ਅਖੌਤੀ ਵਿਸ਼ਵ ਗੁਰੂ ਕਿਓ ਅਮਰੀਕਾ ਅੱਗੇ ਲੰਮਾ ਪਿਆ
ਪਿਛੋਕੜ ਅਤੇ ਸਥਿਤੀ -ਅਮਰੀਕਾ ਦੇ ਹੁਕਮ ਕਰਕੇ ਭਾਰਤ ਨੇ ਰੂਸ ਤੋਂ ਤੇਲ ਲੈਣਾ ਬੰਦ ਕਰਨਾ ਮੰਨ ਗਿਆ ਤੇ ਭਾਰਤ ਦੇ ਅਮਰੀਕਾ ਅੱਗੇ ਗਿੜਗਿੜਾਉਣ ਕਰਕੇ ਅਮਰੀਕਾ ਨੇ ਛੋਟ ਦਿੱਤੀ ਹੈ ਕਿ ਚਲੋ ਮਹੀਨਾ ਭਰ ਤੁਸੀ ਤੇਲ ਲੈ ਲਓ। ਭਾਰਤ ਦੇ ਕੁਲ ਫੌਜੀ ਸਾਜੋ ਸਮਾਨ (Military Hardware) ਦਾ 65% ਰੂਸ ਤੋਂ ਹੈ। ਰੂਸ ਨਾਲ ਸਬੰਧ ਵਿਗੜਨ ਤੇ ਸਪੇਅਰ ਪਾਰਟ ਮਿਲਣੇ ਬੰਦ ਹੋਣ ਤੇ ਭਾਰਤੀ ਫੌਜ ਵੀ ਨਕਾਰਾ ਹੋ ਜਾਏਗੀ।
ਪਿਛਲੇ ਲੰਮੇ ਸਮੇਂ ਤੋਂ ਭਾਰਤ ਗੁਟ ਨਿਰਪੱਖ ਮੁਲਕਾਂ ਦਾ ਆਗੂ ਗਿਣਿਆ ਜਾਂਦਾ ਰਿਹਾ ਹੈ ਹਾਲਾਕਿ ਅਸਲੀਅਤ ਵਿਚ ਭਾਰਤ ਦਾ ਝੁਕਾਅ ਹਮੇਸ਼ਾਂ ਸੋਵੀਅਤ ਰੂਸ ਅਤੇ ਅੱਜ ਦੇ ਰੂਸ ਵਲ ਰਿਹਾ ਹੈ।
ਬਰਿਕਜ਼ (BRICS) ਮੁਲਕਾਂ ਦੀ ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਜਿਸ ਦਾ ਮੁੱਖ ਮਕਸਦ ਸੀ ਕੌਮਾਂਤਰੀ ਵਪਾਰ ਵਿਚ ਅਮਰੀਕੀ ਡਾਲਰ ਦੀ ਅਜਾਰੇਦਾਰੀ ਨੂੰ ਖਤਮ ਕਰਨਾਂ। ਪਰ ਅਮਰੀਕਾ ਅੱਗੇ ਇਕ ਦਮ ਗੋਡੇ ਟੇਕ ਦੇਣ ਦਾ ਮਤਲਬ ਹੈ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਬਹੁਤ ਮਜਬੂਰ ਮੁਲਕ ਹੈ ਅਤੇ ਕਿਸੇ ਵੀ ਸੂਰਤ ਵਿਚ ਬਰਿਕਸਜ਼ ਦਾ ਪ੍ਰਧਾਨ ਬਣਨ ਦੇ ਲਾਇਕ ਨਹੀ ਸੀ।
ਅਮਰੀਕਾ ਦੇ ਹੁਕਮ ਕਰਕੇ ਭਾਰਤ ਨੇ ਈਰਾਨ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਹੈ। ਹੋਰ ਤੇ ਹੋਰ ਈਰਾਨੀ ਬੰਦਰਗਾਹ ਚਾਬਹਾਰ ਤੇ ਅਰਬਾਂ ਰੁਪਏ ਲਾ ਕੇ ਖੜੇ ਕੀਤੇ ਦਾਰੋਮਦਾਰ ਨੂੰ ਇਕ ਦਮ ਵਿਚੇ ਛੱਡ ਦਿਤਾ ਹੈ। ਇਸ ਤੇ ਈਰਾਨ ਦੇ ਰਾਜਦੂਤ ਨੇ ਇਸ਼ਾਰਾ ਦਿੱਤਾ ਹੈ ਕਿ ਭਾਰਤ ਬਹੁਤ ਕਮਜੋਰ ਪੈ ਗਿਆ ਹੈ ਅਤੇ ਇਸ ਕੋਲ ਅੱਜ ਹੱਥ-ਪੈਰ ਅਤੇ ਮੂੰਹ ਬਚਿਆ ਹੀ ਨਹੀ ਹੈ।
ਪਰ ਕੀ ਮਜਬੂਰੀ ਬਣੀ ਆਪਣੇ ਆਪ ਨੂੰ ਵਿਸ਼ਵ ਸ਼ਕਤੀ ਕਹਿਣ ਵਾਲੇ ਦੀ-
ਕਈ ਲੋਕ ਕਹਿ ਰਹੇ ਨੇ ਕਿ ਮੋਦੀ ਐਪਸਟਾਈਨ ਫਾਈਲਾਂ ਦੇ ਲੀਕ ਹੋਣ ਤੋਂ ਡਰਦਾ ਅਮਰੀਕਾ ਅੱਗੇ ਗੋਡੇ ਟੇਕ ਗਿਆ ਹੈ, ਜੋ ਕਿ ਸਰਾਸਰ ਗਲਤ ਹੈ। ਕਿਉਕਿ ਭਾਰਤੀ ਵੋਟਰ ਅਜੇ ਏਨਾਂ ਸੂਝਵਾਨ ਨਹੀ ਹੋਇਆ ਕਿ ਉਹ ਜਨਾਨੀਬਾਜੀ ਦੇ ਇਲਜਾਮ ਤੇ ਕਿਸੇ ਲੀਡਰ ਨੂੰ ਰੱਦ ਕਰ ਦੇਵੇ।ਏਹੋ ਜਿਹੇ ਕਿੱਸੇ ਤਾਂ ਭਾਰਤੀ ਲੀਡਰਾਂ ਦੇ ਆਮ ਹੀ ਰਹੇ ਨੇ ਤੇ ਅਗਲੇ ਧੜੱਲੇ ਨਾਲ ਚੋਣਾਂ ਜਿਤਦੇ ਵੀ ਆਏ ਹਨ। ਨਾਲੇ ਹਰਦੀਪ ਪੁਰੀ ਜਿਸਦਾ ਨਾਂ ਐਪਸਟਾਈਨ ਫਾਈਲਾਂ ਵਿਚ ਖੂਬ ਚਮਕਦਾ ਹੈ ਉਸ ਦਾ ਤਾਂ ਵਾਲ ਵੀ ਵਿੰਗਾ ਨਹੀ ਹੋਇਆ ਹੁਣ ਤਕ।
ਹੁਣ ਆਉਨੇ ਹਾਂ ਆਪਾਂ ਅਸਲ ਕਾਰਨ ਵਲ। ਜਿਵੇ ਆਪਾਂ ਜਾਣਦੇ ਹਾਂ ਕਿ ਖਾਲਿਸਤਾਨੀ ਲੀਡਰ ਗੁਰਪਤਵੰਤ ਪੰਨੂ ਨੂੰ ਮਾਰਨ ਲਈ ਭਾਰਤੀ ਖੁਫੀਆ ਅਜੈਂਸੀ ਰਾਅ ਨੇ ਇਕ ਬਦਨਾਮ ਸਮੱਗਲਰ ਨਿਖਿਲ ਗੁਪਤਾ ਦੀਆਂ ਸੇਵਾਵਾਂ ਲਈਆਂ ਕਿ ਉਹ ਅਮਰੀਕਾ ਜਾ ਕੇ ਕਿਸੇ ਬਦਮਾਸ਼ ਨਾਲ ਸੰਪਰਕ ਬਣਾ ਕੇ ਉਸ ਨੂੰ ਸੁਪਾਰੀ ਦੇ ਕੇ ਪੰਨੂ ਦਾ ਕਤਲ ਕਰਵਾ ਦੇਵੇ।
ਗੁਪਤਾ ਅਮਰੀਕਾ ਪਹੁੰਚਦਾ ਹੈ ਤੇ ਭਾੜੇ ਦਾ ਕਾਤਲ ਲੱਭਣਾ ਸ਼ੁਰੂ ਕਰਦਾ ਹੈ। ਅਖੀਰ ਗੁਪਤੇ ਦਾ ਸੰਪਰਕ ਮਿਸਟਰ ਐਕਸ (‘X’) ਨਾਲ ਹੁੰਦਾ ਹੈ। ‘X’ ਗੁਪਤੇ ਨੂੰ ਭਰੋਸਾ ਦਿਵਾ ਦਿੰਦਾ ਹੈ ਕਿ ਪੰਨੂ ਨੂੰ ਕਤਲ ਕਰਨਾਂ ਤਾਂ ਉਹਦਾ ਖੱਬੇ ਹੱਥ ਦਾ ਕੰਮ ਹੈ। ਗੁਪਤਾ ‘X’ ਤੋਂ ਖੂਬ ਪ੍ਰਭਾਵਤ ਹੁੰਦਾ ਹੈ ਅਤੇ ਇਕ ਲੱਖ ਡਾਲਰ ਵਿਚ ਸੌਦਾ ਤਹਿ ਹੋ ਜਾਂਦਾ ਹੈ। 15000 ਡਾਲਰ ‘X’ ਨੂੰ ਪੇਸ਼ਗੀ (ਅਡਵਾਂਸ) ਵਜੋਂ ਮਿਲ ਜਾਂਦੇ ਹਨ। ਪਰ ‘X’ ਤਾਂ ਅਮਰੀਕਾ ਦੀ ਖੁਫੀਆ ਅਜੈਂਸੀ ਸੀ ਆਈ ਏ ਦਾ ਗੁਪਤ ਕਰਿੰਦਾ ਹੁੰਦਾ ਹੈ। ਉਹ ਗੁਪਤੇ ਕੋਲੋਂ ਜਿਆਦਾ ਤੋਂ ਜਿਆਦਾ ਜਾਣਕਾਰੀ ਹਾਸਲ ਕਰਦਾ ਹੈ।
‘X’ ਕਹਿੰਦਾ ਹੈ ਕਿ ਠੀਕ ਹੈ ਪੰਨੂ ਦਾ ਕਤਲ ਤਾਂ ਹੋ ਗਿਆ ਸਮਝੋ ਪਰ ਕੀ ਗਰੰਟੀ ਹੈ ਕਿ ਬਕਾਇਆ 85000 ਡਾਲਰ ਮੈਨੂੰ ਕੰਮ ਪੂਰਾ ਹੋਣ ਤੇ ਮਿਲ ਜਾਣਗੇ?
ਇਸ ਸਵਾਲ ਦੇ ਜਵਾਬ ਵਿਚ ਗੁਪਤਾ ਮਿਸਟਰ ‘X’ ਨੂੰ ਤਸੱਲੀ ਦਿਵਾਉਦਾ ਹੈ ਕਿ ਇਹ ਕਾਰਵਾਈ ਖੁੱਦ ਭਾਰਤੀ ਸਰਕਾਰ ਕਰਵਾ ਰਹੀ ਹੈ। ਗੁਪਤਾ ਕਹਿੰਦਾ ਹੈ ਕਿ ਨਿਰਾ ਇਹ ਕਤਲ ਹੀ ਨਹੀ ਤੁਹਾਨੂੰ ਹੋਰ ਕੰਮ ਵੀ ਮਿਲੇਗਾ। ਭਾਵ ਕਤਲਾਂ ਦੀ ਲਿਸਟ ਲੰਮੀ ਹੈ। ਨਾਲ ਹੀ ਗੁਪਤਾ ਇਹ ਵੀ ਕਹਿੰਦਾ ਹੈ ਕਿ ਕਨੇਡਾ ਵਿਚ ਹਰਦੀਪ ਨਿੱਜਰ ਦਾ ਜੋ ਕਤਲ ਹੋਇਆ ਹੈ ਉਹ ਵੀ ਸਾਡੀ ਅਜੈਂਸੀ ਨੇ ਹੀ ਕਰਵਾਇਆ ਹੈ। ‘X’ ਦੇ ਜੋਰ ਦੇਣ ਤੇ ਗੁਪਤਾ ਵਿਕਾਸ ਯਾਦਵ ਨਾਂ ਦੇ ਰਾਅ ਦੇ ਆਫੀਸਰ ਨਾਲ ਗਲ ਵੀ ਕਰਵਾ ਦਿੰਦਾ ਹੈ। ‘X’ ਕਹਿੰਦਾ ਕਿ ਮੈਨੂੰ ਕੀ ਤਸੱਲੀ ਕਿ ਵਿਕਾਸ ਭਾਰਤੀ ਖੁਫੀਆ ਅਜੈਂਸੀ ਦਾ ਅਫਸਰ ਹੈ। ਮੇਰੀ ਤਾਂ ਉਸ ਨਾਲ ਗਲ ਕਰਵਾਉ ਜਿਹਦਾ ਨਾਂ ਤੇ ਤਸਵੀਰ ਮੀਡੀਏ ਵਿਚ ਵੀ ਮੌਜੂਦ ਹੋਵੇ। ਵਿਕਾਸ ਯਾਦਵ ਫਿਰ ਰਾਅ ਦੇ ਮੁਖੀ ਸਾਮੰਤ ਗੋਇਲ ਅਤੇ ਭਾਰਤ ਦੇ ਸਕ੍ਰਿਉਟੀ ਐਡਵਾਈਜਰ ਅਜੀਤ ਡੋਵਾਲ ਨਾਲ ਵੀ ਗਲ ਕਰਵਾ ਦਿੰਦਾ ਹੈ।
ਪਰ ਇਹ ਗਲ ਬਾਤ ‘X’ ਦੀ ਕਾਰ ਵਿਚ ਬੈਠਿਆਂ ਹੁੰਦੀ ਹੈ ਜਿਸ ਵਿਚ ਚੁਫੇਰੇ ਕੈਮਰੇ ਲੱਗੇ ਹੋਏ ਹਨ ਅਤੇ ਇਸ ਪ੍ਰਕਾਰ ਸਾਰੇ ਸੌਦੇਬਾਜੀ ਦੀ ਵੀਡੀਓ ਰਿਕਾਰਡਿੰਗ ਹੋ ਜਾਂਦੀ ਹੈ।
‘X’ ਆਪਣੀ ਰਿਪੋਰਟ ਅਮਰੀਕਾ ਦੀ ਖੁਫੀਆ ਅਜੈਂਸੀ ਨੂੰ ਸੌਪ ਦਿੰਦਾ ਹੈ। ਪਰ ਏਨੇ ਨੂੰ ਸੌਦਾ ਤਹਿ ਕਰਕੇ ਗੁਪਤਾ ਚੈਕ ਰਿਪੱਬਲਿਕ ਮੁਲਕ ਜਾ ਚੁੱਕਾ ਹੁੰਦਾ। ਅਮਰੀਕਨ ਅਜੈਂਸੀ ਉਹਦਾ ਪਿੱਛਾ ਕਰਦੀ, ਉਹਨੂੰ ਦਬੋਚਦੀ ਅਤੇ ਅਮਰੀਕਾ ਵਾਪਸ ਲੈ ਆਉਦੀ ਹੈ।
ਗੁਪਤੇ ਤੇ ਮੁਕੱਦਮਾ ਸ਼ੁਰੂ ਹੁੰਦਾ ਹੈ। ਜਿਵੇਂ ਅਮਰੀਕਨ ਅਜੈਂਸੀ ਸਬੂਤ ਪੇਸ਼ ਕਰਦੀ ਹੈ ਤਾਂ ਭਾਰਤੀ ਖੁਫੀਆ ਅਜੈਂਸੀ ਰਾਅ ਦੇ ਹੋਸ਼ ਉਡ ਜਾਂਦੇ ਹਨ ਕਿਉਕਿ ਅਗਲਿਆਂ ਤਾਂ ਵੀਡੀਓ ਰਿਕਾਰਡਿੰਗ ਕੀਤੀ ਹੋਈ ਹੁੰਦੀ ਹੈ।
ਰਾਅ ਕਸੂਤੀ ਹਾਲਤ ਵਿਚ ਹੋ ਜਾਂਦੀ ਹੈ। ਜੇ ਮੁਕੱਦਮਾ ਚਲਦਾ ਹੈ ਤਾਂ ਸਾਰੇ ਸਬੂਤਾਂ ਤੇ ਬਹਿਸਾਂ ਹੋਣੀਆਂ ਨੇ ਤੇ ਸਾਰਾ ਕੁਝ ਪਬਲਿਕ ਵਿਚ ਆ ਜਾਣਾ ਹੈ ਤਾਂ ਮੀਡੀਏ ਨੇ ਰੋਜ ਚੁਸਕੀਆਂ ਲਿਆ ਕਰਨੀਆਂ ਨੇ। ਇਸ ਕਰਕੇ ਰਾਅ ਗੁਪਤੇ ਨੂੰ ਹੁਕਮ ਦਿੰਦੀ ਹੈ ਕਿ ਜੁਰਮ ਕਬੂਲ ਕਰ ਲਓ।
ਤੇ ਲਓ ਜਿਵੇਂ ਗੁਪਤਾ ਇਕਬਾਲ ਕਰਦਾ ਹੈ ਤਾਂ ਟਰੰਪ ਸਰਕਾਰ ਝੱਟ ਭਾਰਤ ਸਰਕਾਰ ਕੋਲੋਂ ਆਪਣੇ ਮੁਜਰਮਾਂ ਦੀ ਹਵਾਲਗੀ ਦੀ ਮੰਗ ਕਰ ਦਿੰਦੀ ਹੈ ਜਿਸ ਵਿਚ ਵਿਕਾਸ ਯਾਦਵ, ਸਾਮੰਤ ਗੋਇਲ, ਅਜੀਤ ਡੋਵਾਲ ਆਦਿ ਦੇ ਨਾਂ ਸ਼ਾਮਲ ਹਨ। ਅਮਰੀਕਾ ਭਾਰਤ ਨੂੰ ਸਾਫ ਲਫਜ਼ਾਂ ਵਿਚ ਕਹਿੰਦਾ ਹੈ ਕਿ ਇਹ ਜੁਰਮ ਅਮਰੀਕਾ ਤੇ ਹਮਲੇ ਦੇ ਬਰਾਬਾਰ ਹੈ। ਤੇ ਜੇ ਤੁਸੀ ਮੁਜਰਮ ਸਾਡੇ ਹਵਾਲੇ ਨਹੀ ਕਰਦੇ ਤਾਂ ਸਾਨੂੰ ਆਪ ਕਾਰਵਾਈ ਕਰਨੀ ਪਏਗੀ। ਮੋਦੀ ਇਕਦਮ ਘਬਰਾਅ ਜਾਂਦਾ ਹੈ ਹੈ ਕਿਉਕਿ ਰਾਅ ਅਜੈਂਸੀ ਤਾਂ ਸਿੱਧੀ ਪ੍ਰਧਾਨ ਮੰਤਰੀ ਦੇ ਦਫਤਰ ਤਹਿਤ ਆਉਦੀ ਹੈ। ਭਾਵ ਇਸ ਵਿਚ ਹੋਰ ਕਿਸੇ ਮੰਤਰੀ ਦਾ ਕੋਈ ਵੀ ਰੋਲ ਨਹੀ ਹੈ। ਓਧਰ ਨਰਿੰਦਰ ਮੋਦੀ ਸਾਹਿਬ ਠਹਿਰੇ ਗੁਜਰਾਤੀ ਬੰਦੇ ਅਤੇ ਗੁਜਰਾਤੀ ਦੀ ਤਾਂ ਮੰਨੀ ਹੋਈ ਬਾਣੀਆ ਸੋਚ ਹੈ। ਮੋਦੀ ਸਮਝ ਗਿਆ ਹੈ ਕਿ ਸਾਰੀ ਜਿੰਮੇਵਾਰੀ ਤਾਂ ਉਹਦੇ ਮੋਢਆਂ ਤੇ ਆ ਪਈ ਹੈ।
ਤੇ “ਭਾਈਓ ਔਰ ਬਹਿਨੋ ਮਰਤੀ ਕਿਆ ਨਾ ਕਰਤੀ।“
“ਯੇ ਸਾਮੰਤ ਗੋਇਲ ਕੇ ਬੱਚੇ ਨੇ ਹਮੇਂ ਮਰਵਾ ਡਾਲਾ”
ਰੱਬ ਦੀ ਖਾਮੋਸ਼ ਡਾਂਗ ਕੁਝ ਇਸ ਤਰਾਂ ਵਰ੍ਹਦੀ ਹੈ। ਬਹੁਤ ਜੁਲਮ ਕੀਤੇ ਸੀ ਇਹਨਾਂ। ਭਾਰਤੀ ਲੋਕਾਂ ਨੂੰ ਪ੍ਰਭਾਵਤ ਕਰਨ ਖਾਤਰ ਇਹਨਾਂ ਕਈ ਤਾਂ ਆਪਣੇ ਟਾਊਟ ਹੀ ਗੱਡੀ ਚੜਾ ਦਿਤੇ ਹਨ। ਸ਼ਾਇਦ ਹੁਣ ਈ ਸਰਕਾਰ ਸਮਝ ਜਾਏ ਕਿ ਸਿੱਖ ਭੋਲੇ ਪਰ ਇਹਨਾਂ ਦਾ ਗੁਰੂ ਬਹੁਤ ਡਾਢਾ। ਭਾਰਤ ਨੂੰ ਕਿਥੋਂ ਕਿਥੇ ਪਹੁੰਚਾ ਦਿਤਾ। -ਭਬੀਸ਼ਨ ਸਿੰਘ ਗੁਰਾਇਆ
# Nikhil Gupta #Samant Goel# Vikas Yadav# Gurpatwant Pannu# Hardip Nijjar# BRICS# INDIA IRAN RELATIONS# INDIA RUSSIA RELATIONS# KILLING SIKHS OVERSEAS#GHUS KE MARENGE#########


No comments:
Post a Comment