Home » » ਭਾਰਤੀ ਸਮਾਜ ਵਿਚ ਔਰਤ

ਭਾਰਤੀ ਸਮਾਜ ਵਿਚ ਔਰਤ

 ਭਾਰਤੀ ਸਮਾਜ ਵਿਚ ਔਰਤ 

WOMAN IN HINDUISM 

ਪਿੱਛੇ ਅਸਾਂ ਇਕ ਲੇਖ ਲਿਖਿਆ ਕਿ ਸਿੱਖ ਸਿਧਾਂਤ ਵਿਚ ਔਰਤ ਦਾ ਦਰਜਾ ਮਰਦ ਦੇ ਬਰਾਬਰ ਹੈ (ਜੇ ਉਚਾ ਨਹੀ ਮੰਨਦੇ ਤਾਂ।) ਕਿਉਕਿ ਗੁਰੂ ਸਾਹਿਬ ਨੇ ਫਰਮਾਇਆ ਹੋਇਆ ਹੈ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’ ਕਿ ਉਹਨੂੰ ਤੁਸੀ ਕਿਵੇ ਮਾੜਾ ਕਹਿ ਸਕਦੇ ਹੋ ਜਿੰਨੇ ਰਾਜੇ ਮਹਾਰਾਜਿਆਂ ਤੇ ਤੁਹਾਡੇ ਪੀਰ ਪੈਗੰਬਰਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ।

ਸਾਡੀ ਇਸ ਲਿਖਤ ਤੇ ਇਕ ਹਿੰਦੂ ਵੀਰ ਨੇ ਬੜੇ ਗਰਬ ਨਾਲ ਕੰਮੈਂਟ ਕੀਤਾ ਕਿ ‘ਇਕ ਹਿੰਦੂ ਧਰਮ ਹੀ ਅਜਿਹਾ ਹੈ ਜਿੱਥੇ ਔਰਤ ਦੀ ਪੂਜਾ ਹੁੰਦੀ ਹੈ।‘ 

ਪਰ ਬਦਕਿਸਮਤੀ ਨਾਲ ਇਥੇ ਕੁਝ ਮੌਕਿਆਂ ਤੇ ਖਾਸ ਔਰਤਾਂ ਦੀ ਪੂਜਾ ਤਾਂ ਹੁੰਦੀ ਹੈ ਪਰ ਪੁਰਾਤਨ ਸ਼ਾਸਤਰ ਰੀਤੀਆਂ ਦੀ ਵਜਾ ਕਰਕੇ ਹੀ ਅੱਜ ਭਾਰਤੀ ਉਪਮਹਾਂਦੀਪ ਜਿਸ ਵਿਚ ਹਿੰਦੂ, ਜੈਨ, ਮੁਸਲਮਾਨ,  ਸਿੱਖ, ਈਸਾਈ ਆਦਿ ਸਭ ਸਭਿਆਚਾਰਾਂ ਵਿਚ ਔਰਤ ਦੀ ਹਾਲਤ ਤਰਸਯੋਗ ਬਣੀ ਹੋਈ ਹੈ। 

ਅਸਾਂ ਦੱਸਿਆ ਕਿ ਖੁੱਦ ਤੁਲਸੀ ਰਮਾਇਣ ‘ਚ ਆਉਦਾ ਹੈ, ‘ਢੋਲ, ਗੰਵਾਰ, ਸ਼ੂਦ੍ਰ, ਪਸ਼ੂ ਅਰ ਨਾਰੀ॥ ਯਹ ਸਭ ਤਾੜਨਾ ਕੇ ਅਧਿਕਾਰੀ॥’

ਉਹ ਵੀਰ ਤਾਂ ਚੁੱਪ ਹੋ ਗਿਆ। ਪਰ ਸਾਡੀ ਹਿੰਦੂ ਭੈਣ ਅੰਜਨਾ ਨੇ ਲਿਖਿਆ ਕਿ ਇਹੋ ਜਿਹੇ ਤੱਥ ਬਾਰ ਬਾਰ ਸਾਹਮਣੇ ਆਉਣੇ ਚਾਹੀਦੇ ਨੇ ਤਾਂ ਕਿ ਲੋਕਾਈ ਵਿਚ ਮਾਨਵਤਾ ਲਈ ਜਾਗ੍ਰਤੀ ਆਵੇ। ਕਿਉਕਿ ਕਈ ਹਿੰਦੂ ਰਸਮਾਂ ਅੱਜ ਵੀ ਸਾਡੇ ਸਿੱਖਾਂ ਵਿਚ ਹਨ ਇਸ ਕਰਕੇ ਇਹ ਜਰੂਰੀ ਹੋ ਜਾਂਦਾ ਹੈ ਕਿ ਤੱਥ ਸਾਹਮਣੇ ਆਉਣ। 

ਤੇ ਲਓ ਜੀ ਪੜੋ ਭਾਰਤੀ ਸਮਾਜ ਵਿਚ ਨਾਰੀ ਦੀ ਦੁਰਦਿਸ਼ਾ, ਜਿਸ ਦੀ ਵਜਾ ਹੈ ਪੁਰਾਤਨ ਸ਼ਾਸਤ੍ਰ।

ਜਬਰ ਜਨਾਹ (ਬਲਾਤਕਾਰ) ਭਾਰਤੀ ਉਪ ਮਹਾਂਦੀਪ ਵਿਚ ਸਭ ਤੋਂ ਜਿਆਦਾ ਹਨ।

ਇਸ ਖਿੱਤੇ ਵਿਚ ਗਾਲ ਔਰਤ ਦੇ ਨਾਂ ਤੇ ਹੀ ਦਿੱਤੀ ਜਾਂਦੀ ਹੈ (ਤੇਰੀ ਮਾਂ ਨੂੰ, ਤੇਰੀ ਭੈਣ ਨੂੰ) ਮਰਦ ਤੇ ਗਾਲ ਨਹੀ ਹੈ।

ਅਜੇ ਡੇਢ ਸਦੀ ਪਹਿਲਾਂ ਤਕ ਕੁਝ ਰਿਆਸਤਾਂ ਵਿਚ ਰਿਵਾਜ ਸੀ ਕਿ ਜਦੋਂ ਕੋਈ ਲੜਕੀ ਵਿਆਹੀ ਜਾਂਦੀ ਸੀ ਤਾਂ ਪਹਿਲੀਆਂ ਰਾਤਾਂ ਉਸ ਨੂੰ ਪੁਜਾਰੀ ਜਾਂ ਰਾਜੇ ਨਾਲ ਗੁਜਾਰਨੀਆਂ ਹੁੰਦੀਆਂ ਸਨ।

ਜਦੋਂ ਗੁਰੂ ਨਾਨਕ ਇਸ ਖਿੱਤੇ ਵਿਚ ਆਏ ਤਾਂ ਉਸ ਵੇਲੇ ਕੁੱਲੂ ਦਾ ਰਾਜਾ ਵੀ ਇਹ ਕੁਕਰਮ ਕਰਦਾ ਸੀ। ਗੁਰੂ ਸਾਹਿਬ ਦੇ ਵਰਜਣ ਤੇ ਉਸ ਅੱਗੇ ਵਾਸਤੇ ਤੋਬਾ ਕੀਤੀ।

ਮਾਲਾਬਰ (ਕੇਰਲਾ) ਦੇ ਰਾਜੇ ਅਤੇ ਬ੍ਰਾਹਮਣ ਦੇ ਅਜਿਹੇ ਕਿੱਸੇ ਗੋਰਿਆਂ ਨੇ ਲਿਖੇ ਹੋਏ ਹਨ।

• ਮੰਦਰਾਂ ਵਿਚ ਔਰਤਾਂ ਦਾਸੀਆਂ ਦੇ ਤੌਰ ਤੇ ਰੱਖੀਆਂ ਜਾਂਦੀਆਂ ਸਨ। ਇਹ ਰਿਵਾਜ ਅੱਜ ਵੀ ਕਿਤੇ ਕਿਤੇ ਮੌਜੂਦ ਹੈ।

• ਹਿੰਦੂ ਸ਼ਾਸਤਰਾਂ ਅਨੁਸਾਰ ਔਰਤ ਕਿਸੇ ਚੀਜ਼ ਵਸਤੂ ਵਰਗੀ ਹੈ। ਜਿਵੇ ਕੋਈ ਪਸ਼ੂ ਆਦਿ ਹੋਵੇ ਜਿਸ ਨੂੰ ਅਕਸਰ ਵੇਚਿਆ ਖਰੀਦਿਆ ਵੀ ਜਾਂਦਾ ਰਿਹਾ ਹੈ। ਜੂਏ ਵਿਚ ਤਕ ਅੱਜ ਤਕ ਹਾਰੀ ਜਾਂਦੀ ਹੈ।

• ਹਿੰਦੂ ਧਰਮ ਅਨੁਸਾਰ ਕੇਵਲ ਔਰਤ ਨੂੰ ਹੀ ਕਰਵਾ ਚੌਥ ਦਾ ਵਰਤ ਰੱਖਣਾ ਹੁੰਦਾ ਹੈ, ਮਰਦ ਨੂੰ ਨਹੀ।

• ਜਿਵੇ ਆਪਾਂ ਕਿਸੇ ਜਮੀਨ ਜਾਇਦਾਦ ਤੇ ਬੋਰਡ ਲਾ ਦਿੰਦੇ ਹਾਂ ਕਿ ਇਹ ਕਿਸੇ ਦੀ ਜਾਇਦਾਦ ਹੈ ਭਾਈ। ਐਨ ਏਸੇ ਤਰਾਂ ਹਿੰਦੂ ਔਰਤ ਨੂੰ ਵਿਆਹ ਉਪਰੰਤ ਮੰਗਲ ਸੂਤਰ ਅਤੇ ਸਿੰਧੂਰ ਲਾਉਣਾ ਪੈਂਦਾ ਹੈ, ਕਿ ਇਹ ਕਿਸੇ ਦੀ ਹੋ ਚੁੱਕੀ ਹੈ। 

• ਜੇ ਕੋਈ ਲੜਕੀ ਅਖੌਤੀ ਅਸ਼ੁਭ ਮਹੀਨੇ ਵਿਚ ਪੈਦਾ ਹੋਵੇ ਤਾਂ ਉਹਨੂੰ ਮੰਗਲਿਕ ਕਿਹਾ ਜਾਂਦਾ ਹੈ। ਉਹਨੂੰ ਵਿਆਹ ਤੋਂ ਪਹਿਲਾਂ ਜਾਂ ਤਾਂ ਕੁੱਤੇ ਨਾਲ ਸ਼ਾਦੀ ਕਰਨੀ ਹੋਵੇਗੀ ਜਾਂ ਪਿੱਪਲ ਰੁੱਖ ਨਾਲ। ਮੁੰਡੇ ਵਾਸਤੇ ਅਜਿਹੀ ਕੋਈ ਬੰਦਸ਼ ਨਹੀ।

• ਜੇ ਹਿੰਦੂ ਔਰਤ ਦਾ ਪਤੀ ਗੁਜਰ ਜਾਏ ਉਹ ਦੂਸਰਾ ਵਿਆਹ ਨਹੀ ਕਰਵਾ ਸਕਦੀ। ਉਹ ਜਾਂ ਤਾਂ ਸਤੀ ਹੋਵੇ ਜਾਂ ਉਮਰ ਭਰ ਵਿਧਵਾ ਰਹੇ। ਬੰਦੇ ਤੇ ਕੋਈ ਬੰਦਸ਼ ਨਹੀ। ਪਤਨੀ ਮਰਨ ਤੇ ਉਹ ਦੂਸਰਾ ਵਿਆਹ ਕਰਵਾ ਸਕਦਾ ਹੈ।

• ਮਾਪਿਆਂ ਦੀ ਮੌਤ ਤੇ ਚਿੱਖਾ ਨੂੰ ਅਗਨੀ ਸਿਰਫ ਮੁੰਡਾ ਹੀ ਦੇ ਸਕਦਾ ਹੈ, ਧੀ ਨਹੀ।

• ਔਰਤ ਨੂੰ ਅਕਸਰ ਕਾਮ ਵਾਸ਼ਨਾ ਦੀ ਪੂਰਤੀ ਲਈ ਹੀ ਵਰਤਿਆ ਜਾਂਦਾ ਸੀ। ਕਦੀ ਖਜੁਰਾਹੋਂ, ਅਜੰਤਾ ਇਲੋਰਾ ਦੇ ਮੰਦਰ ਵੇਖੋ ਤਾਂ ਅੱਖਾਂ ਖੁੱਲ ਜਾਣਗੀਆਂ।

• ਅਸ਼ਵਮੇਧ ਜਗ ਵਿਚ ਘੋੜੇ ਨੂੰ ਮਾਰਕੇ ਉਹਦੇ ਲਿੰਗ ਨਾਲ ਰਾਣੀ ਨੂੰ ਸੰਭੋਗ ਕਰਵਾਇਆ ਜਾਂਦਾ ਸੀ ਤਾਂ ਕਿ ਰਾਜਾ ਅਜੈ ਰਹੇ।

ਬਲਾਤਕਾਰ ਦੀ ਜੜ੍ਹ ਵੀ ਸ਼ਾਸਤਰਾਂ ‘ਚ ਹੀ ਹੈ

• ਭਗਵਾਨ ਕ੍ਰਿਸ਼ਨ ਮੌਜ ਮਸਤੀ ਲਈ ਨਹਾ ਰਹੀ ਗੋਪੀਆਂ ਦੇ ਕਪੜੇ ਚੁਰਾ ਲੈਂਦਾ ਹੈ। ਇਸ ਕਰਮ ਦੀਆਂ ਤਸਵੀਰਾਂ ਅੱਜ ਹਿੰਦੂ ਆਪਣੇ ਘਰਾਂ ਵਿਚ ਵੀ ਸਜਾਉਦੇ ਹਨ।ਮੁੰਡਿਆਂ ਤੇ ਕੀ ਪ੍ਰਭਾਵ ਪਏਗਾ?

• ਮਾਂ ਪਾਰਬਤੀ ਜਦੋਂ ਨਹਾ ਰਹੀ ਸੀ ਬੂਹੇ ਤੇ ਇਕ ਮੁੰਡਾ ਬੈਠਾਇਆ ਹੋਇਆ ਸੀ ਕਿ ਕੋਈ ਅੰਦਰ ਨਾ ਆਵੇ। ਭਗਵਾਨ ਸ਼ਿਵ ਨੇ ਅੰਦਰ ਜਾਣ ਦੀ ਜਿੱਦ ਤੇ ਮੁੰਡਾ ਮਾਰ ਦਿੱਤਾ।

• ਭਗਵਾਨ ਬ੍ਰਹਮਾ ਦਾ ਆਪਣੀ ਹੀ ਧੀ, ਭਗਵਾਨ ਵਿਸ਼ਨੂੰ ਨੇ ਗੌਤਮ ਰਿਸ਼ੀ ਦਾ ਰੂਪ ਬਣਾ ਕੇ ਰਿਸ਼ੀ ਜਲੰਧਰ ਦੀ ਪਤਨੀ। 

• ਰਾਵਣ ਦੀ ਕੈਦ ਤੋਂ ਮੁਕਤ ਕਰਾਉਣ ਉਪਰੰਤ ਭਗਵਾਨ ਰਾਮ ਓਸੇ ਸੀਤਾ ਤੇ ਸ਼ੱਕ ਕਰਦੇ ਹਨ ਤੇ ਸੀਤਾ ਆਤਮ ਹੱਤਿਆ ਕਰਦੀ ਹੈ।

• ਸ਼ਾਸਤਰਾਂ ਅਨੁਸਾਰ ਔਰਤ ਦਾ ਭਗਵਾਨ ਉਹਦਾ ਪਤੀ ਹੈ: ਪਤੀ-ਪ੍ਰਮੇਸ਼ਰ।

• ਮੰਨੂ ਸਿਮ੍ਰਤੀ ‘ਚ ਆਉਦਾ ਹੈ ਕਿ ਕਦੀ ਕਿਸੇ ਔਰਤ ਤੇ ਯਕੀਨ ਨਾ ਕਰਨਾ। ਹੋਰ ਥਾਂ ਲਿਖਿਆ ਹੈ ਕਿ ਔਰਤ ਨੂੰ ਕਦੀ ਅਜਾਦ ਨਾ ਰਹਿਣ ਦਿਓ।

• ਇਕ ਹੋਰ ਗ੍ਰੰਥ ਆਇਆ ਹੈ ਕਿ ਔਰਤ, ਸ਼ੂਦਰ, ਕੁੱਤੇ ਅਤੇ ਕਾਂ ਵਲ ਧਿਆਨ ਨਾ ਦਿਓ ਨਹੀ ਤਾਂ ਤੁਹਾਡਾ ਮਨ ਵੀ ਭਟਕ ਜਾਏਗਾ।

• ਹੋਰ ਆਇਆ ਹੈ, ਜਿਹੜੀ ਔਰਤ ਮੁੰਡਾ ਨਹੀ ਜੰਮ ਸਕਦੀ ਉਹਨੂੰ ਬਾਹਰ ਕੱਢੋ।

• ਅਖੇ ਮੂਲ ਵਿਚ ਔਰਤ ਅਸ਼ੁਧ ਹੈ, ਹਾਂ ਆਪਣੇ ਪਤੀ ਦੀ ਸੇਵਾ ਕਰਕੇ ਕੁਝ ਖੁਸ਼ੀ ਪਾ ਸਕਦੀ ਹੈ।

• ਆਰੀਆ ਸਮਾਜ ਦੇ ਬਾਨੀ ਨੇ ਲਿਖਿਆ ਹੈ ਕਿ ਸ਼ੂਦਰ ਔਰਤ ਨਾਲ ਸੰਭੋਗ ਤੀਰਥ ਯਾਤਰਾ ਸਮਾਨ ਹੈ।

• ਔਰਤ ਜਦੋਂ ਜਨਮ ਦਿੰਦੀ ਹੈ ਤਾਂ  ਸਵਾ ਮਹੀਨੇ ਤਕ ਅਸ਼ੁਭ ਹੋ ਜਾਂਦੀ ਹੈ। 

• ਮੰਦਰ ਦਾ ਪੁਜਾਰੀ ਸਿਰਫ ਮਰਦ ਹੀ ਹੋ ਸਕਦਾ ਹੈ। (ਲਿਖਾਰੀ -ਭਬੀਸ਼ਨ ਸਿੰਘ ਗੁਰਾਇਆ)


Share this article :

No comments:

Post a Comment

 

Punjab Monitor