Home » » ਸਨਮੁਖ ਸਿੰਘ ਅਜ਼ਾਦ ਜਿਸ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੂਪ ਧਾਰ ਗਏ

ਸਨਮੁਖ ਸਿੰਘ ਅਜ਼ਾਦ ਜਿਸ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੂਪ ਧਾਰ ਗਏ

 ਸਨਮੁਖ ਸਿੰਘ ਅਜ਼ਾਦ ਜਿਸ ਦੇ ਲਿਖੇ ਗੀਤ ਲੋਕ ਗੀਤਾਂ ਦਾ ਰੂਪ ਧਾਰ ਗਏ

SANMUKH SINGH AZAD FOLK SONG WRITER OF PUNJABI
by Ninder Ghugianvi

ਉਹਨਾਂ ਦੇ ਅਨੇਕਾਂ ਗੀਤ ਹਿੱਟ ਹੋਏ
ਪੇਸ਼ ਹੈ ਉਹਨਾਂ ਦਾ ਰੇਖਾ ਚਿੱਤਰ
Ninder Ghugianvi ਦੁਆਰਾ ਲਿਖਿਆ
ਸਨਮੁੱਖ ਸਿੰਘ ਆਜ਼ਾਦ
ਬੁਢੜੇ ਨੇ ਟੁੱਟੀ ਜਿਹੀ ਤਾੜੀ ਮਾਰੀ ਸੀ, ਸਿਰ ਛੱਡਿਆ ਸੀ ਤੇ ਲੰਮੀ ਚੀਕ ਮਾਰ ਕੇ ਨੱਚਣ ਲੱਗਿਆ। ਢੋਲ ਵੱਜ ਰਿਹਾ ਸੀ ਡਮ. ਲਕ ਲਕ... ਡਮ... ਲਕ... ਲਕ... । ਬੁਢੜਾ ਨੱਚ ਰਿਹਾ ਸੀ।
ਹੋਇਆ। ਮੈਂ ਸੋਚਿਆ, ਕੋਈ ਪਾਗਲ ਹੋਵੇਗਾ ਵਿਚਾਰਾ, ਕਿਸਮਤ ਦਾ ਮਾਰਿਆ
ਉਮਰ ਸੱਤਰ-ਪੰਝੱਤਰ ਵਰ੍ਹੇ। ਤਿਕੋਣਾ ਜਿਹਾ ਮੂੰਹ, ਤਿੱਖਾ ਨੱਕ, ਕਟੀ ਹੋਈ ਦਾੜ੍ਹੀ, ਚੌੜਾ ਮੱਥਾ, ਸਿਰ ਉੱਤੇ ਫੁੱਲਾਂ ਵਾਲੀ ਮੈਲੀ ਜਿਹੀ ਟੋਪੀ, ਤੇੜ ਗੂੜ੍ਹੇ ਕਾਲੇ-ਪੀਲੇ ਰੰਗਾਂ ਦੀਆਂ ਡੱਬੀਆਂ ਵਾਲਾ ਚਾਦਰਾ ਤੇ ਹਰੇ ਰੰਗ ਦਾ ਕੁੜਤਾ ਪਹਿਨਿਆ ਹੋਇਆ, ਪੈਰੋਂ ਉਹ ਨੰਗਾ ਸੀ।
ਇਹ ਗੱਲ ਲੁਧਿਆਣੇ ਦੀ ਹੈ, ਉਸ ਦਿਨ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿਚ ਮੇਲੇ ਦਾ ਇਕੱਠ ਜੁੜ ਰਿਹਾ ਸੀ।
ਯਮਲਾ ਜੀ ਦਾ ਸ਼ਾਗਿਰਦ ਕੌਰ ਸਿੰਘ ਮੈਨੂੰ ਦੱਸਣ ਲੱਗਿਆ, “ਇਹ ਪੰਜਾਬ ਦਾ ਉੱਘਾ ਗੀਤਕਾਰ ਐ ਸਨਮੁੱਖ ਸਿੰਘ ਆਜ਼ਾਦ ਬੜਾ ਪੁਰਾਣੇਂ. ਹਜ਼ਾਰਾਂ ਗੀਤ ਲਿਖੇ ਤੇ ਰਿਕਾਰਡ ਹੋਏ ਐ ਏਦ੍ਹੇ ਹੁਣ ਹਿੱਲਿਆ ਫਿਰਦੈ, ਕਦੇ ਕੋਈ ਭੇਸ ਬਣਾ ਲੈਂਦਾ ਐ, ਕਦੇ ਕੋਈ... ਹੁਣ ਸਾਧ ਬਣਿਐਂ, ਸ਼ਰਾਬ ਵੀ ਬਹੁਤ ਪੀਂਦੈ... ਘਰ-ਬਾਰ ਏਹਦਾ ਸਭ ਗੁੰਮ-ਗੁਆਚ ਗਿਆ... ਹੁਣ ਥਾਓਂ ਥਾਂ ਭਟਕ ਰਿਹੈ ਦੇਖ ਔਧਰ ਕਿਵੇਂ ਤਮਾਸ਼ਾ ਕਰ ਰਿਹਾ ਐ...।"
ਕੌਰ ਸਿੰਘ ਲੰਮੀ ਗੱਲ ਇਕੋ ਸਾਹੇ ਦੱਸ ਗਿਆ ਸੀ। ਮੈਨੂੰ ਹੈਰਾਨੀ ਵੀ ਹੋਣ ਲੱਗੀ ਤੇ ਦੁੱਖ ਵੀ। ਸਚਮੁਚ ਹੀ, ਇਹ ਸਨਮੁਖ ਸਿੰਘ ਆਜ਼ਾਦ ਹੈ ? ਮੈਂ ਉਸ ਵੱਲ ਗਹੁ ਨਾਲ ਦੇਖਣ ਲੱਗਿਆ। ਉਹਨੂੰ ਪਾਗਲਾਂ ਵਾਲੀ ਮਸਤੀ ਚੜ੍ਹੀ ਹੋਈ ਸੀ। ਨੱਚਦਾ-ਨੱਚਦਾ ਖਲੋ ਕੇ, ਅੱਧਮੀਟੀਆਂ ਜਿਹੀਆਂ ਅੱਖਾਂ ਨਾਲ ਏਧਰ-ਓਧਰ ਝਾਕਣ ਲਗਦਾ। ਢੋਲ ਲਗਾਤਾਰ ਵੱਜ ਰਿਹਾ ਸੀ ਡਮ ਲਕ ਲਕ... ਡਮ... ਲਕ... ਲਕ। ਕਲਾਕਾਰਾਂ ਅਤੇ ਸਰੋਤਿਆਂ ਦੀ ਭੀੜ ਉਸਤਾਦ ਯਮਲਾ ਜੱਟ ਦੇ ਬੁੱਤ ਉੱਤੇ ਹਾਰ ਪਹਿਨਾਉਣ ਲਈ ਅਗਾਂਹ ਨੂੰ ਤੁਰ ਰਹੀ ਸੀ। ਮੇਰਾ ਸਾਰਾ ਧਿਆਨ ਸਨਮੁਖ ਸਿੰਘ ਆਜ਼ਾਦ ਨੇ ਆਪਣੇ ਵੱਲ ਖਿੱਚ ਲਿਆ ਸੀ।
ਕੌਰ ਸਿੰਘ ਆਖਣ ਲੱਗਾ, “ਚੱਲ ਚੱਲੀਏ, ਤੂੰ ਤਾਂ ਉਹਦੇ ਵੱਲ ਹੀ ਦੇਖੀ ਜਾਨੈਂ... ਉਹਦਾ ਕੀ ਐ... ਉਹ ਤੂੰ ਐਂਈਂ ਕਰੀ ਜਾਉ ਸਾਰੀ ਦਿਹਾੜੀ,ਭੁੱਲਾ ਹੋਇਆ ਵਾ...।"


***
ਵਰ੍ਹੇ ਕੁ ਪਿਛੋਂ ਸਨਮੁੱਖ ਸਿੰਘ ਆਜ਼ਾਦ ਨਰਿੰਦਰ ਬੀਬਾ ਦੀ ਕੋਠੀ ਮੂਹਰੇ ਖਲੋਤਾ ਦਿਸ ਗਿਆ। ਬੀਬਾ ਜੀ ਨੇ ਵੀ ਉਹਦੇ ਬਾਰੇ ਉਹੋ ਕੁਝ ਹੀ ਦੱਸਿਆ, ਜੋ ਕੌਰ ਸਿੰਘ ਨੇ ਦੱਸਿਆ ਸੀ।
"ਮਰ ਜਾਣੇ ਦੀ ਕਿਸਮਤ ਬੜੀ ਮਾੜੀ ਏ, ਪਰ ਕਲਮ ਦਾ ਧਨੀ ਏਂ, ਬੜੇ ਈ ਵਧੀਆ ਗੀਤ ਲਿਖੇ ਨੇ... ਮੈਂ ਤੇ ਆਪ ਇਹਦੇ ਕਾਫ਼ੀ ਸਾਰੇ ਗੀਤ ਰਿਕਾਰਡ ਕਰਵਾਏ, ਸਟੇਜਾਂ ਉੱਤੇ ਵੀ ਗਾਏ ਨੇ।"
ਬੀਬਾ ਜੀ ਦੀ ਇਹ ਗੱਲ ਸੁਣਕੇ ਮੇਰੀ ਦਿਲਚਸਪੀ ਹੋਰ ਵੀ ਵੱਧਣ ਲੱਗੀ। ਮੈਂ ਪੁੱਛਿਆ, “ਭੈਣ ਜੀ, ਕਿਹੜੇ-ਕਿਹੜੇ ਗੀਤ ਸਨ ਦੱਸੋ ਜ਼ਰਾ?”
“ਮੈਂ ਦੱਸਦੀ ਆਂ... ਜਦੋਂ ਇਹਦੇ ਗੀਤ ਮੈਂ ਰਿਕਾਰਡ ਕਰਵਾ ਛੱਡੇ... ਤੂੰ ਤਾਂ ਉਦੋਂ ਜੰਮਿਆ ਵੀ ਨ੍ਹੀਂ ਹੋਣਾ”, ਬੀਬਾ ਜੀ ਨੇ ਮੇਰੇ 'ਤੇ ਤੋੜਾ ਝਾੜਦਿਆਂ ਕਿਹਾ, “ਇਕ ਗੀਤ ਬੜਾ ਈ ਪ੍ਰਸਿੱਧ ਹੋਇਆ ਸੀ, 'ਵੇ ਥਾਣੇਦਾਰਾਂ ਦੋ ਮੰਜੀਆਂ ਦੀ ਥਾਂ', ਫਿਰ ਮੈਂ ਗਾਇਆ, 'ਫੌਜੀ ਨੂੰ ਵਿਆਹ ਦੇ ਬਾਬਲਾ, ਭਾਵੇਂ ਬੂਟ ਸਣੇ ਠੁੱਡ ਮਾਰੇ’, ‘ਜਦੋਂ ਰੰਗ ਸੀ ਗੁਲਾਬੀ ਫੁੱਲ ਵਰਗਾ, ਉਦੋਂ ਕਿਉਂ ਨਾ ਆਇਆ ਮਿੱਤਰਾ' ...ਹੁਣ ਤੇ ਮੇਰੇ ਵੀ ਨ੍ਹੀਂ ਯਾਦ ਰਹੇ ਬੜੇ ਚੰਗੇ-ਚੰਗੇ ਗੀਤ ਲਿਖੇ.. ਹੁਣ ਰੁਲਿਆ ਫਿਰਦਾ ਏ... ਸਵੇਰ ਦਾ ਖਲੋਤਾ ਬਾਹਰ ਸ਼ਰਾਬ ਪੀਣ ਨੂੰ ਪੈਸੇ ਲੈਣ ਆਇਆ ਏ, ਰੋਜ਼ ਈ ਆ ਜਾਂਦੈ ਕੀ ਕਰਾਂ? ਕਦੇ ਦੇ ਦੇਨੀ ਆਂ... ਕਦੇ ਭਜਾ ਦੇਨੀ ਆਂ... ਆਪਣੇ ਆਪ ਨੂੰ ਨਸ਼ਟ ਕਰੀ ਜਾ ਰਿਹੈ ਗਰਕ ਜਾਣਾ।"
ਬੀਬਾ ਜੀ ਨੇ ਲਾਗੇ ਫਿਰਦੇ ਆਪਣੇ ਕਾਮੇ ਨੂੰ ਪੰਜਾਹਾਂ ਦਾ ਨੋਟ ਦਿੰਦਿਆਂ ਕਿਹਾ, 'ਆਹ ਲੈ ਵੇ ਐਧਰ ਆ ਆਹ ਦੇ ਆ ਉਹਨੂੰ ਕਹਿ ਜਾਹ ਹੁਣ... ਸਵੇਰ ਦਾ ਆਇਆ ਖੜ੍ਹਾ ਏ...।’
***
ਪ੍ਰੋ. ਮੋਹਨ ਸਿੰਘ ਮੇਲੇ 'ਤੇ ਕਵੀ ਦਰਬਾਰ ਸੀ। ਕਵੀ ਕਵਿਤਾਵਾਂ ਪੜ੍ਹ ਰਹੇ ਸਨ। ਸਨਮੁਖ ਸਿੰਘ ਆਜ਼ਾਦ ਸਭ ਤੋਂ ਅਗਲੀ ਕਤਾਰ ਵਿਚ ਬੈਠਿਆ ਹੋਇਆ ਸੀ। ਉਹ ਹਰੇਕ ਕਵੀ ਨੂੰ ਬੇਲੋੜੀ ਦਾਦ ਦੇ ਰਿਹਾ ਸੀ, ਉੱਚੀ-ਉੱਚੀ ਬੋਲਕੇ ਸਾਰੇ ਪੰਡਾਲ ਅਤੇ ਪ੍ਰਧਾਨਗੀ ਮੰਡਲ ਦਾ ਧਿਆਨ ਆਪਣੀ ਤਰਫ਼ ਖਿੱਚ ਰਿਹਾ ਸੀ, “ਇਰਸ਼ਾਦ ਇਰਸ਼ਾਦ ਵਾਹ ਵਾਹ ਓ ਸਦਕੇ ਓ ਤੇਰੇ ਕਿਆ ਕਮਾਲ ਦਾ ਸ਼ਿਅਰ ਕਿਹਾ ਈ... ਜ਼ਰਾ ਦੋਬਾਰਾ ਕਹਿਣਾ ਕਹਿਣਾ ਦੋਬਾਰਾ...।”
ਗੁਰਭਜਨ ਗਿੱਲ ਨੇ ਉਹਨੂੰ ਚੁੱਪ ਹੋਣ ਲਈ ਅੱਖਾਂ ਵਿਚਦੀ ਤਾੜਨਾ ਕੀਤੀ ਪਰ ਉਹ ਕਿਥੇ ਟਿਕਣ ਵਾਲਾ ਸੀ? ਆਖ਼ਰ ਪ੍ਰਗਟ ਸਿੰਘ ਗਰੇਵਾਲ ਉੱਠਕੇ ਉਹਦੇ ਕੋਲ ਆਇਆ, “ਮੁੱਖ ਸ਼ਾਹ ਜੀ, ਤੁਹਾਨੂੰ ਬਾਹਰ ਕੋਈ ਬੁਲਾ ਰਿਹਾ ਐ, ਜਾਓ, ਗੱਲ ਸੁਣ ਆਓ, ਜਾ ਆਓ ਬਾਹਰ...।”
ਸਨਮੁਖ ਸਿੰਘ ਆਜ਼ਾਦ ਖਿਝਿਆ, “ਨਈਂ ਨਹੀਂ, ਮੈਨੂੰ ਪਤੈ... ਕੋਈ
ਵੱਡਿਆਂ ਦੀ ਸੱਥ / 59ਨਹੀਂ ਬੁਲਾਂਦਾ.. ਮੈਨੂੰ, ਕਿਸ ਮੋਏ ਨੇ ਬੁਲਾਣਾ ਏਂ ਮੈਨੂੰ ਜੇ ਮੈਨੂੰ ਬੁਲਾਇਆ ਤਾਂ ਮੌਤ ਈ ਬੁਲਾਏਗੀ... ਮੈਂ ਨੀਂ ਜਾਣਾ ਮੈਂ ਚਲਾਕੀ ਜਾਣਦਾਂ ਤੁਹਾਡੀ... ਮੈਨੂੰ ਉਠਾਣਾ ਚਾਹੁੰਦੇ ਜੇ ?" ਉਹ ਨਹੀਂ ਸੀ ਉੱਠਿਆ।
ਕਵੀ ਦਰਬਾਰ ਮੁੱਕਣ ਮਗਰੋਂ ਬਾਹਰ ਉਹ ਨਿਰਮਲ ਜੌੜਾ ਨੂੰ ਘੇਰੀ ਖਲੋਤਾ ਸੀ, ਜੌੜਾ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ, "ਅੱਜ ਹੈਨੀ ਮੁੱਖਾ ਜੀ, ਕੱਲ੍ਹ ਦੇ ਦਿਆਂਗਾ... ਅੱਜ ਹੈਨੀ ਖੁੱਲ੍ਹੇ ਪੈਸੇ... ।"
“ਨਈਂ, ਨਈਂ, ਦੇਹ ਸੌ ਰੁਪਏ ਮੈਨੂੰ ਜ਼ਰੂਰੀ ਚਾਹੀਦੇ ਨੇ, ਪਰਸੋਂ ਪੰਜ ਹਜ਼ਾਰ ਮਿਲਣੇ, ਝੱਟ 'ਚ ਮੋੜ ਦਿਆਂਗਾ. ਦੇਹ ਸੌ ਰੁਪਏ... "
ਜੌੜਾ ਨੇ ਪੰਜਾਹ ਰੁਪਏ ਬਟੂਏ 'ਚੋਂ ਕਢਦਿਆਂ ਆਖਿਆ, 'ਚੰਗਾ ਫਿਰ, ਆਹ ਲਓ ਤੇ ਹੁਣ ਸਾਨੂੰ ਆਪਣੇ ਪ੍ਰਸਿੱਧ ਹੋਏ ਗੀਤਾਂ ਬਾਰੇ ਜਾਣਕਾਰੀ रिर्ष...।"
ਏਨੇ 'ਚ ਉਥੇ ਕੁਝ ਹੋਰ ਸੱਜਣ ਆਣ ਖਲੋਏ, ਸਨਮੁਖ ਸਿੰਘ ਵਿਚਾਲੇ ਖਲੋਤਾ ਹੋਇਆ ਸੀ, ਜਿਵੇਂ ਕੋਈ ਮਦਾਰੀ ਤਮਾਸ਼ਾ ਵਿਖਾ ਰਿਹਾ ਹੋਵੇ, ਉਹ ਮਦਾਰੀ ਵਾਂਗ ਹੀ ਬੇਰੋਕ ਬੋਲਣ ਲੱਗਿਆ, 'ਲਓ ਜੀ, ਮੈਂ ਦੱਸਨਾਂ ਵਾਂ... ਸਭਤੋਂ ਪਹਿਲੇ ਮੇਰਾ ਗੀਤ ਰਿਕਾਰਡ ਹੋਇਆ ਮਲਕਾ-ਏ-ਤਰੰਨੁਮ ਨੂਰਜਹਾਂ ਨੇ ਗਾਇਆ- 'ਟਾਹਲੀਆਂ ਦੇ ਟਾਹਣ ਚੀਕਦੇ ਪੀਂਘ ਟੁੱਟਗੀ ਹੁਲਾਰਾ ਖਾ ਕੇ', ਰੇਸ਼ਮਾ ਦੀ ਆਵਾਜ਼ ਵਿਚ- ‘ਹਾਏ ਓ ਰੱਬਾ ਨਈਓਂ ਲੱਗਦਾ ਦਿਲ ਮੇਰਾ', ਜਨਾਬ ਸ਼ੌਕਤ ਅਲੀ ਸਾਹਿਬ ਨੇ ਗਾਇਆ- 'ਦਿਲ ਟੁੱਟਿਆ ਖ਼ਬਰ ਨਾ ਹੋਈ ਤੇ ਲੱਗੀਆਂ ਦੇ ਢੋਲ ਵੱਜ ਗਏ', ਜਨਾਬ ਗੁਲਾਮ ਅਲੀ ਸਾਹਿਬ ਨੇ- 'ਮੇਰੇ ਦਿਲ ਦਾ ਮਹਿਰਮ ਚਾਕ ਨੀ ਕੋਈ ਮੋੜ ਲਿਆਵੋ ਅੱਤਾ ਉਲਾ ਖਾਂ ਦੀ ਆਵਾਜ਼ ਵਿਚ- ‘ਤੁਸਾਂ ਨੂੰ ਮਾਣ ਵਤਨਾਂ ਦਾ, ਅਸੀਂ ਆਂ ਤੇਰੇ ਯਾਰ ਪਰਦੇਸੀ', ਆਲਮ ਲੋਹਾਰ ਨੇ-'ਅੱਖੀਆਂ ਬੋਲ ਪਈਆਂ', ਨੁਸਰਤ ਫਤਹਿ ਅਲੀ ਖ਼ਾਂ ਨੇ- ‘ਅੱਖੀਆਂ ਅੱਖੀਆਂ ਅੱਖੀਆਂ', ਲਤਾ ਮੰਗੇਸ਼ਕਰ ਨੇ- 'ਤੂੰ ਤਾਂ ਸੌ ਗਈ ਗੂੜ੍ਹੀ ਨੀਂਦਰੇ’, ਸੁਲਕਸ਼ਨਾ ਪੰਡਿਤ ਨੇ- 'ਨੀ ਮੈਂ ਨਹੀਂ ਸਹੁਰੇ ਜਾਣਾ ਅੜੀਓ, ਭਾਵੇਂ ਚੱਲ ਕੇ ਆ ਜਾਏ ਥਾਣਾ', ਸੁਰਿੰਦਰ ਕੌਰ ਨੇ- 'ਕੰਘੀ ਵਾਹਵਾ ਤੇ ਦੁਖਣ ਮੇਰੇ ਵਾਲ ਨੀ ਮਾਏ', ਨਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ- 'ਜਦੋਂ ਗਿੱਧੇ 'ਚ ਨਣਾਨ ਭਾਬੀ ਨੱਚੀਆਂ ਤੇ ਗਿੱਠ-ਗਿੱਠ ਬਹਿਗੀ ਧਰਤੀ, ਨਰਿੰਦਰ ਬੀਬਾ ਦੇ ਗਾਏ ਬੜੇ ਗੀਤ ਨੇ, ਜਸਪਿੰਦਰ ਨਰੂਲਾ ਤੇ ਮੋਹਣੀ ਨਰੂਲਾ ਨੇ- 'ਸੁਰਮਾ ਪੰਜ ਰੱਤੀਆਂ ਡਬਲ ਡਾਕ ਵਿਚ ਆਇਆ', ਜਗਤ ਸਿੰਘ ਜੱਗਾ ਨੇ- ‘ਬੱਕੀ ਰੋ-ਰੋ ਪਾਉਂਦੀ ਵੈਣ', ਡੌਲੀ ਗੁਲੇਰੀਆ ਨੇ- 'ਕੀ ਸੱਜਣਾ ਸੰਗ ਨੈਣ ਲੜੇ ਵੈਰੀ ਕੋਲਿਆਂ ਵਾਂਗ ਸੜੇ', ਸੁੱਖੀ ਬਰਾੜ ਨੇ- 'ਜੇ ਮੈਂ ਹੁੰਦੀ ਫਨੀਅਰ ਸੱਪਣੀ, ਤੇਰਾ ਰਾਹ ਰੋਕਦੀ', ਕੁਲਦੀਪ ਮਾਣਕ ਨੇ ਗਾਇਆ 'ਨਾ ਮਾਰੋ ਨਾ ਮਾਰੋ ਪੂਰਨ ਪੁੱਤ ਵਿਚਾਰੇ ਨੂੰ', ਮੇਰਾ ਇਕ ਗੀਤ- ‘ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ ਸਾਰੀ ਦੁਨੀਆਂ ਦੇ ਕਲਾਕਾਰਾਂ ਨੇਗਾਇਆ।
ਮੈਂ ਵਿਚੋਂ ਟੋਕ ਕੇ ਆਖਿਆ, “ਇਹ ਗੀਤ ਤਾਂ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਨੇ ਲਿਖਿਆ ਐ ਮੁੱਖ ਸ਼ਾਹ ਜੀ...।"
"ਕੌਣ ਕਹਿੰਦੈ ? ਮੈਂ ਲਿਖਿਐ, ਤੀਹ ਸਾਲ ਹੋ ਗਏ... ਉਹਨੇ ਆਪਣਾ ਨਾਂ ਠੋਕ ਲਿਆ ਤਾਂ ਮੈਂ ਕੀ ਕਰਾਂ ਮੇਰਾ ਗੀਤ ਏ ਇਹ...।” ਸਨਮੁੱਖ ਸਿੰਘ ਆਜ਼ਾਦ ਟੁੱਟ ਕੇ ਪੈ ਨਿਕਲਿਆ, ਮੈਂ ਚੁੱਪ ਚੰਗੀ ਸਮਝੀ ਲਗਦਾ ਸੀ ਕਿ ਉਹ ਝੂਠ ਬੋਲ ਰਿਹਾ ਸੀ ਇਸ ਗੀਤ ਬਾਰੇ । ਜੌੜਾ ਬੋਲ ਪਿਆ, "ਹਾਂ ਜੀ... ਹਾਂ ਜੀ... ਅੱਗੇ ਦੱਸੋ, ਹੋਰ ਦੱਸੋ. ।’
“ਦੱਸਨਾਂ ਪਿਆ, ਦੱਸਨਾਂ ਪਿਆਂ ਸੁਰਿੰਦਰ ਛਿੰਦਾ ਨੇ ਗਾਇਆ-'ਹਾਏ ਦਬੂਕਾ ਪੈ ਗਿਆ', 'ਆਸ਼ਕ ਦਾ ਜਨਾਜ਼ਾ ਚੱਲਿਆ ਏ', ਮਨਮੋਹਨ ਵਾਰਿਸ ਨੇ- 'ਮੇਰੀ ਅੱਖਾਂ 'ਚੋਂ ਹੰਝੂ ਕਿਰਦੇ ਨੇ', ਹੰਸ ਰਾਜ ਹੰਸ ਨੇ- 'ਜੇ ਨੱਚੀਏ ਤਾਂ ਲੱਕ ਲਚਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ", ਹਰਭਜਨ ਮਾਨ ਨੇ- 'ਇਕ ਤੇਰਾ ਏ ਸੁਆਲ', ਸਤਵਿੰਦਰ ਬਿੱਟੀ ਤੇ ਪਰਮਿੰਦਰ ਸੰਧੂ ਨੇ- 'ਡੇਮੂੰ ਲੜਿਆ', ਕੁਲਦੀਪ ਪਾਰਸ ਨੇ- 'ਨੱਚਦੀ ਪੰਜੇਬਾਂ ਪਾ ਕੇ', ਅੰਗਰੇਜ਼ੀ ਅਲੀ ਨੇ- ‘ਝਾਂਜਰ ਨਾ ਛਣਕਾ ਨੀ ਕੁੜੀਏ', ਮਨਜੀਤ ਰੂਪੋਵਾਲੀਆ ਨੇ- 'ਤੂੰ ਅੰਗਰੇਜ਼ਣ ਬੂਟੀ ਮੈਂ ਹਾਂ ਫੁੱਲ ਗੁਲਾਬ ਦਾ', ਸਰਦੂਲ ਸਿਕੰਦਰ ਦਾ ਗਾਇਆ- 'ਸੁਣ ਸਿਆਲਾਂ ਦੀਏ ਛੋਕਰੀਏ', ਮੀਨੂੰ ਪਰਸ਼ੋਤਮ ਦਾ- 'ਲੌਂਗ ਮੰਗਵਾਇਆ ਨੀ ਮੈਂ ਸਈਓ ਕਸ਼ਮੀਰ ਤੋਂ ਮੁਹੰਮਦ ਰਫ਼ੀ ਨੇ ਗਾਇਆ- 'ਜੀ ਕਰਦੈ ਇਸ ਦੁਨੀਆਂ ਨੂੰ ਮੈਂ ਹੱਸਕੇ ਠੋਕਰ ਮਾਰ ਦਿਆਂ', ਨੁਸਰਤ ਫਤਿਹ ਅਲੀ ਨੇ- 'ਚੰਨ ਮਾਹੀਆ ਵੇ ਢੋਲ ਮਾਹੀਆ, ਇਕ ਵਾਰੀ ਹੱਸ ਕੇ ਤਾਂ ਬੋਲ ਮਾਹੀਆ', ਮੁਕੇਸ਼ ਨੇ ਗਾਇਆ- 'ਇਹ ਅੱਖੀਆਂ ਅੱਖੀਆਂ...' ਇਹ ਗੀਤ ਨਰਿੰਦਰ ਚੰਚਲ ਨੇ ਵੀ ਗਾਇਆ- ‘ਗੁੱਡੀ ਵਾਂਗੂੰ ਅੱਜ ਮੈਨੂੰ ਸੱਜਣਾ ਉੜਾਈ ਜਾ ਉੜਾਈ ਜਾਂ ਉੜਾਈ ਜਾ’, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ- 'ਤਲਵਾਰ ਮੈਂ ਕਲਗੀਧਰ ਦੀ ਹਾਂ', ਕਿਸ਼ੋਰ ਕੁਮਾਰ ਨੇ- 'ਮੁਨੀਮ. ਜੀ' ਫਿਲਮ ਵਿਚ 'ਏਕ ਚਿੰਗਾਰੀ ਆਖੋਂ ਕੀ' ਹੋਰ ਵੀ ਬੜੇ ਨੇ, ਮੁੱਕਣ 'ਚ ਨਹੀਂ ਆਉਣਗੇ, ਫੇਰ ਦੱਸਾਂਗਾ ਕਦੀ ਹੁਣ ਮੈਂ ਜਾਣੈ... ਮੈਨੂੰ ਕੰਮ ਏਂ ਹੁਣ ਮੈਨੂੰ ਮੈਂ ਜਾਣੇਂ..।”
ਉਹ ਲੋਕਾਂ ਦੀ ਭੀੜ ਚੀਰਦਾ ਹੋਇਆ ਪਰ੍ਹੇ ਨੂੰ ਤੁਰ ਪਿਆ। ਸੁਣਨ ਵਾਲੇ ਸਭ ਹੈਰਾਨ ਹੋਏ ਖਲੋਤੇ ਸਨ। ਕਈਆਂ ਨੂੰ ਸੱਚ ਨਹੀਂ ਸੀ ਆ ਰਿਹਾ ਕਿ ਇਹੋ ਸਨਮੁਖ ਸਿੰਘ ਆਜ਼ਾਦ ਨਾਂ ਦਾ ਬੰਦਾ ਸੱਚੀਓਂ ਹੀ, ਐਨੇ ਮਸ਼ਹੂਰ ਅਤੇ ਲੋਕ-ਗੀਤਾਂ ਦਾ ਰੂਪ ਧਾਰਨ ਕਰ ਗਏ ਗੀਤਾਂ ਦਾ ਰਚੈਤਾ ਹੈ ? ਕੋਈ ਆਖ ਰਿਹਾ ਸੀ... “ਇਹ ਕਿਸਮਤ ਦੇ ਸੌਦੇ ਹੁੰਦੇ ਨੇ ਕਿੱਡਾ ਗੁਣੀਂ ਬੰਦਾ ਹੈ. ਕਿਸਮਤ ਕਿੰਨੀ ਮਾੜੀ ਹੈ... ਰੁਲ-ਖੁਲ ਗਿਆ ਹੈ... ਇਵੇਂ ਹੀ ਮਰ ਜਾਵੇਂਗਾ ਕਿਸੇ ਦਿਨ।”ਸਵੇਰ ਨੇ ਹਾਲੇ ਅੰਗੜਾਈ ਭੰਨੀ ਹੀ ਸੀ, ਚਾਹ ਪੀਂਦਿਆਂ ਜਗਦੇਵ ਸਿੰਘ ਜੱਸੋਵਾਲ ਆਖਣ ਲੱਗਿਆ, "ਬਹੁਤ ਦਿਨ ਹੋ ਗਏ ਐ, ਸਨਮੁਖ ਸਿੰਘ ਆਜ਼ਾਦ ਮਿਲਿਆ ਨਹੀਂ, ਕਿਤੇ ਮਰ ਹੀ ਨਾ ਗਿਆ ਹੋਵੇ ਪਤਾ ਕਰੀਏ ਕਿੱਥੇ ਐ ਫੱਕਰ... ਚੱਲ ਉਹਦੇ ਘਰ ਚੱਲੀਏ "
ਅਸੀਂ ਪੈਦਲ ਜਾ ਰਹੇ ਸਾਂ। ਲੋਕ ਸੜਕਾਂ ਉੱਤੇ ਸੈਰ ਕਰ ਰਹੇ ਸਨ। ਜੱਸੋਵਾਲ ਨੇ ਪਤਾ ਨਹੀਂ ਕਿਹੜੀ ਖੁਸ਼ੀ ਵਿਚ ਉੱਚੀ ਕੂਕ ਮਾਰੀ ਸੀ। ਇਕ ਰਿਕਸ਼ੇ ਵਾਲਾ ਸਾਡੇ ਵੱਲ ਦੇਖਣ ਲੱਗਿਆ। ਜੱਸੋਵਾਲ ਨੇ ਉਹਨੂੰ ਹੱਥ ਦਾ ਇਸ਼ਾਰਾ ਦਿੱਤਾ, “ਓ ਆ ਬਈ... ਆ ਜਲਦੀ ਆ।" ਅਸੀਂ ਰਿਕਸ਼ੇ ਉੱਤੇ ਬੈਠ ਕੇ ਰਿਸ਼ੀ ਨਗਰ ਨੂੰ ਚੱਲ ਪਏ। ਰਿਕਸ਼ੇ ਵਾਲੇ ਨੂੰ ਵੀਹ ਰੁਪਏ, ਮੈਂ ਬੈਠਣ ਸਾਰ ਹੀ ਫੜਾ ਦਿੱਤੇ ਸਨ। ਸੈਰ ਕਰਦੇ ਲੋਕ ਜੱਸੋਵਾਲ ਵੱਲ ਦੇਖ-ਦੇਖ ਹੱਸ ਰਹੇ ਸਨ। ਉਹ ਸਾਰੇ ਲੋਕਾਂ ਨੂੰ ਦੋਵੇਂ ਹੱਥ ਜੋੜ-ਜੋੜ ਫਤਹਿ ਬੁਲਾਉਂਦਾ ਜਾ ਰਿਹਾ ਸੀ।
"ਰੋਕ ਕਾਕਾ, ਰਿਕਸ਼ਾ ਰੋਕ, ਚਾਹ ਪੀਣੀ ਆਂ... ਉਹ ਬਈ ਤਿੰਨ ਕੱਪ ਚਾਹ ਬਣਾ... ਓ ਰਿਕਸ਼ੇ ਵਾਲੇ! ਤੂੰ ਵੀ ਬੈਠ ਜਾ, ਤੂੰ ਵੀ ਪੀ ਲੈ ਚਾਹ ...।”
ਅਸੀਂ ਚਾਹ ਵਾਲੇ ਭਈਏ ਦਾ ਖੋਖਾ ਵੇਖ ਕੇ ਬੈਠ ਗਏ ਸਾਂ, ਉਥੇ ਹੋਰ ਰਿਕਸ਼ਿਆਂ ਵਾਲੇ ਵੀ ਭਈਏ ਚਾਹ ਪੀ ਰਹੇ ਸਨ। ਜੱਸੋਵਾਲ ਢਿਚਕੂੰ-ਢਿਚਕੂੰ ਕਰਦੇ ਫੱਟੜ ਜਿਹੇ ਬੈਂਚ ਉੱਤੇ ਬੈਠਾ ਹੋਇਆ ਸੀ। ਮੈਂ ਡਰ ਰਿਹਾ ਸਾਂ ਕਿ ਕਿਧਰੇ ਬੈਂਚ ਨਾ ਟੁੱਟ ਜਾਏ। ਜੱਸੋਵਾਲ ਨੇ ਚਾਹ ਵਾਲੇ ਨੂੰ ਪੁੱਛਿਆ, “ਤੇਰੇ ਕੋਲ ਬੈਡਪੀਸ वैठो ?'
"ਨਹੀਂ ਹੈਗੇ।” ਉਸ ਨੇ ਕਿਹਾ।
“ਕਾਕਾ ਘੁਗਿਆਣਵੀ, ਤੂੰ ਇਹਨੂੰ ਰਿਕਸ਼ੇ ਵਾਲੇ ਨੂੰ ਦਸ ਰੁਪਏ ਦੇਹ, ਜਾ ਲਿਆ ਬੈਡ ਪੀਸ ਓ ਕਾਕਾ, ਛੇਤੀ ਆਈਂ... ਐਥੋਂ ਕਿਤੋਂ ਨੇੜਿਓਂ ਫੜ੍ਹ ਲਿਆ।
ਸਾਡੇ ਰਿਕਸ਼ੇ ਵਾਲਾ ਦਸ ਰੁਪਏ ਲੈ ਕੇ ਚਲਾ ਗਿਆ। ਉਡੀਕ-ਉਡੀਕ ਕੇ ਚਾਹ ਵੀ ਪੀ ਹਟੇ ਪਰ ਉਹ ਨਾ ਬਹੁੜਿਆ ਬੈਡ ਪੀਸ ਲੈ ਕੇ। ਵੀਹ ਰੁਪਏ ਪਹਿਲਾਂ ਦਿੱਤੇ ਤੇ ਦਸ ਰੁਪਏ ਬਾਅਦ ਵਾਲੇ, ਤੀਹ ਰੁਪਏ ਲੈ ਕੇ ਉਹ 'ਤਿੱਤਰ' ਹੋ ਗਿਆ ਸੀ। ਜੱਸੋਵਾਲ ਤਾੜੀ ਮਾਰ-ਮਾਰ ਹੱਸ ਰਿਹਾ ਸੀ, "ਸਵੇਰੇ-ਸਵੇਰੇ ਠੱਗੀ ਖਾ ਲਈ... ਫੜ ਲੋ ਟੱ ਸਨਮੁਖ ਦੇ ਰਾਜਨੀਤੀ 'ਚ ਠੱਗੀ ਖਾਧੀ ਹੀ ਸੀ ਤੇ ਆਹ ਸਵੇਰੇ-ਸਵੇਰੇ ਰਿਕਸ਼ੇ ਵਾਲੇ ਤੋਂ ਵੀ ਖਾ ਲਈ।”
ਆਸੇ-ਪਾਸੇ ਲੰਘ ਰਹੇ ਲੋਕ ਜੱਸੋਵਾਲ ਨੂੰ ਦੇਖ-ਦੇਖ ਹੈਰਾਨ ਹੋ ਰਹੇ ਸਨ। ਮੈਂ ਆਖਿਆ "ਤਮਾਸ਼ਾ ਕਿਉਂ ਕਰ ਰਹੇ ਹੋ?”
"ਏਹ ਤਮਾਸ਼ਾ ਐ? ਮੈਂ ਆਪਣੇ ਲੋਕਾਂ ਨਾਲ ਜੁੜਿਆ ਰਹਿਣਾ ਚਾਹੁੰਨਾਂ, ਮੈਂ ਸਨਮੁਖ ਸਿੰਘ ਦੀ ਤਰ੍ਹਾਂ ਪਾਗਲ ਨਹੀਂ ਹੋਣਾ ਚਾਹੁੰਦਾ।"
ਇਕ ਹੋਰ ਰਿਕਸ਼ੇ ਵਾਲੇ ਨੂੰ ਆਖਣ ਲੱਗਿਆ “ਓ ਭਾਈ, ਸਾਡੇ ਕੋਲ ਪੰਜ ਰੁਪਏ ਆ, ਅਸੀਂ ਰਿਸ਼ੀ ਨਗਰ ਜਾਣੋਂ, ਜਿੱਥੇ ਸਾਡੇ ਪੰਜ ਰੁਪਏ ਪੂਰੇ ਹੋ ਜਾਣ,
ਓਥੇ ਸਾਨੂੰ ਉਤਾਰ ਦੇਵੀਂ।"
ਮੈਨੂੰ ਉਸਦੀ ਇਸ ਗੱਲ ਉੱਤੇ ਹੋਰ ਹਾਸਾ ਆ ਗਿਆ। ਰਿਕਸ਼ੇ ਵਾਲਾ ਡਈਆ ਬੋਲਿਆ, "ਬੈਠੀਏ ਜੀ।”
"ਪਤਾ ਨਹੀਂ ਮੁੱਖੇ ਸ਼ਾਹ ਉਰਫ਼ ਸਨਮੁਖ ਸਿੰਘ ਆਜ਼ਾਦ ਅੱਗੋਂ ਘਰ ਵੀ ਹੈ ਕਿ ਨਹੀਂ, ਆਪਾਂ ਭਕਾਈ ਕਰਦੇ ਫਿਰਦੇ ਆਂ" ਮੈਂ ਹਾਲੇ ਕਿਹਾ ਹੀ ਸੀ, ਜੱਸੋਵਾਲ ਬੋਲਿਆ, “ਓ ਰੋਕ ਬਈ ਰੋਕ ਆ ਗਿਆ ਸਨਮੁਖ ਸਿੰਘ ਦਾ ਡੇਰਾ, ਰੋਕ ਰੋਕ...।" ਛੋਟੇ ਜਿਹੇ ਲੋਹੇ ਦੇ ਬੂਹੇ ਵਾਲੀ ਕੰਧ ਉੱਤੇ ਲਿਖਿਆ ਹੋਇਆ ਸੀ, "ਮਣਕਿਆ ਵਾਲੀ ਸਰਕਾਰ ਸਾਈਂ ਮੁੱਖੇ ਸ਼ਾਹ।"
ਮੈਂ ਹੈਰਾਨ ਹੋਇਆ 'ਆਹ ਕੀ ਲਿਖ ਰੱਖਿਆ ਸਨਮੁਖ ਸਿੰਘ ਨੇ!
ਜੱਸੋਵਾਲ ਨੇ ਦੱਸਿਆ, “ਇਹ ਹੁਣ ਸਾਈਂ ਬਣਿਆ ਹੋਇਆ, ਪੁੱਛਾਂ ਵੀ ਦਿੰਦੇ ਲੋਕਾਂ ਨੂੰ।"
ਸਨਮੁਖ ਸਿੰਘ ਆਜ਼ਾਦ ਬਾਹਰ ਨਿਕਲਿਆ। ਅਸੀਂ 'ਰਾਮ ਸਤ' ਆਖੀ। ਉਸ ਕੋਈ ਜਵਾਬ ਨਾ ਦਿੱਤਾ ਤੇ ਬੋਲਿਆ, "ਮੈਨੂੰ ਸਹੁੰ ਮੇਰੇ ਅੱਲ੍ਹਾ ਦੀ, ਮੈਂ ਮਰ ਜਾਵਾਂ... ਜੇ ਝੂਠ ਬੋਲਾਂ, ਮੈਂ ਤੇ ਤੁਹਾਡੇ ਵੱਲ ਨੂੰ ਈ ਆ ਰਿਹਾ ਸਾਂ... ਮੇਰੀ ਸਰਕਾਰ... ਸਰਦਾਰ ਸਾਹਿਬ।"
“ਆ ਜਾ, ਆ ਜਾ, ਸਾਡੇ ਨਾਲ ਈ ਬਹਿ ਜਾ, ਵਿਚੇ ਬਹਿ ਜਾ ਫਸਕੇ ग्रिप्ते 'डे...।"
ਸਨਮੁਖ ਸਿੰਘ ਨੇ ਬੈਠਣਾ ਚਾਹਿਆ ਪਰ ਅਸੀਂ ਤਿੰਨੋਂ ਬੈਠ ਨਾ ਸਕੇ। "ਮੈਂ ਹੁਣੇ ਆਇਆ, ਤੁਸੀਂ ਚੱਲੋ ਜਨਾਬ ਸਾਹਿਬ ਬਹਾਦਰ, ਮੇਰੇ ਹਜ਼ੂਰ।" ਸਨਮੁਖ ਸਿੰਘ ਆਜ਼ਾਦ ਸਾਡੇ ਰਿਕਸ਼ੇ ਦੇ ਪਿੱਛੇ-ਪਿੱਛੇ ਤੁਰਨ ਲੱਗਿਆ। ਅਸੀਂ ਕਾਫੀ ਅਗਾਂਹ ਲੰਘ ਆਏ ਸਾਂ।
ਮੈਂ ਜੱਸੋਵਾਲ ਦੇ ਬੇਪਰਵਾਹੀ ਭਰੇ ਖੁੱਲ੍ਹੇ ਡੁੱਲ੍ਹੇ ਤਮਾਸ਼ੇ ਤੱਕ-ਤੱਕ ਹੈਰਾਨ ਹੋਈ ਜਾ ਰਿਹਾ ਸਾਂ। ਕੁਝ ਮਿੰਟਾਂ ਮਗਰੋਂ ਸਨਮੁਖ ਸਿੰਘ ਦਾ ਰਿਕਸ਼ਾ ਵੀ ਸਾਡੇ ਨਾਲ ਆਣ ਰਲਿਆ। ਸਨਮੁਖ ਸਿੰਘ ਨੇ ਸਿਰ ਉੱਤੇ ਹਰੇ ਰੰਗ ਦਾ ਗੋਟਾ ਲੱਗਿਆ ਢਿੱਲਾ ਜਿਹਾ ਪਰਨਾ ਵਲਿਆ ਹੋਇਆ ਸੀ। ਕਾਲੇ ਰੰਗ ਦਾ ਕੁੜਤਾ ਸੀ ਤੇ ਹਰਾ ਚਾਦਰਾ ਬੱਧਾ ਹੋਇਆ ਸੀ । ਪੈਰੀਂ ਟੁੱਟੇ ਜਿਹੇ ਸੈਂਡਲ ਸਨ। ਮੈਂ ਉਹਦੇ ਨਾਲ ਗੱਲਾਂ ਕਰਨ ਦੇ ਬਹਾਨੇ, ਜੱਸੋਵਾਲ ਨਾਲੋਂ ਉਤਰਕੇ ਸਨਮੁਖ ਸਿੰਘ ਨਾਲ ਜਾ ਬੈਠਾ।
ਪੁੱਛਿਆ, “ਕੀ ਹਾਲ ਚਾਲ ਐ ਜੀ ਮੁੱਖੇ ਸ਼ਾਹ?”
"ਮੈਂ ਪਛਾਣਿਆ ਨਹੀਂ, ਕੌਣ ਓ ਆਪ ?"
ਦੇਖਿਆ। ਉਸ ਆਪਣੀ ਖੱਬੀ ਅੱਖ ਉੱਤੇ ਹੱਥ ਦਾ ਪਰਦਾ ਕਰਦਿਆਂ ਮੇਰੇ ਵੱਲ
"ਘੁਗਿਆਣਵੀ ਆਂ"... ਦੱਸਿਆ ਤਾਂ ਉਸ ਜੱਫੀ ਪਾ ਲਈ। ਉਹਦੇ ਕੱਪੜਿਆਂ ਵਿਚੋਂ ਲੋਹੜਿਆਂ ਦਾ ਮੁਸ਼ਕ ਆ ਰਿਹਾ ਸੀ ਤੇ ਰਾਤ ਦੀ ਪੀਤੀ ਦੀਮੂੰਹ 'ਚੋਂ ਬਦਬੂ ਆ ਰਹੀ ਸੀ। ਮੈਂ ਜੱਫੀ 'ਚੋਂ ਨਿਕਲਣ ਲੱਗਾ, ਉਸ ਜੱਫੀ ਹੋਰ ਕੱਸ ਲਈ, "ਸਹੁੰ ਮੈਨੂੰ ਸੱਚੀ ਸਰਕਾਰ ਦੀ ਮੈਂ ਨਿੱਤ ਪੁੱਛਨਾ ਵਾਂ ਸਰਦਾਰ ਸਾਹਿਬ ਨੂੰ... ਨਿੰਦਰ ਘੁਗਿਆਣਵੀ ਸਾਹਿਬ ਕਦੋਂ ਆਣਗੇ ? ਮੇਰੀ ਨਿਗ੍ਹਾ ਘੱਟ ਹੋ ਚੁੱਕੀ ਏ... ਦਿਸਣੋਂ ਬੰਦ ਹੋਣ ਵਾਲਾ ਏ... ਚਿੱਟਾ ਮੋਤੀਆ ਉਤਰਦਾ ਆਂਦੇ, ਅਹਿ ਲਓ...।” ਉਸ ਅੱਖ ਟੱਡ ਕੇ ਦਿਖਾਈ।
"ਤੇ ਸੱਜੀ ਅੱਖ ਠੀਕ ਐ ਕੁਝ", ਮੈਂ ਪੁੱਛਿਆ।
"ਨਾ ਨਾ... ਦੋਵੇਂ ਰਹਿ ਚੱਲੀਆਂ ਸੂ ਅੱਖਾਂ ਮੇਰੀਆਂ... ਬੱਸ ਜੀ, ਹੁਣ ਮੈਂ ਅੰਨ੍ਹਾ ਹੋ ਜਾਵਾਂਗਾ, ਉੱਕਾ ਹੀ ਦਿਸਣੇ ਬੰਦ ਹੋ ਜਾਏਗਾ. ਬਚਪਨ ਵੇਲੇ ਮੈਂ ਅਕਲੋਂ ਅੰਨ੍ਹਾ ਸਾਂ, ਫਿਰ ਮੈਂ ਸ਼ਰਾਬ ਵਿਚ ਅੰਨ੍ਹਾ ਸਾਂ, ਜੁਆਨੀ ਵੇਲੇ ਸ਼ਬਾਬ ਵਿਚ ਅੰਨ੍ਹਾ ਸਾਂ... ਹੁਣ ਅੱਖੋਂ ਅੰਨ੍ਹਾ ਹੋ ਜਾਵਾਂਗਾ ਮੈਂ।
"ਇਲਾਜ ਕਰਾਓ, ਅੱਖਾਂ ਜ਼ਰੂਰੀ ਨੇ ਤੁਸੀਂ ਗੀਤ ਲਿਖਿਆ ਸੀ, ਅੱਖੀਆਂ ਅੱਖੀਆਂ, ਅਸਾਂ ਬੜੀਆਂ ਸਾਂਭ ਕੇ ਰੱਖੀਆਂ ਫਿਰ ਵੀ ਬੋਲ ਪਈਆਂ... ਅੱਖੀਆਂ..." ਸਾਂਭ ਕੇ ਤਾਂ ਰੱਖੀਆਂ ਨਾ ਆਪਣੀਆਂ ਅੱਖੀਆਂ ਗੀਤ ਐਵੇਂ ਲਿਖਤਾ ਸੀ ?
ਮੇਰੀ ਗੱਲ ਦਾ ਜੁਆਬ ਦਿੰਦਾ ਸਨਮੁਖ ਸਿੰਘ ਆਜ਼ਾਦ ਖਿਝ ਗਿਆ, "ਇਲਾਜ ਕਿਥੋਂ ਕਰਵਾਵਾਂ ਮਾਂ ਦੀ. 'ਚੋਂ ਕਰਵਾਵਾਂ? ਦੋ ਪੈਸੇ ਨਹੀਂ ਹਨ ਕੋਲ... ਜਦ ਆਣਗੇ ਪੈਸੇ ਕਰਵਾ ਲਵਾਂਗਾ...।"
ਅਸੀਂ ਜੱਸੋਵਾਲ ਦੇ ਘਰ ਆ ਬੈਠੇ ਸਾਂ। ਮੈਂ ਸਨਮੁੱਖ ਸਿੰਘ ਆਜ਼ਾਦ ਨਾਲ ਲੰਬੀਆਂ ਗੱਲਾਂ ਕਰਨੀਆਂ ਚਾਹੁੰਦਾ ਸਾਂ। ਜੱਸੋਵਾਲ ਅਖ਼ਬਾਰ ਪੜ੍ਹਨ ਲੱਗਿਆ ਸੀ। ਮੈਂ ਉਸ ਅੱਗੇ ਆਪਣਾ ਰਿਕਾਰਡਰ ਆਨ ਕਰਕੇ ਰੱਖ ਦਿੱਤਾ ਸੀ।
“ਜਨਮ ਅਤੇ ਪਿਛੋਕੜ ਬਾਰੇ ਦੱਸੋ।"
“ਪਿੰਡ ਰਾਜੜ, ਤਹਿਸੀਲ ਫਤਹਿਗੰਜ, ਜ਼ਿਲ੍ਹਾ ਕੈਂਬਲਪੁਰ (ਲਹਿੰਦੇ ਪੰਜਾਬ) ਵਿਚ 15 ਫਰਵਰੀ ਨੂੰ ਹੋਇਆ ਮੇਰੀ ਮਾਂ ਦਾ ਨਾਂ ਮਾਇਆ ਵੰਤੀ ਸੀ ਤੇ ਪਿਤਾ ਸਨ ਗਿਆਨੀ ਪ੍ਰੇਮ ਸਿੰਘ ਗੌਹਰ, ਉੱਚ ਕੋਟੀ ਦੇ ਵਿਦਵਾਨ ਸਨ ਮੇਰੇ ਪਿਤਾ ਜੀ...।”
“ਜਨਮ ਦਾ ਸਾਲ ਕਿਹੜਾ ਸੀ।"
"ਮੈਨੂੰ ਕਸ਼ਮੀਰੀ ਪੰਡਤਾਂ ਨੇ ਆਣ ਕੇ ਦੱਸਿਆ ਸੀ... ਵੈਸੇ ਤਾਂ ਮੇਰੇ ਪਾਸਪੋਰਟ ਉੱਤੇ 1934 ਏ... ਪਰ ਉਹ ਪੰਡਤਾਂ ਦੇ ਹਿਸਾਬ ਨਾਲ 1928 'ਚ ਹੈਗਾ।”
"ਏਨਾ ਫਰਕ ਕਿਵੇਂ ।"
8 "ਮੈਨੂੰ ਕੀ ਪਤਾ ਏ ਫ਼ਰਕ ਦਾ ।"
"ਹੋਰ ਕੀਹਨੂੰ ਪਤੈ।"
"ਕੋਈ ਹੋਰ ਗੱਲ ਕਰੋ. ਕੰਮ ਦੀ ਗੱਲ... ਓ.ਕੇ. ਯੂ-ਅੰਡਰ ਸਟੈਂਡ ।" ਉਹ ਖਿਝ ਗਿਆ ਸੀ।"ਏਧਰ ਕਦੋਂ ਆਏ ਸੀ।"
"ਮੈਂ ਆਪਣੇ ਚਾਚੇ ਨਾਲ ਆ ਗਿਆ ਸੀ 1942-43 ਦੇ ਕਰੀਬ, ਮੈਂ ਫਗਵਾੜੇ ਪਹੁੰਚ ਗਿਆ ਸੀ ਆਜ਼ਾਦੀ ਤੋਂ ਚਾਰ ਵਰ੍ਹੇ ਪਹਿਲਾਂ... ਮੇਰੇ ਚਾਚਾ ਮਿਲਟਰੀ ਵਿਚ ਸੀ... ਮੈਂ ਆਪਣੀ ਮਾਂ ਕੋਲ ਤਾਂ ਰਿਹਾ ਈ ਨਹੀਂ... ਨਾਨੀ ਕੋਲ ਰਹਿੰਦਾ ਸੀ... ਉਥੋਂ ਚਾਚਾ ਲੈ ਆਇਆ... ਲਾਗੇ ਲਾਗੇ ਪਿੰਡ ਸਨ... ਮੈਂ ਪੜ੍ਹਿਆ ਨਹੀਂ, ਸਕੂਲ ਨਹੀਂ ਗਿਆ ਦੂਜੀ 'ਚੋਂ ਤਿੰਨ ਵਾਲ ਫੇਲ੍ਹ ਹੋ ਗਿਆ ਸਾਂ ।"
“ਜਦੋਂ ਸਕੂਲ ਹੀ ਨਹੀਂ ਗਿਆ, ਫੇਲ੍ਹ ਕਿਵੇਂ ਹੋ ਗਿਆ ਦੂਜੀ 'ਚੋਂ?"
"ਜਾਂਦਾ ਸਾਂ ਸਕੂਲ... ਮਤਲਬ ਪਾਸ ਨਹੀਂ ਹੋਇਆ... ਰਾਜੜ ਲਾਗੇ ਸਿਆਲ ਹਾਈ ਸਕੂਲ ਵਿਚ ਪੜ੍ਹਦਾ ਸਾਂ ਚਾਚੇ ਨੇ ਸ਼ਾਦੀ ਨਹੀਂ ਸੀ ਕਰਵਾਈ।”
“ਚਾਚੇ ਨਾਲ ਖੂਬ ਘੁੰਮੇ-ਫਿਰੇ, ਕਿਥੇ-ਕਿਥੇ ਗਏ।”
-ਹਾਂ, ਕਾਫ਼ੀ ਜਗ੍ਹਾ ਗਏ... ਸੰਨ 1948 ਦੇ ਕਰੀਬ ਮੈਂ ਮਹਾਤਮਾ ਗਾਂਧੀ. ਨੂੰ ਦੇਖਿਆ ਮਿਲਟਰੀ ਲੱਗੀ ਹੋਈ ਸੀ... ਜਿਹੜੇ ਪਾਕਿਸਤਾਨ 'ਚੋਂ ਬੰਦੇ ਆਏ ਸਨ, ਅਸੀਂ ਉਨ੍ਹਾਂ ਨੂੰ ਢੂੰਡਣ ਗਏ ਸਾਂ ।"
“ਚਾਚੇ ਨਾਲ ਕਿੰਨੇ ਸਾਲ ਰਹੇ।"
“ਕਈ ਸਾਲ ਰਿਹਾ...।”
“ਤੇ ਤੁਹਾਡੀ ਸ਼ਾਦੀ ਕਿਹੜੇ ਸਾਲ ਹੋਈ।"
“ਕੋਈ ਚੰਗੀ ਤਰ੍ਹਾਂ ਯਾਦ ਨਹੀਂ।"
“ਕਿੰਨੀ ਉਮਰ ਸੀ ਉਦੋਂ ਤੁਹਾਡੀ।"
“ਮੇਰੇ ਤੋਂ ਛੋਟੇ ਦੋ ਭਾਈਆਂ ਦੀ ਪਹਿਲੋਂ ਸ਼ਾਦੀ ਹੋ ਚੁੱਕੀ ਸੀ... ਅਸੀਂ ਦਸ ਭੈਣ ਭਰਾ ਸੀ... ਭਰਾ ਛੇ, ਭੈਣਾਂ ਚਾਰ, ਦੋ ਭਰਾ ਮਰ ਗਏ, ਬਾਕੀ ਹੈਗੇ ਨੇ... ਮੇਰੀ ਵੱਡੀ ਭੈਣ ਹੈਗੀ ਅਸੀਂ ਵਿੱਜ ਖਾਨਦਾਨ 'ਚੋਂ ਹਾਂ।"
"ਵਿਆਹ ਬਾਰੇ ਦੱਸੋ।”
"ਮੈਨੂੰ ਕੋਈ ਯਾਦ ਨਹੀਂ।”
"ਜਵਾਨੀ ਸੀ ਪੂਰੀ ਉਦੋਂ ।"
"ਹਾਂ, ਭਰ ਜੋਬਨ 'ਚ ਸਾਂ... ਉਦੋਂ ਕਾਫ਼ੀ ਮੁਸਲਮਾਨੀਆਂ, ਜਿਹੜੀਆਂ ਤਵਾਇਫ਼ਾਂ ਸਨ, ਮੇਰੀਆਂ ਦੋਸਤ ਸਨ ਸਰਵਰ ਗ਼ਜ਼ਲਾ, ਇਹ ਲਾਇਲਪੁਰ ਦੀ ਸੀ, ਏਹ ਮੈਨੂੰ ਅਮਰੀਕਾ 'ਚ ਸਾਨਫਰਾਂਸਿਸਕੋ ਮਿਲੀ ਸੀ ਏਹ...।”
"ਅਮਰੀਕਾ ਕਦੋਂ ਗਏ ਸੀ।"
"ਮੈਨੂੰ ਕੋਈ ਯਾਦ ਨਹੀਂ ਰਹਿੰਦਾ ਟੁੱਟਵਾਂ-ਟੁੱਟਵਾਂ ਯਾਦ ਏ... ਪਹਿਲਾਂ ਅਮਰੀਕਾ ਗਿਆ ਫੇਰ ਕੈਨੇਡਾ, ਇਸ ਤੋਂ ਪਹਿਲਾਂ ਮੈਂ ਹਜ਼ਾਰਾ ਸਿੰਘ ਰਮਤੇ ਨਾਲ ਸਾਊਥ ਅਫ਼ਰੀਕਾ, ਕੀਨੀਆ, ਯੋਗਾਂਡਾ ਆਦਿ ਦੇਸ਼ਾਂ 'ਚ ਗਿਆ ਸਾਂ।”
"ਉਥੇ ਕੀ ਕੀਤਾ।""ਉਦੋਂ ਮੈਂ ਨੱਚਦਾ ਹੁੰਦਾ ਸਾਂ. ਸਟੇਜ ਕੰਪੀਅਰਿੰਗ ਵੀ ਕਰਦਾ ਸਾਂ ।"
"ਬੱਚੇ ਕਿੰਨੇ ਹੋਏ।"
"ਬੱਚੇ ਤਿੰਨ ਨੇ... ਬੱਚਿਆਂ ਦੇ ਚੰਗੀ ਤਰ੍ਹਾਂ ਨਾਂ ਵੀ ਯਾਦ ਨਹੀਂ ਮੈਨੂੰ... ਜਿਹੜੇ ਨਾਂ ਮੈਂ ਪਾਏ, ਉਹ ਯਾਦ ਨੇ... ਬੇਬੀ ਰੁਪਿੰਦਰ ਕੌਰ, ਵੱਡਾ ਮੁੰਡਾ ਇੰਦਰਜੀਤ ਸਿੰਘ ਟਿੰਕੂ, ਛੋਟੇ ਦਾ ਨਾਂ ਯਾਦ ਨਹੀਂ ਏਂ।"
"ਬੱਚਿਆਂ ਨੂੰ ਵਿੱਛੜਿਆਂ ਨੂੰ ਕਿੰਨੇ ਸਾਲ ਹੋ ਗਏ।"
"ਕੋਈ ਦਸ ਬਾਰਾਂ ਸਾਲ ਹੋ ਗਏ।"
"ਫੇਰ ਨਾਂ ਕਿਉਂ ਯਾਦ ਨਹੀਂ।”
“ਉਨ੍ਹਾਂ ਦੇ ਸਰਟੀਫਿਕੇਟ ਤਾਂ ਮੇਰੇ ਕੋਲ ਪਏ ਨੇ ਨੂੰ ਛੋਟਾ ਸੋਨੂੰ, ਟਿੰਕੂ ਤੇ ਟੀਨਾ।”
“ਘਰ ਵਾਲੀ ਕਦੋਂ ਵਿਛੜੀ।"
“ਕਾਫ਼ੀ ਚਿਰ ਹੋ ਗਿਆ ਏ।"
"निष्ठुरी भै... विखे ने।"
“ਆਹੋ, ਇਥੇ ਈ ਤੁਰੀ ਫਿਰਦੀ ਏ ਧੱਕੇ ਖਾਂਦੀ ਮਾਂ ਦੀ ਯਾਵੀ..।”
"ਉਹ ਵਿੱਛੜੀ ਕਿਉਂ।”
"ਉਹ ਆਸ਼ਨਾ ਸੀ... ਗਰੀਬ ਘਰਾਣੇ ਨਾਲ ਸੰਬੰਧ ਰੱਖਦੀ ਸੀ... ਮੇਰੀਆਂ ਤਿੰਨ ਸਾਲੀਆਂ ਸੱਸ ਵਿਧਵਾ ਇਹ ਸਭ ਮੇਰੇ ਨਾਲ ਠੱਗੀ ਮਾਰ ਗਏ... ਮੇਰਾ ਤੀਹ ਲੱਖ ਰੁਪਿਆ ਲੈ ਗਏ... ਸਾਲੀਆਂ ਦੇ ਵਿਆਹ 'ਤੇ ਖਰਚ ਕਰ ਦਿੱਤੇ... ਖਾ ਲਏ ਪੈਸੇ ਮੈਂ.. ਆਈ ਐਮ ਸਟੂਪਿਡ।”
"ਇਹ ਤੀਹ ਲੱਖ ਕਿਥੋਂ ਆਇਆ ਸੀ।”
"ਮੈਂ ਬਾਹਰ ਘੁੰਮਦਾ ਰਿਹਾਂ ਵਾਂ, ਸਭ ਕੰਟਰੀਆਂ 'ਚ ਗਿਆ ਵਾਂ... ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਛੱਡਿਆ ਸਾਰੇ ਕੰਮ ਕੀਤੇ, ਨੱਚਣਾ ਗਾਉਣਾ, ਗੀਤ ਲਿਖਣਾ, ਸਟੇਜਾਂ 'ਤੇ ਬੋਲਣਾ, ਬੜੇ ਪੈਸੇ ਕਮਾਏ ਮੈਂ... ਦੂਸਰੀ ਮੇਰੀ ਫ੍ਰੈਂਡ ਸੀ ਮੁੰਨੀ ਬਾਈ ਲਾਹੌਰ ਵਾਲੀ... ਉਹ ਹੁਣ ਵੁਲਵਰਹੈਂਪਟਨ ਯੂ.ਕੇ. ਰਹਿੰਦੀ ਏ।"
“ਘਰ ਵਾਲੀ ਨੇ ਕੇਸ ਕੀਤਾ ਸੀ ਤੁਹਾਡੇ 'ਤੇ ਮੈਂ ਸੁਣਿਆ ਸੀ..." “ਹਾਂ ਜੀ, ਕਹਿੰਦੀ ਏਹ ਬਦਮਾਸ਼ ਏ... ਇਹਨੇ ਜਨਾਨੀਆਂ ਰੱਖੀਆਂ ਹੋਈਆਂ ਨੇ ਬਾਹਰ, ਡਾਂਸਰਾਂ ਨਾਲ ਜਾਂਦੈ ਸਾਨੂੰ ਮਾਰ-ਕੁਟ ਕੇ ਕੱਢ 'ਤਾ... ਮੇਰੇ ਇਸ ਕੇਸ ਨੂੰ ਸਰਦਾਰ ਬੇਅੰਤ ਸਿੰਘ ਨੇ ਸੰਭਾਲਿਆ, ਮੁੱਖ ਮੰਤਰੀ ਸਾਹਿਬ ਨੇ... ਤੀਸ ਹਜ਼ਾਰੀ ਕੋਰਟ ਵਿਚ ਕੇਸ ਚਲਦਾ ਰਿਹਾ ਸੀ ਮੇਰਾ।"
"ਬੇਅੰਤ ਸਿੰਘ ਨੂੰ ਕਿਵੇਂ ਮਿਲੇ ।"
-“ਜੱਸੋਵਾਲ ਦੇ ਘਰ ਸਾਹਮਣੇ ਪੌਲੀਟੈਕਨਿਕ ਕਾਲਜ ਦੇ ਪ੍ਰੋਗਰਾਮ ਉੱਤੇ ਮਿਲੇ... ਮੇਰੇ ਸਾਹਮਣੇ ਉਹ ਕਾਲਜ 'ਚ ਪੜ੍ਹਿਆ ਸੀ... ਤੇ ਕਾਲਜ 'ਚ ਮੈਂ ਅਨਾਊਂਸਰ ਸਾਂ... ਮੈਂ ਵਿਸ਼ਵ ਪੱਧਰ ਦਾ ਅਨਾਊਂਸਰ ਸਾਂ ਦਰਸ਼ਨ ਸਿੰਘਡੀ. ਪੀ. ਆਰ. ਓ. ਆਇਆ... ਉਸ ਨੇ ਸ. ਬੇਅੰਤ ਸਿੰਘ ਨੂੰ ਦੱਸਿਆ ਕਿ ਇਹ ਬੰਦਾ ਬੜੇ ਕੰਮ ਦਾ ਏ... ਮੈਂ ਸਾਰੇ ਮੁਲਕਾਂ ਦੀਆਂ ਜ਼ੁਬਾਨਾਂ ਬੋਲ ਲੈਂਨਾ... ਸਭ ਤੋਂ ਵਧੀਆ ਫਾਰਸੀ ਤੇ ਉਰਦੂ ਬੋਲਦਾਂ ਮੈਂ ਜਵਾਹਰ ਲਾਲ ਨਹਿਰੂ ਨੂੰ ਸੀਰੀਆ 'ਚ ਮਿਲਿਆ... ਉਥੇ ਮੈਂ ਭੰਗੜਾ ਪਾਉਣ ਗਿਆ ਸਾਂ... ਜਦੋਂ ਮੈਂ ਬੇਅੰਤ ਸਿੰਘ ਨੂੰ ਮਿਲਿਆ ਤਾਂ ਉਹ ਕਹਿਣ ਲੱਗੇ, ਕੋਈ ਤਕਲੀਫ਼ ? ਮੈਂ ਸਾਰੀ ਗੱਲ ਦੱਸ ਦਿੱਤੀ... ਬੇਅੰਤ ਸਿੰਘ ਨੇ ਮੈਨੂੰ ਆਪਣੇ ਰਿਸ਼ਤੇਦਾਰਾਂ ਕੋਲ ਦਿੱਲੀ ਭੇਜ ਦਿੱਤਾ... ਮੈਂ ਸੁਦੇਸ਼ ਕਪੂਰ ਨੂੰ ਸੰਗੀਤ ਵਿਚ ਪਾਇਆ... ਏਸ ਵੇਲੇ ਉਹ ਕਰੋੜਪਤੀ ਏ... ਉਸਦਾ ਪਤੀ ਮਰ ਗਿਆ, ਮੈਂ ਉਸਨੂੰ ਗਾਣੇ ਵਿਚ ਪਾ ਦਿੱਤਾ... ਦੂਜੀ ਪੇਸ਼ੀ ਉੱਤੇ ਮੈਂ ਬਰੀ ਹੋ ਗਿਆ. ਉਹ ਆਏ ਹੀ ਨਹੀਂ।"
“ਜਿਹੜੀ ਗੱਲ ਪੁੱਛਦਾ ਹਾਂ, ਉਸਦਾ ਜਵਾਬ ਦਿਓ ਵਿਚ ਸੁਦੇਸ਼ ਕਪੂਰ ਕਿਥੋਂ ਆ ਗਈ ਵਿਚ...?’
“ਪੁੱਛੋ ਪੁੱਛੋ ਕੀ ਪੁੱਛਣਾਂ ਮੈਂ ਦੱਸ ਤੇ ਰਿਹਾ ਵਾਂ ਹੋਰ ਕੀ ਦੱਸਾਂ?”
“ਟੱਬਰ ਨੂੰ ਮਿਲਿਆ ਕਿੰਨੇ ਸਾਲ ਹੋ ਗਏ।”
“ਕਾਫੀ ਚਿਰ ਹੋ ਗਿਐ... ਇਥੇ ਤੁਰੀ ਫਿਰਦੀ ਹੁੰਦੀ ਏ ਮਾਂ ਦੀ... ਦਿੱਲੀ ਰਹਿੰਦੀ ਏ... ਉਹਦੇ ਕੋਲ ਮੋਤੀ ਬਾਗ ਦੋ ਫਲੈਟ ਨੇ ਮੈਂ ਇਥੇ ਲੁਧਿਆਣੇ ਪਹਿਲੋਂ ਖੁੱਡ ਮੁਹੱਲੇ ਰਿਹਾ ਵਾਂ, ਹੁਣ ਰਿਸ਼ੀ ਨਗਰ ਇਕ ਖੁੱਡ 'ਚ ਰਹਿ ਰਿਹਾਂ, ਸਤਾਰਾਂ ਸਾਲ ਹੋਗੇ ਨੇ।"
“ਪੜ੍ਹੇ ਤੁਸੀਂ ਹੈ ਨਹੀਂ, ਇੰਨੀਆਂ ਜ਼ੁਬਾਨਾਂ ਕਿਵੇਂ ਸਿੱਖ ਲਈਆਂ ।"
“ਘੁੰਮ ਘੁੰਮ ਕੇ ਸਿੱਖੀਆਂ ਸਾਡਾ ਗਰੁੱਪ ਰਜਿਸਟਰਡ ਸੀ ਆਜ਼ਾਦ ਕਲਾ ਮੰਦਰ... ਮੈਂ ਜ਼ਿਆਦਾ ਪ੍ਰੋਗਰਾਮ ਮਿਲਟਰੀ ਦੇ ਕੀਤੇ ਨੇ ਮੈਂ ਸਾਰਿਆਂ ਨੂੰ ਮਿਲਿਆ... ਜਨਰਲ ਕਾਲਕਟ, ਜਨਰਲ ਚੌਧਰੀ, ਚੀਫ਼ ਮਾਰਸ਼ਲ ਅਰਜਨ ਸਿੰਘ, ਜਨਰਲ ਬਖ਼ਸ਼ੀ, ਜਨਰਲ ਰਜਿੰਦਰ ਸਿੰਘ ਸਪੈਰੋ, ਜਨਰਲ ਦਲਬੀਰ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਕੌਸ਼ਿਕ ਬੜੇ ਬੜੇ ਜਿਥੇ-ਜਿਥੇ ਫੌਜਾਂ ਸਨ।"
"ਜਨਰਲਾਂ ਦੇ ਨਾਂ ਯਾਦ ਹਨ, ਬੱਚਿਆਂ ਨਾਂ ਦੇ ਕਿਉਂ ਨਹੀਂ ਯਾਦ।”
"ਫਾਲਤੂ ਗੱਲ ਨਾ ਕਰੋ... ਅੱਗੇ ਗੱਲ ਕਰੋ ਯੂ... ਅੰਡਰ-ਸਟੈਂਡ ।” ਉਹ ਮੇਰੇ 'ਤੇ ਖਿਝਿਆ।
"ਪਹਿਲਾ ਗੀਤ ਕਦੋਂ ਲਿਖਿਆ।"
“ਮੇਰੀ ਉਮਰ ਸੋਲਾਂ ਸਾਲ ਦੀ ਸੀ... ਨੂਰ ਜਹਾਂ ਨੇ ਗਾਇਆ 'ਟਾਹਲੀਆਂ ਦੇ ਟਾਹਣ ਚੀਕਦੇ, ਪੀਂਘ ਟੁੱਟ ਗਈ ਹੁਲਾਰਾ ਖਾ ਕੇ...।"
"ਨੂਰ ਜਹਾਂ ਨਾਲ ਮੇਲ ਕਿਵੇਂ ਹੋਇਆ।"
“ਮੇਰੇ ਚਾਚਾ ਜੀ ਨੇ ਕਰਵਾਇਆ ਲਾਹੌਰ ਸਾਂ. ਮਹਿਬੂਬ ਖਾਂ ਨੇ ਫ਼ਿਲਮ ਬਣਾਈ 'ਧੀ ਰਾਣੀ' ਉਹਦੇ ਵਿਚ ਗਾਇਆ ਇਹਨੇ ਤੇ ਦੂਸਰਾ ਗੀਤ ਸੀ ਇਸੇ ਫ਼ਿਲਮ ਵਿਚ 'ਧੀਆਂ ਤੇ ਧੰਨ ਪਰਾਇਆ ਵੇ ਬਾਬਲਾ, ਤੂੰ ਪਿਆਰਕਿਉਂ ਏਨਾ ਪਾਇਆ ਵੇ ਬਾਬਲਾ ਉਸ ਵੇਲੇ ਮੈਨੂੰ ਪੰਜ ਸੌ ਰੁਪਏ ਮਿਲੇ... ਰੇਸ਼ਮਾ ਦੇ ਗਏ ਗੀਤ 'ਹਾਏ ਓ ਰੱਬਾ ਨਹੀਓਂ ਲੱਗਦਾ ਦਿਲ ਮੇਰਾ' ਗੀਤ ਲਈ ਮੈਨੂੰ ਪੰਜ ਹਜ਼ਾਰ ਰੁਪਏ ਮਿਲੇ.. 'ਅਣਖ ਜੱਟਾਂ ਦੀ' ਫ਼ਿਲਮ ਵਿਚ 'ਨੀ ਤੂੰ ਯਾਰ ਦੀ ਬੁੱਕਲ ਵਿਚ ਸੌਂ ਗਈ... ਨੀ ਸੌਂ ਗਏ ਤੇਰੇ ਭਾਗ ਸੱਸੀਏ', ਫ਼ਿਲਮ 'ਗੱਭਰੂ ਪੰਜਾਬ ਦਾ' ਵਿਚ ਸਰਬਜੀਤ ਦਾ ਗਾਇਆ ਗੀਤ ਜੋ ਰਮਾ ਵਿਜ 'ਤੇ ਫ਼ਿਲਮਾਇਆ ਗਿਆ, ‘ਲੋਕੀਂ ਮੈਨੂੰ ਕਹਿੰਦੇ ਨੇ ਲੜਾਕੀ, ਲੜਾਕੀ ਮੇਰੀ ਅੱਖ ਸੱਜਣਾ', 'ਯੇ ਚਿੰਗਾਰੀ ਆਂਖੋ ਕੀ' ਹੋਰ ਵੀ ਕਈ ਫ਼ਿਲਮਾਂ ਨੇ ਜੋ ਮੈਨੂੰ ਯਾਦ ਨਹੀਂ... ਅਫਸ਼ਾਂ ਨੇ ਗਾਇਆ 'ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ' ਤਾਂ ਪਾਕਿਸਤਾਨ ਵਿਚ ਤਹਿਲਕਾ ਮੱਚ ਗਿਆ ਫਿਰ ਇਹੋ ਜਗਮੋਹਣ ਕੌਰ ਨੇ ਗਾਇਆ... ਪਹਿਲਾਂ ਜਗਮੋਹਣ ਕੌਰ ਨੇ ਗਾਇਆ ਮੇਰਾ ਗੀਤ 'ਹਾਏ ਨੀ ਤੂੰਬਾ ਵੱਜਦਾ ਨਾ ਬਿਨ ਤਾਰ ਕੁੜੇ', ਇਹ ਗੀਤ ਮੇਰੀ ਨਾਨੀ ਗਾਇਆ ਕਰਦੀ ਸੀ... ਉਹ ਚਰਖਾ ਕੱਤਦੀ ਗਾਉਂਦੀ ਹੁੰਦੀ ਸੀ... ਮੈਂ ਕਾਫੀ ਛੋਟਾ ਹੁੰਦਾ ਸਾਂ... ਉਹਦੇ ਗੀਤ ਸੁਣਦਾ ਸਾਂ... ਮੇਰੇ ਹਾਲੇ ਵੀ ਯਾਦ ਨੇ ਉਹ ਗੀਤ ਉਥੋਂ ਹੀ ਲਿਖਣ ਦੀ ਚੇਟਕ ਲੱਗੀ... ਉਹ ਗਾਉਂਦੀ ਸੀ... ਮੈਂ ਗਾ ਕੇ ਸੁਣਾਵਾਂ..?
ਉਹ ਗਾਉਣ ਲੱਗ ਪਿਆ ਤੇ ਜੱਸੋਵਾਲ ਨੇ ਅਖ਼ਬਾਰ ਪੜ੍ਹਨੀ ਬੰਦ ਕਰ
हिँडी।
ਚਾਨਣੀਆਂ ਰਾਤਾਂ ਵੇ,
ਨਿੰਮੀ-ਨਿੰਮੀ ਤਾਰਿਆਂ ਦੀ ਲੋਅ, ਬੜਾ ਉਨੀਂਦਰਾ ਵੇ, ਮੇਰੀ ਹਿੱਕੜੀ 'ਤੇ ਸਿਰ ਰੱਖ ਸੌਂ
..ਇਥੋਂ ਈ... ਗੀਤ ਮੈਂ ਲੈ ਕੇ ਅੱਗੇ ਉਜਾਗਰ ਕਰ ਦਿੱਤੇ ਮੇਰੀ ਮਾਂ ਵੀ ਗਾਉਂਦੀ ਸੀ... ਉਹ ਇਹ ਗੀਤ ਗਾਉਂਦੀ ਹੁੰਦੀ ਸੀ-
ਵੇ ਮੈਂ ਕਾਲੇ ਬਾਗਾਂ ਦੀ ਮੋਰਨੀ, ਅੰਬੀਆਂ ਥੱਲੇ ਫਿਰਦੀ ਵੇ, ਤੂੰ ਕਿਉਂ ਨਹੀਂ ਆਉਂਦਾ, ਤੈਨੂੰ ਸਹੁੰ ਮੇਰੇ ਸਿਰ ਦੀ ਵੇ...
- ਆਪਣੀ ਮਾਂ ਤੇ ਨਾਨੀ ਦੇ ਗਾਏ ਗੀਤਾਂ ਨੂੰ ਗੁਣਗੁਣਾਉਂਦਿਆਂ ਮੁੱਖੇ ਸ਼ਾਹ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪਏ ਸਨ। ਉਹ ਬਹੁਤ ਕਾਹਲੀ ਨਾਲ ਬੋਲਦਾ ਸੀ। ਮੇਰਾ ਧਿਆਨ ਆਪਣੇ ਰਿਕਾਰਡਰ ਵੱਲ ਵੀ ਸੀ ਕਿ ਕਿਧਰੇ ਚਲਦਾ-ਚਲਦਾ ਰੁੱਕ ਈ ਨਾ ਜਾਏ ਜਾਂ ਟੇਪ ਹੀ ਨਾ ਮੁੱਕ ਜਾਏ।............
ਬਾਕੀ ਹਿੱਸਾ ਕੱਲ ਨੂੰ
(I just saw this post on facebook and have thus copied for readers. I don't know if it is published elsewhere. If it is a copy write issue please let me know we will delete it here)
Share this article :

No comments:

Post a Comment

 

Punjab Monitor