Home » » CORRIDOR TO KARTARPUR – CENTRE GOVT LOOKING FOR EXCUSES (Punjabi)

CORRIDOR TO KARTARPUR – CENTRE GOVT LOOKING FOR EXCUSES (Punjabi)

CORRIDOR TO KARTARPUR – CENTRE GOVT LOOKING FOR EXCUSES (Punjabi)

1. History of Kartarpur sahib 2. Story of Corridor
This article in Punjabi was published in book 'VADH BACHEY BACHE PUNJAB'
Plus u will see here the latest image of Kartarpur sahib as taken from border with a zoom lens.

THE PEACE POINT ON THE LINE OF HATRED I.E INDO-PAK BORDER

THE CORRIDOR TO A SHRINE OF PEACE CALLED KARTARPUR. KARTARPUR IS UNBELIEVABLY STRANGE AND MYSTERIOUS PLACE BECAUSE THERE EXIST THREE MAUSOLEUMS OF A SINGLE PERSON: GURU NANAK, AND THAT TOO SPREAD IN TWO WARRING COUNTRIES; INDIA AND PAKISTAN. IT IS THE BIRTH PLACE OF LATEST RELIGION OF THE WORLD CALLED SIKHISM.

IT HAS A TREMENDOUS POTENTIAL OF BRINGING DAWN OF PEACE IN INTERNATIONAL RELATIONS

It is just about 4 KM from Indo-Pak border on the right bank of river Ravi in Pakistan and is visible from Border. On the demand of Sikhs, the Pakistan Govt has agreed to grant a FREE CORRIDOR i.e entry without passport/visa. John McDonalds ex- UN member and peace maker visited Corridor site on June 20, 2008 and emphasized that this Corridor hold key to Indo-Pak peace. The present President of India Sh. Pranab Mukherjee visited the Corridor site on June 28, 2008. On Oct.1, 2010 the Punjab Legislative Assembly unanimously passed a resolution urging the Govt of India (Central Govt) to immediately approve the Corridor Plan and ensure early opening of the Corridor.

IT IS 12 YEARS NOW AND GOVT OF INDIA IS YET TO ACCEPT IT.  People r continuously praying to God so that He blesses peace sense to India. Any how 2.5 million people visit Corridor Point on Border between March 1 to 10 and visiting..


 ਕਰਤਾਰਪੁਰ ਸਾਹਿਬ-ਪੰਜਾਬੀਆਂ ਦਾ ਸਾਝਾ ਸਥਾਨ ਜਿਥੋ ਵਾਸਤੇ

ਪਾਕਿਸਤਾਨ ਨੇ ਬਿਨਾ ਪਾਸਪੋਰਟ ਲਾਂਘਾ ਦੇਣ ਮੰਨ ਲਿਆ ਹੈ

Kartarpur sahib: View from India-Pakistan border with a zoom lens


 ਕਰਤਾਰ ਪੁਰ ਸਾਹਿਬ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਹੈ, ਜੋ ਪਾਕਿਸਤਾਨ ਦੀ ਸਰਹੱਦ ਅੰਦਰ ਰਾਵੀ ਦਰਿਆ ਕੰਢੇ ਮੌਜੂਦ ਹੈ।ਇਥੇ ਗੁਰੂ ਨਾਨਕ 18 ਸਾਲ ਰਹੇ ਤੇ ਸੱਚ ਦੇ ਧਰਮ ਦੀ ਨੀਹ ਰੱਖੀ।ਜਿਥੇ ਸਾਹਿਬ ਨੇ ਸਿੱਖ ਧਰਮ ਦਾ ਅਮਲੀ ਰੂਪ (ਪ੍ਰੈਕਟੀਕਲ) ਖੁਦ ਜੀ ਕੇ ਦਸਿਆ; ਖੇਤੀ ਕੀਤੀ,ਗ੍ਰਸਤ ਨਿਭਾਈ, ਜਾਤ ਪਾਤ ਖਤਮ ਕਰਕੇ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਸਭ ਨੂੰ ਲੰਗਰ ਦੀ ਇਕੋ ਪੰਗਤ 'ਚ ਬੈਠਾ ਦਿੱਤਾ। ਤੇ ਦੱਸਿਆ ਕਿ ਕਿਵੇਂ ਸੱਚ ਨੂੰ ਜੀਵਨ ਵਿਚ ਢਾਲ ਕੇ, ਭਾਣਾ ਮੰਨਦਿਆਂ ਹੋਇਆ ਕਰਤਾਰ ਨੂੰ ਆਪਣੇ ਅੰਗ-ਸੰਗ, ਅਨੁਭਵ ਕਰਨਾ ਹੁੰਦਾ ਹੈ। ਧਰਮ ਦੇ ਮਾਰਗ ਤੇ, ਵਿਖਾਵੇ ਤੇ ਕਰਮਕਾਂਡ ਵਿਅਰਥ ਹਨ। ਬੰਦਾ ਫਿਰ ਖੁਸ਼ੀ, ਗਮ ਤੇ ਡਰ ਤੋਂ ਉਪਰ ਉਠ ਚੜਦੀ ਕਲਾ ਤੇ ਅਨੰਦ ਵਾਲਾ ਜੀਵਨ ਜਿਉਦਾ ਹੈ ਨਹੀ ਤਾਂ ਚਿੰਤਾ ਵਿਚ ਗ੍ਰਸਿਆ ਰਹਿੰਦਾ ਹੈ। ਇਥੇ ਹੀ ਭਾਈ ਲਹਿਣੇ ਨੂੰ ਗੁਰਿਆਈ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਤੇ ਆਪ ਜੋਤੀ ਜੋਤ ਸਮਾ ਗਏ। ਵੱਡੇ ਰਹੱਸ ਦੀ ਗਲ ਹੈ ਕਿ ਇਥੇ ਗੁਰੂ ਸਾਹਿਬ ਦੀ ਮੁਸਲਮਾਨਾ ਪਵਿਤਰ ਕਬਰ ਦੇ ਨਾਲ ਸਮਾਧ ਵੀ ਮੌਜੂਦ ਹੈ ਤੇ ਇਕ ਤੀਸਰੀ ਸਮਾਧ ਭਾਰਤ ਵਾਲੇ ਪਾਸੇ ਹੈ। ਪਾਕਿਸਤਾਨ ਨੇ ਇਸ  ਸਥਾਨ ਤਕ ਖੁਲਾ ਲਾਂਘਾ ਦੇਣਾਂ ਮੰਨ ਲਿਆ ਹੈ।ਜਿਸਦਾ ਮਤਲਬ ਕਿ ਲੋਕ ਬਿਨਾ ਪਾਸਪੋਰਟ ਦੇ ਪਾਕਿਸਤਾਨ ਅੰਦਰ ਜਾ ਸਕਣਗੇ। ਪੰਜਾਬ ਸਰਕਾਰ ਨੇ ਲਾਂਘਾ ਪਾਸ ਕਰ ਦਿਤਾ ਹੈ ਪਰ ਕੇਂਦਰ ਦੀ ਕਾਂਗਰਸੀ ਸਰਕਾਰ ਇਸ ਸੰਬੰਧ ਘੇਸ ਮਾਰੀ ਬੈਠੀ ਹੈ। ਸਿੱਖਾਂ ਦਾ ਮੰਨਣਾ ਹੈ ਕਿ ਉਪਮਹਾਂਦੀਪ 'ਚ ਅਮਨ ਤਾਂ ਹੀ ਹੋ ਸਕਦੈ ਜੇਕਰ ਇਸ ਸਰਬ ਸਾਝੇ ਸਥਾਨ ਦੀ ਸਾਰ ਲਈ ਜਾਵੇ ਜੋ ਪਿਛਲੇ 56 ਸਾਲਾਂ ਤੋਂ ਅਣਗੋਲਿਆ ਪਿਆ ਹੈ। ਸੰਨ 2001 ਤੋ  ਲੈ ਕੇ ਸੰਗਤਾਂ ਹਰ ਮੱਸਿਆ, ਸੰਗਰਾਂਦ ਤੇ ਪੁਨਿਆ ਤੇ ਇਸ ਲਾਂਘੇ ਦੀ ਖੁਲ ਲਈ ਸਰਹੱਦ ਤੇ ਜਾ ਕੇ ਅਰਦਾਸ ਕਰਦੀਆਂ  ਹਨ।

ਕਰਤਾਪੁਰ ਰਾਵੀ ਕਿਨਾਰਾ (ਭਾਰਤ-ਪਾਕ ਸਰਹੱਦ ਤੋਂ 3 ਕਿਲੋਮੀਟਰ) ਜਿਲਾ ਨਾਰੋਵਾਲ, ਪਾਕਿਸਤਾਨ  (ਸਾਹਮਣੇ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਭਾਰਤ )ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ 54 ਕਿਲੋਮੀਟਰ, ਬਟਾਲੇ ਤੋਂ 35 ਤੇ ਗੁਰਦਾਸਪੁਰ 39, ਨਨਕਾਣਾ ਸਾਹਿਬ ਤੋਂ ਲਾਹੌਰ ਰਸਤੇ 180 ਕਿ.।  ਲਹੌਰੋ ਰੇਲ ਵੀ  ਜਾਂਦੀ ਹੈ ਚੱਕ ਅਮਰੂ ਵਾਲੀ ਲਾਈਨ ਤੇ ਦਰਬਾਰ ਸਾਹਿਬ ਨਾਂ ਦਾ ਸਟੇਸ਼ਨ  ਹੈ। ਸਰਹੱਦ ਤੋਂ ਕੋਈ 3 ਕਿਲੋਮੀਟਰ, ਪਾਕਿਸਤਾਨ ਅੰਦਰ ਰਾਵੀ ਦੇ ਪਰਲੇ ਕਿਨਾਰੇ ਤੇ ਸਥਿਤ ਹੈ। ਡੇਰਾ ਬਾਬਾ ਨਾਨਕ ਦੀ ਕਿਸੇ ਵੀ ਉਚੀ ਥਾ ਤੋਂ ਨਜ਼ਰ ਵੀ ਆਉਂਦਾ ਹੈ।

ਅਲੋਕਿਕ ਕਹਾਣੀ ਕਰਤਾਰ ਪੁਰ ਦੀ

Kartarpur

 

 ਅੱਜ ਕੱਲ ਜੋ ਡੇਰਾ ਬਾਬਾ ਨਾਨਕ ਕਸਬਾ ਹੈ, ਇਸਦੇ ਬਿਲਕੁਲ ਨਾਲ ਹੀ ਪਿੰਡ ਪੱਖੋਕੇ ਹੈ, ਜਿੱਥੋ ਦਾ ਮਸ਼ਹੂਰ ਸਿੱਖ ਅਜਿਤਾ ਰੰਧਾਵਾ ਹੋਇਆ ਹੈ। ਜਿਸ ਕੋਲ ਗੁਰੂ ਨਾਨਕ ਆਇਆ ਕਰਦੇ ਸਨ। ਇਥੋਂ 12 ਕਿਲੋਮੀਟਰ ਦੂਰ ਕਲਾਨੌਰ (ਮੱਧਕਾਲ ਦਾ ਮਸ਼ਹੂਰ ਸ਼ਹਿਰ ਜਿਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ) ਵਿਖੇ ਉਦੋਂ ਦੀ ਸਰਕਾਰ ਦਾ ਕਰੋੜੀਆ (ਭਾਵ ਟੈਕਸ ਕਲੈਕਟਰ) ਰਾਜਾ ਦੁਨੀ ਚੰਦ ਨਿਵਾਸ ਕਰਦਾ ਸੀ। ਜੋ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲੱਗ ਪਿਆ। ਇਕ ਦਿਨ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਮਕਸਦ ਨਾਲ ਜਦੋਂ ਰਵਾਨਾ ਹੋਇਆ ਤਾਂ ਘੋੜੇ ਦੀ ਰਕਾਬ ਤੋਂ ਪੈਰ ਤਿਲਕਣ ਕਾਰਨ ਡਿੱਗਾ ਤੇ ਬੇਇੱਜ਼ਤ ਹੋਇਆ। ਅਗਲੇ ਦਿਨ ਫਿਰ ਜਦੋਂ ਦੁਬਾਰਾ ਚੜਿਆ ਤੇ ਰਸਤੇ ਵਿੱਚ ਦਿਸਣਾ ਬੰਦ ਹੋ ਗਿਆ। ਫਿਰ ਜਦ ਹੰਕਾਰ ਖਤਮ ਹੋ ਗਿਆ ਤਾਂ ਨਿਮਾਣਾ ਬਣਕੇ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੀ ਸ਼ਰਨ ਗਿਆ ਤੇ ਸਿੱਖ ਹੋ ਨਿਬੜਿਆ। ਏਸੇ ਨੇ ਹੀ 100 ਵਿਘਾ ਜ਼ਮੀਨ ਪੰਥ ਨੂੰ ਭੇਂਟ ਕੀਤੀ। ਗੁਰੂ ਸਾਹਿਬ ਨੇ ਬਕਾਇਦਾ ਮੋਹੜੀ ਗੱਡ ਕੇ ਸਿੱਖੀ ਦੇ ਪਹਿਲੇ ਸਥਾਨ: ਕਰਤਾਰ ਪੁਰ ਦੀ ਨੀਂਹ ਮਿਤੀ 13 ਮਾਘ ਸੰਮਤ 1572ਨੂੰ ਰੱਖੀ।ਰਾਜਾ ਦੁਨੀ ਚੰਦ ਨੇ ਧਰਮਸਾਲ ਵੀ ਬਣਵਾਈ। ਕਈ ਅਜੋਕੇ ਲਿਖਾਰੀਆਂ ਨੇ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਆਪਣੀ ਸਹੁਰੇ ਢੇਰੀ ਤੇ ਕਰਤਾਰਪੁਰ ਵਸਾਇਆ ਹੈ ਜੋ ਗਲਤ ਹੈ।ਦੁਨੀ ਚੰਦ ਵਾਲੀ ਸਾਖੀ ਬਕਾਇਦਾ ਪੁਰਾਤਨ ਗ੍ਰੰਥਾਂ ਵਿਚ ਵੀ ਮਿਲਦੀ ਹੈ।ਰਾਜਾ ਦੁਨੀ ਚੰਦ ਦੀ ਓਲਾਦ ਵਿੱਚੋਂ ਹੀ  ਭਗਤ ਰਾਮ ਹੋਇਆ ਹੈ ਜੋ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਬਖਸ਼ੀ ਸੀ।(ਦੁਨੀ ਚੰਦ ਦੀ ਕਲਾਨੌਰ ਵਿਖੇ ਯਾਦਗਾਰ ਬਣਾਉਣੀ ਚਾਹੀਦੀ ਹੈ) 
* ਗੁਰੂ ਸਾਹਿਬ ਨੇ ਕਰਤਾਰਪੁਰ ਆ ਕੇ ਪੀਰਾਂ ਫਕੀਰਾਂ ਵਾਲੇ ਕੱਪੜੇ ਲਾਹ ਦਿੱਤੇ ਤੇ ਆਮ ਸੰਸਾਰੀ ਲੋਕਾਂ ਵਾਲੇ ਕੱਪੜੇ ਪਾ ਲਏ। ਗੁਰੂ  ਸਾਹਿਬ ਜੀ ਦੇ ਸਿਰ ਤੇ ਪੱਗ ਹੁੰਦੀ, ਮੋਢਿਆਂ ਤੇ ਪਰਨਾ ਤੇ ਤੇੜ ਚਾਦਰ ਹੁੰਦੀ।ਸੋਢੀ ਮਿਹਰਬਾਨ ਵਾਲੀ ਸਾਖੀ ਮੁਤਾਬਿਕ ਸਿਰ ਤੇ ਜੂੜਾ ਹੁੰਦਾ। ਸੁਬਾਹ ਸਵੇਰੇ ਕੀਰਤਨ ਹੁੰਦੇ ਬਾਣੀਆਂ ਪੜੀਆਂ ਜਾਂਦੀਆਂ ਸਨ।
* ਮਹਾਰਾਸ਼ਟਰ ਦੇ ਇਕ ਕਵੀ ਨੇ 1774 ਈ.'ਚ ਲਿਖਿਆ ਕਿ ਗੁਰੂ ਜੀ ਨੇ ਜੋ ਧਰਮਸਾਲਾ ਬਣਾਈ ਉਹ ਮਸਜਦ ਦੀ ਨਿਆਈ ਸੀ। “ਗੁਰੂ ਦਾ ਪਹਿਰਾਵਾ ਅੱਧਾ ਮੁਸਲਮਾਨਾਂ ਤੇ ਅੱਧਾ ਹਿੰਦੂਆਂ ਵਰਗਾ ਸੀ।”
28



* ਬਾਕੀ ਦੀਆਂ ਤਿੰਨ ਉਦਾਸੀਆਂ ਸਾਹਿਬ ਕਰਤਾਰ ਪੁਰ ਤੋਂ ਹੀ ਰਵਾਨਾ ਹੋਏ ਸਨ। (ਗੁਰੂ ਜੀ ਦਾ ਪਰਿਵਾਰ ਵੀ ਫਿਰ ਇਥੇ ਹੀ ਆ ਵਸਿਆ।ਪਹਿਲਾਂ ਕਲਾਂਨੌਰ ਰਹਾਇਸ਼ ਕੀਤੀ ਤੇ ਫਿਰ ਬੇਦੀ ਪੱਖੋਕੇ ਆ ਗਏ।)
*ਇਥੋਂ ਹੀ ਸਾਹਿਬ ਵਟਾਲਾ, ਸਿਆਲਕੋਟ, ਲਹੌਰ, ਪੱਟੀ, ਟਿੱਲਾ ਬਾਲ ਗੁਦਾਈ ਸਹਿਰਾਂ ਦੀ ਸੈਲ ਲਈ ਗਏ।
* ਇੱਕ ਜੋਧਾ ਨਾਮੀ ਗੁਰੁ ਦਾ ਸਿੱਖ ਪਿੰਡ ਖਡੂਰ ਵਸਦਾ ਸੀ। ਉਸ ਦੇ ਸਿਦਕ ਤੇ ਗੁਰੂ-ਭਗਤੀ ਦਾ ਪਿੰਡ ਵਾਸੀਆਂ ਨੂੰ ਪਤਾ ਚਲ ਚੁਕਾ ਸੀ। ਉਸੇ ਪਿੰਡ ਦਾ ਇੱਕ ਲਹਿਣਾ ਨਾਮੀ ਤ੍ਰੇਹਣ ਖੱਤਰੀ ਦੇਵੀ ਦਾ ਸੱਚਾ ਉਪਾਸਕ ਸੀ। ਲਹਿਣੇ ਨੇ ਜੋਧੇ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਹੋਇਆ ਸੀ। ਇੱਕ ਵਾਰ ਲਹਿਣਾ ਆਪਣਾ ਸੰਗ (ਜੱਥਾ) ਲੈ ਕੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ। ਰਾਤ ਉਹਨਾਂ ਪੱਖੋਕੇ ਪੜਾਅ ਕੀਤਾ। ਮਨ੍ਹੇਰੇ ਜਦ ਬਾਕੀ ਦੇ ਸਾਥੀ ਸੁੱਤੇ ਹੋਏ ਸਨ ਤਾਂ ਲਹਿਣਾ ਆਪਣੇ ਘੋੜੇ ਤੇ ਸਵਾਰ ਹੋ ਕਰਤਾਰਪੁਰ ਨੂੰ ਰਵਾਨਾ ਹੋਇਆ, ਰਸਤੇ ਵਿੱਚ ਉਸਨੂੰ ਇੱਕ ਬਜ਼ਰੁਗ ਮਿਲਿਆ ਜਿਸ ਪਾਸੋਂ ਲਹਿਣੇ ਨੇ ਗੁਰੂ ਜੀ ਦੇ ਡੇਰੇ ਬਾਰੇ ਪੁਛਿਆ, ਬਜ਼ੁਰਗ ਨੇ ਉਸਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਉਦੇ ਚਲੋ। ਕਰਤਾਰਪੁਰ ਪਹੁੰਚ ਜਦ ਲਹਿਣਾ ਆਪਣੇ ਘੋੜੇ ਨੂੰ ਕਿਲ੍ਹੇ ਨਾਲ ਬੰਨ ਕੇ ਗੁਰੂ ਜੀ ਨੂੰ ਮਿਲਣ ਗਿਆ ਤਾਂ, ਪਤਾ ਲੱਗਾ ਉਹ ਬਜ਼ੁਰਗ ਖੁਦ ਗੁਰੂ ਨਾਨਕ ਆਪ ਹੀ ਸੀ। ਲਹਿਣਾ ਬਸ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਤੇ ਬਾਅਦ ਵਿਚ ਗੁਰੂ ਜੀ ਨੇ ਉਸਨੂੰ  ਦੂਸਰਾ ਗੁਰੂ ਥਾਪ ਕੇ ਗੁਰੂ ਅੰਗਦ ਬਣਾ ਦਿਤਾ।
* ਗੁਰੂ ਅੰਗਦ ਦੇਵ ਪਹਿਲੀ ਵੇਰ ਬਿਕ੍ਰਮੀ 1589 ਮੁਤਾਬਿਕ 1532 ਈ: ਨੂੰ ਕਰਤਾਰ ਪੁਰ ਆਏ ਸਨ।
* ਇਥੇ ਹੀ ਸਾਹਿਬ ਦੇ ਹੁਕਮ ਮੁਤਾਬਿਕ ਗੁਰੂ ਅੰਗਦ ਨੇ ਸ਼ਬਦਾਂ ਦੀ ਚੋਣ ਤੇ ਤਰਤੀਬ ਦੇ ਕੇ ਗੁਰਬਾਣੀ ਦਾ ਧੁਰਾ ਜਪੁਜੀ ਤਿਆਰ ਕੀਤਾ।
* ਸਾਖੀਆਂ ਅਨੁਸਾਰ ਭਾਈ ਬਲਵੰਡ ਕੀਰਤਨੀਏ ਨੂੰ ਸਹਿਬ ਨੇ ਆਪ ਸੁਨੇਹਾ ਭੇਜ ਕਰਤਾਰਪੁਰ ਸੱਦ ਲਿਆਦਾ ਸੀ।
* ਕਰਤਾਰਪੁਰ ਵਿਖੇ ਆਉਂਦੇ ਜਾਂਦੇ ਵਾਸਤੇ ਦੋ ਵਕਤ ਲੰਗਰ ਦਾ ਇੰਤਜਾਮ ਰਹਿੰਦਾ ਸੀ। (ਸਰਦੀਆਂ 'ਚ ਖਿਚੜੀ ਨਾਲ ਰੋਟੀ ਤੇ ਗਰਮੀਆਂ 'ਚ ਦਾਲ ਨਾਲ) ਇੱਕ ਵਾਰੀ ਇੱਕ ਬ੍ਰਾਹਮਣ ਨੇ ਲੰਗਰ ਤੋਂ ਭੋਜਨ ਕਰਨ ਤੋਂ ਨਾਂਹ ਕਰ ਦਿਤੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਸਨੂੰ ਕੱਚੀ ਰਸਦ ਦੇ ਦਿੱਤੀ ਗਈ ਸੀ। ਪਰ ਚੁੱਲੇ ਵਾਸਤੇ ਜਦੋਂ ਜਗ੍ਹਾਂ ਪੁੱਟੀ ਤਾਂ ਥੱਲਿਓ ਕੁੱਤੇ ਦਾ ਪਿੰਜਰ ਨਿਕਲ ਆਇਆ। ਫਿਰ ਦੂਸਰੀ ਜਗ੍ਹਾ ਜਦ ਪੁਟੀ ਤਾਂ ਕੀੜੀਆਂ ਦਾ ਭੌਣ ਨਿਕਲਆ। ਆਖਿਰ ਹਾਰ ਕੇ ਗੁਰੂ ਜੀ ਦੇ ਚਰਣੀ ਲਗਾ ਤੇ ਗਿਆਨ ਦੀ ਪ੍ਰਾਪਤੀ ਕੀਤੀ।
* ਕਲਾਨੌਰ ਦੇ ਸੈਦੇ ਤੇ ਘੇਹੋ ਖਿੱਜਰ ਖਵਾਜਾ ਦੇ ਭਗਤ ਸਨ ਜਦੋਂ ਉਹਨਾਂ ਸੁਫਨੇ 'ਚ ਵੇਖਿਆ ਕਿ ਖੁਦ ਖਵਾਜਾ ਪੀਰ ਵੀ ਗੁਰੂ  ਜੀ ਦਾ ਭਗਤ ਹੈ ਤੇ ਮੱਛੀ ਦੀ ਭੇਂਟ ਗੁਰੂ ਜੀ ਨੂੰ ਕਰਦਾ ਹੈ ਤਾਂ ਉਹਨਾਂ ਨੂੰ ਵੀ ਗਿਆਨ ਹੋ ਗਿਆ।
* ਇਥੇ ਗੁਰੂ ਸਾਹਿਬ ਨੇ ਸਿੱਖਾਂ ਦਾ ਇਮਤਿਹਾਨ ਲਇਆ। ਸੈਂਕੜਿਆਂ ‘ਚੋਂ ਸਿਰਫ ਲਹਿਣਾ ਹੀ ਖਰਾ ਉਤਰਿਆ।  ਉਦੋਂ ਕਈਆਂ ਦੀ ਕੁਤੱਕੇ (ਡੰਡੇ) ਨਾਲ ਭੁਗਤ ਵੀ ਸਵਾਰੀ। ਪ੍ਰੀਖਿਆ ਵੇਲੇ ਬਾਬਾ ਬੁੱਢਾ, ਪੱਖੋਕਿਆਂ ਦਾ ਸਧਾਰਨ, ਭਗੀਰਥ ਤੇ  ਲਹਿਣਾ ਹੀ ਪੂਰੇ ਉਤਰਦੇ। ਪਰ ਸਭ ਤੋਂ ਵੱਧ ਨੰਬਰ ਲਹਿਣੇ ਨੇ ਹੀ ਲਏ।
* ਸਾਹਿਬ ਦੇ ਹੋਰ ਸ਼ਰਧਾਵਾਨ ਸੇਵਕਾਂ ਵਿਚੋਂ ਮੂਲ ਚੰਦ ਸਣਖੱਤਾ, ਪ੍ਰਿਥੀਮੱਲ, ਭਾਈ ਲਾਲੋ, ਭਾਈ ਕਾਲਾ, ਭਾਈ ਮੀਹਾਂ, ਅਜਿਤਾ ਰੰਧਾਵਾ, ਮਾਣਕ ਬ੍ਰਹਮਣ, ਸੁਖਾ ਤਖਾਣ, ਪੀਰਾ ਲੁਹਾਰ, ਧੀਰੂ ਨਾਈ, ਨਿਹਾਲਾ ਰੰਧਾਵਾ, ਦਲੇਲ ਪਠਾਣ, ਸੰਤਾ, ਕਮਾਲੀਆ ਤੇ ਭਾਈ ਬਾਲਾ ਤੇ ਮਰਦਾਨਾ ਹੋਏ ਹਨ।
* ਗੁਰੂ ਸਾਹਿਬ ਆਪਣੀ ਮੌਜ ਮੁਤਾਬਿਕ ਭੇਸ ਵੀ ਬਦਲਦੇ। ਇਕ ਵਾਰੀ ਇਨ੍ਹਾਂ ਧਾਣਕ (ਸ਼ਿਕਾਰੀ ਸਾਂਸੀ) ਦਾ ਭੇਖ ਧਾਰਨ ਕੀਤਾ।ਆਪਣੇ ਆਪ ਨੂੰ ਨੀਚਾਂ ਤੋਂ ਵੀ ਨੀਚ ਕਿਹਾ।ਨਾਨਕ ਦੁਨੀਆਂ ਦਾ ਪਹਿਲਾ ਪੈਗੰਬਰ ਸੀ ਜਿਸ ਨੇ ਏਨੀ ਨਿਮਰਤਾ ਵਿਖਾਈ ਤੇ ਅੱਜ ਤੋਂ 500 ਸਾਲ ਪਹਿਲਾਂ 'ਅਛੂਤਾਂ' ਨੂੰ ਗਲ ਨਾਲ ਲਾਇਆ।
* ਰਾਵੀ ਕਿਨਾਰੇ ਇਕ ਵੇਰਾਂ ਦੀਵਾਨ ਲਾਈ ਬੈਠੇ ਸਨ ਕਿ  ਕੁਝ ਸ਼ਰਾਬੀ ਮੁੰਡੇ ਖਰਮਸਤੀ ਕਰੀ ਜਾਣ। ਜਿਸ ਤੇ ਸਿੱਖਾਂ ਚਾਹਿਆ ਕਿ ਗੁਰੂ ਜੀ ਉਨਾਂ ਨੂੰ ਡਾਟ ਮਾਰਨ। ਪਰ ਗੁਰੂ ਜੀ ਨੇ ਸ਼ਕਾਇਤ ਕਰਨ ਵਾਲਿਆ ਨੂੰ ਕਿਹਾ ਕਿ ਮੈਨੂੰ ਤਾਂ ਸਭ ਸ਼ਰਾਬੀ ਹੀ ਨਜਰ ਆਵਦੇ ਨੇ। ਕਿਸੇ ਨੂੰ ਮਾਇਆ ਦਾ ਨਸ਼ਾ, ਕਿਸੇ ਨੂੰ ਕਾਮ ਦਾ ਨਸ਼ਾ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ, ਮਰਨ ਸਭ ਨੇ ਵਿਸਾਰ ਰਖਿਆ ਹੈ।
* ਬੇਬੇ ਨਾਨਕੀ ਸਾਹਿਬ ਦੀ ਭੈਣ ਸੀ, ਜਿਸ ਨੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਪਛਾਣਿਆ ਕਿ ਉਹ ਅਕਾਲ ਪੁਰਖ ਨਾਲ ਇਕ ਮਿਕ ਹਨ।ਬੇਬੇ ਜੀ ਸੁਲਤਾਨ ਪੁਰ ਲੋਧੀ ਦੇ ਜੈ ਰਾਮ ਉਪੱਲ ਨਾਲ ਵਿਆਈ ਹੋਈ ਸੀ। ਤਲਵੰਡੀ ਦਾ ਹਾਕਮ ਰਾਇ ਬੁਲਾਰ ਸਾਹਿਬ ਸਾਹਿਬ ਨੂੰ ਪਛਾਨਣ ਵਾਲਾ ਦੂਸਰਾ ਸ਼ਖਸ ਹੋਇਆ ਹੈ।(ਸਾਹਿਬ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਪਟਵਾਰੀ ਸੀ ਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਸਾਹਿਬ ਦੇ ਮਹਿਲਾਂ ਦਾ ਨਾਂ ਘੁੰਮੀ (ਸੁਲੱਖਣੀ) ਸੀ ਉਹ ਬਟਾਲਾ ਦੇ ਚੋਨੇ ਖਤਰੀ ਮੂਲ ਚੰਦ ਦੀ ਧੀ ਸੀ- ਪੇਕਾ ਨਾਂ ਗੁਬੂ)
* ਬਾਬੇ ਨੇ ਜਦ ਫਰਮਾ ਦਿੱਤਾ ਕਿ ਉਹ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ ਤਾਂ ਸਵਾਲ ਉਠਿਆ ਕਿ ਇਹਨਾਂ ਦੀ ਪੰਜ ਭੂਤਕ ਦੇਹ ਨੂੰ ਮੁਸਲਮਾਨਾਂ ਵਾਂਗ ਦਫਨਾਇਆ ਜਾਏ ਜਾਂ ਹਿੰਦੂਆਂ ਵਾਂਗ ਜਲਾਇਆ ਜਾਏ। ਸਾਖੀਆਂ ਵਿਚ ਲਿਖਿਆ ਹੈ ਕਿ ਉਸ ਵਕਤ ਸਾਹਿਬ ਜੀ ਨੇ ਉਪਦੇਸ ਕੀਤਾ ਕਿ ਮੇਰੇ ਸਰੀਰ ਦੇ ਇੱਕ ਪਾਸੇ ਹਿੰਦੂ ਤੇ ਦੂਜੇ ਪਾਸੇ ਮੁਸਲਮਾਨ ਫੁੱਲ ਰੱਖ ਦੇਣ। ਸਵੇਰੇ ਦੇਖਣਾ ਕਿ ਜਿੱਧਰ ਦੇ ਫੁੱਲ ਕਮਲਾ ਜਾਣ ਉਹ ਸਮਝੋ ਹਾਰ ਗਏ। ਸਵੇਰੇ ਜਦੋਂ ਚਾਦਰ ਚੁੱਕੀ ਤਾਂ ਉਥੋਂ ਗੁਰੂ ਸਾਹਿਬ ਜੀ ਦਾ ਸਰੀਰ ਗਾਇਬ ਸੀ। ਜਦ ਕਿ ਦੋਵਾਂ ਧਿਰਾਂ ਦੇ ਫੁੱਲ ਐਨ ਤਾਜ਼ੇ ਰਹੇ। ਹਿੰਦੂ ਅਤੇ ਮੁਸਲਮਾਨਾਂ ਨੇ ਫਿਰ ਉਸ ਚਾਦਰ ਨੂੰ ਹੀ ਅੱਧ ਵਿਚੋਂ ਪਾੜ ਕੇ ਦਬਾਇਆ ਅਤੇ ਸਾੜਿਆ। ਗੁਰੂ ਸਾਹਿਬ ਜੀ ਦੀ ਬਕਾਇਦਾ ਕਰਤਾਰਪੁਰ ਵਿੱਚ ਸਮਾਧ ਦੇ ਨਾਲ ਕਬਰ ਵੀ ਮੌਜੂਦ ਹੈ।
* ਅੱਸੂ ਦੀ ਦੱਸਵੀਂ ਸੰਮਤ 1596 (22 ਸਤੰਬਰ 1539) ਨੂੰ ਗੁਰ ਸਾਹਿਬ ਜੋਤੀ ਜੋਤ ਸਮਾਏ ਕਰਤਾਰਪੁਰ ਵਿਖੇ।
ੂ 
Add caption

29


 ਸਾਰੀਆਂ ਜਨਮ ਸਾਖੀਆਂ ਅਨੁਸਾਰ ਸਾਹਿਬ ਦੀ ਕੁਲ ਉਮਰ 70 ਸਾਲ 5 ਮਹੀਨੇ ਤੇ 7 ਦਿਨ ਹੈ। ਪਰ ਇਸ ਉਮਰ ਅਨੁਸਾਰ ਸਾਹਿਬ ਦਾ ਜਨਮ ਵਸਾਖ ਦਾ ਬਹਿੰਦਾ ਹੈ। ਪੁਰਾਣੀਆ ਜਨਮ ਸਾਖੀਆਂ ਤੇ ਭਾਈ ਗੁਰਦਾਸ ਅਨੁਸਾਰ ਵੀ ਵਸਾਖ ਹੀ ਹੈ।ਪਰ ਬਾਲੇ ਵਾਲੀ ਜਨਮ ਸਾਖੀ ਨੇ ਵੱਡੇ ਭੁਲੇਖੇ ਖੜੇ ਕਰ ਰਖੇ ਹਨ।ਜਿਸ ਅਨੁਸਾਰ ਜਨਮ ਕਤਕ ਪੁਨਿਆ ਦੱਸਿਆ ਗਿਆ ਹੈ। ਜੋ ਗਲਤ ਹੈ।ਇਤਹਾਸਕਾਰਾਂ ਸਿੱਧ ਕੀਤਾ ਹੈ ਕਿ ਪ੍ਰਚਲਤ (ਬਾਲੇ ਵਾਲੀ) ਜਨਮਸਾਖੀ ਬਾਦ ਦੀ ਲਿਖੀ ਹੋਈ ਹੈ।ਓਧਰ ਗੁਰੂ ਅਮਰਦਾਸ ਪਾਤਸ਼ਾਹ ਤੋਂ ਹੀ ਸਿੱਖੀ ਵਿਚ ਵਸਾਖੀ ਮਨਾਉਣ ਦੇ ਸਬੂਤ ਮਿਲਦੇ ਹਨ। ਫਿਰ ਦਸਮ ਪਾਤਸ਼ਾਹ ਨੇ ਤੇ ਖਾਲਸੇ ਦਾ ਜਨਮ ਵੀ ਵਸਾਖੀ ਹੀ ਤਹਿ ਕੀਤਾ। ਅੱਜ ਸੁਧਾਰਵਾਦੀ ਸਿੱਖ ਤਾਂ ਚਾਹੁੰਦੇ ਹਨ ਕਿ ਸਾਹਿਬ ਦਾ ਜਨਮ ਦਿਹਾੜਾ ਵੀ ਵਸਾਖੀ ਤੇ ਹੀ ਮਨਾਇਆ ਜਾਏ ਪਰ ਸਾਡੇ ਉਹ ਵੀਰ ਜੋ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਅੰਗ ਮੰਨਦੇ ਹਨ ਉਹ ਗੁਰਪੁਰਬ ਦੀ ਤਬਦੀਲੀ ਦੇ ਖਿਲਾਫ ਹਨ। ਕਰਮ ਸਿੰਘ ਹਿਸਟੋਰੀਅਨ ਤੇ ਪਾਲ ਸਿੰਘ ਪੁਰੇਵਾਲ ਨੇ ਇਸ ਸਬੰਧ ਵਿਚ ਡੂੰਘੀਆਂ ਖੋਜਾਂ ਕਰਕੇ ਵਿਰੋਧੀਆਂ ਨੂੰ ਨਿਰਉਤਰ ਕਰ ਰਖਿਆ ਹੈ।
* ਭਾਈ ਲਹਿਣੇ ਨੇ 6 ਸਾਲ (ਕਈ ਲਿਖਾਰੀਆਂ 13 ਸਾਲ ਲਿਖਿਆ ਹੈ) ਤੱਕ ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ। ਸਾਹਿਬ ਲਹਿਣੇ ਨੂੰ 'ਪੁਰਖਾ' ਕਹਿਕੇ ਸੰਬੋਧਨ ਕਰਿਆ ਕਰਦੇ ਸਨ।ਲਹਿਣੇ ਨੂੰ ਗੁਰੂ  ਥਾਪਣ ਵੇਲੇ ਗੁਰੂ ਜੀ ਨੇ ਲਹਿਣੇ ਅੱਗੇ ਮੱਥਾ ਟੇਕਿਆ ਤੇ ਗੁਰਬਾਣੀ ਵਾਲੀ ਪੋਥੀ ਵੀ ਸੌਂਪ ਦਿੱਤੀ ਸੀ।
Add caption
* ਲਹਿਣੇ ਦਾ ਸਾਹਿਬ ਪ੍ਰਤੀ ਸਿਦਕ, ਤੇ ਪੂਰਨ ਭਰੋਸੇ ਦੀਆਂ ਉਦਾਹਰਣਾਂ ਪੜ੍ਹਨ ਤੇ ਅੱਖਾਂ ਭਰ ਆਉਦੀਆਂ ਹਨ।
* ਸੰਮਤ 1741ਬਿਕਰਮੀ (1684 ਈ.) ਨੂੰ ਰਾਵੀ ਦੇ ਹੜ੍ਹ ਕਾਰਨ ਸਮਾਧ ਤੇ ਕਬਰ ਨੂੰ ਵੱਡਾ ਨੁਕਸਾਨ ਪਹੁੰਚਿਆ। ਸਿੱਖ ਮੰਨਦੇ ਹਨ ਕਿ ਇਹ ਵੀ ਗੁਰੂ  ਸਾਹਿਬ ਜੀ ਦੀ ਹੀ ਕਰਨੀ ਸੀ, ਕਿਉਂਕਿ ਗੁਰੂ  ਸਾਹਿਬ ਗੋਰਾਂ ਅਤੇ ਮੜ੍ਹੀਆਂ ਪੂਜੇ ਜਾਣ ਤੇ ਖਿਲਾਫ ਸਨ। ਪਰ ਫਿਰ ਵੀ ਬੇਦੀਆਂ ਨੇ ਕਰਤਾਰਪੁਰ ਤੋਂ ਭਸਮ ਵਾਲੀ ਗਾਗਰ ਲਿਆ ਕੇ ਪੱਖੋਕੇ ਲਾਗੇ ਦਫਨਾ ਦਿੱਤੀ। ਜਿੱਥੇ ਅੱਜ ਕੱਲ ਸਰਜੀ ਦੇ ਖੂਹ ਉਪਰ ਗੁਰਦੁਆਰਾ ਦੇਹੁਰਾ ਸਾਹਿਬ ਮੌਜੂਦ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀਆਂ ਤਿੰਨ ਸਮਾਧਾਂ ਹੋ ਜਾਂਦੀਆਂ ਹਨ। (ਇਹ ਡੇਰਾ ਬਾਬਾ ਨਾਨਕ, ਭਾਰਤ ਅੰਦਰ ਪੈਂਦੀ ਹੈ)
* ਡੇਹਰੇ ਵਾਲੇ ਦਰਬਾਰ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਜਰਨੈਲ ਸਰਦਾਰ ਸੁਧ ਸਿੰਘ ਨੇ ਮੌਜੂਦਾ ਇਮਾਰਤ ਸੰਮਤ 1884 ਵਿਚ ਬਣਵਾਈ।ਮਹਾਰਾਜੇ ਦੁਆਰਾ ਚੜਾਈ ਗਈ ਸੋਨੇ ਦੀ ਪਾਲਕੀ ਦੁਨੀਆਂ ਦੀ ਸਭ ਤੋਂ ਖੁਬਸੂਰਤ ਪਾਲਕੀ ਹੈ।ਇਸ ਤੋਂ ਪਹਿਲਾਂ ਸੇਵਾ ਰਾਜੇ ਚੁੰਨੀ ਲਾਲ ਹੈਦਰਾਬਾਦੀਏ ਨੇ ਸੰਮਤ 1801 'ਚ ਕੀਤੀ ਸੀ।ਪਰ ਕਰਤਾਰਪੁਰ ਦੀ ਮੌਜੂਦਾ ਇਮਾਰਤ ਦੀ ਮੁਰੰਮਤ ਵੱਡੇ ਪੱਧਰ ਤੇ ਲਾਲਾ ਸ਼ਾਮ ਦਾਸ ਨੇ 1911 ਈ.ਨੂੰ  ਕਰਵਾਈ ਸੀ।
* ਰਾਵੀ ਦਾ ਕਰਤਾਰ ਪੁਰ ਨਾਲ ਅਟੁੱਟ ਰਿਸ਼ਤਾ ਹੈ।ਭਵਿੱਖ ਵਿਚ ਜੇ ਕਿਤੇ  ਕਾਰ ਸੇਵਾ ਹੋਵੇ ਤਾਂ ਰਾਵੀ ਨੂੰ ਬੰਨ ਬਣਾ ਕੇ ਦੂਰ ਰੱਖਣ ਦੇ ਬਜਾਏ ਕਿਸੇ ਤਰਾਂ ਰਾਵੀ ਨਾਲ ਨੇੜਤਾ ਬਰਕਰਾਰ ਰਖੀ ਜਾਵੇ।
* ਇੱਥੇ ਹੀ ਸਾਹਿਬ ਨੇ ਆਪਣੀ ਮਾਸਟਰ ਪੀਸ ਬਾਣੀ ਬਾਰਹਮਹਾਂ ਦੀ ਰਚਨਾ ਕੀਤੀ ।ਇਹ ਸਾਹਿਬ ਦੀ ਆਖਰੀ ਬਾਣੀ ਹੈ।
* ਕਰਤਾਰਪੁਰ ਹੀ ਗੁਰਮੁਖੀ ਲਿਪੀ ਦਾ ਪੁਨਰ ਜਨਮ ਸਥਾਨ  ਹੈ।ਹਾਲਾਂਕਿ ਲਿਪੀ ਤਾਂ ਬਹੁਤ ਪੁਰਾਣੀ ਹੈ। ਜੀ ਬੀ ਸਿੰਘ ਅਨੁਸਾਰ ਇਸ ਦੇ 1500 ਸਾਲ ਪੁਰਾਣੇ ਸਿਲ-ਲੇਖ ਮਿਲਦੇ ਹਨ। ਪਰ ਗੁਰੂ ਸਹਿਬ ਵੇਲੇ ਇਹ ਲਗ ਪਗ ਖਤਮ ਹੋਣ ਕਿਨਾਰੇ ਸੀ।
* ਕਰਤਾਰਪੁਰ ਗਰਮੀਆਂ ਦੀ ਰੁੱਤੇ ਬਾਬੇ ਦੀ ਮੰਜੀ ਪਿੱਪਲ ਦੇ ਰੁੱਖ ਹੇਠ ਹੋਇਆ ਕਰਦੀ ਸੀ (ਪੁਰਾਤਨ ਜਨਮ ਸਾਖੀ)
* ਇਥੋ 5-6 ਮੀਲ ਦੀ ਵਿੱਥ ਤੇ ਪਿੰਡ ਮੀਆਂ ਮਿੱਠੇ ਦਾ ਕਠਿਆਲਾ ਹੈ (ਓਦੋਂ ਕਲਾਨੌਰ ਪਰਗਣੇ ਦਾ ਪਿੰਡ ਨੇਬਾਦੇ) ਜਿਥੇ ਸਾਹਿਬ ਦੀ ਗੋਸ਼ਟ ਅਬਦੁਲ ਰਹਿਮਾਨ (ਮੀਆਂ ਮਿੱਠਾਂ) ਨਾਲ ਹੋਈ ।
* ਕਰਤਾਰਪੁਰ  ਦੇਰ ਰਾਤ ਤੱਕ ਕੀਰਤਨ ਹੁੰਦਾ ਰਹਿੰਦਾ। ਅਖੀਰ 'ਚ ਰਬਾਬੀ ਆਰਤੀ ਤੇ ਸੋਹਿਲਾ ਪੜਦਾ। ਜਦੋਂ ਸੰਗਤ ਸੋਂ ਜਾਂਦੀ ਤਾਂ ਬਾਬਾ ਦਰਿਆ 'ਹ ਨਾਉਂਣ ਚਲ ਉਠਦਾ। ਚਾਦਰ ਤੇ ਪਰਨਾ (ਅੰਗੋਛਾ) ਬਾਹਰ ਰੱਖ ਦਿੰਦਾ। ਸਾਰੀ ਰਾਤ ਹੀ ਪਾਣੀ 'ਚ ਖਲੌਤਾ ਰਹਿੰਦਾ ਤੇ ਸੂਰਜ ਚੜੇ ਬਾਹਰ ਨਿਕਲਦਾ। ਅੰਗੋਛੇ ਨਾਲ ਪੂੰਝ ਕੇ ਕੋਪੀਨ (ਲੰਗੋਟੀ ਜਿਹੀ) ਤੇੜ ਬੰਨ ਲੈਂਦਾ। ਫਿਰ ਚਾਰੇ ਦਿਸ਼ਾਵਾਂ ਵੱਲ ਪੁੱਠਾ ਹੋ ਕੇ ਪ੍ਰਨਾਮ ਕਰਦਾ। ਫਿਰ ਤੇੜ ਚਾਦਰ ਬੰਨ ਲੈਂਦਾ। ਇਕ ਚਾਦਰ ਉੱਤੇ। ਉਪਰੰਤ ਲਹਿਣਾ ਆ ਬਾਬੇ ਦੇ ਪੈਰੀਂ ਪੈਂਦਾ।
ਇਕ ਵੇਰਾਂ ਲਹਿਣੇ ਨੇ ਪੁੱਛ ਹੀ ਲਿਆ ਕਿ ਐ ਬਾਬਾ ਤੂੰ ਤਾਂ ਆਪ ਅਕਾਲ ਨਾਲ ਅਭੇਦ ਹੈ ਫਿਰ ਐਨੀ ਮੁਸ਼ਕਲ ਘਾਲ ਕਿਓਂ? ਬਾਬੇ ਫੁਰਮਾਇਆ "ਬੱਚਾ ਤੁਹਾਡੇ ਥਾਇ ਹਉ ਸੇਵਾ ਕਰਦਾ ਹਾਂ ", ਭਾਵ ਆਪਣੇ ਸਿੱਖਾਂ ਦੀ ਸਿਫਾਰਸ਼ ਬਾਬਾ ਪਹਿਲਾਂ ਹੀ ਅਕਾਲ ਪੁਰਖ ਕੋਲ ਕਰ ਚੁਕਾ ਹੈ। (ਪੁਰਾਤਨ ਜਨਮ ਸਾਖੀ)
* ਬਾਬਾ ਜਦੋਂ ਰਾਵੀ 'ਚ ਹੁੰਦਾ ਤਾਂ ਲਹਿਣਾ ਬਾਹਰ ਬੈਠਾ ਉਡੀਕਦਾ ਰਹਿੰਦਾ। ਇਕ ਵੇਰਾਂ ਮੀਂਹ ਪੈਣ ਨਾਲ ਲਹਿਣੇ ਦੀ ਕਵਾਇ (ਕਮੀਜ ਵਰਗਾ ਕਪੜਾ) ਭਿੱਜ ਗਈ। ਲਹਿਣੇ ਨੂੰ ਠੰਡ ਲੱਗੀ ਤੇ ਉਹ ਬੇਸੁਰਤ ਹੋ ਡਿੱਗ ਪਿਆ ਸੀ।
* ਇਥੋਂ ਸਾਹਿਬ ਦਾ ਅਨਿਨ ਭਗਤ ਭਾਈ ਭਾਗੀਰਥ, ਗੁਰੂ ਦੇ ਹੁਕਮ ਅਨੁਸਾਰ ਇਕ ਗਰੀਬ ਸਿੱਖ ਦੀ ਕੰਨਿਆ ਦੇ ਵਿਆਹ ਦਾ ਸਮਾਨ ਲਾਹੋਰੋਂ ਲੈਣ ਗਿਆ ਸੀ ਤੇ ਲਹੌਰ ਦੇ ਬਣੀਏ ਨੂੰ ਵੀ ਸਮਾਨ ਦੇ ਨਾਲ ਹੀ ਲੈ ਆਦਾਂ, ਜੋ ਗੁਰੂ ਦਾ ਸ਼ਰਧਾਵਾਨ ਸੇਵਕ ਹੋ ਕੇ ਸ਼੍ਰੀ ਲੰਕਾ ਵਪਾਰ ਨੂੰ ਗਿਆ ਤੇ ਓਥੋਂ ਦੇ ਰਾਜਾ ਸ਼ਿਵਨਾਭ ਨੂੰ ਸਿੱਖ ਬਣਾਇਆ।
 ਮਿਲਾਪ ਦੋਦਾ ਇਥੇ ਲਾਗੇ ਹੀ ਇਕ ਪਿੰਡ ਹੈ ਜੋ ਗੁਰੂ ਸਾਹਿਬ ਦੇ ਸੇਵਕ ਦੋਦੇ ਦੇ ਨਾਂ ਤੇ ਦੋਦਾ ਪਿੰਡ ਹੀ ਅਖਵਾਉਂਦਾ ਹੈ। ਕਿਸੇ ਵੇਲੇ ਇਹ ਪਿੰਡ ਕਸਬੇ ਦਾ ਰੂਪ ਵੀ ਧਾਰਨ ਕਰ ਚੁੱਕਾ ਸੀ। ਸਾਖੀਆਂ 'ਚ ਦਰਜ ਹੈ ਕਿ ਸਾਹਿਬ ਨੇ ਦੋਦੇ ਦੇ ਸ਼ੰਕੇ ਦੂਰ ਕਰਨ ਲਈ ਇਕ ਵੇਰਾਂ ਰਾਵੀ ਦਰਿਆ ਦੁੱਧ ਦਾ ਵਗਾ ਦਿੱਤਾ ਸੀ। ਦੋਦੇ ਦੇ ਓਦੋ ਸਾਹਿਬ ਕੋਲੋ ਵਰ ਮੰਗਿਆ ਸੀ 
Add caption

30

ਕਿ ਰਾਵੀ ਦਰਿਆ ਉਸ ਦੇ ਖੇਤਾਂ ਤੋਂ ਪਰਾਂ ਹੀ ਰਹੇ।
* ਮਾਇਆ ਦਾ ਮੀਂਹ - ਸਾਖੀਆਂ 'ਚ ਦਰਜ ਹੈ ਕਿ ਇਕ ਵੇਰਾਂ ਸਾਹਿਬ ਨੇ ਲੋਕਾਂ ਦੇ ਭਰਮ ਦੂਰ ਕਰਨ ਲਈ ਮਾਇਆ ਦਾ ਮੀਂਹ ਵਰਾਇਆ। ਬਾਅਦ ਵਿਚ ਉਹ ਸਾਰੀ ਇਕੱਠੀ ਕਰਕੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਵਾਕਿਆ ਖੂਹ ਵਿਚ ਪਵਾ ਦਿਤੀ ਸੀ।
1614 ਬਿਕ੍ਰਮੀ ਦਾ ਹੜ੍ਹ :- ਮੁਤਾਬਿਕ 1547 ਈ. ਦੇ ਸਾਲ ਰਾਵੀ ਵਿਚ ਭਾਰੀ ਹੜ੍ਹ ਆਇਆ ਜਿਸ ਕਾਰਨ ਗੁਰੂ ਸਾਹਿਬ ਦਾ ਵਸਾਇਆ ਕਰਤਾਰਪੁਰ ਨਗਰ ਬਰਬਾਦ ਹੋ ਗਿਆ। ਪਰ ਧਰਮਸਾਲ ਬਚ ਗਈ। ਤੇ ਨਾਲ ਹੀ ਸਾਹਿਬ ਦਾ ਮੁਸਲਮਾਨੀ ਮਕਬਰਾ ਤ ਸਮਾਧ ਵੀ ਬਚ ਗਈਆਂ।
ਏਸੇ ਸਾਲ ਹੀ ਸਾਹਿਬ ਦੇ ਪੋਤਰੇ ਧਰਮ ਚੰਦ ਨੇ ਦਰਿਆ ਦੇ ਉਰਲੇ ਪਾਸੇ ਨਗਰ ਡੇਰਾ ਬਾਬਾ ਨਾਨਕ ਵਸਾ ਦਿੱਤਾ।
ਬਿਕ੍ਰਮੀ 1741 (ਮੁਤਾਬਿਕ 1684 ਈ .) ਨੂੰ ਫਿਰ ਭਾਰੀ ਹੜ੍ਹ ਆਇਆ ਤੇ ਕਬਰ ਤੇ ਸਮਾਧ ਜੋ ਦੋਨੋ ਕੱਚੀਆਂ ਸਨ ਵੀ ਰੁੜ ਗਈਆਂ। ਜਿਸ ਉਪਰੰਤ ਸਿੱਖਾਂ ਨੇ ਦੋਨੋ ਪੱਕੀਆਂ ਕਰ ਦਿੱਤੀਆਂ। ਉਸੇ ਸਾਲ ਹੀ ਕਿਹਾ ਜਾਂਦਾ ਹੈ ਕਿ ਬੇਦੀਆਂ ਨੇ ਚਾਦਰ ਦੀ ਭਸਮ ਵਾਲੀ ਗਾਗਰ ਕਰਤਾਰਪੁਰੋਂ ਪੁੱਟ ਕੇ ਲਿਆ ਡੇਰਾ ਬਾਬਾ ਨਾਨਕ ਸਰਜੀ ਦੇ ਖੂਹ ਤੇ ਦੱਬ ਦਿੱਤੀ ਜਿਥੇ ਅੱਜ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮੌਜੂਦ ਹੈ।
ਗੁਰੂ ਅੰਗਦ ਜੀ ਨੂੰ ਗੁਰਿਆਈ
ਗੁਰੂ ਸਾਹਿਬ ਜੀ ਨੇ ਗੁਰਿਆਈ ਦੇਣ ਸਬੰਧੀ ਸਿੱਖਾਂ ਤੇ ਸਾਹਿਬਜਾਦਿਆਂ ਸਭ ਦੀ ਪ੍ਰੀਖਿਆ ਕੀਤੀ, ਜਿਸ ਵਿਚ ਕੇਵਲ ਭਾਈ ਲਹਿਣਾ ਜੀ ਹੀ ਆਗਿਆਕਾਰੀ ਸਿੱਧ ਹੋਏ, ਪ੍ਰੀਖਿਆ ਦੇ ਕੌਤਕ ਸੰਖੇਪ ਤੌਰ ਤੇ ਇਸ ਪ੍ਰਕਾਰ ਹਨ :-
(1) ਝੋਨੇ ਦੇ ਖੇਤ ਵਿੱਚੋਂ ਕੀਮਤੀ ਪੁਸ਼ਾਕ ਪਹਿਨਣ ਦੇ ਬਾਵਜੂਦ ਨਦੀਣ (ਘਾਹ ਤੀਲੇ ਆਦਿਕ ਗਿੱਲੇ ਪੱਠਿਆਂ) ਦੀ ਪੰਡ ਚੁੱਕ ਕੇ ਲੈ ਆਏ। (2) ਰਾਤ ਸਮੇਂ ਮਹਾਰਾਜ ਜੀ ਦੀ ਮਰਜੀ ਮੁਤਾਬਿਕ ਵੇਲਾ ਦੱਸਿਆ ਤੇ ਅੱਧੀ ਰਾਤ ਨੂੰ ਹੀ ਮਹਾਰਾਜ ਜੀ ਦੇ ਕੱਪੜੇ ਧੋਕੇ ਲੈ ਆਏ ਤੇ ਉਨ੍ਹਾਂ ਨੂੰ ਰਾਤ ਵਿੱਚ ਹੀ ਦਿਨ ਭਾਸਿਆ। (3) ਗੰਦੇ ਚਲੇ (ਹੌਜ਼) ਵਿੱਚੋਂ ਕਪੜਿਆਂ ਸਮੇਤ ਛਾਲ ਮਾਰਕੇ ਗੜਵੀ ਕੱਢ ਆਂਦੀ। (4) ਕਿੱਕਰਾਂ ਤੇ ਚੜ੍ਹਕੇ ਮਠਿਆਈ ਝਾੜ੍ਹਕੇ ਸੰਗਤਾਂ ਨੂੰ ਛਕਾਈ। (5) ਫਰਸ਼ ਤੋਂ ਮੋਈ ਹੋਈ ਚੂਹੀ ਚੁੱਕ ਕੇ ਬਾਹਰ ਸੱਟ ਆਏ। (6) ਮਹਾਰਾਜ ਜੀ ਦੀ ਆਗਿਆ ਅਨੁਸਾਰ ਕੱਚੀ ਦੀਵਾਰ ਢਾਹੀ ਤੇ ਫਿਰ ਬਾਰ ਬਾਰ ਬਣਾਈ। (7) ਮਹਾਰਾਜ ਜੀ ਨੇ ਧਾਣਿਕ ਰੂਪ ਧਾਰਿਆ ਤਾਂ ਸਭ ਸਿੱਖ ਡਰ ਕੇ ਦੌੜ ਗਏ, ਕੇਵਲ ਭਾਈ ਲਹਿਣਾ ਜੀ ਹੀ ਸਨਮੁੱਖ ਰਹੇ। (8) ਗੁਰੂ ਜੀ ਦੇ ਹੁਕਮ ਅਨੁਸਾਰ ਮੁਰਦੇ ਦੀ ਲੋਥ ਨੂੰ ਖਾਣ ਵਾਸਤੇ ਕਪੜਾ ਉਠਾਇਆ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਨਿਕਲੀ।
 ਮੱਘਰ 1594 ਬਿਕ੍ਰਮੀ ਮੁਤਾਬਿਕ 1537 ਈ: ਵਿਚ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਗਿਆ ਪਾਲਕ ਤੇ ਸਰਬ ਗੁਣ ਭਰਪੂਰ ਲਾਇਕ ਦੇਖ ਕੇ ਗੁਰਿਆਈ ਦੀ ਗੱਦੀ ਸੋਂਪ ਕੇ ਨਾਮ 'ਸ੍ਰੀ ਗੁਰੂ ਅੰਗਦ ਸਾਹਿਬ' ਰੱਖ ਦਿੱਤਾ ਤੇ ਗੁਰਿਆਈ ਦੇ ਕੇ ਉਨ੍ਹਾਂ ਨੂੰ ਖਡੂਰ ਸਾਹਿਬ ਤੋਰ ਦਿੱਤਾ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਦੇਣ ਤੇ ਕਰਤਾਰ ਪੁਰ ਸਾਹਿਬ ਦੀ ਰਹੁਰੀਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ :-
ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥ ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥ ਗੁਰਮੁਖ ਭਾਰ ਅਥਰਬਣ ਧਾਰਾ ॥ (ਵਾਰ ਪਹਿਲੀ ਪਉੜੀ 38)
ਏਸ ਪਉੜੀ ਵਿਚ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਨੇ ਸੰਸਾਰੀ ਕੱਪੜੇ ਪਹਿਨੇ, ਉਦਾਸ ਦਾ ਭੇਖ ਲਾਹ ਦਿਤਾ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ। ਇਥੋਂ ਦੀ ਰਹੁਰੀਤ ਉਸ ਵੇਲੇ ਇਹ ਸੀ ਕਿ ਸਵੇਰੇ ਨਾਮ ਦਾ ਸਿਮਰਣ ਤੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਸੀ। ਤਵਾਰੀਖਾਂ ਵਿਚ ਲਿਖਿਆ ਹੈ ਕਿ ਆਸਾ ਜੀ ਦੀ ਵਾਰ ਦਾ ਪਾਠ ਤੇ ਕਥਾ ਹੁੰਦੀ ਸੀ, ਦੁਪਹਿਰੇ ਲੰਗਰ ਵਰਤਦਾ ਸੀ, ਤੀਜੇ ਪਹਿਰ ਫੇਰ ਕੀਰਤਨ ਹੁੰਦਾ ਸੀ, ਉਪਰੰਤ ਰਹਿਰਾਸ ਸਾਹਿਬ ਦਾ ਪਾਠ ਹੋ ਕੇ 'ਗਗਨ ਮੈ ਥਾਲੁ ਰਵਿ ਚੰਦ ਦੀਪਕ' ਸ਼ਬਦ ਦੁਆਰਾ ਆਰਤੀ ਹੁੰਦੀ ਸੀ।

ਚੋਲਾ ਸਾਹਿਬ

ਗੁਰੂ ਜੀ ਦਾ ਇਕ ਪਵਿਤਰ ਚੋਲਾ ਜੋ ਸਾਹਿਬ ਨੂੰ ਈਰਾਨ ਦੀ ਯਾਤਰਾ ਸਮੇਂ ਇਸਫਾਹਾਨ ਸੂਬੇ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ ਬਾਦ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ  ਅਰਜਨ ਦੇਵ ਜੀ ਕੋਲ ਪ੍ਚ ਗਿਆ। ਉਨਾਂ ਇਹ ਚੋਲਾ ਬੁਖਾਰੇ ਦੇ ਇਕ ਗੁਰਮੁਖ ਸਿੱਖ ਤੋਤਾ ਰਾਮ ਨੂੰ ਬਖਸ਼ ਦਿਤਾ । ਕਿਹਾ ਜਾਂਦਾ ਹੈ ਕਿ ਤੋਤਾ ਰਾਮ ਦੀ ਉਲਾਦ ਇਸ ਦਾ ਪੂਰਾ ਸਤਿਕਾਰ ਨਾ ਰੱਖ ਸਕੀ।ਬਾਬਾ ਕਾਬਲੀ ਮਲ ਬੇਦੀ ਨੇ  ਹਿੰਮਤ ਕਰਕੇ ਚੋਲਾ ਸਾਹਿਬ ਨੂੰ ਬੁਖਾਰੇ ਤੋਂ ਵਾਪਸ ਲੈ ਆਦਾ। ਅੱਜ ਡੇਰਾ ਬਾਬਾ ਨਾਨਕ ਵਿਖੇ ਸੁਰੱਖਅਤ ਰਖੇ ਗਏ ਇਸ ਪਵਿਤਰ ਚੋਲਾ ਸਾਹਿਬ ਦੇ ਦਰਸ਼ਨ ਹਰ ਸਾਲ 3 ਮਾਰਚ ਤੋਂ ਖੁਲਦੇ ਹਨ ਤੇ ਵੱਡਾ ਮੇਲਾ ਲਗਦਾ ਹੈ।
ਗਿਆਨੀ ਗਿਆਨ ਸਿੰਘ ਦੀ ਕਰਤਾਰਪੁਰ ਬਾਰੇ ਲਿਖਤ ਵਿਚੋਂ

ਪੱਖੋ ਕੇ ਦਰਬਾਰ ਸਾਹਿਬ। ਏਥੇ ਅਜਿੱਤੇ ਰੰਧਾਵੇ ਚੌਧਰੀ ਨੂੰ ਰਿਧੀ 'ਸਿੱਧੀ' ਬਖਸ਼ੀ। ਗੁਰੂ ਜੀ ਦੇ ਸੱਸ ਸੋਹਰੇ ਨੇ ਫਕੀਰੀ ਭੇਖ ਦੇਖ ਕੇ ਬਹੁਤ ਤਾਨੇ ਦਿੱਤੇ, ਪਰ ਸ਼ਾਂਤੀ ਦੇ ਸਮੁੰਦਰ ਗੁਰੂ ਜੀ ਅਡੋਲ ਰਹੇ। ਜਦ ਪਰੋਹਤ ਸਿੱਖਮਤ ਦੇਣ ਲੱਗਾ ਤਾਂ ਆਪ ਨੇ ਇਹ ਸਾਰਾ ਸ਼ਬਦ ਉਚਾਰਿਆ (ਸੁਆਮੀ ਪੰਡਤਾ ਤੁਮ ਦੇਹੁ ਮਤੀ ਮੈਂ ਕਿਤ ਬਿਧ ਪਾਵਓ ਪ੍ਰਾਨਮਤੀ) । ਮਕਾਨ ਪੱਕਾ ਹੈ, ... ਸਮਾਧ ਤੇ ਕਬਰ ਦੋਨੋਂ ਯਾਦਗਾਰਾਂ ਸੰਮਤ 1741 ਨੂੰ ਦਰਯਾ ਰਾਵੀ ਵਿਚ ਬਹਿ ਗਈਆਂ। ਓਥੋਂ ਦੇ ਸਰਦਾਰ ਬੁਧ ਸਿੰਘ ਦੂਦੇ ਗੋਤ ਜ਼ਿਮੀਂਦਾਰ ਨੇ ਧਰਮਸਾਲਾ ਪੱਕੀ ਬਣਵਾ ਦਿਤੀ।Ð

31

ਕੇਂਦਰ ਐਂਵੇ ਅੱਕੀਂ ਪਲਾਈਂ ਹੱਥ ਮਾਰ ਰਿਹਾ ਹੈ

ਕਿਉਂਕਿ ਪੰਜਾਬ ਅਸੈਂਬਲੀ 'ਚ ਤਰੀਕ 1-10-2010 ਨੂੰ ਲਾਂਘੇ ਦੇ ਹੱਕ ਵਿਚ ਮਤਾ ਸਰਬਸਮਤੀ ਨਾਲ ਪਾਸ ਹੋ  ਚੁੱਕਾ ਹੈ। ਕੇਂਦਰ ਵੱਲੋਂ ਮਤੇ ਨੂੰ ਹੁਣ ਤਕ ਦਬਾਈ ਰੱਖਣਾ ਲੋਕਤੰਤਰ ਨਾਲ ਕੋਝਾ ਮਜਾਕ ਹੈ ਤੇ ਸਮੁੱਚੀ ਪੰਜਾਬੀ ਕੌਮ ਦੀ ਇਕ ਤਰਾਂ ਦੀ ਬੇਅਦਬੀ ਹੈ।
 ਕਰਤਾਰਪੁਰ ਲਾਂਘਾ ਖੁੱਲਵਾਉਣ ਵਾਸਤੇ ਪੰਜਾਬ ਦੀ ਵਿਧਾਨ ਸਭਾ ਵਿਚ ਪਹਿਲੀ ਅਕਤੂਬਰ ਸੰਨ 2010 ਨੂੰ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ। ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਖੁੱਦ ਮਤਾ ਪੇਸ਼ ਕੀਤਾ। ਜਿਸ ਦੀ ਪ੍ਰੋੜਤਾ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕੀਤੀ ਸੀ। ਨਿਰਮਲ ਸਿੰਘ ਕਾਹਲੋਂ ਸਪੀਕਰ ਪੰਜਾਬ ਅਸੈਂਬਲੀ, ਸੇਵਾ ਸਿੰਘ ਸੇਖਵਾਂ ਅਤੇ ਕੈਪਟਨ ਬਲਬੀਰ ਸਿੰਘ ਬਾਠ ਦੀ ਮਤਾ ਪਾਸ ਕਰਾਉਣ ਵਿਚ ਖਾਸ ਭੁਮਿਕਾ ਰਹੀ ਸੀ। ਕੁਝ ਅਮਰੀਕਨ ਸਿੱਖਾਂ ਰਛਪਾਲ ਸਿੰਘ ਢੀਂਡਸਾ, ਗੁਰਚਰਨ ਸਿੰਘ, ਅਮਰ ਸਿੰਘ ਮੱਲੀ ਨੇ ਇਸ ਮਤੇ ਨੂੰ ਪਾਸ ਕਰਾਉਣ ਵਿਚ ਵੱਡੇ ਤੇ ਇਤਿਹਾਸਕ ਉਪਰਾਲੇ ਕੀਤੇ।

ਜਿਸ ਤਰਾਂ ਪੰਜਾਬ ਅਸੈਂਬਲੀ ਨੇ ਸਰਬ ਸੰਮਤੀ ਨਾਲ ਮਤਾ ਕੀਤਾ ਸੀ ਕੇਂਦਰੀ ਦੀ ਜਿੰਮੇਵਾਰੀ ਬਣਦੀ ਸੀ ਕਿ ਤੁਰੰਤ ਪਾਕਿਸਤਾਨ ਨਾਲ ਗੱਲ ਕਰਦਾ ਤੇ ਲਾਂਘਾ ਖੁੱਲਵਾਉਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੰਦਾ। ਪਰ ਇਹ ਕੁਝ ਕਰਨ ਦੇ ਬਜਾਏ ਕਾਂਗਰਸੀ ਕੇਂਦਰ ਸਰਕਾਰ ਗੂੰਗੀ ਬਣ ਗਈ ਹੈ। ਇਹ ਸਪੱਸ਼ਟ ਤੌਰ ਤੇ ਲੋਕਤੰਤਰ ਦੀ ਬੇਇਜਤੀ ਕੀਤੀ ਹੈ ਸਰਕਾਰ ਨੇ। ਅਸੈਂਬਲੀ ਨੇ ਮਤਾ ਪਾਸ ਕੀਤਾ ਹੋਵੇ ਤੇ ਕੇਂਦਰ ਉਸ ਨੂੰ ਨਜ਼ਰ ਅੰਦਾਜ ਕਰ ਦੇਵੇ ਤਾਂ ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਲੋਕ ਤੰਤਰ ਦੀ। ਕਾਂਗਰਸੀ ਕੇਂਦਰ ਦੀ ਇਸ ਚੁੱਪ ਨੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ ਕਿ ਜੇ ਕੋਈ ਸੂਬਾ ਸਰਕਾਰ ਅਜਿਹਾ ਬਿਲ ਪਾਸ ਕਰੇ ਜੋ ਘੱਟ ਗਿਣਤੀਆਂ ਦੇ ਹੱਕ ਵਿਚ ਹੋਵੇ ਤਾਂ ਕੇਂਦਰ ਸਰਕਾਰ ਉਸ ਨੂੰ ਰੱਦ ਜਾਂ ਨਜਰਅੰਦਾਜ ਕਰ ਸਕਦੀ ਹੈ।

ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਮੰਤਰੀਆਂ ਜਿਵੇਂ ਡਾ: ਮਨੋਹਰ ਸਿੰਘ ਗਿੱਲ ਜਾਂ ਮਹਾਂਰਾਣੀ ਪ੍ਰਨੀਤ ਕੌਰ ਜੋ ਖੁੱਦ ਇਸ ਮੰਗ ਦੇ ਹੱਕ ਵਿਚ ਖਲੋਂਦੇ ਰਹੇ ਨੇ, ਇੰਨਾਂ ਨੂੰ ਚਾਹੀਦਾ ਸੀ ਕਿ ਤੁਰੰਤ ਕੇਂਦਰੀ ਵਜ਼ਾਰਤ ਤੋਂ ਆਪਣੇ ਅਸਤੀਫੇ ਦੇ ਕੇ ਆਪਣਾ ਵਿਰੋਧ ਕੇਂਦਰ ਕੋਲ ਜਤਾਉਦੇ।ਗਿੱਲ ਜੋ ਕਿਸੇ ਵੇਲੇ ਲਾਂਘੇ ਦੇ ਵੱਡੇ ਮੁੱਦਈ ਰਹੇ ਵਜਾਰਤ ਮਿਲਣ ਉਪਰੰਤ ਇਕ ਤਰਾਂ ਨਾਲ ਚੁੱਪ ਕਰ ਗਏ। ਹੁਣ ਵਜਾਰਤ ਵੀ ਜਾਂਦੀ ਰਹੀ।
ਓਹੋ ਕੇਂਦਰ ਜੋ ਕਿਸੇ ਵੇਲੇ ਕੈਲਾਸ਼ ਮਾਨਸਰੋਵਰ ਮੰਦਰ ਵਾਸਤੇ ਚੀਨ ਸਰਕਾਰ ਨੂੰ ਬਾਰ ਬਾਰ ਲਿਖਦਾ ਹੈ ਕਿ ਮੰਦਰ ਤੱਕ ਜਾਣ ਵਾਸਤੇ ਭਾਰਤੀ ਸ਼ਰਧਾਲੂਆਂ ਨੂੰ ਲਾਂਘਾ ਦੇਵੇ। ਪਰ ਜਦੋਂ ਮਸਲਾ ਕਿਸੇ ਗੁਰਦੁਆਰੇ ਦਾ ਆਉਂਦਾ ਹੈ ਤਾਂ ਚੁੱਪ ਹੋ ਜਾਂਦਾ ਹੈ। ਸਿੱਖਾਂ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਜਿਸ ਦੇਸ਼ ਨੂੰ ਅਜਾਦ ਕਰਵਾਉਣ ਵਾਸਤੇ ਸਿੱਖਾਂ ਐਨੀਆਂ ਕੁਰਬਾਨੀਆਂ ਦਿੱਤੀਆਂ ਓਹੋ ਦੇਸ਼ ਅੱਜ ਸਿੱਖਾਂ ਨਾਲ ਵੱਡਾ ਵਿਤਕਰਾ ਕਰ ਰਿਹਾ ਹੈ।

ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਸਿੱਖ ਪਿਛਲੇ 10 ਸਾਲਾਂ ਤੋਂ ਲਾਂਘੇ ਦੀ ਮੰਗ ਕਰ ਰਹੇ ਹਨ ਤੇ ਪਾਕਿਸਤਾਨ ਰਸਤਾ ਦੇਣ ਨੂੰ ਸਹਿਮਤ ਵੀ ਹੋ ਚੁੱਕਾ ਹੈ।

ਹਾਲਾਂ ਕਿ ਲਾਂਘੇ ਦੇ ਮਾਮਲੇ ਤੇ ਆ ਕੇ ਕਾਂਗਰਸੀ ਕੇਂਦਰ ਨੂੰ ਕੋਈ ਜੁਆਬ ਨਹੀਂ ਦਿੱਤਾ ਪਰ ਗੈਰ ਸਰਕਾਰੀ ਸੂਤਰਾਂ ਦੇ ਨਜ਼ਰੀਏ ਤੋਂ ਹਿ ਲਗਦਾ ਹੈ ਕਿ ਕੇਂਦਰ ਇਹ ਬਹਾਨਾ ਬਣਾ ਰਿਹਾ ਹੈ ਕਿ ਲਾਂਘਾ ਖੁੱਲਣ ਨਾਲ ਦਹਿਸ਼ਤ ਗਰਦੀ ਦੀਆਂ ਕਾਰਵਾਈਆਂ ਵੱਧ ਸਕਦੀਆਂ ਹਨ। ਇਹ ਨੁਕਤਾ ਸਰਾਸਰ ਬੇ-ਬੁਨਿਆਦ ਹੈ, ਕਿਉਂਕਿ ਭਾਰਤੀ ਨਾਗਰਿਕਾਂ ਨੇ ਪਾਕਿਸਤਾਨ ਦੀ ਹੱਦ ਅੰਦਰ ਜਾਣਾ ਹੈ ਨਾ ਕਿ ਪਾਕਿਸਤਾਨੀਆਂ ਏਧਰ ਆਉਂਣਾ ਹੈ।
ਪਿਛੇ 19/20 ਜੁਲਾਈ 2011 ਨੂੰ ਕੁਝ ਪੰਜਾਬੀ ਟੀ ਵੀ ਚੈਨਲਾਂ ਤੇ ਗੁਪਤਚਰ ਅਜੈਸੀਆਂ ਨੇ ਲਾਂਘੇ ਮੁਤੱਲਕ  ਵੱਡਾ ਗੁਮਰਹਾਕੁੰਨ ਪ੍ਰਾਪੇਗੰਡਾ ਕੀਤਾ ਕਿ ਪਾਕਿਸਤਾਨ ਨੇ ਜਿਹੜਾ ਲਾਂਘੇ ਦੀ ਤਜਵੀਜ਼ ਨੂੰ ਮਨਜੂਰੀ ਦਿਤੀ ਹੈ ਇਸ ਵਿਚ ਪਾਕਿਸਤਾਨ ਦੀ ਕੋਈ ਡੂੰਗੀ ਸਾਜਿਸ਼ ਹੈ। ਜਿਸ ਕਿਸੇ ਸਿੱਖ ਨੇ ਵੀ ਉਹ ਖਬਰ ਦੇਖੀ ਸਮਝ ਗਿਆ ਕਿ ਸਰਕਾਰ ਲਾਂਘੇ ਖਿਲਾਫ ਪ੍ਰਾਪੇਗੰਡਾ ਕਰ ਰਹੀ ਹੈ। ਮਜੇ ਦੀ ਗਲ ਇਹ ਕਿ ਖਬਰ ਸੁਣ ਕੇ ਕਰਤਾਰਪੁਰ ਦੇ ਦਰਸ਼ਨਾਂ ਨੂੰਂ ਜਾਣ ਵਾਲਿਆਂ ਦੀ ਗਿਣਤੀ ਸਗੋਂ ਹੋਰ ਵੀ ਵੱਧ ਗਈ।ਪਰ ਇਹ ਸਭ ਬਦਕਿਸਮਤੀ ਭਰਿਆ ਹੈ ਜੇ ਕੋਈ ਸਰਕਾਰ ਆਪਣੀ ਹੀਕਿਸੇ ਘੱਟ ਗਿਣਤੀ ਨਾਲ ਵਿਤਕਰਾ ਕਰੇ ਤਾਂ।

ਸਿੱਖ ਬਿਨਾਂ ਪਾਸਪੋਰਟ ਲਾਂਘਾ 10 ਸਾਲ ਤੋਂ ਮੰਗ ਰਹੇ ਹਨ ਪਰ ਸੰਨ 2004 ਵਿਚ ਏਸੇ ਭਾਰਤ ਸਰਕਾਰ ਨੇ ਸ੍ਰੀ ਨਗਰ- ਮੁਜਫਰਾਬਾਦ ਬੱਸ ਸ਼ੁਰੂ ਕਰਕੇ ਉਹ ਵੀ ਬਿਨਾਂ ਪਾਸਪੋਰਟ ਦੇ ਤੇ ਬਿਨਾਂ ਕਿਸੇ ਠੋਸ


32

ਮੰਗ ਦੇ ਇਹ ਸਾਬਤ ਕਰ ਦਿੱਤਾ ਕਿ ਸਿੱਖਾਂ ਦੀ ਭਾਰਤ ਵਿਚ ਕਿੰਨੀ ਕੁ ਇਜ਼ਤ ਹੈ। 5 ਸਤੰਬਰ 2011 ਨੂੰ ਪ੍ਰਧਾਨ ਮੰਤਰੀ ਬੰਗਲਾਦੇਸ਼ ਗਿਆ ਤੇ ਓਥੇ ਦੇ ਲੋਕਾਂ ਲਈ ਬੰਗਲਾਦੇਸ਼ ਨੂੰ ਖੁੱਲਾ ਲਾਂਘਾ ਦੇ ਦਿਤਾ ਭਾਰਤੀ ਜਮੀਨ ਵਿਚੋਂ।ਇਕ ਵਾਰ ਫਿਰ ਸਾਬਤ ਕਰ ਦਿਤਾ ਕਿ ਸਿੱਖ ਕਾਂਗਰਸ ਦੇ ਭਾਰਤ ਵਿਚ ਸਿਰਫ ਦੂਸਰੇ ਦਰਜੇ ਦੇ ਸ਼ਹਿਰੀ ਹਨ।
ਸਿੱਖ ਆਪਣੇ ਬਾਨੀ ਦੇ ਅੰਤਮ ਅਸਥਾਨ ਦੇ ਦਰਸ਼ਨਾਂ ਨੂੰ ਚਾਅ ਰਹੇ ਹਨ ਤੇ ਕੇਂਦਰ ਸਰਕਾਰ ਨੇ ਜਰਾ ਜਿੰਨੀ ਵੀ ਹਰਦਰਦੀ ਨਹੀਂ ਦਿਖਾਈ ਤੇ ਸਗੋਂ ਹੋਰ ਰਾਜਨੀਤਕ ਪੈਂਤੜੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਕਿਸੇ ਬੱਚੇ ਨੂੰ ਮਿੱਠੀ ਗੋਲੀ (ਲਾਲੀ ਪੋਪ) ਦੇ ਕੇ ਵਰਚਾਇਆ ਜਾਂਦਾ ਹੈ। ਏਸੇ ਤਰਾਂ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਕੀਤਾ। 3 ਮਾਰਚ 2011 ਨੂੰ ਦਿੱਲੀ ਦੇ ਪ੍ਰਮਜੀਤ ਸਿੰਘ ਸਰਨਾ ਰਾਹੀਂ ਸਰਹੱਦ ਤੇ ਇਕ ਗੇਟ ਬਣਾਉਣ ਲਈ ਨੀਂਹ ਪੱਥਰ ਰੱਖਵਾ ਦਿੱਤਾ। ਹਾਲਾਂਕਿ ਇਕ ਗੇਟ ਪਹਿਲਾਂ ਵੀ ਬਣਾਇਆ ਹੋਇਆ ਹੈ। ਸਿੱਖਾਂ ਦੀਆਂ ਜੁੱਤੀਆਂ ਤੇ ਸਿੱਖਾਂ ਦਾ ਹੀ ਸਿਰ। ਏਹੋ ਜਿਹੀ ਫਜੂਲ ਇਮਾਰਤਸਾਜੀ ਵਾਸਤੇ ਬੇਈਮਾਨ ਕੇਂਦਰ ਨੇ ਫਿਰ ਭੋਲੇ ਭਾਲੇ ਸਿੱਖਾਂ ਨੂੰ ਹੀ ਵਰਤਿਆ ਤੇ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਕੋਲੋਂ ਟੱਪ ਲਵਾ ਕੇ ਇਹ ਦੱਸ ਦਿੱਤਾ ਕਿ ਪੰਜਾਬ ਅਸੈਂਬਲੀ ਦੇ ਮਤੇ ਨੂੰ ਕੇਂਦਰ ਜੁਤੀ ਨਾਲ ਵੀ ਨਹੀਂ ਜਾਣਦਾ।
ਯਾਦ ਰਹੇ ਇਹ ਓਹੋ ਬਾਬਾ ਜਗਤਾਰ ਸਿੰਘ ਹਨ, ਜਿੰਨਾਂ ਰਾਂਹੀਂ ਕੇਂਦਰ ਨੇ ਸਿੱਖੀ ਦੇ ਪ੍ਰਥਮ ਮੀਰੀ-ਪੀਰੀ ਸਿਧਾਂਥ ਵਾਲੇ ਸਥਾਨ ਗੁਰਦੁਆਰਾ (ਕਿਲਾ) ਲੋਹਗੜ੍ਹ ਨੂੰ ਢਹਾਇਆ ਸੀ। ਯਾਦ ਰਹੇ ਅੰਮ੍ਰਿਤਸਰ ਦਾ ਲੋਹਗੜ੍ਹ ਸਿੱਖਾਂ ਦਾ ਸਭ ਤੋਂ ਪਹਿਲਾਂ ਬਣਨ ਵਾਲਾ ਕਿਲ੍ਹਾ ਸੀ ਜਿਥੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਲੜਾਈ ਲੜੀ ਸੀ ਤੇ ਲੱਕੜ ਦੀ ਤੋਪ ਚਲਾ ਦਿੱਤੀ ਸੀ।
ਇੰਨਾਂ ਤਲਖੀਆਂ ਦੇ ਬਾਵਜੂਦ ਅਸੀਂ ਸਾਰੀ ਜਿਆਦਤੀਆਂ ਭੁਲਾ ਕੇ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਉਹ ਲਾਂਘਾ ਤੁਰੰਤ ਖੋਲੇ ਤੇ ਅਮਨ ਦੀ ਲਹਿਰ ਨੂੰ ਇਕ ਮੌਕਾ ਦੇ ਕੇ ਤਾਂ ਦੇਖੇ। ਜੇ ਸਚਮੁੱਚ ਕੇਂਦਰ ਖਿੱਤੇ ਵਿਚ ਅਮਨ ਤੇ ਖੁਸ਼ਹਾਲੀ ਚਾਹੁੰਦਾ ਹੈ ਤਾਂ।Ð

33

Share this article :

No comments:

Post a Comment

 

Punjab Monitor