‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ’ ਇਹ ਗਲ ਤਾਂ ਮੁਢਲੇ ਸਿਧਾਂਤ ਵਿਚੋਂ ਹੀ ਸਾਫ ਹੋ ਜਾਂਦੀ ਹੈ।
(ਇਹ ਲੇਖ ਹਰ ਗੁਰਸਿੱਖ ਨੂੰ ਪੜ੍ਹਨਾ ਚਾਹੀਦੈ)
ਦਾਸ ਨੇ ਪਰਸੋਂ ਇਕ ਪੋਸਟ ਪਾਈ ਕਿ ‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ। ਗੁਰਮੁਖ ਤਾਂ ਜੀਂਦੇ ਜੀਅ ਹੀ ਮੁਕਤ ਹੋ ਜਾਂਦੈ।‘ ਇਸ ਤੇ ਵੀਰਾਂ ਦੇ ਬੜੇ ਤਿੱਖੇ ਪ੍ਰਤੀਕਰਮ ਆਏ। ਕਿਸੇ ਨੇ ਕਿਹਾ ਕਿ ਕਿਵੇਂ ਗੁਰਬਾਣੀ ‘ਜਮਾਂ ਜਮਦੂਤਾਂ’ ਦੀ ਗਲ ਕਰਦੀ ਹੈ। ਇਕ ਨੇ ਪੁੱਛਿਆ ਕਿ ਕੀ ਗੁਰਬਾਣੀ ਵਿਚ ਨਹੀ ਆਇਆ,” ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥” ਇਸ ਤੇ ਦਾਸ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਵੇਲਿਆਂ ‘ਚ ਜੋ ਪ੍ਰਚਲਤ ਮੁਹਾਵਰੇ ਸਨ ਗੁਰਬਾਣੀ ਵਿਚ ਉਹਨਾਂ ਨੂੰ ਅਨੇਕਾਂ ਥਾਵਾਂ ਤੇ ਵਰਤ ਕੇ ਗਲ ਸਮਝਾਈ ਗਈ ਹੈ।ਪਰ ਸਿੱਖੀ ਦਾ ਮੁੱਢਲਾ ਸਿਧਾਂਤ ਇਹਨਾਂ ਤੋਂ ਇਨਕਾਰੀ ਹੈ। (ਸਵਾਲ ਅਤੇ ਦਿੱਤਾ ਜਵਾਬ ਵੀ ਹੇਠਾਂ ਪੇਸ਼ ਹੈ) ਆਓ ਆਪਾਂ ਮੁੱਢਲੇ ਸਿਧਾਂਤ ਨੂੰ ਸਮਝੀਏ:
ਗੁਰਬਾਣੀ ਅਨੁਸਾਰ ਸ੍ਰਿਸਟੀ ਦਾ ਇਕੋ ਇਕ ਬੀਅ ਹੈ ਜਿਸ ਤੋਂ ਤਰਾਂ ਤਰਾਂ ਦੀ ਉਤਪਤੀ ਹੋਈ ਹੈ: ਬ੍ਰਿਹਮੰਡ, ਸੂਰਜ, ਤਾਰੇ , ਧਰਤੀਆਂ, ਚੰਦ। ਜਲ- ਥਲ, ਪਾਉਣ ਪਾਣੀ ਦਾ ਕਰਤਾ ਵੀ ਓਹੋ। ਸਾਰੀ ਵਨਾਸਪਤੀ ਅਤੇ ਸਾਰੇ ਜੀਅ ਵੀ ਓਸੇ ਦੀ ਹੀ ਰਚਨਾ ਹੈ। ਸੁਭਾਵਿਕ ਹੈ; ਇਨਸਾਨ ਵੀ ਓਸੇ ਦੀ ਹੀ ਰਚਨਾ ਹੈ। ਸਾਰੀ ਸ੍ਰਿਸਟੀ ਦਾ ਚਲਨ ਕਰਤੇ ਦੀ ਖੇਡ ਹੈ ਭਾਵ ਨਾਟਕ ਜਾਂ ਡਰਾਮਾ ਹੈ। ਹੁਣ ਜਰਾਂ ਸੋਚੋ ਕਿ ਜੇ ਕਿਸੇ ਖੇਲ ਵਿਚ ਬੁਰਾਈ ਵਾਲਾ ਪਾਤ੍ਰ ਨਾ ਹੋਵੇ ਤਾਂ ਕੀ ਉਹ ਖੇਲ ਕਾਮਯਾਬ ਹੋਵੇਗਾ? ਨਹੀ। ਖੇਲ ਵਿਚ ਖਲਨਾਇਕ (ਵਿਲਨ) ਦਾ ਹੋਣਾ ਜਰੂਰੀ ਹੈ।
ਇਸ ਡਰਾਮੇ ਨੂੰ ਸੁਚਾਰੂ ਰੱਖਣ ਖਾਤਰ ਕਰਤੇ ਨੇ ਜੀਆਂ ਵਿਚ ਕਾਮ, ਕ੍ਰੋਧ, ਲੋਭ. ਮੋਹ ਅਤੇ ਹੰਕਾਰ ਨਾਂ ਦੇ ਤੱਤ ਪਾਏ ਹੋਏ ਹਨ ਅਤੇ ਸਾਰੇ ਡਰਾਮ ਦਾ ਮੂਲ ਇਹ ਹੀ ਹਨ। ਜਰਾ ਠੰਡੇ ਦਿਮਾਗ ਨਾਲ ਸੋਚਣਾ ਕਿ ਹਰ ਘਟਨਾ ਦੇ ਪਿੱਛੇ ਇਹਨਾਂ ਪੰਜਾਂ ਖਲਨਾਇਕਾਂ ਵਿਚੋਂ ਇਕ ਨਾ ਇਕ ਹਾਜਰ ਹੁੰਦਾ ਹੀ ਹੁੰਦਾ ਹੈ। ਦੁਨੀਆ ਦੀ ਸਾਰੀ ਖੇਡ ਹੀ ਇਹਨਾਂ ਪੰਜਾਂ ਕਰਕੇ ਹੈ।
ਕਿਉਕਿ ਇਹ ਡਰਾਮਾ ਖੁਦ ਕਰਤੇ ਨੇ ਰਚਿਆ ਹੈ ਇਸ ਕਰਕੇ ਗੁਰਬਾਣੀ ਦਾ ਸੰਦੇਸ਼ ਹੈ ਕਿ ਹਰ ਐਕਟਰ ਇਸ ਵਿਚ ਸੁਚਾਰੂ ਰੂਪ ਵਿਚ ਭਾਗ ਲਵੇ। ਸੰਨਿਆਸ ਲੈਣਾ ਜਾਂ ਆਪਣੇ ਫਰਜ ਤੋਂ ਦੌੜਣਾ, ਕਰਤੇ ਦੇ ਹੁਕਮ ਦੀ ਉਲੰਘਣਾ ਹੈ। ਮਤਲਬ ਕਿ ਰਜ਼ਾ ਜਾਂ ਭਾਣੇ ‘ਚ ਰਹਿਣ ਦਾ ਸਿਧਾਂਤ। ਕਿਰਤ ਕਰਕੇ ਜੀਵਨ ਬਸਰ ਕਰਨਾਂ (1.)।
ਸੋ ਅਗਲੀ ਗਲ ਪੜ੍ਹ ਕੇ ਹੈਰਾਨ ਹੋਵੋਗੇ ਕਿ ਬੁਰੇ ਕੰਮ ਕਰਨ ਵਾਲੇ ਵੀ ਓਸੇ ਕਰਤੇ ਦੀ ਹੀ ਰਚਨਾ ਹੈ। ਕਿਉਕਿ ਇਹ ਡਰਾਮਾ ਚਲ ਰਿਹਾ ਹੈ ਕਰਤਾ ਬਹੁਤੀ ਵਾਰੀ ਖਲਨਾਇਕ ਦੀ ਅੰਤ ਵਿਚ ਹਾਰ ਵੀ ਦਿਖਾਉਦਾ ਹੈ। (ਪਰ ਹਮੇਸ਼ਾਂ ਨਹੀ।) ਸੋ ਇਸ ਡਰਾਮੇ ਵਿਚ ਜਦੋਂ ਜਿਆਦਾ ਨੱਚਣਾ ਕੁਦਣਾ, ਹਾਸੇ ਠੱਠੇ, ਖਿੱਚ ਧੂਅ, ਆਪੋ ਧਾਪੀ, ਬਹਿਸ ਮੁਬਹਿਸੇ, ਲੜਾਈ ਝਗੜੇ, ਜੁਧ ਲੜਾਈਆਂ, ਇਸ਼ਕ ਲਈ ਜਾਨ ਤਕ ਦੇਣ ਜਾਣਾ ਆਦਿ ਡਰਾਮੇ ਦੀ ਕਾਮਯਾਬੀ ਦੇਖ ਕਰਤਾ ਵਿਸਮਾਦਿਤ ਹੋ ਰਿਹਾ ਹੁੰਦਾ ਹੈ। ਹਜ਼ਾਰਾ ਲੱਖਾਂ ਲੋਕਾਂ ਦੀਆ ਜਾਨਾਂ ਜਾਣਾ, ਕਦੀ ਅਕਾਲ ਪੈਣੇ ਇਹ ਸਭ ਉਹਦੀ ਮਸਤੀ ਹੁੰਦੀ ਹੈ। ਕਿਉਕਿ ਉਹ ਜਾਣਦਾ ਹੁੰਦਾ ਹੈ ਕਿ ਅੰਤ ਵਿਚ ਤਾਂ ਇਕ ਤੱਤ ਹੀ ਹੈ।
ਸਾਰੀ ਗੁਰਬਾਣੀ ਵਿਚ ਥਾਂ ਥਾਂ (ਲਗ ਪਗ 150 ਵਾਰੀ) ਇਸ ਖੇਲ ਦੀ ਗਲ ਕੀਤੀ ਗਈ ਹੈ ਤੇ ਕੋਈ 2000 ਵਾਰੀ ਇਹੋ ਗਲ ਦੁਹਰਾਈ ਗਈ ਹੈ ਕਿ ਹਰ ਕਿਰਦਾਰ ਹਰ ਜੀਅ ਵਿਚ ਉਹ ਕਰਤਾ ਆਪ ਹੀ ਹੈ। ਚੋਰ, ਯਾਰ, ਕੂੜਿਆਰ, ਠੱਗ, ਸਿਆਣੇ, ਮੂਰਖ, ਅਮੀਰ, ਗਰੀਬ, ਸ਼ੁਦਾਈ, ਉੱਚੇ, ਨੀਵੇ ਸਭ ਉਹਦੇ ਆਪਣੇ ਹੀ (ਐਕਟਰ) ਹਨ। ਕਿ ਕਰਤਾ ਆਪੇ ਵੀ ਵੱਖ ਵੱਖ ਰੂਪਾਂ ਵਿਚ ਖੇਡ ਰਿਹਾ ਹੈ। ਇਥੇ ਹੀ ਕਿਸੇ ਐਕਟਰ ਨੂੰ ਸਜਾ ਮਿਲ ਰਹੀ ਹੈ ਕਿਸੇ ਨੂੰ ਸਨਮਾਨ।
ਇਸ ਖੇਲ ਵਿਚ ਕੋਈ ਆਪਣੇ ਆਪ ਨੂੰ ਸੁਖੀ ਗਿਣ ਰਿਹਾ ਹੈ ਕੋਈ ਦੁਖੀ। ਹੁਣ ਇਸ ਗਲ ਨੂੰ ਗਹਿਰਾਈ ਨਾਲ ਸਮਝੋ ਤਾਂ ਫਿਰ ਅਗਲੇ ਇਨਾਮ ਜਾਂ ਸਜ਼ਾ ਦੀ ਜਰੂਰਤ ਕਿਥੇ ਰਹਿ ਗਈ। ਇਥੇ ਹੀ ਤਾਂ ਸਭ ਕੁਝ ਭੋਗਿਆ ਜਾ ਰਿਹਾ ਹੈ। ਨਾਲੇ ਜਦੋਂ ਮਰਦਾ ਹੈ ਤਾਂ ਸਰੀਰ ਤਾਂ ਇਥੇ ਹੀ ਖਤਮ ਹੋ ਜਾਂਦਾ ਹੈ। ਨਿਰਾਕਾਰ ਆਤਮਾ ਨੂੰ ਤਾਂ ਕੋਈ ਇਨਾਮ ਜਾਂ ਸਜਾ ਮਿਲ ਹੀ ਨਹੀ ਸਕਦੀ।
ਗੁਰਬਾਣੀ ਵਿਚ ਅਗਲੀ ਗਲ ਜੋ ਦੱਸੀ ਗਈ ਹੈ ਉਹ ਇਹ ਕਿ ਜਿਹੜਾ ਬੰਦਾ ਇਸ ਅਸਲੀਅਤ ਨੂੰ ‘ਸਮਝਦਾ ਹੋਇਆ’ (ਨਾਮ ਜਪਣਾ -2) ਆਪਣੀ ਔਕਾਤ (ਨਿਮ੍ਰਤਾ) ਵਿਚ ਰਹਿੰਦਾ ਹੈ ਤਾਂ ਉਹ ਜੀਵਨ ਚੜ੍ਹਦੀ ਕਲਾ ਵਿਚ ਬਿਤਾਉਦਾ ਹੈ। ਉਹ ਫਿਕਰ ਚਿੰਤਾ ਤੋਂ ਮੁਕਤ ਰਹਿੰਦਾ ਹੈ। ਉਹ ਰਹਿੰਦੀ ਜਿੰਦਗੀ ਹੀ ਅਨੰਦ ਅਵਸਥਾ ਵਿਚ ਪਹੁੰਚ ਜਾਂਦਾ ਹੈ। ਭਾਵ ਉਹ ਜੀਵਨ ਮੁਕਤ ਹੋ ਜਾਂਦਾ ਹੈ।
ਕੁਝ ਨਾਲ ਲਗਦੇ ਸਵਾਲ-
ਕਿਉਕਿ ਗੁਰਬਾਣੀ ਅਨੁਸਾਰ ਅਸੀ ਸਾਰੇ ਇਕੋ ਬੀਅ ਤੋਂ ਪੈਦਾ ਹੁੰਦੇ ਹਾਂ ਇਸ ਕਰਕੇ ਸਾਰੀ ਸ੍ਰਿਸਟੀ ਦੀ ਰਚਨਾ ਸਾਡੇ ਭੈਣ ਭਰਾਵਾਂ ਵਾਂਙੂ ਹੈ। ਸਾਰੇ ਜੀਅ, ਸਾਰੀ ਬਨਾਸਪਤੀ ਸਾਡੇ ਆਪਣੇ ਹਨ। ਗੁਰਬਾਣੀ ਸਾਨੂੰ ਉਹਨਾਂ ਪ੍ਰਤੀ ਦਿਆ ਅਤੇ ਪ੍ਰੇਮ ਦਾ ਸੁਨੇਹਾ ਦਿੰਦੀ ਹੈ। ਸਰਬ ਸਾਂਝੇ ਲੰਗਰ ਦਾ ਸਿਧਾਂਤ ਵੀ ਇਥੋਂ ਹੀ ਫੁਟਦਾ ਹੈ। (3.)
ਤੇ ਫਿਰ ਕਿਰਪਾਨ ਕਿਓ ਫੜਾਈ? -ਸਵਾਲ ਉਠਦਾ ਹੈ ਕਿ ਜਦੋਂ ਅਸੀ ਸਾਰੇ ਜੀਅ ਆਪਸ ਵਿਚ ਭੈਣ ਭਾਈ ਹਨ, ਇਕੋ ਦੀ ਹੀ ਉਲਾਦ ਹਾਂ ਫਿਰ ਲੜਾਈਆ ਕਿਓ? ਕਿਓ ਗੁਰੂ ਨਾਨਕ ਪਾਤਸ਼ਾਹ ਬੰਗਾਲ ਦੀ ਯਾਤਰਾ ਮੌਕੇ ਹੱਥ ਵਿਚ ਬਰਛਾ ਫੜੀ ਦੱਸਿਆ ਜਾਂਦਾ ਹੈ?
ਇਸ ਸਵਾਲ ਦਾ ਜਵਾਬ ਬਹੁਤ ਹੀ ਸਿੱਧਾ ਸਾਦਾ ਹੈ। ਕਿਉਕਿ ਗੁਰੂ ਸਾਹਿਬ ਗੁਰਸਿੱਖ ਨੂੰ ਰਜਾ ਵਿਚ ਰਹਿਣ ਦਾ ਹੁਕਮ ਦਿੰਦੇ ਹਨ। ਮਿਸਾਲ ਦੇ ਤੌਰ ਤੇ ਇਨਸਾਨ ਤੋਂ ਇਲਾਵਾ ਬਾਕੀ ਦੇ ਲਗ ਪਗ ਸਾਰੇ ਜੀਅ ਰਜਾ ਵਿਚ ਜੀਉਂਦੇ ਹਨ। ਜਦੋਂ ਵੀ ਕਿਸੇ ਜਾਨਵਰ ਤੇ ਦੂਸਰਾ ਹਮਲਾ ਕਰਦਾ ਹੈ ਤਾਂ ਜਾਨਵਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਬਹੁਤੇ ਜਾਨਵਰ ਤਾਂ ਦੌੜ ਕੇ / ਉਡ ਕੇ / ਲੁਕ ਕੇ ਆਪਣੇ ਆਪ ਨੂੰ ਬਚਾਉਦੇ ਹਨ ਤੇ ਕਈ ਮੁਕਾਬਲਾ ਵੀ ਕਰਦੇ ਹਨ। ਬਹੁਤਿਆਂ ਨੂੰ ਕੁਦਰਤ ਨੇ ਬਚਾਓ ਹਥਿਆਰ ਵੀ ਦਿੱਤੇ ਹੋਏ ਨੇ। ਜੇ ਇਹ ਚੀਜ ਨਾ ਹੋਏ ਤਾਂ ਜਾਨਵਰ ਦੀ ਉਹ ਜਿਣਸ ਹੀ ਮੁਕ ਜਾਂਦੀ ਹੈ। ਸੋ ਗੁਰੂ ਦੇ ਸਿੱਖ ਨੇ ਰਜਾ ਵਿਚ ਰਹਿੰਦਿਆਂ ਧਾੜਵੀ ਦਾ ਮੁਕਾਬਲਾ ਕਰਨਾਂ ਹੈ। ਆਪਣੀ ਰਾਖੀ ਕਰਨੀ ਹੈ ਤੇ ਮਜਲੂਮ ਭੈਣ ਭਰਾਵਾਂ ਦੀ ਵੀ। ਗੁਰਸਿੱਖ ਵਾਸਤੇ ਇਹ ਕੋਈ ਮਹੱਤਵਪੂਰਨ ਨਹੀ ਕਿ ਦੁਸ਼ਮਣ ਕਿੰਨਾ ਕੁ ਤਾਕਤਵਰ ਹੈ। ਗੁਰਸਿੱਖ ਨੇ ਤਾਂ ਰਜਾ ਦੇ ਸਿਧਾਂਤ ਦੀ ਪਾਲਣਾ ਕਰਨੀ ਹੈ। ਉਹਨੂੰ ਮੁਕਾਬਲਾ ਕਰਨ ਵਿਚ ਹੀ ਅਨੰਦ ਹੁੰਦਾ ਹੈ। ਕਿਉਕਿ ਗੁਰਸਿੱਖ ਜੀਵਨ/ਮੌਤ ਦੇ ਖੇਲ ਨੂੰ ਸਮਝ ਚੁੱਕਾ ਹੁੰਦਾ ਹੈ।
ਇਸ ਜੱਦੋਜਹਿਦ ਦੇ ਮਹੌਲ ਵਿਚ ਹੀ ਫਿਰ ਇਕ ਦਿਨ ਸਿੱਖ ਰਾਜ ਦਾ ਜਨਮ ਹੋ ਜਾਂਦਾ ਹੈ। ਹਾਲਾਂ ਇਹ ਵੱਖਰੀ ਗਲ ਹੈ ਕਿ ਯੂ ਐਨ ਓ ਮੁਤਾਬਿਕ ਕੋਈ ਵੀ ਕੌਮ ਆਪਣਾ ਸਵਰਾਜ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਕੌਮ ਦੀ ਪ੍ਰੀਭਾਸ਼ਾ ਡਿਕਸ਼ਨਰੀ ‘ਚ ਦੇਖੋ। ਪੰਜਾਬ ਦੇ ਸਿੱਖ ਹਰ ਤਰਾਂ ਯੋਗ ਹਨ।- -- ਭਬੀਸ਼ਨ ਸਿੰਘ ਗੁਰਾਇਆ।
ਗੁਰਬਾਣੀ ਦੀਆਂ ਸਬੰਧਿਤ ਕੁਝ ਪਵਿਤ੍ਰ ਤੁਕਾਂ ਸਬੂਤ ਵਜੋਂ ਹੇਠਾਂ ਦੇ ਦਿੱਤੀਆਂ ਗਈਆਂ ।
ਵੀਰਾਂ ਦੇ ਸਵਾਲ ਵੀ ਦੇ ਦਿੱਤੇ ਗਏ ਹਨ।
(ਨੋਟ- ਮਜਮੂਨ ਬਹੁਤ ਵਿਸ਼ਾਲ ਹੈ। ਕਈ ਪੱਖ ਛੁੱਟ ਜਾਣੇ ਸੁਭਾਵਕ ਹੈ। ਸਵਾਲਾਂ ਦਾ ਸਵਾਗਤ ਹੈ)
---------------
• ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ -11
• ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥1॥ ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥1॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥2॥-23
• ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥ -37
• ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ -39
• ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥1॥ ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥1॥ ਰਹਾਉ ॥ ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥2॥ ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥-54
• ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥- 67
• ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥-73
• ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥-92
• ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥-83
• ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥-85
• ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥-85
• ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥ ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥- 97
• ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥ ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥-107
• ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥-125
• ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥-138
• ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ ਹਰਿ ਆਪੇ ਕਾਨ੍ੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥-174
• ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥4॥ (178)
• ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥1॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥2॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥3॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥4॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥ -206
• ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥-229
• ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਨਾਨਕ ਗੁਰਮੁਖਿ ਬੂਝੈ ਕੋਈ ॥-232
• ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ॥ ਨਾਨਕ ਤੇ ਸੋਹਾਗਣੀ ਜਿਨਾ ਗੁਰਮੁਖਿ ਪਰਗਟੁ ਹੋਇ॥
• ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥
• ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥
• ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥
• ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥
• ਅਸਟਪਦੀ ॥ ਕਈ ਕੋਟਿ ਹੋਏ ਪੂਜਾਰੀ ॥ ਕਈ ਕੋਟਿ ਆਚਾਰ ਬਿਉਹਾਰੀ ॥ ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥ ਕਈ ਕੋਟਿ ਬੇਦ ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ ॥ ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ ॥ ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥1॥ ਕਈ ਕੋਟਿ ਭਏ ਅਭਿਮਾਨੀ ॥ ਕਈ ਕੋਟਿ ਅੰਧ ਅਗਿਆਨੀ ॥ ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥ ਕਈ ਕੋਟਿ ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥ ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ ਪਰਦੇਸ ਭ੍ਰਮਾਹਿ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥2॥-275
• ਦੁਹਾ ਸਿਰਿਆ ਕਾ ਆਪਿ ਸੁਆਮੀ ॥ ਖੇਲੈ ਬਿਗਸੈ ਅੰਤਰਜਾਮੀ ॥ ਜੋ ਭਾਵੈ ਸੋ ਕਾਰ ਕਰਾਵੈ ॥ ਨਾਨਕ ਦ੍ਰਿਸਟੀ ਅਵਰੁ ਨ ਆਵੈ ॥2॥ ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥-277
• 21॥ ਸਲੋਕੁ ॥ ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥-292
• ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥-302
• ਜੋ ਕਿਛੁ ਕਰੇ ਸੁ ਆਪੇ ਆਪਿ ॥ ਏਕ ਘੜੀ ਮਹਿ ਥਾਪਿ ਉਥਾਪਿ ॥ -364
• ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥-365
• ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥-261
• ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥-556
• ਆਪੇ ਜਲੁ ਆਪੇ ਥਲੁ ਥੰਮ੍ਨੁ ਆਪੇ ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ (1403)
• ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥-1329
• ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥-1315
• ਮਃ 1 ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥-1291
• ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥-1251
• ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥-1242
• ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥ ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥-1204
• ਬਸੰਤੁ ਮਹਲਾ 1 ॥ ਆਪੇ ਭਵਰਾ ਫੂਲ ਬੇਲਿ ॥ ਆਪੇ ਸੰਗਤਿ ਮੀਤ ਮੇਲਿ ॥1॥ ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥1॥ ਰਹਾਉ ॥ ਆਪੇ ਕਵਲਾ ਕੰਤੁ ਆਪਿ ॥ ਆਪੇ ਰਾਵੇ ਸਬਦਿ ਥਾਪਿ ॥2॥ ਆਪੇ ਬਛਰੂ ਗਊ ਖੀਰੁ ॥ ਆਪੇ ਮੰਦਰੁ ਥੰਮ੍ੁ ਸਰੀਰੁ ॥3॥ ਆਪੇ ਕਰਣੀ ਕਰਣਹਾਰੁ ॥ ਆਪੇ ਗੁਰਮੁਖਿ ਕਰਿ ਬੀਚਾਰੁ ॥4॥ ਤੂ ਕਰਿ ਕਰਿ ਦੇਖਹਿ ਕਰਣਹਾਰੁ ॥ ਜੋਤਿ ਜੀਅ ਅਸੰਖ ਦੇਇ ਅਧਾਰੁ ॥5॥ ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂ ਅਕੁਲ ਨਿਰੰਜਨੁ ਪਰਮ ਹੀਰੁ ॥6॥ ਤੂ ਆਪੇ ਕਰਤਾ ਕਰਣ ਜੋਗੁ ॥ ਨਿਹਕੇਵਲੁ ਰਾਜਨ ਸੁਖੀ ਲੋਗੁ ॥7॥ ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥ ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥8॥7॥ -1190
• ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥-1185
• ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥-1095
• ਕਰੈ ਅਨੰਦੁ ਅਨੰਦੀ ਮੇਰਾ ॥ ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥1॥ ਹਰਖਵੰਤ ਆਨੰਤ ਦਇਆਲਾ ॥ ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥2॥ ਆਪੇ ਕੁਦਰਤਿ ਕਰੇ ਵੀਚਾਰਾ ॥ ਆਪੇ ਹੀ ਸਚੁ ਕਰੇ ਪਸਾਰਾ ॥ ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥3- 1074
• ਆਪੇ ਸਾਜੇ ਅਵਰੁ ਨ ਕੋਈ ॥ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥-1060
• ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥-1044
• ਮਾਰੂ ਸੋਲਹੇ ਮਹਲਾ 1 ੴ ਸਤਿਗੁਰ ਪ੍ਰਸਾਦਿ ॥ ਸਾਚਾ ਸਚੁ ਸੋਈ ਅਵਰੁ ਨ ਕੋਈ ॥-1020
--------------------------
((((ਆਪੇ- 1681 ਵਾਰੀ ਆਇਆ
ਖੇਲ- 163 ਵਾਰੀ ਆਇਆ ))))
--------------------------------
ਵੀਰਾਂ ਦੇ ਸਵਾਲ---
1. Lakhwinder Singh
ਲੇਖਾ ਰਬੁ ਮੰਗੇਸੀਆ ਕਿਆ ਮੁਖ ਲੇ ਕੇ ਜਾਇਗਾ
ਮਤ ਸ਼ਰਮਿੰਦਾ ਥੀਅਵਈ ਸਾਂਈ ਦੇ ਦਰਬਾਰ
ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰਿ
ਦੋਜਖ ਸੰਦੀ ਭਾਹਿ
ਵਿਦਵਾਨਾਂ ਨੂੰ ਬੇਨਤੀ ਹੈ ਕਿ ਐਵੇਂ ਬੇਸਿਰ ਪੈਰ ਦੀਆਂ ਗੱਲਾਂ ਨਾ ਕਰਿਆ ਕਰੋ। ਪਵਿੱਤਰ ਬਾਣੀ ਵਿੱਚ ਬਹੁਤ ਥਾਵਾਂ ਤੇ ਮਰਨ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਵਰਤਾਰਿਆਂ ਬਾਰੇ ਬਹੁਤ ਹੀ ਬਰੀਕੀ ਵਿੱਚ ਲਿਖਿਆ ਗਿਆ ਹੈ। ਮੌਤ ਤੋਂ ਬਾਅਦ ਹੀ ਦੁਨੀਆਂ ਵਿੱਚ ਕੀਤੀਆਂ ਚੰਗੀਆਂ ਬੁਰੀਆਂ ਦਾ ਲੇਖਾ ਜੋਖਾ ਕਰਨ ਦੀ ਗੱਲ ਕੀਤੀ ਹੈ ਭਾਵ ਸਜ਼ਾ ਅਤੇ ਇਨਾਮ ਦੀ ਗੱਲ ਕੀਤੀ ਹੈ। ਆਪੋ ਅਪਣੀ ਕਰਨੀ ਨਾਲ ਹੀ ਅਕਾਲ ਪੁਰਖ ਦੇ ਨੇੜੇ ਜਾਂ ਦੂਰ ਦਾ ਸਥਾਨ ਮਿਲਣ ਦੀ ਗੱਲ ਕੀਤੀ ਹੈ। ਲੇਖਾ ਜੋਖਾ ਕਰਨ ਵੇਲੇ ਰੱਬ ਵੱਲੋਂ ਬਹੀ ਕੱਢਣ ਦੀ ਗੱਲ ਕਿਸ ਸੰਦਰਭ ਵਿੱਚ ਲਿਖੀ ਹੈ ਬੈਠਾ ਕਢਿ ਬਹੀ।
2. Sarbjit Singh Sohi
ਦੋਜ਼ਖ ਦਾ ਡਰ ਪਾਉਂਦੀ ਕਿ ਨਹੀ ਜੀ ?
4. Randhir Singh
----------------
Interim Reply
No comments:
Post a Comment