VADH BACHEY BACHE PUNJAB
PART II
PART –II
1. Is
it really impossible to settle overseas?
2. Today
Punjabi woman consider the child a burder
3. What
is the yardstick to measure happiness
4. Are
we enemies of the Bhaiyya the migrant labour
5. BP
& Sugar are the ailments of the rich
6. A
Child won’t take birth in kothi the banglow
7. Will more population lead to unemployment
8. If Ujjanl Dosanjh can become CM in Canada what is wrong if a Bhaiyya becomes CM of Punjab?
9. OK U r right but how many babies?
10. Heavens won't fall if Bhaiyyas become a majority in Punjab?
11. Obese and drug addict can't produce babies.
12. Punjab No. 1 drugs.
13.Govt grants tax holiday to neighbouring states to attract Punjab industry
14.Appeal to Punjabis.
15, Despite ban the abortion r being conducted in a large scale but stealithily.
ਵੱਧ ਬੱਚੇ, ਬਚੇ ਪੰਜਾਬ -ਭਾਗ 2
8. If Ujjanl Dosanjh can become CM in Canada what is wrong if a Bhaiyya becomes CM of Punjab?
9. OK U r right but how many babies?
10. Heavens won't fall if Bhaiyyas become a majority in Punjab?
11. Obese and drug addict can't produce babies.
12. Punjab No. 1 drugs.
13.Govt grants tax holiday to neighbouring states to attract Punjab industry
14.Appeal to Punjabis.
15, Despite ban the abortion r being conducted in a large scale but stealithily.
VIDEO ALSO AVAILABLE
http://www.youtube.com/watch?v=7Q04gzo9Kfo
ਵੱਧ ਬੱਚੇ, ਬਚੇ ਪੰਜਾਬ -ਭਾਗ 2
ਕਿਰਪਾ ਕਰਕੇ ਪਹਿਲਾਂ ਭਾਗ 1 ਦੇਖ ਲਓ ਜੀ
http://www.punjabmonitor.com/2013/05/bachey-bache-punjab-1-more-babies-save.html
ਬਾਹਰ ਮੁਲਕੀ ਜਾਣਾ ਕਿਹੜਾ
ਸੌਖਾ ਹੈ?-
ਬਾਹਰ ਦਾ ਵੀਜਾ ਲੈਣਾ ਮੁਸ਼ਕਲ ਹੈ ਪਰ
ਅਸੰਭਵ ਨਹੀ । ਮੇਰਾ ਇਕ ਭਤੀਜਾ ਬੜਾ ਚਿਰ ਪੁਲਿਸ ਵਿਚ ਸਿਪਾਹੀ ਭਰਤੀ ਹੋਣ ਲਈ ਹੱਥ ਪੈਰ ਮਾਰਦਾ ਰਿਹਾ,
ਫਿਰ ਰੋਡਵੇਜ ਦਾ ਡਰਾਈਵਰ ਬਣਨ ਲਈ ਉਸ ਉਪਰਾਲੇ ਕੀਤੇ ਪਰ ਕਾਮਯਾਬ ਨਾਂ ਹੋ ਪਾਇਆ। ਅੱਜ ਉਹ ਸਾਈਪਰਸ
ਮੁਲਕ ਵਿਚ ਹੈ ਤੇ ਭਾਰਤ ਦੇ ਹਿਸਾਬ ਕੋਈ 60000 ਰੁਪਏ ਮਹੀਨੇ ਕਮਾ ਰਿਹਾ ਹੈ। ਮੇਰਾ ਕਹਿਣ ਦਾ ਮਤਲਬ
ਕਿ ਬਾਹਰ ਜਾਣਾ ਮੁਸ਼ਕਲ ਹੈ ਅਸੰਭਵ ਨਹੀ। ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਪੂਰੀ ਤਰਾਂ ਸਭਿਅਕ ਹੋ
ਜਾਉ ਤਾਂ ਦੁਨੀਆਂ ਇਕ ਹੋ ਜਾਉ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਯੂਰਪ ਦੇ 27 ਮੁਲਕਾਂ ਨੇ ਆਪਣੀਆਂ
ਹੱਦਾਂ ਖੋਲ ਦਿਤੀਆ ਹਨ। ਆਪਣਾ ਸਿੱਕਾ ਵੀ ਇਕ ਕਰ ਦਿਤਾ ਹੈ: ਯੂਰੋ। ਜੋ ਦਿਨ ਬਦਿਨ ਹਰਮਨਪਿਆਰਾ ਹੋ
ਰਿਹਾ ਹੈ ਤੇ ਅਮਰੀਕਾ ਦੇ ਡਾਲਰ ਨੂੰ ਉਸ ਤੋਂ ਖਤਰਾ ਪੈਦਾ ਹੋ ਗਿਆ ਹੈ।
ਇੰਗਲੈਂਡ ਜਿਸ ਦਾ ਘਣਤਵ 255 ਬੰਦਾ
ਹੈ ਅਕਲ ਵਾਲਾ ਮੁਲਕ ਹੈ, ਇਹ ਓਹੋ ਇੰਗਲੈਂਡ ਹੈ ਜੋ ਆਪਣੀ ਅਕਲ ਦੇ ਸਿਰ ਤੇ ਦੁਨੀਆ ਤੇ ਰਾਜ ਕਰ ਰਹੇ
ਨੇ। ਸਾਇੰਸ ਤੇ ਵਿਦਵਤਾ ਦੇ ਹਰ ਖੇਤਰ ਵਿਚ ਓਹ ਅੱਗੇ ਹਨ। ਓਨਾਂ ਦੀਆਂ ਖੋਜਾਂ ਬਦੌਲਤ ਹੀ ਅੱਜ ਵਿਕਸਤ
ਸੰਸਾਰ ਖੜਾ ਹੈ। ਪਰ ਓਹ ਅੰਗਰੇਜ ਸਰਕਾਰ ਬੱਚਾ ਪੈਦਾ
ਹੋਣ ਤੇ ਭੱਤਾ ਦਿੰਦੀ ਹੈ। ਪਰ ਭੋਲੇ ਬੌਲਦ-ਬੁੱਧ ਪੰਜਾਬੀ ਬੱਚਾ ਮਾਰਦੇ ਹਨ। ਭਾਈ ਇਸ ਤਰਾਂ ਨਾ ਕਰੋ।
ਇਕ ਅਧਿਆਪਕ ਬੀਬੀ ਬੋਲੀ, ''ਹਾਏ! ਭਾਜੀ
ਇਸ ਮਹਿੰਗਾਈ ਦੇ ਦੌਰ ‘ਚ ਬੱਚਾ ਪਾਲਣਾ ਬੜਾ ਔਖੈ''
ਅਸੀਂ ਮਜੀਠੇ ਲਾਗੇ ਇਕ ਸਕੂਲ ਵਿਚ ਲੈਕਚਰ
ਦੇ ਰਹੇ ਸਾਂ ਕਿ ਇਕ ਭੈਣ ਜੀ ਨੇ ਇਹ ਸੁਆਲ ਕਰ ਦਿੱਤਾ, 'ਜੀ ਜਜਬਾਤੀ ਤੌਰ ਤੇ ਅਜਿਹੀਆਂ ਗੱਲਾਂ ਕਰਨੀਆਂ
ਸੁਣਨੀਆਂ ਚੰਗੀਆਂ ਲਗਦੀਆਂ ਹਨ ਪਰ ਅੱਜ ਦੇ ਜਮਾਨੇ ਵਿਚ ਬੱਚਾ ਪਾਲਣਾ ਬੜਾ ਔਖਾ ਹੈ।'' ਅਸਾਂ ਆਪਣੇ
ਹਿਸਾਬ ਉਨਾਂ ਨੂੰ ਦਲੀਲਾਂ ਦਿੱਤੀਆਂ।
ਮਹਿੰਗਾਈ ਸਾਰੇ ਪਾਸੇ ਵਧੀ ਹੈ ਸਿਰਫ
ਸਕੂਲ ਹੀ ਮਹਿੰਗੇ ਨਹੀ ਹੋਏ। 1980 'ਚ ਮਾਸਟਰ ਦੀ ਤਨਖਾਹ 1000 ਰੁਪਏ ਸੀ ਜਿਹੜੀ ਅੱਜ 40,000 ਹੈ।
ਕਣਕ 25 ਰੁਪਏ ਮਣ ਸੀ ਜਿਹੜੀ ਅੱਜ 480 ਨੂੰ ਹੈ। ਕੀ ਬੋਤਲ ਸਸਤੀ ਹੈ? ਪੈਟਰੋਲ ਸਸਤਾ ਹੈ? ਫਿਰ ਤੁਹਾਨੂੰ
ਬੱਚਾ ਹੀ ਕਿਓ ਮਹਿੰਗਾ ਦਿਸਦਾ ਹੈ। ਇਕ ਗਰੀਬ ਅਨਪੜ ਦੇ ਪੂਰੇ ਬੱਚੇ ਹਨ। ਦਰ ਅਸਲ ਤੁਸੀ ਹੰਕਾਰੇ ਗਏ
ਹੋ। ਤੁਸੀ ਸੋਚਦੇ ਹੋ ਕਿ ਗਿੱਲ ਸਾਹਿਬ ਦਾ ਬੱਚਾ ਫਟੇ ਹਾਲ ਨਾਂ ਹੋਵੇ, ਟੌਹਰ 'ਚ ਰਹੇ, ਵਧੀਆ ਸਕੂਲੇ
ਪੜੇ, ਬਸ 'ਚ ਜਾਵੇ। ਤੁਸੀ ਹੰਕਾਰੇ ਗਏ ਹੋ। ਹੰਕਾਰਿਆ ਸੋ ਮਾਰਿਆ। ਭਵਿਖ ਰਿਕਸ਼ੇ ਵਾਲੇ ਦਾ ਹੈ ਜਾਂ
ਬੲ੍ਹੀਏ ਦਾ ਹੈ ਜਿਨ੍ਹਾਂ ਦੇ ਪੰਜ ਪੰਜ ਬੱਚੇ ਹਨ।
ਬਾਅਦ ਵਿਚ ਚਾਹ ਪੀਣ ਲੱਗੇ ਤਾਂ ਉਹ ਮਾਸਟਰਨੀ ਸਾਡੀ ਜਾਣ ਪਛਾਣ
ਵਾਲੀ ਨਿਕਲ ਆਈ। ਭੈਣ ਜੀ ਕੋਈ 45000 ਰੁਪਏ ਮਹੀਨਾ ਤਨਖਾਹ ਲੈਂਦੀ ਲੰਮੀ ਜਿਹੀ ਕਾਰ ਤੇ ਸਕੂਲ ਆਉਦੀ
ਹੈ। ਉਨਾਂ ਦਾ ਪਤੀ ਪ੍ਰਮੇਸ਼ਰ ਬਿਜਲੀ ਬੋਰਡ ਵਿਚ ਐਕਸੀਅਨ। ਨਾਲੇ ਤਨਖਾਹ ਤੇ ਨਾਲੇ ਉਤੋਂ ਆਮਦਨ। ਮੋਟੇ
ਜਿਹੇ ਅੰਦਾਜੇ ਮੁਤਾਬਕ ਹਰ ਮਹੀਨੇ ਘੱਟੋ ਘੱਟ ਸਵਾ ਲੱਖ ਰੁਪਇਆ ਘਰ ਆ ਰਿਹਾ। ਕੋਠੀ ਡੇਢ ਕਰੋੜ ਦੀ।
ਪਰ ਇੰਨ੍ਹਾਂ ਨੂੰ ਬੱਚਾ ਪਾਲਣਾ ਔਖਾ ਹੈ! ਕੁਝ ਇਸ
ਤਰਾਂ ਇਹ ਕੌਮ ਗਰਕ ਤੇ ਆ ਗਈ ਹੈ। ਭਾਵ ਕੋਠੀ ਕ੍ਰੋੜ ਦੀ ਪਾ ਸਕਦੇ ਨੇ ਪਰ ਬੱਚਾ ਨਹੀ ਪਾਲ ਸਕਦੇ। ਇਹ
ਕੁਦਰਤੀ ਸਰਾਪ ਹੁੰਦਾ ਹੈ ਅਮੀਰ ਬੰਦੇ ਦੇ ਘਰ ਬੱਚਾ ਨਹੀ ਹੁੰਦਾ। ਬਹੁਤੇ ਰਾਜੇ ਮਹਾਰਾਜੇ ਬੇਔਲਾਦ ਹੀ
ਮਰਦੇ ਰਹੇ ਹਨ।
ਜਦੋਂ ਇਹ ਸਾਰੀਆਂ ਗੱਲਾਂ ਮੈਂ ਅਧਿਆਪਕਾਂ
ਵਿਚ ਦੱਸੀਆਂ ਤਾਂ ਵਿਚੋਂ ਪੀ.ਟੀ. ਮਾਸਟਰ ਬੋਲ ਉਠਿਆ ਜੀ ਇੰਨ੍ਹਾਂ ਅਮੀਰਾਂ ਨਾਲੋਂ ਰਿਕਸ਼ਾ ਚਲਾਉਣ ਵਾਲੇ
ਵੱਧ ਸੁਖੀ ਹਨ। ਬੱਚੇ ਵੀ ਜਿਆਦਾ ਗਰੀਬਾਂ ਦੇ ਹੀ ਹੁੰਦੇ ਹਨ। ਦਰ ਅਸਲ ਸਾਡੀ ਸੋਚ ਵਿਚ ਵੱਡਾ ਵਿਗਾੜ
ਆ ਗਿਆ ਹੈ। ਦੇਖੋ ਇਹ ਲੋਕ ਕੋਠੀ ਪਾ ਸਕਦੇ ਹਨ, ਝਾੜੂ ਪੋਚੇ ਲਈ ਵਿਚ ਬੲ੍ਹੀਆ ਨੋਕਰ ਵੀ ਰੱਖ ਸਕਦੇ
ਹਨ, ਪਰ ਬੱਚਾ ਪਾਲਣਾ ਔਖਾ ਹੈ।
ਓਥੇ ਫਿਰ ਬਹਿਸ ਸ਼ੁਰੂ ਹੋਈ ਕਿ ਕੌਣ
ਸੁਖੀ ਹੈ ਭਾਵ ਕਿਸ ਨੂੰ ਫ਼ਿਕਰ ਚਿੰਤਾ ਨਹੀਂ ਹੈ ਤਾਂ ਸੱਪਸ਼ਟ ਤੌਰ ਤੇ ਨਤੀਜਾ ਇਹ ਨਿਕਲਿਆ ਕਿ ਅਮੀਰ
ਬੰਦਾ ਦੁਖੀ ਹੈ ਤੇ ਉਹਦੇ ਮੁਕਾਬਲੇ ਮਿਹਨਤਕਸ਼ ਗਰੀਬ ਸੁਖੀ ਹੈ।
ਅੱਜ ਸਵਾਣੀ ਬੱਚੇ ਦੀ ਪਰਵ੍ਰਿਸ਼
ਨੂੰ ਬੋਝ ਸਮਝਣ ਲਗੀ ਹੈ
ਬੜੀ ਬਦਕਿਸਮਤੀ ਦੀ ਗਲ ਹੈ ਕਿ ਕਿਸੇ
ਵੇਲੇ ਬਹਾਦਰ ਗਿਣੀਆਂ ਗਈਆਂ ਪੰਜਾਬਣਾਂ ਅੱਜ ਬੱਚਾ ਪਾਲਣਾ ਬੋਝ ਸਮਝਣ ਲਗ ਪਈਆਂ ਹਨ। ਅਸੀ ਕਈ ਬੀਬੀਆਂ
ਭੈਣਾਂ ਨਾਲ ਗੱਲਾਂ ਕੀਤੀਆਂ ਇਸ ਮਸਲੇ ਤੇ। ਬਹੁਤੀਆਂ ਕਹਿੰਦੀਆਂ ਹਨ ਕਿ “ਬੱਚਾ ਤਾਂ ਇਕ ਹੀ ਪਾਲਣਾ
ਮੁਸ਼ਕਲ ਹੈ।” “ਅਜੀ ਪੜਾਈ ਬਹੁਤ ਮਹਿੰਗੀ ਹੋ ਗਈ ਹੈ। ਮਸਾਂ ਇਕ ਬੱਚਾ ਹੀ
ਪੜਾਇਆ ਜਾਂਦਾ ਹੈ।”
ਅਸਾਂ ਕੁਝ ਅਜਿਹੀਆਂ ਸਵਾਣੀਆਂ ਨਾਲ ਵੀ ਗਲਾਂ ਕੀਤੀਆਂ ਜਿਨਾਂ ਨੇ ਨੌਕਰ ਤੱਕ ਰੱਖੇ ਹੋਏ ਹਨ। ਇਕ ਅਜਿਹੇ
ਜੋੜੇ ਨਾਲ ਸਾਡੀ ਗਲ ਹੋਈ ਜਿੰਨਾਂ ਦਾ ਇਕੋ ਇਕ ਪੁੱਤਰ ਪ੍ਰਦੇਸਾਂ 'ਚ ਜਾਣ ਦੀ ਤਿਆਰੀ ਵਿਚ ਸੀ। ਅਸਾਂ
ਕਿਹਾ ਕਿ ਤੁਸੀ ਕੋਠੀ ਤੇ 50 ਲੱਖ ਲਾ ਦਿਤੇ ਹਨ। ਕੀ ਬੱਚਾ ਪਾਲਣਾ 50 ਲੱਖ ਤੋਂ ਵੀ ਮਹਿੰਗਾ ਹੋ ਗਿਆ।
ਤੁਸੀ ਬ੍ਹਈਏ ਕੋਲੋ ਖਾਲੀ ਪਈ ਕੋਠੀ ਦੀ ਸਫਾਈ ਕਰਵਾ ਸਕਦੇ ਹੋ ਪਰ ਕੀ ਬਈਆ ਤੁਹਾਡਾ ਬੱਚਾ ਖਿਡਾਉਣ ਤੋ
ਨਾਂ ਕਰ ਦੇਵੇਗਾ? ਕੀ ਅੱਜ ਖਿਡਾਵੇ ਐਨੇ ਹੀ ਮਹਿੰਗੇ ਹੋ ਗਏ ਹਨ? ਕੀ ਤੁਹਾਨੂੰ ਭਰੋਸਾ ਹੈ ਕਿ ਜਿਹੜਾ
ਬੱਚਾ ਬਾਹਰ ਜਾ ਰਿਹਾ ਹੈ ਉਹ ਕਦੀ ਪਰਤੇਗਾ ਵੀ ਸਹੀ? ਕੁਦਰਤ ਦਾ ਨਿਯਮ ਹੈ ਪ੍ਰਦੇਸਾਂ 'ਚ ਜਿਹੜਾ ਇਕ
ਵਾਰੀ ਕਾਰੋਬਾਰ ਨੌਕਰੀ ਪੇਸ਼ੇ ਵਿਚ ਪੈਰ ਜਮਾ ਲਏ ਕਦੀ ਨਹੀ ਪਰਤਦਾ। ਹਾਂ ਕਦੀ ਕਦਾਈ ਮਿਲਣ ਆ ਸਕਦਾ ਹੈ
ਚੌਥੇ ਤੇ ਤਾਂ ਨਹੀ ਭੋਗ ਤੇ ਸ਼ਇਦ।ਯਾਦ ਰੱਖੋ ਇਹ ਕੋਠੀਆਂ ਧਰੀਆਂ ਧਰਾਈਆਂ ਰਹਿ ਜਾਣੀਆਂ ਹਨ। ਆਪਣੀ ਨਸਲ
ਦਾ ਖਾਤਮਾ ਨਾ ਕਰੋ। ਬੱਚੇ ਪੈਦਾ ਹੋਣ ਦਿਓ। ਆਪੇ ਨੌਕਰ ਸਾਂਭ ਦੇਣਗੇ।
ਜਿਹੜੇ ਵੀਰ ਗਰੀਬ ਹਨ ਉਹ ਵੀ ਨੋਟ ਕਰਨ
ਕਿ ਕੁਦਰਤ ਨੇ ਹਰ ਜੀਵ ਦਾ ਅੰਨ ਦਾਣਾ ਲਿਖਿਆ ਹੁੰਦਾ ਹੈ ਕਿਸੇ ਨੂੰ ਥੋੜਾ ਤੇ ਕਿਸੇ ਨੂੰ ਬਹੁਤਾ। ਯਾਦ
ਰੱਖ ਜਿੰਨਾਂ ਨੂੰ ਤੁਸੀ ਅਜ ਅਮੀਰੀ ਵਿਚ ਦੇਖ ਰਹੇ ਹੋ ਕਿਸੇ ਵੇਲੇ ਮੰਦੀ ਹਾਲਤ ਵਿਚ ਸਨ। ਇਸ ਲਿਖਾਰੀ
ਦੀ ਮਾਂ ਉਮਰ ਲਗ ਪਗ 100 ਸਾਲ ਅਜੇ ਵੀ ਜਿੰਦਾ ਹੈ ਜਿਸ ਨੇ ਗਰੀਬੀ 'ਚ ਸਾਨੂੰ 9 ਜਣਿਆ ਨੂੰ ਪੈਦਾ ਕੀਤਾ,
ਪਾਲਿਆ ਤੇ ਪੜਾਇਆ ਵੀ।ਇਹ ਲਿਖਾਰੀ ਕਿਸੇ ਵੇਲੇ ਸਰਕਾਰੀ ਅਫਸਰ ਵੀ ਰਿਹਾ ਹੈ। ਪਰ ਅਸੀ ਪੜ੍ਹ ਲਿਖ ਕੇ
ਗਰਕ ਗਏ, ਸਰਕਾਰੀ ਪ੍ਰਾਪੇਗੰਡੇ ਵਿਚ ਫਸ ਗਏ ਤੇ ਸਾਡੇ ਵੀ ਦੋ ਹੀ ਬੱਚੇ ਹਨ। ਅੱਜ ਪਸਚਾਤਾਪ ਕਰਦਾ ਹਾਂ
ਪਰ ਗਿਆ ਵੇਲਾ ਹੱਥ ਨਹੀ ਆਉਦਾ। ਮੇਰੇ ਮਾਪਿਆਂ ਦਾ ਜੀਵਨ ਜੱਦੋਜਹਿਦ ਵਾਲਾ ਸੀ ਤੇ ਕੁਦਰਤ ਦਾ ਨਿਯਮ
ਵੀ ਇਹੋ ਕਹਿਦਾ ਹੈ ਕਿ ਇਨਸਾਨ ਜੱਦੋਜਹਿਦ ਕਰੇ ਅਵੇਸਲਾ ਨਾਂ ਹੋਵੇ ਨਹੀ ਤਾਂ ਬੀਮਾਰੀਆਂ ਆ ਘੇਰਨਾਂ
ਹੁੰਦਾ ਹੈ।
ਅਸਾਂ ਜੀਵਨ ਵਗਿਆਨ ਵਿਚ ਡਿਗਰੀ ਕੀਤੀ
ਹੋਈ ਹੈ। ਸ੍ਰਿਸਟੀ ਦੇ ਹਰ ਜਾਨਦਾਰ (ਬੂਟੇ ਤੇ ਜਾਨਵਰ) ਦਾ ਜੀਵਨ ਨਿਸ਼ਾਨਾ 1. ਖੁਰਾਕ ਹਾਸਲ ਕਰਨਾਂ
ਤੇ 2. ਆਪਣੀ ਅੰਸ਼ ਅੱਗੇ ਵਧਾਉਣਾ ਹੁੰਦਾ ਹੈ।ਪਰ ਇਕ ਪੰਜਾਬੀ ਲੋਕ ਨੇ ਜਿਹੜੇ ਕੁਦਰਤ ਦੇ ਕਨੂੰਨ ਦੀ
ਉਲੰਘਣਾਂ ਵੱਡੇ ਪੱਧਰ ਤੇ ਕਰ ਰਹੇ ਨੇ। ਜੇ ਸਮਝੇ ਨਾਂ ਤਾਂ ਇਨਾਂ ਦਾ ਭਵਿਖ ਧੁੰਧਕਾਰ ਵਿਚ ਹੈ।
ਸੁਖ/ਦੁਖ ਦਾ ਪੈਮਾਨਾ
ਯਾਦ ਰੱਖੋ ਇਹ ਗੱਲ ਮੰਨੀ ਹੋਈ ਹੈ ਕਿ
ਇਹ ਜਰੂਰੀ ਨਹੀਂ ਕਿ ਜਾਇਦਾਦ ਨਾਲ ਤੁਸੀਂ ਜਿਆਦਾ ਸੁਖੀ ਹੋ ਸਕਦੇ ਹੋ। ਸੁਖ ਜਾਂ ਖੁਸ਼ੀ ਅੰਦਰ ਦੀ ਅਵਸਥਾ
ਹੈ, ਮਨ ਦੀ ਅਵਸਥਾ ਹੈ। ਇਹ ਮੰਨੀ ਹੋਈ ਗੱਲ ਹੈ ਕਿ ਅਮੀਰ ਨੂੰ ਗਰੀਬ ਦੇ ਮੁਕਾਬਲੇ ਜਿਆਦਾ ਫ਼ਿਕਰ ਚਿੰਤਾਵਾਂ
ਹੁੰਦੀਆਂ ਹਨ।
ਬਲੱਡ ਪ੍ਰੈਸ਼ਰ ਤੇ ਸ਼ੂਗਰ
ਅਮੀਰਾਂ ਨੂੰ ਹੁੰਦੇ ਹਨ:
ਬਲੱਡ ਪ੍ਰੈਸ਼ਰ, ਸ਼ੂਗਰ ਮੋਟਾਪਾ, ਹਾਰਟ
ਅਟੈਕ, ਲਕਵਾ ਆਦਿ ਇਹ ਸਭ ਅਮੀਰਾਂ ਦੇ ਰੋਗ ਹਨ, ਜੋ ਸਰੀਰਕ ਹਿਲ-ਜੁਲ ਘੱਟ ਕਰਦੇ ਹਨ ਤੇ 100 ਗਜ ਜਾਣ
ਵਾਸਤੇ ਵੀ ਕਾਰ, ਮੋਟਰ ਸਾਈਕਲ ਵਰਤਦੇ ਹਨ। ਇਕ ਡਾਕਟਰੀ ਸਰਵੇਖਣ ਅਨੁਸਾਰ ਪੰਜਾਬ ਵਿਚ 49% ਮੌਤਾਂ ਦਿਲ
ਰੋਗ, ਬਲੱਡ ਪ੍ਰੈਸ਼ਰ ਆਦਿ ਨਾਲ ਹੋ ਰਹੀਆਂ ਹਨ।
ਸੋ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਆਦਾ
ਜਿੰਮੇਵਾਰੀਆਂ ਵਾਲਾ
+++19+++
ਬੰਦਾ ਸਰੀਰਕ ਤੇ ਮਾਨਸਿਕ ਤੌਰ ਤੇ ਜਿਆਦਾ
ਸਿਹਤਮੰਦ ਹੁੰਦਾ ਹੈ, ਮੁਕਾਬਲੇ ਉਸ ਦੇ ਜੋ ਢਿੱਲੜ ਬਣ ਚੁਕਾ ਹੈ।
ਇਸ ਸਿਧਾਂਤ ਨੂੰ ਸਮਝਣ ਵਾਸਤੇ ਸਾਨੂੰ
ਇਨਸਾਨ ਦੀ ਮੁੱਢਲੀ ਸਰੀਰਕ ਬਣਤਰ ਨੂੰ ਸਮਝਣਾ ਹੋਵੇਗਾ। ਕੁਦਰਤ ਨੇ ਜਦੋਂ ਇਨਸਾਨ ਦਾ ਸਰੀਰ ਘੜਿਆ ਇਹ
ਸੋਚ ਕੇ ਘੜਿਆ ਕਿ ਇਸ ਜੀਵ ਨੇ ਜੰਗਲਾਂ 'ਚ ਰਹਿਣਾ ਹੈ। ਸ਼ਿਕਾਰ ਵਾਸਤੇ ਭੱਜ ਦੌੜ ਕਰਨੀ ਹੈ। ਆਪਣੇ ਆਪ
ਨੂੰ ਖੂੰਖਾਰ ਜਾਨਵਰਾਂ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਹੈ। ਉਸ ਸਾਰੇ ਹਾਲਾਤ ਵੱਲ ਝਾਤੀ ਮਾਰੀਏ ਤਾਂ
ਲੱਗਦਾ ਹੈ, ਬੰਦਾ ਸੰਘਰਸ਼, ਜੱਦੋ ਜਹਿਦ ਵਾਸਤੇ ਬਣਿਆ ਹੈ ਅਤੇ ਜਦੋ ਜਹਿਦ ਹੀ ਜੀਵਨ ਹੈ। ਜਦੋਂ ਜੱਦੋ
ਜਹਿਦ ਮੁੱਕ ਗਈ ਇਨਸਾਨੀ ਸਰੀਰ ਅਵੇਸਲਾ ਹੋਇਆ ਤਾਂ ਝੱਟ ਮੋਟਾ ਹੋ ਜਾਊਗਾ ਤੇ ਬੀਮਾਰੀਆਂ ਨਾਲ ਘਿਰ ਜਾਵੇਗਾ।
ਜਿਹੜੇ ਲੋਕ ਇਹ ਸੋਚ ਲੈਂਦੇ ਹਨ ਕਿ
ਜੀ ਬਥੇਰਾ ਕੰਮ ਕਰ ਲਿਆ ਹੁਣ ਜੀਵਨ ਵਿਚ ਆਰਾਮ ਕਰਨਾ ਹੈ ਉਹ ਸਚਮੁੱਚ ਮੰਜੇ ਤੇ ਪੈ ਜਾਂਦੇ ਹਨ।
ਬਲੱਡ ਪ੍ਰੈਸ਼ਰ, ਸ਼ੂਗਰ ਮੋਟਾਪਾ, ਹਾਰਟ
ਅਟੈਕ, ਲਕਵਾ ਆਦਿ ਇਹ ਸਭ ਅਮੀਰਾਂ ਦੇ ਰੋਗ ਹਨ, ਜੋ ਸਰੀਰਕ ਹਿਲ-ਜੁਲ ਘੱਟ ਕਰਦੇ ਹਨ ਤੇ 100 ਗਜ ਜਾਣ
ਵਾਸਤੇ ਵੀ ਕਾਰ, ਮੋਟਰ ਸਾਈਕਲ ਵਰਤਦੇ ਹਨ। ਇਕ ਡਾਕਟਰੀ ਸਰਵੇਖਣ ਅਨੁਸਾਰ ਪੰਜਾਬ ਵਿਚ 49% ਮੌਤਾਂ ਦਿਲ
ਰੋਗ, ਬਲੱਡ ਪ੍ਰੈਸ਼ਰ ਆਦਿ ਨਾਲ ਹੋ ਰਹੀਆਂ ਹਨ।
ਸੋ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਆਦਾ
ਜਿੰਮੇਵਾਰੀਆਂ ਵਾਲਾ ਬੰਦਾ ਸਰੀਰਕ ਤੇ ਮਾਨਸਿਕ ਤੌਰ ਤੇ ਜਿਆਦਾ ਸਿਹਤਮੰਦ ਹੁੰਦਾ ਹੈ, ਮੁਕਾਬਲੇ ਉਸ
ਇਨਸਾਨ ਦੇ ਜੋ ਢਿੱਲੜ ਬਣ ਚੁਕਾ ਹੈ।
ਇਸ ਸਿਧਾਂਤ ਨੂੰ ਸਮਝਣ ਵਾਸਤੇ ਸਾਨੂੰ
ਇਨਸਾਨ ਦੀ ਮੁੱਢਲੀ ਸਰੀਰਕ ਬਣਤਰ ਨੂੰ ਸਮਝਣਾ ਹੋਵੇਗਾ। ਕੁਦਰਤ ਨੇ ਜਦੋਂ ਇਨਸਾਨ ਦਾ ਸਰੀਰ ਘੜਿਆ ਇਹ
ਸੋਚ ਕੇ ਘੜਿਆ ਕਿ ਇਸ ਜੀਵ ਨੇ ਜੰਗਲਾਂ 'ਚ ਰਹਿਣਾ ਹੈ। ਸ਼ਿਕਾਰ ਵਾਸਤੇ ਭੱਜ ਦੌੜ ਕਰਨੀ ਹੈ। ਆਪਣੇ ਆਪ
ਨੂੰ ਖੂੰਖਾਰ ਜਾਨਵਰਾਂ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਹੈ। ਉਸ ਸਾਰੇ ਹਾਲਾਤ ਵੱਲ ਝਾਤੀ ਮਾਰੀਏ ਤਾਂ
ਲੱਗਦਾ ਹੈ, ਬੰਦਾ ਸੰਘਰਸ਼, ਜੱਦੋ ਜਹਿਦ ਵਾਸਤੇ ਬਣਿਆ ਹੈ ਅਤੇ ਜਦੋ ਜਹਿਦ ਹੀ ਜੀਵਨ ਹੈ। ਜਦੋਂ ਜੱਦੋ
ਜਹਿਦ ਮੁੱਕ ਗਈ ਇਨਸਾਨੀ ਸਰੀਰ ਅਵੇਸਲਾ ਹੋਇਆ ਤਾਂ ਝੱਟ ਮੋਟਾ ਹੋ ਜਾਊਗਾ ਤੇ ਬੀਮਾਰੀਆਂ ਨਾਲ ਘਿਰ ਜਾਵੇਗਾ।
ਜਿਹੜੇ ਲੋਕ ਇਹ ਸੋਚ ਲੈਂਦੇ ਹਨ ਕਿ
ਜੀ ਬਥੇਰਾ ਕੰਮ ਕਰ ਲਿਆ ਹੁਣ ਜੀਵਨ ਵਿਚ ਆਰਾਮ ਕਰਨਾ ਹੈ ਉਹ ਸਚਮੁੱਚ ਮੰਜੇ ਤੇ ਪੈ ਜਾਂਦੇ ਹਨ।
ਅੱਜ ਧੜਾ ਧੜ ਕੋਠੀਆਂ ਪੈ
ਰਹੀਆਂ ਹਨ
ਤਰੱਕੀਸ਼ੀਲ ਕੌਮਾਂ ਹਮੇਸ਼ਾਂ ਪੈਦਾਵਾਰ ਦੇ ਸਾਧਨ (means
of production) ਪੈਦਾ ਕਰਦੀਆਂ ਜਿੰਨਾਂ ਤੋਂ ਵੱਧ ਉਪਜ ਹੋਵੇ। ਕਾਰਖਾਨੇ ਲਾਉਂਦੀਆਂ, ਜਮੀਨਾਂ ਖਰੀਦ-ਦੀਆਂ,
ਵਰਕਸ਼ਾਪਾ ਲਗਾਉਂਦੀਆਂ, ਮਾਲ ਡੰਗਰ ਪੰਛੀ ਪਾਲਦੀਆਂ, ਬੱਚੇ ਪੈਦਾ ਕਰਦੀਆਂ। ਪਰ ਜਿੰਨ੍ਹਾਂ ਕੌਮਾਂ ਨੇ
ਗਰਕ ਜਾਣਾ ਹੁੰਦਾ ਏ ਉਹ ਕੋਠੀਆਂ ਪਊਦੀਆਂ ਤੇ ਮਹਿਲ ਖੜੇ ਕਰਦੀਆਂ।
ਅੰਗਰੇਜਾਂ ਵਿਚ ਅਖਾਣ ਹੈ,
"Fools build houses and wise people live in them" ਕਿ ਮੂਰਖ ਲੋਕ ਇਮਾਰਤਾਂ
ਬਣਾਉਦੇ ਹਨ ਤੇ ਸਿਆਣੇ ਰਹਿਦੇ ਹਨ। ਸਾਡਾ ਇਕ ਰਿਸਤੇਸਾਰ ਸਾਰੀ ਉਮਰ ਮਿਹਨਤ ਕਰਦਾ ਰਿਹਾ ਨੌਕਰੀ 'ਚ
ਓਤੋਂ ਵੀ ਵਾਹਵਾ ਮਾਲ ਇਕੱਠਾ ਕੀਤਾ। ਮੁੰਡਾ ਕਨੇਡਾ 'ਚ ਚਲਾ ਗਿਆ ਤੇ ਕੁਝ ਸਾਲਾਂ ਬਾਦ ਪਿਓ ਨੂੰ ਵੀ
ਸੱਦ ਲਿਆ। ਕਿਸੇ ਰਿਸਤੇਦਾਰ ਤੇ ਭਰੋਸਾ ਨਹੀ ਸੀ ਕ੍ਰੋੜ ਰੁਪਏ ਦੀ ਕੋਠੀ ਦੀ ਚਾਬੀ ਬੲ੍ਹੀਏ ਨੂੰ ਦੇ
ਗਿਆ ਹੈ। ਇਹੋ ਕ੍ਰੋੜ ਰੁਪਿਆ ਕਿਤੇ ਵਪਾਰ ਤੇ ਲਾਇਆ ਹੁੰਦਾ ਆਪ ਸਰਦਾਰੀ ਭੋਗਦਾ ਤੇ ਮੁੰਡੇ ਨੂੰ ਵੀ
ਬਾਹਰ ਨਾ ਜਾਣਾ ਪੈਦਾ। ਕਿਤੇ ਭਾਂਡਿਆਂ ਦੀ ਹੀ ਦੁਕਾਨ ਪਾ ਬਹਿਦਾ। ਸਾਨੂੰ ਦੁੱਖ ਹੋ ਰਿਹਾ ਹੈ ਸਾਡੀ
ਕੌਮ ਸ਼ੁਦਾਈ ਹੋ ਗਈ ਹੈ।
ਕਿਹਾ ਜਾਂਦਾ ਹੈ ਕਿ ਪ੍ਰਸਿੱਧ ਹਮਲਾਵਰ
ਚੰਗੇਜ ਖਾਨ ਦੇ ਇਕ ਜਰਨੈਲ ਨੇ ਇਲਾਕਾ ਫਤਹਿ ਕਰਕੇ 2 ਸਾਲਾਂ ਵਿਚ ਰਿਹਾਇਸ਼ ਲਈ ਮਹਿਲ ਬਣਾ ਲਿਆ। ਖਾਨ
ਨੂੰ ਜਦੋਂ ਪਤਾ ਲੱਗਾ ਉਸਨੇ ਜਰਨੈਲ ਤੋਂ ਸਾਰੀ ਫੌਜ ਤੇ ਤਾਕਤਾਂ ਖੋਹ ਲਈਆਂ ਤੇ ਕਿਹਾ ਤੂੰ ਮੇਰੇ ਕੰਮ
ਦਾ ਨਹੀਂ ਰਹਿ ਗਿਆ।ਜਿਥੇ ਜੱਦੋਜਹਿਦ ਖਤਮ ਹੋਈ ਤੇ ਐਸ਼ ਆ ਗਈ ਸਮਝੋ ਓਹ ਗਰਕ ਗਿਆ। ਪਰ ਦੇਖੋ ਬਦਕਿਸਮਤੀ
ਅੱਜ ਸਾਰੇ ਪੰਜਾਬੀ ਕੋਠੀਆਂ ਪਾਉਣ ਵਿਚ ਰੁਝੇ ਹੋਏ ਹਨ।
ਕੋਠੀ/ਮਹਿਲ ਵਿਚ ਪੈਦਾਵਾਰ
(production) ਨਹੀ ਹੋ ਸਕਦੀ, ਬੱਚਾ ਜਨਮ ਨਹੀਂ ਲੈਂਦਾ।
ਇਹ ਕੁਦਰਤੀ ਸਰਾਪ ਹੈ ਕਿ ਮਹਿਲਾਂ ਵਿਚ
ਬੱਚਾ ਜਨਮ ਨਹੀਂ ਲੈਂਦਾ। ਮਹਿਲ ਵਿਚ ਅੱਯਾਸ਼ੀ ਹੁੰਦੀ ਹੈ। ਸੂਝਵਾਨ ਬੰਦਾ ਐਸ਼ ਨਹੀ ਕਰਦਾ, ਓਨੂੰ ਕਾਮ
ਦੀ ਕਹਾਣੀ ਦਾ ਪਤਾ ਹੁੰਦਾ ਹੈ।
ਯਾਦ ਰੱਖੋ ਜਰੂਰਤ ਦਾ ਮਕਾਨ ਬਣਾਉਣਾ
ਉਤਪਾਦਨ ਹੈ ਤੇ ਕੋਠੀ ਬਣਾਉਣੀ ਮਨਫੀ ਕੰਮ। ਮਕਾਨ 'ਚ ਅਸੀਂ ਵਰਤੋਂ ਨੂੰ ਮੁੱਖ
++++20+++
ਰੱਖਦੇ ਹਾਂ ਤੇ ਕੋਠੀ ਵਿਚ ਵਖਾਵਾ।
ਸੋ ਪਿਆਰਿਓ ਮਕਾਨ ਜਰੂਰ ਬਣਾਓ ਪਰ ਜਲੌਅ ਵਾਲੀਆਂ ਕੋਠੀਆਂ ਨਹੀ। ਕੋਠੀ ਖੜੋਤ ਦਾ ਪ੍ਰਤੀਕ ਹੁੰਦੀ ਹੈ
ਭਾਵ ਜੀਵਨ ਵਿਚ ਹੋਰ ਤਰੱਕੀ ਦੀ ਗੁਜਾਇਸ਼ ਨਹੀ ਰਹਿ ਗਈ। ਭਾਈ ਜਿੰਦਗੀ 'ਚ ਖੜੋਤ stagnation ਨਾ ਲਿਆਓ।
ਨਹੀ ਤਾਂ ਛੇਤੀ ਹੀ ਬਿਸਤਰ ਤੇ ਪੈ ਜਾਓਗੇ। ਗੱਡੀ ਓਹੋ ਜਿਹੜੀ ਚਲਦੀ ਰਹੇ।
ਸਇੰਸਦਾਨਾਂ ਬਹੁਤੀਆਂ ਖੋਜਾਂ ਕੁਦਰਤੀ
ਵਤੀਰੇ (natural phenomenon)ਨੂੰ ਗਹੁ ਨਾਲ ਤੱਕ ਕੇ ਕੀਤੀਆਂ ਹਨ। ਜਹਾਜ ਡੀਜਾਈਨ ਬਣਾੳਣ ਵਾਲੇ ਪੰਛੀਆਂ
ਤੇ ਮਛੀਆਂ ਦੇ ਕੁਦਰਤੀ ਢਾਂਚੇ ਤੋ ਸਿਖਦੇ ਹਨ। ਇਸ ਸਬੰਧ ਵਿਚ ਜੇ ਅਸੀ ਕੁਦਰਤੀ ਵਤੀਰਾ ਦੇਖੀਏ ਤਾਂ
ਪਤਾ ਲਗਦਾ ਹੈ ਕਿ ਕੁਦਰਤ ਦੇ ਨਿਜਾਮ ਵਿਚ ਹਰ ਜਾਨਵਰ ਆਪਣੀ ਜਿਣਸ ਵਧਾਉਣ ਦੀ ਦੌੜ ਵਿਚ ਹੈ। ਪਰ ਇਕ
ਪੰਜਾਬੀ ਹਨ ਜੋ ਕੁਦਰਤ ਦੇ ਅਸੂਲ ਨੂੰ ਵੀ ਨਹੀ ਮੰਨਣ ਡਹੇ। ਮਤ ਮਾਰੀ ਗਈ ਹੈ ਸਾਡੀ ਸਭਨਾ ਦੀ। ਸੱਚ
ਹੈ ਅੱਜ ਸਿੱਖੀ ਸੋਚ ਥੱਲੇ ਨੂੰ ਗਈ ਹੈ ਤੇ ਜੱਟ ਸੋਚ ਭਾਰੂ ਹੋ ਗਈ ਹੈ, "ਜੱਟ ਮੈਹਾ ਸੰਸਾਰ ਕਬੀਲਾ
ਗਾਲਣਾ"
ਆ ਪੈਲਸ ਸਭਿਆਚਾਰ ਵੀ ਤੁਹਾਨੂੰ
ਲੈ ਬਏਗਾ।
ਅੱਜ ਅਸੀ ਦੇਖ ਰਹੇ ਹਾਂ ਪੰਜਾਬ ਵਿਚ
ਖਪਤ ਸਭਿਆਚਾਰ consumerism ਭਾਰੂ ਹੈ ਭਾਵ ਬਾਹਰ ਮਾਲ ਬਣਨ ਡਿਹਾ ਤੇ ਪੰਜਾਬ ਵਿਚ ਖਪਤ ਹੋ ਰਿਹਾ ਹੈ।
ਦੁੱਖ ਹੁੰਦਾ ਹੈ ਕਿ ਕਾਰਖਾਨਿਆਂ ਦੀ ਜਗਾਂ ਅੱਜ ਪੈਲਸ ਤੇ ਮਾਲ ਬਣ ਰਹੇ ਹਨ। ਇਹ ਮਨਫੀ ਰੁਝਾਨ ਹਨ।
ਅਸੀ ਇਹ ਨਹੀ ਕਹਿਦੇ ਕਿ ਪੰਜਾਬੀ ਸਾਧ ਹੀ ਬਣ ਬਹਿਣ। ਵਿਆਹ ਸ਼ਾਦੀ ਤੇ ਖੁਸ਼ੀ ਨਹੀ ਕਰਨੀ ਤੇ ਕਦੋ ਕਰਨੀ
ਆ? ਪਰ ਹੱਦੇ ਬੰਨੇ ਪਾਰ ਨਾਂ ਕਰੋ। ਆਪਣੀ ਔਕਾਤ ਵਿਚ ਰਹੋ। ਚਾਦਰ ਦੇਖ ਕੇ ਪੈਰ ਪਸਾਰੋ। ਵੇਖਾ ਵੇਖੀ
ਨਾ ਕਰੋ। ਰੀਸ ਤੇ ਈਰਖਾ ਕਰਨੀ ਛੱਡ ਦਿਓ। ਯਾਦ ਰਖੋ ਜਿਹੜਾ ਬੰਦਾ ਰੋਜ ਪਾਠ ਕਰਦਾ ਹੈ ਉਹਦੇ ਵਿਚ ਇਹ
ਬੁਰਾਈਆਂ ਘੱਟ ਹੁੰਦੀਆ ਨੇ। ਸੋ ਜੇ ਬਚਣਾ ਹੈ ਤਾਂ ਫਿਰ ਗੁਰੂ ਨਾਨਕ ਦੀ ਸ਼ਰਨ ਵਿਚ ਆ ਜਾਓ, ਸਿਆਣੇ ਨਾ
ਬਣੋ।
ਇਸ ਤੋਂ ਵੀ ਮਾੜੀ ਗਲ ਇਹ ਹੈ ਕਿ ਧਾਰਮਿਕ
ਕੰਮਾਂ ਵਿਚ ਵੀ ਇਹ ਲੋਕ ਅਜਿਹਾ ਕੁਝ ਹੀ ਕਰ ਰਹੇ ਹਨ। ਗੁਰੂ ਨਾਨਕ ਦੇ ਧਰਮ ਦਾ ਪ੍ਰਚਾਰ ਕਰਨ ਦੇ ਬਿਜਾਏ
ਇਕ ਲੋਕ ਧੜਾ ਧੜਾ ਗੁਰਦੁਆਰਿਆਂ ਦੀ ਇਮਾਰਤਾਂ ਬਣਾਈ ਜਾ ਰਹੇ ਹਨ। ਅਜਿਹੀ ਮਤ ਮਾਰੀ ਗਈ ਏ ਇਹਨਾਂ ਦੀ।
ਪਿਛੇ ਅਸੀ ਸਕੂਲਾਂ ਵਿਚ ਜਪੁਜੀ ਸਾਹਿਬ ਗੁਟਕਾ ਵਰਤਾ ਰਹੇ ਸੀ ਤੇ ਕਈ ਧਨਾਢ ਸੱਜਣਾ ਨੂੰ ਬੇਨਤੀ ਕੀਤੀ
ਕਿ ਉਹ ਇਸ ਕੰਮ ਵਿਚ ਸ਼ਾਮਲ ਹੋਣ। ਪਰ ਵਿਰਲਿਆਂ ਨੂੰ ਹੀ ਇਸ ਦੀ ਅਹਿਮੀਅਤ ਦਾ ਅਹਿਸਾਸ ਸੀ। ਬਹੁਤੇ ਤੁਹਾਨੂੰ
ਗਲੋਂ ਫੜ ਕੇ 50 ਰੁਪਏ ਦਾ ਲੰਗਰ ਜਬਰਦਸਤੀ ਸੜਕ ਤੇ ਖਲੋ ਕੇ ਛਕਾਅ ਦੇਣਗੇ ਪਰ ਜੇ ਕਹੋ ਜੀਮੈਂਨੂੰ ਸਿੱਖੀ
ਬਾਬਤ ਕੋਈ ਕਿਤਾਬ ਜਾਂ ਗੁਟਕਾ ਲੈ ਦਿਓ ਤਾਂ ਇਹ ਤੁਹਾਨੂੰ ਦੁਕਾਨ ਦਾ ਰਾਹ ਦਸਦੇ ਹਨ। ਜੋ ਬੀਜਣਾ ਉਹੀ
ਉਗਣਾ ਹੈ। ਜੇ ਗੁਰਦੁਆਰੇ ਦੀਆਂ ਇਮਾਰਤਾਂ ਹੀ ਬਣਾਈ ਜਾ ਰਹੇ ਹਨ ਤਾਂ ਗੁਰੂ ਵੀ ਇਨਾਂ ਨੂੰ ਸਖਣੀਆਂ
ਇਮਾਰਤਾਂ ਹੀ ਦੇ ਰਿਹਾ ਹੈ। ਜੇ ਨਿਰਾ ਲੰਗਰ ਲਾਉਦੇ ਹਨ ਤਾਂ ਇਹ ਖਾ ਖਾ ਮੋਟੇ ਹੋਈ ਜਾ ਰਹੇ ਨੇ। ਸਿਖੀ
ਦਾ ਐਨਾ ਰੋਸ਼ਨ ਇਤਹਾਸ ਹੈ ਕਿ ਇਕ ਛੇ ਸਾਲ ਦਾ ਬੱਚਾ ਵੀ ਸ਼ਹਾਦਤ ਲਈ ਆਪ ਮੁਹਾਰੇ ਤਿਆਰ ਹੁੰਦਾ ਹੈ ਪਰ
ਸਿੱਖ ਇਹ ਗੱਲਾਂ ਕਿਸੇ ਨੂੰ ਦਸ ਕੇ ਰਾਜੀ ਹੀ ਨਹੀ। ਓਏ ਭੋਲਿਓ ਸਿੱਖੀ ਸੋਚ ਗ੍ਰਹਿਣ ਕਰੋ।
ਪੰਜਾਬੀਓ ਤੁਹਾਡੀ ਮੱਤ
ਮਾਰੀ ਗਈ ਏ
ਇਸ ਜੀਵਨ ਨੂੰ ਨਿਰੰਤਰ ਜਾਰੀ ਰੱਖਣ
ਲਈ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪ੍ਰਮਾਤਮਾ ਨੇ ਵਸੀਲੇ ਪੈਦਾ ਕੀਤੇ ਹੋਏ ਹਨ। ਜਿਵੇਂ ਸਾਨੂੰ
ਭੁੱਖ ਲਗਦੀ ਹੈ, ਤਾਂ ਅਸੀਂ ਸਰੀਰ ਰੂਪੀ ਕਾਰ ਵਿਚ ਭੋਜਨ ਰੂਪੀ ਪੈਟਰੋਲ ਪਾਉਂਦੇ ਹਾਂ, ਤੇ ਜੇ ਸਵਾਦ
ਦੇ ਖਾਤਰ ਐਵੇਂ ਖਾਈ ਜਾਵਾਂਗੇ ਤਾਂ ਮੋਟੇ ਹੋ ਜਾਵਾਂਗੇ। ਸਗੋਂ ਆਪਣੇ ਆਪ ਤੇ ਬੋਝ ਬਣ ਜਾਵਾਂਗੇ। ਏਸੇ
ਤਰਾਂ ਕਾਮ ਦੀ ਵੀ ਕਹਾਣੀ ਹੈ। ਕਾਮ ਨਾ ਹੋਵੇ ਤਾਂ ਦੁਨੀਆਂ ਚਲ ਹੀ ਨਾ ਸਕੇ, ਬੀਜ ਨਾ ਬਣੇ, ਬੱਚਾ ਪੈਦਾ
ਹੀ ਨਾ ਹੋਵੇ, ਸੋ ਪ੍ਰਮਾਤਮਾ ਨੇ ਨਰ ਮਾਦਾ 'ਚ ਇਹ ਖਿੱਚ ਪਾਈ ਕਿ ਦੁਨੀਆਂ ਚਲਦੀ ਰਹੇ ਤੇ ਜੇ ਅਸੀ ਸਵਾਦ
ਖਾਤਰ ਕਾਮ ਵਿਚ ਉਲਝਾਂਗੇ ਤਾਂ ਸਰੀਰਕ ਨੁਕਸਾਨ ਕਰ ਲਵਾਂਗੇ। ਸੋ ਮੇਰੇ ਵੀਰਾਂ ਤੇ ਭੈਣਾਂ ਨੂੰ ਇਸ ਗਲ
ਦੀ ਸਮਝ ਹੋਣੀ ਚਾਹੀਦੀ ਹੈ। ਗੁਰਬਾਣੀ ਪੜ੍ਹੋ ਇਹ ਸਭ ਗੱਲਾਂ ਸਮਝ ਆ ਜਾਂਦੀਆਂ ਨੇ ਜੀਵਨ ਦਾ ਰਾਜ ਸਮਝ
ਆਉਂਦਾ ਹੈ।
ਕੀ ਅਬਾਦੀ ਵੱਧਣ ਨਾਲ ਬੇਰੁਜਗਾਰੀ
ਨਹੀਂ ਵੱਧੇਗੀ?
ਇਹ ਸਰਕਾਰਾਂ ਨੇ ਗੁਮਰਾਹਕੁੰਨ ਪ੍ਰਾਪੇਗੰਡਾ
ਕੀਤਾ ਕਿ ਅਬਾਦੀ ਵੱਧਣ ਨਾਲ ਬੇਰੁਜਗਾਰੀ ਵੱਧਦੀ ਹੈ। ਪਿਆਰਿਓ ਇਹ ਬਿਆਨ ਸਰਾਸਰ ਗਲਤ ਹੈ। ਯਾਦ ਰੱਖੋ
ਨੌਕਰੀਆਂ ਹਮੇਸ਼ਾਂ ਅਬਾਦੀ ਦੇ ਅਨੁਪਾਤ ਵਿਚ ਹੁੰਦੀਆਂ ਹਨ। ਉਦਾਹਰਣ ਵਜੋਂ ਜੇ ਅਬਾਦੀ ਵੱਧਦੀ ਹੈ ਤਾਂ
ਲੀੜੇ, ਕੱਪੜੇ, ਰੋਟੀ ਮਕਾਨ ਦੀ ਲੋੜ ਵੀ ਵੱਧਦੀ ਹੈ। ਜਿਆਦਾ ਕਾਰਖਾਨੇ ਲਗਣਗੇ, ਜਿਆਦਾ ਸਕੂਲ, ਜਿਆਦਾ
ਮਾਸਟਰ, ਵੱਧ ਪੁਲਿਸ, ਵੱਧ ਬੱਸਾਂ, ਵੱਧ ਰੇਲਾਂ, ਵੱਧ ਡਰਾਈਵਰ।
ਭਾਵ ਨੌਕਰੀਆਂ ਹਮੇਸ਼ਾਂ ਅਬਾਦੀ ਦੀ ਸੇਵਾ
ਜਾਂ ਸਹੂਲਤ ਵਿਚ ਹੁੰਦੀਆਂ ਹਨ। ਸੋ ਇਹ ਬਿਆਨ ਗੁਮਰਾਹਕੁੰਨ ਹੈ ਕਿ ਅਬਾਦੀ ਵੱਧਣ ਨਾਲ ਬੇਰੁਜਗਾਰੀ ਵੱਧਦੀ
ਹੈ।
ਪੰਜਾਬ 'ਚ 25 ਲੱਖ ਨੌਕਰੀਆਂ
ਪੰਜਾਬੀਆਂ ਨੂੰ ਦਿਸੀਆਂ ਹੀ ਨਾਂ।
ਅੱਜ ਪੰਜਾਬ ਵਿਚ 25 ਲੱਖ ਦੇ ਕਰੀਬ
ਬੲ੍ਹੀਏ ਹਨ। 2001 ਦੀ ਮਰਦਮ ਸ਼ੁਮਾਰੀ ਅਨੁਸਾਰ 17 ਲੱਖ ਸੀਗੇ। ਇਹ ਗਰੀਬ ਲੋਕ ਪੰਜਾਬ ਵਿਚ ਸੈਰ ਕਰਨ
ਨਹੀਂ ਆਏ। ਇਹ ਸਾਰੇ ਇਥੇ ਨੌਕਰੀ ਰੁਜਗਾਰ ਖਾਤਰ ਆਏ ਹਨ। ਪੰਜਾਬ ਵਿਚ ਲੇਬਰ ਓਰੀਐਂਟਿਡ ਨੌਕਰੀਆਂ ਤਾਂ
ਸਾਰੀਆਂ ਬੲ੍ਹੀਆਂ ਨੇ ਸਾਂਭ ਲਈਆਂ ਹਨ। ਜਿਵੇਂ ਅਸਾਂ ਪਿਛੇ ਲਿਖਿਆ ਹੈ ਕਿ ਕਿਵੇਂ ਪੰਜਾਬੀਆਂ 'ਚ ਮਨਫੀ
ਰੁਝਾਨ ਭਾਰੂ ਹੋਏ ਪਏ ਨੇ। ਕੋਠੀਆਂ ਪਾਉਣ ਤੇ ਬੜਾ ਜੋਰ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਅਸੀਂ
ਦੇਖਦੇ ਹਾਂ ਕਿ ਕੋਠੀ ਵਿਚ ਜੋ ਪੱਥਰ ਦਾ ਕੰਮ ਹੁੰਦਾ ਹੈ ਸਭ ਬੲ੍ਹੀਆਂ
ਨੇ ਸਾਂਭ ਲਿਆ ਹੈ, ਲਗਭਗ 100%ਹੀ।
ਰਾਜ ਮਿਸਤਰੀ, ਰਾਜ ਮਜਦੂਰ, ਫਲ ਤੇ
ਸਬਜੀ ਵੇਚਣ ਵਾਲੇ, ਪਿੰਡਾਂ 'ਚ ਫੇਰੀ ਲਾਉਣ ਵਾਲੇ, ਮੇਲਿਆਂ ਤੇ ਦੁਕਾਨਾਂ ਲਾਉਣ ਵਾਲੇ, ਕਾਰਖਾਨਿਆਂ
‘ਚ ਵੱਡੀ ਤਾਦਾਦ ਬੲ੍ਹੀਏ ਆ ਗਏ ਹਨ।
ਯਾਦ ਰੱਖੋ ਜਿਹੜਾ ਬੰਦਾ ਅੱਜ ਰਾਜ ਮਿਸਤਰੀ
ਨਾਲ ਮਜਦੂਰੀ ਕਰ ਰਿਹਾ ਹੈ ਕੱਲ੍ਹ ਨੂੰ ਉਸ ਨੇ ਰਾਜ ਬਣਨਾ ਹੈ ਤੇ ਪਰਸੋ ਠੇਕੇਦਾਰ। ਜਿਹੜਾ ਕਾਰਖਾਨੇ
'ਚ ਮਜਦੂਰ ਹੈ ਕਲ੍ਹ ਨੂੰ ਫੋਰਮੈਨ ਵੀ ਉਸੇ ਨੇ ਹੀ ਬਣਨਾ ਹੈ। ਅੱਜ ਜਿਹੜਾ ਸਬਜੀ ਦੀ ਰੇਹੜੀ ਲਾਉਂਦਾ
ਹੈ ਕੱਲ੍ਹ ਨੂੰ ਸਬਜੀ ਦਾ ਥੋਕ ਵਪਾਰੀ ਵੀ ਓਹੋ ਬਣਦਾ ਹੈ। 1960-70 ਦੇ ਦਹਾਕੇ 'ਚ ਪੰਜਾਬ 'ਚੋਂ ਵੱਡੀ
ਗਿਣਤੀ ਵਿਚ ਜੁਆਨ ਬਾਹਰ ਦੇ ਸੂਬਿਆਂ 'ਚ ਟਰੱਕਾਂ ਦੇ ਡਰਾਈਵਰ ਤੇ ਕਲੀਨਰ ਬਣੇ। ਬਾਅਦ ਵਿਚ ਇਹੋ ਲੋਕ
ਤਰੱਕੀ ਕਰਕੇ ਟਰੱਕਾਂ ਦੇ ਮਾਲਕ ਤੇ ਟਰਾਂਸਪੋਰਟਰ ਬਣੇ। ਯਾਦ ਰੱਖੋਂ ਤਰੱਕੀ ਹਮੇਸ਼ਾਂ (Line of
promotion from trade itself) ਕਿੱਤੇ ਵਿਚੋਂ ਹੁੰਦੀ ਹੈ। ਜਿਹੜਾ ਬੰਦਾ ਜੋ ਕੰਮ ਕਰ ਰਿਹਾ ਹੁੰਦਾ
ਹੈ ਉਨੂੰ ਉਸ ਕਿੱਤੇ ਦੇ ਰਾਜ (Trade Secrets) ਪਤਾ ਹੁੰਦੇ ਹਨ। ਬਾਹਰ ਦਾ ਬੰਦਾ ਜੇ ਉਪਰ ਬੈਠੇਗਾ
ਤਾਂ ਫੇਲ ਹੋ ਜਾਵੇਗਾ। ਸੋ ਸਪੱਸ਼ਟ ਹੈ ਕਿ ਜਿਹੜਾ ਬੲ੍ਹੀਆ ਅੱਜ ਮਜਦੂਰ ਹੈ ਕਲ੍ਹ ਨੂੰ ਠੇਕੇਦਾਰ ਓਹੋ
ਹੋਵੇਗਾ।
ਬਾਹਰਲੇ ਮੁਲਕੀਂ ਜੰਮ ਜੰਮ ਜਾਓ।
ਅਸੀਂ ਇਹ ਗਲ ਹਰਗਿਜ ਨਹੀਂ ਕਹਿੰਦੇ
ਕਿ ਤੁਸੀਂ ਬਾਹਰ ਨਾ ਜਾਓ। ਬਾਹਰਲੇ ਮੁਲਕੀਂ ਜਾਓਂ। ਖੂਬ ਮਿਹਨਤ ਕਰੋ। ਪਰ ਜਿੰਨਾਂ ਚਿਰ ਏਥੇ ਹੋ ਏਥੇ
ਵੀ ਡਟ ਕੇ ਕੰਮ ਕਰੋ। ਬਾਹਰ ਜਾ ਕੇ ਤੁਸੀਂ ਕਦੀ ਵੀ ਕਿਸੇ ਕੰਮ ਤੋਂ ਨਹੀਂ ਝਿਜਕਦੇ, ਸਿਰਫ਼ ਡਾਲਰ ਵੇਖਦੇ
ਹੋ। ਏਥੇ ਵੀ ਏਹੋ ਨਜਰੀਆ ਰੱਖੋ। ਕਿਸੇ ਕੰਮ ਨੂੰ ਮਾੜਾ ਨਾ ਕਹੋ। ਬ੍ਰਾਹਮਣਵਾਦੀ ਸੋਚ ਛੱਡ ਦਿਓ।
ਕੰਮ ਲੱਭਣ ਵੇਲੇ ਟੌਹਰ ਨਾ ਦੇਖੋ। ਇਹ
ਦੇਖੋ ਕਿ ਕਿੰਨੇ ਪੈਸੇ ਬਣਨੇ ਨੇ। ਵੇਹਲੇ ਕਦੀ ਨਾ ਬੈਠੋ ਜੋ ਕੰਮ ਮਿਲੇ ਕਰ ਲਓ। ਪਿਛੇ ਜਿਹੇ ਸਾਡਾ
ਇਕ ਪਛਾਣ ਵਾਲਾ ਡਾਕਟਰ ਮੁੰਡਾ ਇੰਗਲੈਂਡ ਗਿਆ ਤਾਂ ਪਹਿਲਾਂ ਗੈਰਜ ਵਿਚ ਕਾਰਾਂ ਧੋਣ ਦਾ ਕੰਮ ਕਰਦਾ ਸੀ
ਅੱਜ ਕਲ ਇਕ ਸਰਕਾਰੀ ਹਸਪਤਾਲ ਵਿਚ ਵੱਡੇ ਅਹੁਦੇ ਤੇ ਹੈ।
ਬਾਹਰ ਦੇ ਮੁਲਕਾਂ ਵਿਚ ਬੱਚਾ ਜਦੋ ਨੌਵੀਂ,
ਦਸਵੀਂ ਜਮਾਤ ਵਿਚ ਪਹੁੰਚਦਾ ਉਦੋਂ ਹੀ ਥੋੜਾ ਬਹੁਤਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਭਾਵੇਂ 2 ਘੰਟੇ
ਹੀ ਕਰ ਲਵੇ। ਸੋ ਜੇ ਘਰ ਵਿਚ ਗਰੀਬੀ ਹੈ ਤਾਂ ਗਵਾਂਢ ਵਿਚ ਕੰਮ ਕਰ ਲਓ, ਬੱਚਾ ਖਿਡਾ ਲਓ, ਬਜੁਰਗ ਸਾਂਭ
ਲਓ, ਸ਼ਰਮਾਉਣਾ ਨਹੀਂ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਜਿਹੜੇ ਬਾਹਰੋਂ ਵੀਰ ਆਉਂਦੇ ਨੇ
ਤੇ ਏਥੇ ਵੱਡੀਆਂ ਵੱਡੀਆਂ ਕਾਰਾਂ 'ਚ ਜੋ ਫਿਰਦੇ ਨੇ ਬਾਹਰਲੇ ਮੁਲਕਾਂ 'ਚ ਜਾ ਮਿਹਨਤ ਮਜਦੂਰੀ ਵੀ ਕਰਦੇ
ਨੇ। ਸਾਨੂੰ ਇੰਨ੍ਹਾਂ ਤੇ ਫਖ਼ਰ ਹੈ।
ਯਾਦ ਰੱਖੋ ਨਾਸਤਕ ਸੋਚ ਨੇ ਸਾਡਾ ਬੇੜਾ
ਗਰਕ ਕਰ ਦਿਤਾ। ਗੁਰੂ ਨਾਨਕ ਦਾ ਧਰਮ ਨਿਮਾਣੀ ਕਿਰਤ ਦੀ ਗਲ ਕਰਦਾ ਹੈ ਵਡਿਆਉਦਾ ਹੈ, ਜਦੋ ਕਿ ਕਾਮਰੇਡੀ
ਕਲਚਰ ਕੰਮ-ਚੋਰ ਬਣਾ ਦਿੰਦਾ ਹੈ ਕਿਉਕਿ ਨਾਸਤਕਵਾਦ ਦਸਦਾ ਹੈ ਕਿ ਸਾਡਾ ਮਾਲਕ (Employer) ਸਾਡਾ ਸ਼ੋਸ਼ਣ
ਕਰ ਰਿਹਾ ਹੈ। ਹਾਲਤ ਇਨੀ ਵਿਗੜ ਗਈ ਹੈ ਕਿ ਅੱਜ ਪੰਜਾਬੀ ਬੰਦਾ ਹੱਡਹਰਾਮੀ ਹੋ ਗਿਆ ਤੇ ਬਈਆ ਮਜਦੂਰ
ਵੱਧ ਕੰਮ ਕਰ ਰਿਹਾ ਹੈ। ਕਿਉਕਿ ਮੈਂ ਖੁੱਦ ਕਿਸੇ ਵੇਲੇ ਨਾਸਤਕ ਰਿਹਾ ਹਾਂ ਹੁਣ ਮਸੂਸ ਕਰਦਾ ਹਾਂ ਕਿ
ਇਹ ਸਾਡੀ ਬਦਕਿਸਮਤੀ ਸੀ ਜੋ ਅਸਾਂ ਜਵਾਨੀ ਵੇਲੇ ਕਾਮਰੇਡੀ ਸੋਚ ਨੂੰ ਅਪਣਾਇਆ।
ਸਵਾਲ - ਜੇ ਉਜਲ ਦੋਸਾਂਝ
ਕਨੇਡਾ 'ਚ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਪੰਜਾਬ 'ਚ ਬੲ੍ਹੀਆ ਬਣੇ ਤਾਂ ਕਿਓਂ ਤੜਫਦੇ ਹੋ ?
ਇਹ ਸਵਾਲ ਤੇ ਬਣਦਾ ਹੀ ਨਹੀਂ ਕਿਉਂਕਿ
ਹਾਲਾਤ ਵੱਖ ਵੱਖ ਹਨ। ਉਹ ਕੁਝ ਇਸ ਤਰਾਂ:-
ਉਜਲ ਦੋਸਾਂਝ ਕਨੇਡਾ ਦੇ ਬ੍ਰਿਟਸ਼ ਕੋਲੰਬੀਆ
ਸੂਬੇ ਦਾ ਪ੍ਰੀਮੀਅਰ ਬਣਿਆ ਜਿਥੇ ਪੰਜਾਬੀਆਂ ਦੀ ਵਸੋਂ ਸਿਰਫ 3% ਹੈ। ਭਾਵ ਦੁਸਾਂਝ ਨੂੰ ਮੁੱਖ ਮੰਤਰੀ
ਪੰਜਾਬੀਆਂ ਨਹੀਂ ਸੀ ਬਣਾਇਆ। ਉਹ ਅੰਗਰੇਜਾਂ ਦੀਆਂ ਵੋਟਾਂ ਨਾਲ ਬਣਿਆ ਸੀ, ਅੰਗਰੇਜਾਂ ਦੇ ਰਹਿਮੋਕਰਮ
ਤੇ । ਜਿਵੇਂ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਹੈ, ਇਹਦਾ ਇਹ ਮਤਲਬ ਨਹੀਂ ਕਿ ਸਿੱਖਾਂ ਦੀ ਤਾਕਤ ਨਾਲ ਉਹ ਬਣਿਆ ਹੈ ਜਾਂ ਸਿੱਖਾਂ ਦਾ ਬਹੁਮਤ
ਹੈ। ਕੋਈ ਵੀ ਅਹੁਦੇਦਾਰ ਹਮੇਸ਼ਾਂ ਉਸ ਖਿਤੇ ਦਾ ਵਫਾਦਾਰ ਹੁੰਦਾ ਹੈ, ਜਿਸ ਨੇ ਉਨੂੰ ਬਣਾਇਆ ਹੋਵੇ। ਦੇਖੋ
ਨਾਂ ਕੇਂਦਰ ਪੰਜਾਬ ਨਾਲ ਵਿਤਕਰਾ ਤੇ ਧੱਕੇਸ਼ਾਹੀ ਕਰ ਰਿਹਾ ਹੈ ਜਿਵੇ ਇਥੋ ਦੇ ਕਾਰਖਾਨੇ ਬਾਹਰ ਕੱਢ ਦਿਤੇ
ਗਏ ਨੇ ਤੁਸੀ ਕੀ ਸਮਝਦੇ ਹੋ ਕਿ ਸਿੱਖ ਪ੍ਰਧਾਨ ਮੰਤਰੀ ਇਸ ਬੇਈਮਾਨ ਨੀਤੀ ਨੂੰ ਬਦਲ ਦਵੇਗਾ। ਹਰਗਿਜ
ਨਹੀ। ਚਾਰ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਉਹਨੇ ਇਕ ਐਸ ਈ ਜ਼ੈਡ ਐਲਾਨਿਆ ਸੀ ਭਾਵ ਕਾਰਖਾਨਾ ਸਮੂੰਹ ਜਿਸ
ਨਾਲ ਲੱਖ ਤੋਂ
+++22+++
ਵੱਧ ਲੋਕਾਂ ਨੂੰ ਰੁਜਗਾਰ ਮਿਲਣਾ ਸੀ।
ਪਰ ਇਕ ਅਫਸਰ ਨੇ ਹੀ ਉਸ ਸਕੀਮ ਨੂੰ ਰੱਦ ਕਰ ਦਿਤਾ ਸੀ।
ਪਰ 30 ਸਾਲਾਂ ਬਾਅਦ ਬੲ੍ਹੀਏ ਦੇ ਮੁੱਖ
ਮੰਤਰੀ ਬਣਨ ਦੇ ਮਾਇਨੇ ਬਿਲਕੁਲ ਵੱਖ ਹੋਣੇ ਨੇ ਓਦੋਂ ਬੲ੍ਹੀਏ ਨੇ ਬੲ੍ਹੀਆਂ ਦੀ ਵੋਟਾਂ ਨਾਲ ਮੁੱਖ ਮੰਤਰੀ
ਬਣਨਾ ਹੈ ਨਾ ਕਿ ਪੰਜਾਬੀਆਂ ਦੇ ਰਹਿਮੋ ਕਰਮ ਤੇ। ਭਾਵ ਓਦੋਂ ਪੰਜਾਬ ਵਿਚ ਬੲ੍ਹੀਆ ਦਾ ਬਹੁਮਤ ਹੋ ਜਾਵੇਗਾ
ਤੇ ਸਰਕਾਰ ਨੇ ਬੲ੍ਹੀਆ ਬਹੁਮਤ ਦੀ ਭਲਾਈ ਲਈ ਕੰਮ ਕਰਨਾਂ ਹੈ ਨਾਂ ਕਿ ਘੱਟ ਗਿਣਤੀ ਪੰਜਾਬੀਆਂ ਲਈ। ਜਦੋਂ
ਕਿਸੇ ਰਾਜ ਵਿਚ ਕਿਸੇ ਕੌਮ ਦਾ ਬਹੁਮਤ ਹੋਵੇ ਤਾਂ ਫਿਰ ਉਹ ਬਹੁਮਤ ਦੇ ਲੋਕਾਂ ਦੀ ਭਲਾਈ ਲਈ ਕਾਨੂੰਨ
ਬਣਾਉਦਾ ਹੈ। ਫਿਰ ਇਥੇ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਪਰਾਂ ਕਰਕੇ ਹਿੰਦੀ ਲਾਗੂ ਕਰ ਦਿੱਤੀ ਜਾਵੇਗੀ
ਤੇ ਹੌਲੀ ਹੌਲੀ ਸਾਰਾ ਸਭਿਆਚਾਰ ਯੂ.ਪੀ. ਤੇ ਬਿਹਾਰ ਵਾਲਾ ਹੋ ਜਾਵੇਗਾ।
ਸੋ ਬਹੁਮਤ ਹੋਣਾ ਵੱਖ ਗੱਲ ਹੈ ਤੇ ਕੋਈ
ਕੌਮ ਖੁਸ਼ੀ ਨਾਲ ਕਿਸੇ ਚਮਚੇ ਨੂੰ ਉਚਾ ਅਹੁੱਦਾ ਦੇ ਦੇਵੇ ਉਹ ਵੱਖਰੀ ਗੱਲ। ਜਿਵੇਂ ਕਿਸੇ ਵੇਲੇ ਬੂਟਾ
ਸਿੰਘ ਨੂੰ ਗ੍ਰਿਹ ਮੰਤਰੀ ਬਣਾ ਦਿੱਤਾ ਸੀ। 1984 ਵੇਲੇ ਗਿਆਨੀ ਜ਼ੈਲ ਸਿੰਘ ਭਾਰਤ ਦਾ ਰਾਸ਼ਟਰਪਤੀ ਸੀ
ਓਹਦੇ ਨੱਕ ਦੇ ਐਨ ਹੇਠਾਂ ਦਿਲੀ ਵਿਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਵਿਚਾਰਾ ਬੇਵਸ ਸੀ ਕੁਝ ਨਹੀ
ਸੀ ਕਰ ਪਾਇਆ।
ਸਵਾਲ ਕੀ ਅਸੀਂ ਬੲ੍ਹੀਆ
ਦੇ ਦੁਸ਼ਮਣ ਹਾਂ -
ਨਹੀਂ। ਸਗੋਂ ਸਾਨੂੰ ਤਾਂ ਗਰੀਬ ਮਿਹਨਤਕਸ਼
ਇਨਸਾਨ ਨਾਲ ਹਮਦਰਦੀ ਤੇ ਮੁਹੱਬਤ ਹੈ। ਸਾਡੇ ਗੁਰੂ
ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ ਹਰ ਜੀਵ ਵਿਚ ਉਸ ਪ੍ਰਮਾਤਮਾ ਦਾ ਰੂਪ ਹੈ। ਘਟ ਘਟ ਮੇਂ ਹਰਿਜੂ ਬਸੈ।
ਗੁਰੂ ਸਾਹਿਬਾਨ ਦਾ ਫੁਰਮਾਨ ਹੈ ਸਭੈ ਸਾਂਝੀਵਾਨ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਪਰ ਨਾਲ ਹੀ ਗੁਰੂ
ਸਾਹਿਬ ਆਪਣੇ ਸਭਿਆਚਾਰ ਦੀ ਵੀ ਰਖਵਾਲੀ ਕਰਦੇ ਹਨ ਤੇ ਬਾਹਰ ਦੀ ਭਾਸ਼ਾ ਅਪਣਾਉਣ ਲਈ ਹੈਰਾਨੀ ਜ਼ਾਹਰ ਕਰਦੇ
ਹਨ।
''ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ
ਅਵਰ ਤੁਮਾਰੀ ॥''
ਪੰਜਾਬੀ ਭਾਸ਼ਾ ਦੀ ਸਿਫ਼ਤ ਹੈ ਕਿ ਜੇ
ਬੰਦੇ ਨੇ ਪੰਜਾਬ ਵਿਚ ਬਚਪਨ ਨਹੀਂ ਗੁਜਾਰਿਆ ਉਹ ਪੰਜਾਬੀ ਬੋਲੀ ਪੂਰੀ ਤਰਾਂ ਪੰਜਾਬੀ ਲਹਿਜੇ ਵਿਚ ਨਹੀਂ ਬੋਲ ਸਕਦਾ। ਕਈ ਬੲ੍ਹੀਏ ਏਥੇ 20 ਸਾਲ
ਤੋਂ ਰਹਿ ਰਹੇ ਹਨ ਪਰ ਉਹ ਪੰਜਾਬੀ ਨਹੀਂ ਬੋਲ ਪਾਉਂਦੇ। ਏਹੋ ਬੲ੍ਹੀਏ ਜਦੋਂ ਗੁਜਰਾਤ ਵਿਚ ਹੁੰਦੇ ਹਨ
ਤਾਂ ਸਾਲ ਬਾਅਦ ਹੀ ਪੂਰੀ ਗੁਜਰਾਤੀ ਬੋਲਦੇ ਹਨ।
ਸੋ ਬੲ੍ਹੀਏ ਨਾਲ ਸਾਨੂੰ ਵੱਡੀ ਦਿਕਤ
ਇਹ ਹੈ ਕਿ ਇਹ ਪੰਜਾਬ 'ਚ ਆ ਕੇ ਵੀ ਆਪਣੀ ਹਮਕੀ, ਤੁਮਕੀ ਜਾਰੀ ਰਖਦੈ ਤੇ ਆਪਣੀ ਬੋਲੀ ਨਹੀਂ ਛੱਡਦੇ
ਜਿਸ ਕਰਕੇ ਸਾਡੀ ਬੋਲੀ ਤੇ ਸਭਿਆਚਾਰ ਤੇ ਮਾੜਾ ਅਸਰ ਪੈਂਦਾ ਹੈ।
ਤੁਸੀ ਠੀਕ ਕਹਿੰਦੇ ਹੋ
ਪਰ ਕਿੰਨੇ ਬੱਚੇ ਹੋਣ ?
ਅਸੀਂ ਕਿਸੇ ਖਾਸ ਗਿਣਤੀ ਦੇ ਹੱਕ 'ਚ
ਨਹੀਂ ਹਾਂ ਅਸੀਂ ਕਹਿਨੇ ਹਾਂ ਬੱਚੇ ਨੂੰ ਗਰਭ ਵਿਚ ਨਾ ਮਾਰੋ ਇਹ ਪਾਪ ਹੈ। ਕਿੰਨ੍ਹੇ ਬੱਚੇ ਹੋਣ ਇਹ
ਕੁਦਰਤ ਨੇ ਵੇਖਣਾ ਹੁੰਦਾ ਹੈ। ਕਿਸੇ ਜਮਾਨੇ ਵਿਚ ਵੱਧ ਬੱਚੇ ਪੈਦਾ ਹੁੰਦੇ ਹਨ ਕਿਸੇ 'ਚ ਘੱਟ। ਉਂਜ
ਪੰਜਾਬੀਆਂ 'ਚ ਅਖੌਤਾ ਮੁਹਾਵਰੇ ਸਾਲਾਂ ਤੋਂ ਚਲਦੇ ਆ ਰਹੇ ਹਨ:-
ਇਕ ਵਾਲੀ - ਅੰਨੀ, ਦੋ ਵਾਲੀ - ਕਾਣੀ, ਤਿੰਨ ਵਾਲੀ - ਸੁਆਣੀ, ਚਾਰ ਵਾਲੀ - ਚੌਧਰਾਣੀ, ਪੰਜ ਵਾਲੀ - ਰਾਣੀ।
ਸੋ ਰਾਣੀਆਂ, ਸੁਆਣੀਆਂ ਰੱਬ ਨੇ ਬਣਾਉਣੀਆਂ
ਹਨ, ਅਸੀਂ ਬੱਸ ਪਾਪ ਨਾ ਕਰੀਏ।
ਜੀ ਅਬਾਦੀ ਤਾਂ ਪਹਿਲਾਂ
ਹੀ ਬਹੁਤ ਹੈ।
ਨਹੀਂ, ਪੰਜਾਬ ਵਿਚ ਤਾਂ ਸਗੋਂ ਬੰਦਿਆਂ
ਦੀ ਜਰੂਰਤ ਹੈ ਤਾਂ ਪੰਜਾਬ ਵਿਚ 25 ਲੱਖ ਬੲ੍ਹੀਏ ਆਏ ਹਨ। ਭਾਵ ਸਾਡੇ ਇਥੇ ਬੰਦਿਆਂ ਦੀ ਜਰੂਰਤ ਹੈ।
ਗੁਜ਼ਾਇਸ਼ ਹੈਗੀ ਆ।ਨਾਲੇ ਪੰਜਾਬ ਦਾ ਅਬਾਦੀ ਘਣਤਵ ਦੁਨੀਆਂ ਦੇ ਕਈ ਮੁਲਕਾਂ ਨਾਲੋਂ ਘੱਟ ਹੈ।
ਜੇ ਬਈ੍ਹਏ ਪੰਜਾਬ 'ਚ ਬਹੁਗਿਣਤੀ
'ਚ ਹੋ ਜਾਣਗੇ ਤਾਂ ਕਿਹੜੀ ਆਫਤ ਆ ਜਾਊ?
ਇਸ ਸਵਾਲ ਤੋਂ ਅੰਦਾਜਾਂ ਲਾਓ ਪੰਜਾਬੀਅਤ
ਭਾਵਨਾ ਕਿੰਨੀ ਨਿਵਾਣ ਵਲ ਚਲੀ ਗਈ ਹੈ। ਇਹ ਸਵਾਲ ਸੁਣ ਅਸਾਂ ਉਲਟਾ ਸਵਾਲ ਕਰ ਦਿਤਾ ਕਿ ਪੰਜਾਬੀ ਲੋਕ
ਭਾਈ ਪੰਜਾਬ 'ਚ ਘੱਟ ਗਿਣਤੀ 'ਚ ਕਿਓ ਹੋ ਜਾਣ? ਆਪਣੇ ਘਰ ਵਿਚ ਕਿਓ ਖਤਮ ਹੋ ਜਾਣ? ਕਿਓ ਬਈ੍ਹਏ ਵਧਣ
ਤੇ ਪੰਜਾਬੀ ਘਟਣ? ਮਾਸਟਰ ਜੀ ਨੂੰ ਕੋਈ ਜਵਾਬ ਨਾਂ
ਔੜਿਆ। ਅਸਾਂ ਕਿਹਾ ਕਿ ਬੲ੍ਹੀਏ ਆਪਣੇ ਆਪਣੇ ਸਬੰਧਤ ਸੂਬਿਆਂ ਵਿਚ ਖੂਬ ਵਧਣ ਫੁੱਲਣ, ਜੁਗੋ ਜੁਗ ਜੀਣ
ਪਰ ਇਥੇ ਸਿਰਫ ਪੰਜਾਬੀ ਲੋਕ ਹੀ ਵੱਧ ਫੁਲ ਸਕਦੇ ਹਨ।ਅਸੀ ਕਿਸੇ ਵੀ ਕੀਮਤ ਤੇ ਆਪਣਾ ਸਭਿਆਚਾਰ ਸਾਂਭ
ਕੇ ਰੱਖਣਾ ਹੈ। ਇਹ ਭੁੱਲ ਜਾਓ ਕਿ ਪੰਜਾਬੀ ਲੋਕ ਇਸ ਹੱਦ ਤਕ ਗਰਕ ਜਾਣਗੇ। ਅਸਾਂ ਫਿਰ ਸਮਝਾਇਆ ਕਿ ਇਹ
ਵਕਤੀ ਉਤਾਰ ਚੜਾਅ ਆਉਦੇ ਨੇ ਕਿਸੇ ਕੌਮ ਵਿਚ। ਪ੍ਰਚਾਰ ਚਲ ਰਿਹਾ ਹੈ ਤੁਸੀ ਦੇਖਣਾ ਅਗਲੇ ਦਹਾਕੇ ਵਿਚ
ਪੰਜਾਬ ਵਿਚ ਵਧਣ ਦਰ ਬਾਕੀ ਸਭ ਸੂਬਿਆਂ ਤੋਂ ਵੱਧ ਹੋਵੇਗੀ।
ਪਿੰਡ ਮਹੇਸ਼ਵਰੀ ਫਿਰੋਜਪੁਰ ਦੇ ਇਕ ਸਕੂਲ
ਮਾਸਟਰ ਨੇ ਇਹ ਸਵਾਲ ਕਰਕੇ ਮੇਰੇ ਰੋਂਗਟੇ ਖੜੇ ਕਰ ਦਿਤੇ ਸਨ। ਕਹਿਣ ਤੋਂ ਭਾਵ ਲੋਕ ਕਿਥੋਂ ਤਕ ਡਿੱਗ
ਚੁੱਕੇ ਹਨ। ਕੌਮੀ ਇੱਜਤ ਨਾਂ ਦੀ ਕੋਈ ਗਲ ਰਹਿ ਹੀ ਨਹੀ ਗਈ। ਓਸੇ ਹੀ ਸਕੂਲ ਵਿਚ ਮੈਂ ਕਿਸੇ ਹੋਰ ਮਾਸਟਰ
ਨਾਲ ਜਦੋਂ ਇਸ ਗਲ ਦਾ ਗਿਲਾ ਕੀਤਾ ਤਾਂ ਉਸ ਨੇ ਦੱਸਿਆ ਕਿ ਵਿਰੋਧੀ ਮਾਸਟਰ ਕਮਿਊਨਿਸਟ ਹੈ।
17.ਤੁਹਾਡੀਆਂ ਗੱਲਾਂ ਤਾਂ
ਠੀਕ ਹਨ ਪਰ ਮੇਰਾ ਮੰਨ ਅੰਦਰੋ ਨਹੀ ਮੰਨਦਾ ਕਿ ਅਬਾਦੀ ਵਧੇ
ਇਕ ਪ੍ਰਿਸੀਪਲ ਨੇ ਸਾਨੂੰ ਇਹ ਗਲ ਕਹੀ।
ਅਸੀ ਓਨਾਂ ਨੂੰ ਫਿਰ ਆਖਰੀ ਸਵਾਲ ਕੀਤਾ ਕਿ ਮਾਸਟਰ ਜੀ ਤੁਹਾਨੂੰ ਪੈਦਾ ਕਰਕੇ ਤੁਹਾਡੇ ਮਾਪਿਆਂ ਠੀਕ
ਕੀਤਾ ਕਿ ਗਲਤ ਕੀਤਾ? ਕੀ ਤੁਹਾਡੇ ਆਉਣ ਨਾਲ ਅਬਾਦੀ ਵਧੀ ਸੀ ਜਾਂ ਘਟੀ ਸੀ? ਮਾਸਟਰ ਜੀ ਨੂੰ ਕੋਈ ਜਵਾਬ
ਨਾਂ ਆਉੜਿਆ। ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਜਦੋ ਅਸੀ ਗਰਭ ਵਿਚ ਕਿਸੇ ਬੱਚੇ ਨੂੰ ਖਤਮ ਕਰ ਰਹੇ ਹੁੰਦੇ
ਆ ਤਾਂ ਆਉਣ ਵਾਲਾ ਕੋਈ ਪ੍ਰਿਸੀਪਲ ਮਾਰ ਰਹੇ ਹੁੰਦੇ ਆ, ਕੋਈ ਡਾਕਟਰ ਕੋਈ ਇੰਜੀਅਰ, ਕੋਈ ਮਜਦੂਰ, ਕੋਈ
ਕਿਸਾਨ, ਕੋਈ ਸਿਪਾਹੀ ਕੋਈ ਡਰਾਈਵਰ, ਕੋਈ ਮਾਂ ਕੋਈ ਪਿਓ। ਜੀਵਨ ਵਿਚ ਹਰ ਖੇਤਰ ਦੇ ਬੰਦੇ ਦੀ ਅਹਿਮੀਅਤ
ਹੈ । ਕੋਈ ਇਨਸਾਨ ਵਾਧੂ ਨਹੀ। ਕੀ ਤੁਸੀ ਮਜਦੂਰ ਦੇ ਬਿਨਾਂ ਕੋਠੀ ਬਣਾ ਸਕਦੇ ਹੋ? ਕੀ ਤੁਹਾਨੂੰ ਡਰਾਈਵਰਾਂ
ਦੀ ਜਰੂਰਤ ਨਹੀ ? ਕੀ ਡਾਕਟਰ ਦੀ ਜਰੂਰਤ ਨਹੀ?
ਜਦੋਂ ਗਰਭ ਵਿਚ ਤੁਸੀ ਇਨਸਾਨ ਖਤਮ ਕਰ
ਰਹੇ ਹੁੰਦੇ ਹੋ ਤੁਹਾਨੂੰ ਕੀ ਪਤਾ ਕਿ ਕਿੰਨੇ ਅਹਿਮ ਇਨਸਾਨ ਨੂੰ ਤੁਸਾਂ ਮਾਰ ਦਿਤਾ। ਤੁਹਾਡੀ ਆਤਮਾ
ਤੇ ਬੋਝ ਰਹਿਣਾ ਹੀ ਰਹਿਣਾ ਹੈ ਜੇਕਰ ਤੁਸੀ ਹੈਵਾਨ ਨਹੀ ਹੋ ਤਾਂ। ਸ਼ਾਸਤਰਾਂ 'ਚ ਆਉਦਾ ਹੈ ਕਿ ਇਨਸਾਨ
ਨੂੰ ਮਾਰਨਾ ਸਭ ਤੋਂ ਵੱਡਾ ਪਾਪ ਹੈ, ਇਹ ਹਿੰਦੂਮਤ, ਈਸਾਈਮਤ, ਬੁਧਮਤ, ਤੇ ਇਸਲਾਮ ਵੀ ਮੰਨਦਾ ਹੈ ਪਰ
ਸਿੱਖੀ ਤਾਂ ਮੰਨਦੀ ਹੈ ਕਿ ਹਰ ਜੀਅ ਰੱਬ ਦੀ ਜੋਤ ਹੁੰਦਾ ਹੈ।
ਇਹ ਕੋਈ ਸੁਆਣੀ ਹੀ ਦਸ ਸਕਦੀ ਹੈ ਕਿ
ਗਰਭ ਵਿਚ ਬੱਚੇ ਨੂੰ ਪਾਲਣਾ ਕਿੰਨਾ ਮਸਤੀ ਭਰਿਆ ਸਮਾਂ ਹੁੰਦਾ ਹੈ। ਓਹ ਮਸਤੀ ਜਿਹੜੀ ਲੋਕੀ ਬੋਤਲਾਂ
ਪੀ ਪੀ ਕੇ ਲਭਦੇ ਹਨ ਮਾਂ ਓਸ ਤੋਂ ਵੀ ਵੱਡਾ ਅਨੰਦ ਪੂਰੇ 9 ਮਹੀਨੇ ਮਾਣਦੀ ਹੈ। ਜਨਮ ਸਮੇਂ ਜੋ ਕਸ਼ਟ
ਆਉਦਾ ਹੈ ਉਸ ਵਿਚ ਵੀ ਮਿੱਠਾ ਮਿੱਠਾ ਅਨੰਦ ਹੁੰਦਾ ਹੈ। ਦੁਨੀਆਂ ਵਿਚ ਇਹ ਮੰਨੀ ਹੋਈ ਗਲ ਹੈ ਕਿ ਬੱਚੇ
ਨੂੰ ਪਾਲਣਾ ਜੀਵਨ ਦਾ ਸਭ ਤੋਂ ਖੂਬਸੂਰਤ ਤੇ ਅਨੰਦਮਈ ਮੌਕਾ ਹੁੰਦਾ ਹੈ। ਬੱਚਾ ਇਨਸਾਨ ਦੇ ਖਿਡੌਣੇ ਦੀ
ਤਰਾਂ ਵਿਚਰਦਾ ਹੈ। ਪਿਆਰ ਲੈਦਾ ਤੇ ਪਿਆਰ ਲਟਾਉਦਾ। ਇਹ ਹੁੰਦਾ ਹੀ ਸਭ ਕੁਝ ਕੁਦਰਤੀ ਹੈ। ਜੇ ਬੱਚਾ
ਪਿਆਰਾ ਨਹੀ ਲਗੇਗਾ ਤਾਂ ਕੋਈ ਉਸ ਨੂੰ ਪਾਲੇਗਾ ਹੀ ਨਹੀ। ਖਿੱਚ ਕੁਦਰਤ ਨੇ ਹੀ ਪਾਈ ਹੈ। ਦੇਖੋ ਭੈੜੀ
ਜਿਹੀ ਅਵਾਰਾ ਕੁੱਤੀ ਦੇ ਕਤੂਰੇ ਕਿੰਨੇ ਪਿਆਰੇ ਲਗਦੇ ਹਨ।
ਡਾਕਟਰ ਰੁੱਥ ਬਰਿਸਟਰ ਲਿਖਦੀ
ਹੈ ਕਿ,
"ਮੈ ਸਮਝਦੀ ਹਾਂ ਕਿ ਗਰਭ ਅਵਸਥਾ
ਔਰਤ ਦੇ ਜੀਵਨ ਦਾ ਸਭ ਖੂਬਸੂਰਤ ਸਮਾਂ ਹੁੰਦਾ ਹੈ। ਨਹੁੰ ਲੰਮੇ ਤੇ ਮਜਬੂਤ ਹੋ ਜਾਂਦੇ ਹਨ, ਵਾਲ ਲੰਮੇ ਤੇ ਮੋਟੇ ਤੇ ਪੀਡੇ ਹੋ ਜਾਂਦੇ ਹਨ।
ਚਿਹਰੇ ਤੇ ਖਾਸ ਚਮਕ ਆਉਦੀ ਹੈ ਜਿਸ ਬਾਰੇ ਆਮ ਗੱਲਾਂ ਕਰਦੇ ਹਨ ਲੋਕ। ਸਾਡੀ ਚਮੜੀ ਦੀ ਹਾਲਤ ਵਧੀਆ ਹੋ ਜਾਂਦੀ ਹੈ। ਸ਼ੁਰੂ ਦੇ ਮਹੀਨਿਆਂ ਵਿਚ ਕਾਮ ਦੀ ਖਿੱਚ
ਕੁਝ ਜਿਆਦਾ ਹੀ ਵਧ ਜਾਂਦੀ ਹੈ। ਜਿੰਦਗੀ ਅਨੰਦਮਈ ਹੋ ਜਾਂਦੀ ਹੈ।"
ਬੱਚੇ ਦੇ ਜਨਮ ਬਾਦ ਘਰ ਵਿਚ ਜਿਹੜਾ
ਪ੍ਰੇਮ ਦਾ ਫੁਲ ਖੁਸ਼ਬੂ ਖਿਲਾਰਦਾ ਹੈ ਪੂਰਾ ਟੱਬਰ ਗੱਦ ਗੱਦ ਹੋ ਉਠਦਾ, ਉਨੂੰ ਚੁੰਮਦਾ ਚੱਟਦਾ ਵਾਰੀ
ਵਾਰੀ ਜਾਂਦਾ। ਬੰਦਾ ਗਰੀਬੀ, ਅਮੀਰੀ ਆਕੜ ਦੁੱਖ ਦਰਦ ਦੋ ਮਿੰਟ ਵਾਸਤੇ ਭੁਲ ਜਾਂਦਾ ਜਦੋ ਉਸ ਗੁਲਾਬ
ਦੀ ਮੁਸਕਰਾਹਟ ਦਾ ਸਾਹਮਣਾ ਕਰਦਾ। ਜਿਹਾ ਜਾਂਦਾ ਜਿਸ ਟੱਬਰ ਵਿਚ ਬੱਚਾ ਖੇਡਦਾ ਹੋਵੇ ਉਸ ਵਿਚ ਕਦੀ ਬਲੱਡ
ਪ੍ਰੈਸ਼ਰ ਜਿਹੀਆਂ ਅਲਾਮਤਾਂ ਨਹੀ ਆਉਦੀਆਂ।ਤੁਸੀ ਕਦੀ ਨਹੀ ਸੁਣਿਆ ਹੋਵੇਗਾ ਕਿ ਦੁੱਧ ਚੁੰਘਾਉਦੀ ਮਾਂ
ਨੂੰ ਬਲੱਡ ਪ੍ਰੈਸ਼ਰ ਦਾ ਨੁਕਸ ਹੈ।
ਅੰਞਾਣਾ ਦੋ ਸਾਲ ਦਾ ਹੋਇਆ ਉਸ ਨੇ ਪਹਿਲੀ
ਵਾਰੀ ਤੁਹਾਡੇ ਕਹਿਣੇ ਨੂੰ ਅਮੋੜ ਦਿਤਾ ਤੇ ਆਪਣੀ ਅਜਾਦ ਹਸਤੀ ਹੋਣ ਦਾ ਤੁਹਾਨੂੰ ਅਹਿਸਾਸ ਵੀ ਕਰਾ ਦਿਤਾ।
ਕਿ ਪ੍ਰਮਾਤਮਾ ਨੇ ਉਨੂੰ ਜਿਹੜਾ ਭੇਜਿਆ ਹੈ ਉਸ ਦਾ (ਬੱਚੇ) ਆਪਣਾ ਇਕ ਮਕਸਦ ਹੈ। ਦੋ ਮਿੰਟ ਲਈ ਤੁਹਾਨੂੰ
ਗੁੱਸਾ ਵੀ ਆਇਆ ਫਿਰ ਉਸਦੀ ਤੋਤਲੀ ਜਿਹੀ ਆਂ..ਆਂ..ਉਂ..ਉਂ ਅੱਗੇ ਤੁਹਾਡਾ ਮੋਹ ਬਿਹਬਲ ਹੋ ਜਾਂਦਾ ਹੈ।
ਕਿਤੇ ਸੂਝਵਾਨ ਗਿਆਨਵਾਨ ਮਾਪਿਆਂ ਨੂੰ ਹੀ ਇਹ ਅਹਿਸਾਸ ਹੋ ਪਾਉਦਾ ਹੈ ਕਿ ਬੱਚਾ ਆਪਣੀ ਕਿਸਮਤ ਨਾਲ ਲੈ
ਕੇ ਆਇਆ ਹੈ।
ਸੱਚ ਮੁੱਚ ਬੱਚਾ ਪਾਲਣਾ, ਉਨੂੰ ਵੱਡੇ
ਹੁੰਦੇ ਦੇਖਣਾ, ਉਨੂੰ ਮਹਿਸੂਸ ਕਰਨਾਂ ਬੜਾ ਸੁਖਦਾਇਕ ਲਮਹਾ ਹੈ। ਜਿਹੜਾ ਸਿਰਫ ਭਾਗਾਂ ਵਾਲਿਆਂ ਮਾਪਿਆਂ
ਨੂੰ ਮਿਲਦਾ ਹੈ। ਦੂਸਰੇ ਤਾਂ ਗਿਣਤੀਆਂ ਮਿਣਤੀਆਂ ਕਰਦੇ ਹੀ ਜਵਾਨੀ ਟਪਾ ਲੈਂਦੇ ਹਨ... ਹਾਇ ਜੀ ਦੋ
ਹੋ ਗਏ ਨੇ, ਮਹਿਗਾਈ ਬੜੀ ਹੈ, ਸਕੂਲ ਬੜੇ ਮਹਿੰਗੇ ਨੇ ਸਰਕਾਰੀ 'ਚ ਪਾਵਾਂਗੇ ਤਾਂ ਟੌਹਰ ਨਹੀ ਬਣਨਾ।
ਘਰ ਦੇ ਲਾਗੇ ਜਿਹੜਾ ਸਕੂਲ ਹੈ ਉਹਦੇ ਵਿਚ ਵੀ ਨਹੀ ਪਾਉਣਾ ਕਿਉਕਿ ਸਵੇਰੇ ਜੇ ਬੱਸ ਤੇ ਬੱਚਾ ਸਕੂਲ ਨਾਂ
ਗਿਆ ਤਾਂ ਸਾਡਾ ਟੌਹਰ ਸਵਾਹ ਬਣਨਾ ਹੈ। ਇਕ ਹੀ ਬਹੁਤ ...।
ਅਜ ਇਸ ਮਜਮੂਨ (ਪੇਰਂਟਿੰਗ) ਤੇ ਲਿਖਦਿਆਂ
ਮੈਨੂੰ ਬਟਾਲੇ ਦੀਆਂ ਗਲੀਆਂ ਵਾਲੀ ਖਿਲਰੇ ਝਾਟੇ ਵਾਲੀ ਉਹ ਸ਼ਦੈਣ ਮਾਸਟਰਨੀ ਮਾਂ ਯਾਦ ਆ ਰਹੀ ਹੈ ਜਿਦਾ
ਇਕੋ ਇਕ ਲਾਲ ਸੜ੍ਹਕ ਹਾਦਸੇ ਵਿਚ ਰਬ ਨੂੰ ਪਿਆਰਾ ਹੋ ਗਿਆ ਸੀ।
ਮੋਟਾ ਬੰਦਾ ਤੇ ਅਮਲੀ ਬੱਚਾ
ਪੈਦਾ ਨਹੀ ਕਰ ਸਕਦੇ
ਅੱਜ ਅਸੀ ਦੇਖਦੇ ਹਾਂ ਕਿ ਪੰਜਾਬੀ ਗਭਰੂ
ਵੇਖਣ ਨੂੰ ਮੋਟੇ ਤਗੜੇ ਹਨ। ਪਰ ਪੈਦਾਇਸ਼ ਕਰਨ ਵਿਚ ਕਮਜੋਰ ਹੋ ਗਏ ਹਨ। ਇਸ ਦਾ ਮੁਖ ਕਾਰਨ ਨਸ਼ਾ ਹੈ।
ਯਾਦ ਰੱਖੋ ਸ਼ਰਾਬ ਪੀਣ ਵਾਲਾ ਬਂੰਦਾ ਜਾਂ ਕੋਈ ਵੀ ਅਮਲੀ ਬੱਚੇ ਪੈਦਾ ਕਰਨ ਦੇ ਪੱਖ ਤੋਂ ਬੇਹੱਦ ਅਸਮਰਥ
ਤੇ ਕਮਜੋਰ ਹੋ ਜਾਂਦਾ ਹੈ। ਉਸਦੇ ਵੀਰਜ ਵਿਚ ਸ਼ਕਰਾਣੂ ਹੀ ਘੱਟ ਹੋ ਜਾਂਦੇ ਹਨ। ਇਹੋ ਹਾਲ ਜਿਆਦਾ ਮੋਟੇ
ਬੰਂਦੇ ਦਾ ਹੁੰਦਾ ਹੈ। ਡਾਕਟਰੀ ਅਸੂਲ ਮੁਤਾਬਿਕ ਦੋਨੋਂ ਕਿਸਮ ਦੇ ਲੋਕ ਪੈਦਾਇਸ਼ ਤੋਂ ਅਸਮਰਥ ਹੋ ਜਾਦੇ
ਹਨ।
ਪੰਜਾਬੀ ਮੁਟਿਆਰਾਂ ਵੀ ਗਲਤ ਪ੍ਰਾਪੇਗੰਡੇ
ਸਦਕਾ ਪ੍ਰਵਾਰ ਨਿਯੋਜਨ ਦੇ ਨਵੇਂ ਨਵੇ ਤਰੀਕੇ ਅਖਤਿਆਰ ਕਰ ਰਹੀਆਂ ਹਨ। ਅਜਿਹੀਆਂ ਹੱਡ ਹਰਾਮੀ ਹੋ ਗਈਆਂ
ਹਨ ਕਿ ਬੱਚੇ ਦੀ ਪਰਵ੍ਰਿਸ਼ ਕਰਨਾਂ ਬੋਝ ਸਮਝਣ ਲਗ ਪਈਆਂ ਹਨ। ਓਧਰ ਖੁਰਾਕਾਂ ਜਿਆਦਾ ਹੋ ਗਈਆਂ ਹਨ। ਕੁਦਰਤ
ਦਾ ਨਿਯਮ ਹੈ ਜਦੋਂ ਜੀਵ ਨੂੰ ਖੁਰਾਕ ਜਿਆਦਾ ਮਿਲਦੀ ਹੈ ਉਦੋਂ ਉਹ ਪੈਦਾਇਸ਼ ਕਰਦਾ ਹੈ। ਕਾਮ ਦਾ ਸਿੱਧਾ
ਸਬੰਧ ਖੁਰਾਕ ਨਾਲ ਹੁੰਦਾ ਹੈ। ਪਰ ਪੰਜਾਬੀਆਂ ਦੀ ਬਦਕਿਸਮਤੀ ਇਹ ਮਜੇ ਲੱਭਣ ਖਾਤਰ ਕਾਮ ਵਲ ਜਾਂਦੇ ਹਨ।
ਕੀ ਕਦੀ ਮਜੇ ਨਾਲ ਕੋਈ ਤ੍ਰਿਪਤ ਹੋਇਆ ਹੈ? ਕੁਦਰਤ ਨੇ ਤਾਂ ਇਹ ਖਿੱਚ ਪੈਦਾ ਕੀਤੀ ਹੋਈ ਹੈ ਕਿ ਜੀਅ
ਪੈਦਾ ਹੁੰਦੇ ਰਹਿਣ।
ਨਸ਼ਿਆਂ 'ਚ ਪੰਜਾਬ ਦਾ ਪਹਿਲਾ
ਨੰਬਰ
ਅੱਜ ਪੰਜਾਬ ਦੁਨੀਆ ਦਾ ਇਕ ਅਜਿਹਾ ਖੇਤਰ
ਬਣ ਗਿਆ ਹੈ ਜਿਸ ਵਿਚ ਸਭ ਤੋਂ ਜਿਆਦਾ ਨਸ਼ਿਆਂ ਦਾ ਸੇਵਨ ਹੋ ਰਿਹਾ ਹੈ। ਖੁਦ ਪੰਜਾਬ ਸਰਕਾਰ ਦੇ ਕਰ ਯੋਗ
ਬਜਟ ਦਾ 1/3 ਨਸ਼ਿਆਂ ਤੋ
+++24+++
ਆ ਰਿਹਾ ਹੈ।ਇਸ ਸਭ ਦੇ ਬਾਵਜੂਦ ਅੱਜ
ਅਕਾਲੀ ਤੇ ਕਾਂਗਰਸੀ ਨੇਤਾ ਚੋਣਾਂ ਮੋਕੇ ਲੋਕਾਂ ਵਿਚ ਨਸ਼ੇ ਵਰਤਾ ਰਹੇ ਹਨ।
ਧੀ ਦਾ ਗਰਭ ਵਿਚ ਹੀ ਘਾਣ
ਜਰੂਰ ਹੋਇਆ ਹੈ ਮੁੰਡੇ ਨਹੀ ਮਾਰੇ?
ਇਹ ਸੋਚਣਾ ਵੀ ਗਲਤ ਹੈ। ਦੋ ਬੱਚਿਆਂ
ਤੋਂ ਬਾਦ ਜਿਹੜਾਂ ਵੀ ਗਰਭ ਵਿਚ ਆਇਆ ਉਹ ਖਤਮ ਹੋ ਗਿਆ। ਮੱਤ ਤੇ ਅਜਿਹਾ ਪੜਦਾ ਪਿਆ, ਗਰਭ ਖਤਮ ਕਰਕੇ
ਗੰਦੀ ਨਾਲੀ ਵਿਚ ਰੋੜ ਦਿਤਾ ਜਾਂਦਾ ਰਿਹਾ। ਏਨੀ ਬੇਕਦਰੀ ਕੀਤੀ ਇਨਸਾਨੀ ਜਾਨ ਦੀ। ਵਾਹਿਗੁਰੂ ਸਾਡਾ
ਗੁਨਾਹ ਮਾਫ ਕਰੇ। ਅਸਾਂ ਸਾਰਿਆਂ ਪੰਜਾਬੀਆਂ ਇਹ ਗੁਨਾਹ ਕੀਤਾ ਤੇ ਕਰਵਾਇਆਂ ਸਰਕਾਰ ਨੇ ਪ੍ਰਾਪੋਗੰਡਾ
ਕਰਕੇ। ਨਾਲੇ ਕਸੂਰ ਹੈ ਸਾਡੀ ਲੀਡਰਸ਼ਿਪ ਦਾ ਜਿਸਨੇ ਕੌਮ ਦਾ ਮਾੜਾ ਚੰਗਾ ਸੋਚਣਾ ਹੁੰਦਾ ਹੈ, ਤੇ ਓਧਰ
ਲਿਖਾਰੀ ਲੀਡਰ ਨੂੰ ਸੇਧ ਦਿੰਦਾ ਹੈ। ਪਰ ਸਾਡੀ ਬਦਕਿਸਮਤ ਸਾਡਾ ਲਿਖਾਰੀ ਨਾਸਤਕ ਬਣ ਗਿਆ। ਸੋ ਮੁੜ ਚਿੜ
ਕੇ ਗਲ ਲਿਖਾਰੀਆਂ ਤੇ ਆ ਪੈਂਦੀ ਹੈ ਤੇ ਅਸੀ ਵੀ ਲਿਖਾਰੀ ਹਾਂ ਤੇ ਇਕਬਾਲ ਕਰਦੇ ਹਾਂ ਕਿ ਸਭ ਤੋਂ ਵੱਡੇ
ਗੁਨਾਹਗਾਰ ਅਸੀ ਹਾ। ਤੇ ਜੋ ਗਲਤ ਨੀਤੀਆਂ ਸਰਕਾਰਾਂ
ਘੜ ਰਹੀਆਂ ਸਨ ਅਸਾਂ ਲੋਕਾਂ ਨੇ ਓਨਾਂ ਖਿਲਾਫ ਅਵਾਜ ਨਾਂ ਉਠਾਈ। ਸੋ ਵੀਰੋ ਤੇ ਭੈਣੋ ਅੱਜ ਤੋਂ ਤਹੱਈਆ
ਕਰ ਲਓ ਕਿ ਕੁਦਰਤ ਦੇ ਕੰਮ ਵਿਚ ਬਿਲਕੁਲ ਦਖਲ ਨਹੀ ਦੇਣਾ।
21.ਜੇ ਇਹ ਗਲ ਸੱਚੀ ਹੈ
ਤਾਂ ਅਕਾਲ ਤਖਤ ਦੇ ਜਥੇਦਾਰ ਹੁਕਮਨਾਮਾ ਕਿਓ ਨਹੀ ਜਾਰੀ ਕਰਦੇ?
ਇਹ ਸਵਾਲ ਵੱਡੀ ਅਹਿਮੀਅਤ ਵਾਲਾ ਹੈ।
ਪਰ ਸਾਡੇ ਜਥੇਦਾਰ ਵੀ ਸਾਡੇ ਵਿਚੋ ਹੀ ਹਨ ਸਾਡੇ ਵਰਗੀ ਹੀ ਸੋਚ ਰਖਦੇ ਹਨ। ਜੇ ਸੰਗਤ ਦਾ ਦਬਾਅ ਬਣੇਗਾ
ਤਾਂ ਆਪੇ ਹੁਕਮਨਾਮਾ ਵੀ ਜਾਰੀ ਹੋ ਜਾਏਗਾ। ਜਥੇਦਾਰ ਨੇ ਬਹੁਗਿਣਤੀ ਸੰਗਤ ਦੀ ਸੋਚ ਦੇ ਅਨੁਕੂਲ ਚਲਣਾ
ਹੁੰਦਾ ਹੈ।
ਫਿਰ ਵੀ ਆਓ ਆਪਾਂ ਇਸ ਲੇਖ ਰਾਂਹੀ ਜਥੇਦਾਰ
ਸਾਹਿਬ ਨੂੰ ਬੇਨਤੀ ਕਰੀਏ ਕਿ ਉਹ ਕੌਮ ਨੂੰ ਸੁਚੇਤ ਕਰ ਦੇਣ।
ਸੋ ਇਕ ਪਾਸੇ ਸਿੱਖ ਹਨ ਜੋ ਆਪਣਾ ਖੋਜ
ਖੁਰਾ ਹੀ ਮਿਟਾਉਣ ਤੇ ਤੁਲੇ ਹੋਏ ਨੇ। ਦੂਸਰੇ ਪਾਸੇ ਮੁਸਲਮਾਨ ਲੋਕ ਭਾਰਤ ਵਿਚ ਗਰੀਬ ਹਨ ਪਰ ਉਨਾਂ ਦੀ
ਗਿਣਤੀ ਲਗਾਤਾਰ ਵਧ ਰਹੀ ਹੈ। ਤੇ ਲੋਕਤੰਤਰ ਵਿਚ ਵੋਟਾਂ ਦੀ ਗਿਣਤੀ ਨਾਲ ਹੀ ਫੈਸਲੇ ਹੁੰਦੇ ਹਨ। ਮੁਸਲਮਾਨ
ਲੀਡਰ ਮਹਿਸੂਸ ਕਰਦੇ ਹਨ ਕਿ ਉਨਾਂ ਦੀ ਕੌਮ ਭਵਿਖ ਵਾਸਤੇ ਪੂਰੀ ਤਰਾਂ ਸੁਰੱਖਿਅਤ ਹੈ ਤੇ ਉਹ ਕਿਸੇ ਵੇਲੇ
ਵੀ ਆਪਣੀ ਰਾਜਸੀ ਹਾਲਤ ਬਿਹਤਰ ਕਰ ਸਕਦੇ ਹਨ। ਹਿੰਦੂ ਕੱਟੜਪੰਥੀ ਜਥੇਬੰਦੀ ਆਰ ਐਸ ਐਸ ਤਾਂ ਦੁਹਾਈ ਦੇ
ਰਹੀ ਕਿ ਭਾਰਤ ਵਿਚ ਮੁਸਲਮਾਨਾਂ ਦਾ ਰਾਜ ਹੋ ਜਾਣਾਂ ਹੈ। ਪਰ ਉਹ ਨਾਲ ਨਫਰਤ ਦਾ ਪਾਠ ਪੜਾਉਦੇ ਹਨ। ਸਾਡਾ
ਧਰਮ ਸਰਬੱਤ ਤ ਦਾ ਭਲਾ ਮੰਗਦਾ ਹੈ ਅਸਾਂ ਆਪਣੀ ਕੌਮ ਦੀ ਗਲ ਕਰਨੀ ਹੈ।
ਸਾਨੂੰ ਜਾਗਣ ਦੀ ਜਰੂਰਤ
ਹੈ ਕਿਉਕਿ ਹੁਕਮਰਾਨ ਪਾਰਟੀਆਂ ਪੰਜਾਬੀਆਂ ਨਾਲ ਵੱਡਾ ਵਿਤਕਰਾ ਕਰ ਰਹੀਆਂ ਹਨ।
ਵਿਤਕਰੇ ਦੀ ਇੰਤਹਾ ਦੇਖੋ ਪੰਜਾਬ ਦੇ ਗਵਾਂਢੀ ਸੂਬਿਆਂ ਜਿਵੇ ਕਿ 1.ਜੰਮੂ ਕਸ਼ਮੀਰ,
2.ਹਿਮਾਚਲ, 3.ਉਤਰਾਖੰਡ ਆਦਿ ਵਿਚ ਪੰਜਾਬੀ ਲੋਕ ਜਮੀਨ ਜਾਇਦਾਦ ਨਹੀ ਬਣਾ ਸਕਦੇ ਪਰ ਪੰਜਾਬ ਵਿਚ ਗੈਰ
ਪੰਜਾਬੀਆਂ ਨੂੰ ਜਾਇਦਾਦਾਂ ਖਰੀਦਣ ਦੀ ਖੁੱਲ ਹੈ। 4.ਰਾਜਸਥਾਨ ਵਿਚ ਤਾਂ ਸਰਕਾਰ ਨੇ ਬਿਨਾਂ ਕੋਈ ਕਨੂੰਨ
ਬਣਾਇਆਂ ਇਕ ਸਰਕਾਰੀ ਹੁਕਮ ਨਾਲ ਹੀ ਪੰਜਾਬੀਆਂ ਨੂੰ ਪੰਜਾਬ ਵਿਚ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੀ
ਹੈ। ਜਿਲਾ ਮੈਜਿਸਟਰੇਟਾਂ ਨੂੰ ਅਜਿਹੇ ਹੁਕਮ ਕਰ ਦਿਤੇ ਗਏ ਹਨ।
ਗਵਾਂਢ ਵਿਚ ਟੈਕਸਾਂ ਤੋਂ
ਛੋਟ ਦੇ ਦਿਤੀ ਗਈ ਹੈ
ਇਨ੍ਹਾਂ ਸੂਬਿਆ ਨੇ ਪੰਜਾਬ ਦੀ ਸਨੱਅਤ
ਨੂੰ ਆਪਣੇ ਵਲ ਖਿਚਣ ਖਾਤਰ ਕੇਂਦਰ ਸਰਕਾਰ ਦੀ ਸਹਿਮਤੀ ਸਦਕਾ ਅਨੇਕਾਂ ਰਿਆਇਤਾ ਦਿੱਤੀਆਂ ਹੋਈਆ ਹਨ ਜਿਵੇ
ਸੇਲ ਟੈਕਸ, ਇਨਕਮ ਟੈਕਸ, ਐਕਸਾਈਜ, ਚੂਗੀ ਤੋਂ ਪੂਰੀ ਮਾਫੀ ਹੈ ਬਿਜਲੀ ਸਸਤੀ ਤੇ ਜਮੀਨ ਮੁਫਤ ਦਿੱਤੀ
ਜਾ ਰਹੀ ਹੈ। ਪਿਛਲੇ 10 ਸਾਲ ਦੇ ਅਰਸੇ ਵਿਚ ਕੋਈ 50,000 ਕਾਰਖਾਨਾ ਇਕਾਈਆਂ ਬੰਦ ਹੋਈਆਂ ਹਨ। ਅੰਮ੍ਰਿਤਸਰ
ਦਾ ਬਟਾਲਾ ਰੋਡ ਤੇ ਛੇਹਰਟਾ ਦੇ ਕੋਈ 35000 ਕਾਰਖਾਨੇ ਬੰਦ ਕਰਵਾ ਦਿਤੇ ਗਏ ਹਨ। ਇਕ ਬੜਾ ਦਿਲਚਸਪ ਕੇਸ
ਸਾਹਮਣੇ ਆਇਆ ਕਿ ਪਾਬੰਦੀਆਂ ਦੇ ਬਾਵਜੂਦ ਅੰਮ੍ਰਿਤਸਰ ਦੀ ਕਪੜਾ ਪ੍ਰੋਸਿਸਿੰਗ ਸਨਅਤ ਚਲ ਰਹੀ ਸੀ। ਓਨੂੰ
ਖਤਮ ਕਰਨ ਖਾਤਰ ਇਥੋਂ ਦੇ ਕਾਰਖਾਨਾ ਯੂਨੀਅਨ ਦੇ ਲੀਡਰਾਂ ਕੋਲੋ ਦਸਖਤ ਕਰਵਾ ਲਏ ਤੇ ਬਾਦ ਵਿਚ ਐਕਸਾਈਜ
ਡਿਊਟੀ ਕੁਝ ਇਸ ਤਰਾਂ ਕਰ ਦਿਤੀ ਗਈ ਜਿਸ ਦਾ ਫਾਇਦਾ ਪੰਜਾਬੀਆਂ ਨੂੰ ਨਾਂ ਹੋਵੇ। ਸਨਅਤ ਬੰਦ ਹੋ ਗਈ
ਜਾਂ ਹਿਜਰਤ ਕਰ ਗਈ। ਕਾਰਖਾਨਿਆਂ ਦੇ ਥਾਂ ਪੈਲਸ ਬਣ ਗਏ ਹਨ। ਪਰ ਸਾਡੇ ਬਾਦਲ ਤੇ ਕੈਪਟਨ ਇਸ ਮਸਲੇ ਤੇ
ਚੁੱਪ ਹਨ।
ਹੜਾਂ ਵੇਲੇ ਦਰਿਆ ਪੰਜਾਬ
ਦੇ ਤੇ ਸੋਕੇ ਵੇਲੇ ਹਰਿਆਣਾ ਰਾਜਸਥਾਨ ਦੇ
ਇਕ ਸਾਜਸ਼ ਦੇ ਤਹਿਤ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਏ ਤਾਂ ਕਿ ਨਹਿਰੀ ਪਾਣੀ ਵਲ
ਇਨਾਂ ਦਾ ਧਿਆਨ ਨਾਂ ਜਾਵੇ। ਤੇ ਨਹਿਰੀ ਪਾਣੀ ਬਹੁਤਾ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿਤਾ ਗਿਆ ਹੈ। ਜਦ ਕਿ ਹੜ੍ਹਾਂ ਵੇਲੇ ਦਰਿਆਵਾਂ ਦੀ ਮਾਰ ਪੰਜਾਬ ਨੂੰ ਪੈਦੀ
ਹੈ। ਨਤੀਜਾ ਭੁਗਤਣ ਲਈ ਪੰਜਾਬੀ ਲੋਕ ਤਿਆਰ ਹੋ ਜਾਣ ਕਿਉਕਿ ਹਰ ਸਾਲ ਪਾਣੀ ਦੀ ਤਹਿ ਡੇਢ ਫੁਟ ਥੱਲੇ
ਜਾ ਰਹੀ ਹੈ ਤੇ ਅਗਲੇ 20 ਕੁ ਸਾਲਾਂ ਤਕ ਜਮੀਨ ਹੇਠਲਾ ਪਾਣੀ ਖਤਮ ਹੋ ਜਾਣਾ ਹੈ। ਪ੍ਰਧਾਨ ਮੰਤਰੀ ਵਾਜਪੇਈ
ਨੇ ਤਾਂ ਇਕ ਵੇਰਾਂ ਜਨਤਕ ਬਿਆਨ ਹੀ ਦੇ ਦਿਤਾ ਕਿ ਅਗਲਾ ਯੁੱਧ ਪਾਣੀ ਤੋਂ ਹੋਵੇਗਾ।
ਪੰਜਾਬੀ ਬੋਲੀ ਨੂੰ ਨੁੱਕਰੇ
ਲਾ ਦਿਤਾ ਗਿਆ ਹੈ
ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ਤੇ
ਨਕਾਰ ਦਿਤਾ ਗਿਆ ਹੈ।ਪੰਜਾਬ ਦੀ ਰਾਣੀ ਪੰਜਾਬ ਵਿਚ ਹੀ ਗੋਲੀ ਬਣਾ ਦਿਤੀ ਗਈ ਹੈ। ਵੀਚਾਰੀ ਦੀ ਮੀਡੀਏ
ਵਿਚ ਤਰਸਯੋਗ ਹਾਲਤ ਬਣੀ ਹੋਈ ਹੈ।ਪੰਜਾਬ ਵਿਚ ਗੈਰ ਪੰਜਾਬੀ ਅਖਬਾਰਾਂ ਦਾ ਚਲਨ ਪੰਜਾਬੀ ਅਖਬਾਰਾਂ ਨਾਲੋ
ਵੱਧ ਹੋ ਚੁੱਕਾ ਹੈ। ਓਧਰ ਸ਼ਹਿਰਾਂ ਦੇ ਬਹੁਤੇ ਸਕੂਲਾਂ ਵਿਚ ਪੰਜਾਬੀ ਤਾਂ ਪੜਾਈ ਹੀ ਨਹੀ ਜਾ ਰਹੀ। ਇਹ
ਸਕੂਲ ਸਿੱਧੇ ਹੀ ਦਿੱਲੀ ਬੋਰਡ ਨਾਲ ਜੋੜ ਦਿਤੇ ਗਏ
ਹਨ।
ਪ੍ਰਾਈਵੇਟ ਪੰਜਾਬੀ ਟੀ ਵੀ ਚੈਨਲ ਪੰਜਾਬੀ
ਬੋਲੀ ਦਾ ਡੱਟ ਕੇ ਜਲੂਸ ਕੱਢ ਰਹੇ ਨੇ।ਪੰਜਾਬੀ ਵਿਚ ਸਿਰਲੇਖ ਦੇਣੇ ਤਾਂ ਕਿਤੇ ਰਿਹਾ, ਪ੍ਰੋਗਰਾਮਾਂ
ਦੇ ਬੈਨਰ ਵੀ ਅੰਗਰੇਜੀ 'ਚ ਦਿਤੇ ਜਾ ਰਹੇ ਨੇ। ਐਮ ਐਚ ਇਕ ਨਾਂ ਦੇ ਚੈਨਲ ਨੇ ਤੇ ਸੌਂਹ ਖਾਧੀ ਹੋਈ ਆ
ਕਿ ਪੰਜਾਬੀ ਦਾ ਲਫਜ਼ ਸਕਰੀਨ ਤੇ ਨਹੀ ਆਉਣ ਦੇਣਾ। ਹਾਂ ਪੀਟੀਸੀ ਨਾਂ ਦਾ ਚੈਨਲ ਕਦੀ ਖਬਰਾਂ ਜਰੂਰ ਸਕਰੀਨ
ਥੱਲੇ ਪੰਜਾਬੀ 'ਚ ਲਿਖ ਦਿੰਦਾ ਹੈ। ਪਰ ਬੈਨਰ ਪੰਜਾਬੀ 'ਚ ਨਹੀ ਆਉਣ ਦਿੰਦਾ। ਇਹਨਾਂ ਦੇ ਕਈ ਕੰਪੇਅਰ
ਤਾਂ ਇਓ ਲਗਦਾ ਹੈ ਜਿਵੇ ਹਿੰਦੀ ਬੋਲੀ ਨੂੰ ਹੀ ਪੰਜਾਬੀ ਲਹਿਜੇ ਵਿਚ ਬੋਲ ਰਹੇ ਹੋਣ।
ਓਧਰ ਸਰਕਾਰੀ ਪ੍ਰਾਪੇਗੰਡੇ ਦਾ ਅਜਿਹਾ
ਅਸਰ ਹੋਇਆ ਹੈ ਕਿ ਅੱਜ ਪੰਜਾਬੀ ਲੋਕ ਆਪਣੀ ਬੋਲੀ ਦੀ ਸ਼ਬਦਾਵਲੀ ਬੋਲਣ ਵਿਚ ਹੀਣ ਭਾਵਨਾ ਸਮਝਣ ਲਗ ਪਏ
ਹਨ।ਅੱਜ 'ਧੀ ਪੁੱਤ' ਆਖਦਿਆਂ ਵੀ ਸ਼ਰਮਾਉਦੇ ਹਨ ਕਹਿੰਦੇ ਹਨ “ਜੀ ਅਸੀ ਪੜੇ ਲਿਖੇ ਹਾਂ ਸਾਡਾ ਇਕ ਹੀ
ਬੇਟਾ ਤੇ ਇਕ ਹੀ ਬੇਟੀ'।
ਪੰਜਾਬੀਆਂ ਨੂੰ ਅਪੀਲ
ਵੀਰੋ ਤੇ ਭੈਣੋਂ ਜੇ ਤੁਸੀ ਸਾਡੇ ਨਾਲ
ਸਹਿਮਤ ਹੋ ਤਾਂ
1.ਹਰ ਪੰਜਾਬੀ (ਬੰਦਾ ਉਮਰ 60 ਸਾਲ
ਤੋਂ ਥੱਲੇ ਤੇ ਭੈਣ ਜੋ 50 ਤੋ ਥੱਲ) ਤੇ ਜੋ ਬਲੱਡ ਪ੍ਰੈਸ਼ਰ ਜਿਹੀਆਂ ਅਲਾਮਤਾਂ ਤੋ ਬਚਣਾ ਚਾਹੁੰਦੇ ਹਨ
ਉਹ ਪੰਜਾਬੀਆਂ ਤੇ ਅਹਿਸਾਨ ਕਰਨ, ਇਕ ਇਕ ਹੋਰ ਪੰਜਾਬੀ
ਪੁੱਤ ਤੇ ਧੀ ਇਸ ਪੰਜਾਬ ਦੀ ਝੋਲੀ ਵਿਚ ਪਾਏ।
2.ਜਿਹੜੇ ਵੀ ਧਰਮ ਨਾਲ ਸਬੰਧ ਰਖਦੇ
ਹੋ ਉਸ ਵਿਚ ਪੱਕੇ ਹੋਵੋ। ਸਿੱਖ ਵੀਰ ਤੇ ਭੈਣਾਂ ਅੱਜ ਤੋਂ ਵਾਇਦਾ ਕਰੋ ਕਿ ਗੁਰਬਾਣੀ ਦੇ ਲੜ ਲਗੋਗੇ।
ਯਾਦ ਰਖੋ ਜੇ ਕਿਸੇ ਪੜੇ ਲਿਖੇ ਸਿੱਖ ਨੂੰ ਜੇ ਅਜੇ ਜਪੁਜੀ ਸਾਹਿਬ ਯਾਦ ਨਹੀ ਹੋਇਆ ਤਾਂ ਉਹ ਖੋਖਲਾ ਸਿੱਖ
ਹੈ। ਗੁਰਬਾਣੀ ਪਾਠ ਨਾਲ ਬੰਦੇ ਨੂੰ ਫਿਕਰ ਚਿੰਤਾ ਨਹੀ ਲਗਦੀ। ਸੋ ਰੋਜਾਨਾ ਪਾਠ ਕਰੋ। ਜਿਨਾਂ ਨੂੰ ਬਲੱਡ
ਪ੍ਰੈਸ਼ਰ ਵਗੈਰਾ ਦੀ ਸ਼ਕਾਇਤ ਹੋ ਚੁੱਕੀ ਹੈ ਉਹ ਦਵਾਈ ਖਾਣਾ ਛੱਡ ਦੇਣ ਤੇ ਸਿਰਫ ਥੰਧਿਆਈ ਭਾਵ ਤੇਲ ਘਿਓ
ਵਰਤਣਾ ਬੰਦ ਕਰ ਦਿਓ। ਕਸਰਤ ਸ਼ੁਰੂ ਕਰੋ । ਸੈਰ ਕਰੋ। ਤੁਹਾਡੀ ਤਕਲੀਫ 10 ਦਿਨ ਵਿਚ ਖੰਭ ਲਾ ਕੇ ਉਡ
ਜਾਵੇਗੀ। ਯਾਦ ਰਖੋ ਬੀ ਪੀ ਵੱਧ ਖਾਣ ਦੀ ਬੀਮਾਰੀ ਹੈ। ਅੱਗੇ ਤੋ ਕੁਝ ਚਿਰ ਲਈ ਰੋਟੀ ਪਹਿਲਾਂ ਨਾਲੋ
ਅੱਧੀ ਕਰ ਦਿਓ। ਪਰ ਸੁਚੇਤ ਰਹੋ। ਜਿਆਦਾ ਤਕਲੀਫ ਹੋਣ ਸਮੇਂ ਸਾਰਾ ਕੁਝ ਡਾਕਟਰ ਦੀ ਸਲਾਹ ਨਾਲ ਹੀ ਕਰੋ।
3.ਵਖਾਵਿਆਂ ਤੋਂ ਬਚੋ। ਜੋ ਕੁਝ ਤੁਸੀ
ਹੈਗੇ ਓ ਓਸ ਨੂੰ ਸਵੀਕਾਰ ਕਰੋ। ਜਿਆਦਾ ਟੌਹਰ ਤੇ ਫੁਕਰੇਪਣ ਤੋਂ ਬਚੋ।
4.ਗੁਰੂ ਨਾਨਕ ਦੇ ਤਿੰਨ-ਥੰਮਾ ਸਿਧਾਂਤ
ਨੂੰ ਜੀਵਨ ਵਿਚ ਅਪਣਾਉਣਾ 1.ਨਾਮ ਜਪਣਾ 2. ਕਿਰਤ ਕਰਨੀ ਤੇ 3. ਵੰਡ ਛਕਣਾ। ਹਰ ਕਿਸੇ ਨੇ ਕੰਮ ਕਰਨਾਂ
ਹੈ ਵਿਹਲੇ ਨਹੀ ਬਹਿਣਾ
5. ਵੱਧ ਬੱਚਿਆਂ ਵਾਲੀ ਭੈਣ ਦਾ ਮਖੌਲ
ਨਾਂ ਉਡਾਉ। ਸਗੋ ਉਹਦੀ ਵਡਿਆਈ ਕਰੋ। ਰੱਬ ਜਦੋ ਬਖਸ਼ਸ਼ ਕਰੇ ਤੁਹਾਡੀ ਝੋਲੀ ਭਰੇ ਤਾਂ ਓਨੂੰ ਨਾਹ ਨਾਂ
ਆਖੋ।ਗਰਭ ਵਿਚ ਬੱਚਾ ਨਹੀ ਮਾਰਨਾ।
ਡਾਕਟਰ ਤੇ ਅਧਿਆਪਕ ਵਰਗ
ਨੂੰ ਅਪੀਲ
ਡਾਕਟਰ ਸਹਿਬਾਨ ਤੇ ਅਧਿਆਪਕ ਵਰਗ ਦੀ ਆਪਣੀ ਕੌਮ ਨੂੰ ਬਚਾਉਣ
ਲਈ ਵੱਡੀ ਜਿੰਮੇਵਾਰੀ ਬਣਦੀ ਹੈ। ਯੂਨੀਵਰਸਿਟੀਆਂ ਵਿਚ ਬੈਠੇ ਪ੍ਰੋਫੈਸਰ ਸਾਹਿਬਾਨ ਇਸ ਮਸਲੇ ਤੇ ਕੌਮ ਨੂੰ ਸੁਚੇਤ ਕਰਨ
ਵਿਚ ਫੇਲ ਤੇ ਅਵੇਸਲੇ ਸਾਬਤ ਹੋਏ ਹਨ। ਇਹ ਦੁੱਖ ਦੀ ਗਲ ਹੈ। ਮਰਦਮ ਸ਼ੁਮਾਰੀ ਜਿਹੇ ਮਹੱਤਵ ਪੂਰਨ ਅਧਿਐਨਾਂ
ਤੋਂ ਅਭਿਗ ਰਹਿਣਾ ਆਤਮ ਹੱਤਿਆ ਕਰਨ ਤੁਲ ਹੈ। ਖਾਸ ਕਰਕੇ ਸਾਡੇ ਇਕੋਨੋਮਿਕਸ ਮਜਮੂਨ ਦੇ ਅਧਿਆਪਕਾਂ ਤੋਂ
ਅਜਿਹੇ ਵਿਸ਼ਿਆਂ ਤੇ ਆਪਾਂ ਵੱਡੀਆਂ ਆਸਾਂ ਰਖਦੇ ਹਾਂ।
ਲੀਡਰਾਂ ਨੂੰ ਅਪੀਲ
ਤੁਸੀਂ ਜਾਣਦੇ ਹੋ ਪਿਛਲੇ 40 ਸਾਲਾਂ
ਵਿਚ ਪੰਜਾਬ ਵਿਚ ਦੋਗਲਾਪਨ (Hypocricy). ਵਧੀ ਹੈ, ਵਖਾਵਾਪਨ, ਜਲੌਬਾਜੀ, ਭਾਰੂ ਹੋ ਗਏ ਹਨ। ਤੇ ਸਭ
ਤੋਂ ਮਾੜੀ ਗੱਲ ਇਹ ਕਿ ਪੰਜਾਬੀ ਮਿਹਨਤ ਤੇ ਫਖਰ
(Dignity of Labour) ਕਰਨ ਬਿਜਾਏ ਮਿਹਨਤ ਨੂੰ ਨੀਵਾਂ ਸਮਝਣ ਲੱਗ ਪਏ ਹਨ। ਇਸ ਗਲ ਦਾ ਸੌਖਾ
ਇਲਾਜ ਸਮਾਜ ਦੇ ਲੀਡਰਾਂ ਕੋਲ ਹੈ। ਜਨਤਾ ਹਮੇਸ਼ਾ ਓਹੋ ਕੰਮ ਕਰਦੀ ਹੈ ਜੋ ਆਗੂ (Ideal or Role
Model)ਕਰਦੇ ਹਨ। ਤੁਸੀ ਓਨਾਂ ਦੇ ਰੋਲ ਮਾਡਲ ਹੋਸੋ ਕਿਰਪਾ ਕਰਕੇ ਪੰਜਾਬੀ ਸਮਾਜ ਤੇ ਤਰਸ ਕਰਦੇ ਹੋਏ
ਹਰ ਆਗੂ ਲੋਕਾਂ ਸਾਹਮਣੇ ਆਪ ਕੰਮ ਕਰ ਕੇ ਵਖਾਏ। ਸਾਡੇ ਰਾਜਨੀਤਕ ਲੀਡਰ ਤੇ ਵੱਡੇ ਵਰਕਰ, ਡਾਕਟਰ, ਇੰਜੀਨੀਅਰ
ਅਫਸਰ ਤੇ ਖਾਸ ਕਰਕੇ ਸਤਿਕਾਰਤ ਲੇਡੀਜ ਲੋਕਾਂ ਸਾਹਮਣੇ ਮਿਹਨਤ ਕਰਨ, ਕਿਰਤ ਕਰਨ ਦੀ ਆਪ ਮਿਸਾਲ
ਬਣਨ।ਆਪ ਸੰਕੇਤਕ (Symbolic) ਝੋਨਾ ਲਾਉਨ, ਟ੍ਰੈਕਟਰ ਵਾਹੁਣ, ਕਦੀ ਆਪ ਝਾੜੂ ਫੜਨ, ਸਾਈਕਲ ਚਲਾਉਣ,
ਡੰਗਰ ਬੰਨਣ ਵਗੈਰਾ ਦੇ ਕੰਮ ਲੋਕਾਂ ਸਾਹਮਣੇ ਕਰਨ ਸਾਡੀ ਗਰੰਟੀ ਹੈ 2 ਸਾਲ ਵਿਚ ਇਹ ਸਮਾਜ ਫਿਰ ਲੀਹਾਂ
ਤੇ ਆ ਜਾਵੇਗਾ।
ਤੇ ਦੂਸਰੀ ਸਭ ਤੋਂ ਮਹੱਤਵਪੂਰਨ ਬੇਨਤੀ
ਇਹ ਹੈ ਕਿ ਪੰਜਾਬੀ ਲੀਡਰ ਖੁੱਦ ਬੱਚਾ ਪੈਦਾ ਕਰਕੇ ਮਿਸਾਲ ਪੇਸ਼ ਕਰਨ ।ਤੁਹਾਡੀਆਪਣੇ ਸਮਾਜ ਪ੍ਰਤੀ ਵੱਡੀ
ਜਿੰਮੇਵਾਰੀ ਬਣਦੀ ਹੈ ਜੋ
+++26+++
ਨਿਭਾਓ। ਮੈਨੂੰ ਪਤਾ ਹੈ ਇਸ ਵਿਚ ਮੁਸ਼ਕਲਾਂ
ਆਉਣਗੀਆ। ਲੋਕੀ ਮਖੌਲ ਕਰਨਗੇ। ਸਾਡੀਆਂ ਭੈਣਾਂ ਵਿਚ ਪ੍ਰਚਾਰ ਬਹੁਤ ਗਲਤ ਹੋ ਚੁੱਕਾ ਹੈ ਉਹ ਬੱਚਾ ਪਾਲਣ
ਨੂੰ ਲਾਹਨਤ ਸਮਝ ਰਹੀਆ ਹਨ। ਓਨਾਂ ਨੂੰ ਸਮਝਾਉਣਾ ਪਵੇਗਾ। ਇਸ ਕੰਮ ਵਿਚ ਸੂਝਵਾਨ ਭੈਣਾਂ ਨੂੰ ਅੱਗੇ
ਆਉਣਾ ਪਵੇਗਾ, ਓਹ ਹੀ ਦੂਸਰੀਆਂ ਨੂੰ ਸਮਝਾ ਸਕਦੀਆਂ ਹਨ।
ਭੈਣਾਂ ਇਸ ਗਲ ਵੱਲ ਵੱਧ
ਧਿਆਨ ਦੇਣ
ਹਰ ਘਰ/ ਮੁਹੱਲੇ ਵਿਚ ਸੁਆਣੀਆਂ ਓਨਾਂ ਜਨਾਨੀਆਂ ਨੂੰ ਮਖੌਲ ਕਰਦੀਆਂ ਹਨ ਜਿੰਨ੍ਹਾਂ
ਦੇ ਬੱਚੇ 2 ਤੋਂ ਵੱਧ ਹੁੰਦੇ ਹਨ। ਆਪਸ ਵਿਚ ਗੱਲਾ ਕਰਨਗੀਆਂ ਤੇ ਕਹਿਣਗੀਆਂ ਜੀ ਫਲਾਨੀ ਤਾਂ ਡੰਗਰ ਹੈ,
ਸ਼ਦੈਣ ਹੈ ਅੰਞਾਣੇ ਜੰਮੀ ਜਾਂਦੀ ਆਂ। ਜੇ ਪੰਜਾਬੀਆਂ ਬੱਚਣਾ ਹੈ ਤਾ ਅਜਿਹੀ ਸੋਚ ਨੂੰ ਠੱਲ ਪਾਉਣੀ ਹੋਵੇਗੀ।
ਬਹਾਦਰ ਪੰਜਾਬਣਾਂ ਨੂੰ ਇਹ ਗੱਲ ਸਮਝਣੀ ਪਵੇਗੀ। ਦੂਸਰੀਆਂ ਭੈਣਾ ਨੂੰ ਸਮਝਾਓ ਕਿ ਜੇ ਗਰਭ ਨਹੀਂ ਧਾਰਨ
ਕਰੋਗੀਆਂ ਤਾਂ ਕੁਦਰਤ ਦੀ ਕਰੋਪੀ ਝਲਣੀ ਪਵੇਗੀ। ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ, ਲਕਵਾ, ਬੇਕਾਰ-ਗੋਡੇ ਨੇ ਆ ਘੇਰਨਾ ਹੈ। ਵੱਧ ਬੱਚਿਆਂ ਵਾਲੀਆਂ ਸੁਆਣੀਆਂ ਨੂੰ ਉਤਸ਼ਾਹ
ਦੇਣਾ ਹੋਵੇਗਾ। ਸਾਡੇ ਅਕਾਲ ਤਖਤ ਜਥੇਦਾਰ ਸਾਹਿਬ ਦਾ ਫਰਜ ਬਣਦਾ ਹੈ ਕਿ ਉਹ ਅਜਿਹੇ ਜੋੜੇ ਨੂੰ ਸਨਮਾਨ
ਦੇਵੇ ਜਿਦੇ ਜਿਆਦਾ ਤੋਂ ਜਿਆਦਾ ਬੱਚੇ ਹਨ। ਸਾਡੇ ਲੀਡਰਾਂ ਨੂੰ ਇਸ ਪੱਖ ਵਲ ਭਾਵ ਜੋੜਿਆਂ ਨੂੰ ਸਨਮਾਨਤ
ਕਰਨ ਵਾਲ ਧਿਆਨ ਦੇਣਾ ਪਵੇਗਾ।Ð
ਮੁਢਲੀ ਸਰੀਰਕ ਸਿਖਿਆ ਦੇਣ
ਦੀ ਵੀ ਬੇਹੱਦ ਜਰੂਰਤ - ਡਾ. ਨਿੱਝਰ
ਅੰਮ੍ਰਿਤਸਰ ਦੇ ਡਾ. ਇੰਦਰਬੀਰ ਸਿੰਘ
ਨਿੱਝਰ ਹੁਰੀ ਦੱਸਦੇ ਹਨ ਕਿ ਮੋਟਾਪਾ ਸਿਰਫ ਬੱਚਾ ਪੈਦਾ ਕਰਨ ਵਿਚ ਹੀ ਰੁਕਾਵਟ ਨਹੀ ਬਣ ਰਿਹਾ ਸਗੋ ਮੋਟਾਪਾ
ਵੀ ਇਕ ਰੋਗ ਹੀ ਤੇ ਕਈ ਰੋਗਾਂ ਦੀ ਮਾਂ ਜਿਵੇ:- ਦਿੱਲ ਦੇ ਰੋਗ, ਸ਼ੂਗਰ, ਸੁਤੇ ਹੋਇਆ ਸਾਹ ਰੁਕਣਾ (ਸਲੀਪ
ਐਪਨੀਆ), ਕੁਝ ਇਕ ਕਿਸਮਾਂ ਦਾ ਕੈਂਸਰ, ਗੈਂਠੀਆ, ਖੁਰਾਕ ਦਾ ਪਲਟਾ (Reflux), ਦਿਲਗੀਰ
(Depression), ਪਿਸ਼ਾਬ 'ਚ ਤਕਲੀਫ, ਤੇ ਜਨਾਨੀਆਂ ਵਿਚ ਮਾਹਵਾਰੀ ਦਾ ਅੱਗੇ ਪਿਛੇ ਹੋ ਜਾਣਾ ਆਦਿ।
ਓਨਾਂ ਕਿਹਾ ਬਹੁਤੇ ਲੋਕ ਅਗਿਆਨਤਾ ਕਾਰਨ
ਹੀ ਦੁਖ ਝੱਲ ਰਹੇ ਹਨ। ਜਿਵੇ ਲੋਕਾਂ ਨੂੰ ਪਤਾ ਹੀ ਨਹੀ ਹੈ ਕਿ ਪਾਣੀ ਪੀਣਾ ਸਰੀਰ ਲਈ ਕਿੰਨਾਂ ਜਰੂਰੀ
ਹੈ। ਅੱਜ ਚਾਹ ਪੀ ਪੀ ਕੇ ਲੋਕ ਢਿੱਡ ਦੀਆਂ ਬੀਮਾਰੀਆਂ ਲਾਈ ਬੈਠੇ ਨੇ। ਲੋਕ ਅੰਨੇ ਵਾਹ ਤਲੀਆਂ ਚੀਜਾਂ ਤੇ ਮਸਾਲਿਆ ਦੇ ਚਸਕੇ ਲੈ
ਰਹੇ ਨੇ। ਅੰਮ੍ਰਿਤਸਰ ਸ਼ਹਿਰ ਦੇ 50 ਸਾਲ ਤੋਂ ਉਪਰ ਦੇ ਕੋਈ 45% ਲੋਕ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਨਾਲ
ਪੀੜਤ ਹਨ। ਅਗਿਆਨਤਾ ਕਰਕੇ ਅੱਜ ਦਿੱਲ ਦੇ ਰੋਗਾਂ ਕਰਕੇ ਕਮਾਊ ਬੰਦਿਆਂ ਦੀਆਂ ਮੌਤਾਂ ਹੋ ਰਹੀਆਂ ਹਨ।
ਸ਼ਰਾਬ ਨੇ ਸਿਹਤ ਬਰਬਾਦ ਕਰ ਦਿਤੀ ਹੈ।
ਉਨਾਂ ਕਿਹਾ,"ਕਈ ਮਰੀਜਾਂ ਨੂੰ ਅੱਜ ਏਡਜ਼ ਦਾ ਗਿਆਨ ਹੈ। ਕਿਉਕਿ ਥੋੜਾ ਜਿਹਾ ਪ੍ਰਚਾਰ ਹੋਇਆ ਹੈ। ਪਰ ਪੀਲੀਏ ਬਾਰੇ ਬਿਲਕੁਲ ਕੋਰੇ ਹਨ।ਇਹ
ਜਿੰਮੇਵਾਰੀਆਂ ਸਰਕਾਰ ਤੇ ਸਮਾਜ ਨੇ ਨਿਭਾਉਣੀਆਂ ਹੁੰਦੀਆਂ ਹਨ।ਇਕ ਤੰਦਰੁਸਤ ਤੇ ਕਮਾਊ ਬੰਦੇ ਦੀ ਮੌਤ
ਦੇਸ਼ ਦਾ ਵੱਡਾ ਨੁਕਸਾਨ ਹੈ। ਸਿਖਿਆ ਦੇਣ 'ਚ ਆਉਣ ਵਾਲੇ ਥੋੜੇ ਜਿਹੇ ਖਰਚੇ ਬਦਲੇ ਮੁਲਕ ਨੂੰ ਬਹੁਤ ਵੱਡਾ
ਫਾਇਦਾ ਹੋਵੇਗਾ।ਸਕੂਲਾਂ ਦੇ ਸਲੇਬਸ ਵਿਚ ਇਸ ਦੀ ਘਾਟ ਹੈ ਸਰਕਾਰ ਆਪਣੀ ਜੁੰਮੇਵਾਰੀ ਨਹੀ ਨਿਭਾ ਰਹੀ।ਅਖਬਾਰਾਂ/ਟੀ
ਵੀ /ਰੇਡੀਓ/ ਰਾਂਹੀ ਵੀ ਸਿਹਤ ਬਾਬਤ ਲੋਕਾਂ ਨੂੰ ਸੁਚੇਤ ਕੀਤਾ ਜਾਵੇ"Ð
ਚੋਰੀ ਛੁਪੀ ਗਰਭਪਾਤ
(Abortion) ਦਾ ਧੰਧਾ ਅੱਜ ਵੀ ਜੋਰਾਂ ਤੇ ਹੈ- ਡਾ. ਛਾਛੀ
ਡਾ. ਜਸਜੀਤ ਛਾਛੀ ਜਨਾਨਾ ਤੇ ਪ੍ਰਸੂਤ
ਰੋਗਾਂ ਦੇ ਮਾਹਿਰਾਂ ਵਿਚੋਂ ਪੂਰੇ ਪੰਬ ਵਿਚ ਸਤਿਕਾਰਤ ਹਨ। ਨਗਰ ਨਿਗਮ ਅੰਮ੍ਰਿਤਸਰ ਦੇ ਜਨਾਨਾ ਹਸਪਤਾਲ
ਦੇ 1975 ਤੋਂ 1985 ਤਕ ਮੁਖੀ ਰਹੇ ਤੇ ਜਾਅਜਕਲ ਇਨਾਂ
ਦਾ ਆਪਣਾ ਹਸਪਤਾਲ ਹੈ।
ਸਾਡੀ ਸੋਚ ਦੀ ਵਿਰੋਧਤਾ ਕਰਦੇ ਹੋਏ
ਡਾ. ਛਾਛੀ ਨੇ ਸੀਮਿਤ ਜਨਮ ਦੀ ਜੋਰਦਾਰ ਵਕਾਲਤ ਕੀਤੀ
ਤੇ ਕਿਹਾ ਕਿ ਹੇੜਾਂ ਪੈਦਾ ਕਰਨ ਦੇ ਮੁਕਾਬਲੇ ਥੋੜੀ ਪਰ ਗੁਣਵਾਨ ਓਲਾਦ ਹੋਣੀ ਜਰੂਰੀ ਹੈ।ਅਸਾਂ ਦਸਿਆ
ਕਿ ਪੰਜਾਬ ਦਾ ਬੱਚਾ ਤਾਂ ਸਗੋ ਗੁਣਵਤਾ ਪੱਖੋ ਵੀ ਪਛੜ ਗਿਆ ਹੈ ਅੱਜ ਪੰਜਾਬ 'ਚੋ ਘੱਟ ਹੀ ਆਈ ਏ ਐਸ
ਵਗੈਰਾ ਜਿਹੇ ਸਤਿਕਾਰਤ ਔਹਦੇ ਵਾਸਤੇ ਚੁਣੇ ਜਾ ਰਹੇ ਹਨ। ਸਗੋ ਬਿਹਾਰ ਜਿਹੇ ਸੂਬੇ ਗੁਣਵਾਨ ਬੱਚਾ ਪੈਦਾ
ਕਰਨ ਵਿਚ ਮੋਹਰੀ ਹਨ। ਇਥੇ ਡਾ. ਛਾਛੀ ਨੇ ਕਿਹਾ ਕਿ
ਸਿਖਿਆ ਖੇਤਰ ਵਿਚ ਅਨੁਸ਼ਾਸਨ ਦੀ ਘਾਟ ਕਰਕੇ ਅਜਿਹਾ ਹੋਇਆ ਹੈ।ਪਿਛੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਤਾਂ
ਰਹੀ ਹੀ ਨਹੀ ਸੀ। ਫਿਰ ਅਸਾਂ ਓਨਾਂ ਦਾ ਧਿਆਨ ਦਿਵਾਇਆ ਕਿ ਜੋ ਅਬਾਦੀ ਦੇ ਰੁਝਾਨ ਬਣੇ ਹੋਏ ਹਨ ਓਨਾਂ
ਤੋਂ ਲਗਦੇ ਕਿ ਪੰਜਾਬ ਵਿਚ ਬ੍ਹਈਆਂ ਦਾ ਬਹੁਮਤ ਹੋ ਜਾਵੇਗਾ ਅਤੇ ਅੱਜ ਰਾਜ ਵੋਟਾਂ ਤਹਿ ਕਰਦੀਆਂ ਹਨ।
ਇਸ ਮਸਲੇ ਤੇ ਆ ਕੇ ਡਾ. ਛਾਛੀ ਵੀ ਗੰਭੀਰ ਹੋਏ ਤੇ ਕਿਹਾ ਕਿ ਜਰੂਰਤ ਹੈ ਬਾਕੀ ਦੇ ਸੂਬਿਆਂ ਵਿਚ ਵੀ
ਪ੍ਰਵਾਰ ਨਿਯੋਜਨ ਮੁਹਿੰਮ ਵਿਚ ਜੋਰ ਦਿਤਾ ਜਾਵੇ। ਓਨਾਂ ਨੇ ਕਿਹਾ ਕਿ ਇਹ ਗਲਤ ਹੋਵੇਗਾ ਕਿ ਅਸੀ ਪੰਜਾਬ
ਵਿਚ ਅਬਾਦੀ ਵਧਾਈਏ। ਅਸਾਂ ਕਿਹਾ ਕਿ ਮੰਨ ਲਓ ਬਾਕੀ ਦੇ ਸੂਬੇ ਇਸ ਸੰਤੁਲਨ ਨੂੰ ਲਿਆਉਣ ਲਈ ਤਿਆਰ ਨਹੀ
ਹਨ ਤਾਂ ਕੀ ਕੀਤਾ ਜਾਵੇ? ਇਸ ਦਾ ਹਲ ਸਰਕਾਰ ਕੱਢੇ ਜਿਵੇ ਬਾਹਰੀ ਲੋਕਾਂ ਦਾ ਇਥੇ ਵੋਟ ਅਖਤਿਆਰ ਖੋਹ
ਲਿਆ ਜਾਵੇ ਤਾਂ ਕਿ ਪੰਜਾਬੀਆਂ ਨੂੰ ਘੱਟ ਗਿਣਤੀ ਹੋਣ ਦਾ ਡਰ ਨਾਂ ਰਹੇ। ਓਨਾਂ ਬਾਰ ਬਾਰ ਕਿਹਾ ਕਿ ਜਨਮ
ਦਰ ਪੂਰੇ ਭਾਰਤ ਵਿਚ ਇਕੋ ਜਿਹੀ ਹੋਵੇ।
ਜਿਹੜਾ ਇਨਸਾਨ ਉਹਦਾ ਦਿਲ ਤਾਂ ਇਹ ਤਸਵੀਰਾਂ ਵੇਖ ਕੇ ਦਹਿਲ ਜਾਏਗਾ ਪਰ ਜੇ ਕੋਈ ਹੋ ਹੀ ਹੈਵਾਨ ਗਿਐ ਤਾਂ ਉਹਦੇ ਵਾਸਤੇ ਇਹ ਰੂਟੀਨ ਦੀ ਗਲ ਹੈ। |
ਗੁਣਵਤਾ ਵਾਲੀ ਅਬਾਦੀ ਤੇ ਜੋਰ ਦਿੰਦਿਆਂ
ਓਨਾਂ ਕਿਹਾ ਕਿ ਪ੍ਰਦੂਸ਼ਨ ਰਹਿਤ, ਬੀਮਾਰੀ ਰਹਿਤ,ਤੇ ਸਿਖਿਅਕ ਸਮਾਜ ਹੋਵੇ ਨਾਂ ਕਿ ਅਜਿਹੀ ਅਬਾਦੀ ਹੋਵੇ
ਜੋ ਸਾਫ ਸੁਥਰੀ ਨਾਂ ਰਹਿ ਸਕੇ ਜਾਂ ਜੁਰਮ ਵਿਚ ਰੁਝੀ ਹੋਵੇ।
ਓਨਾਂ ਮੰਨਿਆ ਕਿ ਗਰਭ ਧਾਰਨ ਕਰਨਾਂ
ਕਿਸੇ ਔਰਤ ਵਾਸਤੇ ਬੜਾ ਮਾਣ ਵਾਲਾ ਤੇ ਸੁਖਦ ਸਮਾਂ ਹੁੰਦਾ ਹੈ।
ਓਨਾਂ ਇਹ ਵੀ ਮੰਨਿਆ ਕਿ ਅਖੀਰੀ ਮਹੀਨਿਆਂ
ਸਮੇ ਗਰਭ 'ਚ ਪਲ ਰਿਹਾ ਬੱਚਾ ਪੂਰਾ ਸੁਚੇਤ ਹੁੰਦਾ ਹੈ। ਇਥੋ ਤਕ ਕਿ ਜਨਮ ਉਪਰੰਤ ਆਪਣੀ ਮਾਂ ਦੀ ਅਵਾਜ
ਪਛਾਣ ਸਕਦਾ ਹੈ। ਇਸ ਕਰਕੇ ਗਰਭਪਾਤ ਪਾਪ ਹੀ ਹੈ।
ਓਨਾਂ ਦੱਸਿਆ ਕਿ ਗਰਭਪਾਤ ਰੋਕੂ ਕਨੂੰਨ (PNDT Act)ਪਾਸ ਹੋਣ ਦੇ ਬਾਵਜੂਦ ਅੱਜ ਵੀ ਚੋਰੀ ਛੁਪੀ ਗਰਭਪਾਤ
ਧੜਾ ਧੜ ਹੋ ਰਹੇ ਹਨ।
ਕਾਰਨ ਗਿਣ ਗਿਣ ਕੇ ਡਾ. ਛਾਛੀ ਨੇ ਮੰਨਿਆ
ਕਿ ਪੰਜਾਬ ਵਿਚ ਨਾਮਰਦੀ/ਬਾਂਝਪਣ (Infertilty) ਦੀ ਦਰ ਵਧ ਰਹੀ ਹੈ।
ਓਨਾਂ ਮੰਨਿਆ ਕਿ ਗਰਭਪਾਤ ਦੀ ਸ਼ੁਰੂਆਤ
ਵਿਆਪਕ ਤੌਰ ਤੇ ਅੰਮ੍ਰਿਤਸਰ ਤੋਂ ਹੀ 1980 ਦੇ ਦਹਾਕੇ ਵਿਚ ਹੋਈ। ਬਾਦ ਵਿਚ ਤਾਂ ਹਰ ਥਾਂ ਇਹ ਕੰਮ ਜੋਰਾਂ
‘ਚ ਹੋ ਗਿਆ।ਓਨਾਂ ਦੱਸਿਆ ਕਿ ਅੰਮ੍ਰਿਤਸਰ ਕਰਕੇ ਹੀ 80ਵੇ ਦਹਾਕੇ ਵਿਚ ਗਰਭਪਾਤ ਦਾ ਕੇਸ ਪਾਰਲੀਮੈਂਟ
ਵਿਚ ਪਹੁੰਚਿਆ।
+++27+++
ਗਰਭਪਾਤ (Abortion) ਦੇ ਤਰੀਕੇ-ਜ਼ਰਾ ਦੱਸੋਗੇ ਕਿਹੜਾ ਠੀਕ ਹੈ?
ਆਓ ਪਹਿਲਾਂ ਜਨਾਬ ਭਰੂਣ (Foetus)
ਦੇ ਵਾਧੇ ਦੀ ਗਲ ਸਮਝ ਲਈਏ
1.ਪਹਿਲਾ ਦਿਨ- ਭਰੂਣ ਦਾ ਸੈਕਸ ਤਹਿ
ਹੋ ਜਾਂਦਾ ਹੈ ਕਿ ਨਰ ਹੋਵੇਗਾ ਕਿ ਮਾਦਾ ਤੇ ਜੀਵਨ ਦੀ ਸਾਰੀ ਕਹਾਣੀ ਤਹਿ ਹੋ ਜਾਂਦੀ ਹੈ। 23+ 23 ਕਰੋਮੋਜ਼ੋਮ
ਆ ਡੇਰਾ ਜਮਾਉਦੇ ਹਨ।
2.ਦੂਸਰਾ ਹਫਤਾ- ਮਾਂ ਤੋਂ ਖੁਰਾਕ ਲੈਣੀ
ਸ਼ੁਰੂ ।
3.ਤੀਜਾ-ਚੌਥਾ ਹਫਤਾ- ਦਿਮਾਗ ਬਣਿਆ,
ਕੰਗਰੋੜ, ਫੇਫੜੇ, ਢਿੱਡ, ਲੀਵਰ, ਗੁਰਦੇ ਤੇ ਅੱਖਾਂ ਘੜੀਆਂ ਗਈਆਂ
4.ਚੌਥਾ ਹਫਤਾ- ਸਿਰ ਘੜਿਆ ਗਿਆ, ਦਿਲ
ਧੜਕਣਾ ਸ਼ੁਰੂ।
5.ਛੇਵੇ ਹਫਤੇ ਤੋਂ 8ਵਾਂ ਹਫਤਾ- ਮੂੰਹ
ਨੱਕ ਸਭ ਘੜੇ ਗਏ। ਮਾਂ ਦਾ ਢਿੱਡ ਠਣਕਾਓ ਬੱਚਾ ਛੇਤੀ ਨਾਲ ਪਰਾਂ ਹੁੰਦਾ ਹੈ।
6.8ਵਾਂ ਹਫਤਾ- ਪੋਟੇ ਦੀਆਂ ਲਕੀਰਾਂ
ਉਭਰ ਆਈਆਂ ਜਿਹੜੀਆਂ ਜੀਵਨ ਭਰ ਓਸੇ ਤਰਾਂ ਰਹਿਣਗੀਆਂ ।
7.ਤਿੰਨ ਮਹੀਨੇ ਦਾ- ਬੱਚਾ ਸਕਲ ਸੂਰਤ
ਤੇ ਲੈ ਚੁੱਕਾ ਹੈ ਬੱਸ ਹੁਣ ਇਸਨੇ ਵਧਦੇ ਜਾਣਾ ਹੈ।
ਦੂਸਰੇ ਪਾਸੇ ਮਾਂ ਤੇ ਡਾਕਟਰ ਸੋਚਦੇ
ਹਨ ਕਿ ਕਿਹੜੇ ਤਰੀਕੇ ਇਸ ਦਾ ਕੰਮ ਤਮਾਮ ਕਰ ਦਿਤਾ ਜਾਵੇ। ਉਸ ਬੇਜੁਬਾਨ ਅਣਦੇਖੀ ਜਾਨ ਨੂੰ ਮਾਰਨ ਲਈ
ਉਸ ਦੀ ਉਮਰ ਅਨੁਸਾਰ ਹੇਠ ਦਿਤੇ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ। ਹਾਲਾਂਕਿ ਹਰ ਕੇਸ ਵਿਚ ਮਾਂ ਦੀ
ਮੌਤ ਦਾ ਖਤਰਾ ਤਾਂ ਬਣਿਆ ਹੀ ਰਹਿਦਾ ਹੈ।
1.ਟੀਕਾ- ਤਿੰਨ ਮਹੀਨੇ ਤਕ ਦੇ ਭਰੂਣ
ਨੂੰ ਮਾਰਨ ਲਈ ਮੀਥੋਟ੍ਰੀਕਸੇਟ ਦਾ ਟੀਕਾ ਲਾਇਆ ਜਾਂਦਾ ਹੈ ਜਿਸ ਦੀ ਸਿਫਤ ਹੈ ਕਿ ਭਰੂਣ ਨੂੰ ਆਕਸੀਜਨ
ਤੇ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਤੇ ਦਮ ਘੁੱਟ ਕੇ ਮਰ ਜਾਂਦਾ ਹੈ। ਫਿਰ ਇਕ ਟੀਕਾ ਹੋਰ ਲਗਦਾ ਹੈ
ਜਿਸ ਨਾਲ ਮਰਿਆ ਭਰੂਣ ਬਾਹਰ ਆ ਜਾਂਦਾ ਹੈ। ਇਸ ਤਰੀਕੇ ਤਾਂ ਕਦੀ 7 ਤੋਂ 8 ਹਫਤੇ ਵੀ ਲਗ ਜਾਂਦੇ ਹਨ
ਤੇ ਮਾਂ ਦਾ ਰੋਜ ਖੂਨ ਛੁਟਿਆ ਰਹਿੰਦਾ ਹੈ। ਗਰਭਪਾਤ ਕਿਸੇ ਵੇਲੇ ਵੀ ਹੋ ਸਕਦੈ।ਕਦੀ ਦਫਤਰ ਜਾਂ ਕਲਾਸ
ਵਿਚ ਵੀ। ਉਂਜ ਇਸ ਤਰੀਕੇ ਕਈਆਂ ਨੂੰ ਕੈਂਸਰ ਵੀ ਹੋ ਜਾਂਦੀ ਹੈ। ਉਲਟੀਆਂ ਟੱਟੀਆਂ ਤਾਂ ਅਕਸਰ ਲਗੀਆਂ
ਹੀ ਰਹਿੰਦੀਆਂ ਹਨ।
2.ਵੈਕਯੂਮ ਕਲੀਨਿੰਗ ਵਾਲਾ ਤਰੀਕਾ- ਇਕ ਤਾਕਤਵਰ ਵੈਕਯੂਮ ਸਕਸ਼ਨ ਟਿਊਬ
ਅੰਦਰ ਪਾਈ ਜਾਂਦੀ ਹੈ ਜਿਸ ਕਰਕੇ ਆਉਲ ਤੇ ਪਾਣੀ ਬਾਹਰ ਖਿੱਚ ਲਏ ਜਾਂਦੇ ਹਨ। ਬੱਚਾ ਮਾਂ ਨਾਲੋ ਟੁੱਟ
ਜਾਂਦਾ ਹੈ ਤੇ ਟੋਟੇ ਹੋ ਕੇ ਬਾਹਰ ਨਿਕਲ ਜਾਂਦਾ ਹੈ। ਜੇ ਕੋਈ ਟੋਟਾ ਵਿਚੇ ਰਹਿ ਜਾਵੇ ਤਾਂ ਫਿਰ ਇਨਫੈਕਸ਼ਨ
ਹੋ ਜਾਂਦੀ ਹੈ।
3.ਛੁਰਾ- ਰਸਤਾ ਖੁਲਾ ਕਰਕੇ ਇਕ ਛੁਰਾ ਅੰਦਰ ਘੁਮਾ ਦਿਤਾ ਜਾਂਦਾ ਹੈ।
ਭਰੂਣ ਮਾਂ ਨਾਲੋ ਤੋੜ ਕੇ ਬਾਹਰ ਕੱਢ ਦਿਤਾ ਜਾਂਦਾ ਹੈ। 3 ਮਹੀਨੇ ਬਾਦ ਕਰੋ ਤਾਂ ਖੋਪੜੀ ਦੀ ਹੱਡੀ ਸਖਤ
ਹੋ ਚੁਕੀ ਹੁੰਦੀ ਹੈ ਉਨੂ ਫਿਰ ਵਿਚੇ ਤੋੜਨਾ ਪੈਦਾ ਹੈ।ਖੋਪੜੀ ਦੇ ਤਿਖੇ ਟੋਟੇ ਬੱਚੇਦਾਨੀ ਦਾ ਬੁਰਾ
ਹਾਲ ਕਰ ਦਿੰਦੇ ਨੇ।ਖੂਨ ਅਕਸਰ ਵੱਧ ਵਹਿ ਜਾਂਦਾ ਹੈ। ਬੱਚੇਦਾਨੀ ਛਲਨੀ ਹੋ ਜਾਂਦੀ ਹੈ ਤੇ ਮਾਂ ਵਾਸਤੇ
ਖਤਰਾ।
4.ਪ੍ਰੋਸਟੇਗਲੈਂਡੀਨ ਟੀਕਾ- ਦੂਸਰੀ ਤਿਮਾਹੀ ਬਾਦ। ਟੀਕਾ ਲਾਉਣ
ਨਾਲ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ। ਅਕਸਰ ਹੀ ਬੱਚਾ ਜਿੰਦਾ ਜਾਗਦਾ ਪੈਦਾ ਹੁੰਦਾ ਹੈ। ਇਹਦੇ ਸਾਈਡ
ਇਫੈਕਟ ਤਾਂ ਬੜੇ ਖਤਰਨਾਕ ਹਨ। ਮਾਂ ਵੀ ਚੜਾਈ ਕਰ ਸਕਦੀ ਹੈ।
5.ਲੂਣ ਟੀਕਾ- ਟੀਕਾ ਲਾ ਕੇ ਬੱਚੇ ਦਾਨੀ ਦਾ ਪਾਣੀ ਬਾਹਰ ਕਢ ਦਿਤਾ
ਜਾਂਦਾ ਹੈ ਤੇ ਫਿਰ 250 ਲੂਣ ਘੋਲ ਦਾ ਅੰਦਰ ਟੀਕਾ ਲਾ ਦਿਤਾ ਜਾਂਦਾ ਹੈ ਜਿਸ ਨਾਲ ਭਰੂਣ ਦੀ ਚਮੜੀ ਇਕ
ਦਮ ਸੜ ਜਾਂਦੀ ਹੈ। ਤਿੰਨ ਦਿਨਾਂ ਦੇ ਅੰਦਰ ਸੜਿਆ ਮਰਿਆ ਲਾਡਲਾ ਬਾਹਰ ਆ ਜਾਂਦਾ ਹੈ। ਇਸ ਵਿਚ ਵੀ ਖਤਰੇ
ਤਾਂ ਹੈਗੇ ਈ ਨੇ ਕਦੀ ਮਾਂ ਪੱਕੀ ਹੀ ਕੋਮਾ 'ਚ ਚਲੀ ਜਾਂਦੀ ਹੈ।
6.ਯੂਰੀਆ ਟੀਕਾ- ਲੂਣ ਵਾਲੇ ਟੀਕੇ ਨਾਲੋ ਘੱਟ ਖਤਰਨਾਕ ਹੈ ਪਰ ਕਦੀ
ਗਰਭਪਾਤ ਹੁੰਦਾ ਹੀ ਨਹੀ ਤੇ ਫਿਰ ਸਰਜਰੀ ਕਰਨੀ ਪੈਂਦੀ ਹੈ। 2% ਕੇਸਾਂ ਵਿਚ ਕੰਮ ਵਿਗੜ ਹੀ ਜਾਂਦਾ ਹੈ।
7.ਅਪ੍ਰੇਸ਼ਨ- ਜਦੋਂ ਕੋਈ ਦੂਸਰਾ ਤਰੀਕਾ ਫੇਲ ਹੋ ਜਾਵੇ ਤਾਂ ਫਿਰ ਪੇਟ
ਤੇ ਚੀਰਾ ਦੇ ਕੇ ਭਰੂਣ, ਔਲ ਤੇ ਪਾਣੀ ਬਾਹਰ ਕੱਢ ਦਿਤੇ
ਜਾਂਦੇ ਹਨ। ਇਸ ਪ੍ਰਕਾਰ ਬੱਚਾ ਜੀਂਦਾ ਜਾਗਦਾ ਹੀ ਹੁੰਦਾ ਤੇ ਹੋਲੀ ਹੋਲੀ ਮਾਂ ਦੇ ਸਾਹਮਣੇ ਦਮ ਤੋੜਦਾ
ਹੈ। ਕਈ ਕੇਸਾਂ 'ਚ ਮਾਂ ਦੁਬਾਰਾ ਗਰਭ ਧਾਰਨ ਨਹੀ ਕਰ ਸਕਦੀ।
8.ਅਲਟਰਾਸਾਊਂਡੀ ਜਨਮ- ਇਹ ਅਖੀਰੀ ਤਿਮਾਹੀ ਵਿਚ ਤਰੀਕਾ ਵਰਤਿਆ
ਜਾਂਦਾ ਹੈ ਤੇ ਡਾਕਟਰ ਤਰੀਕੇ ਨਾਲ ਬੱਚੇ ਦੀ ਲੱਤ ਫੜ
ਕੇ ਬਾਹਰ ਖਿਚਦਾ ਹੈ। ਬੱਚਾ ਬਾਹਰ ਆ ਜਾਂਦਾ ਹੈ ਪਰ
ਸਿਰ ਫਸ ਜਾਂਦਾ ਹੈ। ਫਿਰ ਸਿਰ ਨੂੰ ਫੇਹ ਦਿਤਾ ਜਾਂਦਾ ਹੈ ਤੇ ਬੱਚੇ ਦਾ ਮਗਜ਼ ਸਕਸ਼ਨ ਤਰੀਕੇ ਬਾਹਰ ਖਿਚ
ਲਿਆ ਜਾਂਦਾ ਹੈ।
ਸੋ ਦੱਸੋ ਤੁਸੀ ਕਿਹੜਾ ਤਰੀਕਾ
ਅਖਤਿਆਰ ਕਰੋਗੇ ਅਪਣੀ ਓਲਾਦ ਨੂੰ ਮਾਰਨ ਲਈ। ਤੁਹਾਡੀ ਉਸ ਨਾਲ ਮੁਹੱਬਤ ਨਹੀ ਹੋਈ ਕਿਉਕਿ ਉਸ ਨੂੰ ਦੇਖਿਆ
ਨਹੀ।ਕੀ ਆਪਣੇ ਦੂਸਰੇ ਬੱਚੇ ਨੂੰ ਵੀ ਮਰਵਾ ਸਕਦੇ ਹੋ? ਉਸ ਤੇ ਲੂਣ ਪਾ ਦਿਓਗੇ? ਓਹਦੀ ਖੋਪੜੀ ਦੇ ਟੋਟੇ
ਕਰਵਾ ਕੇ ਮਗਜ਼ ਬਾਹਰ ਕੱਢਵਾੳਗੇ? ਨਹੀ। ਪਰ ਗਰਭ ਵਾਲੇ ਬੱਚੇ ਲਈ ਇਨੇ ਪੱਥਰ ਦਿਲ ਕਿਵੇ ਬਣ ਗਏ। ਓਹ
ਵੀ ਜਾਨ ਹੈ। ਲੇਖਾ ਦੇਣਾ ਹੀ ਪੈਣਾ=======
IMPORTANT GRAPHS AND IMAGES THAT COULD NOT BE POSTED IN TEXT IN THE BOOK
No comments:
Post a Comment