--<>ਇਹ ਮਸ਼ੀਨਰੀ ਪ੍ਰਚਾਰਕ<>---
(ਘੱਗਾ, ਕਾਲਾ ਅਫਗਾਨਾ, ਦਰਸ਼ਨ ਰਾਗੀ, ਧੂੰਦਾ, ਕਹੋ ਵਾਹਿਗੁਰੂ ਵਾਲਾ ਪ੍ਰਮਜੀਤ, ਸਪੋਕਸਮੈਨ ਵਾਲਾ)
ਸਿਰਫ ਦਸਵੀਂ ਪਾਸ ਪਰ ਆਪਣੇ ਆਪ ਨੂੰ ਪ੍ਰੋਫੈਸਰ ਲਿਖਣ ਵਾਲਾ ਇੰਦਰ ਸਿੰਘ ਘੱਗਾ ਇਕ ਹੋਰ ਨਵੇਂ ਬਣੇ ਮਸ਼ੀਨਰੀ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ |
ਜੋਗਿੰਦਰ ਸਿੰਘ ਸਪੋਕਸਮੈਨੀਆ- ਅਖਬਾਰ ਸਪੋਕਸਮੈਨ ਦਾ ਮਾਲਕ। ਮਸ਼ੀਨਰੀ ਪ੍ਰਚਾਰਕ। ਵੱਖ ਵੱਖ ਨਾਹਰੇ ਦੇ ਕੇ ਲੋਕਾਂ ਦੀਆਂ ਜੇਬਾਂ ਖਾਲੀ ਕਰਾਉਣ ‘ਚ ਮਾਹਿਰ। ਇਹ ਉਹ ਬੰਦਾ ਹੈ ਜਿਸ ਨੇ ਮਾਇਆ ਨਾਲ ਲੈ ਕੇ ਜਾਣੀ ਹੈ। |
14/15 ਸਾਲ ਪਹਿਲਾਂ ਦੀ ਗਲ ਹੈ ਸਿਰਸੇ ਵਾਲੇ ਬਦਮਾਸ਼ ਦੇ ਮਸਲੇ ਤੇ ਸਿੱਖ ਜਥੇਬੰਦੀਆਂ ਨੇ ਗੁਰਸਿੱਖਾਂ ਨੂੰ ਸੱਦਾ ਦਿੱਤਾ ਸੀ ਕਿ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ, ਹੁੰਮ ਹੁੰਮਾ ਕੇ ਪਹੁੰਚੋ। ਦਾਸ ਕਿਉਕਿ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰਿਆ ਕਰਦਾ ਸੀ ਤੇ ਲਗਦੀ ਵਾਹੇ ਕੋਈ ਮੇਲਾ ਜਾਂ ਸਿੱਖ ਇਕੱਠ ਵਾਂਝਾ ਨਹੀ ਸੀ ਜਾਣ ਦਿੰਦਾ। ਮੇਰੇ ਲਈ ਮੁਸ਼ਕਲ ਆਣ ਬਣੀ ਕਿਉਕਿ ਕਾਰ ਵੇਚ ਚੁੱਕਾ ਸੀ। ਆਪਾਂ ਸਵੇਰੇ 4-30 ਵਜੇ (ਅੰਮ੍ਰਿਤਸਰੋ) ਰੋਡਵੇਜ ਦੀ ਬਸ ਫੜ੍ਹ ਲਈ।
ਮੇਰੀ ਸੀਟ ਤੇ ਦੋ ਮੁੰਡੇ (ਉਮਰ 25-30) ਵੀ ਨਾਲ ਆ ਬੈਠੇ। ਓਹ ਵੀ ਸਿੱਖ ਕਾਨਫ੍ਰੰਸ ਜਾ ਰਹੇ ਸਨ। ਜਿਵੇ ਬਸ ਸ਼ਹਿਰੋਂ ਬਾਹਰ ਹੋਈ ਮੈਂ ਮੁੰਡਿਆਂ ਨੂੰ ਕਿਹਾ ਕਿ ਮੇਰਾ ਨਿਤਨੇਮ ਬਾਕੀ ਹੈ, ਜਰਾ ਕਰ ਲਵਾਂ? ਇਕ ਕਹਿੰਦਾ “ਆਪਾਂ ਗੱਪ ਸ਼ੱਪ ਦੇ ਮੂਡ ‘ਚ ਸੀ ਚਲੋ ਕਰ ਲਓ।“ ਉਹਦਾ ਨਜਰੀਆ ਮੈਂਨੂ ਥੋੜਾ ਅਜੀਬ ਲਗਿਆ ਕਿਉਕਿ ਦੋਵੇ ਸਾਬਤ ਸੂਰਤ ਸਨ।
ਮੈਂ ਪਾਠ ਬੋਲ ਕੇ ਕਰਦਾ ਹਾਂ। ਜਿਵੇ ਮੈਂ ਜਾਪ ਸਾਹਿਬ ਤੋ ਸ਼ੁਰੂ ਕੀਤਾ ਤਾਂ ਉਹਨਾਂ ਇਕ ਦੂਸਰੇ ਦੇ ਕੰਨ ਵਿਚ ਕੁਝ ਕਿਹਾ। ਮੈਨੂੰ ਸ਼ੱਕ ਪੈ ਗਿਆ ਕਿ ਮੁੰਡੇ ਮਸ਼ੀਨਰੀ ਨੇ।
ਸਰਹਾਲੀ ਪਹੁੰਚਣ ਤੋਂ ਪਹਿਲਾਂ ਹੀ ਮੈਂ ਸਮਾਪਤੀ ਕਰ ਲਈ।
ਇਸ ਤੋਂ ਪਹਿਲਾਂ ਕਿ ਉਹ ਕੋਈ ਸਵਾਲ ਕਰਦੇ ਮੈਂ ਚਲਾਕੀ ਕੀਤੀ ਤੇ ਇਕ ਕੋਲੋਂ ਪੁੱਛ ਲਿਆ ਕਿ ਤੂੰ ਕਿਤੇ ਉਜਾਗਰ ਸਿੰਘ ਦਾ ਪੋਤਰਾ ਤਾਂ ਨਹੀ ਹੈ?
“ਨਹੀ ਜੀ ਮੇਰੇ ਦਾਦਾ ਪ੍ਰਤਾਪ ਸਿੰਘ ਸਨ।“ ਮੁੰਡਾ ਬੋਲਿਆ।
ਅੱਗੇ ਫਿਰ ਓਹੋ ਹੋਇਆ ਜੋ ਮੈਨੂੰ ਸ਼ੱਕ ਸੀ। ਦੂਸਰਾ ਮੁੰਡਾ ਬੋਲਿਆ , “ਬਾਬਾ ਜੀ ਮਾਫ ਕਰਨਾਂ ਅਸੀ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਜਿਸ ਵਿਚ ਕਿਤੇ ਨਹੀ ਲਿਖਿਆ ਕਿ ਤੁਸੀ ਤੋਤਾ ਰਟਨ ਪਾਠ ਕਰੋ।“
ਮੈਂ ਕਿਹਾ ਕਿ ਗੁਰਬਾਣੀ ਵਿਚ ਇਕ ਥਾਂ ਨਹੀ, ਥਾਂ ਥਾਂ ਲਿਖਿਆ ਕਿ ਵਾਹਿਗੁਰੂ ਅਕਾਲ ਪੁਰਖ ਦਾ ਸਦਾ ਗੁਣਗਾਇਨ ਕਰੋ, ਜਾਪ ਕਰੋ, ਸਿਮਰਨ ਕਰੋ, ਉਹਦੀ ਉਸਤਤ ਕਰੋ।
ਉਹ ਤਾਂ ਠੀਕ ਹੈ ਪਰ ਕਿੱਥੇ ਲਿਖਿਆ ਜਪੁਜੀ ਸਾਹਿਬ ਦਾ ਪਾਠ ਕਰੋ? ਮੁੰਡਾ ਬੋਲਿਆ।
ਮੈਂ ਉਹਨੂੰ ਕਿਹਾ ਕਿ ਤੂੰ ਪ੍ਰਤਾਪ ਸਿੰਘ ਦਾ ਪੋਤਰਾ ਏ ਤੈਨੂੰ ਪਤਾ ਤੇਰੇ ਪੜਦਾਦੇ ਦਾ ਕੀ ਨਾਂ ਸੀ?
ਕਹਿੰਦਾ “ਹਾਂ ਜੀ ਸਰਦਾਰ ਅੱਛਰ ਸਿੰਘ।”
ਪਰ ਤੈਨੂੰ ਕਿਵੇਂ ਪਤਾ ਕਿ ਅੱਛਰ ਸਿੰਘ ਤੇਰੇ ਪੜਦਾਦਾ ਸਨ?
ਮੁੰਡਾ ਮੇਰੇ ਵਲ ਘੂਰੀ ਕੱਢ ਕੇ ਬੋਲਿਆ , “ਹੈਂ….”
ਮੈਂ ਕਿਹਾ ਪੁਤਰ ਜੀ ਗੁੱਸਾ ਨਾ ਕਰੋ ਮੇਰੇ ਸਵਾਲ ਦਾ ਜਵਾਬ ਦਿਓ।
ਕਹਿੰਦਾ “ਇਹ ਕੀ ਗਲ ਹੋਈ ਮੇਰੇ ਦਾਦਾ ਜੀ ਨੇ ਮੇਰਾ ਪਿਤਾ ਜੀ ਨੂੰ ਦੱਸਿਆ ਜੋ ਉਸ ਅੱਗੇ ਮੈਨੂੰ ਦੱਸਿਆ ਹੈ।“
ਮੈਂ ਕਿਹਾਂ ਹਾਂ। ਮੈਂ ਇਹੋ ਤੁਹਾਡੇ ਮੂੰਹੋ ਸੁਣਨਾ ਚਾਹੁੰਦਾ ਸੀ।
ਜਿਹੜੀ ਗਲ ਸੀਨਾ ਬਸੀਨਾ, ਪੀੜੀ ਦਰ ਪੀੜੀ ਚਲਦੀ ਆਉਦੀ ਹੈ ਉਹਨੂੰ ਆਪਾਂ ਪ੍ਰੰਪਰਾ ਕਹਿੰਦੇ ਹਾਂ। ਅਤੇ ਹਿਸਟਰੀ ਦੀ ਸਾਇੰਸ ਦਾ ਅਸੂਲ ਹੈ ਕਿ ਪ੍ਰੰਪਰਾ ਹਮੇਸ਼ਾਂ ਸੱਚ ਹੁੰਦੀ ਹੈ ਬੇਸ਼ਰਤੇ ਕਿ ਉਹਨੂੰ ਆਪਾਂ ਝੂਠੀ ਸਾਬਤ ਕਰ ਦਈਏ। ਸੋ ਕਾਕਾ ਜੀ ਜਪੁਜੀ ਸਾਬ ਜਾ ਨਿਤਨੇਮ ਦੇ ਪਾਠ ਕਰਨ ਦਾ ਸਿਧਾਂਤ ਓਨਾ ਹੀ ਸੱਚਾ ਹੈ ਜਿੰਨਾ ਇਹ ਸੱਚ ਕਿ ਅੱਛਰ ਸਿੰਘ ਤੇਰਾ ਪੜਦਾਦਾ ਸੀ। ਨਿਤਨੇਮ ਕਰਨ ਦਾ ਅਸੂਲ ਪੀੜੀ ਦਰ ਪੀੜੀ ਚਲਦਾ ਆ ਰਿਹਾ ਹੈ।
ਮੁੰਡੇ ਚੁੱਪ ਹੋ ਗਏ।
ਬਾਕੀ ਮੈਂ ਕਿਹਾ, ਹਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਨਿਤਨੇਮ ਦੀ ਗਲ ਨਿਰੀ ਕਹੀ ਹੀ ਨਹੀ ਗਈ ਨਿਤਨੇਮ ਦੀਆਂ ਬਾਣੀਆਂ ਵੱਖਰੀਆਂ ਹੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਦਿੱਤੀਆਂ ਗਈਆਂ ਹਨ। ਖਾਸ ਗਲ ਇਹ ਕਿ ਨਿਤਨੇਮ ਦੇ ਸ਼ਬਦ ਫਿਰ ਸਬੰਧਿਤ ਰਾਗਾਂ ਵਿਚ ਦੁਹਰਾਏ ਵੀ ਗਏ ਹਨ।
ਤੇ ਅੱਗੇ ਸੁਣੋ ਗੁਰੂ ਰਾਮਦਾਸ ਪਾਤਸ਼ਾਹ ਕੀ ਫਰਮਾਉਦੇ ਨੇ, “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥”
ਸੋ ਗੁਰਸਿਖ ਦੇ ਦਿਨ ਦੀ ਸ਼ੁਰੂਆਤ ਜਪੁ ਭਾਵ ਜਪੁਜੀ ਸਾਹਿਬ ਤੋਂ ਹੋਣੀ ਆ।
ਮੁੰਡਾ ਬੋਲ ਉਠਿਆ ਇਥੇ “ਜਪੁਜੀ ਪਾਠ ਦੀ ਗਲ ਨਹੀ ਹਰਿ ਹਰਿ ਜਪਣ ਦੀ ਗਲ ਹੈ।“ ਮੈਂ ਕਿਹਾ ਚਲੋਂ ਮੈ ਇਸ ਤੇ ਬਹਿਸ ਨਹੀ ਕਰਾਂਗਾ, ਗਲ ਵਿਆਕਰਣ ਦੇ ਸਮਝ ਦੀ ਹੈ।
ਮੈਂ ਕਿਹਾ ਇਸ ਦੀ ਵਿਆਖਿਆ ਭਾਈ ਗੁਰਦਾਸ ਦੇ ਮੂੰਹੋ ਸੁਣੋ:
ਗਿਆਨ ਗੋਸ ਚਰਚਾ ਸਦਾ ਅਨਹਦ ਸਬਦ ਉਠੇ ਧੁਨਕਾਰਾ॥
ਸੋਦਰ, ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ॥
ਮੁੰਡਾ ਕਹਿੰਦਾ ਸਾਡੇ ਟੀਚਰ ਨੇ ਕਿਹਾ ਕਿ ਚੌਥੇ ਪਾਤਸ਼ਾਹ ਵੇਲੇ ਕੋਈ ਭਾਈ ਗੁਰਦਾਸ ਨਹੀ ਹੋਇਆ।
ਮੈਂ ਕਿਹਾ ਕਿਤੇ ਤੁਸੀ ਘੱਗੇ/ਕਾਲੇ ਅਫਗਾਨੇ ਦੇ ਸਿੱਖ ਤਾ ਨਹੀ ?
ਮੁੰਡਾ ਕਹਿੰਦਾ ਅੰਕਲ ਜੀ ਘੱਗਾ ਸਾਡਾ ਪਿਓ ਹੈ, ਸਤਿਕਾਰ ਨਾਲ ਬੋਲੋ।
ਮੈਂ ਕਿਹਾ ਘੱਗਾ ਜੀ ਕਹਿੰਦੇ ਨੇ ਕਿ ਨਾਮ ਜਪਣ ਦਾ ਕੋਈ ਫਾਇਦਾ ਨਹੀ ਜੇ ਫਾਇਦਾ ਹੁੰਦਾ ਤਾਂ ਪੰਚਮ ਪਾਤਸ਼ਾਹ ਨੂੰ ਸ਼ਹਾਦਤ ਨਾ ਦੇਣੀ ਪੈਂਦੀ ਤੇ ਨਾ ਹੀ ਗੁਰੂ ਨਾਨਕ ਨੂੰ ਚੱਕੀ ਪੀਹਣੀ ਪੈਂਦੀ।
ਮੁੰਡਾ ਕਹਿੰਦਾ ਘੱਗਾ ਜੀ ਠੀਕ ਕਹਿੰਦੇ ਨੇ।
ਗੁਰਬਾਣੀ ਦਾ ਤਾਂ ਨਿਚੋੜ ਹੀ ਬੰਦੇ ਨੂੰ ‘ਨਾਮ’ ਨਾਲ ਜੋੜਨ ਦਾ ਹੈ। ਜਿਹੜੇ ਮਰਜੀ ਸ਼ਬਦ ਨੂੰ ਵੇਖ ਲਓ। ਮੁੰਡੇ ਚੁੱਪ।
ਇਹ ਸਾਰੀ ਵਾਰਤਾ ਦੇਣ ਦਾ ਸਾਡਾ ਮਨੋਰਥ ਇਹ ਹੈ ਕਿ ਅਖੌਤੀ ਮਿਸ਼ਨਰੀ ਪ੍ਰਚਾਰਕਾਂ ਨੂੰ ਸਮਝਿਆ ਜਾਏ। ਭਾਈ ਗੁਰਤੇਜ ਸਿੰਘ ਜੀ ਗ੍ਰੰਥੀ ਸਿੰਘ, ਗੁਰਦੁਆਰਾ ਸਾਹਿਬ ਲੋਗਨ ਰੋਡ, ਬ੍ਰਿਸਬੇਨ ਇਕ ਦਿਨ ਸਾਨੂੰ ਸਵਾਲ ਕਰ ਰਹੇ ਸਨ ਕਿ ਦੱਸੋ ਮਿਸ਼ਨਰੀ ਤੁਸੀ ਕਿਹਨੂੰ ਮੰਨਦੇ ਹੋ?
ਸੋ ਭਾਈ ਸਾਹਿਬ ਜੀ ਵੈਸੇ ਤਾਂ 20ਵੀ ਸਦੀ ਵਿਚ ਅਕਾਲੀ ਸਿੰਘਾਂ ਨੇ ਆਪਣੇ ਪ੍ਰਚਾਰਕਾਂ ਨੂੰ ਸਤਿਕਾਰ ਨਾਲ ਮਿਸ਼ਨਰੀ ਕਿਹਾ ਸੀ ਜੋ ਸਿੱਖੀ ਵਿਚ ਵੜ੍ਹ ਚੁੱਕੇ ਬ੍ਰਾਹਮਣਵਾਦ ਅਤੇ ਕਰਮ ਕਾਂਡ ਦੀ ਵਿਰੋਧਤਾ ਕਰਦੇ ਸਨ। ਕੁਝ ਏਸੇ ਦੀ ਹੀ ਟਹਿਣੀ ਬਣੀ ਲੁਧਿਆਣੇ ਦਾ ਸਿੱਖ ਮਿਸ਼ਨਰੀ ਕਾਲਜ ਜਿਸ ਨੇ ਸ਼ੁਰੂ ਵਿਚ ਬਹੁਤ ਵਧੀਆ ਪ੍ਰਚਾਰ ਕੀਤਾ। ਪਰ ਦਸਮ ਗ੍ਰੰਥ ਦੀ ਜਿਸ ਤਰੀਕੇ ਨਾਲ ਇਹਨੇ ਵਿਰੋਧਤਾ ਕੀਤੀ ਆਪਣੇ ਲਈ ਮੁਸੀਬਤ ਸਹੇੜ ਲਈ। ਯਾਦ ਰਹੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਮੰਨਿਆ ਸੀ ਕਿ ਦਸਮ ਗ੍ਰੰਥ ਵਿਚ ਕੁਝ ਹੋਰ ਸਿੱਖਾਂ ਦੀਆਂ ਕ੍ਰਿਤਾਂ ਵੀ ਹਨ।
ਪ੍ਰਚਾਰਕ ਨੇ ਵਿਦਵਾਨਾਂ ਦੀ ਗਲ ਸੰਗਤ ਤਕ ਪਹੁੰਚਾਉਣੀ ਹੁੰਦੀ ਹੈ। ਸਿੱਖ ਮਿਸ਼ਨਰੀ ਲੁਧਿਆਣਾ ਆਪ ਹੁੰਦਰੇਪਣ ਵਿਚ ਆ ਗਿਆ। ਜਿਸ ਕਰਕੇ ਕੁਝ ਵੱਡੇ ਨੁਕਸਾਨ ਕਰ ਗਿਆ। ਮਿਸਾਲ ਦੇ ਤੌਰ ਤੇ ਗੁਰਬਾਣੀ ਉਚਾਰਣ ਹੀ ਲੈ ਲਓ; ਪੁਰਾਤਨ ਸਮਿਆਂ ਵਿਚ ਉਤਰੀ ਭਾਰਤ ਦੀ ਕਿਸੇ ਵੀ ਭਾਸ਼ਾ ਵਿਚ ‘ਸ਼’ ਦੀ ਧੁੰਨ ਹੈ ਹੀ ਨਹੀ। ਮਿਸਾਲ ਦੇ ਤੌਰ ਤੇ ਦੇਸੀ ਘਿਓ ਹੁੰਦਾ ਦੇਸ਼ੀ ਨਹੀ। ਏਸੇ ਤਰਾਂ ਸਲੋਕ, ਸੀਸਾ, ਸੀਤਲ, ਈਸਰ, ਸੀਸ, ਸੋਭਾ, ਪ੍ਰਦੇਸ, ਆਦੇਸ, ਸ੍ਰੀ, ਪ੍ਰਸਾਦਿ, ਆਸਾ ਆਦਿ ਆਦਿ ਪੰਜਾਬੀ ‘ਸ’ ਨਾਲ ਹੀ ਬੋਲਦੇ ਹਨ ਪਰ ਮਿਸ਼ਨਰੀ ਕਾਲਜ ਨੇ ਅਜਿਹੇ ਅੱਖਰ ਬਿੰਦੀ ਲਾ ਕੇ ਪੜ੍ਹਨ ਦਾ ਗਲਤ ਉਪਦੇਸ਼ ਦਿੱਤਾ।
ਇਸ ਆਪ ਹੁੰਦਰੇਪਣ ਕਰਕੇ ਕੀਤੀਆਂ ਤਬਦੀਲੀਆਂ ਜਾਣੂ ਵਿਦਵਾਨਾਂ ਨੂੰ ਬਹੁਤ ਚੁਭੀਆਂ।
1990 ਦਹਾਕੇ ਵਿਚ ਜਿਵੇ ਖਾਲਿਸਤਾਨ ਦੀ ਲਹਿਰ ਜੋਰਾਂ ਤੇ ਸੀ ਤਾਂ ਉਸ ਵੇਲੇ ਸਰਕਾਰ ਨੇ ਲਹਿਰ ਨੂੰ ਦਬਾਉਣ ਲਈ ਵੱਖ ਵੱਖ ਪਹਿਲੂਆਂ ਤੋਂ ਕੰਮ ਕਰਨਾ ਸ਼ੁਰੂ ਕੀਤਾ। ਸਰਕਾਰ ਦਾ ਮੰਨਣਾ ਹੈ ਕਿ ਜੇ ਸਿੱਖ ਵਿਚੋਂ ਸਿੱਖੀ ਕੱਢ ਦਿਓ ਤਾਂ ਖਾਲਿਸਤਾਨ ਆਪੇ ਹੀ ਮਰ ਜਾਂਦਾ ਹੈ। ਜੇ ਬਾਂਸ ਨਾ ਹੋਵਗੇ ਤਾਂ ਬੰਸਰੀ ਕਿਥੋਂ ਵਜੂ। ਸੋ ਨਿਸ਼ਾਨਾ ਤਹਿ ਹੋਇਆ ਕਿ ਸਿੱਖਾਂ ਵਿਚ ਸਿੱਖੀ ਬਾਰੇ ਦੁਬਿਧਾ (ਕੰਨਫਿਊਜ਼ਨ) ਪੈਦਾ ਕਰੋ। ਉਸ ਵੇਲੇ ਫਿਰ ਸਰਕਾਰ ਨੂੰ ਦਿਸਿਆ ਕਿ ਸਿੱਖਾਂ ਵਿਚ ਦਸਮ ਗ੍ਰੰਥ ਇਕ ਅਜਿਹਾ ਪਹਿਲੂ ਹੈ ਜਿਸ ਤੇ ਸਿੱਖ ਵੰਡੇ ਜਾ ਸਕਦੇ ਹਨ। ਓਦੋਂ ਹੀ ਫਿਰ ਸਰਕਾਰੀ ਮਿਸ਼ਨਰੀਆਂ ਦਾ ਜਨਮ ਹੋਇਆ ਜਿੰਨਾਂ ਨੂੰ ਆਪਾਂ ਅੱਜ ਮਸ਼ੀਨਰੀ ਕਹਿੰਦੇ ਹਾਂ।ਇਹਨਾਂ ਦਾ ਨਿਸ਼ਾਨਾ ਸਿੱਖਾਂ ਨੂੰ ਭੰਬਲਭੂਸੇ ਵਿਚ ਪਾ ਕੇ ਸਿੱਖੀ ਤੋਂ ਦੂਰ ਕਰਨਾਂ ਹੈ। ਸੰਖੇਪ ਵਿਚ ਇਹਨਾਂ ਦੀ ਵਿਚਾਰਧਾਰਾ ਕੁਝ ਇਸ ਪ੍ਰਕਾਰ ਹੈ:
1. ਸਿੱਖੀ ਵਿਚ ਗੁਰਬਾਣੀ ਨਿਤਨੇਮ ਜਰੂਰੀ ਨਹੀ।
2. ਇਹਨਾਂ ਦਾ ਮੰਨਣਾ ਹੈ ਕਿ ਦਸਮ ਪਾਤਸ਼ਾਹ ਨੇ ਕੋਈ ਬਾਣੀ ਨਹੀ ਉਚਾਰੀ। ਸਾਰਾ ਦਾ ਸਾਰਾ ਦਸਮ ਗ੍ਰੰਥ ਨਕਲੀ ਹੈ। ਇਥੋਂ ਤਕ ਕਿ ਇਹ ਜਾਪ ਸਾਹਿਬ ਨੂੰ ਵੀ ਗੁਰੂ ਕ੍ਰਿਤ ਨਹੀ ਮੰਨਦੇ।
3. ਜਿਵੇ ਆਪਾਂ ਜਾਣਦੇ ਹਾਂ ਗੁਰਬਾਣੀ ਥਾਂ ਥਾਂ ਨਰਿੰਕਾਰ ਨੂੰ ਯਾਦ ਕਰਨ ਜਾਂ ਸਿਮਰਨ ਦੀ ਗਲ ਕਰਦੀ ਹੈ, ਇਹਨਾਂ ਅਨੁਸਾਰ ਗੁਰਬਾਣੀ ਬੰਦੇ ਨੂੰ ਸਿਰਫ ਜੀਵਨ ਜਾਚ ਸਿਖਾਉਦੀ ਹੈ। ( ਇਹਨਾਂ ਦੇ ਗੁਰੂ, ਗੁਰਬਖਸ ਸਿੰਘ ਕਾਲਾ ਅਫਗਾਨਾ ਦੇ ਕਾਲੇ ਜੀਵਨ ਬਾਰੇ ਕਿਸੇ ਦਿਨ ਲਿਖਾਂਗਾ ਜੀ)
4. ਦਰ ਅਸਲ ਇਹ ਮੂਲੋ ਨਾਸਤਕ ਲੋਕ ਹਨ ਜਿੰਨਾ ਨੂੰ ਧਰਮ ਨਾਲ ਕੋਈ ਲੈਕਾ ਦੇਕਾ ਨਹੀ। ਇਹ ਵਿਖਾਏ ਖਾਤਰ ਸਿੱਖੀ ਸਰੂਪ ਬਣਾਏ ਹੋਏ ਹਨ। ਇਹ ਗੁਰੂ ਨੂੰ ਸਰਬ ਸਮਰੱਥ ਨਹੀ ਮੰਨਦੇ। ਇਹ ਸੋਚਦੇ ਨੇ ਕਿ ਜੋ ਕੰਮ ਇਹ ਖੁਦ ਨਹੀ ਕਰ ਸਕਦੇ, ਗੁਰੂ ਸਾਹਿਬ ਵੀ ਨਹੀ ਸਨ ਕਰ ਸਕਦੇ।
5. ਅੱਜ ਮੈਡੀਕਲ ਸਇੰਸ ਮੰਨਦੀ ਹੈ ਕਿ ਮਨੁੱਖ ਨੂੰ ਜਿੰਨੇ ਰੋਗ ਚਿਮੜਦੇ ਹਨ ਓਹਨਾਂ ਵਿਚੋਂ ਕੋਈ 50-60% ਰੋਗਾਂ ਦਾ ਸਬੰਧ ਸਾਡੀ ਸੋਚ ਨਾਲ ਹੁੰਦਾ ਹੈ। ਇਹ ਗੁਰਬਾਣੀ ਸਿਧਾਂਤ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ” ਨੂੰ ਮੰਨਦੇ ਹੀ ਨਹੀ, ਨਾਲੇ ਮਜਾਕ ਵੀ ਉਡਾਉਦੇ ਹਨ।
6. ਇਹ ਗੁਰੂ ਸਾਹਿਬਾਨ ਨੂੰ ਆਮ ਅਧਿਆਪਕ ਮੰਨਦੇ ਹਨ ਅਤੇ ਇਹਨਾਂ ਅਨੁਸਾਰ ਅਸਲ ਗੁਰੂ, ਅਕਾਲ ਪੁਰਖ ਨਿਰੰਕਾਰ ਹੈ।
7. ਇਹਨਾਂ ਦੀ ਸਭ ਤੋਂ ਵੱਡੀ ਕਮਜੋਰੀ ਸਿੱਖ ਪ੍ਰੰਪਰਾ ਹੈ ਜੋ ਇਹਨਾਂ ਨੂੰ ਉਠਣ ਨਹੀ ਦੇ ਰਹੀ। ਇਸ ਕਰਕੇ ਇਹ ਵਿਸ਼ਵ ਪ੍ਰਵਾਨਤ ‘ਪਰੰਪਰਾ’ ਦੇ ਸਿਧਾਂਤ ਤੋਂ ਮੁਨੱਕਰ ਹਨ। ਪ੍ਰੰਪਰਾ ਦੇ ਮੁਢਲੇ ਸਿਧਾਂਤ ਤੋਂ ਜਦੋਂ ਬੰਦਾ ਮੁਨੱਕਰ ਹੋ ਜਾਂਦਾ ਹੈ ਤਾਂ ਹਰ ਗਲ ਤੇ ਸ਼ੱਕ ਕਰਨ ਲਗ ਪੈਂਦਾ ਹੈ। ਇਹਨਾਂ ਦੇ ਵਿਰੋਧੀ ਏਸੇ ਕਰਕੇ ਇਹਨਾਂ ਤੇ ਤਾਹਨਾ ਕਸਦੇ ਹਨ ਕਿ ਇਹਨਾਂ ਨੂੰ ਆਪਣੇ ਰਿਸਤਿਆਂ ਬਾਰੇ ਵੀ ਸ਼ੰਕਾ ਹੈ। ਕਿਉਕਿ ਇਹ ਬੱਚੇ ਦੀ ਮਾਂ ਹੀ ਹੈ ਜੋ ਸਾਰੇ ਰਿਸਤਿਆਂ ਬਾਰੇ ਬੱਚੇ ਨੂੰ ਦਸਦੀ ਹੈ। ਏਸੇ ਕਰਕੇ ਸਿੱਖ ਇਤਹਾਸਕ ਗ੍ਰੰਥ ਜਿਵੇ ਭਾਈ ਗੁਰਦਾਸ ਦੀਆਂ ਵਾਰਾਂ ਜਾਂ ਹੋਰ ਗ੍ਰੰਥ ਇਹਨਾਂ ਦੇ ਦੁਸ਼ਮਣ ਹਨ। ਕਿਸੇ ਵੀ ਗ੍ਰੰਥ ਦੀ ਗਲ ਕਰੋ ਇਹ ਬਹਾਨਾ ਮਾਰ ਦਿੰਦੇ ਨੇ “ਅਸੀ ਨਹੀ ਮੰਨਦੇ ਭਾਈ ਗੁਰਦਾਸ ਨੂੰ ਆਦਿ ਆਦਿ।ਇਹ ਨਿਰਾ ਬ੍ਰਾਹਮਣਵਾਦ ਹੈ।“
ਖੈਰ ਮਜਮੂਨ ਕੁਝ ਜਿਆਦਾ ਹੀ ਲੰਮਾ ਹੋ ਰਿਹਾ ਹੈ, ਬਾਕੀ ਕਿਸੇ ਅਗਲੀ ਕਿਸਤ ਵਿਚ ਜੀ। - ਭਬੀਸ਼ਨ ਸਿੰਘ ਗੁਰਾਇਆ
No comments:
Post a Comment