Home » » ਹਿੰਦੂਤਵ ਖਤਰਾ ਹੈ ਸਾਊ ਦੁਨੀਆ ਲਈ

ਹਿੰਦੂਤਵ ਖਤਰਾ ਹੈ ਸਾਊ ਦੁਨੀਆ ਲਈ

 ਹਿੰਦੂਤਵ ਖਤਰਾ ਹੈ ਸਾਊ ਦੁਨੀਆ ਲਈ

RSS BRAND HINDUTAV A THREAT FOR WORLD PEACE

ਯੂ ਐਨ ਓ ਦੀਆਂ ਰਿਪੋਰਟਾਂ ਮੁਤਾਬਿਕ ਹਿੰਦੋਸਤਾਨ ਗਰੀਬਾਂ ਦੀ ਗਿਣਤੀ ਪੱਖੋ ਦੁਨੀਆ ਵਿਚ ਪਹਿਲੇ ਨੰਬਰ ਤੇ ਹੈ।

(ਗਰੀਬੀ ਦੀ ਇੰਤਹਾ ਵੇਖਣੀ ਹੈ ਤਾਂ ਇਸ ਲਿੰਕ ਤੇ ਕਲਿਕ ਕਰਕੇ ਤਸਵੀਰਾਂ ਵੇਖੋ)

ਦੂਸਰੇ ਪਾਸੇ  ਵੇਖੋ ਭਾਰਤ ਸਰਕਾਰ ਨੂੰ ਗਰੀਬਾਂ ਦੀ ਕੋਈ ਚਿੰਤਾ ਨਹੀ ਤੇ ਹਰ ਵੇਲੇ ਫੁਕਰਾਪੰਤੀ ਤੇ ਕੰਮਾਂ ‘ਚ ਰੁਝੀ ਰਹਿੰਦੀ ਹੈ। ਮਿਸਾਲ ਦੇ ਤੌਰ ਤੇ 3500 ਕ੍ਰੋੜ ਰੁਪਏ ਨਾਲ ਸਰਦਾਰ ਪਟੇਲ ਦੀ ਮੂਰਤੀ ਉਸਾਰਨਾ ਤੇ ਉਹ ਵੀ ਚੀਨੀ ਕੰਪਨੀ ਰਾਂਹੀ ਜਿਸ ਨੂੰ ਸਾਫ ਕਿਹਾ ਗਿਆ ਸੀ ਮੂਰਤੀ ਦੀ ਉਚਾਈ ਅਮਰੀਕਾ ਦੀ ਪ੍ਰਸਿੱਧ ਮੂਰਤੀ ਸਟੈਚਿਊ ਆਫ ਲਿਬ੍ਰਟੀ ਤੋਂ ਜਿਆਦਾ ਹੋਵੇ।ਸਰਕਾਰ ਭੁੱਲ ਗਈ ਕਿ ਏਨੀ ਰਕਮ ਨਾਲ ਲੱਖਾਂ ਸਕੂਲ ਚਲ ਸਕਦੇ ਹਨ। ਕਦੀ ਇਹੋ ਸਰਕਾਰ ਸਰਹੱਦ ਤੇ 400 ਫੁੱਟ ਉਚਾ ਤਿਰੰਗਾ ਚੜਾਉਦੀ ਹੈ ਜਿਹੜਾ ਦੂਸਰੇ ਦਿਨ ਪਾਟ ਕੇ ਲੀਰੋ ਲੀਰ ਹੋ ਜਾਂਦਾ ਹੈ। ਬਾਹਰਲੇ ਮੁਲਕਾਂ ਵਾਲੇ ਹੱਸਦੇ ਨੇ ਕਿ ਘਰ ਖਾਣ ਨੂੰ ਨਹੀ ਤੇ ਇਹਨਾਂ ਪਿਓ ਵਾਲੇ ਹਾਈਡ੍ਰੋਜਨ ਬੰਬ ਤਕ ਤਿਆਰ ਕਰ ਲਏ ਨੇ।

ਇਹ ਤਾਂ ਚਲੋ ਆਪਣੇ ਘਰ ਜੋ ਮਰਜੀ ਕਰੀ ਜਾਣ ਗਰੀਬ ਪਰਜਾ ਦਾ ਲਹੂ ਨਿਚੋੜ ਕੇ, ਪਰ ਇਹ ਫਿਰਕਾਪ੍ਰਸਤ ਬਾਹਰ ਸੱਭਿਅਕ ਮੁਲਕਾਂ ਵਿਚ ਵੀ ਇਹ ਆਪਣਾ ਰੰਗ ਦਿਖਾ ਰਿਹਾ ਹੈ।

ਹੁਣੇ ਹੁਣੇ ਅਮਰੀਕਾ ਵਿਚ ਹਿੰਦੂਤਵ ਦੀ ਇਕ ਵਿਚੋਲਣ (ਲੌਬੀਇਸਟ LOBBIEST) ਗ੍ਰਿਫਤਾਰ ਹੋਈ ਹੈ ਤੇ ਜਿਸ ਕਰਕੇ ਫਿਰਕਾਪ੍ਰਸਤ ਦੀਆਂ ਕਈ ਕਰਤੂਤਾਂ ਨੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।

DANA WILLIAMSON an aide of California Governor who has recently been arrested

ਬਾਹਰਲੇ ਸਭਿਅੱਕ ਮੁਲਕਾਂ ਵਿਚ ਜਦੋਂ ਵੀ ਕਿਤੇ ਇਸ ਦੇ ਜੁਲਮਾਂ ਬਾਰੇ ਕੋਈ ਚਰਚਾ ਛਿੜਦੀ ਹੈ ਤਾਂ ਉਸ ਨੂੰ ਬੇਅਸਰ ਕਰਨ ਲਈ ਇਹ ਬੁਲਾਰਿਆਂ ਨੂੰ ਖਰੀਦ ਲੈਦਾ ਹੈ।

ਮਿਸਾਲ ਦੇ ਤੌਰ ਤੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਜਾਤ ਪਾਤ ਦੇ ਖਿਲਾਫ ਇਕ ਬਿੱਲ ਪਾਸ ਹੋ ਗਿਆ। ਕਿਉਕਿ ਇਕ ਦਲਿਤ ਬੀਬੀ ਨੇ ਸ਼ਕਾਇਤ ਕਰ ਦਿੱਤੀ ਕਿ ਇਥੇ ਅਮਰੀਕਾ ਵਿਚ ਮੈਨੂੰ ਨੀਚ ਕਹਿ ਪੱਖ ਪਾਤ ਕੀਤਾ ਜਾਂਦਾ ਹੈ। ਇਸ ਤੇ ਹਿੰਦੂਤਵ ਤੜਫ ਉਠਿਆ। ਵਿਚੋਲਣ ਕੰਪਨੀਆਂ ਦੀ ਇਥੇ ਵੀ ਸੇਵਾ ਲਈ ਗਈ। ਨਤੀਜਾ ਕੀ ਨਿਕਲਿਆ ਕਿ ਕੈਲੀਫੋਰਨੀਆ ਦੇ ਗਵਰਨਰ ਨੂੰ ਅਗਲਿਆਂ ਖਰੀਦ ਲਿਆ ਜਿਹਦੇ ਕੋਲ ਵੀਟੋ ਪਾਵਰ ਸੀ। ਪਾਸ ਹੋਇਆ ਬਿਲ ਧਰਿਆ ਧਰਾਇਆ ਰਹਿ ਗਿਆ।

ਏਸੇ ਗਵਰਨਰ ਦੇ ਅਧੀਨ ਹੀ  ਉਹ ਬੀਬੀ (ਡਾਨਾ ਵਿਲੀਅਮਸਨ) ਕੰਮ ਕਰਦੀ ਸੀ ਜਿਹੜੀ ਹੁਣ ਅੰਦਰ ਹੋਈ ਹੈ।

ਲੌਬੀਇਸਟ ਇਨਾਂ ਕੁ ਪੈਸਾ ਖਰਚ ਕਰਦੇ ਹਨ ਕਿ ਇਥੋਂ ਤਕ ਕਿ ਇਕ ਭਾਰਤੀ ਮੂਲ ਦੇ ਇਕ ਦਲਿਤ ਲੀਡਰ (ਦੀਪਕ …..)  ਨੇ ਵੀ ਇਸ ਬਿੱਲ ਦੇ ਖਿਲਾਫ ਬਿਆਨ ਦੇ ਦਿੱਤਾ।

ਇਸ ਤੋਂ ਸਾਫ ਜ਼ਾਹਿਰ ਹੋ ਗਿਆ ਕਿ ਹਿੰਦੁਸਤਾਨ ਸਰਕਾਰ ਅੱਜ ਦੀ ਤਾਰੀਕ ਤਕ ਵੀ ਜਾਤ ਪਾਤ ਦੇ ਪੱਖ ਵਿਚ ਹੈ।

ਫਿਰਕਾਪ੍ਰਸਤ ਭਾਰਤ ਅਜਿਹਾ ਕਿਵੇ ਕਰ ਪਾਉਦਾ ਹੈ?

ਇਸ ਖਾਤਰ ਹਿੰਦੂਤਵ ਕੀ ਕਰਦਾ ਹੈ ਕਿ ਵੱਡੀਆਂ ਵੱਡੀਆਂ ਪਬਲੀਸਿਟੀ ਜਿਹੀਆਂ ਕੰਪਨੀਆਂ ਨੂੰ ਮੋਟੀ ਰਕਮ ਅਦਾ ਕਰ ਦਿੰਦਾ ਹੈ ਜਿਹੜੀਆਂ ਫਿਰ ਸਬੰਧਿਤ ਮੁਲਕ ਦੇ ਚੁਣੇ ਹੋਏ ਨੁੰਮਾਇਦਿਆਂ ਨੂੰ ਰਿਸ਼ਵਤ ਦੇ ਕੇ ਹਿੰਦੋਸਤਾਨ ਦੇ ਹੱਕ ਵਿਚ ਭੁਗਤਣ ਲਈ ਮਨਾ ਲੈਂਦੀਆਂ ਹਨ। ਮਿਸਾਲ ਦੇ ਤੌਰ ਤੇ:

ਅਮਰੀਕਾ ਦੀ ਇਕ ਕੰਪਨੀ ਸਕੁਆਇਰ ਪੈਟਨ ਬੋਗਜ਼ (Squire Patton Boggs) ਨੂੰ ਹਰ ਤਿਮਾਹੀ ਇਹ ਭੁਗਤਾਨ ਕਰਦਾ ਹੈ ਤੇ 2025 ਦੀਆਂ ਪਹਿਲੀਆ ਤਿਮਾਹੀਆਂ ਦੀ ਪੇਮੈਂਟ ਜਗ ਜ਼ਾਹਿਰ ਹੋਈ ਹੈ ਜਿਸ ਮੁਤਾਬਿਕ ਹਿੰਦੂਤਵ ਦੀ ਆਰ ਐਸ ਐਸ ਨੇ ਲਗ ਪਗ ਤਿੰਨ ਕ੍ਰੋੜ ਰੁਪਿਆ ਇਸ ਕੰਪਨੀ ਨੂੰ ਅਮਰੀਕੀ ਡਾਲਰਾਂ ਵਿਚ ਦਿੱਤਾ ਹੈ। ਕੁਦਰਤੀ ਹੈ ਇਹ ਰਕਮ ਭਾਰਤ ਦੀ ਖੁਫੀਆ ਅਜੈਂਸੀ ਰਾਅ ਨੇ ਆਰ ਐਸ ਐਸ ਨੂੰ ਦਿਤੀ ਜਿਹੜੀ ਫਿਰ ਆਰ ਐਸ ਐਸ ਨੇ ਅਗਾਂਹ ਭੁਗਤਾਨ ਕੀਤਾ। ਧਿਆਨ ਰਹੇ ਰਾਅ ਦੇ ਖਾਤਿਆਂ ਦਾ ਕੋਈ ਆਡਿਟ ਵਗੈਰਾ ਨਹੀ ਹੁੰਦਾ।

ਹੋਰ ਦੇਖੋ ਜਦੋਂ ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆਉਣ ਵਾਲੇ ਮਾਲ ਤੇ ਡਿਊਟੀ ਵਧਾ ਕੇ 50% ਕੀਤੀ ਤਾਂ ਭਾਰਤੀ ਹਾਈ ਕਮਿਸ਼ਨ ਨੇ ਫਿਰ ਇਕ ਵਿਚੋਲਣ ਕੰਪਨੀ (ਲੌਬੀਇਸਟ) ਮਰਕਰੀ ਪਬਲਿਕ ਅਫੇਅਰਜ਼ ਨੂੰ ਹਰ ਮਹੀਨੇ ਅਮਰੀਕੀ ਡਾਲਰ 75000 ਤੇ ਹਾਇਰ ਕੀਤਾ ਕਿ ਉਹ ਸਬੰਧਿਤ ਅਸਰ ਰਸੂਖ ਵਾਲੇ ਲੋਕਾਂ ਤਕ ਪਹੁੰਚ ਬਣਾਏ ਜੋ ਡਿਊਟੀ ਵਿਚ ਕਮੀ ਕਰਾਉਣ ਲਈ ਸਹਾਈ ਹੋਣ। 

ਅਮਰੀਕਾ ਦੇ ਪਰਿਜ਼ਮ ਰਸਾਲੇ ਨੇ ਉਹਨਾਂ ਅਮਰੀਕੀ ਮੈਬਰ ਪਾਰਲੀਮੈਂਟ ਅਤੇ ਅਸੈਂਬਲੀਆਂ ਦੇ ਨਾਂ ਵੀ ਨਸ਼ਰ ਕੀਤੇ ਹਨ ਜਿਹੜੇ ਇਹਨਾਂ ਵਿਚੋਲੇ ਕੰਪਨੀਆਂ ਕੋਲੋ ਰਕਮਾਂ ਲੈ ਫਿਰਕਾਪ੍ਰਸਤ ਭਾਰਤ ਦੇ ਹੱਕ ਵਿਚ ਪਾਰਲੀਮੈਂਟ ਵਿਚ ਭੁਗਤਦੇ ਹਨ।

ਸਿਰਫ ਅਮਰੀਕਾ ਹੀ ਨਹੀ ਲਗ ਪਗ ਹਰ ਪੱਛਮੀ ਮੁਲਕ ਵਿਚ ਰਾਅ ਨੇ ਜਥੇਬੰਦੀਆਂ ਬਣਾਈਆਂ ਹੋਈਆਂ ਹਨ ਜੋ ਬਾਹਰੋ ਦੇਖਣ ਨੂੰ ਇਸਤਰਾਂ ਲਗਦਾ ਹੈ ਕਿ ਉਹ ਆਰ ਐਸ ਐਸ ਦੀਆਂ ਇਕਾਈਆਂ ਹਨ। ਦਰ ਅਸਲ ਇਹ ਰਾਅ ਹੀ ਦੇ ਹੀ ਬੰਦੇ ਹੁੰਦੇ ਹਨ ਜਿੰਨਾਂ ਰਾਂਹੀ ਰਾਅ ਕੰਪਨੀਆਂ ਨੂੰ ਭੁਗਤਾਨ ਕਰਦੀ ਹੈ।ਇਥੇ ਅਸਟ੍ਰੇਲੀਆਂ ਵਿਚ ਵੀ ਹਿੰਦੂ ਫਾਊਡੇਸ਼ਨ ਵਗੈਰਾ ਨਾਂ ਤੇ ਸੰਸਥਾਵਾਂ ਐਕਟਿਵ ਹਨ।

ਸਾਊ ਦੁਨੀਆ ਲਈ ਕਿਵੇ ਖਤਰਾ ਹੈ ਹਿੰਦੂਤਵ?

ਦਰ ਅਸਲ ਹਿੰਦੂਤਵ ਦੇ ਧਾਰਮਿਕ ਗ੍ਰੰਥ ਹੀ ਇਸ ਸਭ ਪੁਆੜੇ ਦੀ ਜੜ੍ਹ ਹਨ। ਭਾਰਤੀ ਉਪਮਹਾਂਦੀਪ (ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼) ਵਿਚ ਰਿਸ਼ਵਤਖੋਰੀ ਦੀ ਜੜ੍ਹ ਵੀ ਇਹੋ ਹਨ। ਕਿਉਕਿ ਇਸ ਖਿੱਤੇ ਦੇ ਬਹੁਤੇ ਲੋਕਾਂ ਦੇ ਖੂਨ ਵਿਚ ਬੇਈਮਾਨੀ ਇਹਨਾਂ ਸ਼ਾਸਤਰਾਂ ਨੇ ਭਰ ਰੱਖੀ ਹੈ।

ਮਿਸਾਲ ਦੇ ਤੌਰ ਕਈ ਗ੍ਰੰਥਾਂ ਵਿਚ ਆਇਆ ਹੈ ਕਿ ਜਰੂਰਤ ਪੈਣ ਦੇ ਝੂਠ ਬੋਲ ਲਓ,  ਕਹਾਣੀ ਘੜ ਲਓ। ਪ੍ਰਸਿੱਧ ਸ਼ਾਸਤਰ ਕੁਟੱਲਿਆ ਦਾ ਅਰਥ ਸ਼ਾਸਤਰ ਹੀ ਲੈ ਲਓ। ਇਸ ਵਿਚ ਸਾਫ ਲਿਖਿਆ ਹੈ ਕਿ ਬ੍ਰਾਹਮਣ ਜਦੋਂ ਮੰਦਰ ਬਣਾਏ ਤਾਂ ਨਾਲ ਕੋਈ ਕਹਾਣੀ ਜੋੜ ਲਵੇ। ਉਦਾਹਰਣ ਵਜੋਂ ਕਹਿ ਦੇਵੇ ਕਿ ਇਥੇ ਸ਼ਿਵ ਜੀ ਭਗਵਾਨ ਆਏ ਸਨ।

ਖੁਦ ਯੂ ਪੀ ਸਰਕਾਰ ਦੁਆਰਾ ਪ੍ਰਕਾਸ਼ਤ ਇਕ ਗ੍ਰੰਥ ਨੇ ਲਿਖਿਆ ਹੈ ਕਿ ਪੁਰਾਣੇ ਸਮਿਆਂ ਵਿਚ ਬ੍ਰਾਹਮਣ ਲੋਕ ਰਾਜਿਆਂ ਨੂੰ ਹੀ ਇਸ਼ਨੂੰ ਦਾ ਅਵਤਾਰ ਹੋਣ ਦਾ ਐਲਾਨ ਕਰ ਦਿਆ ਕਰਦੇ ਸਨ।ਜਿਸ ਕਰਕੇ ਅੱਜ ਤਕ ਕਈ ਰਾਜੇ ਅਵਤਾਰਾਂ ਦੇ ਰੂਪ ਵਿਚ ਪੂਜੇ ਜਾਂਦੇ ਹਨ।

ਏਸੇ ਤਰਾਂ ਹੋਰ ਪ੍ਰਸਿੱਧ ਗ੍ਰੰਥਾਂ ਵਿਚ ਦੇਵਤਿਆਂ ਦੇ ਮੂੰਹੋ ਝੂਠ ਬੁਲਵਾ ਦਿੱਤਾ ਜਾਂਦਾ ਹੈ।

ਭਾਰਤੀ ਲੋਕਾਂ ਦੀ ਬਦਕਿਸਮਤੀ ਕਿ ਸਰਕਾਰਾਂ ਬਾਈਮਾਨੀ ਦੀ ਨੀਤੀ ਦਾ ਤਿਆਗ ਅੱਜ ਤਕ ਵੀ ਕਰਨ ਨੂੰ ਤਿਆਰ ਨਹੀ ਹਨ। ਸਰਕਾਰ ਆਪਣੀ ਪਰਜਾ ਦੀ ਗਰੀਬੀ ਤਾਂ ਬ੍ਰਦਾਸ਼ਤ ਕਰ ਸਕਦੀ ਹੈ ਪਰ ਪ੍ਰਦੇਸਾਂ ਵਿਚ ਜਾਤ ਪਾਤ ਆਦਿ ਨੀਤੀਆਂ ਦੀ ਖੰਡਣਾ ਹੋਵੇ ਉਹ ਇਹਨੂੰ ਬ੍ਰਦਾਸ਼ਤ ਨਹੀ।

ਗੋਰਿਆਂ ਦੇ ਦੇਸਾਂ ਵਿਚ ਰਿਸ਼ਵਤਖੋਰੀ ਨਾ ਮਾਤਰ ਹੈ। ਉਹ ਵੀ ਜੇ ਕਿਤੇ ਹੈ ਤਾਂ ਉਪਰਲੇ ਪੱਧਰ ਤੇ। ਪਰ ਜੋ ਭਾਰਤ ਕਰ ਰਿਹਾ ਹੈ ਉਹ ਸਰਾ ਸਰ ਰਿਸ਼ਵਤਖੋਰੀ ਨੂੰ ਉਤਸ਼ਾਹ ਦੇਣਾ ਹੈ।ਭਾਰਤ ਚੁਣੇ ਹੋਏ ਨੁੰਮਾਇਦਿਆਂ ਨੂੰ ਰਿਸ਼ਵਤ ਦਿੰਦਾ ਹੈ ਜੋ ਬਦਲੇ ਵਿਚ ਭਾਰਤ ਦੇ ਹੱਕ ਵਿਚ ਪਾਰਲੀਮੈਂਟ ਵਿਚ ਬੋਲਦੇ ਹਨ ਜਿਸ ਕਰਕੇ ਸੱਚ ਨੂੰ ਦਬਾਇਆ ਜਾਂਦਾ ਹੈ।

ਹੁਣੇ ਹੁਣੇ ਹੀ ਅਮਰੀਕਾ ਦੀ ਇਕ ਸਟੇਟ ਨੇ ਬਿੱਲ ਪਾਸ ਕੀਤਾ ਜਿਸ ਵਿਚ ਇਸ ਗਲ ਦਾ ਨੋਟਿਸ ਲਿਆ ਗਿਆ ਸੀ ਕਿ ਕੁਝ ਬਾਹਰਲੇ ਮੁਲਕ ਦੀਆਂ ਸਰਕਾਰਾਂ ਅਮਰੀਕਾ ਵਿਚ ਆਪਣੇ ਵਿਰੋਧੀਆਂ ਜਾਂ ਪੱਤਰਕਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਬਾਉਦੀਆਂ ਹਨ। ਇਸ ਬਿੱਲ ਵਿਚ ਕਿਤੇ ਵੀ ਭਾਰਤ ਦਾ ਨਾਂ ਨਹੀ ਸੀ। ਫਿਰ ਵੀ ਇਸ ਤੇ ਹਿੰਦੂਤਵ ਹੀ ਜਿਆਦਾ ਤੜਫਿਆ ਸੀ। ਭਾਵ ਬੁਰਾਈ ਨੂੰ ਦਬਾਉਣ ਤੇ ਜਿਆਦਾ ਪੀੜ ਏਸੇ ਨੂੰ ਹੋਈ।ਇਸ ਬਿੱਲ ਨੂੰ ਵੀ ਵੀਟੋ ਰਾਂਹੀ ਰੱਦ ਕਰਵਾ ਦਿੱਤਾ ਸੀ ਹਿੰਦੂਤਵ ਨੇ।

ਆਪਾਂ ਸਭ ਜਾਣਦੇ ਹਾਂ ਕਿ ਕਿਵੇ ਭਾਰਤ ਵਿਚ ਬੋਲਣ ਦੀ ਅਜਾਦੀ ਨੂੰ ਹਿੰਦੂਤਵ ਨੇ ਬੜੇ ਤਰੀਕੇ ਨਾਲ ਦਬਾ ਰੱਖਿਆ ਹੈ। ਲੋਕਾਈ ਨੇ ਤਾਂ ਮੀਡੀਏ ਦਾ ਨਾਂ ਹੀ ਗੋਦੀ ਮੀਡੀਆ ਰੱਖ ਦਿੱਤਾ ਹੈ। ਹਿੰਦੂਤਵ ਨੂੰ ਇਹ ਵੀ ਬ੍ਰਦਾਸ਼ਤ ਨਹੀ ਕਿ ਬਾਹਰ ਦੇਸਾਂ ਵਿਚ ਵੀ ਲੋਕ ਸੱਚ ਬੋਲ ਲਿਖ ਸਕਣ। (ਭਬੀਸ਼ਨ ਸਿੰਘ ਗੁਰਾਇਆ)


Share this article :

No comments:

Post a Comment

 

Punjab Monitor