WITH UNPRECEDENTED CORRUPTION BADAL DEFAMED THE CONCEPT OF HALIMI RAJ (1997-2002) - in Punjabi
This is the story we wrote in 2002. Now we feel Badal with his present governance has considerable improved.
-----------------------------
ਹਲੀਮੀ ਰਾਜ ਦੇ ਸਿਧਾਂਤ
ਪਹਿਲਾਂ ਨਕਲੀ ਖਾਲਿਸਤਾਨੀਆਂ ਤੇ ਫਿਰ ਹਲੀਮੀ ਰਾਜ ਦੇ ਸੰਕਲਪ ਨੂੰ ਬਾਦਲ ਨੇ ਬਦਨਾਮ ਕੀਤਾ (1997-2001)
ਸਾਬਕਾ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਜੋ ਵਕਤ ਪੰਜਾਬੀ ਕਿਸਾਨਾਂ ਨੂੰ ਦਿਤਾ, ਇਕ ਰਿਕਾਰਡ ਹੈ ।ਦੁਨੀਆਂ ਦੇ ਕਿਸੇ ਵੀ ਹੁਕਮਰਾਨ ਨੇ ਅਜ ਤਕ ਏਨੀ ਤਵੱਜੋ ਕਿਸਾਨਾਂ ਨੂੰ ਨਹੀ ਦਿਤੀ ਹੋਵੇਗੀ।ਸਾਰਾ ਸਾਰਾ ਦਿਨ ਕਿਸਾਨਾਂ 'ਚ ਬੈਠੇ ਰਹਿਣਾ ਤੇ ਉਨਾਂ ਦੀਆਂ ਉਹ ਮੁਸ਼ਕਲਾਂ ਹਲ ਕਰਨੀਆਂ ਜੋ ਕਿ ਇਕ ਤਹਿਸੀਲਦਾਰ ਵੀ ਕਰ ਸਕਦਾ ਸੀ। ਤੇ ਬਾਕੀ ਦੇ ਕੰਮ ਨਜਰਅੰਦਾਜ ਕਰ ਦੇਣੇ।ਪਿੰਡਾ ਨੂੰ ਆਪਣੇ ਹੱਥੀ ਅਰਬਾਂ ਰੁਪਏ ਗਰਾਂਟਾ ਦਿਤੀਆਂ ਜੋ ਬਹੁਤੀਆਂ ਖੁਰਦ ਬੁਰਦ ਹੀ ਹੋਈਆਂ।ਹਾਂ ਬਿਜਲੀ ਦੇ ਬਿੱਲ ਮਾਫ ਕਰਨਾਂ ਜਾਂ ਜਿਣਸਾਂ ਚੁਕਣ ਵਾਸਤੇ ਕਾਰਗਰ ਫੈਸਲੇ ਸੁਭਾਵਕ ਹੈ ਕਿ ਸੈਕਟਰੀਏਟ ਵਿਚ ਬਹਿ ਕੇ ਲਏ ਗਏ ਜੋ ਮਹੱਤਵਪੂਰਨ ਕੰਮ ਸਨ। ਇਕ ਪ੍ਰਸ਼ਾਸਕ ।ਅਦਮਨਿਸਿਟਰੳਟੋਰ ਵਾਸਤੇ ਸਵਾਲ ਹੋ ਸਕਦੈ ਕਿ ਜਦ ਫੈਸਲੇ ਦਫਤਰ ਵਿਚ ਲਏ ਜਾਂਣੇ ਸਨ ਤਾਂ ਬਾਹਰ ਪਿੰਡੀ ਥਾਂਈ ਬਾਦਲ ਸਾਹਬ ਕੀਹ ਕਰ ਰਹੇ ਸਨ? ਅਸੀ ਸਮਝਦੇ ਹਾਂ ਕਿ ਇਹ ਸਭ ਛਲ ਜਾਂ ਮਨ ਪਰਚਾਵਾ (ਸ਼ੋਪਸ)ਹੀ ਸੀ। ਕੀਹ ਸਿਖਿਆ ਦੇ ਮਹਿਕਮੇ ਜਾਂ ਸਿਹਤ, ਸਿੰਜਾਈ, ਖੇਤੀ ਬਾੜੀ, ਖੁਰਾਕ ਤੇ ਸਪਲਾਈ, ਆਬਕਾਰੀ ਜਾਂ ਪੁਲਿਸ ਨਾਲ ਕਿਸਾਨਾ ਨੂੰ ਵਾਸਤਾ ਨਹੀ ਹੈ? ਜਾਂ ਫਿਰ ਅਕਾਲੀ ਦਲ ਨਾਲ ਪੰਜਾਬ ਦੀ ਕਿਸਾਨੀ ਜੁੜੀ ਹੋਈ ਨਹੀ ਹੈ? ਜਿਸ ਸਭ ਦਾ ਬਾਦਲ ਸਾਹਬ ਨੇ ਨੁਕਸਾਨ ਕੀਤਾ। ਦਰ ਅਸਲ ਇਹ ਸਭ ਇਸਕਰਕੇ ਕੀਤਾ ਗਿਆ ਕਿ ਕਿਸਾਨਾ ਦੇ ਮਨਾਂ ਚੋਂ ਪੰਜਾਬ ਤੇ ਪੰਥ ਪ੍ਰਸਤੀ ਭਾਵਨਾ ਖਤਮ ਕੀਤੀ ਜਾਵੇ।ਬਾਦਲ ਦੇ ਸੰਬੰਧ ਕੇਂਦਰ ਦੇ ਬੀ ਜੇ ਪੀ ਲੀਡਰਾਂ ਨਾਲ ਬੜੇ ਗੂੜੇ ਹਨ। ਇਨ੍ਹਾਂ ਸੰਬੰਧਾਂ ਦਾ ਫਾਇਦਾ ਨਾਂ ਲਿਆਂ ਤੇ ਪੰਜਾਬ ਦੀ ਤਰੱਕੀ ਵਾਸਤੇ ਕੁਝ ਨਾ ਕੀਤਾ । ਇਨ੍ਹੇ ਸਗੋਂ ਅਕਾਲੀਆਂ ਦੇ ਪਾਕ ਦਾਮਨ ਵਿਚ ਭ੍ਰਿਸ਼ਟਾਚਾਰ ਵਾੜ ਕੇ ਤੇ ਧਰਮ ਤੋਂ ਦੂਰ ਕਰਕੇ ਇਕ ਸਥਾਈ ਨੁਕਸਾਨ ਕਰ ਦਿਤਾ ਹੈ। ਅੱਜ ਇਨ੍ਹਾਂ ਦੀ ਬਲੈਕ ਮਨੀ ਦੇ ਦਰਸ਼ਨ ਪੂਰੀ ਦੁਨੀਆਂ ਦੀਆਂ ਸੰਗਤਾਂ ਨੂੰ ਹੋ ਜਾਣ ਕਰਕੇ ਸਿੱਖਾਂ ਦਾ ਅਕਸ ਸੰਸਾਰ ਵਿਚ ਹੋਰ ਧੁੰਧਲਾ ਹੋਇਆ ਹੈ। ਪਹਿਲਾਂ ਅੱਤਵਾਦੀਆਂ ਦੇ ਕਾਰਨਾਮੇ ਭਾਰਤੀ ਮੀਡੀਆ ਨੇ ਦੁਨੀਆਂ ਨੂੰ ਦਿਖਾਏ ਸਨ। 18 ਜੂਨ ਨੂੰ ਅਸੈਂਬਲੀ ਵਿਚ ਇਕ ਤਰਾਂ ਨਾਲ ਬਾਦਲ ਸਾਹਬ ਗਿੜ ਗਿੜਾ ਰਹੇ ਸਨ ਕਿ ਸਾਨੂੰ ਹੋਰ ਨਾਂ ਤੰਗ ਕੀਤਾ ਜਾਵੇ "ਕਿਉਕਿ ਅੱਜ ਕਿਹੜਾ ਲੀਡਰ ਹੈ ਜਿਹੜਾ ਇਲੈਕਸ਼ਨਾਂ ਵਾਸਤੇ ਫੰਡ ਨਹੀ ਲੈਂਦਾ। ਬੰਦਾ ਪੁਛੇ ਕਿ ਰਵੀ ਸਿਧੂ ਕਿਹੜੀ ਪਾਰਟੀ ਲਈ ਫੰਡ ਲੈ ਰਿਹਾ ਸੀ ਜਾਂ ਲੰਗਾਹ ਸਾਹਬ ਨੇ ਜੋ ਕੁਝ ਕੀਤਾ ਉਹ ਸਭ ਪਾਰਟੀ ਫੰਡ ਸੀ। ਵੈਸੇ ਤਾਂ ਇਹ ਵੀ ਇਕ ਇਕਬਾਲੀਆ ਬਿਆਨ ਹੀ ਹੈ ਕਿ ਇਹ ਅਲੈਕਸ਼ਨਾ ਮੌਕੇ ਵੋਟਰਾਂ ਨੂੰ ਰਿਸ਼ਵਤ ਦਿੰਦੇ ਹਨ।
1997 ਵਿਚ ਇਲੈਕਸ.ਨਾ ਆਈਆ ਅਕਾਲੀ ਦਲ ਨੂੰ ਇਤਿਹਾਸਿਕ ਜਿੱਤ ਮਿਲੀ ਤੇ ਜਾਲਮ ਕਾਂਗਰਸ ਦਾ ਸਫਾਇਆ ਹੋ ਗਿਆ। ਸ੍ਰ: ਪ੍ਰਕਾਸ. ਸਿੰਘ ਬਾਦਲ ਪੰਜਾਬ ਦੇ ਫਿਰ ਮੁਖ ਮੰਤਰੀ ਬਣੇ। ਉਨ੍ਹਾਂ ਹਾਂਲਾਤਾਂ ਵਿਚ ਪੰਜਾਬੀਆਂ ਨੇ ਹਰਗਿਜ ਨਹੀ ਸੀ ਚਾਹਿਆ ਕਿ ਅਕਾਲੀ ਫਿਰ ਸੈਂਟਰ ਨਾਲ ਪੰਗਾਂ ਲੈ ਲੈਣ ਤੇ ਸਰਕਾਰ ਡਿਸਮਿਸ ਹੋ ਜਾਵੇ। ਸਰਦਾਰ ਬਾਦਲ ਨੇ ਬੜੀ ਅੱਛੀ ਗੱਲ ਕਹੀਂ ਸੀ ਕਿ ਉਹ ਅੱਤਵਾਦ ਦੇ ਦੌਰ ਦੀ ਇਨੰਕੁਆਇਰੀ ਕਰਵਾਏਗਾ, ਤੇ ਉਨ੍ਹਾਂ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੇ ਨਕਸ.ੇ ਕਦਮ ਤੇ ਚੱਲੇਗਾ। ਇਨ੍ਹਾਂ ਨੇ ਸਰਕਾਰੀ ਮੁਲਾਜਮਾਂ ਵਾਸਤੇ 50,000 ਰੁਪਏ ਦਾ ਇਮਾਨਦਾਰੀ ਇਨਾਮ ਵੀ ਰੱਖਿਆ। ਸਰਕਾਰ ਬਣਦਿਆਂ ਸਾਰ ਬੰਦੇ ਫੜੇ ਵੀ। ਲੋਕਾਂ ਨੂੰ ਹੋਰ ਵੀ ਉਮੀਦਾਂ ਬੱਝ ਗਈਆਂ ਕਿ ਦੇਖੋ ਖਾਨਦਾਨੀ ਅਮੀਰ ਬੰਦਾ ਹੈ ਬਾਦਲ, ਇਹ ਭੁੱਖ ਨਹੀਂ ਦਿਖਾਏਗਾ।
ਪਰ ਜਲਦੀ ਹੀ ਬਾਦਲ ਸਾਹਿਬ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ.ੁਰੂ ਕਰ ਦਿਤਾ। ਹੋਲੀ ਹੋਲੀ ਤਾਂ ਗੱਲ ਹੀ ਜੱਗ ਜਾਹਰੀ ਹੋ ਗਈ ਕਿ ਬਾਦਲ ਸਾਹਿਬ ਪੰਜਾਬ ਦੇ ਸੱਭ ਤੋਂ ਅਮੀਰ ਆਦਮੀ ਹੋਣ ਦੇ ਨਾਲ ਨਾਲ ਸੱਭ ਤੋਂ ਭੁੱਖੇ ਵੀ ਹਨ। ਇਥੇ ਫਿਰ ਪੂਰਾ ਰਾਜ (ਅਦਮਨਿਸਿਟਰੳਟੋਿਨ) ਹੀ ਵਿਕਾਉ ਹੋ ਗਿਆ। ਜਿਆਦਾ ਇਸ ਬਾਬਤ ਲਿਖਣ ਦੀ ਹੁਣ ਗੁਜਾਇਸ. ਹੀ ਨਹੀਂ ਰਹਿ ਗਈ ਕਿਉਂਕਿ ਗੱਲ ਜੱਗ ਜਾਹਰੀ ਹੋ ਚੁੱਕੀ ਹੈ। ਟੀ .ਵੀ ਤੇ ਜੋ ਇਨ੍ਹਾਂ ਦੀ ਕਾਲੀ ਮਾਇਆ ਦੀ ਨੁਮਾਇਸਾਂ. ਲੱਗੀਆਂ ਉਸ ਨਾਲ ਬਾਦਲ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਕਲੰਕਤ ਕਰ ਛੱਡਿਐ।।
ਅਸੀਂ ਪਿਛਲੇ ਅੰਕ ਵਿਚ ਲਿਖਿਆ ਸੀ ਕਿ ਕਿਵੇਂ ਇਸ ਨੇ ਸੱਮੁਚੇ ਵੋਟਰ ਨੂੰ ਰਿਸ.ਵਤ ਦੇ ਕੇ ਖੁਸ. ਕਰਨ ਦੀ ਕੋਸਿ.ਸ. ਕੀਤੀ। ਇਕ ਇਮਾਨਦਾਰ ਹੁਕਮਰਾਨ ਅਸੂਲ ਤਹਿ ਕਰਦਾ ਹੈ, ਲੋਕ ਭਲਾਈ ਲਈ ਕਾਨੂੰਨ ਬਣਾਉਦੇ। ਪਰ ਇਹ ਵੋਟਰਾਂ ‘ਚ ਸਾਰਾ ਸਾਰਾ ਦਿਨ ਬੈਠੇ ਰਹਿੰਦੇ। ਉਨ੍ਹਾਂ ਸਭ ਨੂੰ ਇਸ ਨੇ ਮਾਇਆ ਮੋਹ ਸਿਖਾਇਆ। ਤਾਂ ਕਿ ਅਕਾਲੀ ਵਰਕਰ ਪੰਜਾਬ ਦੇ ਮਸਲਿਆਂ ਦੀ ਗਲ ਭੁਲ ਕੇ ਮਾਇਆ ਵਿਚ ਹੀ ਉਲਝ ਜਾਵੇ।ਸੂਬੇ ਦਾ ਸਾਰਾ ਸਰਮਾਇਆ ਇਸ ਨੇ ਐਡਹਾਕ ਪ੍ਰੋਗਰਾਮਾਂ ਤੇ ਹੀ ਲਾ ਦਿਤਾ ਤੇ ਕੋਈ ਵੀ ਦੂਰਗਾਮੀ ਪ੍ਰੋਜੈਕਟ ਨਹੀ ਸ਼ੁਰੂ ਕੀਤਾ। ਹੋਰ ਤੇ ਹੋਰ ਅੰਮ੍ਰਿਤਸਰ 'ਚ ਇਸ ਨੇ ਹਸਪਤਾਲਾਂ ਤੇ ਨਹਿਰ ਦੇ ਦਰੱਖਤਾਂ ਭਰੇ ਕਿਨਾਰੇ ਵੀ ਵੇਚ ਦਿੱਤੇ।
ਅੱਜ ਇਸ ਦੀਆਂ ਜੱਦ ਕਰਤੂਤਾਂ ਨੰਗੀਆਂ ਹੋ ਰਹੀਆਂ ਹਨ ਤਾਂ ਉਹ ਬਾਦਲ ਜੋ ਪੰਜਾਬੀਆਂ ਦੇ ਮਸਲਿਆਂ ਸੰਬੰਧੀ ਦਿਲੀ ਜਾ ਕੇ ਗੱਲ ਕਰਨ ਵਿਚ ਸ.ਰਮਾਉਂਦਾ ਸੀ, ਆਪਣੇ ਸਾਰੇ ਦੇ ਸਾਰੇ ਐਮ ਐਲ ਏਜ. ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਕਿ ਸਾਨੂੰ ਬਚਾਓ ।ਹੋਰ ਕੋਈ ਹੁੰਦਾ ਤਾਂ ਸ.ਰਮ ਕਰਦਾ।
HAD THEY GONE TO DELHI WITH SOME PUNJAB ISSUE IN MIND Badal with other Akali leaders approaching the Central leaders on harrasment by Captain Amrinder Singh |
ਬਚਪਨ ਵਿਚ ਸਕੂਲੇ ਪੜਿਆ ਕਰਦੇ ਸੀ ਕਿ ਜੇ ਤੁਹਾਡੀ ਮਾਇਆ ਗਵਾਚ ਗਈ ਹੈ, ਤਾਂ ਕੋਈ ਗੱਲ ਨਹੀਂ, ਜੇ ਸਿਹਤ ਗਵਾਚ ਗਈ ਹੈ ਤਾਂ ਸਮਝੋ ਕੁਝ ਨੁਕਸਾਨ ਹੋਇਆ ਹੈ ਤੇ ਜੇ ਤੁਹਾਡਾ ਆਚਰਣ ਹੀ ਜਾਂਦਾ ਰਿਹਾ ਤਾਂ ਸਮਝੋ ਤੁਹਾਡਾ ਸਭ ਕੁੱਝ ਲੁਟਿਆ ਗਿਐ। ਬਾਦਲ ਨੇ ਸੱਭ ਤੋਂ ਵੱਧ ਨੁਕਸਾਨ ਅਕਾਲੀਆਂ ਦਾ ਸੱਚ ਤੇ ਧਰਮ ਤੇ ਚਲਣ ਵਾਲਾ ਕਿਰਦਾਰ ਤਬਾਹ ਕਰ ਕੇ ਕਰਕੇ ਕੀਤਾ ਹੈ। ਅਕਾਲੀਆਂ ‘ਚ ਮਾਇਆ ਮੋਹ ਇਨ੍ਹਾਂ ਵਧਾ ਦਿਤਾ ਕਿ ਅੱਜ ਦੇ ਬਹੁਤੇ ਨੀਲਧਾਰੀ ਸਾਕਿਤ, ਨਿਤਨੇਮ ਵਿਹੂਣੇ ਹੋ ਗਏ ਹਨ। ਉਹ ਸੱਚ ਧਰਮ ਤੇ ਕਿਰਤ ਨੂੰ ਮੁਹੱਬਤ ਕਰਨ ਦੀ ਬਿਜਾਏ ਮੋਬਾਈਲ ਫੋਨਾਂ ਤੇ ਕਾਰਾਂ ਨੂੰ ਤਰਜੀਹ ਦੇ ਰਹੇ ਹਨ।
ਬਾਦਲ ਸਾਹਿਬ ਸਾਰਾ ਸਾਰਾ ਦਿਨ ਹਜੂਮ ਵਿਚ ਬੈਠੇ ਰਹਿੰਦੇ ਤੇ ਨਾ ਦਿੰਦੇ ਸੰਗਤ ਦਰਸ.ਨ। ਗੁਰਬਾਣੀ ਵਿਚ ਬੜਾ ਸਪੱਸ.ਟ ਲਿਖਿਆ ਹੈ ਕਿ ਸੰਗਤ ਉਹ ਹੁੰਦੀ ਹੈ ਜਿਥੇ ਪ੍ਰਭੂ ਦਾ ਨਾ ਲਿਆ ਜਾਂਦਾ ਹੈ। ਅਕਾਲੀਆਂ ‘ਚ ਇਕ ਪ੍ਰੰਪਰਾ ਰਹੀ ਹੈ ਕਿ ਇਨ੍ਹਾਂ ਦੇ ਹਰ ਇੱਕਠ ਵਿਚ ਗੱਲ ਗੁਰਬਾਣੀ ਤੋਂ ਸ.ੁਰੂ ਹੁੰਦੀ ਸੀ ਤੇ ਮੁੱਕਦੀ ਅਰਦਾਸ ਤੇ ਸੀ। ਇਸ ਨੇ ਉਹ ਪ੍ਰੰਪਰਾ ਵੀ ਖੱਤਮ ਕਰ ਦਿਤੀ।ਆਪਣੀਆਂ ਮੀਟਿੰਗਾਂ ਵਿਚ ਗੁਰਬਾਣੀ ਪੜਨਾਂ ਆਪਣੀ ਤੌਹੀਨ ਸਮਝਦਾ ਰਿਹਾ।
ਬਾਦਲ ਸਾਹਿਬ ਨੇ ਮਾਇਆ ਮੋਹ ਸਭ ਤੋ ਉਪਰ ਧਰ ਲਿਆ ਤੇ ਇਥੋਂ ਤੱਕ ਕਿ ਆਪਣੀ ਖੁੱਦ ਦੀ ਔਲਾਦ ਵਾਸਤੇ ਵੀ ਕੰਡੇ ਬੀਜ. ਦਿਤੇ। ਸਾਡੇ ਇਕ ਵੀਰ ਨੇ ਦੱਸਿਆ ਹੈ ਕਿ ਇਕ ਵੇਰਾਂ ਉਹ ਦਿਲੀ ਸੁਤਬੀਰ ਕੋਲ ਸਨ ਕਿ ਮੋਬਾਇਲ ਤੇ ਕਾਲ ਆਈ ਤੇ ਉਹ ਗਿੜ ਗਿੜਾ ਕੇ ਕਹਿ ਰਹੇ ਸਨ ਕਿ ਬਸ ਕਰੋ ਮੇਰੇ ਕੋਲ ਇਥੇ ਸੂਟ ਕੇਸਾਂ ਵਾਸਤੇ ਕੋਈ ਜਗ੍ਹਾ ਨਹੀਂ ਬਚੀ। ਤੁਸੀਂ ਪੰਜਾਬ ‘ਚ ਹੀ ਸਾਂਭ ਲਓ।
ਇਹ ਸਿੱਖੀ ਦੇ ਵਿਲੱਖਣ ਅਸੂਲਾਂ ਨੂੰ ਦਿਲੋਂ ਪਸੰਦ ਨਹੀਂ ਕਰਦੇ ਤੇ ਦਿਲੀ ਦੇ ਲੀਡਰਾਂ ਨੂੰ ਹੀ ਆਪਣਾ ਨਮੂਨਾ (ੀਦੲੳਲ) ਮੰਨਦੇ ਹਨ। ਇਨ੍ਹਾਂ ਨੇ ਆਪਣੀ ਪਾਰਟੀ ਦੀ ਮੋਗਾ ਕਾਨਫਰੰਸ ਵਿਚ ਇਹ ਮੱਤਾ ਹੀ ਪਾਸ ਕਰਵਾ ਲਿਆ ਕਿ ਅਕਾਲੀ ਪਾਰਟੀ ਹੁਣ ਪੰਜਾਬੀ ਪਾਰਟੀ ਹੈ ਸਿੱਖ ਪਾਰਟੀ ਨਹੀਂ। ਜੇ ਅੰਦਰੋ ਸਿੱਖੀ ਨਾਲ ਨਫ.ਰਤ ਸੀ ਤਾਂ ਆਪਣੀ ਪਾਰਟੀ ਦਾ ਨਾਂ ਅਕਾਲੀ ਦਲ ਦੇ ਬਿਜਾਏ ਪੰਜਾਬੀ ਦਲ ਰੱਖ ਲੈਂਦੇ।
ਸਟੂਡੈਂਟ ਫੈਡਰੇਸ਼ਨ ਜਿਹੜੀ ਗੁਰਮੱਤ ਦੇ ਟ੍ਰੇਨਿੰਗ ਕੈਂਪ ਲਾਇਆ ਕਰਦੀ ਉਹ ਪੂਰੀ ਤਰਾਂ ਖੱਤਮ ਕਰਾ ਦਿਤੇ। ਫੈਡਰੇਸ਼ਨ ਦਾ ਤਾਂ ਪੂਰਾ ਸਿੱਖ ਸਭਿਆਚਾਰ ਇਸ ਨੇ ਖਤਮ ਕਰ ਦਿਤਾ। ਇਸ ਨੇ ਲਗਪਗ ਸਾਰੇ ਧੜਿਆਂ ਨੂੰ ਆਪਣੇ ਨਾਲ ਮਿਲਾ ਲਿਆ ਤੇ ਸਭ ਨੂੰ ਮਾਇਆ ਵਾਲੇ ਪਾਸੇ ਤੋਰ ਦਿਤਾ। ਫਿਰ ਹੋਰ ਇਸਦੀ ਚਲਾਕੀ ਦੇਖੋ ਇਸ ਨੇ ਆਪਣੇ ਅਧੀਨ ਜੋ ਫੈਡਰੇਸ਼ਨ ਦੇ ਧੜੇ ਸਨ ਉਨਾਂ 'ਚ ਵੀ ਏਕਤਾ ਨਹੀ ਕਰਾਈ। ਤਾਂ ਕਿ ਇਹ ਸਾਰੇ ਆਪਣੀ ਆਪਣੀ ਡਫਲੀ ਵਜਾਉਦੇ ਰਹਿਣ ਤੇ ਸਿੱਖ ਮਸਲਿਆਂ ਵਲ ਧਿਆਨ ਨਾ ਜਾਵੇ।
ਬਾਦਲ ਸਾਹਿਬ ਨੇ ਸ.ੁਰੂ ‘ਚ ਇਕ ਬੜੀ ਚੰਗੀ ਗੱਲ ਕਹੀ ਸੀ ਕਿ ਉਹ ਕੋਸਿ.ਸ. ਕਰਨਗੇ ਕਿ ਪੰਜਾਬ ਵਿਚ ਹਿੰਦੂ ਸਿੱਖਾਂ ਦਰਮਿਆਨ ਜੋ ਕਾਂਗਰਸ ਨੇ ਪਾੜਾ ਪਾਇਆ ਹੋਇਆ ਹੈ ਉਸ ਨੂੰ ਮਿਟਾਉਣਗੇ। ਪਰ ਬਦਕਿਸਮਤੀ ਕਿ ਇਸ ਨੇ ਮਾਇਆ ਦੇ ਹਿਸਾਬ ਪੱਖਪਾਤ ਕਰਕੇ ਉਹ ਪਾੜਾ ਹੋਰ ਵਧਾ ਦਿਤਾ।
ਅੱਤਵਾਦ ਦੇ ਦੌਰ ਦਰਮਿਆਨ ਬੜੇ ਜੁਲਮ ਹੋਏ ਸਨ ਕਈ ਨਿਰਦੋਸ. ਲੋਕ ਜੋ ਪੁਲਿਸ ਕੋਲੋ ਗਲਤੀ ਨਾਲ ਮਰੇ ਜਾਂ ਜਿੰਨਾਂ ਨੂੰ ਪੁਲਿਸ ਨੇ ਢਾਲ ਬਣਾ ਕੇ ਵਰਤਿਆ ਪਰ ਮੌਤ ਉਪਰੰਤ ਉਨ੍ਹਾਂ ਨੂੰ ਵੀ ਅੱਤਵਾਦੀ ਐਲਾਨਿਆ ਗਿਆ ਇਨ੍ਹਾਂ ਹਜ.ਾਰਾਂ ਲੋਕਾਂ ਬਾਬਤ ਬਾਦਲ ਨੇ ਇਕ ਬਿਆਨ ਤਕ ਨਾਂ ਦਿਤਾ।
ਬਾਦਲ ਨੇ ਕਿਹਾ ਸੀ ਕਿ ਅੱਤਵਾਦ ਦੇ ਦੌਰ ਦੀ ਇਨੰਕੁਆਇਰੀ ਕਰਵਾਏਗਾ। ਜਦੋਂ ਪਤਾ ਲੱਗਾ ਕਿ ਸੈਂਟਰ ਤੇ ਵੱਡੇ ਲੋਕ ਇਸ ਕਾਰਜ ਵਿਚ ਨੰਗੇ ਹੋਣਗੇ, ਤਾਂ ਇਸ ਤੋਂ ਮੁੱਕਰ ਗਏ।
ਸਿਰਫ ਇੰਨਾ ਹੀ ਨਹੀ ਜਨਾਬ ਨੇ ਦੋਸ਼ੀ ਪੁਲਸ ਮੁਲਾਜਮ ਜਿੰਨਾਂ ਨੂੰ ਕੇਂਦਰ ਦੀ ਸੀ ਬੀ ਆਈ ਨੇ ਸਿਕੰਝੇ 'ਚ ਲਿਆਦਾ ਹੋਇਆ ਸੀ, ਦੀ ਨੰਗੇ ਹੋ ਕੇ ਹਿਮਾਇਤ ਕੀਤੀ।
Glimpses of the notes unearthed from a corrupt official of the Badal Govt. |
ਪੰਜਾਬ ਭਾਰਤ ਦਾ ਕਿਸੇ ਵੇਲੇ ਸਭ ਤੋਂ ਵੱਧ ਆਮਦਨ ਵਾਲਾ ਸੂਬਾ ਸੀ। ਇਸ ਦੀ ਸਰਕਾਰ ਨੇ ਸੂਬੇ ਦੀ ਤਰੱਕੀ ਵਾਸਤੇ ਕੁੱਝ ਨਾਂ ਕੀਤਾ ਤੇ ਸੂਬਾ ਐਸ ਵੇਲੇ ਬਹੁਤ ਥੱਲੇ ਪਹੁੰਚ ਗਿਆ ਹੈ। ਅੱਜ ਮਹਾਰਾਸ.ਟਰ ਪਹਿਲੇ ਨੰਬਰ ਤੇ ਆ ਗਿਆ ਹੈ। ਦੱਖਣ ਦੇ ਬਹੁਤ ਹੀ ਪਿਛੜੇ ਹੋਏ ਸੂਬੇ ਆਂਧਰਾ ਪ੍ਰਦੇਸ. ਤੇ ਕਰਨਾਟਕਾ ਨੇ ਸਾਇੰਸ ‘ਚ ਕਿੰਨੀ ਤਰੱਕੀ ਕੀਤੀ ਹੈ। ਅੱਜ ਬੰਗਲੌਰ ਤਾਂ ਦੁਨੀਆਂ ਦੇ ਕੰਪੂਟਰ ਨਕਸ.ੇ ਤੇ ਆ ਗਿਆ ਹੈ। ਪਰ ਬਾਦਲ ਸਾਇੰਸ ਤੇ ਟੈਕਨੋਲੋਜੀ ‘ਚ ਸੂਬੇ ਨੂੰ ਅੱਗੇ ਲਿਜਾਣ ‘ਚ ਕੁੱਝ ਨਾ ਕੀਤਾ। ਇਸ ਖਿਤੇ ‘ਚ ਪੰਜਾਬ ਦੀ ਤਰੱਕੀ ਕਰਨ ਦੀ ਬਹੁਤ ਹੀ ਗੁਜਾਇਸ. ਸੀ। 1990 ਦੇ ਆਸ ਪਾਸ ਮੋਹਾਲੀ ਆਈ ਟੀ (ੀਨਡੋਰਮੳਟੋਿਨ ਠੲਚਹਨੋਲੋਗੇ) ਦੇ ਖੇਤਰ ਵਿਚ ਅੱਗੇ ਆ ਰਿਹਾ ਸੀ। ਕੇਂਦਰ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਕਿ ਪੰਜਾਬੀਆਂ ਦਾ ਉਹ ਉਪਰਾਲਾ ਧਰਿਆ ਧਰਾਇਆ ਰਹਿ ਗਇਆ।
ਫਿਰ ਜਲੰਧਰ ਵਿਖੇ ਪੁਸ਼ਪਾ ਗੁਜਰਾਲ ਸਇੰਸ ਸਿਟੀ ਬਣਾਉਣ ਵਾਸਤੇ ਕੇਂਦਰ ਨੇ ਵੱਡਾ ਪ੍ਰੋਜੈਕਟ ਉਲੀਕਿਆ ਸੀ। ਜਮੀਨ ਤਕ ਲੈ ਲਈ ਗਈ ਸੀ। ਪਰ ਜਨਾਬ ਨੇ ਇਕ ਵਾਰ ਦੱਬੀ ਜਬਾਨ ਨਾਲ ਵੀ ਉਸ ਕੰਮ ਨੂੰ ਅੱਗੇ ਤੋਰਨ ਵਲ ਕੁਝ ਨਾ ਕੀਤਾ। ਉਹ ਓਥੇ ਦਾ ਓਥੇ ਹੀ ਖੜਾ ਹੈ। ਫਿਰ ਰਾਜਪੁਰੇ ਲਾਗੇ ਜਪਾਨ ਸਿੱਟੀ ਬਣਾਉਣ ਦੀ ਜੋ ਤਜਵੀਜ ਉਠੀ ਸੀ ਉਸ ਨੂੰ ਵੀ ਇਸ ਸ਼ਖਸ਼ ਨੇ ਚੁਪ ਕਰਾ ਦਿਤਾ।
ਸਿੱਖਿਆ ਦੇ ਖੇਤਰ ‘ਚ ਤਾਂ ਇਨਾਂ ਬੇੜਾ ਗਰਕ ਹੀ ਕਰ ਦਿਤਾ। ਉਹ ਸੂਬਾ ਜਿਹੜਾ ਕਿਸੇ ਵੇਲੇ ਭਾਰਤ ਵਿਚ 3 ਰੇ ਨੰ ਤੇ ਸੀ ਅੱਜ ਲਗ ਪਗ 10ਵੇਂ ਨੰਬਰ ਤੇ ਪਹੁੰਚ ਗਿਆ ਹੈ। ਕਾਂਗਰਸ ਸਰਕਾਰ ਨੇ ਤਾਂ ਸਿਖਿਆ ਮਹਿਕਮੇ ਨੂੰ 1980 ਤੋਂ ਬਾਅਦ ਨਜ.ਰ ਅੰਦਾਜ ਕਰਨਾ ਸ.ੁਰੂ ਕਰ ਦਿਤਾ ਸੀ। ਅੱਜ ਕੋਈ 5000 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਕਿਉਕਿ ਭਾਜਪਾ/ਕਾਂਗਰਸ ਪੰਜਾਬੀ ਬੋਲੀ ਦੀ ਵਿਰੋਧੀ ਪਾਰਟੀਆਂ ਹਨ, ਬਾਦਲ ਨੇ ਪੰਜਾਬੀ ਦਾ ਨੁਕਸਾਨ ਕਰਨ ਖਾਤਰ ਇਨ੍ਹਾਂ ਪਾਰਟੀਆਂ ਵਾਸਤੇ ਰਾਹ ਸਾਫ ਕਰ ਦਿੱਤਾ ਹੈ। 18 ਜੁਲਾਈ ਨੂੰ ਪੰਜਾਬ ਸਰਕਾਰ ਨੇ ਤਾ ਤਹਿ ਕਰ ਦਿਤਾ ਹੈ ਕਿ ਪੰਜਾਬੀ ਸਿਰਫ ਇਕ ਮਜਮੂਨ ਦੇ ਤੌਰ ਤੇ ਹੀ ਪੜਾਈ ਜਾਏਗੀ।ਸਕੂਲਾਂ 'ਚ ਪੜਾਈ ਦਾ ਮਾਦਿਅਮ ਅੰਗਰੇਜੀ ਹੀ ਹੋਵੇਗਾ।
ਕਿਉਕਿ ਕਾਂਗਰਸ ਨੇ ਜਾਣਬੁਝ ਕੇ ਸਭਿਆਚਾਰ ਨੂੰ ਅਣਗੌਲਿਆਂ ਹੋਇਆ ਸੀ ਤੇ ਐਵੇ ਸ਼ਰਮੋ ਕਸ਼ਰਮੀ ਹੀ ਥੋੜਾ ਬਹੁਤ ਪੈਸਾ ਇਸ ਪਾਸੇ ਖਰਚਦੀ ਸੀ।ਪਰ ਜਨਾਬ ਨੇ ਤਾਂ ਸਾਡੇ ਪੁਰਾਤਨ ਸਥਾਨਾਂ ।ਅਰਚਹੲੳੋ-ਲੋਗਚਿੳਲ ਸਟਿੲਸ॥ ਤੇ ਟਰੈਕਟਰ ਹੀ ਫਿਰਾ ਦਿਤੇ ਤੇ ਨਾ ਪੂਰਿਆ ਜਾਣ ਵਾਲਾ ਨੁਕਸਾਨ ਕੀਤਾ।
ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਨੂੰ ਇਸ ਨੇ ਹੋਰ ਵਧਾਇਆ ਤੇ ਉਨ੍ਹਾਂ ਸਕੂਲਾਂ ਦੀਆਂ ਗਰਾਂਟਾਂ ਜਾਰੀ ਰੱਖੀਆਂ ਜਿਹੜੇ ਹਿੰਦੀ ਮੀਡੀਅਮ ਰਾਹੀਂ ਸਿੱਖਿਆ ਦੇ ਰਹੇ ਸਨ।
ਪਾਰਲੀਮੈਂਟ ਦੀ ਕਾਰਵਾਈ ਦੇਖਦਿਆਂ ਤਾਂ ਸ.ਰਮ ਆਇਆ ਕਰਦੀ ਸੀ ਜਦੋਂ ਦੇਖੀਦਾ ਸੀ ਕਿ ਕਦੀ ਕੋਈ ਅਕਾਲੀ ਆਪਣਾ ਮੂੰਹ ਨਹੀਂ ਖੋਲ ਰਿਹਾ।ਕਿਸੇ ਵੇਲੇ ਇਸ ਦੇ ਅੱਠ ਅੱਠ ਐਮ ਪੀ ਸਨ। ਇਸ ਨੇ ਕਦੀ ਵੀ ਕੋਈ ਗੱਲ ਨਾ ਮਨਵਾਈ ਜਦ ਕਿ ਕਈ ਵੇਰਾਂ ਇਨਾਂ ਹੱਥ ਪਾਸਕੂ ਹੁੰਦਾ ਸੀ। ਇਨ੍ਹਾਂ ਨਾਲੋਂ ਤਾਂ ਮਮਤਾ ਬੰਗਾਲਣ ਹੀ ਕਿਤੇ ਕਾਮਯਾਬ ਨਿਕਲੀ।
ਇਨ੍ਹਾਂ ਨੇ ਸਭ ਤੋਂ ਵੱਡਾ ਧ੍ਰੋਹ ਕੀਤਾ ਜਦ ਬੀ ਜੇ ਪੀ ਨੇ ਫੈਸਲਾਂ ਲਿਆ ਕਿ ਦਰਿਆ ਹੁਣ ਕੇਂਦਰ ਦੇ ਅਧਿਕਾਰ ਹੇਠ ਹੋਣਗੇ ਯਾਨਿ ਕਿ ਸੂਬਿਆਂ ਤੋਂ ਪਾਣੀਆਂ ਦਾ ਹੱਕ ਖੋਹ ਲਿਆ। ਇਸ ਨੇ ਬਿਨਾਂ ਸ.ਰਤ ਭਾਜਪਾ ਦੀ ਮਦਦ ਕੀਤੀ ਤਾਂ ਇਹ ਇਕੋ ਗੱਲ ਹੀ ਮਨਵਾ ਪਾਇਆ ਸੀ ਕਿ ਇਸਦੇ ਲੜਕੇ ਨੂੰ ਵਜ.ੀਰ ਬਣਾਇਆ ਜਾਵੇ। ਫਿਰ ਆਪਣੇ ਨਜ.ਦੀਕੀ ਰਿਸ.ਤੇਦਾਰ ਢੀਂਡਸਾਂ ਸਾਹਿਬ ਨੂੰ ਵਜ.ੀਰ ਬਣਵਾਇਆ।
ਇਸ ਨੇ ਫਿਰਕਾਪ੍ਰਸਤ ਹਿੰਦੂ ਜਮਾਤ ਬੀ .ਜੇ .ਪੀ ਦਾ ਅੰਨੇਵਾਹ ਸਾਥ ਦਿਤਾ। ਅਕਾਲੀ ਦਲ ਦੇ ਪਵਿਤਰ ਨਾ ਤੇ ਇਕ ਇਤਹਾਸਿਕ ਕਲੰਕ ਲੱਗਾ ਜਦੋਂ ਇਸ ਨੇ ਪੋਟੋ ਵਰਗੇ ਇਨਸਾਨੀਅਤ ਵਿਰੋਧੀ ਕਨੂੰਨ ਦੇ ਹੱਕ ਵਿਚ ਵੋਟ ਪਵਾਈ। ਅਜੇਹੇ ਅਨੇਕਾਂ ਉਦਾਹਰਣ ਹਨ। ਉਹ ਅਕਾਲੀ ਦਾਲ ਜਿਹੜਾ ੰੀਸ਼ਅ ਤੇ ਠਅਧਅ ਵਿਰੁਧ ਜੇਲਾਂ ਭਰਿਆ ਕਰਦਾ ਸੀ। ਮਦਰਾਸ ਦੇ ਵਾਇਕੋ ਨੇ ਵੀ ਪੋਟਾ ਦੇ ਹੱਕ 'ਚ ਵੋਟ ਪਾਈ ਸੀ ਤੇ ਅੱਜ ਐਨ ਉਸੇ ਪੋਟਾ ਦੇ ਤਹਿਤ ਜੇਲ ਵਿਚ ਹੈ। ਅਗਾਹ ਇਹੋ ਕੁਝ ਸੱਚੇ ਅਕਾਲੀਆਂ ਦਾ ਹੋਣਾ ਹੈ।
ਇਹ ਇਕ ਪਾਸੇ ਤੇ ਭਰਿਸ.ਟ ਰਵਿੰਦਰ ਪਾਲ ਸਿੰਘ ਸਿੱਧੂ ਵਰਗੇ ਅਫਸਰਾਂ ਨੂੰ ਕੇਂਦਰੀ ਕਮਿਸ਼ਨ ੂ.ਫ.ਸ਼.ਛ ਦਾ ਮੈਂਬਰ ਬਣਾਉਣ ਵਾਸਤੇ ਜੋਰ ਲਾ ਰਿਹਾ ਸੀ ਤੇ ਦੂਜੇ ਪਾਸੇ ਇਕ ਨੇਕ ਸਿੱਖ ਅਫਸਰ ਏਅਰ ਮਾਰਸ.ਲ ਐਮ ਐਸ ਸ.ੇਖੋਂ ਨੇ ਜਦੋਂ ਇਸ ਤੱਕ ਪਹੁੰਚ ਕੀਤੀ ਕਿ ਉਸ ਨਾਲ ਬੇਇਨਸਾਫੀ ਹੋ ਰਹੀ ਹੈ, ਤਾਂ ਇਸ ਨੇ ਉਸਦੀ ਲਿਖਤੀ ਸ.ਕਾਇਤ ਦੀ ਕਾਪੀ ਹੀ ਸੈਂਟਰ ਕੋਲ ਭੇਜ ਦਿਤੀ ਤੇ ਵੱਡਾ ਵਿਸ.ਵਾਸ.ਘਾਤ ਕੀਤਾ ਸਿਰਫ. ਇਸ ਕਰਕੇ ਸੇਖੋਂ ਸਾਹਿਬ ਨੇ ਚਿੱਠੀ ਥੱਲੇ ਪਹੀਏ ਨਹੀਂ ਸਨ ਲਾਏ।
ਅੱਜ ਗੁਪਤ ਤੋਰ ਤੇ ਪੰਜਾਬ ਦਾ ਵੱਡਾ ਮਾਇਕ ਸ਼ੋਸ਼ਣ ਹੋ ਰਿਹਾ ਹੈ। ਤੇ ਵਿਤਕਰੇ ਅਧੀਨ ਪੰਜਾਬ ਚੋਂ ਸਰਮਾਇਆ ਬਾਹਰ ਕੱਢਿਆ ਜਾ ਰਿਹਾ ਹੈ। ਇਸ ਨੇ ਆਪਣੇ ਅੱਛੇ ਸੰਬੰਧਾਂ ਦਾ ਕੋਈ ਫਾਇਦਾ ਨਾ ਲਿਆ। ਤੇ ਇਸ ਨੀਤੀ ਵਿਚ ਕੋਈ ਤਬਦੀਲੀ ਨਾ ਲਿਆ ਸਕਿਆ। ਇੰਡਸਟਰੀ ਨੂੰ ਤਾਂ ਇਸ ਨੇ ਤਬਾਹ ਹੀ ਕਰ ਕੇ ਰਖ ਦਿਤਾ। ਭਾਰਤ ਦੀ ਆਜਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਬਣੀ ਜਿਸ ਨੇ ਇੰਡਸਟਰੀ ਵਾਸਤੇ ਕੋਈ ਪਾਲਿਸੀ ਹੀ ਨਾਂ ਐਲਾਨੀ। ਇਹ ਸਰਮਾਏਦਾਰਾਂ ਨੂੰ ਪੰਜਾਬ 'ਚ ਪੈਸਾ ਲੁਆਉਣ ਪੱਖੋਂ ਪੂਰੀ ਤਰਾਂ ਨਾ ਕਾਮਯਾਬ ਰਿਹਾ।
ਉਤਰਾਖੰਡ ਸੂਬਾ ਬਣਾਉਣ ਵਾਸਤੇ ਲੋਕ ਸੰਘਰਸ. ਕਰ ਰਹੇ ਸਨ। ਬਾਦਲ ਨੇ ਸਿੱਖਾਂ ਨੂੰ ਸੇਧ ਦੇਣ ਦੀ ਬਿਜਾਏ ਇਨ੍ਹਾਂ ਕੋਲੋਂ ਇਨਕਲਾਬ ਦੀ ਵਿਰੋਧਤਾ ਕਰਵਾ ਦਿਤੀ। ਪਹਾੜੀਆਂ ਤੇ ਸਿੱਖਾਂ ਦੀ ਪੱਕੀ ਦੁਸ਼ਮਣੀ ਪਵਾ ਦਿਤੀ ਇਸ ਨਾ ਸਮਝ ਸ.ਖਸ. ਨੇ।
ਮਹਾਰਾਜੇ ਰਣਜੀਤ ਸਿੰਘ ਦੀ ਤਾਜਪੋਸ਼ੀ ਦੇ ਨਾਂ ਤੇ ਇਥੇ ਵੱਡਾ ਡਰਾਮਾ ਕੀਤਾ ਗਿਆਂ। ਵਾਜਪੇਈ ਸਾਹਬ ਨੇ 400 ਕਰੋੜ ਰੁਪਿਆ ਲਾਉਣ ਦਾ ਵਾਇਦਾ ਕੀਤਾ ਪਰ ਅਜ ਦਿਨ ਤਕ ਇਸ ਵਿਚੋ ਇਕ ਕੌਡੀ ਵੀ ਨਹੀ ਲਗੀ।
ਵਿਦਵਾਨਾਂ ਨੂੰ ਪਤਾ ਹੈ ਕਿ ਬੱਚਿਆਂ ਦੀ ਪੜਾਈ ਦੇ ਸਲੇਬਸ ਵਿੱਚ ਸਿੱਖ ਤੇ ਪੰਜਾਬ ਵਿਰੋਧੀਆਂ ਨੇ ਬਹੁਤ ਰੋਲ ਘਚੋਲਾ ਪਾ ਰੱਖਿਆ ਹੈ। ਪੰਜਾਬ ਮੋਨੀਟਰ ਨੇ ਇਸ ਸੰਬੰਧ ਵਿਚ ਵਿਸਥਾਰ ਪੂਰਬਕ ਰਿਪੋਰਟ ਛਾਪ ਕੇ ਇਸ ਤੱਕ ਭੇਜੀ ਵੀ ਸੀ। ਇਸ ਨੇ ਪੰਜਾਬ ਬੋਰਡ ਦੇ ਟੈਕਸਟ ਬੁਕਾਂ ਤੇ ਸਲੇਬਸ ਨੂੰ ਸੋਧਣ ਵਾਸਤੇ ਕੁਝ ਨਾ ਕੀਤਾ ਤੇ ਮਸਲਾ ਜਿਓਂ ਤਾਂ ਤਿਓਂ ਹੈ।
ਇਹੋ ਗੱਲ ਅੱਜ ਯੁਨੀਵਰਸਿਟੀਆਂ ਵਿਚ ਚਲ ਰਹੀ ਹੈ ਕਿ ਉਥੇ ਵੀ ਪੰਜਾਬ ਤੇ ਲੋਕ ਵਿਰੋਧੀ ਖੋਜਾਂ ਕਰਵਾਈਆਂ ਜਾ ਰਹੀਆਂ ਹਨ। ਸਗੋਂ ਕੂਕਿਆਂ ਦੇ ਨਾਂ ਤੇ ਵੀ ਯੂਨੀਵਰਸਿਟੀਆਂ ਵਿਚ ਕੁਰਸੀਆਂ ਰਖਵਾ ਦਿਤੀਆਂ।
ਅੱਜ ਪੰਜਾਬ ਦੇ ਗਵਾਂਢੀ ਸੂਬਿਆਂ ਜੰਮੂ-ਕਸ.ਮੀਰ, ਹਿਮਾਚਲ, ਉਤਰਾਂਚਲ, ਰਾਜਸਥਾਨ ਵਿਚ ਜਾ ਕੇ ਸਿੱਖ ਜ.ਮੀਨ ਨਹੀਂ ਖਰੀਦ ਸਕਦੇ। ਪਰ ਪੰਜਾਬ ਵਿਚ ਆ ਕੇ ਬਾਹਰ ਦੇ ਬਈਏ ਜਾਇਦਾਦ ਬਣਾ ਸਕਦੇ ਹਨ। ਇਸ ਜਿਆਦਤੀ ਨੂੰ ਖਤਮ ਕਰਨ ਵਾਸਤੇ ਇਸ ਨੇ ਕੁਝ ਨਾ ਕੀਤਾ। ਉਲਟਾ ਬਈਆਂ ਦੇ ਰਾਸ.ਨ ਕਾਰਡ ਤੇ ਵੋਟਾਂ ਬਣਾਉਣ ‘ਚ ਲਗੇ ਰਹੇ।
ਪਿਛਲੇ ਪੰਜ ਸਾਲ ਤਾਂ ਇਹ ਧਰਮ ਦੇ ਪਿਛੇ ਹੱਥ ਧੋ ਕੇ ਪਿਆ ਰਿਹਾ। ਅਕਾਲ ਤਖਤ ਦੇ ਸਿਧਾਂਤ ਦਾ ਇਸ ਚੰਗਾ ਜਲੂਸ ਕੱਢਿਆ ਇਸ ਅਜਿਹੇ ਦਾਗੀ ਬੰਦੇ ਜੱਥੇਦਾਰ ਬਣਾ ਦਿਤੇ ਜਿਨਾਂ ਪੀ ਸੀ ਓ ਤੋ ਖੜੇ ਖੜੇ ਹੀ ਹੁਕਮਨਾਮੇ ਜਾਰੀ ਕਰ ਦਿਤੇ। ਇਕ ਔਰਤ ਨੂੰ ਕਮੇਟੀ ਦਾ ਪ੍ਰਧਾਨ ਬਣਾ ਕੇ ਇਸ ਚੰਗਾ ਕੰਮ ਕੀਤਾ ਸੀ। ਪਰ ਬੀਬੀ ਜੀ ਨੇ ਤੇ ਭਰਸ.ਟਾਚਾਰ ਗੁਰਦੁਆਰਿਆਂ ‘ਚ ਖੁੱਲੇ ਆਮ ਕਰ ਦਿਤਾ। ਬੀਬੀ ਜੀ ਤੇ ਕੁੜੀ ਮਾਰਨ ਦਾ ਵੱਡਾ ਇਲਜਾਮ ਲੱਗਾ ਸੀ ਜਿਸ ਕਰਕੇ ਉਸਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀ ਪਰ ਜਨਾਬ ਨੇ ਸਿੱਖ ਧਰਮ ਦਾ ਚੰਗਾ ਜਲੂਸ ਕਢਵਾਇਆ। ਹੁਣ ਬਡੂੰਗਰ ਸਾਹਬ ਨੂੰ ਇਕੋ ਇਕ ਪ੍ਰੋਗਰਾਮ ਦੇ ਕੇ ਭੇਜਿਆ ਗਿਆ ਹੈ ਕਿ ਅਕਾਲ ਤਖਤ ਦੇ ਸਿਧਾਂਤ ਨੂੰ ਪੂਰੀ ਤਰਾਂ ਖਤਮ ਕਰ ਦਿਤਾ ਜਾਵੇ।
ਅੱਜ ਗਲੀਆਂ- ਮੁਹੱਲੀਆਂ ‘ਚ ਰੇਡੀਓ ਤੇ ਟੀ .ਵੀ ਚੈਨਲ ਖੁੱਲ ਗਏ ਹਨ। ਸਿੱਖਾਂ ਦੀ ਚਿਰੋਕਣੀ ਮੰਗ ਸੀ ਕਿ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਰੇਡੀਓ ਤੇ ਵੀ ਤੋਂ ਹੋਵੇ। ਸੁਣਿਆ ਜਾ ਰਿਹਾ ਹੈ ਇਸ ਮਸਲੇ ਵਿਚ ਇਨ੍ਹਾਂ ਖੁੱਦ ਕਮੇਟੀ ਵੱਲੋਂ ਪ੍ਰਸਾਰਣ ਸ.ੁਰੂ ਕਰਨ ਦੇ ਬਿਜਾਏ ਇਕ ਕੰਪਨੀ ਕੋਲੋਂ ਕਰੋੜਾਂ ਰੁਪਏ ਅੰਦਰ ਖਾਤੇ ਲੈ ਲਏ ਤੇ ਲੰਗੜਾ ਰਿਲੇਅ ਸ.ੁਰੂ ਕਰਵਾਇਆ।
ਸਿੱਖੀ ਤੇ ਪੰਜਾਬੀ ਵਿਰੋਧੀ ਪ੍ਰੋਗਰਾਮ ਟੀ .ਵੀ ਤੇ ਦਿਖਾਏ ਜਾ ਰਹੇ ਹਨ ਇਨ੍ਹਾਂ ਨੂੰ ਠੱਲ ਪਾਉਣ ਬਾਬਤ ਤਾਂ ਬਾਦਲ ਸਾਹਿਬ ਕੋਲੋਂ ਉਮੀਦ ਕਰਨੀ ਆਪਣੇ ਆਪ ਨਾਲ ਧੋਖਾ ਹੋਵੇਗਾ।
ਸਿੱਖ ਵਿਦਵਾਨਾਂ ਜਦੋਂ ਨਾਨਕਸ.ਾਹੀ ਜੰਤਰੀ ਲਾਗੂ ਕਰਨੀ ਚਾਹੀ ਕਮੇਟੀ ਨੇ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਮਤਾ ਪਾਸ ਕਰ ਲਿਆ ਸੀ ਤੇ ਇਨੇ ਆਪਣੇ ਹੀ ਬੰਦਿਆ ਦੀ ਅੰਦਰ ਖਾਤੇ ਵਿਰੋਧਤਾ ਕੀਤੀ। ਜੰਤਰੀ ਦਾ ਲਾਗੂ ਹੋਣਾ ਕੈਂਸਲ ਕਰਵਾ ਦਿਤਾ।
ਸਾਕਾ ਨੀਲਾ ਤਾਰਾ ਸਮੇਂ ਸਿੱਖਾਂ ਦੇ ਬਹੁਮੁੱਲੇ ਹੱਥ ਲਿਖਤ ਪੁਰਾਤਨ ਖਰੜੇ ਫੌਜ/ ਸੀ .ਬੀ .ਆਈ ਚੁੱਕ ਕੇ ਲੈ ਗਈ ਸੀ। ਸਰਕਾਰ ਨੇ ਇਕ ਤਰਾਂ ਇਹ ਗੱਲ ਮੰਨ ਵੀ ਲਈ ਸੀ ਪਰ ਫਿਰ ਵੀ ਰਤਾ ਭਰ ਵੀ ਕੋਸਿ.ਸ. ਨਾ ਕੀਤੀ ਉਨ੍ਹਾਂ ਨੂੰ ਛੁਡਾਉਣ ਦੀ। ਉਹ ਕੀਮਤੀ ਦਸਤਾਵੇਜ ਅਜ ਵੀ ਪੰਥ ਤੋਂ ਵਿਛੋੜੇ ਹੋਏ ਹਨ।
ਖਾਲਸੇ ਦੀ ਤੀਸਰੀ ਸ.ਤਾਬਦੀ ਮੌਕੇ ਵੀ ਸਿੱਖਾਂ ਨਾਲ ਫਰੇਬ ਹੀ ਕੀਤਾ ਤੇ ਐਂਵੇ ਖੇਡ ਖਿਡੌਣੇ, ਪਾਰਕਾਂ ਆਦਿ ਦੇ ਕੇ ਪ੍ਰਚਾਇਆ। ਕੇਂਦਰ ਨੇ 100 ਕਰੋੜ ਰੁਪਏ ਮੰਜੂਰ ਕੀਤੇ ਤੇ ਲੋਕੀ ਇਲਜਾਮ ਲਾ ਰਹੇ ਹਨ ਕਿ 50 ਕਰੋੜ ਰੁਪਏ ਰਾਸ.ਟਰੀ ਸਿੱਖ ਸੰਗਤ (ਞ। ਛ। ਛ) ਨੂੰ ਦੇ ਦਿਤੇ।
ਅਕਤੂਬਰ 1997 ਵਿਚ ਇੰਗਲੈਂਡ ਦੀ ਮਹਾਰਾਣੀ ਨੇ ਪੰਜਾਬ ਆਉਣਾ ਸੀ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਗੁਜਰਾਲ ਨੇ ਇਕ ਸਿੱਖ ਵਿਰੋਧੀ ਗੁਪਤ ਗੱਲ ਕੀਤੀ ਸੀ ਜੋ ਕਿਸੇ ਤਰਾਂ ਛੱਪ ਗਈ। ਇਨ੍ਹਾਂ ਅਕਾਲੀਆਂ ਨੇ ਕਦੀ ਅੱਧੀ ਜ.ਬਾਨ ਨਾਲ ਵੀ ਗੁਜਰਾਲ ਸਾਹਿਬ ਕੋਲ ਵਿਰੋਧ ਨਾ ਜਿਤਾਇਆ। ਖੈਰ ਓਸੇ ਗੁਜਰਾਲ ਨੇ ਰਾਣੀ ਤੇ ਹੁਕਮ ਚਾੜ ਦਿਤਾ ਕਿ ਉਹ ਅੰਮ੍ਰਿਤਸਰ ਆ ਤਾਂ ਸਕਦੀ ਹੈ ਪਰ ਕੁਝ ਬੋਲ ਨਹੀਂ ਸਕੇਗੀ। ਉਦੋਂ ਕੁਝ ਸਰਕਾਰੀ ਹਿੰਦੂ ਸੰਗਠਨ ਧਮਕੀਆਂ ਦੇ ਰਹੇ ਸਨ ਇਸ ਦੀ ਸਰਕਾਰ ਨੇ ਉਨਾਂ ਦੀਆਂ ਧਮਕੀਆਂ ਦਾ ਕੋਈ ਜੁਆਬ ਨਾ ਦਿਤਾ।
1997 ਵਿਚ ਦੁਰਗਿਆਨਾ ਮੰਦਰ ਦੀ ਕਾਰ ਸੇਵਾ ਵੇਲੇ ਸਿੱਖਾਂ ਨੂੰ ਬਦਨਾਮ ਕਰਨ ਖਾਤਰ ਬੰਬ ਧਮਾਕਾ ਕਰਵਾਇਆ ਗਿਆ ਸੀ। ਇਸ ਨੂੰ ਸਾਰਾ ਪਤਾ ਲੱਗ ਗਿਆ ਸੀ ਕਿ ਧਮਾਕੇ ਪਿਛੇ ਕੌਣ ਹੈ। ਇਸ ਨੇ ਇਸ ਬਾਬਤ ਕਦੀ ਕੋਈ ਜਿ.ਕਰ ਨਾ ਕੀਤਾ।
ਇਸ ਨੂੰ ਬਕਾਇਆ ਰਿਪੋਰਟਾਂ ਮਿਲੀਆਂ ਸਨ ਕਿ ਪੰਜਾਬ ਵਿਚ ਮਜ.ਬੀਆਂ ਨੂੰ ਧੜਾ ਧੜ ਈਸਾਈ ਬਣਾਇਆ ਜਾ ਰਿਹਾ ਹੈ, ਇਨ੍ਹੇ ਸਗੋਂ ਈਸਾਈਆਂ ਨੂੰ ਗਰਾਂਟਾਂ ਦੇ ਦੇ ਨਿਵਾਜਿਆ। ਚੰਗਾ ਮਜ.ਾ ਆਇਆ ਜਦੋਂ ਈਸਾਈਆਂ ਇਸ ਨੂੰ ਵੋਟਾਂ ਦੇ ਵਕਤ ਅੰਗੂਠਾ ਦਿਖਾਇਆ।
ਇਹ ਗੱਲ ਜਾਹਰ ਹੋ ਚੁਕੀ ਹੈ ਕਿ ਕਿਵੇਂ ਅਕਾਲੀ ਵਰਕਰ ਵੀ ਨਸ.ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ.ਾਮਲ ਹੋ ਚੁਕੇ ਸਨ। ਬੜੇ ਸ.ਰਮ ਨਾਲ ਲਿਖਣਾ ਪੈ ਰਿਹਾ ਹੈ ਕਿ ਇਕ ਸ.੍ਰੋਮਣੀ ਕਮੇਟੀ ਮੈਂਬਰ ਵੀ ਫੜਿਆ ਜਾ ਚੁਕਾ ਹੈ। ਇਥੇ ਅੰਮ੍ਰਿਤਸਰ ਵਿਚ ਜਨਵਰੀ ਦੇ ਮਹੀਨੇ ਜਦ ਇਕ ਨਸ.ੇ ਬਣਾਉਣ ਵਾਲੇ ਕਾਰਖਾਨੇਦਾਰ ਨੂੰ ਸੈਂਟਰ ਦਾ ਐਕਸਾਈਜ. ਤੇ ਕਸਟਮ ਕਮਿਸ.ਨਰ ਗ੍ਰਿਫਤਾਰ ਕਰਨ ਲੱਗਾ ਸੀ ਤਾਂ ਅਫਵਾਹ ਹੈ ਕਿ ਬਾਦਲ ਸਾਹਿਬ ਨੇ ਉਸ ਨੂੰ ਗ੍ਰਿਫਤਾਰੀ ਤੋ ਬਚਾਉਣ ਖਾਤਰ ਅੱਡੀਆਂ ਭਾਰ ਹੋ ਹੋ ਜੋਰ ਲਾਇਆ ਸੀ।
ਬਿਆਸ ਡੇਰੇ ਵਾਲਿਆਂ ਕਿਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਡੇਰੇ ਦੇ ਅੰਦਰ ਦੀਆਂ ਸੜਕਾਂ ਮੁਰੰਮਤ ਮੰਗਦੀਆਂ ਹਨ ਤੇ ਉਨਾਂ ਨੂੰ ਇਕ ਕਰੋੜ ਰੁਪਿਆ ਦਿਤਾ ਜਾਵੇ। ਬਾਦਲ ਸਹਿਬ ਨੇ ਕਹਿ ਦਿਤਾ ਕਿ ਤੁਸੀ ਸਾਨੂੰ ਐਸਟੀਮੇਟ ਭੇਜੋ ਫਿਰ ਦੇਖਦੇ ਹਾਂ। ਉਨ੍ਹਾਂ ਐਸਟੀਮੇਟ ਤਿੰਨ ਕਰੋੜ ਦਾ ਭੇਜ ਦਿਤਾ। ਬਾਦਲ ਸਾਹਬ ਡੇਰੇ ਤੇ ਐਨੇ ਖੂਸ਼ ਹੋਏ ਕਿ ਸਿੱਧਾ 30 (ਤੀਹ) ਕਰੋੜ ਰੁਪਿਆ ਡੇਰੇ ਨੂੰ ਭੇਜ ਦਿਤਾ। ਇਹ ਤਾਂ ਇਕ ਉਦਾਹਰਣ ਹੈ। ਤੇ ਪੰਜਾਬ ਵਿਚ ਕੋਈ 300 ਸਾਧ ਡੇਰਾ ਹੈ। ਯਨਿ ਸਿਖੀ ਵਿਰੋਧੀਆਂ ਨੂੰ ਬਾਦਲ ਸਾਹਬ ਨੇ ਖੂਬ ਮਜਬੂਤ ਕੀਤਾ।
ਅਸੀ ਸਮਝਦੇ ਸਾਂ ਕਿ ਬਾਦਲ ਸਹਿਬ ਵੱਖਵਾਦ ਦੇ ਖਿਲਾਫ ਹੈ ਉਂਜ ਪੰਜਾਬ ਪ੍ਰਤੀ ਸੁਹਿਰਦ ਹੈ। ਇਹ ਸਾਡਾ ਭਰਮ ਸੀ ਬਾਦਲ ਨੇ ਤਾਂ ਪੰਜਾਬ ਨੂੰ ਕੰਗਾਲ ਕਰਨ 'ਚ ਕੋਈ ਕਸਰ ਨਾਂ ਛੱਡੀ। ਬਾਦਲ ਸਾਹਿਬ ਦਾ ਪੂਰੇ ਪੰਜ ਸਾਲ ਇਕ ਹੀ ਪ੍ਰੋਗਰਾਮ ਰਿਹਾ ਕਿ ਸਿੱਖਾਂ ਦੇ ਮਨਾਂ 'ਚੋ ਪੰਥ ਤੇ ਪੰਜਾਬ ਪ੍ਰਸਤੀ ਦੀ ਭਾਵਨਾ ਨੂੰ ਜੜੋਂ ਖਤਮ ਕੀਤਾ ਜਾਵੇ।ਪ੍ਰਮਾਤਮਾ ਇਸ ਤਾਂਤਰਿਕਾਂ ਦੇ ਸ਼ਰਧਾਲੂ ਨੂੰ ਲੰਮੀ ਆਯੂ ਬਖਸ਼ੇ।ੰ
ਅਕਾਲੀਆਂ ਤੇ ਇਕ ਝਾਤ
ਇਕ ਅਕਾਲ ਪੁਰਖ ਨੂੰ ਮੰਨਣ ਵਾਲਿਆਂ ਨੂੰ ਅਕਾਲੀ ਕਹਿੰਦੇ ਹਨ ਤੇ ਪਹਿਲਾ ਅਕਾਲੀ ਖੁੱਦ ਗੁਰੂ ਨਾਨਕ ਸੀ। ਸਿਧਾਂਤਕ ਤੌਰ ਤੇ ਹਉਮੈ ਦੇ ਤਿਆਗੀ ਇਨ੍ਹਾਂ ਲੋਕਾਂ ਵਿਚ ਜਿਆਦਾ ਤੇਰ ਮੇਰ ਨਹੀ ਹੁੰਦੀ ਤੇ ਮੌਤ ਤੋਂ ਭੈ ਭੀਤ ਨਹੀਂ ਹੁੰਦੇ। ਮੁੱਢ ਕਦੀਮ ਤੋਂ ਹੀ ਇਹ ਲੋਕ ਹਲੀਮੀ ਰਾਜ ਦੀ ਕਾਇਮੀ ਦਾ ਸੁਫਨਾ ਸੰਜੋਈ ਰੱਖਦੇ ਰਹੇ ਹਨ। 1708 ਈ . ਵਿਚ ਅਖੀਰੀ ਗੁਰੂ ਜਦੋਂ ਜੋਤੀ ਜੋਤ ਸਮਾ ਗਏ, ਤਾਂ ਸੱਚੀ ਮੁੱਚੀ ਇਕ ਚਮਤਕਾਰ ਵਾਪਰਿਆ। ਗੁਰੂ ਨੇ ਗਿਣਤੀ ਦੇ ਪੰਜ ਅਕਾਲੀਆਂ ਨੂੰ ਬੰਦਾ ਬਹਾਦਰ ਦੀ ਅਗਵਾਈ ਹੇਠ ਪੰਜਾਬ ਵੱਲ ਪੰਜ ਤੀਰ ਦੇ ਕੇ ਰਵਾਨਾ ਕਰ ਦਿਤਾ ਤੇ ਇਨ੍ਹਾਂ ਨੇ ਪੰਜਾਬ ‘ਚ ਆਉਦਿਆਂ ਹੀ ਤੜਥੱਲ ਮਚਾ ਦਿਤੀ ਤੇ ਦਿਨਾਂ ਵਿਚ ਪਹਾੜ ਜਿੱਡੀ ਹਿੰਦ ਹਕੂਮਤ ਦੀਆਂ ਸਰਹੰਦ ਸਮੇਤ ਕਈ ਰਿਆਸਤਾਂ ਡੇਗ ਲਈਆਂ। ਇਨ੍ਹਾਂ ਦਾ ਇਸ ਇਲਾਕੇ ‘ਚ ਰਾਜ ਹੋ ਗਿਆ ਜੋ 1849 ਤੱਕ ਟੁਟਵੇ ਤੌਰ ਤੇ ਜਾਰੀ ਰਿਹਾ ਤੇ ਫਿਰ ਇਹ ਅੰਗਰੇਜ.ਾਂ ਦੇ ਗੁਲਾਮ ਹੋ ਗਏ।
ਭਾਰਤ ਦੀ ਆਜਾਦੀ ਦੀ ਲੜਾਈ ਅਕਾਲੀਆਂ ਨੇ ਕਾਂਗਰਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੀ। ਕਿਉਂਕਿ ਸਿੱਧ ਪੱਧਰੀ ਸੋਚ ਹੋਣ ਕਰਕੇ ਇਹ ਲੋਕ ਰਾਜਨੀਤੀ ਦੇ ਡੂੰਗੇ ਦਾਅ ਪੇਚ ਨਹੀਂ ਸਮਝ ਪਾਉਦੇ।
ਆਜਾਦੀ ਮਿਲਦਿਆਂ ਸਾਰ ਕਾਂਗਰਸ ਨੇ ਸਿੱਖਾਂ ਨਾਲ ਗੁਲਾਮਾਂ ਵਾਲਾ ਵਿਹਾਰ ਸ.ੁਰੂ ਕਰ ਦਿਤਾ। ਉਦੋਂ ਤੋਂ ਲੈ ਕੇ ਅਕਾਲੀ ਕਾਗਰਸੀਆਂ ਦੀਆਂ ਜਿਆਦਤੀਆਂ ਖਿਲਾਫ. ਜੱਦੋ ਜਹਿਦ ਕਰਦੇ ਆ ਰਹੇ ਹਨ ਤੇ ਭਾਰਤੀਆਂ ਨੂੰ ਬਾਰ ਬਾਰ ਮੁਲਕ ਪ੍ਰਤੀ ਆਪਣੀ ਸੁਹਿਰਦਤਾ ਬਾਰੇ ਦੱਸਦੇ ਹਨ।
।ਅੱਸੀਆਂ ਦੇ ਦਹਾਕੇ ਵਿਚ ਆਖਰ ਕਾਂਗਰਸ ਨੇ ਸਿੱਖਾਂ ਨੂੰ ਟਿਕਾਣੇ ਲਾਉਣ ਦੀ ਠਾਣੀ। ਫਿਰ ਇਨ੍ਹਾਂ ਜੱਦੋ ਜਹਿਦ ਧਰਮ ਯੁੱਧ ਮੋਰਚੇ ਦੇ ਰੂਪ ‘ਚ ਅਰੰਭੀ ਤੇ ਨਿਸ.ਾਨਾ ਰੱਖਿਆ ਭਾਰਤ ਦੇ ਅੰਦਰ ਖੁੱਦਮੁਖਤਿਆਰੀ। ਖੁੱਦ ਪ੍ਰਕਾਸ. ਸਿੰਘ ਬਾਦਲ ਵੀ ਓਨੀ ਦਿਨੀ ਪੂਰੇ ਜਾਹੋ ਜਲਾਲ ਵਿਚ ਸਨ ਤੇ ਇਥੋਂ ਤੱਕ ਕਿ ਭਾਰਤ ਦੇ ਸੰਵਿਧਾਨ ਨੂੰ ਵੀ ਬਕਾਇਦਾ ਦਿਲੀ ਜਾ ਕੇ ਸੰਕੇਤਕ ਤੌਰ ਤੇ ਸਾੜਿਆ ਕਰਦੇ ਸਨ। ਕਈ ਲੋਕਾਂ ਦਾ ਵਿਚਾਰ ਹੈ ਕਿ ਅਕਾਲੀਆਂ ਤੋਂ ਕਾਗਰਸ ਚਿਰੋਕਣੀ ਦੁਖੀ ਸੀ ਤੇ ਐਮਰਜੈਂਸੀ ਵੇਲੇ ਜੋ ਇਨਾਂ ਦਾ ਰੋਲ ਰਿਹਾ ਉਸ ਤੋਂ ਕਾਗਰਸ ਹੋਰ ਜਿਆਦਾ ਖਫਾ ਹੋ ਗਈ।"ਕਿ ਜਦ ਬਾਕੀ ਹਿੰਦੁਸਤਾਨ ਚੁਪ ਹੈ ਤੇ ਇਨ੍ਹਾਂ ਨੂੰ ਜਿਆਦਾ ਹੀ ਤਕਲੀਫ ਹੈ।" ਕਹਿਦੇ ਨੇ ਕਿ ਉਦੋਂ ਤਹਿ ਹੋਇਆ ਕਿ ਸਿੱਖਾਂ ਨੂੰ ਅਹਿਸਾਸ ਦੁਵਾਇਆ ਜਾਏ ਕਿ ਇਸ ਮੁਲਕ ਵਿਚ ਉਨਾਂ ਦੀ ਹੈਸੀਅਤ ਗੁਲਾਮਾਂ ਵਾਲੀ ਹੈ।ਤੇ ਇਸ ਉਪਰੰਤ ਹੀ ਸੰਨ '84 ਦਾ ਭਾਣਾ ਵਰਤਿਆ।
ਉਸ ਉਪਰੰਤ ਫਿਰ ਹਥਿਆਰਬੰਦ ਸੰਘਰਸ. 1986 ਤੋਂ ਸ.ੁਰੂ ਹੋ ਗਿਆ। ਜਿਸ ਵਿਚ ਤਿੰਨ ਤਰਾਂ ਦੇ ਲੋਕ ਸ.ਾਮਲ ਹੋਏ 1- ਸਿੱਖ ਸਟੂਡੈਂਟ ਫੈਡਰੇਸ.ਨ ਦੇ ਕਈ ਲੜਕੇ, ਜੋ ਸਿੱਖੀ ਸਿਧਾਤਾਂ ਦਾ ਗਿਆਨ ਰੱਖਦੇ ਸਨ। 2- ਉਨ੍ਹਾਂ ਦੀ ਸਮਾਜ ਵਿਚ ਚੜਤ ਦੇਖ ਕੇ ਬਹੁਤੇ ਉਹ ਮੁੰਡੇ ਜਿਹਨਾਂ ਨੂੰ ਸਿੱਖ ਸਿਧਾਂਤ ਤੇ ਇਤਿਹਾਸ ਦਾ ਗਿਆਨ ਨਹੀਂ ਸੀ, ਭਾਵ ਜਿਹੜੇ ਨਾਮ ਬਾਣੀ ਤੇ ਨਾਨਕ ਦੇ ਸੱਚ ਦੇ ਸਿਧਾਂਤ ਤੋਂ ਕੋਹਾਂ ਦੂਰ ਸਨ। ਅਤੇ 3- ਉਨ੍ਹਾਂ ਦੇ ਨਾਲ ਹੀ ਇਕ ਬਹੁਤ ਵੱਡੀ ਫੌਜ ਗੁੰਡੇ ਅਨਸਰਾਂ ਤੇ ਕਾਲੀਆਂ ਬਿਲੀਆਂ ਦੀ ਸਰਕਾਰ ਨੇ ਵਾੜ ਦਿਤੀ। ਦੂਸਰੀ ਅਤੇ ਤੀਸਰੀ ਪਾਲ ਦੇ ਮੰਡਿਆਂ ਨੂੰ ਅਸੀਂ ਨਕਲੀ ਜਾਂ ਜਾਹਲੀ ਖਾਲਿਸਤਾਨੀ ਕਹਾਂਗੇ। ਪਹਿਲੀ ਪਾਲ ਦੇ ਬਹੁਤੇ ਮੁੰਡੇ ਸ.ੁਰੂ ‘ਚ ਹੀ ਮਾਰੇ ਗਏ ਤੇ ਫਿਰ ਲੀਡਰੀ ਦੂਸਰੀ ਜਾਂ ਤੀਸਰੀ ਪਾਲ ਨੇ ਸਾਂਭ ਲਈ। ਇਨ੍ਹਾਂ ਦੋਨਾਂ ਕਿਸਮਾਂ ਨੂੰ ਪਤਾ ਨਹੀ ਹੀ ਸੀ ਕਿ ਉਹ ਕੀਹ ਕਰ ਰਹੇ ਹਨ। ਖੁਫੀਆਂ ਅਜੈਸੀਆਂ ਨੇ ਇਕ ਕਾਰਗਰ ਜਾਲ ਵਿਛਾ ਰੱਖਿਆਂ ਸੀ ਤੇ ਇਹਨਾਂ ਅਣਭੋਲ ਲੋਕਾਂ ਨੇ ਹਲੀਮੀ ਰਾਜ. ਦੀ ਕਾਇਮੀ ਦੇ ਨਾਂ ਤੇ ਜੋ ਕੁੱਝ ਕੀਤਾ ਹੈ ਉਨੂੰ ਇਥੇ ਦੁਹਰਾਉਣ ਦੀ ਜਰੂਰਤ ਨਹੀ ਬਸ ਇਨ੍ਹਾਂ ਹੀ ਕਹਿ ਦੇਣਾ ਕਾਫੀ ਹੋਵੇਗਾ ਕਿ ਲੋਕਾਂ ਆਪ ਮੁਹਾਰੇ ਕਹਿਣਾ ਸ.ੁਰੂ ਕਰ ਦਿਤਾ ‘ਕੀਹ ਇਹੋ ਜਿਹਾ ਹੋਵੇਗਾ ਸਿੱਖ ਰਾਜ?‘ ਖੈਰ ਦੁਨੀਆਂ ‘ਚ ਹਲੀਮੀ ਰਾਜ ਦੀ ਰੱਜ ਕੇ ਬਦਨਾਮੀ ਕਰਵਾਈ ਗਈ। ਨਿਹੱਥੇ, ਬੇਕਸ.ੂਰ ਬੱਚੇ ਬੁਢੇ ਔਰਤਾਂ ਲੜਕੀਆਂ ਨੁੰ ਕਤਲ ਕੀਤਾ ਗਿਆ। ਕਤਲ ਜਾਂ ਤਾਂ ਦੂਸਰੀ ਤੇ ਤੀਸਰੀ ਪਾਲ ਦੇ ਖਾਲਿਸਤਾਨੀ ਕਰ ਰਹੇ ਸਨ ਜਾਂ ਫਿਰ ਅਜੀਤ ਸਿੰਘ ਸੰਧੂ,ਕੇ .ਪੀ ਐਸ ਗਿੱਲ ਵਰਗੇ ਪੁਲਸੀਏ। ਸਨ ਸਾਰੇ ਹੀ ਸਿੱਖੀ ਭੇਸ ਵਿਚ।
1992 ਤੋਂ 1997 ਤੱਕ ਕੇ ਪੀ ਐਸ ਗਿੱਲ ਤੇ ਬੇਅੰਤ ਸਿੰਘ ਦਾ ਰਾਜ. ਰਿਹਾ। ਇਹ ਵੀ ਦੋਨੋ ਸਿੱਖ ਭੇਸ ਵਿਚ ਸਨ। ਹਜਾਰਾ ਦੀ ਗਿਣਤੀ ਵਿਚ ਨਕਲੀ ਖਾਲਿਸਤਾਨੀਆਂ ਦੇ ਨਾਲ ਬੇਦੋਸ.ੇ ਸਿੱਖ ਮਾਰੇ ਇਨ੍ਹਾਂ।
No comments:
Post a Comment