AAP - O PUNJABIS DON'T DANCE IN OTHERS PARTY
We had exposed the Aam Aadmi Party reality referring to its manifesto. Some
enthusiasts have vehemently protested and opposed our view. Here is our
explanation
'ਆਪ' –ਪੰਜਾਬੀਓ ਬਿਗਾਨੀ ਜੰਞ ਵਿਚ ਭੰਗੜੇ ਨਾ ਪਾਓ।
ਸਾਡਾ ਇਕ ਫੇਸਬੁਕ ਦੋਸਤ ਗਿਲਾ ਕਰ ਰਿਹਾ ਹੈ ਕਿ ਤੁਸੀ ਆਮ ਆਦਮੀ ਪਾਰਟੀ ਦੇ ਖਿਲਾਫ ਕਿਓ ਲਿਖਿਆ? ਉਹ ਕਹਿ ਰਿਹਾ ਹੈ ਕਿ ਹਰ ਸ਼ਹਿਰੀ ਨੂੰ ਹੱਕ ਹੈ ਕਿ ਆਪਣੀ ਪਸੰਦ ਨਾਂ ਪਸੰਦ ਦੀ ਪਾਰਟੀ ਚੁੱਣੇ। ਇਸ ਸਬੰਧ ਵਿਚ ਦਾਸ ਦਾ ਕਹਿਣਾ ਹੈ ਕਿ ਚੋਣਾਂ ਦੇ ਕੰਮ ਵਿਚ 'ਪ੍ਰਚਾਰ' ਵੀ ਇਕ ਅਹਿਮ ਮੁੱਦਾ ਹੁੰਦਾ ਹੈ। ਚੋਣ ਕਮਿਸ਼ਨ ਬਕਾਇਦਾ ਪ੍ਰਚਾਰ ਵਾਸਤੇ ਟਾਈਮ ਦਿੰਦਾ ਹੈ। ਸੋ ਓਸੇ ਪ੍ਰਚਾਰ ਦੇ ਅਸੂਲ ਦੇ ਤਹਿਤ ਹੀ ਅਸਾਂ ਵੀ 'ਆਪ' ਦੇ ਬਾਬਤ ਲਿਖਿਆ। ਹਰ ਧੜੇ, ਹਰ ਕੌਮ, ਹਰ ਕਿੱਤੇ ਨੂੰ ਹੱਕ ਹਾਸਲ ਹੈ ਕਿ ਕਿਸੇ ਉਮੀਦਵਾਰ ਬਾਬਤ ਆਪਣੇ ਨਫੇ ਨੁਕਸਾਨ ਦੀ ਗਲ ਕਰੇ। ਆਮ ਆਦਮੀ ਪਾਰਟੀ ਨਵੀ ਪੈਦਾ ਹੋਈ ਹੈ। ਦਿੱਲੀ ਵਿਚ ਇਨਾਂ ਨੇ ਕਮਾਲ ਕਰ ਦਿਤੀ ਹੈ। ਜਿਥੋਂ ਤਕ ਸਿੱਖਾਂ ਦਾ ਆਪ ਨਾਲ ਸਬੰਧ ਦੀ ਗਲ ਹੈ, ਆਪ ਨੇ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ।ਫਿਰ ਕੇਜਰੀਵਾਲ ਨੇ ਬਿਆਨ ਦਿਤਾ ਕਿ 1984 ਦੇ ਕਤਲਿਆਮ ਦੀ ਜਾਂਚ ਹੋਣੀ ਚਾਹੀਦੀ ਹੈ। ਜਿਸ ਕਰਕੇ ਦਿੱਲੀ ਦੇ ਸਿੱਖ ਵੀ ਆਪ ਵਲ ਖਿੱਚੇ ਚਲੇ ਆਏ। ਕੋਸ਼ਿਸ਼ ਜਾਰੀ ਹੈ ਕਿ ਦਿੱਲੀ ਦੀ ਹਵਾ ਪੰਜਾਬ ਵਿਚ ਵੀ ਪਹੁੰਚੇ।
ਕਈ ਕਹਿ ਰਹੇ ਨੇ ਕਿ ਦੇਖੋ ਕਾਂਗਰਸ ਸਿੱਖ ਦੁਸ਼ਮਣ ਹੈ ਤੇ ਮੋਦੀ ਦੀ ਭਾਜਪਾ ਮੁਸਲਮਾਨ ਦੁਸ਼ਮਣ ਹੈ ਇਨਾਂ ਹਾਲਾਤਾਂ ਵਿਚ ਆਪ ਬੇਦਾਗ ਹੈ, ਇਨੂੰ ਮੌਕਾ ਮਿਲਣਾ ਚਾਹੀਦਾ ਹੈ। ਇਥੇ ਅਸੀ ਕਹਿਨੇ ਹਾਂ ਕਿ ਇਨੇ ਆਪਣੇ ਮਨੋਰਥ ਪੱਤਰ ਵਿਚ ਸਪੱਸ਼ਟ ਕਰ ਦਿਤਾ ਹੈ ਕਿ ਇਹ ਵੀ ਮੁਖ ਧਾਰਾ ਪਾਰਟੀ ਹੈ। ਜੇ ਉਠਣਾ ਹੈ ਇਨੇ ਤਾਂ ਆਪਣਿਆਂ ਇਲਾਕਿਆਂ ਵਿਚੋਂ ਓਠੇ। ਘੱਟ ਗਿਣਤੀਆਂ ਜਾਂ ਸਿੱਖਾਂ ਨੂੰ ਵਿਸਾਖੀ ਨਾਂ ਬਣਾਏ। ਪਹਿਲਾਂ ਕੁਝ ਕਰ ਕਿ ਵਿਖਾਏ। ਓਹ ਨਾਂ ਨਾਂ ਹੋਵੇ ਕਿ ਸਾਡੀਆਂ ਹੀ ਜੁੱਤੀਆਂ ਕਲ ਨੂੰ ਸਾਡੇ ਸਿਰ ਪੈਣ।
ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਹੈ ਕਿ ਇਹ ਲੁਭਾਉਣੇ ਨਾਹਰੇ ਨੇ ਕੋਈ ਵੀ ਕੌਮ ਆਪਣੀ ਸ਼ਰੀਕ ਗਵਾਂਡੀ ਕੌਮ ਨੂੰ ਇਨਸਾਫ ਨਹੀ ਦੇ ਸਕਦੀ। ਇਹ ਸੋਚਣਾ ਵੀ ਗਲਤ ਹੋਵੇਗਾ ਕਿ ਜਦੋ ਹਿੱਤ ਟਕਰਾਉਦੇ ਹੋਣ ਹਿਮਾਚਲ ਵਾਲੇ ਜਾਂ ਹਰਿਆਣੇ ਵਾਲੇ ਪੰਜਾਬੀਆਂ ਨੂੰ ਇਨਸਾਫ ਦੇ ਦੇਣਗੇ।
ਮਿਸਾਲ ਵਜੋਂ ਬਾਦਲ ਜੋ ਵੀ ਹੈ ਸਭ ਨੂੰ ਪਤਾ ਹੀ ਹੈ ਪਰ ਦਬਾਅ ਅਧੀਨ ਪੰਜਾਬ ਦੇ ਹਿੱਤ ਦੀ ਗਲ ਤਾਂ ਕਰਦੈ। ਚਾਹੇ ਪੰਜਾਬ ਦੀ ਸਨਅਤ ਦੀ ਹਿਜਰਤ ਹੋਵੇ ਜਾਂ ਪਾਣੀਆਂ ਦਾ ਮਸਲਾ ਹੋਵੇ। ਚਾਹੇ ਦਿਲੋਂ ਹੋ ਕੇ ਨਾਂ ਵੀ ਕਰੇ ਪਰ ਪੰਜਾਬ ਦੀ ਪਾਰਟੀ ਪੰਜਾਬ ਤਾਂ ਪੰਜਾਬ ਪੱਖੀ ਹੀ ਹੋਵੇਗੀ।
ਸ਼ੁਕਰ ਹੈ ਪਰਸੋਂ ਦਾ ਆਪ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿਤਾ ਹੈ।ਉਹਦੇ ਤੋਂ ਆਮ ਆਦਮੀ ਪਾਰਟੀ ਦਾ ਚਿਹਰਾ ਸਪੱਸ਼ਟ ਹੋ ਗਿਆ ਹੈ। ਉਨਾਂ ਨੇ ਸਪੱਸ਼ਟ ਲਿਖ ਦਿਤਾ ਵਾ ਕਿ ਘੱਟ ਗਿਣਤੀਆਂ ਦੀ ਕਿਸਮਤ ਵੀ ਬਹੁ ਗਿਣਤੀ ਹੀ ਤਹਿ ਕਰੇਗੀ।ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ ਹੈ ਆਪ ਲਿਖਦੀ ਹੈ। ਅੱਜ ਭਾਰਤ ਦੇ ਸੂਬਿਆਂ ਕੋਲ ਜਿੰਨੇ ਅਖਤਿਆਰ ਹਨ ਉਸ ਤੋਂ ਜਿਆਦਾ ਅਮਰੀਕਾ ਦੀਆਂ ਮਿਊਨਸਪਲ ਕਮੇਟੀਆਂ ਕੋਲ ਨੇ। ਆਪ ਨੇ ਨਹੀ ਮੰਨਿਆ ਕਿ ਸੂਬਿਆਂ ਨੂੰ ਵੀ ਬਣਦੇ ਅਖਤਿਆਰ ਦਿਤੇ ਜਾਣ। ਮਿਲਟਰੀ ਕਨੂੰਨ ਫੌਜ ਨੂੰ ਤਾਕਤ ਹੈ ਕਿ ਜਿੰਨੇ ਮਰਜੀ ਸ਼ਹਿਰੀਆਂ ਨੂੰ ਗੱਡੀ ਚੜਾ ਸਕੇ। ਕਸ਼ਮੀਰ ਵਿਚ ਇਹ ਕਨੂੰਨ ਲਾਗੂ ਹੈ। ਪਿਛੇ 35 ਸਿੱਖ ਮਾਰ ਦਿਤੇ ਸਨ। ਆਪ ਨੇ ਆਪਣੇ ਮੈਨੀਫੇਸਟੋ ਵਿਚ ਵਿਚ ਇਸ ਕਨੂੰਨ ਦਾ ਜਿਕਰ ਕੀਤਾ ਹੈ ਤੇ ਕਿਤੇ ਨਹੀ ਕਿਹਾ ਕਿ ਇਹ ਕਨੂੰਨ ਰੱਦ ਕਰ ਦੇਵੇਗੀ। ਸਿਰਫ ਏਨਾ ਕਿਹਾ ਹੈ ਕਿ ਫੌਜੀਆਂ ਨੂੰ ਹੱਕ ਹਾਸਲ ਨਹੀ ਹੋਵੇ ਕਿ ਉਹ ਬਲਾਤਕਾਰ ਨਾ ਕਰਨ।
ਵਿਸਥਾਰ ਵਿਚ ਪੜ੍ਹਨ ਲਈ ਇਸ ਲਿੰਕ ਤੇ ਕਲਿਕ ਕਰੋ। ਪਰ ਹੈ ਅੰਗਰੇਜੀ ਵਿਚ:-
http://www.punjabmonitor.com/2014/04/aap-manifesto-only-slogans-no-ray-of.html

ਹੁਣ ਸਵਾਲ ਉਠਦਾ ਹੈ ਕਿ 1. ਕੀ 'ਆਪ' ਉਹ ਕਨੂੰਨ ਰੱਦ ਕਰ ਦੇਵੇਗੀ ਜਿਸ ਤਹਿਤ ਪੰਜਾਬ ਦੀ ਸਨੱਅਤ ਨੂੰ ਪੰਜਾਬੋਂ ਬਾਹਰ ਕੱਢਣ ਦੀ ਗਲ ਹੈ, - ਜੀ ਨਹੀ। 2.ਟੈਕਸ ਮੁਖ ਰੂਪ ਵਿਚ ਕੇਂਦਰ ਹੀ ਇਕੱਠਾ ਕਰਦਾ ਹੈ ਤੇ ਆਪਣੀ ਮਰਜੀ ਤਹਿਤ ਜਿੰਨਾਂ ਮਰਜੀ ਫੰਡ ਕਿਸੇ ਸੂਬੇ ਨੂੰ ਦੇਵੇ, ਤੁਸੀ ਪੜ ਕੇ ਹੈਰਾਨ ਹੋਵੋਗੇ ਕਿ ਸਰਕਾਰ ਨੇ ਅੱਜ ਤਕ ਪੱਕਾ ਕੋਈ ਅਸੂਲ ਨਹੀ ਬਣਾਇਆ ਕਿ ਪੈਸੇ ਦੀ ਵੰਡ ਕਿਸ ਅਸੂਲ ਤਹਿਤ ਸੂਬਿਆਂ ਵਿਚ ਕਰਨੀ ਹੈ। ਇਥੇ ਆ ਕੇ ਪੰਜਾਬ ਨਾਲ ਹਮੇਸ਼ਾਂ ਧੱਕਾ ਹੁੰਦਾ ਆਇਆ ਹੈ। ਤੇ ਕੀ ਸਮਝਦੇ ਹੋ ਕਿ ਆਪ ਪੰਜਾਬ ਨੂੰ ਇਨਸਾਫ ਦੇਵੇਗੀ – ਨਹੀ ਦੇਵੇਗੀ, 3. ਪੰਜਾਬ ਦੇ ਗਵਾਂਢੀ ਸੂਬਿਆਂ ਨਾਲ ਮਸਲੇ ਨੇ ਜਿਵੇ ਚੰਡੀਗੜ੍ਹ, ਦਰਿਆਈ ਪਾਣੀ, ਹੱਦ ਬੰਦੀ, -ਇਥੇ ਵੀ ਪੰਜਾਬ ਨਾਲ ਇਨਸਾਫ ਨਹੀ ਕਰ ਪਾਵੇਗੀ ਆਪ, 4. ਪੰਜਾਬੀ ਲੋਕ ਗਵਾਂਢ ਹਿਮਾਚਲ, ਜੰਮੂ, ਉਤਰਾਖੰਡ, ਰਾਜਸਥਾਨ ਵਿਚ ਜਮੀਨ ਨਹੀ ਖਰੀਦ ਸਕਦੇ, ਕੀ ਆਪ ਇਹ ਪੰਜਾਬੀ ਵਿਰੋਧੀ ਕਨੂੰਨ ਰੱਦ ਕਰੇਗੀ – ਨਹੀ, 5.ਕੀ ਪੰਜਾਬ ਵਿਚ ਪੰਜਾਬੀ ਨੂੰ ਉਹ ਰੁਤਬਾ ਮਿਲ ਸਕੇਗਾ ਜਿਹੜਾ ਗੁਜਰਾਤ ਵਿਚ ਗੁਜਰਾਤੀ ਤੇ ਮਹਾਰਾਸ਼ਟਰ ਵਿਚ ਮਰਾਠੀ ਤੇ ਬੰਗਾਲ ਵਿਚ ਬੰਗਾਲੀ ਨੂੰ ਹੈ? – ਨਹੀ ਆਪ ਨੇ ਤਾਂ ਆਉਦਿਆਂ ਸਾਰ ਹੀ ਪੰਜਾਬੀਆਂ ਦੇ ਸਿਰ ਤੇ ਹਿੰਦੀ ਲਿਖਾ ਦਿਤੀ। ਫੂਲਕਾ ਨੇ ਪੱਟੀਆਂ ਪੰਜਾਬੀ ਵਿਚ ਤਿਆਰ ਕਰਵਾਈਆਂ ਪਰ ਕੇਂਦਰੀ ਕਮਾਂਡ ਨੇ ਹਿੰਦੀ ਦੀਆਂ ਟੋਪੀਆਂ ਭੇਜ ਦਿਤੀਆਂ।
ਅਜਿਹੇ ਇਕ ਨਹੀ ਹਜਾਰਾ ਮਸਲੇ ਨੇ। ਮੁਕਦੀ ਗਲ ਪੋਲੀਟੀਕਲ ਸਾਇੰਸ ਦਾ ਅਸੂਲ ਹੈ ਕਿ ਗਵਾਂਢੀ ਕੌਮ ਆਪਣੇ ਸ਼ਰੀਕ ਨੂੰ ਓਥੇ ਹਰਗਿਜ ਇਨਸਾਫ ਨਹੀ ਦੇ ਸਕਦੀ ਜਿਥੇ ਮੁਫਾਦ ਟਕਰਾਉਦੇ ਹੋਣ।
ਆਪ ਵੀ ਜੇ ਪੰਜਾਬੀਆਂ ਵਿਚ ਹਰਮਨ ਪਿਆਰੀ ਹੋ ਗਈ ਤਾਂ ਹਾਲ ਓਹੋ ਹੋਵੇਗਾ ਜੋ ਪੰਜਾਬ ਦੇ ਕਾਂਗਰਸੀਆਂ ਦਾ ਹੈ। ਯਾਦ ਰੱਖੋ ਜਦੋਂ ਹਰਮੰਦਰ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਸੀ ਤਾਂ ਕਾਂਗਰਸੀ ਸਿੱਖ ਲੀਡਰਾਂ ਨੇ ਇੰਦਰਾ ਗਾਂਧੀ ਨੂੰ ਵਧਾਈ ਦਿਤੀ ਸੀ। ਅੱਜ ਵਖਰੀ ਗਲ ਹੈ ਕਿ ਕਾਂਗਰਸੀ ਕਹਿ ਰਹੇ ਨੇ ਜੀ ਵੇਖੋ ਨਾਂ ਸਾਡੇ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਲਈ ਹੈ।
ਸੋ ਸਾਡੀ ਪੰਜਾਬੀਆਂ ਨੂੰ ਰਾਇ ਹੈ ਕਿ ਐਵੇ ਮੁਫਤ ਦੇ ਜੋਸ਼ ਵਿਚ ਨਾਂ ਆਉ। ਬਿਗਾਨੀ ਜੰਞ ਵਿਚ ਨੱਚ ਨੱਚ ਕੇ ਬੇਹਾਲ ਨਾ ਹੋਵੋ। ਪਹਿਲਾਂ ਵਿਆਹ ਤਾਂ ਹੋ ਲੈਣ ਦਿਓ।
4 comments:
Jnab Electricity, Water, Berjugari ...Ena nu tan suljha lyie pehla ?? Kashmir, pani, Chandigarh e tan chlde rehne aw...Gareeb nu pehla chajj nall roti tan dwa lyie ? Thda soch samjh ke likhia kro jnab, Ja ke Gareeb de ghar dekho , jithe roti pakni v mushkil hoyi payi a !!!
AAP IS THE BEST PARTY
Dear Sandeep veer jio, the things u have mentioned roti kapda te makaan, dear it all relates with politics. Look it was a political decision which shifted the Punjab industry to neighbourings states. Ask those workers who have been rendered unemployed or had to shift to other states. Snatching river waters from Punjab was a political decision.
When you oppose AAP, you indirectly support BJP,congress or Akalis,which are known corrupt parties...... you said "ਇਸ ਸਬੰਧ ਵਿਚ ਦਾਸ ਦਾ ਕਹਿਣਾ ਹੈ ਕਿ ਚੋਣਾਂ ਦੇ ਕੰਮ ਵਿਚ 'ਪ੍ਰਚਾਰ' ਵੀ ਇਕ ਅਹਿਮ ਮੁੱਦਾ ਹੁੰਦਾ ਹੈ। ਚੋਣ ਕਮਿਸ਼ਨ ਬਕਾਇਦਾ ਪ੍ਰਚਾਰ ਵਾਸਤੇ ਟਾਈਮ ਦਿੰਦਾ ਹੈ। ਸੋ ਓਸੇ ਪ੍ਰਚਾਰ ਦੇ ਅਸੂਲ ਦੇ ਤਹਿਤ ਹੀ ਅਸਾਂ ਵੀ 'ਆਪ' ਦੇ ਬਾਬਤ ਲਿਖਿਆ।" I failed to understand, what "prachar" are you doing???
Post a Comment