VADH BACHEY BACHE PUNJAB -2 ( More Babies: Save Punjab) Book in Punjabi

Saturday, 4 May 2013


VADH BACHEY BACHE PUNJAB 

PART II

PART –II
This part deals with
1.    Is it really impossible to settle overseas?
2.    Today Punjabi woman consider the child a burder
3.   What is the yardstick to measure happiness
4.   Are we enemies of the Bhaiyya the migrant labour
5.   BP & Sugar are the ailments of the rich
6.   A Child won’t take birth in kothi the banglow
7.    Will more population lead to unemployment
8. If Ujjanl Dosanjh can become CM in Canada what is wrong if a Bhaiyya becomes CM of Punjab?
9. OK U r right but how many babies?
10. Heavens won't fall if Bhaiyyas become a majority in Punjab?
11. Obese and drug addict can't produce babies.
12. Punjab No. 1 drugs.
13.Govt grants tax holiday to neighbouring states to attract Punjab industry
14.Appeal to Punjabis.
15, Despite ban the abortion r being conducted in a large scale but stealithily.

VIDEO ALSO AVAILABLE

http://www.youtube.com/watch?v=7Q04gzo9Kfo



 ਵੱਧ ਬੱਚੇ, ਬਚੇ ਪੰਜਾਬ -ਭਾਗ 2

ਕਿਰਪਾ ਕਰਕੇ ਪਹਿਲਾਂ ਭਾਗ 1 ਦੇਖ ਲਓ ਜੀ

http://www.punjabmonitor.com/2013/05/bachey-bache-punjab-1-more-babies-save.html


ਬਾਹਰ ਮੁਲਕੀ ਜਾਣਾ ਕਿਹੜਾ ਸੌਖਾ ਹੈ?-
ਬਾਹਰ ਦਾ ਵੀਜਾ ਲੈਣਾ ਮੁਸ਼ਕਲ ਹੈ ਪਰ ਅਸੰਭਵ ਨਹੀ । ਮੇਰਾ ਇਕ ਭਤੀਜਾ ਬੜਾ ਚਿਰ ਪੁਲਿਸ ਵਿਚ ਸਿਪਾਹੀ ਭਰਤੀ ਹੋਣ ਲਈ ਹੱਥ ਪੈਰ ਮਾਰਦਾ ਰਿਹਾ, ਫਿਰ ਰੋਡਵੇਜ ਦਾ ਡਰਾਈਵਰ ਬਣਨ ਲਈ ਉਸ ਉਪਰਾਲੇ ਕੀਤੇ ਪਰ ਕਾਮਯਾਬ ਨਾਂ ਹੋ ਪਾਇਆ। ਅੱਜ ਉਹ ਸਾਈਪਰਸ ਮੁਲਕ ਵਿਚ ਹੈ ਤੇ ਭਾਰਤ ਦੇ ਹਿਸਾਬ ਕੋਈ 60000 ਰੁਪਏ ਮਹੀਨੇ ਕਮਾ ਰਿਹਾ ਹੈ। ਮੇਰਾ ਕਹਿਣ ਦਾ ਮਤਲਬ ਕਿ ਬਾਹਰ ਜਾਣਾ ਮੁਸ਼ਕਲ ਹੈ ਅਸੰਭਵ ਨਹੀ। ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਪੂਰੀ ਤਰਾਂ ਸਭਿਅਕ ਹੋ ਜਾਉ ਤਾਂ ਦੁਨੀਆਂ ਇਕ ਹੋ ਜਾਉ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਯੂਰਪ ਦੇ 27 ਮੁਲਕਾਂ ਨੇ ਆਪਣੀਆਂ ਹੱਦਾਂ ਖੋਲ ਦਿਤੀਆ ਹਨ। ਆਪਣਾ ਸਿੱਕਾ ਵੀ ਇਕ ਕਰ ਦਿਤਾ ਹੈ: ਯੂਰੋ। ਜੋ ਦਿਨ ਬਦਿਨ ਹਰਮਨਪਿਆਰਾ ਹੋ ਰਿਹਾ ਹੈ ਤੇ ਅਮਰੀਕਾ ਦੇ ਡਾਲਰ ਨੂੰ ਉਸ ਤੋਂ ਖਤਰਾ ਪੈਦਾ ਹੋ ਗਿਆ ਹੈ।
ਇੰਗਲੈਂਡ ਜਿਸ ਦਾ ਘਣਤਵ 255 ਬੰਦਾ ਹੈ ਅਕਲ ਵਾਲਾ ਮੁਲਕ ਹੈ, ਇਹ ਓਹੋ ਇੰਗਲੈਂਡ ਹੈ ਜੋ ਆਪਣੀ ਅਕਲ ਦੇ ਸਿਰ ਤੇ ਦੁਨੀਆ ਤੇ ਰਾਜ ਕਰ ਰਹੇ ਨੇ। ਸਾਇੰਸ ਤੇ ਵਿਦਵਤਾ ਦੇ ਹਰ ਖੇਤਰ ਵਿਚ ਓਹ ਅੱਗੇ ਹਨ। ਓਨਾਂ ਦੀਆਂ ਖੋਜਾਂ ਬਦੌਲਤ ਹੀ ਅੱਜ ਵਿਕਸਤ ਸੰਸਾਰ ਖੜਾ ਹੈ। ਪਰ ਓਹ ਅੰਗਰੇਜ  ਸਰਕਾਰ ਬੱਚਾ ਪੈਦਾ ਹੋਣ ਤੇ ਭੱਤਾ ਦਿੰਦੀ ਹੈ। ਪਰ ਭੋਲੇ ਬੌਲਦ-ਬੁੱਧ ਪੰਜਾਬੀ ਬੱਚਾ ਮਾਰਦੇ ਹਨ। ਭਾਈ ਇਸ ਤਰਾਂ ਨਾ ਕਰੋ।
ਇਕ ਅਧਿਆਪਕ ਬੀਬੀ ਬੋਲੀ, ''ਹਾਏ! ਭਾਜੀ ਇਸ ਮਹਿੰਗਾਈ ਦੇ ਦੌਰ ‘ਚ ਬੱਚਾ ਪਾਲਣਾ ਬੜਾ ਔਖੈ''
ਅਸੀਂ ਮਜੀਠੇ ਲਾਗੇ ਇਕ ਸਕੂਲ ਵਿਚ ਲੈਕਚਰ ਦੇ ਰਹੇ ਸਾਂ ਕਿ ਇਕ ਭੈਣ ਜੀ ਨੇ ਇਹ ਸੁਆਲ ਕਰ ਦਿੱਤਾ, 'ਜੀ ਜਜਬਾਤੀ ਤੌਰ ਤੇ ਅਜਿਹੀਆਂ ਗੱਲਾਂ ਕਰਨੀਆਂ ਸੁਣਨੀਆਂ ਚੰਗੀਆਂ ਲਗਦੀਆਂ ਹਨ ਪਰ ਅੱਜ ਦੇ ਜਮਾਨੇ ਵਿਚ ਬੱਚਾ ਪਾਲਣਾ ਬੜਾ ਔਖਾ ਹੈ।'' ਅਸਾਂ ਆਪਣੇ ਹਿਸਾਬ ਉਨਾਂ ਨੂੰ ਦਲੀਲਾਂ ਦਿੱਤੀਆਂ।
ਮਹਿੰਗਾਈ ਸਾਰੇ ਪਾਸੇ ਵਧੀ ਹੈ ਸਿਰਫ ਸਕੂਲ ਹੀ ਮਹਿੰਗੇ ਨਹੀ ਹੋਏ। 1980 'ਚ ਮਾਸਟਰ ਦੀ ਤਨਖਾਹ 1000 ਰੁਪਏ ਸੀ ਜਿਹੜੀ ਅੱਜ 40,000 ਹੈ। ਕਣਕ 25 ਰੁਪਏ ਮਣ ਸੀ ਜਿਹੜੀ ਅੱਜ 480 ਨੂੰ ਹੈ। ਕੀ ਬੋਤਲ ਸਸਤੀ ਹੈ? ਪੈਟਰੋਲ ਸਸਤਾ ਹੈ? ਫਿਰ ਤੁਹਾਨੂੰ ਬੱਚਾ ਹੀ ਕਿਓ ਮਹਿੰਗਾ ਦਿਸਦਾ ਹੈ। ਇਕ ਗਰੀਬ ਅਨਪੜ ਦੇ ਪੂਰੇ ਬੱਚੇ ਹਨ। ਦਰ ਅਸਲ ਤੁਸੀ ਹੰਕਾਰੇ ਗਏ ਹੋ। ਤੁਸੀ ਸੋਚਦੇ ਹੋ ਕਿ ਗਿੱਲ ਸਾਹਿਬ ਦਾ ਬੱਚਾ ਫਟੇ ਹਾਲ ਨਾਂ ਹੋਵੇ, ਟੌਹਰ 'ਚ ਰਹੇ, ਵਧੀਆ ਸਕੂਲੇ ਪੜੇ, ਬਸ 'ਚ ਜਾਵੇ। ਤੁਸੀ ਹੰਕਾਰੇ ਗਏ ਹੋ। ਹੰਕਾਰਿਆ ਸੋ ਮਾਰਿਆ। ਭਵਿਖ ਰਿਕਸ਼ੇ ਵਾਲੇ ਦਾ ਹੈ ਜਾਂ ਬੲ੍ਹੀਏ ਦਾ ਹੈ ਜਿਨ੍ਹਾਂ ਦੇ ਪੰਜ ਪੰਜ ਬੱਚੇ ਹਨ।
 ਬਾਅਦ ਵਿਚ ਚਾਹ ਪੀਣ ਲੱਗੇ ਤਾਂ ਉਹ ਮਾਸਟਰਨੀ ਸਾਡੀ ਜਾਣ ਪਛਾਣ ਵਾਲੀ ਨਿਕਲ ਆਈ। ਭੈਣ ਜੀ ਕੋਈ 45000 ਰੁਪਏ ਮਹੀਨਾ ਤਨਖਾਹ ਲੈਂਦੀ ਲੰਮੀ ਜਿਹੀ ਕਾਰ ਤੇ ਸਕੂਲ ਆਉਦੀ ਹੈ। ਉਨਾਂ ਦਾ ਪਤੀ ਪ੍ਰਮੇਸ਼ਰ ਬਿਜਲੀ ਬੋਰਡ ਵਿਚ ਐਕਸੀਅਨ। ਨਾਲੇ ਤਨਖਾਹ ਤੇ ਨਾਲੇ ਉਤੋਂ ਆਮਦਨ। ਮੋਟੇ ਜਿਹੇ ਅੰਦਾਜੇ ਮੁਤਾਬਕ ਹਰ ਮਹੀਨੇ ਘੱਟੋ ਘੱਟ ਸਵਾ ਲੱਖ ਰੁਪਇਆ ਘਰ ਆ ਰਿਹਾ। ਕੋਠੀ ਡੇਢ ਕਰੋੜ ਦੀ। ਪਰ ਇੰਨ੍ਹਾਂ ਨੂੰ ਬੱਚਾ ਪਾਲਣਾ ਔਖਾ ਹੈ!  ਕੁਝ ਇਸ ਤਰਾਂ ਇਹ ਕੌਮ ਗਰਕ ਤੇ ਆ ਗਈ ਹੈ। ਭਾਵ ਕੋਠੀ ਕ੍ਰੋੜ ਦੀ ਪਾ ਸਕਦੇ ਨੇ ਪਰ ਬੱਚਾ ਨਹੀ ਪਾਲ ਸਕਦੇ। ਇਹ ਕੁਦਰਤੀ ਸਰਾਪ ਹੁੰਦਾ ਹੈ ਅਮੀਰ ਬੰਦੇ ਦੇ ਘਰ ਬੱਚਾ ਨਹੀ ਹੁੰਦਾ। ਬਹੁਤੇ ਰਾਜੇ ਮਹਾਰਾਜੇ ਬੇਔਲਾਦ ਹੀ ਮਰਦੇ ਰਹੇ ਹਨ।
ਜਦੋਂ ਇਹ ਸਾਰੀਆਂ ਗੱਲਾਂ ਮੈਂ ਅਧਿਆਪਕਾਂ ਵਿਚ ਦੱਸੀਆਂ ਤਾਂ ਵਿਚੋਂ ਪੀ.ਟੀ. ਮਾਸਟਰ ਬੋਲ ਉਠਿਆ ਜੀ ਇੰਨ੍ਹਾਂ ਅਮੀਰਾਂ ਨਾਲੋਂ ਰਿਕਸ਼ਾ ਚਲਾਉਣ ਵਾਲੇ ਵੱਧ ਸੁਖੀ ਹਨ। ਬੱਚੇ ਵੀ ਜਿਆਦਾ ਗਰੀਬਾਂ ਦੇ ਹੀ ਹੁੰਦੇ ਹਨ। ਦਰ ਅਸਲ ਸਾਡੀ ਸੋਚ ਵਿਚ ਵੱਡਾ ਵਿਗਾੜ ਆ ਗਿਆ ਹੈ। ਦੇਖੋ ਇਹ ਲੋਕ ਕੋਠੀ ਪਾ ਸਕਦੇ ਹਨ, ਝਾੜੂ ਪੋਚੇ ਲਈ ਵਿਚ ਬੲ੍ਹੀਆ ਨੋਕਰ ਵੀ ਰੱਖ ਸਕਦੇ ਹਨ, ਪਰ ਬੱਚਾ ਪਾਲਣਾ ਔਖਾ ਹੈ।
ਓਥੇ ਫਿਰ ਬਹਿਸ ਸ਼ੁਰੂ ਹੋਈ ਕਿ ਕੌਣ ਸੁਖੀ ਹੈ ਭਾਵ ਕਿਸ ਨੂੰ ਫ਼ਿਕਰ ਚਿੰਤਾ ਨਹੀਂ ਹੈ ਤਾਂ ਸੱਪਸ਼ਟ ਤੌਰ ਤੇ ਨਤੀਜਾ ਇਹ ਨਿਕਲਿਆ ਕਿ ਅਮੀਰ ਬੰਦਾ ਦੁਖੀ ਹੈ ਤੇ ਉਹਦੇ ਮੁਕਾਬਲੇ ਮਿਹਨਤਕਸ਼ ਗਰੀਬ ਸੁਖੀ ਹੈ।
ਅੱਜ ਸਵਾਣੀ ਬੱਚੇ ਦੀ ਪਰਵ੍ਰਿਸ਼ ਨੂੰ ਬੋਝ ਸਮਝਣ ਲਗੀ ਹੈ
ਬੜੀ ਬਦਕਿਸਮਤੀ ਦੀ ਗਲ ਹੈ ਕਿ ਕਿਸੇ ਵੇਲੇ ਬਹਾਦਰ ਗਿਣੀਆਂ ਗਈਆਂ ਪੰਜਾਬਣਾਂ ਅੱਜ ਬੱਚਾ ਪਾਲਣਾ ਬੋਝ ਸਮਝਣ ਲਗ ਪਈਆਂ ਹਨ। ਅਸੀ ਕਈ ਬੀਬੀਆਂ ਭੈਣਾਂ ਨਾਲ ਗੱਲਾਂ ਕੀਤੀਆਂ ਇਸ ਮਸਲੇ ਤੇ। ਬਹੁਤੀਆਂ ਕਹਿੰਦੀਆਂ ਹਨ ਕਿ “ਬੱਚਾ ਤਾਂ ਇਕ ਹੀ ਪਾਲਣਾ ਮੁਸ਼ਕਲ ਹੈ।  “ਅਜੀ ਪੜਾਈ ਬਹੁਤ ਮਹਿੰਗੀ ਹੋ ਗਈ ਹੈ। ਮਸਾਂ ਇਕ ਬੱਚਾ ਹੀ ਪੜਾਇਆ ਜਾਂਦਾ ਹੈ। ਅਸਾਂ ਕੁਝ ਅਜਿਹੀਆਂ ਸਵਾਣੀਆਂ ਨਾਲ ਵੀ ਗਲਾਂ ਕੀਤੀਆਂ ਜਿਨਾਂ ਨੇ ਨੌਕਰ ਤੱਕ ਰੱਖੇ ਹੋਏ ਹਨ। ਇਕ ਅਜਿਹੇ ਜੋੜੇ ਨਾਲ ਸਾਡੀ ਗਲ ਹੋਈ ਜਿੰਨਾਂ ਦਾ ਇਕੋ ਇਕ ਪੁੱਤਰ ਪ੍ਰਦੇਸਾਂ 'ਚ ਜਾਣ ਦੀ ਤਿਆਰੀ ਵਿਚ ਸੀ। ਅਸਾਂ ਕਿਹਾ ਕਿ ਤੁਸੀ ਕੋਠੀ ਤੇ 50 ਲੱਖ ਲਾ ਦਿਤੇ ਹਨ। ਕੀ ਬੱਚਾ ਪਾਲਣਾ 50 ਲੱਖ ਤੋਂ ਵੀ ਮਹਿੰਗਾ ਹੋ ਗਿਆ। ਤੁਸੀ ਬ੍ਹਈਏ ਕੋਲੋ ਖਾਲੀ ਪਈ ਕੋਠੀ ਦੀ ਸਫਾਈ ਕਰਵਾ ਸਕਦੇ ਹੋ ਪਰ ਕੀ ਬਈਆ ਤੁਹਾਡਾ ਬੱਚਾ ਖਿਡਾਉਣ ਤੋ ਨਾਂ ਕਰ ਦੇਵੇਗਾ? ਕੀ ਅੱਜ ਖਿਡਾਵੇ ਐਨੇ ਹੀ ਮਹਿੰਗੇ ਹੋ ਗਏ ਹਨ? ਕੀ ਤੁਹਾਨੂੰ ਭਰੋਸਾ ਹੈ ਕਿ ਜਿਹੜਾ ਬੱਚਾ ਬਾਹਰ ਜਾ ਰਿਹਾ ਹੈ ਉਹ ਕਦੀ ਪਰਤੇਗਾ ਵੀ ਸਹੀ? ਕੁਦਰਤ ਦਾ ਨਿਯਮ ਹੈ ਪ੍ਰਦੇਸਾਂ 'ਚ ਜਿਹੜਾ ਇਕ ਵਾਰੀ ਕਾਰੋਬਾਰ ਨੌਕਰੀ ਪੇਸ਼ੇ ਵਿਚ ਪੈਰ ਜਮਾ ਲਏ ਕਦੀ ਨਹੀ ਪਰਤਦਾ। ਹਾਂ ਕਦੀ ਕਦਾਈ ਮਿਲਣ ਆ ਸਕਦਾ ਹੈ ਚੌਥੇ ਤੇ ਤਾਂ ਨਹੀ ਭੋਗ ਤੇ ਸ਼ਇਦ।ਯਾਦ ਰੱਖੋ ਇਹ ਕੋਠੀਆਂ ਧਰੀਆਂ ਧਰਾਈਆਂ ਰਹਿ ਜਾਣੀਆਂ ਹਨ। ਆਪਣੀ ਨਸਲ ਦਾ ਖਾਤਮਾ ਨਾ ਕਰੋ। ਬੱਚੇ ਪੈਦਾ ਹੋਣ ਦਿਓ। ਆਪੇ ਨੌਕਰ ਸਾਂਭ ਦੇਣਗੇ।
ਜਿਹੜੇ ਵੀਰ ਗਰੀਬ ਹਨ ਉਹ ਵੀ ਨੋਟ ਕਰਨ ਕਿ ਕੁਦਰਤ ਨੇ ਹਰ ਜੀਵ ਦਾ ਅੰਨ ਦਾਣਾ ਲਿਖਿਆ ਹੁੰਦਾ ਹੈ ਕਿਸੇ ਨੂੰ ਥੋੜਾ ਤੇ ਕਿਸੇ ਨੂੰ ਬਹੁਤਾ। ਯਾਦ ਰੱਖ ਜਿੰਨਾਂ ਨੂੰ ਤੁਸੀ ਅਜ ਅਮੀਰੀ ਵਿਚ ਦੇਖ ਰਹੇ ਹੋ ਕਿਸੇ ਵੇਲੇ ਮੰਦੀ ਹਾਲਤ ਵਿਚ ਸਨ। ਇਸ ਲਿਖਾਰੀ ਦੀ ਮਾਂ ਉਮਰ ਲਗ ਪਗ 100 ਸਾਲ ਅਜੇ ਵੀ ਜਿੰਦਾ ਹੈ ਜਿਸ ਨੇ ਗਰੀਬੀ 'ਚ ਸਾਨੂੰ 9 ਜਣਿਆ ਨੂੰ ਪੈਦਾ ਕੀਤਾ, ਪਾਲਿਆ ਤੇ ਪੜਾਇਆ ਵੀ।ਇਹ ਲਿਖਾਰੀ ਕਿਸੇ ਵੇਲੇ ਸਰਕਾਰੀ ਅਫਸਰ ਵੀ ਰਿਹਾ ਹੈ। ਪਰ ਅਸੀ ਪੜ੍ਹ ਲਿਖ ਕੇ ਗਰਕ ਗਏ, ਸਰਕਾਰੀ ਪ੍ਰਾਪੇਗੰਡੇ ਵਿਚ ਫਸ ਗਏ ਤੇ ਸਾਡੇ ਵੀ ਦੋ ਹੀ ਬੱਚੇ ਹਨ। ਅੱਜ ਪਸਚਾਤਾਪ ਕਰਦਾ ਹਾਂ ਪਰ ਗਿਆ ਵੇਲਾ ਹੱਥ ਨਹੀ ਆਉਦਾ। ਮੇਰੇ ਮਾਪਿਆਂ ਦਾ ਜੀਵਨ ਜੱਦੋਜਹਿਦ ਵਾਲਾ ਸੀ ਤੇ ਕੁਦਰਤ ਦਾ ਨਿਯਮ ਵੀ ਇਹੋ ਕਹਿਦਾ ਹੈ ਕਿ ਇਨਸਾਨ ਜੱਦੋਜਹਿਦ ਕਰੇ ਅਵੇਸਲਾ ਨਾਂ ਹੋਵੇ ਨਹੀ ਤਾਂ ਬੀਮਾਰੀਆਂ ਆ ਘੇਰਨਾਂ ਹੁੰਦਾ ਹੈ।
ਅਸਾਂ ਜੀਵਨ ਵਗਿਆਨ ਵਿਚ ਡਿਗਰੀ ਕੀਤੀ ਹੋਈ ਹੈ। ਸ੍ਰਿਸਟੀ ਦੇ ਹਰ ਜਾਨਦਾਰ (ਬੂਟੇ ਤੇ ਜਾਨਵਰ) ਦਾ ਜੀਵਨ ਨਿਸ਼ਾਨਾ 1. ਖੁਰਾਕ ਹਾਸਲ ਕਰਨਾਂ ਤੇ 2. ਆਪਣੀ ਅੰਸ਼ ਅੱਗੇ ਵਧਾਉਣਾ ਹੁੰਦਾ ਹੈ।ਪਰ ਇਕ ਪੰਜਾਬੀ ਲੋਕ ਨੇ ਜਿਹੜੇ ਕੁਦਰਤ ਦੇ ਕਨੂੰਨ ਦੀ ਉਲੰਘਣਾਂ ਵੱਡੇ ਪੱਧਰ ਤੇ ਕਰ ਰਹੇ ਨੇ। ਜੇ ਸਮਝੇ ਨਾਂ ਤਾਂ ਇਨਾਂ ਦਾ ਭਵਿਖ ਧੁੰਧਕਾਰ ਵਿਚ ਹੈ।
ਸੁਖ/ਦੁਖ ਦਾ ਪੈਮਾਨਾ
ਯਾਦ ਰੱਖੋ ਇਹ ਗੱਲ ਮੰਨੀ ਹੋਈ ਹੈ ਕਿ ਇਹ ਜਰੂਰੀ ਨਹੀਂ ਕਿ ਜਾਇਦਾਦ ਨਾਲ ਤੁਸੀਂ ਜਿਆਦਾ ਸੁਖੀ ਹੋ ਸਕਦੇ ਹੋ। ਸੁਖ ਜਾਂ ਖੁਸ਼ੀ ਅੰਦਰ ਦੀ ਅਵਸਥਾ ਹੈ, ਮਨ ਦੀ ਅਵਸਥਾ ਹੈ। ਇਹ ਮੰਨੀ ਹੋਈ ਗੱਲ ਹੈ ਕਿ ਅਮੀਰ ਨੂੰ ਗਰੀਬ ਦੇ ਮੁਕਾਬਲੇ ਜਿਆਦਾ ਫ਼ਿਕਰ ਚਿੰਤਾਵਾਂ ਹੁੰਦੀਆਂ ਹਨ।
ਬਲੱਡ ਪ੍ਰੈਸ਼ਰ ਤੇ ਸ਼ੂਗਰ ਅਮੀਰਾਂ ਨੂੰ ਹੁੰਦੇ ਹਨ:
ਬਲੱਡ ਪ੍ਰੈਸ਼ਰ, ਸ਼ੂਗਰ ਮੋਟਾਪਾ, ਹਾਰਟ ਅਟੈਕ, ਲਕਵਾ ਆਦਿ ਇਹ ਸਭ ਅਮੀਰਾਂ ਦੇ ਰੋਗ ਹਨ, ਜੋ ਸਰੀਰਕ ਹਿਲ-ਜੁਲ ਘੱਟ ਕਰਦੇ ਹਨ ਤੇ 100 ਗਜ ਜਾਣ ਵਾਸਤੇ ਵੀ ਕਾਰ, ਮੋਟਰ ਸਾਈਕਲ ਵਰਤਦੇ ਹਨ। ਇਕ ਡਾਕਟਰੀ ਸਰਵੇਖਣ ਅਨੁਸਾਰ ਪੰਜਾਬ ਵਿਚ 49% ਮੌਤਾਂ ਦਿਲ ਰੋਗ, ਬਲੱਡ ਪ੍ਰੈਸ਼ਰ ਆਦਿ ਨਾਲ ਹੋ ਰਹੀਆਂ ਹਨ।
ਸੋ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਆਦਾ ਜਿੰਮੇਵਾਰੀਆਂ ਵਾਲਾ
+++19+++
ਬੰਦਾ ਸਰੀਰਕ ਤੇ ਮਾਨਸਿਕ ਤੌਰ ਤੇ ਜਿਆਦਾ ਸਿਹਤਮੰਦ ਹੁੰਦਾ ਹੈ, ਮੁਕਾਬਲੇ ਉਸ ਦੇ ਜੋ ਢਿੱਲੜ ਬਣ ਚੁਕਾ ਹੈ।
ਇਸ ਸਿਧਾਂਤ ਨੂੰ ਸਮਝਣ ਵਾਸਤੇ ਸਾਨੂੰ ਇਨਸਾਨ ਦੀ ਮੁੱਢਲੀ ਸਰੀਰਕ ਬਣਤਰ ਨੂੰ ਸਮਝਣਾ ਹੋਵੇਗਾ। ਕੁਦਰਤ ਨੇ ਜਦੋਂ ਇਨਸਾਨ ਦਾ ਸਰੀਰ ਘੜਿਆ ਇਹ ਸੋਚ ਕੇ ਘੜਿਆ ਕਿ ਇਸ ਜੀਵ ਨੇ ਜੰਗਲਾਂ 'ਚ ਰਹਿਣਾ ਹੈ। ਸ਼ਿਕਾਰ ਵਾਸਤੇ ਭੱਜ ਦੌੜ ਕਰਨੀ ਹੈ। ਆਪਣੇ ਆਪ ਨੂੰ ਖੂੰਖਾਰ ਜਾਨਵਰਾਂ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਹੈ। ਉਸ ਸਾਰੇ ਹਾਲਾਤ ਵੱਲ ਝਾਤੀ ਮਾਰੀਏ ਤਾਂ ਲੱਗਦਾ ਹੈ, ਬੰਦਾ ਸੰਘਰਸ਼, ਜੱਦੋ ਜਹਿਦ ਵਾਸਤੇ ਬਣਿਆ ਹੈ ਅਤੇ ਜਦੋ ਜਹਿਦ ਹੀ ਜੀਵਨ ਹੈ। ਜਦੋਂ ਜੱਦੋ ਜਹਿਦ ਮੁੱਕ ਗਈ ਇਨਸਾਨੀ ਸਰੀਰ ਅਵੇਸਲਾ ਹੋਇਆ ਤਾਂ ਝੱਟ ਮੋਟਾ ਹੋ ਜਾਊਗਾ ਤੇ ਬੀਮਾਰੀਆਂ ਨਾਲ ਘਿਰ ਜਾਵੇਗਾ।
ਜਿਹੜੇ ਲੋਕ ਇਹ ਸੋਚ ਲੈਂਦੇ ਹਨ ਕਿ ਜੀ ਬਥੇਰਾ ਕੰਮ ਕਰ ਲਿਆ ਹੁਣ ਜੀਵਨ ਵਿਚ ਆਰਾਮ ਕਰਨਾ ਹੈ ਉਹ ਸਚਮੁੱਚ ਮੰਜੇ ਤੇ ਪੈ ਜਾਂਦੇ ਹਨ।
ਬਲੱਡ ਪ੍ਰੈਸ਼ਰ, ਸ਼ੂਗਰ ਮੋਟਾਪਾ, ਹਾਰਟ ਅਟੈਕ, ਲਕਵਾ ਆਦਿ ਇਹ ਸਭ ਅਮੀਰਾਂ ਦੇ ਰੋਗ ਹਨ, ਜੋ ਸਰੀਰਕ ਹਿਲ-ਜੁਲ ਘੱਟ ਕਰਦੇ ਹਨ ਤੇ 100 ਗਜ ਜਾਣ ਵਾਸਤੇ ਵੀ ਕਾਰ, ਮੋਟਰ ਸਾਈਕਲ ਵਰਤਦੇ ਹਨ। ਇਕ ਡਾਕਟਰੀ ਸਰਵੇਖਣ ਅਨੁਸਾਰ ਪੰਜਾਬ ਵਿਚ 49% ਮੌਤਾਂ ਦਿਲ ਰੋਗ, ਬਲੱਡ ਪ੍ਰੈਸ਼ਰ ਆਦਿ ਨਾਲ ਹੋ ਰਹੀਆਂ ਹਨ।
ਸੋ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਆਦਾ ਜਿੰਮੇਵਾਰੀਆਂ ਵਾਲਾ ਬੰਦਾ ਸਰੀਰਕ ਤੇ ਮਾਨਸਿਕ ਤੌਰ ਤੇ ਜਿਆਦਾ ਸਿਹਤਮੰਦ ਹੁੰਦਾ ਹੈ, ਮੁਕਾਬਲੇ ਉਸ ਇਨਸਾਨ ਦੇ ਜੋ ਢਿੱਲੜ ਬਣ ਚੁਕਾ ਹੈ।
ਇਸ ਸਿਧਾਂਤ ਨੂੰ ਸਮਝਣ ਵਾਸਤੇ ਸਾਨੂੰ ਇਨਸਾਨ ਦੀ ਮੁੱਢਲੀ ਸਰੀਰਕ ਬਣਤਰ ਨੂੰ ਸਮਝਣਾ ਹੋਵੇਗਾ। ਕੁਦਰਤ ਨੇ ਜਦੋਂ ਇਨਸਾਨ ਦਾ ਸਰੀਰ ਘੜਿਆ ਇਹ ਸੋਚ ਕੇ ਘੜਿਆ ਕਿ ਇਸ ਜੀਵ ਨੇ ਜੰਗਲਾਂ 'ਚ ਰਹਿਣਾ ਹੈ। ਸ਼ਿਕਾਰ ਵਾਸਤੇ ਭੱਜ ਦੌੜ ਕਰਨੀ ਹੈ। ਆਪਣੇ ਆਪ ਨੂੰ ਖੂੰਖਾਰ ਜਾਨਵਰਾਂ ਤੇ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਹੈ। ਉਸ ਸਾਰੇ ਹਾਲਾਤ ਵੱਲ ਝਾਤੀ ਮਾਰੀਏ ਤਾਂ ਲੱਗਦਾ ਹੈ, ਬੰਦਾ ਸੰਘਰਸ਼, ਜੱਦੋ ਜਹਿਦ ਵਾਸਤੇ ਬਣਿਆ ਹੈ ਅਤੇ ਜਦੋ ਜਹਿਦ ਹੀ ਜੀਵਨ ਹੈ। ਜਦੋਂ ਜੱਦੋ ਜਹਿਦ ਮੁੱਕ ਗਈ ਇਨਸਾਨੀ ਸਰੀਰ ਅਵੇਸਲਾ ਹੋਇਆ ਤਾਂ ਝੱਟ ਮੋਟਾ ਹੋ ਜਾਊਗਾ ਤੇ ਬੀਮਾਰੀਆਂ ਨਾਲ ਘਿਰ ਜਾਵੇਗਾ।
ਜਿਹੜੇ ਲੋਕ ਇਹ ਸੋਚ ਲੈਂਦੇ ਹਨ ਕਿ ਜੀ ਬਥੇਰਾ ਕੰਮ ਕਰ ਲਿਆ ਹੁਣ ਜੀਵਨ ਵਿਚ ਆਰਾਮ ਕਰਨਾ ਹੈ ਉਹ ਸਚਮੁੱਚ ਮੰਜੇ ਤੇ ਪੈ ਜਾਂਦੇ ਹਨ।
ਅੱਜ ਧੜਾ ਧੜ ਕੋਠੀਆਂ ਪੈ ਰਹੀਆਂ ਹਨ
 ਤਰੱਕੀਸ਼ੀਲ ਕੌਮਾਂ ਹਮੇਸ਼ਾਂ ਪੈਦਾਵਾਰ ਦੇ ਸਾਧਨ (means of production) ਪੈਦਾ ਕਰਦੀਆਂ ਜਿੰਨਾਂ ਤੋਂ ਵੱਧ ਉਪਜ ਹੋਵੇ। ਕਾਰਖਾਨੇ ਲਾਉਂਦੀਆਂ, ਜਮੀਨਾਂ ਖਰੀਦ-ਦੀਆਂ, ਵਰਕਸ਼ਾਪਾ ਲਗਾਉਂਦੀਆਂ, ਮਾਲ ਡੰਗਰ ਪੰਛੀ ਪਾਲਦੀਆਂ, ਬੱਚੇ ਪੈਦਾ ਕਰਦੀਆਂ। ਪਰ ਜਿੰਨ੍ਹਾਂ ਕੌਮਾਂ ਨੇ ਗਰਕ ਜਾਣਾ ਹੁੰਦਾ ਏ ਉਹ ਕੋਠੀਆਂ ਪਊਦੀਆਂ ਤੇ ਮਹਿਲ ਖੜੇ ਕਰਦੀਆਂ।
ਅੰਗਰੇਜਾਂ ਵਿਚ ਅਖਾਣ ਹੈ, "Fools build houses and wise people live in them" ਕਿ ਮੂਰਖ ਲੋਕ ਇਮਾਰਤਾਂ ਬਣਾਉਦੇ ਹਨ ਤੇ ਸਿਆਣੇ ਰਹਿਦੇ ਹਨ। ਸਾਡਾ ਇਕ ਰਿਸਤੇਸਾਰ ਸਾਰੀ ਉਮਰ ਮਿਹਨਤ ਕਰਦਾ ਰਿਹਾ ਨੌਕਰੀ 'ਚ ਓਤੋਂ ਵੀ ਵਾਹਵਾ ਮਾਲ ਇਕੱਠਾ ਕੀਤਾ। ਮੁੰਡਾ ਕਨੇਡਾ 'ਚ ਚਲਾ ਗਿਆ ਤੇ ਕੁਝ ਸਾਲਾਂ ਬਾਦ ਪਿਓ ਨੂੰ ਵੀ ਸੱਦ ਲਿਆ। ਕਿਸੇ ਰਿਸਤੇਦਾਰ ਤੇ ਭਰੋਸਾ ਨਹੀ ਸੀ ਕ੍ਰੋੜ ਰੁਪਏ ਦੀ ਕੋਠੀ ਦੀ ਚਾਬੀ ਬੲ੍ਹੀਏ ਨੂੰ ਦੇ ਗਿਆ ਹੈ। ਇਹੋ ਕ੍ਰੋੜ ਰੁਪਿਆ ਕਿਤੇ ਵਪਾਰ ਤੇ ਲਾਇਆ ਹੁੰਦਾ ਆਪ ਸਰਦਾਰੀ ਭੋਗਦਾ ਤੇ ਮੁੰਡੇ ਨੂੰ ਵੀ ਬਾਹਰ ਨਾ ਜਾਣਾ ਪੈਦਾ। ਕਿਤੇ ਭਾਂਡਿਆਂ ਦੀ ਹੀ ਦੁਕਾਨ ਪਾ ਬਹਿਦਾ। ਸਾਨੂੰ ਦੁੱਖ ਹੋ ਰਿਹਾ ਹੈ ਸਾਡੀ ਕੌਮ ਸ਼ੁਦਾਈ ਹੋ ਗਈ ਹੈ।
ਕਿਹਾ ਜਾਂਦਾ ਹੈ ਕਿ ਪ੍ਰਸਿੱਧ ਹਮਲਾਵਰ ਚੰਗੇਜ ਖਾਨ ਦੇ ਇਕ ਜਰਨੈਲ ਨੇ ਇਲਾਕਾ ਫਤਹਿ ਕਰਕੇ 2 ਸਾਲਾਂ ਵਿਚ ਰਿਹਾਇਸ਼ ਲਈ ਮਹਿਲ ਬਣਾ ਲਿਆ। ਖਾਨ ਨੂੰ ਜਦੋਂ ਪਤਾ ਲੱਗਾ ਉਸਨੇ ਜਰਨੈਲ ਤੋਂ ਸਾਰੀ ਫੌਜ ਤੇ ਤਾਕਤਾਂ ਖੋਹ ਲਈਆਂ ਤੇ ਕਿਹਾ ਤੂੰ ਮੇਰੇ ਕੰਮ ਦਾ ਨਹੀਂ ਰਹਿ ਗਿਆ।ਜਿਥੇ ਜੱਦੋਜਹਿਦ ਖਤਮ ਹੋਈ ਤੇ ਐਸ਼ ਆ ਗਈ ਸਮਝੋ ਓਹ ਗਰਕ ਗਿਆ। ਪਰ ਦੇਖੋ ਬਦਕਿਸਮਤੀ ਅੱਜ ਸਾਰੇ ਪੰਜਾਬੀ ਕੋਠੀਆਂ ਪਾਉਣ ਵਿਚ ਰੁਝੇ ਹੋਏ ਹਨ।
ਕੋਠੀ/ਮਹਿਲ ਵਿਚ ਪੈਦਾਵਾਰ (production) ਨਹੀ ਹੋ ਸਕਦੀ, ਬੱਚਾ ਜਨਮ ਨਹੀਂ ਲੈਂਦਾ।
ਇਹ ਕੁਦਰਤੀ ਸਰਾਪ ਹੈ ਕਿ ਮਹਿਲਾਂ ਵਿਚ ਬੱਚਾ ਜਨਮ ਨਹੀਂ ਲੈਂਦਾ। ਮਹਿਲ ਵਿਚ ਅੱਯਾਸ਼ੀ ਹੁੰਦੀ ਹੈ। ਸੂਝਵਾਨ ਬੰਦਾ ਐਸ਼ ਨਹੀ ਕਰਦਾ, ਓਨੂੰ ਕਾਮ ਦੀ ਕਹਾਣੀ ਦਾ ਪਤਾ ਹੁੰਦਾ ਹੈ।
ਯਾਦ ਰੱਖੋ ਜਰੂਰਤ ਦਾ ਮਕਾਨ ਬਣਾਉਣਾ ਉਤਪਾਦਨ ਹੈ ਤੇ ਕੋਠੀ ਬਣਾਉਣੀ ਮਨਫੀ ਕੰਮ। ਮਕਾਨ 'ਚ ਅਸੀਂ ਵਰਤੋਂ ਨੂੰ ਮੁੱਖ 
++++20+++
ਰੱਖਦੇ ਹਾਂ ਤੇ ਕੋਠੀ ਵਿਚ ਵਖਾਵਾ। ਸੋ ਪਿਆਰਿਓ ਮਕਾਨ ਜਰੂਰ ਬਣਾਓ ਪਰ ਜਲੌਅ ਵਾਲੀਆਂ ਕੋਠੀਆਂ ਨਹੀ। ਕੋਠੀ ਖੜੋਤ ਦਾ ਪ੍ਰਤੀਕ ਹੁੰਦੀ ਹੈ ਭਾਵ ਜੀਵਨ ਵਿਚ ਹੋਰ ਤਰੱਕੀ ਦੀ ਗੁਜਾਇਸ਼ ਨਹੀ ਰਹਿ ਗਈ। ਭਾਈ ਜਿੰਦਗੀ 'ਚ ਖੜੋਤ stagnation ਨਾ ਲਿਆਓ। ਨਹੀ ਤਾਂ ਛੇਤੀ ਹੀ ਬਿਸਤਰ ਤੇ ਪੈ ਜਾਓਗੇ। ਗੱਡੀ ਓਹੋ ਜਿਹੜੀ ਚਲਦੀ ਰਹੇ।
ਸਇੰਸਦਾਨਾਂ ਬਹੁਤੀਆਂ ਖੋਜਾਂ ਕੁਦਰਤੀ ਵਤੀਰੇ (natural phenomenon)ਨੂੰ ਗਹੁ ਨਾਲ ਤੱਕ ਕੇ ਕੀਤੀਆਂ ਹਨ। ਜਹਾਜ ਡੀਜਾਈਨ ਬਣਾੳਣ ਵਾਲੇ ਪੰਛੀਆਂ ਤੇ ਮਛੀਆਂ ਦੇ ਕੁਦਰਤੀ ਢਾਂਚੇ ਤੋ ਸਿਖਦੇ ਹਨ। ਇਸ ਸਬੰਧ ਵਿਚ ਜੇ ਅਸੀ ਕੁਦਰਤੀ ਵਤੀਰਾ ਦੇਖੀਏ ਤਾਂ ਪਤਾ ਲਗਦਾ ਹੈ ਕਿ ਕੁਦਰਤ ਦੇ ਨਿਜਾਮ ਵਿਚ ਹਰ ਜਾਨਵਰ ਆਪਣੀ ਜਿਣਸ ਵਧਾਉਣ ਦੀ ਦੌੜ ਵਿਚ ਹੈ। ਪਰ ਇਕ ਪੰਜਾਬੀ ਹਨ ਜੋ ਕੁਦਰਤ ਦੇ ਅਸੂਲ ਨੂੰ ਵੀ ਨਹੀ ਮੰਨਣ ਡਹੇ। ਮਤ ਮਾਰੀ ਗਈ ਹੈ ਸਾਡੀ ਸਭਨਾ ਦੀ। ਸੱਚ ਹੈ ਅੱਜ ਸਿੱਖੀ ਸੋਚ ਥੱਲੇ ਨੂੰ ਗਈ ਹੈ ਤੇ ਜੱਟ ਸੋਚ ਭਾਰੂ ਹੋ ਗਈ ਹੈ, "ਜੱਟ ਮੈਹਾ ਸੰਸਾਰ ਕਬੀਲਾ ਗਾਲਣਾ"
ਆ ਪੈਲਸ ਸਭਿਆਚਾਰ ਵੀ ਤੁਹਾਨੂੰ ਲੈ ਬਏਗਾ।
ਅੱਜ ਅਸੀ ਦੇਖ ਰਹੇ ਹਾਂ ਪੰਜਾਬ ਵਿਚ ਖਪਤ ਸਭਿਆਚਾਰ consumerism ਭਾਰੂ ਹੈ ਭਾਵ ਬਾਹਰ ਮਾਲ ਬਣਨ ਡਿਹਾ ਤੇ ਪੰਜਾਬ ਵਿਚ ਖਪਤ ਹੋ ਰਿਹਾ ਹੈ। ਦੁੱਖ ਹੁੰਦਾ ਹੈ ਕਿ ਕਾਰਖਾਨਿਆਂ ਦੀ ਜਗਾਂ ਅੱਜ ਪੈਲਸ ਤੇ ਮਾਲ ਬਣ ਰਹੇ ਹਨ। ਇਹ ਮਨਫੀ ਰੁਝਾਨ ਹਨ। ਅਸੀ ਇਹ ਨਹੀ ਕਹਿਦੇ ਕਿ ਪੰਜਾਬੀ ਸਾਧ ਹੀ ਬਣ ਬਹਿਣ। ਵਿਆਹ ਸ਼ਾਦੀ ਤੇ ਖੁਸ਼ੀ ਨਹੀ ਕਰਨੀ ਤੇ ਕਦੋ ਕਰਨੀ ਆ? ਪਰ ਹੱਦੇ ਬੰਨੇ ਪਾਰ ਨਾਂ ਕਰੋ। ਆਪਣੀ ਔਕਾਤ ਵਿਚ ਰਹੋ। ਚਾਦਰ ਦੇਖ ਕੇ ਪੈਰ ਪਸਾਰੋ। ਵੇਖਾ ਵੇਖੀ ਨਾ ਕਰੋ। ਰੀਸ ਤੇ ਈਰਖਾ ਕਰਨੀ ਛੱਡ ਦਿਓ। ਯਾਦ ਰਖੋ ਜਿਹੜਾ ਬੰਦਾ ਰੋਜ ਪਾਠ ਕਰਦਾ ਹੈ ਉਹਦੇ ਵਿਚ ਇਹ ਬੁਰਾਈਆਂ ਘੱਟ ਹੁੰਦੀਆ ਨੇ। ਸੋ ਜੇ ਬਚਣਾ ਹੈ ਤਾਂ ਫਿਰ ਗੁਰੂ ਨਾਨਕ ਦੀ ਸ਼ਰਨ ਵਿਚ ਆ ਜਾਓ, ਸਿਆਣੇ ਨਾ ਬਣੋ।
ਇਸ ਤੋਂ ਵੀ ਮਾੜੀ ਗਲ ਇਹ ਹੈ ਕਿ ਧਾਰਮਿਕ ਕੰਮਾਂ ਵਿਚ ਵੀ ਇਹ ਲੋਕ ਅਜਿਹਾ ਕੁਝ ਹੀ ਕਰ ਰਹੇ ਹਨ। ਗੁਰੂ ਨਾਨਕ ਦੇ ਧਰਮ ਦਾ ਪ੍ਰਚਾਰ ਕਰਨ ਦੇ ਬਿਜਾਏ ਇਕ ਲੋਕ ਧੜਾ ਧੜਾ ਗੁਰਦੁਆਰਿਆਂ ਦੀ ਇਮਾਰਤਾਂ ਬਣਾਈ ਜਾ ਰਹੇ ਹਨ। ਅਜਿਹੀ ਮਤ ਮਾਰੀ ਗਈ ਏ ਇਹਨਾਂ ਦੀ। ਪਿਛੇ ਅਸੀ ਸਕੂਲਾਂ ਵਿਚ ਜਪੁਜੀ ਸਾਹਿਬ ਗੁਟਕਾ ਵਰਤਾ ਰਹੇ ਸੀ ਤੇ ਕਈ ਧਨਾਢ ਸੱਜਣਾ ਨੂੰ ਬੇਨਤੀ ਕੀਤੀ ਕਿ ਉਹ ਇਸ ਕੰਮ ਵਿਚ ਸ਼ਾਮਲ ਹੋਣ। ਪਰ ਵਿਰਲਿਆਂ ਨੂੰ ਹੀ ਇਸ ਦੀ ਅਹਿਮੀਅਤ ਦਾ ਅਹਿਸਾਸ ਸੀ। ਬਹੁਤੇ ਤੁਹਾਨੂੰ ਗਲੋਂ ਫੜ ਕੇ 50 ਰੁਪਏ ਦਾ ਲੰਗਰ ਜਬਰਦਸਤੀ ਸੜਕ ਤੇ ਖਲੋ ਕੇ ਛਕਾਅ ਦੇਣਗੇ ਪਰ ਜੇ ਕਹੋ ਜੀਮੈਂਨੂੰ ਸਿੱਖੀ ਬਾਬਤ ਕੋਈ ਕਿਤਾਬ ਜਾਂ ਗੁਟਕਾ ਲੈ ਦਿਓ ਤਾਂ ਇਹ ਤੁਹਾਨੂੰ ਦੁਕਾਨ ਦਾ ਰਾਹ ਦਸਦੇ ਹਨ। ਜੋ ਬੀਜਣਾ ਉਹੀ ਉਗਣਾ ਹੈ। ਜੇ ਗੁਰਦੁਆਰੇ ਦੀਆਂ ਇਮਾਰਤਾਂ ਹੀ ਬਣਾਈ ਜਾ ਰਹੇ ਹਨ ਤਾਂ ਗੁਰੂ ਵੀ ਇਨਾਂ ਨੂੰ ਸਖਣੀਆਂ ਇਮਾਰਤਾਂ ਹੀ ਦੇ ਰਿਹਾ ਹੈ। ਜੇ ਨਿਰਾ ਲੰਗਰ ਲਾਉਦੇ ਹਨ ਤਾਂ ਇਹ ਖਾ ਖਾ ਮੋਟੇ ਹੋਈ ਜਾ ਰਹੇ ਨੇ। ਸਿਖੀ ਦਾ ਐਨਾ ਰੋਸ਼ਨ ਇਤਹਾਸ ਹੈ ਕਿ ਇਕ ਛੇ ਸਾਲ ਦਾ ਬੱਚਾ ਵੀ ਸ਼ਹਾਦਤ ਲਈ ਆਪ ਮੁਹਾਰੇ ਤਿਆਰ ਹੁੰਦਾ ਹੈ ਪਰ ਸਿੱਖ ਇਹ ਗੱਲਾਂ ਕਿਸੇ ਨੂੰ ਦਸ ਕੇ ਰਾਜੀ ਹੀ ਨਹੀ। ਓਏ ਭੋਲਿਓ ਸਿੱਖੀ ਸੋਚ ਗ੍ਰਹਿਣ ਕਰੋ।
ਪੰਜਾਬੀਓ ਤੁਹਾਡੀ ਮੱਤ ਮਾਰੀ ਗਈ ਏ
ਇਸ ਜੀਵਨ ਨੂੰ ਨਿਰੰਤਰ ਜਾਰੀ ਰੱਖਣ ਲਈ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪ੍ਰਮਾਤਮਾ ਨੇ ਵਸੀਲੇ ਪੈਦਾ ਕੀਤੇ ਹੋਏ ਹਨ। ਜਿਵੇਂ ਸਾਨੂੰ ਭੁੱਖ ਲਗਦੀ ਹੈ, ਤਾਂ ਅਸੀਂ ਸਰੀਰ ਰੂਪੀ ਕਾਰ ਵਿਚ ਭੋਜਨ ਰੂਪੀ ਪੈਟਰੋਲ ਪਾਉਂਦੇ ਹਾਂ, ਤੇ ਜੇ ਸਵਾਦ ਦੇ ਖਾਤਰ ਐਵੇਂ ਖਾਈ ਜਾਵਾਂਗੇ ਤਾਂ ਮੋਟੇ ਹੋ ਜਾਵਾਂਗੇ। ਸਗੋਂ ਆਪਣੇ ਆਪ ਤੇ ਬੋਝ ਬਣ ਜਾਵਾਂਗੇ। ਏਸੇ ਤਰਾਂ ਕਾਮ ਦੀ ਵੀ ਕਹਾਣੀ ਹੈ। ਕਾਮ ਨਾ ਹੋਵੇ ਤਾਂ ਦੁਨੀਆਂ ਚਲ ਹੀ ਨਾ ਸਕੇ, ਬੀਜ ਨਾ ਬਣੇ, ਬੱਚਾ ਪੈਦਾ ਹੀ ਨਾ ਹੋਵੇ, ਸੋ ਪ੍ਰਮਾਤਮਾ ਨੇ ਨਰ ਮਾਦਾ 'ਚ ਇਹ ਖਿੱਚ ਪਾਈ ਕਿ ਦੁਨੀਆਂ ਚਲਦੀ ਰਹੇ ਤੇ ਜੇ ਅਸੀ ਸਵਾਦ ਖਾਤਰ ਕਾਮ ਵਿਚ ਉਲਝਾਂਗੇ ਤਾਂ ਸਰੀਰਕ ਨੁਕਸਾਨ ਕਰ ਲਵਾਂਗੇ। ਸੋ ਮੇਰੇ ਵੀਰਾਂ ਤੇ ਭੈਣਾਂ ਨੂੰ ਇਸ ਗਲ ਦੀ ਸਮਝ ਹੋਣੀ ਚਾਹੀਦੀ ਹੈ। ਗੁਰਬਾਣੀ ਪੜ੍ਹੋ ਇਹ ਸਭ ਗੱਲਾਂ ਸਮਝ ਆ ਜਾਂਦੀਆਂ ਨੇ ਜੀਵਨ ਦਾ ਰਾਜ ਸਮਝ ਆਉਂਦਾ ਹੈ।
ਕੀ ਅਬਾਦੀ ਵੱਧਣ ਨਾਲ ਬੇਰੁਜਗਾਰੀ ਨਹੀਂ ਵੱਧੇਗੀ?
ਇਹ ਸਰਕਾਰਾਂ ਨੇ ਗੁਮਰਾਹਕੁੰਨ ਪ੍ਰਾਪੇਗੰਡਾ ਕੀਤਾ ਕਿ ਅਬਾਦੀ ਵੱਧਣ ਨਾਲ ਬੇਰੁਜਗਾਰੀ ਵੱਧਦੀ ਹੈ। ਪਿਆਰਿਓ ਇਹ ਬਿਆਨ ਸਰਾਸਰ ਗਲਤ ਹੈ। ਯਾਦ ਰੱਖੋ ਨੌਕਰੀਆਂ ਹਮੇਸ਼ਾਂ ਅਬਾਦੀ ਦੇ ਅਨੁਪਾਤ ਵਿਚ ਹੁੰਦੀਆਂ ਹਨ। ਉਦਾਹਰਣ ਵਜੋਂ ਜੇ ਅਬਾਦੀ ਵੱਧਦੀ ਹੈ ਤਾਂ ਲੀੜੇ, ਕੱਪੜੇ, ਰੋਟੀ ਮਕਾਨ ਦੀ ਲੋੜ ਵੀ ਵੱਧਦੀ ਹੈ। ਜਿਆਦਾ ਕਾਰਖਾਨੇ ਲਗਣਗੇ, ਜਿਆਦਾ ਸਕੂਲ, ਜਿਆਦਾ ਮਾਸਟਰ, ਵੱਧ ਪੁਲਿਸ, ਵੱਧ ਬੱਸਾਂ, ਵੱਧ ਰੇਲਾਂ, ਵੱਧ ਡਰਾਈਵਰ।
ਭਾਵ ਨੌਕਰੀਆਂ ਹਮੇਸ਼ਾਂ ਅਬਾਦੀ ਦੀ ਸੇਵਾ ਜਾਂ ਸਹੂਲਤ ਵਿਚ ਹੁੰਦੀਆਂ ਹਨ। ਸੋ ਇਹ ਬਿਆਨ ਗੁਮਰਾਹਕੁੰਨ ਹੈ ਕਿ ਅਬਾਦੀ ਵੱਧਣ ਨਾਲ ਬੇਰੁਜਗਾਰੀ ਵੱਧਦੀ ਹੈ।
ਪੰਜਾਬ 'ਚ 25 ਲੱਖ ਨੌਕਰੀਆਂ ਪੰਜਾਬੀਆਂ ਨੂੰ ਦਿਸੀਆਂ ਹੀ ਨਾਂ।
ਅੱਜ ਪੰਜਾਬ ਵਿਚ 25 ਲੱਖ ਦੇ ਕਰੀਬ ਬੲ੍ਹੀਏ ਹਨ। 2001 ਦੀ ਮਰਦਮ ਸ਼ੁਮਾਰੀ ਅਨੁਸਾਰ 17 ਲੱਖ ਸੀਗੇ। ਇਹ ਗਰੀਬ ਲੋਕ ਪੰਜਾਬ ਵਿਚ ਸੈਰ ਕਰਨ ਨਹੀਂ ਆਏ। ਇਹ ਸਾਰੇ ਇਥੇ ਨੌਕਰੀ ਰੁਜਗਾਰ ਖਾਤਰ ਆਏ ਹਨ। ਪੰਜਾਬ ਵਿਚ ਲੇਬਰ ਓਰੀਐਂਟਿਡ ਨੌਕਰੀਆਂ ਤਾਂ ਸਾਰੀਆਂ ਬੲ੍ਹੀਆਂ ਨੇ ਸਾਂਭ ਲਈਆਂ ਹਨ। ਜਿਵੇਂ ਅਸਾਂ ਪਿਛੇ ਲਿਖਿਆ ਹੈ ਕਿ ਕਿਵੇਂ ਪੰਜਾਬੀਆਂ 'ਚ ਮਨਫੀ ਰੁਝਾਨ ਭਾਰੂ ਹੋਏ ਪਏ ਨੇ। ਕੋਠੀਆਂ ਪਾਉਣ ਤੇ ਬੜਾ ਜੋਰ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਅਸੀਂ ਦੇਖਦੇ ਹਾਂ ਕਿ ਕੋਠੀ ਵਿਚ ਜੋ ਪੱਥਰ ਦਾ ਕੰਮ ਹੁੰਦਾ ਹੈ ਸਭ  ਬੲ੍ਹੀਆਂ  ਨੇ ਸਾਂਭ ਲਿਆ ਹੈ, ਲਗਭਗ 100%ਹੀ।
ਰਾਜ ਮਿਸਤਰੀ, ਰਾਜ ਮਜਦੂਰ, ਫਲ ਤੇ ਸਬਜੀ ਵੇਚਣ ਵਾਲੇ, ਪਿੰਡਾਂ 'ਚ ਫੇਰੀ ਲਾਉਣ ਵਾਲੇ, ਮੇਲਿਆਂ ਤੇ ਦੁਕਾਨਾਂ ਲਾਉਣ ਵਾਲੇ, ਕਾਰਖਾਨਿਆਂ ‘ਚ ਵੱਡੀ ਤਾਦਾਦ ਬੲ੍ਹੀਏ ਆ ਗਏ ਹਨ।
ਯਾਦ ਰੱਖੋ ਜਿਹੜਾ ਬੰਦਾ ਅੱਜ ਰਾਜ ਮਿਸਤਰੀ ਨਾਲ ਮਜਦੂਰੀ ਕਰ ਰਿਹਾ ਹੈ ਕੱਲ੍ਹ ਨੂੰ ਉਸ ਨੇ ਰਾਜ ਬਣਨਾ ਹੈ ਤੇ ਪਰਸੋ ਠੇਕੇਦਾਰ। ਜਿਹੜਾ ਕਾਰਖਾਨੇ 'ਚ ਮਜਦੂਰ ਹੈ ਕਲ੍ਹ ਨੂੰ ਫੋਰਮੈਨ ਵੀ ਉਸੇ ਨੇ ਹੀ ਬਣਨਾ ਹੈ। ਅੱਜ ਜਿਹੜਾ ਸਬਜੀ ਦੀ ਰੇਹੜੀ ਲਾਉਂਦਾ ਹੈ ਕੱਲ੍ਹ ਨੂੰ ਸਬਜੀ ਦਾ ਥੋਕ ਵਪਾਰੀ ਵੀ ਓਹੋ ਬਣਦਾ ਹੈ। 1960-70 ਦੇ ਦਹਾਕੇ 'ਚ ਪੰਜਾਬ 'ਚੋਂ ਵੱਡੀ ਗਿਣਤੀ ਵਿਚ ਜੁਆਨ ਬਾਹਰ ਦੇ ਸੂਬਿਆਂ 'ਚ ਟਰੱਕਾਂ ਦੇ ਡਰਾਈਵਰ ਤੇ ਕਲੀਨਰ ਬਣੇ। ਬਾਅਦ ਵਿਚ ਇਹੋ ਲੋਕ ਤਰੱਕੀ ਕਰਕੇ ਟਰੱਕਾਂ ਦੇ ਮਾਲਕ ਤੇ ਟਰਾਂਸਪੋਰਟਰ ਬਣੇ। ਯਾਦ ਰੱਖੋਂ ਤਰੱਕੀ ਹਮੇਸ਼ਾਂ (Line of promotion from trade itself) ਕਿੱਤੇ ਵਿਚੋਂ ਹੁੰਦੀ ਹੈ। ਜਿਹੜਾ ਬੰਦਾ ਜੋ ਕੰਮ ਕਰ ਰਿਹਾ ਹੁੰਦਾ ਹੈ ਉਨੂੰ ਉਸ ਕਿੱਤੇ ਦੇ ਰਾਜ (Trade Secrets) ਪਤਾ ਹੁੰਦੇ ਹਨ। ਬਾਹਰ ਦਾ ਬੰਦਾ ਜੇ ਉਪਰ ਬੈਠੇਗਾ ਤਾਂ ਫੇਲ ਹੋ ਜਾਵੇਗਾ। ਸੋ ਸਪੱਸ਼ਟ ਹੈ ਕਿ ਜਿਹੜਾ ਬੲ੍ਹੀਆ ਅੱਜ ਮਜਦੂਰ ਹੈ ਕਲ੍ਹ ਨੂੰ ਠੇਕੇਦਾਰ ਓਹੋ ਹੋਵੇਗਾ।
ਬਾਹਰਲੇ ਮੁਲਕੀਂ ਜੰਮ ਜੰਮ ਜਾਓ।
ਅਸੀਂ ਇਹ ਗਲ ਹਰਗਿਜ ਨਹੀਂ ਕਹਿੰਦੇ ਕਿ ਤੁਸੀਂ ਬਾਹਰ ਨਾ ਜਾਓ। ਬਾਹਰਲੇ ਮੁਲਕੀਂ ਜਾਓਂ। ਖੂਬ ਮਿਹਨਤ ਕਰੋ। ਪਰ ਜਿੰਨਾਂ ਚਿਰ ਏਥੇ ਹੋ ਏਥੇ ਵੀ ਡਟ ਕੇ ਕੰਮ ਕਰੋ। ਬਾਹਰ ਜਾ ਕੇ ਤੁਸੀਂ ਕਦੀ ਵੀ ਕਿਸੇ ਕੰਮ ਤੋਂ ਨਹੀਂ ਝਿਜਕਦੇ, ਸਿਰਫ਼ ਡਾਲਰ ਵੇਖਦੇ ਹੋ। ਏਥੇ ਵੀ ਏਹੋ ਨਜਰੀਆ ਰੱਖੋ। ਕਿਸੇ ਕੰਮ ਨੂੰ ਮਾੜਾ ਨਾ ਕਹੋ। ਬ੍ਰਾਹਮਣਵਾਦੀ ਸੋਚ ਛੱਡ ਦਿਓ।
ਕੰਮ ਲੱਭਣ ਵੇਲੇ ਟੌਹਰ ਨਾ ਦੇਖੋ। ਇਹ ਦੇਖੋ ਕਿ ਕਿੰਨੇ ਪੈਸੇ ਬਣਨੇ ਨੇ। ਵੇਹਲੇ ਕਦੀ ਨਾ ਬੈਠੋ ਜੋ ਕੰਮ ਮਿਲੇ ਕਰ ਲਓ। ਪਿਛੇ ਜਿਹੇ ਸਾਡਾ ਇਕ ਪਛਾਣ ਵਾਲਾ ਡਾਕਟਰ ਮੁੰਡਾ ਇੰਗਲੈਂਡ ਗਿਆ ਤਾਂ ਪਹਿਲਾਂ ਗੈਰਜ ਵਿਚ ਕਾਰਾਂ ਧੋਣ ਦਾ ਕੰਮ ਕਰਦਾ ਸੀ ਅੱਜ ਕਲ ਇਕ ਸਰਕਾਰੀ ਹਸਪਤਾਲ ਵਿਚ ਵੱਡੇ ਅਹੁਦੇ ਤੇ ਹੈ।
ਬਾਹਰ ਦੇ ਮੁਲਕਾਂ ਵਿਚ ਬੱਚਾ ਜਦੋ ਨੌਵੀਂ, ਦਸਵੀਂ ਜਮਾਤ ਵਿਚ ਪਹੁੰਚਦਾ ਉਦੋਂ ਹੀ ਥੋੜਾ ਬਹੁਤਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਭਾਵੇਂ 2 ਘੰਟੇ ਹੀ ਕਰ ਲਵੇ। ਸੋ ਜੇ ਘਰ ਵਿਚ ਗਰੀਬੀ ਹੈ ਤਾਂ ਗਵਾਂਢ ਵਿਚ ਕੰਮ ਕਰ ਲਓ, ਬੱਚਾ ਖਿਡਾ ਲਓ, ਬਜੁਰਗ ਸਾਂਭ ਲਓ, ਸ਼ਰਮਾਉਣਾ ਨਹੀਂ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਜਿਹੜੇ ਬਾਹਰੋਂ ਵੀਰ ਆਉਂਦੇ ਨੇ ਤੇ ਏਥੇ ਵੱਡੀਆਂ ਵੱਡੀਆਂ ਕਾਰਾਂ 'ਚ ਜੋ ਫਿਰਦੇ ਨੇ ਬਾਹਰਲੇ ਮੁਲਕਾਂ 'ਚ ਜਾ ਮਿਹਨਤ ਮਜਦੂਰੀ ਵੀ ਕਰਦੇ ਨੇ। ਸਾਨੂੰ ਇੰਨ੍ਹਾਂ ਤੇ ਫਖ਼ਰ ਹੈ।
ਯਾਦ ਰੱਖੋ ਨਾਸਤਕ ਸੋਚ ਨੇ ਸਾਡਾ ਬੇੜਾ ਗਰਕ ਕਰ ਦਿਤਾ। ਗੁਰੂ ਨਾਨਕ ਦਾ ਧਰਮ ਨਿਮਾਣੀ ਕਿਰਤ ਦੀ ਗਲ ਕਰਦਾ ਹੈ ਵਡਿਆਉਦਾ ਹੈ, ਜਦੋ ਕਿ ਕਾਮਰੇਡੀ ਕਲਚਰ ਕੰਮ-ਚੋਰ ਬਣਾ ਦਿੰਦਾ ਹੈ ਕਿਉਕਿ ਨਾਸਤਕਵਾਦ ਦਸਦਾ ਹੈ ਕਿ ਸਾਡਾ ਮਾਲਕ (Employer) ਸਾਡਾ ਸ਼ੋਸ਼ਣ ਕਰ ਰਿਹਾ ਹੈ। ਹਾਲਤ ਇਨੀ ਵਿਗੜ ਗਈ ਹੈ ਕਿ ਅੱਜ ਪੰਜਾਬੀ ਬੰਦਾ ਹੱਡਹਰਾਮੀ ਹੋ ਗਿਆ ਤੇ ਬਈਆ ਮਜਦੂਰ ਵੱਧ ਕੰਮ ਕਰ ਰਿਹਾ ਹੈ। ਕਿਉਕਿ ਮੈਂ ਖੁੱਦ ਕਿਸੇ ਵੇਲੇ ਨਾਸਤਕ ਰਿਹਾ ਹਾਂ ਹੁਣ ਮਸੂਸ ਕਰਦਾ ਹਾਂ ਕਿ ਇਹ ਸਾਡੀ ਬਦਕਿਸਮਤੀ ਸੀ ਜੋ ਅਸਾਂ ਜਵਾਨੀ ਵੇਲੇ ਕਾਮਰੇਡੀ ਸੋਚ ਨੂੰ ਅਪਣਾਇਆ।
ਸਵਾਲ - ਜੇ ਉਜਲ ਦੋਸਾਂਝ ਕਨੇਡਾ 'ਚ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਪੰਜਾਬ 'ਚ ਬੲ੍ਹੀਆ ਬਣੇ ਤਾਂ ਕਿਓਂ ਤੜਫਦੇ ਹੋ ?

ਇਹ ਸਵਾਲ ਤੇ ਬਣਦਾ ਹੀ ਨਹੀਂ ਕਿਉਂਕਿ ਹਾਲਾਤ ਵੱਖ ਵੱਖ ਹਨ। ਉਹ ਕੁਝ ਇਸ ਤਰਾਂ:-

ਉਜਲ ਦੋਸਾਂਝ ਕਨੇਡਾ ਦੇ ਬ੍ਰਿਟਸ਼ ਕੋਲੰਬੀਆ ਸੂਬੇ ਦਾ ਪ੍ਰੀਮੀਅਰ ਬਣਿਆ ਜਿਥੇ ਪੰਜਾਬੀਆਂ ਦੀ ਵਸੋਂ ਸਿਰਫ 3% ਹੈ। ਭਾਵ ਦੁਸਾਂਝ ਨੂੰ ਮੁੱਖ ਮੰਤਰੀ ਪੰਜਾਬੀਆਂ ਨਹੀਂ ਸੀ ਬਣਾਇਆ। ਉਹ ਅੰਗਰੇਜਾਂ ਦੀਆਂ ਵੋਟਾਂ ਨਾਲ ਬਣਿਆ ਸੀ, ਅੰਗਰੇਜਾਂ ਦੇ ਰਹਿਮੋਕਰਮ ਤੇ । ਜਿਵੇਂ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਹੈ, ਇਹਦਾ ਇਹ ਮਤਲਬ ਨਹੀਂ ਕਿ  ਸਿੱਖਾਂ ਦੀ ਤਾਕਤ ਨਾਲ ਉਹ ਬਣਿਆ ਹੈ ਜਾਂ ਸਿੱਖਾਂ ਦਾ ਬਹੁਮਤ ਹੈ। ਕੋਈ ਵੀ ਅਹੁਦੇਦਾਰ ਹਮੇਸ਼ਾਂ ਉਸ ਖਿਤੇ ਦਾ ਵਫਾਦਾਰ ਹੁੰਦਾ ਹੈ, ਜਿਸ ਨੇ ਉਨੂੰ ਬਣਾਇਆ ਹੋਵੇ। ਦੇਖੋ ਨਾਂ ਕੇਂਦਰ ਪੰਜਾਬ ਨਾਲ ਵਿਤਕਰਾ ਤੇ ਧੱਕੇਸ਼ਾਹੀ ਕਰ ਰਿਹਾ ਹੈ ਜਿਵੇ ਇਥੋ ਦੇ ਕਾਰਖਾਨੇ ਬਾਹਰ ਕੱਢ ਦਿਤੇ ਗਏ ਨੇ ਤੁਸੀ ਕੀ ਸਮਝਦੇ ਹੋ ਕਿ ਸਿੱਖ ਪ੍ਰਧਾਨ ਮੰਤਰੀ ਇਸ ਬੇਈਮਾਨ ਨੀਤੀ ਨੂੰ ਬਦਲ ਦਵੇਗਾ। ਹਰਗਿਜ ਨਹੀ। ਚਾਰ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਉਹਨੇ ਇਕ ਐਸ ਈ ਜ਼ੈਡ ਐਲਾਨਿਆ ਸੀ ਭਾਵ ਕਾਰਖਾਨਾ ਸਮੂੰਹ ਜਿਸ ਨਾਲ ਲੱਖ ਤੋਂ





+++22+++

ਵੱਧ ਲੋਕਾਂ ਨੂੰ ਰੁਜਗਾਰ ਮਿਲਣਾ ਸੀ। ਪਰ ਇਕ ਅਫਸਰ ਨੇ ਹੀ ਉਸ ਸਕੀਮ ਨੂੰ ਰੱਦ ਕਰ ਦਿਤਾ ਸੀ।

ਪਰ 30 ਸਾਲਾਂ ਬਾਅਦ ਬੲ੍ਹੀਏ ਦੇ ਮੁੱਖ ਮੰਤਰੀ ਬਣਨ ਦੇ ਮਾਇਨੇ ਬਿਲਕੁਲ ਵੱਖ ਹੋਣੇ ਨੇ ਓਦੋਂ ਬੲ੍ਹੀਏ ਨੇ ਬੲ੍ਹੀਆਂ ਦੀ ਵੋਟਾਂ ਨਾਲ ਮੁੱਖ ਮੰਤਰੀ ਬਣਨਾ ਹੈ ਨਾ ਕਿ ਪੰਜਾਬੀਆਂ ਦੇ ਰਹਿਮੋ ਕਰਮ ਤੇ। ਭਾਵ ਓਦੋਂ ਪੰਜਾਬ ਵਿਚ ਬੲ੍ਹੀਆ ਦਾ ਬਹੁਮਤ ਹੋ ਜਾਵੇਗਾ ਤੇ ਸਰਕਾਰ ਨੇ ਬੲ੍ਹੀਆ ਬਹੁਮਤ ਦੀ ਭਲਾਈ ਲਈ ਕੰਮ ਕਰਨਾਂ ਹੈ ਨਾਂ ਕਿ ਘੱਟ ਗਿਣਤੀ ਪੰਜਾਬੀਆਂ ਲਈ। ਜਦੋਂ ਕਿਸੇ ਰਾਜ ਵਿਚ ਕਿਸੇ ਕੌਮ ਦਾ ਬਹੁਮਤ ਹੋਵੇ ਤਾਂ ਫਿਰ ਉਹ ਬਹੁਮਤ ਦੇ ਲੋਕਾਂ ਦੀ ਭਲਾਈ ਲਈ ਕਾਨੂੰਨ ਬਣਾਉਦਾ ਹੈ। ਫਿਰ ਇਥੇ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਪਰਾਂ ਕਰਕੇ ਹਿੰਦੀ ਲਾਗੂ ਕਰ ਦਿੱਤੀ ਜਾਵੇਗੀ ਤੇ ਹੌਲੀ ਹੌਲੀ ਸਾਰਾ ਸਭਿਆਚਾਰ ਯੂ.ਪੀ. ਤੇ ਬਿਹਾਰ ਵਾਲਾ ਹੋ ਜਾਵੇਗਾ।
ਸੋ ਬਹੁਮਤ ਹੋਣਾ ਵੱਖ ਗੱਲ ਹੈ ਤੇ ਕੋਈ ਕੌਮ ਖੁਸ਼ੀ ਨਾਲ ਕਿਸੇ ਚਮਚੇ ਨੂੰ ਉਚਾ ਅਹੁੱਦਾ ਦੇ ਦੇਵੇ ਉਹ ਵੱਖਰੀ ਗੱਲ। ਜਿਵੇਂ ਕਿਸੇ ਵੇਲੇ ਬੂਟਾ ਸਿੰਘ ਨੂੰ ਗ੍ਰਿਹ ਮੰਤਰੀ ਬਣਾ ਦਿੱਤਾ ਸੀ। 1984 ਵੇਲੇ ਗਿਆਨੀ ਜ਼ੈਲ ਸਿੰਘ ਭਾਰਤ ਦਾ ਰਾਸ਼ਟਰਪਤੀ ਸੀ ਓਹਦੇ ਨੱਕ ਦੇ ਐਨ ਹੇਠਾਂ ਦਿਲੀ ਵਿਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ। ਵਿਚਾਰਾ ਬੇਵਸ ਸੀ ਕੁਝ ਨਹੀ ਸੀ ਕਰ ਪਾਇਆ।
ਸਵਾਲ ਕੀ ਅਸੀਂ ਬੲ੍ਹੀਆ ਦੇ ਦੁਸ਼ਮਣ ਹਾਂ -
ਨਹੀਂ। ਸਗੋਂ ਸਾਨੂੰ ਤਾਂ ਗਰੀਬ ਮਿਹਨਤਕਸ਼ ਇਨਸਾਨ ਨਾਲ ਹਮਦਰਦੀ ਤੇ ਮੁਹੱਬਤ  ਹੈ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ ਹਰ ਜੀਵ ਵਿਚ ਉਸ ਪ੍ਰਮਾਤਮਾ ਦਾ ਰੂਪ ਹੈ। ਘਟ ਘਟ ਮੇਂ ਹਰਿਜੂ ਬਸੈ। ਗੁਰੂ ਸਾਹਿਬਾਨ ਦਾ ਫੁਰਮਾਨ ਹੈ ਸਭੈ ਸਾਂਝੀਵਾਨ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਪਰ ਨਾਲ ਹੀ ਗੁਰੂ ਸਾਹਿਬ ਆਪਣੇ ਸਭਿਆਚਾਰ ਦੀ ਵੀ ਰਖਵਾਲੀ ਕਰਦੇ ਹਨ ਤੇ ਬਾਹਰ ਦੀ ਭਾਸ਼ਾ ਅਪਣਾਉਣ ਲਈ ਹੈਰਾਨੀ ਜ਼ਾਹਰ ਕਰਦੇ ਹਨ।
''ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥''
ਪੰਜਾਬੀ ਭਾਸ਼ਾ ਦੀ ਸਿਫ਼ਤ ਹੈ ਕਿ ਜੇ ਬੰਦੇ ਨੇ ਪੰਜਾਬ ਵਿਚ ਬਚਪਨ ਨਹੀਂ ਗੁਜਾਰਿਆ ਉਹ ਪੰਜਾਬੀ ਬੋਲੀ ਪੂਰੀ ਤਰਾਂ ਪੰਜਾਬੀ  ਲਹਿਜੇ ਵਿਚ ਨਹੀਂ ਬੋਲ ਸਕਦਾ। ਕਈ ਬੲ੍ਹੀਏ ਏਥੇ 20 ਸਾਲ ਤੋਂ ਰਹਿ ਰਹੇ ਹਨ ਪਰ ਉਹ ਪੰਜਾਬੀ ਨਹੀਂ ਬੋਲ ਪਾਉਂਦੇ। ਏਹੋ ਬੲ੍ਹੀਏ ਜਦੋਂ ਗੁਜਰਾਤ ਵਿਚ ਹੁੰਦੇ ਹਨ ਤਾਂ ਸਾਲ ਬਾਅਦ ਹੀ ਪੂਰੀ ਗੁਜਰਾਤੀ ਬੋਲਦੇ ਹਨ।
ਸੋ ਬੲ੍ਹੀਏ ਨਾਲ ਸਾਨੂੰ ਵੱਡੀ ਦਿਕਤ ਇਹ ਹੈ ਕਿ ਇਹ ਪੰਜਾਬ 'ਚ ਆ ਕੇ ਵੀ ਆਪਣੀ ਹਮਕੀ, ਤੁਮਕੀ ਜਾਰੀ ਰਖਦੈ ਤੇ ਆਪਣੀ ਬੋਲੀ ਨਹੀਂ ਛੱਡਦੇ ਜਿਸ ਕਰਕੇ ਸਾਡੀ ਬੋਲੀ ਤੇ ਸਭਿਆਚਾਰ ਤੇ ਮਾੜਾ ਅਸਰ ਪੈਂਦਾ ਹੈ।
ਤੁਸੀ ਠੀਕ ਕਹਿੰਦੇ ਹੋ ਪਰ ਕਿੰਨੇ ਬੱਚੇ ਹੋਣ ?
ਅਸੀਂ ਕਿਸੇ ਖਾਸ ਗਿਣਤੀ ਦੇ ਹੱਕ 'ਚ ਨਹੀਂ ਹਾਂ ਅਸੀਂ ਕਹਿਨੇ ਹਾਂ ਬੱਚੇ ਨੂੰ ਗਰਭ ਵਿਚ ਨਾ ਮਾਰੋ ਇਹ ਪਾਪ ਹੈ। ਕਿੰਨ੍ਹੇ ਬੱਚੇ ਹੋਣ ਇਹ ਕੁਦਰਤ ਨੇ ਵੇਖਣਾ ਹੁੰਦਾ ਹੈ। ਕਿਸੇ ਜਮਾਨੇ ਵਿਚ ਵੱਧ ਬੱਚੇ ਪੈਦਾ ਹੁੰਦੇ ਹਨ ਕਿਸੇ 'ਚ ਘੱਟ। ਉਂਜ ਪੰਜਾਬੀਆਂ 'ਚ ਅਖੌਤਾ ਮੁਹਾਵਰੇ ਸਾਲਾਂ ਤੋਂ ਚਲਦੇ ਆ ਰਹੇ ਹਨ:-
ਇਕ ਵਾਲੀ - ਅੰਨੀ,  ਦੋ ਵਾਲੀ - ਕਾਣੀ,  ਤਿੰਨ ਵਾਲੀ - ਸੁਆਣੀ, ਚਾਰ ਵਾਲੀ - ਚੌਧਰਾਣੀ,   ਪੰਜ ਵਾਲੀ - ਰਾਣੀ।
ਸੋ ਰਾਣੀਆਂ, ਸੁਆਣੀਆਂ ਰੱਬ ਨੇ ਬਣਾਉਣੀਆਂ ਹਨ, ਅਸੀਂ ਬੱਸ ਪਾਪ ਨਾ ਕਰੀਏ।
ਜੀ ਅਬਾਦੀ ਤਾਂ ਪਹਿਲਾਂ ਹੀ ਬਹੁਤ ਹੈ।
ਨਹੀਂ, ਪੰਜਾਬ ਵਿਚ ਤਾਂ ਸਗੋਂ ਬੰਦਿਆਂ ਦੀ ਜਰੂਰਤ ਹੈ ਤਾਂ ਪੰਜਾਬ ਵਿਚ 25 ਲੱਖ ਬੲ੍ਹੀਏ ਆਏ ਹਨ। ਭਾਵ ਸਾਡੇ ਇਥੇ ਬੰਦਿਆਂ ਦੀ ਜਰੂਰਤ ਹੈ। ਗੁਜ਼ਾਇਸ਼ ਹੈਗੀ ਆ।ਨਾਲੇ ਪੰਜਾਬ ਦਾ ਅਬਾਦੀ ਘਣਤਵ ਦੁਨੀਆਂ ਦੇ ਕਈ ਮੁਲਕਾਂ ਨਾਲੋਂ ਘੱਟ ਹੈ।
ਜੇ ਬਈ੍ਹਏ ਪੰਜਾਬ 'ਚ ਬਹੁਗਿਣਤੀ 'ਚ ਹੋ ਜਾਣਗੇ ਤਾਂ ਕਿਹੜੀ ਆਫਤ ਆ ਜਾਊ?
ਇਸ ਸਵਾਲ ਤੋਂ ਅੰਦਾਜਾਂ ਲਾਓ ਪੰਜਾਬੀਅਤ ਭਾਵਨਾ ਕਿੰਨੀ ਨਿਵਾਣ ਵਲ ਚਲੀ ਗਈ ਹੈ। ਇਹ ਸਵਾਲ ਸੁਣ ਅਸਾਂ ਉਲਟਾ ਸਵਾਲ ਕਰ ਦਿਤਾ ਕਿ ਪੰਜਾਬੀ ਲੋਕ ਭਾਈ ਪੰਜਾਬ 'ਚ ਘੱਟ ਗਿਣਤੀ 'ਚ ਕਿਓ ਹੋ ਜਾਣ? ਆਪਣੇ ਘਰ ਵਿਚ ਕਿਓ ਖਤਮ ਹੋ ਜਾਣ? ਕਿਓ ਬਈ੍ਹਏ ਵਧਣ ਤੇ ਪੰਜਾਬੀ ਘਟਣ?  ਮਾਸਟਰ ਜੀ ਨੂੰ ਕੋਈ ਜਵਾਬ ਨਾਂ ਔੜਿਆ। ਅਸਾਂ ਕਿਹਾ ਕਿ ਬੲ੍ਹੀਏ ਆਪਣੇ ਆਪਣੇ ਸਬੰਧਤ ਸੂਬਿਆਂ ਵਿਚ ਖੂਬ ਵਧਣ ਫੁੱਲਣ, ਜੁਗੋ ਜੁਗ ਜੀਣ ਪਰ ਇਥੇ ਸਿਰਫ ਪੰਜਾਬੀ ਲੋਕ ਹੀ ਵੱਧ ਫੁਲ ਸਕਦੇ ਹਨ।ਅਸੀ ਕਿਸੇ ਵੀ ਕੀਮਤ ਤੇ ਆਪਣਾ ਸਭਿਆਚਾਰ ਸਾਂਭ ਕੇ ਰੱਖਣਾ ਹੈ। ਇਹ ਭੁੱਲ ਜਾਓ ਕਿ ਪੰਜਾਬੀ ਲੋਕ ਇਸ ਹੱਦ ਤਕ ਗਰਕ ਜਾਣਗੇ। ਅਸਾਂ ਫਿਰ ਸਮਝਾਇਆ ਕਿ ਇਹ ਵਕਤੀ ਉਤਾਰ ਚੜਾਅ ਆਉਦੇ ਨੇ ਕਿਸੇ ਕੌਮ ਵਿਚ। ਪ੍ਰਚਾਰ ਚਲ ਰਿਹਾ ਹੈ ਤੁਸੀ ਦੇਖਣਾ ਅਗਲੇ ਦਹਾਕੇ ਵਿਚ ਪੰਜਾਬ ਵਿਚ ਵਧਣ ਦਰ ਬਾਕੀ ਸਭ ਸੂਬਿਆਂ ਤੋਂ ਵੱਧ ਹੋਵੇਗੀ।
ਪਿੰਡ ਮਹੇਸ਼ਵਰੀ ਫਿਰੋਜਪੁਰ ਦੇ ਇਕ ਸਕੂਲ ਮਾਸਟਰ ਨੇ ਇਹ ਸਵਾਲ ਕਰਕੇ ਮੇਰੇ ਰੋਂਗਟੇ ਖੜੇ ਕਰ ਦਿਤੇ ਸਨ। ਕਹਿਣ ਤੋਂ ਭਾਵ ਲੋਕ ਕਿਥੋਂ ਤਕ ਡਿੱਗ ਚੁੱਕੇ ਹਨ। ਕੌਮੀ ਇੱਜਤ ਨਾਂ ਦੀ ਕੋਈ ਗਲ ਰਹਿ ਹੀ ਨਹੀ ਗਈ। ਓਸੇ ਹੀ ਸਕੂਲ ਵਿਚ ਮੈਂ ਕਿਸੇ ਹੋਰ ਮਾਸਟਰ ਨਾਲ ਜਦੋਂ ਇਸ ਗਲ ਦਾ ਗਿਲਾ ਕੀਤਾ ਤਾਂ ਉਸ ਨੇ ਦੱਸਿਆ ਕਿ ਵਿਰੋਧੀ ਮਾਸਟਰ ਕਮਿਊਨਿਸਟ ਹੈ। 
17.ਤੁਹਾਡੀਆਂ ਗੱਲਾਂ ਤਾਂ ਠੀਕ ਹਨ ਪਰ ਮੇਰਾ ਮੰਨ ਅੰਦਰੋ ਨਹੀ ਮੰਨਦਾ ਕਿ ਅਬਾਦੀ ਵਧੇ
ਇਕ ਪ੍ਰਿਸੀਪਲ ਨੇ ਸਾਨੂੰ ਇਹ ਗਲ ਕਹੀ। ਅਸੀ ਓਨਾਂ ਨੂੰ ਫਿਰ ਆਖਰੀ ਸਵਾਲ ਕੀਤਾ ਕਿ ਮਾਸਟਰ ਜੀ ਤੁਹਾਨੂੰ ਪੈਦਾ ਕਰਕੇ ਤੁਹਾਡੇ ਮਾਪਿਆਂ ਠੀਕ ਕੀਤਾ ਕਿ ਗਲਤ ਕੀਤਾ? ਕੀ ਤੁਹਾਡੇ ਆਉਣ ਨਾਲ ਅਬਾਦੀ ਵਧੀ ਸੀ ਜਾਂ ਘਟੀ ਸੀ? ਮਾਸਟਰ ਜੀ ਨੂੰ ਕੋਈ ਜਵਾਬ ਨਾਂ ਆਉੜਿਆ। ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਜਦੋ ਅਸੀ ਗਰਭ ਵਿਚ ਕਿਸੇ ਬੱਚੇ ਨੂੰ ਖਤਮ ਕਰ ਰਹੇ ਹੁੰਦੇ ਆ ਤਾਂ ਆਉਣ ਵਾਲਾ ਕੋਈ ਪ੍ਰਿਸੀਪਲ ਮਾਰ ਰਹੇ ਹੁੰਦੇ ਆ, ਕੋਈ ਡਾਕਟਰ ਕੋਈ ਇੰਜੀਅਰ, ਕੋਈ ਮਜਦੂਰ, ਕੋਈ ਕਿਸਾਨ, ਕੋਈ ਸਿਪਾਹੀ ਕੋਈ ਡਰਾਈਵਰ, ਕੋਈ ਮਾਂ ਕੋਈ ਪਿਓ। ਜੀਵਨ ਵਿਚ ਹਰ ਖੇਤਰ ਦੇ ਬੰਦੇ ਦੀ ਅਹਿਮੀਅਤ ਹੈ । ਕੋਈ ਇਨਸਾਨ ਵਾਧੂ ਨਹੀ। ਕੀ ਤੁਸੀ ਮਜਦੂਰ ਦੇ ਬਿਨਾਂ ਕੋਠੀ ਬਣਾ ਸਕਦੇ ਹੋ? ਕੀ ਤੁਹਾਨੂੰ ਡਰਾਈਵਰਾਂ ਦੀ ਜਰੂਰਤ ਨਹੀ ? ਕੀ ਡਾਕਟਰ ਦੀ ਜਰੂਰਤ ਨਹੀ?
ਜਦੋਂ ਗਰਭ ਵਿਚ ਤੁਸੀ ਇਨਸਾਨ ਖਤਮ ਕਰ ਰਹੇ ਹੁੰਦੇ ਹੋ ਤੁਹਾਨੂੰ ਕੀ ਪਤਾ ਕਿ ਕਿੰਨੇ ਅਹਿਮ ਇਨਸਾਨ ਨੂੰ ਤੁਸਾਂ ਮਾਰ ਦਿਤਾ। ਤੁਹਾਡੀ ਆਤਮਾ ਤੇ ਬੋਝ ਰਹਿਣਾ ਹੀ ਰਹਿਣਾ ਹੈ ਜੇਕਰ ਤੁਸੀ ਹੈਵਾਨ ਨਹੀ ਹੋ ਤਾਂ। ਸ਼ਾਸਤਰਾਂ 'ਚ ਆਉਦਾ ਹੈ ਕਿ ਇਨਸਾਨ ਨੂੰ ਮਾਰਨਾ ਸਭ ਤੋਂ ਵੱਡਾ ਪਾਪ ਹੈ, ਇਹ ਹਿੰਦੂਮਤ, ਈਸਾਈਮਤ, ਬੁਧਮਤ, ਤੇ ਇਸਲਾਮ ਵੀ ਮੰਨਦਾ ਹੈ ਪਰ ਸਿੱਖੀ ਤਾਂ ਮੰਨਦੀ ਹੈ ਕਿ ਹਰ ਜੀਅ ਰੱਬ ਦੀ ਜੋਤ ਹੁੰਦਾ ਹੈ।
ਪੰਜਾਬੀਆਂ ਰੱਬ ਦੀ ਬਖਸ਼ਸ਼ਾਂ ਮੋੜੀਆਂ
ਇਹ ਕੋਈ ਸੁਆਣੀ ਹੀ ਦਸ ਸਕਦੀ ਹੈ ਕਿ ਗਰਭ ਵਿਚ ਬੱਚੇ ਨੂੰ ਪਾਲਣਾ ਕਿੰਨਾ ਮਸਤੀ ਭਰਿਆ ਸਮਾਂ ਹੁੰਦਾ ਹੈ। ਓਹ ਮਸਤੀ ਜਿਹੜੀ ਲੋਕੀ ਬੋਤਲਾਂ ਪੀ ਪੀ ਕੇ ਲਭਦੇ ਹਨ ਮਾਂ ਓਸ ਤੋਂ ਵੀ ਵੱਡਾ ਅਨੰਦ ਪੂਰੇ 9 ਮਹੀਨੇ ਮਾਣਦੀ ਹੈ। ਜਨਮ ਸਮੇਂ ਜੋ ਕਸ਼ਟ ਆਉਦਾ ਹੈ ਉਸ ਵਿਚ ਵੀ ਮਿੱਠਾ ਮਿੱਠਾ ਅਨੰਦ ਹੁੰਦਾ ਹੈ। ਦੁਨੀਆਂ ਵਿਚ ਇਹ ਮੰਨੀ ਹੋਈ ਗਲ ਹੈ ਕਿ ਬੱਚੇ ਨੂੰ ਪਾਲਣਾ ਜੀਵਨ ਦਾ ਸਭ ਤੋਂ ਖੂਬਸੂਰਤ ਤੇ ਅਨੰਦਮਈ ਮੌਕਾ ਹੁੰਦਾ ਹੈ। ਬੱਚਾ ਇਨਸਾਨ ਦੇ ਖਿਡੌਣੇ ਦੀ ਤਰਾਂ ਵਿਚਰਦਾ ਹੈ। ਪਿਆਰ ਲੈਦਾ ਤੇ ਪਿਆਰ ਲਟਾਉਦਾ। ਇਹ ਹੁੰਦਾ ਹੀ ਸਭ ਕੁਝ ਕੁਦਰਤੀ ਹੈ। ਜੇ ਬੱਚਾ ਪਿਆਰਾ ਨਹੀ ਲਗੇਗਾ ਤਾਂ ਕੋਈ ਉਸ ਨੂੰ ਪਾਲੇਗਾ ਹੀ ਨਹੀ। ਖਿੱਚ ਕੁਦਰਤ ਨੇ ਹੀ ਪਾਈ ਹੈ। ਦੇਖੋ ਭੈੜੀ ਜਿਹੀ ਅਵਾਰਾ ਕੁੱਤੀ ਦੇ ਕਤੂਰੇ ਕਿੰਨੇ ਪਿਆਰੇ ਲਗਦੇ ਹਨ।


 ਡਾਕਟਰ ਰੁੱਥ ਬਰਿਸਟਰ ਲਿਖਦੀ ਹੈ ਕਿ,


"ਮੈ ਸਮਝਦੀ ਹਾਂ ਕਿ ਗਰਭ ਅਵਸਥਾ ਔਰਤ ਦੇ ਜੀਵਨ ਦਾ ਸਭ ਖੂਬਸੂਰਤ ਸਮਾਂ ਹੁੰਦਾ ਹੈ। ਨਹੁੰ ਲੰਮੇ ਤੇ ਮਜਬੂਤ ਹੋ  ਜਾਂਦੇ ਹਨ, ਵਾਲ ਲੰਮੇ ਤੇ ਮੋਟੇ ਤੇ ਪੀਡੇ ਹੋ ਜਾਂਦੇ ਹਨ। ਚਿਹਰੇ ਤੇ ਖਾਸ ਚਮਕ ਆਉਦੀ ਹੈ ਜਿਸ ਬਾਰੇ ਆਮ ਗੱਲਾਂ ਕਰਦੇ ਹਨ ਲੋਕ। ਸਾਡੀ ਚਮੜੀ ਦੀ ਹਾਲਤ  ਵਧੀਆ ਹੋ ਜਾਂਦੀ ਹੈ। ਸ਼ੁਰੂ ਦੇ ਮਹੀਨਿਆਂ ਵਿਚ ਕਾਮ ਦੀ ਖਿੱਚ ਕੁਝ ਜਿਆਦਾ ਹੀ ਵਧ ਜਾਂਦੀ ਹੈ। ਜਿੰਦਗੀ ਅਨੰਦਮਈ ਹੋ ਜਾਂਦੀ ਹੈ।"

ਬੱਚੇ ਦੇ ਜਨਮ ਬਾਦ ਘਰ ਵਿਚ ਜਿਹੜਾ ਪ੍ਰੇਮ ਦਾ ਫੁਲ ਖੁਸ਼ਬੂ ਖਿਲਾਰਦਾ ਹੈ ਪੂਰਾ ਟੱਬਰ ਗੱਦ ਗੱਦ ਹੋ ਉਠਦਾ, ਉਨੂੰ ਚੁੰਮਦਾ ਚੱਟਦਾ ਵਾਰੀ ਵਾਰੀ ਜਾਂਦਾ। ਬੰਦਾ ਗਰੀਬੀ, ਅਮੀਰੀ ਆਕੜ ਦੁੱਖ ਦਰਦ ਦੋ ਮਿੰਟ ਵਾਸਤੇ ਭੁਲ ਜਾਂਦਾ ਜਦੋ ਉਸ ਗੁਲਾਬ ਦੀ ਮੁਸਕਰਾਹਟ ਦਾ ਸਾਹਮਣਾ ਕਰਦਾ। ਜਿਹਾ ਜਾਂਦਾ ਜਿਸ ਟੱਬਰ ਵਿਚ ਬੱਚਾ ਖੇਡਦਾ ਹੋਵੇ ਉਸ ਵਿਚ ਕਦੀ ਬਲੱਡ ਪ੍ਰੈਸ਼ਰ ਜਿਹੀਆਂ ਅਲਾਮਤਾਂ ਨਹੀ ਆਉਦੀਆਂ।ਤੁਸੀ ਕਦੀ ਨਹੀ ਸੁਣਿਆ ਹੋਵੇਗਾ ਕਿ ਦੁੱਧ ਚੁੰਘਾਉਦੀ ਮਾਂ ਨੂੰ ਬਲੱਡ ਪ੍ਰੈਸ਼ਰ ਦਾ ਨੁਕਸ ਹੈ।

ਅੰਞਾਣਾ ਦੋ ਸਾਲ ਦਾ ਹੋਇਆ ਉਸ ਨੇ ਪਹਿਲੀ ਵਾਰੀ ਤੁਹਾਡੇ ਕਹਿਣੇ ਨੂੰ ਅਮੋੜ ਦਿਤਾ ਤੇ ਆਪਣੀ ਅਜਾਦ ਹਸਤੀ ਹੋਣ ਦਾ ਤੁਹਾਨੂੰ ਅਹਿਸਾਸ ਵੀ ਕਰਾ ਦਿਤਾ। ਕਿ ਪ੍ਰਮਾਤਮਾ ਨੇ ਉਨੂੰ ਜਿਹੜਾ ਭੇਜਿਆ ਹੈ ਉਸ ਦਾ (ਬੱਚੇ) ਆਪਣਾ ਇਕ ਮਕਸਦ ਹੈ। ਦੋ ਮਿੰਟ ਲਈ ਤੁਹਾਨੂੰ ਗੁੱਸਾ ਵੀ ਆਇਆ ਫਿਰ ਉਸਦੀ ਤੋਤਲੀ ਜਿਹੀ ਆਂ..ਆਂ..ਉਂ..ਉਂ ਅੱਗੇ ਤੁਹਾਡਾ ਮੋਹ ਬਿਹਬਲ ਹੋ ਜਾਂਦਾ ਹੈ। ਕਿਤੇ ਸੂਝਵਾਨ ਗਿਆਨਵਾਨ ਮਾਪਿਆਂ ਨੂੰ ਹੀ ਇਹ ਅਹਿਸਾਸ ਹੋ ਪਾਉਦਾ ਹੈ ਕਿ ਬੱਚਾ ਆਪਣੀ ਕਿਸਮਤ ਨਾਲ ਲੈ ਕੇ ਆਇਆ ਹੈ।

ਸੱਚ ਮੁੱਚ ਬੱਚਾ ਪਾਲਣਾ, ਉਨੂੰ ਵੱਡੇ ਹੁੰਦੇ ਦੇਖਣਾ, ਉਨੂੰ ਮਹਿਸੂਸ ਕਰਨਾਂ ਬੜਾ ਸੁਖਦਾਇਕ ਲਮਹਾ ਹੈ। ਜਿਹੜਾ ਸਿਰਫ ਭਾਗਾਂ ਵਾਲਿਆਂ ਮਾਪਿਆਂ ਨੂੰ ਮਿਲਦਾ ਹੈ। ਦੂਸਰੇ ਤਾਂ ਗਿਣਤੀਆਂ ਮਿਣਤੀਆਂ ਕਰਦੇ ਹੀ ਜਵਾਨੀ ਟਪਾ ਲੈਂਦੇ ਹਨ... ਹਾਇ ਜੀ ਦੋ ਹੋ ਗਏ ਨੇ, ਮਹਿਗਾਈ ਬੜੀ ਹੈ, ਸਕੂਲ ਬੜੇ ਮਹਿੰਗੇ ਨੇ ਸਰਕਾਰੀ 'ਚ ਪਾਵਾਂਗੇ ਤਾਂ ਟੌਹਰ ਨਹੀ ਬਣਨਾ। ਘਰ ਦੇ ਲਾਗੇ ਜਿਹੜਾ ਸਕੂਲ ਹੈ ਉਹਦੇ ਵਿਚ ਵੀ ਨਹੀ ਪਾਉਣਾ ਕਿਉਕਿ ਸਵੇਰੇ ਜੇ ਬੱਸ ਤੇ ਬੱਚਾ ਸਕੂਲ ਨਾਂ ਗਿਆ ਤਾਂ ਸਾਡਾ ਟੌਹਰ ਸਵਾਹ ਬਣਨਾ ਹੈ। ਇਕ ਹੀ ਬਹੁਤ ...।
ਅਜ ਇਸ ਮਜਮੂਨ (ਪੇਰਂਟਿੰਗ) ਤੇ ਲਿਖਦਿਆਂ ਮੈਨੂੰ ਬਟਾਲੇ ਦੀਆਂ ਗਲੀਆਂ ਵਾਲੀ ਖਿਲਰੇ ਝਾਟੇ ਵਾਲੀ ਉਹ ਸ਼ਦੈਣ ਮਾਸਟਰਨੀ ਮਾਂ ਯਾਦ ਆ ਰਹੀ ਹੈ ਜਿਦਾ ਇਕੋ ਇਕ ਲਾਲ ਸੜ੍ਹਕ ਹਾਦਸੇ ਵਿਚ ਰਬ ਨੂੰ ਪਿਆਰਾ ਹੋ ਗਿਆ ਸੀ।
ਮੋਟਾ ਬੰਦਾ ਤੇ ਅਮਲੀ ਬੱਚਾ ਪੈਦਾ ਨਹੀ ਕਰ ਸਕਦੇ
ਅੱਜ ਅਸੀ ਦੇਖਦੇ ਹਾਂ ਕਿ ਪੰਜਾਬੀ ਗਭਰੂ ਵੇਖਣ ਨੂੰ ਮੋਟੇ ਤਗੜੇ ਹਨ। ਪਰ ਪੈਦਾਇਸ਼ ਕਰਨ ਵਿਚ ਕਮਜੋਰ ਹੋ ਗਏ ਹਨ। ਇਸ ਦਾ ਮੁਖ ਕਾਰਨ ਨਸ਼ਾ ਹੈ। ਯਾਦ ਰੱਖੋ ਸ਼ਰਾਬ ਪੀਣ ਵਾਲਾ ਬਂੰਦਾ ਜਾਂ ਕੋਈ ਵੀ ਅਮਲੀ ਬੱਚੇ ਪੈਦਾ ਕਰਨ ਦੇ ਪੱਖ ਤੋਂ ਬੇਹੱਦ ਅਸਮਰਥ ਤੇ ਕਮਜੋਰ ਹੋ ਜਾਂਦਾ ਹੈ। ਉਸਦੇ ਵੀਰਜ ਵਿਚ ਸ਼ਕਰਾਣੂ ਹੀ ਘੱਟ ਹੋ ਜਾਂਦੇ ਹਨ। ਇਹੋ ਹਾਲ ਜਿਆਦਾ ਮੋਟੇ ਬੰਂਦੇ ਦਾ ਹੁੰਦਾ ਹੈ। ਡਾਕਟਰੀ ਅਸੂਲ ਮੁਤਾਬਿਕ ਦੋਨੋਂ ਕਿਸਮ ਦੇ ਲੋਕ ਪੈਦਾਇਸ਼ ਤੋਂ ਅਸਮਰਥ ਹੋ ਜਾਦੇ ਹਨ।
ਪੰਜਾਬੀ ਮੁਟਿਆਰਾਂ ਵੀ ਗਲਤ ਪ੍ਰਾਪੇਗੰਡੇ ਸਦਕਾ ਪ੍ਰਵਾਰ ਨਿਯੋਜਨ ਦੇ ਨਵੇਂ ਨਵੇ ਤਰੀਕੇ ਅਖਤਿਆਰ ਕਰ ਰਹੀਆਂ ਹਨ। ਅਜਿਹੀਆਂ ਹੱਡ ਹਰਾਮੀ ਹੋ ਗਈਆਂ ਹਨ ਕਿ ਬੱਚੇ ਦੀ ਪਰਵ੍ਰਿਸ਼ ਕਰਨਾਂ ਬੋਝ ਸਮਝਣ ਲਗ ਪਈਆਂ ਹਨ। ਓਧਰ ਖੁਰਾਕਾਂ ਜਿਆਦਾ ਹੋ ਗਈਆਂ ਹਨ। ਕੁਦਰਤ ਦਾ ਨਿਯਮ ਹੈ ਜਦੋਂ ਜੀਵ ਨੂੰ ਖੁਰਾਕ ਜਿਆਦਾ ਮਿਲਦੀ ਹੈ ਉਦੋਂ ਉਹ ਪੈਦਾਇਸ਼ ਕਰਦਾ ਹੈ। ਕਾਮ ਦਾ ਸਿੱਧਾ ਸਬੰਧ ਖੁਰਾਕ ਨਾਲ ਹੁੰਦਾ ਹੈ। ਪਰ ਪੰਜਾਬੀਆਂ ਦੀ ਬਦਕਿਸਮਤੀ ਇਹ ਮਜੇ ਲੱਭਣ ਖਾਤਰ ਕਾਮ ਵਲ ਜਾਂਦੇ ਹਨ। ਕੀ ਕਦੀ ਮਜੇ ਨਾਲ ਕੋਈ ਤ੍ਰਿਪਤ ਹੋਇਆ ਹੈ? ਕੁਦਰਤ ਨੇ ਤਾਂ ਇਹ ਖਿੱਚ ਪੈਦਾ ਕੀਤੀ ਹੋਈ ਹੈ ਕਿ ਜੀਅ ਪੈਦਾ ਹੁੰਦੇ ਰਹਿਣ। 
ਨਸ਼ਿਆਂ 'ਚ ਪੰਜਾਬ ਦਾ ਪਹਿਲਾ ਨੰਬਰ
ਅੱਜ ਪੰਜਾਬ ਦੁਨੀਆ ਦਾ ਇਕ ਅਜਿਹਾ ਖੇਤਰ ਬਣ ਗਿਆ ਹੈ ਜਿਸ ਵਿਚ ਸਭ ਤੋਂ ਜਿਆਦਾ ਨਸ਼ਿਆਂ ਦਾ ਸੇਵਨ ਹੋ ਰਿਹਾ ਹੈ। ਖੁਦ ਪੰਜਾਬ ਸਰਕਾਰ ਦੇ ਕਰ ਯੋਗ ਬਜਟ ਦਾ 1/3 ਨਸ਼ਿਆਂ ਤੋ
+++24+++
ਆ ਰਿਹਾ ਹੈ।ਇਸ ਸਭ ਦੇ ਬਾਵਜੂਦ ਅੱਜ ਅਕਾਲੀ ਤੇ ਕਾਂਗਰਸੀ ਨੇਤਾ ਚੋਣਾਂ ਮੋਕੇ ਲੋਕਾਂ ਵਿਚ ਨਸ਼ੇ ਵਰਤਾ ਰਹੇ ਹਨ।
ਧੀ ਦਾ ਗਰਭ ਵਿਚ ਹੀ ਘਾਣ ਜਰੂਰ ਹੋਇਆ ਹੈ ਮੁੰਡੇ ਨਹੀ ਮਾਰੇ?
ਇਹ ਸੋਚਣਾ ਵੀ ਗਲਤ ਹੈ। ਦੋ ਬੱਚਿਆਂ ਤੋਂ ਬਾਦ ਜਿਹੜਾਂ ਵੀ ਗਰਭ ਵਿਚ ਆਇਆ ਉਹ ਖਤਮ ਹੋ ਗਿਆ। ਮੱਤ ਤੇ ਅਜਿਹਾ ਪੜਦਾ ਪਿਆ, ਗਰਭ ਖਤਮ ਕਰਕੇ ਗੰਦੀ ਨਾਲੀ ਵਿਚ ਰੋੜ ਦਿਤਾ ਜਾਂਦਾ ਰਿਹਾ। ਏਨੀ ਬੇਕਦਰੀ ਕੀਤੀ ਇਨਸਾਨੀ ਜਾਨ ਦੀ। ਵਾਹਿਗੁਰੂ ਸਾਡਾ ਗੁਨਾਹ ਮਾਫ ਕਰੇ। ਅਸਾਂ ਸਾਰਿਆਂ ਪੰਜਾਬੀਆਂ ਇਹ ਗੁਨਾਹ ਕੀਤਾ ਤੇ ਕਰਵਾਇਆਂ ਸਰਕਾਰ ਨੇ ਪ੍ਰਾਪੋਗੰਡਾ ਕਰਕੇ। ਨਾਲੇ ਕਸੂਰ ਹੈ ਸਾਡੀ ਲੀਡਰਸ਼ਿਪ ਦਾ ਜਿਸਨੇ ਕੌਮ ਦਾ ਮਾੜਾ ਚੰਗਾ ਸੋਚਣਾ ਹੁੰਦਾ ਹੈ, ਤੇ ਓਧਰ ਲਿਖਾਰੀ ਲੀਡਰ ਨੂੰ ਸੇਧ ਦਿੰਦਾ ਹੈ। ਪਰ ਸਾਡੀ ਬਦਕਿਸਮਤ ਸਾਡਾ ਲਿਖਾਰੀ ਨਾਸਤਕ ਬਣ ਗਿਆ। ਸੋ ਮੁੜ ਚਿੜ ਕੇ ਗਲ ਲਿਖਾਰੀਆਂ ਤੇ ਆ ਪੈਂਦੀ ਹੈ ਤੇ ਅਸੀ ਵੀ ਲਿਖਾਰੀ ਹਾਂ ਤੇ ਇਕਬਾਲ ਕਰਦੇ ਹਾਂ ਕਿ ਸਭ ਤੋਂ ਵੱਡੇ ਗੁਨਾਹਗਾਰ ਅਸੀ ਹਾ। ਤੇ ਜੋ  ਗਲਤ ਨੀਤੀਆਂ ਸਰਕਾਰਾਂ ਘੜ ਰਹੀਆਂ ਸਨ ਅਸਾਂ ਲੋਕਾਂ ਨੇ ਓਨਾਂ ਖਿਲਾਫ ਅਵਾਜ ਨਾਂ ਉਠਾਈ। ਸੋ ਵੀਰੋ ਤੇ ਭੈਣੋ ਅੱਜ ਤੋਂ ਤਹੱਈਆ ਕਰ ਲਓ ਕਿ ਕੁਦਰਤ ਦੇ ਕੰਮ ਵਿਚ ਬਿਲਕੁਲ ਦਖਲ ਨਹੀ ਦੇਣਾ।
21.ਜੇ ਇਹ ਗਲ ਸੱਚੀ ਹੈ ਤਾਂ ਅਕਾਲ ਤਖਤ ਦੇ ਜਥੇਦਾਰ ਹੁਕਮਨਾਮਾ ਕਿਓ ਨਹੀ ਜਾਰੀ ਕਰਦੇ?
ਇਹ ਸਵਾਲ ਵੱਡੀ ਅਹਿਮੀਅਤ ਵਾਲਾ ਹੈ। ਪਰ ਸਾਡੇ ਜਥੇਦਾਰ ਵੀ ਸਾਡੇ ਵਿਚੋ ਹੀ ਹਨ ਸਾਡੇ ਵਰਗੀ ਹੀ ਸੋਚ ਰਖਦੇ ਹਨ। ਜੇ ਸੰਗਤ ਦਾ ਦਬਾਅ ਬਣੇਗਾ ਤਾਂ ਆਪੇ ਹੁਕਮਨਾਮਾ ਵੀ ਜਾਰੀ ਹੋ ਜਾਏਗਾ। ਜਥੇਦਾਰ ਨੇ ਬਹੁਗਿਣਤੀ ਸੰਗਤ ਦੀ ਸੋਚ ਦੇ ਅਨੁਕੂਲ ਚਲਣਾ ਹੁੰਦਾ ਹੈ।
ਫਿਰ ਵੀ ਆਓ ਆਪਾਂ ਇਸ ਲੇਖ ਰਾਂਹੀ ਜਥੇਦਾਰ ਸਾਹਿਬ ਨੂੰ ਬੇਨਤੀ ਕਰੀਏ ਕਿ ਉਹ ਕੌਮ ਨੂੰ ਸੁਚੇਤ ਕਰ ਦੇਣ।
ਸੋ ਇਕ ਪਾਸੇ ਸਿੱਖ ਹਨ ਜੋ ਆਪਣਾ ਖੋਜ ਖੁਰਾ ਹੀ ਮਿਟਾਉਣ ਤੇ ਤੁਲੇ ਹੋਏ ਨੇ। ਦੂਸਰੇ ਪਾਸੇ ਮੁਸਲਮਾਨ ਲੋਕ ਭਾਰਤ ਵਿਚ ਗਰੀਬ ਹਨ ਪਰ ਉਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਤੇ ਲੋਕਤੰਤਰ ਵਿਚ ਵੋਟਾਂ ਦੀ ਗਿਣਤੀ ਨਾਲ ਹੀ ਫੈਸਲੇ ਹੁੰਦੇ ਹਨ। ਮੁਸਲਮਾਨ ਲੀਡਰ ਮਹਿਸੂਸ ਕਰਦੇ ਹਨ ਕਿ ਉਨਾਂ ਦੀ ਕੌਮ ਭਵਿਖ ਵਾਸਤੇ ਪੂਰੀ ਤਰਾਂ ਸੁਰੱਖਿਅਤ ਹੈ ਤੇ ਉਹ ਕਿਸੇ ਵੇਲੇ ਵੀ ਆਪਣੀ ਰਾਜਸੀ ਹਾਲਤ ਬਿਹਤਰ ਕਰ ਸਕਦੇ ਹਨ। ਹਿੰਦੂ ਕੱਟੜਪੰਥੀ ਜਥੇਬੰਦੀ ਆਰ ਐਸ ਐਸ ਤਾਂ ਦੁਹਾਈ ਦੇ ਰਹੀ ਕਿ ਭਾਰਤ ਵਿਚ ਮੁਸਲਮਾਨਾਂ ਦਾ ਰਾਜ ਹੋ ਜਾਣਾਂ ਹੈ। ਪਰ ਉਹ ਨਾਲ ਨਫਰਤ ਦਾ ਪਾਠ ਪੜਾਉਦੇ ਹਨ। ਸਾਡਾ ਧਰਮ ਸਰਬੱਤ ਤ ਦਾ ਭਲਾ ਮੰਗਦਾ ਹੈ ਅਸਾਂ ਆਪਣੀ ਕੌਮ ਦੀ ਗਲ ਕਰਨੀ ਹੈ।
ਸਾਨੂੰ ਜਾਗਣ ਦੀ ਜਰੂਰਤ ਹੈ ਕਿਉਕਿ ਹੁਕਮਰਾਨ ਪਾਰਟੀਆਂ ਪੰਜਾਬੀਆਂ ਨਾਲ ਵੱਡਾ ਵਿਤਕਰਾ ਕਰ ਰਹੀਆਂ ਹਨ।
ਵਿਤਕਰੇ ਦੀ ਇੰਤਹਾ ਦੇਖੋ  ਪੰਜਾਬ ਦੇ ਗਵਾਂਢੀ ਸੂਬਿਆਂ ਜਿਵੇ ਕਿ 1.ਜੰਮੂ ਕਸ਼ਮੀਰ, 2.ਹਿਮਾਚਲ, 3.ਉਤਰਾਖੰਡ ਆਦਿ ਵਿਚ ਪੰਜਾਬੀ ਲੋਕ ਜਮੀਨ ਜਾਇਦਾਦ ਨਹੀ ਬਣਾ ਸਕਦੇ ਪਰ ਪੰਜਾਬ ਵਿਚ ਗੈਰ ਪੰਜਾਬੀਆਂ ਨੂੰ ਜਾਇਦਾਦਾਂ ਖਰੀਦਣ ਦੀ ਖੁੱਲ ਹੈ। 4.ਰਾਜਸਥਾਨ ਵਿਚ ਤਾਂ ਸਰਕਾਰ ਨੇ ਬਿਨਾਂ ਕੋਈ ਕਨੂੰਨ ਬਣਾਇਆਂ ਇਕ ਸਰਕਾਰੀ ਹੁਕਮ ਨਾਲ ਹੀ ਪੰਜਾਬੀਆਂ ਨੂੰ ਪੰਜਾਬ ਵਿਚ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੀ ਹੈ। ਜਿਲਾ ਮੈਜਿਸਟਰੇਟਾਂ ਨੂੰ ਅਜਿਹੇ ਹੁਕਮ ਕਰ ਦਿਤੇ ਗਏ ਹਨ।
ਗਵਾਂਢ ਵਿਚ ਟੈਕਸਾਂ ਤੋਂ ਛੋਟ ਦੇ ਦਿਤੀ ਗਈ ਹੈ
ਇਨ੍ਹਾਂ ਸੂਬਿਆ ਨੇ ਪੰਜਾਬ ਦੀ ਸਨੱਅਤ ਨੂੰ ਆਪਣੇ ਵਲ ਖਿਚਣ ਖਾਤਰ ਕੇਂਦਰ ਸਰਕਾਰ ਦੀ ਸਹਿਮਤੀ ਸਦਕਾ ਅਨੇਕਾਂ ਰਿਆਇਤਾ ਦਿੱਤੀਆਂ ਹੋਈਆ ਹਨ ਜਿਵੇ ਸੇਲ ਟੈਕਸ, ਇਨਕਮ ਟੈਕਸ, ਐਕਸਾਈਜ, ਚੂਗੀ ਤੋਂ ਪੂਰੀ ਮਾਫੀ ਹੈ ਬਿਜਲੀ ਸਸਤੀ ਤੇ ਜਮੀਨ ਮੁਫਤ ਦਿੱਤੀ ਜਾ ਰਹੀ ਹੈ। ਪਿਛਲੇ 10 ਸਾਲ ਦੇ ਅਰਸੇ ਵਿਚ ਕੋਈ 50,000 ਕਾਰਖਾਨਾ ਇਕਾਈਆਂ ਬੰਦ ਹੋਈਆਂ ਹਨ। ਅੰਮ੍ਰਿਤਸਰ ਦਾ ਬਟਾਲਾ ਰੋਡ ਤੇ ਛੇਹਰਟਾ ਦੇ ਕੋਈ 35000 ਕਾਰਖਾਨੇ ਬੰਦ ਕਰਵਾ ਦਿਤੇ ਗਏ ਹਨ। ਇਕ ਬੜਾ ਦਿਲਚਸਪ ਕੇਸ ਸਾਹਮਣੇ ਆਇਆ ਕਿ ਪਾਬੰਦੀਆਂ ਦੇ ਬਾਵਜੂਦ ਅੰਮ੍ਰਿਤਸਰ ਦੀ ਕਪੜਾ ਪ੍ਰੋਸਿਸਿੰਗ ਸਨਅਤ ਚਲ ਰਹੀ ਸੀ। ਓਨੂੰ ਖਤਮ ਕਰਨ ਖਾਤਰ ਇਥੋਂ ਦੇ ਕਾਰਖਾਨਾ ਯੂਨੀਅਨ ਦੇ ਲੀਡਰਾਂ ਕੋਲੋ ਦਸਖਤ ਕਰਵਾ ਲਏ ਤੇ ਬਾਦ ਵਿਚ ਐਕਸਾਈਜ ਡਿਊਟੀ ਕੁਝ ਇਸ ਤਰਾਂ ਕਰ ਦਿਤੀ ਗਈ ਜਿਸ ਦਾ ਫਾਇਦਾ ਪੰਜਾਬੀਆਂ ਨੂੰ ਨਾਂ ਹੋਵੇ। ਸਨਅਤ ਬੰਦ ਹੋ ਗਈ ਜਾਂ ਹਿਜਰਤ ਕਰ ਗਈ। ਕਾਰਖਾਨਿਆਂ ਦੇ ਥਾਂ ਪੈਲਸ ਬਣ ਗਏ ਹਨ। ਪਰ ਸਾਡੇ ਬਾਦਲ ਤੇ ਕੈਪਟਨ ਇਸ ਮਸਲੇ ਤੇ ਚੁੱਪ ਹਨ।
ਹੜਾਂ ਵੇਲੇ ਦਰਿਆ ਪੰਜਾਬ ਦੇ ਤੇ ਸੋਕੇ ਵੇਲੇ ਹਰਿਆਣਾ ਰਾਜਸਥਾਨ ਦੇ
ਇਕ ਸਾਜਸ਼ ਦੇ ਤਹਿਤ ਕਿਸਾਨਾਂ ਨੂੰ  ਮੁਫਤ ਬਿਜਲੀ ਦਿੱਤੀ ਜਾ ਰਹੀ ਏ ਤਾਂ ਕਿ ਨਹਿਰੀ ਪਾਣੀ ਵਲ ਇਨਾਂ ਦਾ ਧਿਆਨ ਨਾਂ ਜਾਵੇ। ਤੇ ਨਹਿਰੀ ਪਾਣੀ ਬਹੁਤਾ ਹਰਿਆਣੇ ਤੇ ਰਾਜਸਥਾਨ ਨੂੰ  ਦੇ ਦਿਤਾ ਗਿਆ ਹੈ।  ਜਦ ਕਿ ਹੜ੍ਹਾਂ ਵੇਲੇ ਦਰਿਆਵਾਂ ਦੀ ਮਾਰ ਪੰਜਾਬ ਨੂੰ ਪੈਦੀ ਹੈ। ਨਤੀਜਾ ਭੁਗਤਣ ਲਈ ਪੰਜਾਬੀ ਲੋਕ ਤਿਆਰ ਹੋ ਜਾਣ ਕਿਉਕਿ ਹਰ ਸਾਲ ਪਾਣੀ ਦੀ ਤਹਿ ਡੇਢ ਫੁਟ ਥੱਲੇ ਜਾ ਰਹੀ ਹੈ ਤੇ ਅਗਲੇ 20 ਕੁ ਸਾਲਾਂ ਤਕ ਜਮੀਨ ਹੇਠਲਾ ਪਾਣੀ ਖਤਮ ਹੋ ਜਾਣਾ ਹੈ। ਪ੍ਰਧਾਨ ਮੰਤਰੀ ਵਾਜਪੇਈ ਨੇ ਤਾਂ ਇਕ ਵੇਰਾਂ ਜਨਤਕ ਬਿਆਨ ਹੀ ਦੇ ਦਿਤਾ ਕਿ ਅਗਲਾ ਯੁੱਧ ਪਾਣੀ ਤੋਂ ਹੋਵੇਗਾ।
ਪੰਜਾਬੀ ਬੋਲੀ ਨੂੰ ਨੁੱਕਰੇ ਲਾ ਦਿਤਾ ਗਿਆ ਹੈ
ਪੰਜਾਬੀ ਭਾਸ਼ਾ ਨੂੰ ਸਰਕਾਰੀ ਤੌਰ ਤੇ ਨਕਾਰ ਦਿਤਾ ਗਿਆ ਹੈ।ਪੰਜਾਬ ਦੀ ਰਾਣੀ ਪੰਜਾਬ ਵਿਚ ਹੀ ਗੋਲੀ ਬਣਾ ਦਿਤੀ ਗਈ ਹੈ। ਵੀਚਾਰੀ ਦੀ ਮੀਡੀਏ ਵਿਚ ਤਰਸਯੋਗ ਹਾਲਤ ਬਣੀ ਹੋਈ ਹੈ।ਪੰਜਾਬ ਵਿਚ ਗੈਰ ਪੰਜਾਬੀ ਅਖਬਾਰਾਂ ਦਾ ਚਲਨ ਪੰਜਾਬੀ ਅਖਬਾਰਾਂ ਨਾਲੋ ਵੱਧ ਹੋ ਚੁੱਕਾ ਹੈ। ਓਧਰ ਸ਼ਹਿਰਾਂ ਦੇ ਬਹੁਤੇ ਸਕੂਲਾਂ ਵਿਚ ਪੰਜਾਬੀ ਤਾਂ ਪੜਾਈ ਹੀ ਨਹੀ ਜਾ ਰਹੀ। ਇਹ ਸਕੂਲ ਸਿੱਧੇ ਹੀ ਦਿੱਲੀ ਬੋਰਡ ਨਾਲ ਜੋੜ ਦਿਤੇ ਗਏ  ਹਨ।
ਪ੍ਰਾਈਵੇਟ ਪੰਜਾਬੀ ਟੀ ਵੀ ਚੈਨਲ ਪੰਜਾਬੀ ਬੋਲੀ ਦਾ ਡੱਟ ਕੇ ਜਲੂਸ ਕੱਢ ਰਹੇ ਨੇ।ਪੰਜਾਬੀ ਵਿਚ ਸਿਰਲੇਖ ਦੇਣੇ ਤਾਂ ਕਿਤੇ ਰਿਹਾ, ਪ੍ਰੋਗਰਾਮਾਂ ਦੇ ਬੈਨਰ ਵੀ ਅੰਗਰੇਜੀ 'ਚ ਦਿਤੇ ਜਾ ਰਹੇ ਨੇ। ਐਮ ਐਚ ਇਕ ਨਾਂ ਦੇ ਚੈਨਲ ਨੇ ਤੇ ਸੌਂਹ ਖਾਧੀ ਹੋਈ ਆ ਕਿ ਪੰਜਾਬੀ ਦਾ ਲਫਜ਼ ਸਕਰੀਨ ਤੇ ਨਹੀ ਆਉਣ ਦੇਣਾ। ਹਾਂ ਪੀਟੀਸੀ ਨਾਂ ਦਾ ਚੈਨਲ ਕਦੀ ਖਬਰਾਂ ਜਰੂਰ ਸਕਰੀਨ ਥੱਲੇ ਪੰਜਾਬੀ 'ਚ ਲਿਖ ਦਿੰਦਾ ਹੈ। ਪਰ ਬੈਨਰ ਪੰਜਾਬੀ 'ਚ ਨਹੀ ਆਉਣ ਦਿੰਦਾ। ਇਹਨਾਂ ਦੇ ਕਈ ਕੰਪੇਅਰ ਤਾਂ ਇਓ ਲਗਦਾ ਹੈ ਜਿਵੇ ਹਿੰਦੀ ਬੋਲੀ ਨੂੰ ਹੀ ਪੰਜਾਬੀ ਲਹਿਜੇ ਵਿਚ ਬੋਲ ਰਹੇ ਹੋਣ।
ਓਧਰ ਸਰਕਾਰੀ ਪ੍ਰਾਪੇਗੰਡੇ ਦਾ ਅਜਿਹਾ ਅਸਰ ਹੋਇਆ ਹੈ ਕਿ ਅੱਜ ਪੰਜਾਬੀ ਲੋਕ ਆਪਣੀ ਬੋਲੀ ਦੀ ਸ਼ਬਦਾਵਲੀ ਬੋਲਣ ਵਿਚ ਹੀਣ ਭਾਵਨਾ ਸਮਝਣ ਲਗ ਪਏ ਹਨ।ਅੱਜ 'ਧੀ ਪੁੱਤ' ਆਖਦਿਆਂ ਵੀ ਸ਼ਰਮਾਉਦੇ ਹਨ ਕਹਿੰਦੇ ਹਨ “ਜੀ ਅਸੀ ਪੜੇ ਲਿਖੇ ਹਾਂ ਸਾਡਾ ਇਕ ਹੀ ਬੇਟਾ ਤੇ ਇਕ ਹੀ ਬੇਟੀ'।
ਪੰਜਾਬੀਆਂ ਨੂੰ ਅਪੀਲ
ਵੀਰੋ ਤੇ ਭੈਣੋਂ ਜੇ ਤੁਸੀ ਸਾਡੇ ਨਾਲ ਸਹਿਮਤ ਹੋ ਤਾਂ
1.ਹਰ ਪੰਜਾਬੀ (ਬੰਦਾ ਉਮਰ 60 ਸਾਲ ਤੋਂ ਥੱਲੇ ਤੇ ਭੈਣ ਜੋ 50 ਤੋ ਥੱਲ) ਤੇ ਜੋ ਬਲੱਡ ਪ੍ਰੈਸ਼ਰ ਜਿਹੀਆਂ ਅਲਾਮਤਾਂ ਤੋ ਬਚਣਾ ਚਾਹੁੰਦੇ ਹਨ ਉਹ ਪੰਜਾਬੀਆਂ ਤੇ ਅਹਿਸਾਨ ਕਰਨ,  ਇਕ ਇਕ ਹੋਰ ਪੰਜਾਬੀ ਪੁੱਤ ਤੇ ਧੀ ਇਸ ਪੰਜਾਬ ਦੀ ਝੋਲੀ ਵਿਚ ਪਾਏ।
2.ਜਿਹੜੇ ਵੀ ਧਰਮ ਨਾਲ ਸਬੰਧ ਰਖਦੇ ਹੋ ਉਸ ਵਿਚ ਪੱਕੇ ਹੋਵੋ। ਸਿੱਖ ਵੀਰ ਤੇ ਭੈਣਾਂ ਅੱਜ ਤੋਂ ਵਾਇਦਾ ਕਰੋ ਕਿ ਗੁਰਬਾਣੀ ਦੇ ਲੜ ਲਗੋਗੇ। ਯਾਦ ਰਖੋ ਜੇ ਕਿਸੇ ਪੜੇ ਲਿਖੇ ਸਿੱਖ ਨੂੰ ਜੇ ਅਜੇ ਜਪੁਜੀ ਸਾਹਿਬ ਯਾਦ ਨਹੀ ਹੋਇਆ ਤਾਂ ਉਹ ਖੋਖਲਾ ਸਿੱਖ ਹੈ। ਗੁਰਬਾਣੀ ਪਾਠ ਨਾਲ ਬੰਦੇ ਨੂੰ ਫਿਕਰ ਚਿੰਤਾ ਨਹੀ ਲਗਦੀ। ਸੋ ਰੋਜਾਨਾ ਪਾਠ ਕਰੋ। ਜਿਨਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਦੀ ਸ਼ਕਾਇਤ ਹੋ ਚੁੱਕੀ ਹੈ ਉਹ ਦਵਾਈ ਖਾਣਾ ਛੱਡ ਦੇਣ ਤੇ ਸਿਰਫ ਥੰਧਿਆਈ ਭਾਵ ਤੇਲ ਘਿਓ ਵਰਤਣਾ ਬੰਦ ਕਰ ਦਿਓ। ਕਸਰਤ ਸ਼ੁਰੂ ਕਰੋ । ਸੈਰ ਕਰੋ। ਤੁਹਾਡੀ ਤਕਲੀਫ 10 ਦਿਨ ਵਿਚ ਖੰਭ ਲਾ ਕੇ ਉਡ ਜਾਵੇਗੀ। ਯਾਦ ਰਖੋ ਬੀ ਪੀ ਵੱਧ ਖਾਣ ਦੀ ਬੀਮਾਰੀ ਹੈ। ਅੱਗੇ ਤੋ ਕੁਝ ਚਿਰ ਲਈ ਰੋਟੀ ਪਹਿਲਾਂ ਨਾਲੋ ਅੱਧੀ ਕਰ ਦਿਓ। ਪਰ ਸੁਚੇਤ ਰਹੋ। ਜਿਆਦਾ ਤਕਲੀਫ ਹੋਣ ਸਮੇਂ ਸਾਰਾ ਕੁਝ ਡਾਕਟਰ ਦੀ ਸਲਾਹ ਨਾਲ ਹੀ ਕਰੋ।
3.ਵਖਾਵਿਆਂ ਤੋਂ ਬਚੋ। ਜੋ ਕੁਝ ਤੁਸੀ ਹੈਗੇ ਓ ਓਸ ਨੂੰ ਸਵੀਕਾਰ ਕਰੋ। ਜਿਆਦਾ ਟੌਹਰ ਤੇ ਫੁਕਰੇਪਣ ਤੋਂ ਬਚੋ।
4.ਗੁਰੂ ਨਾਨਕ ਦੇ ਤਿੰਨ-ਥੰਮਾ ਸਿਧਾਂਤ ਨੂੰ ਜੀਵਨ ਵਿਚ ਅਪਣਾਉਣਾ 1.ਨਾਮ ਜਪਣਾ 2. ਕਿਰਤ ਕਰਨੀ ਤੇ 3. ਵੰਡ ਛਕਣਾ। ਹਰ ਕਿਸੇ ਨੇ ਕੰਮ ਕਰਨਾਂ ਹੈ ਵਿਹਲੇ ਨਹੀ ਬਹਿਣਾ
5. ਵੱਧ ਬੱਚਿਆਂ ਵਾਲੀ ਭੈਣ ਦਾ ਮਖੌਲ ਨਾਂ ਉਡਾਉ। ਸਗੋ ਉਹਦੀ ਵਡਿਆਈ ਕਰੋ। ਰੱਬ ਜਦੋ ਬਖਸ਼ਸ਼ ਕਰੇ ਤੁਹਾਡੀ ਝੋਲੀ ਭਰੇ ਤਾਂ ਓਨੂੰ ਨਾਹ ਨਾਂ ਆਖੋ।ਗਰਭ ਵਿਚ ਬੱਚਾ ਨਹੀ ਮਾਰਨਾ।
ਡਾਕਟਰ ਤੇ ਅਧਿਆਪਕ ਵਰਗ ਨੂੰ ਅਪੀਲ
 ਡਾਕਟਰ ਸਹਿਬਾਨ ਤੇ ਅਧਿਆਪਕ ਵਰਗ ਦੀ ਆਪਣੀ ਕੌਮ ਨੂੰ ਬਚਾਉਣ ਲਈ ਵੱਡੀ ਜਿੰਮੇਵਾਰੀ ਬਣਦੀ ਹੈ। ਯੂਨੀਵਰਸਿਟੀਆਂ ਵਿਚ ਬੈਠੇ  ਪ੍ਰੋਫੈਸਰ ਸਾਹਿਬਾਨ ਇਸ ਮਸਲੇ ਤੇ ਕੌਮ ਨੂੰ ਸੁਚੇਤ ਕਰਨ ਵਿਚ ਫੇਲ ਤੇ ਅਵੇਸਲੇ ਸਾਬਤ ਹੋਏ ਹਨ। ਇਹ ਦੁੱਖ ਦੀ ਗਲ ਹੈ। ਮਰਦਮ ਸ਼ੁਮਾਰੀ ਜਿਹੇ ਮਹੱਤਵ ਪੂਰਨ ਅਧਿਐਨਾਂ ਤੋਂ ਅਭਿਗ ਰਹਿਣਾ ਆਤਮ ਹੱਤਿਆ ਕਰਨ ਤੁਲ ਹੈ। ਖਾਸ ਕਰਕੇ ਸਾਡੇ ਇਕੋਨੋਮਿਕਸ ਮਜਮੂਨ ਦੇ ਅਧਿਆਪਕਾਂ ਤੋਂ ਅਜਿਹੇ ਵਿਸ਼ਿਆਂ ਤੇ ਆਪਾਂ ਵੱਡੀਆਂ ਆਸਾਂ ਰਖਦੇ ਹਾਂ।
ਲੀਡਰਾਂ ਨੂੰ ਅਪੀਲ
ਤੁਸੀਂ ਜਾਣਦੇ ਹੋ ਪਿਛਲੇ 40 ਸਾਲਾਂ ਵਿਚ ਪੰਜਾਬ ਵਿਚ ਦੋਗਲਾਪਨ (Hypocricy). ਵਧੀ ਹੈ, ਵਖਾਵਾਪਨ, ਜਲੌਬਾਜੀ, ਭਾਰੂ ਹੋ ਗਏ ਹਨ। ਤੇ ਸਭ ਤੋਂ ਮਾੜੀ ਗੱਲ ਇਹ ਕਿ ਪੰਜਾਬੀ ਮਿਹਨਤ ਤੇ ਫਖਰ  (Dignity of Labour) ਕਰਨ ਬਿਜਾਏ ਮਿਹਨਤ ਨੂੰ ਨੀਵਾਂ ਸਮਝਣ ਲੱਗ ਪਏ ਹਨ। ਇਸ ਗਲ ਦਾ ਸੌਖਾ ਇਲਾਜ ਸਮਾਜ ਦੇ ਲੀਡਰਾਂ ਕੋਲ ਹੈ। ਜਨਤਾ ਹਮੇਸ਼ਾ ਓਹੋ ਕੰਮ ਕਰਦੀ ਹੈ ਜੋ ਆਗੂ (Ideal or Role Model)ਕਰਦੇ ਹਨ। ਤੁਸੀ ਓਨਾਂ ਦੇ ਰੋਲ ਮਾਡਲ ਹੋਸੋ ਕਿਰਪਾ ਕਰਕੇ ਪੰਜਾਬੀ ਸਮਾਜ ਤੇ ਤਰਸ ਕਰਦੇ ਹੋਏ ਹਰ ਆਗੂ ਲੋਕਾਂ ਸਾਹਮਣੇ ਆਪ ਕੰਮ ਕਰ ਕੇ ਵਖਾਏ। ਸਾਡੇ ਰਾਜਨੀਤਕ ਲੀਡਰ ਤੇ ਵੱਡੇ ਵਰਕਰ, ਡਾਕਟਰ,  ਇੰਜੀਨੀਅਰ  ਅਫਸਰ ਤੇ ਖਾਸ ਕਰਕੇ ਸਤਿਕਾਰਤ ਲੇਡੀਜ ਲੋਕਾਂ ਸਾਹਮਣੇ ਮਿਹਨਤ ਕਰਨ, ਕਿਰਤ ਕਰਨ ਦੀ ਆਪ ਮਿਸਾਲ ਬਣਨ।ਆਪ ਸੰਕੇਤਕ (Symbolic) ਝੋਨਾ ਲਾਉਨ, ਟ੍ਰੈਕਟਰ ਵਾਹੁਣ, ਕਦੀ ਆਪ ਝਾੜੂ ਫੜਨ, ਸਾਈਕਲ ਚਲਾਉਣ, ਡੰਗਰ ਬੰਨਣ ਵਗੈਰਾ ਦੇ ਕੰਮ ਲੋਕਾਂ ਸਾਹਮਣੇ ਕਰਨ ਸਾਡੀ ਗਰੰਟੀ ਹੈ 2 ਸਾਲ ਵਿਚ ਇਹ ਸਮਾਜ ਫਿਰ ਲੀਹਾਂ ਤੇ ਆ ਜਾਵੇਗਾ।
ਤੇ ਦੂਸਰੀ ਸਭ ਤੋਂ ਮਹੱਤਵਪੂਰਨ ਬੇਨਤੀ ਇਹ ਹੈ ਕਿ ਪੰਜਾਬੀ ਲੀਡਰ ਖੁੱਦ ਬੱਚਾ ਪੈਦਾ ਕਰਕੇ ਮਿਸਾਲ ਪੇਸ਼ ਕਰਨ ।ਤੁਹਾਡੀਆਪਣੇ ਸਮਾਜ ਪ੍ਰਤੀ ਵੱਡੀ ਜਿੰਮੇਵਾਰੀ ਬਣਦੀ ਹੈ ਜੋ 
+++26+++
ਨਿਭਾਓ। ਮੈਨੂੰ ਪਤਾ ਹੈ ਇਸ ਵਿਚ ਮੁਸ਼ਕਲਾਂ ਆਉਣਗੀਆ। ਲੋਕੀ ਮਖੌਲ ਕਰਨਗੇ। ਸਾਡੀਆਂ ਭੈਣਾਂ ਵਿਚ ਪ੍ਰਚਾਰ ਬਹੁਤ ਗਲਤ ਹੋ ਚੁੱਕਾ ਹੈ ਉਹ ਬੱਚਾ ਪਾਲਣ ਨੂੰ ਲਾਹਨਤ ਸਮਝ ਰਹੀਆ ਹਨ। ਓਨਾਂ ਨੂੰ ਸਮਝਾਉਣਾ ਪਵੇਗਾ। ਇਸ ਕੰਮ ਵਿਚ ਸੂਝਵਾਨ ਭੈਣਾਂ ਨੂੰ ਅੱਗੇ ਆਉਣਾ ਪਵੇਗਾ, ਓਹ ਹੀ ਦੂਸਰੀਆਂ ਨੂੰ ਸਮਝਾ ਸਕਦੀਆਂ ਹਨ। 
ਭੈਣਾਂ ਇਸ ਗਲ ਵੱਲ ਵੱਧ ਧਿਆਨ ਦੇਣ
ਹਰ ਘਰ/ ਮੁਹੱਲੇ ਵਿਚ  ਸੁਆਣੀਆਂ ਓਨਾਂ ਜਨਾਨੀਆਂ ਨੂੰ ਮਖੌਲ ਕਰਦੀਆਂ ਹਨ ਜਿੰਨ੍ਹਾਂ ਦੇ ਬੱਚੇ 2 ਤੋਂ ਵੱਧ ਹੁੰਦੇ ਹਨ। ਆਪਸ ਵਿਚ ਗੱਲਾ ਕਰਨਗੀਆਂ ਤੇ ਕਹਿਣਗੀਆਂ ਜੀ ਫਲਾਨੀ ਤਾਂ ਡੰਗਰ ਹੈ, ਸ਼ਦੈਣ ਹੈ ਅੰਞਾਣੇ ਜੰਮੀ ਜਾਂਦੀ ਆਂ। ਜੇ ਪੰਜਾਬੀਆਂ ਬੱਚਣਾ ਹੈ ਤਾ ਅਜਿਹੀ ਸੋਚ ਨੂੰ ਠੱਲ ਪਾਉਣੀ ਹੋਵੇਗੀ। ਬਹਾਦਰ ਪੰਜਾਬਣਾਂ ਨੂੰ ਇਹ ਗੱਲ ਸਮਝਣੀ ਪਵੇਗੀ। ਦੂਸਰੀਆਂ ਭੈਣਾ ਨੂੰ ਸਮਝਾਓ ਕਿ ਜੇ ਗਰਭ ਨਹੀਂ ਧਾਰਨ ਕਰੋਗੀਆਂ ਤਾਂ ਕੁਦਰਤ ਦੀ ਕਰੋਪੀ ਝਲਣੀ ਪਵੇਗੀ। ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ, ਲਕਵਾ, ਬੇਕਾਰ-ਗੋਡੇ  ਨੇ ਆ ਘੇਰਨਾ ਹੈ। ਵੱਧ ਬੱਚਿਆਂ ਵਾਲੀਆਂ ਸੁਆਣੀਆਂ ਨੂੰ ਉਤਸ਼ਾਹ ਦੇਣਾ ਹੋਵੇਗਾ। ਸਾਡੇ ਅਕਾਲ ਤਖਤ ਜਥੇਦਾਰ ਸਾਹਿਬ ਦਾ ਫਰਜ ਬਣਦਾ ਹੈ ਕਿ ਉਹ ਅਜਿਹੇ ਜੋੜੇ ਨੂੰ ਸਨਮਾਨ ਦੇਵੇ ਜਿਦੇ ਜਿਆਦਾ ਤੋਂ ਜਿਆਦਾ ਬੱਚੇ ਹਨ। ਸਾਡੇ ਲੀਡਰਾਂ ਨੂੰ ਇਸ ਪੱਖ ਵਲ ਭਾਵ ਜੋੜਿਆਂ ਨੂੰ ਸਨਮਾਨਤ ਕਰਨ ਵਾਲ ਧਿਆਨ ਦੇਣਾ ਪਵੇਗਾ।Ð
ਮੁਢਲੀ ਸਰੀਰਕ ਸਿਖਿਆ ਦੇਣ ਦੀ ਵੀ ਬੇਹੱਦ ਜਰੂਰਤ - ਡਾ. ਨਿੱਝਰ
ਅੰਮ੍ਰਿਤਸਰ ਦੇ ਡਾ. ਇੰਦਰਬੀਰ ਸਿੰਘ ਨਿੱਝਰ ਹੁਰੀ ਦੱਸਦੇ ਹਨ ਕਿ ਮੋਟਾਪਾ ਸਿਰਫ ਬੱਚਾ ਪੈਦਾ ਕਰਨ ਵਿਚ ਹੀ ਰੁਕਾਵਟ ਨਹੀ ਬਣ ਰਿਹਾ ਸਗੋ ਮੋਟਾਪਾ ਵੀ ਇਕ ਰੋਗ ਹੀ ਤੇ ਕਈ ਰੋਗਾਂ ਦੀ ਮਾਂ ਜਿਵੇ:- ਦਿੱਲ ਦੇ ਰੋਗ, ਸ਼ੂਗਰ, ਸੁਤੇ ਹੋਇਆ ਸਾਹ ਰੁਕਣਾ (ਸਲੀਪ ਐਪਨੀਆ), ਕੁਝ ਇਕ ਕਿਸਮਾਂ ਦਾ ਕੈਂਸਰ, ਗੈਂਠੀਆ, ਖੁਰਾਕ ਦਾ ਪਲਟਾ (Reflux), ਦਿਲਗੀਰ (Depression), ਪਿਸ਼ਾਬ 'ਚ ਤਕਲੀਫ, ਤੇ ਜਨਾਨੀਆਂ ਵਿਚ ਮਾਹਵਾਰੀ ਦਾ ਅੱਗੇ ਪਿਛੇ ਹੋ ਜਾਣਾ ਆਦਿ।
ਓਨਾਂ ਕਿਹਾ ਬਹੁਤੇ ਲੋਕ ਅਗਿਆਨਤਾ ਕਾਰਨ ਹੀ ਦੁਖ ਝੱਲ ਰਹੇ ਹਨ। ਜਿਵੇ ਲੋਕਾਂ ਨੂੰ ਪਤਾ ਹੀ ਨਹੀ ਹੈ ਕਿ ਪਾਣੀ ਪੀਣਾ ਸਰੀਰ ਲਈ ਕਿੰਨਾਂ ਜਰੂਰੀ ਹੈ। ਅੱਜ ਚਾਹ ਪੀ ਪੀ ਕੇ ਲੋਕ ਢਿੱਡ ਦੀਆਂ ਬੀਮਾਰੀਆਂ ਲਾਈ ਬੈਠੇ ਨੇ।  ਲੋਕ ਅੰਨੇ ਵਾਹ ਤਲੀਆਂ ਚੀਜਾਂ ਤੇ ਮਸਾਲਿਆ ਦੇ ਚਸਕੇ ਲੈ ਰਹੇ ਨੇ। ਅੰਮ੍ਰਿਤਸਰ ਸ਼ਹਿਰ ਦੇ 50 ਸਾਲ ਤੋਂ ਉਪਰ ਦੇ ਕੋਈ 45% ਲੋਕ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ। ਅਗਿਆਨਤਾ ਕਰਕੇ ਅੱਜ ਦਿੱਲ ਦੇ ਰੋਗਾਂ ਕਰਕੇ ਕਮਾਊ ਬੰਦਿਆਂ ਦੀਆਂ ਮੌਤਾਂ ਹੋ ਰਹੀਆਂ ਹਨ।
ਸ਼ਰਾਬ ਨੇ ਸਿਹਤ ਬਰਬਾਦ ਕਰ ਦਿਤੀ ਹੈ। ਉਨਾਂ ਕਿਹਾ,"ਕਈ ਮਰੀਜਾਂ ਨੂੰ ਅੱਜ ਏਡਜ਼ ਦਾ ਗਿਆਨ ਹੈ। ਕਿਉਕਿ ਥੋੜਾ ਜਿਹਾ  ਪ੍ਰਚਾਰ ਹੋਇਆ ਹੈ। ਪਰ ਪੀਲੀਏ ਬਾਰੇ ਬਿਲਕੁਲ ਕੋਰੇ ਹਨ।ਇਹ ਜਿੰਮੇਵਾਰੀਆਂ ਸਰਕਾਰ ਤੇ ਸਮਾਜ ਨੇ ਨਿਭਾਉਣੀਆਂ ਹੁੰਦੀਆਂ ਹਨ।ਇਕ ਤੰਦਰੁਸਤ ਤੇ ਕਮਾਊ ਬੰਦੇ ਦੀ ਮੌਤ ਦੇਸ਼ ਦਾ ਵੱਡਾ ਨੁਕਸਾਨ ਹੈ। ਸਿਖਿਆ ਦੇਣ 'ਚ ਆਉਣ ਵਾਲੇ ਥੋੜੇ ਜਿਹੇ ਖਰਚੇ ਬਦਲੇ ਮੁਲਕ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।ਸਕੂਲਾਂ ਦੇ ਸਲੇਬਸ ਵਿਚ ਇਸ ਦੀ ਘਾਟ ਹੈ ਸਰਕਾਰ ਆਪਣੀ ਜੁੰਮੇਵਾਰੀ ਨਹੀ ਨਿਭਾ ਰਹੀ।ਅਖਬਾਰਾਂ/ਟੀ ਵੀ /ਰੇਡੀਓ/ ਰਾਂਹੀ ਵੀ ਸਿਹਤ ਬਾਬਤ ਲੋਕਾਂ ਨੂੰ ਸੁਚੇਤ ਕੀਤਾ ਜਾਵੇ"Ð

ਚੋਰੀ ਛੁਪੀ ਗਰਭਪਾਤ (Abortion) ਦਾ ਧੰਧਾ ਅੱਜ ਵੀ ਜੋਰਾਂ ਤੇ ਹੈ- ਡਾ. ਛਾਛੀ


ਡਾ. ਜਸਜੀਤ ਛਾਛੀ ਜਨਾਨਾ ਤੇ ਪ੍ਰਸੂਤ ਰੋਗਾਂ ਦੇ ਮਾਹਿਰਾਂ ਵਿਚੋਂ ਪੂਰੇ ਪੰਬ ਵਿਚ ਸਤਿਕਾਰਤ ਹਨ। ਨਗਰ ਨਿਗਮ ਅੰਮ੍ਰਿਤਸਰ ਦੇ ਜਨਾਨਾ ਹਸਪਤਾਲ ਦੇ 1975 ਤੋਂ  1985 ਤਕ ਮੁਖੀ ਰਹੇ ਤੇ ਜਾਅਜਕਲ ਇਨਾਂ ਦਾ ਆਪਣਾ ਹਸਪਤਾਲ ਹੈ।

ਸਾਡੀ ਸੋਚ ਦੀ ਵਿਰੋਧਤਾ ਕਰਦੇ ਹੋਏ ਡਾ. ਛਾਛੀ  ਨੇ ਸੀਮਿਤ ਜਨਮ ਦੀ ਜੋਰਦਾਰ ਵਕਾਲਤ ਕੀਤੀ ਤੇ ਕਿਹਾ ਕਿ ਹੇੜਾਂ ਪੈਦਾ ਕਰਨ ਦੇ ਮੁਕਾਬਲੇ ਥੋੜੀ ਪਰ ਗੁਣਵਾਨ ਓਲਾਦ ਹੋਣੀ ਜਰੂਰੀ ਹੈ।ਅਸਾਂ ਦਸਿਆ ਕਿ ਪੰਜਾਬ ਦਾ ਬੱਚਾ ਤਾਂ ਸਗੋ ਗੁਣਵਤਾ ਪੱਖੋ ਵੀ ਪਛੜ ਗਿਆ ਹੈ ਅੱਜ ਪੰਜਾਬ 'ਚੋ ਘੱਟ ਹੀ ਆਈ ਏ ਐਸ ਵਗੈਰਾ ਜਿਹੇ ਸਤਿਕਾਰਤ ਔਹਦੇ ਵਾਸਤੇ ਚੁਣੇ ਜਾ ਰਹੇ ਹਨ। ਸਗੋ ਬਿਹਾਰ ਜਿਹੇ ਸੂਬੇ ਗੁਣਵਾਨ ਬੱਚਾ ਪੈਦਾ ਕਰਨ ਵਿਚ ਮੋਹਰੀ ਹਨ। ਇਥੇ ਡਾ. ਛਾਛੀ  ਨੇ ਕਿਹਾ ਕਿ ਸਿਖਿਆ ਖੇਤਰ ਵਿਚ ਅਨੁਸ਼ਾਸਨ ਦੀ ਘਾਟ ਕਰਕੇ ਅਜਿਹਾ ਹੋਇਆ ਹੈ।ਪਿਛੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਤਾਂ ਰਹੀ ਹੀ ਨਹੀ ਸੀ। ਫਿਰ ਅਸਾਂ ਓਨਾਂ ਦਾ ਧਿਆਨ ਦਿਵਾਇਆ ਕਿ ਜੋ ਅਬਾਦੀ ਦੇ ਰੁਝਾਨ ਬਣੇ ਹੋਏ ਹਨ ਓਨਾਂ ਤੋਂ ਲਗਦੇ ਕਿ ਪੰਜਾਬ ਵਿਚ ਬ੍ਹਈਆਂ ਦਾ ਬਹੁਮਤ ਹੋ ਜਾਵੇਗਾ ਅਤੇ ਅੱਜ ਰਾਜ ਵੋਟਾਂ ਤਹਿ ਕਰਦੀਆਂ ਹਨ। ਇਸ ਮਸਲੇ ਤੇ ਆ ਕੇ ਡਾ. ਛਾਛੀ ਵੀ ਗੰਭੀਰ ਹੋਏ ਤੇ ਕਿਹਾ ਕਿ ਜਰੂਰਤ ਹੈ ਬਾਕੀ ਦੇ ਸੂਬਿਆਂ ਵਿਚ ਵੀ ਪ੍ਰਵਾਰ ਨਿਯੋਜਨ ਮੁਹਿੰਮ ਵਿਚ ਜੋਰ ਦਿਤਾ ਜਾਵੇ। ਓਨਾਂ ਨੇ ਕਿਹਾ ਕਿ ਇਹ ਗਲਤ ਹੋਵੇਗਾ ਕਿ ਅਸੀ ਪੰਜਾਬ ਵਿਚ ਅਬਾਦੀ ਵਧਾਈਏ। ਅਸਾਂ ਕਿਹਾ ਕਿ ਮੰਨ ਲਓ ਬਾਕੀ ਦੇ ਸੂਬੇ ਇਸ ਸੰਤੁਲਨ ਨੂੰ ਲਿਆਉਣ ਲਈ ਤਿਆਰ ਨਹੀ ਹਨ ਤਾਂ ਕੀ ਕੀਤਾ ਜਾਵੇ? ਇਸ ਦਾ ਹਲ ਸਰਕਾਰ ਕੱਢੇ ਜਿਵੇ ਬਾਹਰੀ ਲੋਕਾਂ ਦਾ ਇਥੇ ਵੋਟ ਅਖਤਿਆਰ ਖੋਹ ਲਿਆ ਜਾਵੇ ਤਾਂ ਕਿ ਪੰਜਾਬੀਆਂ ਨੂੰ ਘੱਟ ਗਿਣਤੀ ਹੋਣ ਦਾ ਡਰ ਨਾਂ ਰਹੇ। ਓਨਾਂ ਬਾਰ ਬਾਰ ਕਿਹਾ ਕਿ ਜਨਮ ਦਰ ਪੂਰੇ ਭਾਰਤ ਵਿਚ ਇਕੋ ਜਿਹੀ ਹੋਵੇ।

ਜਿਹੜਾ ਇਨਸਾਨ ਉਹਦਾ ਦਿਲ ਤਾਂ ਇਹ ਤਸਵੀਰਾਂ ਵੇਖ ਕੇ ਦਹਿਲ ਜਾਏਗਾ ਪਰ ਜੇ ਕੋਈ ਹੋ ਹੀ ਹੈਵਾਨ ਗਿਐ ਤਾਂ ਉਹਦੇ ਵਾਸਤੇ ਇਹ ਰੂਟੀਨ ਦੀ ਗਲ ਹੈ।


ਗੁਣਵਤਾ ਵਾਲੀ ਅਬਾਦੀ ਤੇ ਜੋਰ ਦਿੰਦਿਆਂ ਓਨਾਂ ਕਿਹਾ ਕਿ ਪ੍ਰਦੂਸ਼ਨ ਰਹਿਤ, ਬੀਮਾਰੀ ਰਹਿਤ,ਤੇ ਸਿਖਿਅਕ ਸਮਾਜ ਹੋਵੇ ਨਾਂ ਕਿ ਅਜਿਹੀ ਅਬਾਦੀ ਹੋਵੇ ਜੋ ਸਾਫ ਸੁਥਰੀ ਨਾਂ ਰਹਿ ਸਕੇ ਜਾਂ ਜੁਰਮ ਵਿਚ ਰੁਝੀ ਹੋਵੇ।

ਓਨਾਂ ਮੰਨਿਆ ਕਿ ਗਰਭ ਧਾਰਨ ਕਰਨਾਂ ਕਿਸੇ ਔਰਤ ਵਾਸਤੇ ਬੜਾ ਮਾਣ ਵਾਲਾ ਤੇ ਸੁਖਦ ਸਮਾਂ ਹੁੰਦਾ ਹੈ।
ਓਨਾਂ ਇਹ ਵੀ ਮੰਨਿਆ ਕਿ ਅਖੀਰੀ ਮਹੀਨਿਆਂ ਸਮੇ ਗਰਭ 'ਚ ਪਲ ਰਿਹਾ ਬੱਚਾ ਪੂਰਾ ਸੁਚੇਤ ਹੁੰਦਾ ਹੈ। ਇਥੋ ਤਕ ਕਿ ਜਨਮ ਉਪਰੰਤ ਆਪਣੀ ਮਾਂ ਦੀ ਅਵਾਜ ਪਛਾਣ ਸਕਦਾ ਹੈ। ਇਸ ਕਰਕੇ ਗਰਭਪਾਤ ਪਾਪ ਹੀ ਹੈ।
ਓਨਾਂ ਦੱਸਿਆ ਕਿ ਗਰਭਪਾਤ ਰੋਕੂ ਕਨੂੰਨ  (PNDT Act)ਪਾਸ ਹੋਣ ਦੇ ਬਾਵਜੂਦ ਅੱਜ ਵੀ ਚੋਰੀ ਛੁਪੀ ਗਰਭਪਾਤ ਧੜਾ ਧੜ ਹੋ ਰਹੇ ਹਨ।
ਕਾਰਨ ਗਿਣ ਗਿਣ ਕੇ ਡਾ. ਛਾਛੀ ਨੇ ਮੰਨਿਆ ਕਿ ਪੰਜਾਬ ਵਿਚ ਨਾਮਰਦੀ/ਬਾਂਝਪਣ (Infertilty) ਦੀ ਦਰ ਵਧ ਰਹੀ ਹੈ।
ਓਨਾਂ ਮੰਨਿਆ ਕਿ ਗਰਭਪਾਤ ਦੀ ਸ਼ੁਰੂਆਤ ਵਿਆਪਕ ਤੌਰ ਤੇ ਅੰਮ੍ਰਿਤਸਰ ਤੋਂ ਹੀ 1980 ਦੇ ਦਹਾਕੇ ਵਿਚ ਹੋਈ। ਬਾਦ ਵਿਚ ਤਾਂ ਹਰ ਥਾਂ ਇਹ ਕੰਮ ਜੋਰਾਂ ‘ਚ ਹੋ ਗਿਆ।ਓਨਾਂ ਦੱਸਿਆ ਕਿ ਅੰਮ੍ਰਿਤਸਰ ਕਰਕੇ ਹੀ 80ਵੇ ਦਹਾਕੇ ਵਿਚ ਗਰਭਪਾਤ ਦਾ ਕੇਸ ਪਾਰਲੀਮੈਂਟ ਵਿਚ ਪਹੁੰਚਿਆ।
+++27+++

ਗਰਭਪਾਤ (Abortion) ਦੇ ਤਰੀਕੇ-ਜ਼ਰਾ ਦੱਸੋਗੇ ਕਿਹੜਾ ਠੀਕ ਹੈ?


ਆਓ ਪਹਿਲਾਂ ਜਨਾਬ ਭਰੂਣ (Foetus) ਦੇ ਵਾਧੇ ਦੀ ਗਲ ਸਮਝ ਲਈਏ

1.ਪਹਿਲਾ ਦਿਨ- ਭਰੂਣ ਦਾ ਸੈਕਸ ਤਹਿ ਹੋ ਜਾਂਦਾ ਹੈ ਕਿ ਨਰ ਹੋਵੇਗਾ ਕਿ ਮਾਦਾ ਤੇ ਜੀਵਨ ਦੀ ਸਾਰੀ ਕਹਾਣੀ ਤਹਿ ਹੋ ਜਾਂਦੀ ਹੈ। 23+ 23 ਕਰੋਮੋਜ਼ੋਮ ਆ ਡੇਰਾ ਜਮਾਉਦੇ ਹਨ। 

2.ਦੂਸਰਾ ਹਫਤਾ- ਮਾਂ ਤੋਂ ਖੁਰਾਕ ਲੈਣੀ ਸ਼ੁਰੂ ।

3.ਤੀਜਾ-ਚੌਥਾ ਹਫਤਾ- ਦਿਮਾਗ ਬਣਿਆ, ਕੰਗਰੋੜ, ਫੇਫੜੇ, ਢਿੱਡ, ਲੀਵਰ, ਗੁਰਦੇ ਤੇ ਅੱਖਾਂ ਘੜੀਆਂ ਗਈਆਂ

4.ਚੌਥਾ ਹਫਤਾ- ਸਿਰ ਘੜਿਆ ਗਿਆ, ਦਿਲ ਧੜਕਣਾ ਸ਼ੁਰੂ।

5.ਛੇਵੇ ਹਫਤੇ ਤੋਂ 8ਵਾਂ ਹਫਤਾ- ਮੂੰਹ ਨੱਕ ਸਭ ਘੜੇ ਗਏ। ਮਾਂ ਦਾ ਢਿੱਡ ਠਣਕਾਓ ਬੱਚਾ ਛੇਤੀ ਨਾਲ ਪਰਾਂ ਹੁੰਦਾ ਹੈ।
6.8ਵਾਂ ਹਫਤਾ- ਪੋਟੇ ਦੀਆਂ ਲਕੀਰਾਂ ਉਭਰ ਆਈਆਂ ਜਿਹੜੀਆਂ ਜੀਵਨ ਭਰ ਓਸੇ ਤਰਾਂ ਰਹਿਣਗੀਆਂ ।
7.ਤਿੰਨ ਮਹੀਨੇ ਦਾ- ਬੱਚਾ ਸਕਲ ਸੂਰਤ ਤੇ ਲੈ ਚੁੱਕਾ ਹੈ ਬੱਸ ਹੁਣ ਇਸਨੇ ਵਧਦੇ ਜਾਣਾ ਹੈ।
ਦੂਸਰੇ ਪਾਸੇ ਮਾਂ ਤੇ ਡਾਕਟਰ ਸੋਚਦੇ ਹਨ ਕਿ ਕਿਹੜੇ ਤਰੀਕੇ ਇਸ ਦਾ ਕੰਮ ਤਮਾਮ ਕਰ ਦਿਤਾ ਜਾਵੇ। ਉਸ ਬੇਜੁਬਾਨ ਅਣਦੇਖੀ ਜਾਨ ਨੂੰ ਮਾਰਨ ਲਈ ਉਸ ਦੀ ਉਮਰ ਅਨੁਸਾਰ ਹੇਠ ਦਿਤੇ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ। ਹਾਲਾਂਕਿ ਹਰ ਕੇਸ ਵਿਚ ਮਾਂ ਦੀ ਮੌਤ ਦਾ ਖਤਰਾ ਤਾਂ ਬਣਿਆ ਹੀ ਰਹਿਦਾ ਹੈ।
1.ਟੀਕਾ- ਤਿੰਨ ਮਹੀਨੇ ਤਕ ਦੇ ਭਰੂਣ ਨੂੰ ਮਾਰਨ ਲਈ ਮੀਥੋਟ੍ਰੀਕਸੇਟ ਦਾ ਟੀਕਾ ਲਾਇਆ ਜਾਂਦਾ ਹੈ ਜਿਸ ਦੀ ਸਿਫਤ ਹੈ ਕਿ ਭਰੂਣ ਨੂੰ ਆਕਸੀਜਨ ਤੇ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਤੇ ਦਮ ਘੁੱਟ ਕੇ ਮਰ ਜਾਂਦਾ ਹੈ। ਫਿਰ ਇਕ ਟੀਕਾ ਹੋਰ ਲਗਦਾ ਹੈ ਜਿਸ ਨਾਲ ਮਰਿਆ ਭਰੂਣ ਬਾਹਰ ਆ ਜਾਂਦਾ ਹੈ। ਇਸ ਤਰੀਕੇ ਤਾਂ ਕਦੀ 7 ਤੋਂ 8 ਹਫਤੇ ਵੀ ਲਗ ਜਾਂਦੇ ਹਨ ਤੇ ਮਾਂ ਦਾ ਰੋਜ ਖੂਨ ਛੁਟਿਆ ਰਹਿੰਦਾ ਹੈ। ਗਰਭਪਾਤ ਕਿਸੇ ਵੇਲੇ ਵੀ ਹੋ ਸਕਦੈ।ਕਦੀ ਦਫਤਰ ਜਾਂ ਕਲਾਸ ਵਿਚ ਵੀ। ਉਂਜ ਇਸ ਤਰੀਕੇ ਕਈਆਂ ਨੂੰ ਕੈਂਸਰ ਵੀ ਹੋ ਜਾਂਦੀ ਹੈ। ਉਲਟੀਆਂ ਟੱਟੀਆਂ ਤਾਂ ਅਕਸਰ ਲਗੀਆਂ ਹੀ ਰਹਿੰਦੀਆਂ ਹਨ।
2.ਵੈਕਯੂਮ ਕਲੀਨਿੰਗ ਵਾਲਾ ਤਰੀਕਾ- ਇਕ ਤਾਕਤਵਰ ਵੈਕਯੂਮ ਸਕਸ਼ਨ ਟਿਊਬ ਅੰਦਰ ਪਾਈ ਜਾਂਦੀ ਹੈ ਜਿਸ ਕਰਕੇ ਆਉਲ ਤੇ ਪਾਣੀ ਬਾਹਰ ਖਿੱਚ ਲਏ ਜਾਂਦੇ ਹਨ। ਬੱਚਾ ਮਾਂ ਨਾਲੋ ਟੁੱਟ ਜਾਂਦਾ ਹੈ ਤੇ ਟੋਟੇ ਹੋ ਕੇ ਬਾਹਰ ਨਿਕਲ ਜਾਂਦਾ ਹੈ। ਜੇ ਕੋਈ ਟੋਟਾ ਵਿਚੇ ਰਹਿ ਜਾਵੇ ਤਾਂ ਫਿਰ ਇਨਫੈਕਸ਼ਨ ਹੋ ਜਾਂਦੀ ਹੈ।
3.ਛੁਰਾ- ਰਸਤਾ ਖੁਲਾ ਕਰਕੇ ਇਕ ਛੁਰਾ ਅੰਦਰ ਘੁਮਾ ਦਿਤਾ ਜਾਂਦਾ ਹੈ। ਭਰੂਣ ਮਾਂ ਨਾਲੋ ਤੋੜ ਕੇ ਬਾਹਰ ਕੱਢ ਦਿਤਾ ਜਾਂਦਾ ਹੈ। 3 ਮਹੀਨੇ ਬਾਦ ਕਰੋ ਤਾਂ ਖੋਪੜੀ ਦੀ ਹੱਡੀ ਸਖਤ ਹੋ ਚੁਕੀ ਹੁੰਦੀ ਹੈ ਉਨੂ ਫਿਰ ਵਿਚੇ ਤੋੜਨਾ ਪੈਦਾ ਹੈ।ਖੋਪੜੀ ਦੇ ਤਿਖੇ ਟੋਟੇ ਬੱਚੇਦਾਨੀ ਦਾ ਬੁਰਾ ਹਾਲ ਕਰ ਦਿੰਦੇ ਨੇ।ਖੂਨ ਅਕਸਰ ਵੱਧ ਵਹਿ ਜਾਂਦਾ ਹੈ। ਬੱਚੇਦਾਨੀ ਛਲਨੀ ਹੋ ਜਾਂਦੀ ਹੈ ਤੇ ਮਾਂ ਵਾਸਤੇ ਖਤਰਾ।
4.ਪ੍ਰੋਸਟੇਗਲੈਂਡੀਨ ਟੀਕਾ- ਦੂਸਰੀ ਤਿਮਾਹੀ ਬਾਦ। ਟੀਕਾ ਲਾਉਣ ਨਾਲ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ। ਅਕਸਰ ਹੀ ਬੱਚਾ ਜਿੰਦਾ ਜਾਗਦਾ ਪੈਦਾ ਹੁੰਦਾ ਹੈ। ਇਹਦੇ ਸਾਈਡ ਇਫੈਕਟ ਤਾਂ ਬੜੇ ਖਤਰਨਾਕ ਹਨ। ਮਾਂ ਵੀ ਚੜਾਈ ਕਰ ਸਕਦੀ ਹੈ।
5.ਲੂਣ ਟੀਕਾ- ਟੀਕਾ ਲਾ ਕੇ ਬੱਚੇ ਦਾਨੀ ਦਾ ਪਾਣੀ ਬਾਹਰ ਕਢ ਦਿਤਾ ਜਾਂਦਾ ਹੈ ਤੇ ਫਿਰ 250 ਲੂਣ ਘੋਲ ਦਾ ਅੰਦਰ ਟੀਕਾ ਲਾ ਦਿਤਾ ਜਾਂਦਾ ਹੈ ਜਿਸ ਨਾਲ ਭਰੂਣ ਦੀ ਚਮੜੀ ਇਕ ਦਮ ਸੜ ਜਾਂਦੀ ਹੈ। ਤਿੰਨ ਦਿਨਾਂ ਦੇ ਅੰਦਰ ਸੜਿਆ ਮਰਿਆ ਲਾਡਲਾ ਬਾਹਰ ਆ ਜਾਂਦਾ ਹੈ। ਇਸ ਵਿਚ ਵੀ ਖਤਰੇ ਤਾਂ ਹੈਗੇ ਈ ਨੇ ਕਦੀ ਮਾਂ ਪੱਕੀ ਹੀ ਕੋਮਾ 'ਚ ਚਲੀ ਜਾਂਦੀ ਹੈ।
6.ਯੂਰੀਆ ਟੀਕਾ- ਲੂਣ ਵਾਲੇ ਟੀਕੇ ਨਾਲੋ ਘੱਟ ਖਤਰਨਾਕ ਹੈ ਪਰ ਕਦੀ ਗਰਭਪਾਤ ਹੁੰਦਾ ਹੀ ਨਹੀ ਤੇ ਫਿਰ ਸਰਜਰੀ ਕਰਨੀ ਪੈਂਦੀ ਹੈ। 2% ਕੇਸਾਂ ਵਿਚ ਕੰਮ ਵਿਗੜ ਹੀ ਜਾਂਦਾ ਹੈ।
7.ਅਪ੍ਰੇਸ਼ਨ- ਜਦੋਂ ਕੋਈ ਦੂਸਰਾ ਤਰੀਕਾ ਫੇਲ ਹੋ ਜਾਵੇ ਤਾਂ ਫਿਰ ਪੇਟ ਤੇ ਚੀਰਾ ਦੇ ਕੇ ਭਰੂਣ, ਔਲ ਤੇ ਪਾਣੀ  ਬਾਹਰ ਕੱਢ ਦਿਤੇ ਜਾਂਦੇ ਹਨ। ਇਸ ਪ੍ਰਕਾਰ ਬੱਚਾ ਜੀਂਦਾ ਜਾਗਦਾ ਹੀ ਹੁੰਦਾ ਤੇ ਹੋਲੀ ਹੋਲੀ ਮਾਂ ਦੇ ਸਾਹਮਣੇ ਦਮ ਤੋੜਦਾ ਹੈ। ਕਈ ਕੇਸਾਂ 'ਚ ਮਾਂ ਦੁਬਾਰਾ ਗਰਭ ਧਾਰਨ ਨਹੀ ਕਰ ਸਕਦੀ।
8.ਅਲਟਰਾਸਾਊਂਡੀ ਜਨਮ- ਇਹ ਅਖੀਰੀ ਤਿਮਾਹੀ ਵਿਚ ਤਰੀਕਾ ਵਰਤਿਆ ਜਾਂਦਾ ਹੈ ਤੇ ਡਾਕਟਰ ਤਰੀਕੇ ਨਾਲ  ਬੱਚੇ ਦੀ ਲੱਤ ਫੜ ਕੇ ਬਾਹਰ ਖਿਚਦਾ ਹੈ। ਬੱਚਾ ਬਾਹਰ ਆ  ਜਾਂਦਾ ਹੈ ਪਰ ਸਿਰ ਫਸ ਜਾਂਦਾ ਹੈ। ਫਿਰ ਸਿਰ ਨੂੰ ਫੇਹ ਦਿਤਾ ਜਾਂਦਾ ਹੈ ਤੇ ਬੱਚੇ ਦਾ ਮਗਜ਼ ਸਕਸ਼ਨ ਤਰੀਕੇ ਬਾਹਰ ਖਿਚ ਲਿਆ ਜਾਂਦਾ ਹੈ।
ਸੋ ਦੱਸੋ ਤੁਸੀ ਕਿਹੜਾ ਤਰੀਕਾ ਅਖਤਿਆਰ ਕਰੋਗੇ ਅਪਣੀ ਓਲਾਦ ਨੂੰ ਮਾਰਨ ਲਈ। ਤੁਹਾਡੀ ਉਸ ਨਾਲ ਮੁਹੱਬਤ ਨਹੀ ਹੋਈ ਕਿਉਕਿ ਉਸ ਨੂੰ ਦੇਖਿਆ ਨਹੀ।ਕੀ ਆਪਣੇ ਦੂਸਰੇ ਬੱਚੇ ਨੂੰ ਵੀ ਮਰਵਾ ਸਕਦੇ ਹੋ? ਉਸ ਤੇ ਲੂਣ ਪਾ ਦਿਓਗੇ? ਓਹਦੀ ਖੋਪੜੀ ਦੇ ਟੋਟੇ ਕਰਵਾ ਕੇ ਮਗਜ਼ ਬਾਹਰ ਕੱਢਵਾੳਗੇ? ਨਹੀ। ਪਰ ਗਰਭ ਵਾਲੇ ਬੱਚੇ ਲਈ ਇਨੇ ਪੱਥਰ ਦਿਲ ਕਿਵੇ ਬਣ ਗਏ। ਓਹ ਵੀ ਜਾਨ ਹੈ। ਲੇਖਾ ਦੇਣਾ ਹੀ ਪੈਣਾ

=======
IMPORTANT GRAPHS AND IMAGES THAT COULD NOT BE POSTED IN TEXT IN THE BOOK















AH...WELL WE R NOT GOING TO RAISE A DEMAND FOR MONEY.   THEN HOW CAN U HELP? 
VERY SIMPLE. U PASS ON THIS MESSAGE. REMEMBER THIS IS A QUESTION OF LIFE AND DEATH. 
SO PASS IT ON. U CAN MAKE A REFERENCE OR A RECOMMENDATION OF THIS WEBSITE. ANY WAY THIS IS THE LOGO OF THIS CONCEPT OF MORE BABIES
vadh bache bache punjab


YOU CAN ALSO SEE VIDEO

http://www.youtube.com/watch?v=7Q04gzo9Kfo


Continue Reading | comments

VADH BACHEY BACHE PUNJAB-1 ( More Babies: Save Punjab) Book in Punjabi (Part -I)

VADH BACHEY BACHE PUNJAB ( More Babies: Save Punjab) Book in Punjabi 

ਪੰਜਾਬੀ ਵਿਚ

(Part -I)

Growth rate of population of Punjabis is alarmingly low as compared to other states. According to a principle of demography a nation whose annual growth rate falls below 2.1% will vanish from the world map. Unfortunately the rate of Punjabis is 0.9% according to the 2011 census. Also as a result of low birth rate of Punjabis migrations are fast taking place to Punjab. If the trend continues Punjabis will become a minority in their home within 20 years.  The other harmful impact of the bhaiyya migration is that they insist on the preservation of their language and prefer to speak in Hindi while in Punjab. Which means Punjab's culture is also threatened. The book VADH BACHEY BACHE PUNJAB (in Punjabi) deals with this serious issue from different aspects.
The book is also available online in Devnagari (Hindi) script.)
The book in Punjabi deals with the following
• To sustain a population annual growth rate of 2.1% essential but Punjabis grow with 1% only
• Sikh population %age in Punjab goes down by 6% in 20 years
• No. of Punjabis babies dangerously low
• Downfall of Punjabis imminent
• In 30 years Bhaiyyas will be rulers of Punjab
• What r the reasons of this low growth rate?
• What punishments nature awarded to Punjabis?
It answers the .... s following questions:-
• Quantity or quality?( What is the use of producing herds?)
• Where r the jobs?
• Where is the food?
• Our land holding poor, how can we afford more children?
• It is too much inflation (mehgai)
• What is wrong if Bhaiyya becomes CM of Punjab when Ujjal Dosanjh can become Premier of British Columbia?
• Like this there r about 30 questions dealt in the book.
If u have sympathy with Punjabi people please help me circulate this book in 40 pages priced at Rs. 5 (five only)

VIDEO LINK

http://www.youtube.com/watch?v=7Q04gzo9Kfo

ਵੱਧ ਬੱਚੇ, ਬਚੇ ਪੰਜਾਬ

ਪੰਜਾਬੀਆਂ ਦਾ ਪਤਨ ਸਪੱਸ਼ਟ ਨਜਰ ਆ ਰਿਹਾ ਹੈ

ਅਬਾਦੀ-ਅਸੂਲ ਮੁਤਾਬਿਕ ਜੇ ਕਿਸੇ ਕੌਮ ਵਿਚ ਸਲਾਨਾ ਵਾਧਾ ਦਰ 2.1% ਤੋਂ ਘੱਟ ਜਾਵੇ ਤਾਂ ਓਹ ਕੌਮ ਖਾਤਮੇ ਵਲ ਠੱਲ ਪੈਦੀ ਹੈ। ਸਿੱਖਾਂ ਦਾ ਵਾਧਾ ਦਰ 1971 ਤੋਂ 1991 ਤਕ 2.5 ਰਿਹਾ ਹੈ। ਪਰ 2001 ਦੀ ਮਰਦਮ ਸ਼ੁਮਾਰੀ ਅਨੁਸਾਰ ਇਹ ਡਿਗ ਕੇ 1.4% ਤੇ ਪਹੁੰਚ ਗਿਆ। ਐਤਕਾ 2011 ਦੀ ਗਣਨਾ ਤੇ ਵਾਧਾ ਦਰ ਹੋਰ ਥੱਲੇ ਡਿਗ ਕੇ ਅੰਦਾਜਨ 1% ਸਲਾਨਾ ਤੇ ਪਹੁੰਚ ਚੁੱਕਾ ਹੈ।ਸਪੱਸ਼ਟ ਹੈ  ਬਾਕੀ ਕੌਮਾਂ ਦੇ ਮੁਕਾਬਲੇ ਪੰਜਾਬੀਆਂ ਦੇ ਬੱਚੇ ਘੱਟ ਪੈਦਾ ਹੋ ਰਹੇ ਹਨ।ਹੋਰ ਦੇਖੋ 1991’ਚ ਸਿੱਖ ਪੰਜਾਬ ਵਿਚ 63% ਸਨ ਪਰ 2001 ਵਿਚ 60% ਹੋ ਗਏ।2011 ਵਿਚ ਇਹ ਅਨੁਪਾਤ ਹੋਰ ਵੀ 2-3% ਥੱਲੇ ਆ ਗਿਆ ਹੈ।1981 ਵਿਚ ਸਿੱਖ ਭਾਰਤ ਦੀ ਅਬਾਦੀ ਦਾ ਕੁਲ 2.00% ਸਨ, 1991 ਵਿਚ 1.94 ਹੋ ਗਏ ਤਾਂ 2001 ਵਿਚ ਹੋਰ ਘਟਕੇ 1.90 ਰਹਿ ਗਏ। ਇਹਨਾਂ ਰੁਝਾਨਾਂ ਦਾ ਮਤਲਬ ਹੈ 30 ਸਾਲਾਂ ਬਾਦ ਸਿੱਖ ਪੰਜਾਬ 'ਚ ਘੱਟ ਗਿਣਤੀ 'ਚ ਹੋ ਜਾਣਗੇ ਤੇ 50 ਕੁ ਸਾਲਾਂ ਵਿਚ ਖੁੱਦ ਪੰਜਾਬੀ ਹੀ ਪੰਜਾਬ 'ਚ ਘੱਟ ਗਿਣਤੀ 'ਚ ਹੋਣਗੇ ਤੇ ਪੰਜਾਬ 'ਚ ਰਾਜ ਬੲ੍ਹੀਆਂ ਦਾ ਹੋ ਜਾਵੇਗਾ। ਇਹ ਸਭ ਕੁਝ ਨੰਗਾ ਹੋਣ ਦੇ ਬਾਵਜੂਦ ਸਰਕਾਰ ਚੁੱਪ ਬੈਠੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਸਰਕਾਰ ਨੂੰ ਕੋਈ ਚਿੰਤਾ ਨਹੀ। ਸਰਕਾਰ ਦਾ ਫਰਜ ਬਣਦਾ ਸੀ ਕਿ ਤੁਰੰਤ ਪੰਜਾਬੀ ਅਬਾਦੀ ਬਾਰੇ ਆਪਣੀ ਨੀਤੀ ਬਦਲਦੀ। ਪਰ ਅੱਜ ਵੀ ਜਨਮ ਰੋਕਣ ਤੇ ਪ੍ਰਵਾਰ ਅਯੋਜਨ ਤੇ ਜੋਰ ਦਿਤਾ ਜਾ ਰਿਹਾ ਹੈ।ਫਂਧਠ ਕਨੂੰਨ ਬਣਨ ਦੇ ਬਾਵਜੂਦ ਗਰਭਪਾਤ ਚੋਰੀ ਛੁੱਪੇ ਜੋਰਾਂ ਤੇ ਹਨ।ਸਰਕਾਰ ਇਸ ਤੇ ਚੁੱਪ ਹੈ।

ਪੰਜਾਬ ਵਿਚ ਬਚਿਆਂ ਦੀ ਪੈਦਾਇਸ ਘਟਣ ਦੇ ਮੁਖ ਕਾਰਨ ਬਣਦੇ ਹਨ ਸਰਕਾਰੀ ਪ੍ਰਾਪੇਗੰਡਾ ਜਿਸ ਦਾ ਖਾਸ ਨਿਸ਼ਾਨਾ ਪੰਜਾਬੀ ਲੋਕ ਸਨ ਅਤੇ ਪੰਜਾਬੀਆਂ ਵਿਚ ਨਾਸਤਕਵਾਦ ਦਾ ਪੈਦਾ ਹੋਇਆ ਰੁਝਾਨ। ਕਿਉਕਿ ਰੱਬ ਦੀ ਡਾਂਗ ਬੇਅਵਾਜ਼ ਹੁੰਦੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬੀ ਮਾਨਸਿਕ ਤੇ ਸਰੀਰਕ ਪੱਖੋਂ ਵੀ ਜਾਂਦੇ ਰਹੇ ਹਨ ਤੇ ਪੰਜਾਬ ਵਿਚ ਹੋ ਰਹੀਆਂ ਕੁਲ ਮੌਤਾਂ 'ਚੋ ਮੁੱਖ ਕਾਰਨ ਬਲੱਡ ਪ੍ਰੈਸ਼ਰ ਜਿਹੇ ਰੋਗ ਬਣ ਰਹੇ ਹਨ, ਜਿਨਾਂ ਦੀ ਜੜ੍ਹ ਨਾਸਤਕਵਾਦ ਵਿਚ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇ ਨਜਰ ਅਸੀ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਕੁਦਰਤ ਦੇ ਕੰਮ ਵਿਚ ਦਖਲਅੰਦਾਜ਼ੀ ਦੇਣੀ ਬੰਦ ਕਰਨ ਤੇ ਬੱਚਾ ਪੈਦਾ ਹੋਣ ਦੇਣ। ਇਸ ਲੇਖ ਵਿਚ ਤੁਸੀ ਪੰਜਾਬੀਆਂ ਦੇ ਗਰਕਣ ਦੇ ਕਾਰਨ ਪੜੋਗੇ ਤੇ ਸਰਕਾਰਾਂ ਦੀਆਂ ਸਾਜਸ਼ਾਂ ਤੇ ਗੁਮਰਾਹਕੁੰਨ ਪ੍ਰਾਪੇਗੰਡੇ ਜਿਵੇ ਕਿ “ਅਬਾਦੀ ਵਧਣ ਨਾਲ ਜੀ ਬੇਰੁਜਗਾਰੀ ਵਧਦੀ ਹੈ ਤੇ ਅਨਾਜ ਕਿਥੋਂ ਆਵੇਗਾ” ਆਦਿ ਬੇਨਕਾਬ ਹੁੰਦੇ ਦੇਖੋਗੇ।  ਫਿਰ ਪੜੋਗੇ ਬੱਚਾ ਪਾਲਣ ਦੇ ਕੀ ਫਾਇਦੇ ਹਨ। ਪਰ ਨਾਲ ਹੀ ਅਸੀ ਸੁਚੇਤ ਕਰ ਦਈਏ ਕਿ ਫਿਕਰਮੰਦ ਹੋਣ ਦੀ ਵੀ ਕੋਈ ਲੋੜ ਨਹੀ ਕਿਉਕਿ ਪੰਜਾਬੀ ਨੇਕ ਸਲਾਹ ਤੇ ਬੜੀਛੇਤੀ ਹੀ ਅਮਲ ਕਰ ਲੈਂਦੇ ਹਨ ਸੋ ਸਿਰਫ ਜਰੂਰਤ ਹੈ ਇਨਾਂ ਨੂੰ ਸੁਚੇਤ ਕਰਨ ਦੀ। ਬਾਕੀ ਇਹ ਸਭ ਸਾਂਭ ਲੈਣਗੇ।
++++
page 6
ਹਰ 10 ਸਾਲ ਬਾਅਦ ਮਰਦਮ ਸ਼ੁਮਾਰੀ ਹੁੰਦੀ ਹੈ। 1991 ਦੀ ਜਨਗਣਨਾ ਅਨੁਸਾਰ ਪੰਜਾਬ ਵਿਚ 63% ਸਿੱਖ ਸਨ। ਦਸ ਸਾਲ ਬਾਅਦ 2001 ਵਿਚ ਜਾ ਕੇ ਸਿੱਖ ਸਿਰਫ 60% ਰਹਿ ਗਏ। ਹੁਣ 2011 ਦੀ ਮਰਦਮ ਸ਼ੁਮਾਰੀ ਮੁਤਾਬਿਕ ਤਾਂ ਸਿੱਖਾਂ ਦਾ ਲੱਕ ਹੀ ਟੁੱਟ ਗਿਆ ਹੈ।ਮਰਦਮ ਸ਼ੁਮਾਰੀ ਦੇ ਧਰਮ ਪੱਖੀ ਅੰਕੜੇ ਤਾਂ ਅਜੇ ਜਾਰੀ ਨਹੀ  ਹੋਏ ਪਰ ਪੰਜਾਬ ਦੀ ਕੁਲ ਗਿਣਤੀ ਆ ਚੁੱਕੀ ਹੈ ਜੋ ਦਸਦੀ ਹੈ ਕਿ ਪੰਜਾਬੀ ਸਿਰਫ 13.73% ਵਧੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਿੱਖਾਂ ਦਾ ਵਾਧਾ ਤਾਂ ਹੋਰ ਵੀ ਥੱਲੇ ਪਹੁੰਚ ਗਿਆ ਹੋਣਾ ਤੇ ਰੁਝਾਨਾ ਦੇ ਮੱਦੇ ਨਜਰ, ਅੰਦਾਜਾ ਹੈ ਕਿ ਪੰਜਾਬ ਵਿਚ ਹੁਣ ਸਿੱਖ 57% ਤੋ ਵੀ ਘੱਟ ਹੋ ਗਏ ਹਨ। ਕਿਸੇ ਕੌਮ ਦਾ 20 ਸਾਲਾਂ ਵਿਚ 6% ਨਿਸਬਤ ਘੱਟ ਹੋ ਜਾਣ ਦਾ ਮਤਲਬ ਹੈ ਕਿ ਕੌਮ ਛੇਤੀ ਹੀ ਪੰਜਾਬ ਦੇ ਨਕਸ਼ੇ ਤੋਂ ਗਾਇਬ ਹੋ ਜਾਏਗੀ।
ਹੋਰ ਦੇਖੋ, ਅਬਾਦੀ-ਅਸੂਲ ਮੁਤਾਬਿਕ ਜੇ ਕਿਸੇ ਕੌਮ ਵਿਚ ਸਲਾਨਾ ਵਾਧਾ ਦਰ 2.1% ਤੋਂ ਘੱਟ ਜਾਵੇ ਤਾਂ ਓਹ ਕੌਮ ਖਾਤਮੇ ਵਲ ਠੱਲ ਪੈਦੀ ਹੈ। ਸੋ ਅਬਾਦੀ ਨੂੰ ਬਕਰਾਰ ਰੱਖਣ ਵਾਸਤੇ ਘੱਟੋ ਘੱਟ ਇਹ ਦਰ ਜਰੂਰੀ ਹੈ। ਉਂਜ ਸਿੱਖਾਂ ਦਾ ਵਾਧਾ ਦਰ 1971 ਤੋਂ 1991 ਤਕ 2.5 ਰਿਹਾ ਹੈ।2001-ਮਰਦਮ ਸ਼ੁਮਾਰੀ ਅਨੁਸਾਰ ਇਹ ਡਿਗ ਕੇ 1.4% ਤੇ ਪਹੁੰਚ ਗਿਆ। ਐਤਕਾ 2011 ਦੀ ਗਣਨਾ ਤੇ ਵਾਧਾ ਦਰ ਹੋਰ ਥੱਲੇ ਡਿਗ ਕੇ ਅੰਦਾਜਨ 1% ਸਲਾਨਾ ਤੇ ਪਹੁੰਚ ਚੁੱਕਾ ਹੈ।

ਵੱਧਣ ਦਰ ਸਾਰੇ ਪੰਜਾਬੀਆਂ ਦਾ ਘੱਟ ਰਿਹਾ ਹੈ
1981 ਵਿਚ ਸਿੱਖ ਭਾਰਤ ਦੀ ਅਬਾਦੀ ਦਾ ਕੁਲ 2.00% ਸਨ, 1991 ਵਿਚ ਘਟ ਕੇ 1.94 ਹੋ ਗਏ ਤਾਂ 2001 ਵਿਚ ਹੋਰ ਘਟਕੇ 1.90 ਰਹਿ ਗਏ। 2011 ਦੇ ਅੰਕੜੇ ਹੋਰ ਵੀ ਨਿਵਾਣ ਵਲ ਇਸ਼ਾਰਾ ਕਰ ਰਹੇ ਹਨ ਕਿੳੇਕਿ ਪੰਜਾਬ ਦਾ ਵਾਧਾ ਦਰ ਪਿਛੇ ਨਾਲੋ ਬਹੁਤ ਘਟ ਗਿਆ ਹੈ। 2001 ਵਿਚ 20.10 ਤੇ 2011 ਵਿਚ 13.73%. ਸਿੱਖਾਂ ਦਾ ਪੰਜਾਬ ਵਿਚ ਵਾਧਾ ਦਰ 1991 ਵਿਚ 25.18 ਸੀ ਜੋ 2001 ਵਿਚ ਘਟ ਕੇ ਸਿਧਾ ਹੀ 14.19 ਦੇ ਪਹੁੰਚ ਗਿਐ ਜਦੋ ਕਿ 2011 ਵਿਚ ਤਾਂ ਹੋਰ ਵੀ ਥੱਲੇ ਚਲਾ ਗਿਆ ਹੈ ਕਿਉਕਿ ਖੁੱਦ ਪੰਜਾਬ ਦਾ ਵਾਧਾ ਦਰ ਹੀ ਘਟ ਕੇ 13.73% ਰਹਿ ਗਿਆ ਹੈ।
2001 ਮਰਦਮ ਸ਼ੁਮਾਰੀ ਦੇ ਅੰਕੜੇ ਜਦੋ ਐਲਾਨੇ ਗਏ ਓਦੋ ਵੀ ਸਿੱਖ ਹਿਰਦੇ ਤੜਫ ਉਠੇ ਸੀ ਕਿ ਕਿਉਕਿ ਸਿੱਖਾਂ ਦੀ ਵਧਣ ਦਰ 24.32% ਤੋ ਘੱਟ ਕੇ 18.2% ਰਹਿ ਗਈ ਸੀ। ਜਦੋ ਕਿ ਮੁਸਲਮਾਨਾਂ ਦੀ ਵਧਣ ਦਰ 36%, ਹਿੰਦੂਆਂ ਦੀ 20.4%, ਅਤੇ ਈਸਾਈ 22.6% ਸੀ।


ਪਹਿਲੀ ਗਲ ਤਾਂ ਬੱਚੇ ਹੀ ਘੱਟ ਪੈਦਾ ਹੋ ਰਹੇ ਹਨ ਤੇ ਅਗਲੀ ਗਲ ਇਹ ਕਿ ਬੱਚਿਆਂ ਵਿਚ ਧੀਆਂ ਦੀ ਗਿਣਤੀ ਤਾਂ ਖਤਰਨਾਕ ਹੱਦ ਤਕ ਘੱਟ ਹੈ (2001 ਗਣਨਾ) 1000 ਮੁੰਡਿਆ ਪਿਛੇ: ਸਿੱਖ -786, ਹਿੰਦੂ- 925, ਮੁਸਲਮਾਨ-950 ਅਤੇ ਈਸਾਈ 964. 2011 ਦੀ ਮਰਦਮ ਸ਼ੁਮਾਰੀ ਦੇ ਧਰਮ ਦੇ ਮੁਤਾਬਿਕ ਅਜੇ ਗਿਣਤੀ ਆਉਣੀ ਬਾਕੀ ਹੈ ਪਰ ਪੰਜਾਬ ਵਿਚ ਧੀਆਂ ਦੀ ਗਿਣਤੀ ਸਭ ਤੋਂ ਘੱਟ ਦੇਖੀ ਗਈ ਹੈ 1000 ਮੁੰਡਿਆ ਪਿਛੇ:-846. ਜਿਸ ਦਾ ਮਤਲਬ 1000 ਮੁੰਡਿਆਂ ਵਿਚੋ 154 ਛੜੇ ਹੀ ਰਹਿਣਗੇ। ਏਨੀ ਗਿਣਤੀ ਵਿਚ ਜਵਾਨਾਂ ਦਾ ਛੜੇ ਰਹਿਣਾ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ। ਸੋ ਜੇ ਪੰਜਾਬੀਆਂ ਨੇ ਇਹਨਾਂ ਹਾਲਾਤਾਂ ਦਾ ਨੋਟਿਸ ਨਾ ਲਿਆ ਤਾਂ ਇਕ ਦਿਨ ਪੰਜਾਬ ਵਿਚ ਹੀ ਪੰਜਾਬੀ ਲੋਕ ਘੱਟ ਗਿਣਤੀ ਵਿਚ ਹੋ ਜਾਣਗੇ।
ਅਸੀਂ ਸਿੱਖ ਲਫ਼ਜ਼ ਇਸ ਕਰਕੇ ਵਰਤਿਆ ਹੈ ਕਿਉਂਕਿ ਸਿੱਖਾਂ ਦੀ ਗਿਣਤੀ ਮਰਦਮ ਸ਼ੁਮਾਰੀ ਵੱਖਰੀ ਹੁੰਦੀ ਹੈ, ਸੋ ਜੇ ਸਿੱਖਾਂ ਦੇ ਰੁਝਾਨ ਸਮਝ ਆ ਗਏ ਤਾਂ ਸਮੁਚੀ ਪੰਜਾਬੀ ਕੌਮ ਦੇ ਰੁਝਾਨਾਂ ਦਾ ਪਤਾ ਲਗ ਜਾਂਦਾ ਹੈ ਕਿਉਕਿ ਜੋ ਸਿੱਖ ਕਰ ਰਹੇ ਹਨ ਪੂਰੀ ਪੰਜਾਬੀ ਕੌਮ ਵੀ ਓਹੋ ਕੁਝ ਕਰ ਰਹੀ ਹੈ। ਸੋ ਸਿੱਖ ਤੋਂ ਭਾਵ ਪੰਜਾਬੀ ਹੀ  ਲਿਆ ਜਾਵੇ।
ਫਿਰ 1947 ਤੋਂ ਬਾਅਦ ਦੇਸ਼ ਵਿਚ ਲੜਕੀਆਂ ਦਾ ਅਨੁਪਾਤ ਲਗਾਤਾਰ ਘਟ ਰਿਹਾ ਸੀ ਪਰ ਪੰਜਾਬ ਵਿਚਵੱਧਦਾ ਜਾ ਰਿਹਾ ਸੀ।ਜਿਵੇ ਹੀ ਸਰਕਾਰ ਨੇ ਪ੍ਰਵਾਰ ਅਯੋਜਨ ਦੀ ਮੁਹਿੰਮ ਨੂੰ ਪ੍ਰਚੰਡ ਕੀਤਾ ਤਾਂ ਪੰਜਾਬੀਆਂ ਨੇ ਬੱਚੇ (ਖਾਸ ਕਰਕੇ ਧੀਆਂ) ਗਰਭ ਵਿਚ ਹੀ ਮਾਰਨੀਆਂ ਸ਼ੁਰੂ ਕਰ ਦਿਤੀਆਂ ਤੇ ਪਿਛਲੇ ਸਾਲਾਂ ਦਾ ਚਲਿਆ ਆ ਰਿਹਾ ਰੁਝਾਨ ਪਲਟ ਦਿਤਾ ਗਿਆ। ਸੋ  1980 ਦੇ ਦਹਾਕੇ ਤੋਂ ਬਾਅਦ ਪੰਜਾਬ ਵਿਚ ਧੀਆਂ ਨੂੰ ਗਰਭ ਵਿਚ ਵੱਡੇ ਪੱਧਰ ਤੇ ਕਤਲ ਕੀਤਾ ਜਾਣਾ ਸ਼ੁਰੂ ਹੋ ਗਿਆ। ਅੱਜ ਪੰਜਾਬ (2011) ਵਿਚ 1000 ਨਰ ਤੇ ਸਿਰਫ 893 ਮਾਦਾ ਹਨ।
ਖਤਰਿਆਂ ਦੇ ਬੱਦਲ ਜੋ ਅਜ ਪੰਜਾਬ ਤੇ ਪੰਜਾਬੀਅਤ ਤੇ ਮੰਡਰਾਂ ਰਹੇ ਹਨ ਉਹ ਕਦੀ ਨਹੀ ਦੇਖੇ ਗਏ। ਮਰਦਮ ਸ਼ੁਮਾਰੀ ਦੇ ਅੰਕੜੇ ਦਸਦੇ ਹਨ ਕਿ 30 ਸਾਲ ਬਾਦ ਪੰਜਾਬ ਅੰਦਰ ਸਿੱਖ ਲੋਕ ਘੱਟ ਗਿਣਤੀ ਵਿਚ ਹੋ ਜਾਣਗੇ ਤੇ ਪੰਜਾਬ ਦੂਸਰਾ ਅਸਾਮ ਬਣ ਜਾਏਗਾ। (ਯਾਦ ਰਹੇ ਅਸਾਮ ਵਿਚ ਬੰਗਾਲੀਆਂ ਦੀ ਆਮਦ ਨਾਲ ਅਸਾਮੀ ਖੁਦ ਘੱਟ ਗਿਣਤੀ ਵਿਚ ਹੋ ਗਏ ਨੇ ਤੇ
++++ 7+++
ਓਥੇ ਓਨਾਂ  ਜੱਦੋ ਜਹਿਦ ਛੇੜੀ ਹੋਈ ਹੈ।)  ਸਿੱਖ ਧਰਮ ਦੇ 500 ਸਾਲਾ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਾਂ ਦਾ ਗ੍ਰੋਥ ਰੇਟ ਭਾਵ ਵਧਣ ਦਰ ਘਟੀ ਹੈ। ਪੰਜਾਬ ਵਿਚ 1991 ਤੋ 2001 ਦੇ ਅਰਸੇ ਦਰਮਿਆਨ ਸਿੱਖ ਅਬਾਦੀ ਸਿਰਫ 18.2% ਵਧੀ ਹੈ ਜਦੋਂ ਕਿ ਭਾਰਤ ਵਿਚ ਹਿੰਦੂ ਅਬਾਦੀ 20.4% ਵਧੀ ਹੈ। ਜੇ ਇਹੋ ਦਰ ਜਾਰੀ ਰਹੀ ਤਾਂ ਆਪਣੀ ਹੋਮਲੈਂਡ ਪੰਜਾਬ 'ਚ ਵੀ ਸਿੱਖ ਸੰਨ 2041 ਤਕ ਘੱਟ ਗਿਣਤੀ ਵਿਚ ਹੋ ਜਾਣਗੇ।
ਇਸ ਤੋਂ ਇਕ ਹੋਰ ਅੰਦਾਜਾ ਵੀ ਲਾਇਆ ਗਿਆ ਹੈ ਕਿ ਲਗ ਪਗ 50 ਸਾਲਾਂ 'ਚ ਪੰਜਾਬੀ ਲੋਕ ਪੰਜਾਬ ਵਿਚ ਘੱਟ ਗਿਣਤੀ ਵਿਚ ਹੋ ਜਾਣਗੇ ਤੇ ਰਾਜ ਬਾਹਰਲੇ ਲੋਕਾਂ ਬ੍ਹਈਆਂ ਆਦਿ ਦਾ ਹੋ ਜਾਵੇਗਾ। ਸਾਡੇ ਓਹ ਪੰਜਾਬੀ ਵੀਰ ਜਿਹੜੇ ਭੜਕਾਵੇ ਵਿਚ ਆ  ਕੇ ਆਪਣੇ ਸਭਿਆਚਾਰ ਤੇ ਬੋਲੀ ਦਾ ਵਿਰੋਧ ਕਰ ਰਹੇ ਹਨ ਇਨ੍ਹਾਂ ਨੂੰ ਓਦੋ ਠੰਡ ਪਏਗੀ ਤੇ ਓਦੋ  ਹੀ ਅੱਖਾਂ ਖੁਲਣਗੀਆਂ।

ਅੱਜ ਤੋਂ ਪੰਜ ਸਾਲ ਬਾਦ 20% ਪੰਜਾਬੀ ਮੁੰਡੇ ਛੜੇ ਹੀ ਰਿਹਾ ਕਰਨਗੇ।


ਉਪਰੋ ਉਪਰੋਂ ਲੱਗਦਾ ਹੈ ਕਿ ਪੰਜਾਬੀ ਲੋਕ ਬੜੇ ਧਾਰਮਿਕ ਨੇ ਪਰ ਅਸਲ ਵਿਚ ਪਿਛਲੇ 40 ਸਾਲਾਂ ਵਿਚ ਪੰਜਾਬ ਵਿਚ ਸੱਚ ਤੇ ਧਰਮ ਕਮਜੋਰ ਪਏ ਹਨ। ਧਰਮ ਦੇ ਨਾਂ ਤੇ ਨਿਰੀ ਵਖਾਵੇਬਾਜੀ ਤੇ ਪਾਖੰਡ ਰਹਿ ਗਿਆ ਹੈ ਤੇ ਫਿਰ ਕੁਦਰਤ ਦੇ ਕੰਮਾਂ ਵਿਚ ਦਖਲਅੰਦਾਜ਼ੀ ਦੇਣ ਕਰਕੇ ਵੱਡੇ ਸੰਤਾਪ ਭੋਗ ਰਹੇ ਨੇ ਪੰਜਾਬੀ ।ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਕਾਰਨ ਗੈਰਕੁਦਰਤੀ ਜੀਵਨ ਤੌਰ ਤਰੀਕੇ ਹਨ । ਤੇ ਜੇ ਇਸ ਰੁਝਾਨ ਨੂੰ ਰੋਕਿਆ ਨਾ ਗਿਆ ਤੇ ਹੌਲੀ ਹੌਲੀ ਦੁਨੀਆਂ ਦੀ ਬਹਾਦਰ ਪੰਜਾਬੀ ਕੌਮ ਪੰਜਾਬ ਵਿਚੋਂ ਗਾਇਬ ਹੋ ਜਾਵੇਗੀ ਤੇ ਪੰਜਾਬੀ ਬੋਲੀ ਤੇ ਸਭਿਆਚਾਰ ਮਰ ਮੁੱਕ ਜਾਣਗੇ। ਸਰਕਾਰਾਂ ਦੇ ਪ੍ਰਾਪੇਗੰਡੇ ਦੇ ਅਸਰ ਕਰਕੇ ਪੰਜਾਬੀਆਂ ਜਿਹੜੇ ਬੱਚੇ ਪੈਦਾ ਨਹੀ ਹੋਣ ਦਿਤੇ ਉਹਦੇ ਨਾਲ ਕੌਮ ਦਾ ਨੁਕਸਾਨ ਤਾਂ ਹੋਇਆ ਹੀ ਹੈ ਅੱਗੇ ਪੜੋ ਕਿ ਕਿਵੇ  ਲੋਕਾਂ ਦੀ ਸਿਹਤ ਤੇ ਵੀ ਵੱਡਾ ਅਸਰ ਪਿਆ ਹੈ।
ਸੋ ਅਸੀਂ ਸਮੁੱਚੀ ਪੰਜਾਬੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਜੇ ਇਸ ਸੰਤਾਪ ਤੋਂ ਬਚਣਾ ਹੈ ਤਾਂ ਬੱਚੇ ਪੈਦਾ ਹੋਣ ਦਿਓ, ਚਾਹੇ 10 ਹੋਣ ਚਾਹੇ ਇਕ।ਵੱਧ ਤੋਂ ਵੱਧ ਬੱਚੇ ਪੈਦਾ ਹੋਣ ਦਿਓ। ਤੁਸੀਂ ਖੁੱਦ ਵੀ ਸੁਖੀ ਹੋ ਜਾਵੋਗੇ, ਤੁਹਾਡੀ ਕੌਮ ਵੀ ਬੱਚ ਜਾਏਗੀ।  ਕਿਉਂਕਿ ਅਸੀਂ ਇਹ ਪ੍ਰਚਾਰ ਪਿਛਲੇ 4 ਸਾਲਾਂ ਤੋਂ ਕਰਦੇ ਆ ਰਹੇ ਹਾਂ ਤੇ ਜਿਸ ਕਰਕੇ ਕਈ ਥਾਂਈ ਭੋਲੇ ਵੀਰਾਂ ਤੇ ਭੈਣਾਂ ਨੇ ਸਾਡਾ ਤਿੱਖਾ ਵਿਰੋਧ ਵੀ ਕੀਤਾ।

ਸੋ ਇਹ ਲੇਖ ਮੁੱਖ ਤੌਰ ਤੇ ਸੱਜਣਾਂ ਦੇ ਕੀਤੇ ਹੇਠ ਲਿਖੇ ਸਵਾਲਾਂ ਦਾ ਜਵਾਬ ਹੀ ਹੈ:-

1.ਪੰਜਾਬੀ ਲੋਕ ਕਦੀ ਵੀ ਪੰਜਾਬ 'ਚ ਘੱਟ ਗਿਣਤੀ 'ਚ ਨਹੀਂ ਹੋ ਸਕਦੇ। ਇਹ ਪ੍ਰਚਾਰ ਹੀ ਗੁਮਰਾਹਕੁੰਨ ਤੇ ਫਜੂਲ ਹੈ।

2.ਦੁਨੀਆਂ ਦੀ ਬਹਾਦਰ ਕੌਮ ਆਖਿਰ ਗਰਕੀ ਕਿਉਂ ?

3.ਗੁਣ ਹੋਣਾ ਚਾਹੀਦਾ ਗਿਣਤੀ ਨਹੀਂ ?

4.ਵੱਧ ਬੱਚੇ: ਅਬਾਦੀ ਵੱਧੇਗੀ। ਅਨਾਜ ਕਿਥੋਂ ਆਵੇਗਾ ?

5.ਅਬਾਦੀ ਵੱਧਣ ਨਾਲ ਨੌਕਰੀਆਂ ਕਿੱਥੋਂ ਆਉਣਗੀਆਂ ? ਬੇਰੁਜਗਾਰੀ ਤਾਂ ਪਹਿਲਾਂ ਹੀ ਬਹੁਤ ਹੈ?

6.ਸਾਡੀ ਜਮੀਨ 3 ਕਿਲ੍ਹੇ ਹੈ, 5 ਬੱਚੇ? ਕਿਵੇਂ ਗੁਜਾਰਾ ਹੋਵੇਗਾ?

7.ਕੁੜੀਆਂ ਦੀ ਗਿਣਤੀ ਜਰੂਰ ਘਟੀ ਹੈ, ਕੁੱਲ ਮਿਲਾ ਕੇ ਕੋਈ ਐਹੋ ਜਿਹਾ ਖਤਰਾ ਨਹੀ।

8.ਦੇਖਦੇ ਨਹੀਂ ਅਬਾਦੀ ਤਾਂ ਪਹਿਲਾਂ ਹੀ ਬਹੁਤ ਹੈ। ਸ਼ਹਿਰਾਂ ਵਿਚ ਬੰਦੇ ਨਾਲ ਬੰਦਾ ਵੱਜ ਰਿਹਾ ਹੈ।

9.ਬੱਚੇ ਵੱਧਣ ਨਾਲ ਮਾਂਪੇ ਸੁਖੀ ਕਿਵੇਂ ਹੋਣਗੇ? ਮਹਿੰਗਾਈ ਤਾਂ ਪਹਿਲਾਂ ਹੀ ਬਹੁਤ ਹੈ।

10.ਜੇ ਕਨੇਡਾ ‘ਚ ਉਂਜਲ ਦੁਸਾਂਝ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਪੰਜਾਬ ‘ਚ ਬੲ੍ਹੀਆ ਬਣੂ ਤੇ ਕੀ ਆਖ਼ਰ ਆ ਜਾਉ। ਦੇਖੋ ਸਿੱਖ ਮਨਮੋਹਨ ਸਿੰਘ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਹੈ।

11.ਵਧੀਆ ਜੀਵਨ ਹੋਵੇ, ਨਾ ਕੇ ਗਰੀਬੀ ਤੇ ਭੁੱਖ ਨੰਗ ਹੋਵੇ।

12.ਸਰਕਾਰ ਕਹਿੰਦੀ  ਬੱਚੇ ਘੱਟ ਕਰੋ, ਤੁਸੀਂ ਵੱਧ ਦੱਸ ਰਹੇ ਹੋ।

13.ਤੇ ਫਿਰ ਕਿੰਨੇਂ ਬੱਚੇ ਹੋਣ, 2, 3, 4, 5, 6 ਜਾਂ 7

++++8++++

14.ਜੀ ਸੰਭਵ ਨਹੀ, ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ?

15.ਮੈਂ ਨਹੀ ਚਾਹਾਂਗਾ ਕਿ ਮੇਰਾ ਬੱਚਾ ਸਰਕਾਰੀ ਸਕੂਲ 'ਚ ਫਟੇ ਹਾਲ ਪੜੇ।

16.ਜੇ ਬਈ੍ਹਏ ਪੰਜਾਬ 'ਚ ਬਹੁਗਿਣਤੀ 'ਚ ਹੋ ਜਾਣਗੇ ਤਾਂ ਕਿਹੜੀ ਆਫਤ ਆ ਜਾਊ?

17.ਜੀ ਬੱਚਾ ਪਾਲਣਾ ਬੜਾ ਔਖਾ ਹੈ, ਅੱਜ ਕਲ੍ਹ।

18.ਤੁਹਾਡੀਆਂ ਗੱਲਾਂ ਤਾਂ ਠੀਕ ਹਨ ਪਰ ਮੇਰਾ ਮੰਨ ਅੰਦਰੋ ਨਹੀ ਮੰਨਦਾ ਕਿ ਅਬਾਦੀ ਵਧੇ

19.ਤੁਸੀ ਠੀਕ ਹੋ। ਮੈਂ ਪ੍ਰਚਾਰ ਵੀ ਕਰਾਂਗਾ, ਪਰ ਮੇਰੀ ਖੁੱਦ ਦੀ ਥੋੜੀ ਮਜਬੂਰੀ ਹੈ।

20.ਜੀ ਮੇਰੇ ਬੱਚੇ ਹੋ ਨਹੀਂ ਰਹੇ, ਮੈਂ ਕੀ ਕਰਾਂ?21.ਜੇ ਇਹ ਗਲ ਸੱਚੀ ਹੈ ਤਾਂ ਅਕਾਲ ਤਖਤ ਦੇ ਜਥੇਦਾਰ ਹੁਕਮਨਾਮਾ ਕਿਓ ਨਹੀ ਜਾਰੀ ਕਰਦੇ?

 

ਹੁਣ ਪੜੋ ਇਨ੍ਹਾਂ ਸਵਾਲਾਂ ਦੇ ਜਵਾਬ

ਵੱਧ ਬੱਚਿਆਂ ਦੇ ਵਿਰੋਧੀ ਹੋਏ ਲਾਜਵਾਬ

1. ਪੰਜਾਬੀ ਲੋਕ ਕਦੀ ਵੀ ਪੰਜਾਬ 'ਚ ਘੱਟ ਗਿਣਤੀ 'ਚ ਨਹੀਂ ਹੋ ਸਕਦੇ। ਇਹ ਪ੍ਰਚਾਰ ਗੁਮਰਾਹਕੁੰਨ ਹੈ।

ਜਵਾਬ:- ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਹੈ। ਸਰਕਾਰੀ ਅੰਕੜਿਆਂ ਵਲ ਧਿਆਨ ਦੇਵੋ। ਕੋਈ ਬੇਸਝ ਹੀ ਮਰਦਮ ਸ਼ੁਮਾਰੀ ਦੇ ਅੰਕੜਿਆਂ ਤੋਂ ਬਾਗੀ ਹੋ ਸਕਦਾ ਹੈ। ਆਪਣੇ ਸਮਾਜ ਵਲ ਨਿਗ੍ਹਾ ਤਾਂ ਮਾਰੋ ਕਿਤੇ ਘੱਟ ਹੀ ਕਿਸੇ ਪ੍ਰਵਾਰ ਵਿਚ ਤੀਸਰਾ ਬੱਚਾ ਨਜਰ ਆ ਰਿਹਾ ਹੈ। ਕਈ ਘਰਾਂ ਵਿਚ ਤਾਂ ਇਕ ਇਕ ਮੁੰਡਾ ਹੀ ਹੈ। ਸੋ ਮਰਦਮ ਸ਼ੁਮਾਰੀ ਦੇ ਅੰਕੜਿਆਂ ‘ਚ ਵੱਡੀ ਸਚਾਈ ਛਿਪੀ ਪਈ ਹੈ।
2. ਘੱਟ ਗਿਣਤੀ 'ਚ ਹੋਣ ਦੇ ਕਾਰਨ (ਮੁਖ ਸਵਾਲ)  ਆਖ਼ਿਰ ਕਿਓਂ ਗਰਕੀ ਪੰਜਾਬੀ ਕੌਮ?  (ਮੁੱਖ ਜਵਾਬ- ਹੰਕਾਰਿਆ ਸੋ ਮਾਰਿਆ)
ਪੰਜਾਬੀਆਂ ਦੇ ਗਰਕਣ ਦੇ ਹੇਠਲੇ 5 ਕਾਰਨ ਬਣਦੇ ਹਨ:-

 ੳ. ਮੂਲ ਕਾਰਨ - 

ਧਾਰਮਿਕ ਕਦਰਾਂ ਕੀਮਤਾਂ 'ਚ ਗਿਰਾਵਟ ਅਤੇ ਨਾਸਤਕਵਾਦ/ਕੇਮਿਊਨਿਜ਼ਮ/ਮਾਕਸਵਾਦ ਦਾ ਵਧਿਆ ਪ੍ਰਭਾਵ
 ਅ.ਕਿਰਤ ਦੇ ਸਿਧਾਂਤ ਨੂੰ ਪੰਜਾਬੀਆਂ ਦਿੱਤੀ ਤਿਲਾਂਜਲੀ
 ੲ.ਸਰਕਾਰ ਦਾ ਪ੍ਰਾਪੇਗੰਡਾ ਘੱਟ ਬੱਚੇ ਸੁਖੀ ਮਾਂਪੇ/ਪਰਿਵਾਰ ਨਿਯੋਜਨ
 ਸ.ਕੇਂਦਰ ਖਿਲਾਫ ਬਗਾਵਤ ਵਿਚ ਪੰਜਾਬੀਆਂ ਦੀ ਹਾਰ
 ਹ.ਅਲਟਰਾ ਸਾਊਂਡ ਮਸ਼ੀਨਾਂ ਦੀ ਆਮਦ
 ਕ. ਦਾਜ 
ਖ. ਨਾਮਰਦੀ. (ਨਸ਼ਿਆਂ, ਫਸਲਾਂ ਤੇ ਛਿੜਕੇ ਜ਼ਹਿਰ ਤੇ ਰੇਡੀਏਸ਼ਨ ਕਰਕੇ ਆਈ)

1. ਮੂਲ ਕਾਰਨ - ਧਾਰਮਿਕ ਕਦਰਾਂ ਕੀਮਤਾਂ 'ਚ ਗਿਰਾਵਟ ਅਤੇ ਨਾਸਤਕਵਾਦ ਦਾ ਵਧਿਆ ਪ੍ਰਭਾਵ

'ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥'
ਅਸੀਂ ਪੰਜਾਬੀਆਂ ਨੇ ਗਰਭ ਵਿਚ ਬੱਚੇ ਨੂੰ ਖਤਮ ਕੀਤਾ ਹੈ ਜਾਂ ਸਾਇੰਸ ਦੇ ਤਰੀਕੇ ਵਰਤ ਕੇ ਗਰਭ ਹੋਣ ਨਹੀਂ ਦਿੱਤਾ। ਜੋ ਅਸਾਂ ਪੰਜਾਬੀਆਂ ਕੀਤਾ ਹੈ ਇਹ ਧਾਰਮਿਕ ਅਪਰਾਧ ਹੈ, ਪਾਪ ਹੈ। ਕੁਦਰਤੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਜਿਹਾ ਇਸ ਕਰਕੇ ਅਸੀਂ ਕੀਤਾ ਹੈ ਕਿ ਸਾਡਾ ਧਰਮ ਵਿਚ ਭਰੋਸਾ ਪੂਰਾ ਨਹੀਂ। ਅਸਾਂ ਸੋਚਿਆ ਕਿ ਜਿਆਦਾ ਅੰਞਾਂਣੇ ਕੀ ਕਰਨੇ ਨੇ ਇਕ ਦੋ ਹੀ ਰਖਦੇ ਹਾਂ। ਚੰਗਾ ਪੜਾਵਾਂਗੇ, ਚੰਗਾ ਪਾਲਣ-ਪੋਸ਼ਣ ਕਰਾਂਗੇ। ਬੱਚੇ ਨੂੰ ਕਿਤੇ ਟਿਕਾਣੇ ਪਹੁੰਚਾਵਾਂਗੇ, ਐਵੇਂ ਹੇੜ ਕੀ ਕਰਨੀ ਆਂ।
ਅਸਾਂ ਸੋਚਿਆ ਸਾਡੇ ਵਸੀਲੇ ਥੋੜੇ ਨੇ। ਜਮੀਨ ਥੋੜੀ ਆ। ਬੇਰੁਜਗਾਰੀ ਪਹਿਲਾਂ ਹੀ ਬਹੁਤ ਹੈ। ਅੰਞਾਂਣੇ ਵੱਧ ਹੋ ਗਏ ਤੇ ਕੀ ਬਣੂ। ਕਨਾਲ ਕਨਾਲ ਵੀ ਹਿੱਸੇ ਨਹੀ ਆਉਣੀ। ਨਾਸਤਕ ਜੁ ਹੋ ਗਏ, ਕਿਉਕਿ ਧਰਮ ਨੇ ਤਾਂ ਉਂਜ ਇਹ ਗਲ ਪਹਿਲਾਂ ਹੀ ਸਪੱਸ਼ਟ ਕਰ ਰੱਖੀ ਹੈ ਕਿ 'ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ'। ਕੁਦਰਤ ਨੇ ਸਭ ਇੰਤਜਾਮ ਪਹਿਲਾਂ ਹੀ ਕੀਤੇ ਹੋਏ ਹਨ।ਦੁਨੀਆਂ 'ਚ ਅਰਬਾਂ ਖਰਬਾਂ ਕਿਸਮ ਦੇ ਜੀਅ ਪਰ ਹਰ ਇਕ ਦਾ ਜੁਗਾੜ ਪਹਿਲਾਂ ਹੀ ਹਾਜਰ ਹੈ। ਕੀ ਕੀ ਉਦਾਹਰਣਾਂ ਦਿਤੀਆਂ ਜਾਣ..। ਗਹੁ ਨਾਲ ਵਾਚਿਆਂ ਪਤਾ ਲਗਦਾ ਹੈ ਕਿ ਗੁਰਬਾਣੀ ਕਿੰਨੀ ਦੂਰ ਦੀ ਗਲ ਪਹਿਲਾਂ ਹੀ ਕਹਿ ਰਹੀ ਹੈ।

ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ॥

ਭਾਵ ਜੀਅ ਦੇ ਪੈਦਾ ਹੋਣ ਤੋਂ ਪਹਿਲਾ ਉਹਦਾ ਖਾਣਾ ਦਾਣਾ ਆ ਜਾਂਦਾ ਹੈ। ਬੱਚੇ ਦੇ ਆਉਣ ਤੋਂ ਪਹਿਲਾਂ ਉਹਦਾ ਦੁਧ ਆਉਦਾ ਹੈ। ਫਿਰ ਦੇਖੋ ਇਨਸਾਨੀ ਮਾਂ ਤਾਂ ਬੱਚੇ ਦਾ ਮੂੰਹ ਥਣ ਤਕ ਖੜ ਸਕਦੀ ਹੈ ਜਾਨਵਰ ਦੇ ਬੱਚੇ ਨੂੰ ਕੌਣ ਦਸਦਾ ਹੈ ਕਿ ਪਿਛਲੀਆਂ ਲੱਤਾਂ ਵਿਚ ਹਵਾਨਾ ਹੈ ਜਿਥੇ ਥਣ ਹਨ। ਪਰ ਹਥਣੀ ਦੇ ਥਣ ਅਗਲੀਆਂ ਲੱਤਾਂ 'ਚ ਹੁੰਦੇ ਹਨ ਤੇ ਬੱਚੇ ਨੂੰ ਓਨਾਂ ਬਾਰੇ ਕੌਣ ਦਸਦਾ ਹੈ। ਬੰਦਾ 10 ਫੁੱਟ ਤੋਂ ਥੱਲੇ ਡਿੱਗੇ ਤਾਂ ਲੱਤਾਂ ਬਾਹਵਾਂ ਤੁੜਾ ਬਹਿੰਦਾ ਹੈ ਪਰ 15 ਫੁੱਟ ਉਚੀ ਜਰਾਫ (ਣੀ) ਖਲੋ ਕੇ ਬੱਚਾ ਦਿੰਦੀ ਹੈ। ਬੱਚਾ ਘੜੱਪ ਕਰਕੇ ਥੱਲੇ ਡਿਗਦਾ ਹੈ। ਓਨੂੰ ਕੌਣ ਬਚਾਉਦਾ ਹੈ? ਓਦੋਂ ਗੁਰੂਤਾ ਖਿੱਚ ਕਿਥੇ ਚਲੀ ਜਾਂਦੀ ਹੈ। ਦਰ ਅਸਲ ਅਸੀ ਹੰਕਾਰੇ ਗਏ ਹਾਂ। ਗੁਰੂ ਨਾਨਕ ਤਾਂ ਸਾਡੇ ਵਾਸਤੇ ਪ੍ਰਸੰਗੰਕ ਰਹਿ ਹੀ ਨਹੀ ਗਿਆ।ਆਪਣੇ ਆਪ ਨੂੰ ਜਿਆਦਾ ਸਿਆਣਾ ਸਮਝਣ ਲਗ ਗਏ ਹਾਂ।


ਕਹਿਣ ਤੋਂ ਭਾਵ ਕੁਦਰਤ ਨੇ ਜੀਅ ਦੇ ਸਾਰੇ ਇੰਤਜਾਮ ਕੀਤੇ ਹੁੰਦੇ ਹਨ। ਕਦੀ ਕੋਈ ਭੁਖਾ ਮਰਦਾ ਹੈ ਤਾਂ ਬਸ ਅਸੀ ਓਸੇ ਨੂੰ ਧਿਆਨ ਵਿਚ ਰੱਖ ਕੇ ਕਾਦਰ ਤੋਂ ਭਰੋਸਾ ਗਵਾ ਬਹਿੰਦੇ ਹਾਂ। ਇਨਾਂ ਨਹੀ ਸਮਝਦੇ ਕਿ ਇਹ ਉਸ ਦੀ ਖੇਡ ਹੈ, ਵੰਨਗੀ ਹੈ।
ਓਧਰ ਧਰਮ ਕਹਿੰਦਾ ਹੈ ਕਿ ਹਰ ਜੀਅ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ, ਕਿ ਇਕ ਗਰੀਬ ਘਰ ਦਾ ਬੱਚਾ ਵੀ ਉਚੇ ਤੋਂ ਉਚਾ ਅਹੁੱਦਾ ਹਾਸਲ ਕਰ ਸਕਦਾ ਹੈ। ਵੱਡੀ ਤੋਂ ਵੱਡੀ ਵਿਦਿਆ ਲੈ ਸਕਦਾ ਹੈ। ਧਰਮ ਕਹਿੰਦਾ ਹੈ ''ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ।'' ਭਾਵ ਜਨਮ ਸਮੇਂ ਹੀ ਇਨਸਾਨ ਦਾ ਆਉਣ ਵਾਲਾ ਸਾਰਾ ਜੀਵਨ ਤਹਿ ਹੋ ਗਿਆ ਸੀ।
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ॥ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ॥(ਮ:3, ਅੰਗ 1413)
ਸੋ ਧਰਮ ਕਿਸਮਤ ਮੰਨਦਾ ਹੈ ਤੇ ਤਰਕ  ਜਾਂ ਨਾਸਤਕ ਸੋਚ ਇਹ ਕਹਿੰਦੀ ਹੈ ਕਿ ਅਸਾਂ ਹੀ ਆਪਣੀ ਕਿਸਮਤ ਬਣਾਉਣੀ ਹੈ ਬਾਕੀ ਗੱਲਾਂ ਫਜੂਲ ਹਨ। ਇਹ ਲਿਖਾਰੀ ਖੁੱਦ ਵੀ ਕਿਸੇ ਵੇਲੇ ਦੂਸਰੀ ਸੋਚ ਦਾ ਧਾਰਨੀ ਰਿਹਾ ਹੈ। ਪਰ ਅੱਜ ਅੱਖਾਂ ਖੁੱਲ ਗਈਆਂ ਹਨ ਕਿਉਂਕਿ ਖੁੱਦ ਸਾਇੰਸ ਨੇ ਵੀ ਗਲ ਸਾਬਤ ਕਰ ਦਿੱਤੀ ਹੈ ਕਿ ਇਨਸਾਨ ਦਾ ਬਹੁਤਾ ਕੁਝ ਉਦੋਂ ਹੀ ਤਹਿ ਹੋ ਜਾਂਦਾ ਹੈ ਜਦੋਂ ਉਹ ਮਾਂ ਦੇ ਗਰਭ ਵਿਚ ਹੁੰਦਾ ਹੈ। ਜਿਹੜੇ ਲੋਕ ਜੀਵਨ ਸਾਇੰਸ (ਨੂੰਡਿੲ ਸਚਇਨਚੲਸ) ਪੜੇ ਹਨ ਉਨਾਂ ਨੂੰ ਪਤਾ ਹੈ ਕਿ ਜੀਵ ਦਾ ਸਰੀਰ ਕੋਸ਼ਕਾਵਾਂ (ਚੲਲਲਸ) ਦਾ ਬਣਿਆ ਹੈ ਜਿਸ ਵਿਚ ਇਕ ਕੇਂਦਰ (ਨੁਚਲੲੁਸ) ਤੇ ਉਸ ਅੰਦਰ ਕਰੋਮੋਜੋਮ ਹੁੰਦੇ ਹਨ। ਜਿੰਨ੍ਹਾਂ ਤੇ ਫਿਰ ਡੀ.ਐਨ.ਏ. ਦੀਆਂ ਪਉੜੀਆਂ ਹੁੰਦੀਆਂ ਹਨ। ਡੀ.ਐਨ.ਏ. ਦੀ ਗਿਣਤੀ ਅਰਬਾਂ ਖਰਬਾਂ 'ਚ ਹੁੰਦੀ ਹੈ ਤੇ ਹਰ ਡੀ.ਐਨ.ਏ. ਜੀਵਨ ਦੇ ਇਕ ਪੱਖ ਦਾ ਕੋਡ ਜਾਂ ਸੰਕੇਤ ਹੁੰਦਾ ਹੈ। ਪਿਛੇ ਜਿਹੇ ਅੰਮ੍ਰਿਤਸਰ ਵਿਚ ਹੀ ਵਿਗਿਆਨੀਆਂ (ਡਾ. ਦਲਜੀਤ ਸਿੰਘ, ਡਾ ਜੈਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਇਕ ਖਾਸ ਡੀ. ਐਨ. ਏ. ਦੀ ਖੋਜ ਕੀਤੀ ਅਤੇ ਜੇ ਉਹ ਕਿਸੇ ਦੇ ਸੈਲ ਵਿਚ ਹੋਏ ਤਾਂ ਅਜਿਹੇ ਵਿਅਕਤੀ ਨੂੰ ਜਵਾਨੀ ਵਿਚ ਹੀ ਮੋਤੀਆ ਬਿੰਦ ਹੋ ਜਾਵੇਗਾ ਭਾਵ ਬੰਦਾ ਅੰਨਾ ਹੋ ਜਾਵੇਗਾ। ਇਸ ਤਰਾਂ ਦੇ ਅਰਬਾ-ਖਰਬਾਂ ਡੀ.ਐਨ.ਏ. ਹੁੰਦੇ ਹਨ ਜੋ ਇਕ ਇਕ ਕਰਕੇ ਜੀਵਨ ਦੇ ਹਰ ਇਕ ਪੱਖ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ।
ਸਾਡੇ ਜੀਵਨ ਦੀ ਸਾਰੀ ਕਹਾਣੀ ਡੀ.ਐਨ.ਏ. ਰਾਹੀਂ ਪਹਿਲੋ ਹੀ ਲਿਖੀ ਜਾ ਚੁਕੀ ਹੈ। ਅਸੀਂ ਇਸ ਵਿਚ ਬਹੁਤਾ ਹੇਰ ਫੇਰ ਨਹੀਂ ਕਰ ਸਕਦੇ। ਸੋ ਇਸ ਗਲੋਂ ਧਰਮ ਦੀ ਗਲ ਵਿਚ ਵਜ਼ਨ ਜਿਆਦਾ ਹੈ। ਧਰਮ ਜਿਆਦਾ ਸੱਚਾ ਲਗਦਾ ਹੈ। ਸਾਇੰਸ ਉਨ੍ਹਾਂ ਚਿਰ ਕਿਸੇ ਸਿਧਾਂਤ ਦੀ ਵਿਰੋਧਤਾ ਨਹੀਂ ਕਰਦੀ ਜਿੰਨਾਂ ਚਿਰ ਉਸਨੂੰ ਝੂਠ ਸਾਬਤ ਨਾ ਕਰ ਦੇਵੇ। ਨਾਸਤਕਾਂ ਵਿਚ ਵੀ ਕੱਟੜ ਸੋਚ ਵਾਲੇ ਬੰਦੇ ਹੁੰਦੇ ਹਨ ਜੋ ਅਜਿਹੀ ਗਲ ਨੂੰ ਮੰਨਣ ਨੂੰ ਤਿਆਰ ਨਹੀ ਜਿਸ ਦੀ ਪਰਵਾਨਗੀ ਸਾਇੰਸ ਨਾਂ ਦਿਤੀ ਹੋਵੇ। ਓਧਰ ਸਾਇੰਸ ਵਿਚ ਨਿਮਰਤਾ ਹੈ। ਪਰ ਸਾਇੰਸ ਦੀ ਕੋਸ਼ਿਸ਼ ਨਿਰੰਤਰ ਜਾਰੀ ਹੈ। ਜੀਵਨ ਦੇ ਰਹੱਸ ਨੂੰ ਸਮਝਣ ਦੀ। ਜਿਵੇਂ ਅਕਸਰ ਧਰਮੋਂ ਹੌਲਾ ਬੰਦਾ ਕੱਟੜ ਹੋ ਜਾਂਦਾ ਹੈ, ਏਸੇ ਤਰਾਂ ਸਾਡੇ ਕਈ ਵੀਰ ਜੋ ਸਾਇੰਸ ਵਿਚ ਅਜੇ ਹੌਲੇ ਹਨ, ਨੇ ਧਰਮ ਦੀ ਹਜ਼ਾਰਾਂ ਸਾਲ ਪੁਰਾਣੀ ਸੋਚ ਨੂੰ ਤਿਆਗ ਕੇ ਸਾਇੰਸ ਕੱਟੜਪਣ ਅਪਨਾਇਆ ਤੇ ਆਪਣੀ ਪੈਰੀਂ ਕੁਹਾੜਾ ਮਾਰਿਆ ਹੈ।
ਅੱਜ ਪੰਜਾਬੀ ਸਮਾਜ ਤੇ ਇਸ ਤਰਾਂ ਕੱਟੜ ਕਮਿਉਨਿਸਟ ਸੋਚ ਭਾਰੂ ਹੋ ਗਈ ਤੇ ਧਰਮ ਨਿਵਾਣ ਵੱਲ ਚਲਾ ਗਿਆ। ਸਿੱਖ ਧਰਮ ਜੋ ਪੰਜਾਬੀਅਤ ਦੇ ਧਰਮ ਦਾ ਧੁਰਾ ਹੈ ਅੱਜ ਹੱਦ ਦਰਜ਼ੇ ਦਾ ਨੀਵਾਣ ਵਲ ਹੈ।
ਅੱਜ ਪੰਜਾਬ ਵਿਚ ਜਿਹੜੇ ਲੋਕਾਂ ਧਰਮ ਦਾ ਮੁਖੌਟਾ ਪਾਇਆ ਹੋਇਆ ਹੈ ਅੰਦਰੋਂ ਇਨਾਂ ਦਾ ਧਰਮ ਵਿਚ ਵਿਸ਼ਵਾਸ਼ ਨਹੀਂ ਹੈ। ਮਿਸਾਲ ਦੇ ਤੌਰ ਤੇ ਅਕਾਲੀ ਦਲ ਸਿੱਖ ਧਰਮ ਦੀ ਪਾਰਟੀ ਅਖਵਾਉਦੀ ਹੈ। ਅਸੀਂ ਇਕ ਵੇਰਾਂ ਅਕਾਲੀਆਂ ਦੇ ਜਲਸੇ ਵਿਚ ਸਵਾਲ ਪੁਛ ਲਿਆ ਕਿ ਭਾਈ ਜਿੰਨਾਂ ਵੀਰਾਂ ਨੂੰ ਜਪੁਜੀ ਸਾਹਿਬ ਜਬਾਨੀ ਯਾਦ ਹੈ ਹੱਥ ਖੜਾ ਕਰੋ। ਦੁੱਖ ਦੀ ਗੱਲ ਹੈ ਕਿ 500 ਬੰਦਿਆਂ ਵਿਚੋਂ ਸਿਰਫ ਇਕ ਦਾ ਹੀ ਹੱਥ ਖੜਾ ਸੀ।
ਕਿਉਂਕਿ ਪੰਜਾਬੀਆਂ ਦਾ ਧਰਮ ਵਿਚ ਭਰੋਸਾ ਹੌਲਾ ਪੈ ਗਿਆ ਹੈ ਅੱਜ ਇਹ ਗੁਰੂ ਨਾਨਕ ਦੀ ਫਿਲਾਸਫੀ ਨੂੰ ਵੀ ਕਈ ਵੇਰਾਂ ਚੈਲੇਂਜ ਕਰਦੇ ਵੇਖੇ ਗਏ ਹਨ। ਉਦਾਹਰਣ ਦੇ ਤੌਰ ਤੇ ਜਦੋਂ ਗੁਰੂ ਨਾਨਕ ਆਏ ਉਸ ਵੇਲੇ ਜੋਗੀਆਂ ਦਾ ਪੰਜਾਬ ਵਿਚ ਬੜਾ ਜ਼ੋਰ ਸੀ ਤੇ ਗੁਰੂ ਸਾਹਿਬ ਨੇ ਉਨ੍ਹਾਂ ਜੋਗੀਆਂ ਦੀ ਸੋਚ ਨੂੰ ਵਿਅਰੱਥ ਸਾਬਤ ਕੀਤਾ ਤੇ ਗੁਰਬਾਣੀ ਵਿਚ ਥਾਂ ਥਾਂ ਤੇ ਇਹ ਜਿਕਰ ਮਿਲਦੇ ਹਨ।
ਪੰਜਾਬੀਆਂ ਦੀ ਗਿਰਾਵਟ ਦਾ ਆਲਮ ਦੇਖੋ ਅੱਜ ਓਨਾਂ ਹੀ ਜੋਗੀਆਂ (ਜਿਹੜੀ ਸੋਚ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ ਸੀ) ਦੀ ਫਿਰ ਪੰਜਾਬ ਵਿਚ ਚੜ੍ਹਤ ਹੋ ਰਹੀ ਹੈ ਤੇ ਜੋਗੀ ਸੋਚ ਨੂੰ ਵੱਖ ਵੱਖ ਲਿਬਾਸ ਪੁਆ (ਡੇਰਾ ਬਿਆਸ ਤੇ ਸਿਰਸਾ ਡੇਰਾ ਆਦਿ) ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਲੋਕ ਗੁਰੂ ਨਾਨਕ ਦੇ ਸੱਚ ਦੇ ਰਸਤੇ ਨੂੰ ਛੱਡ ਕੋਈ ਸੌਖਾ ਰਸਤਾ (ਸ਼ਾਰਟ ਕੱਟ) ਲੱਭਣ ਦੀ ਤਾਕ ਵਿਚ ਹਨ।
+++10++++
ਧਰਮ ਵਿਚੋਂ ਤਿਆਗ ਦੀ ਭਾਵਨਾ ਖੰਭ ਲਾ ਕੇ ਉੱਡ ਗਈ ਹੈ। ਪੰਜਾਬ ਵਿਚ ਅੱਜ ਨਕਲੀ ਗੁਰੂਆਂ ਦੀ ਭਰਮਾਰ ਹੋਈ ਪਈ ਹੈ। ਲੋਕ ਵੀ ਖੋਖਲੇ ਤੇ ਇਨਾਂ ਦੇ ਗੁਰੂ ਵੀ ਖੋਖਲੇ। ਝੂਠੇ ਨੂੰ ਝੂਠੇ ਦੀ ਸੰਗਤ ਵਿਚ ਹੀ ਆਨੰਦ ਆਉਂਦਾ ਹੈ। ਪੰਜਾਬ ਵਿਚ 40 ਸਾਲਾਂ ਤੋਂ ਗਰਭ ਵਿਚ ਲੋਕ ਜਾਨਾਂ ਖਤਮ ਕਰ ਰਹੇ ਹਨ ਕਿਸੇ ਗੁਰੂ ਨੇ ਦੁਹਾਈ ਨਹੀਂ ਪਾਈ। ਕਿਉਂਕਿ ਗੁਰੂ ਵੀ ਸਾਡੇ ਵਰਗੇ ਹੀ ਹਨ। ਗੁਰੂ ਜਿੰਨ੍ਹਾਂ ਦੇ ਟਪਣੇ ਚੇਲੇ ਜਾਣ ਛੜੱਪ।

ਧਾਰਮਿਕ ਕਦਰਾਂ ਕੀਮਤਾਂ ਦੀ ਜਿਹੜੀ ਬੇਰੁਹਮਤਖੀ ਹੋਈ ਹੈ, ਧਰਮ ਜੋ ਨਿਵਾਣ ਵੱਲ ਗਿਆ ਉਸੇ ਨਿਵਾਣ ਦੇ ਲੱਛਣ ਸਪਸ਼ੱਟ ਨਜ਼ਰ ਆ ਰਹੇ ਨੇ ਜਿਵੇਂ :-

1.ਸਕੂਲਾਂ/ਕਾਲਜਾਂ ਵਿਚ ਸ਼੍ਰੇਆਮ ਨਕਲ ਮਾਰਨਾਂ ਤੇ ਅਧਿਆਪਕ ਵਰਗ ਨੇ ਜਾਂ ਤਾਂ ਮਦਦ ਕਰਨਾਂ ਜਾਂ ਚੁੱਪ ਰਹਿਣਾ
2. ਸਰਕਾਰੀ ਬਿਜਲੀ ਦੀ ਵੱਡੇ ਪੱਧਰ ਤੇ ਚੋਰੀ ਕਰਨਾ।
3. ਰਿਸ਼ਵਤਖੋਰੀ ਦਾ ਹਰ ਪੱਧਰ ਤੇ ਕਈ ਗੁਣਾਂ ਵਾਧਾ
4. ਦੋਗਲੇਪਣ ਦਾ ਅਤਿਅੰਤ ਭਾਰੂ ਹੋ ਜਾਣਾ।
ਸੋ ਦੂਸਰਾ ਕਾਰਨ ਹੈ ਪੰਜਾਬੀਆਂ ਵਿਚ ਨਾਸਤਕਤਾ ਦਾ ਵਧਣਾ। ਜਿਸਦਾ ਮੂਲ ਕਾਰਨ ਸੀ ਕਮਿਊਨਿਸਟ ਵਿਚਾਰਧਾਰਾ ਦਾ ਫੈਲਾਅ।ਕਮਿਊਨਿਸਟ ਲੋਕ ਕੁਦਰਤੀ ਕਦਰਾਂ ਕੀਮਤਾਂ ਦੀ ਪ੍ਰਵਾਹ ਨਹੀ ਕਰਦੇ ਤੇ ਸਿਰਫ ਆਪਣੇ ਆਪ ਨੂੰ ਹੀ ਸਭ ਕੁਝ ਸਮਝ ਬਹਿਦੇ ਹਨ। ਇਥੋ ਤਕ ਕਿ ਬਾਲ ਬੱਚੇ ਪੈਦਾ ਕਰਨਾਂ ਵੀ ਬੋਝ ਸਮਝਦੇ ਹਨ। ਪ੍ਰਮਾਤਮਾ ਦੀ ਹੋਂਦ ਤੋਂ ਆਕੀ ਇਹ ਲੋਕ ਆਪਣੇ ਆਪ ਨੂੰ ਰਬ ਤੋਂ ਵੱਡਾ ਦਸਦੇ ਹਨ। ਜਿਸ ਕਰਕੇ ਧਾਰਮਿਕ, ਕੁਦਰਤੀ ਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਖਿੱਲੀ ਉਡਾਈ ਗਈ। ਕਾਮਰੇਡ ਬੁਰਾ ਕਰਨ ਲਗਿਆ ਪ੍ਰਵਾਹ ਨਹੀ ਕਰਦੇ ਕਿਉਕਿ ਉਹ ਪਾਪ ਪੁੰਨ  ਨੂੰ ਮੰਨਦੇ ਹੀ ਨਹੀ।
ਇਹ ਸਾਡੀ ਬਦਕਿਸਮਤੀ ਹੈ ਕਿ ਅਸੀ ਧਰਮ ਦੇ ਅਸੂਲਾਂ ਨੂੰ ਅਣਗੋਲਿਆ ਹੈ ਜਿਦਾ ਸਿਧਾਂਤ ਹੈ ਕਿ ਹਰ ਜੀਅ ਦੀ ਕਿਸਮਤ ਉਸ ਦੇ ਪੈਦਾ ਹੋਣ ਵੇਲੇ ਹੀ ਤਹਿ ਹੋ ਜਾਂਦੀ ਹੈ। ਉਦਾਹਰਣ ਵਜੋਂ 1947 'ਚ ਜਦੋਂ ਭਾਰਤ ਅਜਾਦ ਹੋਇਆ ਤਾਂ ਅਬਾਦੀ ਸਿਰਫ 32 ਕ੍ਰੋੜ ਸੀ। ਪਰ ਥਾਂ ਥਾਂ ਭੁੱਖਮਰੀ ਸੀ। ਓਦੋ ਸਰਕਾਰ ਕਦੀ ਅਮਰੀਕਾ ਕੋਲ ਬਗਲੀ ਫੜ ਕੇ ਅਨਾਜ ਲੈਣ ਜਾਂਦੀ ਸੀ ਜਾਂ ਰੂਸ ਕੋਲ। ਅੱਜ ਅਬਾਦੀ 121 ਕਰੋੜ ਹੈ ਤੇ ਭਾਰਤ ਅੰਦਰ ਅਨਾਜ ਦੇ ਭੰਡਾਰ ਭਰੇ ਪਏ ਹਨ। ਸੱਤਰਵੇਂ ਦਹਾਕੇ 'ਚ ਹੀ  ਫਿਰ ਪ੍ਰਵਾਰ ਨਿਯੋਜਨ ਦੀ ਡੌਨੀ ਪਿੱਟੀ ਗਈ। ਤੇ ਉਹ ਵੀ ਪੰਜਾਬ ਵਿਚ ਹੀ ਸਭ ਤੋਂ ਜਿਆਦਾ। ਕਿਉਕਿ ਪੰਜਾਬੀ ਲੋਕ ਬੌਲਦ ਵਾਂਙੂ ਭੋਲੇ ਗਿਣੇ ਗਏ ਹਨ ਤੇ ਬਰੀਕ ਸੋਚ ਘੱਟ ਹੀ ਰਖਦੇ ਹਨ। ਸੁਭਾਵਕ ਹੈ ਕਿ ਇਨ੍ਹਾਂ ਦੇ ਲੀਡਰ ਵੀ ਇਹੋ ਜਿਹੇ ਲੋਹਲੇ ਹੀ ਰਹੇ ਹਨ ਜੋ ਸਮਝ ਹੀ ਨਾਂ ਸਕੇ ਕਿ ਇਸ ਚਾਲ ਦਾ ਨਤੀਜਾ ਕੀ ਨਿਕਲੂ। ਲੀਡਰਾਂ ਨੇ ਕੌਮ ਨੂੰ ਇਨ੍ਹਾਂ ਚਾਲਾਂ ਤੋਂ ਸੁਚੇਤ ਕੀਤਾ ਹੀ ਨਹੀ। ਤੇ ਨਤੀਜਾ ਅੱਜ ਸਾਡੇ ਸਾਹਮਣੇ ਹੈ। ਧਾਰਮਿਕ ਭਾਵਨਾਂ ਜਿਸ ਵਿਚ ਇਨਸਾਨ ਹਲੀਮੀ ਵਿਚ ਆ ਕੇ ਦੂਸਰਿਆਂ ਦੀ ਚਰਨ ਧੂੜ ਬਣਦਾ ਹੈ ਉਹ ਇਥੋ ਗਾਇਬ ਹੋ ਗਈ ਤੇ ਹਊਮੇਧਾਰੀ ਸੋਚ ਸਮਾਜ ਤੇ ਭਾਰੂ ਹੋ ਗਈ।
ਇਸ ਮਜਮੂਨ ਨੂੰ ਅੱਗੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਪੰਜਾਬੀ ਲੋਕਾਂ ਵਿਚ ਅੱਤ ਦਾ ਵਿਖਾਵਾ ਆ ਗਿਆ ਹੈ, ਅੰਦਰੋਂ ਕੁਝ ਤੇ ਬਾਹਰੋਂ ਕੁਝ। ਹਰ ਕੋਈ ਆਪਣੇ ਆਪ ਨੂੰ ਵੱਡਾ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਹੈ ਜਿਸ ਕਰਕੇ ਆਪਣੀ ਬੋਲੀ ਅਤੇ ਸਭਿਆਚਾਰ ਦਾ ਵੱਡਾ ਨੁਕਸਾਨ ਕਰ ਰਹੇ ਹਨ ਇਹ। ਇੰਨ੍ਹਾਂ ਕਈ ਮਿਹਨਤ ਦੇ ਕੰਮਾਂ/ ਨੌਕਰੀਆਂ ਨੂੰ ਨੀਵਾਂ ਕਰਾਰ ਦੇ ਦਿਤਾ ਹੈ ਤੇ ਪੰਜਾਬ ਵਿਚ ਅਜਿਹੀਆਂ ਨੀਵੀਆਂ ਨੌਕਰੀਆਂ ਕਰਨ ਤੋਂ ਸ਼ਰਮਾਉਂਦੇ ਹਨ ਤੇ ਬਾਹਰ ਮੁਲਕੀ ਜਾ ਕੇ ਓਥੇ ਓਹੋ ਨੀਵੇ ਕੰਮ ਖੂਬ ਕਰਦੇ ਹਨ।
ਅੱਜ 90% ਮਰਦ ਔਰਤਾਂ ਜਿਨਾਂ ਦੇ ਵਾਲ ਚਿੱਟੇ ਹੋ ਜਾਂਦੇ ਹਨ ਵਾਲਾਂ ਨੂੰ ਰੰਗਦੇ ਹਨ । ਅਸੀਂ ਇਹ ਨਹੀ ਕਹਿਦੇ ਭਈ ਇਹ ਮਾੜਾ ਕੰਮ ਹੈ ਪਰ ਅੱਜ ਤੋਂ 40 ਸਾਲ ਪਹਿਲਾਂ ਇਹ ਰੁਝਾਨ ਬਹੁਤ ਘੱਟ ਸੀ। ਕਿਸੇ ਨੇ ਵਾਲ ਕਾਲੇ ਕੀਤੇ ਹੁੰਦੇ ਤਾਂ ਲੋਕ ਉਨੂੰ ਮਖੌਲ ਕਰਦੇ। ਪਰ ਅੱਜ ਤਾਂ ਹਰ ਕੋਈ ਕਰ ਰਿਹਾ ਹੈ। ਭਾਵ ਪੰਜਾਬੀ ਲੋਕ ਅਸਲੀਅਤ ਦਾ ਸਾਹਮਣਾ ਨਹੀ ਕਰ ਪਾ ਰਹੇ। ਝੂਠ ਵਿਚ ਜੀ ਰਹੇ ਨੇ। ਹਰ ਕੋਈ ਵੱਡਾ (ਮਹਾਨ) ਦਿਸਣ ਦੀ ਤਾਕ ਵਿਚ ਹੈ।ਫਿਰ ਅੱਜ ਦੇਖੋ ਹਰ ਕੋਈ ਟੁੱਟੀ-ਫੁੱਟੀ ਹਿੰਦੀ ਜਾਂ ਅੰਗਰੇਜੀ ਬੋਲਣ ਦੇ ਰੋਂਅ ਵਿਚ ਹੈ: ਦੋਗਲਾਪਣ।
++++++11+++++++

ਅ.ਕਿਰਤ ਦੇ ਸਿਧਾਂਤ ਨੂੰ ਪੰਜਾਬੀਆਂ ਦਿੱਤੀ ਤਿਲਾਂਜਲੀ

ਪੰਜਾਬ ਤਾਂ ਜੀਂਦਾ ਹੀ ਗੁਰਾਂ ਦੇ ਨਾਮ ਤੇ ਸੀ। ਗੁਰੂ ਨੇ ਇਨਾਂ ਨੂੰ ਜੀਵਨ ਜਾਚ ਸਿਖਾਈ, ਜੀਵਨ ਦਾ ਭੇਦ ਸਿਖਾਇਆ ਕਿ ਕਿਵੇ ਦੁੱਖਾਂ ਸੁੱਖਾਂ ਤੋਂ ਉਪਰ ਉਠ ਚੜ੍ਹਦੀ ਕਲ੍ਹਾਂ 'ਚ ਰਹਿਣਾ ਹੈ। ਪੰਜਾਬੀਆਂ ਦੇ ਸਿੱਧੇ ਸਾਦੇ ਸੁਭਾਅ ਅਨੁਸਾਰ ਇਕ ਨੁਕਤਾ ਦੇ ਦਿਤਾ  ਗੁਰੂ ਸਾਹਿਬ ਨੇ ਕਿ 1. ਨਾਮ ਜਪਣਾ, 2. ਕਿਰਤ ਕਰਨਾਂ ਤੇ 3. ਵੰਡ ਛਕਣਾ। ਤੁਸੀ ਉਤੇ ਪੜ੍ਹਿਆ ਹੈ ਕਿ ਕਿਵੇ ਅਜ ਪੰਜਾਬੀਆਂ ਨੂੰ ਨਾਮ ਜਪਣਾ ਭਾਵ ਰੱਬ ਦੀ ਸਿਫਤ ਸਲਾਹ ਕਰਨਾਂ ਵਾਧੂ ਜਿਹਾ ਲਗਣਾ ਸ਼ੁਰੂ ਹੋ ਗਿਆ ਹੈ। ਤੇ ਕਹਿਦੇ "ਲੈ ਇਹ ਵੀ ਕੋਈ ਗਲ ਹੋਈ ਓਹੋ ਸਤਿਨਾਮ ਵਾਹਿਗੁਰੂ ਦੀ ਰੱਟ ਲਾਈ ਜਾਓ" ਜਾਂ "ਰੱਬ ਕੋਈ ਬੋਲਾ ਹੈ"। ਬੜੇ ਮਜੇ ਦੀ ਗਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਈ ਡੇਰੇਦਾਰਾਂ ਨੇ ਸ਼੍ਰੇਆਮ ਹੀ ਇਹ ਗਲ ਕਹਿਣੀ ਤੇ ਲਿਖਣੀ ਸ਼ੁਰੂ ਕਰ ਦਿਤੀ ਕਿ ਦੇਖੋ ਜੀ ਸੱਚ ਤੇ ਚਲਣਾ ਅਸੰਭਵ ਹੈ ਇਸ ਕਰਕੇ ਰੱਬ ਦੇ ਰਾਹ ਤੇ ਇਹ ਜਰੂਰੀ ਨਹੀ। ਵਿਗੜੇ ਹੋਏ ਪੰਜਾਬੀ ਏਹੋ ਜਿਹੇ ਡੇਰਿਆਂ ਵਲ ਖਿੱਚੇ ਚਲੇ ਆਏ। ਨਤੀਜਾ ਕੋਈ ਡੇਰਾ ਕਹਿਦਾ ਮੇਰੇ ਸ਼ਰਧਾਲੂ ਇਕ ਕ੍ਰੋੜ ਕੋਈ ਕਹਿਦਾ ਜੀ ਮੇਰੇ ਤਾਂ 2 ਕ੍ਰੋੜ। ਕਈ ਡੇਰਿਆ ਦੇ ਕਾਤਲ ਗੁਰੂ ਤਾਂ ਅੱਜ ਹਕੂਮਤ ਵਾਸਤੇ ਵੀ ਮੁਸੀਬਤ ਬਣੇ ਹੋਏ ਹਨ। ਜਬਰ ਜਨਾਹ ਦੇ ਇਲਜਾਮ ਤਾਂ ਏਨਾਂ ਡੇਰਿਆਂ ਤੇ ਲਗਦੇ ਹੀ ਰਹਿਦੇ ਹਨ। ਮਜੇ ਦੀ ਗਲ ਇਹ ਹੈ ਕਿ ਖੁੱਦ ਸਰਕਾਰਾਂ ਨੇ ਹੀ ਇਨ੍ਹਾਂ ਡੇਰਿਆਂ ਨੂੰ ਸਿੱਖੀ ਖਿਲਾਫ ਵਰਤਣ ਲਈ ਹਵਾ ਦਿਤੀ ਸੀ ਤੇ ਅੱਜ ਏਹੋ ਡੇਰੇ ਸਰਕਾਰ ਦੇ ਗਲ ਪੈ ਰਹੇ ਹਨ; ਬਿੱਲੀ ਨੇ ਸ਼ੀਂਹ ਪੜ੍ਹਾਇਆ ਬਿੱਲੀ ਨੂੰ ਖਾਣ ਆਇਆ।
ਚੜ੍ਹਦੀ ਕਲਾ ਦੇ ਜੀਵਨ ਦਾ ਜਿਹੜਾ ਦੂਜਾ ਰਾਜ ਸੀ ਕਿ ਕਿਰਤ ਕਰਨਾਂ ਉਹ ਕਾਮਰੇਡਾਂ ਨੇ ਛਡਾ ਦਿਤੀ। ਕਾਮਰੇਡ ਵਿਚਾਰਧਾਰਾ ਕਹਿੰਦੀ ਕਿ ਤੁਹਾਡਾ ਮਾਲਕ (Employer) ਤੁਹਾਡਾ ਸ਼ੋਸ਼ਣ ਕਰਦਾ ਹੈ ਤੇ ਆਪ ਮੁਨਾਫਾ ਕਮਾਉਦਾ ਤੁਹਾਨੂੰ ਮੁਨਾਫੇ ਵਿਚ ਹਿੱਸਾ ਨਹੀ ਦਿੰਦਾ। ਕਾਮਰੇਡ ਨੇ ਮਾਲਕ ਖਿਲਾਫ ਨਫਰਤ ਪੈਦਾ ਕਰ ਦਿਤੀ। ਪੰਜਾਬੀਆਂ ਨੇ ਹੋਲੀ ਹੋਲੀ ਕੰਮ ਕਰਨਾਂ ਬੰਦ ਕਰ ਦਿਤਾ ਤੇ ਹੱਡ ਹਰਾਮੀ ਹੋਣੇ ਸ਼ੁਰੂ ਹੋ ਗਏ। ਇਸ ਗਲ ਦਾ ਅਹਿਸਾਸ ਮੈਨੂੰ ਸੰਨ 1990 'ਚ ਹੋਇਆ ਜਦੋ ਅਸਾਂ ਇਕ ਰਾਜ ਮਿਸਤਰੀ ਤੇ ਮਜਦੂਰ ਦਿਹਾੜੀ ਤੇ ਲਾਏ ਤੇ ਸ਼ਾਮੀ ਜਦੋਂ ਦੇਖਿਆ ਤੇ ਉਨਾਂ ਕੱਖ ਭੰਨ ਕੇ ਵੀ ਦੋਹਰਾ ਨਾਂ ਕੀਤਾ। ਅਗਲੇ ਦਿਨ ਫਿਰ ਠੇਕਾ ਕਰ ਲਿਆ ਤਾਂ ਮਹਿਸੂਸ ਹੋਇਆ ਕਿ ਪਹਿਲੇ ਦਿਨ ਓਨਾਂ ਨੇ 8 ਘੰਟਿਆਂ ਵਿਚੋਂ ਸਿਰਫ ਘੰਟਾ ਹੀ ਕੰਮ ਕੀਤਾ। ਅੱਜ ਜਿਦੇ ਨਾਲ ਵੀ ਗਲ ਕਰਕੇ ਦੇਖੋ ਕਹੂਗਾ ਜੀ ਬੲ੍ਹੀਏ ਠੀਕ ਨੇ, ਕੰਮ ਲਗਨ ਨਾਲ ਕਰਦੇ।
ਹੁਣ ਤਕ ਤਾਂ ਪੰਜਾਬੀ ਲੋਕ ਦੁਨੀਆਂ ਦੀ ਸਭ ਤੋਂ ਮਿਹਨਤਕਸ਼ ਕੌਮ ਗਿਣੀ ਗਈ ਸੀ। ਵੇਖੋ ਅੰਗਰੇਜਾਂ ਨੇ ਕਿਵੇ ਪੰਜਾਬੀਆਂ ਦੇ ਮਿਹਨਤਕਸ਼ ਹੋਣ ਦੇ ਥਾਂ ਥਾਂ ਪਰ ਗੁਣ ਗਾਏ ਹੋਏ ਨੇ। ਪਰ ਅੱਜ ਸਾਡੀ ਬਦਕਿਸਮਤੀ ਦੇਖੋ ਪੰਜਾਬੀ ਕਿਰਤ ਤੋਂ ਮੂੰਹ ਫੇਰਨ ਲਗ ਗਿਆ ਹੈ। ਗੁਰੂ ਨਾਨਕ ਦਾ ਧਰਮ ਕਿਰਤ ਕਰਨ ਵਾਲੇ ਨੂੰ ਵਡਿਆਉਦਾ ਹੈ ਤੇ ਪੰਜਾਬੀ ਲੋਕ ਅੱਜ ਕਿਰਤ ਕਰਨ ਵਾਲੇ ਨੂੰ ਨੀਵਾਂ ਗਿਣ ਰਹੇ ਹਨ।
ਧਰਮ ਤੋਂ ਬੇਮੁਖ ਹੋਏ, ਗੁਰਬਾਣੀ ਤੋ ਬੇਮੁਖ ਹੋਏ ਸਮਝਦੇ ਹਨ ਕਿ ਜੀ ਲੰਗਰ ਲਵਾ ਦਿਓ, ਗੁਰਦੁਆਰੇ ਦੀ ਇਮਾਰਤ ਸੋਹਣੀ ਬਣਵਾ ਦਿਓ। ਅਖੇ ਲੋਕ ਸਿੱਖੀ ਨੂੰ ਮੰਨਣ ਮੈਂ ਪੈਸਾ ਦਾਨ ਕਰ ਸਕਦਾ ਹਾਂ ਆਪ ਸਿੱਖੀ ਅਮਲ ਨਹੀ ਕਰ ਸਕਦਾ। ਗੁਰੂ ਵੀ ਫਿਰ ਇਨਾਂ ਨੂੰ ਓਹੋ ਕੁਝ ਦਈ ਜਾਂਦਾ ਹੈ ਜੋ ਇਹ ਦਾਨ ਕਰਦੇ ਹਨ। ਇਨਾਂ ਦੀਆਂ ਕੋਠੀਆਂ ਵੱਡੀਆਂ ਤੇ ਢਿੱਡ ਵੱਡੇ। ਗੁਰਸਿੱਖੋ ਰੱਬ ਦਾ ਖੌਫ ਖਾਓ ਆਪ ਸਿੱਖੀ ਹੰਢਾਓ। ਕਦੀ ਦਾਨ ਕਰਨਾਂ ਹੈ ਤਾਂ ਪ੍ਰਚਾਰ ਕਰੋ। ਗੁਰਬਾਣੀ ਗੁਟਕੇ ਵੰਡੋ, ਸਿੱਖ ਇਤਹਾਸ ਦੀਆਂ ਕਿਤਾਬਾਂ ਵੰਡੋ, ਗੁਰਬਾਣੀ ਦੀਆਂ ਸੀਡੀਆਂ ਵੰਡੋ।  ਨਿਰਾ ਲੰਗਰ ਲਾਉਣ ਨਾਲ ਗਲ ਨਹੀ ਬਣਨੀ। ਜੇ ਸਿੱਖ ਹੀ ਕਮਜੋਰ ਪੈ ਗਏ ਤਾਂ ਸੰਗਮਰਮਰੀ ਇਮਾਰਤਾਂ ਕੀ ਕਰਨਗੀਆਂ। 

ਪੰਜਾਬੀ ਕਿਉਂ ਬੇਰੁਜਗਾਰ ਹਨ ?

ਪੰਜਾਬੀਆਂ ਨੂੰ ਨੌਕਰੀਆਂ ਕਿਉਂ ਨਹੀਂ ਦਿਸ ਰਹੀਆਂ ?

ਸੋ ਪੰਜਾਬ ਵਿਚ 25 ਲੱਖ ਪੋਸਟਾਂ ਖਾਲੀ ਹੋਈਆਂ ਜਿਹੜੀਆਂ ਪੰਜਾਬੀਆਂ ਨੂੰ ਦਿੱਸੀਆ ਹੀ ਨਾਂ ਤੇ ਬੲ੍ਹੀਏ ਬਾਜੀ ਮਾਰ ਗਏ। ਪੰਜਾਬੀਆਂ ਨੂੰ ਇਹ ਨੌਕਰੀਆਂ ਇਸ ਕਰਕੇ ਨਾ ਦਿੱਸੀਆਂ ਕਿਉਂਕਿ ਪੰਜਾਬੀਆਂ ਨੂੰ ਫੇਟਾ ਪੈ ਗਿਆ ਹੈ ਪੰਜਾਬੀ ਲੋਕ ਹੰਕਾਰੇ ਗਏ ਹਨ। ਪੰਜਾਬੀਆਂ ਵਿਚ ਅੱਜ ਦੋਗਲਾਪਨ ਤੇ ਫੁਕਰਾਪਣ ਭਾਰੂ ਹੈ। ਇਹਨਾਂ ਵਿਚ ਫਿਰ ਬ੍ਰਹਮਣਵਾਦ ਭਾਰੂ ਹੋ ਚੁਕਾ ਹੈ। ਇਹ ਗੁਰੂ ਨਾਨਕ ਦੇ ਕਿਰਤ ਦੇ ਧਰਮ ਨੂੰ ਤਿਆਗ ਚੁਕੇ ਹਨ।
ਇਸ ਤਰਾਂ ਹੰਕਾਰੇ ਗਏ ਹਨ ਕਿ ਇੰਨ੍ਹਾਂ ਨੇ ਸਾਰੇ ਕੰਮਾਂ ਕਾਰਾਂ ਦੀਆਂ ਸ਼੍ਰੇਣੀਆਂ ਬਣਾ ਲਈਆਂ ਹਨ। ਫਲਾਣਾ ਕੰਮ ਉੱਚਾ ਤੇ ਫਲਾਣਾ ਨੀਵਾਂ। ਕੁਝ ਕੰਮਾਂ ਨੂੰ ਇਹ ਟੌਹਰ ਵਾਲੇ ਗਿਣਦੇ ਹਨ ਤੇ ਕੁਝ ਨੂੰ ਮਾਮੂਲੀ ਨੀਵੇਂ।
ਟੌਹਰ ਵਾਲੇ ਕੰਮ - ਪੁਲਿਸ, ਸਕੂਲ ਮਾਸਟਰ, ਬਿਜਲੀ ਬੋਰਡ ਦੀ ਮੁਲਾਜਮਤ, ਪਟਵਾਰੀ, ਬਾਹਰਲੇ ਮੁਲਕ ਜਾ ਕੇ ਕੋਈ ਵੀ ਕੰਮ ਕਰਨਾ ਭਾਵੇਂ ਸਫਾਈ ਦਾ ਵੀ ਹੋਵੇ।
ਨੀਵੇਂ ਕੰਮ - ਕਿਸੇ ਦੇ ਘਰ ਕੰਮ ਕਰਨਾ, ਕਿਸੇ ਦੀ ਚੌਂਕੀਦਾਰੀ ਕਰਨੀ, ਕਿਸੇ ਦੇ ਭਾਂਡੇ, ਮਾਂਝਣਾ, ਕਿਸੇ ਦੇ ਬੱਚੇ ਨੂੰ ਸਾਂਭਣਾ, ਕਿਸੇ ਦੇ ਬਜੁਰਗ ਨੂੰ ਸਾਂਭਣਾ, ਕਿਸੇ ਦੇ ਘਰ ਨੂੰ ਸਾਂਭਣਾ, ਰਾਜ ਮਿਸਤਰੀ, ਮਜਦੂਰ, ਸਬਜੀ ਵੇਚਣਾ, ਕਾਰਖਾਨੇ 'ਚ ਕੰਮ, ਡਰਾਇਵਰੀ ਆਦਿ।
ਕਿਉਂਕਿ ਇਹ ਦੋਗਲੇਪਨ (Hipocracy)  'ਚ ਹਨ ਬਾਹਰ ਜਾ ਇੰਗਲੈਂਡ, ਅਮਰੀਕਾ, ਕਨੇਡਾ ਹਰ ਕੰਮ ਕਰ ਸਕਦੇ ਹਨ। ਬਾਹਰ ਜਾ ਕੇ ਇਹ ਕਿਸੇ ਅੰਗਰੇਜ ਦੇ ਭਾਂਡੇ ਵੀ ਮਾਂਝ ਸਕਦੇ ਹਨ। ਟਾਇਲਟ ਸਾਫ ਕਰਦੇ, ਬਾਹਰ ਜਾ ਕੇ ਬਜੁਰਗਾਂ ਨੂੰ ਤਾਂ ਆਮ ਹੀ ਸਾਂਭਦੇ ਹਨ।
ਪਰ ਪੰਜਾਬ ਵਿਚ ਆਪਣਾ ਖੁੱਦ ਦਾ ਝੋਨਾ ਨਹੀਂ ਲਾਉਣਾ। ਜੀ ਸਾਡਾ ਨੱਕ ਨਹੀਂ ਰਹਿੰਦਾ। ਝੋਨਾ ਲਾਉਣ ਦੀ ਤਨਖਾਹ 9000 ਰੁਪਏ ਬਣਦੀ ਹੈ। ਪਰ ਜੀ ਅਸੀਂ ਸਕੂਲ ਮਾਸਟਰ ਬਣ ਸਕਦੇ ਹਾਂ। ਪ੍ਰਾਈਵੇਟ ਸਕੂਲਾਂ ਵਿਚ ਤਨਖਾਹ 2000 ਰੁਪਏ ਮਹੀਨੇ ਲਗਪਗ। ਇੰਨਾਂ ਦੀ ਮੱਤ ਦੇਖੋ ਇਸ ਤਰਾਂ ਮਾਰੀ ਗਈ ਹੈ ਕਿ ਝੌਨਾ ਲਾਉਣ ਤੇ ਬੲ੍ਹੀਆ ਮਹਿੰਗਾ ਰੱਖਦੇ ਹਨ ਤੇ ਆਪ ਸਕੂਲ ਵਿਚ ਸਸਤੀ ਤਨਖਾਹ ਤੇ ਕੰਮ ਕਰਦੇ ਹਨ। ਇਸ ਤਰਾਂ ਗਰਕ ਗਏ ਹਨ।(ਹੰਕਾਰਿਆ ਸੋ ਮਾਰਿਆ)
ਜਿਹੜੀ ਕੌਮ ਕਿਰਤ ਤੋਂ ਸ਼ਰਮਾਅ ਜਾਏ ਮਿਹਨਤ ਨਾ ਕਰੇ ਉਹ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਂਦੀ ਹੈ। ਸੋ ਵੀਰੋ ਤੇ ਭੈਣੋ ਕਿਰਤ ਤੋਂ ਨਾਂ ਸ਼ਰਮਾਓ। ਜੋ ਵੀ ਕੰਮ ਮਿਲੇ ਕਰ ਲਿਆ। ਹੰਕਾਰ ਛੱਡ ਦਿਓ। ਮਿਹਨਤ ਕਰਨ ਵਿਚ ਕੋਈ ਮਿਹਨਾ ਨਹੀਂ ਹੁੰਦਾ। ਗਵਾਂਢ ਵਿਚ ਜੇ ਕੋਈ ਅਮੀਰ ਘਰ ਹੈ ਤਾਂ ਉਨ੍ਹਾਂ ਦਾ ਹੱਥ ਵਟਾਓ। ਇਹ ਹਦਾਇਤ ਖਾਸ ਕਰਕੇ ਧੀਆਂ ਵਾਸਤੇ ਹੈ। ਵੇਹਲੇ ਨਹੀਂ ਬਹਿਣਾ। ਤੁਹਾਡੇ ਪਿੰਡ ਵਿਚ ਆ ਕੇ ਜੋ ਬੲ੍ਹੀਆ ਕੰਮ ਕਰ ਰਿਹਾ ਹੈ ਉਹ ਤੁਸੀਂ ਆਪ ਕਰੋ। ਮੁਫ਼ਤ ਨਹੀਂ ਪੈਸੇ ਲਓ, ਅਗਲੇ ਕੋਲੋ।ਪੜੇ ਲਿਖੇ ਲੋਕ ਆਪ ਕੰਮ ਕਰਕੇ ਮਿਸਾਲ ਪੈਦਾ ਕਰਨ। ਬਾਕੀ ਲੋਕ ਦੇਖਣਾ ਆਪਣੇ ਆਪ ਕੰਮ ਕਰਨਾਂ ਸ਼ੁਰੂ ਕਰ ਦੇਣਗੇ।

ੲ.ਸਰਕਾਰੀ ਪ੍ਰਾਪੇਗੰਡਾ:  ਪ੍ਰਵਾਰ ਆਯੋਜਨ

ਵਿਦਵਾਨ ਤੇ ਮਨੋਚਕਿਤਸਕ ਅੱਜ ਇਸ ਨਤੀਜੇ ਤੇ ਪ੍ਚੇ ਹਨ ਕਿ ਕੁੜੀਆਂ ਦਾ ਮਾਰਨਾਂ ਸਿੱਧੇ ਤੌਰ ਤੇ ਪ੍ਰਵਾਰ ਨਿਯੋਜਨ ਦੇ ਸਿਧਾਂਤ ਦੇ ਪ੍ਰਚਾਰ ਕਰਕੇ ਹੋਇਆ ਏ।
ਸਰਕਾਰ ਦਾ ਫੈਮਲੀ ਪਲੈਨਿੰਗ ਪ੍ਰਚਾਰ ਪੰਜਾਬ ਵਿਚ ਹੱਦ ਬੰਨ੍ਹੇਂ ਟੱਪ ਗਿਆ। ਰੇਡੀਓ, ਟੀ.ਵੀ, ਅਖ਼ਬਾਰਾਂ, ਫ਼ਿਲਮਾਂ ਨੇ ਇਸ ਤੇ ਪੂਰਾ ਜ਼ੋਰ ਲਾ ਦਿੱਤਾ। ਆਰਾਮ ਪਸੰਦ ਹੋ ਚੁੱਕੀ ਭੋਲੀ ਕੌਮ ਨੇ ਇਸ ਸਕੀਮ ਨੂੰ ਹੱਥਾਂ ਤੇ ਚੁੱਕ ਲਿਆ। ਭਾਰਤ ਦੇ ਹੋਰ ਕਿਸੇ ਵੀ ਤੱਬਕੇ ਨੇ ਇਸ ਪ੍ਰੋਗਰਾਮ ਨੂੰ ਏਨ੍ਹਾਂ ਨਾ ਅਪਣਾਇਆ ਜਿੰਨ੍ਹਾਂ ਪੰਜਾਬੀਆਂ ।
ਇਹ ਹਰੇ ਇਨਕਲਾਬ ਕਰਕੇ ਹੋਇਆ- 60ਵੇਂ ਦਹਾਕੇ ‘ਚ ਪੰਜਾਬ ‘ਚ ਖੇਤੀ ਬਾੜੀ ਇਨਕਲਾਬ ਆਇਆ। ਪ੍ਰਚਾਰ ਹੋਇਆ ਲੋਕਾਂ ਨਵੀਆਂ ਜਿਣਸਾਂ, ਖਾਦਾਂ, ਨਵੇ ਸੰਦਾਂ, ਕੀੜੇ ਮਾਰ ਦਵਾਈਆਂ ਦੀ ਖੁੱਲ ਕੇ ਵਰਤੋਂ ਕੀਤੀ ਤੇ ਭਾਰਤੀ ਸੂਬਿਆਂ ਵਿਚ ਪੰਜਾਬ ਮੋਹਰੀ ਸੂਬਾ ਬਣ ਗਿਆ ਤੇ ਮੰਨਿਆ ਗਿਆ ਕਿ ਪੰਜਾਬੀ ਕਿਸਾਨ ਰੂੜੀਵਾਦੀ ਨਹੀ ਹੈ ਤੇ ਪ੍ਰਵਰਤਨ ਨੂੰ ਅਪਣਾਉਣ ਨੂੰ ਤਿਆਰ ਹੈ। ਪੰਜਾਬੀ ਕਿਸਾਨ ਦੀ ਪੂਰੀ ਦੁਨੀਆਂ ‘ਚ ਸ਼ਲਾਘਾ ਹੋਈ।
ਪੰਜਾਬੀਆਂ ਦੇ ਦਿਲੋ ਦਿਮਾਗ ਵਿਚ ਇਹ ਗਲ ਬਹਿ ਗਈ ਕਿ ਸਰਕਾਰ ਜੋ ਵੀ ਤਬਦੀਲੀ ਦਾ ਐਲਾਨ ਕਰਦੀ ਹੈ ਓਹ ਜਨਤਕ ਹਿੱਤ ਤੇ  ਭਲਾਈ ਲਈ ਹੀ ਹੁੰਦੀ ਹੈ। ਭਾਵ ਲੋਕਾਂ ਦੇ ਮਨਾਂ ਵਿਚ ਸਰਕਾਰੀ ਵਿਗਿਆਨਕ ਪਹੁੰਚ ਬਾਬਤ ਸਤਿਕਾਰ ਪੈਦਾ ਹੋ ਚੁੱਕਾ ਸੀ। ਸੋ ਫਿਰ ਜਦੋਂ ਸਰਕਾਰ ਨੇ ਕਿਹਾ ਕਿ ਵੱਧ ਅਬਾਦੀ ‘ਚ ਨੌਕਰੀਆਂ ਮਿਲਣੀਆਂ ਅਸੰਭਵ ਨੇ, ਲੋਕਾਂ ਨੂੰ ਵੀ ਦਲੀਲ ਜਚੀ ਤੇ ਸਰਕਾਰੀ ਸਲਾਹ ਤੇ ਲੋਕਾਂ ਫੁਲ ਚੜ੍ਹਾਂ ਸਮੂਹਿਕ ਆਤਮ ਹਤਿਆ ਦਾ ਰਾਹ ਖੋਲ ਦਿਤਾ। ਸੋਚਿਆ ਹੀ ਨਾਂ ਕਿ ਇਸ ਵਿਚ ਸਾਜਿਸ਼ ਭਰੀ ਪਈ ਏ।

ਇਕ ਸਾਬਕਾ ਅਫਸਰ ਨੇ ਲਿਖਿਆ ਕਿ ਕੇਂਦਰ ਸਾਜਿਸ਼ ਤਹਿਤ ਪੰਜਾਬੀਆਂ ਨੂੰ ਖਤਮ ਕਰਨਾ ਲੋੜਦਾ ਹੈ।

ਭਾਰਤ ਸਰਕਾਰ ਦੇ ਇਕ ਸਾਬਕਾ ਸੀਨੀਅਰ ਇੰਟੈਲੀਜੈਂਸ ਅਫਸਰ ਸੰਗਤ ਸਿੰਘ ਜੋ ਕਿ ਸਰਕਾਰੀ ਨੀਤੀ ਘੜਨ ਵਾਲਿਆਂ ਵਿਚ ਸੀ, ਨੇ ਆਪਣੀ ਕਿਤਾਬ ਇਤਹਾਸ ਵਿਚ ਸਿੱਖ ਵਿਚ ਲਿਖਿਆ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਜਾਂ ਨੁਕਸਾਨ ਪਹੁੰਚਾਉਣ ਦੀਆਂ ਕਈ ਸਾਜਿਸ਼ਾਂ ਘੜੀਆਂ। ਪ੍ਰਵਾਰ ਅਯੋਜਨ ਉਨ੍ਹਾਂ ਸਾਜਿਸ਼ਾਂ ਵਿਚੋਂ ਇਕ ਹੈ।
ਪੰਜਾਬ ਵਿਚ ਸਿੱਖ ਤੇ ਗੈਰ ਸਿੱਖ ਦੋਨੋਂ ਹਨ। ਓਧਰ ਦਿੱਲੀ ਕੇਂਦਰ ਪੰਜਾਬ ਦੇ ਗੈਰ ਸਿੱਖਾਂ ਨੂੰ ਵੀ ਸਿੱਖ ਹੀ ਮੰਨਦਾ ਹੈ ਕਿਉਂਕਿ ਕੇਂਦਰ ਦਾ ਕਹਿਣਾ ਹੈ ਕਿ ਪੰਜਾਬ ਦੇ ਮਸਲਿਆਂ ਤੇ ਸਾਰੇ ਪੰਜਾਬੀ ਇਕ ਹੋ ਜਾਂਦੇ ਹਨ ਜਿਵੇਂ ਕਿ 1980 ਦੇ ਦਹਾਕੇ ਵਿਚ ਦੇਖਿਆ ਗਿਆ ਸੀ। ਹਾਂ ਪੰਜਾਬ ਦੇ ਆਰੀਆ ਸਮਾਜੀ ਕੁਝ ਬ੍ਰਹਮਣ ਬਣੀਏ ਤੇ ਬੲ੍ਹੀਏ ਜਰੂਰ ਕੇਂਦਰ ਦੀ ਹਮਾਇਤ ਕਰਦੇ ਹਨ, ਪਰ ਦਿੱਲੀ ਸੋਚਦੀ ਹੈ ਕਿ ਆਟੇ ਨਾਲ ਜੇ ਘੁੱਣ ਪੀਸਦਾ ਹੈ ਤਾਂ ਪੀਸਣ ਦਿਓ ਤੇ ਬਰਦਾਸ਼ਤ ਕਰੋ।
ਸੋ ਜੇ ਸੰਗਤ ਸਿੰਘ ਦੀ ਗੱਲ ਮੰਨੋਂ ਤਾਂ ਕੇਂਦਰ ਨੇ ਇਹ ਸਾਰਾ ਕੁਝ ਜਾਣ ਬੁਝ, ਸੋਚ ਸਮਝ ਕੇ ਨੀਤੀ ਅਧੀਨ ਕੀਤਾ ਹੈ। ਸੰਗਤ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਵੀ ਪੰਜਾਬ ਵਿਚ ਨੀਤੀ ਤਹਿਤ ਹੀ ਵਰਤਾਏ ਜਾ ਰਹੇ ਹਨ। ਰੱਬ ਕਰੇ ਇਹ ਇਲਜਾਮ ਗਲਤ ਹੋਵੇ ਪਰ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸੰਗਤ ਸਿੰਘ
+++++13++++++
ਸਰਕਾਰੀ ਨੀਤੀ ਘੜਣੀ ਸਭਾ (Think Tank) ਦਾ ਮੈਂਬਰ ਰਿਹਾ ਹੈ। ਫਿਰ ਕੇਂਦਰ ਦਾ ਪੰਜਾਬ ਨਾਲ ਵਿਤਕਰਾ ਤਾਂ ਜੱਗ ਜ਼ਾਹਰ ਹੋ ਚੁਕਾ ਹੈ। ਜਿਵੇਂ ਪੰਜਾਬ ਦੇ ਕਾਰਖਾਨਿਆਂ ਨੂੰ ਬਾਹਰ ਕਢਣਾ, ਪਾਣੀਆਂ ਤੇ ਡਾਕਾ ਆਦਿ ਆਦਿ। ਸੋ ਇਹ ਲਿਖਾਰੀ ਵੀ ਸੰਗਤ ਸਿੰਘ ਦੀ ਸੋਚ ਦੀ ਹਮਾਇਤ ਕਰਦਾ ਹੈ। ਸੋ ਇਸ ਮਸਲੇ ਤੇ ਕਸੂਰ ਸਰਕਾਰ ਦਾ ਏ।

ਭਾਰਤ ਵਿਚ ਅਜਾਦੀ ਪਿਛੋ ਕੁੜੀਆਂ ਦਾ ਅਨੁਪਾਤ ਲਗਾਤਾਰ ਡਿਗਦਾ ਜਾ ਰਿਹਾ ਸੀ ਪਰ ਪੰਜਾਬ ‘ਚ ਲਗਾਤਾਰ ਵਧ ਰਿਹਾ ਸੀ। ਪਰ ਬਦਕਿਸਮਤੀ ਕਿ ਭਾਰਤ ਸਰਕਾਰ ਨੇ ਪੰਜਾਬ ਵਿਚ ਕੁੜੀਆਂ ਖਿਲਾਫ ਪ੍ਰਾਪੇਗੰਡਾ ਕੀਤਾ ਕਿ ਕਿਵੇ ਕੁੜੀ ਪੈਦਾ ਹੋਣ ਤੇ ਬੋਝ ਪੈਦਾ ਹੈ ਦਾਜ ਆਦਿ ਦਾ। ਪੰਜਾਬੀਆਂ ਫਿਰ ਧੜਾ ਧੜ ਕੁੜੀਆਂ ਕੁਖ ਵਿਚ ਮਾਰਨੀਆਂ ਸ਼ੁਰੂ ਕਰ ਦਿਤੀਆਂ। ਇਸ ਗਰਾਫ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਵਿਚ ਜੋ ਹੋਇਆ ਉਹ ਸਰਕਾਰੀ ਸਾਜਿਸ਼ ਸੀ।

ਸ.ਖਾਲਿਸਤਾਨੀ ਬਗਾਵਤ ਦਾ ਕੁਚਲੇ ਜਾਣਾ

ਵਿਦਵਾਨ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਕੌਮ ਯੁੱਧ ਵਿਚ  ਹਾਰ ਜਾਂਦੀ ਹੈ ਤਾਂ ਉਨ੍ਹਾਂ ਵਿਚ ਨਿਰਾਸ਼ਾਵਾਦ ਦੀ ਲਹਿਰ ਉਠਦੀ ਹੈ ਜਿਸ ਕਰਕੇ ਹਾਰੀ ਕੌਮ ਨੂੰ ਆਪਣੇ ਸਮਾਜ ਦੀਆਂ ਕਦਰਾਂ ਕੀਮਤਾਂ ਨਿਗੂਣੀਆਂ ਲੱਗਣ ਲਗਦੀਆਂ ਹਨ। ਪੰਜਾਬੀਆਂ ਦੇ ਗਰਕਣ ਦਾ ਇਹ ਵੀ ਇਕ ਕਾਰਨ ਹੈ (Wave of demoralisation & Frustration)
ਇਕ ਬਜੁਰਗ ਅੰਗਰੇਜ ਲਿਖਾਰੀ ਨੋਲ ਕਿੰਗ ਨੇ ਸਿੱਖਾਂ ਬਾਬਤ ਲਿਖਿਆ ਹੈ ਕਿ ਇਤਹਾਸ ਵਿਚ ਕਈ ਮੌਕੇ ਆਏ ਜਦੋਂ ਸਿੱਖ ਤਾਕਤ ਇਕ ਦਮ ਜਮੀਨ ਤੇ ਆ ਜਾਂਦੀ ਹੈ ਤੇ ਫਿਰ ਬੜੇ ਅਸਚਰਜ ਤਰੀਕੇ ਨਾਲ ਉੱਠ ਖਲੌਂਦੀ ਹੈ। ਕਈ ਵਿਦਵਾਨਾਂ ਨੇ ਤਾਂ ਹਾਸੋਹੀਣੀਆਂ ਉਦਾਹਰਣਾਂ ਵੀ ਦਿੱਤੀਆਂ ਹਨ। ਕਈ ਕਹਿੰਦੇ ਹਨ ਇਹ ਸਿੱਖ ਲੋਕ ਖੋਰੀ (ਕੱਖ ਕਾਨ) ਦੀ ਅੱਗ ਦੀ ਨਿਆਈ ਹਨ। ਇੰਨ੍ਹਾਂ ਦਾ ਭੰਬਾਕਾ ਪਇੰਦਾ ਹੈ। ਤੇ ਅੱਗ ਝੱਟ ਬਸ ਹੋ ਜਾਂਦੀ ਹੈ। ਇਹ ਧੁਖਦੇ ਨਹੀਂ ਰਹਿ ਸਕਦੇ।ਫਿਰ ਕਈ ਇਤਿਹਾਸਕਾਰਾਂ ਨੇ ਸਿੱਖਾਂ ਨੂੰ ਫੀਨਕਸ ਬਾਜ਼ ਲਿਖਿਆ ਹੈ। ਇਸ ਬਾਜ ਬਾਰੇ ਮਸ਼ਹੂਰ ਹੈ ਕਿ ਇਹ ਸੜ੍ਹ ਕੇ ਸੁਆਹ ਹੋ ਕੇ ਫਿਰ ਉਠ ਪੈਂਦੇ ਹਨ।
ਸੋ ਪੰਜਾਬੀਆਂ ਵਿਚ ਜੋ ਗਿਰਾਵਟ ਆਈ ਹੈ ਇਹ ਥੋੜੇ ਸਮੇਂ ਵਾਸਤੇ ਭਾਵ ਵਕਤੀ ਹੈ। ਬਸ ਇਸ ਬਹਾਦਰ ਕੌਮ ਨੂੰ ਚੁਕੰਨੇ ਕਰ ਦਿਓ ਬਾਕੀ ਇਹ ਆਪੇ ਵੇਖ ਲੈਦੇ ਹਨ।

ਹ.ਅਲਟਰਾ ਸਾਊਂਡ ਮਸ਼ੀਨ ਦੀ ਆਮਦ

ਬੱਚੇ ਨੂੰ ਗਰਭ ਵਿਚ ਮਾਰ ਮੁਕਾਉਣ ਦਾ ਕੰਮ ਬਦਕਿਸਮਤੀ ਨਾਲ ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋਇਆ 70ਵੇਂ ਦਹਾਕੇ ਦੇ ਅਖੀਰ ਵਿਚ ਹੀ  ਮੋਨੀ ਚੌਕ, ਹਾਥੀ ਗੇਟ, ਅੰਮ੍ਰਿਤਸਰ ਦੇ ਇਕ ਲੇਡੀ ਡਾਕਟਰ ਨੇ ਅਮੀਨਿਓਟਿਕ ਫਲੂਡ Amniotic fluid ਤੋਂ ਬੱਚੇ ਦਾ ਲਿੰਗ ਪਛਾਨਣਾ ਸ਼ੁਰੂ ਕਰ ਦਿੱਤਾ ਤੇ ਧੀਆਂ ਨੂੰ ਧੜਾ-ਧੜ ਗਰਭ 'ਚ ਖਤਮ ਕਰਨਾ ਸ਼ੁਰੂ ਹੋ ਗਿਆ। ਇਲਾਕੇ ਦੇ ਸਫਾਈ ਮੁਲਾਜਮਾਂ ਮੁਨਿਸਪਲ ਕਮੇਟੀ ਕੋਲ ਸ਼ਕਾਇਤ ਕੀਤੀ ਕਿ ਡਾਕਟਰ ਸਾਹਿਬਾ ਗਰਭ ਡੇਗ ਕੇ ਗੰਦੀ ਨਾਲੀ ਵਿਚ ਸੁਟੀਜਾ ਰਹੀ ਹੈ। ਸਰਦਾਰਾ ਸਿੰਘ, ਮਿਊਨਿਸਪਲ ਕਮਿਸ਼ਨਰ (ਬਾਦ ਡਿਪੁਟੀ ਕਮਿਸ਼ਨਰ ਅੰਮ੍ਰਿਤਸਰ) ਨੇ ਕਾਨੂੰਨੀ ਕਾਰਵਾਈ ਡਾਕਟਰ ਦੇ ਖਿਲਾਫ ਸ਼ੁਰੂ ਕਰ ਦਿਤੀ। ਪਰ ਵਿਚਾਰਾ ਡੀ.ਸੀ ਚੁੱਪ ਕਰ ਗਿਆ ਜਦੋਂ ਉਤੋ ਡੀ.ਸੀ ਆਪਟੇ ਗਵਰਨਰ ਪੰਜਾਬ ਦਾ ਫੋਨ ਆ ਗਿਆ,  “ਭਈ ਵੋਹ ਪ੍ਰਵਾਰ ਨਿਯੋਜਨ ਮੈਂ ਡਾਕਟਰ ਸਹਾਈ ਹੈ ਓਸੇ ਤੰਗ ਮਤ ਕਰੋ।”
ਸਰਕਾਰ ਨੇ ਪ੍ਰਵਾਰ ਅਯੋਜਨ ਪ੍ਰਾਪੇਗੰਡਾ ਪ੍ਰਚੰਡ ਕੀਤਾ ਹੋਇਆ ਸੀ। ਗਰਭ ਡੇਗਣ ਦੀ ਮੰਗ ਵਧ ਰਹੀ ਸੀ। ਦਸੰਬਰ 1982 'ਚ ਚੰਡੀਗੜ੍ਹ 17 ਸੈਕਟਰ ਦੇ ਇਕ ਡਾਕਟਰ ਨੇ ਫਿਰ ਅਲਟਰਾਸਾਊਡ ਮਸ਼ੀਨ ਜਰਮਨ ਤੋਂ ਬਰਾਮਦ ਕਰ ਲਈ। ਡਾਕਟਰ ਦੇ ਲਾਈਨਾਂ ਲਗ ਗਈਆਂ। ਬਾਅਦ ਵਿਚ ਇਸ ਦੀ ਮੰਗ ਨੂੰ ਦੇਖਦੇ ਹੋਏ ਲਾਰੇਂਸ ਰੋਡ, ਅੰਮ੍ਰਿਤਸਰ ਦੇ ਇਕ ਡਾਕਟਰ ਨੇ ਵੀ ਅਲਟਰਾਸਾਉਂਡ ਮਸ਼ੀਨ ਮੰਗਵਾ ਲਈ ਤੇ ਕੰਮ ਵੱਡੇ ਪੈਮਾਨੇ ਤੇ ਬੱਚਿਆਂ ਦਾ ਕਤਲਾਮ ਗਰਭ ਵਿਚ ਸ਼ੁਰੂ ਹੋ ਗਿਆ ਤੇ ਝੱਟ ਪੱਟ ਬਾਕੀ ਦੇ ਸ਼ਹਿਰਾਂ ਵੱਲ ਵੀ ਫੈਲ ਗਿਆ।
ਸਰਕਾਰ ਨੇ ਗਰਭਪਾਤ ਕਰਨ ਨੂੰ ਕਾਨੂੰਨੀ ਰੱਖਿਆ ਵੀ ਪ੍ਰਦਾਨ ਕਰ ਦਿੱਤੀ। ਭਾਵ ਗਰਭ ਨੂੰ ਖਤਮ ਕਰਨਾਂ ਸਰਕਾਰ ਨੇ ਮਨਜੂਰ ਹੀ ਕਰ ਦਿਤਾ। ਓਧਰ ਪ੍ਰਵਾਰ ਆਯੋਜਨ ਦਾ ਸਰਕਾਰੀ ਪ੍ਰਾਪੋਗੰਡਾ ਸਿੱਖਰ ਤੇ ਸੀ ਤੇ ਨਾਲ ਹੀ ਦਾਜ ਬਾਬਤ ਟੀ.ਵੀ. ਤੇ ਰੇਡੀਓ ਤੇ ਪ੍ਰਾਪੇਗੰਡਾ ਚਲ ਰਿਹਾ ਸੀ। ਨਤੀਜਾ ਅੱਜ ਤੁਹਾਡੇ ਸਭ ਦੇ ਸਾਹਮਣੇ ਹੈ। ਦੁਨੀਆਂ ਦੀ ਬਹਾਦਰ ਕੌਮ ਨੇ ਆਪਣੀ ਪੈਰੀ ਆਪ ਕੁਹਾੜਾ ਮਾਰ ਲਿਆ। ਦਿੱਲੀ ਸਰਕਾਰ ਨੇ ਬਿਨਾਂ ਖੂਨ ਦਾ ਕਤਰਾ ਵਹਾਏ ਸਿੱਖਾਂ (ਪੰਜਾਬੀਆਂ) ਨੂੰ ਟਿਕਾਣੇ ਲਾ ਦਿੱਤਾ।
ਕ.ਦਾਜ - ਜਾਂ ਦਹੇਜ ਦੀ ਰਸਮ ਨੇ ਵੀ ਪੰਜਾਬੀਆਂ ਦਾ ਘਾਣ ਕਰਾਉਣ ਵਿਚ ਪੂਰੀ ਮਦਦ ਕੀਤੀ। ਕਿਉਂਕਿ ਸੂਝਵਾਨ ਮਾਂਪੇ ਆਪਣੇ ਦਿਲ ਦੇ ਟੁਕੜੇ ਨੂੰ ਵਿਆਹ ਮੌਕੇ, ਨਵੀਂ ਜੋੜੀ ਦਾ ਘਰ ਵਸਾਉਣ ਖਾਤਰ ਕੁਝ ਨਾ ਕੁਝ ਮਦਦ ਦਿੰਦੇ ਹਨ ਜਿਸ ਕਾਰਨ ਲੋਭੀ ਲੋਕਾਂ ਨਾਲ ਕਦੀ ਪੰਗਾ ਪੈ ਜਾਂਦਾ ਹੈ। ਭਾਵ ਉਹ ਸਹੁਰੇ ਜਿਹੜੇ ਦਹੇਜ ਵਜੋਂ ਜਿਆਦਾ ਜਾਇਦਾਦ ਚਾਹੁੰਦੇ ਹਨ ਤੇ ਲਾਲਚ ਵਿਚ ਆ ਕੇ ਬਗਾਨੀਆਂ ਧੀਆਂ ਤੇ ਜੁਲਮ ਢਾਹੁੰਦੇ ਹਨ। ਧੀਆਂ ਤੇ ਇਸ ਪ੍ਰਕਾਰ ਹੋਏ ਜੁਲਮਾਂ ਤੇ ਦਾਜ ਨੂੰ ਕੇਂਦਰ ਸਰਕਾਰ ਨੇ ਝੰਡੇ ਤੇ ਚੜਾ ਕੇ ਪੇਸ਼ ਕੀਤਾ ਤੇ ਲੋਕਾਂ ਵਿਚ ਸਹਿਮ ਪੈਦਾ ਕਰ ਦਿੱਤਾ ਕਿ ਕਲ੍ਹ ਨੂੰ ਉਨ੍ਹਾਂ ਦੀ ਧੀ ਨਾਲ ਵੀ ਇਹ ਕੁਝ ਹੋ ਸਕਦਾ। ਲੋਕਾਂ ਨੇ ਇਸ ਪ੍ਰਕਾਰ ਧੀਆਂ ਨੂੰ ਫਿਰ ਗਰਭ ਵਿਚ ਹੀ ਮਾਰਨਾਂ ਸ਼ੁਰੂ ਕਰ ਦਿੱਤਾ। ਇਕ ਅੰਗਰੇਜ ਸਮਾਜ ਵਗਿਆਨੀ ਦਾ ਕਹਿਣਾ ਹੈ ਕਿ ਲੋਕ ਵਾਹੇ ਹੋਏ ਖੇਤ ਦੀ ਨਿਆਈ ਹੁੰਦੇ ਹਨ ਜਿਸ ਵਿਚ ਜਿਹੜਾ ਮਰਜੀ ਬੀ ਪਾ ਦਿਓ। ਭਾਵ ਜਨਤਾ ਦਾ ਸਮੂਹਕ ਪੱਧਰ ਤੇ ਆਪਣਾ ਦਿਮਾਗ ਨਹੀ ਹੁੰਦਾ। ਸਮਾਜ ਨੂੰ ਪ੍ਰਾਪੇਗੰਡੇ ਰਾਹੀ ਜਿਥੇ ਮਰਜੀ ਜੋ ਦਿਓ ਇਹ ਸੀਲ ਬੌਲਦ ਨਿਆਈ ਵਗਦਾ ਹੈ।
ਇਕ ਮੋਟਾ ਜਿਹਾ ਅੰਦਾਜਾ ਹੈ ਕਿ ਇਕ ਕ੍ਰੋੜ ਦੇ ਕਰੀਬ ਗਰਭ ਡੇਗੇ ਗਏ। ਕੁਝ ਵੀ ਹੋਏ ਸਾਡੇ 50 ਲੱਖ ਭੈਣ ਭਰਾ ਗਰਭ ਵਿਚ ਹੀ ਮਾਰ ਦਿਤੇ ਗਏ।
ਖ. 1.ਨਸ਼ਿਆਂ, 2.ਫਸਲਾਂ ਤੇ ਜ਼ਹਿਰ  ਅਤੇ 3.ਰੇਡੀਏਸ਼ਨ ਕਰਕੇ ਆਈ ਨਾਮਰਦੀ
ਜਣੇਪੇ ਤੇ ਨਾਮਰਦੀ ਤੇ ਕੰਮ ਕਰਨ ਵਾਲੇ ਸਾਡੇ ਡਾਕਟਰ ਮਿਤ੍ਰਾਂ ਨੇ ਦਸਿਆ ਕਿ ਪੰਜਾਬ ਵਿਚ ਅੱਜ ਵੱਡੀ ਤਾਦਾਦ ਵਿਚ ਜਵਾਨ ਨਾਮਰਦ ਹਨ ਭਾਵ ਉਨਾਂ ਦੇ ਸ਼ੁਕਰਾਣੂ ਕਾਰਗਰ ਨਹੀ ਹਨ ਤੇ ਬੱਚਾ ਪੈਦਾ ਕਰਨ ਤੋਂ ਅਸਮਰਥ ਹਨ। ਜਿਸ ਦਾ ਮੁਖ ਕਾਰਨ ਹਨ ਨਸ਼ਿਆਂ ਦਾ ਰੁਝਾਨ। ਆਮ ਕਰਕੇ ਪੰਜਾਬ ਦੇ ਪੇਂਡੂ ਹਲਕੇ ਤੇ ਖਾਸ ਕਰਕੇ ਸਰਹੱਦ ਲਾਗਲੇ ਪਿੰਡ। ਜੋ ਹੋਰ ਖਤਰਨਾਕ ਗਲ ਸਾਨੂੰ ਦਸੀ ਗਈ ਹੈ ਕਿ ਟ੍ਰਿਬੀਊਨ ਅਖ਼ਬਾਰ 'ਚ ਆਇਆ ਹੈ ਕਿ ਸਬਜੀਆਂ ਤੇ ਜੋ ਅੰਨੇਵਾਹ ਜਹਿਰੀਲੀਆਂ ਦਵਾਈਆਂ ਛਿੜਕੀਆਂ ਜਾ ਰਹੀਆਂ ਹਨ ਉਨਾਂ ਦਾ ਵੱਡਾ ਅਸਰ ਪੰਜਾਬ ਦੇ ਲੋਕਾਂ ਦੇ ਸ਼ੁਕਰਾਣੂ ਤੇ ਅੰਡੇਆਂ ਤੇ ਹੋਇਆ ਹੈ। ਜਿਸ ਕਰਕੇ ਪੰਜਾਬੀ ਜੁਵਾਨ ਤੇ ਮੁਟਿਆਰ ਦੀ ਬੱਚਾ ਪੈਦਾ ਕਰਨ ਦੀ ਸਮਰੱਥਾ ਘੱਟੀ ਹੈ। ਫਿਰ ਮਾਲਵੇ ਦੇ ਇਲਾਕੇ ਵਿਚ ਜੋ ਯੂਰੇਨੀਅਮ ਕਰਕੇ ਰੇਡੀਏਸ਼ਨ ਦੇਖਿਆ ਗਿਆ ਹੈ ਓਹ ਵੀ ਪਹਿਲਾਂ ਸ਼ੁਕਰਾਣੂਆਂ ਤੇ ਜਨਾਨਾ ਅੰਡੇ (ਓਵਾ) ਤੇ ਅਸਰ ਕਰਦਾ ਹੈ।
 ਇਹ ਵੀ ਇਕ ਵੱਡਾ ਖਤਰਾ ਹੈ ਜਿਸ ਵਲ ਪੰਜਾਬੀਆਂ ਨੂੰ ਗੌਰ ਕਰਨਾ ਪਵੇਗਾ।ਨਾਮਰਦੀ ਦਾ ਇਕੋ ਇਕ ਹੱਲ ਓਹ ਜੋ ਕੁਦਰਤ ਵਿਚ ਹੁੰਦਾ ਹੈ। ਜਿਥੇ ਪੈਦਾਇਸ਼ ਦੀ ਗੁਜਾਇਸ਼ ਘੱਟ ਹੋਵੇ ਓਥੇ ਕੁਦਰਤ ਜਿਆਦਾ ਜੀ ਪੈਦਾ ਕਰ ਦਿੰਦੀ ਹੈ। ਬਸ ਸਾਨੂੰ ਅਬਾਦੀ ਵਧਾਉਣੀ ਹੋਵੇਗੀ। ਕਿਸਾਨਾਂ ਨੇ ਜਹਿਰ ਪਾਉਣ ਤੋਂ ਬਾਜ ਨਹੀ ਆਉਣਾ ਕਿਉਕਿ ਸਰਕਾਰ ਕੰਟਰੋਲ ਕਰਨ ਨੂੰ ਤਿਆਰ ਨਹੀ।
ਜਿਵੇ ਅਸਾਂ ਪਿਛੇ ਦਸਿਆ ਹੈ ਕਿ ਧਰਮ ਕਮਜੋਰ ਪਿਆ ਹੈ ਪੰਜਾਬ ਵਿਚ, ਨੈਤਕ ਕਦਰਾਂ ਕੀਮਤਾਂ ਘਟੀਆਂ ਹਨ ਐਨ ਏਸੇ ਕਰਕੇ ਹੀ ਇਹ ਖਤਰਾ ਬਣਿਆ ਹੈ। ਅਮੀਰ ਬਣਨ ਦੀ ਦੌੜ ਵਿਚ ਸਾਡੇ ਕਿਸਾਨ ਜਹਿਰ ਪਾਉਣ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਗਏ ਹਨ।ਅੱਜ ਤਾਂ ਸਬਜੀ ਖਾਣ ਵੇਲੇ ਕਿਸੇ ਵੇਲੇ ਡਰ ਲਗਦਾ ਹੈ। ਦੁੱਧ ਦਾ ਬੁਰਾ ਹਾਲ ਹੈ।ਨਕਲੀ ਦੁੱਧ ਤਕ ਬਣਨ ਲਗ ਪਏ ਹਨ।ਜਿਸਦਾ ਮਤਲਬ ਹੈ ਇਕ ਦਿਨ ਦੋਧੀਆਂ ਦਾ ਕੰਮ ਚੌੜ ਹੋ ਜਾਏਗਾ ਤੇ ਸਭ ਲੋਕੀ ਪੈਕਟ ਦੁੱਧ ਹੀ ਵਰਤਣਗੇ।
ਅਗਲਾ ਸਵਾਲ:-

3. ਗੁਣ ਹੋਣਾ ਚਾਹੀਦਾ ਕਿ ਗਿਣਤੀ ? (Quality not Quantity)

ਕਈ ਸੱਜਣਾਂ ਦਾ ਕਹਿਣਾ ਹੈ ਕਿ ਜਿਆਦਾ ਗਿਣਤੀ ਕਰਕੇ ਕੀ ਕਰਨਾ, ਗੁਣਵਾਨ ਬੱਚੇ ਪੈਦਾ ਕਰੋ, ਭਾਵੇਂ ਥੋੜੇ ਹੀ ਹੋਣ। ਹੇੜਾਂ ਕੀ ਕਰਨੀਆਂ ਸਿਰਫ ਆਗੂ ਪੈਦਾ ਕਰੋ। (Produce quality not quantity) ਅਖੇ ਜੀ ਸ਼ੇਰ ਦਾ ਬੱਚਾ ਇੱਕਲਾ ਹੀ ਹੁੰਦਾ ਹੈ। ਦੇਖੋ ਯਹੂਦੀ ਲੋਕ ਬਹਤ ਥੋੜੀ ਗਿਣਤੀ ਵਿਚ ਹਨ ਤੇ ਦੁਨੀਆਂ ਤੇ ਰਾਜ ਕਰ ਰਹੇ ਹਨ ? ਅਜਿਹੇ ਹੀ ਕੁਝ ਸਵਾਲ ਸਾਡੇ ਨਾਲ ਅਮੂਮਨ ਸੱਜਣ ਕਰਦੇ ਹਨ। ਇਨਾਂ ਸਵਾਲਾਂ ਦਾ  ਜੁਆਬ ਪੜ੍ਹ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਅਸੀ ਕਿੰਨੀ ਗਲਤਫਹਿਮੀ ਵਿਚ ਰਹੇ ਹਾਂ।

ਪਹਿਲੀ ਗੱਲ ਤਾਂ ਇਹ ਝੂਠ ਹੈ ਕਿ ਸ਼ੇਰ ਦਾ ਬੱਚਾ ਇਕ ਹੁੰਦਾ ਹੈ। ਸ਼ੇਰਨੀ 2 ਤੋਂ 6 ਤੱਕ ਬੱਚੇ ਦਿੰਦੀ ਹੈ। ਹਾਂ ਸ਼ੇਰ ਦੀ ਇਕ ਮਾੜੀ ਕਰਤੂਤ ਹੁੰਦੀ ਹੈ ਕਿ ਨਰ ਸ਼ੇਰ ਇਕ ਦੂਸਰੇ ਦੇ ਬੱਚੇ ਮਾਰ ਦਿੰਦੇ ਹਨ। ਪਰ ਪੰਜਾਬੀ ਲੋਕ ਸ਼ੇਰਾਂ ਨੂੰ ਵੀ ਮਾਤ ਪਾ ਗਏ ਹਨ। ਸ਼ੇਰ ਦੂਸਰੇ ਦਾ ਬੱਚਾ ਮਾਰ ਦਿੰਦਾ ਪੰਜਾਬੀ ਆਪ ਹੀ ਆਪਣੇ ਬੱਚੇ ਮਾਰਦੇ ਹਨ।

+++15++++
ਅਗਲੀ ਗਲ ਇਹ ਕਿ ਯਹੂਦੀ ਲੋਕਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਉਹ ਦੁਨਿਆਂ ਤੇ ਰਾਜ ਕਰ ਰਹੇ ਹਨ। ਏਥੇ ਵੀ ਵਿਰੋਧੀ ਗਲਤ ਹਨ, ਬਾਹਰਦੇ ਯਹੂਦੀ (ਝੲਾਸ ਨਿ ਧੳਿਸਪੋਰੳ) ਦੀ ਗਿਣਤੀ ਸਿੱਖਾਂ ਨਾਲੋ ਵੱਧ ਹੈ। ਵੱਡੇ ਸ਼ਰਮ ਦੀ ਗੱਲ ਇਹ ਹੈ ਕਿ ਯਹੂਦੀਆਂ ਦਾ ਗ੍ਰੋਥ ਰੇਟ (ਵੱਧਣ ਦਰ)  ਪੰਜਾਬੀਆਂ ਨਾਲੋ ਕਿਤੇ ਵੱਧ ਹੈ। ਹਿਟਲਰ ਨੇ ਯਹੂਦੀਆਂ ਦਾ ਕਤਲੇਆਮ ਕੀਤਾ ਉਸ ਤੋਂ ਬਾਅਦ ਇੰਨ੍ਹਾਂ ਦੀ ਗਿਣਤੀ ਡੇਢ ਕਰੋੜ ਤੱਕ ਪਹੁੰਚ ਗਈ ਹੈ।
ਪਿਛਲੇ 40 ਸਾਲਾਂ ਤੋਂ ਸਾਡੇ ਨਾਸਤਕ ਨੀਤੀ ਘਾੜਿਆਂ ਨੇ ਹੌਲੀ ਹੌਲੀ ''ਇਕ ਪ੍ਰਵਾਰ ਇਕ ਬੱਚਾ'' ਨੂੰ ਉਤਸ਼ਾਹ ਦਿੱਤਾ। ਨਤੀਜਾ ਸਾਡੇ ਸਾਹਮਣੇ ਹੈ, ਇਸ ਗਿਣਤੀ ਨਾਲ ਕਿੰਨਾ- ਕੁ ਗੁਣ ਪੈਦਾ ਹੋਇਆ। ਸਾਡੇ ਅਖੌਤੀ ਬੁੱਧੀਜੀਵੀ ਕਹਿ ਰਹੇ ਸਨ ਹੇੜ੍ਹਾਂ ਨਹੀਂ ਅਫਸਰ ਪੈਦਾ ਕਰੋ, ਮਜਦੂਰ ਨਹੀਂ ਇੰਜੀਅਰ ਪੈਦਾ ਕਰੋ। ਹੁਣ 40 ਸਾਲ ਬਾਅਦ ਨਤੀਜਾ ਸਾਹਮਣੇ ਹੈ। ਦੂਸਰੇ ਪਾਸੇ ਲਗਪਗ 1985 ਤੱਕ ਪੰਜਾਬੀ ਲੋਕ ਆਪਣੇ ਕੁਦਰਤੀ ਲਹਿਜੇ 'ਚ ਮਟਕ ਕੇ ਚਲ ਰਹੇ ਸਨ ਤੇ ਹਰ ਪਾਸੇ ਪੰਜਾਬੀਆਂ ਦਾ ਬੋਲ ਬਾਲਾ ਸੀ।
ਅੱਜ ਸਾਹਮਣੇ ਪਈ ਅਖ਼ਬਾਰ ਵਿਚ ਭਾਰਤ ਦੀ ਸਿਵਲ ਸਰਵਸਿਜ਼ (SSP/ DC) ਦੀ ਭਰਤੀ ਦਾ ਨਤੀਜਾ ਨਿਕਲਿਆ ਹੈ। ਜਿਹੜੇ ਲੋਕ ਕਹਿੰਦੇ ਜੀ ਗੁਣ ਹੋਣਾ ਚਾਹੀਦਾ ਗਿਣਤੀ ਨਹੀਂ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁੱਕ ਜਾਏਗਾ ਕਿ ਅੱਜ ਪੰਜਾਬ 'ਚੋਂ ਘੱਟ ਹੀ ਜੁਆਨ ਆਈ.ਏ.ਐਸ. ਲਈ ਚੁਣੇ ਜਾਂਦੇ ਹਨ। ਕੋਈ ਵੇਲ੍ਹਾ ਹੁੰਦਾ ਸੀ ਪੰਜਾਬੀ ਲੋਕਾਂ ਦਾ ਆਈ.ਏ.ਐਸ. ਕਾਡਰ 'ਚ ਦਬ ਦਬਾ ਹੁੰਦਾ  ਸੀ। ਦਿੱਲੀ ਵਿਚ ਬਕਾਇਦਾ ਗਰੁਪ ਹੁੰਦਾ ਸੀ, ਪੰਜਾਬੀ ਬਨਾਮ ਦੱਖਣ ਭਾਰਤੀ। ਅੱਜ ਕੱਲ੍ਹ ਦੱਖਣ ਭਾਰਤੀ ਬਨਾਮ ਯੂ.ਪੀ./ ਬਿਹਾਰ ਹੈ।ਮੈਰਿਟ ਦੇ ਪਹਿਲੇ 200 ਨਾਵਾਂ 'ਚ ਸਿਰਫ 8 ਹੀ ਪੰਜਾਬੀ ਹਨ ਤੇ ਓਹ ਵੀ ਸਾਰੇ ਦੇ ਸਾਰੇ ਪੰਜਾਬੋਂ ਬਾਹਰ ਦੇ, ਦਿੱਲੀ ਜਾਂ ਹਰਿਆਣੇ ਦੇ।
6. ਰਵੀ ਧਵਨ,  43. ਈਸ਼ਾ ਖੋਸਲਾ,  70. ਹਰਜਿੰਦਰ ਸਿੰਘ,  76. ਨਵਨੀਤ ਸਿੰਘ ਚਾਹਲ, 81. ਦੀਪਤੀ ਉਪਲ, 136. ਸੰਦੀਪ ਸਿੰਘ, 170. ਸਨਪ੍ਰੀਤ ਸਿੰਘ, 185.ਦਲ
200 ਅਫਸਰਾਂ ਵਿਚ ਸਿਰਫ 8 ਪੰਜਾਬੀ, ਇਹਨਾਂ ਵਿਚੋਂ ਵੀ ਸਾਰੇ ਬਾਹਰਲੇ ਸੂਬਿਆਂ ਦੇ, ਤੇ ਕਦੀ ਵੇਲ੍ਹਾ ਹੁੰਦਾ ਸੀ ਪੰਜਾਬੀ ਲੋਕ 39% ਤੱਕ ਹੁੰਦੇ ਸਨ। ਪਹਿਲਾਂ ਫੌਜੀ ਅਫਸਰਾਂ 'ਚ ਜਿਆਦਾ ਗਿਣਤੀ ਪੰਜਾਬੀਆਂ ਦੀ ਹੁੰਦੀ ਸੀ। ਅੱਜ ਸਿਰਫ 2 - 4%ਹੀ ਰਹਿ ਗਏ ਹਨ।
ਸਿਹਤ ਪੱਖੋਂ ਪੰਜਾਬ ਗਰਕਿਆ- ਅਵੇਸਲਾਪਣ ਵਧਣ ਕਾਰਨ ਹੇਠ ਲਿਖੇ ਰੋਗ ਪੰਜਾਬ ‘ਚ ਅੱਜ ਘਰ ਕਰ ਗਏ ਹਨ। ਬਲੱਡ ਪ੍ਰੈਸ਼ਰ, ਹਾਰਟ ਅਟੈਕ, ਸ਼ੂਗਰ, ਗੰਠੀਆ (ਬੇਕਾਰ ਗੋਡੇ), ਪੇਟ ਗੈਸ, ਬੱਚੇਦਾਨੀ ਦੀਆਂ ਰਸੌਲੀਆਂ, ਅਨਿਯਮਤ ਮਾਹਵਾਰੀ, ਨਾਮਰਦੀ, ਕੈਂਸਰ, ਰਾਤ ਨੂੰ ਸਾਹ ਰੁਕਣਾ ,  ਗੈਂਠੀਆ, ਰੀਫਲੱਕਸ, ਡੀਪ੍ਰੈਸ਼ਨ, ਪਿਸ਼ਾਬ ਦੇ ਰੋਗਾਂ ਵਿਚ ਵਾਧਾ।ਅੱਗੇ ਵਿਸਥਾਰ ਨਾਲ ਪੜੋਗੇ ਕਿ ਕਿਵੇ ਅੱਧੀਆਂਮੌਤਾਂ ਸਿਰਫ ਦਿਲ ਸਬੰਧੀ ਰੋਗਾਂ ਕਰਕੇ ਹੀ ਹੋ ਰਹੀਆਂ ਹਨ।
ਹੋਰ ਦੇਖੋ ਸਾਡੇ ਨਾਸਤਕਾਂ ਦੀ ਨੀਤ ਨੇ ਕੀ ਗੁੱਲ ਖਿੜਾਏ ਨੇ।

ਜੀਤ  ਕੌਰ।

ਪੜਾਈ ‘ਚ ਪੰਜਾਬ ਅੱਜ 25ਵੇਂ ਨੰਬਰ ਤੇ

1911 ਦੀ ਮਰਦਮ ਸ਼ੁਮਾਰੀ ਮੁਤਾਬਿਕ ਪੜਾਈ ਪੱਖੋਂ ਪੰਜਾਬ 4 - 5 ਨੰਬਰ ਤੇ ਸੀ। 1951 'ਚ ਪੰਜਾਬ ਪੜਾਈ ਪੱਖੋਂ 7ਵੇਂ ਨੰਬਰ ਤੇ, 1961 'ਚ 13ਵੇਂ ਨੰਬਰ ਤੇ 1971 'ਚ 11 ਨੰਬਰ, ਤੇ ਅੱਜ ਲਿਖਦਿਆਂ ਸ਼ਰਮ ਆ ਰਹੀ ਹੈ, ਪੰਜਾਬੀਆਂ ਦਾ ਪੰਜਾਬ ਮਰਦ ਪੜਾਈ ਪੱਖੋਂ 25ਵੇਂ ਨੰਬਰ  (Male Literacy Rate)  'ਚ ਤੇ ਜਾ ਰਿਹਾ ਹੈ। ਪਿਆਰਾ ਪੰਜਾਬ ਏਨਾਂ ਸੂਬਿਆਂ ਤੋਂ ਵੀ ਪਿਛੇ ਰਹਿ ਗਿਆ ਹੈ:- Maharashtra, Himachal Pr. Uttarakhand, Tamilnadu, Tripura, Manipur, Gujarat, Haryana, Chhattisgarh, West Bengal, Karnataka, Madhya Pr., Sikkim, Rajasthan, Orissa । ਕੁੱਲ ਮਿਲਾ ਕੇ 16 ਵੇਂ ਨੰਬਰ ਤੇ। ਭਾਰਤ ਵਿਚ ਜੇ 25 ਵਾਂ ਥਾਂ ਤੇ ਚਲਾ ਗਿਆ ਹੈ ਤਾਂ ਬਾਕੀ ਕਾਮਰੇਡ ਵੀਰ ਦੱਸ ਦੇਣ ਹੋਰ ਕਿੰਨੀ ਕੁ ਕੁਆਲਿਟੀ (ਗੁਣ) ਪੈਦਾ ਕਰਨਾ ਹੈ।
ਗੁਰਦਾਸਪੁਰ ਦੇ ਇਕ ਫਾਰਮੇਸੀ ਕਾਲਜ ਵਿਚ ਅਸਾਂ ਦੇਖਿਆ 45% ਵਿਦਿਆਰਥੀ ਪੰਜਾਬੋਂ ਬਾਹਰ ਦੇ ਹਨ।
ਐਨ ਏਸੇ ਤਰਾਂ ਦਾ ਤਜੱਰਬਾ ਸਾਡੇ ਨਾਲ ਜਲੰਧਰ ਦੇ ਇੰਜੀਨੀਅਰ ਕਾਲਜਾਂ 'ਚ ਹੋਇਆ। ਕਹਿਣ ਤੋਂ ਭਾਵ ਅੱਜ ਪੰਜਾਬ ਦੇ ਵਧੀਆ ਕੋਰਸਾਂ ਦੇ ਕਾਲਜਾਂ ਵਿਚ ਪੰਜਾਬੋਂ ਬਾਹਰ ਦੇ ਵਿਦਿਆਰਥੀ ਪੜ ਰਹੇ ਹਨ।ਦਿਹਾਤੀ ਇਲਾਕਿਆਂ ਦੇ ਕਈ ਇੰਜੀਅਰਿੰਗ ਕਾਲਜ ਤਾਂ ਹੁਣ ਫੇਲ ਹੋਣ ਦੀ ਕਗਾਰ ਤੇ ਵੀ ਪਹੁੰਚ ਚੁੱਕੇ ਹਨ। ਇਥੇ ਸਿਰਫ ਪੰਜਾਬੋ ਬਾਹਰ ਦੇ ਬੱਚੇ ਹੀ ਥੋਵੇ ਬਹੁਤ ਪੜ੍ਹ ਰਹੇ ਨੇ।
 
+++16+++

ਪਿਛੇ ਟ੍ਰਿਬਿਊਨ ਅਖ਼ਬਾਰ ਵਿਚ ਅੰਕੜੇ ਆਏ ਕਿ ਪੰਜਾਬ ਦੇ ਟੈਕਨੀਕਲ ਕਾਲਜਾਂ ਵਿਚ ਪੰਜਾਬ ਦੇ ਪੇਂਡੂ ਖੇਤਰ ਦੇ ਸਿਰਫ 3% ਬੱਚੇ ਹੀ ਦਾਖਲਾ ਲੈ ਪਾਉਂਦੇ ਹਨ। ਕੀ ਇਸ ਤੋਂ ਵੱਧ ਗੁਣ ਪੈਦਾ ਕਰਨਾ ਸਾਡੇ ਵੀਰਾਂ ਨੇ?  ਪੰਜਾਬ ਦੇ ਦਿਹਾਤੀ ਇਲਾਕੇ ਵਿਚ ਕਿਉਕਿ ਵਿਦਿਆਰਥੀਆਂ ਦੀ ਬਹੁ ਗਿਣਤੀ ਸਰਕਾਰੀ ਸਕੂਲਾਂ ਤੋਂ ਆਉਦੀ ਹੈ ਤੇ ਇਸ ਤਬਕੇ ਤੇ ਕਾਮਰੇਡ ਵੀਰਾਂ ਨੇ ਖੂਬ ਪ੍ਰਚਾਰ ਕੀਤਾ ਜਿਸ ਕਰਕੇ ਦਿਹਾਤੀ ਇਲਾਕਾ ਤਾਂ ਪੜਾਈ ਪੱਖੋ ਬਿਲਕੁਲ ਬਰਬਾਦ ਹੀ ਹੋ ਗਿਆ ਹੈ। ਪਹਿਲਾਂ ਪੰਜਾਬੋਂ ਬਾਹਰ ਦਾ ਵਿਦਿਆਰਥੀ ਪੰਜਾਬ ਦੇ ਵਧੀਆ ਕਾਲਜਾਂ ਵਿਚ ਦਾਖਲਾ ਨਹੀ ਸੀ ਲੈ ਪਾਉਦਾ ਹੁਣ ਉਲਟਾ ਹੋ ਗਿਆ ਹੈ।
ਆਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਾਂ ਸਿਧਾਂਤਕ ਰੂਪ 'ਚ ਕੋਈ ਟੈਕਨੀਕਲ ਨਹੀਂ ਹੈ। ਪਰ ਇਸਦੇ ਵੀ ਵਧੀਆ ਕੋਰਸਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਪੰਜਾਬੋਂ ਬਾਹਰ ਦੇ ਹਨ। ਅਸੀਂ ਇਹ ਵੀ ਦੇਖਿਆ ਕਿ ਪੰਜਾਬੋਂ ਬਾਹਰ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵਜੀਫੇ ਵੀ ਦੇ ਰਹੀ ਹੈ।
ਅਸੀਂ ਬਾਹਰਦੇ ਵਿਦਿਆਰਥੀਆਂ ਦੇ ਦੁਸ਼ਮਣ ਨਹੀਂ ਹਾਂ। ਅਸੀਂ ਕਹਿੰਨੇ ਆਂ ਸਾਡੇ ਬੱਚੇ ਕਿਉਂ ਨਹੀਂ ਅੱਗੇ ਆ ਪਾਏ।
ਕਹਿਣ ਤੋਂ ਭਾਵ ਅਸੀਂ ਗੁਣ ਪੈਦਾ ਕਰਨ 'ਚ ਫੇਲ ਹੋ ਗਏ। ਪਹਿਲਾਂ (1985 ਤਕ) ਅਸੀਂ ਗਿਣਤੀ ਵਿਚੋਂ ਗੁਣ ਪੈਦਾ ਕਰ ਲੈਂਦੇ ਸਾਂ। ਹੁਣ ਗਿਣਤੀ ਪੱਖੋਂ ਵੀ ਗਏ ਤੇ ਗੁਣ ਰਿਹਾ ਹੀ ਨਾ।
ਸੋ ਯਾਦ ਰੱਖੋਂ ਮਨੁੱਖੀ ਸ਼ਕਤੀ ਵਿਚੋਂ ਜੇ ਗੁਣ ਪੈਦਾ ਕਰਨਾ ਤਾਂ ਉਹ ਮੁਕਾਬਲੇ ਨਾਲ ਪੈਦਾ ਹੁੰਦਾ ਹੈ।(Spirit  of Competitiveness) ਜਿੰਨਾਂ ਦੇ ਇੱਕਲੇ ਇੱਕਲੇ ਮੁੰਡੇ ਨੇ ਉਨਾਂ ਦੀ ਔਲਾਦ ਅਵੈਸਲੀ ਹੋ ਜਾਂਦੀ ਹੈ। ਇੱਕਲੇ ਅਕਸਰ ਨਲਾਇਕ ਨਿਕਲਦੇ ਹਨ ਜਾਂ ਲਾਪਰਵਾਹ ਹੁੰਦੇ ਹਨ ਕਿਉਂਕਿ ਉਨਾਂ ਦੀ ਪਾਲਣਾਂ ਪੋਸਣਾ ਲਾਡ ਪਿਆਰ ਨਾਲ ਹੁੰਦੀ ਹੈ। ਇਸ ਖਾਤਰ ਸਾਨੂੰ ਮਨੁੱਖੀ ਫਿਤਰਤ ਤੇ ਇਨਸਾਨੀ ਮਾਨਸਿਕਤਾ ਸਮਝਣੀ ਪਵੇਗੀ।

ਅਗਲਾ ਸਵਾਲ :- ਵਧੀ ਅਬਾਦੀ ਲਈ ਰੋਟੀ, ਕੱਪੜਾ ਤੇ ਮਕਾਨ ਕਿਥੋਂ ਆਉਣਗੇ। ਪਹਿਲਾਂ ਹੀ ਬੜੀ ਥੁੜ ਹੈ, ਮਹਿੰਗਾਈ ਹੈ।

ਇਹ ਕਹਿਣਾ ਕਿ ਅਨਾਜ ਕਿਥੋਂ ਆਉਗਾ, ਮਕਾਨ, ਕੱਪੜਾ ਅਸੀਂ ਮੁਹੱਈਆ ਨਹੀਂ ਕਰ ਪਾਉਣਾ ਮੂਰਖਤਾ ਦੀ ਸਿਖ਼ਰ ਹੈ। ਸਰਕਾਰਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਵੱਧ ਅਬਾਦੀ ਨਾਲ ਅਨਾਜ ਵੱਧ ਪੈਦਾ ਹੁੰਦਾ ਹੈ (question of demand and supply) ਮਕਾਨ ਵੱਧ ਬਣਦੇ ਹਨ। ਸਿਰਫ ਅਸੀਂ ਪੰਜਾਬੀ ਲੋਕ ਭੋਲੇ ਹਾਂ ਜਿਹੜੇ ਸਰਕਾਰ ਦੇ ਪ੍ਰਾਪੇਗੰਡਾ ਦਾ ਸ਼ਿਕਾਰ ਬਣੇ। ਹੁਣ ਪੜੋ ਵੱਧੀ ਅਬਾਦੀ ਲਈ ਅਨਾਜ ਕਿਥੋਂ ਆਵੇਗਾ।
ਇਸ ਸਬੰਧ ਵਿਚ ਇਕ ਸਿੱਧਾ ਜਿਹਾ ਸਿਧਾਂਤ ਕੰਮ ਕਰਦਾ ਹੈ, ''ਲੋੜ ਕਾਢ ਦੀ ਮਾਂ ਹੁੰਦੀ ਹੈ,ਭਾਵ ਜਰੂਰਤ ਪੈਣ ਤੇ ਮਨੁੱਖੀ ਦਿਮਾਗ ਵਸੀਲੇ ਖੋਜ ਲੈਂਦੀ ਹੈ।
ਉਦਾਹਰਣ ਵਜੋਂ 1947 'ਚ ਭਾਰਤ ਦੀ ਅਬਾਦੀ 32 ਕਰੋੜ ਸੀ। ਪਰ ਉਦੋਂ ਭੁੱਖੇ ਰਹਿਣ ਵਾਲੇ ਲੋਕਾਂ ਦਾ ਅਨੁਪਾਤ ਅੱਜ ਨਾਲੋਂ ਕਿਤੇ ਜਿਆਦਾ ਸੀ। ਅੱਜ ਅਬਾਦੀ 121 ਕਰੋੜ ਹੈ। ਭਾਵ 121 'ਚ ਭੁੱਖੇ ਘੱਟ ਹਨ ਤੇ 32 'ਚ ਜਿਆਦਾ।
ਫਿਰ ਸੁਆਲ ਉਠਦੈ ਕਿ ਮਨ ਲਓ ਕਿਸੇ ਇਲਾਕੇ ਦੀ ਖੁਰਾਕ ਦੀ ਉਪਜ ਹੀ ਵੱਧ ਤੋਂ ਵੱਧ ਲੈ ਲਈ ਗਈ ਹੈ ਉਸ ਤੋਂ ਵੱਧ ਉਪਜ ਹੋ ਹੀ ਨਹੀਂ ਸਕਦੀ ਤੇ ਉਥੇ ਕੀ ਬਣੇਗਾ (Saturation Point) ਤੇ ਮਜੇਦਾਰ ਗੱਲ ਇਹ ਹੈ ਕਿ ਫਿਰ ਓਥੇ ਵੀ ਇਨਸਾਨ ਕਾਢ ਕੱਢ ਲਵੇਗਾ। ਉਦਾਹਰਣ ਵਜੋਂ ਪੰਜਾਬ ਦੇ ਦੁਆਬੇ ਇਲਾਕੇ ਵਿਚ ਜਿਵੇਂ ਜਮੀਨਾਂ ਥੋੜੀਆਂ ਪੈ ਗਈਆਂ ਤੇ ਬਹਾਦਰ ਦੁਆਬੀਆਂ ਨੇ ਉਸ ਦਾ ਹੱਲ ਲੱਭਿਆ। ਉਹ ਯੂਰਪੀਨ ਤੇ ਅਮਰੀਕਨ ਮੁਲਕਾਂ 'ਚ ਗਏ ਤੇ ਆਪਣੀ ਮਿਹਨਤ ਸੱਦਕਾ ਓਥੇ ਵੀ ਦੁਆਬਾ ਪੈਦਾ ਕਰ ਲਿਆ।
ਪਰ ਅਜੇ ਤਾਂ ਪੰਜਾਬ 'ਚ Saturation Point ਆਇਆ ਹੀ ਨਹੀਂ ਭਾਵ ਅਜੇ ਨੱਕੋਂ ਨੱਕ ਤਾਂ ਭਰਿਆ ਹੀ ਨਹੀਂ। ਅਜੇ ਤਾਂ ਬਹੁਤ ਗੁਜਾਇਸ਼ ਹੈ। ਕਰੋੜ ਤੋਂ ਵੱਧ ਲੋਕ ਹੋਰ ਸਮਾਂ ਸਕਦੇ ਹਨ, ਪੰਜਾਬ ਦੀ ਧਰਤੀ ਤੇ। ਇਹ ਅੱਗੇ ਪੜੋਗੇ, ਕਿਸ ਤਰ੍ਹਾਂ ?
ਸੋ ਪੰਜਾਬੀ ਵੀਰੋ ਸਾਡੇ ਫੈਲਾਅ ਲਈ ਪੂਰੀ ਧਰਤੀ ਖਾਲੀ ਪਈ ਹੈ। ਅਬਾਦੀ ਤਾਂ ਦੁਨੀਆਂ ਦੇ ਚਾਰ ਪੰਜ ਮੁਲਕਾਂ 'ਚ ਸੰਘਣੀ ਹੈ ਬਾਕੀ ਮੁਲਕ ਤਾਂ ਖਾਲੀ ਪਏ ਹੋਏ ਹਨ।
ਸੋ ਜਰੂਰਤ ਅਨੁਸਾਰ ਬੰਦੇ ਦਾ ਦਿਮਾਗ ਖੋਜ ਕਰ ਲੈਂਦਾ ਹੈ ਅਨਾਜ ਦੀ ਕਮੀ ਵੱਧ ਅਬਾਦੀ ਕਰਕੇ ਨਹੀਂ ਹੋ ਸਕਦੀ। ਹਾਂ ਕਦੀ ਕਮੀ ਹੁੰਦੀ ਹੈ ਕਾਲ ਪੈਦੇ ਹਨ ਉਹਦਾ ਕਾਰਨ ਇਹ ਨਹੀ ਕਿ ਅਬਾਦੀ ਵਧ ਸੀ ਇਸ ਕਰਕੇ ਕਾਲ ਪਿਆ।

+++17+++
ਪੰਜਾਬ 'ਚ ਅਬਾਦੀ ਦਾ ਘਣਤਵ (Density of population) 484 ਬੰਦੇ ਫੀ ਮੁਰੱਬਾ ਕਿਲੋਮੀਟਰ ਹੈ ਤੇ ਕਈ ਅਜਿਹੇ ਮੁਲਕਾਂ ਹੈਗੇ ਨੇ ਜਿੰਨਾਂ ਦਾ ਘਣਤਵ ਇਸ ਤੋ ਵੀ ਕਿਤੇ ਜਿਆਦਾ ਹੈ ਤੇ ਪੰਜਾਬ ਨਾਲੋਂ ਕਿਤੇ ਜਿਆਦਾ ਖੁਸ਼ਹਾਲ ਹਨ। ਫਿਰ ਖੁੱਸ਼ੀ ਦੀ ਗਲ ਇਹ ਹੈ ਕਿ ਬਹੁਤੇ ਮੁਲਕ ਅਬਾਦੀ ਗਣਤਵ ਪੱਖੋ ਖਾਲੀ ਪਏ ਹੋਏ।ਅਬਾਦੀ ਗਣਤਵ ਪੱਖੋ ਦੁਨੀਆਂ ਦੇ 240 ਮੁਲਕਾਂ ਵਿਚੋਂ ਭਾਰਤ 33ਵੇ ਨੰਬਰ ਤੇ ਹੈ ਭਾਵ 207 ਮੁਲਕਾਂ ਦੀ ਅਬਾਦੀ ਭਾਰਤ ਨਾਲੋ ਘੱਟ ਹੈ। ਭਾਵ ਬਹੁਤ ਦੁਨੀਆਂ ਬੇਅਬਾਦ ਪਈ ਹੋਈ ਹੈ।  ਉਦਾਹਰਣ ਵਜੋਂ ਆਸਟਰੇਲੀਆ ਮੁਲਕ ਦਾ ਘਣਤਵ ਸਿਰਫ 3 ਬੰਦੇ, ਕਨੇਡਾ ਦਾ 3, ਕਜਾਕਿਸਤਾਨ ਦਾ 6, ਰੂਸ ਦਾ 8, ਤੁਰਕਮੇਨਿਸਤਾਨ ਦਾ 10 ਆਦਿ। ਕਹਿਣ ਤੋਂ ਭਾਵ ਦੁਨੀਆ ਖਾਲੀ ਪਈ ਹੋਈ ਹੈ।

ਭਾਗ ਦੋ (ਕਲਿਕ ਕਰੋ)

PLEASE SEE PART II 

http://www.punjabmonitor.com/2013/05/vadh-bachey-bache-punjab-2-more-babies.html

Continue Reading | comments (1)

VADH BACHEY

What's New?

Issue 8

Issue xix

 

Punjab Monitor