Home » , » ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਰਾਜਨੀਤਕ ਪਾਰਟੀਆਂ ਕੀ ਕਰਨ? -ਡੀ. ਐਸ. ਗਿੱਲ (River Waters Part 7)

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਰਾਜਨੀਤਕ ਪਾਰਟੀਆਂ ਕੀ ਕਰਨ? -ਡੀ. ਐਸ. ਗਿੱਲ (River Waters Part 7)

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਰਾਜਨੀਤਕ ਪਾਰਟੀਆਂ ਕੀ ਕਰਨ?

-ਡੀ. ਐਸ. ਗਿੱਲ -IHRO

ਜਬਰ ਅਤੇ ਜ਼ੁਲਮ ਤੋਂ ਇਲਾਵਾ, ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਬਹੁਤ ਧੱਕਾ ਹੋਇਆ ਹੈ।ਪਿਛਲੇ ਅਠਾਰਾਂ ਸਾਲਾਂ ਵਿੱਚ ਪੰਜਾਬ ਅੰਦਰ ਖੂੁਨ ਦੀਆਂ ਨਦੀਆਂ ਵਹੀਆਂ ਹਨ। ਭਾਖੜਾ ਤੇ ਬਿਆਸ ਡੈਮਾਂ ਦੀ ਉਸਾਰੀ ਨਾਲ ਆਮ ਕਰਕੇ ਅਤੇ ਪੰਜਾਬ ਦੀਆਂ ਨਦੀਆਂ ਵਿੱਚੋਂ ਗੈਰ ਕੁਦਰਤੀ ਢੰਗ ਨਾਲ ਵੱਡੀਆਂ ਵੱਡੀਆਂ ਨਹਿਰਾਂ ਕੱਢਕੇ ਬਾਹਰਲੇ ਰਾਜਾਂ ਨੂੰ ਪਾਣੀ ਭੇਜਣ ਨਾਲ ਵਿਸ਼ੇਸ਼ ਕਰਕੇ ਪੰਜਾਬ ਦੇ ਵਾਤਾਵਰਣ ਉਤੇ ਬਹੁਤ ਹੀ ਹਾਨੀਕਾਰਕ ਪ੍ਰਭਾਵ ਪਿਆ ਹੈ।
ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਅਠਾਰਾਂ ਸਾਲਾਂ ਵਿੱਚ ਹੋਏ ਕਤਲੇਆਮ ਬਾਰੇ ਵਿਗਿਆਨਕ ਢੰਗ ਨਾਲ ਅੱਜ ਤੱਕ ਕੋਈ ਜਨ-ਗਣਨਾ ਨਹੀਂ ਕਰਵਾਈ ਗਈ, ਜਿਵੇਂ ਕਿ ਅਸੀਂ 17ਵੀਂ ਸਦੀ ਵਿੱਚੋਂ ਲੰਘਦੇ ਹੋਈਏ। ਕਤਲਾਂ, ਉਧਾਲਿਆਂ, ਬਲਾਤਕਾਰਾਂ ਆਦਿ ਜਿਹੇ ਜੁਰਮਾਂ ਸਬੰਧੀ ਕੋਈ ਠੋਸ ਅੰਕੜੇ ਪ੍ਰਾਪਤ ਨਹੀਂ ਹਨ। ਸਿੱਟਾ ਹੈ ਕਿ ਇਨ੍ਹਾਂ ਮਾਮਲਿਆਂ ਬਾਰੇ ਭਾਂਤ ਭਾਂਤ ਦੇ ਦਾਅਵੇ ਕੀਤੇ ਜਾ ਰਹੇ ਹਨ। ਸਪੱਸ਼ਟ ਹੈ ਕਿ ਪੰਜਾਬ ਅੰਦਰ ਕਿਸੇ ਨਾ ਕਿਸੇ ਢੰਗ ਨਾਲ ਹਜ਼ਾਰਾਂ ਪ੍ਰੀਵਾਰ ਪ੍ਰਭਾਵਤ ਹੋਏ ਹਨ। ਇਨ੍ਹਾਂ ਪ੍ਰੀਵਾਰਾਂ ਲਈ ਕੋਈ ਰਾਹਤ ਦਾ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਵੀ ਵੱਖ ਵੱਖ ਜੇਲ੍ਹਾਂ ਵਿੱਚ ਸੈਂਕੜੇ ਰਾਜਨੀਤਕ ਬੰਦੀ ਰੱਖੇ ਹੋਏ ਹਨ। ਉਹਨਾਂ ਉਤੇ ਨਾ ਤਾਂ ਮੁੱਕਦਮਾ ਚਲਾਇਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ।
ਭਾਖੜਾ ਤੇ ਬਿਆਸ ਡੈਮਾਂ ਕਾਰਨ ਨਦੀਆਂ ਵਿੱਚ ਪਾਣੀ ਦਾ ਵਹਿਣ ਸਾਲ ਵਿੱਚੋਂ ਵਧੇਰੇ ਸਮਾਂ ਨਿਗੂਣਾ ਜਿਹਾ ਹੋ ਕੇ ਰਹਿ ਜਾਂਦਾ ਹੈ ਜਿਸ ਨਾਲ ਭੋਂ ਅੰਦਰ ਪਾਣੀ ਦਾ ਤਲ ਬਹੁਤ ਹੀ ਡੂੰਘਾ ਚਲਾ ਗਿਆ ਹੈ। ਸਿੱਟਾ ਇਹ ਹੈ ਕਿ ਪੰਜਾਬ ਦੇ ਕਈ ਬਲਾਕਾਂ ਵਿੱਚ ਸੋਕੇ ਵਰਗੀ ਹਾਲਤ ਬਣੀ ਹੋਈ ਹੈ। ਪੀਣ ਵਾਲੇ ਪਾਣੀ ਦੀ ਵੀ ਭਾਰੀ ਕਿੱਲਤ ਮਹਿਸੂਸ ਕੀਤੀ  ਜਾ ਰਹੀ ਹੈ।  ਨਦੀਆਂ ਦੇ ਪਾਣੀ ਨੂੰ ਕੁਦਰਤੀ ਰਸਤੇ ਤੋਂ ਮੋੜ ਕੇ ਗੈਰ-ਕੁਦਰਤੀ ਢੰਗ ਨਾਲ ਹੋਰ ਰਾਜਾਂ ਵੱਲ  ਬਦਲ ਦੇਣਾ ਬੀਮਾਰੀ ਦੀ ਅਸਲ ਜੜ੍ਹ ਹੈ। ਜੇ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਨਾ ਵਧੇਰੇ ਟਿਊਬਵੈਲਾਂ ਦੀ ਲੋੜ ਪੈਣੀ ਸੀ ਤੇ ਨਾ ਹੀ ਪਾਣੀ ਦਾ ਤਲ ਇਸ ਹੱਦ ਤੱਕ ਡਿਗਣਾ ਸੀ। ਪੰਜਾਬ ਦੀਆਂ ਨਦੀਆਂ ਦਾ 70 ਪ੍ਰਤੀਸ਼ਤ ਤੋਂ ਵੱਧ ਪਾਣੀ ਗੈਰ ਕੁਦਰਤੀ ਢੰਗ ਨਾਲ ਵਗ ਰਿਹਾ ਹੈ ਜਿਸ ਨਾਲ ਪੰਜਾਬ ਦੇ ਪੱਲੇ ਜਾਂ ਤਾਂ ਹੜ੍ਹ ਪੈ ਰਹੇ ਹਨ ਤੇ ਜਾਂ ਸੋਕਾ। ਇਹ ਪੰਜਾਬ ਦੀ ਬਰਬਾਦੀ ਦਾ ਸੋਮਾ ਹੈ।
ਉਪਰੋਕਤ ਦੋਵਾਂ ਮੁੱਦਿਆਂ ਉਤੇ ਸਭ ਰਾਜਸੀ ਪਾਰਟੀਆਂ ਜ਼ੁੰਮੇਵਾਰ ’ਤੇ ਦੋਸ਼ੀ ਹਨ। ਪਰ ਪੰਜਾਬ ਦੀਆਂ ਗੈਰ ਹਕਮ ਧਿਰ ਵੀ ਆਪਣੀ ਜ਼ੁੰਮੇਵਾਰੀ ਤੋਂ ਬਚ ਨਹੀਂ ਸਕਦੀਆਂ। ਮਚਲੇ ਆਗੂਆਂ ਨੇ ਕੌਮੀ ਪੱਧਰ ’ਤੇ ਆਪਣੀ ਪਰਵਾਨ ਯੋਗਤਾ ਨੂੰ ਚਾਰ ਚੰਦ ਲਾਉਣ ਲਈ ਪੰਜਾਬ ਦੇ ਪਾਣੀ ਸਬੰਧੀ ਹਿਤਾਂ ਨਾਲ ਪੂਰੀ ਢੀਠਤਾਈ ਨਾਲ ਗਦਾਰੀ ਕੀਤੀ।ੇ
Share this article :

No comments:

Post a Comment

 

Punjab Monitor