Home » , » ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਪੰਥਕ ਆਗੂਆਂ ਤੋ ਗੁਪਤ ਮੀਟਿੰਗਾਂ ਬਾਰੇ ਪੁਛਦੀਆਂ ਰਹਿਣਗੀਆਂ

ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਪੰਥਕ ਆਗੂਆਂ ਤੋ ਗੁਪਤ ਮੀਟਿੰਗਾਂ ਬਾਰੇ ਪੁਛਦੀਆਂ ਰਹਿਣਗੀਆਂ

Even the coming generations will continue to ask about the secret meetings that took place between the Sikh leaders and Govt of India representatives before the attack on Golden Temple.

ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਪੰਥਕ ਆਗੂਆਂ ਤੋ ਗੁਪਤ ਮੀਟਿੰਗਾਂ ਬਾਰੇ ਪੁਛਦੀਆਂ ਰਹਿਣਗੀਆਂ

 -ਗੁਰਚਰਨਜੀਤ ਸਿੰਘ ਲਾਂਬਾ
ਸਾਕਾ ਨੀਲਾ ਤਾਰਾ ਸਿੱਖ ਪੰਥ ਨਾਲ ਵਾਪਰੇ ਘੱਲੂਘਾਰਿਆਂ ਦੀ ਲੜੀ ਤੇ ਪੰਥ ਨਾਲ ਕੀਤੇ ਵਿਸਾਹਘਾਤ, ਅਤੇ ਵਿਤਕਰਿਆਂ ਦੇ ਡਰਾਮੇ ਦਾ ਅਖੀਰਲਾ ਸੀਨ ਸੀ ।ਜਿਸਦਾ ਨਾਸੂਰ ਹਮੇਸ਼ਾਂ ਵਗਦਾ ਰਹੇਗਾ।
ਸਾਕਾ ਨੀਲਾ ਤਾਰਾ ਬਾਰੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਹਾਂ ਨੇ ਆਪਣੇ ਆਪਣੇ ਪੱਖ ਬਾਰੇ ‘ਵ੍ਹਾਈਟ ਪੇਪਰ’ ਜਾਰੀ ਕੀਤੇ। ਸਰਕਾਰ ਦਾ ਵਾਈਟ ਪੇਪਰ ਜੁਲਾਈ, '84 ਵਿਚ ਹੋਰ ਕਈ ਜ਼ਬਾਨਾਂ ਦੇ ਨਾਲ ਨਾਲ ਪੰਜਾਬੀ ਵਿਚ ਵੀ ਛਾਪਿਆ ਗਿਆ। ਪਰ ਸ਼੍ਰੋਮਣੀ ਕਮੇਟੀ ਦਾ ਵਾਈਟ ਪੇਪਰ ਕਈ ਸਾਲ ਮਗਰੋਂ ਅਤੇ ਕਾਫੀ ਟਾਲਮਟੋਲੇ ਦੇ ਬਾਅਦ ਅੰਗਰੇਜ਼ੀ ਵਿਚ ਛਾਪਿਆ ਗਿਆ ਅਤੇ ਇਸ ਦੀ ਕੀਮਤ  ਤਿੰਨ ਸੌ ਰੁਪਏ ਰਖੀ ਗਈ।
ਕਿਉਕਿ ਭਾਰਤ ਸਰਕਾਰ ਦੇ ਵਾਈਟ ਪੇਪਰ  ਵਿਚ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤਕ ਭਾਰਤ ਸਰਕਾਰ ਦੇ ਨੁਮਾਇੰਦਿਆਂ, ਅਤੇ ਪੰਥਕ ਆਗੂਆਂ ਵਿਚਕਾਰ ਅਲੱਗ ਅਲੱਗ ਥਾਵਾਂ ਤੇ 25 ਮੀਟਿੰਗਾਂ ਹੋਈਆਂ।ਸਰਕਾਰ ਵਲੋਂ ਨਸ਼ਰ ਕੀਤੀ ਗਈ ਇਸ ਸੂਚੀ ਵਿਚ 9 ਗੁਪਤ ਮੀਟਿੰਗਾਂ ਦਾ ਵੀ ਵੇਰਵਾ ਹੈ।
ਮੀਟਿੰਗਾਂ ਦੀ ਤਰੀਕਾਂ-
16.10.'81,         26.11.'81,           23.10.'81,          24.10.'81,          05.04.'82,          11.01.'83,          18.01.'83,         16.11.'82,          17.11.'82,          17.01.'83,         24.01.'84,         27.03.'84,          28.03.'84,          29.03.'84,          21.04. '84          26.05.'84

 ਸਿੱਖਾਂ ਦੇ ਨੁੰਮਾਇਦੇ-
ਪੀ. ਐਸ. ਬਾਦਲ (11), ਜੀ. ਐਸ. ਟੋਹਰਾ (10) , ਐਚ. ਐਸ. ਲੋਂਗੋਵਾਲ,(3),  ਐਸ. ਐਸ. ਬਰਨਾਲਾ (8), ਬਲਵੰਤ ਸਿੰਘ (6), ਭਾਨ ਸਿੰਘ (2) , ਆਰ. ਐਸ. ਭਾਟੀਆ (2) , ਪੀ. ਐਸ.ਓਬਰਾਏ (1), ਰਵੀ ਇੰਦਰ ਸਿੰਘ (5), ਅਜੀਤ ਸਿੰਘ ਸਰਹੱਦੀ(1), ਸੁਖਜਿੰਦਰ ਸਿੰਘ (1), ਜੇ. ਐਸ. ਤਲਵੰਡੀ(1), ਬਲਵੰਤ ਸਿੰਘ ਰਾਮੂਵਾਲੀਆ(3), ਆਰ. ਐਸ. ਚੀਮਾ(3)

ਸਰਕਾਰ ਤਰਫੋਂ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ:-
 ਇੰਦਰਾ ਗਾਂਧੀ, ਕਰਿਸ਼ਨਾਸਵਾਮੀ ਰਾਓ ਸਾਹਿਬ, ਪੀ. ਸੀ. ਅਲੈਗਜ਼ੈੰਡਰ, ਟੀ. ਐਨ. ਚੁਰਵੇਦੀ,  ਸ੍ਰੀ ਪੀ.ਵੀ.ਨਰਸਿੰਘ ਰਾਵ,  ਜ਼ੈਲ ਸਿੰਘ, ਪ੍ਰਨਾਬ ਮੁਕਰਜੀ,  ਪੀ. ਸੀ. ਸੇਠੀ, ਆਰ ਵੈਨਕਟਰਮਨ,  ਸ਼ਿਵ ਸ਼ੰਕਰ  ਸ਼੍ਰੀ ਅਮਰਿੰਦਰ ਸਿੰਘ,  ਰਾਜੀਵ ਗਾਂਧੀ,   ਐਮ. ਐਮ.  ਕੇ. ਵਲੀ,ਪ੍ਰੇਮ ਕੁਮਾਰ
ਇਹ ਇਕ ਅੱਟਲ ਸੱਚਾਈ ਹੈ ਕਿ ਪੰਥਕ ਆਗੂਆਂ ਦੀ ਹਰ ਆਵਾਜ਼ ਤੇ ਕੌਮ ਦੇ ਹਰ ਵਰਗ ਨੇ ਤਨ-ਮਨ-ਧਨ ਨਾਲ ਸਿਰ ਤਲੀ ਤੇ ਧਰ ਕੇ ਆਪਣਾ ਫਰਜ਼ ਪੂਰਾ ਕੀਤਾ ਹੈ। ਉਕਤ ਮੀਟਿੰਗਾ ਪੰਥਕ ਆਗੂਆਂ ਦੇ ਕਿਸੇ ਨਿਜੀ ਕਾਰਜ ਲਈ ਨਹੀਂ ਸਨ।  ਸੋ ਇਸ ਸਾਰੇ ਘੱਲੂ-ਘਾਰੇ ਦਾ ਲੇਖਾ ਜੋਖਾ ਕਰਨ ਅਤੇ ਪੰਥਕ ਆਗੂਆਂ ਵਲੋਂ ਇਹਨਾਂ ਮੀਟਿੰਗਾਂ ਵਿਚ ਹੋਈ ਕਾਰਵਾਈ ਜਾਣਨ ਦਾ ਕੌਮ ਨੂੰ ਪੂਰਾ ਪੂਰਾ ਹੱਕ ਹੈ ਅਤੇ ਇਹਨਾਂ ਆਗੂਆਂ ਦਾ ਇਹ ਇਖਲਾਕੀ ਫਰਜ਼ ਹੈ ਕਿ ਇਹਨਾਂ ਗੁਪਤ ਅਤੇ ਦੂਜੀਆਂ ਮੀਟਿੰਗਾ ਵਿਚ ਹੋਈ ਕਾਰਵਾਈ ਨੂੰ ਪੰਥ ਨੂੰ ਦੱਸਣ।ੰ
Share this article :

No comments:

Post a Comment

 

Punjab Monitor