Home » » ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

 ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

(A Garbage Bin named Gubakhas Singh Kala Afghana)


1980/90 ਦੇ ਦੌਰ ਵਿਚ ਸਿੱਖਾਂ ਤੇ ਸਰਕਾਰ ਵਿਚ ਜੱਦੋਜਹਿਦ ਚਲੀ। ਸਰਕਾਰ ਨੇ ਇਸ ਨੂੰ ਯੁੱਧ ਦੀ ਤਰਾਂ ਲਿਆ। ਇਕ ਪਾਸੇ ਤਾਂ ਸਰਕਾਰ ਕਤਲੋਗਾਰਤ ਕਰ ਰਹੀ ਸੀ ਦੂਜੇ ਪਾਸੇ ਵੱਡੇ ਪੱਧਰ ਤੇ ਸਿੱਖੀ ਅਤੇ ਸਿੱਖਾਂ ਖਿਲਾਫ ਪ੍ਰਾਪੇਗੰਡਾ ਕਰ ਰਹੀ ਸੀ। ਮੁਜਰਮ ਲੋਕ ਹਮੇਸ਼ਾਂ ਅਜਿਹੇ ਉਥੱਲ ਪੁਥੱਲ ਹਾਲਾਤਾਂ ਦਾ ਫਾਇਦਾ ਚੁੱਕਦੇ ਹਨ ਤੇ ਜਿਹੜਾ ਪਾਸਾ ਭਾਰੂ ਵੇਖਿਆ ਉਧਰ ਹੀ ਉਲਰ ਜਾਂਦੇ ਹਨ।ਬਹੁਤੇ ਸਰਕਾਰੀ ਕੈਟਾਂ ਦੀ ਵੀ ਇਹੋ ਕਹਾਣੀ ਹੈ।ਤੇ ਅਜਿਹੀ ਹੀ ਕਹਾਣੀ ਹੈ ਗੁਰਬਖਸ ਸਿੰਘ ਕਾਲਾ ਅਫਗਾਨਾ ਨਾਂ ਦੇ ਮੁਜਰਮ ਦੀ ਜਿਸ ਨੇ ਜੇਲ ਤੋਂ ਬਚਣ ਲਈ ਪ੍ਰਾਪੇਗੰਡੇ ਵਿਚ ਸਰਕਾਰ ਦਾ ਸਾਥ ਦਿਤਾ ਅਤੇ ਕੋਈ ਦਰਜਨ ਕਿਤਾਬਾਂ ਸਿੱਖੀ ਖਿਲਾਫ ਲਿਖੀਆਂ।ਕਿਤਾਬਾਂ ਵਿਚ ਉਹ ਲਿਖਦਾ ਹੈ ਕਿ ਉਹ ਸੰਤ ਭਿੰਡਰਾਂਵਾਲੇ ਦਾ ਹਮਾਇਤੀ ਸੀ ਜਦੋਂ ਕਿ ਅਸਲੀਅਤ ਸਾਹਮਣੇ ਆ ਚੁੱਕੀ ਹੈ ਕਿ ਉਹ ਜੇਲ ਤੋਂ ਭਗੌੜਾ ਆਮ ਮੁਜਰਮ ਸੀ। ਅਸੀ ਦੇਖਿਆ ਹੈ ਨੈੱਟ ਤੇ ਕਈ ਭੋਲੇ ਭਾਲੇ ਮਿਸ਼ਨਰੀ ਲੋਕ ਉਹਨੂੰ ਸਮਝੇ ਬਗੈਰ ਉਹਦਾ ਨਾਂ ਸਤਿਕਾਰ ਨਾਲ ਲੈਂਦੇ ਹਨ ਜਦੋਂ ਕਿ ਅਸਲ ਵਿਚ ਉਹ ਅਜਿਹਾ ਬੰਦਾ ਸੀ ਜਿਸ ਨੂੰ ਪੰਜਾਬੀ ਲੋਕ ‘ਕੰਜਰ’ ਕਹਿੰਦੇ ਨੇ।

---


ਸੰਨ 2002 ਦੇ ਆਰੰਭ ਵਿਚ ਅਸੀ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਦੀ ਦੁਕਾਨ ਤੇ ਬੈਠੇ ਸੀ ਕਿ ਸਾਨੂੰ ਗੁਰਬਖਸ਼ ਸਿੰਘ ਕਾਲਾ ਅਫਗਾਨਾ (ਸੰਖੇਪ ਵਿਚ: ਕਾਲਾ) ਦੀਆਂ ਦੋ ਕਿਤਾਬਾਂ ਕਿਸੇ ਸੱਜਣ ਨੇ ਦਿੱਤੀਆਂ (ਸ਼ਾਇਦ ਕਾਲੇ ਦਾ ਪੋਤਰਾ, ਨਾਂ ਗਗਨ ਸੀ) ਕਿ ਇਹਨਾਂ ਦੀ ਪੜਚੋਲ (ਰੀਵੀਓ) ਆਪਣੇ ਰਸਾਲੇ ਪੰਜਾਬ ਮੋਨੀਟਰ ਵਿਚ ਦਿਓ। ਜਿਵੇ ਅਸਾਂ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲੀ ਜਿਲਦ ਨੇ ਸਾਨੂੰ ਕੁਝ ਪ੍ਰਭਾਵਤ ਵੀ ਕੀਤਾ ਅਤੇ ਡੂੰਘੇ ਸ਼ੱਕ ਵੀ ਪੈਦਾ ਕੀਤੇ। ਕਿਉਕਿ ਇਕ ਪਾਸੇ ਤਾਂ ਇਸ ਨੇ ਗਾਤਰਾ ਕਿਰਪਾਨ ਪਾ ਕੇ ਫੋਟੋ ਕਿਤਾਬ ਤੇ ਲਾਈ ਹੋਈ ਸੀ ਤੇ ਦੂਸਰੇ ਪਾਸੇ ਇਹ ਪੰਜ ਕੱਕਾਰਾਂ ਦੀ ਨਿੰਦਾ ਕਰਦਾ ਹੈ। ਕਿਤੇ ਸੰਤਾਂ ਦਾ ਹਮਾਇਤੀ ਹੋਣਾ ਲਿਖਦਾ ਹੈ ਤੇ ਨਾਲੇ ਖਾਲਿਸਤਾਨ ਦੀ ਵਿਰੋਧਤਾ ਡੱਟ ਕੇ ਕਰਦਾ ਹੈ। ਅਸੀ ਕਾਲੇ ਦੇ ਪੋਤਰੇ ਨੂੰ ਸੰਪਰਕ ਕੀਤਾ ਕਿ ਸਾਨੂੰ ਬਾਕੀ ਦੀਆਂ ਜਿਲਦਾਂ ਵੀ ਦਿਓ। ਓਦੋਂ ਫਿਰ ਕਾਲੇ ਦੇ ਘਰ ਪੁਤਲੀਘਰ (ਅੰਮ੍ਰਿਤਸਰ) ਉਹਦੇ ਪੁੱਤ੍ਰ ਕੰਵਰਜੀਤ ਨਾਲ ਮੇਲ ਹੋਇਆ ਜਿਸ ਨੇ ਓਦੋ ਤਕ ਛਪੀਆਂ ਸਾਰੀਆਂ ਜਿਲਦਾਂ ਸਾਨੂੰ ਦੇ ਦਿਤੀਆਂ। ਕੰਵਰਜੀਤ ਨੇ ਨਾਲ ਇਹ ਵੀ ਕਿਹਾ ਕਿ ਲਿਖਤ ਬਾਰੇ  ਜੋ ਵੀ ਤੁਹਾਡੇ ਸਵਾਲ ਹੋਣ ਤੁਸੀ ਸਾਨੂੰ ਲਿਖ ਕੇ ਦੇਣਾ ਭਾਪਾ ਜੀ (ਕਾਲਾ) ਤੁਹਾਨੂੰ ਫੋਨ ਕਰਕੇ ਜਵਾਬ ਦੇ ਦੇਣਗੇ।

ਅਸੀ 15-20 ਦਿਨ ਬਾਦ ਫਿਰ ਪੁਤਲੀਘਰ ਗਏ ਤੇ ਕੰਵਰਜੀਤ ਨੂੰ ਸਵਾਲਾਂ ਦੀ ਲਿਸਟ ਫੜਾ ਦਿੱਤੀ, ਕਿ ਇਹਨਾਂ ਗੱਲਾਂ ਦਾ ਸਪੱਸ਼ਟੀਕਰਨ ਸਾਨੂੰ ਚਾਹੀਦੈ। (ਕੰਵਰਜੀਤ :ਉਮਰ 40-45 ਸਾਲ,  ਓਹਨੀ ਦਿਨੀ ਅੰਮ੍ਰਿਤਸਰ ਇਕੱਲਾ ਹੀ ਰਹਿ ਰਿਹਾ ਸੀ ਤੇ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ। ਪਤਾ ਲੱਗਾ ਸੀ ਬਾਦ ਵਿਚ ਛੇਤੀ ਹੀ ਇਸ ਦੀ ਮੌਤ ਹੋ ਗਈ ਸੀ।ਉਹ ਸ਼ਰਾਬ ਕਿਓ ਪੀਂਦਾ ਸੀ ਤੇ ਕਿਓ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ, ਇਹ ਗਲ ਸਮਝਣ ਵਾਲੀ ਹੈ, ਲਿੱਖਤ ਵਿਚ ਨਹੀ ਲਿਆਈ ਜਾ ਸਕਦੀ।) ਕੰਵਰਜੀਤ  ਲਿਸਟ ਲੈ ਕੇ ਖੁਸ਼ ਹੋਇਆ। 

ਤੀਸਰੇ ਚੌਥੇ ਦਿਨ ਕੰਵਰਜੀਤ ਸਵੇਰੇ ਸਵੇਰੇ ਸਾਡੇ ਗਰੀਬਖਾਨੇ ਬਿਨਾਂ ਫੋਨ ਕੀਤੇ ਟਾਟਾ ਇੰਡੀਕੋ ਕਾਰ ਵਿਚ ਆਇਆ।ਸਾਨੂੰ ਕਹਿਣ ਲੱਗਾ ਕਿ ਭਾਪਾ ਜੀ ਦਾ ਹੁਕਮ ਹੋਇਆ ਕਿ ਗੁਰਾਇਆ ਕੋਲੋਂ ਕਿਤਾਬਾਂ ਵਾਪਸ ਲੈ ਆਓ ਅਤੇ ਨਾਲੇ ਉਹਨੂੰ ਕਹੋ ਕਿ ਕੋਈ ਰੀਵੀਊ ਨਹੀ ਛਾਪਣਾ ਸਾਡੀਆਂ ਕਿਤਾਬਾਂ ਤੇ। ਅਸੀ ਸਮਝ ਗਏ ਕਿ ਸਾਡੇ ਸਵਾਲਾਂ ਦੀ ਲਿਸਟ  ਦਾ ਜਵਾਬ ਦੇਣ ਵਿਚ ਕਾਲਾ ਨੂੰ ਕੋਈ ਔਖ ਆਈ ਹੋਵੇਗੀ। ਕਿਤਾਬਾਂ ਉਹਨੂੰ ਵਾਪਸ ਕੀਤੀਆਂ। ਬਾਹਰ ਜਿਵੇ ਉਹ ਕਾਰ ਵਿਚ ਬਹਿਣ ਲੱਗਾ ਤਾਂ ਸਾਨੂੰ ਧਮਕੀ ਦੇ ਗਿਆ ਕਿ ਜੇ ਰੀਵੀਓ ਛਾਪਿਆ ਤਾਂ ਤੰਗ ਹੋਵੋਗੇ।

ਉਹਨੀਂ ਦਿਨੀ ਹਾਲਾਤ ਬਹੁਤ ਮਾੜੇ ਸਨ। ਪੁਲਿਸ ਜਿੰਨੂ ਮਰਜੀ ਫੜ੍ਹ ਮੁਕਾਬਲਾ ਬਣਾ ਦਿੰਦੀ ਸੀ। ਹਰ ਲਿਖਾਰੀ ਸਹਿਮ ਵਿਚ ਸੀ।ਡਰਾਉਣ ਵਾਸਤੇ ਜਸਵੰਤ ਸਿੰਘ ਖਾਲੜੇ ਦਾ ਜਿਕਰ ਕਰ ਦਿੱਤਾ ਜਾਂਦਾ ਸੀ।

(ਅਸੀ ਪੰਜਾਬ ਮੋਨੀਟਰ ਵਿਚ ਕਾਲੇ ਬਾਰੇ ਤਿੰਨ ਲੇਖ ਛਾਪੇ ਜੋ ਵੈਬ ਸਾਈਟ ਤੋਂ ਵੇਖੋ ਕਿ ਕਿਤਾਬਾਂ ਵਿਚ ਕੀ ਕੁਝ ਹੈ)

ਖੈਰ ਅਸੀ ਆਪਣੇ ਸੱਜਣਾਂ ਨਾਲ ਗੱਲ ਕੀਤੀ ਕਿ ਇਹ ਲਿਖਾਰੀ ਸਰਾ ਸਰ ਗਲਤ ਅਤੇ ਝੂਠ ਲਿਖ ਰਿਹਾ ਹੈ ਅਤੇ ਇਹਦੀ ਪੁੱਛ ਪੜਤਾਲ ਜਰੂਰੀ ਹੈ। ਕਿਉਕਿ ਇਤਹਾਸ ਲਿਖਣ ਦਾ ਅਸੂਲ ਹੈ ਕਿ ‘ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਲਿਖਾਰੀ ਨੂੰ ਪੜ੍ਹੋ’।

ਅਸੀ ਪੁਲਿਸ ਵਾਲੇ ਆਪਣੇ ਸੰਪਰਕਾਂ ਨਾਲ ਕਾਲੇ ਬਾਰੇ ਪਤਾ ਕਰਨਾਂ ਸ਼ੁਰੂ ਕਰ ਦਿੱਤਾ। ਕਿਉਕਿ ਕਾਲੇ ਵਾਲਾ ਮਸਲਾ ਅਖਬਾਰਾਂ ਵਿਚ ਖੂਬ ਆ ਚੁੱਕਾ ਸੀ ਕਿ ਇਸਨੇ ਅਕਾਲ ਤਖਤ ਦੇ ਜਥੇਦਾਰ ਨਾਲ ਆਢਾ ਲਾਇਆ ਹੋਇਆ ਹੈ ਇਸ ਕਰਕੇ ਕਿਸੇ ਵੀ ਪੁਲਿਸ ਵਾਲੇ ਕੋਲੋਂ ਸ਼੍ਰੇਆਮ ਨਹੀ ਸੀ ਪੁੱਛਿਆ ਜਾ ਸਕਦਾ। ਬਾਕੀ ਇਹ ਬੰਦਾ ਓਦੋਂ 20 ਸਾਲ ਪਹਿਲਾਂ ਨੌਕਰੀ ਛੱਡ ਚੁੱਕਾ ਸੀ ਜਿਸ ਕਰਕੇ ਸਿਰਫ ਪੁਰਾਣੇ ਪੁਲਸੀਏ ਹੀ ਇਸ ਬਾਬਤ ਦਸ ਸਕਦੇ ਸਨ। ਅਸੀ ਇਲਾਕੇ ‘ਚ ਰਹਿ ਰਹੇ ਪੁਰਾਣੇ ਪੁਲਸੀਆਂ ਨਾਲ ਰਾਬਤਾ ਬਣਾ ਰਹੇ ਸੀ।

ਕਿਸੇ ਨੇ ਸਾਨੂੰ ਦੱਸਿਆ ਕਿ ਪੁਲਿਸ ਦੇ ਰੀਟਾਇਡ ਮੁਲਾਜਮਾਂ ਦੀ ਯੂਨੀਅਨ ਹੈਗੀ ਹੈ ਤੇ ਇਹਨਾਂ ਬਕਾਇਦਾ ਅੰਮ੍ਰਿਤਸਰ ਕਚੈਹਿਰੀਆਂ ਲਾਗੇ ਦਫਤਰ ਵੀ ਬਣਾਇਆ ਹੋਇਆ ਹੈ। ਅਸੀ ਯੂਨੀਅਨ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆਖਿਰ ਇਕ ਬਾਬੂ ਜੀ ਮਿਲ ਗਏ ਜਿੰਨੂ ਯਾਦ ਸੀ ਇਸ ਕਾਲੇ ਦਾ ਕੇਸ।ਉਸ ਦੱਸਿਆ ਕਿ ਇਸ ਨਾਂ ਦੇ ਮੁਣਸ਼ੀ ਤੇ ਇਕ ਕੇਸ ਚਲਿਆ ਸੀ, ਠਾਣਾ ਜੰਡਿਆਲਾ ਵਿਚ ਇਕ ਕਾਰ ਪੁਲਿਸ ਨੇ ਜਬਤ ਕੀਤੀ ਸੀ ਤੇ ਮੁਣਸ਼ੀ ਨੇ ਉਹਦਾ ਇੰਞਣ ਵੇਚ ਦਿੱਤਾ ਸੀ। ਬਾਬੂ ਜੀ ਨੇ ਸਾਨੁੰ ਦੱਸਿਆ ਕਿ ਡੀ ਐਸ ਪੀ ਨਰਿੰਦਰ ਸਿੰਘ (?) ਬੇਦੀ ਨੇ ਇਸ ਕੇਸ ਦੀ ਪੜਤਾਲ ਕੀਤੀ ਸੀ। ਫਿਰ ਅਸੀ ਬੇਦੀ ਨੂੰ ਲੱਭਣਾ ਸ਼ੁਰੂ ਕੀਤਾ। ਖੁਸ਼ਕਿਸਮਤੀ ਨਾਲ ਬੇਦੀ ਦਾ ਅੰਮ੍ਰਿਤਸਰ ਦੇ ਹਕੀਮਾਂ ਗੇਟ ਲਕੜੀ ਦਾ ਟਾਲ ਸੀ ਤੇ ਓਥੇ ਹੀ ਨੇੜੇ ਰਹਿ ਰਿਹਾ ਸੀ।

ਬੇਦੀ ਨੂੰ ਜਦੋਂ ਅਸੀ ਜਾ ਕੇ ਮਿਲੇ ਤਾਂ ਬੇਦੀ ਕੁਝ ਵੀ ਦੱਸਣ ਨੂੰ ਤਿਆਰ ਨਹੀ ਸੀ। 

ਕੁਦਰਤੀ ਸਾਡੇ ਰਸਾਲੇ ਦੀ ਬਾਈਡਿੰਗ ਹਕੀਮਾਂ ਗੇਟ ਮਾਈ ਦਾਸ ਕਰਿਆ ਕਰਦਾ ਸੀ। ਉਹ ਬਜੁਰਗ ਸਤਿਕਾਰਤ ਬੰਦਾ ਹੈ/ਸੀ। ਅਸੀ ਉਹਦੇ ਨਾਲ ਗਲ ਕੀਤੀ ਕਿ ਬੇਦੀ ਸਾਡੇ ਨਾਲ ਗਲ ਨਹੀ ਕਰ ਰਿਹਾ। ਮਾਈ ਦਾਸ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਬੇਦੀ ਨੂੰ ਚੰਗੀ ਤਰਾਂ ਜਾਣਦਾ ਹੈ ਤੇ ਉਹਨੂੰ ਸਮਝਾਏਗਾ।

ਫੋਨ ਕਰਨ ਉਪਰੰਤ, ਹਫਤੇ ਬਾਦ ਅਸੀ ਮਾਈ ਦਾਸ ਕੋਲ ਗਏ। ਜੋ ਸਾਨੂੰ ਬੇਦੀ ਕੋਲ ਲੈ ਗਿਆ।ਬੇਦੀ ਨੇ ਸਾਨੂੰ ਦੋਹਾਂ ਨੂੰ ਸਤਿਕਾਰ ਨਾਲ ਕੋਲ ਬੈਠਾਇਆ ਅਤੇ ਫਿਰ ਜੋ ਜੋ ਬੇਦੀ ਨੇ ਸਾਨੂੰ ਦੱਸਿਆ ਉਸ ਤੋਂ ਲੱਗਾ ਕਿ ਕਾਲੇ ਦਾ ਨਿੱਜੀ ਕਿਰਦਾਰ ਤਾਂ ਗੰਦੀ ਲੀਰਾਂ ਦਾ ਨਿਰਾ ਖਿੱਦੋ ਹੈ। ਬੇਦੀ ਅਤੇ ਹੋਰ ਪੁਲਸੀਆਂ ਦੇ ਦੱਸਣ ਅਨੁਸਾਰ:

1. ਕਾਲੇ ਨੇ ਕਾਰ ਦਾ ਇੰਞਣ ਵੇਚਿਆ ਸੀ ਤੇ ਜਿਸ ਕਰਕੇ ਬੇਦੀ ਨੇ ਸਖਤੀ ਨਾਲ ਕਾਲੇ ਤੋਂ ਪੁੱਛ ਗਿੱਛ ਕੀਤੀ ਸੀ। ਜਦੋਂ ਕਾਲੇ ਤੇ ਇਸ ਦਾ ਕੇਸ ਚਲਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਉਲਟਾ ਬੇਦੀ ਨੂੰ ਹੀ ਲਪੇਟਣ ਦੀ ਕੋਸ਼ਿਸ਼ ਕੀਤੀ ਸੀ ਕਿ ਬੇਦੀ ਨੇ ਮੇਰੇ ਤੇ ਸਰੀਰਕ ਤਸੀਹੇ ਦੇ ਕੇ ਜੁਰਮ ਦਾ ਇਕਬਾਲ ਕਰਵਾਇਆ ਹੈ। ਕਾਲੇ ਦੀ ਇਕ ਗਲ ਨੂੰ ਲੈ ਕੇ ਬੇਦੀ ਖੂਬ ਖੁਸ਼ ਹੋਇਆ ਕਹਿੰਦਾ ਕਿ ਕਾਲੇ ਨੇ ਵਾਲਾਂ ਦਾ ਇਕ ਗੁੱਛਾ ਕੋਰਟ ਵਿਚ ਪੇਸ਼ ਕੀਤਾ, ਅਖੇ ਬੇਦੀ ਨੇ ਮੇਰੀ ਦਾਹੜੀ ਖੋਹੀ ਸੀ ਇਹ ਉਹ ਕੇਸ ਨੇ।

2. ਕਾਲਾ ਖਰੜ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ ਕਿ ਇਹ ਰਿਸ਼ਵਤ ਲੈਂਦਾ ਰੰਗੇ ਹੱਥੀ ਡੀ ਐਸ ਪੀ (ਵਿਜੀਲੈਂਸ) ਸੀਤਾ ਰਾਮ ਨੇ ਫੜ ਲਿਆ। (ਇਹੋ ਸੀਤਾ ਰਾਮ ਬਾਦ ਵਿਚ ਬਟਾਲਾ ਦੇ ਐਸ ਐਸ ਪੀ ਦੀ ਪੋਸਟ ਤੋਂ ਰੀਟਾਇਰ ਹੋਇਆ ਸੀ।) (ਜਦੋਂ ਇਹ ਗਲ ਨੰਗੀ ਹੋਈ ਤਾਂ ਕਿਸੇ ਸੱਜਣ ਨੇ ਕਾਲੇ ਵਾਲੀ ਐਫ ਆਈ ਆਰ ਵੀ ਨੈੱਟ ਤੇ ਪਾ ਦਿੱਤੀ)

3. ਕਾਲਾ ਕਿਸੇ ਵੇਲੇ ਬਿਆਸ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ। ਇਹ ਆਪਣਾ ਪ੍ਰਵਾਰ ਵੀ ਓਥੇ ਲੈ ਗਿਆ। ਓਥੇ ਰਹਿੰਦਿਆਂ ਇਸ ਦੀ ਇਕ ਲੜਕੀ ਦੇ ਸਬੰਧ ਕਿਸੇ ਗਰੀਬ ਲੜਕੇ ਨਾਲ ਬਣ ਗਏ। ਦੋਨੋਂ ਕਿਸੇ ਵੇਲੇ ਇਤਰਾਜਯੋਗ ਹਾਲਤ ਵਿਚ ਫੜੇ ਗਏ। ਜ਼ਾਲਮ ਕਾਲੇ ਨੇ ਦੋਵਾਂ ਨੂੰ ਹੀ (ਦਰਿਆ ਬਿਆਸ ਵਿਚ) ਗਾਇਬ ਕਰ ਦਿੱਤਾ।(ਇਸ ਦੀ ਤਸਦੀਕ ਕਾਲੇ ਦੇ ਰਿਸਤੇਦਾਰ ਕਰ ਸਕਦੇ ਹਨ। ਸਾਡੇ ਕੋਲ ਕੋਈ ਨਿੱਗਰ ਸਬੂਤ ਨਹੀ ਹੈ।)

4. ਕਾਲੇ ਦੀ ਪੋਸਟਿੰਗ ਕਿਸੇ ਵੇਲੇ ਤਰਨ ਤਾਰਨ ਦੇ ਪਹਾੜ ਪਾਸੇ ਇਕ ਠਾਣੇ ਸੀ। ਇਹ ਇਕੱਲਾ ਓਥੇ ਕਿਸੇ ਜਿਮੀਦਾਰ ਦੇ ਮਕਾਨ ਵਿਚ ਰਹਿ ਰਿਹਾ ਸੀ। ਜਿਮੀਦਾਰ ਦੀ ਅੱਲੜ ਅਣਭੋਲ ਲੜਕੀ ਨੂੰ ਇਸ ਆਪਣੇ ਝਾਂਸੇ ਵਿਚ ਲੈ ਲਿਆ। ਮਾਮਲਾ ਜਦੋਂ ਜਿਆਦਾ ਹੀ ਪ੍ਰਗਟ ਹੋ ਗਿਆ ਤੇ ਛੁਪਾਉਣਾ ਮੁਸ਼ਕਲ ਹੋ ਗਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਲੜਕੀ ਆਪਣੇ ਰਿਸ਼ਤੇ ਵਿਚ ਵਿਆਹ ਦਿੱਤੀ।(ਬੇਦੀ ਨੇ ਇਹ ਗਲ ਥੁੱਕਦਿਆਂ ਹੋਇਆਂ ਦੱਸੀ। ਸਾਨੂੰ ਵੀ ਲਿਖਣ ਵਿਚ ਸ਼ਰਮ ਆ ਰਹੀ ਹੈ। ਉਸ ਅਣਭੋਲ ਬੀਬੀ ਦੀ ਪਛਾਣ ਅਸੀ ਲੁਕਾ ਦਿੱਤੀ ਹੈ।) ਬੇਦੀ ਓਦੋਂ ਡੂੰਘਾ ਦੁੱਖ ਜ਼ਾਹਿਰ ਕਰ ਰਿਹਾ ਸੀ ਕਿ ਕਾਲੇ ਜਿਹੇ ਬੰਦਿਆਂ ਕਰਕੇ ਪੂਰੀ ਪੰਜਾਬ ਪੁਲਿਸ ਬਦਨਾਮ ਹੋ ਰਹੀ ਹੈ।

ਬੇਦੀ ਤੋਂ ਇਲਾਵਾ ਹੋਰ ਕਈ ਪੁਲਿਸ ਮੁਲਾਜਮਾਂ (ਖਾਸ ਕਰਕੇ ਰੀਟਾਇਡ ਡੀ ਐਸ ਪੀ ਪ੍ਰਸ਼ੋਤਮ ਸਿੰਘ ਪਿੰਡ ਤਖਤੂ ਚੱਕ) ਕੋਲੋ ਜੋ ਜਾਣਕਾਰੀ ਹਾਸਲ ਹੋਈ ਉਹ ਇਸ ਪ੍ਰਕਾਰ ਹੈ:

ਕਾਲਾ ਜਦੋਂ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਇਸ ਨੂੰ ਜੇਲ ਜਾਣਾ ਪਿਆ। ਕੁਝ ਸਮੇਂ ਬਾਦ ਇਹ ਜਮਾਨਤ ਤੇ ਬਾਹਰ ਆ ਗਿਆ। ਕਾਲੇ ਦੇ ਸੂਤਰਾਂ ਦੀ ਰੀਟਾਇਡ ਪੰਜਾਬ ਪੁਲਿਸ ਮੁੱਖੀ ਆਈ ਜੀ ਭਗਵਾਨ ਸਿੰਘ ਦਾਨੇਵਾਲੀਆ  ਤਕ ਪਹੁੰਚ ਸੀ। ਉਸ ਵਕਤ ਫਿਰ ਕਾਲਾ ਨਾਲੇ ਤਾਂ ਆਪਣੇ ਕੇਸ ਦੀ ਪੈਰਵਾਈ ਕਰ ਰਿਹਾ ਸੀ ਨਾਲੇ ਸੀ ਆਈ ਡੀ ਦਾ ਮੁਖਬਰ ਬਣ ਕੇ ਦਰਬਾਰ ਸਾਹਿਬ ਗੇੜੇ ਮਾਰਨ ਲੱਗ ਗਿਆ। ਓਦੋਂ ਕਾਲਾ ਭਾਂਪ ਗਿਆ ਕਿ ਸਿੱਖਾਂ ਅਤੇ ਸਿੱਖੀ ਖਿਲਾਫ ਭੌਂਕੋ ਤਾਂ ਸਰਕਾਰ ਖੁਸ਼ ਹੋ ਇਨਾਮ ਦਿੰਦੀ ਹੈ। ਕਾਲੇ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਉਹ ਕੇਸ ਹਾਰ ਰਿਹਾ ਹੈ ਤੇ ਉਹਨੂੰ ਸਜ਼ਾ ਹੋਣੀ ਹੀ ਹੈ।

ਕਾਲੇ ਕੋਲ ਹੁਣ ਦੋ ਹੀ ਵਿਕੱਲਪ ਸਨ; ਜੇਲ ਜਾਓ ਜਾਂ ਫਿਰ ਭਗੌੜੇ ਹੋ ਜਾਓ।

ਓਦੋਂ ਹੀ ਫਿਰ ਸੀ ਆਈ ਡੀ ਦੀ ਮਦਦ ਨਾਲ ਕਾਲਾ ਕਨੇਡਾ ਪਹੁੰਚਦਾ ਹੈ। ਯਾਦ ਰਹੇ ਪੰਜਾਬ ਪੁਲਿਸ ਨੇ ਸਿੱਖਾਂ ਤੇ ਜਸੂਸੀ ਕਰਨ ਲਈ ਹਜ਼ਾਰਾਂ ਲੋਕ ਬਾਹਰ ਮੁਲਕਾਂ ‘ਚ ਪੱਕੇ ਕਰਾਏ ਹੋਏ ਨੇ। ਇਸ ਬਾਬਤ ਅਸੀ ਵੱਖਰਾ ਲਿਖ ਚੁੱਕੇ ਹਾਂ ਕਿ ਬਾਹਰ ਦੀਆਂ ਸਰਕਾਰਾਂ ਕਿਸ ਹਾਲਤ ਵਿਚ ਇਸ ਗਲ ਦੀ ਇਜਾਜਤ ਦਿੰਦੀਆਂ ਆਈਆਂ ਹਨ।

ਕਾਲਾ ਕਨੇਡਾ ਪਹੁੰਚ ਗਿਆ ਤੇ ਪੁਲਿਸ ਦੇ ਟਾਊਟਾਂ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੇ ਇਕ ਸਦੀ ਪੁਰਾਣੇ ਗੁਰਦੁਆਰੇ ਵਿਚ ਗ੍ਰੰਥੀ ਲਗ ਗਿਆ। ਅਗਲਿਆਂ ਰਹਿਣ ਲਈ ਕਵਾਟਰ ਵੀ ਦੇ ਦਿਤਾ।ਪਰ ਕੰਜਰ ਬੰਦਾ ਆਪਣੀਆਂ ਹਰਕਤਾਂ ਤੋਂ ਕਦੋਂ ਬਾਜ ਆਉਦੈ।

25 ਮਾਰਚ 1989 ਨੂੰ ਜਦੋਂ ਇਹ 68 ਸਾਲਾਂ ਦਾ ਸੀ ਤਾਂ ਇਕ ਸ਼ਰਧਾਲੂ ਭੋਲੀ ਭਾਲੀ ਕਨੇਡਾ ਦੀ ਪੜੀ ਲਿਖੀ ਧੀ ਤਰੁਨਜੀਤ ਕੌਰ ਭੁੱਲਰ ਨੂੰ ਆਪਣੇ ਘਰ ਸੱਦਿਆ। ਸਿੱਖੀ ਦੀਆਂ ਗੱਲਾਂ ਦਸਦਾ ਦਸਦਾ ਉਹਦੇ ਸਰੀਰ ਨੂੰ ਛੂਹਣ ਲੱਗ ਪਿਆ ਤੇ ਝਟਕੇ ਨਾਲ ਉਹਦਾ ਬਲਾਊਜ ਲਾਹ ਦਿੱਤਾ। ਉਸ ਦੁਹਾਈ ਦੇ ਦਿੱਤੀ ਤੇ ਇਹਦੇ ਘਰੋਂ ਬਾਹਰ ਦੌੜ ਆਈ। ਦੁਖੀ ਹੋਈ ਨੇ ਆਪਣੀ ਅੰਗਰੇਜ ਸਹੇਲੀ ਨਾਲ ਗਲ ਕੀਤੀ।ਸਹੇਲੀ ਨੇ ਕਿਹਾ ਕਿ ਆਪਣੇ ਪਤੀ ਨਾਲ ਇਹ ਗਲ ਜਰੂਰ ਸਾਂਝੀ ਕਰ। ਪਤੀ ਨੂੰ ਲੈ ਕੇ ਠਾਣੇ ਪਹੁੰਚ ਗਈ। ਠਾਣੇ ਵਾਲਿਆਂ ਕਿਹਾ ਕਿ ਤੁਹਾਡੇ ਨਾਲ ਛੇੜ ਛਾੜ ਹੋਈ ਹੈ  ਜਬਰ ਜਨਾਹ ਤਾਂ ਨਹੀ ਹੋਇਆ, ਅਸੀ ਨਹੀ ਕੇਸ ਰਜਿਸਟਰ ਕਰਦੇ। ਤੁਸੀ ਆਪਣੇ ਗੁਰਦੁਆਰੇ ਮਸਲਾ ਉਠਾਓ।

ਗੁਰਦੁਆਰੇ ਵਿਚ ਮਸਲਾ ਉਠਿਆ ਤੇ ਕਾਲੇ ਨੂੰ ਗੁਰਦੁਆਰੇ ਵਿਚੋਂ ਕੱਢ ਦਿੱਤਾ।

ਕੁਝ ਸਮੇਂ ਬਾਦ ਸ਼ਾਤਰ ਦਿਮਾਗ ਕਾਲੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਬੰਦੇ ਕੋਲੋਂ ਸਰਟੀਫਿਕੇਟ ਲੈ ਲਿਆ ਕਿ ਕਾਲਾ ਇਥੇ ਇਸ ਸਮੇਂ ਤੋਂ ਇਸ ਸਮੇਂ ਤਕ ਗ੍ਰੰਥੀ ਰਿਹਾ ਹੈ ਅਤੇ ਇਸ ਦਾ ਕਾਰ ਵਿਹਾਰ ਚੰਗਾ ਸੀ।

ਇਸ ਸਰਟੀਫਿਕੇਟ ਦੇ ਸਹਾਰੇ ਕਾਲੇ ਨੇ ਉਲਟਾ ਉਸ ਭੁੱਲਰ ਬੀਬੀ ਤੇ ਕੇਸ ਕਰ ਦਿੱਤਾ ਕਿ ਵੇਖੋ ਮੈਂ ਤਾਂ ਨੇਕ ਕਿਰਦਾਰ ਦਾ ਬੰਦਾ ਹਾਂ ਮੈਨੂੰ ਇਸ ਬੀਬੀ ਨੇ ਸਿੱਖ ਸਮਾਜ ਵਿਚ ਬਦਨਾਮ ਕੀਤਾ ਹੈ।

ਕੇਸ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਚਲਿਆ।

ਕੋਰਟ ਦੀ ਜਜਮੈਂਟ ਨੈੱਟ ਤੇ  ਪਈ ਹੋਈ ਆ।

ਕੋਰਟ ਵਿਚ ਸਾਬਤ ਹੋ ਗਿਆ ਕਿ ਉਸ ਭੋਲੀ ਬੀਬੀ ਨਾਲ ਕਾਲੇ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਾਤਰ ਦਿਮਾਗ ਹੁਣ ਉਲਟਾ ਉਸ ਤੇ ਹੀ ਕੇਸ ਕਰ ਰਿਹਾ ਹੈ।

ਕੋਰਟ ਨੇ ਕਾਲੇ ਦਾ ਕੇਸ ਡਿਸਮਿਸ ਕਰ ਦਿਤਾ ਅਤੇ ਕਾਲੇ ਨੂੰ 10,000 ਡਾਲਰ (ਭਾਵ 6 ਲੱਖ ਰੁਪਏ) ਜੁਰਮਾਨਾ ਕੀਤਾ।

ਸਿੱਖੀ ਖਿਲਾਫ ਕਿਤਾਬਾਂ ਲਿਖਣ ਕਰਕੇ ਕਾਲੇ ਨੂੰ ਅਕਾਲ ਤਖਤ ਤੋਂ ਵੀ ਤਨਖਾਹੀਆ ਐਲਾਨਿਆ ਗਿਆ।ਇਸ ਤੋਂ ਪਹਿਲਾ ਇਹ ਝੂਠੇ ਬਹਾਨੇ ਬਣਾ ਬਣਾ ਅਕਾਲ ਤਖਤ ਜਥੇਦਾਰ ਨੂੰ ਬੇਨਤੀਆਂ ਕਰਦਾ ਰਿਹਾ ਕਿ ਮੈਂ ਭਾਰਤ ਨਹੀ ਆ ਸਕਦਾ ਕਿਉਕਿ ਸਰਕਾਰ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ ਹੈ। ਅਖੇ ਸਰਕਾਰ ਮੈਨੂੰ ਖਾਲਿਸਤਾਨੀ ਮੰਨਦੀ ਹੈ।

ਸੰਨ 2003/4 ‘ਚ ਜਦੋਂ ਸਾਰੇ ਸਿੱਖ ਸਹਿਮੇ ਹੋਏ ਸਨ ਤੇ ਕੋਈ ਪੁਲਿਸ ਖਿਲਾਫ ਬੋਲਣ ਨੂੰ ਤਿਆਰ ਨਹੀ ਸੀ ਤਾਂ ਉਸ ਵੇਲੇ ਕਾਲਾ ਇੰਡੀਆ ਆ ਗਿਆ। ਚਾਈਂ ਚਾਈਂ ਇਸ ਨੇ ਹਾਲ ਬਜਾਰ ਪ੍ਰੈਸ ਕਾਨਫ੍ਰੰਸ ਕਰ ਲਈ। ਓਥੇ ਇਕ ਪੱਤ੍ਰਕਾਰ ਨੇ ਇਹਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਤੂੰ ਤਾਂ ਭਗੌੜਾ ਏ ਸਰਕਾਰ ਨੇ ਤੈਨੂੰ ਗ੍ਰਿਫਤਾਰ ਕਰ ਲੈਣਾ। ਕਾਲਾ ਬਿਨਾਂ ਅਕਾਲ ਤਖਤ ਤੇ ਪੇਸ਼ ਹੋਏ ਤੁਰੰਤ ਕਨੇਡਾ ਪਰਤ ਆਇਆ।

ਜਨਵਰੀ 2019 ਵਿਚ ਕਾਲਾ ਮਰ ਗਿਆ। -ਭਬੀਸ਼ਨ ਸਿੰਘ ਗੁਰਾਇਆ

(ਕਾਲੇ ਦਾ ਕੋਈ ਹਮਾਇਤੀ ਇਸ ਦੇ ਹੱਕ ਵਿਚ ਜੇ ਕੁਝ ਲਿਖਣਾ ਚਾਹੇ ਤਾਂ ਉਹ ਵੀ ਪੰਜਾਬ ਮੋਨੀਟਰ ਸਾਈਟ ਤੇ ਦੇ ਸਕਦਾ ਹੈ। ਜੇ ਕੋਈ ਮੁਸ਼ਕਲ ਹੋਵੇ ਤਾਂ ਸਾਨੂੰ ਮੈਸੇਜ ਕਰ ਦੇਣਾ ਅਸੀ ਉਹਦਾ ਪੱਖ ਵੀ ਦੇ ਦਿਆਂਗੇ।)


Share this article :

1 comment:

Anonymous said...

ਤੁਸੀਂ ਕਿਹੜੇ ਸਵਾਲ ਛਾਪਣ ਲਈ ਦਿੱਤੇ ਸਨ ਉਸ ਬਾਰੇ ਵੇਰਵਾ ਦੇਣ ਦੀ ਬਜਾਏ ਨਿੰਦਿਆ ਕਰਨ ਵਿੱਚ ਹੀ ਰੁੱਜੇ ਪਏ ਹੋ

Post a Comment

 

Punjab Monitor