MEANING OF THE WORD 'KHALSA' IS 'INDEPENDENT' AND NOT 'PURE' (in Punjabi)
There is great misunderstanding created by vested interests as to the meaning of word 'Khalsa'. Here the interpretation is given from the original sources. It is again in Punjabi in Gurmukhi script in images. So please enlarge the image.
There is great misunderstanding created by vested interests as to the meaning of word 'Khalsa'. Here the interpretation is given from the original sources. It is again in Punjabi in Gurmukhi script in images. So please enlarge the image.
ਖਾਲਸਾ ਮਾਇਨੇ ਅਜਾਦ ਜਾਂ ਖੁਦਮੁਖਤਿਆਰ
ਕਿਉਕਿ ਖਾਲਸਾ ਲਫਜ਼ ਦੇ ਅਸਲ ਮਾਇਨੇ ਹੁੰਦੇ ਨੇ ਅਜਾਦ। ਪਰ ਅੱਜ ਕਲ ਇਕ ਵੀਡੀਓ ਨੈੱਟ ਤੇ ਮਿਲ ਰਹੀ ਜੋ ਖਾਲਸਾ ਦੇ ਮਾਇਨੇ ਸਿਰਫ ਖਾਲਸ (ਭਾਵ ਸ਼ੁਧ ਪਵਿਤ੍ਰ) ਦਸ ਰਹੀ ਹੈ। ਤੇ ਨਾਲ ਇਹ ਵੀ ਕਿਹਾ ਹੈ ਕਿ ਖਾਲਿਸਤਾਨ ਦਾ ਮਤਲਬ ਪਵਿਤ੍ਰ ਧਰਤੀ ਜੋ ਜਿਸ ਦੀ ਕੋਈ ਹੱਦ ਬੰਦੀ ਨਾ ਹੋਵੇ।ਭਾਵ ਵੀਡੀਓ ਖਾਲਿਸਤਾਨ ਦੀ ਲਹਿਰ ਬਾਬਤ ਭਰਮ ਪੈਦਾ ਕਰਦੀ ਹੈ।
ਸੋ ਆਓ ਆਪਾਂ ਸਮਝੀਏ ਕਿ ਜਦੋਂ ਗੁਰੂ ਸਾਹਿਬ ਨੇ ਸੰਗਤ ਨੂੰ ਖਾਲਸਾ ਕਿਓ ਕਿਹਾ ਸੀ ਤਾਂ ਉਸ ਦੇ ਕੀ ਮਾਇਨੇ ਲਏ ਸਨ:
ਅਰਬੀ ਦੇ ਖਾਲਸ ਸ਼ਬਦ ਦੇ ਅਰਥ ਹਨ ਮਿਲਾਵਟ ਰਹਿਤ, ਪਾਕ, ਪਵਿੱਤਰ ਆਦਿ।
ਪਰ ਪੜੋ ਖਾਲਸਾ ਦੇ ਅਰਥ ਕੀ ਹੁੰਦੇ ਹਨ:
ਮੁਗਲ ਰਾਜ ਵੇਲੇ ‘ਖਾਲਸਾ’ ਲਫਜ਼ ਦੇ ਮਾਇਨੇ ਹੁੰਦੇ ਸਨ ਉਹ ਇਲਾਕਾ (ਟੈਰੀਟੋਰੀ) ਜੋ ਬਾਦਸ਼ਾਹ ਦੀ ਸਿੱਧੀ ਮਲਕੀਅਤ ਹੋਵੇ ਯਾਨਿ ਕਿ ਰਾਜੇ ਜਾਂ ਜਗੀਰਦਾਰ ਦੇ ਰਾਹੀਂ ਨਾ ਹੋਵੇ ਭਾਵ ‘ਅਜਾਦ’। ਫਿਰ ਇਸ ਅਜਾਦ ਇਲਾਕੇ ਤੋਂ ਪ੍ਰਾਪਤ ਮਾਮਲਾ ਜਾਂ ਟੈਕਸ ਨੂੰ ਸਿੱਧਾ ਖਾਲਸਾ ਟੈਕਸ ਹੀ ਕਹਿ ਦਿੱਤਾ ਜਾਂਦਾ ਸੀ। ਸੋ ਇਸ ਪ੍ਰਕਾਰ ਇਥੇ ਖਾਲਸਾ ਦੇ ਮਾਇਨੇ ਬਾਦਸ਼ਾਹ ਬਣ ਜਾਂਦੇ ਹਨ।
ਸੋ ਇਹ ਜਾਨਣਾ ਜਰੂਰੀ ਹੈ ਕਿ ਖਾਲਸਾ ਸਿਰਜਣਾ ਸਮੇਂ ਇਸ ਦੇ ਕੀ ਮਾਇਨੇ ਲਏ ਗਏ ਸਨ, ਅਤੇ ਇਹ ਗੁਰੂ ਸਾਹਿਬ ਨੇ ਇਹ ਸ਼ਬਦ ਸੰਗਤ ਲਈ ਕਿਓ ਵਰਤਿਆ। ਕੀ ਕਾਰਨ ਸਨ ਕਿ ਸੰਗਤ ਨੂੰ ਉਹਨਾਂ ਖਾਲਸਾ ਕਿਹਾ।
ਦਰ ਅਸਲ ਗੁਰੂ ਸਾਹਿਬ ਨੇ ਜਦੋਂ ਮਸੰਦ ਪ੍ਰਣਾਲੀ ਨੂੰ ਖਤਮ ਕੀਤਾ ਭੋਗ ਪਾ ਦਿਤਾ ਤਾਂ ਓਦੋਂ ਸੰਗਤ ਨੂੰ ਖਾਲਸਾ ਬਣਾ ਦਿੱਤਾ ਸੀ। ਭਾਵ ਵਿਚੋਲੇ ਖਤਮ ਕਰ ਦਿੱਤੇ ਸਨ। ਜਿਵੇਂ ਕੋਈ ਬਾਦਸ਼ਾਹ ਆਪਣੇ ਇਲਾਕੇ ਵਿਚ ਬਾਗੁਜਾਰ ਰਾਜੇ ਅਤੇ ਜਗੀਰਦਾਰਾਂ ਦੀ ਮਾਨਤਾ ਰੱਦ ਕਰ ਦੇਵੇ।
ਮਸੰਦ ਸਿੱਖਾਂ ਕੋਲੋਂ ਤਿਲ ਫੁਲ ਜਾ ਦਸਵੰਧ ਪ੍ਰਾਪਤ (ਰੀਸੀਵ) ਕਰਕੇ ਗੁਰ ਦਰਬਾਰ ਤੱਕ ਪਹੁੰਚਾਂਦੇ ਸਨ ਤੇ ਨਾਲੇ ਸੰਗਤ ਨੂੰ ਵਾਹਿਗੁਰੂ ਨਾਲ ਜੁੜਨ ਦਾ ਗੁਰ ਦੱਸਦੇ ਸਨ। ਵਕਤ ਪਾ ਕੇ ਮਸੰਦ ਭ੍ਰਿਸ਼ਟ ਹੋ ਗਏ ਸਨ ਤੇ ਜਿੰਨਾਂ ਦੀਆਂ ਅਨੇਕਾਂ ਸ਼ਕਾਇਤਾਂ ਗੁਰੂ ਸਾਹਿਬ ਤਕ ਪਹੁੰਚ ਰਹੀਆਂ ਸਨ। ਜਿਸ ਕਰਕੇ ਗੁਰੂ ਸਾਹਿਬ ਨੇ ਸਾਰੇ ਮਸੰਦਾਂ ਦੀ ਮਾਨਤਾ ਖਤਮ ਕਰ ਦਿੱਤੀ ਅਤੇ ਸੰਗਤ ਨੂੰ ਹੀ ਗੁਰੂ ਦੀ ਪਦਵੀ ਦੇ ਦਿਤੀ ਤੇ ਆਪਣੇ ਆਪ ਨੂੰ ਵੀ ਪੰਥ ਵਿਚ ਲੀਨ (ਡਿਸਾਲਵ) ਕਰ ਦਿਤਾ। ਉਹਨਾਂ ਉਪਦੇਸ਼ ਕੀਤਾ ਕਿ ਜਦੋਂ ਸੰਗਤ ਗੁਰਬਾਣੀ ਵਿਚਾਰੇਗੀ ਤਾਂ ਗੁਰੂ ਸੋਚ ਆਪ ਮੁਹਾਰੇ ਉਤਪਨ ਹੋਵੇਗੀ।
ਓਦੋਂ ਮਸੰਦ ਪ੍ਰਣਾਲੀ ਦਾ ਭੋਗ ਪਾ ਕੇ ਗੁਰੂ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਸੰਗਤ ਹੁਣ ਖਾਲਸਾ ਹੈ।
ਖੁਸ਼ਕਿਸਮਤੀ ਨਾਲ ਸਾਡੇ ਕੋਲ ਉਸ ਵਕਤ ਦੇ ਹੁਕਮਨਾਮੇ ਮੌਜੂਦ ਹਨ ਇਹਨਾਂ ਸਭਨਾ ਵਿਚ ਇਸ ਗੱਲ ਤੇ ਜੋਰ ਦਿਤਾ ਲਗਦਾ ਹੈ ਕਿ ਸੰਗਤ ਹੁਣ ਖਾਲਸਾ ਹੋ ਗਈ ਹੈ ਤੇ ਮਸੰਦਾਂ ਨੂੰ ਛੇਕ ਦਿਤਾ ਗਿਆ ਹੈ।
ਦਸ਼ਮੇਸ਼ ਦਾ ਨੋਸ਼ਿਹਰੇ ਦੀ ਸੰਗਤ ਨੂੰ ਹੁਕਮ :- ”ਸੰਗਤ ਮੇਰਾ ਖਾਲਸਾ ਹੈ ਜੋ ਗੁਰੂਕੇ ਨਵਿਤ ਕਾ ਹੋਇ ਸੋ ਹੋਰਸ ਕਿਸੇ ਨੋ ਨਾਹੀ ਦੇਣਾ ਼ ਼ ਼ ਼ ਼” (ਹੁਕਮਨਾਮੇ ਪੰ:164)।
ਦੇਖੋ ਇਕ ਹੋਰ ਹੁਕਮ, ”ਸੰਗਤ ਮੇਰਾ ਖਾਲਸਾ ਹੈ ਼ ਇਕ ਤੋਲਾ ਸੁਇਨਾਂ ਼ ਼ ਼ ਼ ਆਪ ਲੈ ਆਵਣਾ ਮਸੰਦਾਂ ਨੋ ਮੰਨਣਾ ਨਾਹੀ “ (ਪੰਨਾਂ- 152)।
ਇਸ ਪ੍ਰਕਾਰ ਬਾਕੀ ਦੇ ਵੀ ਜੋ ਗੁਰੂ ਜੀ ਦੇ ਜਾਂ, ਬੰਦੇ ਬਹਾਦਰ ਜਾਂ ਮਾਤਾ ਸਾਹਿਬ ਕੌਰ ਦੇ ਹੁਕਮਨਾਮੇ ਹਨ ਸਮੁਚੇ ਇਸੇ ਲੈਅ ਵਿਚ ਹਨ। ਫਿਰ ਜਿਹੜਾ ਨਾਹਰਾ ਦਿਤਾ ਹੈ, ਉਹ ਵੀ ਇਸੇ ਵਿਚਾਰ ਅਧੀਨ ਹੈ: ” ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰ ੂਜੀ ਕੀ ਫਤਹਿ “।
ਦੇਖੋ, ਕਵੀ ਸੈਨਾਪਤੀ ਕਰਤਾ ਸ੍ਰੀ ਗੁਰ ਸੋਭਾ (ਸੰਨ 1711 ਈ) ਜੋ ਸਾਹਿਬ ਦੇ 52 ਕਵੀਆਂ ‘ਚੋ ਸੀ, ਉਸ ਨੇ ਇਕ ਦਿਲਚਸਪ ਵਾਕਿਆ ਲਿਖਿਆ ਹੈ ਕਿ ਗੁਰੂ ਸਾਹਿਬ ਦੇ ਇਸ ਹੁਕਮ ਤੇ ਦਿੱਲੀ ਦੀ ਸੰਗਤ ਦੁਫਾੜ ਹੋ ਗਈ ਸੀ। ਝਗੜਾ ਇਥੋਂ ਤਕ ਵਧ ਗਿਆ ਤੇ ਲਿਖਦਾ ਹੈ ਕਿ ਕੁਝ ਲੋਕਾਂ ਨੇ ਦਿੱਲੀ ਦਰਬਾਰ ਅੱਗੇ ਸ਼ਿਕਾਇਤ ਕਰ ਦਿਤੀ ਕਿ ਦੇਖੋ ਕੁਝ ਲੋਕ ਆਪਣੇ ਆਪ ਨੂੰ ਖਾਲਸਾ ਸੰਬੋਧਨ ਕਰਵਾ ਰਹੇ ਹਨ ਜਦ ਕਿ ਖਾਲਸਾ ਤਾਂ ਸਿਰਫ ਬਾਦਸ਼ਾਹ ਖੁੱਦ ਹੁੰਦਾ ਹੈ :-
ਪਾਤਸ਼ਾਹ ਦਿੱਲੀਪਤ ਸੋਈ।
ਕਹਤ ਖਾਲਸਾ ਤਾ ਕੋ ਹੋਈ॥
ਤੁਮੇ ਖਾਲਸਾ ਕਿਆ ਮਤ ਧਾਰਾ।
ਸੋ ਬਿਧ ਨਹਐ ਸੋਚ ਵਿਚਾਰਾ॥
ਤਬ ਸਿਖਨ ਯਹ ਬਾਤ ਬਤਾਈ।
ਸਤਿਗੁਰੂ ਪੁਰਖ ਮਹਾਂ ਸੁਖਦਾਈ।
ਆਗੇ ਜਿਨ ਕੇ ਨਾਇਬ ਹੋਤੇ।
ਨਾਵ ਮਸੰਦ ਮਹਾਲ ਥੇ ਜੇਤੇ॥
ਸੋ ਸਤਿਗੁਰੂ ਕੀਏ ਦੂਰ ਸਬ
ਪਰਮ ਜੋਤ ਨਿਜ ਧਾਰਿ।
ਸਗਲ ਸਿੱਖ ਭਏ ਖਾਲਸਾ
ਸੂਨੀਐ ਸਾਧ ਬਿਚਾਰ॥ (286)
ਸੈਨਾਪਤੀ ਫਿਰ ਹੋਰ ਥਾਈਂ ਵੀ ਲਿਖਦਾ ਹੈ :-
ਕਰਨਹਾਰ ਕਰਤਾਰ ਹੁਕਮੁ ਕਰਤੇ ਕੀਆ।
ਕਰ ਮਸੰਦ ਸਭਿ ਦੂਰ, ਖਾਲਸਾ ਕਰ ਲੀਆ॥
ਸਿਮਰਤ ਨਾਮ ਪੁਨੀਤ ਫੁਟਤ ਫੰਦ ਹੈ।
ਭਏ ਖਾਲਸਾ ਸੋਇ ਛੋੜਿ ਮਸੰਦ ਹੈ॥(148)
ਹੋਰ ਸਬੂਤ ਦੇਖੋ:
ਖਾਲਸਾ ਇਲਾਕਿਆਂ ਤੋਂ ਜੋ ਮਾਮਲਾ ਵਸੂਲ ਹੁੰਦਾ ਸੀ ਉਸ ਨੂੰ ਖਾਲਸਾ ਹੀ ਕਹਿ ਦਿਤਾ ਜਾਂਦਾ ਸੀ।
ਪੁਸਤਕ ਸੈਰ-ਏ-ਪੰਜਾਬ (1850 ਈ ਼) ਦਾ ਕਰਤਾ ਰਾਇ ਕਾਲੀ ਸਾਹਿਬ ਤਾਂ ਜਗ੍ਹਾ ਜਗ੍ਹਾ ਖਾਲਸਾ ਲਫਜ਼ ਵਰਤਦਾ ਹੈ :-
**ਤਸੀਲ ਬਟਾਲਾ- ਇਸ ਵਿਚ ਤਿੰਨ ਥਾਣੇ ਹਨ। ਇਕ ਚੌਂਕੀ ਫਤਿਹਗੜ ਵਿਚ ਪਿੰਡਾਂ ਦੀ ਕੁਲ ਗਿਣਤੀ 294 ਹੈ। ਸਾਰਾ ਮਾਲੀਆ 361398/6/-, ਖਾਲਸਾ 282384/- ਰੁਪਏ ਤੇ ਜਾਗੀਰ ਵਾਲੇ ਪਿੰਡਾਂ ਦਾ 79014/6/ - ਹੈ।**
ਸੋ ਇਸ ਪ੍ਰਕਾਰ ਖਾਲਸਾ ਸ਼ਬਦ ਦੇ ਅਰਥ ਬਣਦੇ ਹਨ, ”ਸਿੱਖ ਜੋ ਸਿੱਧੇ ਹੀ ਕੇਂਦਰ (ਗੁਰੂ ਜਾਂ ਵਾਹਿਗੁਰੂ) ਨਾਲ ਜੁੜੇ ਹੋਏ ਹੋਣ” ਭਾਵ ਅਜਾਦ।
ਇਸ ਪ੍ਰਕਾਰ ਜੋ ਅਖੌਤੀ ਸਿੱਖ ਕਿਸੇ ਮਸੰਦ, ਵਿਚੋਲੇ, ਡੇਰੇਦਾਰ, ਅਖੌਤੀ ਸੰਤ/ਮਹੰਤ ਨਾਲ ਜੁੜਿਆ ਹੋਵੇ, ਉਹ ਖਾਲਸਾ ਨਹੀਂ ਅਖਵਾ ਸਕਦਾ। ਖਾਲਸੇ ਦਾ ਗੁਰੂ ਕੇਵਲ ਖਾਲਸਾ (ਸੰਗਤ) ਹੀ ਹੋ ਸਕਦੀ ਹੈ।
ਦਸ਼ਮੇਸ਼ ਜਿਸਨੇ ਆਪਣੇ ਆਪ ਨੂੰ ਵੀ ਖਾਲਸੇ ਵਿਚ ਲੀਨ ਕਰ ਦਿਤਾ ਸੀ, ਨਿਮਰਤਾ ਦਾ ਪੁੰਜ ਬਣ ਕੇ ਲਿਖਦਾ ਹੈ :-”ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀਂ ਮੋ ਸੇ ਗਰੀਬ ਕਰੋਰ ਪਰੇ।“ (ਲਿਖਤ-ਭਬੀਸ਼ਨ ਸਿੰਘ ਗੁਰਾਇਆ)
No comments:
Post a Comment