Some young Punjabi people often object to Khalistan preaching with the plea that Punjabis have made largest number of sacrifices for independence of India and that it would not be fair to be separated from the "mother country". We bring into their notice that Indian leaders who promised Sikh leaders of granting autonomy to Punjab when the country was to be freed from British changed their face immediately after independence. I quote J.L. Nehru, "Now circumstances are changed." Right from 1947 discrimination against Punjab was started. Later from time to time even some so called 'nationalist' Congress leaders tried to persuade Centre to change their policy towards Punjab, would meet with a cold response. In 1980, after Emergency of Indira Gandhi the persecution of Punjabis was started at an extensive scale which has crossed all the limits of cruelty under the Modi regime. What we mean to say the experience of 3 quarters of century tells that Centre is not at all ready to change its mindset towards Punjab.
Here are a few (a few, I repeat) examples of persecution and discriminatory treatment meted out to Punjab, Punjabis and Sikhs. (The following lines in Punjabi)
ਖਾਲਿਸਤਾਨ ਦਾ ਜੇ ਕੋਈ ਬਦਲ ਹੈਗਾ ਤਾਂ ਦੱਸੋ?
ਪਰਸੋਂ ਜਦੋਂ ਕਾਰਾਂ ਤੇ ਖਾਲਿਸਤਾਨ ਦੇ ਸਟਿੱਕਰ ਲਗ ਰਹੇ ਸਨ ਤਾਂ ਬਹੁਤੇ ਵੀਰਾਂ ਭੈਣਾਂ ਨੇ ਤਾਂ ਉਤਸ਼ਾਹ ਦਿਖਾਇਆ ਪਰ ਕਈ ਘੂਰੀ ਵੱਟ ਕੇ ਵੀ ਅੱਗੇ ਨਿਕਲ ਗਏ।ਅਸੀ ਘੂਰੀ ਵੱਟਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਖਾਲਿਸਤਾਨ ਦਾ ਜੇ ਕੋਈ ਬਦਲ ਹੈਗਾ ਤਾਂ ਦੱਸੋ। ਅਸੀ ਸਾਰੇ ਸਟਿੱਕਰ ਈਮਾਨਦਾਰੀ ਨਾਲ ਲੁਹਾ ਦਿਆਂਗੇ।
* ਕੀ ਤੁਸੀ ਵਾਇਦਾ ਕਰ ਸਕਦੇ ਹੋ ਭਾਰਤੀ ਤੰਤਰ ਆਪਣੀ ਪੁਲਿਸ ਰਾਂਹੀ ਪੰਜਾਬ ਵਿਚ ਨਸ਼ਾ ਨਹੀ ਵਿਕਾਏਗਾ? ਕੀ ਤੁਹਾਨੂੰ ਗਿਆਨ ਹੈ ਕਿ ਕਿਸੇ ਵੇਲੇ ਪੰਜਾਬ ਪੁਲਿਸ ਦਾ ਆਈ ਜੀ ਖੁਦ ਨਸ਼ਾ ਤਸਕਰ ਸੀ? ਕੀ ਤੁਹਾਨੂੰ ਪਤਾ ਹੈ ਕਿ ਰਾਜਜੀਤ ਸਿੰਘ ਐਸ ਐਸ ਪੀ ਨੂੰ ਪੁਲਿਸ ਵਿਚੋਂ ਹੁਣੇ ਹੁਣੇ ਬਰਖਾਸਤ ਕੀਤਾ ਗਿਆ ਹੈ ਕਿਉਕਿ ਉਹਦੀ ਬਦਨਾਮੀ ਜਿਆਦਾ ਹੀ ਹੋ ਗਈ ਸੀ? ਕੀ ਤੁਹਾਨੂੰ ਪਤਾ ਹੈ ਕਿ ਉਹ ਆਈ ਜੀ (ਗੁਪਤਾ) ਜੋ ਨਸ਼ਾ ਤਸਕਰ ਸੀ, ਇਨਾਮ ਵਜੋਂ ਉਸ ਨੂੰ ਬਾਦ ਵਿਚ ਪੁਲਿਸ ਦਾ ਡੀ ਜੀ ਪੀ ਲਾਇਆ ਗਿਆ ਅਤੇ ਰੀਟਾਇਰਮੈਂਟ ਪਿੱਛੋ ਐਨ ਆਈ ਏ ਦਾ ਮੁੱਖੀ ਲਾ ਦਿੱਤਾ ਗਿਆ।
* ਪੁਲਿਸ ਸਿਰਫ ਪਾਂਡੀਆਂ (ਕੋਰੀਅਰ) ਨੂੰ ਫੜਦੀ ਹੈ। ਕੀ ਪੁਲਿਸ ਕਦੀ ਮਜੀਠੀਏ ਵਰਗੇ ਵੱਡੇ ਮਗਰਮੱਛ ਤਸਕਰਾਂ ਨੂੰ ਅੰਦਰ ਕਰ ਪਾਏਗੀ? (ਪੜ ਕੇ ਹੈਰਾਨ ਹੋਵੋਗੇ ਕਿ ਪੁਲਿਸ ਜਦੋਂ ਪਾਂਡੀ ਨੂੰ ਫੜਦੀ ਹੈ ਤਾਂ ਉਹ ਇਹ ਨਹੀ ਪੁੱਛਦੀ ਕਿ ਖੇਪ ਕਿਥੋਂ ਲਈ ਹੈ ਅਤੇ ਕਿਹਨੂੰ ਮਾਲ ਡਲਿਵਰ ਕਰਨਾਂ ਹੈ)
* ਕੀ ਤੁਸੀ ਜਾਣਦੇ ਹੋ ਕਿ ਅਜੈਂਸੀਆਂ ਪੰਜਾਬ ਦੀ ਜਵਾਨੀ ਦਾ ਮਿਥ ਕੇ ਘਾਣ ਕਰ ਰਹੀਆਂ ਹਨ?
* ਕੀ ਤੁਸੀ ਜਾਣਦੇ ਹੋ ਕਿ ਪੰਜਾਬ ਵਿਚ ਅਬਾਦੀ ਦਾ ਸੰਤੁਲਨ ਵਿਗਾੜਨ ਲਈ ਵੱਡੇ ਪੱਧਰ ਤੇ ਕੰਮ ਹੋ ਰਿਹਾ ਹੈ?
* ਕੀ ਤੁਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਵਾ ਪਾਓਗੇ? ਕੀ ਤੁਹਾਨੂੰ ਪਤਾ ਹੈ ਕਿ ਅਜੈਂਸੀਆਂ ਬੇਅਦਬੀ ਬਦਲੇ ਲੱਖ ਰੁਪਿਆ ਦਿੰਦੀਆਂ ਹਨ? ਕੀ ਤੁਹਾਨੂੰ ਪਤਾ ਹੈ ਕਿ ਪ੍ਰਦੇਸਾਂ ਵਿਚ ਸਿੱਖਾਂ ਨੂੰ ਬਦਨਾਮ ਕਰਨ ਖਾਤਰ ਅਜੈਂਸੀਆ ਆਪ ਹੀ ਮੰਦਰਾਂ ਦੀ ਬੇਅਦਬੀ ਅਤੇ ਹਿੰਦੂ -ਸਿੱਖਾਂ ਵਿਚ ਫਸਾਦ ਕਰਵਾਉਦੀਆਂ ਹਨ?
* ਕੀ ਤੁਹਾਨੂੰ ਪਤਾ ਹੈ ਕਿ ਕੇਂਦਰੀ ਟੈਕਸਾਂ ਦੇ ਬਟਵਾਰੇ ਮੌਕੇ ਪੰਜਾਬ ਨਾਲ ਵੱਡੀ ਧੱਕੇਸ਼ਾਹੀ ਹੁੰਦੀ ਹੈ? (ਇਕ ਵੇਰਾਂ ਸੁਖਬੀਰ ਬਾਦਲ ਦੇ ਮੂੰਹੋ ਨਿਕਲ ਹੀ ਗਿਆ ਸੀ ਕਿ ਕੇਂਦਰ ਪੰਜਾਬ ਨੂੰ 100 ਰੁਪਏ ਦੀ ਥਾਂ ਸਿਰਫ 86 ਪੈਸੇ ਹੀ ਦਿੰਦਾ ਹੈ)
* ਪੰਜਾਬ ਰੇਗਸਤਾਨ ਬਣਦਾ ਜਾ ਰਿਹਾ ਹੈ ਤੇ ਪੰਜਾਬ ਦਾ ਪਾਣੀ ਕੌਮਾਂਤਰੀ ਰੀਪੇਰੀਅਨ ਕਨੂੰਨ (ਭਾਵ ਹੜਾਂ ਵੇਲੇ ਜਿੱਥੇ ਦਰਿਆ ਮਾਰ ਕਰਦੇ ਹਨ, ਸੋਕੇ ਵੇਲੇ ਉਸ ਇਲਾਕੇ ਨੂੰ ਪਾਣੀ ਵਰਤਣ ਦਾ ਹੱਕ ਹੈ) ਦੀ ਉਲੰਘਣਾ ਕਰਦੇ ਹੋਏ ਪਾਣੀ ਬਾਹਰ ਕੱਢ ਦਿੱਤਾ ਗਿਆ ਹੈ। ਅੱਜ ਦਰਿਆ ਪੰਜਾਬ ਦੇ ਉਸ ਵੇਲੇ ਹੁੰਦੇ ਹਨ ਜਦੋਂ ਹੜ੍ਹ ਆਉਦੇ ਹਨ।
* ਪੰਜਾਬੀ ਮਾਂ ਬੋਲੀ ਦਾ ਹਿੰਦੀਕਰਣ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ। ਅੱਜ ਤੁਸੀ ਵੀ ਜੋ ਬੋਲੀ ਬੋਲ ਰਹੇ ਹੋ ਉਸ ਵਿਚ ਰਲਾ ਪੈ ਚੁੱਕਾ ਹੈ। ਸ਼ੁਧ ਪੰਜਾਬੀ ਵੇਖਣੀ ਹੈ ਤਾਂ ਪੱਛਮੀ ਪੰਜਾਬ ਦੀ ਦੇਖੋ। ਅੱਜ ਸਕੂਲੀ ਸਲੇਬਸ ਆਰ ਐਸ ਐਸ ਘੜਦੀ ਹੈ।
* ਕੀ ਤੁਹਾਨੂੰ ਪਤਾ ਹੈ ਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਬਿਨਾਂ ਪਾਸਪੋਰਟ ਸ਼ਰਧਾਲੂ ਨੂੰ ਆਉਣ ਦੀ ਇਜਾਜਤ ਦੇਣ ਨੂੰ ਤਿਆਰ ਸੀ। ਪਰ ਭਾਰਤ ਸਰਕਾਰ ਨੇ ਕਿਹਾ ਕਿ ਅਸੀ ਵਾਪਸ ਉਸੇ ਸ਼ਰਧਾਲੂ ਨੂੰ ਲਵਾਂਗੇ ਜਿਹਦੇ ਕੋਲ ਭਾਰਤੀ ਪਾਸਪੋਰਟ ਹੋਵੇਗਾ। ਓਹੋ ਭਾਰਤ ਕੈਲਾਸ਼ ਮੰਦਰ (ਚੀਨ ਵਿਚ) ਲਈ ਖੁੱਲਾ ਲਾਂਘਾ ਮੰਗਦਾ ਹੈ।
* ਕੀ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਕੰਪਨੀਆਂ ਨੂੰ ਕੇਂਦਰ ਇਜਾਜਤ ਨਹੀ ਦਿੰਦਾ ਕਿ ਜਹਾਜ ਓਥੇ ਆਏ ਜਾਏ।
* ਪੰਜਾਬ ਵਿਚ ਹਰ ਕੋਈ ਜਮੀਨ ਮਕਾਨ ਖਰੀਦ ਸਕਦਾ ਹੈ। ਕੀ ਪੰਂਜਾਬੀ ਲੋਕ ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ, ਉਤਰਾਖੰਡ ਵਿਚ ਜਮੀਨ ਖਰੀਦ ਸਕਦੇ ਹਨ?
* ਸੰਨ 2001 ਤੋਂ ਬਾਦ ਪੰਜਾਬ ਵਿਚੋਂ ਕੋਈ ਲੱਖ ਕਾਰਖਾਨਾ ਬਾਹਰ ਕੱਢਿਆ ਜਾਂ ਬੰਦ ਕਰਾਇਆ ਸੀ। ਕੀ ਉਹ ਚਾਲੂ ਕਰਵਾ ਸਕੋਗੇ?
* ਭਾਰਤੀ ਸੰਵਿਧਾਨ ਅਨੁਸਾਰ ਨੌਕਰੀਆਂ ਯੋਗਤਾ ਅਨੁਸਾਰ ਮਿਲਣੀਆਂ ਹੁੰਦੀਆਂ ਹਨ। ਕੀ ਤੁਹਾਨੂੰ ਪਤਾ ਹੈ ਕਿ ਸਿੱਖਾਂ ਤੇ ਪਾਬੰਦੀ ਹੈ ਕਿ 2% ਤੋਂ ਵੱਧ ਸਿੱਖ ਭਰਤੀ ਨਹੀ ਕਰਨੇ? ਕੀ ਤੁਹਾਨੂੰ ਪਤਾ ਹੈ ਕਿ ਬ੍ਰਿਟਿਸ਼ ਰਾਜ ਵੇਲੇ ਭਾਰਤੀ ਫੌਜ ਵਿਚ ਕੋਈ 30% ਪੰਜਾਬੀ ਸਨ? ਅੱਜ ਅਸੀ 30% ਦੀ ਮੰਗ ਨਹੀ ਕਰਦੇ ਅਸੀ ਕਹਿਨੇ ਆ ਕਿ ਭਰਤੀ ਯੋਗਤਾ ਅਨੁਸਾਰ ਹੋਵੇ।
ਸੋ ਕੀ ਇਹ ਧੱਕੇਸ਼ਾਹੀ ਤੁਸੀ ਰੁਕਵਾ ਸਕਦੇ ਹੋ?
ਨਹੀ। ਤੁਹਾਡੇ ਵਢੇਰਿਆਂ ਵੀ ਬਹੁਤ ਕੋਸ਼ਿਸ਼ ਕੀਤੀ ਸੀ। ਕਈ ਕਾਂਗਰਸੀ ਲੀਡਰਾਂ ਕੇਂਦਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹਾਰ ਕੇ ਬਹਿ ਗਏ ਸਨ।
ਦਿੱਲੋਂ ਤੁਸੀ ਵੀ ਮੰਨਦੇ ਹੋ ਕਿ ਭਾਰਤ ਆਪਣਾ ਨਜਰੀਆ ਨਹੀ ਬਦਲੇਗਾ।
ਪਰ ਕਈ ਲੋਕ ਖੁਦਗਰਜ ਹੁੰਦੇ ਹਨ ਜੋ ਗੁਲਾਮੀ ਵਿਚ ਗੁਜਰ ਬਸਰ ਕਰਨ ਨੂੰ ਤਿਆਰ ਹੋ ਜਾਂਦੇ ਹਨ। ਹਾਲਾਂ ਉਹਨਾਂ ਦੀ ਔਲਾਦ ਦਾ ਭਵਿਖ ਹਨੇਰੇ ਵਿਚ ਹੁੰਦਾ ਹੈ।
ਸ਼ਾਇਦ ਤੁਸੀ ਵੀ ਉਹਨਾਂ ਵਿਚੋਂ ਹੋ ਜੋ ਹਿੰਦੂ ਰਾਸ਼ਟਰ ਨੂੰ ਦਿਲੋਂ ਸਵੀਕਾਰ ਕਰ ਚੁੱਕੇ ਹੋ।
ਪਰ ਯਾਦ ਰੱਖਿਓ ਜਿਹੋ ਜਿਹਾ ਮੌਕਾ ਅੱਜ ਬਣਿਆ ਹੈ ਭਾਵ ਗੋਰੇ ਖਾਲਿਸਤਾਨ ਦੇ ਹੱਕ ਵਿਚ ਆ ਗਏ ਹਨ, ਮੌਕੇ ਸਦਾ ਨਹੀ ਆਉਦੇ। ਪੰਜਾਬੀਆਂ ਨੇ ਬਹੁਤ ਕੁੱਟ ਖਾਧੀ ਅਤੇ ਖਾ ਰਹੇ ਨੇ। ਆਪਣੀ ਕੌਮ ਦੇ ਦੁਸ਼ਮਣ ਨਾ ਬਣੋ। ਜੇ ਕੁਝ ਕਰ ਨਹੀ ਸਕਦੇ ਤਾਂ ਵਿਰੋਧਤਾ ਵੀ ਨਾ ਕਰੋ। -ਭਬੀਸ਼ਨ ਸਿੰਘ ਗੁਰਾਇਆ।
No comments:
Post a Comment