Home » » ANSWER - WHY SS MAN DISPLAYED PAKISTANI FLAG (IN PUNJABI)

ANSWER - WHY SS MAN DISPLAYED PAKISTANI FLAG (IN PUNJABI)


 



ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨੀ ਝੰਡਾ ਕਿਓ ਚੁਕਿਆ


 

ਅਸੀ ਪਾਠਕਾਂ ਨੂੰ ਇਹ ਸਵਾਲ ਪੁਛਿਆ ਸੀ ਪਰ ਇਕ ਵਾਰ ਫਿਰ ਅੰਗਰੇਜ ਲੋਕ ਸੱਚ ਸਾਬਤ ਹੋ ਗਏ ਕਿ ਪੰਜਾਬੀ ਲੋਕ ਬਹਾਦਰ ਪਰ ਭੋਲੀ ਕੌਮ ਹੈ। ਦੁੱਖ ਹੋਇਆ ਕਿ ਜਿਨਾਂ ਲੋਕਾਂ ਨੂੰ ਅਸਲੀ ਕਾਰਨ ਦਾ ਪਤਾ ਹੈ ਉਹ ਵੀ ਭਾਰਤ ਸਰਕਾਰ ਤੋਂ ਡਰਦੇ ਸੱਚ ਨੂੰ ਸਾਹਮਣੇ ਨਹੀ ਲਿਆ ਰਹੇ।

ਪਿਆਰੇ ਪਾਠਕੋ, ਤੁਸੀ ਸਮਝਦੇ ਹੋ ਕਿ ਮਾਨ ਸਾਹਿਬ ਖਾਲਿਸਤਾਨੀ ਹਨ। ਨਹੀ, ਤੁਸੀ ਗਲਤ ਹੋ। ਦਰ ਅਸਲ, ਮਾਨ ਸਾਹਿਬ ਭਾਰਤ ਸਰਕਾਰ ਦੇ ਸੈਫਟੀ ਵਾਲਵ (ਫਿਊਜ) ਵਜੋਂ ਵਿਚਰਦੇ ਹਨ। ਇਹ ਜਿਹੜੇ ਅੰਤਰ-ਰਾਸ਼ਟਰੀ ਪੱਧਰ ਦੇ ਬਿਆਨ ਦਿੰਦੇ  ਹਨ, ਓਨਾਂ ਨੂੰ ਪੜ੍ਹ ਕੇ ਖੁੱਦ ਅਸੀ ਵੀ ਕਿਸੇ ਵੇਲੇ ਇਨ੍ਹਾਂ ਨੂੰ ਗਲਤ ਸਮਝ ਬੈਠੇ ਸੀ।
ਲਓ, ਹੁਣ ਸਮਝੋ ਕਿ ਮਾਨ ਸਾਹਿਬ ਨੇ ਪਾਕਿਸਤਾਨੀ ਝੰਡਾ ਕਿਓ ਵਿਖਾਇਆ।
ਤੁਸੀ ਸਭ ਸਮਝਦੇ ਹੋ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਨੰ. ਇਕ ਗਿਣਦੀ ਹੈ ਤੇ ਪਾਕਿਸਤਾਨ ਨਾਲ 2-3 ਜੰਗ ਵੀ ਹੋ ਚੁੱਕੇ ਹਨ। ਹੋਇਆ ਕੁਝ ਇਸ ਤਰਾਂ ਕਿ ਪਿਛੇ ਸੁਖਬੀਰ ਬਾਦਲ ਪਾਕਿਸਤਾਨ ਗਿਆ ਤੇ ਦੋਵਾਂ ਪੰਜਾਬਾਂ ਦੀ ਨੇੜਤਾ ਦੀ ਖੂਬ ਗਲ ਚਲਾਈ। ਓਥੇ ਫਿਰ ਪਾਕਿਸਤਾਨ ਨੂੰ ਬਿਜਲੀ ਦੇਣ ਦਾ ਵਾਇਦਾ ਵੀ ਕੀਤਾ ਉਪ ਮੁਖ ਮੰਤਰੀ ਨੇ। ਹਾਲਾਂ ਕੌਮਾਂਤਰੀ ਵਪਾਰ ਤੇ ਸੁਖਬੀਰ ਦੀ ਕੋਈ ਤਾਕਤ ਨਹੀ ਸੀ।

ਦਸੰਬਰ 2013 ਦੇ ਅੱਧ ਵਿਚ ਫਿਰ ਪਾਕਿਸਤਾਨੀ ਪੰਜਾਬ ਦਾ ਮੁਖ ਮੰਤਰੀ ਭਾਰਤ ਆਇਆ ਖਾਸ ਕਰਕੇ ਉਹ ਪੰਜਾਬ ਵਿਚ ਫਿਰਿਆ। ਬਾਦਲ ਦੇ ਪਿੰਡ ਵੀ ਗਿਆ। ਫਿਰ ਆਪਣੇ ਜੱਦੀ ਪਿੰਡ ਜਾਤੀ ਉਮਰਾ ਵੀ ਗਿਆ। ਨਾਲੇ ਬਿਜਲੀ ਉਤਪਾਦਨ ਦੇ ਕਾਰਖਾਨੇ ਵੀ ਦੇਖੇ। ਉਹ ਪੂਰਬੀ ਪੰਜਾਬ ਦੀ ਸਰਕਾਰ ਨਾਲ ਇਓ ਘੁਲ ਮਿਲ ਕੇ ਚਲ ਰਿਹਾ ਸੀ ਜਿਵੇ ਬਹੁਤ ਨੇੜਤਾ ਹੋਵੇ। ਸ਼ਹਿਬਾਜ ਸ਼ਰੀਫ ਦਾ ਵਾਹਵਾ ਚਰਚਾ ਚਲਿਆ। ਸਾਡਾ ਅੰਦਾਜ਼ਾ ਹੈ ਕਿ ਇਸ ਤੇ ਭਾਰਤੀ ਖੁਫੀਆ ਅਜੈਂਸੀਆਂ ਮੂਹ ਨੱਕ ਵੱਟ ਰਹੀਆਂ ਸਨ। ਆਖਿਰਕਾਰ ਵਿਦੇਸ਼ ਨੀਤੀ ਦਾ ਮਹਿਕਮਾ ਕੇਂਦਰ ਸਰਕਾਰ ਕੋਲ ਹੈ। ਬਾਦਲ ਕੌਣ ਹਨ ਪਾਕਿਸਤਾਨੀ ਪੰਜਾਬ ਨਾਲ ਨੇੜਤਾ ਵਧਾਉਣ ਵਾਲੇ?
ਸੋ ਮਾਨ ਸਾਹਿਬ ਨੇ ਆਪਣੀ ਡਿਊਟੀ ਨਿਭਾਈ ਤੇ ਕੇਂਦਰ ਤੇ ਹਿੰਦੂਆਂ ਤਕ ਇਹ ਸੁਨੇਹਾ ਦਿਤਾ ਕਿ ਸਿੱਖ ਪਾਕਿਸਾਨ ਨਾਲ ਨੇੜਤਾ ਵਧਾ ਰਹੇ ਹਨ। ਸੁਚੇਤ ਹੋ ਜਾਓ। ਅਲੱਰਟ ਕੀਤਾ।  ਪਰ ਖੁਸ਼ਕਿਸਮਤੀ ਨਾਲ ਕਿਸੇ ਲੀਡਰ ਨੇ ਇਨ੍ਹਾਂ ਦੇ ਇਸ ਕੰਮ ਦਾ ਕੋਈ ਨੋਟਿਸ ਨਹੀ ਲਿਆ।
ਜਿਸ ਤਰਾਂ ਸਿੱਖ ਭੋਲੇ ਹਨ ਐਨ ਇਸ ਤਰਾਂ ਪੰਜਾਬ ਦੇ ਹਿੰਦੂ ਵੀ ਤਾਂ ਸਾਡੇ ਵਿਚੋਂ ਹੀ ਹਨ । ਦੋ ਕੁ ਮਹੀਨੇ ਪਹਿਲਾਂ ਮਾਨ ਸਾਹਿਬ ਦੀ ਪਾਰਟੀ ਨੇ ਫਗਵਾੜਾ ਵਿਚ ਇਕ ਇਕੱਠ ਕੀਤਾ। ਫਗਵਾੜੇ ਦੇ ਕੁਝ ਕੱਟੜ ਹਿੰਦੂਆਂ ਨੇ ਮਾਨ ਦੇ ਖਿਲਾਫ ਮੁਜਾਹਰਾ ਕਰ ਦਿਤਾ ਪਰ ਪੁਲਿਸ ਨੇ ਮੁਜਾਹਰਾਕਾਰੀਆਂ ਨੂੰ ਰੋਕੇ ਰਖਿਆ। ਮਜੇ ਦੀ ਗਲ ਇਹ ਹੈ ਕਿ ਬਾਦ ਵਿਚ ਮਾਨ ਸਾਹਿਬ ਨੇ ਕੱਟੜਾਂ ਨੂੰ ਸੰਬੋਧਨ ਕਰਦੇ ਹੋਏ ਬਿਆਨ ਦਿਤਾ ਕਿ "ਤੁਸੀ ਮੈਨੂੰ ਪਹਿਲਾਂ ਖਬਰ ਕਰਦੇ ਮੈਂ ਵੀ ਤੁਹਾਡੇ ਨਾਲ ਮੁਜਾਹਰੇ ਵਿਚ ਸ਼ਾਮਲ ਹੋਣਾਂ ਸੀ" ਤਰੀਕੇ ਤਰੀਕੇ ਨਾਲ ਮਾਨ ਸਾਹਿਬ ਨੇ ਉਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਮੁਜਾਹਰਾ ਕਰਨਾਂ ਨਹੀ ਬਣਦਾ।
ਬਾਕੀ ਜਿਨਾਂ ਨੂੰ ਨਹੀ ਪਤਾ ਉਹ ਨੋਟ ਕਰ ਲਓ ਕਿ ਮਾਨ ਸਾਹਿਬ ਦੀ ਪਾਰਟੀ ਨੇ ਤਾਂ ਇਕ ਵੇਰਾਂ ਭਾਰਤ ਸਰਕਾਰ ਕੋਲੋ ਮੰਗ ਕੀਤੀ ਸੀ ਕਿ ਮਾਨ ਸਾਹਿਬ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਵ ਭਾਰਤ ਰਤਨ ਦਿਤਾ ਜਾਵੇ। ਭੋਲੇ ਹੁਣ ਸੋਚ ਲੈਣ ਕਿ ਸਰਕਾਰ ਦੀ ਕਿਹੜੀ ਸੇਵਾ ਮਾਨ ਸਾਹਿਬ ਨੇ ਕੀਤੀ ਹੈ?
22 ਦਸੰਬਰ 2013 ਨੂੰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਆਉਣਾ ਸੀ।ਮਾਨ ਸਾਹਿਬ ਨੇ ਬਿਆਨ ਦੇ ਦਿਤਾ ਕਿ ਉਹ ਸਿੱਖ ਗੱਦਾਰ ਹੋਣਗੇ ਜਿਹੜੇ ਮੋਦੀ ਦੀ ਰੈਲੀ ਵਿਚ ਜਾਣਗੇ। ਅਗਲੇ ਦਿਨ ਸੁਖਬੀਰ ਬਾਦਲ ਨੇ ਬਿਆਨ ਦੇ ਦਿਤਾ ਕਿ " ਮਾਨ ਸਾਹਿਬ ਖੁੱਦ ਬਾਰੇ ਦੱਸਣ ਕੀ ਉਹ ਕੀ ਹਨ?" ਕੁਦਰਤੀ ਹੈ ਇਸ ਤੇ ਮਾਨ ਸਾਹਿਬ ਬਹੁਤ ਤੜਫੇ। ਯਾਦ ਰਹੇ ਉਪ ਮੁਖ ਮੰਤਰੀ ਕੋਲ ਗਰਿਹ ਮਹਿਕਮਾ ਹੈ ੳੇੁਹ ਜਾਣਦੇ ਹਨ ਕਿ ਮਾਨ ਸਾਹਿਬ ਕਿਥੇ ਖੜੇ ਹਨ। ਫਿਰ ਮੁਖ ਮੰਤਰੀ ਬਾਦਲ ਜਿੰਨਾਂ ਕੋਲ ਵੀ ਖੁਫੀਆ ਰਿਪੋਰਟਾਂ ਪਹੁੰਚਦੀਆਂ ਹਨ ਉਹ ਵੀ ਕਹਿ ਚੁੱਕੇ ਹਨ ਕਿ ਮਾਨ ਸਾਹਿਬ ਕੋਈ ਖਾਲਿਸਤਾਨੀ ਵਾਲਿਸਤਾਨੀ ਨਹੀ ਹਨ।
ਯਾਦ ਰਹੇ 1989 ਵਿਚ ਜਦੋਂ ਮਾਨ ਸਾਹਿਬ ਜੇਲ ਵਿਚ ਸਨ ਤਾਂ ਇਨਾਂ ਨੂੰ ਵੋਟਾਂ ਦੇ ਰਿਕਾਰਡ ਨਾਲ ਜਿਤਾਇਆ ਸੀ ਪੰਜਾਬੀਆਂ ਨੇ ਪਰ ਇਹ ਅਜੈਂਸੀਆਂ ਦੇ ਕਹਿ ਤੇ ਅੜੇ ਰਹੇ ਤੇ ਪਾਰਲੀਮੈਂਟ ਵਿਚ 3 ਫੁਟ ਕਿਰਪਾਨ ਤੋਂ ਬਿਨਾਂ ਜਾਣ ਤੋਂ ਨਾਹ ਕਰ ਦਿਤੀ। ਫਿਰ ਇਨ੍ਹਾਂ ਜਦੋਂ ਆਪਣੀ ਬਾਰ ਬਾਰ ਕੀਮਤ ਮੰਗੀ ਤਾਂ 1999 ਵਿਚ ਇਹ ਕਾਂਗਰਸ ਦੀ ਮਦਦ ਨਾਲ ਲੋਕ ਸਭਾ ਚੋਣ ਜਿਤ ਗਏ। ਫਿਰ ਬਿਨਾਂ ਕਿਰਪਾਨ ਦੇ ਹੀ ਅੰਦਰ ਚਲੇ ਗਏ। ਯਾਦ ਰਹੇ ਗਾਹੇ ਬਿਗਾਹੈ ਅਜੈਂਸੀਆਂ ਆਪਣਾ ਅਸਰ ਰਸੂਖ ਵਰਤ ਅਜਿਹੇ ਉਮੀਦਵਾਰਾਂ ਨੂੰ ਜਿਤਾ ਵੀ ਦਿੰਦੀਆਂ ਹਨ। ਅਜਿਹਾ ਹੀ 2007 ਵਿਚ ਬੀਬੀ ਲਕਸ਼ਮੀ ਕਾਂਤਾ ਚਾਵਲਾ ਦੇ ਕੇਸ ਵਿਚ ਕੀਤਾ ਸੀ ਜਦੋਂ ਇਕ ਕਾਂਗਰਸੀ ਲੀਡਰ ਕੋਲੋਂ ਬਗਾਵਤ ਕਰਵਾ ਦਿਤੀ ਸੀ। 2004 ਵਿਚ ਵੀ ਮਾਨ ਸਾਹਿਬ ਨੇ ਲੋਕ ਸਭਾ ਵਿਚ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜੈਂਸੀਆਂ ਨੇ ਇਹਨਾਂ ਦੀ ਮਦਦ ਨਾਂ ਕੀਤੀ। ਓਦੋਂ ਇਨਾਂ ਨੇ ਰਾਮੂਵਾਲੀਏ ਨਾਲ ਚੋਣ ਗੰਡ-ਤੁਪ ਕੀਤੀ ਸੀ। ਯਾਦ ਰਹੇ ਰਾਮੂਵਾਲੀਆਂ ਖਾਲਿਸਤਾਨੀ ਸਿਧਾਂਤ ਦਾ ਨੰਗਾ ਚਿੱਟਾ ਵਿਰੋਧੀ ਹੈ।
ਮਾਨ ਸਾਹਿਬ ਨੂੰ ਗਲਤ ਸਮਝਣ ਦਾ ਅਸੀ ਖੁੱਦ ਵੀ ਖਮਿਆਜਾ ਭੁਗਤਿਆ ਹੈ। ਗਲ ਸੰਨ 2000 ਦੀ ਹੈ। ਕੁਲਦੀਪ ਸਿੰਘ ਵਡਾਲਾ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਹੱਥ ਵਿਚ ਲੈਣ ਤੋਂ ਪਹਿਲਾਂ ਅਸੀ ਮਾਨ ਸਾਹਿਬ ਤਕ ਪਹੁੰਚ ਬਣਾਈ ਸੀ ਤੇ ਪਾਰਟੀ ਦੇ ਅੰਮ੍ਰਿਤਸਰ ਜਿਲੇ ਦੇ ਉਪ ਮੁੱਖੀ ਜਥੇਦਾਰ ਬਲਬੀਰ ਸਿੰਘ ਸੋਢੀ ਰਾਂਹੀ ਬੇਨਤੀ ਕਰਦੇ ਰਹੇ ਕਿ ਮਾਨ ਸਾਹਿਬ ਲਾਂਘੇ ਦਾ ਕੰਮ ਹੱਥ ਵਿਚ ਲੈਣ। ਇਨ੍ਹਾਂ ਨੇ ਲੰਮਾ ਸਮਾਂ ਸਾਨੂੰ ਇਸ ਮਸਲੇ ਤੇ ਟਰਕਾਈ ਰਖਿਆ। ਤੇ ਅਖੀਰ ਤੇ ਇਨ੍ਹਾਂ ਦੀ ਅਸਲੀਅਤ ਦਾ ਸਾਨੂੰ ਪਤਾ ਲਗ ਗਿਆ। ਫਿਰ ਵਡਾਲਾ ਸਾਹਿਬ ਨੂੰ ਬੇਨਤੀ ਕੀਤੀ ਜੋ ਅਜ ਤਕ ਨਿਰੰਤਰ ਸੇਵਾ ਨਿਭਾ ਰਹੇ ਨੇ।
ਧਿਆਨ ਰਹੇ ਅੱਜ ਪੂਰੀ ਖਾਲਿਸਤਾਨੀ ਲਹਿਰ ਨੂੰ ਭਾਰਤੀ ਅਜੈਂਸੀਆਂ ਨੇ ਅਗਵਾਹ ਕਰ ਰਖਿਆ ਹੈ। ਪ੍ਰਦੇਸਾਂ ਵਿਚ ਬੈਠੇ ਸਿੱਖ ਇਸ ਦਾ ਖਾਸ ਸ਼ਿਕਾਰ ਬਣੇ ਹੋਏ ਹਨ। ਬਦਕਿਸਮਤੀ ਨਾਲ ਪ੍ਰਦੇਸਾਂ ਵਿਚ ਕੋਈ ਸੂਝਵਾਨ ਲੀਡਰ ਨਹੀ ਉਭਰ ਸਕਿਆ ਤੇ ਅਜੈਸੀਆਂ ਦਾ ਰਸੂਖ ਹੋਣ ਕਰਕੇ ਵੀ ਪਰਦੇਸਾਂ ਵਿਚ ਬੁਰਛਾਗਿਰਦੀ ਹਾਵੀ ਹੈ। ਤੇ ਅਕਸਰ ਸਿੱਖੀ ਦੀ ਤੌਹੀਨ ਹੁੰਦੀ ਰਹਿੰਦੀ ਹੈ। ਜੇ ਪਰਦੇਸੀ ਬੈਠੇ ਸਿੱਖ ਸੂਝਵਾਨ ਹੁੰਦੇ ਤਾਂ ਇਸ ਸੰਕਟ ਦੀ ਘੜੀ ਵਿਚ ਉਹ ਵੱਡਾ ਰੋਲ ਅਦਾ ਕਰ ਸਕਦੇ ਸੀ ਪਰ ਅਜਿਹਾ ਨਹੀ ਹੋਇਆ।ਉਲਟਾ ਬਾਹਰੋਂ ਸਿਖੀ ਤੇ ਹਮਲਾ ਹੋਇਆ ਹੈ।
ਅਜੈਂਸੀਆਂ ਦੇ ਬੰਦੇ ਅਕਸਰ ਸਿੱਖ ਧਰਮ ਦੀ ਤੌਹੀਨ ਕਰ ਰਹੇ ਹਨ। ਖਾਸ ਕਰਕੇ ਸਰਕਾਰੀ ਬੰਦਿਆਂ ਨੇ ਜਦੋਂ ਸਿੱਖਾਂ ਦੇ ਨਿਤਨੇਮ ਦੀਆਂ ਬਾਣੀਆਂ ਤੇ ਹਮਲਾ ਕੀਤਾ ਤਾਂ ਮਾਨ ਸਾਹਿਬ ਪੂਰੀ ਤਰਾਂ ਇਸ ਮਸਲੇ ਤੇ ਖਾਮੋਸ਼ ਰਹੇ ਹਨ। ਕਾਲਾ ਅਫਗਾਨਾ, ਇੰਦਰ ਘੱਘਾ, ਧੂੰਦਾ, ਦਰਸ਼ਨ ਰਾਗੀ, ਗੁਰਬਚਨ ਜਿਊਣਵਾਲੇ ਆਦਿ ਜਦੋਂ ਸਿੱਖੀ ਦਾ ਮਜਾਕ ਉਡਾਉਦੇ ਹਨ ਤਾਂ ਮਾਨ ਸਾਹਿਬ ਕਦੀ ਨਹੀ ਬੋਲੇ।
ਹੋਰ ਦੇਖੋ ਪੰਜਾਬ ਦੇ ਜਿਹੜੇ ਜਿਊਦੇ ਮਸਲੇ ਹਨ ਜਿਵੇ 20 ਸਾਲਾਂ ਵਿਚ ਸਿੱਖਾਂ ਦਾ ਅਨੁਪਾਤ ਪੰਜਾਬ ਵਿਚ 6% ਘਟ ਜਾਣਾਂ, ਸ਼ਰਮੋਣੀ ਕਮੇਟੀ ਤੇ ਕੇਂਦਰ ਨੇ ਚੁਣੇ ਹੋਏ ਮੈਂਬਰਾਂ ਨੂੰ ਨਜਰਅੰਦਾਜ ਕਰਕੇ ਸਿੱਧਾ ਕਬਜਾ ਕਰਨਾਂ, ਪੰਜਾਬ ਦੀ ਇੰਡਸਟਰੀ ਦੀ ਹਿਜਰਤ ਜਾਂ ਬੰਦ ਹੋਣਾਂ, ਕੇਂਦਰੀ ਫੰਡਾਂ ਦੀ ਪੱਖਪਾਤੀ ਵੰਡ ਜਿਸ ਰਾਂਹੀ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਹੈ, ਸਿੱਖੀ ਦੇ ਧੁਰੇ ਅੰਮ੍ਰਿਤਸਰ ਸ਼ਹਿਰ ਨਾਲ ਹੋ ਰਹੇ ਵਿਤਕਰੇ, ਲੋਹਗੜ ਕਿਲੇ ਦੇ ਚੁਪ ਚੁਪੀਤੇ ਢਾਹੇ ਜਾਣਾ, ਸਰਕਾਰੀ ਅਜੈਸੀਆਂ ਵਲੋ ਹਿੰਦੂ ਸਿੱਖਾਂ ਵਿਚ ਦੁਫੇੜ ਨੂੰ ਹੋਰ ਡੂੰਘਾ ਕਰਨਾਂ  ਆਦਿ ਦੇ ਜਿਹੜੇ ਇਸ਼ੂ ਹਨ ਇਨਾਂ ਤੇ ਮਾਨ ਸਾਹਿਬ ਚੁੱਪ ਰਹਿਦੇ ਹਨ।
ਫਿਰ ਮਾਨ ਸਾਹਿਬ ਅਜ ਕਲ ਪੰਜਾਬ ਦੇ ਪਾਣੀਆਂ ਦੀ ਲੁਟ ਤੇ ਕਦੀ ਨਹੀ ਬੋਲਦੇ। ਉਂਜ ਕਿਸੇ ਵੇਲੇ ਇਨਾਂ ਮੁਜਾਹਰਾ ਕੀਤਾ ਸੀ ਜਦੋ ਇਹ ਮਸਲਾ ਗਰਮ ਸੀ। ਪੰਜਾਬੀ ਬੋਲੀ ਦੇ ਮਸਲੇ ਤੇ ਵੀ ਇਹ ਖਾਮੋਸ਼ ਰਹਿਦੇ ਹਨ। ਇਹ ਪੰਜਾਬ ਦੀਆਂ ਮੁਸ਼ਕਲਾਂ ਦਾ ਮੁੱਖ ਕਾਰਨ ਸਿੱਖਾਂ ਨੂੰ ਬਣਾਉਦੇ ਹਨ ਏਸੇ ਕਰਕੇ ਬਾਦਲ ਤੇ ਮਨਮੋਹਨ ਸਿੰਘ ਇਨਾਂ ਦੇ ਨਿਸ਼ਾਨੇ ਤੇ ਰਹਿੰਦੇ ਹਨ।
2005 ਦੀ ਗਲ ਹੈ ਚੌਕ ਮਹਿਤਾ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ ਮੌਕੇ ਇਕੱਠ ਸੀ ਮਾਨ ਸਾਹਿਬ ਕੋਲੋਂ ਗਲਤੀ ਹੋ ਗਈ ਇਨਾਂ ਨੇ ਲੋਕਾਂ ਨੂੰ ਭਰਮਾਉਣ ਖਾਤਰ ਮੁਖਬਰਾਂ ਬਾਬਤ ਬੋਲ ਦਿਤਾ। ਕੋਲ ਹੀ ਮੋਹਕਮ ਸਿੰਘ ਜਿੰਨਾਂ ਤੇ ਸਰਕਾਰੀ ਹੋਣ ਦਾ ਇਲਜਾਮ ਲਗਦਾ ਹੈ ਉਨਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਮਾਨ ਸਾਹਿਬ ਹੁਣ ਸੁਣੋ ਕਿ ਟਾਊਟ ਕੌਣ ਕੌਣ ਹਨ। ਮਾਨ ਸਾਹਿਬ ਓਥੋਂ ਕੰਨ ਲਵੇਟ ਕੇ ਚਲੇ ਆਏ। ਮੋਹਕਮ ਬਾਰ ਬਾਰ ਕਹੀ ਜਾਵੇ ਕਿ ਮਾਨ ਸਾਹਿਬ ਹੁਣ ਸੁਣ ਕੇ ਜਾਓ। ਰੁਕੋ, ਰੁਕੋ।
ਸੋ ਵੀਰੋ ਮਾਨ ਸਾਹਿਬ ਨੇ ਪਾਕਿਸਤਾਨੀ ਝੰਡਾ ਚੁੱਕ ਕੇ ਆਪਣੀ ਕੇਂਦਰ ਪ੍ਰਤੀ ਡਿਊਟੀ ਨਿਭਾਈ ਸੀ ਕੇਂਦਰ ਨੂੰ ਸੁਚੇਤ ਕੀਤਾ ਸੀ ਕਿ ਸਿੱਖਾਂ ਤੇ ਪਾਕਿਸਤਾਨ ਦੀ ਦੂਰੀ ਘੱਟ ਰਹੀ ਹੈ। ਨਾਲੇ ਪੰਜਾਬੀ ਹਿੰਦੂਆਂ ਨੂੰ ਕਿਹਾ ਕਿ ਦੇਖੋ ਤੁਹਾਡਾ ਬਾਦਲ ਪਾਕਿਸਤਾਨ ਨਾਲ ਯਾਰੀ ਪਾ ਰਿਹਾ ਹੈ। ਚੁਕੰਨੇ ਹੋ ਜਾਓ।
ਹਾਂ ਮਾਨ ਸਾਹਿਬ ਨੇ ਇਕ ਸੇਵਾ ਜਰੂਰ ਕੀਤੀ ਹੈ ਜਦੋਂ ਪੰਜਾਬ ਵਿਚ ਸਿੱਖ ਜਵਾਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਮਾਨ ਸਾਹਿਬ ਨੇ ਕਾਫੀ ਜਵਾਨਾਂ ਦੀ ਜਾਨ ਬਚਾ ਲਈ, ਆਪਣੀ ਬੁੱਕਲ ਵਿਚ ਲੈ ਕੇ।

ਅਗੇ ਪੜੋ ਮਾਨ ਕਿਵੇ ਖਾਲਿਸਤਾਨ ਦੇ ਮੁਢਲੇ ਸਿਧਾਂਤਾਂ ਬਾਬਤ ਚੁੱਪ ਰਹਿਦਾ ਹੈ।







Share this article :

1 comment:

Anonymous said...

ਚੱਲ ਤੇਰੀ ਇਹ ਚਵਲ ਵੀ ਮੰਨੀ ਕਿ ਮਾਨ ਏਜੰਸੀਆਂ ਨਾਲ ਮਿਲਿਆ ਹੋਇਆ ਤੇ ਸਿਖ ਵੀ ਭੋਲੇ ਹਨ ਪਰ ਕੀ ਸਾਰੇ ਮੁਲਕਾਂ ਦੀਆਂ ਅੰਬੈਸੀਆਂ ਵੀ ਤੇਰੇ ਵਰਗੀਆਂ ਡੰਗਰ ਨੇ?ਜਿਥੇ ਮਾਨ ਦੀ ਚਿਠੀ ਤੇ ਨੌਜਵਾਨ ਉਥੇ ਸ਼ਰਨ ਲੈ ਲੈਂਦੇ ਨੇ ਕਿਉਂਕਿ ਮਾਨ ਇਕ ਖਾਲਿਸਤਾਨੀ ਲੀਡਰ ਹੈ.

Post a Comment

 

Punjab Monitor