ਅਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਪੰਜਾਬੀਓ ਛਾਤੀ ਤਾਣ ਕੇ ਜੀਓ
ਇਥੇ ਰਹਿ ਤੁਹਾਨੂੰ ਭਾਰਤੀ ਗੁੰਡਾਗਰਦੀ ਤੋਂ ਡਰਨ ਦੀ ਜਰੂਰਤ ਨਹੀ।
AUSTRALIA WANTS THAT PUNJABIS TOO LIVE HERE HONOURABLY
ਅਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਜਾਗਰੂਕ ਦੇਸਾਂ ਨੇ ਬਾਹਰਲੇ ਮੁਲਕਾਂ ਦੀਆਂ ਕੁਝ ਸਰਕਾਰਾਂ ਦੀਆਂ ਘਿਨਾਉਣੀਆਂ ਕਰਤੂਤਾਂ ਦਾ ਨੋਟਿਸ ਲਿਆ ਹੈ ਜਿਸ ਤਹਿਤ ਇਹ ਸਰਕਾਰਾਂ ਪ੍ਰਦੇਸਾਂ ਵਿਚ ਆਪਣੇ ਸਿਆਸੀ ਵਿਰੋਧੀਆਂ ਦਾ ਕਤਲ ਕਰਵਾਉਦੀਆਂ ਹਨ। ਇਹਨਾਂ ਹੀ ਮਾੜੇ ਮੁਲਕਾਂ ਵਿਚੋਂ ਭਾਰਤ ਵੀ ਗਿਣਿਆ ਜਾਂਦਾ ਹੈ।
ਇਸ ਲੇਖ ਵਿਚ ਤੁਸੀ ਪੜੋਗੇ:
1. ਕੀ ਕਿਹਾ ਅਸਟ੍ਰੇਲੀਆ ਸਰਕਾਰ ਨੇ
2. ਪੰਜਾਬੀ ਕਿਓ ਸਹਿਮ ਵਿਚ ਜੀਅ ਰਹੇ ਨੇ : ੳ. ਪ੍ਰਦੇਸਾਂ ਵਿਚ ਭਾਰਤ ਵਲੋਂ ਕੀਤੇ ਕਤਲ, ਅ. ਪ੍ਰਦੇਸਾਂ ਵਿਚ ਭੇਜੇ ਹਜ਼ਾਰਾਂ ਟਾਊਟ ਜੋ ਡਰਾ ਧਮਕਾ ਰਹੇ ਨੇ
ਅਸਟ੍ਰੇਲੀਆ ਦੀ ਸਰਕਾਰ ਚਾਹੁੰਦੀ ਹੈ ਕਿ ਇਥੋਂ ਦਾ ਹਰ ਨਾਗਰਿਕ ਸਿਰ ਉਤਾਂਹ ਕਰ ਕੇ, ਛਾਤੀ ਤਾਣ ਕੇ ਜੀਏ ਬਿਨਾਂ ਕਿਸੇ ਡਰ ਧੌਂਸ ਤੋਂ। ਇਥੇ ਨਾਲ ਹੀ ਸਰਕਾਰ ਨੇ ਦੱਸਿਆ ਕਿ ਬਾਹਰ ਦੀਆਂ ਜਾਲਮ ਸਰਕਾਰਾਂ ਕਿਵੇਂ ਹੱਥ ਕੰਡੇ ਅਪਣਾਉਦੀਆਂ ਨੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ। ਲਿਖਿਆ ਹੈ:
“ਜਦੋਂ ਕੁਝ ਸਰਕਾਰਾਂ ਆਪਣੀਆਂ ਸਰਹੱਦਾਂ ਤੋਂ ਬਾਹਰ ਜਾ ਕੇ ਦੂਸਰੇ ਦੇਸ ਵਿਚ ਰਹਿ ਰਹੇ ਆਪਣੇ ਵਿਰੋਧੀਆਂ, ਪੱਤ੍ਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਅਤੇ ਹੋਰਨਾਂ ਨੂੰ ਚੁੱਪ ਕਰਾਉਣ ਜਾਂ ਦਬਾਉਣ ਤਾਂ ਮੇਜਬਾਨ ਮੁਲਕ ਦੀ ਅਜਾਦੀ, ਲੋਕਤੰਤਰ ਅਤੇ ਮਨੁੱਖੀ ਹੱਕਾਂ ਲਤਾੜਿਆ ਜਾਣਾ ਸਮਝਣਾ ਚਾਹੀਦਾ ਹੈ।“
ਅੱਗੇ ਫਿਰ ਬਿਆਨਿਆ ਗਿਆ ਹੈ ਕਿ ਅਜਿਹੇ ਕੌਮਾਤਰੀ ਦਮਨ ਮਾੜੀਆਂ ਸਰਕਾਰਾਂ ਕਿਵੇਂ ਕਿਵੇਂ ਕਰਦੀਆਂ ਹਨ:
ਕਹਿਣ ਤੋਂ ਮਤਲਬ ਕਿ ਅਸਟ੍ਰੇਲੀਆ ਸਰਕਾਰ ਚਾਹੁੰਦੀ ਹੈ ਕਿ ਇਥੋਂ ਦਾ ਹਰ ਨਾਗਰਿਕ ਬਿਨਾਂ ਕਿਸੇ ਡਰ ਭੈ ਜੀਏ। ਸਰਕਾਰ ਹਰ ਨਾਗਰਿਕ ਅਤੇ ਵਸਨੀਕ ਦੀ ਰਾਖੀ ਲਈ ਵਚਨਬੱਧ ਹੈ।
ਪ੍ਰਦੇਸਾਂ ਵਿਚ ਪੰਜਾਬੀ ਤੇ ਕਸ਼ਮੀਰੀ ਤੇ ਖਾਸ ਕਰਕੇ ਸਿੱਖ ਸਹਿਮ ਵਿਚ ਜੀਅ ਰਹੇ ਨੇ। ਕਾਰਨ: ਭਾਰਤ ਸਰਕਾਰ ਪ੍ਰਦੇਸਾਂ ਵਿਚ ਬੈਠੇ ਸਿੱਖਾਂ ਦਾ ਦਮਨ ਕਰ ਰਹੀ ਹੈ ਜਿਸ ਵਿਚ (ੳ) ਕਤਲ ਕਰਨਾਂ ਅਤੇ (ਅ) ਡਰਾਉਣਾ ਧਮਕਾਉਣਾ ਸ਼ਾਮਲ ਹੈ।
(ੳ) ਕਤਲ –
ਭਾਰਤ ਸਰਕਾਰ ਨੇ ਸਿੱਖਾਂ ਨੂੰ ਡਰਾਉਣ ਧਮਕਾਉਣ ਲਈ ਪ੍ਰਦੇਸਾਂ ਵਿਚ ਕੁਝ ਖਾੜਕੂ ਮਾਰ ਮੁਕਾਏ ਹਨ ਅਤੇ ਕਈ ਥਾਂਈ ਸਰਕਾਰ ਨੰਗੀ ਵੀ ਹੋ ਚੁੱਕੀ ਹੈ।
1. ਭਾਈ ਹਰਦੀਪ ਸਿੰਘ ਨਿੱਜਰ ਦਾ ਸੁਪਾਰੀ ਦੇ ਕੇ ਕਤਲ। ਕਨੇਡਾ ਸਰਕਾਰ ਨੇ ਇਸ ਕਤਲ ਵਿਚ ਸਪੱਸ਼ਟ ਤੌਰ ਤੇ ਭਾਰਤੀ ਹਾਈ ਕਮਿਸ਼ਨ ਦਾ ਹੱਥ ਵੇਖਿਆ ਹੈ। ਅਤੇ ਭਾਰਤ ਖਿਲਾਫ ਸਖਤ ਵਿਰੋਧ ਵੀ ਜਤਾ ਚੁੱਕੀ ਹੈ ਕਨੇਡਾ ਸਰਕਾਰ। ਏਸੇ ਤਰਾਂ ਰਿਪੂਦਮਨ ਸਿੰਘ ਦਾ ਕਨੇਡਾ ਵਿਚ ਕਤਲ ਕੀਤਾ।2. ਗੁਰਪਤਵੰਤ ਪੰਨੂ ਦੇ ਅਸਫਲ ਕਤਲ ਦੀ ਸਾਜਿਸ਼ ਦਾ ਨੰਗਾ ਹੋਣਾਂ।ਜਿਵੇਂ ਤੁਸੀ ਜਾਣਦੇ ਹੋ ਭਾਰਤ ਸਰਕਾਰ ਖਾਲਿਸਤਾਨੀ ਪੰਨੂ ਦੇ ਕਤਲ ਦੀ ਸਾਜਿਸ਼ ਘੜਦੀ ਨੰਗੀ ਹੋ ਗਈ ਸੀ ਅਤੇ ਅੱਜ ਵੀ ਭਾਰਤ ਸਰਕਾਰ ਦਾ ਕਰਿੰਦਾ ਨਿਖਲ ਗੁਪਤਾ ਅਮਰੀਕੀ ਜੇਲ ਵਿਚ ਹੈ ਜਿਸ ਨੇ ਪੁਲਿਸ ਅੱਗੇ ਰਾਅ ਦਾ ਸਾਰਾ ਭਾਂਡਾ ਵਿਚ ਚੌਰਾਹੇ ਖਲਾਰ ਦਿੱਤਾ ਹੈ ਅਤੇ ਭਾਰਤ ਸਰਕਾਰ ਦੀ ਖੁਫੀਆ ਅਜੈਂਸੀ ਰਾਅ ਦਾ ਐਸ ਐਸ ਪੀ ਵਿਕਾਸ ਯਾਦਵ ਅਮਰੀਕੀ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰ ਰਿਹਾ ਹੈ। ਯਾਦਵ ਨੇ ਇੰਡੀਆ ਨੂੰ ਸਾਫ ਕਹਿ ਦਿੱਤਾ ਹੈ ਕਿ ਜੇ ਮੈਨੂੰ ਅਮਰੀਕਾ ਪੇਸ਼ ਕੀਤਾ ਤਾਂ ਮੈਂ ਸਾਫ ਕਹਿ ਦੇਣਾ ਵਾ ਕਿ ਮੈਂ ਉਤੋਂ ਆਏ ਹੁਕਮ ਦੀ ਪਾਲਣਾ ਕੀਤੀ ਹੈ। ਇਸ ਕਰਕੇ ਵੱਡੇ ਅਫਸਰ ਵੀ ਡਰੇ ਪਏ ਨੇ। ਯਾਦਵ ਘਬਰਾਇਆ ਫਿਰ ਰਿਹਾ ਹੈ ਕਿ ਕਿਤੇ ਭਾਰਤੀ ਅਜੈਂਸੀ ਉਹਦਾ ਕਤਲ ਨਾ ਕਰ ਦੇਵੇ। ਮੋਦੀ ਸਰਕਾਰ ਅਮਰੀਕਾ ਦੀ ਕੁੜਿਕੀ ਵਿਚ ਕਸੂਤੀ ਫਸੀ ਪਈ ਹੈ ਤੇ ਹਰ ਹੁਕਮ ਅਮਰੀਕਾ ਦਾ ਮੰਨ ਰਹੀ ਹੈ।
![]() |
| FBI NOTICE ਵਿਕਾਸ ਯਾਦਵ ਅਮਰੀਕੀ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰ ਰਿਹਾ |
![]() |
| ਭਾਰਤ ਸਰਕਾਰ ਦਾ ਕਰਿੰਦਾ ਨਿਖਲ ਗੁਪਤਾ ਅਮਰੀਕੀ ਜੇਲ ਵਿਚ ਹੈ |
3. ਪਾਕਿਸਤਾਨ (ਪੇਸ਼ਾਵਰ) ਅਤੇ ਅਫਗਾਨਿਸਤਾਨ ਵਿਚ ਵੀ ਭਾਰਤੀ ਅਜੈਂਸੀਆਂ ਸੈਂਕੜੇ ਸਿੱਖ ਇਸ ਕਰਕੇ ਮਰਵਾ ਚੁੱਕੀਆਂ ਹਨ ਕਿ ਮੇਜਬਾਨ ਮੁਲਕ ਅਤੇ ਸਿੱਖਾਂ ਦੇ ਸਬੰਧ ਸੁਖਾਵੇਂ ਨਾ ਹੋਣ। ਪਿਛਲੇ ਦੋ ਤਿੰਨ ਸਾਲਾਂ ਵਿਚ ਭਾਰਤ ਨੇ ਪਾਕਿਸਤਾਨ ਵਿਚ ਰਹਿ ਰਹੇ ਖਾੜਕੂ ਪ੍ਰਮਜੀਤ ਸਿੰਘ ਪੰਜਵੜ ਅਤੇ ਕੁਝ ਹੋਰ ਸਿੰਘ ਵੀ ਭਾੜੇ ਦੇ ਕਾਤਲਾਂ ਰਾਂਹੀ ਮਰਵਾਏ ਹਨ।
4. ਏਅਰ ਇੰਡੀਆ ਦੇ ਜਹਾਜ ਕਨਿਸ਼ਕ ਵਿਚ ਬੰਬ ਰਖਵਾ ਕੇ 329 ਲੋਕਾਂ ਦਾ ਕਤਲ ਅਤੇ ਸਿੱਖਾਂ ਨੂੰ ਬਦਨਾਮ ਕਰਨਾਂ।5. ਮੰਦਰਾਂ ਦੀਆਂ ਕੰਧਾਂ ਤੇ ਆਪ ਹੀ ਭਾਰਤ ਵਿਰੋਧੀ ਨਾਹਰੇ ਲਿਖਣਾ ਤੇ ਵਿਰੋਧੀਆਂ (ਸਿੱਖਾਂ) ਨੂੰ ਬਦਨਾਮ ਕਰਨਾਂ। ਕਨੇਡਾ ਵਿਚ ਜਨਤਕ ਥਾਵਾਂ ਤੇ ਖਰੂਦ ਪਵਾਉਣਾ
6. ਜਰਮਨੀ ਵਿਚ ਦੋ ਭਾਰਤੀ ਟਾਊਟਾਂ ਨੂੰ ਕੋਰਟ ਵਲੋ ਸਜ਼ਾ ਜੋ ਗੁਰਦੁਆਰੇ ਦੀ ਸਾਰੀ ਇਤਲਾਹ ਭਾਰਤ ਨੂੰ ਭੇਜਦੇ ਸਨ।
(ਅ) ਡਰਾਉਣਾ ਧਮਕਾਉਣਾ-
ਭਾਰਤ ਨੇ ਹਜਾਰਾਂ ਦੀ ਗਿਣਤੀ ਵਿਚ ਟਾਊਟ ਪ੍ਰਦੇਸਾਂ ਵਿਚ ਫੈਲਾਏ ਹੋਏੇ ਹਨ ਜੋ ਪ੍ਰਦੇਸਾਂ ਵਿਚ ਬੈਠੇ ਸਿੱਖਾਂ ਲਈ ਸਹਿਮ ਪੈਦਾ ਕਰ ਰਹੇ ਹਨ। ਇਹਨਾਂ ਵਿਚ ਮੁੱਖ ਤੌਰ ਤੇ ਹਨ:
1. ਭਾਰਤ ਸਰਕਾਰ ਦੀ ਖੁਫੀਆ ਅਜੈਂਸੀ ਦੇ ਤਨਖਾਹਦਾਰ ਅਫਸਰ ਅਤੇ ਕਾਰਕੁੰਨ ਜੋ ਭਾਰਤ ਅਤੇ ਰੂਸ ਲਈ ਜਸੂਸੀ ਕਰਦੇ ਹਨ ਤੇ ਨਾਲ ਹੀ ਸਿੱਖਾਂ ਨੂੰ ਡਰਾਉਣ ਧਮਕਾਉਣ ਦੀਆਂ ਸਕੀਮਾਂ ਤੇ ਅਮਲ ਕਰਾਉਦੇ ਹਨ।2. ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਜਿੰਨਾਂ ਨੇ ਅਸਟ੍ਰੇਲੀਆ ਵਿਚ ਸਿਆਸੀ ਸ਼ਰਣ ਇਹ ਕਹਿ ਕਿ ਲਈ ਹੈ ਕਿ ਭਾਰਤ ਵਿਚ ਉਹਨਾਂ ਦੀ ਜਾਨ ਨੂੰ ਜਾਂ ਤਾਂ 1. ਭਾਰਤੀ ਪੁਲਿਸ ਜਾਂ ਫਿਰ 2. ਅੱਤਵਾਦੀਆਂ ਤੋਂ ਖਤਰਾ ਹੈ। ਅਸਲ ਵਿਚ ਇਹਨਾਂ ਵਿਚੋਂ ਬਹੁਤੇ ਸਿਖਲਾਈ ਪ੍ਰਾਪਤ ਟਾਊਟ (ਮੁਖਬਰ) ਹਨ ਜੋ ਵਿਚਰਦੇ ਤਾਂ ਖਾਲਿਸਤਾਨੀਆਂ ਦੇ ਰੂਪ ਵਿਚ ਹਨ ਪਰ ਅੰਦਰੋਂ ਖਾਲਿਸਤਾਨ ਦੀਆਂ ਜੜੀਂ ਤੇਲ ਦੇ ਰਹੇ ਹਨ ਅਤੇ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਖਿਲਾਫ ਭਾਰਤ ਸਰਕਾਰ ਨੂੰ ਇਤਲਾਹ ਦਿੰਦੇ ਅਤੇ ਖਾਲਿਸਤਾਨੀ ਬੰਦੇ ਲਈ ਸਹਿਮ ਪੈਦਾ ਕਰਦੇ ਹਨ। ਇਹਨਾਂ ਵਿਚ ਕੁਝ ਇਕ ਸਾਬਕਾ ਖਾੜਕੂ ਵੀ ਹੈਨ।
3. ਗੁਰਦੁਆਰੇ ਦੇ ਗ੍ਰੰਥੀ ਅਤੇ ਭਾਰਤ ਤੋਂ ਬਾਹਰ ਟੂਅਰ ਤੇ ਆਏ ਪ੍ਰਚਾਰਕ ਬਹੁਤੇ ਮੁਖਬਰ ਹੀ ਹਨ।ਇਸੇ ਕਰਕੇ ਇਹ ਤਰੀਕੇ ਤਰੀਕੇ ਭਾਰਤ ਦੇ ਹੱਕ ਵਿਚ ਭੁਗਤਦੇ ਹਨ ਅਤੇ ਕਦੀ ਵੀ ਭਾਰਤ ਸਰਕਾਰ ਦੇ ਜੁਲਮਾਂ ਖਿਲਾਫ ਲਫਜ਼ ਨਹੀ ਬੋਲਣਗੇ। (ਇਹੋ ਹਾਲ ਮੁਸਲਮਾਨਾਂ ਦੀਆਂ ਮਸੀਤਾਂ ਵਿਚ ਹੈ। ਪਰ ਮੁਸਲਮਾਨਾਂ ਦੇ ਅਨੇਕਾਂ ਮੁਲਕ ਹਨ ਜਿਸ ਕਰਕੇ ਉਹ ਕਸ਼ਮੀਰ ‘ਚ ਹੋ ਰਹੇ ਜੁਲਮ ਕੌਮਾਤਰੀ ਪੱਧਰ ਤੇ ਉਜਾਗਰ ਕਰਦੇ ਰਹਿੰਦੇ ਹਨ। ਅਜੇ 23 ਅਗਸਤ ‘25 ਨੂੰ ਹੀ ਉਹਨਾਂ ਨੇ ਨਿਊ ਫਾਰਮ ਦੇ ਇਕ ਸਿਨੇਮਾ, ਬ੍ਰਿਸਬੇਨ ਵਿਚ ਇਕ ਫਿਲਮ ਦਾ ਆਯੋਜਨ ਕੀਤਾ ਜਿਸ ਵਿਚ ਕਸ਼ਮੀਰ ਵਿਚ ਹੋ ਰਹੇ ਜੁਲਮ ਦਿਖਾਏ। ਪਰ ਸਾਡੇ ਵਿਚ ਤਾਂ ਗੱਦਾਰਾਂ ਦੀ ਗਿਣਤੀ ਕੁਝ ਜਿਆਦਾ ਹੀ ਹੋ ਗਈ ਹੈ।)
4. ਲਗ ਪਗ ਸਾਰੀਆਂ ਪੰਜਾਬੀਆਂ ਦੀਆਂ ਜਥੇਬੰਦੀਆਂ (organisations and institutions) ਤੇ ਭਾਰਤੀ ਅਸਰ ਰਸੂਖ ਵਾਲੇ ਲੋਕਾਂ ਜਾਂ ਮੁਖਬਰਾਂ ਦਾ ਕੰਟਰੋਲ ਹੈ। ਜਿਹਨਾਂ ਨੂੰ ਗਾਹੇ ਬਿਗਾਹੇ ਸਿਖਲਾਈ ਵੀ ਦਿੱਤੀ ਜਾਂਦੀ ਹੈ।ਜੋ ਲੋਕਾਂ ਨੂੰ ਦਿੱਲ ਦੀ ਭੜਾਸ ਨਹੀ ਕੱਢਣ ਦਿੰਦੇ।
5. ਪੰਜਾਬ, ਕਸ਼ਮੀਰ ਜਾਂ ਉਤਰ ਪੂਰਬ ਭਾਰਤ ਨਾਲ ਸਬੰਧਿਤ ਲਗ ਪਗ ਬਹੁਤੇ ਪੱਤਰਕਾਰ (ਅਤੇ ਲਿਖਾਰੀ) ਤਾਂ ਹਾਈ ਕਮਿਸ਼ਨ ਦੀ ਰੇਗੂਲਰ ਪੇਅ ਰੋਲ ਤੇ ਹਨ। (ਸਗੋਂ ਭਾਰਤੀ ਮੀਡੀਏ ਤਕ ਖਬਰ ਦੇਣ ਵਾਲਾ ਹਰ ਪੱਤ੍ਰਕਾਰ ਹੀ ਹਾਈ ਕਮਿਸ਼ਨ ਤੋਂ ਝੂੰਗਾ ਲੈ ਰਿਹਾ ਹੈ।) ਜਦੋਂ ਕਿ ਹੋਰ ਮੁਖਬਰਾਂ ਨੂੰ ਪੀਸ ਰੇਟ ਨਾਲ ਪੈਸਾ ਮਿਲਦਾ ਹੈ ਭਾਵ ਦਿੱਤੀ ਜਾਣਕਾਰੀ ਜਾਂ ਕੀਤੀ ਕਾਰਵਾਈ ਦੇ ਅਧਾਰ ਤੇ।
6. ਮੁਖਬਰਾਂ ਵਿਚ ਕੁਝ ਇਕ ਰੀਟਾਇਰਡ ਫੌਜੀ ਅਤੇ ਪੁਲਿਸ ਅਫਸਰ ਵੀ ਹਨ।
7. ਸੈਂਕੜਿਆਂ ਦੀ ਗਿਣਤੀ ਵਿਚ ਬਦਮਾਸ਼ਾਂ (ਗੈਂਗਸਟਰਾਂ) ਨੂੰ ਪ੍ਰਦੇਸਾਂ ਵਿਚ ਵਸਾਉਣਾਂ ਅਤੇ ਉਹਨਾਂ ਰਾਂਹੀ ਫਿਰੌਤੀਆਂ ਦੀ ਮੰਗ ਅਤੇ ਕਤਲ ਕਰਵਾਉਣੇ ਜਿਵੇ ਕਨੇਡਾ ਵਿਚ ਹੋ ਰਿਹਾ ਹੈ।
ਪਰ ਇਹ ਗੁੰਡਾਗਰਦੀ ਅਸਟ੍ਰੇਲੀਆ ਵਿਚ ਨਹੀ ਚਲੇਗੀ-
ਪਿੱਛੇ ਅਸਾਂ ਖਾਲਿਸਤਾਨ ਦੇ ਸਟਿੱਕਰ ਚਾਹਵਾਨ ਸੱਜਣਾਂ ਦੀਆਂ ਗੱਡੀਆਂ ਤੇ ਲਵਾਏ। ਇਸ ਤੇ ਟਾਊਟ ਤੜਫ ਉਠੇ। ਅਤੇ ਬਹੁਤੇ ਸਟਿੱਕਰ ਅਗਲਿਆਂ ਲੁਹਾ ਦਿੱਤੇ। ਮੈਨੂੰ ਬਹੁਤੇ ਸੱਜਣਾਂ ਨੇ ਦੱਸਿਆ ਕਿ ਕਿਵੇ ਟਾਊਟਾਂ ਅਤੇ ਹੋਰਨਾਂ ਨੇ ਉਹਨਾਂ ਨਾਲ ਦਲੀਲਬਾਜੀ ਕੀਤੀ ਜਿਸ ਕਰਕੇ ਸਟਿੱਕਰ ਲਾਹੇ। ਸਟਿੱਕਰਾਂ ਦੇ ਮਸਲੇ ਤੇ ਅਸੀ ਪੁਲਿਸ ਨੂੰ ਰਿਪੋਰਟ ਨਹੀ ਕੀਤੀ। ਪਰ ਇਕ ਦੋ ਹੋਰ ਮਸਲਿਆਂ ਤੇ ਅਸਾਂ ਪੁਲਿਸ ਨੂੰ ਰਿਪੋਰਟ ਕੀਤਾ ਹੈ ਤੇ ਟਾਊਟਾਂ ਦੀ ਮੁੜ ਸ਼ਕਲ ਨਹੀ ਦੇਖੀ। ਇਕ ਭਾਈ ਨੇ ਲੋਗਨ ਰੋਡ ਵਾਲੇ ਗੁਰੂਘਰ ਅਤੇ ਇਕ ਨੇ ਟੇਗਮ ਸਾਨੂੰ ਦੋ ਤਿੰਨ ਵੇਰਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਮੁੜ ਨਜ਼ਰ ਨਹੀ ਆਏ।
ਸੋ ਇਹ ਗੱਲਾਂ ਹੁਣ ਹੋਰ ਨਹੀ ਚਲਣੀਆਂ।
ਗੁਰੂ ਪਿਆਰਿਓ ਜਦੋਂ ਵੀ ਕੋਈ ਤੁਹਾਨੂੰ ਦਲੀਲ ਦਿੰਦਾ ਹੈ ਕਿ ਆਹ ਗਲ ਨਾ ਕਰੋ ਔਹ ਨਾ ਕਰੋ। ਚੁੱਪ ਚੁਪੀਤੇ ਉਹਦੀ ਗੱਡੀ ਦਾ ਨੰਬਰ ਨੋਟ ਕਰ ਲਓ। ਜਾਂ ਅਗਲੇ ਦਾ ਜਿਵੇ ਤੁਸੀ ਨਾਂ ਪਤਾ ਪੁੱਛੋਗੇ ਉਹਦੀ ਸਾਰੀ ਲੱਥ ਜਾਣੀ ਆ। ਅਤੇ ਬੜੇ ਨਿਮ੍ਰਤਾ ਪੂਰਬਕ ਜਾ ਪੁਲਿਸ ਨੂੰ ਇਤਲਾਹ ਦਿਓ। ਕੋਈ ਝੂਠ ਨਹੀ ਬੋਲਣਾ। ਨਾ ਹੀ ਕੋਈ ਪੁਰਾਣਾ ਵੈਰ ਵਿਰੋਧ ਕੱਢਣਾ। ਮੈਂ ਤਾਂ ਧਮਕੀ ਦੇਣ ਵਾਲੇ ਦੀ ਸਾਹਮਣੇ ਫੋਟੋ ਹੀ ਖਿੱਚ ਲਈ ਸੀ।
ਟਾਊਟ ਲੋਕਾਂ ਦੀ ਕਾਰਜਸ਼ੈਲੀ ਸਮਝੋ
ਮਿਸਾਲ ਦੇ ਤੌਰ ਤੇ ਉਹ ਤੁਹਾਨੂੰ ਕਹਿਣਗੇ ਭਾ ਜੀ ਆਹ ਸਟਿੱਕਰ ਤਾਂ ਤੁਸੀ ਲਾ ਲਿਆ ਜੇ ਕਿਸੇ ਨੇ ਫੋਟੋ ਖਿੱਚ ਕੇ ਇੰਡੀਆ ਪਾ ਦਿੱਤੀ ਤਾਂ ਮੁੜਕੇ ਇੰਡੀਆ ਨਹੀ ਜਾ ਪਾਓਗੇ। ਕੁਝ ਇਸ ਤਰੀਕੇ ਤੁਹਾਨੂੰ ਟਾਊਟ ਡਰਾਉਂਦੇ ਹਨ।
ਮੈਨੂੰ ਤਾਂ ਲੋਗਨ ਸ਼ਾਪਿੰਗ ਸੈਂਟਰ ਵਿਚ ਏਸੇ ਤਰਾਂ ਇਕ ਭਾਈ ਮਿਲ ਗਿਆ । ਕਹਿੰਦਾ “ਭਾ ਜੀ ਆਹ ਸਲੋਗਨ ਤਾਂ ਵਧੀਆ ਪਰ ਹਾਲਾਤ ਬਹੁਤ ਮਾੜੇ ਨੇ।“
ਮੈਂ ਕਿਹਾ ਕਿਵੇ?
ਕਹਿੰਦਾ “ਇੰਡੀਆ ਸਰਕਾਰ ਦਾ ਡੰਗ ਬਹੁਤ ਤੇਜ ਆ।“
ਮੈ ਕਿਹਾ ਭਾ ਜੀ ਮੈਂ ਅਸਟ੍ਰੇਲੀਆ ਵਿਚ ਹਾਂ।
ਕਹਿੰਦਾ “ਤੁਸੀ ਇੰਡੀਆ ਜਾਓਗੇ ਫਿਰ ਮੁਸ਼ਕਲ ਹੋ ਸਕਦੀ ਹੈ।“
ਮੈਂ ਕਿਹਾ ਉਹ ਕਿਵੇ?
ਕਹਿੰਦਾ “ਇਮੀਗ੍ਰੇਸ਼ਨ ਵਾਲੇ ਤੰਗ ਕਰ ਸਕਦੇ ਨੇ।”
ਮੈਂ ਕਿਹਾ ਉਹਨਾਂ ਨੂੰ ਮੇਰਾ ਕਿਵੇ ਪਤਾ ਲਗੂ?
ਕਹਿੰਦਾ ਉਹਨਾਂ ਕੋਲ ਸਾਰਾ ਰਿਕਾਰਡ ਹੁੰਦਾ ਆ?
ਮੈਂ ਕਿਹਾ ਖੇਹ ਤੇ ਸਵਾਹ । ਮੈਂ ਭਾਰਤ ਵਿਚ ਅਫਸਰ ਰਿਹਾ ਹਾਂ। ਮਹਿਕਮਿਆਂ ਦਾ ਤਾਂ ਇਹ ਹਾਲ ਹੈ ਕਿ ਸੱਜਾ ਹੱਥ ਜੋ ਕੰਮ ਕਰ ਰਿਹਾ ਹੁੰਦਾ ਹੈ ਖੱਬੇ ਨੂੰ ਉਹਦਾ ਪਤਾ ਨਹੀ ਹੁੰਦਾ। ਭਾਰਤ ਵਿਚ ਤਾਲਮੇਲ ਦੀ ਹੀ ਤਾਂ ਕਮੀ ਹੈ ਤਾਂ ਹੀ ਤਾਂ ਏਨਾ ਜੁਰਮ ਹੈ ਓਥੇ।
ਮੈਨੂੰ ਕਹਿਣ ਲੱਗਾ ਜੱਗੀ ਜੌਹਲ ਦਾ ਨਾਂ ਸੁਣਿਐ? ਮੈਂ ਕਿਹਾ ਹਾਂ ਜੀ। ਇਕ ਜੱਗੀ ਹੀ ਇਕੱਲਾ ਕੇਸ ਹੈ ਜਿਸ ਵਿਚ ਪੁਲਿਸ ਪ੍ਰਦੇਸੀ ਬੰਦੇ ਤੇ ਜੁਲਮ ਕਰ ਸਕੀ ਹੈ। ਜੱਗੀ ਸੋਹਣਾ ਪ੍ਰਚਾਰਕ ਹੈ। ਪਰ ਭੋਲਾ ਨਿਕਲਿਆ। ਉਹ ਟਾਊਟ ਵਰਤਾਰੇ ਨੂੰ ਸਮਝ ਹੀ ਨਹੀ ਸਕਿਆ।
ਜਦੋਂ ਕੇਸ ਹੋ ਗਿਆ ਤਾਂ ਵਕੀਲ ਵੀ ਟਾਊਟਾਂ ਦੇ ਕਹਿਣ ਤੇ ਕਰ ਲਿਆ। ਫਿਰ ਕੀ ਸੀ ਅਗਲਾ ਜੇਲ ਵਿਚ ਗਲ ਰਿਹਾ ਹੈ।
ਭਾਈ ਕਹਿੰਦਾ ਤਾਂ ਹੀ ਤਾਂ ਮੈਂ ਕਹਿ ਰਿਹਾ ਹਾਂ।
ਮੈਂ ਕਿਹਾ ਕੀ ਕੋਈ ਹੋਰ ਕੇਸ ਵੀ ਹੈਗਾ ਇਹੋ ਜਿਹਾ? ਭਾਈ ਕਹਿੰਦਾ ਹੋਣਗੇ।
ਮੈਂ ਕਿਹਾ ਜੀ ਇਹ ਸੰਭਵ ਹੀ ਨਹੀ। ਇਹੋ ਜਿਹਾ ਤਾਲਮੇਲ ਕੋਈ ਵੀ ਸਰਕਾਰ ਨਹੀ ਕਰ ਸਕਦੀ। ਇੰਮੀਗ੍ਰੇਸ਼ਨ ਵਾਲਿਆਂ ਨੂੰ ਤਾਂ ਪਾਸਪੋਰਟ/ਵੀਜਾ ਦੇਖਣ ਤੋਂ ਹੀ ਫੁਰਸਤ ਨਹੀ ਮਿਲਦੀ।
ਮੈਂ ਕਿਹਾ ਕਿ ਵੇਖੋ 140 ਕ੍ਰੋੜ ਦੀ ਅਬਾਦੀ ਵਿਚੋਂ ਤੁਸੀ ਇਕ ਕੇਸ ਨੂੰ ਝੰਡੇ ਤੇ ਚਾੜਕੇ ਪ੍ਰਾਪੇਗੰਡਾ ਕਰ ਰਹੇ ਹੋ ਇਹ ਕੋਈ ਚੰਗੀ ਗਲ ਨਹੀ।
ਭਾਈ ਨਾਲ ਮੈਂ ਹੋਰ ਗਲ ਬਾਤ ਕੀਤੀ ਤੇ ਅੰਤ ਨੂੰ ਇਸ ਨਤੀਜੇ ਤੇ ਪਹੁੰਚਿਆ ਕਿ ਵਿਚਾਰਾ ਆਮ ਨਾਗਰਿਕ ਸੀ। ਕੋਈ ਟਾਊਟ ਆਦਿ ਨਹੀ। ਸੁਣੀਆਂ ਸੁਣਾਈਆਂ ਗੱਲਾਂ ਤੇ ਇਤਬਾਰ ਕਰ ਚੁੱਕਾ ਸੀ।
ਏਸੇ ਤਰਾਂ ਇਕ ਦਿਨ ਏਅਰਪੋਰਟ ਪਾਰਕਿੰਗ ਤੇ ਇਕ ਜਵਾਨ ਮੈਨੂੰ ਕਹਿੰਦਾ ਕਿ ਭਾ ਜੀ ਇੰਮੀਗ੍ਰੇਸ਼ਨ ਵਾਲੇ ਤੁਹਾਡਾ ਫੋਨ ਵੀ ਚੈੱਕ ਕਰਦੇ ਨੇ। ਕੁਝ ਐਹੋ ਜਿਹੇ ਡਰਪੋਕ ਲੋਕ ਵੀ ਹੈਗੇ ਨੇ। ਜਿਹੜੇ ਬਿਨਾਂ ਗਲ ਦੇ ਹੀ ਦਰਕੀ ਮੂਤੀ ਜਾਂਦੇ ਨੇ। ਉਹਨਾਂ ਦਾ ਕੀ ਕਰੋਗੇ?
ਇਕ ਦਿਨ ਟੈਗਮ ਵਾਲੇ ਗੁਰਦੁਆਰੇ ਬਜੁਰਗਾਂ ‘ਚ ਬੈਠੇ ਅਸੀ ਗਲ ਬਾਤ ਕਰ ਰਹੇ ਸੀ। ਇਕ ਟਾਊਟ ਦੱਸਣ ਲਗ ਪਿਆ ਕਿ “ਵੇਖੋ ਜੀ ਪ੍ਰਚਾਰਕ ਇੰਡੀਆ ਦੇ, ਹਰ ਥਾਂ ਕੰਟਰੋਲ ਇੰਡੀਆ ਦਾ”, ਕਹਿੰਦਾ “ਇੰਡੀਆ ਸਰਕਾਰ ਨੇ ਸਿੱਖਾਂ ਦੀ ਚੁਫੇਰਿਓ ਘੇਰਾਬੰਦੀ ਕਰ ਲਈ ਹੈ।“
ਕੁਝ ਕ੍ਰਿਸ਼ਮਾ ਕੁਦਰਤ ਦਾ, ਗੁਰਦੁਆਰਾ ਸਾਹਿਬ ਵਿਚ ਅਰਦਾਸ ਚਲ ਰਹੀ ਸੀ, “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥’ ਉਚੀ ਹੇਕ ਨਾਲ ਪੜਿਆ ਜਾਂ ਰਿਹਾ ਸੀ। ਮੈਂ ਕਿਹਾ ਭਾ ਜੀ ਅਰਦਾਸ ਵਲ ਕੰਨ ਕਰੋ। ਦੋਹਿਰਾ ਸੁਣ ਕੇ ਭਾ ਜੀ ਦਾ ਮੂੰਹ ਉਤਰ ਗਿਆ।
ਮੁਸ਼ਕਲ ਹਾਲਾਤਾਂ ਵਿਚ ਚੜ੍ਹਦੀ ਕਲਾ ‘ਚ ਰਹਿਣਾ ਇਹੋ ਤਾਂ ਕ੍ਰਿਸ਼ਮਾ ਹੈ ਗੁਰੂ ਨਾਨਕ ਦਾ।
ਜੁਗਾਂ ਜੁਗਾਂਤਰਾਂ ਤੋਂ ਸਿੱਖਾਂ ਨਾਲ ਅਜਿਹਾ ਹੁੰਦਾ ਆਇਆ ਹੈ। ਕਿਸੇ ਵੇਲੇ ਤਾਂ ਹਰ ਸਿੱਖ ਦੇ ਸਿਰ ਦਾ ਮੁੱਲ ਸੀ। ਪਰ ਇਥੇ ਤਾਂ ਇਹੋ ਜਿਹਾ ਕੋਈ ਖਤਰਾ ਨਹੀ। ਸਿੱਖ ਐਵੇ ਹੀ ਸਹਿਮੀ ਜਾ ਰਹੇ ਨੇ।
ਭੋਲਿਓ ਘਬਰਾਹਟ ਤਾਂ ਹਿੰਦੂਤਵਾ ਨੂੰ ਹੈ। ਬਾਬੇ ਨਾਨਕ ਦੀ ਫਿਲਾਸਫੀ ਹੈ ਹੀ ਕੁਝ ਐਹੋ ਜਿਹਾ ਜਾਦੂ। ਫਿਰਕਾਪ੍ਰਸਤ ਨੂੰ ਪਤਾ ਹੈ ਕਿ ਕਿਸੇ ਵੇਲੇ ਵੀ ਇਹ ਇਨਕਲਾਬ ਸਮੁੱਚੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਤਕ ਪਹੁੰਚ ਸਕਦਾ ਹੈ। ਬਸ ਹਿੰਦੂਤਵ ਉਸ ਮੌਕੇ ਨੂੰ ਟਾਲਣ ਵਾਸਤੇ ਜੱਦੋਜਹਿਦ ਕਰ ਰਿਹਾ ਹੈ। ਹਿੰਦੂਤਵ ਨੂੰ ਪਤਾ ਹੈ ਕਿ ਉਹ ਹਾਰੀ ਹੋਈ ਲੜਾਈ ਲੜ ਰਿਹਾ ਹੈ।
ਸੋ ਵੀਰੋ ਤੇ ਭੈਣੋ ਛਾਤੀ ਤਾਣ ਕੇ ਅਸਟ੍ਰੇਲੀਆ ਵਿਚ ਫਿਰੋ। ਕਿਸੇ ਕੁੱਤੇ ਬਿੱਲੇ ਤੋਂ ਡਰਨ ਦੀ ਜਰੂਰਤ ਨਹੀ । ਇਹ ਟਾਊਟ ਤਾਂ ਆਪ ਮੂੰਹ ਲੁਕਾਉਦੇ ਫਿਰ ਰਹੇ ਨੇ।
ਬਸ ਦਲੇਰ ਬਣੋ ਤੇ ਪੁਲਿਸ ਨੂੰ ਇਤਲਾਹ ਦਿਓ। ਫਿਰ ਨਤੀਜਾ ਵੇਖੋ। ਸਰਕਾਰ ਤੁਹਾਡੇ ਵਾਸਤੇ ਕਨੂੰਨ ਜਾਂ ਰੂਲ ਹੀ ਬਣਾ ਸਕਦੀ ਹੈ। ਅਗਲਿਆਂ ਨੇ ਸਾਰੀ ਪੁਲਿਸ ਨੂੰ Internation Repression ਦੇ ਮਸਲੇ ਤੇ ਟਰੇਨਿੰਗ ਵੀ ਦੇ ਦਿੱਤੀ ਹੈ। ਸ਼ਕਾਇਤ ਤਾਂ ਤੁਹਾਨੂੰ ਹੀ ਕਰਨੀ ਪਵੇਗੀ। ਯਾਦ ਰੱਖੋ ਜੁਲਮ ਕਰਨਾਂ ਵੀ ਗੁਨਾਹ ਹੈ ਅਤੇ ਜੁਲਮ ਸਹਿਣਾ ਉਸ ਤੋਂ ਵੀ ਵੱਡਾ ਗੁਨਾਹ ਹੈ। ਉਠੋ ਟਾਊਟਾਂ ਨੂੰ ਉਹਨਾਂ ਬਣਦਾ ਸਥਾਨ ਵਿਖਾਓ। (ਭਬੀਸ਼ਨ ਸਿੰਘ ਗੁਰਾਇਆ)
#Types of India Govt Touts overseas,/ # Fear psychosis in Sikhs # Internation Repression and Australia



No comments:
Post a Comment