Home » » ਹੱਦ ਹੋ ਗਈ। ਸਰਕਾਰੀ ਟਾਊਟ ਅੱਜ ਵੀ ਬਲੂ ਸਟਾਰ ਨੂੰ ਜਾਇਜ ਠਹਿਰਾਅ ਰਹੇ ਨੇ।

ਹੱਦ ਹੋ ਗਈ। ਸਰਕਾਰੀ ਟਾਊਟ ਅੱਜ ਵੀ ਬਲੂ ਸਟਾਰ ਨੂੰ ਜਾਇਜ ਠਹਿਰਾਅ ਰਹੇ ਨੇ।

 ਹੱਦ ਹੋ ਗਈ ਸਰਕਾਰੀ ਟਾਊਟ ਅੱਜ ਵੀ ਬਲੂ ਸਟਾਰ ਨੂੰ ਜਾਇਜ ਠਹਿਰਾਅ ਰਹੇ ਨੇ

EVEN TODAY INDIAN TOUTS TRY TO JUSTIFY OPERATION BLUE STAR 

ਦਰਬਾਰ ਸਾਹਿਬ ਤੇ ਹਮਲੇ ਦੀ ਸਾਜਿਸ਼ 1984 ਤੋਂ ਕਈ ਸਾਲ ਪਹਿਲਾਂ ਹੀ ਰਚੀ ਗਈ ਸੀ। 1982 ਵਿਚ ਦਰਬਾਰ ਸਾਹਿਬ ਕੰਪਲੈਕਸ ਦਾ ਮਾਡਲ ਬਣਾ ਕੇ ਫੌਜ ਨੇ ਰੀਹਰਸਲ ਕੀਤੀ। ਪੜੋ ਇੰਦਰਾ ਕਿਓ ਸਿੱਖਾਂ ਦੇ ਖਿਲਾਫ ਸੀ? ਸਰਕਾਰੀ ਅਜੈਂਸੀਆਂ ਨੇ ਆਪ ਹੀ ਹਥਿਆਰ ਪਹੁੰਚਾਏ। ਸਰਕਾਰ ਸਾਰੇ ਅਕਾਲੀ ਲੀਡਰਾਂ ਨੂੰ ਮਿਲੀਟੈਂਟ ਮੰਨਦੀ ਸੀ।
----------------

ਤਰਲੋਚਨ ਸਿੰਘ (ਸਾਬਕਾ ਪੀ ਗਿਆਨੀ ਜੈਲ ਸਿੰਘ) ਵਰਗੇ ਭਾਰਤੀ ਟਾਊਟ ਅੱਜ ਤਰਾਂ ਤਰਾਂ ਦੀਆਂ ਕਹਾਣੀਆਂ ਦਸ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਓਪ੍ਰੇਸ਼ਨ ਬਲੂ ਸਟਾਰ ਲਈ ਸੰਤ ਭਿੰਡਰਾਂਵਾਲੇ ਅਤੇ ਅਕਾਲੀ ਲੀਡਰ ਹੀ ਜਿੰਮੇਵਾਰ ਹਨ ਅਤੇ ਇੰਦਰਾ ਗਾਂਧੀ ਨੇ ਸ਼ੁਰੂ ਕਦੀ ਵੀ ਨਹੀ ਸੀ ਚਾਹਿਆ ਕਿ ਹਰਮੰਦਰ ਸਾਹਿਬ ਤੇ ਹਮਲਾ ਹੋਵੇ ਅਤੇ ਅਗਲੀ ਗਲ ਇੰਦਰਾ ਗਾਂਧੀ ਢੱਠੇ ਹੋਏ ਅਕਾਲ ਤਖਤ ਨੂੰ ਵੇਖ ਕੇ ਦੁਖੀ ਹੋਈ ਸੀ

ਸਭ ਤੋਂ ਪਹਿਲਾਂ ਤਾਂ ਦਾਸ 1982 ਦੀਆਂ ਏਸ਼ੀਅਨ ਗੇਮਜ਼ ਵਲ ਆਉਦਾ ਹੈ ਜਦੋਂ ਦਿੱਲੀ ਵਿਚ ਹਰ ਸਿੱਖ ਨੂੰ ਬੇਇਜਤ ਕੀਤਾ ਗਿਆ ਸੀ ਓਦੋ ਵੱਡੇ ਵੱਡੇ ਫੌਜੀ ਅਫਸਰਾਂ ਇਥੋਂ ਤਕ ਕਿ ਸਾਬਕਾ ਜਰਨੈਲਾਂ ਨੂੰ ਵੀ ਪੱਗ ਲਾਉਣ ਲਈ ਕਿਹਾ ਗਿਆ ਸੀ ਜੇ ਖੇਡਾਂ ਦੇਖਣੀਆਂ ਨੇ ਤਾਂਉਪਰੰਤ ਪੰਜਾਬ ਦੇ ਅਖਬਾਰਾਂ ਰਸਾਲਿਆਂ ਵਿਚ ਇਕ ਫੋਟੋ ਬਹੁਤ ਪ੍ਰਚਲਤ ਹੋਈ ਸੀ ਜਦੋਂ ਇਕ ਸਿੱਖ ਦੀ ਪੱਗ ਲਾਹੀ ਜਾ ਰਹੀ ਸੀ ਓਦੋਂ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਬਹੁਤ ਭੂਤਰਿਆ ਫਿਰ ਰਿਹਾ ਸੀ ਤੇ ਇੰਦਰਾ ਉਹਨੂੰ ਸਿਰ ਤੇ ਬੈਠਾਈ ਹੋਈ ਸੀ ਹਰਿਆਣੇ ਥਾਂਣੀ ਲੰਘਦੇ ਹਰ ਸਿੱਖ ਦੀ ਬੇਇਜਤੀ ਕੀਤੀ ਗਈ ਸੀ ਓਦੋਂ ਭਾਰਤ ਦੇ ਵਫਾਦਾਰ ਸਿੱਖ ਅਫਸਰ ਇਸ ਬੇਇਜਤੀ ਲਈ ਬਹੁਤ ਔਖੇ ਹੋਏ ਸਨ ਮੈਨੂੰ ਯਾਦ ਹੈ ਓਹਨੀ ਦਿਨੀ ਮੇਰੀ ਨੌਕਰੀ ਗਵਾਲੀਅਰ ਸੀ ਡਾਕਟਰੀ ਵਰਤੀ ਜਾਣ ਵਾਲੀ ਰੂੰ (Clinical Cotton) ਦੀ ਇਕ ਫੈਕਟਰੀ ਦਾ ਮਾਲਕ ਸਾਬਕਾ ਜਰਨੈਲ ਸਿੱਖ ਸੀ ਜਦੋਂ ਅਸੀ ਕਾਰਖਾਨੇ ਦੀ ਇੰਸਪੈਕਸ਼ਨ ਲਈ ਗਏ ਤਾਂ ਉਸ ਨੇ ਮੈਨੂੰ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਨੌਕਰੀਆਂ ਤਿਆਗ ਆਪਾਂ ਸਭ ਬਗਾਵਤ ਕਰੀਏ ਉਹਨੇ ਲਫਜ਼ Insurgency ਵਰਤਿਆ ਸੀ ਏਨਾ ਗੁੱਸੇ ਵਿਚ ਸੀ

ਸਾਨੂੰ ਇਹ ਵੀ ਨਹੀ ਭੁੱਲਣਾ ਚਾਹੀਦਾ ਕਿ ਬਲੂ ਸਟਾਰ ਪਹਿਲੀ ਜੂਨ 1984 ਨੂੰ ਸ਼ੁਰੂ ਹੁੰਦਾ ਹੈ ਜਦੋਂ ਕਿ ਦੋ ਸਾਲ ਪਹਿਲਾਂ ਭਾਰਤੀ ਫੌਜ ਨੇ ਡੇਹਰਾਦੂਨ ਲਾਗੇ ਆਪਣੀ ਚਕਰਾਤਾ ਛਾਉਣੀ ਵਿਚ ਹਰਮੰਦਰ ਸਾਹਿਬ ਕੰਪਲੈਕਸ ਦਾ ਸਾਰਾ ਨਮੂਨਾ ਜਮੀਨ ਤੇ ਤਿਆਰ ਕਰਕੇ ਫੌਜੀ ਰੀਹਰਸਲ ਕੀਤੀ ਸੀ ਕਹਿਣ ਤੋਂ ਮਤਲਬ ਸਰਕਾਰ ਨੇ ਦਰਬਾਰ ਸਾਹਿਬ ਅੰਦਰ ਕਤਲਾਮ ਕਰਨਾ ਹੀ ਕਰਨਾ ਸੀ ਚਾਹੇ ਉਹ ਸੰਤ ਭਿੰਡਰਾਂਵਾਲੇ ਹੋਣ ਜਾਂ ਕੋਈ ਹੋਰ ਹੁੰਦਾ ਸਾਨੂੰ ਭੁਲਣਾ ਨਹੀ ਚਾਹੀਦਾ ਕਿ ਓਦੋਂ ਸਰਕਾਰ ਸਾਰੇ ਅਕਾਲੀਆਂ ਨੂੰ ਮਿਲੀਟੈਂਟ ਮੰਨਦੀ ਸੀ ਜੇ ਨਹੀ ਯਕੀਨ ਤਾਂ ਉਸ ਵੇਲੇ ਦਾ ਨਿਊ ਯਾਰਕ ਟਾਈਮ ਵੇਖ ਲਓ ਸੰਤ ਲੋਗੋਂਵਾਲ ਨੂੰ ਵੀ ਮਿਲੀਟੈਂਟ ਹੀ ਲਿਖਿਆ ਮਿਲੇਗਾ

ਸੰਤ ਭਿੰਡਰਾਂਵਾਲੇ ਤਕਰੀਬਨ ਦੋ ਸਾਲ ਕੰਪਲੈਕਸ ਵਿਚ ਰਹੇ ਕੀ ਸਰਕਾਰ ਨੇ ਇਕ ਵੇਰ ਵੀ ਸੰਤਾਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀ ਜੇਠਮਲਾਨੀ, ਜੈਨ ਸਾਧੂ ਅਤੇ  ਸੁਬਰਾਮਨੀਅਮ ਸਵਾਮੀ ਵਰਗੇ ਸਰਕਾਰੀ ਟਾਊਟ ਹੀ ਭੇਜੇ ਜਾਂਦੇ ਸਨ ਜੋ ਸੰਤਾਂ ਦੀ ਦਲੀਲ ਨੂੰ ਦ੍ਰਿੜ ਕਰਾਉਦੇ ਸਨ  ਸੰਤਾਂ ਦੁਆਲੇ ਲਗਾਤਾਰ ਭਾਰਤੀ ਟਾਊਟਾਂ ਦਾ ਘੇਰਾ ਹੁੰਦਾ ਸੀ ਜੋ ਆਪਣੀ ਭਰੋਸੇਯੋਗਤਾ ਦਰਸਾਉਣ ਲਈ ਅਕਸਰ ਸਰਕਾਰੀ ਭੇਦ ਸੰਤਾਂ ਤਕ ਪਹੁੰਚਾਉਦੇ ਸਨ ਇਥੋਂ ਤਕ ਕਿ ਇਕ ਤਾਂ ਪਾਕਿਸਤਾਨੀ ਜਸੂਸ ਬਣਕੇ ਵੀ ਸੰਤਾਂ ਨੂੰ ਮਿਲਦਾ ਰਿਹਾ ਅਤੇ ਸੰਤਾਂ ਨੂੰ ਇਹ ਭਰੋਸਾ ਦੁਆਇਆ ਕਿ ਜੇ ਭਾਰਤੀ ਫੌਜ ਦਰਬਾਰ ਸਾਹਿਬ ਤੇ ਚੜ੍ਹ ਕੇ ਆਏਗੀ ਤਾਂ ਪਾਕਿਸਤਾਨੀ ਫੌਜ ਬਾਰਡਰ ਖੋਲ ਦੇਵੇਗੀ ਭਾਵ ਹਰ ਤਰਾਂ ਨਾਲ ਸੰਤਾਂ ਨੂੰ ਲੜਾਈ ਲਈ ਤਿਆਰ ਕੀਤਾ ਜਾ ਰਿਹਾ ਸੀ ਇਸ ਸਬੰਧ ਵਿਚ ਖੁਫੀਆ ਅਜੈਂਸੀਆਂ ਦੇ ਡਾ. ਭਗਵਾਨ ਸਿੰਘ ਬਹੁਤ ਕੁਝ ਦਸ ਸਕਦੇ ਹਨ

ਹਾਂ ਸਰਕਾਰ ਕੁਝ ਇਕ ਅਕਾਲੀ ਲੀਡਰਾਂ ਨਾਲ ਜਰੂਰ ਗਲ ਬਾਤ ਕਰ ਰਹੀ ਸੀ ਉਹ ਵੀ ਸੰਤਾਂ ਨੂੰ ਚਿੜਾਉਣ ਖਾਤਰ

ਯਾਦ ਰਹੇ ਅਕਾਲ ਤਖਤ ਵਿਚ ਦਾਖਲ ਹੋਣ ਤੋਂ ਪਹਿਲਾਂ ਸੰਤਾਂ ਦਾ ਕੈਂਪ ਗੁਰੂ ਨਾਨਕ ਨਿਵਾਸ ਹੁੰਦਾ ਸੀ ਇਹ ਵੀ ਅਜੈਂਸੀਆਂ ਦਾ ਹੀ ਕਾਰਾ ਸੀ ਕਿ ਸੰਤ ਅਕਾਲ ਤਖਤ ਚਲੇ ਜਾਣ ਅਕਾਲ ਤਖਤ ਨੂੰ ਢਾਹੁੰਣਾ ਸਰਕਾਰ ਦਾ ਪੁਰਾਣਾ ਅਜੈਂਡਾ ਸੀ ਕਿਉਕਿ ਅਕਾਲੀ ਬਾਰ ਬਾਰ ਇਹੋ ਬਿਆਨ ਦਿਆ ਕਰਦੇ ਸਨ ਕਿ ਸਿੱਖੀ ਵਿਚ ਮੀਰੀ ਪੀਰੀ ਦਾ ਸਿਧਾਂਤ ਹੈ ਤੇ ਅਸੀ ਧਾਰਮਿਕ ਲੋਕ ਰਾਜਨੀਤੀ ਕਰ ਸਕਦੇ ਹਾਂਅਕਾਲ ਤਖਤ ਮੀਰੀ ਦਾ ਪ੍ਰਤੀਕ ਹੈ ਇਹੋ ਕਾਰਨ ਹੈ ਕਿ ਬਾਦ ਵਿਚ ਸਰਕਾਰ ਨੇ ਲੋਹਗੜ੍ਹ ਕਿਲ੍ਹਾ ਕਾਰ ਸੇਵਾ ਵਾਲਿਆਂ ਰਾਂਹੀ ਢੁਹਾਇਆ ਸੀ ਉਹ ਕਿਲਾ ਜਿਹੜਾਂ ਖੁਦ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੀ ਬਣਿਆ ਸੀ

ਯਾਦ ਰਹੇ ਇੰਦਰਾ ਗਾਂਧੀ ਜਵਾਹਰ ਲਾਲ ਨਹਿਰੂ ਦੀ ਧੀ ਸੀ ਅਤੇ ਭਾਰਤੀ ਅਜਾਦੀ ਪਿੱਛੋ ਨਹਿਰੂ ਸਿੱਖਾਂ ਤੇ ਹਮੇਸ਼ਾ ਔਖਾ ਹੀ ਰਿਹਾ ਸੀ ਕਿਉਕਿ ਉਹਦੇ ਰਾਜ ਕਾਲ ਦੌਰਾਨ ਲਗਾਤਾਰ ਪੰਜਾਬੀ ਸੂਬਾ ਮੋਰਚਾ ਚਲਿਆ ਸੀ ਜਿਸ ਨੇ ਜੇਲਾਂ ਭਰਨ ਦਾ ਰਿਕਾਰਡ ਤੋੜ ਦਿੱਤਾ ਸੀ ਸਿੱਖਾਂ ਪ੍ਰਤੀ ਨਹਿਰੂ ਦੀ ਨਫਰਤ ਤਾਂ ਕਈ ਵੇਰ ਉਜਾਗਰ ਵੀ ਹੋ ਗਈ ਸੀ ਮਿਸਾਲ ਦੇ ਤੌਰ ਤੇ ਪਿਲਾਨੀ (ਯੂ ਪੀ) ਵਿਖੇ  ਨਹਿਰੂ ਸਿੱਖਾਂ ਨੂੰ ਵੱਡੀ ਸਿਰ ਦਰਦ ਗਿਣਦਾ ਸੀ ਇੰਦਰਾ ਜਦੋਂ ਨਵੀ ਨਵੀ ਪ੍ਰਧਾਨ ਮੰਤਰੀ ਬਣੀ ਤਾਂ ਆਪਣੀ ਸਥਿਰਤਾ ਲਈ ਉਸ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪੰਜਾਬੀ ਸੂਬਾ ਪ੍ਰਵਾਨ ਕੀਤਾ ਸੀ ਸੋ ਇੰਦਰਾ ਦੇ ਮੰਨ ਵਿਚ ਸਿੱਖਾਂ ਲਈ ਰੰਜਿਸ਼ ਤਾਂ ਸੀ ਹੀ ਸਿੱਖਾਂ ਨੂੰ ਸਬਕ ਸਿਖਾਉਣਾ ਸਰਕਾਰ ਦਾ ਸਾਲਾਂ ਪੁਰਾਣਾ ਅਜੈਂਡਾ ਸੀ

ਫਿਰ ਐਮਰਜੈਂਸੀ ਦੌਰਾਨ ਅਕਾਲੀਆਂ ਨੇ ਜੋ ਰੋਲ ਨਿਭਾਇਆ ਉਸ ਤੋਂ ਇੰਦਰਾ ਡਾਹਢੀ ਦੁਖੀ ਹੋ ਗਈ ।

ਸਾਡਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਆਪ ਹੀ ਚਾਹੁੰਦੀ ਸੀ ਕਿ ਸਿੱਖ ਫੌਜ ਦਾ ਮੁਕਾਬਲਾ ਕਰਨ ਤਾਂ ਕਿ ਦੁਨੀਆ ਭਰ ਵਿਚ ਸਿੱਖਾਂ ਨੂੰ ਬਦਨਾਮ ਕੀਤਾ ਜਾਏ ਯਾਦ ਰਹੇ ਜਦੋਂ ਵੀ ਨਹਿਰੂ ਬਾਹਰਲੇ ਮੁਲਕਾਂ ਵਿਚ ਜਾਂਦਾ ਸੀ ਤਾਂ ਅਖਬਾਰ ਨਵੀਸ ਉਹਨੂੰ ਸਿੱਖ ਮਸਲੇ ਬਾਰੇ ਸਵਾਲ ਕਰਿਆ ਕਰਦੇ ਸਨ

ਹੋਰ ਦੇਖੋ; ਉਹਨੀ ਦਿਨੀ ਦਿੱਲੀ ਦੇ ਹਰਕਿਸ਼ਨ ਲਾਲ ਭਗਤ ਨੂੰ ਇੰਦਰਾ ਨੇ ਆਪਣਾ ਪਬਲੀਸਿਟੀ ਵਜੀਰ (Information and Broadcasting Minister) ਬਣਾਇਆ ਹੋਇਆ ਸੀ ਭਗਤ ਨੇ ਆਪਣੇ ਜਾਇੰਟ ਸਕੱਤਰ ਮਨੀ ਸ਼ੰਕਰ ਆਈਅਰ ਨੂੰ ਇਹ ਹਦਾਇਤ ਦੇ ਰੱਖੀ ਸੀ ਕਿ ਜਿਆਦਾ ਤੋਂ ਜਿਆਦਾ ਸਿੱਖਾਂ ਖਿਲਾਫ ਜਾਂਦੇ ਵੀਡੀਓ ਦੂਰ ਦਰਸ਼ਨ ਰਾਂਹੀ ਦੁਨੀਆ ਭਰ ਵਿਚ ਦਿਖਾਏ ਜਾਣ ਵਕਤ ਆਉਣ ਤੇ ਅਈਅਰ ਨੇ ਇਹ ਖੁਲਾਸਾ ਆਪ ਹੀ ਕਰ ਦਿਤਾ ਸੀ ਕਿ ਸਰਕਾਰ ਨੇ ਉਹਦੇ ਕੋਲੋਂ ਬਹੁਤ ਭੈੜਾ ਕੰਮ ਲਿਆ ਨਵੰਬਰ 1984 ਦੇ ਕਤਲੇਆਮ ਵਿਚ ਵੀ ਭਗਤ ਨੇ ਬਹੁਤ ਕਤਲ ਕਰਵਾਏ ਇਹ ਵੀ ਸਾਬਤ ਹੋ ਚੁੱਕਾ ਹੈ

ਏਸੇ ਨੀਤੀ ਤਹਿਤ ਫਿਰ ਅਗਲੇ ਵਰੇ ਜੂਨ 1985 ‘ ਕਨਿਸ਼ਕ ਨਾਂ ਦੇ ਯਾਤਰੀ ਜਹਾਜ ਵਿਚ ਬੰਬ ਰਖਵਾਇਆ ਸੀ ਜਿਸ ਕਰਕੇ 329 ਜੀਆਂ ਦੀ ਜਾਨ ਗਈ ਸੀ ਜਿਸ ਵਿਚ ਬਹੁਤੇ ਗੋਰੇ ਸਨ ਅਮਰੀਕਾ ਸਰਕਾਰ ਨੇ ਅੱਜ ਇੰਕਸ਼ਾਫ ਕੀਤਾ ਹੈ ਕਿ ਉਹ ਭਾਰਤੀ ਦੂਤਾਵਾਸ ਕਨੇਡਾ ਦਾ ਹੀ ਕਾਰਾ ਸੀ

ਦਲ ਖਾਲਸਾ ਵਾਲੇ ਸਰਕਾਰੀ ਟਾਊਟ ਕੰਵਰਪਾਲ ਨੇ ਇਕ ਹੋਰ ਮਨ ਘੜਤ ਬੇਥਵੀ ਕੱਢ ਮਾਰੀ ਹੈ ਕਿ ਸੰਤਾਂ ਨੂੰ ਹਥਿਆਰ ਡਾ. ਜਗਜੀਤ ਸਿੰਘ ਚੌਹਾਨ ਨੇ ਬਰਾਸਤਾ ਪਾਕਿਸਤਾਨ ਪਹੁੰਚਾਏ ਸਨ ਜਦੋਂ ਕਿ ਅੱਜ ਅਨੇਕਾਂ ਗਵਾਹ ਮੌਜੂਦ ਹਨ ਜਿੰਨਾਂ ਨੇ ਹਥਿਆਰਾਂ ਦੇ ਟਰੱਕ ਅੰਦਰ ਜਾਦੇ ਵੇਖੇ ਸਨ ਕਿਉਕਿ ਸਰਕਾਰ ਹਰ ਹਾਲਤ ਵਿਚ ਚਾਹੁੰਦੀ ਸੀ ਕਿ ਸਿੱਖ ਅੱਗੋ ਡੱਟ ਕੇ  ਮੁਕਾਬਲਾ ਕਰਨ ਇਥੋਂ ਤਕ 6 ਜੂਨ ਤੋਂ ਬਾਦ ਜਦੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਵੀ ਇਕ ਟਰੱਕ ਹਥਿਆਰਾਂ ਦਾ ਦਰਬਾਰ ਸਾਹਿਬ ਪਹੁੰਚਿਆ ਸੀ ਅਤੇ ਹਥਿਆਰਾਂ ਦਾ ਵਿਖਾਵਾ ਪਾਉਣ ਲਈ ਇਹ ਉਹ ਹਥਿਆਰ ਸਨ ਜੋ 1971 ‘ ਪਾਕਿਸਤਾਨੀ ਫੌਜ ਨੇ ਬੰਗਲਾਦੇਸ਼ ਵਿਚ ਸੁੱਟੇ ਸਨ

ਖੁਦ ਇਸ ਲਿਖਾਰੀ ਨੇ ਵੀ ਰਸਾਲਾ ਪੰਜਾਬ ਮੋਨੀਟਰ ਵਿਚ ਅੰਮ੍ਰਿਤਸਰ ਦੇ ਨਿਸ਼ਾਤ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ ਗਰੋਵਰ ਦੀ ਇੰਟਰਵਿਊ ਕੀਤੀ ਸੀ ਜਿਸ ਨੇ ਹਥਿਆਰਾਂ ਵਾਲਾ ਟਰੱਕ ਅੰਦਰ ਪਹੁੰਚਾਉਣ ਦੀ ਗਲ ਦੱਸੀ ਸੀ ਇਹ ਇੰਟਰਵਿਊ ਲੱਭ ਕੇ ਅਸੀ ਦੁਬਾਰਾ ਪੰਜਾਬਮੋਨੀਟਰ ਤੇ ਪਾ ਦਿੰਦੇ ਹਾਂ -ਭਬੀਸ਼ਨ ਸਿੰਘ ਗੁਰਾਇਆ

(This post also available on www.punjabmonitor.com)

Share this article :

No comments:

Post a Comment

 

Punjab Monitor