Home » » ਪੰਜਾਬ ਅਸੈਂਬਲੀ ਨੇ ਅਜੈਂਸੀ ਦੇ ਹੁਕਮ ਤਹਿਤ ਈਰਾਨ ਦੇ ਖੋਮੀਨੀ ਨੂੰ ਸ਼ਰਧਾਂਜਲੀ ਦਿਤੀ

ਪੰਜਾਬ ਅਸੈਂਬਲੀ ਨੇ ਅਜੈਂਸੀ ਦੇ ਹੁਕਮ ਤਹਿਤ ਈਰਾਨ ਦੇ ਖੋਮੀਨੀ ਨੂੰ ਸ਼ਰਧਾਂਜਲੀ ਦਿਤੀ

 ਪੰਜਾਬ ਅਸੈਂਬਲੀ ਨੇ ਅਜੈਂਸੀ ਦੇ ਹੁਕਮ ਤਹਿਤ ਈਰਾਨ ਦੇ ਖੋਮੀਨੀ ਨੂੰ ਸ਼ਰਧਾਂਜਲੀ ਦਿਤੀ

 

ਜਿਵੇਂ ਆਪਾਂ ਜਾਣਦੇ ਹਾਂ ਕਿ ਈਰਾਨ ਵਿਚ ਇਸ ਵੇਲੇ ਕੱਟੜ ਮੌਲਾਣਿਆ ਦਾ ਰਾਜ ਚਲ ਰਿਹਾ ਹੈ। ਜਿਥੇ ਜਨਾਨਾ ਜਾਤ ਦਾ ਜੀਣਾ ਮਹਾਲ ਹੋਇਆ ਪਿਆ, ਜਿਥੇ ਔਰਤ ਨੂੰ ਇਨਸਾਨ ਮੰਨਿਆ ਹੀ ਨਹੀ ਜਾ ਰਿਹਾ। ਅਸੀ ਸਿੱਖ ਹਰਗਿਜ਼ ਐਹੋ ਜਿਹੇ ਰਾਜ ਦਾ ਸਮਰਥਨ ਨਹੀ ਕਰ ਸਕਦੇ ਜਿਥੇ ਔਰਤ ਜਾਤ ਦੇ ਸਾਹ ਸੂਤੇ ਪਏ ਹੋਣ।
ਤੇ ਖਾਸ ਗਲ ਜੋ ਕੁਝ ਪੰਜਾਬ ਅਸੈਂਬਲੀ ਨੇ ਕੀਤਾ ਹੈ ਉਹ ਸਰਾਸਰ ਭਾਰਤੀ ਖੁਫੀਆ ਅਜੈਂਸੀ  ਦੀ ਸ਼ਰਾਰਤ ਹੈ ਜਿਸ ਨੇ ਕਾਹਲੀ ਨਾਲ ਇਕ ਹਿੰਦੂ ਮੈਂਬਰ ਕੋਲੋਂ ਮਤਾ ਰਖਵਾਇਆ ਅਤੇ ਅਸੈਂਬਲੀ ਕੋਲੋ ਇਹ ਪਾਸ ਕਰਵਾ ਦਿੱਤਾ ਹੈ। ਗਲ ਕੁਝ ਇਸ ਤਰਾਂ ਹੈ:
ਪਾਠਕ ਜਾਣਦੇ ਹਨ ਕਿ ਅਮਰੀਕਾ ਵਿਚ ਭਾਰਤ ਦਾ ਖੁਫੀਆ ਤੰਤਰ (RAW ਰਾਅ ਅਜੈਂਸੀ) ਬੁਰੀ ਤਰਾਂ  ਕੜਿਕੀ ਵਿਚ ਫਸੀ ਪਈ ਹੈ, ਜਿਸ ਕਰਕੇ ਅੱਜ ਅਖੌਤੀ ‘ਵਿਸ਼ਵ ਸ਼ਕਤੀ’ ਜਾਂ ‘56 ਇੰਚ ਛਾਤੀ’ ਅਮਰੀਕਾ ਅੱਗੇ ਪੁਤਲੀ ਵਾਙੂ ਨੱਚ ਰਹੀ ਹੈ ।  ਕਾਰਨ ਇਹ ਹੈ ਕਿ ਗੁਰਪਤਵੰਤ ਪੰਨੂ ਜੋ ਕਿ ਅਮਰੀਕਨ ਨਾਗਰਿਕ ਹੈ ਉਹਦਾ ਕਤਲ ਕਰਨ ਲਈ ਰਾਅ (ਭਾਰਤੀ ਖੁਫੀਆ ਅਜੈਂਸੀ)  ਦੇ ਦਲਾਲ ਨਿਖਿਲ ਗੁਪਤਾ ਦੀ ਸਾਰੀ ਸੌਦੇਬਾਜੀ ਅਗਲਿਆਂ ਨੇ ਵੀਡੀਓ ਰਿਕਾਰਡ ਕਰ ਰੱਖੀ ਹੈ ਜਿਸ ਵਿਚ ਰਾਅ ਦਾ ਮੁੱਖੀ ਸਾਮੰਤ ਗੋਇਲ ਖੁਦ ਵੀ ਸੌਦੇਬਾਜੀ ਵਿਚ ਭਾਗ ਲੈਂਦਾ ਦਿਖ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੌਦੇਬਾਜੀ ਵਿਚ ਗ੍ਰਿਹ ਮੰਤਰੀ ਅਮਿਤ ਸ਼ਾਹ ਦਾ ਵੀ ਰੋਲ ਹੈ।
ਨਿਖਿਲ ਗੁਪਤਾ ਨੇ (ਭਾਰਤੀ ਖੁਫੀਆ ਤੰਤਰ ਦੇ ਹੁਕਮ ਤਹਿਤ) ਸਾਰੇ ਗੁਨਾਹ ਕਬੂਲ ਵੀ ਕਰ ਲਏ ਹਨ। 
ਇਸ ਪ੍ਰਕਾਰ ਅਮਰੀਕਾ ਨੇ ਭਾਰਤ ਨੂੰ ਦੋ ਲਫਜ਼ਾਂ ਵਿਚ ਕਹਿ ਦਿੱਤਾ ਕਿ ਭਾਰਤ ਸਾਰੇ ਮੁਜਰਮਾਂ ਨੂੰ ਅਮਰੀਕਾ ਦੇ ਹਵਾਲੇ ਕਰੇ ਨਹੀ ਤਾਂ ਅਮਰੀਕਾ ਰਾਅ ਦੀ ਇਸ ਕਾਰਵਾਈ ਨੂੰ ਅਮਰੀਕਾ ਤੇ ਹਮਲਾ ਗਿਣੇਗਾ ਅਤੇ ਜਿਸ ਦਾ ਅਮਰੀਕਾ ਵਾਜਬ ਜਵਾਬ ਦੇਵੇਗਾ। ਇਸ ਕਰਕੇ ਭਾਰਤ ਸਰਕਾਰ ਅਮਰੀਕਾ ਅੱਗੇ ਪੂਰੀ ਤਰਾਂ ਗੋਡੇ ਟੇਕ ਚੁੱਕੀ ਹੈ।ਈਰਾਨੀ ਬੰਦਰਗਾਹ ਚਾਬਹਾਰ ਤੇ ਆਪਣੇ ਲੱਗੇ ਖਰਬਾਂ ਰੁਪਏ ਤਿਆਗ ਕੇ ਓਥੋ ਖਿਸਕ ਆਇਆ ਹੈ। ਈਰਾਨੀ ਅਤੇ ਰੂਸੀ ਤੇਲ ਲੈਣਾ ਵੀ ਬੰਦ ਕਰ ਦਿੱਤਾ ਹੈ। ਭਾਵ ਭਾਰਤ ਪੂਰੀ ਤਰਾਂ ਅਮਰੀਕਾ ਵਿਛ ਗਿਆ ਹੈ। ਜੇ ਨਾਂ ਗੋਡੇ ਟੇਕਦਾ ਤਾਂ ਗਲ ਅੱਗੇ ਵਧਣੀ ਸੀ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਅਗਲਿਆਂ ਤਾਂ ਭਾਰਤੀ ਉਪ ਮਹਾਂਦੀਪ ਦਾ ਨਵਾਂ ਨਕਸ਼ਾ ਵੀ ਜਾਰੀ ਕਰ ਦਿਤਾ ਸੀ।
ਕਹਿੰਦੇ ਹਨ “ਜਿਸ ਕਾ ਕੋਈ ਨਹੀ ਉਸ ਕਾ ਖੁਦਾ ਹੈ ਯਾਰੋ” ਕੁਝ ਗੁਰੂ ਦਾ ਕ੍ਰਿਸ਼ਮਾ ਸਮਝੋ ਜਾਂ ਜੋ ਅੰਦਾਜ਼ੇ ਤੁਹਾਨੂੰ ਸਮਝ ਆਉਦੇ ਹਨ ਉਹ ਲਾ ਲਓ। ਹੋਇਆ ਕੁਝ ਇਸ ਤਰਾਂ ਹੈ ਕਿ ਗੋਰਿਆਂ ਦੇ ਮੁੱਲਕਾਂ ਨੂੰ ਅੱਜ ਪਤਾ ਲੱਗ ਚੁੱਕਾ ਹੈ ਪੰਜਾਬ ਦੇ ਸਿੱਖਾਂ ਦਾ ਮਸਲਾ ਭਾਰਤ ਦੀ ਵੱਡੀ ਕਮਜੋਰੀ ਹੈ। ਕੁਝ 25-26 ਮੁਲਕਾਂ ਨੇ ਤਾਂ Transnational Repression  ਦੇ ਨਾਂ ਹੇਠ ਸਿੱਖਾਂ ਦੇ ਹੱਕ ਵਿਚ ਮਤੇ ਵੀ ਪਾਸ ਕੀਤੇ ਹਨ। ਕਈ ਅਸੈਂਬਲੀਆਂ ਨੇ ਕਨੂੰਨ ਵੀ ਪਾਸ ਕੀਤੇ। ਕਨੇਡਾ ਦਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਾਂ ਖੁੱਲ ਕੇ ਖਾ+ਲਿਸਤਾਨ ਦੇ ਹੱਕ ਵਿਚ ਬਿਆਨ ਦੇ ਚੁੱਕਾ ਹੈ। ਜਦੋਂ ਰਾਅ ਨੇ ਕਨੇਡਾ ਵਿਚ ਕੁਝ ਸਿੱਖਾਂ ਦੇ ਕਤਲ ਕਰਵਾਏ ਸਨ। ਕਨੇਡਾ 1985 ਵਿਚ ਕਨਿਸ਼ਕ ਹਵਾਈ ਜਹਾਜ ਦੇ ਬੰਬ ਨੂੰ ਕਦੀ ਨਹੀ ਭੁੱਲ ਸਕਦਾ ਜਿਸ ਵਿਚ 329 ਜਾਨਾਂ ਗਈਆਂ ਸਨ। (ਅਮਰੀਕਾ ਦੀ ਸਰਕਾਰੀ ਵੈਬਸਾਈਟ ਦੱਸਦੀ ਹੈ ਕਿ ਇਹ ਬੰਬ ਭਾਰਤੀ ਖੁਫੀਆ ਅਜੈਂਸੀ ਨੇ ਰਖਵਾਇਆ ਸੀ) ਸੋ ਨਿਰਾ ਅਮਰੀਕਾ ਨਹੀ ਭਾਰਤ ਤਾਂ ਕਨੇਡਾ ਸਾਹਮਣੇ ਵੀ ਕੋਡਾ ਹੋ ਚੁੱਕਾ ਹੈ।
ਹੁਣ ਕਿਉਕਿ ਅਮਰੀਕਾ ਤੇ ਈਰਾਨ ਵਿਚ ਯੁੱਧ ਚਲ ਰਿਹਾ ਹੈ।
ਭਾਰਤ ਅਮਰੀਕਾ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ‘ਜਿਨਾਂ ਸਿੱਖਾਂ ਦੇ ਤੁਸੀ ਹਮਾਇਤੀ ਬਣੇ ਹੋਏ ਹੋ ਉਹ ਤਾਂ ਈਰਾਨ ਦੇ ਹੱਕ ਵਿਚ ਖੜੇ ਹਨ, ਆਹ ਵੇਖੋ ਸਿੱਖਾਂ ਦੇ ਪੰਜਾਬ ਨੇ ਖੋਮੀਨੀ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ।‘ ਏਸੇ ਪਾਲਿਸੀ ਤਹਿਤ ਹੀ ਇੰਟੈਲੀਜੈਂਸ ਬਿਓਰੋ ਨੇ ਸਪੀਕਰ ਨੂੰ ਹੁਕਮ ਕਰਕੇ ਇਹ ਮਤਾ ਪਾਸ ਕਰਵਾਇਆ ਹੈ।
ਸੱਚੀ ਮੁੱਚੀ ਜੇ ਆਈ ਬੀ ਨੂੰ ਖੋਮੀਨੀ ਦੇ ਮਰਨ ਦਾ ਸੋਗ ਹੈ ਤਾਂ ਭਾਰਤੀ ਪਾਰਲੀਮੈਂਟ ਜਾਂ ਕਿਸੇ ਹੋਰ ਅਸੈਂਬਲੀ ਤੋਂ ਮਤਾ ਪਾਸ ਕਰਾ ਕੇ ਦਿਖਾੲੈ; ਕਿਸੇ ਯੂ.ਪੀ, ਐਮ ਪੀ, ਗੁਜਰਾਤ, ਬਿਹਾਰ ਆਦਿ ਤੋਂ।
ਪੰਜਾਬੀ ਲੋਕ ਆਈ ਬੀ ਦੀ ਇਸ ਚਾਲ ਦੀ ਸਖਤ ਨਿੰਦਾ ਕਰਦੇ ਹਨ। (ਭਬੀਸ਼ਨ ਸਿੰਘ ਗੁਰਾਇਆ)
(ਜਿਹੜੇ ਵੀਰ/ਭੈਣਾਂ ਇਹ ਗਲ ਸਮਝਦੇ ਹਨ ਉਹ ਇਹ ਪੋਸਟ ਅਗਾਂਹ ਸ਼ੇਅਰ ਕਰ ਦਿਓ)

Share this article :

No comments:

Post a Comment

 

Punjab Monitor