Home » » ਭਾਰਤ ‘ਚ ਨਿਰਪੱਖ ਪੱਤ੍ਰਕਾਰੀ ਲਈ ਮਹੌਲ ਸਾਜਗਾਰ ਨਹੀਂ।-ਅੰਤਰਰਾਸ਼ਟਰੀ ਪ੍ਰੈਸ ਇੰਸਟੀਚਿਊਟ ਦੀ 1999 ਤੋਂ 2001 ਦੀ ਰਿਪੋਰਟ

ਭਾਰਤ ‘ਚ ਨਿਰਪੱਖ ਪੱਤ੍ਰਕਾਰੀ ਲਈ ਮਹੌਲ ਸਾਜਗਾਰ ਨਹੀਂ।-ਅੰਤਰਰਾਸ਼ਟਰੀ ਪ੍ਰੈਸ ਇੰਸਟੀਚਿਊਟ ਦੀ 1999 ਤੋਂ 2001 ਦੀ ਰਿਪੋਰਟ

ਅੰਤਰਰਾਸ਼ਟਰੀ ਪ੍ਰੈਸ ਇੰਸਟੀਚਿਊਟ ਦੀ 1999 ਤੋਂ 2001 ਦੀ ਰਿਪੋਰਟ

ਭਾਰਤ ‘ਚ ਨਿਰਪੱਖ ਪੱਤ੍ਰਕਾਰੀ ਲਈ ਮਹੌਲ ਸਾਜਗਾਰ ਨਹੀਂ।


#ਕੁਝ ਵੀ ਹੋਵੇ ਭਾਰਤ ਵਿਚ ਨਿਰਪੱਖ ਪਤ੍ਰਕਾਰੀ ਇਕ ਜੋਖਮ ਭਰਿਆ ਕਿੱਤਾ ਹੈ। ਕਈ ਵਾਰੀ ਅਖ.ਬਾਰ ਨਵੀਸ ਸੱਚ ਲਿਖਣ ਖਾਤਰ ਜਾਨ ਤੋਂ ਹੱਥ ਥੋ ਬੈਠਦੇ ਹਨ। ਉਜ ਕਈ ਵਰਾਂ ਛੋਟੇ ਮੋਟੇ ਨਾਮਾਨਿਗਾਰ ਵੀ ਕਿਸੇ ਕਹਾਣੀ ਦੀ ਪੂਰੀ ਪਰਖ ਕੀਤੇ ਬਗੈਰ ਜਾਂ ਪੱਖਪਾਤੀ ਹੋ ਕੇ ਧੱਕ ਦਿੰਦੇ ਹਨ। ਸੰਬੰਧਤ ਵਿਅਕਤੀ ਕਾਨੂੰਨ ਹੱਥ ‘ਚ ਲੈ ਲੈਂਦੇ ਹਨ। ਪਰ ਪ੍ਰੈਸ ਦੀ ਆਜ਼ਾਦੀ ਨੂੰ ਉਦੋਂ ਵੱਡਾ ਧੱਕਾ ਲਗਦਾ ਹੈ ਜਦੋਂ ਸਰਕਾਰੀ ਮਸ਼ੀਨਰੀ ਖੁੱਦ ਹੀ ਗੈਰ ਕਾਨੂੰਨੀ ਢੰਗਾਂ ਨਾਲ ਅਖ.ਬਾਰਾਂ ਵਾਲਿਆਂ ਨਾਲ ਨਜਿੱਠਣਾ ਸ਼ੁਰੂਕਰ ਦਿੰਦੀ ਹੈ।
ਰਿਪੋਰਟਾਂ ਪੜਨ ਤੋਂ ਪਤਾ ਲਗਦਾ ਹੈ ਕਿ ਜਿਥੇ ਵੱਖਵਾਦੀ ਅੰਦੋਲਨ ਚਲ ਰਹੇ ਹਨ, ਉਨਾਂ ਇਲਾਕਿਆਂ ਵਿਚ ਪ੍ਰੈਸ ਦੀ ਆਜ਼ਾਦੀ ਲਈ ਜਿਆਦਾ ਖਤਰੇ ਹਨ। ਸਹੀ ਗੱਲ ਤਾਂ ਇਹ ਹੈ ਇਸ ਸਬੰਧ ‘ਚ ਕਿ ਭਾਰਤ ਅਜੇ ਵੀ ਮੱਧ ਕਲੀਨ ਯੁੱਗ ‘ਚ ਵਿਚਰ ਰਿਹਾ ਹੈ ਤੇ ਅੱਜ ਅਫਸਰਸ਼ਾਹੀ ਜਾਂ ਰਾਜਨੀਤੀਵਾਨ ਵਿਚਾਰੇ ਲਿਖਾਰੀਆਂ ਦੀ ਵਿਰੋਧੀ ਵਿਚਾਰਧਾਰਾਂ  ਨੂੰ ਬਰਦਾਸ਼ਤ ਕਰਨ ਨੂੰ ਤਿਆਰ ਹੀ ਨਹੀਂ ਹਨ। ਇਹ ਉਦੋਂ ਹੋ ਰਿਹਾ ਹੈ ਜਦੋਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਇਕ ਅਜਿਹਾ ਵਿਅੱਕਤੀ ਹੋਵੇ ਜਿਸ ਨੇ ਸਾਰੀ ਉਮਰ ਵਿਰੋਧੀ ਖੇਮੇ ‘ਚ ਬਹਿ ਕੇ ਕੱਟੀ ਹੋਵੇ ਤੇ ਜਿਸ ਵਿਚ ਵਿਰੋਧੀ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੋਵੇ। ਖੈਰ ਢਾਂਚਾ ਹੀ ਕੁਝ ਅਜਿਹਾ ਹੀ ਬਣ ਚੁਕਾ ਇਕੱਲੇ ਵਾਜਪਾਈ ਕੀ ਕਰਨ।
ਪੈਰਸ ਦੇ ਪ੍ਰੈਸ ਇੰਸਟੀਚਿਊਟ ਨੇ ਭਾਰਤ ਵਿਚ ਪ੍ਰੈਸ ਦੀ ਅਜ਼ਾਦੀ ਤੇ ਆਪਣੀ ਸੰਨ 2001 ਦੀ ਰਿਪੋਰਟ ਵੈਬ ਸਾਈਟ ਤੇ ਛਾਇਆ ਕਰ ਦਿਤੀ ਹੈ। ਜਿਸ ਵਿਚ ਸ਼ੁਕਰ ਕੀਤਾ ਗਿਆ ਹੈ ਕਿ 2001 ਸਾਲ ਵਿਚ ਕਿਸੇ ਅਖਬਾਰ ਨਵੀਸ ਨੂੰ ਜਾਨੋ ਨਹੀਂ ਮਾਰਿਆ ਗਿਆ। ਉਸੇ ਵੈਬ ਸਾਈਟ ਤੋਂ ਅਸੀਂ ਸੰਨ 2000 ਤੇ 1999 ਦੀ ਰਿਪੋਰਟ ਵੀ ਛਾਪ ਰਹੇ ਹਾਂ।
 ਪ੍ਰੈਸ ਆਜ਼ਾਦੀ ਰਿਪੋਰਟ 2001
Æ ਕਸ਼ਮੀਰ ਵਿਚ ਫੌਜ ਤੇ ਪੁਲਿਸ ਨੇ ਨਾਮਾਨਗਾਰਾਂ ਤੇ ਕਈ ਹਮਲੇ ਕੀਤੇ। ਹੋਰਨੀ ਥਾਂਈ ਖੋਜੀ ਪਤ੍ਰਕਾਰਾਂ ਨਾਲ ਜੋ ਵਿਹਾਰ ਹੋਏ ਉਸ ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਚਿੰਤਾਂ ਵਧੀ।
ਕੁਲ ਮਿਲਾ ਕੇ ਪ੍ਰੈਸ ਦੀ ਆਜ਼ਾਦੀ ਦੇ ਸਿਲਸਲੇ ‘ਚ ਕੁਝ ਸੁਧਾਰ ਜਾਪਦੈ। ਪਤ੍ਰਕਾਰਤਾ ਦੀ ਉਨਤੀ ਲਈ ਸਰਕਾਰ ਦੇ ਨਜ਼ਰੀਏ ‘ਚ ਹੋਰ ਵੀ ਚੰਗੇ ਰਵੱਈਏ ਦੀ ਆਸ ਕੀਤੀ ਜਾਂਦੀ ਹੈ। ਰਾਜਨੀਤਕ ਤੇ ਧਾਰਮਿਕ ਲੀਡਰ ਅਕਸਰ ਖੋਜੀ ਪਤ੍ਰਕਾਰਤਾ ਨੂੰ ਨਜ਼ਰ ਅੰਦਾਜ਼ ਕਰਕੇ ਪ੍ਰੈਸ ਦੀਆਂ ਕਮਜੋਰੀਆਂ ਨੂੰ ਜਿਆਦਾ ਉਜਾਗਰ ਕਰਨ ‘ਚ ਰਹਿੰਦੇ ਹਨ। ਅਖ.ਬਾਰ ਨਵੀਸਾਂ ਤੇ ਹਮਲੇ ਭਾਰਤ ਵਿਚ ਆਮ ਜਿਹੀ ਗੱਲ ਹੋ ਚੁਕੀ ਹੈ।
19 ਜਨਵਰੀ 2001 ਨੂੰ ਸੁਰਿੰਦਰ ਓਬਰਾਏ ਜਿਹੜਾ ਕਿ ੱਸ਼ਵ ਅਤੇ ਞਛਸ਼ ਦਾ ਨਾਮਾਨਿਗਾਰ ਹੈ, ਤੇ ਇਕ ਪੁਲਸ ਅਫਸਰ ਨੇ ਧਾਵਾ ਬੋਲ ਦਿਤਾ। ਪੁਲਸ ਅਫਸਰ ਨੇ ਓਬਰਾਏ ਨੂੰ ਹੁਕਮ ਦਿਤਾ ਕਿ ਉਹ ਉਥੋਂ ਚਲਾ ਜਾਏ। ਓਬਰਾਏ ਵੱਡੇ ਅਫਸਰ ਕੋਲ ਸ਼ਕਾਇਤ ਕਰ ਦਿਤੀ ਜਿਸ ਤੇ ਹੇਠਲਾ ਅਫਸਰ ਹੋਰ ਵੀ ਚਿੜ ਗਿਆ ਤੇ ਬਾਅਦ ‘ਚ ਰਾਈਫਲ ਦੇ ਬੱਟਾਂ ਨਾਲ ਓਬਰਾਏ ਤੇ ਪਤ੍ਰਕਾਰਾਂ ਸਾਹਮਣੇ ਕੁਟਾਪਾ ਚਾੜਿਆ।
10 ਮਈ ਪੂਰੇ ਦੇ ਪੂਰੇ 17 ਨਾਮਾ ਨਿਗਾਰਾਂ ਦੇ ਟੋਲੇ ਨੂੰ ਪੁਲਿਸ ਨੇ ਕੁੱਟ ਸੁੱਟਿਆ ਜਦੋਂ ਇਹ ਬੰਬ ਧਮਾਕੇ ਨਾਲ ਮਾਰੇ ਗਏ ਲੋਕਾਂ ਦੇ ਜਨਾਜੇ ਨਾਲ ਜਾ ਰਹੇ ਸਨ। ਬੰਬ ਨਾਲ 9 ਲੋਕ ਮਰੇ ਸਨ ਤੇ ਲੋਕ ਨਾਹਰੇ ਬਾਜ਼ੀ ਕਰ ਰਹੇ ਸਨ। ਇਹ ਘਟਨਾ ਮਗਮ ਜਿਲ੍ਹਾ ਬੜਗਾਮ ਦੀ ਹੈ। ਈਨਾਡੂ ਅਖ.ਬਾਰ ਦੇ ਬੀ .ਕੁਮਾਰ ਨੂੰ ਤਾਂ ਨਾਲੇ ਵਿਚ ਧੱਕਾ ਦੇ ਮਾਰਿਆ ਉਹਦਾ ਕੈਮਰਾ ਤੇ ਹੋਰ ਸਮਾਨ ਟੁੱਟ ਭੱਜ ਗਿਆ ਤੇ ਵਿਚਾਰਾ ਕੁਮਾਰ ਹਸਪਤਾਲ ਪਹੁੰਚ ਗਿਆ।
ਅੰਤਰ ਰਾਸ਼ਟਰੀ ਸੰਸਥਾ ਆਈ .ਪੀ .ਆਈ ਨੇ ਭਾਰਤ ਸਰਕਾਰ ਨੂੰ ਲਿਖਿਆ ਕਿ “ਨਾਮਾਨਿਗਾਰਾਂ ਤੇ ਹਮਲੇ ਆਮ ਜਿਹੀ ਗੱਲ ਹੋ ਰਹੀ ਹੈ ਤੇ ਕਈ ਵਾਰੀ ਤਾਂ ਕਤਲ ਵੀ ਕਰ ਦਿਤੇ ਜਾਂਦੇ ਹਨ। ਸਰਕਾਰ ਨੂੰ ਚਾਹੀਦੈ ਕਿ ਅਫਸਰਸ਼ਾਹੀ ਨੂੰਜ਼ਰਾ ਸੱਖਤ ਇਸ਼ਾਰਾ ਕਰੇ ਕਿ ਅਜਿਹਾ ਭੱਵਿਖ ਵਿਚ ਨਹੀਂ ਚਲੇਗਾ।”
ਫਿਰ ਅਗਸਤ ਦੇ ਮਹੀਨੇ ਸ੍ਰੀ ਨਗਰ ਦੇ ਹਫਤਾਵਾਰੀ ਚੱਟਾਨ ਤੇ ਬੀ .ਐਸ .ਐਫ ਦੇ ਜਵਾਨਾਂ ਨੇ ਧਾਵਾ ਬੋਲਿਆ। ਜਵਾਨ ਚੱਟਾਨ ਦੇ ਦਫਤਰ ਨੇੜੇ ਸਨ ਕਿ ਉਨਾਂ ਤੇ ਕਿਸੇ ਨੇ ਬੰਬ ਸੁੱਟ ਦਿਤਾ ਤੇ ਬੀ .ਐਸ .ਐਫ ਨੇ ਐਡੀਟਰਾਂ ਨੂੰ ਹੀ ਆ ਦਬੋਚਿਆ ਤੇ ਕੁੱਟਣ-ਮਾਰਣ ਉਪਰੰਤ 24 ਘੰਟੇ ਦੀ ਹਿਰਾਸਤ ਮਗਰੋਂ ਛੱਡਿਆ।
ਫਿਰ ਇਕ ਖੋਜੀ ਰਸਾਲੇ “ਕਾਲ ਚੱਕਰ” ਦੇ ਐਡੀਟਰ ਵਿਨੀਤ ਨਰਾਇਨ ਤੇ ਹਮਲਾ ਕੀਤਾ ਗਿਆ। ਕਾਲ ਚੱਕਰ ‘ਚ ਇਕ ਲੇਖ ਛਪਿਆ ਸੀ ਕਿ ਕਿਵੇਂ ਇਕ ਸੁਪਰੀਮ ਕੋਰਟ ਦੇ ਜੱਜ ਨੂੰ ਖੁਸ਼ ਕਰਨ ਵਾਸਤੇ ਜ਼ਮੀਨ ਦਾ ਇਕ ਟੁਕੜਾ ਉਹਦੇ ਰਿਸ਼ਤੇਦਾਰਾਂ ਨੂੰ ਅਲਾਟ ਕੀਤਾ ਗਿਆ ਹੈ।
ਫਿਰ ਸਵਾਲ ਉਠਿਆ ਕਿ ਅਖਬਾਰਾਂ ਵਾਲੇ ਲੁਕਾ ਛਿਪਾ ਕੇ ਖੋਜ ਬੀਨ ਕਰ ਸਕਦੇ ਹਨ ਕਿ ਨਹੀਂ। ਇਸ ਮਸਲੇ ਤੇ ਸਰਕਾਰ ਨੇ ਇੰਨਕੁਆਇਰੀ ਬੈਠਾ ਦਿਤੀ। ਹੋਇਆ ਇਸ ਤਰਾਂ ਕਿ ਇਕ ਇੰਟਰਨੈਟ ਅਖ.ਬਾਰ ਤਹਿਲਕਾ ਨੇ ਖ.ਬਰ ਦਿਤੀ ਹੈ ਕਿਵੇਂ ਫੌਜੀ ਅਫਸਰ ਤੇ ਲੀਡਰ ਲੋਕ ਸਪਲਾਈ ਲਈ ਰਿਸ਼ਵਤ ਲੈਂਦੇ ਹਨ ਤੇ ਕਈ ਵਰਾਂ ਅਫਸਰਾਂ ਨੇ ਕਾਮ ਤ੍ਰਿਪਤੀ ਲਈ ਸੁੰਦਰੀਆਂ ਚਾਹੇ ਵੇਸਵਾਵਾਂ ਹੀ ਹੋਣ, ਦੀ ਮੰਗ ਕੀਤੀ।
ਗਲ ਬਾਹਰ ਨਿਕਲਣ ਤੇ ਵਾਜਪੇਈ ਸਰਕਾਰ ਨੂੰ ਸ਼ਰਮਸਾਰ ਹੋਣਾ ਪਿਆ ਤੇ ਰੱਖਿਆ ਮੰਤਰੀ ਜਾਰਜ਼ਫਰਨਾਡਿਸ ਨੂੰ ਅਸਤੀਫਾ ਦੇਣਾ ਪੈ ਗਿਆ। ਪਰ ਨੁਕਤਾਚੀਨੀ ਤੋਂ ਤਹਿਲਕਾ ਵੀ ਨਾ ਬਚ ਸਕਿਆ। ਉਚੀ ਅਵਾਜਾਂ ਉਠੀਆਂ ਕਿ ਤਹਿਲਕਾ ਵਾਲਿਆਂ ਤੇ ਵੀ ਕੇਸ ਪਾਇਆ ਜਾਵੇ, ਕਿਉਂਕਿ ਉਨਾਂ ਨੇ ਵੇਸ਼ਵਾਪੁਣੇ ਜਿਹੇ ਢੰਗ ਤਰੀਕੇ ਅਖਤਿਆਰ ਕੀਤੇ ਸਨ। ਫਰਨਾਡਿਸ ਨੇ ਵੀ ਕਹਿ ਦਿਤਾ ਕਿ ਤਹਿਲਕਾ ਨੇ ਮੁਲਕ ਦੀ ਫੌਜ ਨੂੰ ਨਮੋਸ਼ੀ ਵਿਖਾਈ ਹੈ ਤੇ ਇਸ ਤਰਾਂ ਤਹਿਲਕਾ ਨੇ ਮੁਲਕ ਦੇ ਖਿਲਾਫ ਸੰਗੀਨ ਜੁਰਮ ਕੀਤਾ ਹੈ।
 ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਤਹਿਲਕਾ ਨੇ ਅਖ.ਬਾਰਨਵੀਸੀ ਦੀ ਸੀਮਾਂ ਟੱਪੀ ਹੈ। ਪਰ ਇਕ ਹੰਡੇ ਹੋਣ ਕਾਲਮ ਨਵੀਸ ਪ੍ਰਾਣ ਚੋਪੜਾ ਨੇ ਇਹ ਕਿਹਾ ਕਿ ਲੁਕ ਛਿਪ ਕੇ ਅਖ.ਬਾਰਾਂ ਨੇ ਜੋ ਰਿਪੋਟਿੰਗ ਕੀਤੀ ਹੈ ਉਹ ਗੁਨਾਹ ਇੰਨਾ ਵੱਡਾ ਨਹੀਂ ਜਿੰਨਾਂ ਕਿ ਇਸ ਅਖ.ਬਾਰ ਵਾਲੇ ਨੇ ਰਿਸ਼ਵਤ ਖੋਰੀ ਵਾਲਾ ਨੰਗਾ ਕੀਤਾ ਹੈ।
ਨਵੰਬਰ ਦੇ ਮਹੀਨੇ ਞਛਸ਼ ਨੇ ਪੋਟਾ ਕਾਨੂੰਨ ਤੇ ਚਿੰਤਾ ਜ਼ਾਹਰ ਕੀਤੀ ।ਪੈਰਿਸ ਦੀ ਇਸ ਆਜ਼ਾਦ ਪ੍ਰੈਸ ਸੰਸਥਾ ਦਾ ਕਹਿਣਾ ਸੀ ਕਿ ਪੋਟਾ ਵਿਚ ਇਹ ਲਿਖਿਆ ਹੈ ਕਿ ਅਖ.ਬਾਰ ਨਵੀਸ ਦੀ ਇਹ ਜੁੰਮੇਵਾਰੀ ਹੋਵੇਗੀ ਕਿ ਉਹ ਅੱਤਵਾਦੀ ਕਾਰਵਾਈ ਜੋ ਉਸ ਦੀ ਨਿਗਾਹ ਚੜਦੀ ਹੈ, ਦੀ ਖ.ਬਰ ਤੁਰੰਤ ਪੁਲਿਸ ਨੂੰ ਦੇਵੇ ਨਹੀ ਤਾਂ 30 ਦਿਨ ਤੱਕ ਉਸ ਨੂੰ ਬਿਨਾਂ ਮੁਕੱਦਮਾ ਚਲਾਏ ਹਿਰਾਸਤ ਵਿਚ ਰੱਖਿਆ ਜਾਵੇਗਾ। ਤੇ ਇਸ ਦੀ ਸਜ਼ਾ 5 ਸਾਲ ਤੱਕ ਹੋ ਸਕਦੀ ਹੈ।
ਪ੍ਰੈਸ ਆਜ਼ਾਦੀ ਦੀ 2000 ਦੀ ਪੜਚੋਲ
ਕਸ਼ਮੀਰ ਦੀਆਂ ਦਰਦਨਾਕ ਘਟਨਾਵਾਂ ਦਾ ਪਰਛਾਵਾਂ ਇਸ ਸਾਲ ਪ੍ਰੈਸ ਤੇ ਵੀ ਪਿਆ। ਭਾਰਤ-ਪਾਕਿਸਤਾਨ ‘ਚ ਜਿਹੜਾ ਚਿਰੋਕਣਾ ਝਗੜਾ ਚੱਲਿਆ ਉਸ ਦਾ ਲਾਵਾ ਐਤਕਾਂ ਫੁੱਟ ਤੁਰਿਆ। ਸੰਨ 2000 ਤੋਂ ਸ਼ੁਰੂ ਹੋਣ ਵਾਲੇ ਜੁਗ ਵਿਚ ਹੀ ਵਿਚਾਰੇ ਚਾਰ ਅਖ.ਬਾਰ ਨਵੀਸਾਂ ਦੀਆਂ ਜਾਨਾਂ ਕਸ਼ਮੀਰ ਤੇ ਮਨੀਪੁਰ ਜਿਥੇ ਵੱਖਵਾਦੀ ਲਹਿਰਾਂ ਚਲ ਰਹੀਆਂ ਹਨ ਜਾਦੀਆਂ ਰਹੀਆਂ। ਸਾਲ ਵਿਚ ਹੋਰ ਵੀ ਕਈ ਜਗ੍ਹਾ ਅਖ.ਬਾਰ ਨਵੀਸਾਂ ਤੇ ਹਮਲੇ ਹੋਏ।
10 ਮਾਰਚ 2000 ਨੂੰ ਪੰਜਾਬ ‘ਚ ਸੁਖਬੀਰ ਸਿੰਘ ਓਸਾਹਨ ਨਾਂ ਦੇ ਅਖਬਾਰ ਨਵੀਸ ਦੀ ਪਤ੍ਰਕਾਰੀ ਮਾਨਤਾ ਕੱਟ ਕਰ ਦਿਤੀ ਗਈ ਸੀ। ਓਸਾਹਨ ਨੇ ਕਿਹਾ ਕਿ ਉਸਦਾ ਟੈਲੀਫੂਨ ਵੀ ਟੇਪ ਕੀਤਾ ਜਾ ਰਿਹਾ ਹੈ। ਓਸਾਹਨ ਨੇ ਸੰਨ 1994 ਵਿਚ ਇਕ ਗਵਰਨਰ ਵੱਲੋਂ ਕੀਤੀ ਕਥਿਤ ਰਿਸ਼ਵਤ ਖੋਰੀ ਬਾਰੇ ਲਿਖਿਆ ਸੀ। ਪੁਲਸ ਨੇ ਕਹਿ ਦਿਤਾ ਕਿ ਓਸਾਹਨ ਅੱਤਵਾਦੀ ਹੈ।
19 ਮਾਰਚ ਨੂੰ ਅਧੀਰ ਰਾਇ ਦਿਓਅਰ ਵਿਖੇ ਮਾਰਿਆ ਗਿਆ। ਇਹ ਪਤ੍ਰਕਾਰ ਖੱਬੇ ਪੱਖੀ ਵੱਖਵਾਦੀ ਅੰਦੋਲਨ ਦਾ ਕੱਟੜ ਵਿਰੋਧੀ ਸੀ।14 ਅਪ੍ਰੈਲ ਨੂੰ ਐਨ .ਬਿਰਨ ਸਿੰਘ ਤੇ ਈਬੋ ਐਮਾ ਨੂੰ ਮਨੀਪੁਰ ਵਿਖੇ ਗ੍ਰਿਫਤਾਰ ਕਰ ਲਿਆ ਸੀ, ਅਖੇ ਉਹਨਾਂ ਦਾ ਅਖ.ਬਾਰ ਵੱਖਵਾਦੀ ਹੈ।
ਫਿਰ 15 ਅਪ੍ਰੈਲ ਨੂੰ ਰੇਡੀਓ ਸਟੇਸ਼ਨ ਸ੍ਰੀ ਨਗਰ ਤੇ ਕਸ਼ਮੀਰੀ ਵੱਖਵਾਦੀਆਂ ਨੇ ਬੰਬ ਸੁੱਟਿਆ ਇਸ ਤੋਂ ਪਹਿਲਾਂ ਵੀ ਓਥੇ ਤਿੰਨ ਗ੍ਰਨੇਡ ਸੁੱਟੇ ਜਾ ਚੁਕੇ ਸਨ ।6 ਜੁਲਾਈ ਨੂੰ ਅਸਮ ਦੇ ਸਿਬ ਸਾਗਰ ਸ਼ਹਿਰ ਵਿਚ ਪਗਸ ਸੈਕੀਆਂ ਨਾਂ ਦੇ ਪਤ੍ਰਕਾਰ ਨੂੰਇਕ ਮੈਜਿਸਟ੍ਰੇਟ ਨੇ ਆਪਣੇ ਦਫਤਰ ਵਿਚ ਹੀ ਫੈਂਟ ਕੱਢਿਆ।
31 ਜੁਲਾਈ ਨੂੰ ਨਕੀਰਨ ਰਸਾਲੇ ਦੇ ਵੀ .ਸੈਲਵਾਰਾਜ ਦਾ ਕਤਲ ਕਰ ਦਿਤਾ ਗਿਆ। ਗੋਪਾਲ ਨਕੀਰਨ ਦੇ ਐਡੀਟਰ ਨੇ ਕਿਹਾ ਕਿ ਇਹ ਸੱਚ ਨੂੰ ਦਬਾਉਣ ਖਾਤਰ ਕੀਤਾ ਜਾ ਰਿਹਾ ਹੈ। ਇਹ ਘਟਨਾ ਐਨ ਉਸੇ ਦਿਨ ਹੀ ਵਾਪਰੀ ਜਿਸ ਦਿਨ ਫਿਲਮੀ ਹੀਰੋ ਡਾਕਟਰ ਰਾਜ ਕੁਮਾਰ ਨੂੰ ਜੰਗਲੀ ਤਸਕਰ ਵੀਰੱਖਨ ਨੇ ਅਗਵਾ ਕੀਤਾ ਸੀ। ਗੋਪਾਲ ਨੂੰ ਰਾਜਦੂਤ ਬਣਾ ਕੇ ਵੀਰੱਪਨ ਵੱਲ ਪਹਿਲਾਂ ਭੇਜਿਆ ਗਿਆ ਸੀ।
10 ਅਗਸਤ ਨੂੰ ਸ੍ਰੀ ਨਗਰ ਵਿਚ ਪ੍ਰਦੀਪ ਭਾਟੀਆ ਫੋਟੋ ਜਰਨਲਿਸਟ ਬੰਬ ਧਮਾਕੇ ‘ਚ ਮਾਰਿਆ ਗਿਆ ਤੇ ਜਿੰਮੇਵਾਰੀ ਲਈ ਹਿਜਬੁਲ ਮੁਜਾਹੀਦੀਨ ਨੇ। ਜੀ .ਟੀ ਵੀ ਦੇ ਇਰਫਾਨ ਮਨਜੂਰ ਦਾ ਪੈਰ ਕੱਟਣਾ ਪਿਆ ਤੇ ਹਬੀਬ ਉਲਾ, ਫੈਜ ਕਾਬਲੀ, ਬਿਲਾਲ ਅਹਿਮਦ ਬਟ, ਮੁਹੰਮਦ ਅਮੀਨ ਵਰ ਤੇ ਤਾਰੀਕ ਨਾਂ ਦੇ ਮਸ਼ਹੂਰ ਪਤ੍ਰਕਾਰ ਸਖਤ ਜਖਮੀ ਹੋ ਗਏ।
ਐਨ 10 ਅਗਸਤ ਨੂੰ ਕਲਕੱਤਾ ਵਿਚ ਸਰਕਾਰੀ ਸੂਚਨਾ ਮਹਿਕਮੇ ਦੇ 20 ਮੁਲਾਜਮਾਂ ਨੇ ਇਕ ਨਾਮਾਨਿਗਾਰ ਨੂੰ ਸਰਕਾਰੀ ਬਿਲਡਿੰਗ ਵਿਚ ਹੀ ਫੰਡ ਛੱਡਿਆ।
20 ਅਗਸਤ ਨੂੰ ਬ੍ਰਿਜਮਨੀ ਸਿੰਘ, ਐਡੀਟਰ ਮਨੀਪੁਰ ਨਿਊਜ਼ਨੂੰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਮਨੀਪੁਰ ‘ਚ ਕਤਲ ਕਰ ਦਿਤਾ। ਮਾਰਨ ਤੋਂ ਪਹਿਲਾਂ ਐਡੀਟਰ ਨੂੰ ਗੁਪਤ ਧਮਕੀ ਵੀ ਦਿਤੀ ਗਈ ਸੀ ਜਿਸ ਬਾਬਤ ਉਸ ਨੇ ਇਕ ਦਿਨ ਪਹਿਲਾਂ ਸੰਪਾਦਕੀ ਵੀ ਲਿਖੀ ।
ਯੂ .ਐਨ .ਓ ਦੀ ਮਨੁੱਖੀ ਹੱਕਾਂ ਦੇ ਆਲਮੀ ਐਲਾਨ ਨਾਮੇ ਦੀ ਉਲੰਘਨਾਂ ਕਰਦੇ ਹੋਏ ਕਾਲੀਕਟ ਯੂਨੀਵਰਸਿਟੀ ਨੇ ਮਲਿਆਮ ਮਨੋਰਮਾ ਅਖਬਾਰ ਤੇ ਪਾਬੰਦੀ ਲਾ ਦਿਤੀ। ਕਿਉਂਕਿ ਮਨੋਰਮਾ ਵਾਈਸ ਚਾਂਸਲਰ ਦੀਆਂ ਕਰਤੂਤਾਂ ਨੰਗੀਆਂ ਕਰ ਰਹੀ ਸੀ।
ਫਿਰ ਗੁਜਰਾਤ ਸੂਬੇ ਵਿਚ ਇਕ ਧਰਮ ਤਬਦੀਲੀ ਸੰਬੰਧੀ ਆ ਰਹੇ ਬਿਲ ਤੋਂ ਲਿਖਾਰੀਆਂ ਵਿਚ ਚਿੰਤਾਂ ਉਠੀ।ਫਿਰ ਖਬਰ ਆਈ ਕਿ ਬਾਹਰਲੇ ਦੇਸਾਂ ਦੀਆਂ ਅਖਬਾਰਾਂ ਤੇ ਰਸਾਲੇ ਦੀ ਆਮਦ ਤੇ ਪਾਬੰਦੀ ਸੰਬੰਧੀ ਜੋ ਪਿਛਲੇ 45 ਵਰਿਆਂ ਤੋਂ ਚਲ ਰਹੀ ਹੈ ਦੀ ਬਾਬਤ ਦੁਬਾਰਾ ਵਿਚਾਰ ਕਰ ਰਹੀ ਹੈ।
1991 ਦੀ ਪ੍ਰੈਸ ਆਜ਼ਾਦੀ ਪੜਚੋਲ
ਸ਼ਿਵਾਨੀ ਭਟਨਾਗਰ ਦਾ 23 ਜਨਵਰੀ ਨੂੰ ਹੋਇਆ ਕਤਲ ਪਤ੍ਰਕਾਰਾਂ ਵਾਸਤੇ ਖਤਰੇ ਦੀ ਘੰਟੀ ਹੈ। ਇਹ ਇਕ ਉਦਾਹਰਣ ਹੈ ਕਿ ਭਾਰਤ ਅਖਬਾਰਾਂ ਨਵੀਸਾਂ ਵਾਸਤੇ ਇਕ ਖਤਰਨਾਕ ਮੁਲਕ ਹੈ।
ਇਸ ਤੋਂ ਇਲਾਵਾ ਇਸ ਸਾਲ ਤਿੰਨ ਹੋਰ ਅਖਬਾਰ ਨਵੀਸ ਮਾਰੇ ਗਏ। ਦਿੱਲੀ ਦੇ ਹੀ ਵਿਚਾਰੇ ਅਨਿਲ ਰਤਨ ਦੀ ਸੜੀ ਗਲੀ ਲਾਸ਼ 20 ਮਾਰਚ ਨੂੰ ਲੱਭੀ ਸੀ।
ਆਉਟ ਲੁਕ ਰਸਾਲੇ ਵਾਸਤੇ ਕਾਰਟੂਨ ਬਣਾਉਣ ਵਾਲੇ ਇਰਫਾਨ ਹੁਸੈਨ ਦੀ ਲਾਸ਼ ਦਿੱਲੀ ਦੀ ਇਕ ਸੜ੍ਹਕ ਤੋਂ ਮਿਲੀ। ਲਾਸ਼ ਤੋਂ ਲਗਦਾ ਸੀ ਕਿ ਉਸ ਤੇ ਅੰਨਾ ਤਸ਼ਦੱਦ ਕੀਤਾ ਗਿਆ ਸੀ।
 ਨੂੰ ਫਿਰ 10 ਅਕਤੂਬਰ ਨੂੰ ਹੀ ਮਨੀਪੁਰ ਦੇ ਅਖਬਾਰ ਸ਼ਾਨ ਦੇ ਐਡੀਟਰ ਲਾਲ ਰੋਹਲੂਨੂੰ ਤਿੰਨ ਹੋਰ ਲੋਕਾਂ ਸਮੇਤ ਕਤਲ ਕਰ ਦਿਤਾ ਗਿਆ।
10 ਫਰਵਰੀ ਨੂੰ ਨਰੇਸ਼ ਕਲਿਤਾ, ਸੰਪਾਦਕ ਅਗਰਦੂਤ ਨੂੰ ਇਹ ਕਹਿ ਕੇ ਗ੍ਰਿਫਤਾਰ ਕਰ ਲਿਆ ਗਿਆ ਕਿ ਕਲਿਤਾ ਦੇ ਵੱਖਵਾਦੀਆਂ ਨਾਲ ਸੰਬੰਧ ਹਨ। ਜਦ ਕਿ ਕਈ ਪਤ੍ਰਕਾਰਾਂ ਨੇ ਕਿਹਾ ਕਿ ਗ੍ਰਿਫਤਾਰੀ ਦਾ ਅਸਲ ਕਾਰਨ ਇਕ ਕਹਾਣੀ ਹੈ ਜੋ ਕਿ ਅਗਰਦੂਤ ਵਿਚ ਛੱਪੀ ਕਿ ਕਿਵੇਂ ਮੁੱਖ ਮੰਤਰੀ ਦੀ ਕੋਠੀ ਲਈ ਖੁੱਦ ਪੁਲਸ ਆਪਣੇ ਟਰੱਕਾਂ ‘ਚ ਸਰਕਾਰੀ ਲਕੜੀ ਢੋਅ ਰਹੀ ਐ।
ਅਕਤੂਬਰ ਵਿਚ ਓਕਾਬ ਅਖਬਾਰ ਸ੍ਰੀ ਨਗਰ ਦੇ ਦਫਤਰ ਤੇ ਬੰਬ ਸੁਟਿਆ ਗਿਆ ।
ਗਰਮੀਆਂ ‘ਚ ਫਿਰ ਕਾਰਗਲ ਦਾ ਘਮਸਾਨ ਮੱਚਿਆ ਤੇ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਨੇ ਕਾਰਗਿੱਲ, ਦਰਾਸ ਤੇ ਬਟਾਲਿਕ ਖੇਤਰਾਂ ਵਿਚ ਅਖਬਾਰ ਨਵੀਸਾਂ ਦੀ ਆਮਦ ਤੇ ਪਾਬੰਦੀ ਲਾ ਦਿਤੀ।
ਐਨ ਉਦੋਂ ਭਾਰਤੀ ਵਜ਼ੀਰ ਪ੍ਰਮੋਦ ਮਹਾਜਨ ਨੇ ਕੇਬਲਾਂ ਤੇ ਪਾਬੰਦੀ ਲਾ ਦਿਤੀ ਕਿ ਉਹ ਪਾਕਿਸਤਾਨ ਟੀ .ਵੀ ਨਾ ਵਿਖਾਉਣ। ਭਾਰਤੀ ਪ੍ਰੈਸ ਸੰਸਥਾਵਾਂ ਨੇ ਇਸ ਦਾ ਵਿਰੋਧ ਕੀਤਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। Ð
Share this article :

No comments:

Post a Comment

 

Punjab Monitor