Home » » HOON WALL DISCOVERED NEAR AMRITSAR VILLAGE

HOON WALL DISCOVERED NEAR AMRITSAR VILLAGE

 HOON WALL DISCOVERED NEAR AMRITSAR VILLAGE

ਅੰਮ੍ਰਿਤਸਰ ਦੇ ਝੀਤੇ ਪਿੰਡ ਵਿਚੋਂ ਹੂਨ ਯੁਗ ਦੀ ਕੰਧ ਮਿਲੀ


Village Bandala (near the present Amritsar) has been capital of the Hoon tribe that entered India from Central Asia in the 5th C AD. Sometimes back we had identified a huge stupa base in the village Bandala. A long wall was also discovered by some people some years ago. Since the Hoon under the emperor Mihirkula were opposed to Buddhism, they demolished many Buddhist monuments and annihilated monks. Bandala is also known for its huge Yogi monastary locally called Asan.
Hoons are considered as a savage tribe in history. When they would attack they would move like a swarm. They would make the subdued people join them if they were not massacred. In North India the swarm is called 'dal'  the mob or crowd. The Hoon movement was thus called Hoon Dal or Hun Dal. It is for this reason the local population of the Jatts is called Hundal. 
The advance of Hoons were checked by the Malwa (of MP) Aulikara king Yashodharma. Yashodharma erected huge monolith pillars near Mandsaur commemorating his victory over the Hoons.
It is an interesting fact that there is a large concentration of Hoon people in the area east of Amritsar. Bandala was supposed to be capital of Hoons. The following present villages belong to the Hundal tribe of Jatts:
  1. Bandala
  2. Jandiala
  3. Verka
  4. Jheetey
  5. Rampura
  6. Bhagtupura
  7. Mehma
  8. Pandori
  9. Vancharhi
  10. Butt
  11. Joga Singh Wala
  12. Sakhipura
  13. Rajewala
  14. Nandwala
  15. Navanpind Bandala
  16. Thathian

(Readers are requested to inform us if some village of Huna is left out)

Recently during our visit to village in connection with a marriage we have discovered a wall which is 8 feet wide and about 450 ft. long. We were baffled to see the base of the wall is made of mud and the two walls don't meet each other at the angle of 90 degree. The backed brick used in the wall is the one which was common during the Kanishaka Kushan period i.e 12" x 9 x 3. The broken bricks are used in construction. Here our friend S.P. Ahir came to our rescue when he suggested that it could be that the bricks from some other Buddhist monument were used. Recently the base of a stupa at was discovered at Bandala village which clearly showed that the stupa was demolished, and its bricks taken away. Now the poor farmer in whose house the stupa base has been discovered has used the stupa base bricks for his floor. Please see the link given at the bottom. Thus Ahir appears to be correct in suggesting that the bricks are re-used to make a check dam.
Then the question arises when the dam might have been built. On marking the erosion of backed bricks we can perhaps evaluate the age of dam. That too appears pretty old. May be 1500 years old or may be 1000 years.
To show our discovery to scholars on Feb 2, 2016, we took with us Prof. (Dr.) Parveen Paul of History Department Guru Nanak University, a scholar P.S.Bhatti (alias Husnal Charag) and Ashok Neer a Local Editor of India's largest news paper the Jagran, Neer has kindly published a report in his paper the Dainak Jagran:-


ਹੂਣ ਤੋਂ ਹੁੰਦਲ - ਪੰਜਾਬ ਕਿਉਕਿ ਹਿੰਦੁਸਤਾਨ ਦੇ ਪੱਛਮੀ ਦਰਵਾਜੇ ਤੇ ਮੌਜੂਦ ਹੈ ਇਸ ਕਰਕੇ ਪੱਛਮ ਵਲੋ ਦੱਰਾ ਖੈਬਰ ਰਾਂਹੀ ਜਿੰਨੇ ਵੀ ਹਮਲਾਵਰ ਆਏ ਬਹੁਤੇ ਪੰਜਾਬੀ ਸਮਾਜ ਦਾ ਹੀ ਹਿੱਸਾ ਬਣ ਗਏ ਮਤਲਬ ਘੁਲ ਮਿਲ ਗਏ। ਇਨਾਂ ਹਮਲਾਵਰਾਂ ਵਿਚੋਂ ਜਿਆਦਾ ਜੱਟਾਂ ਵਿਚ ਸਮਾਏ ਕਿਉਕਿ ਅਸੂਲਨ ਜੱਟ ਲੋਕ ਵਿਆਹ ਸ਼ਾਦੀ ਮੌਕੇ ਜਿਆਦਾ ਬ੍ਰਾਹਮਣੀ ਅਸੂਲਾਂ ਦੀ ਪ੍ਰਵਾਹ ਨਹੀ ਸਨ ਕਰਦੇ। ਜੱਟ ਅਗਲੇ ਟੱਬਰ ਦੀ ਮਾਇਕ ਹਾਲਤ ਦੇਖਦੇ ਸਨ। ਇਤਹਾਸਕਾਰਾਂ ਨੇ ਮੰਨਿਆ ਹੈ ਕਿ ਪੰਜਾਬੀ ਸਮਾਜ ਤਾਂ ਖਿਚੜੀ ਹੈ ਜਿਸ ਵਿਚ ਵੰਨ ਸਵੰਨਾ ਅਨਾਜ ਹੈ। ਵਿਦਵਾਨਾਂ ਨੇ ਪੰਜਾਬ ਨੂੰ ਅਜਿਹਾ ਪਤੀਲਾ ਮੰਨਿਆ ਹੈ ਜਿਸ ਵਿਚ ਵੱਖ ਵੱਖ ਕਬੀਲੇ ਰਿੰਨੇ ਗਏ ਤੇ ਨਵਿਆਂ ਦੀ ਸਿਰਜਨਾ ਹੁੰਦੀ ਆਈ ਹੈ। ਪਿਛੇ ਅਸਾਂ ਦੱਸਿਆ ਸੀ ਕਿ ਖਤਰੀਆਂ ਦੇ ਮੁਖ ਕਬੀਲੇ ਈਰਾਨ ਤੋਂ ਆਏ ਜਦੋਂ ਏਨਾਂ ਦੇ ਰਾਜੇ ਖਤਰੇਟੇ ਦੀ ਹਾਰ ਹੋਈ ਸੀ। ਫਿਰ ਇਸ ਵਿਚ ਹੋਰ ਵਪਾਰਕ ਕਬੀਲੇ ਮਿਲਦੇ ਗਏ। ਇਸ ਦਾਸਰੇ ਨੇ ਪਿਛੇ ਸਾਬਤ ਕੀਤਾ ਸੀ ਕਿ ਜੱਟਾਂ ਦੀ ਛੀਨਾ ਗੋਤ ਅਸਲ ਵਿਚ ਓਹ ਲੋਕ ਨੇ ਜਿੰਨਾਂ ਨੂੰ 2000 ਸਾਲ ਪਹਿਲਾਂ ਰਾਜਾ ਕਨਿਸ਼ਕ ਕੁਸ਼ਾਨ ਨੇ ਅਗਵਾਹ ਕਰਕੇ ਚੀਨ ਤੋਂ ਲਿਆਦਾ ਸੀ।ਕੇਂਦਰੀ ਏਸ਼ੀਆ ਦਾ ਖੂਖਾਰ ਹੂਣ ਕਬੀਲਾ ਤਾਂ ਕੋਈ 1500 ਸਾਲ ਪਹਿਲਾਂ ਹਿੰਦੁਸਤਾਨ ਆਇਆ। ਇਨਾਂ ਦਾ ਕੇਂਦਰ ਬਣਿਆ ਅੰਮ੍ਰਿਤਸਰ ਤੋਂ ਚੜਦੇ ਵਾਲੇ ਪਾਸੇ ਦਾ ਕਸਬਾ ਬੰਡਾਲਾ (ਜੰਡਿਆਲਾ ਨੇੜੇ)। ਇਥੇ ਹੀ ਇਨਾਂ ਦੇ ਕੋਈ 20 ਕੁ ਪਿੰਡ ਹਨ। 15 ਦਿਨ ਪਹਿਲਾਂ ਇਹ ਦਾਸਰਾ ਵਿਆਹ ਦੇ ਸਬੰਧ ਵਿਚ ਪਿੰਡ ਝੀਤੇ ਗਿਆ ਤਾਂ ਓਥੇ ਸਬੱਬੀ ਇਕ ਕੰਧ ਲੱਭੀ ਹੈ ਜੋ ਕਿ 9 ਫੁਟ ਚੌੜੀ ਤੇ ਕੋਈ 450 ਫੁਟ ਲੰਮੀ ਹੈ। ਹੈਰਾਨੀ ਹੋਈ ਵੇਖ ਕੇ ਇਸ ਵਿਚ ਜੋ ਇੱਟਾਂ ਵਰਤੀਆਂ ਗਈਆਂ ਹਨ ਉਹ ਕਨਿਸ਼ਕ ਕਾਲ ਦੀਆਂ ਹਨ। ਹੋਰ ਧਿਆਨ ਨਾਲ ਵੇਖਣ ਤੇ ਪਤਾ ਲਗਾ ਕਿ ਇਹ ਇੱਟਾਂ ਵੀ ਕੋਈ ਲੁਟ-ਖੋਹ ਦਾ ਹੀ ਕੇਸ ਹੈ ਕਿਉਕਿ ਵਿਚ ਟੋਟੇ ਵੀ ਵਰਤੇ ਹੋਏ ਹਨ। ਇਹ ਕੁਝ ਤਾਂ ਹੋਣਾਂ ਹੀ ਸੀ ਜਦੋਂ ਹੋਣ ਹੂਣ। ਅੱਜ ਕਲ ਇਹ ਹੂਣਾਂ ਤੋਂ ਬਣ ਗਏ ਨੇ ਹੁੰਦਲ। ਸਾਡੇ ਰਿਸਤੇਦਾਰ ਨੇ। ਮੌਕਾ ਆਉਣ ਤੇ ਵਿਚਾਰੇ ਗੁਰਾਇਆ ਨੂੰ ਦਾਬਾ ਮਾਰਨੋਂ ਜਰਾ ਨੀ ਝਕਦੇ।
 

ਪਿਛੇ 23 ਫਰਵਰੀ ਨੂੰ ਅਸੀ ਆਪਣੀ ਭਤੀਜੀ ਦੇ ਵਿਆਹ ਦੇ ਸਿਲਸਿਲੇ ਵਿਚ ਪਿੰਡ ਝੀਤੇ ਜਦੋਂ ਗਏ ਤਾਂ ਗੱਲਾਂ ਬਾਤਾਂ ਕਰਦਿਆ ਪਤਾ ਲਗਾ ਕਿ ਪਿੰਡ ਦੇ ਛੱਪੜ ਵਿਚੋਂ ਇਕ ਪੁਰਾਤਨ ਬਾਉਲੀ ਲੱਭੀ ਹੈ। ਅਸਾਂ ਜਦੋਂ ਵੀਰ ਨਛੱਤਰ ਸਿੰਘ ਦੇ ਨਾਲ ਖੁੱਦ ਜਾ ਕੇ ਵੇਖਿਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾਂ ਰਿਹਾ। ਕਿਉਕਿ ਕੰਧ ਵਿਚ ਜੋ ਇੱਟ ਵਰਤੀ ਹੋਈ ਸੀ ਉਹ ਸਪੱਸ਼ਟ ਤੌਰ ਤੇ ਕੁਸ਼ਾਨ (ਸਾਕਾ) ਕਾਲ ਦੀ ਹੈ ਜਿਸਦਾ ਮਤਲਬ ਕੰਧ 2000 ਸਾਲ ਪੁਰਾਣੀ ਹੋ ਸਕਦੀ ਹੈ।
ਸਭ ਕੁਝ ਸਮਝਣ ਦੇ ਬਾਦ ਅਸੀ ਮਹਿਸੂਸ ਕੀਤਾ ਕਿ ਕੰਧ ਕਿਸੇ ਬਾਉਲੀ ਵਗੈਰਾ ਦੀ ਨਹੀ ਹੈ ਸਗੋ ਇਹ ਤਾਂ ਬੰਨ ਜਾਂ ਧੁੱਸੀ ਹੈ ਜੋ ਪਾਣੀ ਇਕੱਠਾ ਕਰਨ ਵਾਸਤੇ ਬਣਾਈ ਗਈ ਸੀ। ਪੁਰਾਣੇ ਸਮਿਆ ਵਿਚ ਅਜਿਹੇ ਬੰਨ ਆਮ ਬਣਾਏ ਜਾਂਦੇ ਸਨ। ਇਨਾਂ ਤਾਲਾਬਾਂ ਜਾਂ ਤਾਲਾਂ ਕਰਕੇ ਹੀ ਤਲਵੰਡੀ ਪਿੰਡ ਹੋਂਦ ਵਿਚ ਆਏ। ਜਦੋਂ ਸਾਂਝਾ ਤਾਲ ਹੁੰਦਾ ਸੀ ਤਾਂ ਨਾਲ ਬਣਿਆ ਪਿੰਡ ਤਲਵੰਡੀ ਕਹਾਉਦਾ ਸੀ।
ਪਰ ਝੀਤਿਆਂ ਦਾ ਤਲਾਬ ਤਾਂ ਹੋਰ ਵੀ ਪੁਰਾਣਾ ਹੈ। ਕਿਉਕਿ ਇਹ ਹੁੰਦਲ ਇਲਾਕੇ ਵਿਚ ਹੈ ਸੋ ਲਗਦਾ ਹੈ ਕਿ ਹੂਣ ਲੋਕਾਂ ਨੇ ਹੀ ਬਣਾਇਆ ਹੋਵੇਗਾ। ਕਿਉਕਿ ਕੰਧ ਵਿਚ ਇੱਟਾਂ ਦੇ ਟੋਟੇ ਆਮ ਵਰਤੇ ਗਏ ਹਨ ਇਸ ਤੋਂ ਲਗਦਾ ਹੈ ਕਿ ਕਿਸੇ ਵੱਡੀ ਬੋਧੀ ਸਾਕਾ ਇਮਾਰਤ ਦੀਆਂ ਇੱਟਾਂ ਵਰਤੀਆਂ ਹੋਣਗੀਆਂ।
ਯਾਦ ਰਹੇ ਬੰਡਾਲਾ ਵੀ ਮੂਲ ਰੂਪ ਵਿਚ ਬੋਧੀ ਸਥਾਨ ਸੀ ਜਿਸ ਨੂੰ ਹੂਨਾਂ ਨੇ ਤਬਾਹ ਕਰਕੇ ਓਥੇ ਜੋਗੀ ਆਸਣ ਦੀ ਸਥਾਪਣਾ ਕੀਤੀ ਹੋਵੇਗੀ।
ਬੰਡਾਲਾ ਹੂਨ ਲੋਕਾਂ ਦੀ ਰਾਜਧਾਨੀ ਰਿਹਾ ਹੋਵੇਗਾ। ਇਲਾਕੇ ਵਿਚ ਜੋ ਹੁੰਦਲ ਘਰਾਣੇ ਦੇ ਜੱਟ ਲੋਕ ਮਿਲਦੇ ਹਨ ਇਹ ਹੂਨ ਹੀ ਹਨ ਕਿਉਕਿ ਹੂਣਾਂ ਦੀ ਖਾਸੀਅਤ ਹੁੰਦੀ ਸੀ ਕਿ ਉਹ ਦਲ ਦੇ ਰੂਪ ਵਿਚ ਚਲਦੇ ਸੀ ਤੇ ਜਿਧਰ ਵੀ ਜਾਂਦੇ ਸੀ ਸਭ ਫਨਾ ਫਿਲਾਅ ਕਰੀ ਜਾਂਦੇ ਸੀ। ਹਾਰੀ ਹੋਈ ਕੌਮ ਦਾ ਕਤਲਾਮ ਕਰ ਦਿੰਦੇ ਸੀ ਤੇ ਜਾਂ ਫਿਰ ਆਪਣੇ ਦਲ ਨਾਲ ਹੀ ਮਿਲਾ ਲੈਂਦੇ ਸਨ। ਕਿਉਕਿ ਇਹ ਟਿੱਡੀ ਦਲ ਵਾਂਗ ਅੱਗੇ ਵਧਦੇ ਸਨ ਇਸ ਕੇ ਇਨਾਂ ਨੂੰ ਵੀ ਦਲ ਹੀ ਕਿਹਾ ਜਾਂਦਾ ਸੀ 'ਹੂਨ ਦਲ'। ਇਸੇ ਕਰਕੇ ਜੱਟਾਂ ਦੇ ਇਸ ਗੋਤਰ ਨੂੰ ਹੁੰਦਲ ਕਹਿੰਦੇ ਹਨ।
2 ਮਾਰਚ ਨੂੰ ਅਸੀ ਗੁਰੂ ਨਾਨਕ ਯੂਨੀਵਰਸਿਟੀ ਦੇ ਪ੍ਰੋਫੈਸਰ ਪਰਵੀਨ ਪਾਲ, ਪ੍ਰਸਿਧ ਵਿਦਵਾਨ ਹੁਸਨਲ ਚਰਾਗ ਬਨਾਮ ਪ੍ਰਕਾਸ਼ ਸਿੰਘ ਭੱਟੀ ਤੇ ਪ੍ਰਸਿਧ ਪਤ੍ਰਕਾਰ ਅਸ਼ੋਕ ਨੀਰ ਹੁਰਾਂ ਨੂੰ ਲੈ ਕੇ ਮੌਕਾ ਦਿਖਾਉਣ ਗਏ ਤਾਂ ਨੀਰ ਸਾਬ ਨੇ ਜਾਗਰਣ ਅਖਬਾਰ ਵਿਚ ਇਹਦੀ ਖਬਰ ਵੀ ਲਾਈ ਹੈ।
ਯਾਦ ਰਹੇ ਪੱਛਮ ਵਲੋਂ ਜਿਹੜੇ ਵੀ ਹਮਲਾਵਰ ਪੰਜਾਬ ਵਿਚ ਵੜੇ ਸਮਾਂ ਪਾ ਕੇ ਓਨਾਂ ਵਿਚੋਂ ਬਹੁਤੇ ਜੱਟਾਂ ਵਿਸ ਘੁਲ ਗਏ। ਪਿਛੇ ਅਸਾਂ ਛੀਨਿਆਂ ਤੇ ਖੋਜ ਕੀਤੀ ਸੀ ਕਿ ਕਿਵੇ ਇਹ ਚੀਨ ਦੇ ਇਲਾਕੇ ਵਿਚੋਂ ਆਏ ਸਨ ਤੇ ਮੂਲ ਵਿਚ ਚੀਨੀ ਅਖਵਾਉਦੇ ਸਨ ਤੇ ਵਕਤ ਪਾ ਕੇ ਛੀਨੇ ਅਖਵਾਏ। ਇਨਾਂ ਦਾ ਬੜਾ ਸਪੱਸ਼ਟ ਇਤਹਾਸਕ ਸਬੂਤ ਮਿਲਦਾ ਹੈ।

Dainak Jagran 5-3-16

Punjab Kesri 16-3-16















ਅੰਮ੍ਰਿਤਸਰ,  15 ਮਾਰਚ (ਪ੍ਰਵੀਨ ਪੁਰੀ) ਅੰਮ੍ਰਿਤਸਰ ਤੋਂ 12 ਕਿਲੋਮੀਟਰ
ਅੰਮ੍ਰਿਤਸਰ-ਜਲੰਧਰ ਰੋਡ ਦੇ ਲਾਗੇ ਪਿੰਡ ਝੀਤੇ ਕਲਾਂ ਦੇ ਛੱਪੜ ਵਿਚੋਂ ਇਕ ਪੁਰਾਣੀ ਕੰਧ
ਮਿਲੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਇਹ  ਅੰਦਾਜ਼ਨ 1500 ਤੋਂ 2000 ਸਾਲ ਪੁਰਾਣੀ
ਹੈ।
ਪੁਰਾਤਤਵ ਪ੍ਰੇਮੀ ਬੀ.ਐਸ.ਗੁਰਾਇਆ ਨੇ ਜਗਬਾਣੀ ਨੂੰ ਵਿਖਾਇਆ ਕਿ ਕਿਵੇ ਪਿੰਡ ਦੇ ਛੱਪੜ
ਵਿਚ ਕੰਧਾਂ ਦਾ ਇਕ ਕੋਨਾ ਹੈ  ਜਿਸ ਵਿਚ ਇਕ ਕੰਧ- ਚੌੜਾਈ ਕੋਈ 9 ਫੁੱਟ ਹੈ ਦੂਸਰੀ ਕੰਧ
ਨੂੰ ਕੋਈ 80 ਡਿਗਰੀ ਦੇ ਕੋਨ ਤੇ ਮਿਲਦੀ ਹੈ ਭਾਵ ਗੁਣੀਏ ਵਿਚ ਨਹੀ ਹਨ। ਮੌਜੂਦ ਕੰਧਾਂ
ਦੀ ਲੰਬਾਈ ਕੋਈ 450 ਫੁਟ ਹੈ। ਗਹੁ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਕੰਧ ਦੀ ਨੀਂਹ
ਗਾਰੇ ਮਿੱਟੀ ਦੀ ਹੈ ਤੇ ਉਤੇ ਪੱਕੀ ਇੱਟ ਦੀਆਂ ਤੈਹਾਂ ਹਨ। ਕੰਧ ਵਿਚ ਜੋ ਇਟ ਮਿਲਦੀ ਹੈ
ਉਹ 12" ਲੰਮੀ , 9" ਚੋੜੀ ਤੇ 3" ਮੋਟੀ ਹੈ।
ਬੀ. ਐਸ.ਗੁਰਾਇਆ ਦਾ ਕਹਿਣਾ ਹੈ ਕਿ ਇਹ ਇੱਟ ਕੁਸ਼ਾਨ ਕਾਲ ਸਮੇਂ ਬਣਦੀ ਸੀ ਜੋ ਪੂਰੇ
ਉੱਤਰ ਭਾਰਤ ਤੇ ਪਾਕਿਸਤਾਨ ਦੇ ਪੁਰਾਤਨ ਥਾਵਾਂ ਦੀ ਪਛਾਣ ਬਣ ਚੁੱਕੀ ਹੈ।
ਇਹ ਚੌੜੀ ਕੰਧ ਸਰਸਰੀ ਤੌਰ ਤੇ ਤਾਂ ਕਿਸੇ ਕਿਲੇ ਦੀ ਕੰਧ ਲਗਦੀ ਹੈ ਪਰ ਜੇ ਗਹੁ ਨਾਲ
ਵਾਚਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਇਹ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਲਈ
ਚੈਕ-ਡੈਮ ਹੈ। ਥੱਲੇ ਮਿੱਟੀ ਗਾਰੇ ਦੀ ਕੰਧ ਹੈ ਤੇ ਉਤੇ ਪੱਕੀ ਇੱਟ ਦੀਆਂ ਤੈਹਾਂ ਹਨ
ਤਾਂ ਕਿ ਤਲਾਬ ਦੇ ਭਰਨ ਤੋਂ ਬਾਦ  ਪਾਣੀ ਬੇਸ਼ੱਕ ਉਛਲ ਜਾਵੇ ਪਰ ਕੰਧ ਖੁਰੇ ਨਾਂ ਅਤੇ
ਬਚੀ ਰਹੇ।
ਗੁਰਾਇਆ ਨੇ ਦੱਸਿਆ ਕਿ ਪਿੰਡ ਝੀਤੇ ਕਲਾਂ ਵਿਚ ਜੋ ਇੱਟ ਮਿਲੀ ਹੈ ਉਹ ਹੈ ਤਾਂ ਕਨਿਸ਼ਕ
ਕੁਸ਼ਾਨ ਕਲੀਨ ਹੈ ਪਰ ਲਗਦਾ ਹੈ ਕਿ ਇਹ ਇੱਟ ਕਿਸੇ ਦੂਸਰੇ ਥਾਂ ਤੋਂ ਉਖਾੜ ਕੇ ਏਥੇ ਲਾਈ
ਗਈ ਹੈ। ਕਿਉਕਿ ਕੰਧ ਵਿਚ ਆਮ ਹੀ ਟੋਟੇ ਵਰਤੇ ਗਏ ਮਿਲਦੇ ਹਨ।
ਮੌਕਾ ਵੇਖਣ ਪਹੁੰਚੇ ਗੁਰੂ ਨਾਨਕ ਯੂਨੀਵਰਸਿਟੀ ਦੇ ਇਤਹਾਸ ਦੇ ਪ੍ਰੋਫੈਸਰ ਪਰਵੀਨ ਪਾਲ
ਤੇ ਪ੍ਰਸਿਧ ਵਿਦਵਾਨ ਪ੍ਰਕਾਸ਼ ਸਿੰਘ ਭੱਟੀ (ਹੁਸਨਲ ਚਰਾਗ) ਦਾ ਮੰਨਣਾ ਹੈ ਕਿ ਇਹ ਕੰਧ
ਇਤਹਾਸ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਮਹੱਤਵਪੂਰਨ ਹੈ ਪਰ ਓਨਾਂ ਜੋਰ ਦਿਤਾ ਕਿ
ਜਰੂਰਤ ਹੈ ਕਿ ਪੁਰਾਤਤਵ ਮਹਿਕਮਾ ਇਸ ਕੰਧ ਬਾਰੇ ਹੋਰ ਵਿਗਿਆਨਕ ਤਰੀਕੇ ਰਾਂਹੀ ਘੋਖ
ਕਰੇ। ਪਾਲ ਦਾ ਕਹਿਣਾ ਹੈ ਕਿ ਕਾਰਬਨ ਡੇਟਿੰਗ ਰਾਂਹੀ ਇੱਟ ਦੀ ਉਮਰ ਬਹੁਤ ਅਸਾਨੀ ਨਾਲ
ਪਤਾ ਲਗ ਸਕਦੀ ਹੈ। ਝੀਤੇ ਪਿੰਡ ਦੇ ਲੋਕ ਇਸ ਥਾਂ ਨੂੰ ਪਵਿਤਰ ਗਿਣਦੇ ਆਏ ਹਨ ਤੇ ਰੋਗ
ਮੁਕਤੀ ਲਈ ਇਥੇ ਇਸ਼ਨਾਨ ਕਰਦੇ ਸਨ। ਪਰ ਅੱਜ ਤਾਂ ਉਹ ਥਾਂ ਨਹਾਇਤ ਗੰਦੀ ਮਲ ਮੂਤਰ ਭਰਪੂਰ
ਹੈ।
ਝੀਤੇ ਦੇ ਵਸਨੀਕ ਨਛੱਤਰ ਸਿੰਘ ਨੇ ਦੱਸਿਆ ਕਿ ਕੰਧ ਤਾਂ ਚਿਰੋਕਣੀ ਨੰਗੀ ਹੋਈ ਪਈ ਸੀ ਪਰ
ਕਿਸੇ ਨੂੰ ਇਹ ਅਹਿਸਾਸ ਨਹੀ ਸੀ ਕਿ ਇਹ ਏਨੀ ਪੁਰਾਣੀ ਹੋ ਸਕਦੀ ਹੈ।
ਇਸ ਪੁਰਾਤਤਵ ਪ੍ਰੇਮੀ ਨੇ ਆਪਣਾ ਵਿਚਾਰ ਦਿਤਾ ਹੈ ਕਿ ਇਹ ਕੰਧ ਇਤਹਾਸ ਦੇ ਖੂੰਖਾਰ ਹੂਨ
ਲੋਕਾਂ ਦੀ ਇਮਾਰਤ-ਸਾਜੀ ਹੈ। ਗੁਰਾਇਆ ਦਾ ਵੀਚਾਰ ਹੈ ਕਿ ਕਿਉਕਿ ਮੱਧ ਏਸੀਆ ਤੋਂ ਹਿਜਰਤ
ਕਰਕੇ 5ਵੀ ਸਦੀ ਵੇਲੇ ਉਤਰੀ ਭਾਰਤ ਪਹੁੰਚੇ ਇਹ ਲੋਕ ਇਕ ਦਮ ਕੱਟੜ ਸ਼ਿਵ ਪੁਜਾਰੀ ਬਣ ਗਏ
ਸਨ ਤੇ ਇਨਾਂ ਨੇ ਹਜ਼ਾਰਾਂ ਸ਼ਾਂਤਮਈ ਬੋਧੀਆਂ ਦਾ ਕਤਲਾਮ ਕੀਤਾ ਸੀ।ਗੁਰਾਇਆ ਦਾ ਕਹਿਣਾ ਹੈ
ਕਿ ਝੀਤੇ ਦੇ ਨਾਲ ਹੀ ਪਿੰਡ ਬੰਡਾਲਾ ਹੈ। ਜੋ ਕਿਸੇ ਵੇਲੇ ਬੋਧੀ ਕੇਂਦਰ ਸੀ।
ਹੂਨਾਂ ਨੇ ਬੰਡਾਲਾ ਦੇ ਬੋਧੀ ਸਥਾਨ ਸਤੂਪ ਤੇ ਵਿਹਾਰ ਆਦਿ ਢਾਹ ਕੇ ਉਹ ਇੱਟਾਂ ਅਜਿਹੇ
ਸਥਾਨਾਂ ਤੇ ਵਰਤੀਆਂ ਹੋਣਗੀਆਂ ਜਿਵੇ ਝੀਤੇ ਪਿੰਡ ਦਾ ਤਲਾਬ।ਗੁਰਾਇਆ ਦਾ ਕਹਿਣਾ ਹੈ ਕਿ
ਬੋਧੀ ਕੇਂਦਰ ਨੂੰ ਤਬਾਹ ਕਰਨ ਉਪਰੰਤ ਹੀ ਬੰਡਾਲਾ ਵਿਖੇ ਹੂਨ ਲੋਕਾਂ ਨੇ ਸ਼ਿਵ ਭਗਵਾਨ ਦਾ
ਸਥਾਨ ਬਣਾਇਆ ਜੋ ਅੱਜ ਆਸਣ ਦੇ ਤੌਰ ਤੇ ਪ੍ਰਸਿਧ ਹੈ।
ਗੁਰਾਇਆ ਨੇ ਦੱਸਿਆ ਕਿ 10 ਸਾਲ ਪਹਿਲਾਂ  ਬੰਡਾਲੇ ਵਿਚੋਂ ਇਕ ਸਤੂਪ ਦੀ ਨੀਂਹ ਵੀ ਮਿਲ
ਚੁੱਕੀ ਹੈ।ਗੁਰਾਇਆ ਦਾ ਕਹਿਣਾ ਹੈ ਕਿ ਹੋ ਸਕਦਾ ਓਸੇ ਸਤੂਪ ਦੀਆਂ ਇੱਟਾਂ ਦੀ ਵਰਤੋਂ ਇਸ
ਕੰਧ ਵਿਚ ਕੀਤੀ  ਗਈ ਹੋਵੇ।
ਗੁਰਾਇਆ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦਾ ਇਲਾਕਾ ਹੂਨ ਲੋਕਾਂ ਦਾ ਗੜ੍ਹ ਸੀ। ਕਿਉਕਿ
ਹੂਨ ਲੋਕ (ਮੋਬ) ਟਿੱਡੀ ਦਲ ਦੇ ਰੂਪ ਵਿਚ ਹਮਲਾ ਕਰਦੇ ਸੀ ਤੇ ਸਾਰੇ ਪਾਸੇ ਫਨਾਹ ਫਿਲਾਹ
ਕਰੀ ਜਾਂਦੇ ਸਨ। ਇਹ ਲੋਕ ਜਦੋਂ ਕਿਤੇ ਹਮਲਾ ਕਰਦੇ ਸਨ ਤਾਂ ਕਿਹਾ ਜਾਂਦਾ ਸੀ ਕਿ ਹੂਨ
ਦਲ ਪੈ ਗਿਆ ਹੈ। ਇਹੋ ਕਾਰਨ ਹੈ ਹੂਨ ਲੋਕ ਪੰਜਾਬ ਵਿਚ ਹੁੰਦਲ  (ਹੂਨ ਦਲ) ਕਰਕੇ ਜਾਣੇ
ਜਾਂਦੇ ਹਨ। ਅੱਜ ਇਹ ਜੱਟ ਲੋਕਾਂ ਦੀ ਇਕ ਗੋਤ ਹੈ।
ਪਿਛੇ ਜਿਹੇ ਏਸੇ ਗੁਰਾਇਆ ਨੇ ਜੱਟਾ ਦੇ ਛੀਨਾ ਲੋਕਾਂ ਬਾਬਤ ਖੋਜ ਕਰਕੇ ਦੱਸਿਆ ਸੀ ਕਿ
ਛੀਨੇ ਅਸਲ ਵਿਚ ਚੀਨੀ ਲੋਕ ਹਨ ਜੋ ਬਹੁਤ ਹੀ ਥੋੜੀ ਗਿਣਤੀ ਵਿਚ ਮਹਾਰਾਜਾ ਕਨਿਸ਼ਕ ਕੁਸ਼ਾਨ
ਨੇ ਅਗਵਾਹ ਕਰਕੇ ਲਿਆਂਦੇ ਸਨ। ਗੁਰਾਇਆ ਦਾ ਦਾਵਾ ਹੈ ਕਿ ਪੰਜਾਬ ਦੇ ਖੱਤਰੀ ਲੋਕਾਂ ਦਾ
ਮੂਲ ਸਥਾਨ ਈਰਾਨ ਹੈ। ਉਹ ਇਸ ਬਾਬਤ 2500 ਸਾਲ ਪੁਰਾਣੇ ਸ਼ਿਲਾ ਲੇਖ ਦਾ ਜਿਕਰ ਕਰਦਾ ਹੈ
ਜੋ ਈਰਾਨ ਵਿਚ ਮਿਲਿਆ।
ਗੁਰਾਇਆ ਨੇ ਦੱਸਿਆ ਕਿ ਵਿਦਵਾਨ ਮੰਨਦੇ ਹਨ ਕਿ ਪੰਜਾਬੀ ਸਮਾਜ ਵੱਖ ਵੱਖ ਹਮਲਾਵਰ
ਕਬੀਲਿਆਂ ਦੀ ਖਿਚੜੀ ਹੈ ਜੋ ਵੱਖ ਵੱਖ ਜਾਤਾਂ ਵਿਚ ਸਮਾਂ ਪਾ ਕੇ ਜ਼ਜ਼ਬ ਹੋ ਗਏ।



Also see:
SONDNI PILLARS : WHERE PUNJABIS MET WITH THEIR WATERLOO




Share this article :

1 comment:

labanajacques said...

Casinos Near Harrah's Casino & Racetrack, CA | MapYRO
Find 보령 출장안마 Casinos 광양 출장샵 Near Harrah's 오산 출장마사지 Casino & Racetrack, CA, near Harrah's Casino & Racetrack, 경주 출장샵 CA on MapYRO. 울산광역 출장샵

Post a Comment

 

Punjab Monitor