Hieun Tsang's China-Patti Identified- Chhina & Cheema Jatts are of Chinese Origin ਹਿਊਨ ਸਾਂਗ ਦੀ ਚੀਨਾ ਪੱਟੀ ਲਭ ਲਈ। ਛੀਨੇ ਤੇ ਚੀਮੇ ਜੱਟ ਮੂਲ ਵਿਚ ਚੀਨੀ ਸਨ।
ਇਸ ਲਿੰਕ ਵਿਚ ਦੇਖੋ See in this link
1. Press Note in English
2. ਪ੍ਰੈਸ ਨੋਟ ਪੰਜਾਬੀ ਵਿਚ Press note in Punjabi

3. ਫੋਟੋਆਂ ਕੈਪਸ਼ਨ ਸਮੇਤ Photos with captions
5.ਯੂਟਿਊਬ ਵੀਡੀਓ ਲਿੰਕ Video Chhina Means China
++++++++++++++++++++
+++++++++++++++++++
++++++++++++++++++++
B.S. Goraya an author and a famous archaeology
lover today released a video where he has claimed of having identified
mound of village Harsha Chhina in Amritsar district as China-Patti the
site of once a capital city, mentioned by 7th C. Chinese traveller
Hieun Tsang or Xuanzang where the traveller stayed for 14 months.
It
may be recalled that there was difference of opinion among the
historians as to the location of China Patti as some believed that Patti
town of district Taran Taran was China Patti. Goraya claims that he has
finally settled the issue by identifying the concentration of erstwhile
Chinese immigrants around this mound. He claims that he has proved that
sub-caste Chhina of the Jatts are infact those Chinese immigrants who
were settled by Emperor Kanishaka in 1st C. AD. Goraya has identified
about a dozen villages of Chhina Jatts around the mound.
The
Chhina mound is near the triad of Chhina villages called Harsha Chhina
on Ajnala Amritsar road, 11 kms from Amritsar and 3 kms from Rajasansi
Intenational Airport. About a thousand years ago Chhina Patti was a
flourishing capital city of the state called China-Patti or the Chinese
strip of territory between the river Ravi and Satluj. There is evidence
that this state existed at least for about 700 years.
Hieun Tsang
has very clearly written that when Kanishaka annexed territory of some
Chinese kings, as a surety he brought with him relatives of the subdued
kings as hostages. But Kanishaka not only treated these hostage well,
he allotted them certain territories. China Patti is one. Chinese
immigrants from west of Yellow river of China were given different names
at different places of Punjab. Here they were called Chhina while those
settled in Sialkot- Gujranwala (present Pakistan) were called Cheema.
Goraya
claims that when Chinese introduced themselves they would say, "I am
China" the Punjabis took this as Chhina. Also with the passage of 4-6
centuries they looked different from Chinese.
The video also shows
faces of Uyghur Chinese and these are compared with Chhina residents.
Goraya claims there is a striking similarity among them despite a
departure of about 2000 years.
While protagonists of Patti could
not satisfy parameters of distances and directions as given by Hieun
Tsang the father of Indian archeology Sir Alexander Cunnigham favoured
the Chhina mound as China Patti. But the historians wanted some
clinching evidence. Goraya's discovery of Chhina villages around mound
namely Harsha Chhine – Ucha Qilla, Wichla Qilla, Shehbazpur, Dalam,
Lalla, Kukranwala, Varnali, Jhanjhoti, Tola Nangal, Bagga Chhina Kalan,
Bagga Chhina Khurd, Dhandial, Nepal, Jastarwal, Chhina Karam Singh etc.
finally settled that the mound is the remains of China Patti which was
plundered and destroyed first by anti-Buddhist Hindu rulers and finally
Muslim invaders like Mehmood Gazanvi. Goraya claims that there is no
such Chhina village or colony near Patti town.
According to Hieun
Tsang, Chhina was a very prominent Buddhist centre where 500 monks
lived. There were 10 monastaries in the Chhina Patti state and 8
prominent temples.
According to Goraya, a Buddhist from Canada has all along supported this research project which lasted for 5 months.

It is explained in the video why the Chinese
immigrants were later absorbed into Jatt mainstream of Punjab. It is
claimed in the video that in the ancient past there was a greater social
interaction between the Chinese and Punjabis.
In the end of video
an emotional appeal is made to the Punjabis for preservation of the
mounds while most of the mounds in Punjab have since been demolished for
cultivation and residential purposes.
The video can be viewed at:
www.youtube.com/kartarpursahib (Title- Chhina means China)
+++++++++++++++++++
PRESS RELEASE
ਪ੍ਰੈਸ ਰਿਲੀਜ਼
ਅੰਮ੍ਰਿਤਸਰ, 9 ਨਵੰਬਰ ( ) ਅੰਮ੍ਰਿਤਸਰ ਦੇ ਲਿਖਾਰੀ ਤੇ ਪ੍ਰਸਿਧ ਪੁਰਾਤਤਵ ਪ੍ਰੇਮੀ ਬੀ.ਐਸ.ਗੁਰਾਇਆ ਨੇ ਅੱਜ ਇਕ ਖੋਜ ਵੀਡੀਓ ਯੂਟਿਊਬ ਤੇ ਜਾਰੀ ਕਰਕੇ ਸਾਬਤ ਕੀਤਾ ਹੈ ਕਿ ਰਾਜਾਸਾਂਸੀ ਹਵਾਈ ਅੱਡੇ ਨੇੜੇ ਜਿਹੜਾ ਛੀਨਾ ਥੇਹ ਮੌਜੂਦ ਹੈ ਉਹ ਹੀ ਚੀਨੀ ਯਾਤਰੀ ਹਿਊਨ ਸਾਂਗ ਵਾਲੀ ਚੀਨਾ ਪੱਟੀ ਹੈ। ਵਿਦਵਾਨ ਨੇ ਦਾਵਾ ਕੀਤਾ ਹੈ ਕਿ ਛੀਨਾ ਹੀ ਕਿਸੇ ਵੇਲੇ ਛੀਨਾਪੱਟੀ ਰਿਆਸਤ ਦੀ ਰਾਜਧਾਨੀ ਸੀ ਤੇ ਇਸ ਦਾ ਸਭ ਤੋਂ ਵੱਡਾ ਸਬੂਤ ਦਿਤਾ ਹੈ ਹਜ਼ਾਰਾਂ ਦੀ ਗਿਣਤੀ ਵਿਚ ਨੇੜੇ ਤੇੜੇ ਛੀਨਾ ਗੋਤ ਦੇ ਜੱਟ ਲੋਕਾਂ ਦੀ ਮੌਜੂਦਗੀ ਜੋ ਮੂਲ ਵਿਚ ਚੀਨੀ ਸਨ।ਇਸ ਖੋਜ ਵਿਚ ਕਨੇਡਾ ਦੇ ਬੋਧੀ ਵਿਦਵਾਨ ਸੁਤੇ ਪ੍ਰਕਾਸ਼ ਆਹੀਰ ਨੇ ਵੀ ਯੋਗਦਾਨ ਪਾਇਆ ਹੈ। ਵੀਡਿਓ ਹੈਰਾਨ ਕਰ ਦਿੰਦਾ ਹੈ ਕਿ ਕਿਵੇ ਕੋਈ ਰਾਜਧਾਨੀ ਸ਼ਹਿਰ ਵੀ ਤਬਾਹ ਹੋ ਸਕਦਾ ਹੈ।
ਯਾਦ ਰਹੇ ਅੱਜ ਤੋਂ 1400 ਸਾਲ ਪਹਿਲਾਂ ਚੀਨੀ ਯਾਤਰੀ ਹਿਊਨ ਸਾਂਗ ਜੰਬੂਦੀਪ (ਓਦੋ ਭਾਰਤੀ ਉਪ ਮਹਾਂਦੀਪ ਦਾ ਨਾਂ) ਦੀ ਯਾਤਰਾ ਤੇ ਆਇਆ ਸੀ ਤੇ ਜਿਸ ਦਾ ਸਫਰਨਾਮਾ ਭਾਰਤ ਦਾ ਸਭ ਤੋਂ ਭਰੋਸੇਯੋਗ ਇਤਹਾਸਕ ਸਰੋਤ ਹੈ। ਉਸ ਨੇ ਲਿਖਿਆ ਹੈ ਕਿ ਉਹ 14 ਮਹੀਨੇ ਚੀਨਾ ਪੱਟੀ ਰਿਹਾ ਤੇ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਮੌਜੂਦਗੀ ਬਾਰੇ ਮੱਤ ਭੇਦ ਸਨ। ਜੋ ਇਸ ਖੋਜ ਨੇ ਮਿਟਾ ਦਿਤੇ ਹਨ।
ਖੋਜ ਵੀਡੀਓ ਅਨੁਸਾਰ ਅਜਨਾਲੇ ਵਾਲੀ ਸੜਕ ਨੇੜੇ ਮੌਜੂਦ, ਛੀਨਾ ਥੇਹ ਜਾਂ 50 ਫੁੱਟ ਉੱਚਾ ਟਿੱਬਾ ਜੋ ਰਾਜਾਸਾਂਸੀ ਹਵਾਈ ਅੱਡੇ ਤੋਂ 3 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 11 ਕਿ.ਮੀ. ਹੈ, ਦੂਰ ਅਤੀਤ ਵਿਚ ਵੱਡਾ ਸ਼ਹਿਰ ਸੀ ਜਿਸ ਦਾ ਨਾਂ ਸੀ ਛੀਨਾ ਪੱਟੀ ਤੇ ਸਿਰਫ ਏਨਾ ਹੀ ਨਹੀਂ, ਇਹ ਰਾਜਧਾਨੀ ਸੀ, ਛੀਨਾ ਪੱਟੀ ਦੇਸ਼ ਦੀ ਜੋ ਦਰਿਆ ਰਾਵੀ ਤੇ ਸਤਲੁਜ ਦਰਮਿਆਨ ਬਣਦੀ ਹੈ। ਇਹ ਰਿਆਸਤ ਕੋਈ 1000 ਕੁ ਸਾਲ ਤਕ ਕਾਇਮ ਰਹੀ ਹੋਵੇਗੀ। ਘੱਟੋ ਘੱਟ 700 ਸਾਲ ਦੇ ਤਾਂ ਸਬੂਤ ਵੀ ਹੈਗੇ ਨੇ।
ਚੀਨੀ ਯਾਤਰੀ ਹਿਊਨ ਸਾਂਗ ਨੇ ਬੜਾ ਸਪਸ਼ੱਟ ਲਿਖਿਆ ਹੈ ਕਿ 600 ਸਾਲ ਪਹਿਲਾਂ ਭਾਵ ਕਨਿਸ਼ਕ ਰਾਜੇ ਦੇ ਵੇਲੇ ਚੀਨ ਦੀ ਪ੍ਰਸਿੱਧ ਨਦੀ 'ਪੀਲੀ ਨਦੀ' ਦੇ ਲਹਿੰਦੇ ਇਲਾਕੇ 'ਚੋਂ ਕਈ ਰਾਜਿਆਂ ਨੇ ਕਨਿਸ਼ਕ ਦੀ ਅਧੀਨਗੀ ਕਬੂਲੀ ਹੋਈ ਸੀ ਤੇ ਜਮਾਨਤ ਜਾਂ ਗਰੰਟੀ ਦੇ ਤੌਰ ਤੇ ਆਪਣੇ ਰਿਸ਼ਤੇਦਾਰ ਕਨਿਸ਼ਕ ਕੋਲ ਬੈਠਾਏ ਹੋਏ ਸਨ। ਜਾਂ ਇਹ ਕਹਿ ਲਓ ਕਨਿਸ਼ਕ ਕੋਲ ਯਰਗਮਾਲ ਸਨ। ਪਰ ਕਨਿਸ਼ਕ ਨੇ ਇਹਨਾਂ ਨੂੰ ਗੁਜਾਰੇ ਲਈ ਰਾਵੀ ਤੇ ਸਤਲੁਜ ਦਰਮਿਆਨ ਦੀ ਪੱਟੀ ਜਗੀਰ ਵਜੋਂ ਦਿਤੀ ਹੋਈ ਸੀ। ਇਸ ਪੱਟੀ ਵਿਚ ਚੀਨੀਆਂ ਦੀ ਹਕੂਮਤ ਹੋਣ ਕਰਕੇ ਇਹਨੂੰ ਚੀਨਾ ਪੱਟੀ ਕਿਹਾ ਜਾਂਦਾ ਸੀ।
ਖੋਜ ਵੀਡੀਓ ਅਨੁਸਾਰ 1000 ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੇ ਚੀਨ ਨਾਲ ਬੜੇ ਗੂੜੇ ਸੰਬੰਧ ਸਨ ਤੇ ਬੜੀ ਆਵਾਜਾਈ ਰਿਹਾ ਕਰਦੀ ਸੀ। ਕਿਉਂਕਿ ਮਹਾਂਤਮਾ ਬੁੱਧ ਭਾਰਤ ਵਿਚ ਪੈਦਾ ਹੋਏ ਤੇ 2000 ਸਾਲ ਪਹਿਲਾਂ ਪੂਰਾ ਚੀਨ ਬੋਧੀ ਬਣ ਚੁੱਕਾ ਸੀ।ਅਕਸਰ ਬੋਧੀ ਭਿਕਸ਼ੂ ਚੀਨ ਤੋਂ ਭਾਰਤ ਆਇਆ ਕਰਦੇ ਸਨ। ਪੰਜਵੀਂ ਸਦੀ ਵਿਚ ਇਥੇ ਫਾਈਹਾਨ ਆਇਆ ਤੇ 6 ਵੀਂ ਸਦੀ ਵਿਚ ਸੌਂਗ ਯਾਨ ਆਇਆ।
ਵਿਦਵਾਨਾਂ ਅਨੁਸਾਰ ਮਹਾਂਰਾਜਾ ਕਨਿਸ਼ਕ ਨੇ ਚੀਨੀਆਂ ਨੂੰ ਤਿੰਨ ਵੱਖਰੇ ਸਥਾਨ ਅਲਾਟ ਕੀਤੇ ਸਨ ਤਾਂ ਹੀ ਤਾਂ ਚੀਨੀਆਂ ਦੇ ਤਿੰਨ ਵੱਖਰੇ ਨਾਂ ਮਿਲਦੇ ਹਨ। ਕਿਤੇ ਉਨਾਂ ਦਾ ਨਾਂ ਛੀਨੇ ਪਿਆ ਤੇ ਕਿਤੇ ਚੀਮੇ ਤੇ ਕਿਤੇ ਉਹ ਤੁੰਗ ਅਖਵਾਏ।ਚੀਨ ਦੇ ਨਿਵਾਸੀਆਂ ਨੂੰ ਅਸੀ ਚੀਨੀ ਕਹਿੰਦੇ ਹਾਂ, ਪਰ ਜਦੋਂ ਕੋਈ ਚੀਨੀ ਆਪਣੀ ਵਾਕਫੀਅਤ ਜਾਂ ਇੰਟਰੋਡਕਸ਼ਨ ਦਿੰਦਾ ਹੈ ਤਾਂ ਆਪਣੇ ਬਾਰੇ ਓਹ ਕਹਿਦਾ "ਮੈਂ ਚੀਨਾ ਹਾਂ।" ਪੰਜਾਬੀ ਲੋਕ ਅਕਸਰ ਹੀ ਕਿਸੇ ਦਾ ਨਾਂ ਵਿਗਾੜ ਕੇ ਆਪਣੇ ਹੀ ਲਹਿਜੇ ਵਿਚ ਢਾਲ ਕੇ ਲੈਂਦੇ ਹਨ। ਚੀਨੇ ਕਹਿਣ ਦੀ ਬਿਜਾਏ ਪੰਜਾਬੀਆਂ ਨੇ ਓਨਾਂ ਨੂੰ ਛੀਨੇ ਕਿਹਾ। ਨਾਲੇ ਫਿਰ ਕੁਝ ਸਦੀਆਂ ਬਾਦ ਛੀਨੇ ਚੀਨਿਆਂ ਤੋਂ ਕੁਝ ਵਖਰੇ ਹੀ ਤਾਂ ਦਿਸਣ ਲਗ ਪਏ ਸੀ। ਚੀਨੇ ਦਾ ਛੀਨਾ ਜਾਂ ਚੀਮਾ ਬਣਨਾ ਇਸ ਕਰਕੇ ਜਰੂਰੀ ਵੀ ਹੋ ਗਿਆ ਸੀ।
ਸੋ ਚੀਨਾ ਪੱਟੀ ਦੇ ਇਲਾਕੇ ਵਿਚ ਜਿਹੜੇ ਚੀਨੇ ਬੈਠੇ ਉਹ ਛੀਨੇ ਅਖਵਾਏ ਤੇ ਦੂਸਰੇ ਪਾਸੇ ਗੁਜਰਾਂਵਾਲਾ- ਸਿਆਲਕੋਟ ਵਿਚ ਜਿਹੜੇ ਬੈਠੇ ਸਨ ਉਨਾਂ ਦਾ ਦੇਸੀ ਨਾਂ ਬਣਿਆ ਚੀਮੇ।
ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਪਛਾਣ ਬਾਬਤ ਮੱਤਭੇਦ ਸਨ। ਕਿਉਕਿ ਬਹੁਤਿਆਂ ਤਰਨ ਤਾਰਨ ਜਿਲੇ ਦੇ ਇਤਹਾਸਿਕ ਕਸਬੇ ਪੱਟੀ ਨੂੰ ਹੀ ਚੀਨਾ ਪੱਟੀ ਮੰਨਿਆ ਹੈ ਪਰ ਹਿਊਨ ਸਾਂਗ ਨੇ ਸਥਾਨ ਦੀਆਂ ਜਲੰਧਰ ਜਾਂ ਸਾਗਲਾ ਹਿਲ ਤੋਂ ਜੋ ਦੂਰੀਆਂ ਤੇ ਦਿਸ਼ਾਵਾਂ ਦਿਤੀਆਂ ਹਨ ਉਹ ਪੱਟੀ ਦੇ ਮਾਫਕ ਨਹੀ ਆਉਦੀਆਂ। ਹਾਲਾਂਕਿ ਭਾਰਤੀ ਪੁਰਾਤਤਵ ਦੇ ਪਿਤਾਮਾ ਅਲੈਗਜੈਂਡਰ ਕਨਿੰਘਮ ਨੇ ਵੀ ਬੜੀ ਖੋਜ ਬੀਨ ਉਪਰੰਤ ਛੀਨੇ ਵਾਲੇ ਥੇਹ ਨੂੰ ਹੀ ਚੀਨਾ ਪੱਟੀ ਮੰਨਿਆਂ ਹੈ।
ਵਿਦਵਾਨ ਬੀ.ਐਸ.ਗੁਰਾਇਆ ਉਰਫ ਭਬੀਸ਼ਨ ਸਿੰਘ ਨੇ ਇਸ ਵੀਡਿਓ ਵਿਚ ਸਾਬਤ ਕੀਤਾ ਹੈ ਕਿ ਜੱਟਾਂ ਦੀ ਛੀਨਾ ਗੋਤ ਹੀ ਦਰਅਸਲ ਓਈਗਰ ਮੂਲ ਦੇ ਚੀਨੀ ਰਾਜੇ ਹਨ ਜਿਨਾਂ ਨੂੰ ਮਹਾਰਾਜਾ ਕਨਿਸ਼ਕ ਨੇ ਪਹਿਲੀ ਸਦੀ ਈਸਵੀ ਵਿਚ ਇਥੇ ਬੈਠਾਇਆ ਸੀ। ਗੁਰਾਇਆ ਨੇ ਵੀਡੀਓ ਵਿਚ ਚੀਨੀ ਚਿਹਰੇ ਦਿਖਾਏ ਹਨ ਤੇ ਨਾਲ ਨਾਲ ਛੀਨੇ ਲੋਕਾਂ ਦੇ ਚਿਹਰੇ ਵਿਖਾਏ ਹਨ।
ਛੀਨਾ ਥੇਹ ਦੁਆਲੇ ਕੋਈ ਦਰਜਨ ਕੁ ਪਿੰਡ ਮੂਲ ਚੀਨੀਆਂ ਜਾਂ ਛੀਨਿਆਂ ਦੀ ਪਛਾਣ ਕੀਤੀ ਹੈ ਜਿਸ ਕਰਕੇ ਨੇ ਇਹ ਨਿਰਸੰਦੇਹ ਹੀ ਸਾਬਤ ਹੋ ਜਾਂਦਾ ਹੈ ਕਿ ਛੀਨਾ ਥੇਹ ਹੀ ਚੀਨਾ ਪੱਟੀ ਹੈ। ਖੁਦ ਥੇਹ ਦੇ ਲਾਗੇ ਜਿਹੜੇ ਤਿੰਨ ਪਿੰਡ ਥੇਹ ਤੋਂ ਉਜੜ ਕੇ ਬਣੇ ਉਹ ਵੀ ਤਿੰਨ ਛੀਨੇ ਗੋਤ ਦੇ ਜੱਟਾਂ ਦੇ ਹਨ। ਹਰਸ਼ਾ ਛੀਨਾ ਭਾਵ–-ੳੁੱਚਾ ਕਿਲਾ, ਵਿਚਲਾ ਕਿਲਾ ਤੇ ਸਾਬਾਜਪੁਰ। ਫਿਰ ਨੇੜੇ ਹੀ ਕੁੱਕੜਾਂਵਾਲਾ, ਵਰਨਾਲੀ, ਬੱਗਾ ਛੀਨਾ, ਬੱਗਾ ਛੀਨਾ ਵੱਡਾ, ਦਾਲਮ, ਲੱਲਾ, ਤੋਲਾ ਨੰਗਲ, ਝੰਝੋਟੀ, ਜਸਤਰਵਾਲ ਛੀਨਾ, ਛੀਨਾ ਕਰਮ ਸਿੰਘ, ਨੇਪਾਲ, ਅਤੇ ਢੰਡਿਆਲ ਆਦਿ। ਹਾਲਾਂਕਿ ਇਥੇ ਕੁਝ ਮੁਸਲਮਾਨ ਛੀਨਿਆਂ ਦੇ ਵੀ ਪਿੰਡ ਸਨ ਜੋ 1947 ਵੇਲੇ ਪਾਕਿਸਤਾਨ ਜਾਂ ਚੁੱਕੇ ਹਨ। ਸੋ ਚੀਨਿਆਂ ਜਾਂ ਛੀਨਿਆਂ ਦੇ ਪਿੰਡਾ ਦਾ ਵੱਡਾ ਸਮੂਹ ਇਸ ਇਲਾਕੇ ਵਿਚ ਹੋਣਾਂ ਇਹ ਵੱਡਾ ਸਬੂਤ ਹੈ ਕਿ ਇਹੋ ਹੀ ਚੀਨਾ ਪੱਟੀ ਜਾਂ ਛੀਨਾ ਪੱਟੀ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਦੂਸਰੇ ਪਾਸੇ ਤਰਨ ਤਾਰਨ ਵਾਲੀ ਪੱਟੀ ਲਾਗੇ ਛੀਨਿਆਂ ਜਾਂ ਚੀਨਿਆਂ ਦੀ ਅਜਿਹੀ ਕੋਈ ਬਸਤੀ ਨਹੀ ਹੈ।
ਯੂਟਿਊਬ ਤੇ ਪਏ ਵੀਡਿਓ ਵਿਚ ਓਈਗਰ-ਚੀਨੀਆਂ ਤੇ ਛੀਨਿਆਂ ਦੇ ਚਿਹਰੇ ਵਿਖਾ ਕੇ ਦੋਵਾਂ ਵਿਚ ਸਮਾਨਤਾ ਦਿਖਾਈ ਗਈ ਹੈ। ਯੂਟਿਊਬ ਦਾ ਲਿੰਕ ਇਸ ਪਰਕਾਰ ਹੈ:-………………
ਹਿਊਨ ਸਾਂਗ ਅਨੁਸਾਰ ਛੀਨਾ ਬਹੁਤ ਹੀ ਪ੍ਰਸਿੱਧ ਬੋਧੀ ਸਥਾਨ ਸੀ ਜਿਥੇ 500 ਬੋਧੀ ਭਿਖਸ਼ੂ ਵੀ ਰਹਿਦੇ ਸਨ ਤੇ ਛੀਨਾ ਪੱਟੀ ਦੇਸ਼ ਵਿਚ 10 ਸੰਘ ਨੇ ਭਾਵ ਵੱਡੀਆਂ ਮੋਨੈਸਟਰੀਆਂ ਜਾਂ ਮੱਠ।
ਹਿਊਨ ਸਾਂਗ ਛੀਨਿਆਂ 'ਚ ਕੋਈ 14 ਮਹੀਨੇ ਰਿਹਾ। ਜਨਵਰੀ 634 ਈ. ਤੋਂ ਮਾਰਚ 635 ਈ. ਤੱਕ ਅਤੇ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ।
ਬੋਧੀ ਅਹਿੰਸਾ ਤੇ ਅਮਨ ਦੇ ਪੁਜਾਰੀ ਗਿਣੇ ਗਏ ਹਨ। ਇਤਹਾਸ 'ਚ ਆਉਂਦਾ ਹੈ ਕਿ ਕਈ ਰਾਜਿਆਂ ਨੇ ਬੋਧੀਆਂ ਨੂੰ ਹਜਾਰਾਂ ਲੱਖਾਂ ਦੀ ਤਾਦਾਦ ਵਿਚ ਕਤਲ ਕੀਤਾ ਸੀ। ਮੀਹੀਰਕੁਲ ਹੂਨ ਨੇ ਦਰਿਆਵਾਂ ਵਿਚ ਡੋਬ ਡੋਬ ਕੇ ਬੋਧੀ ਭਿਕਸ਼ੂਆਂ ਦਾ ਕਤਲੇਆਮ ਕੀਤਾ ਸੀ। ਏਸੇ ਤਰਾਂ ਪਹਿਲਾਂ ਮਹਾਰਾਜਾ ਪੁਸ਼ਮਿੱਤਰ ਸ਼ੁੰਗ ਨੇ ਲੱਖਾਂ ਬੋਧੀ ਮਾਰੇ ਸਨ।ਉਂਜ ਪੰਜਾਬ ਵਿਚ ਬੁਧ ਧਰਮ ਪੂਰਾ 1000 ਸਾਲ ਜੀਂਦਾ ਰਿਹਾ।
ਪਰ ਸਵਾਲ ਉਠਦੈ ਚੀਨੇ ਜਾਂ ਛੀਨੇ ਜਾਂ ਚੀਮੇ, ਜੱਟ ਕਿਵੇਂ ਬਣ ਗਏ। ਦਰ ਅਸਲ ਇਹ ਸਵਾਲ ਤਾਂ ਪੰਜਾਬ ਵਾਸਤੇ ਨਹਾਇਤ ਹੀ ਮਹੱਤਵਪੂਰਨ ਹੈ।ਇਤਹਾਸਕ ਪੱਖੋਂ ਇਥੇ ਨਸਲਾਂ ਪੈਦਾ ਹੁੰਦਿਆਂ, ਜਾਤਾਂ ਪੈਦਾ ਹੁੰਦੀਆਂ । ਪੰਜਾਬ ਤਾਂ ਨਸਲਾਂ ਕਬੀਲਿਆਂ ਦੀ ਕੁਠਾਲੀ ਹੈ, ਜਿਥੇ ਆਪਸੀ ਮੇਲ ਤੋਂ ਨਵੀਆਂ ਨਸਲਾਂ ਘੜੀਆਂ ਗਈਆਂ। ਪੰਜਾਬ ਦੀਆਂ ਬਹੁਤੀਆਂ ਜਾਤਾਂ ਪਾਤਾਂ ਦੀ ਬਸ ਜਿਆਦਾਤਰ ਓਹੋ ਕਹਾਣੀ ਹੈ ਜੋ ਛੀਨਿਆਂ ਜਾਂ ਚੀਮਿਆਂ ਦੀ ਹੈ।ਇਥੇ ਯੂਨਾਨੀ, ਸਾਕਾ, ਹੂਨ, ਈਰਾਨੀ, ਤੁਰਕੀ, ਤੇ ਅਨੇਕਾਂ ਹੋਰ ਹਮਲਾਵਰ ਆਏ ਜੋ ਪੰਜਾਬੀ ਸਮਾਜ ਵਿਚ ਜਜ਼ਬ ਹੋ ਗਏ।
ਅਗਲਾ ਸਵਾਲ ਇਹ ਬਣਦਾ ਹੈ ਕਿ ਜੇ ਛੀਨੇ ਚੀਨੀ ਹਨ ਤਾਂ ਇੰਨਾਂ ਦੇ ਚਿਹਰੇ ਚੀਨੀਆਂ ਵਰਗੇ ਚਪਟੇ ਕਿਓਂ ਨਹੀਂ ਹਨ? ਇਹ ਤਾਂ ਆਮ ਜੱਟਾਂ ਵਰਗੇ ਹੀ ਹਨ? ਖੋਜ ਵੀਡੀਓ ਅਨੁਸਾਰ ਚੀਨ ਦੇ ਜਿਹੜੇ ਇਲਾਕੇ 'ਚੋਂ ਇਹ ਆਏ ਹਨ ਉਹ ਪੁਰਾਣੇ ਸੋਵੀਅਤ ਰੂਸ ਭਾਵ ਚੀਨ ਦਾ ਸਰਹੱਟੀ ਇਲਾਕਾ ਹੈ। ਪੀਲੀ ਨਦੀ ਦਾ ਪੱਛਮ ਭਾਵ ਇਹ ਓਈਗਰ ਲੋਕਾਂ ਵਿਚੋਂ ਹਨ। ਖੂਬਸੂਰਤ ਓਈਗਰਾਂ ਦੇ ਚਿਹਰੇ ਬਹੁਤ ਘੱਟ ਚਪਟੇ ਹੁੰਦੇ ਹਨ।
ਨਾਲੇ ਇਹ 2000 ਸਾਲ ਪਹਿਲਾਂ ਆਏ ਸਨ ਤੇ ਹੁਣ ਤੱਕ ਇਨਾਂ ਦੀ ਕੋਈ 80ਵੀ -85ਵੀ ਪੁਸ਼ਤ ਚਲ ਰਹੀ ਹੈ ਤਾਂ ਹਰ ਵਾਰੀ ਨਸਲੀ ਮਿਲਾਵਟ ਹੁੰਦੀ ਆਈ ਹੈ। ਫਿਰ ਵੀ ਪੰਜਾਬੀਆਂ ਤੇ ਖਾਸ ਕਰਕੇ ਛੀਨਿਆਂ, ਚੀਮੇਆਂ ਵਿਚ ਤੁਹਾਨੂੰ ਉਈਗਰ ਸ਼ਕਲ ਦੇ ਬੰਦੇ ਤੇ ਜਨਾਨੀਆਂ ਆਮ ਹੀ ਦਿਸਣਗੇ ਕਿਉਂਕਿ ਕੁਝ ਪੁਸ਼ਤਾਂ ਬਾਅਦ ਵਿਚ ਵਿਚ ਮੂਲ ਸ਼ਕਲ ਵੀ ਆਉਂਦੀ ਹੈ। ਇਸ ਵਾਸਤੇ ਸਾਇੰਸ ਦਾ ਅਸੂਲ ਦੇਖੋ ਮੈਂਨਡਲਜ ਲਾਅ ਆਫ ਇਨਹੈਰੀਟੈਂਸ ਕਿ ਕਿਨਵੀਂ ਪੁਸ਼ਤ ਤੇ ਜਾ ਕੇ ਓਈਗਰ ਸ਼ਕਲ ਦਾ ਬੱਚਾ ਪੈਂਦਾ ਹੁੰਦਾ ਹੈ।
ਖੋਜ ਵੀਡੀਓ ਦੇ ਅੰਤ ਵਿਚ ਭਾਵੁਕ ਅਪੀਲ ਕੀਤੀ ਗਈ ਹੈ ਕਿ ਕਿਵੇ ਪੰਜਾਬ ਵਿਚ ਥੇਹਾਂ ਨੂੰ ਬਚਾਉਣ ਦੀ ਸਖਤ ਜਰੂਰਤ ਹੈ ਕਿਉਂਕਿ ਬਹੁਤੇ ਥੇਹ ਤਾਂ ਪੂਰਬੀ ਪੰਜਾਬ ਵਿਚ ਵਾਹ ਦਿੱਤੇ ਗਏ ਹਨ।
ਸਬੰਧਤ ਫੋਟੋਆਂ (ਕੈਪਸ਼ਨ ਵੀ ਦੇ ਦਿਤੇ ਗਏ ਹਨ) ਕਿਰਪਾ ਕਰਕੇ ਹੇਠ ਲਿਖੀ ਸਾਈਟ ਤੋਂ ਡਾਉਨਲੋਡ ਕਰੋ ਜੀ
ਅੰਮ੍ਰਿਤਸਰ, 9 ਨਵੰਬਰ ( ) ਅੰਮ੍ਰਿਤਸਰ ਦੇ ਲਿਖਾਰੀ ਤੇ ਪ੍ਰਸਿਧ ਪੁਰਾਤਤਵ ਪ੍ਰੇਮੀ ਬੀ.ਐਸ.ਗੁਰਾਇਆ ਨੇ ਅੱਜ ਇਕ ਖੋਜ ਵੀਡੀਓ ਯੂਟਿਊਬ ਤੇ ਜਾਰੀ ਕਰਕੇ ਸਾਬਤ ਕੀਤਾ ਹੈ ਕਿ ਰਾਜਾਸਾਂਸੀ ਹਵਾਈ ਅੱਡੇ ਨੇੜੇ ਜਿਹੜਾ ਛੀਨਾ ਥੇਹ ਮੌਜੂਦ ਹੈ ਉਹ ਹੀ ਚੀਨੀ ਯਾਤਰੀ ਹਿਊਨ ਸਾਂਗ ਵਾਲੀ ਚੀਨਾ ਪੱਟੀ ਹੈ। ਵਿਦਵਾਨ ਨੇ ਦਾਵਾ ਕੀਤਾ ਹੈ ਕਿ ਛੀਨਾ ਹੀ ਕਿਸੇ ਵੇਲੇ ਛੀਨਾਪੱਟੀ ਰਿਆਸਤ ਦੀ ਰਾਜਧਾਨੀ ਸੀ ਤੇ ਇਸ ਦਾ ਸਭ ਤੋਂ ਵੱਡਾ ਸਬੂਤ ਦਿਤਾ ਹੈ ਹਜ਼ਾਰਾਂ ਦੀ ਗਿਣਤੀ ਵਿਚ ਨੇੜੇ ਤੇੜੇ ਛੀਨਾ ਗੋਤ ਦੇ ਜੱਟ ਲੋਕਾਂ ਦੀ ਮੌਜੂਦਗੀ ਜੋ ਮੂਲ ਵਿਚ ਚੀਨੀ ਸਨ।ਇਸ ਖੋਜ ਵਿਚ ਕਨੇਡਾ ਦੇ ਬੋਧੀ ਵਿਦਵਾਨ ਸੁਤੇ ਪ੍ਰਕਾਸ਼ ਆਹੀਰ ਨੇ ਵੀ ਯੋਗਦਾਨ ਪਾਇਆ ਹੈ। ਵੀਡਿਓ ਹੈਰਾਨ ਕਰ ਦਿੰਦਾ ਹੈ ਕਿ ਕਿਵੇ ਕੋਈ ਰਾਜਧਾਨੀ ਸ਼ਹਿਰ ਵੀ ਤਬਾਹ ਹੋ ਸਕਦਾ ਹੈ।
Map of Chhina Patti country |
ਯਾਦ ਰਹੇ ਅੱਜ ਤੋਂ 1400 ਸਾਲ ਪਹਿਲਾਂ ਚੀਨੀ ਯਾਤਰੀ ਹਿਊਨ ਸਾਂਗ ਜੰਬੂਦੀਪ (ਓਦੋ ਭਾਰਤੀ ਉਪ ਮਹਾਂਦੀਪ ਦਾ ਨਾਂ) ਦੀ ਯਾਤਰਾ ਤੇ ਆਇਆ ਸੀ ਤੇ ਜਿਸ ਦਾ ਸਫਰਨਾਮਾ ਭਾਰਤ ਦਾ ਸਭ ਤੋਂ ਭਰੋਸੇਯੋਗ ਇਤਹਾਸਕ ਸਰੋਤ ਹੈ। ਉਸ ਨੇ ਲਿਖਿਆ ਹੈ ਕਿ ਉਹ 14 ਮਹੀਨੇ ਚੀਨਾ ਪੱਟੀ ਰਿਹਾ ਤੇ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਮੌਜੂਦਗੀ ਬਾਰੇ ਮੱਤ ਭੇਦ ਸਨ। ਜੋ ਇਸ ਖੋਜ ਨੇ ਮਿਟਾ ਦਿਤੇ ਹਨ।
Emperor Kanishak |
ਖੋਜ ਵੀਡੀਓ ਅਨੁਸਾਰ ਅਜਨਾਲੇ ਵਾਲੀ ਸੜਕ ਨੇੜੇ ਮੌਜੂਦ, ਛੀਨਾ ਥੇਹ ਜਾਂ 50 ਫੁੱਟ ਉੱਚਾ ਟਿੱਬਾ ਜੋ ਰਾਜਾਸਾਂਸੀ ਹਵਾਈ ਅੱਡੇ ਤੋਂ 3 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 11 ਕਿ.ਮੀ. ਹੈ, ਦੂਰ ਅਤੀਤ ਵਿਚ ਵੱਡਾ ਸ਼ਹਿਰ ਸੀ ਜਿਸ ਦਾ ਨਾਂ ਸੀ ਛੀਨਾ ਪੱਟੀ ਤੇ ਸਿਰਫ ਏਨਾ ਹੀ ਨਹੀਂ, ਇਹ ਰਾਜਧਾਨੀ ਸੀ, ਛੀਨਾ ਪੱਟੀ ਦੇਸ਼ ਦੀ ਜੋ ਦਰਿਆ ਰਾਵੀ ਤੇ ਸਤਲੁਜ ਦਰਮਿਆਨ ਬਣਦੀ ਹੈ। ਇਹ ਰਿਆਸਤ ਕੋਈ 1000 ਕੁ ਸਾਲ ਤਕ ਕਾਇਮ ਰਹੀ ਹੋਵੇਗੀ। ਘੱਟੋ ਘੱਟ 700 ਸਾਲ ਦੇ ਤਾਂ ਸਬੂਤ ਵੀ ਹੈਗੇ ਨੇ।
ਚੀਨੀ ਯਾਤਰੀ ਹਿਊਨ ਸਾਂਗ ਨੇ ਬੜਾ ਸਪਸ਼ੱਟ ਲਿਖਿਆ ਹੈ ਕਿ 600 ਸਾਲ ਪਹਿਲਾਂ ਭਾਵ ਕਨਿਸ਼ਕ ਰਾਜੇ ਦੇ ਵੇਲੇ ਚੀਨ ਦੀ ਪ੍ਰਸਿੱਧ ਨਦੀ 'ਪੀਲੀ ਨਦੀ' ਦੇ ਲਹਿੰਦੇ ਇਲਾਕੇ 'ਚੋਂ ਕਈ ਰਾਜਿਆਂ ਨੇ ਕਨਿਸ਼ਕ ਦੀ ਅਧੀਨਗੀ ਕਬੂਲੀ ਹੋਈ ਸੀ ਤੇ ਜਮਾਨਤ ਜਾਂ ਗਰੰਟੀ ਦੇ ਤੌਰ ਤੇ ਆਪਣੇ ਰਿਸ਼ਤੇਦਾਰ ਕਨਿਸ਼ਕ ਕੋਲ ਬੈਠਾਏ ਹੋਏ ਸਨ। ਜਾਂ ਇਹ ਕਹਿ ਲਓ ਕਨਿਸ਼ਕ ਕੋਲ ਯਰਗਮਾਲ ਸਨ। ਪਰ ਕਨਿਸ਼ਕ ਨੇ ਇਹਨਾਂ ਨੂੰ ਗੁਜਾਰੇ ਲਈ ਰਾਵੀ ਤੇ ਸਤਲੁਜ ਦਰਮਿਆਨ ਦੀ ਪੱਟੀ ਜਗੀਰ ਵਜੋਂ ਦਿਤੀ ਹੋਈ ਸੀ। ਇਸ ਪੱਟੀ ਵਿਚ ਚੀਨੀਆਂ ਦੀ ਹਕੂਮਤ ਹੋਣ ਕਰਕੇ ਇਹਨੂੰ ਚੀਨਾ ਪੱਟੀ ਕਿਹਾ ਜਾਂਦਾ ਸੀ।
Alexander Cunningham |
ਖੋਜ ਵੀਡੀਓ ਅਨੁਸਾਰ 1000 ਸਾਲ ਪਹਿਲਾਂ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਦੇ ਚੀਨ ਨਾਲ ਬੜੇ ਗੂੜੇ ਸੰਬੰਧ ਸਨ ਤੇ ਬੜੀ ਆਵਾਜਾਈ ਰਿਹਾ ਕਰਦੀ ਸੀ। ਕਿਉਂਕਿ ਮਹਾਂਤਮਾ ਬੁੱਧ ਭਾਰਤ ਵਿਚ ਪੈਦਾ ਹੋਏ ਤੇ 2000 ਸਾਲ ਪਹਿਲਾਂ ਪੂਰਾ ਚੀਨ ਬੋਧੀ ਬਣ ਚੁੱਕਾ ਸੀ।ਅਕਸਰ ਬੋਧੀ ਭਿਕਸ਼ੂ ਚੀਨ ਤੋਂ ਭਾਰਤ ਆਇਆ ਕਰਦੇ ਸਨ। ਪੰਜਵੀਂ ਸਦੀ ਵਿਚ ਇਥੇ ਫਾਈਹਾਨ ਆਇਆ ਤੇ 6 ਵੀਂ ਸਦੀ ਵਿਚ ਸੌਂਗ ਯਾਨ ਆਇਆ।
ਵਿਦਵਾਨਾਂ ਅਨੁਸਾਰ ਮਹਾਂਰਾਜਾ ਕਨਿਸ਼ਕ ਨੇ ਚੀਨੀਆਂ ਨੂੰ ਤਿੰਨ ਵੱਖਰੇ ਸਥਾਨ ਅਲਾਟ ਕੀਤੇ ਸਨ ਤਾਂ ਹੀ ਤਾਂ ਚੀਨੀਆਂ ਦੇ ਤਿੰਨ ਵੱਖਰੇ ਨਾਂ ਮਿਲਦੇ ਹਨ। ਕਿਤੇ ਉਨਾਂ ਦਾ ਨਾਂ ਛੀਨੇ ਪਿਆ ਤੇ ਕਿਤੇ ਚੀਮੇ ਤੇ ਕਿਤੇ ਉਹ ਤੁੰਗ ਅਖਵਾਏ।ਚੀਨ ਦੇ ਨਿਵਾਸੀਆਂ ਨੂੰ ਅਸੀ ਚੀਨੀ ਕਹਿੰਦੇ ਹਾਂ, ਪਰ ਜਦੋਂ ਕੋਈ ਚੀਨੀ ਆਪਣੀ ਵਾਕਫੀਅਤ ਜਾਂ ਇੰਟਰੋਡਕਸ਼ਨ ਦਿੰਦਾ ਹੈ ਤਾਂ ਆਪਣੇ ਬਾਰੇ ਓਹ ਕਹਿਦਾ "ਮੈਂ ਚੀਨਾ ਹਾਂ।" ਪੰਜਾਬੀ ਲੋਕ ਅਕਸਰ ਹੀ ਕਿਸੇ ਦਾ ਨਾਂ ਵਿਗਾੜ ਕੇ ਆਪਣੇ ਹੀ ਲਹਿਜੇ ਵਿਚ ਢਾਲ ਕੇ ਲੈਂਦੇ ਹਨ। ਚੀਨੇ ਕਹਿਣ ਦੀ ਬਿਜਾਏ ਪੰਜਾਬੀਆਂ ਨੇ ਓਨਾਂ ਨੂੰ ਛੀਨੇ ਕਿਹਾ। ਨਾਲੇ ਫਿਰ ਕੁਝ ਸਦੀਆਂ ਬਾਦ ਛੀਨੇ ਚੀਨਿਆਂ ਤੋਂ ਕੁਝ ਵਖਰੇ ਹੀ ਤਾਂ ਦਿਸਣ ਲਗ ਪਏ ਸੀ। ਚੀਨੇ ਦਾ ਛੀਨਾ ਜਾਂ ਚੀਮਾ ਬਣਨਾ ਇਸ ਕਰਕੇ ਜਰੂਰੀ ਵੀ ਹੋ ਗਿਆ ਸੀ।
ਸੋ ਚੀਨਾ ਪੱਟੀ ਦੇ ਇਲਾਕੇ ਵਿਚ ਜਿਹੜੇ ਚੀਨੇ ਬੈਠੇ ਉਹ ਛੀਨੇ ਅਖਵਾਏ ਤੇ ਦੂਸਰੇ ਪਾਸੇ ਗੁਜਰਾਂਵਾਲਾ- ਸਿਆਲਕੋਟ ਵਿਚ ਜਿਹੜੇ ਬੈਠੇ ਸਨ ਉਨਾਂ ਦਾ ਦੇਸੀ ਨਾਂ ਬਣਿਆ ਚੀਮੇ।
ਇਤਹਾਸਕਾਰਾਂ ਵਿਚ ਚੀਨਾ ਪੱਟੀ ਦੀ ਪਛਾਣ ਬਾਬਤ ਮੱਤਭੇਦ ਸਨ। ਕਿਉਕਿ ਬਹੁਤਿਆਂ ਤਰਨ ਤਾਰਨ ਜਿਲੇ ਦੇ ਇਤਹਾਸਿਕ ਕਸਬੇ ਪੱਟੀ ਨੂੰ ਹੀ ਚੀਨਾ ਪੱਟੀ ਮੰਨਿਆ ਹੈ ਪਰ ਹਿਊਨ ਸਾਂਗ ਨੇ ਸਥਾਨ ਦੀਆਂ ਜਲੰਧਰ ਜਾਂ ਸਾਗਲਾ ਹਿਲ ਤੋਂ ਜੋ ਦੂਰੀਆਂ ਤੇ ਦਿਸ਼ਾਵਾਂ ਦਿਤੀਆਂ ਹਨ ਉਹ ਪੱਟੀ ਦੇ ਮਾਫਕ ਨਹੀ ਆਉਦੀਆਂ। ਹਾਲਾਂਕਿ ਭਾਰਤੀ ਪੁਰਾਤਤਵ ਦੇ ਪਿਤਾਮਾ ਅਲੈਗਜੈਂਡਰ ਕਨਿੰਘਮ ਨੇ ਵੀ ਬੜੀ ਖੋਜ ਬੀਨ ਉਪਰੰਤ ਛੀਨੇ ਵਾਲੇ ਥੇਹ ਨੂੰ ਹੀ ਚੀਨਾ ਪੱਟੀ ਮੰਨਿਆਂ ਹੈ।
ਵਿਦਵਾਨ ਬੀ.ਐਸ.ਗੁਰਾਇਆ ਉਰਫ ਭਬੀਸ਼ਨ ਸਿੰਘ ਨੇ ਇਸ ਵੀਡਿਓ ਵਿਚ ਸਾਬਤ ਕੀਤਾ ਹੈ ਕਿ ਜੱਟਾਂ ਦੀ ਛੀਨਾ ਗੋਤ ਹੀ ਦਰਅਸਲ ਓਈਗਰ ਮੂਲ ਦੇ ਚੀਨੀ ਰਾਜੇ ਹਨ ਜਿਨਾਂ ਨੂੰ ਮਹਾਰਾਜਾ ਕਨਿਸ਼ਕ ਨੇ ਪਹਿਲੀ ਸਦੀ ਈਸਵੀ ਵਿਚ ਇਥੇ ਬੈਠਾਇਆ ਸੀ। ਗੁਰਾਇਆ ਨੇ ਵੀਡੀਓ ਵਿਚ ਚੀਨੀ ਚਿਹਰੇ ਦਿਖਾਏ ਹਨ ਤੇ ਨਾਲ ਨਾਲ ਛੀਨੇ ਲੋਕਾਂ ਦੇ ਚਿਹਰੇ ਵਿਖਾਏ ਹਨ।
Temple at Jastarwal Chhina |
ਛੀਨਾ ਥੇਹ ਦੁਆਲੇ ਕੋਈ ਦਰਜਨ ਕੁ ਪਿੰਡ ਮੂਲ ਚੀਨੀਆਂ ਜਾਂ ਛੀਨਿਆਂ ਦੀ ਪਛਾਣ ਕੀਤੀ ਹੈ ਜਿਸ ਕਰਕੇ ਨੇ ਇਹ ਨਿਰਸੰਦੇਹ ਹੀ ਸਾਬਤ ਹੋ ਜਾਂਦਾ ਹੈ ਕਿ ਛੀਨਾ ਥੇਹ ਹੀ ਚੀਨਾ ਪੱਟੀ ਹੈ। ਖੁਦ ਥੇਹ ਦੇ ਲਾਗੇ ਜਿਹੜੇ ਤਿੰਨ ਪਿੰਡ ਥੇਹ ਤੋਂ ਉਜੜ ਕੇ ਬਣੇ ਉਹ ਵੀ ਤਿੰਨ ਛੀਨੇ ਗੋਤ ਦੇ ਜੱਟਾਂ ਦੇ ਹਨ। ਹਰਸ਼ਾ ਛੀਨਾ ਭਾਵ–-ੳੁੱਚਾ ਕਿਲਾ, ਵਿਚਲਾ ਕਿਲਾ ਤੇ ਸਾਬਾਜਪੁਰ। ਫਿਰ ਨੇੜੇ ਹੀ ਕੁੱਕੜਾਂਵਾਲਾ, ਵਰਨਾਲੀ, ਬੱਗਾ ਛੀਨਾ, ਬੱਗਾ ਛੀਨਾ ਵੱਡਾ, ਦਾਲਮ, ਲੱਲਾ, ਤੋਲਾ ਨੰਗਲ, ਝੰਝੋਟੀ, ਜਸਤਰਵਾਲ ਛੀਨਾ, ਛੀਨਾ ਕਰਮ ਸਿੰਘ, ਨੇਪਾਲ, ਅਤੇ ਢੰਡਿਆਲ ਆਦਿ। ਹਾਲਾਂਕਿ ਇਥੇ ਕੁਝ ਮੁਸਲਮਾਨ ਛੀਨਿਆਂ ਦੇ ਵੀ ਪਿੰਡ ਸਨ ਜੋ 1947 ਵੇਲੇ ਪਾਕਿਸਤਾਨ ਜਾਂ ਚੁੱਕੇ ਹਨ। ਸੋ ਚੀਨਿਆਂ ਜਾਂ ਛੀਨਿਆਂ ਦੇ ਪਿੰਡਾ ਦਾ ਵੱਡਾ ਸਮੂਹ ਇਸ ਇਲਾਕੇ ਵਿਚ ਹੋਣਾਂ ਇਹ ਵੱਡਾ ਸਬੂਤ ਹੈ ਕਿ ਇਹੋ ਹੀ ਚੀਨਾ ਪੱਟੀ ਜਾਂ ਛੀਨਾ ਪੱਟੀ ਹੈ।
Fort at Patti |
ਯੂਟਿਊਬ ਤੇ ਪਏ ਵੀਡਿਓ ਵਿਚ ਓਈਗਰ-ਚੀਨੀਆਂ ਤੇ ਛੀਨਿਆਂ ਦੇ ਚਿਹਰੇ ਵਿਖਾ ਕੇ ਦੋਵਾਂ ਵਿਚ ਸਮਾਨਤਾ ਦਿਖਾਈ ਗਈ ਹੈ। ਯੂਟਿਊਬ ਦਾ ਲਿੰਕ ਇਸ ਪਰਕਾਰ ਹੈ:-………………
ਹਿਊਨ ਸਾਂਗ ਅਨੁਸਾਰ ਛੀਨਾ ਬਹੁਤ ਹੀ ਪ੍ਰਸਿੱਧ ਬੋਧੀ ਸਥਾਨ ਸੀ ਜਿਥੇ 500 ਬੋਧੀ ਭਿਖਸ਼ੂ ਵੀ ਰਹਿਦੇ ਸਨ ਤੇ ਛੀਨਾ ਪੱਟੀ ਦੇਸ਼ ਵਿਚ 10 ਸੰਘ ਨੇ ਭਾਵ ਵੱਡੀਆਂ ਮੋਨੈਸਟਰੀਆਂ ਜਾਂ ਮੱਠ।
Map of Chhina Villages around mound |
ਹਿਊਨ ਸਾਂਗ ਛੀਨਿਆਂ 'ਚ ਕੋਈ 14 ਮਹੀਨੇ ਰਿਹਾ। ਜਨਵਰੀ 634 ਈ. ਤੋਂ ਮਾਰਚ 635 ਈ. ਤੱਕ ਅਤੇ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ।
ਬੋਧੀ ਅਹਿੰਸਾ ਤੇ ਅਮਨ ਦੇ ਪੁਜਾਰੀ ਗਿਣੇ ਗਏ ਹਨ। ਇਤਹਾਸ 'ਚ ਆਉਂਦਾ ਹੈ ਕਿ ਕਈ ਰਾਜਿਆਂ ਨੇ ਬੋਧੀਆਂ ਨੂੰ ਹਜਾਰਾਂ ਲੱਖਾਂ ਦੀ ਤਾਦਾਦ ਵਿਚ ਕਤਲ ਕੀਤਾ ਸੀ। ਮੀਹੀਰਕੁਲ ਹੂਨ ਨੇ ਦਰਿਆਵਾਂ ਵਿਚ ਡੋਬ ਡੋਬ ਕੇ ਬੋਧੀ ਭਿਕਸ਼ੂਆਂ ਦਾ ਕਤਲੇਆਮ ਕੀਤਾ ਸੀ। ਏਸੇ ਤਰਾਂ ਪਹਿਲਾਂ ਮਹਾਰਾਜਾ ਪੁਸ਼ਮਿੱਤਰ ਸ਼ੁੰਗ ਨੇ ਲੱਖਾਂ ਬੋਧੀ ਮਾਰੇ ਸਨ।ਉਂਜ ਪੰਜਾਬ ਵਿਚ ਬੁਧ ਧਰਮ ਪੂਰਾ 1000 ਸਾਲ ਜੀਂਦਾ ਰਿਹਾ।
B.S.Goraya - Author |
ਪਰ ਸਵਾਲ ਉਠਦੈ ਚੀਨੇ ਜਾਂ ਛੀਨੇ ਜਾਂ ਚੀਮੇ, ਜੱਟ ਕਿਵੇਂ ਬਣ ਗਏ। ਦਰ ਅਸਲ ਇਹ ਸਵਾਲ ਤਾਂ ਪੰਜਾਬ ਵਾਸਤੇ ਨਹਾਇਤ ਹੀ ਮਹੱਤਵਪੂਰਨ ਹੈ।ਇਤਹਾਸਕ ਪੱਖੋਂ ਇਥੇ ਨਸਲਾਂ ਪੈਦਾ ਹੁੰਦਿਆਂ, ਜਾਤਾਂ ਪੈਦਾ ਹੁੰਦੀਆਂ । ਪੰਜਾਬ ਤਾਂ ਨਸਲਾਂ ਕਬੀਲਿਆਂ ਦੀ ਕੁਠਾਲੀ ਹੈ, ਜਿਥੇ ਆਪਸੀ ਮੇਲ ਤੋਂ ਨਵੀਆਂ ਨਸਲਾਂ ਘੜੀਆਂ ਗਈਆਂ। ਪੰਜਾਬ ਦੀਆਂ ਬਹੁਤੀਆਂ ਜਾਤਾਂ ਪਾਤਾਂ ਦੀ ਬਸ ਜਿਆਦਾਤਰ ਓਹੋ ਕਹਾਣੀ ਹੈ ਜੋ ਛੀਨਿਆਂ ਜਾਂ ਚੀਮਿਆਂ ਦੀ ਹੈ।ਇਥੇ ਯੂਨਾਨੀ, ਸਾਕਾ, ਹੂਨ, ਈਰਾਨੀ, ਤੁਰਕੀ, ਤੇ ਅਨੇਕਾਂ ਹੋਰ ਹਮਲਾਵਰ ਆਏ ਜੋ ਪੰਜਾਬੀ ਸਮਾਜ ਵਿਚ ਜਜ਼ਬ ਹੋ ਗਏ।
ਅਗਲਾ ਸਵਾਲ ਇਹ ਬਣਦਾ ਹੈ ਕਿ ਜੇ ਛੀਨੇ ਚੀਨੀ ਹਨ ਤਾਂ ਇੰਨਾਂ ਦੇ ਚਿਹਰੇ ਚੀਨੀਆਂ ਵਰਗੇ ਚਪਟੇ ਕਿਓਂ ਨਹੀਂ ਹਨ? ਇਹ ਤਾਂ ਆਮ ਜੱਟਾਂ ਵਰਗੇ ਹੀ ਹਨ? ਖੋਜ ਵੀਡੀਓ ਅਨੁਸਾਰ ਚੀਨ ਦੇ ਜਿਹੜੇ ਇਲਾਕੇ 'ਚੋਂ ਇਹ ਆਏ ਹਨ ਉਹ ਪੁਰਾਣੇ ਸੋਵੀਅਤ ਰੂਸ ਭਾਵ ਚੀਨ ਦਾ ਸਰਹੱਟੀ ਇਲਾਕਾ ਹੈ। ਪੀਲੀ ਨਦੀ ਦਾ ਪੱਛਮ ਭਾਵ ਇਹ ਓਈਗਰ ਲੋਕਾਂ ਵਿਚੋਂ ਹਨ। ਖੂਬਸੂਰਤ ਓਈਗਰਾਂ ਦੇ ਚਿਹਰੇ ਬਹੁਤ ਘੱਟ ਚਪਟੇ ਹੁੰਦੇ ਹਨ।
ਨਾਲੇ ਇਹ 2000 ਸਾਲ ਪਹਿਲਾਂ ਆਏ ਸਨ ਤੇ ਹੁਣ ਤੱਕ ਇਨਾਂ ਦੀ ਕੋਈ 80ਵੀ -85ਵੀ ਪੁਸ਼ਤ ਚਲ ਰਹੀ ਹੈ ਤਾਂ ਹਰ ਵਾਰੀ ਨਸਲੀ ਮਿਲਾਵਟ ਹੁੰਦੀ ਆਈ ਹੈ। ਫਿਰ ਵੀ ਪੰਜਾਬੀਆਂ ਤੇ ਖਾਸ ਕਰਕੇ ਛੀਨਿਆਂ, ਚੀਮੇਆਂ ਵਿਚ ਤੁਹਾਨੂੰ ਉਈਗਰ ਸ਼ਕਲ ਦੇ ਬੰਦੇ ਤੇ ਜਨਾਨੀਆਂ ਆਮ ਹੀ ਦਿਸਣਗੇ ਕਿਉਂਕਿ ਕੁਝ ਪੁਸ਼ਤਾਂ ਬਾਅਦ ਵਿਚ ਵਿਚ ਮੂਲ ਸ਼ਕਲ ਵੀ ਆਉਂਦੀ ਹੈ। ਇਸ ਵਾਸਤੇ ਸਾਇੰਸ ਦਾ ਅਸੂਲ ਦੇਖੋ ਮੈਂਨਡਲਜ ਲਾਅ ਆਫ ਇਨਹੈਰੀਟੈਂਸ ਕਿ ਕਿਨਵੀਂ ਪੁਸ਼ਤ ਤੇ ਜਾ ਕੇ ਓਈਗਰ ਸ਼ਕਲ ਦਾ ਬੱਚਾ ਪੈਂਦਾ ਹੁੰਦਾ ਹੈ।
ਖੋਜ ਵੀਡੀਓ ਦੇ ਅੰਤ ਵਿਚ ਭਾਵੁਕ ਅਪੀਲ ਕੀਤੀ ਗਈ ਹੈ ਕਿ ਕਿਵੇ ਪੰਜਾਬ ਵਿਚ ਥੇਹਾਂ ਨੂੰ ਬਚਾਉਣ ਦੀ ਸਖਤ ਜਰੂਰਤ ਹੈ ਕਿਉਂਕਿ ਬਹੁਤੇ ਥੇਹ ਤਾਂ ਪੂਰਬੀ ਪੰਜਾਬ ਵਿਚ ਵਾਹ ਦਿੱਤੇ ਗਏ ਹਨ।
ਸਬੰਧਤ ਫੋਟੋਆਂ (ਕੈਪਸ਼ਨ ਵੀ ਦੇ ਦਿਤੇ ਗਏ ਹਨ) ਕਿਰਪਾ ਕਰਕੇ ਹੇਠ ਲਿਖੀ ਸਾਈਟ ਤੋਂ ਡਾਉਨਲੋਡ ਕਰੋ ਜੀ
ਫੋਟੋ ਕੈਪਸ਼ਨਜ਼
1. ਛੀਨਾ ਥੇਹ
2.ਛੀਨਾ ਥੇਹ
3.ਛੀਨਾ ਥੇਹ
2.ਛੀਨਾ ਥੇਹ
3.ਛੀਨਾ ਥੇਹ
4.ਛੀਨਾ ਥੇਹ
5. ਛੀਨਾ ਥੇਹ ਦੀ ਅਮੀਰੀ - ਛੀਨਾ ਥੇਹ ਦਾ ਧਰਾਤਲ
6. ਹਿਊਨ ਸਾਂਗ
7. ਰਿਆਸਤ ਛੀਨਾ ਪੱਟੀ
8. ਮਹਾਰਾਜਾ ਕਨਿਸ਼ਕ ਕੁਸ਼ਾਨ
9.ਭਾਰਤੀ ਪੁਰਾਤਤਵ ਦੇ ਪਿਤਾਮਾ –ਅਲੈਗਜ਼ੈਂਡਰ ਕਨਿੰਘਮ
10. ਅਲੈਗਜ਼ੈਂਡਰ ਕਨਿੰਘਮ ਦਾ ਬਣਾਇਆ ਹੋਇਆ ਛੀਨਾ ਥੇਹ ਦਾ ਨਕਸ਼ਾ
11.ਜਸਤਰਵਾਲ ਛੀਨਾ ਦਾ ਮਾਤਾ ਰਾਣੀ ਮੰਦਰ
12. ਪੱਟੀ (ਤਰਨ ਤਾਰਨ) ਦਾ ਇਤਹਾਸਿਕ ਕਿਲਾ
13. ਥੇਹ ਦੇ ਦੁਆਲੇ ਛੀਨੇ ਜੱਟਾਂ ਦੇ ਪਿੰਡ
14. ਭਬੀਸ਼ਨ ਸਿੰਘ ਗੁਰਾਇਆ -ਲਿਖਾਰੀ
14. ਭਬੀਸ਼ਨ ਸਿੰਘ ਗੁਰਾਇਆ -ਲਿਖਾਰੀ
15. ਤੋਂ 22- ਓਈਗਰ ਨਸਲ ਦੇ ਚੀਨੀ ਲੋਕ ਜਿਨ੍ਹਾਂ ਦੇ ਚਿਹਰੇ ਪੰਜਾਬੀ ਛੀਨਿਆਂ
ਨਾਲ ਮਿਲਦੇ ਹਨ

Following are faces of Uyghar Chinese people. Mark how their features resemble with Punjabi People especially Chhinas.
15. ਤੋਂ 22- ਹੇਠਲੀਆਂ ਫੋਟੋਆਂ--ਓਈਗਰ ਨਸਲ ਦੇ ਚੀਨੀ ਲੋਕ ਜਿਨ੍ਹਾਂ ਦੇ ਚਿਹਰੇ ਪੰਜਾਬੀ ਛੀਨਿਆਂ ਨਾਲ ਮਿਲਦੇ ਹਨ
ਯੂਟਿਊਬ ਵੀਡੀਓ Video Chhina Means China
Youtube Video Link
No comments:
Post a Comment