ਨਾਨਕਸ਼ਾਹੀ ਜੰਤਰੀ- ਜੇ ਦੁਧ ਦੇਣਾ ਪੈ ਵੀ ਜਾਵੇ ਤਾਂ ਮੇਂਙਣਾਂ ਪਾ ਕੇ ਦਿਆਗੇ
ਇਸ ਦੇ ਬਾਵਜੂਦ ਵੀ ਅਸੀ ਵਿਸਾਖੀ ਤੇ ਜੰਤਰੀ ਲਾਗੂ ਕਰਨ ਦੇ ਇਤਹਾਸਿਕ ਫੈਸਲੇ ਤੇ ਪੰਥ, ਬਾਦਲ ਸਾਹਿਬ ਤੇ ਪੁਰੇਵਾਲ ਸਾਹਿਬ ਨੂੰ ਮੁਬਾਰਕਬਾਦ ਦਿੰਦੇ ਹਾਂ।
ਜੰਤਰੀ ਦਾ ਮਸਲਾ ਕੋਈ ਧਾਰਮਿਕ ਨਹੀ ਹੈ। ਇਹ ਸਇੰਸ ਦਾ ਵਿਸ਼ਾ ਹੈ ਤੇ ਉਹ ਵੀ ਟਾਈਮ ਦਾ ਮਿਣਤੀ ਦਾ, ਫਿਰ ਗਲ ਵੀ ਬੜੀ ਹੀ ਸਿੱਧੀ ਜਿਹੀ ਹੈ। ਧਰਤੀ ਸੂਰਜ ਦੁਆਲੇ ਇਕ ਪੂਰਾ ਚੱਕਰ ਕੱਟਣ 'ਚ ਇਕ ਪੂਰਾ ਸਾਲ ਲਾਉਦੀ ਹੈ। ਇਹ ਸਾਲ 365.2422 ਅਰਥਾਤ 365 ਦਿਨ 5 ਘੰਟੇ 48 ਮਿੰਟ ਤੇ 46 ਸਕਿੰਟ ਦਾ ਹੁੰਦਾ ਹੈ। ਇਹਨੂੰ ਆਪਾਂ ਸੂਰਜੀ ਸਾਲ, ਮੌਸਮੀ ਸਾਲ ਜਾਂ ਸਾਂਝਾ ਸਾਲ ਕਹਿ ਲੈਨੇ ਹਾਂ। ਅੰਗਰੇਜੀ ਭਾਵ ਜਨਵਰੀ ਫਰਵਰੀ ਵਾਲੇ ਕੈਲੰਡਰ ਵਿਚ ਸਾਲ ਮੌਸਮੀ ਲਿਆ ਗਿਆ ਹੈ ਤੇ ਅਜ ਸਾਰੀ ਦੁਨੀਆਂ 'ਚ ਪ੍ਰਚਲਤ ਹੈ ਇਸ ਨੂੰ ਆਪਾਂ ਸਰਬਸਾਝਾ ਜਾਂ ਗਰੇਗੋਰੀਅਨ ਜਾਂ ਅੰਗਰੇਜੀ ਜਾਂ ਮੌਸਮੀ ਕੈਲੰਡਰ ਕਹਿ ਸਕਦੇ ਹਾਂ।ਪਹਿਲਾਂ ਇਸ ਵਿਚ ਵੀ ਨੁਕਸ ਸਨ ਜਿਵੇ ਕਿ ਹਰ 128 ਸਾਲ ਬਾਦ ਇਸ ਵਿਚ ਇਕ ਦਿਨ ਦਾ ਵਾਧਾ ਹੋ ਜਾਂਦਾ ਸੀ ਫਿਰ 64 ਬੀ.ਵਾਲਾ ਸਾਲ 443 ਦਿਨਾਂ ਦਾ ਕਰਕੇ ਇਸ ਦੀ ਸੁਧਾਈ ਕੀਤੀ ਗਈ ਸੀ। ਓਦੋਂ ਇਸ ਦਾ ਨਾਂ ਜੁਲੀਅਨ ਸੀ।ਫਿਰ ਸੰਨ 1582 ਵਿਚ ਪਾਦਰੀ ਗਰੈਗੋਰੀ ਨੇ ਇਸ ਵਿਚ ਸੁਧਾਰ ਕੀਤਾ।
ਜਿੰਨੇ ਵੀ ਦੁਨੀਆਂ ਭਰ 'ਚ ਕੈਲੰਡਰ ਪ੍ਰਚਲਤ ਹਨ, ਜੇ ਤੇ ਉਹ ਸਾਲ ਦੀ ਮਿਣਤੀ ਇੰਨੀ ਹੀ(365.2422 ਦਿਨ) ਗਿਣ ਕੇ ਚਲਦੇ ਹਨ ਤਾਂ ਤਾ ਠੀਕ ਹੈ ਨਹੀ ਤਾਂ ਉਨਾਂ ਦੀਆਂ ਜੰਤਰੀਆਂ 'ਚ ਹਰ ਸਾਲ ਫਰਕ ਆਉਦੇ ਰਹਿਣਗੇ। 'ਸੂਰਜ ਏਕੋ ਰੁਤ ਅਨੇਕ' ਦੇ ਅਸੂਲ ਦੇ ਤਹਿਤ ਰੁੱਤਾ ਤਾਂ ਸਾਲ 'ਚ ਆਪਣੇ ਮਿਥੇ ਸਮੇ ਅਨੁਸਾਰ ਆਉਦੀਆਂ ਰਹਿਣਾ ਹੈ। ਜੇ ਕਿਸੇ ਜੰਤਰੀ ਵਿਚ ਸਾਲ ਵੱਡਾ ਜਾਂ ਛੋਟਾ ਹੈ ਤਾਂ ਰੁਤਾਂ 'ਚ ਫਰਕ ਆ ਜਾਉਗਾ।
ਮੁਸਲਮਾਨਾਂ ਦਾ ਹਿਜ਼ਰੀ ਕੈਲੰਡਰ ਹੈ ਜੋ ਚੰਦਰਮਾ ਅਧਾਰਤ ਹੈ ਜਿਸ ਦਾ ਸਾਲ 354 ਦਿਨਾਂ ਦਾ ਹੁੰਦਾ ਹੈ।ਇਹੋ ਵਜਾ ਹੈ ਕਿ ਇਨਾਂ ਦੀ ਈਦ ਕਦੀ ਸਰਦੀਆਂ 'ਚ ਆ ਜਾਂਦੀ ਹੈ ਤੇ ਕਦੀ ਗਰਮੀਆਂ 'ਚ। ਭਾਵ ਸਾਲ ਸਿਧਾ ਹੀ 11 ਦਿਨ ਛੋਟਾ ਹੁੰਦਾ ਹੈ। ਹਰ 16 1/2 ਸਾਲ ਬਾਦ ਸਾਲ ਦਾ ਫਰਕ ਪੂਰੇ 6ਮਹੀਨੇ ਪੈ ਜਾਂਦਾ ਹੈ।
ਭਾਰਤ ਵਿਚ ਕਈ ਕੈਲੰਡਰ ਪ੍ਰਚਲਤ ਹਨ ਤੇ ਪੰਜਾਬ ਵਿਚ ਬਿਕਰਮੀ ਸੰਮਤ ਚਲਦਾ ਹੈ। ਬਿਕ੍ਰਮੀ ਦਾ ਸਾਲ ਸੂਰਜੀ ਸਾਲ ਨਾਲੋਂ 20 ਮਿੰਟ ਵੱਡਾ ਹੈ,(365-6- 8-46)। ਭਾਵ 71 ਸਾਲਾਂ ਬਾਦ ਇਸ ਜੰਤਰੀ ਦਾ ਮੌਸਮੀ ਸਾਲ ਨਾਲੋਂ ਪੂਰੇ ਇਕ ਦਿਨ ਦਾ ਫਰਕ ਪੈ ਜਾਂਦਾ (20%60 ਣ 71= 23.67) ਹੈ। ਇਸ ਦਾ ਵੱਡਾ ਨੁਕਸਾਨ ਇਹ ਹੈ ਕਿ ਸਾਲ ਖਿਸਕਦਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਗੁਰੂ ਨਾਨਕ ਦੇ ਜਨਮ ਵੇਲੇ ਵਿਸਾਖੀ 27 ਮਾਰਚ ਨੂੰ ਆਈ ਤੇ 1699 ਦੀ ਵਿਸਾਖੀ 29 ਮਾਰਚ ਨੂੰ ਆਈ ਸੀ 1999 ਦੀ ਵਸਾਖੀ 14 ਅਪਰੈਲ ਤਕ ਖਿਸਕ ਗਈ ਹੈ।
ਭਾਰਤ ਸਰਕਾਰ ਨੇ ਵੀ ਆਜ਼ਾਦੀ ਤੋਂ ਤੁਰੰਤ ਬਾਦ ਆਪਣਾ ਕਲੈਂਡਰ ਜਦ ਅਪਣਾਉਣਾ ਚਾਹਿਆ ਤੇ ਬਿਕ੍ਰਮੀ ਸੰਮਤ ਵਿਚ ਵੱਡੀਆ ਤਰੁਟੀਆਂ ਜਾਣ ਕੇ ਇਸ ਨੂੰ ਮੂਲੋਂ ਰੱਦ ਕਰ ਦਿਤਾ। ਭਾਰਤ ਸਰਕਾਰ ਨੇ ਉਦੋਂ ਫਿਰ ਸਾਕਾ ਕਲੈਂਡਰ ਅਪਣਾਇਆ ਜਿਹੜਾ ਕਿ ਇਕ ਬਦੇਸੀ ਮਹਾਰਾਜੇ ਨੇ ਸ਼ੁਰੂ ਕੀਤਾ ਸੀ।
ਦੁਆਬੇ ਦੇ ਮਹਾਨ ਪਿੰਡ ਸ਼ੰਕਰ ਤੋਂ ਬਦੇਸ ਕਨੇਡਾ ਗਏ ਪਾਲ ਸਿੰਘ ਪੁਰੇਵਾਲ ਹੁਰਾਂ ਇਸ ਕਲੈਂਡਰ ਦੀਆਂ ਵੱਡੀਆਂ ਖਾਮੀਆਂ ਉਜਾਗਰ ਕਰ ਦਿਤੀਆਂ, ਕਿ ਵਕਤ ਆਏਗਾ ਜਦੋਂ ਜੇਠ ਜਾਂ ਹਾੜ੍ਹ ਦਾ ਮਹੀਨਾ ਸਰਦੀ ਵਿਚ ਆ ਜਾਵੇਗਾ ਤੇ ਪੋਹ ਦਾ ਮਹੀਨਾ ਗਰਮੀਆਂ ਵਿਚ। ਤੇ ਇਸ ਪ੍ਰਕਾਰ ਪੰਜਾਬ ਦਾ ਸਾਰਾ ਲੋਕ ਸਾਹਿਤ ਅਪ੍ਰਸੰਗਕ ਬਣ ਕੇ ਰਹਿ ਜਾਵੇਗਾ। ਕਿਉਕਿ ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਸੁਭਾਵਕ ਤੌਰ ਤੇ ਮੌਸਮਾਂ ਦਾ ਜਿਕਰ ਕੀਤਾ ਹੋਇਆ ਹੈ। ਜਿਵੇ ਖੁਦ ਗੁਰੂ ਸਹਿਬਾਨ ਨੇ ਵੀ ਲਿਖਿਆ ਹੈ:-
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥...ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥...ਆਸਾੜੁ ਭਲਾ ਸੂਰਜੁ ਗਗਨਿ ਤਪੈ ॥....ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ... ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥...ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥ ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥(ਤੁਕਾਂ ਅਲੱਗ ਅਲੱਗ ਬਾਣੀਆਂ ਚੋ)
ਸੋ ਆਉਣ ਵਾਲੇ ਵਕਤ ਵਿਚ ਜਦ ਸਾਵਣ ਸਰਦੀਆਂ ਵਿਚ ਆਉਗਾ ਤਾਂ ਫਿਰ 'ਬਦਲ ਵਰਸੇ' ਵਾਲੀ ਗਲ ਝੂਠੀ ਨਹੀ ਪੈ ਜਾਉਗੀ? ਪੋਹ ਦੇ ਮਹੀਨਾ ਜਦੋਂ ਗਰਮੀਆਂ 'ਚ ਆ ਗਿਆ ਤਾਂ ਕਿਵੇ ਲਗੂ। ਪਰ ਨਵੀ ਬਣੀ ਨਾਨਕਸ਼ਾਹੀ ਜੰਤਰੀ ਦੇ ਵਿਰੋਧੀ ਕਹਿਦੇ ਹਨ ਕਿ ਮੌਸਮਾਂ 'ਚ ਜੋ ਫਰਕ ਆਉਦਾ ਹੈ ਉਹ ਬਹੁਤ ਧੀਮੀ ਚਾਲ ਨਾਲ ਹੈ ਤੇ ਹਜ਼ਾਰਾਂ ਸਾਲਾਂ ਮਗਰੋਂ ਕਿਤੇ ਪੋਹ ਜਾ ਕੇ ਗਰਮੀਆਂ 'ਚ ਆਉਣਾ ਹੈ। ਅਖੇ ਪਾਲ ਸਿੰਘ ਨੂੰ ਕਿਓ ਹੁਣੇ ਫਿਕਰ ਹੋ ਗਿਆ।' ਇਹ ਦਲੀਲ ਵਿਰੋਧੀਆਂ ਦੀ ਬੇਤੁਕੀ ਹੈ। ਕਿਉਕਿ ਗਲਤੀ ਦਾ ਸੁਧਾਰ ਜਿੰਨੀ ਜਲਦੀ ਹੋ ਜਾਵੇ ਉਨਾਂ ਹੀ ਚੰਗਾ।ਤੇ ਜੰਤਰੀ ਦੇ ਲਾਗੂ ਹੋਣ ਤੇ ਪੰਥ ਮੁਬਾਰਕਬਾਦ ਦਾ ਪਾਤਰ ਬਣਦਾ ਹੈ।
ਬਿਕਰਮੀ ਕੈਲੰਡਰ ਦੇ ਹੋਰ ਵੱਡੇ ਨੁਕਸ:- ਉਕਤ ਗੈਰ ਮੌਸਮੀ ਕਲੈਂਡਰ ਹੋਣ ਤੇ ਇਲਾਵਾ ਪੰਜਾਬ ਵਿਚ ਪ੍ਰਚਲਤ ਜੰਤਰੀ ਦੇ ਹੋਰ ਵੀ ਵੱਡੇ ਨੁਕਸ ਹਨ। ਇਹ ਕਿਤੇ ਤਾਂ ਨਖੱਤਰਾਂ ਨਾਲ ਬੱਝੀ ਪਈ ਹੈ ਤੇ ਕਿਤੇ ਚੰਦਮੇ ਨਾਲ। ਬਦਕਿਸਮਤੀ ਨਾਲ ਤਿਉਹਾਰ ਜਿਆਦਾਤਰ ਚੰਦਰਮਾ ਨਾਲ ਬੱਝੇ ਪਏ ਹਨ।
ਫਿਰ ਚੰਦਰਮਾ ਧਰਤੀ ਦੁਆਲੇ ਕੋਈ 29 1/2 ਦਿਨ ਵਿਚ ਚੱਕਰ ਕੱਢਦਾ ਹੈ। ਚੰਦਰ ਜੰਤਰੀ ਵਾਲੇ ਇਸ ਸਮੇ ਨੂੰ ਮਹੀਨਾ ਗਿਣ ਲੈਂਦੇ ਹਨ ।ਭਾਵ ਕਿ ਮੌਸਮੀ ਸਾਲ ਤੋਂ ਸਿਧਾ ਹੀ 11.25 ਦਿਨ ਛੋਟਾ। ਇਸਦੀ ਭਰਪਾਈ ਇਹ ਜਾ ਕੇ ਤੀਸਰੇ ਸਾਲ ਕਰਦੇ ਹਨ ਜਦ ਕਿ ਸਾਲ ਵਿਚ ਤੇਰਾਂ ਮਹੀਨੇ ਕਰ ਦਿੰਦੇ ਹਨ। ਤੇਹਰਵੇਂ ਮਹੀਨੇ ਨੂੰ ਇਹ ਮਲ ਮਾਸ {ਧਰਿਟੇ ੰੋਨਟਹ}ਜਾਂ ਲੋਧ ਕਹਿੰਦੇ ਹਨ। ਮਲ ਮਾਸ ਵਾਲਾ ਸਾਲ 384 ਦਿਨਾ ਦਾ ਹੁੰਦਾ ਹੈ।ਕਿਉਕਿ ਸਾਰੇ ਤਿਉਹਾਰ ਇਸ ਨਾਲ ਬੱਝੇ ਰਹਿੰਦੇ ਹਨ ਉਹ ਅਕਸਰ ਸਾਲ ਦੇ ਸਾਲ ਅੱਗੇ ਪਿਛੇ ਆਉਦੇ ਰਹਿੰਦੇ ਹਨ। ਪਰ ਸਾਨੂੰ ਦਿਕਤ ਆਉਦੀ ਹੈ ਜਦੋਂ ਗੁਰਪੁਰਬਾਂ ਦਾ ਮਸਲਾ ਆਉਦਾ ਹੈੇ।ਸਿੱਖ ਇਤਹਾਸ ਕੋਈ ਬਹੁਤਾ ਪੁਰਾਤਨ ਨਹੀ ਤੇ ਗੁਰੂ ਸਹਿਬਾਨ ਦੇ ਪੁਰਬਾਂ ਵੇਲੇ ਸੂਰਜੀ ਸਥਿਤੀ ਨੂੰ ਅੱਜ ਆਪਾਂ ਲੱਭਣ ਯੋਗ ਹਾਂ। ਪਿਛਲੇ 1000 ਸਾਲ ਦੇ ਕੈਲੰਡਰ ਵੀ ਅੱਜ ਆਸਾਨੀ ਨਾਲ ਕੰਪਿਊਟਰ ਤੇ ਬਣਾਏ ਜਾ ਸਕਦੇ ਹਨ। ਪਰ ਫਿਰ ਵੀ ਬ੍ਰਹਮਣ ਦੇ ਪਿਛੱਲਗ ਬਣਕੇ ਇਨ੍ਹਾਂ ਹੁਣ ਤਕ ਆਪਣੇ ਗੁਰੂ ਸਹਿਬਾਨ ਦੇ ਪੁਰਬਾਂ ਦਾ ਜਲੂਸ ਜਿਹਾ ਕੱਢ ਰਖਿਆ ਹੈ। ਕਿਸੇ ਸਾਲ ਵਿਚ ਦੋ ਦੋ ਗੁਰਪੁਰਬ ਕਿਸੇ ਵਿਚ ਬਿਲਕੁਲ ਹੀ ਨਹੀ।ਫਿਰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਲੈ ਲਓ। ਕਦੀ ਨਵੰਬਰ ਦੇ ਸ਼ੁਰੂ ਵਿਚ ਤੇ ਕਦੀ ਨਵੰਬਰ ਦੇ ਅਖੀਰ ਵਿਚ। ਸੰਨ 2003-8 ਨਵੰਬਰ, 2002-19 ਨਵੰਬਰ, 2001-30ਨਵੰਬਰ,2000-11ਨਵੰਬਰ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੀ ਲੈ ਲਓ। ਕਦੀ ਦਸੰਬਰ ਕਦੀ ਜਨਵਰੀ ਤੇ ਕਿਸੇ ਸਾਲ ਬਿਲਕੁਲ ਹੀ ਨਹੀ ਤੇ ਕਦੀ ਸਾਲ ਵਿਚ ਦੋ ਪੁਰਬ।(1998-5 ਜਨਵਰੀ ਤੇ 25 ਦਸੰਬਰ, 1999-ਬਿਲਕੁਲ ਨਹੀ 2000-5 ਜਨਵਰੀ, 2001- 2 ਜਨਵਰੀ, 2002- 21 ਜਨਵਰੀ, 2003-9 ਜਨਵਰੀ ਤੇ 29 ਦਸੰਬਰ)
ਸੋ ਜਿਨੈ ਵੀ ਗੁਰਪੁਰਬ ਸੁਦੀ /ਵਦੀਆਂ ਭਾਵ ਚੰਨ ਦੀ ਸਥਿਤੀ ਨਾਲ ਜੋੜੇ ਹੋਏ ਹਨ ਉਨਾਂ ਸਾਰਿਆਂ ਦੀ ਇਹੋ ਹਾਲਤ ਹੈ।ਫਿਰ ਹੋਰ ਦੇਖੋ ਕੁਝ ਤਿਉਹਾਰ ਹਨ ਚੰਦਰਮਾ ਤੋਂ ਆਜਾਦ ਮਨਾਏ ਜਾਂਦੇ ਹਨ ਜਿਵੇ ਵਿਸਾਖੀ, ਮਾਘੀ ਆਦਿ। ਪੁਰੇਵਾਲ ਨੇ ਇਨ੍ਹਾਂ ਸਭ ਦਾ ਹੱਲ ਬੜਾ ਵਿਗਆਨਿਕ ਤੇ ਇਤਹਾਸਕ ਦਿਤਾ ਹੈ। ਪਰ ਬਦਸਿਮਤੀ ਕਿ ਵਿਰੋਧੀ ਨੇ ਉਹ ਪੂਰੀ ਤਰਾਂ ਲਾਗੂ ਨਹੀ ਹੋਣ ਦਿਤੀ।
ਸਾਡੀ ਭਵਿਖਬਾਣੀ ਹੈ ਕਿ ਹਿੰਦੁਸਤਾਨੀ ਵੀ ਹੁਣ ਆਪਣੇ ਕੈਲੰਡਰ ਠੀਕ ਕਰਨਗੇ ਕਿਉਕਿ ਵਿਗਆਨ ਤੇ ਸੱਚ ਅੱਗੇ ਸਭ ਨੂੰ ਅਖੀਰ ਝੁਕਣਾ ਹੀ ਪੈਂਦਾ ਹੈ।
ਨਾਨਕਸ਼ਾਹੀ ਜੰਤਰੀ- ਸਿੱਖ ਪ੍ਰਕਾਸ਼ਕ ਕੋਈ ਪਿਛਲੀ ਇਕ ਸਦੀ ਤੋਂ ਜੰਤਰੀਆਂ ਵਿਚ ਨਾਨਕਸ਼ਾਹੀ ਸਾਲ ਦਿਖਾਉਦੇ ਆ ਰਹੇ ਹਨ। ਓਧਰ ਉਕਤ ਨੁਕਸਾਂ ਨੂੰ ਦੂਰ ਕਰਕੇ ਨਾਨਕਸ਼ਾਹੀ ਜੰਤਰੀ ਪੁਰੇਵਾਲ ਸਾਹਿਬ ਨੇ ਤਿਆਰ ਕਰ ਦਿਤੀ ਹੈ, ਜਿਸ ਨੂੰ ਵਸਾਖੀ 1999 ਦੀ ਤਰੀਕ ਨੂੰ ਆਧਾਰ ਬਣਾ ਕੇ ਲਾਘੁ ਕੀਤਾ ਜਾ ਰਿਹਾ ਹੈ। ਇਸ ਵਿਚ ਸਾਰੇ ਗੁਰਪੁਰਬਾਂ ਦੀਆ ਤਰੀਕਾ ਪੱਕੀਆਂ ਕਰ ਦਿਤੀਆਂ ਗਈਆਂ ਸਨ। ਸਾਲ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਜਿਵੇ ਗੁਰਬਾਨੀ ਵਿਚ ਹੈ। ਚੇਤ 1 ਮਾਰਚ ਤੋਂ ਸ਼ੁਰੂ ਹੁੰਦਾ ਹੈ । ਸਾਲ ਦੇ ਪਹਿਲੇ ਮਹੀਨੇ ਲਗਾਤਾਰ 31, 31 ਦਿਨਾਂ ਦੇ ਹਨ ਤੇ ਬਾਕੀ ਦੇ 30, 30 ਦਿਨਾਂ ਦੇ । ਲੀਪ ਦੇ ਸਾਲ ਵਿਚ ਫੱਗਣ ਦਾ ਇਕ ਦਿਨ ਵੱਧ ਜਾਏਗਾ। ਇਹ ਵੀ ਸੁਆਲ ਉਠਾਇਆ ਗਿਆ ਸੀ ਕਿ ਜਦੋਂ ਮੌਸਮੀ ਕਲੈਂਡਰ ਜਾ ਗਰੇਗੇਰੀਅਨ ਕੈਲੰਡਰ ਮੌਜੂਦ ਹੈ ਤਾਂ ਇਸ ਨਾਨਕਸ਼ਾਹੀ ਕਲੈਂਡਰ ਦਾ ਕੀਹ ਫਾਇਦਾ।ਪੁਰੇਵਾਲ ਕਹਿਦੇ ਹਨ ਕਿਉਕਿ ਗੁਰਬਾਣੀ 'ਚ ਜਿੰਨਾਂ ਮਹੀਨਿਆਂ ਦਾ ਜਿਕਰ ਹੈ ਉਹ ਫਿਰ ਆਉਣ ਵਾਲੀਆਂ ਪੀੜੀਆਂ ਨੂੰ ਕਿਵੇ ਪਤਾ ਲਗੂਗਾ? ਨਾਲੇ ਹਰ ਕੌਮ ਦਾ ਆਪਣਾ ਕਲੈਂਡਰ ਹੁੰਦੈ।
ਨਾਨਕਸ਼ਾਹੀ ਦੇ ਵਿਰੋਧੀ ਕੌਣ ਹਨ:- ਕਿਉਕਿ ਨਾਨਕਸ਼ਾਹੀ ਲਾਘੂ ਹੋਣ ਨਾਲ ਵਿਗਿਆਨਕ ਢੰਗਾਂ ਨੂੰ ਬਲ ਮਿਲਦਾ ਹੈ। ਤੇ ਬਦਕਿਸਮਤੀ ਨਾਲ ਬ੍ਰਹਮਣਾ ਦੁਆਰਾ ਬਣਾਇਆ ਕਲੈਂਡਰ ਬਿਕ੍ਰਮੀ ਨੰਗਾ ਹੋ ਜਾਂਦਾ ਹੈ। ਤੇ ਤੀਸਰੀ ਗਲ ਇਹ ਕਿ ਨਾਨਕਸ਼ਾਹੀ ਕਲੈਂਡਰ ਵਿਚ ਸਿੱਖਾਂ ਦੀ ਆਜਾਦ ਹਸਤੀ ਦੀ ਗਲ ਛੁਪੀ ਹੋਈ ਹੈ। ਇਸ ਕਰਕੇ ਬ੍ਰਾਹਮਣੀ ਸੋਚ ਕਦੀ ਵੀ ਇਸ ਨੂੰ ਸਹੀ ਤਰੀਕੇ ਨਾਲ ਲਾਗੂ ਨਹੀ ਹੋਣ ਦੇਵੇਗੀ। ਅਸੀ ਪਹਿਲਾਂ ਵੀ ਕਈ ਵਾਰ ਲਿਖ ਚੁਕੇ ਹਾਂ ਕਿ ਪੰਜਾਬ ਵਿਚ ਕੇਂਦਰ ਦੀ ਇਕ ਤੀਸਰੀ ਅਜੈਂਸੀ ਕੰਮ ਕਰ ਰਹੀ ਹੈ। ਕਲੈਂਡਰ ਦੇ ਮਸਲੇ ਨੂੰ ਤੁਲ ਫੜਦੀ ਦੇਖ ਅਜੰਂਸੀ ਫਿਰ ਹਰਕਤ ਵਿਚ ਆ ਗਈ ਹੈ। ਕਿਉਕਿ ਸਿਖਾਂ ਵਿਚ ਬਹੁਤੇ
ਜੋ ਡੇਰੁਦਾਰ ਹਨ ਪਹਿਲਾਂ ਹੀ ਕੇਂਦਰ ਤੋਂ ਕਈ ਕਿਸਮ ਦੀਆਂ ਮਦਦਾਂ ਲੈ ਰਹੇ ਹਨ ਉਹ ਹਰ ਹਾਲਤ ਵਿਚ ਕੇਂਦਰ ਦੇ ਇਸ਼ਾਰੇ ਮੁਤਾਬਿਕ ਹੀ ਚਲਣਗੇ। ਕੇਂਦਰ ਦੀ ਮਦਦ ਕਰਕੇ ਉਹ ਨਜਾਇਜ ਲਾਹਾ ਵੀ ਲੈਂਣ ਦੀ ਦੌੜ ਵਿਚ ਰਹਿਣਗੇ। ਕਿਉਕਿ ਪਿਛੇ ਦੇਖਿਆ ਗਿਆ ਸੀ ਕਿ ਗਿਆਨੀ ਪੂਰਨ ਸਿੰਘ ਨੇ ਕੇਂਦਰ ਦੀ ਚਮਚਾਗਿਰੀ ਕਰਕੇ ਜੰਤਰੀ ਦਾ ਵਿਰੋਧ ਕੀਤਾ ਸੀ ਤੇ ਤੇ ਬਾਦ ਵਿਚ ਬੀਬੀ ਜਗੀਰ ਕੌਰ ਨੇ ਇਸ ਨੂੰ ਕੁਝ ਕਾਰਨਾਂ ਕਰਕੇ ਜਥੇਦਾਰੀ ਤੋਂ ਖਾਰਜ ਕਰ ਦਿਤਾ ਸੀ। ਗਿਆਨੀ ਜੀ ਹੋਰ ਵੀ ਤਿਖੇ ਹੋ ਗਏ ਤੇ ਫਿਰ ਇਨਾਂ ਬਿਆਨ ਦੇ ਦਿਤਾ ਕਿ ਸਿੱਖ ਲਵ-ਕੁਛ ਦੀ ਉਲਾਦ ਹਨ। ਤਾਂ ਕੇਂਦਰ ਨੇ ਆਪਣਾ ਅਸਰ ਵਰਤ ਕੇ ਇਸ ਨੂੰ ਬਹਾਲ ਕਰਵਾ ਲਿਆ ਸੀ। ਹਾਲਾਂ ਕਿ ਇਸ ਨਾਲ ਕਮੇਟੀ ਵਾਸਤੇ ਸੰਵਧਾਨਿਕ ਸੰਕਟ ਵੀ ਖੜਾ ਹੈ ਕਿਉਕਿ ਗਿਆਨੀ ਜੀ ਬਾਕੀ ਦੇ ਜਥੇਦਾਰਾਂ ਨੂੰ ਪੰਥ 'ਚੋ ਛੇਕ ਚੁਕੇ ਹਨ ਤੇ ਨਾਲ ਬਹਿਣ ਨੂੰ ਵੀ ਤਿਆਰ ਨਹੀ। ਜੰਤਰੀ ਓਦੋਂ ਕਮੇਟੀ ਦੇ ਜਨਰਲ ਇਜਲਾਸ ਵਿਚ ਸਰਬ ਸੰਮਤੀ ਨਾਲ ਪ੍ਰਵਾਨ ਹੋ ਚੁਕੀ ਸੀ।
ਓਧਰ ਬਾਦਲ ਸਹਿਬ ਦੀ ਵੀ ਮਜਬੂਰੀ ਬਣੀ ਹੋਈ ਹੈ ਕਿਉਕਿ ਉਹ ਸਿਖਾਂ ਵਿਚ ਆਪਣੀ ਸਾਖ ਮੁੜ ਸਥਾਪਤ ਕਰਨਾ ਚਾਹੁੰਦੇ ਹਨ।ਨਾਲੇ ਇਤਹਾਸਕ ਤੋਰ ਤੇ ਉਹ ਵੱਡਾ ਮੁਰਤਬਾ ਹਾਸਲ ਕਰਨਾ ਚਾਹੁੰਦੇ ਹਨ ਕਿ ਉਨਾਂ ਦੇ ਰਾਜ ਵਿਚ (1999) ਤੋਂ ਜੰਤਰੀ ਲਾਗੂ ਹੰਦੀ ਹੈ। ਓਧਰ ਨਿੱਕਰਧਾਰੀ ਬਾਦਲ ਦੇ ਵਿਰੁਧ ਹੋ ਜਾਂਦਾ ਹੈ ਸੋ ਇਕੋ ਇਕ ਹੱਲ ਬਾਦਲ ਸਹਿਬ ਕੋਲ ਸੀ ਕਿ ਜੰਤਰੀ ਦਾ ਮੁਹਾਂਦਰਾ ਹੀ ਵਿਗਾੜ ਦਿਤਾ ਜਾਵੇ। ਸਾਰਿਆਂ ਦੀ ਰਹਿ ਆਉਗੀ।ਪੰਥ ਦੀ ਯਈ ਤਈ। ੇ
29 ਮਾਰਚ 2003 ਨੂੰ ਆਖਿਰ ਸ਼ਰੋਮਣੀ ਕਮੇਟੀ ਦੇ ਜਨਰਲ ਅਜਲਾਸ ਨੇ ਨਾਨਕਸ਼ਾਹੀ ਜੰਤਰੀ ਵਿਸਾਖੀ ਤੋਂ ਲਾਗੂ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਹੀ ਦਿਤੈ। ਐਨ ਏਸੇ ਤਰਾਂ ਕਮੇਟੀ ਪਹਿਲਾਂ 1999 ਵਿਚ ਵੀ ਇਹ ਮਤਾ ਪਾਸ ਕਰ ਚੁਕੀ ਹੈ।ਪਰ ਓਦੋਂ ਜੰਤਰੀ ਲਾਗੂ ਨਹੀ ਸੀ ਹੋ ਸਕੀ। ਹੁਣ ਅਸੀ ਆਸਵੰਦ ਹਾਂ ਕਿ ਜੰਤਰੀ ਲਾਗੂ ਹੋ ਜਾਵੇਗੀ। ਕਾਰਨ- ਓਦੋਂ ਬਾਦਲ ਸਾਹਬ ਤਾਕਤ ਵਿਚ ਸਨ, ਤੇ ਕੋਸ਼ਿਸ਼ ਵਿਚ ਰਹਿੰਦੇ ਸਨ ਕਿ ਪੰਜਾਬ ਵਿਰੋਧੀ ਨੂੰ ਕਿਤੇ ਇਹ ਸੁਨੇਹਾ ਨਾ ਮਿਲੇ ਕਿ ਬਾਦਲ ਵੀ ਸਿੱਖ-ਪੱਖੀ ਹੈ।ਫਿਰ ਪੰਜਾਬੀਆਂ ਨੇ ਬਾਦਲ ਨੂੰ ਅਜਿਹਾ ਕਰਾਰਾ ਸਬਕ ਦਿਤਾ ਕਿ ਲੱਖ ਦੁਹਾਈ ਦੇਣ ਦੇ ਬਾਵਜੂਦ ਬਾਦਲ ਨੂੰ ਗਿਰਫਤਾਰੀਆਂ ਮੌਕੇ ਉਹ ਹਿਮਾਇਤ ਨਹੀ ਮਿਲ ਸਕੀ ਜੋ ਉਸ ਨੂੰ ਪਹਿਲਾਂ ਮਿਲਿਆਂ ਕਰਦੀ ਸੀ। ਸਿਰਫ ਓਹੋ ਪੰਚਾਇਤਾਂ ਬਾਦਲ ਦੀ ਹਮਾਇਤ ਤੇ ਅੱਗੇ ਆਈਆਂ ਜਿਨਾਂ ਪਿਛੇ ਗੁਲਸ਼ਰੇ ਉਡਾਏ ਸਨ।ਹੁਣ ਬਾਦਲ ਨੇ ਬਡੂਗਰ ਵਰਗੇ ਆਪਣੇ ਲਫਟੈਣਾਂ ਨੂੰ ਹਦਾਇਤ ਕਰ ਦਿਤੀ ਹੈ ਕਿ ਬੇਸ਼ਕ ਗਰਮ ਨਾਹਰਾ ਮਾਰੀ ਜਾਓ। ਅਖੇ ਸਿੱਖ ਵੋਟਰ ਨੂੰ ਨਾਲ ਜੂ ਲਾਈ ਰਖਣਾ ਹੈ। ਬਾਦਲ ਨੇ ਨਿਕਰਧਾਰੀਆਂ ਨੂੰ ਵੀ ਕਹਿ ਦਿਤਾ ਹੈ ਜੇਕਰ ਮੈਂ ਬਿਲਕੁਲ ਗਰਮ ਗਲ ਨਹੀ ਕਰਾਂਗਾ ਤਾਂ ਮਾਨ ਦੇ ਹੱਥ ਮਜਬੂਤ ਹੋ ਜਾਣਗੇ, ਸੋ ਦੋਨਾਂ ਵਿਚੋਂ ਚੁਣ ਲਓ ਕਿਹਨੂੰ ਚੁਣਨਾ ਹੈ।
ਪਰ ਕੇਂਦਰ ਕੋਲ ਇਨ੍ਹਾਂ ਗਲਾਂ ਦਾ ਪਹਿਲਾਂ ਤੋਂ ਹੀ ਹਲ ਮੌਜੂਦ ਹੈ। ਭਈ ਜੇਕਰ ਮਜਬੂਰੀ 'ਚ ਪੰਜਾਬ ਨੂੰ ਕੁਛ ਦੇਣਾ ਵੀ ਪੈ ਜਾਵੇ ਤਾਂ ਵਿਚ ਰੇੜਕਾ ਜਿਹਾ ਪਾ ਦਿਓ ।ਜਿਵੇ ਪੰਜਾਬੀ ਸੂਬਾ ਦੇਣ ਵੇਲੇ ਹੋਇਆ ਸੀ। (ਚੰਡੀਗੜ, ਹਾਈ ਕੋਰਟ, ਦਰਿਆਈ ਪਾਣੀ) ਅੱਜ 36 ਸਾਲ ਹੋ ਗਏ ਨੇ ਰੇੜਕਾ ਜਿਓ ਦਾ ਤਿਓ ਹੈ। ਓਦੋ ਗੁਲਜਾਰੀ ਲਾਲਾ ਨੰਦੇ ਨੇ ਕਿਹਾ ਸੀ ,"ਅਜੀ ਆਪ ਦੇਖਤੇ ਤੋਂ ਜਾਓ ਕੈਸਾ ਸੂਬਾ ਦੇਂਗੇ ਹਮ ਇਨਕੋ" ਐਨ ਇਹੋ ਕੁਝ ਜੰਤਰੀ ਦੇ ਮਸਲੇ 'ਚ ਕੀਤਾ ਗਿਆ ਹੈ। ਅਖੇ ਜੰਤਰੀ ਲਾਗੂ ਕਰ ਲਓ ਪਰ ਗੁਰੂ ਨਾਨਕ ਭਾਵ ਬਾਨੀ ਦਾ ਜਨਮ ਦਿਨ ਪੂਰਾਣੀ ਜੰਤਰੀ ਅਨੁਸਾਰ ਰਹੇਗਾ, ਗੁਰੂ ਗੋਬਿੰਦ ਸਿੰਘ ਜੀ ਦਾ ਨਵੀ ਅਨੁਸਾਰ ਮਨਾ ਲਓ।" ਨੀਹ ਗਲਤ ਰਖ ਦਿਓ ਭਾਵ ਜਿਥੋਂ ਗਲ ਤੁਰਨੀ ਹੈ ਓਥੇ ਹੀ ਡੱਕਾ ਲਾ ਦਿਓ। ਆਪੇ ਟਪਦੇ ਰਹਿਣਗੇ ਤੇ ਆਪਾਂ ਮਜਾ ਲਿਆ ਕਰਾਂਗੇ।

No comments:
Post a Comment