Home » » DOES FAST UNTO DEATH VIOLATE SIKH CODE?

DOES FAST UNTO DEATH VIOLATE SIKH CODE?

DOES FAST UNTO DEATH VIOLATE SIKH CODE?

ਕੀ ਮਰਨ ਵਰਤ ਰਖਣਾ ਗੁਰਮੱਤ ਅਨੁਕੂਲ ਨਹੀ ਹੈ?

(both in English & Punjabi) 
Bhai Gurbax Singh on fast for 35 days now. Seeking release of such prisoners who have completed their sentence.
Bhai Gurbax Singh on fast for 35 days now seeking
release of prisoners who have completed their
sentence.
This writer has not only unflinching faith in Sri Akal Takhat rather we are dedicated to it. Recently the Jathedar of Akal Takhat has on two three occasions stated that fast unto death is not in accordance with Sikh code of conduct. We feel have every right to differ with him because what Jathedar sahib stated was his personal opinion and it was not promulgation from Akal Takhat. Remember 'hukamnama'  or notification is issued duly after 'Gurmata' the resolution of Five Singh Sahiban.
Clarification on this issue becomes absolutely necessary because this can lead to misunderstanding among the Sikh masses that violence is the only remedy to seek redressal of some grievance.
Remember the Tenth Guru has fortunately bestowed us the basic concept when he quoted Sheikh Saadi  on this. He says “When injustice goes too far and all other means have been exhausted it is righteous to draw the sword”
"Chu kar az hama heelt e dar guzshat,: Halal ast burdan ba shamsheer dast."
Let us now examine the Sikh practices through history;
When Emperor Babur confronted Guru Nanak  the Guru didn't retaliated violently  neither he had means to do that.
Giani Gurbachan Singh advising Bibi Nirpreet Kaur to abandon fast as it was not according to Sikh ethics
Giani Gurbachan Singh advising Bibi Nirpreet Kaur of Delhi to
abandon fast unto death as it violates Sikism.
Darshan Singh Pheruman who died
after 74 days of fasting
Jathedar Giani Gurbachan Singh

It often goes in house holds that an angry member would shun food as a protest and the head of family would finally agree.
Sikhs have been using different means for resolution of injustices or make the other party agree to their demands.However when Sajjan the Cheat attacked Guru, Guru could have used sword but he preferred dialogue and finally won and changed the cheat to a believer.
There was occasion when Emperor Hamayu attacked the 2nd Nanak. There again the Guru preferred dialogue and finally the emperor was humbled and felt ashamed.
When 5th Nanak was summoned to Lahore he didn't take out sword rather volunteered to embrace death.
The 9th Nanak who was Master of Sword 'Teg Bahadur' never took it out and embraced death peacefully.
The 6th and 10th Nanak did retaliate with sword when other peaceful means were exhausted.  But again resorted to dialogue after making the tyrant realise.
Once Bhai Ladha blackened his face and rode a donkey and moved around Amritsar streets and he had it.
Guru Nanak started throwing water on the opposite direction to convince the Pandas.
The issue is to convince the opponent of the legitimacy of the demand.
Hunger strike is thus a tool to prick the conscience of the wrong doer to change his course. Because it is being used in our families it is thus  natural mode of redressing of grievance. Since Sikhism is a faith of 'Razaa' the will, 'Hunger Strike is therefore very much within the Sikh code of conduct.
Also there is history to that also. Master Tara Singh and Fateh Singh both chiefs of Akali Dal resorted to hunger strike in the sixties. Unfortunately both of these exhibited cowardice and finally ran away. It was for this reason Darshan Singh Pheruman exhibited magnanimity of a hunger strike when he lived 74 long days of hunger to finally kiss the goddess of death.
Such non-violent protests have there been during the Gurdwara Reform movement also.
Thus the Jathedar's advice to Bibi Nirpreet Kaur of Delhi and Bhai Gurbax Singh of Amb Sahib, Mohali that hunger strike is not an approved mode of seeking resolution of grievance accordance to Sikh Code of Conduct. Rather it is an ideal means. We are sure the Jathedar was under some coercion or compulsion to say so.
We know Sikh institutions of passing through tough times. For three years now the apex Sikh body SGPC has not been allowed to work democratically when the elected members have not been allowed to take oath and work.
The concept of Akal Takhat has always been an eye sore for the present Delhi Govt, it is thus the tough conditions under which the Jathedar is performing. This is a fit example of razor edge walking indeed. However the skilled Jathedars have been able to maintain equilibrium.
Narinder Singh Bhuler the ex-Dictator of Punjabi Suba movement once wrote that Prof. Darshn Singh Ragi holds the dubious distinction of starting  misuse of Akal Takhat concept. Giani Puran Singh (of Luv/Kush fame) was second.
It often happens that the opponent wants us to sit and the sycophants  straight away lays down. Decorum of the office is thus damaged.
Civilised Govts function as parents of the masses and every nation has its own standard on this count. It was for this reason the practice of Hunger Strike started during the British Raj. Because they were prompt to take notice of it. That is the national character of the British.
However the present Hindu ruler does not care hunger strike if it undertaken by some member of minority. Unfortunately this is the reason that members of minority community often resort to violence to seek resolution of their grievances.
The selfish politicians of Delhi have been encouraging violence because they feel harassed with political and democratic non—violent demands. They fully know that when some movement becomes violent he has police and armed forces to deal with it. Thus he feels comfortable with violence and secondly when he curbs violence through armed forces the majority community overwhelmingly votes for him.
It is for this reason that India has a long tale of Pherumans who lost their lives in hunger strikes. So much so a Irom Sharmila a woman from Manipur state is on hunger strike for the last 14 years. She is being fed through her nostril only.
Notwithstanding this we feel hunger strike is still the best mode. At least the tyrant ruler gets exposed in the minds of minority.
Yes of course, the undertaking painful means to attain God is not approved in Sikhism.
Therefore hunger Strike is rather an ideal way to get resolution of grievance according to Sikh code of conduct. It is the best way to prick one's conscience. Secondly it becomes all the more ideal when it is being undertaken for the good of others.
Remember Sikh concept is perfectly in tune with changing times. What is important is that Guru bestows us the understanding of the formula called gurmat. Says Gurbani
"sahib mera neet nava sada sada dataar." My master is ever fresh…
Notwithstanding all this, we will not resort to any argument with Jathedar sahib. If it is felt that our explanation  or interpretation is not adequate, we will simply bow before him.  Concept of Akal Takhat is our heart and soul.
ਕੀ ਮਰਨ ਵਰਤ ਰਖਣਾ ਗੁਰਮੱਤ ਅਨੁਕੂਲ ਨਹੀ ਹੈ?
ਇਸ ਲਿਖਾਰੀ ਦਾ ਅਕਾਲ ਤਖਤ ਦੇ ਹੁਕਮਨਾਮੇ ਤੇ ਸੰਪੂਰਨ ਭਰੋਸਾ ਹੀ ਨਹੀ ਸਗੋਂ ਅਸੀ ਆਪਣੇ ਆਪ ਨੂੰ ਅਕਾਲ ਤਖਤ ਨੂੰ ਸਮਰਪਤ ਗਿਣਦੇ ਹਾਂ। ਪਿਛੇ ਦੋ ਤਿੰਨ ਵਾਰੀ  ਅਕਾਲ ਤਖਤ ਦੇ ਮੌਜੂਦਾ ਜਥੇਦਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਬਿਆਨ ਦੇ ਦਿਤਾ ਕਿ ਮਰਨ ਵਰਤ ਰੱਖਣਾ ਸਿੱਖ ਮਰਿਆਦਾ ਦੇ ਮੁਤਾਬਿਕ ਨਹੀ ਹੈ।ਇਹ ਗਲ ਓਨਾਂ ਨੇ ਨਿੱਜੀ ਵਿਚਾਰ ਦੇ ਤੌਰ ਤੇ ਕਹੀ ਸੀ ਨਾਂ ਕਿ ਇਹ ਹੁਕਮਨਾਮਾ ਹੈ। ਕਿਉਕਿ ਅਕਾਲ ਤਖਤ ਦਾ ਹੁਕਮਨਾਮਾ ਬਕਾਇਦਾ ਗੁਰਮੱਤੇ ਦੇ ਬਾਦ ਹੁੰਦਾ ਹੈ। ਕਿਸੇ ਸਿੱਖ ਦੇ ਨਿੱਜੀ ਵਿਚਾਰ ਤੇ ਟਿਪਣੀ ਕਰਨ ਦਾ ਹਰ ਗੁਰਸਿੱਖ ਨੂੰ ਹੱਕ ਹੈ ਇਸ ਕਰਕੇ ਇਸ ਅਹਿਮ ਮੁੱਦੇ ਤੇ ਦਾਸ ਆਪਣੀ ਤੁਛ ਰਾਇ ਕੁਝ ਇਸ ਤਰਾਂ ਰਖਦਾ ਹੈ।
ਸਭ ਤੋਂ ਪਹਿਲੀ ਗਲ ਤਾਂ ਇਹ ਕਿ ਜਥੇਦਾਰ ਸਾਹਿਬ ਦੇ ਅਜਿਹੇ ਬਿਆਨ ਦੇਣ ਨਾਲ ਕੌਮ ਵਿਚ ਵਡੀ ਗਲਤਫਹਿਮੀ ਘਰ ਕਰ ਸਕਦੀ  ਹੈ ਕਿ ਬੇਇਨਸਾਫੀ ਜਾਂ ਜੁਲਮ ਬੰਦ ਕਰਾਉਣ ਲਈ ਸਿਰਫ ਕਿਰਪਾਨ (ਜਾਂ ਹਥਿਆਰ ਜਾਂ ਹਿੰਸਾ) ਹੀ ਇਕੋ ਇਕ ਸਾਧਨ ਹੈ। ਇਸ ਕਰਕੇ ਇਹ ਸਪੱਸ਼ਟੀਕਰਨ ਦੇਣਾਂ ਹੋਰ ਵੀ ਜਰੂਰੀ ਬਣ ਜਾਂਦਾ ਹੈ।
ਇਸ ਬਾਬਤ ਦਸਮ ਪਾਤਸ਼ਾਹ ਨੇ ਜਫਰਨਾਮੇ ਵਿਚ ਬੜੇ ਸਪੱਸ਼ਟ ਢੰਗ ਨਾਲ ਕੌਮ ਵਾਸਤੇ ਇਸ ਮਸਲੇ ਤੇ ਸਿਧਾਂਤ ਹੀ ਉਲੀਕ ਦਿਤਾ ਜਦੋਂ ਉਨਾਂ ਸ਼ੇਖ ਸਾਅਦੀ ਦਾ ਕਥਨ ਦੁਹਰਾ ਦਿਤਾ ਕਿ ਕਿਰਪਾਨ ਬਿਲਕੁਲ ਆਖਰੀ ਹਥਿਆਰ ਹੁੰਦਾ ਹੈ:-
"ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ॥
ਹਲਾਲ ਅਸਤ ਬੁਰਦਨ ਬਾ ਸ਼ਮਸੀਰ ਦਸਤ॥"
ਭਾਵ ਬੇਇਨਸਾਫੀ ਜਾਂ ਜੁਲਮ ਨੂੰ ਠੱਲਣ ਦੇ ਜਦੋਂ ਸਾਰੇ ਹੀਲੇ ਵਸੀਲੇ ਵਰਤ ਲਏ ਹੋਣ ਤਾਂ ਫਿਰ ਆਖੀਰ ਤੇ ਕਿਰਪਾਨ ਨੂੰ ਹੱਥ ਵਿਚ ਲੈਣਾ ਜਾਇਜ ਹੈ।
ਸੋ ਇਹ ਤਾਂ ਰਿਹਾ ਅਸੂਲ।
ਆਓ ਅੱਗੇ ਦੇਖੀਏ ਜੁਲਮ ਰੋਕਣ ਲਈ ਸਿੱਖ ਇਤਹਾਸ ਤੇ ਪ੍ਰੰਪਰਾ ਕੀ ਸੰਦੇਸ਼ ਛੱਡਦੀਆਂ ਹਨ।
ਪਹਿਲਾਂ ਤਾਂ ਦੇਖੋ ਗੁਰੂ ਨਾਨਕ ਸਾਹਿਬ ਨੂੰ ਜਦੋ ਬਾਬਰ ਬਾਦਸ਼ਾਹ ਨੇ ਬੰਦੀ ਬਣਾਇਆ ਤਾਂ ਗੁਰੂ ਸਾਹਿਬ ਨੇ ਝੱਟ ਕਿਰਪਾਨ ਕੱਢ ਕੇ ਆਤਮ ਹੱਤਿਆ ਨਹੀ ਕੀਤੀ ਤੇ ਨਾਂ ਹੀ ਓਨਾਂ ਕੋਲ ਮੁਕਾਬਲਾ ਕਰਨ ਦੀ ਬਰਾਬਰ ਦੀ ਫੌਜੀ ਸਮੱਰਥਾ ਸੀ।
ਸੱਜਣ ਠੱਗ ਦੇ ਜੁਲਮ ਨੂੰ ਠੱਲਣ ਮੌਕੇ ਸ਼ਾਇਦ ਉਹ ਅਜਿਹਾ ਕਰ ਸਕਦੇ ਸਨ, ਹਥਿਆਰ ਚੁੱਕ ਸਕਦੇ ਸਨ ਪਰ ਓਨਾਂ ਨੇ ਉਪਦੇਸ਼ ਰਾਂਹੀ ਹੀ ਸੱਜਣ ਨੂੰ ਗੁਰਮਖ ਬਣਾ ਦਿਤਾ। ਅਜਿਹੀਆਂ ਇਕ ਨਹੀ ਅਨੇਕਾਂ ਹੋਰ ਮਿਸਾਲਾਂ ਹਨ।
ਗੁਰੂ ਅੰਗਦ ਪਾਤਸ਼ਾਹ ਦੇ ਸਾਹਵੇਂ ਜਦੋਂ ਬਾਦਸ਼ਾਹ ਹਮਾਯੂ ਨੇ ਤਲਕਾਰ ਕੱਢੀ ਤਾਂ ਗੁਰੂ ਸਾਹਿਬ ਨੇ ਉਹਦਾ ਜਵਾਬ ਅਮਨਪੂਰਬਕ ਤੇ ਠਰੱਮੇ ਨਾਲ ਦੇ ਕੇ ਹਮਾਯੂ ਨੂੰ ਪਾਣੀ ਪਾਣੀ ਕਰ ਦਿਤਾ।
ਫਿਰ ਪੰਚਮ ਪਾਤਸ਼ਾਹ ਨੂੰ ਜਦੋਂ ਮੌਤ ਦਾ ਸੱਦਾ ਮਿਲਿਆ ਤਾਂ ਉਨਾਂ ਇਕ ਦਮ ਤਲਵਾਰ ਨਾਂ ਕਢੀ, ਨਿਰਾ ਸੀਸ ਹੀ ਨਹੀ ਦਿਤਾ, ਸਗੋਂ ਸੀਸ ਦੇਣ ਆਪ ਲਹੌਰ  ਗਏ।
ਨੌਵੇ ਪਾਤਸ਼ਾਹ ਜੋ ਖੁੱਦ ਤਲਵਾਰ ਦੇ ਧਨੀ 'ਤੇਗ ਬਹਾਦਰ' ਸਨ ਓਨਾਂ ਨੇ ਵੀ ਜੁਲਮ ਦੇ ਅੱਗੇ ਤਲਵਾਰ ਚੁੱਕਣਾਂ ਉਸ ਵੇਲੇ ਜਾਇਜ ਨਾਂ ਸਮਝਿਆ ਤੇ ਸੀਸ ਦੇ ਦਿਤਾ।
ਸ਼ਾਂਤਮਈ ਵਿਰੋਧਤਾ ਦੀਆਂ ਇਕ ਨਹੀ ਅਨੇਕਾਂ ਘਟਨਾਵਾਂ ਸੁਨਿਹਰੀ ਸਿੱਖ ਇਤਹਾਸ ਵਿਚ ਦਰਜ ਹਨ।
ਫਿਰ ਛੇਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਇਹ ਜਾਲਮ ਸਿੱਖਾਂ ਨੂੰ ਐਂਵੇ ਗਾਜਰ ਮੂਲੀ ਹੀ ਸਮਝ ਰਿਹਾ ਹੈ ਤੇ ਜੁਲਮ ਕਰਨ ਤੋਂ ਪਹਿਲਾਂ ਸੋਚਦਾ ਵਿਚਾਰਦਾ ਨਹੀ ਤਾਂ ਪੂਰੀ ਤਿਆਰੀ ਕਰਕੇ ਜਾਲਮ ਨੂੰ ਅਹਿਸਾਸ ਕਰਾਇਆ। ਪਰ ਪਹਿਲਾਂ ਸਾਰੇ ਹੀਲੇ ਵਸੀਲੇ ਵਰਤਣ ਬਾਦ।
ਆਪਣੀ ਜਾਇਜ ਮੰਗ ਨੂੰ ਮੰਨਵਾਉਣ ਲਈ ਗੁਰਸਿੱਖ ਤਰਾਂ ਤਰਾਂ ਦੇ ਤਰੀਕੇ ਵਰਤਦੇ ਆਏ ਹਨ। ਭਾਈ ਲੱਧਾ ਤਾਂ ਇਕ ਵਾਰੀ ਮੂੰਹ ਸਿਰ ਕਾਲਾ ਕਰਕੇ ਖੋਤੇ ਤੇ ਚੜ ਗਿਆ ਤੇ ਆਪਣੀ ਮੰਗ ਮਨਵਾ ਲਈ।
ਗੁਰੂ ਨਾਨਕ ਪਾਤਸ਼ਾਹ ਨੇ ਹਰਦੁਆਰ ਪਾਣੀ ਪੁਠੇ ਪਾਸੇ ਸੁਟਣਾ ਸ਼ੁਰੂ ਕਰ ਦਿਤਾ ਤੇ ਗਲ ਮੰਨਵਾ ਲਈ।
ਮਸਲਾ ਤਾਂ ਹੁੰਦੈ ਅਗਲੇ ਦੀ ਆਤਮਾ ਨੂੰ ਟੁੰਬਣਾ, ਭਈ ਤੂ ਗਲਤ ਕਰ ਰਿਹਾ ਹੈ। ਤੇ ਵਕਤ ਬੇ ਵਕਤ ਅਨੁਸਾਰ ਵੱਖ ਵੱਖ ਹੀਲੇ ਵਸੀਲੇ ਚਲਦੇ ਆਏ ਹਨ।
ਘਰ ਵਿਚ ਨਰਾਜ ਹੋ ਕੇ ਜਾਂ ਰੁਸ ਕੇ ਰੋਟੀ ਨਾਂ ਖਾਣਾ ਇਕ ਕੁਦਰਤੀ ਤੇ ਸਹਿਜ ਸੁਭਾਅ ਵਾਲਾ ਹੀਲਾ ਗਿਣਿਆ ਗਿਆ ਹੈ। ਇਹ ਆਪਣੇ ਪਿਆਰਿਆਂ ਦੀ ਆਤਮਾ ਨੂੰ ਝੰਜੋੜਦਾ ਹੈ ਕਿ ਦੇਖੋ ਮੈਂ ਆਪਣੀ ਮੰਗ ਪਿਛੇ ਕਿਨਾਂ ਗੰਭੀਰ ਹਾਂ ਕਿ ਮੈਂ ਆਪਣਾ ਸਰੀਰਕ ਨੁਕਸਾਨ ਕਰ ਰਿਹਾ ਹਾਂ। ਜਾਂ ਮੈਂ ਮਰ ਜਾਵਾਂਗਾ। ਘਰਦਿਆ ਵਾਸਤੇ ਪ੍ਰਵਾਰ ਦੇ ਜੀਅ ਦਾ ਦੁਖ ਜਾਂ ਮਰਨਾਂ ਸਭ ਤੋਂ ਵੱਡੀ ਸਜਾ ਹੁੰਦੀ ਹੈ। ਇਹੋ ਕਾਰਨ ਹੈ ਭੁਖ ਹੜਤਾਲ ਦੀ ਪ੍ਰੰਪਰਾਂ ਦੇ ਉਪਜਣ ਦਾ। ਹੜਤਾਲੀ ਸਰਕਾਰ ਨੂੰ ਆਪਣੀ ਮਾਈ ਬਾਪ ਜਿਤਾਉਦਾ ਹੈ।
ਕਿਉਕਿ ਗੁਰਸਿਖੀ ਰਜਾ ਦਾ ਧਰਮ ਹੈ ਤੇ ਸਹਿਜ ਸੁਭਾਅ ਵਾਲਾ ਤਰੀਕਾ ਰੁਸਣਾ ਭਾਵ ਭੁੱਖੇ ਰਹਿਣਾ ਬਿਲਕੁਲ ਗੁਰਮਤ ਅਨੁਸਾਰ ਹੈ।
ਫਿਰ ਅਕਾਲੀ ਦਲ ਦੇ ਸਾਬਕਾ ਮੁੱਖੀਆਂ ਮਾਸਟਰ ਤਾਰਾ ਸਿੰਘ ਤੇ ਫਤਿਹ ਸਿੰਘ ਨੇ ਤਾਂ ਸਿਰਫ ਮਰਨ ਵਰਤ ਹੀ ਨਹੀ ਸਨ ਰੱਖੇ ਸਗੋਂ ਅਕਾਲ ਤਖਤ ਤੇ ਅਗਨ ਕੁੰਡ ਵੀ ਉਸਾਰ ਲਏ ਸਨ। ਹਾਲਾਂ ਕਿ ਇਸ ਗਲ ਦੀ ਬੜੀ ਥੂ ਥੂ ਵੀ ਹੋਈ ਸੀ। ਜਦੋਂ ਉਹ ਆਖੀਰ ਤੇ ਮਰਨੋਂ ਡਰ ਗਏ ਸਨ। ਤਾਂ ਹੀ ਤਾਂ ਦਰਸ਼ਨ ਸਿੰਘ ਫੇਰੂਮਾਨ ਨੇ ਅਦਰਸ਼ ਪੈਦਾ ਕਰਕੇ ਲੋਕਾਂ ਨੂੰ ਦਸ ਦਿਤਾ ਕਿ ਅਜਿਹੇ ਸਿਰੜੀ ਸਿੱਖ ਅੱਜ ਵੀ ਹੈਗੇ ਨੇ ਜਿਹੜੇ ਜਾਨ ਦੇ ਸਕਦੇ ਨੇ, ਜਦੋਂ ਉਹ 74 ਦਿਨ ਲੰਮੀ ਭੁਖ ਹੜਤਾਲ ਰਖ ਕੇ 27 ਅਕਤੂਬਰ 1969 ਨੂੰ ਚਲਾਣਾ ਕਰ ਗਏ।
ਹੁਕਮਰਾਨ ਦੀ ਆਤਮਾ ਨੂੰ ਝੰਜੋੜਨ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਮੌਕੇ ਤਾਂ ਸਿੱਖਾਂ ਨੇ ਅਨੇਕਾਂ ਰੋਸ਼ਨ ਉਦਾਹਰਣਾ ਕਾਇਮ ਕੀਤੀਆਂ ਜਿੰਨਾਂ ਤੇ ਕੌਮ ਅੱਜ ਫਖਰ ਕਰਦੀ ਹੈ।
ਇਸ ਕਰਕੇ ਜਥੇਦਾਰ ਸਾਹਿਬ ਵਲੋਂ ਬੀਬੀ ਨਿਰਪ੍ਰੀਤ ਕੌਰ ਜਾਂ ਭਾਈ ਗੁਰਬਖਸ਼ ਸਿੰਘ ਨੂੰ ਕਹਿਣਾ ਕਿ ਮਰਨ ਵਰਤ ਰਖਣਾ ਗੁਰਮਤ ਅਨੁਕੂਲ ਨਹੀ, ਕੁਝ ਪਚਿਆ ਨਹੀ ਹੈ। ਅਜਿਹੀ ਸੋਚ ਜਥੇਦਾਰ ਸਾਹਿਬ ਦੀ ਕਿਸੇ ਰਾਜਨੀਤਕ ਮਜਬੂਰੀ ਦੀ ਉਪਜ ਹੋ ਸਕਦੀ ਹੈ। ਅਸੀ ਬੇਨਤੀ ਕਰਦੇ ਹਾਂ ਕਿ ਅਜਿਹੇ ਗੰਭੀਰ ਮਸਲੇ ਤੇ ਜਥੇਦਾਰ ਸਾਹਿਬ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ, ਤਾਂ ਕਿ ਕੌਮ 'ਚ ਵਿਆਖਿਆ ਪ੍ਰਤੀ ਕੋਈ ਗਲਤਫਹਿਮੀ ਨਾਂ ਉਠੇ।
ਪਿਛਲੇ ਤਿੰਨ ਸਾਲਾਂ ਤੋਂ ਕਿਵੇ ਸ਼ਰੋਮਣੀ ਕਮੇਟੀ ਦੇ ਚੁੱਣੇ ਹੋਏ ਨੁਮਾਇਦਿਆਂ ਨੂੰ ਹਲਫ ਚੁੱਕਣ ਤੋਂ ਰੋਕ ਕੇ ਲੋਕਤੰਤਰੀ ਸਿੱਖ ਕਮੇਟੀ ਨੂੰ ਕਿਵੇ ਸਰਕਾਰ ਅਧੀਨ ਕਰ ਲਿਆ ਗਿਆ ਹੈ। ਨਾਲੇ ਅਕਾਲ ਤਖਤ ਦਾ ਨਿਵੇਕਲਾ ਸਿਧਾਂਤ ਤਾਂ ਸਰਕਾਰਾਂ ਨੂੰ ਚਿਰੋਕਣਾ ਚੁੱਭਦਾ ਆ ਰਿਹਾ ਹੈ ਅਸੀ ਸਮਝ ਸਕਦੇ ਹਾਂ ਕਿ ਮੌਜੂਦਾ ਨਾਜੁਕ ਦੌਰ ਵਿਚ ਜਦੋਂ ਕਿ ਇਸ ਸੰਕਲਪ ਨੂੰ ਢਾਹ ਲਾਉਣ ਲਈ ਸਰਕਾਰਾਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ, ਜਥੇਦਾਰ ਵਾਸਤੇ ਕੰਮ ਕਰਨਾਂ ਸਚ ਮੁੱਚ ਖੰਡੇ ਦੀ ਧਾਰ ਤੇ ਚਲਣ ਬਰਾਬਰ ਹੈ। ਪਰ ਫਿਰ ਵੀ ਸੂਝਵਾਨ ਲੋਕ ਨਾਜੁਕ ਹਾਲਾਤਾਂ ਵਿਚ ਵੀ ਸੰਤੁਲਨ ਬੈਠਾ ਲੈਂਦੇ ਹਨ। ਕਿਉਕਿ ਇਤਹਾਸ ਕਿਸੇ ਸ਼ਖਸ ਨੂੰ ਵੀ ਮਾਫ ਨਹੀ ਕਰਦਾ। ਸਾਨੂੰ ਪੂਰਨ ਭਰੋਸਾ ਹੈ ਗਿਆਨੀ ਜੀ ਪੂਰੀ ਤਰਾਂ ਇਸ ਕਾਬਲ ਹਨ।
ਅਜ ਤਕ ਬਹੁਤੇ ਜਥੇਦਾਰ ਸਾਹਿਬਾਨਾਂ ਨੇ ਤਾਂ ਕੋਸ਼ਿਸ਼ ਕੀਤੀ ਹੈ ਕਿ ਸੰਤੁਲਨ ਬਣਾ ਕੇ ਚਲਿਆ ਜਾਵੇ ਪਰ ਕਦੀ ਕਦੀ ਦਰਸ਼ਨ ਸਿੰਘ ਰਾਗੀ ਵਰਗੇ ਮਤਲਬਪ੍ਰਸਥ ਜਾਂ ਹਊਮੇਧਾਰੀ ਅਜਿਹੇ ਸ਼ਖਸ਼ ਆ ਹੀ ਜਾਂਦੇ ਹਨ ਜੋ ਸਵਾਰਥ ਤਹਿਤ ਇਸ ਨਿਵੇਕਲੇ ਸਿਧਾਂਤ ਨੂੰ ਸੱਟ ਮਾਰ ਜਾਦੇ ਹਨ। ਪ੍ਰਸਿਧ ਲਿਖਾਰੀ ਤੇ ਅਕਾਲੀ ਦਲ ਦੇ ਡਿਕਟੇਟਰ ਨਰਿੰਦਰ ਸਿੰਘ ਭੁਲੇਰ ਨੇ ਲਿਖਿਆ ਹੈ ਕਿ ਦਰਸ਼ਨ ਸਿੰਘ ਪਹਿਲਾ ਜਥੇਦਾਰ ਹੋਇਆ ਜਿਸ ਨੇ ਅਕਾਲ ਤਖਤ ਦਾ ਦੁਰਉਪਯੋਗ ਸ਼ੁਰੂ ਕੀਤਾ। ਹਾਲਾਂਕਿ ਲਵ ਕੁਸ਼ ਦੀ ਓਲਾਦ ਗਿਆਨੀ ਪੂਰਨ ਸਿੰਘ ਨੇ ਤਾਂ ਸਾਰੀ ਮਾਰਯਾਦਾਵਾਂ ਦਾ ਘਾਣ ਕਰ ਦਿਤਾ ਸੀ।
ਕਈ ਵਾਰੀ ਜਦੋਂ ਅਗਲਾ ਚਾਹੁੰਦਾ ਹੈ ਕਿ ਅਸੀ ਕਿਸੇ ਮਸਲੇ ਤੇ ਬਹਿ ਜਾਈਏ ਪਰ ਕਈ  ਲੋਕ ਬਹਿਣ ਦੀ ਬਿਜਾਏ ਜਦੋਂ ਸਿੱਧਾ ਲੰਮੇ ਹੀ ਪੈ ਜਾਂਦੇ ਹਨ ਤਾਂ ਅਹੁਦੇ ਦੀ ਗਰਿਮਾ ਤੇ ਸੱਟ ਪੈਂਦੀ ਹੈ।
ਖੈਰ ਸਭਿਅਕ ਸਰਕਾਰਾਂ ਆਪਣੇ ਆਪ ਨੂੰ ਜਨਤਾ ਦਾ ਮਾਈ ਬਾਪ ਗਿਣਦੀਆਂ ਹਨ। ਇਹੋ ਕਾਰਨ ਹੈ ਕਿ ਅੰਗਰੇਜਾਂ ਦੇ ਰਾਜ ਵੇਲੇ ਭੁਖ ਹੜਤਾਲ ਦੀ ਪ੍ਰੰਪਰਾ ਪਈ।
ਹਰ ਕੌਮ ਦਾ ਆਪਣਾ ਹੀ ਕਿਰਦਾਰ ਹੁੰਦਾ ਹੈ। ਅੰਗਰੇਜ ਭੁਖ ਹੜਤਾਲ ਦਾ ਤੁਰੰਤ ਨੋਟਿਸ ਲੈਂਦੇ ਸਨ। ਓਹ ਜਨਤਾ ਨੂੰ ਆਪਣਾ ਪ੍ਰਵਾਰ ਸਮਝਦੇ ਸਨ।
ਪਰ ਮੌਜੂਦਾ ਹੁਕਮਰਾਨ ਬਦਕਿਸਮਤੀ ਨਾਲ ਹੜਤਾਲ ਆਦਿ ਦੀ ਪ੍ਰਵਾਹ ਸਿਰਫ ਓਦੋਂ ਕਰਦਾ ਹੈ ਜਦੋਂ ਕਿਸੇ ਹਿੰਦੂ ਨੇ ਹੜਤਾਲ ਕੀਤੀ ਹੋਵੇ। ਘੱਟ ਗਿਣਤੀਆਂ ਦੀ ਹੜਤਾਲ ਨੂੰ ਉਹ ਅਕਸਰ ਨਜ਼ਰ ਅੰਦਾਜ ਕਰ ਦਿੰਦਾ ਹੈ ਇਹੋ ਕਾਰਨ ਹੈ ਕਿ ਭਾਰਤ ਵਿਚ ਅਜ ਕਲ ਘੱਟ ਗਿਣਤੀਆਂ ਨੇ ਹਿੰਸਾਤਮਕ ਤਰੀਕੇ ਵਰਤਣੇ ਸ਼ੁਰੂ ਕੀਤੇ ਹੋਏ ਹਨ।
ਯਾਦ ਰਹੇ ਹਿੰਸਾ ਨੂੰ ਰੋਕਣ ਵਾਸਤੇ ਹੁਕਮਰਾਨ ਕੋਲ ਪੁਲਿਸ ਤੇ ਫੌਜ ਹੈਗੀ ਇਸ ਕਰਕੇ ਹਿੰਸਾ ਨੂੰ ਹੁਕਮਰਾਨ ਪਸੰਦ ਕਰਦਾ ਹੈ ਕਿਉਕਿ ਘੱਟ ਗਿਣਤੀ ਨੂੰ ਕੁੱਟਣ ਉਪਰੰਤ ਉਨੂੰ ਦੋਹਰਾ ਫਾਇਦਾ ਮਿਲਦਾ ਹੈ। ਇਕ ਤਾਂ ਉਹ ਰਾਜਨੀਤਕ ਪ੍ਰੇਸ਼ਾਨੀ (ਹੈਰੈਸਮੈਂਟ) ਤੋਂ ਬਚਦਾ ਹੈ ਦੂਸਰਾ ਜਦੋਂ ਪੁਲਿਸ ਜਾਂ ਫੌਜ ਘੱਟ ਗਿਣਤੀ ਨੂੰ ਕੁਟਦੀ ਮਾਰਦੀ ਹੈ ਤਾਂ ਹਿੰਦੂ ਤਬਕਾ ਉਨੂੰ ਖੁੱਲ ਕੇ ਵੋਟ ਦਿੰਦਾ ਹੈ। ਬਦ ਕਿਸਮਤੀ ਨਾਲ ਭਾਰਤੀ ਘੱਟ ਗਿਣਤੀਆਂ ਅੱਜ ਤਕ ਕੋਈ ਅਜਿਹਾ ਤਰੀਕਾ ਈਜਾਦ ਨਹੀ ਕਰ ਸਕੀਆਂ ਜਿਹੜੀਆਂ ਹਿੰਦੂ ਹੁਕਮਰਾਨ ਦੀ ਆਤਮਾ ਨੂੰ ਝੰਜੋੜ ਸਕੇ।
ਸੋ ਭੁੱਖ ਹੜਤਾਲ ਆਪਣਿਆਂ ਅੱਗੇ ਕੀਤੀ ਜਾਂਦੀ ਹੈ ਜੇ ਅਗਲਾ ਨੋਟਿਸ ਨਾਂ ਲਵੇ ਤਾਂ ਇਹ ਕਾਰਵਾਈ ਵਿਅੱਰਥ ਤੇ ਹਾਸੋ ਹੀਣੀ ਹੋ ਜਾਂਦੀ ਹੈ।
ਇਥੇ ਫੇਰੂਮਾਨਾਂ ਦੀਆਂ ਅਜਾਈ ਗਈਆਂ ਸ਼ਹਾਦਤਾਂ ਦੀ ਲੰਮੀ ਦਾਸਤਾਨ ਹੈ। ਪੂਰਬ ਦੇ ਮਨੀਪੁਰ ਸੂਬੇ ਦੀ ਬੀਬੀ ਇਰੋਮ ਸ਼ਰਮੀਲਾ ਤਾਂ ਹਿੰਦੂ ਹਕੂਮਤ ਦੇ ਮੱਥੇ ਤੇ ਵੱਡਾ ਕਲੰਕ ਹੈ ਜਿਸ ਨੇ ਪਿਛਲੇ 14 ਸਾਲਾਂ ਤੋਂ ਕੁਝ ਨਹੀ ਖਾਧਾ। ਸ਼ੁਰੂ 'ਚ ਉਨੂੰ ਬਚਾਉਣ ਲਈ ਨੱਕ ਰਾਂਹੀ ਅਜਿਹੀ ਨਾਲੀ ਲਗੀ ਜਿਹੜੀ ਅੱਜ ਤਕ ਚਾਲੂ ਹੈ। ਕਿਹਾ ਜਾਂਦਾ ਹੈ ਕਿ ਉਸ ਵਿਚਾਰੀ ਦੀ ਪੂਰੀ ਪਾਚਣ ਪ੍ਰਣਾਲੀ ਹੀ ਹੁਣ ਵਿਅੱਰਥ ਹੋ ਚੁੱਕੀ ਹੈ, ਪਰ ਗਰੀਬਣੀ ਦੀ ਜਾਇਜ ਮੰਗ ਕਿਸੇ ਨਹੀ ਮੰਨੀ।
ਹਿੰਦੂਸਤਾਨ ਦੇ ਧਰਮਨਿਰਪੱਖ ਤੇ ਵੀ ਇਹ ਵੱਡਾ ਧੱਬਾ ਹੈ ਜਿਹੜਾ ਸਰਕਾਰਾਂ ਸ਼ਾਂਤਮਈ ਅੰਦੋਲਨਾਂ ਨੂੰ ਨਜ਼ਰਅੰਦਾਜ ਕਰਦੀਆਂ ਹਨ।
ਇਹ ਸਪੱਸ਼ਟ ਕਰਨਾਂ ਜਰੂਰੀ ਬਣਦਾ ਹੈ ਕਿ ਹੱਕ ਮੰਨਾਉਣ ਲਈ ਕੋਈ ਅੱਤਵਾਦੀ ਕਾਰਵਾਈ ਕਰਨਾਂ ਤਾਂ ਬਿਲਕੁਲ ਨਾਜਾਇਜ ਹੈ ਕਿਉਕਿ ਅਮੂਮਨ ਦੇਖਿਆ ਗਿਆ ਹੈ ਕਿ ਇਹਨਾਂ ਹਿੰਸਾਤਮਕ ਕਾਰਵਾਈਆਂ ਵਿਚ ਨਿਰਦੋਸ਼ ਲੋਕਾਂ ਦੀਆਂ ਜਾਨਾਂ ਅਜਾਈ ਜਾਂਦੀਆਂ ਹਨ। ਸਿੱਖੀ ਦਾ ਅਸੂਲ ਹੈ ਕਿ ਦੋਸ਼ੀ ਭਾਵੇ ਬੱਚ ਜਾਵੇ ਨਿਰਦੋਸ਼ ਨੂੰ ਆਂਚ ਨਹੀ ਆਉਣੀ ਚਾਹੀਦੀ।
ਅਸੀ ਸਮਝਦੇ ਹਾਂ ਹਿੰਸਾ ਦੀ ਕਾਰਵਾਈ ਨਾਲੋਂ ਭੁੱਖ ਹੜਤਾਲ ਸੌ ਗੁਣਾ ਬਿਹਤ੍ਰ ਹੈ ਕਿਉਕਿ ਇਸ ਨਾਲ ਜਾਲਮ ਹੁਕਮਰਾਨ ਦਾ ਬੇਨਿਸਾਫੀ ਚਿਹਰਾ ਨੰਗਾ ਹੁੰਦਾ ਹੈ। ਜਨਤਾ ਸੁਚੇਤ ਹੋ ਜਾਂਦੀ ਹੈ। ਯਾਦ ਰਹੇ 1948 ਤੋਂ 1966 ਪੰਜਾਬੀ ਸੂਬਾ ਤੇ ਚੰਡੀਗੜ ਤੇ ਦਰਿਆਈ ਪਾਣੀਆਂ ਦੇ 1982 ਤਕ ਚਲੇ ਸ਼ਾਤਮਈ ਮੋਰਚੇ ਨੇ ਕੇਂਦਰ ਸਰਕਾਰ ਨੂੰ ਵੱਧ ਪ੍ਰੇਸ਼ਾਨ (ਹਰੈਸ) ਕਰ ਰਖਿਆ ਸੀ। 1982 ਤੋਂ ਬਾਦ ਚਲੇ ਹਿੰਸਾਤਮਕ ਅੰਦੋਲਨ ਨਾਲ ਸਰਕਾਰ ਦਾ ਕੰਮ ਸੌਖਾ ਹੋ ਗਿਆ ਤੇ ਸਰਕਾਰ ਨੇ ਪੁਲਿਸ ਤੇ ਫੌਜ ਪੰਜਾਬੀਆਂ ਦੁਆਲੇ ਕਰ ਦਿਤੀ ਤੇ ਆਪ ਅਰਾਮ 'ਚ ਹੋ ਗਈ।
ਸੋ ਕਿਸੇ  ਵੀ ਅੰਦੋਲਨ ਚਲਾਉਣ ਵਾਲੇ ਲੀਡਰ ਵਾਸਤੇ ਜਰੂਰੀ ਹੈ ਕਿ ਉਹ ਧਿਆਨ ਰਖੇ ਕਿ ਸਰਕਾਰੀ ਟਾਊਟ ਲਹਿਰ ਵਿਚ ਸ਼ਾਮਲ ਹੋ ਕਿ ਉਂਨੂੰ ਹਿੰਸਾਤਮਕ ਮੋੜਾ ਨਾਂ ਦੇ ਸਕਣ। ਇਹੋ ਕਾਰਨ ਹੈ ਅਸੀ ਭਾਈ ਗੁਰਬਖਸ ਸਿੰਘ ਜੀ ਬਾਰੇ ਬਾਰ ਬਾਰ ਬੇਨਤੀਆਂ ਲਿਖ  ਰਹੇ ਹਾਂ ਕਿ ਉਨਾਂ ਨੂੰ ਚਾਹੀਦਾ ਹੈ ਕਿ ਆਪਣੇ ਦੁਆਲਿਓ ਟਾਊਟਾਂ ਦਾ ਘੇਰਾ ਹਟਾ ਦੇਣ ਨਹੀ ਤਾਂ ਅਖੀਰ ਵਿਚ ਉਹ ਭਾਈ ਸਾਹਿਬ ਨੂੰ ਗਲਤ ਫੋਟੋਆਂ ਖਿੱਚ ਕੇ ਬਦਨਾਮ ਕਰਕੇ ਉਹਦੀ ਕੁਰਬਾਨੀ ਨੂੰ ਲੋਕਾਂ ਵਿਚ ਰੋਲ ਦੇਣਗੇ।
ਕਈ ਲੋਕ ਨਿਰੰਕਾਰ ਦੀ ਪ੍ਰਾਪਤੀ ਲਈ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਹਨ। ਭੁਖੇ ਰਹਿੰਦੇ ਹਨ। ਇਕ ਲੱਤ ਤੇ ਖਲੋਦੇ ਹਨ। ਪੁਠੇ ਲਮਕਦੇ ਹਨ। ਅੱਗ ਤੇ ਤੁਰਦੇ ਹਨ। ਗੁਰਮਤ ਵਿਚ ਅਜਿਹੇ ਕਸ਼ਟਦਾਇਕ ਤਰੀਕਿਆਂ ਦਾ ਖੰਡਨ ਹੈ ਤੇ ਕਿਹਾ ਗਿਆ ਹੈ ਕਿ ਜੋਰ ਨਾਲ ਤੁਸੀ ਪ੍ਰਮਾਤਮਾ ਨੂੰ ਨਹੀ ਪਾ ਸਕਦੇ। ਉਹਦਾ ਰਾਹ ਪ੍ਰੇਮਾ-ਭਗਤੀ ਹੈ। ਕਿਸੇ ਦੂਸਰੇ ਇਨਸਾਨ ਕੋਲੋ ਆਪਣੀ ਗਲ ਮਨਾਉਣਾ ਰੱਬ ਦੇ ਪਾਉਣ ਤੁਲ ਨਹੀ ਹੈ।
ਅਖੀਰ ਵਿਚ ਅਸੀ ਫਿਰ ਦੁਹਰਾ ਦਿੰਦੇ ਹਾਂ ਕਿ ਭੁਖ ਹੜਤਾਲ ਕਰਨਾਂ ਕਿਸੇ ਦੀ ਆਤਮਾ ਨੂੰ ਝੰਜੋੜਨ ਵਾਸਤੇ ਕੁਦਰਤੀ ਤਰੀਕਾ ਹੈ ਤੇ ਹਰ ਤਰਾਂ ਨਾਲ ਰਜਾ ਦੇ ਧਰਮ ਭਾਵ ਸਿੱਖੀ ਦੇ ਅਨੂਕੂਲ ਹੈ। ਫਿਰ ਜੇ ਕੋਈ ਹਊਮੇ ਤੋਂ ਉਤੇ ਉੱਠ ਹੜਤਾਲੀ ਦੂਸਰਿਆਂ ਦੇ ਭਲੇ ਦੀ ਗਲ ਕਰ ਰਿਹਾ ਹੋਵੇ ਉਹ ਤਾਂ ਸਿੱਖੀ ਦੇ ਸੇਵਾ ਸਿਧਾਂਤ ਦਾ ਨਮੂਨਾ ਬਣ ਜਾਂਦਾ।
ਯਾਦ ਰਹੇ ਗੁਰਮਤ ਸਮੇਂ ਦੀ ਹਾਣੀ ਹੈ। ' ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥' ਰੋਜ ਨਵੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਰਹਿਣੀਆਂ ਹਨ। ਬਸ ਗੁਰੂ ਸਾਨੂੰ ਗੁਰਮਤ ਦੇ ਫਲਸਫੇ ਦੀ ਸਮਝ ਬਖਸ਼ੇ।
ਪਰ ਅਸੀ ਕਿਸੇ ਵੀ ਤਰਾਂ ਨਾਲ ਜਥੇਦਾਰ ਸਾਹਿਬ ਨਾਲ ਇਸ ਗਲ ਤੇ ਜਿੱਦ ਨਹੀ ਕਰਨਾਂ ਚਾਹਾਂਗੇ। ਜੇ ਫਿਰ ਵੀ ਗੁਰਮੁਖ ਪਿਆਰੇ ਸੋਚਣ ਕਿ ਇਸ ਦਾਸ ਦੀ ਸੋਚ ਗਲਤ ਹੈ ਤਾਂ ਆਪਾਂ ਸੀਸ ਝੁਕਾ ਦਿਆਗੇ। ਅਕਾਲ ਤਖਤ ਸਾਹਿਬ ਦਾ ਸਿਧਾਂਤ ਸਾਡੀ ਜਿੰਦ ਜਾਨ ਹੈ। -ਦਾਸ ਭਬੀਸ਼ਨ ਸਿੰਘ ਗੁਰਾਇਆ






Share this article :

No comments:

Post a Comment

 

Punjab Monitor