਮੁਸਲਮਾਨਾਂ ‘ਤੇ ਅਤਿਆਚਾਰ ਕਰ ਰਹੇ ਹਨ।
ਜੇ ਮਾਰਕਸਵਾਦ ਵਿਚ ਪੂਰਬੀ ਵਿਚਾਰਧਾਰਾਵਾਂ ਦਾ ਸੰਜੀਦਾ ਅਤੇ ਸੁਹਿਰਦ ਅਧਿਐਨ ਵੀ ਸ਼ਾਮਲ ਕਰ ਦਿੱਤਾ ਜਾਵੇ ਤਾਂ ਨਿਰਸੰਦੇਹ ਇਹ ਹੋਰ ਵੀ ਅਮੀਰ ਹੋਵੇਗਾ। ਜੇ ਸਾਰਥਕ ਅਤੇ ਹਮੱਤਵਪੂਰਨ ਸ਼ਕਤੀ ਬਣਨਾ ਹੈ ਤਾਂ ਉਸ ਨੂੰ ਪੂਰਬੀ ਚਿੰਤਨ ਦੀ ਸਿਖਰ ਸਿੱਖ ਵਿਚਾਰਧਾਰਾ ਨੂੰ ਅਪਨਾਉਣਾ ਪਵੇਗਾ। ਇਸ ਸਚਾਈ ਨੂੰ ਮੰਨਣਾ ਪਵੇਗਾ ਕਿ ਭਾਰਤੀ ਉਪਮਹਾਂਦੀਪ ਵਿਚ ਹੀ ਖਾਲਸੇ ਦੇ ਰੂਪ ਵਿਚ ਅਮਲੀ ਅਤੇ ਸਿਧਾਂਤਕ ਤੌਰ ਤੇ ਗੁਰੂਗੋਬਿੰਦ ਸਿੰਘ ਨੇ ਮਨੁੱਖੀ ਵਿਕਾਸ ਦੇ ਸਭ ਤੋਂ ਉਪਰਲੇ ਪੱਧਰ ਦੇ ਮਨੁੱਖ ਦੀ ਸਿਰਜਣਾ ਕੀਤੀ ਅਤੇ ਨਾਲ ਹੀ ਸੰਘਰਸ਼ ਦੀ ਨਿਰਤੰਰਤਾ ਨੂੰ ਉਜਾਗਰ ਕੀਤਾ। ਸਿੱਖ ਧਰਮ ਨੇ ਹੀ ਸੰਸਾਰ ਵਿਚ ਪਹਿਲੀ ਵਾਰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕ ਸਫਲ ਕਿਸਾਨੀ ਇਨਕਲਾਬ ਲਿਆਂਦਾ। ਇਸ ਲਈ ਮਾਰਕਸਵਾਦ ਜੋ ਕਿ ਪੱਛਮ ਦੀ ਸਭ ਤੋਂ ਵੱਧ ਵਿਕਸਿਤ ਮਨੁੱਖ ਪੱਖੀ ਵਿਚਾਰਧਾਰਾ ਹੈ, ਨੂੰ ਸਿੱਖ ਧਰਮ ਜੋ ਪੂਰਬ ਦੀ ਮਨੁੱਖ ਪੱਖੀ ਵਿਚਾਰਧਾਰਾ ਦਾ ਸਭ ਤੋਂ ਵੱਧ ਵਿਕਸਤ ਰੂਪ ਹੈ, ਨਾਲ ਸਾਂਝ ਪਾਉਣੀ ਹੀ ਪਵੇਗੀ।
ਕਿਉਂਕਿ ਪੰਜਾਬ ਸਮੁੱਚੇ ਭਾਰਤ ਦਾ ਸਭ ਤੋਂ ਵੱਧ ਵਿਕਸਤ ਸੂਬਾ ਸੀ ਇਸ ਲਈ ਸੰਸਾਰੀਕਰਨ ਦੀ ਮਾਰ ਹੇਠ ਸਭ ਤੋਂ ਪਹਿਲਾਂ ਇਹ ਆਇਆ ਹੈ। ਹਰੇ ਇਨਕਲਾਬ ਦੇ ਨਤੀਜੇ ਵਜੋਂ ਪੰਜਾਬ ਦੀ ਕਿਸਾਨੀ ਸਾਮਰਾਜ ਦੀ ਸਿੱਧੀ ਮਾਰ ਹੇਠ ਪਹਿਲਾਂ ਹੀ ਆ ਚੁੱਕੀ ਸੀ। ਕੇਂਦਰ ਦੀ ਹਿੰਦੂਤਵੀ ਸਰਕਾਰ ਬ੍ਰਾਹਮਣੀ ਹਮਲੇ ਦੇ ਨਾਲ ਨਾਲ ਪੰਜਾਬ ਦੇ ਪੱਛਮੀਕਰਨ ਤੇ ਖਾਸ ਕਰਕੇ ਸਿੱਖ ਸਭਿਆਚਾਰ ਦੇ ਪੱਛਮੀਕਰਨ ਨੂੰ ਹੋਰ ਵੱਧ ਉਤਸ਼ਾਹ ਦੇ ਰਹੀ ਹੈ।
ਪੰਜਾਬੀ ਸਭਿਆਚਾਰ ਦਾ ਬਾਲੀਵੁਡਕਰਨ

ਪੰਜਾਬੀ ਸਭਿਆਚਾਰ ਵਿਚ ਆ ਰਹੇ ਨਿਘਾਰ ਨੂੰ ਪੱਛਮੀਕਰਨ ਕਹਿਣਾ ਹੁਣ ਪੱਛਮ ਨਾਲ ਬੇਇਨਸਾਫੀ ਹੋਏਗਾ। ਇਸ ਲਈ ਇਸ ਨੂੰ ਬਾਲੀਵੁਡਕਰਨ ਦਾ ਨਾਂ ਦਿੱਤਾ ਜਾ ਸਕਦਾ ਹੈ। ਪੱਛਮ ਦੀ ਘਟੀਆ ਦਰਜੇ ਦੀ ਨਕਲ ਹੈ।
ਹੁਣ ਤਾਂ ਮਾਵਾਂ, ਦਾਦੀਆਂ ਤੇ ਨਾਨੀਆਂ ਆਪਣੀਆਂ ਕੁੜੀਆਂ ਦੀ ਅੱਧਨੰਗੀਆਂ ਤਸਵੀਰਾਂ ਦੂਜਿਆਂ ਨੂੰ ਦੇਂਦੀਆਂ ਹਨ ਤਾਂ ਜੋ ਕੋਈ ਮਾਡਲ ਬਣਨ ਵਿਚ ਉਨ੍ਹਾਂ ਦੀ ਸਹਾਇਤਾ ਕਰ ਸਕੇ। ਹੇਠਲੀ ਮੱਧਸ਼੍ਰੇਣੀ ਅਤੇ ਸਧਾਰਨ ਲੋਕਾਂ ਦੀਆਂ ਕੁੜੀਆਂ ਦੇ ਹਿੱਸੇ ਤਾਂ ਸਸਤੇ ਭਾਅ ਦੀ ਜਿਸਮਫਰੋਸ਼ੀ ਹੀ ਆ ਸਕਦੀ ਹੈ।
ਇਸ ਦਾ ਮੁੱਖ ਕਾਰਣ ਪੰਜਾਬ ਦਾ ਸਭਿਆਚਾਰਕ ਖੋਰਾ ਹੈ ਅਤੇ ਪੰਜਾਬ ਵਿਚੋਂ ਪ੍ਰਵਾਸ ਅਤੇ ਪੰਜਾਬ ਵਿਚ ਅਵਾਸ ਹਨ। ਇਨ੍ਹਾਂ ਸਭ ਨਿਘਾਰ ਵਾਲੇ ਰੁਝਾਣਾ ਦਾ ਮੁੱਢ ਅਖੌਤੀ ਹਰੇ ਇਨਕਲਾਬ ਨੇ ਬੰਨ੍ਹਿਆ। ਜਿਵੇਂ ਹਰੇ ਇਨਕਲਾਬ ਨੇ ਪੰਜਾਬ ਦੀ ਆਰਥਿਕਤਾ ਦਾ ਸੰਸਾਰੀਕਰਨ ਕਰਕੇ ਉਸਦਾ ਭੱਠਾ ਬਿਠਾ ਦਿੱਤਾ, ਉਸੇ ਤਰ੍ਹਾਂ ਹੀ ਪੰਜਾਬੀ ਸਭਿਆਚਾਰ ਨੂੰ ਬਾਲੀਵੁਡਕਰਨ ਨੇ ਰਗੜਾ ਲਾਇਆ ਹੈ। ਹਰੇ ਇਨਕਲਾਬ ਨੇ ਪੰਜਾਬ ਵਿਚ ਆਰਥਕ ਅਸਥਿਰਤਾ ਲਿਆਂਦੀ ਹੈ। ਪੰਜਾਬੀਆਂ ਤੇ ਖਾਸ ਕਰਕੇ ਜੱਟਾਂ ਦੇ ਪ੍ਰਵਾਸ ਅਤੇ ਭਈਆ ਦੇ ਆਵਾਸ ਨਾਲ ਪੰਜਾਬ ਦਾ ਭਈਆਕਰਨ ਸ਼ੁਰੂਹੋ ਗਿਆ ਹੈ।
ਪਹਿਲਾਂ ਪੰਜਾਬ ਵਿਚ ਜੁਰਮ ਜ਼ਿਆਦਾ ਕਰਕੇ ਜ਼ਮੀਨੀ ਝਗੜਿਆਂ ਕਾਰਨ ਹੁੰਦਾ ਸੀ। ਪ੍ਰੰਤੂਹੁਣ ਨਵੇਂ ਕਿਸਮ ਦਾ ਜੁਰਮ ਜਥੇਬੰਦਕ ਹਿੰਸਕ ਟੋਲਿਆਂ ਜਿਵੇਂ ਸੁਪਾਰੀ ਲੈ ਕੇ ਕਤਲ ਕਰਨਾ, ਫਿਰੌਤੀ ਮੰਗਣੀ, ਅਗਵਾ ਕਰਨਾ ਅਤੇ ਬਲਾਤਕਾਰ ਕਰਨਾ।
ਜੱਟ ਅਤੇ ਜਾਟ
ਜੱਟਾਂ ਨੂੰ ਪੰਜਾਬੀਅਤ ਤੇ ਸਿਖੀ ਤੋਂ ਨਿਖੇੜ ਕੇ ਵੇਖਣਾ?

ਬਾਦਲ ਦੀ ਪ੍ਰਤਾਪ ਸਿੰਘ ਕੈਰੋਂ ਨਾਲ ਸੋਚ ਅਤੇ ਪਹੁੰਚ ਇਕ ਮਸਲੇ ਤੇ ਮਿਲਦੀ ਹੈ। ਦੋਨਾਂ ਨੇ ਜੱਟਾਂ ਦੀ ਪਛਾਣ ਸਿੱਖੀ ਤੋਂ ਨਿਖੇੜ ਕੇ ਜਾਟਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕੈਰੋਂ ਜੱਟਾਂ ਅਤੇ ਜਾਟਾਂ ਦੀ ਸਾਂਝ ਦੀ ਗੱਲ ਕਰ ਰਹੇ ਸਨ, ਉਨਾਂ ਦਿਨਾਂ ਵਿਚ ਹੀ ਹਿਸਾਰ ਦੇ ਵੈਟਰਨਰੀ ਕਾਲਜ ਵਿਚ ਪੜ੍ਹਨ ਵਾਲੇ ਪੰਜਾਬੀਆਂ, ਜਿਨ੍ਹਾਂ ਵਿਚੋਂ ਬਹੁਤ ਜੱਟ ਹੀ ਸਨ, ‘ਤੇ ਹਜੂਮ ਨੇ ਹਮਲਾ ਕਰ ਦਿਤਾ। ਜ਼ਾਹਿਰ ਹੈ ਕਿ ਹਜੂਮ ਵਿਚ ਬਹੁਤ ਸਾਰੇ ਜਾਟ ਹੀ ਸਨ।
1984 ਵਿਚ ਜਦੋਂ ਦਿੱਲੀ ਅੰਦਰ ਸਿੱਖਾਂ ‘ਤੇ ਹਮਲੇ ਹੋਏ, ਉਨ੍ਹਾਂ ਵਿਚ ਜਾਟ ਪੁਲਿਸ ਅਫਸਰਾਂ ਅਤੇ ਹੋਰਨਾਂ ਜਾਟਾਂ ਨੇ ਸਿੱਖਾਂ ਦੀ ਕਿੰਨੀ ਕੁ ਸਹਾਇਤਾ ਕੀਤੀ? ਸੱਚਾਈ ਤਾਂ ਇਹ ਹੈ ਕਿ ਅੱਜ ਜੱਟਾਂ ਦੀ ਸਿੱਖੀ ਤੋਂ ਬਾਹਰ ਕੋਈ ਹੋਰ ਪਛਾਣ ਨਹੀਂ ਹੈ। ਨਾ ਤਾਂ ਕੈਰੋਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਸਕੇ ਅਤੇ ਨਾ ਹੀ ਬਾਦਲ।
ਜੱਟ ਅਤੇ ਜਾਟਾਂ ਵਾਂਗੂ ਕਈ ਦਲਿਤ ਨੇਤਾ ਵੀ ਕੌਮਾਂ ਤੋਂ ਉਪਰ ਇਕ ਦਲਤਿ ਪਛਾਣ ਦੀ ਗੱਲ ਕਰ ਰਹੇ ਹਨ । ਦਿੱਲੀ ਦੰਗਿਆਂ ਵਿਚ ਇਹ ਗੱਲ ਵੀ ਪਰਖੀ ਜਾ ਚੁਕੀ ਹੈ। ਪ੍ਰੰਤੂ ਇਹ ਸੰਕਲਪ ਵੀ ਓਨਾਂ ਹੀ ਅਸਫਲ ਹੋਵੇਗਾ ਜਿੰਨਾਂ ਪਹਿਲਾਂ ਹੋਇਆ ਹੈ। ਪੰਜਾਬ ਦੇ ਦਲਿਤਾਂ ਦੀ ਮੁੱਖ ਪਛਾਣ ਪੰਜਾਬੀ ਹੈ ਅਤੇ ਮਹਾਂਰਾਸ਼ਟਰਾਂ ਦੇ ਦਲਿਤਾਂ ਦੀ ਮਰਾਠੀ।
ਅਮਰੀਕਾ ਚੀਨ ਸਬੰਧ ਬਦਲ ਰਿਹਾ ਸ਼ਕਤੀ ਦਾ ਸੰਤੁਲਨ
ਚੀਨ ਅਮਰੀਕਾ ਦਾ ਸੰਸਾਰ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ ਹੋਣ ਦੇ ਉਸਦੇ ਦਿਨ ਹੁਣ ਤਕਰੀਬਨ ਪੂਰੇ ਹੋ ਚੁੱਕੇਹਨ ਅਤੇ ਜਲਦੀ ਹੀ ਵੱਧ ਤੋਂ ਵੱਧ ਦੱਸ ਸਾਲ ਦੇ ਅੰਦਰ,ਚੀਨ ਦਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ ਬਣਨਾ ਹੁਣ ਨਿਸ਼ਚਿਤ ਲਗਦਾ ਹੈ। ਅੱਜ ਚੀਨ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਵਪਾਰਕ ਸਾਥੀ ਬਣ ਚੁੱਕਾ ਹੈ। ਕਿਸੇ ਵੀ ਅਮਰੀਕਨ ਸਟੋਰ ਵਿਕਣ ਵਾਲੇ ਮਾਲ ਦਾ ਵੱਡਾ ਹਿੱਸਾ ਚੀਨ ਤੋਂ ਆਉਂਦਾ ਹੈ। ਅਮਰੀਕਨ ਵਪਾਰੀਆਂ ਵਾਸਤੇ ਵੀ ਸੰਸਾਰ ਦੀ ਉਭਰ ਰਹੀ ਸਭ ਤੋਂ ਵੱਡੀ ਮੰਡੀ ਨੂੰ ਨਜ਼ਰਅੰਦਾਜ਼ਕਰਨਾ ਅਸੰਭਵ ਲਗਦਾ ਹੈ।
ਕਨੇਡਾ ਅਤੇ ਅਮਰੀਕਾ ਦੇ ਪੰਜਾਬੀ ਭਾਈਚਾਰਿਆਂ ਵਿਚ ਵਧ ਰਿਹਾ ਪਾੜਾ
ਅਮਰੀਕਾ ਅਜਿਹਾ ਕੋਈ ਮੌਕਾ ਨਹੀਂ ਗੁਆਉਣਾ ਚਾਹੁੰਦਾ, ਜਿਸ ਨਾਲ ਭਾਰਤੀ ਉਪਮਹਾਂਦੀਪ ਨੂੰ ਇਕ ਇਕਾਈ ਵਜੋਂ ਉਭਰਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕੇ। ਅਜਿਹੀ ਨੀਤੀ ਕਾਰਣ ਹੀ ਅਮਰੀਕਾ ਨੇ ਸਿੱਖਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂਕੀਤੀ ਸੀ। ਪ੍ਰੰਤੂਕਨੇਡਾ ਦੀ ਨੀਤੀ ਕਦੀ ਵੀ ਭਾਰਤੀ ਉਪਮਹਾਂਦੀਪ ਨੂੰ ਆਪਣਾ ਸੰਭਾਵੀ ਵਿਰੋਧੀ ਸਮਝਣ ਵਾਲੀ ਨਹੀਂ ਰਹੀ। ਸਮੁੱਚੇ ਤੌਰ ‘ਤੇ ਇਸ ਸਥਿਤੀ ਦਾ ਨਤੀਜਾ ਵੀ ਸਿੱਖ ਭਾਈਚਾਰੇ ਦੀ ਲੀਡਰਸ਼ਿਪ ਦਾ ਉਲਾਰ ਅਮਰੀਕਾ ਵੱਲ ਨੂੰ ਹੋਣ ‘ਚ ਹੀ ਨਿਕਲਿਆ।
ਇਕ ਹੋਰ ਕਾਰਨ ਹੈ ਕਿ ਕਨੇਡਾ ਵਿਚ ਪੰਜਾਬੀ ਭਾਈਚਾਰਾ ਜ਼ਿਆਦਾਤਰ ਕਿਰਤੀ ਜਮਾਤ ਵਿਚੋਂ ਵਿਕਸਤ ਹੋਇਆ ਹੈ। ਅਮਰੀਕਾ ਵਿਚ ਜ਼ਿਆਦਾਤਰ ਪੇਸ਼ਾਵਰ ਅਤੇ ਵਪਾਰੀ ਜਮਾਤਾਂ ਹੀ ਪੰਜਾਬੀ ਭਾਈਚਾਰੇ ਦਾ ਮੁੱਖ ਅਧਾਰ ਬਣੀਆਂ ਹਨ। ਕਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਹਾਲੇ ਟਰੇਡ ਯੂਨੀਅਨਾਂ, ਅਗਾਂਹਵਧੂ ਅਤੇ ਖੱਬੇਪੱਖੀ ਜਥੇਬੰਦੀਆਂ ਹਨ ਪ੍ਰੰਤੂਅਮਲੀ ਤੌਰ ਤੇ ਅਮਰੀਕਾ ਵਿਚ ਅਜਿਹੀਆਂ ਜਥੇਬੰਦੀਆਂ ਨਹੀਂ ਹਨ। ਕਨੇਡਾ ਵਿਚ ਹਾਲੇ ਵੀਲੇਖਕਾਂ ਅਤੇ ਬੁੱਧੀਜੀਵੀਆਂ ਦੀ ਬਹੁਗਿਣਤੀ ਅਗਾਂਹਵਧੂ, ਖੱਬੇ ਪੱਖੀ, ਇਨਕਲਾਬੀ ਤੱਤ ਵਾਲੇ ਜਾਂ ਜਮਾਤੀਸਮਾਜ ਵਿਚ ਬੁਨਿਆਦੀ ਤਬਦੀਲੀ ਲਿਆਉਣ ਦੇ ਹਾਮੀਅ ਦੀ ਹੈ। ਇਸ ਦੇ ਉਲਟ ਅਮਰੀਕਾ ਵਿਚ ਜ਼ਿਆਦਾ ਲੇਖਕ ਅਤੇ ਬੁੱਧੀਜੀਵੀ ਸੱਜੇਪੱਖੀ ਜਾਂ ਸਥਿਤੀ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਵਾਲੇ ਜਾਂ ਭਾਵਵਾਦੀ ਰੁਚੀ ਵਾਲੇ ਲੇਖਕਾਂ ਦੀ ਹੈ।
ਭਾਰਤੀ ਉਪਮਹਾਦੀਪ ਜੰਗ ਦੇ ਦਹਾਨੇ’ਤੇ
ਭਾਵੇਂ ਕਿ ਬਹੁਤ ਸਾਰੇ ਦੇਸਾਂ ਦੀਆਂ ਸਰਕਾਰਾਂ ਅਮਰੀਕਾ ਦੀ ਸਹਾਇਤਾ ਕਰ ਰਹੀਆਂ ਹਨ ਫਿਰ ਵੀ ਬਹੁਤ ਸਾਰੇ ਦੇਸਾਂ ਦੇ ਲੋਕ ਅਫਗਾਨਿਸਤਾਨ ਵਿਰੁੱਧ ਲੜਾਈ ਦਾ ਵਿਰੋਧ ਕਰ ਰਹੇ ਹਨ। ਪਾਕਿਸਤਾਨ ਵਿਚ ਤਾਂ ਘਰੇਲੂਜੰਗ ਹੋਣ ਦਾ ਖਤਰਾ ਹੈ। ਉਥੇ ਫੌਜ ਦੇ ਵਿਚ ਵੀ ਵਿਰੋਧ ਹੈ। ਇਸੇ ਲਈ ਕੋਇਟਾ ਅਤੇ ਪੇਸ਼ਾਵਰ ਵਿਚ ਲੜਾਈ ਵਿਰੁੱਧ ਬਹੁਤ ਜ਼ੋਰਦਾਰ ਤੇ ਹਿੰਸਕ ਮੁਜ਼ਾਹਰੇ ਹੋਏ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਇਕ ਰਾਜ ਪਲਟਾਂ ਵੀ ਹੋ ਸਕਦਾ ਹੈ ਅਤੇ ਮੁਸ਼ੱਰਫ ਦਾ ਤਖਤਾ ਪਲਟ ਕੇ ਇਸਲਾਮਕ ਇਨਕਲਾਬ (ਇਰਾਨ ਦੇ ਤਰ੍ਹਾਂ) ਦੀ ਇਕ ਸੰਭਾਵਨਾ ਵੀ ਹੋ ਸਕਦੀ ਹੈ।
ਅਮਰੀਕਾ ਨੂੰ ਚਿੰਤਾ ਹੈ ਕਿ ਅਜਿਹਾ ਹੋਣ ਨਾਲ ਪਾਕਿਸਤਾਨ ਦੇ ਪ੍ਰਮਾਣੂਹਥਿਆਰ ਕਿਤੇ ਮੁਸਲਮਾਨ ਮੂਲਵਾਦੀਆਂ ਦੇ ਹੱਥ ਨਾ ਲਗ ਜਾਣ। ਜੇ ਪਾਕਿਸਤਾਨ ਵਿਚ ਅਮਰੀਕਾ ਪੱਖੀ ਸਰਕਾਰ ਡਿਗ ਜਾਂਦੀ ਹੈ ਤਾਂ ਭਾਰਤ ਅਮਰੀਕਾ ਦੀ ਸਹਾਇਤਾ ਨਾਲ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ। ਪ੍ਰੰਤੂ ਭਾਰਤੀ ਉਪਮਹਾਂਦੀਪ ‘ਚ ਹੁਣ ਕੋਈ ਵੀ ਵੱਡਾ ਸੰਕਟ ਭਾਰਤ ਦੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਇੰਨਾ ਤਿੱਖਾ ਕਰ ਸਕਦਾ ਹੈ ਕਿ ਭਾਰਤ ਵਿਚ ਵੀ ਸੱਤਾ ‘ਤੇ ਕਾਬਜ਼ਵਰਗ ਦਾ ਸੱਤਾ ‘ਤੇ ਗਲਬਾ ਢਿੱਲਾ ਹੋ ਸਕਦਾ ਹੈ। ਜੇ ਭਾਰਤ ਨੇ ਇਸਲਾਮ ਨਾਲ ਦੁਸ਼ਮਣੀ ਮੁੱਲ ਲੈ ਲਈ ਤਾਂ ਲੰਬੇ ਸਮੇਂ ਵਿਚ ਇਹ ਭਾਰਤ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋ ਸਕਦੀ ਹੈ। ਭਾਰਤ ਕੋਲ ਇਕੋ ਇਕ ਆਖਰੀ ਮੌਕਾ ਇਹ ਹੈ ਕਿ ਉਹ ਚੀਨ ਅਤੇ ਰੂਸ ਨਾਲ ਮਿਲ ਕੇ ਇਕ ਤੀਜਾ ਨਿਰਪੱਖ ਗੁੱਟ ਬਣਾ ਸਕਦਾ ਹੈ।
ਸਿੱਖ ਇਨਕਲਾਬ-ਸੁਨਹਿਰੀ ਇਤਿਹਾਸ ਅਤੇ ਉਜੱਲ ਭਵਿੱਖ
ਸਿੱਖ ਧਰਮ ਦੀ ਬਾਕੀ ਧਰਮਾਂ ਅਤੇ ਵਿਚਾਰਧਾਰਾਵਾਂ ਦੀ ਤੁਲਨਾ ਵਿਚ ਇਹ ਵਿਲੱਖਣਤਾ ਅਤੇ ਵਿਸ਼ੇਸ਼ਤਾਈ ਹੈ ਕਿ ਇਹ ਇਕ ਮੁਕੰਮਲ, ਨਿਰੰਤਰ ਅਤੇ ਵਿਲੱਖਣ ਇਨਕਲਾਬ ਹੈ। ਜੋ ਖਾਲਸੇ ਦੇ ਰੂਪ ਵਿਚ ਇਕ ਨਵਾਂ ਮਨੁੱਖ ਸਿਰਜਣ ਵਿਚ ਸਫਲ ਹੋਇਆ ਜਿਸ ਨੇ ਅਧਿਆਤਮਕਤਾ ਦੀ ਸਿੱਖਰ ਛੋਹੀ। ਇਸਨੇ ਪੀੜਤ, ਦਲਿਤ, ਦਬਾਏ ਅਤੇ ਲਤਾੜੇ ਹੋਏ ਲੋਕਾਂ ਦੀ ਮਾਨਸਿਕਤਾ ਵਿਚ ਬੁਨਿਆਦੀ ਤਬਦੀਲੀ ਲਿਆ ਕੇ ਉਨ੍ਹਾਂ ਵਿਚ ਸਵੈਮਾਣ ਅਤੇ ਅਣਖ ਦੀ ਭਾਵਨਾ ਜਗਾਈ। ਸਿੱਖ ਧਰਮ ਦੀਆਂ ਜੜ੍ਹਾਂ ਭਾਰਤੀ ਸੰਸਕ੍ਰਿਤੀ ਵਿਚ ਹਨ ਜਿਸਦਾ ਪ੍ਰਚਲਿਤ ਨਾਮ ਹਿੰਦੂਧਰਮ ਹੈ, ਪ੍ਰੰਤੂਇਸਲਾਮ ਨੇ ਸਿੱਖੀ ਦੇ ਬੂਟੇ ਨੂੰਪਾਣੀ ਦਿੱਤਾ ਹੈ। ਸਹਿਣਸ਼ੀਲਤਾ, ਸਹਿਹੋਂਦ, ਧਰਮ ਨਿਰਪੱਖਤਾ, ਸੰਜਮ, ਨਿਮਰਤਾ, ਵਿਸ਼ਵ ਦ੍ਰਿਸ਼ਟੀ, ਸਿੱਖ ਸਿਧਾਂਤ ਅਤੇ ਸਮਾਜ ਵਿਚ ਪਾੜਾ- ਸਿੱਖਾਂ ਦਾ ਉਲਾਰ ਪਦਾਰਥਵਾਦ ਵੱਲ ਹੋ ਗਿਆ ਹੈ ਅਤੇ ਮਾਇਆ ਦੀ ਪੂਜਾ ਵਿਚ ਸਿੱਖ ਭਾਈਚਾਰਾ ਦੂਜੇ ਭਾਈਚਾਰਿਆਂ ਨੂੰ ਪਿੱਛੇ ਛੱਡੀ ਜਾ ਰਿਹਾ ਹੈ। ਸਿੱਖਾਂ ਵਿਚ ਜਾਤਪਾਤ ਦਾ ਕੋਹੜ ਤੇਜੀ ਨਾਲ ਫੈਲ ਰਿਹਾ ਹੈ। ਇਕ ਹੋਰ ਵਿਰੋਧਤਾਈ ਇਹ ਹੈ ਕਿ ਜਿਥੇ ਸਿੱਖ ਸਿਧਾਂਤ ਤਾਂ ਵਿਸ਼ਵਦ੍ਰਿਸ਼ਟੀ ਅਤੇ ਬ੍ਰਹਿਮੰਡੀ ਸੋਚ ਵਾਲੇ ਹਨ ਅਤੇ ਭੂਗੋਲਿਕ ਤੌਰ ਤੇ ਸਿੱਖ ਭਾਈਚਾਰਾ ਵਿਸ਼ਵ ਪੱਧਰ ਦਾ ਭਾਈਚਾਰਾ ਬਣ ਚੁੱਕਾ ਹੈ।
ਪਹਿਲਾਂ ਅੰਗਰੇਜ਼ਾਂ ਨੇ ਅਤੇ ਫਿਰ ਨਵਬ੍ਰਾਹਮਣਵਾਦੀ ਸ਼ਕਤੀਆਂ ਨੇ ਸੰਸਾਰ ਵਿਚ ਸਿੱਖਾਂ ਦਾ ਅਕਸ ਵਿਗਾੜਿਆ ਹੈ। ਸੰਸਾਰ ਪੱਧਰ ਤੇ ਜ਼ਿਆਦਾਤਰ ਸਾਡਾ ਪ੍ਰਭਾਵ ਅੱਖੜ ਲੜਾਕੇ ਅਤੇ ਅੰਗਰੇਜ਼ਦੇ ਵਫਾਦਾਰ ਸਿਪਾਹੀ ਵਜੋਂ ਪਾਇਆ ਗਿਆ ਹੈ। ਸਿੱਖ ਸੰਤ ਸਿਪਾਹੀ ਹੈ। ਸਿਪਾਹੀ ਤੋਂ ਪਹਿਲਾਂ ਉਹ ਸੰਤ ਹੈ ਅਤੇ ਸਿਪਾਹੀ ਵੀ ਉਹ ਅਕਾਲ ਪੁਰਖ ਦੀ ਫੌਜ ਦਾ ਹੈ, ਜਿਸਦਾ ਧਰਮ ਹੈ ਜ਼ੁਲਮ, ਅਤਿਆਚਾਰ, ਅਨਿਆਏ, ਲੁੱਟ, ਵਿਤਕਰੇ ਅਤੇ ਨਾਬਰਾਬਰੀ ਵਿਰੁੱਧ ਲੜਨਾ। ਇਤਿਹਾਸ ਐਨਾ ਸੁਨਹਿਰੀ ਹੈ। ਸਾਨੂੰ ਇਹ ਭਾਵਨਾ ਆਪਣੀ ਅਗਲੀ ਪੀੜੀ ਵਿਚ ਜਗਾਉਣੀ ਚਾਹੀਦੀ ਹੈ।ਖ

ਡਾ ਸਵਰਾਜ ਸਿੰਘ ਨਾਲ ਹੋਈ ਗਲ ਬਾਤ ‘ਚੋ ਕੁਝ ਅੰਸ਼


· ਮਹਾਰਾਜਾ ਸਹਿਬ ਨੇ ਭ੍ਰਿਸ਼ਟਾਚਾਰ ਖਿਲਾਫ ਜੋ ਮੁਹਿੰਮ ਵਿਢੀ ਸੀ, ਉਹ ਹੁਣ ਢਿੱਲੀਪੈ ਗਈ ਲਗਦੀ ਏ।
· ਹੁਣ ਭਾਜਪਾ ਦੀਆਂ ਨੀਤੀਆਂ ਦਾ ਵੀ ਕਾਂਗਰਸੀ ਕਰਨ ਹੋ ਗਿਐ ਏ।
·   ਪੰਜਾਬ ‘ਚ ਹੋਈ ਨਸ਼ਿਆਂ ਦੀ ਭਰਮਾਰ ਦਾ ਕਾਰਨ ਵੀ ਹਰਾ ਇਨਕਲਾਬ ਹੀ ਹੈ। ਜਿਸ ਕਰਕੇ ਪੰਜਾਬੀਆਂ ਦਾ ਪਰਵਾਸ ਤੇ ਭਾਈਆ ਦਾ ਅਵਾਸ ਹੋਇਆ ਹੈ। ਦ੍ਰਿਸ਼ਟੀਹੀਨ ਤੇ ਵਿਹਲੜ ਸੋਚ ਤੋਂ ਨਸ਼ਾ ਉਤਪਦਾ ਹੈ।
·   ਘੱਟ ਗਿਣਤੀਆਂ ਦੇ ਸੰਬੰਧ ਵਿਚ ਕਾਂਗਰਸ ਅਪਣੀ ਨੀਤੀ ਦੀ ਪੜਚੋਲ ਕਰੇ। ਸਿਖ ਵੀ ਆਪਣਾ ਰਵੱਈਆ ਬਦਲ ਲੈਣ। ਰਾਜਨੀਤੀ ‘ਚ ਪੱਕੀਆਂ ਦੁਸ਼ਮਣੀਆਂ ਨਹੀਂ ਚਲਦੀਆਂ।
·  ਸ਼ੁਰੂ‘ਚ ਇਸ ਤਰਾਂ ਲਗਿਆ ਸੀ ਕਿ ਪੰਜਾਬ ਵਿਚ ਸੂਚਨਾ ਤਕਨੀਕ ਉਠੇਗੀ। ਪਰ ਬਾਦਲ ਸਰਕਾਰ ਤੇ ਬੁਰਛਾ ਸੋਚ ਭਾਰੂਹੋਣ ਕਰਕੇ ਉਹ ਨਹੀਂ ਉਭਰ ਪਾਈ ਤੇ ਦੱਖਣ ਦੇ ਬੈਗਲੌਰ ਤੇ ਹੈਦਰਾਬਾਦ ਉਹ ਮਾਰਕਾ ਮਾਰ ਗਏ।
·  ਪਾਕਿਸਤਾਨ ਦਾ ਭਵਿੱਖ ਬੜਾ ਧੁੰਧਲਾ ਨਜ਼ਰ ਆਉਦੈ। ਹੁਣ ਤਾਂ ਇਸ ਦੇ ਟੁੱਟਣ ਦਾ ਖਤਰਾ ਵੀ ਬਣਿਆ ਹੋਇਐ।
·  ਮੈਂ ਜਾਤੀ ਤੌਰ ਤੇ ਖੁੱਦ ਤਾਂ ਥੱਲੇ ਬਹਿ ਕੇ ਲੰਗਰ ਛੱਕਣ ਨੂੰ ਅੱਛਾ ਮੰਨਦਾ ਹਾਂ ਪਰ ਫਿਰ ਵੀ ਇਹ ਮਹਿਸੂਸ ਕਰਦਾ ਹਾਂ ਕਿ ਹੁਕਮਨਾਮਾ ਜਾਰੀ ਹੋਣ ਤੋਂ ਪਹਿਲਾਂ ਸੰਬੰਧਤ ਧਿਰਾਂ ਨੂੰ ਜਰੂਰ ਸੁਣਨਾ ਚਾਹੀਦੈ ਤੇ ਮਸਲੇ ਵਿਚ ਕਾਹਲੀ ਨਹੀਂ ਵਰਤਣੀ ਚਾਹੀਦੀ।
·  ਪੱਛਮ ਵਿਚ ਗੌਰੇ ਏਸ਼ੀਅਨ ਲੋਕਾਂ ਨੂੰ ਕਦੀ ਵੀ ਬਰਾਬਰ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਹਨ।
·  ਅੱਜ ਦਾ ਸਿੱਖ ਹਨੇਰੇ ‘ਚ ਹੈ ਕਿਉਂਕਿ ਅੱਜ ਸਿੱਖ ਕਰਮਕਾਡੀ ਬਣ ਗਏ ਹਨ।
·  ਸੰਸਾਰੀਕਰਨ ਦਾ ਅਸਰ ਛੋਟੇ ਤੇ ਗਰੀਬ ਜੱਟਾਂ ਤੇ ਅਜਿਹਾ ਪਵੇਗਾ ਕਿ ਇਹ ਲੋਕ ਦਲਿਤ ਵਰਗ ਦਾ ਇਕ ਹਿੱਸਾ ਬਣ ਜਾਣਗੇ।
·  ਬਾਹਰ ਦੇ ਪੈਸੇ ਦੀ ਇਧਰ ਜਿਆਦਾ ਕਦਰ ਹੋਣ ਕਰਕੇ ਬਾਹਰ ਬੈਠੇ ਕਈ ਲੇਖਕ ਅੱਜ ਅਪਣੀਆਂ ਕਿਤਾਬਾਂ ਖੁੱਦ ਹੀ ਛਪਾ ਲੈਂਦੇ ਹਨ। ਐਧਰ ਦੇ ਅਖੌਤੀ ਵਿਦਵਾਨ ਕਈ ਵੇਰਾਂ ਅਜਿਹੀਆਂ ਲਿਖਤਾਂ ਨੂੰ ਕਈ ਕਾਰਨਾਂ ਕਰਕੇ ਝੱਟ ਪ੍ਰਵਾਨ ਵੀ ਕਰ ਦਿੰਦੇ ਹਨ ਜੋ ਠੀਕ ਨਹੀਂ।
·  ਹਿੰਦ-ਪਾਕ ਦੀ ਕੱਸ਼ਮਕਸ਼ ਦਾ ਮੂਲ ਕਾਰਨ ਅੰਗਰੇਜ਼ਹਨ ਤੇ ਪਾਕਿਸਤਾਨ ਦੀ ਖੁੱਦ ਹੋਂਦ ਹੀ ਹੈ। ਇਸ ਦੀ ਰਚਨਾ ਹੀ ਗੈਰ ਕੁਦਰਤੀ ਹੈ। ਪਾਕਿਸਤਾਨੀ ਕੋਈ ਕੌਮ ਨਹੀਂ।
·  ਲੋਕ ਬਾਹਰ ਵਿਦੇਸ਼ਾ ‘ਚ ਜਾਂਦੇ ਹਨ। ਸਰਕਾਰਾਂ ਦੀ ਇਹ ਪੂਰੀ ਤਰਾਂ ਨਿਗਾਹ ਜਾਂ ਕੰਟਰੋਲ ਤਹਿਤ ਹੋ ਰਿਹਾ ਹੈ। ਇਧਰ ਪੰਜਾਬ ‘ਚ ਬਈਏ ਕਈ ਗੈਰ ਸਮਾਜਕ ਤੱਤ ਵੀ ਆ ਰਹੇ ਹਨ ਜਿਨਾਂ ਤੇ ਕੋਈ ਕੰਟਰੋਲ ਨਹੀਂ ਹੈ। ਜਿਨਾਂ ਦੇ ਜਰਾਇਮ ਤੁਸੀਂ ਰੋਜ਼ਅਖਬਾਰਾਂ ‘ਚ ਪੜਦੇ ਹੋ। ਸਰਕਾਰ ਨੇ ਅਜਿਹੇ ਅਵਾਸ ਤੇ ਕੋਈ ਨਿਗਰਾਨੀ ਨਹੀਂ ਰੱਖੀ ਕੋਈ ਅੰਕੜੇ ਨਹੀਂ ਹਨ।
·  ਜੇ ਪੰਜਾਬ ਦੇ ਗਵਾਂਢੀ ਰਾਜਾਂ ਜਿਵੇਂ ਰਾਜਸਥਾਨ, ਜੰਮੂਕਸ਼ਮੀਰ, ਹਿਮਾਚਲ ਨੇ ਕਾਨੂੰਨ ਬਣਾ ਲਏ ਹਨ ਕਿ ਬਾਹਰ ਦਾ ਬਸ਼ਿੰਦਾ ਓਥੇ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਅਜਿਹਾ ਹੀ ਕਾਨੂੰਨ ਜੇ ਪੰਜਾਬ ਵੀ ਬਣਾ ਲਏ ਤਾਂ ਇਸ ਵਿਚ ਕੋਈ ਹਰਜ ਨਹੀਂ।
·  ਕਰਤਾਰਪੁਰ ਲਾਂਘਾ- ਜੋ ਇਹ ਹਿੰਦੁਸਤਾਨ-ਪਾਕਿਸਤਾਨ ਦੇ ਲੋਕਾਂ ਨੂੰ ਨੇੜੇ ਕਰਨ ਵਾਲਾ ਪ੍ਰੋਗਰਾਮ ਹੈ ਜਿਸ ਸਦਕਾ ਸਾਡੇ ਗੁਰਧਾਮਾਂ ਦੇ ਦਰਸ਼ਨ ਸਾਨੂੰ ਹੋਣ ਅਸੀਂ ਇਸ ਦੀ ਸਲਾਘਾ ਕਰਦੇ ਹਾਂ।
·  1947-ਦੀ ਵੰਡ ਵੇਲੇ ਸਿਖ ਲੀਡਰਸ਼ਿਪ ਕੋਈ ਬਹੁਤੀ ਸੁਲਝੀ ਹੋਈ ਨਹੀਂ ਸੀ। ਮਾਸਟਰ ਤਾਰਾ ਸਿੰਘ ਜੀ ਨੇ ਬਾਅਦ ਵਿਚ ਜਦੋਂ ਉਹ ਪਾਕਿਸਤਾਨ ਗਏ ਤਾਂ ਮੰਨਿਆ ਕਿ ਉਨਾਂ ਕੋਲੋਂ ਗਲਤੀ ਹੋਈ ਹੈ। ਉਸ ਵੇਲੇ ਜੋ ਸਿੱਖਾਂ ਦੇ ਮੁਸਲਮ ਵਿਰੋਧੀ ਕਿਰਦਾਰ ਨੂੰ ਇਤਹਾਸਕ ਤੌਰ ਤੇ ਪ੍ਰਵਾਨਤ ਨਹੀਂ ਕੀਤਾ ਜਾ ਸਕਦਾ
·  ਪਾਣੀਆਂ ਦੇ ਮਸਲੇ:- ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਦੀ ਘਾਟ ਹੈ। ਨਾਲੇ ਰੀਪੇਰੀਅਨ ਕਾਨੂੰਨ ਤਾਂ ਸਰਬ ਪ੍ਰਵਾਨਤ ਹੈ ਜਿਸ ਕਰਕੇ ਦੂਸਰਿਆਂ ਦਾ ਹੱਕ ਹੀ ਨਹੀਂ ਬਣਦਾ।
·  ਸ਼ਹੀਦਾਂ ਦਾ ਖੂਨ ਰੰਗ ਜਰੂਰ ਲਿਆਉਦੈ :- ਠੀਕ ਹੈ ਪਿਛਲੇ 55 ਸਾਲਾਂ ਤੋਂ ਭਾਰਤੀ ਸਿਆਸਤਦਾਨਾਂ ਨੇ ਸਿਖਾਂ ਦੀ ਕਦਰ ਨਹੀਂ ਕੀਤੀ ਪਰ ਮੈਂ ਫਿਰ ਵੀ ਆਸਵੰਦ ਹਾਂ ਕਿ ਸਿਖਾਂ ਦੇ ਹਾਲਾਤ ਸੁਧਰਨਗੇ। ਕਿਉਂਕਿ ਜੋ ਗੁਰੂਸਾਹਿਬਾਨ ਦੀਆਂ ਤੇ ਸਿੱਖਾਂ ਕੁਰਬਾਨੀਆਂ ਹਨ ਉਹ ਅਜਾਈਂ ਨਹੀਂ ਜਾਣਗੀਆਂ।
·  ਕਿਸੇ ਵੇਲੇ ਬ੍ਰਿਟਿਸ਼ ਘੁਮੰਡ ਕਰਿਆ ਕਰਦੇ ਸਨ ਕਿ ਉਨਾਂ ਦੇ ਰਾਜ ਵਿਚ ਸੂਰਜ ਨਹੀਂ ਡੁਬਦਾ। ਐਨ ਇਹੋ ਜਿਹਾ ਭਰਮ ਅੱਜ ਕੱਟ ਅਮਰੀਕਨ ਪਾਲੇ ਬੈਠੇ ਹਨ।


ਪਟਿਆਲੇ ਦੇ ਜੰਮਪਲ ਸਵਰਾਜ ਸਿੰਘ, ਕਿੱਤੇ ਵਜੋਂ MBBS  ਡਾਕਟਰ ਹਨ। ਸਵਰਾਜ ਪੰਜਾਬੀਆਂ ਦਾ ਪਹਿਲਾ ਫਿਲਾਸਫਰ ਹੈ ਜੋ ਪੰਜਾਬ ਅਤੇ ਸਿੱਖਾਂ ਨੂੰ ਸੰਸਾਰ ਸੰਦਰਭ ਵਿਚ ਦੇਖਦਾ ਹੈ। ਅਸਾਂ ਇਸ ਡਾਕਟਰ ਦੀ ਵਿਸ਼ਲੇਸ਼ਣ ਆਤਮਕ ਸੋਚ ਵਿਚ ਦਲੇਰੀ ਵੀ ਵੇਖੀ ਹੈ ਜਿਸ ਬੇਝਿਜਕ ਹਰ ਮਸਲੇ ਤੇ ਆਪਣੀ ਰਾਇ ਦਿਤੀ ਹੈ। ਅਸੀਂ ਸਮਝਦੇ ਹਾਂ ਕਿ ਉਹ ਪਹਿਲਾ ਵਿਸ਼ਵ ਦ੍ਰਿਸ਼ਟੀ ਵਾਲਾ ਸਿੱਖ ਵਿਦਵਾਨ ਹੈ ਜਿਸ ਨੇ ਸਿੱਖ ਧਰਮ ਦੀ ਲੋੜ (ਰੈਲੇਵੈਂਸ) ਸਮਝੀ ਹੈ। ਇਕ ਹੋਰ ਵੱਡੀ ਗਲ ਇਹ ਹੈ ਕਿ ਸਵਰਾਜ ਕਟੜਪੁਣੇ ਤੋਂ ਨਿਰਲੇਪ ਹੈ। ਜਿਹੜਾ ਕਿ ਆਮ ਸੁਹਿਰਦ ਸਿੱਖ ਵਿਦਵਾਨਾਂ ‘ਚ ਮਾਯੂਸੀ ਦੇ ਆਲਮ ਵਿਚ ਪਾਇਆ ਜਾਂਦਾ ਹੈ।
ਹਾਂ ਅਸੀਂ ਸਵਰਾਜ ਦੀ ਇਸ ਰਾਇ ਨਾਲ ਮੁਤਫਿਕ ਨਹੀਂ ਕਿ ਸਿੱਖਾਂ ਨੂੰ ਆਪਣੀ ਧਿਰ ਅਮਰੀਕਾ ਆਦਿ ਮੁਲਕਾਂ ਨਾਲ ਨਹੀਂ ਬਣਾਉਣੀ ਚਾਹੀਦੀ। ਜੇਕਰ ਵਕਤੀ ਤੌਰ ਤੇ ਅਮਰੀਕਾ ਜਾਂ ਯੂਰਪ ਨਾਲ ਸਾਡੀ ਸਾਂਝ ਪੈ ਸਕਦੀ ਹੈ ਤਾਂ ਅਜਿਹੇ ਬਦਲ ਖੋਜਣੇ ਚਾਹੀਦੇ ਹਨ। ਸਵਰਾਜ ਵਰਗਿਆਂ ਨੂੰ ਪਹਿਲ ਕਦਮੀ ਕਰਕੇ ਆਪ ਕਿਸੇ ਤਰਾਂ ਗਲ ਛੇੜਨੀ ਚਾਹੀਦੀ ਹੈ। ਕਿਉਂਕਿ ਪੰਥ ਦੇ ਅਖੌਤੀ ਲੀਡਰਾਂ ਦੀ ਸੋਚ ਤਾਂ ਨੰਗੀ ਹੋ ਹੀ ਚੁਕੀ ਹੈ। ਭਾਰਤੀ ਉਪ ਮਹਾਂਦੀਪ ਵਿਚ ਹੁਣ ਜੋ ਰਾਜਨੀਤਕ ਹਾਲਾਤ ਬਣੇ ਹੋਏ ਹਨ ਇਸ ਕਰਕੇ ਤਾਂ ਹੋਰ ਵੀ ਜਰੂਰੀ ਹੋ ਗਿਅ ਹੈ ਅਤੇ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਅੱਜ ਕਨੇਡਾ ਤੇ ਇੰਗਲੈਂਡ ਵਰਗੇ ਮੁਲਕਾਂ ‘ਚ ਉਭਰ ਰਹੀ ਸਿੱਖ ਤਾਕਤ ਨੂੰ ਸਵਰਾਜ ਵਰਗੇ ਵਿਦਵਾਨ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਜੋ ਸਿੱਖ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਹੀ ਢੰਗ ਨਾਲ ਪੇਸ਼ ਕਰ ਸਕਣ।
ਵਿਰਲਿਆਂ ਹੀ ਸਵਰਾਜ ਦੀ ਸੋਚ ਦੀ ਕਦਰ ਕੀਤੀ ਹੈ। ਪਿਛੇ ਮਾਛੀਵਾੜੇ ਦੀ ਸੰਸਥਾਂ ਨੇ ਸਵਰਾਜ ਨੂੰ ‘ਸਨ ਆਫ ਪੰਜਾਬ’ ਭਾਵ ਪੰਜਾਬ ਦਾ ਪੁੱਤਰ ਦਾ ਖਿਤਾਬ ਦਿਤਾ ਹੈ। ਅਸੀਂ ਭਵਿੱਖਵਾਣੀ ਕਰਦੇ ਹਾਂ ਕਿ ਪੰਜਾਬ ਦੀ ਡਾਵਾਂਡੋਲ ਬੇੜੀ ਨੂੰ (ਕਿਤੇ ਵਜੋਂ) ਕੋਈ ਡਾਕਟਰ ਹੀ ਬੰਨੇ ਲਾਏਗਾ। ਸਾਡੇ ਅਧਿਆਪਕ ਤੇ ਕਿਸਾਨ ਆਰਾਮ ਤਲਬ ਹੋ ਚੁਕੇ ਹਨ ਜਦ ਕਿ ਰਾਜਨੀਤੀਵਾਨਾਂ ਤੇ ਬੁਰਛਾ ਸੋਚ ਭਾਰੂ ਹੈ। ਡਾਕਟਰ ਸਵਰਾਜ ਨੇ ਹੁਣ ਤਕ ਹੇਠ ਲਿਖੀਆਂ ਪੁਸਤਕਾਂ ਲਿਖੀਆਂ ਹਨ:-
· ਆ ਸਿੱਖ ਪੰਜਾਬ ਤੂੰ ਘਰ ਆ · ਸਾਡਾ ਸਮਾਜ ਅਤੇ ਸੰਸਾਰੀਕਰਨ · ਬਹੁਧਰੁਵੀ ਸੰਸਾਰ, ਪੰਜਾਬ ਅਤੇ ਸਿੱਖੀ · ਪੂਰਬ ਦਾ ਉਭਾਰ ‘ਤੇ ਸਿੱਖ ਵਿਚਾਰਧਾਰਾ · ਏਸ਼ੀਆ ਦਾ ਯੁਗ · ਪੂਰਬ ਅਤੇ ਪੱਛਮ ਬਾਦਲ ਦੇ ਰੁਝਾਨ  Peeping at Sikhs, Punjab, India and Asia from window of world

·Multipolar World, Globalisation and Khalsa · Rise of the East and the Sikh Ideology  ·Asia's Century · East & West, Changing Equations
Share this article :

No comments:

Post a Comment

 

Punjab Monitor