Home » , , » ਸਿੱਖ ਮਿਸਲਾਂ ਦਾ ਰਾਜ ਸਿਧਾਂਤਿਕ ਕਾਮਰੇਡਾਂ ਵਰਗਾ ਸੀ (The Rule of Sikh Misls)

ਸਿੱਖ ਮਿਸਲਾਂ ਦਾ ਰਾਜ ਸਿਧਾਂਤਿਕ ਕਾਮਰੇਡਾਂ ਵਰਗਾ ਸੀ (The Rule of Sikh Misls)

ਸਿੱਖ ਮਿਸਲਾਂ ਦਾ ਰਾਜ ਸਿਧਾਂਤਿਕ ਕਾਮਰੇਡਾਂ ਵਰਗਾ ਸੀ

From Warrior Saints by Amandip Singh Madra & Parmjit Singh
1850 ਦੇ ਆਸ ਪਾਸ ਅੰਗਰੇਜਾਂ ਦੁਆਰਾ ਹਿੰਦੋਸਤਾਨੀਆਂ ਕੋਲੋਂ ਲਿਖਵਾਈ ਗਈ ਪੁਸਤਕ ਸੈਰ-ਇ-ਪੰਜਾਬ ਬੜੇ ਰੌਚਿਕ ਵੇਰਵੇ ਦਿੰਦੀ ਹੈ ਸਿੱਖ ਮਿਸਲਾਂ ਦਾ ਰਾਜ ਸਿਧਾਂਤਿਕ ਕਾਮਰੇਡਾਂ ਵਰਗਾ ਸੀ ਸੁਚ ਜੂਠ ਨੂੰ ਨਹੀਂ ਮੰਨਦੇ, ਮਾਸ ਖਾ ਲੈਂਦੇ, ਵਿਧਵਾ ਭਰਜਾਈ ਨਾਲ ਵੀ ਵਿਆਹ ਕਰ ਲੈਂਦੇ ਹਨ, ਇਨ੍ਹਾਂ ਦੀ ਅਦਾਲਤ ਦੀ ਭੰਡੀ ਕਰਦਾ ਹੋਇਆ ਲਿਖਾਰੀ ਮਿਸਲ ਸਮਿਆਂ ਬਾਰੇ ਲਿਖਦਾ ਹੈ ਕਿ ਧਨਾਢ ਆਦਮੀ ਕੋਲੋਂ ਜਿਆਦਾ ਜੁਰਮਾਨਾ ਲਿਆ ਜਾਂਦਾ ਸੀ ਤੇ ਗਰੀਬ ਨੂੰ ਐਂਵੇ ਥੋੜੀ ਕੈਦ।ਜਦੋਂ ਸੰਨ 1849 ਈ ਵਿਚ ਪੰਜਾਬ ਆਪਣੀ ਆਜ਼ਾਦ ਹਸਤੀ ਖੁਹਾ ਕੇ ਬਰਤਾਨਵੀਂ ਸਾਮਰਾਜ਼ ਵਿਚ ਜਜ਼ਬ ਹੋ ਗਿਆ, ਤਾਂ ਇਸ ਦੇ ਨਵੇਂ ਹਾਕਮਾਂ ਨੇ ਇਸ ਦੇ ਪ੍ਰ੍ਰਬੰਧਕੀ ਢਾਂਚੇ ਨੂੰ ਆਪਣੇ ਰਾਜ਼-ਪ੍ਰਬੰਧ ਦੇ ਸੱਚੇ ਵਿੱਚ ਢਾਲਣ ਲਈ ਲੋੜੀਂਦਾ ਅਮਲਾ ਭਰਤੀ ਕੀਤਾ। ਇਸ ਅਮਲੇ ਵਿਚ ਬਹੁ-ਗਿਣਤੀ, ਉੱਤਰ ਪ੍ਰਦੇਸ਼ ਤੇ ਬੰਗਾਲ ਦੇ ਮੁਨਸ਼ੀਆਂ ਤੇ ਬਾਬੂਆਂ ਦੀ ਸੀ, ਜਿਨ੍ਹਾਂ ਨੇ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ ਨਵੇਂ ਪ੍ਰਾਪਤ ਕੀਤੇ ਇਲਾਕੇ ਅਤੇ ਬੰਦੋਬਸਤ ਨੂੰ ਉਲੀਕਣਾ ਸੀ। ਇਸ ਪੁਸਤਕ ਦਾ ਸੰਪਾਦਕ ਤੇ ਮੁੱਖ ਲੇਖਕ ਰਾਏ ਕਾਲੀ ਰਾਏ, ਉਸ ਦਾ ਭਰਾ ਤੁਲਸੀ ਰਾਮ ਅਤੇ ਹੋਰ ਲੇਖਕ, ਜਿਨ੍ਹਾਂ ਦੇ ਲੇਖ ਇਸ ਪੁਸਤਕ ਅਰਥਾਤ ਸੈਰ-ਇ-ਪੰਜਾਬ ਵਿਚ ਦਿਤੇ ਗਏ ਹਨ, ਸਾਰੇ ਸਰਕਾਰ ਦੇ ਮਾਲੀਆ ਜਾਂ ਬੰਦੋਬਸਤ ਵਿਭਾਗ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਸਨ। ਕਾਲੀ ਰਾਏ ਜ਼ਾਤ ਦਾ ਅਗਰਵਾਲ ਤੇ ਜ਼ਿਲ੍ਹਾ ਸਹਾਰਨਪੁਰ ਦੇ ਪਿੰਡ ਸੁਲਤਾਨਪੁਰ ਚਿਲਕਾਣਾ ਦਾ ਵਸਨੀਕ ਸੀ।
ਇਤਿਹਾਸਕ ਤੌਰ ਤੇ ਇਸ ਪੁਸਤਕ ਦਾ ਸੰਬੰਧ ਉਨੀਵੀਂ ਸਦੀ ਦੇ ਅੱਧ ਤੇ ਉਸ ਦੇ ਆਸ ਪਾਸ ਦੇ ਸਮੇਂ ਦੇ ਪੰਜਾਬ ਨਾਲ ਹੈ। ਇਸ ਤੋਂ ਪਹਿਲਾਂ ਦੇ ਸਮੇਂ ਦਾ ਕੁੱਝ ਇਤਿਹਾਸ ਵੀ ਦਿੱਤਾ ਹੋਇਆ ਹੈ, ਪਰ ਇਹ ਬਹੁਤ ਥੌੜਾ ਹੈ। ਇਸ ਪੁਸਤਕ ਵਿਚ ਬਾਈ ਆਦਮੀਆਂ ਦੇ ਲੇਖ ਹਨ। ਭੂਗੋਲਕ ਪੱਖ ਤੋਂ ਇਹ ਪੁਸਤਕ ਉਸ ਸਾਰੇ ਇਲਾਕੇ ਨਾਲ ਸੰਬੰਧਤ ਹੈ, ਜਿਹੜਾ ਪੂਰਬ ਵਿਚ ਜਮਨਾ ਨਦੀ ਤੋਂ ਸ਼ੁਰੂ ਹੋ ਕੇ ਪੱਛਮ ਵਿਚ ਸੁਲੇਮਾਨ ਪਹਾੜੀਆਂ ਤੀਕ ਅਤੇ ਉੱਤਰ ਵਿਚ ਹਿਮਾਲੀਆਂ ਪਰਬਤ ਤੋਂ ਅਰੰਭ ਹੋ ਕੇ ਦੱਖਣ ਵਿਚ ਸਿੰਧ ਅਤੇ ਰਾਜਸਥਾਨ ਤੀਕ ਫੈਲਿਆ ਹੋਇਆ ਹੈ।
ਇਸ ਪੁਸਤਕ ਦੀ ਸੱਭ ਤੋਂ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪੰਜਾਬ ਜਾਂ ਉੱਤਰ-ਪੱਛਮੀਂ ਭਾਰਤ ਦੇ ਉਨੀਵੀਂ ਸਦੀ ਦੇ ਮੱਧ-ਕਾਲ ਦੇ ਸਮਾਜੀ ਜੀਵਨ ਦੀ ਅਜਿਹੀ ਤਸਵੀਰ ਦਿੱਤੀ ਗਈ ਹੈ, ਜਂੋ ਕੇਵਲ ਪ੍ਰਮਾਣਿਕ ਹੀ ਨਹੀਂ, ਸਗੋਂ ਉਸ ਦੇ ਵੱਖ ਵੱਖ ਪੱਖਾਂ ਉਤੇ ਰੌਸ਼ਨੀ ਪਾ ਕੇ ਲਗਭਗ ਸਮੁੱਚੇ ਸਮਾਜ ਦਾ ਇਕ ਸੁੰਦਰ ਚਿੱਤਰ ਪੇਸ਼ ਕਰਦੀ ਹੈ।
ਆਰਥਿਕ ਪੱਖ
ਸੰਨ 1854 ਵਿਚ ਪੰਜਾਬ ਦੀ ਪਹਿਲੀ ਮਰਦਮ-ਸ਼ੁਮਾਰੀ ਹੋਈ ਸੀ। ਉਸ ਦਾ ਬਹੁਤ ਸਾਰਾ ਵੇਰਵਾ ਇਸ ਪੁਸਤਕ ਵਿਚ ਦਿੱਤਾ ਗਿਆ ਹੈ। ਪੰਜਾਬ ਦੀ ਕੁੱਲ ਵੱਸੋਂ ਅਤੇ ਉਸ ਦੇ ਨਾਲ ਉਸ ਦੀ ਵੰਡ ਜ਼ਿਲਾ ਵਾਰ, ਤਹਿਸੀਲ ਵਾਰ, ਪਰਗਣਾ ਵਾਰ ਆਦਿ ਦਿਤੀ ਗਈ ਹੈ। ਇਸ ਤੋਂ ਇਲਾਵਾ ਹਰ ਜ਼ਿਲੇ, ਤਹਿਸੀਲ ਤੇ ਪਰਗਣੇ ਦੇ ਕਸਬਿਆਂ ਤੇ ਸ਼ਹਿਰਾਂ ਦਾ ਆਬਾਦੀ ਤੇ ਉਸ ਦੀ ਸ਼ਰੇਣੀ ਵੰਡ ਸਮੇਤ ਵੇਰਵਾ ਦਿੱਤਾ ਗਿਆ ਹੈ। ਇਸ ਸਮੇਂ ਵੱਖ ਵੱਖ ਧਰਮਾਂ ਤੇ ਜ਼ਾਤਾਂ ਦੀ ਕੁੱਲ ਗਿਣਤੀ ਕਿੰਨੀ ਸੀ, ਇਸ ਬਾਰੇ ਵੀ ਇੱਥੋਂ ਵਿਸਥਾਰ-ਪੂਰਬਕ ਸੂਚਨਾ ਮਿਲਦੀ ਹੈ। ਪੰਜਾਬ ਦੇ ਵਿਸ਼ਾਲ ਇਲਾਕੇ ਵਿਚ ਇੱਕੋ ਕਿਸਮ ਦੀ ਜ਼ਮੀਨ ਦਾ ਹੋਣਾ ਅਸੰਭਵ ਸੀ ਅਤੇ ਹੈ। ਇਸ ਦੇ ਕਿਹੜੇ ਭਾਗ ਵਿਚ ਕਿਹੜੀ ਜ਼ਮੀਨ ਸੀ, ਉਸ ਦੀ ਚੋਖੀ ਜਾਣਕਾਰੀ ਇਸ ਪੁਸਤਕ ਵਿੱਚ ਦਿਤੀ ਹੋਈ ਹੈ। ਕੇਵਲ ਇਹੋ ਨਹੀਂ, ਸਗੋਂ ਇਸ ਦੇ ਨਾਲ ਇਹ ਸਮਾਚਾਰ ਵੀ ਮਿਲਦਾ ਹੈ ਕਿ ਉਸ ਵਿਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਸਨ, ਉਨ੍ਹਾਂ ਦੀ ਕਾਸ਼ਤ ਕਿੰਝ ਹੁੰਦੀ ਸੀ ਅਤੇ ਉਨ੍ਹਾਂ ਨੂੰ ਪਾਣੀ ਦੇਣ ਦੇ ਕੀ ਕੀ ਸਾਧਨ ਸਨ। ਜੇ ਕਿਸੇ ਬਾਗ ਦੀਆਂ ਕੋਈ ਖਾਸ ਸੁਗਾਤਾਂ ਸਨ, ਤਾਂ ਉਨ੍ਹਾਂ ਦਾ ਵੀ ਜ਼ਿਕਰ ਕਰ ਦਿੱਤਾ ਗਿਆ ਹੈ। ਪੁਰਾਣੇ ਤੇ ਚਾਲੂ ਸਿੱਕਿਆਂ ਅਤੇ ਚੀਜ਼ਾ-ਵਸਤਾਂ ਦੇ ਨਿਯਮਾਂ ਬਾਰੇ ਵੀ ਵਰਣਨ ਕੀਤਾ ਗਿਆ ਹੈ। ਇੰਝ ਹੀ, ਨਾਪ ਤੋਲ ਦੇ ਜੌ ਪੈਮਾਨੇ ਵੱਖ ਵੱਖ ਥਾਵਾਂ ਤੇ ਚਾਲੂ ਸਨ, ਉਨ੍ਹਾਂ ਦਾ ਵੇਰਵੇ ਸਹਿਤ ਹਾਲ ਦਿੱਤਾ ਗਿਆ ਹੈ। ਆਵਾਜਾਈ ਤੋ ਢੂਆ-ਢੁਆਈ ਦੇ ਸਾਧਨਾਂ ਦਾ ਇਲਾਕੇਵਾਰ ਜ਼ਿਕਰ ਮਿਲਦਾ ਹੈ। ਇਸ ਦੇ ਨਾਲ ਹੀ ਇਕ ਥਾਂ ਨੂੰ ਦੂਜੇ ਥਾਂ ਨਾਲ ਮਿਲਾਉਣ ਵਾਲੇ ਰਾਹਾਂ ਦਾ ਹਾਲ ਦਿੱਤਾ ਗਿਆ ਹੈ ਅਤੇ ਜੇ ਕਿਤੇ ਕੋਈ ਨਵੀਂ ਸੜਕ ਬਣਾਈ ਗਈ ਹੈ, ਤਾਂ ਉਸ ਬਾਰੇ ਵੀ ਲੋੜੀਦੀਂ ਸੂਚਨਾ ਦੇ ਦਿੱਤੀ ਗਈ ਹੈ। ਵੱਖ ਵੱਖ ਭਾਗਾਂ ਦੇ ਲੋਕਾਂ ਦੇ ਕੀ ਕੀ ਕੰਮ-ਧੰਦੇ ਸਨ ਅਤੇ ਉਨ੍ਹਾਂ ਦਾ ਜੀਵਨ-ਸਤਰ ਕਿਸ ਪ੍ਰਕਾਰ ਦਾ ਸੀ, ਇਨ੍ਹਾਂ ਗੱਲਾਂ ਬਾਰੇ ਸੈਰ-ਇ-ਪੰਜਾਬ ਬਹੁਤ ਹੀ ਮਹੱਤਵ ਪੂਰਨ ਸੂਚਨਾ ਪੇਸ਼ ਕਰਦੀ ਹੈ। ਖੇਤੀ ਬਾੜੀ ਤੋ ਇਲਾਵਾ ਹਰ ਇਲਾਕੇ ਦੀ ਵਪਾਰਕ ਤੇ ਉਦਯੋਗਕ ਅਵਸਥਾ ਦਾ ਹਾਲ ਭਲੀ ਭਾਂਤ ਦਿੱਤਾ ਹੋਇਆ ਹੈ। ਮਾਲੀਆ ਪ੍ਰਬੰਧ ਬਾਬਤ ਵਿਸ਼ੇਸ਼ ਤੋਰ ਤੇ ਇਹ ਪੁਸਤਕ ਲਾਭਦਾਇਕ ਹ, ਕਿਉਂਕਿ ਇਹ ਜ਼ਮੀਨੀ ਮਾਲੀਏ ਦੇ ਅੰਕੜਿਆਂ ਤੋਂ ਇਲਾਵਾ, ਅੱਡ ਅੱਡ ਜ਼ਮੀਨੀ ਹੱਕਾਂ ਤੇ ਦੂਜੇ ਕਰਾਂ ਬਾਰੇ ਚੌਖੀ ਅਤੇ ਬੜੀ ਕੀਮਤੀ ਵਾਕਫੀਅਤ ਮੁਹੱਯਾ ਕਰਦੀ ਹੈ।
ਸ਼ਾਸ਼ਨਕ ਤੇ ਰਾਜਨੀਤਿਕ ਪੱਖ
ਅਮਨ-ਸ਼ਾਂਤੀ ਦੀ ਅਵਸਥਾ ਬਣਾਈ ਰੱਖਣ ਵਾਸਤੇ ਅੰਗਰੇਜ਼ੀ ਸਰਕਾਰ ਨੇ ਜੋ ਹਰ ਪਰਗਣੇ ਵਿਚ ਪੁਲਿਸ ਚੌਕੀਆਂ ਸਥਾਪਤ ਕੀਤੀਆਂ ਸਨ, ਉਨ੍ਹਾਂ ਦੀ ਵੀ ਚੌਖੀ ਤਫਸੀਲ ਇਸ ਪੁਸਤਕ ਵਿਚ ਮਿਲਦੀ ਹੈ। ਸ਼ਾਸ਼ਨਕ ਪੱਖ ਦੇ ਮੁਕਾਬਲੇ ਤੇ ਰਾਜਨੀਤਕ ਪੱਖ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ, ਫਿਰ ਵੀ ਹੇਠਲੇ ਵਿਸ਼ਿਆਂ ਸੰਬੰਧੀ ਇਸ ਤੋਂ ਬੜੀ ਲਾਭਦਾਇਕ ਜਾਣਕਾਰੀ ਪ੍ਰਾਪਤ ਹੁੰਦੀ ਹੈ :-
1. ਗਵਰਨਰ-ਜਨਰਲ ਲਾਰਡ ਆਕਲੈਂਡ (1836-1842) ਦੇ ਸਮੇਂ ਤੋਂ ਅਫਗਾਨਿਸਤਾਨ ਦੇ ਹਾਕਮ ਅਮੀਰ ਦੋਸਤ ਮੁਹੰਮਦ ਖਾਂ ਤੇ ਹਿੰਦੁਸਤਾਨ ਦੀ ਅੰਗਰੇਜ਼ੀ ਸਰਕਾਰ ਦੇ ਰਾਜਨੀਤਕ ਸੰਬੰਧ ਵਿਗੜੇ ਹੋਏ ਸਨ। 1856 ਵਿਚ ਦੋਹਾਂ ਵਿੱਚ ਇਕ ਮਿੱਤਰਤਾ ਦੀ ਸੰਧੀ ਹੋ ਗਈ। ਇਸ ਬਾਰੇ ਸੈਰ-ਇ-ਪੰਜਾਬ ਦਾ ਲਿਖਾਰੀ ਚੌਖੀ ਰੌਸ਼ਨੀ ਪਾਉਂਦਾ ਹੈ।
2- ਸਤਲੁਜ-ਉਰਾਰ ਦੀਆਂ ਰਿਆਸਤਾਂ ਦੇ ਅਧਿਐਨ ਲਈ ਇਹ ਪੁਸਤਕ ਬਹੁਤ ਹੀ ਫਾਇਦੇਮੰਦ ਹੈ।
3-ਐਂਗਲੋ ਸਿੱਖ ਯੁਧਾਂ ਦੇ ਦੋਰਾਨ ਸਤਲੁਜ-ੳਰਾਰ ਦੀਆਂ ਸਿੱਖ ਰਿਆਸਤਾਂ ਦਾ ਕੀ ਰਵੱਯਾ ਸੀ, ਇਸ ਬਾਰੇ ਸੈਰ-ਇ-ਪੰਜਾਬ ਵਿੱਚੋਂ ਕਾਫੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਧਾਰਮਿਕ ਤੇ ਸਦਾਚਾਰਕ ਪੱਖ
ਪੰਜਾਬ ਵਿਚ ਇਸ ਸਮੇਂ ਤਿੰਨ ਵੱਡੇ ਧਰਮ ਸਨ: ਹਿੰਦੂ, ਇਸਲਾਮ ਅਤੇ ਸਿੱਖ । ਮੋਟੇ ਤੌਰ ਤੇ ਸਾਰੀ ਪੰਜਾਬੀ ਜਨਤਾ ਇਨ੍ਹਾਂ ਤਿੰਨਾਂ ਧਰਮਾਂ ਵਿੱਚ ਵੰਡੀ ਹੋਈ ਸੀ। ਪਰੰਤੂ ਸੈਰ-ਇ-ਪੰਜਾਬ ਕੇਵਲ ਇਨ੍ਹਾਂ ਤਿੰਨਾਂ ਧਰਮਾਂ ਦਾ ਜ਼ਿਕਰ ਨਹੀਂ ਕਰਦੀ, ਸਗੋਂ ਉਸ ਵਿਚ ਇਨ੍ਹਾਂ ਤੋ ਇਲਾਵਾ ਉਨ੍ਹਾਂ ਵਹਿਮਾਂ, ਭਰਮਾਂ ਤੇ ਧਾਰਮਿਕ ਵਿਸ਼ਵਾਸਾਂ ਤੇ ਰਹੁ-ਰੀਤੀਆਂ ਦਾ ਵੀ ਵਿਸਥਾਰ-ਪੂਰਬਕ ਜ਼ਿਕਰ ਹੈ, ਜਿਹੜੇ ਵਾਸਤਵ ਵਿਚ ਲੋਕਾਂ ਦੇ ਧਰਮ ਦੇ ਸੂਚਕ ਹੁੰਦੇ ਹਨ। ਥਈ ਲੋਕ ਇਸ ਵੇਲੇ ਮੜ੍ਹੀਆਂ ਤੇ ਸਮਾਧਾਂ ਦੀ ਪੂਜਾ ਕਰਦੇ ਸਨ ਅਤੇ ਕਈ ਸਥਾਨਕ ਪੀਰਾਂ ਦੀਆਂ ਕਬਰਾਂ ਨੂੰ ਪੂਜਦੇ ਸਨ। ਗੁੱਗੇ-ਪੀਰ ਤੇ ਸਖੀ ਸਰਵਰ ਨੂੰ ਮੰਨਣ ਵਾਲੇ ਵੀ ਕਾਫੀ ਸਨ। ਕਈ ਥਾਵਾਂ ਤੇ ਦੋਲੇ ਸ਼ਾਹ ਨੂੰ ਭੇਟਾਂ ਚੜਾਈਆਂ ਜਾਂਦੀਆਂ ਸੀ। ਇਨ੍ਹਾਂ ਅਤੇ ਹੋਰ ਕਈ ਅਜਿਹੇ ਧਾਰਮਕ ਵਿਸ਼ਵਾਸਾਂ ਬਾਰੇ ਸੈਰ-ਇ-ਪੰਜਾਬ ਚੌਖਾ ਚਾਨਣਾ ਪਾਉਂਦੀ ਹੈ। ਇਸ ਤੋਂ ਇਲਾਵਾ ਇਹ ਪੁਸਤਕ ਆਮ ਲੋਕਾਂ ਦੇ ਕਈ ਵਹਿਮਾ-ਭਰਮਾਂ ਦਾ ਵਰਣਨ ਕਰਦੀ ਹੈ। ਉਸ ਵੇਲੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੇ ਜੋ ਵੱਡੇ ਵੱਡੇ ਪੂਜਾ ਅਸਥਾਨ ਸਨ, ਉਨ੍ਹਾਂ ਦਾ ਵੀ ਇਸ ਵਿਚ ਵਿਸਥਾਰ-ਪੂਰਬਕ ਹਾਲ ਮਿਲਦਾ ਹੈ। ਇਨ੍ਹਾਂ ਵਿੱਚੋਂ ਕੁੱਝ ਪ੍ਰਸਿੱਧ ਨਾਉ ਇਹ ਹਨ:-ਕਾਂਗੜੇ ਦਾ ਜੁਆਲਾ ਮੁੱਖੀ ਮੰਦਰ, ਅੰਮ੍ਰਿਤਸਰ ਦਾ ਹਰਿਮੰਦਰ ਅਤੇ ਮੁਲਤਾਨ ਤੇ ਪਾਕਪਟਨ ਦੀਆਂ ਸੂਫੀ ਦਰਗਾਹਾਂ। ਉਸ ਸਮੇਂ ਧਾਰਮਕ ਮੇਲਿਆਂ ਦਾ ਆਮ ਰਿਵਾਜ਼ ਹੁੰਦਾ ਸੀ। ਇਨ੍ਹਾਂ ਮੇਲਿਆਂ ਦੀ ਜਿੰਨੀ ਤਫਸੀਲ ਸੈਰ-ਇ-ਪੰਜਾਬ ਵਿੱਚ ਮਿਲਦੀ ਹੈ, ਇੰਨੀ ਸ਼ਾਇਦ ਹੀ ਕਿਸੇ ਹੌਰ ਪੁਸਤਕ ਵਿਚ ਮਿਲਦੀ ਹੋਵੇ। ਅਜਿਹੇ ਮੇਲੇ ਆਮ ਤੋਰ ਤੇ ਉੱਘੇ ਪੀਰਾਂ ਤੇ ਦਰਵੇਸ਼ਾਂ ਦੀਆਂ ਖਾਲਕਾਹਾਂ ਤੇ ਲਗਦੇ ਸਨ।
ਸਮਾਜਿਕ ਪੱਖ
ਇਸ ਸੰਬੰਧ ਵਿਚ ਇਥੇ ਬਾਕੀ ਪੱਖਾਂ ਨਾਲੋਂ ਕਿਤੇ ਜਿਆਦਾ ਜਾਣਕਾਰੀ ਮਿਲਦੀ ਹੈ। ਹਰ ਇਲਾਕੇ ਦੇ ਲੋਕਾਂ ਦਾ ਪਹਿਰਾਵਾ ਵਿਸਥਾਰ ਸਹਿਤ ਦਿੱਤਾ ਗਿਆ ਹੈ। ਔਰਤਾਂ ਤੇ ਮਰਦਾਂ ਦੇ ਕਪੜੇ ਤੇ ਗਹਿਣੇ ਤੇ ਉਨ੍ਹਾਂ ਦੇ ਪਾਉਣ ਦੇ ਢੰਗ, ਲੋਕਾਂ ਦੀ ਖਾਧ-ਖੁਰਾਕ ਤੇ ਖਾਣ ਪੀਣ ਦੀਆਂ ਆਦਤਾਂ, ਲੋਕਾਂ ਦੇ ਮਕਾਨ ਤੇ ਉਨ੍ਹਾਂ ਵਿਚ ਰਿਹਾਇਸ ਦੇ ਤਰੀਕੇ, ਲੋਕਾਂ ਦੀ ਰਹਿਣੀ-ਬਹਿਣੀ ਵਿਚ ਸਫਾਈ ਜਾਂ ਗੰਦਗੀ ਦੀ ਮਾਤਰਾ, ਵੱਖਰੇ ਵੱਖਰੇ ਵਿਆਹ-ਸ਼ਾਦੀ ਦੇ ਢੰਗ-ਤਰੀਕੇ ਅਤੇ ਹੋਰ ਰਸਮਾਂ-ਰੀਤਾਂ, ਅੱਡ ਅੱਡ ਜਾਤਾਂ, ਗੋਤਾਂ ਜਾਂ ਕਬੀਲੇ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਰਵਾਇਤਾਂ, ਜਿਨ੍ਹਾਂ ਦਾ ਲੋਕਾਂ ਉਤੇ ਪ੍ਰਭਾਵ ਪ੍ਰਤਖ ਦਿਸਤਾ ਹੈ, ਪਰਿਵਾਰਕ ਜੀਵਨ, ਔਰਤ ਦੀ ਘਰ ਵਿਚ ਪਜ਼ੀਸ਼ਨ, ਜਾਇਦਾਦ ਦੀ ਵੰਡ ਵਿੱਚ ਮਰਦਾਂ ਤੇ ਔਰਤਾਂ ਦੇ ਅਧਿਕਾਰ ਇਨ੍ਹਾਂ ਸਾਰਿਆਂ ਤੇ ਹੋਰ ਕਈਆਂ ਸਮਾਜਿਕ ਵਿਸ਼ਆਂ ਬਾਰੇ ਇਹ ਪੁਸਤਕ ਜਰੂਰੀ ਤੇ ਲਾਹੇਵੰਦ ਜਾਣਕਾਰੀ ਦੇਂਦੀ ਹੈ। ਵੱਖ ਵੱਖ ਥਾਵਾਂ ਦੇ ਕੁੱਝ ਚੌਣਵੇਂ ਰਈਸੀ ਘਰਾਣਿਆਂ ਦਾ ਜ਼ਿਕਰ ਵੀ ਇਸ ਵਿਚ ਕੀਤਾ ਗਿਆ ਹੈ, ਜਿਸ ਤੋਂ ਸਮਾਜ ਦੀ ਉਤਲੀ ਸ੍ਰ.ੇਣੀ ਵਿਚ ਆ ਰਹੇ ਪਰਿਵਰਤਨ ਦੇ ਕੁਝ ਸੰਕੇਤ ਮਿਲਦੇ ਹਨ।
ਬਰਤਾਨਵੀਂ ਰਾਜ ਦੇ ਪ੍ਰਭਾਵ
ਇਹ ਪੁਸਤਕ ਖਾਲਸਾ ਰਾਜ ਦੇ ਕੁੱਝ ਹੀ ਸਾਲ ਮਗਰੋਂ ਲਿਖੀ ਗਈ, ਇਸ ਕਰਕੇ ਇਸ ਵਿਚ ਜਿਸ ਸਮਾਜ ਦਾ ਚਿੱਤਰ ਹੈ, ਉਹ ਅਧਿਕਾਰਤ ਉਹੀ ਸਮਾਜ ਹੈ, ਜੋ ਖਾਲਸਾ ਰਾਜ਼ ਦੇ ਸਮੇਂ ਮੋਜੂਦ ਸੀ। ਇਸ ਲਈ ਇਹ ਪੁਸਤਕ ਅਵੱਸ਼ ਹੀ ਖਾਲਸਾ ਹਕੂਮਤ ਦੇ ਵੇਲੇ ਦੇ ਸਮਾਜ ਦੇ ਅਧਿਐਨ ਲਈ ਮੁੱਢਲੇ ਇਤਿਹਾਸਕ ਸਮੇਂ ਦੇ ਤੋਰ ਤੇ ਵਰਤੀ ਜਾ ਸਕਦੀ ਹੈ। ਪਰੰਤੂ ਇਸ ਦੀ ਮਹੱਤਾ ਇਥੋਂ ਤੱਕ ਹੀ ਸੀਮਤ ਨਹੀਂ ਕਿਉਂਕਿ ਇਸ ਵਿੱਚੌ ਉਨ੍ਹਾਂ ਨਵੇਂ ਪ੍ਰਭਾਵਾਂ ਦੇ ਸੰਕੇਤ ਵੀ ਮਿਲਦੇ ਹਨ, ਜਿਹੜੇ ਅੰਗਰੇਜ਼ੀ ਰਾਜ ਦੇ ਕਾਰਨ ਉਤਪੰਨ ਹੋਏ ਅਤੇ ਜਿਨ੍ਹਾਂ ਨੇ ਸਮਾਜ ਦੀ ਰੂਪ ਰੇਖਾ ਵਿੱਚ ਹੋਲੀ ਹੋਲੀ ਤਬਦੀਲੀ ਲਿਆਉਣੀ ਸ਼ੁਰੂ ਕੀਤੀ। ਇਨ੍ਹਾਂ ਵਿੱਚੋ ਅੰਗਰੇਜੀ ਸਕੂਲ, ਪੱਕੀਆਂ ਸੜਕਾਂ, ਨਹਿਰਾਂ, ਈਸਾਈ ਧਰਮ ਦੇ ਪਰਚਾਰ-ਕੇਂਦਰ, ਨਵੀਂ ਡਾਕ-ਪ੍ਰਣਾਲੀ, ਤੇ ਨਵਾਂ ਪ੍ਰਬੰਧਕੀ ਸਿਲਸਲਾ ਆਦਿ ਵਿਸ਼ੇਸ਼ ਤੋਰ ਤੇ ਵਰਣਨ-ਯੌਗ ਹਨ।
ਇਤਿਹਾਸਕ ਭਾਗ
ਇਹ ਭਾਗ ਕੇਵਲ ਸਿੱਖਾਂ ਨਾਲ ਹੀ ਸੰਬੰਧ ਰੱਖਦਾ ਹੈ ਅਤੇ ਇਸ ਵਿਚ ਬਹੁਤ ਸਾਰੀਆਂ ਤਰੁਟੀਆਂ ਹਨ, ਜਿਨ੍ਹਾਂ ਦੇ ਕਾਰਨ ਇਸ ਦੀ ਮਹੱਤਾ ਕਾਫੀ ਘੱਟ ਗਈ ਹੈ। ਮਹਾਰਾਜਾ ਸਾਹਿਬ ਦੇ ਮਰਨ ਤੋਂ ਪਿੱਛੋ ਜੋ ਖਲਬਲੀ ਮਚੀ, ਉਸ ਦਾ ਜ਼ਿਕਰ ਕਰਦਿਆਂ ਸੈਰ-ਇ-ਪੰਜਾਬ ਦਾ ਮੁੱਖ ਲਿਖਾਰੀ ਰਾਏ ਕਾਲੀ ਰਾਏ ਖਾਲਸਾ ਫੋਂਜ ਦੇ ਆਕੀ ਹੋਣ ਦਾ ਜ਼ਿਕਰ ਤਾਂ ਕਰਦਾ ਹੈ, ਪਰ ਇਸ ਖਲਬਲੀ ਨੂੰ ਵਧਾਉਣ ਵਿਚ ਜੋ ਰੋਲ ਅੰਗਰੇਜ਼ਾਂ ਨੇ ਅਦਾ ਕੀਤਾ, ਉਸ ਦਾ ਕਿਧਰੇ ਵੀ ਕੋਈ ਵਰਣਨ ਨਹੀਂ। ਅੰਗਰੇਜਾਂ ਤੇ ਸਿੱਖਾਂ ਦਾ ਪਹਿਲਾ ਯੁੱਧ, ਜੋ ਦਸੰਬਰ 1845 ਵਿਚ ਸ਼ੁਰੂ ਹੋਇਆ ਉਸ ਦਾ ਸਾਰਾ ਦੋਸ਼ ਸਿੱਖਾਂ ਤੇ ਸੁੱਟਿਆ ਗਿਆ ਹੈ ਅਤੇ ਅੰਗਰੇਜ਼ਾ ਨੂੰ ਇਹ ਕਹਿ ਕੇ ਬਿਲਕੁਲ ਬਰੀ ਕਰ ਦਿਤਾ ਗਿਆ ਹੈ ਕਿ ਉਨ੍ਹਾਂ ਨੇ ਜੋ ਕੁੱਝ ਵੀ ਕੀਤਾ ਕੇਵਲ ਆਪਣੀ ਸੁਰੱਖਿਆ ਲਈ ਕੀਤਾ। ਇਹ ਲੜਾਈ ਸੁਰੂ ਕਰਾਉਣ ਲਈ ਰਾਣੀ ਜਿੰਦਾਂ ਨੂੰ ਖਾਸ ਤੋਰ ਤੇ ਦੋਸ਼ੀ ਠਹਿਰਾਇਆ ਗਿਆ ਹੈ। ਇਸੇ ਸੰਬੰਧ ਵਿਚ ਉਹ ਰਾਣੀ ਜਿੰਦਾਂ ਤੇ ਭਾਈ ਮਹਾਰਾਜ ਸਿੰਘ ਦੇ ਅੰਗਰੇਜ਼ਾਂ ਵਿਰੁੱਧ ਜਤਨਾਂ ਦਾ ਜ਼ਿਕਰ ਕਰਦਾ ਹੈ, ਪਰ ਉਨ੍ਹਾਂ ਪ੍ਰਤੀ ਉਸ ਦੀ ਭਾਵਨਾ ਸ਼ਲਾਘਾ ਦੀ ਨਹੀਂ, ਸਗੋਂ ਨਿੰਦਿਆ ਦੀ ਹੈ। ਕਾਲੀ ਰਾਏ ਦੀ ਇਸ ਅੰਗਰੇਜ਼ ਭਗਤੀ ਦਾ ਮੁੱਖ ਕਾਰਨ ਉਸ ਦੀ ਸਰਕਾਰੀ ਮੁਲਾਜ਼ਮਤ ਜਾਪਦਾ ਹੈ। ਉਹ ਕਿਧਰੇ ਵੀ ਆਪਣੀ ਇਸ ਸਰਕਾਰ-ਪ੍ਰਸਤੀ ਨੂੰ ਲੁਕਾਉਣ ਦਾ ਜਤਨ ਨਹੀਂ ਕਰਦਾ, ਸਗੋਂ ਬਿਨਾਂ ਕਿਸੇ ਝਿਜਕ ਦੇ ਅੰਗਰੇਜ਼ੀ ਸਰਕਾਰ ਨੂੰ ਤੇਜਸਵੀਂ ਤੇ ਦਿਆਲੂਆਖਦਾ ਹੈ।
ਸਿੱਟਾ
ਇਤਹਾਸਕ ਭਾਗ ਦੀ ਕਮਜ਼ੋਰੀ ਦੇ ਬਾਵਜੂਦ ਇਹ ਪੁਸਤਕ ਇਤਿਹਾਸਕ ਪੱਖ ਤੋ ਬਹੁਤ ਲਾਭਦਾਇਕ ਹੈ, ਕਿਉਂਕਿ ਇਹ ਉਨ੍ਰੀਵੀਂ ਸਦੀ ਦੇ ਮੱਧ-ਕਾਲ ਦੇ ਪੰਜਾਬੀ ਸਮਾਜ ਦੀ ਇਕ ਭਰਪੂਰ ਤਸਵੀਰ ਪੇਸ਼ ਕਰਦੀ ਹੈ। ਇਸ ਤੋਂ ਖਾਲਸਾ ਰਾਜ ਦੇ ਸਮਾਜੀ ਜੀਵਨ ਦਾ ਭਲੀ ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ: ਨਾਲ ਹੀ ਇਸ ਤੋਂ ਉਨ੍ਹਾਂ ਪ੍ਰਭਾਵਾਂ ਦਾ ਅਨੁਮਾਨ ਵੀ ਲਾਇਆ ਜਾ ਸਕਦਾ ਹੈ, ਜਿਨ੍ਹਾਂ ਦਾ ਅੰਗਰੇਜ਼ੀ ਸ਼ਾਸਨ ਦੁਆਰਾ ਪੰਜਾਬੀ ਸਮਾਜ ਵਿੱਚ ਪ੍ਰਵੇਸ਼ ਹੋਇਆ।
ਇਹ ਪੁਸਤਕ ਉਰਦੂ ਭਾਸ਼ਾ ਵਿਚ ਲਿਖੀ ਗਈ ਸੀ। ਗਿਆਨੀ ਲਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ, ਦੇ ਆਦੇਸ਼ ਅਨੁਸਾਰ ਇਸ ਦਾ ਉਰਦੂ ਵਿੱਚੋਂ ਪੰਜਾਬੀ ਵਿਚ ਅਨੁਵਾਦ ਸੁਚੱਜਤਾ ਤੇ ਕੁਸ਼ਲਤਾ ਨਾਲ ਕੀਤਾ ਹੈ। (ਫੋਜਾ ਸਿੰਘ)

ਸਿੱਖਾਂ ਦੇ ਦੋ ਮੁੱਖ ਧੜੇ ਸਨ: ਇਕ ਮਝੈਲ, ਜਿਹੜੇ ਮਾਝੇ ਦੇ ਰਹਿਣ ਵਾਲੇ ਸਨ ਤੇ ਦੂਜੇ ਮਲਵਈ, ਜਿਹੜੇ ਮਾਲਵੇ ਜਾਂ ਦੁਆਬਾ ਜਮਨਾਂ ਤੇ ਸਤਲੁਂਜ ਦੇ ਵਸਨੀਕ ਸਨ। ਮਝੈਲ ਆਪਣੀਆਂ ਲੜਕੀਆਂ ਦੀ ਸ਼ਾਦੀ ਮਲਵਈਆਂ ਨਾਲ ਨਹੀਂ ਕਰਦੇ ਸਨ, ਪਰੰਤੂ ਮਲਵਈਆਂ ਦੀਆਂ ਲੜਕੀਆਂ ਆਪ ਲੈ ਲੈਂਦੇ ਸਨ। ਹੁਣ ਮਹਾਰਾਜਾ ਪਟਿਆਲਾ ਆਦਿ ਮਲਵਈਆਂ ਦੇ ਤੇਜ-ਪ੍ਰਤਾਪ ਦੇ ਕਾਰਨ ਮਝੈਲ ਆਪਣੀਆਂ ਧੀਆਂ ਦੇ ਰਿਸ਼ਤੇ ਮਲਵਈਆਂ ਨਾਲ ਕਰਨ ਲੱਗ ਪਏ ਹਨ।
ਜੱਦ ਸਿੱਖ ਸਰਦਾਰ ਇਸ ਦੇਸ਼ ਵਿਚ ਫੈਲ ਗਏ, ਤਾਂ ਸੱਭ ਪਾਸੇ ਆਪਾ ਧਾਪੀ ਤੇ ਗੜ ਬੜ ਮੱਚ ਗਈ। ਹਰੇਕ ਸਰਦਾਰ ਆਪਣੀ ਆਪਣੀ ਰਿਆਸਤ ਵਿਚ ਆਪੋ ਆਪਣਾ ਵੱਖਰਾ ਰੁਪਏ ਦਾ ਸਿੱਕਾ ਜਾਰੀ ਕਰ ਦਿੱਤਾ। ਅਸਾਂ ਸਤਲੁਜ ਤੇ ਜਮਨਾਂ ਦੇ ਵਿਚਕਾਰਲੇ ਦੁਆਬੇ ਵਿਚ ਰੁਪਏ ਦੇ ਕਈ ਤਰ੍ਹਾਂ ਦੇ ਸਿੱਕੇ ਪ੍ਰਚਲਤ ਵੇਖੇ ਹਨ।
ਮੁੱਢ ਵਿਚ ਸਿੱਖਾਂ ਦੇ ਵਰਤਾਉ ਦਾ ਹਾਲ
ਪਹਿਲਾਂ ਪਹਿਲ ਸਿੱਖਾਂ ਦਾ ਵਤੀਰਾ ਲੁਟੇਰਿਆਂ ਤੇ ਧਾੜਵੀਆਂ ਵਾਲਾ ਸੀ। ਜੋ ਕੁੱਝ ਉਨ੍ਹਾਂ ਦੇ ਹੱਥ ਆਉਂਦਾ ਸੀ, ਲੁੱਟ ਕੇ ਆਪੋ ਆਪਣੇ ਜੱਥਿਆਂ ਵਿਚ ਵੰਡ ਲਿਆ ਕਰਦੇ ਸਨ। ਉਨ੍ਹਾਂ ਦੀ ਲੁੱਟ ਦੇ ਕਾਰਨ ਹੋਰ ਇਲਾਕੇਦਾਰ ਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਨਜ਼ਰਾਨਾ ਦੇਣਾ ਪਰਵਾਨ ਕੀਤਾ। ਇਸ ਨੂੰ ਰਾਖੀ ਕਹਿੰਦੇ ਸਨ। ਮੁਸਲਮਾਨਾਂ ਨਾਲ ਸਿੱਖਾਂ ਦੀ ਬੜੀ ਦੁਸ਼ਮਣੀ ਸੀ। ਉਨ੍ਹਾਂ ਵਿਚ ਹੋਰ ਹਿੰਦੂਆਂ ਵਾਂਙ ਸੁੱਚ-ਕਿਰਿਆ ਉਕਾ ਹੀ ਕੋਈ ਨਹੀਂ ਸੀ। ਉਹ ਸ਼ਿਕਾਰ ਖਾ ਲੈਂਦੇ ਸਨ ਤੇ ਸ਼ਰਾਬ ਵੀ ਪੀਂਦੇ ਸਨ। ਘੋੜੀ ਉੱਤੇ ਚੜ੍ਹਿਆ ਹੋਇਆ ਹੀ ਰੋਟੀ ਖਾਂਦੇ ਤੁਰੇ ਜਾਂਦੇ ਸਨ। ਵੇਖਣ ਵਾਲੇ ਕਹਿੰਦੇ ਹਨ ਕਿ ਜਿਥੇ ਉਹ ਪਹੁੰਚਦੇ ਸਨ, ਜਿਥੇ ਕਿਸੇ ਮਜ੍ਹਬ ਵਾਲੇ ਦਾ ਕੋਈ ਵਰਤਿਆ ਹੋਇਆ ਮਿੱਟੀ ਦਾ ਭਾਂਡਾ ਪਿਆ ਵੇਖਦੇ ਸਨ, ਉਹਦੇ ਉਤੇ ਪੰਜ ਛਿੱਤਰ ਮਾਰ ਕੇ ਉਹਨੂੰ ਵਰਤ ਲੈਂਦੇ ਸਨ। ਅਰਥਾਤ ਪੰਜ ਜੁੱਤਿਆਂ ਉਹਦੇ ਉਤੇ ਮਾਰਨ ਨਾਲ ਉਹ ਪਵਿੱਤਰ ਹੋਇਆ ਸਮਝਿਆ ਜਾਂਦਾ ਸੀ। ਅਤੇ ਇਹ ਰਸਮ ਤਾਂ ਹੁਣ ਵੀ ਹੈ ਕਿ ਇਹ ਜਿਹੇ ਅਪਵਿੱਤਰ ਭਾਂਡੇ ਨੂੰ ਪਵਿੱਤਰ ਕਰਨ ਲਈ ਜਾਂ ਤਾਂ ਉਸ ਨੂੰ ਘੌੜੇ ਨੂੰ ਸੁੰਘਾ ਲੈਂਦੇ ਹਨ ਜਾਂ ਉਹਦੇ ਉੱਤੇ ਛੁਰੀ ਫੇਰ ਲੈਂਦੇ ਸਨ ਤੇ ਇਸ ਨੂੰ ਕਰਦ-ਭੇਂਟ (ਕਿਰਪਾਨ ਭੇਂਟ) ਕਰਨਾ ਕਹਿੰਦੇ ਹਨ। ਸਿੱਖਾਂ ਦੀ ਪੁ.ਸ਼ਾਕ ਗੰਵਾਰੂ ਜਿਹੀ ਹੁੰਦੀ ਹੈ। ਇਹਦੇ ਵਿੱਚ ਤਿੰਨ ਕੱਪੜੇ ਹਨ : ਦਸਤਾਰ, ਕਛਹਿਰਾ ਤੇ ਚਾਦਰ ਦੀ ਗਾਤੀ। ਮਕਾਨ ਬਣਾਣ ਦੀ ਇਨ੍ਹਾਂ ਨੂੰ ਕੋਈ ਤਮੀਜ਼ ਨਹੀਂ ਸੀ। ਭੰਗ ਬਹੁਤ ਪੀਂਦੇ ਸਨ। ਜੋ ਕੋਈ ਭੰਗ ਰਗੜਦਾ ਸੀ, ਉਸ ਨੂੰ ਸੁਖਈ ਕਹਿੰਦੇ ਸਨ ਤੇ ਤੇ ਉਸ ਨੂੰ ਇਨਾਮ ਵਜੋਂ ਭੁਇੰ ਤੇ ਪਿੰਡ ਮਾਫੀ ਵਿਚ ਦੇਂਦੇ ਸਨ। ਜੋ ਕੋਈ ਗੁਰੂ ਦੀ ਰੱਚੀ ਹੋਈ ਬਾਣੀ ਸ਼ਬਦ ਆਦਿ ਗਾਉਂਦੇ ਤੇ ਵਾਜਾ ਆਦਿ ਵਜਾਉਦੇ ਹਨ, ਉਹ ਰਬਾਬੀ ਅਖਵਾਂਦੇ ਹਨ। ਉਨ੍ਹਾਂ ਨੂੰ ਵੀ ਭੁਇੰ ਤੇ ਜਾਗੀਰ ਮਿਲੀ ਹੋਈ ਹੈ। ਅਕਸਰ ਰਬਾਬੀ ਮੁਸਲਮਾਨ ਕੌਮ ਵਿਚੋਂ ਹਨ।
ਖਾਣਾ ਪਕਾਣ ਵਾਲੇ ਨੂੰ ਲਾਂਗਰੀ ਕਿਹਾ ਜਾਂਦਾ ਹੈ। ਸਿੱਖ ਸਿਰ ਦੇ ਵਾਲ ਵਧਾਂਦੇ ਤੇ ਉਨ੍ਹਾਂ ਨੂੰ ਹਰ ਅਠਵੇਂ ਦਿਨ ਧੋਂਦੇ ਹਨ, ਜਿਸ ਨੂੰ ਕੇਸੀ ਇਸ਼ਨਾਨ ਕਹਿੰਦੇ ਸਨ। ਇਨ੍ਹਾਂ ਵਿਚ ਕੜਾਹ ਪਰਸ਼ਾਦ ਕਰਾਉਣ ਦਾ ਬਹੁਤ ਰਿਵਾਜ਼ ਹੈ। ਆਪੋ ਆਪਣੇ ਵਿੱਤ ਅਨੁਸਾਰ ਗੁਰੂ ਦੀ ਭੇਂਟ ਕਰਨ ਲਈ ਸਵਾ ਰੁਪਏ ਤੋਂ ਲੈ ਕੇ ਪੰਜ ਸੌ, ਹਜਾਰ ਰੂਪੈ ਦਾ ਕੜਾਹ ਕਰਾਉਦੇਂ ਹਨ ਤੇ ਉਹਦੇ ਉਤੇ ਗੁਰਬਾਣੀ ਪੜਦੇ ਤੇ ਉਹਦੇ ਵਿਚ ਇਕ ਕਰਪਾਨ ਫੇਰ ਕੇ ਥੋੜ੍ਹਾ ਥੋੜ੍ਹਾ ਸੱਭ ਨੂੰ ਵੰਡਦੇ ਹਨ। ਹਰੇਕ ਦੇ ਹਿੱਸੇ ਨੂੰ ਛਾਦਾ ਕਹਿੰਦੇ ਹਨ। ਇਹ ਨਾਨਕਸ਼ਾਹੀ ਫਕੀਰਾਂ ਨੂੰ ਕੁੱਝ ਭੇਂਟਾਂ ਦੇਂਦੇ ਹਨ, ਭੇਟਾਂ ਦੇਣ ਵੇਲੇ ਗੁਰੂ ਦੀ ਬਾਣੀ ਪੜ੍ਹਦੇ ਹਨ ਤੇ ਭੇਟਾਂ ਦੇਣ ਨੂੰ ਅਰਦਾਸ ਆਖਦੇ ਹਨ। ਸਿੱਖ ਸਵੇਰ-ਸ਼ਾਮ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਰੱਚੇ ਹੋਏ ਗ੍ਰੰਥਾਂ ਵਿੱਚੋ ਬਾਣੀ ਪੜ੍ਹਨ ਨੂੰ ਹੀ ਪੂਜਾ ਪਾਠ ਸਮਝਦੇ ਹਨ। ਸਿਰ ਉਤੇ ਹਰ ਵੇਲੇ ਦਸਤਾਰ ਬੰਨ੍ਹੀ ਰੱਖਦੇ ਹਨ, ਜਦ ਇਸ਼ਨਾਨ ਕਰਦੇ ਹਨ ਤਾਂ ਵੀ ਨਹੀਂ ਉਤਾਰਦੇ। ਜੇ ਅਜੇਤ ਹੀ ਲੱਥ ਜਾਏ, ਤਾਂ ਕੜਾਹ ਪਰਸ਼ਾਦ ਕਰਾਉਣ ਤੇ ਤਨਖਾਹ (ਚੱਟੀ) ਭਰਨ ਤੋਂ ਬਿਨਾਂ ਨਹੀਂ ਬੰਨ੍ਹਦੇ। ਸਿੱਖਾਂ ਵਿਚ ਕਰੇਵੇ ਦੀ ਰਸਮ ਆਮ ਹੈ। ਹਰ ਕੋਈ ਆਪਣੇ ਵੱਡੇ ਛੋਟੇ ਭਰਾ ਦੀ ਵਿਧਵਾ ਇਸਤ੍ਰੀ ਨੂੰ ਆਪਣੇ ਘਰ ਪਾ ਲੈਂਦਾ ਹੈ। ਇਹ ਕਰੇਵੇ ਨੂੰ ਚਾਦਰ ਪਾਣਾ ਆਖਦੇ ਹਨ। ਸਿੱਖ ਹਮੇਸ਼ਾ ਕਛਹਿਰਾ ਪਾਈ ਰੱਖਦੇ ਹਨ, ਜੱਦ ਤੱਕ ਦੂਜੀ ਕੱਛ ਨਾ ਪਾ ਲੈਣ, ਪਹਿਲੀ ਨੂੰ ਨਹੀਂ ਲਾਹੁੰਦੇ।
ਸਿੱਖਾਂ ਦੇ ਵੇਲੇ ਜ਼ਿਮੀਂਦਾਰੀ ਅਧਿਕਾਰ ਦੀ ਕੋਈ ਕਦਰ ਨਹੀਂ ਰਹੀ ਸੀ। ਜਿਹੜੇ ਜ਼ਿਮੀਦਾਰ ਕਦੀਮੀ ਬਿਸਵੇਦਾਰ ਸਨ, ਉਹ ਆਪਣੇ ਅਧਿਕਾਰਾਂ ਤੋਂ ਉੱਕਾ ਵਾਂਝੇ ਕਰ ਦਿੱਤੇ ਗਏ। ਅਤੇ ਸਿੱਖ ਸਰਦਾਰ ਕਾਸ਼ਤਕਾਰਾਂ ਨੂੰ ਹੀ ਜ਼ਿਮੀਂਦਾਰ ਸਮਝਣ ਲੱਗ ਪਏ ਤੇ ਕੱਚੀ ਜਮ੍ਹਾਂ ਬੰਦੀ ਅਤੇ ਅਨਾਜ਼ ਬਾਬਤ ਜ਼ਿਮੀਦਾਰ ਸਮਝਣ ਲੱਗ ਪਏ ਤੇ ਕੱਚੀ ਜਮ੍ਹਾਂ ਬੰਦੀ ਅਤੇ ਅਨਾਜ ਬਾਬਤ ਜ਼ਿਮੀਂਦਾਰਾਂ ਦੇ ਸੱਭ ਅਧਿਕਾਰ ਆਪ ਵਰਤਣ ਲੱਗ ਪਏ। ਜਿਸ ਨੂੰ ਚਾਹੁੰਦੇ, ਪਿੰਡ ਅਤੇ ਭੁਇੰ ਦੀ ਵਾਹੀ ਤੋਂ ਖਾਰਜ਼ ਕਰ ਦੇਂਦੇ, ਜਿਸ ਨੂੰ ਚਾਹੁੰਦੇ ਆਬਾਦ ਕਰ ਲੈਂਦੇ, ਕਿਸੇ ਦੀ ਕੋਈ ਦਾਦ-ਫਰਯਾਦ ਨਹੀਂ ਸੀ। ਕਈ ਪਿੰਡਾਂ ਤੇ ਕਸਬਿਆਂ ਵਿਚ ਕਦੀਮੀ ਜ਼ਿਮੀਦਾਰ ਹਨ, ਪਰ ਉਹ ਕੇਵਲ ਜ਼ਿਮੀਦਾਰੀ ਪ੍ਰਾਪਤ ਕਰਦੇ ਹਨ, ਭੁਇੰ ਦੀ ਵਾਹੀ ਵਿਚ ਉਨ੍ਹਾਂ ਦਾ ਕੋਈ ਦਖਲ ਨਹੀਂ । ਉਨ੍ਹਾਂ ਨੂੰ ਪ੍ਰਤੀ ਮਣ ਇਕ ਸੇਰ ਜਾਂ ਦੋ ਸੇਰ ਅਨਾਜ਼ ਅਤੇ ਪ੍ਰਤੀ ਰੁਪਿਆ ਇਕ ਆਨਾ ਜ਼ਾਬਤੀ ਮਿਲਦੀ ਹੈ। ਇਸ ਨੂੰ ਹੱਕ ਸਤਹਿਰੀ ਕਹਿੰਦੇ ਹਨ। ਇਸ ਤਰ੍ਹਾਂ ਦੇ ਹੱਕਦਾਰ ਬਿਸਵੇਦਾਰ ਅਖਵਾਂਦੇ ਹਨ। ਸਿੱਖਾਂ ਦੇ ਵੇਲੇ ਸਰਹੱਦਾਂ ਦੇ ਮਾਲੇ ਉਤੇ ਹਮੇਸ਼ਾਂ ਲੜਾਈ-ਫਸਾਦ ਹੁੰਦੇ ਰਹਿੰਦੇ ਸਨ। ਵਾਹਕਾਂ ਅਤੇ ਇਲਾਕੇਦਾਰ ਸਿੱਖਾਂ ਦੇ ਵਿਚਕਾਰ ਕੋਈ ਹੋਰ ਧਿਰ ਨਫਾ ਖਾਣ ਵਾਲੀ ਨਹੀਂ ਸੀ। ਸਿੱਖਾਂ ਦੇ ਹਿੱਸੇ ਦੇ ਦਾਵਿਆਂ ਤੋਂ ਬਿਨਾਂ ਜਜੀਏ ਵਾਂਙ ਹੋਰ ਕਈ ਤਰ੍ਹਾਂ ਦੇ ਮਸੂਲ ਲੱਗੇ ਹੋਏ ਸਨ। ਸਿੱਖਾਂ ਦੀਆਂ ਅਦਾਲਤਾਂ ਦੇ ਕੋਈ ਨੇਮ ਕਾਨੂਨ ਨਹੀਂ ਸਨ। ਸਜ਼ਾ ਤੇ ਤਲਾਫੀ ਦਾ ਅਧਾਰ ਖੁਸ਼ਹਾਲੀ ਸੀ। ਜੇ ਬੰਦਾ ਧਨਵਾਨ ਹੋਵੇ, ਤਾਂ ਭਾਵੇਂ ਉਹਦੇ ਕੋਲੋਂ ਮਾੜਾ ਮੋਟਾ ਕਸੂਰ ਹੋਇਆ ਹੋਵੇ, ਉਸ ਨੂੰ ਜੁਰਮਾਨਾ ਜ਼ਿਆਦਾ ਕੀਤਾ ਜਾਂਦਾ ਸੀ। ਤੇ ਜੇ ਕੰਗਾਲ ਆਦਮੀ ਵੱਡਾ ਅਪਰਾਧ ਕਰੇ, ਤਾਂ ਉਸ ਨੂੰ ਜੁਰਮਾਨਾ ਜ਼ਿਆਦਾ ਕੀਤੀ ਜਾਂਦਾ ਸੀ। ਗਾਹਾ ਦਾ ਵੀ ਰਿਵਾਜ ਸੀ, ਜਿਸ ਨੂੰ ਸਾਤਹਿੰਗ ਕਹਿੰਦੇ ਹਲ, ਅਰਥਾਤ ਜੇ ਕਿਸੇ ਨੇ ਕਿਸੇ ਹੋਰ ਸ਼ਹਿਰ ਜਾਂ ਪਿੰਡ ਦੇ ਕਿਸੇ ਆਦਮੀ ਪਾਸੋਂ ਕੁੱਝ ਲੈਣਾ ਹੁੰਦਾ, ਤਾਂ ਉਸ ਸ਼ਹਿਰ ਜਾਂ ਪਿਡ ਦਾ ਕੋਈ ਹੋਰ ਕਾਬੂ ਆਉਣ ਉੱਤੇ ਉਹਦੇ ਪਾਸੋਂ ਲਹਿਣੇ ਵਾਲੀ ਰਕਮ ਦੀ ਮੰਗ ਕਰ ਲੈਂਦੇ ਸਨ। ਜਿਥੇ ਕਿਤੇ ਕੋਈ ਮੁਲਾਜ਼ਮ ਚੰਗੀ ਰੋਟੀ ਖਾਂਦਾ ਜਾਂ ਚੰਗਾ ਕਪੜਾ ਪਹਿਨਦਾ, ਅਰਥਾਤ ਸੌਖਾ ਵੇਖਦੇ ਤੇ ਉਹਨੂੰ ਫੌਰਨ ਕੈਦ ਕਰਕੇ ਲੁੱਟ ਲੈਂਦੇ। ਬੇੜੀਆਂ ਪਾ ਦੇਣੀਆਂ ਤੇ ਕੈਦ ਕਰ ਦੇਣਾ ਤਾਂ ਇਕ ਆਮ ਗੱਲ ਸੀ।
ਸਿੱਖਾਂ ਦੇ ਇਲਾਕੇਦਾਰ ਕਈ ਕਿਸਮ ਦੇ ਹੁੰਦੇ ਸਨ। ਇਨ੍ਹਾਂ ਦੇ ਵੱਖ ਵੱਖ ਨਾ ਇਹ ਸਨ: ਸਰਦਾਰ, ਜੈ.ਲਦਾਰ, ਪੱਤੀਦਾਰ, ਤਾਬਿਆਦਾਰ, ਜਾਗੀਰਦਾਰ ਤੇ ਮਾਫੀਦਾਰ। ਸੱਭ ਤੋਂ ਵੱਡਾ ਦਰਜ਼ਾ ਮਿਸਲ ਦਾ ਸੀ, ਜਿਸ ਦਾ ਹੁਕਮ ਸੱਭ ਮੰਨਦੇ ਸਨ। ਮਿਸਲ ਦੇ ਮੁੱਖੀ ਨੂੰ ਸਰਦਾਰ ਕਹਿੰਦੇ ਸਨ। ਮਿਸਲਦਾਰ ਉਹ ਅਖਵਾਂਦਾ ਸੀ, ਜੋ ਅਪਣਾ ਕਰ ਕਿਸੇ ਨੂੰ ਨਾ ਦੇਵੇ ਤੇ ਜਦ ਚਾਹੇ, ਦੂਜੀ ਮਿਸਲ ਵਿਚ ਸ਼ਾਮਲ ਹੋ ਜਾਏ । ਜੈਲਦਾਰ ਉਹ ਸੀ, ਜੋ ਕਿਸੇ ਸਰਦਾਰ ਦੇ ਕਬਜ਼ੇ ਵੇਲੇ ਉਹਦੇ ਨਾਲ ਮਿਲ ਕੇ ਕੁੱਝ ਪਿੰਡਾਂ ਉੱਤੇ ਕਬਜ਼ਾ ਕਰ ਲਏ ਤੇ ਵੰਡ ਅਨੁਸਾਰ ਸਰਦਾਰ ਕੋਲੋਂ ਆਪਣਾ ਇਲਾਕਾ ਲੈ ਲਏ ਤੇ ਜੋ ਖਰਚ ਆਵੇ, ਸਰਦਾਰ ਦੀ ਤਜਵੀਜ਼ ਅਤੇ ਆਪਣੇ ਹਿੱਸੇ ਅਨੁਸਾਰ ਦੇ ਦੇਵੇ। ਪੱਤੀਦਾਰ ਸਰਦਾਰ ਨੂੰ ਨਜ਼ਰਾਨਾ ਵੀ ਦੇਂਦੇ ਸਨ, ਜੋ ਵਿਆਹ-ਸ਼ਾਦੀ ਵਿਚ ਨਿਓਂਦਾਰੇ ਵਾਂਙ ਹੁੰਦਾ ਸੀ ਅਤੇ ਲੋੜ ਪੈਣ ਤੇ ਨੌਕਰੀ ਵਿਚ ਘੋੜ-ਸਵਾਰ ਵੀ ਦੇਂਦੇ ਸਨ। ਤਾਬਿਆਦਾਰ ਉਹ ਹੁੰਦਾ ਸੀ, ਜੋ ਸਭ ਤੋ ਪਹਿਲਾਂ ਜਿਸ ਸਰਦਾਰ ਦੇ ਅਧੀਨ ਹੋ ਜਾਏ, ਹਮੇਸ਼ਾ ਉਸੇ ਦੀ ਤਾਬਿਆ ਰਹੇ, ਦੂਜੇ ਦੀ ਤਾਬਿਆਦਾਰੀ ਵਿਚ ਨਾ ਜਾ ਸਕੇ। ਜਾਗੀਰਦਾਰ ਉਹ ਸੀ, ਜਿਸ ਨੂੰ ਕੋਈ ਸਰਦਾਰ ਆਪਣੇ ਅਧਿਕਾਰ ਨਾਲ ਆਪਣੇ ਕਬਜ਼ੇ ਵਿਚਲੇ ਇਲਾਕੇ ਵਿੱਚੋਂ ਕੁੱਝ ਜਾਗੀਰ ਦੇ ਦੇਵੇ। ਸਰਦਾਰ ਨੂੰ ਇਹ ਜਾਗੀਰ ਜ਼ਬਤ ਕਰਨ ਦਾ ਵੀ ਅਧਿਕਾਰ ਸੀ। ਮਾਫੀਦਾਰ ਉਹ ਸੀ, ਜਿਸ ਨੂੰ ਭੁਇੰ ਦਾ ਕੋਈ ਟੁਕੜਾ ਮਾਫ ਕਰ ਦਿੱਤਾ ਜਾਂਦਾ ਸੀ, ਅਰਥਾਤ ਜਿਸ ਨੂੰ ਉਸ ਭੁਇੰ ਦਾ ਮਾਲੀਆ ਨਹੀਂ ਦੇਣਾ ਪੈਂਦਾ ਸੀ। ਮਾਫੀ ਦੇਣ ਵਾਲੇ ਨੂੰ ਇਸ ਦੀ ਜ਼ਬਤੀ ਤੇ ਬਹਾਲੀ ਦਾ ਅਧਿਕਾਰ ਪ੍ਰਾਪਤ ਸੀ। ਨਿਯਮ ਇਹ ਸੀ ਕਿ ਜੇ ਕਿਸੇ ਮਿਸਲ ਦੇ ਸਰਦਾਰ ਉੱਤੇ ਕਿਸੇ ਹੋਰ ਮਿਸਲ ਦਾ ਸਰਦਾਰ ਦਬਾ ਪਾਏ, ਤਾਂ ਉਸ ਮਿਸਲ ਦੀ ਸਾਰੀ ਫੋਂ ਆਪਣੀ ਮਿਸਲ ਵਾਲੇ ਨੂੰ ਮਦਦ ਦੇਵੇ। ਸਿੱਖ ਆਪਣੀ ਫੌਜ ਨੂੰ ‘ਦਲ‘ ਕਹਿੰਦੇ ਸਨ।Ð
Share this article :

No comments:

Post a Comment

 

Punjab Monitor