Home » » ਖਾਲਿਸਤਾਨ ਦੀ ਲਹਿਰ ਦਾ ਜਨਮ ਦਾਤਾ ਖੁਦ ਗੁਰੂ ਨਾਨਕ

ਖਾਲਿਸਤਾਨ ਦੀ ਲਹਿਰ ਦਾ ਜਨਮ ਦਾਤਾ ਖੁਦ ਗੁਰੂ ਨਾਨਕ

 ਖਾਲਿਸਤਾਨ ਦੀ ਲਹਿਰ ਦਾ ਜਨਮ ਦਾਤਾ ਖੁਦ ਗੁਰੂ ਨਾਨਕ

KHALISTAN MOVEMENT- FOUNDER GURU NANAK HIMSELF

“ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥”



ਜਦੋਂ ਕੋਈ ਬੰਦਾ ਘਰ ਤਿਆਗ ਕੇ ਸਾਧੂ ਬਣਦਾ ਹੈ ਤਾਂ ਉਹਦਾ ਸਮਾਜ ‘ਚ ਮੌਜੂਦ ਤੰਗੀਆਂ ਤਰੁੱਟੀਆਂ ਨਾਲ ਕੋਈ ਸਰੋਕਾਰ ਰਹਿ ਨਹੀ ਜਾਂਦਾ। ਉਹਦਾ ਡੇਰਾ ਪਿੰਡ ਜਾਂ ਸ਼ਹਿਰ ਤੋਂ ਬਾਹਰਵਾਰ ਜਾਂ ਜੰਗਲਾਂ ਬੇਲਿਆਂ ਵਿਚ ਹੋ ਜਾਂਦਾ ਹੈ। ਘਰ ਤੋਂ ਨਿਕਲਣ ਵੇਲੇ ਉਹਦਾ ਆਖਰੀ ਵਾਕ ਹੁੰਦਾ ਹੈ, “ਤੁਹਾਡੇ ਵਾਸਤੇ ਮੈਂ ਮਰ ਗਿਆ ਤੇ ਮੇਰੇ ਵਾਸਤੇ ਤੁਸੀ ਸਭ।“

ਪਰ ਗੁਰੂ ਨਾਨਕ ਵੱਖਰਾ ਹੀ ਸਾਧੂ ਸੀ। ਉਹ ਸਨਿਆਸ ਦੇ ਸੰਕਲਪ  ਨੂੰ ਖੂਬ ਭੰਡਦੈ, ਅਖੇ ਤੁਹਾਨੂੰ ਲਾਜ ਆਉਣੀ ਚਾਹੀਦੀ ਹੈ ਜਿਹੜੇ ਘਰ ਨੂੰ ਤੁਸੀ ਤਿਆਗਿਆ ਸੀ ਓਸੇ ਘਰ ਦੀਆਂ ਬਰੂਹਾਂ ਤੇ ਆ ਜਾਂਦੇ ਹੋ ਜਦੋਂ ਭੁੱਖ ਲਗਦੀ ਹੈ। ਸੰਨਿਆਸੀਆਂ ਕੋਲ ਇਸ ਇਲਜਾਮ ਦਾ ਕੋਈ ਜਵਾਬ ਨਹੀ ਹੁੰਦਾ। ਗੁਰੂ ਲੋਕਾਈ ਦੀ ਭਲਾਈ ਦੀ ਥਾਂ ਥਾਂ ਗਲ ਕਰਦੈ। ਜਿਥੇ ਬੇਇਨਸਾਫੀ ਵੇਖਦਾ ਹੈ ਦੁਹਾਈ ਦਿੰਦਾ ਹੈ। ਉਹ ਏਨਾ ਬੇਖੌਫ ਹੋ ਕੇ ਚਲਦਾ ਹੈ ਕਿ ਰਾਜਿਆਂ ਅਤੇ ਉਸ ਦੇ ਅਫਸਰਾਂ ਨੂੰ ਵੀ ਨਹੀ ਬਖਸ਼ਦਾ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਿਬੈਠੇ ਸੁਤੇ ॥

ਜਾਂ ਫਿਰ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ 

ਗੁਰੂ ਨਾਨਕ ਜਦੋਂ ਵਿਚਰ ਰਿਹਾ ਹੁੰਦੈ ਤੁਸੀ ਇਹ ਨਹੀ ਕਹਿ ਸਕਦੇ ਕਿ ਉਹ ਹਿੰਦੂ ਸਾਧੂ ਹੈ ਕਿ ਮੁਸਲਮਾਨ ਫਕੀਰ। ਉਹ ਜੋਗੀਆਂ ਦੇ ਮੱਠਾਂ ਤੇ ਕਈ ਕਈ ਰਾਤਾਂ ਗੁਜਾਰਦਾ ਹੈ ਤੇ ਪੀਰਾਂ ਦੀਆਂ ਖਾਨਗਾਹਾਂ ਤੇ ਵੀ।

ਘੁੰਮਦਾ ਘੁੰਮਾਦਾ ਦਿੱਲੀ ਪਹੁੰਚ ਜਾਂਦਾ ਹੈ। ਬਾਦਸ਼ਾਹ ਸਿਕੰਦਰ ਲੋਧੀ ਹਰ ਹਫਤੇ ਸਾਧੂਆਂ ਫਕੀਰਾਂ ਅਤੇ ਭਿਖਾਰੀਆਂ ਨੂੰ ਖੈਰਾਤ (ਭਿਖਿਆ) ਵੰਡਦਾ ਹੈ। ਇਕ ਕਤਾਰ ਮੁਸਲਮਾਨ ਫਕੀਰਾਂ ਦੀ, ਪਰ ਗੁਰੂ ਨਾਨਕ ਹਿੰਦੂਆਂ ਵਾਲੀ ਕਤਾਰ ਵਿਚ ਜਾ ਖਲੋਦਾ ਹੈ। ਜਦੋਂ ਗੁਰੂ ਨਾਨਕ ਨੂੰ ਖੈਰਾਤ ਪੈਂਦੀ ਹੈ ਗੁਰੂ ਦੁਹਾਈ ਦਿੰਦਾ ਹੈ “ਬਾਦਸ਼ਾਹ ਸਲਾਮਤ ਫਕੀਰਾਂ ਨੂੰ ਸਾਧੂਆਂ ਤੋਂ ਜਿਆਦਾ ਕਿਓ? ਅਸੀ ਵੀ ਤੁਹਾਡੀ ਪਰਜਾ ਹਾਂ।“ ਗੱਲਾਂ ਬਾਤਾਂ ਕੁਝ ਅਜਿਹੀਆਂ ਹੁੰਦੀਆਂ ਹਨ ਕਿ ਬਾਦਸ਼ਾਹ ਨੂੰ ਭਰੀ ਸਭਾ ਵਿਚ ਸ਼ਰਮਸਾਰ ਹੋਣਾ ਪੈਂਦਾ ਹੈ। ਗੁਰੂ ਸਾਹਿਬ ਦੇ ਗਿਆਨ ਵਿਚ ਇਹ ਵੀ ਸੀ ਕਿ ਸਿਕੰਦਰ ਹੱਦ ਦਰਜੇ ਦਾ ਫਿਰਕਾਪ੍ਰਸਤ ਹੁਕਮਰਾਨ ਸੀ ਜਿਸ ਨੇ ਦਰਜਨਾਂ ਮੰਦਰ ਢੁਹਾਏ ਸਨ। ਮਥਰਾ ਵਿਚ ਹਿੰਦੂਆਂ ਦਾ ਕਤਲੇਆਮ ਵੀ ਕੀਤਾ ਸੀ।

ਥੋੜੀ ਹੀ ਦੇਰ ਬਾਦ ਗੁਰੂ ਨਾਨਕ ਨੂੰ ਤੁਰੰਤ ਦਿੱਲੀ ਛੱਡ ਜਾਣ ਦਾ ਹੁਕਮਨਾਮਾ ਆ ਜਾਂਦਾ ਹੈ।

ਗੁਰੂ ਨਾਨਕ ਜਿਸ ਨੇ ਸੁਲਤਾਨਪੁਰ ਦੇ ਦੌਲਤ ਖਾਂ ਲੋਧੀ ਨਾਲ ਕੰਮ ਕੀਤਾ ਹੋਇਆ ਸੀ, ਨੂੰ ਸਿਕੰਦਰ ਲੋਧੀ ਹੱਥੋਂ ਪਰਜਾ ਦੀ ਲੁੱਟ ਬਹੁਤ ਅਖਰਦੀ ਸੀ। ਸਰਬਤ ਦੇ ਭਲੇ ਦਾ ਨਾਹਰਾ ਦੇਣ ਵਾਲਾ ਗੁਰੂ ਚਾਹੁੰਦਾ ਸੀ ਕਿ ਦਿੱਲੀ ਵਿਚ ਕਿਸੇ ਪਰਜਾ-ਪਾਲਕ ਬਾਦਸ਼ਾਹ ਦੀ ਹਕੂਮਤ ਹੋਵੇ। ਉਂਜ ਸਾਧੂ ਫਕੀਰ ਕਦੀ ਏਹੋ ਜਿਹੇ ਪੰਗਿਆਂ ‘ਚ ਨਹੀ ਪੈਂਦਾ।

ਘੁੰਮਦੇ ਘੁੰਮਾਂਦੇ ਗੁਰੂ ਸਾਹਿਬ ਬੰਗਾਲ ਪਹੁੰਚਦੇ ਹਨ (ਸੰਨ 1511)। ਚਿੱਟਾਗਾਂਗ ਦੇ ਮੁਕਾਮ ਤੇ ਸਾਹਿਬ ਦਾ ਮੇਲ ਬਾਦਸ਼ਾਹ ਅਲਾਉਦੀਨ ਹੁਸੈਨ ਨਾਲ ਹੁੰਦਾ ਹੈ। ਗੁਰੂ ਸਾਹਿਬ ਉਹਨੂੰ ਦਿੱਲੀ ਤੇ ਹਮਲਾ ਕਰਨ ਲਈ ਪ੍ਰੇਰਦੇ ਹਨ। ਹੁਸੈਨ ਆਪਣੀ ਕਮਜੋਰੀ ਦਸਦਾ ਹੈ ਤੇ ਲਗਦਾ ਹੈ ਕਿ ਉਹ ਗੁਆਂਢੀ ਰਿਆਸਤਾਂ ਰਖਾਈਨ (ਮਾਘ ਦੇਸ) ਅਤੇ ਆਵਾ (ਮਾਂਡਲਾ) ਦੀ ਮੱਦਦ ਦਾ ਚਾਹਵਾਨ ਹੈ।  ਸਾਹਿਬ ਬਾਕਾਇਦਾ ਰਖਾਈਨ ਅਤੇ  ਆਵਾ (ਸਵੱਰਨ ਮਹਿਲ ਵਾਲਾ ਰਾਜਾ) ਨੂੰ ਮਿਲਦੇ ਅਤੇ ਪ੍ਰੇਰਦੇ ਹਨ ਕਿ ਬੰਗਾਲ ਦੇ ਰਾਜੇ ਨਾਲ ਸੰਧੀ ਕਰੋ। (ਵੇਖੋ ਝੰਡੇ ਬਾਡੀ ਅਤੇ ਸਵੱਰਨ ਮਹਿਲ ਵਾਲੀਆਂ ਸਾਖੀਆਂ: ਸਫਾ 166 ਜਿੰਦਗੀਨਾਮਾ ਗੁਰੂ ਨਾਨਕ)

1520 ਈ ‘ਚ ਗੁਰੂ ਸਾਹਿਬ ਸ੍ਰੀ ਨਗਰ ਹੁੰਦੇ ਨੇ ਕਿ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਬਾਦਸ਼ਾਹ ਬਾਬਰ ਅੱਜ ਕਲ ਪੰਜਾਬ ਵਿਚ ਫੇਰੀ ਪਾ ਰਿਹਾ ਹੈ ਤੇ ਸਾਹਿਬ ਜਾ ਉਹਨੂੰ ਕਾਬੁਲ ਮਿਲਦੇ ਅਤੇ ਪ੍ਰੇਰਦੇ ਹਨ ਕਿ ਦਿੱਲੀ ਤੇ ਹਮਲਾ ਕਰ, ਜਿੱਤ ਤੇਰੀ ਹੋਵੇਗੀ।(ਇਸ ਗਲ ਦੇ ਕੋਈ ਦਰਜਨ ਸਮਕਾਲੀ ਇਤਹਾਸਿਕ ਸਬੂਤ ਹਨ।ਵੇਖੋ 338 ਸਫਾ ਜਿੰਦਗੀਨਾਮਾ ਗੁਰੂ ਨਾਨਕ)

ਕਿਉਕਿ ਬਾਬਰ ਦੇ ਹਮਲੇ ਵਿਰੁਧ ਆਮ ਲੋਕ ਵੀ ਫੌਜ ਵਿਚ ਸ਼ਾਮਲ ਹੋ ਜਾਂਦੇ ਇਸ ਕਰਕੇ ਬਾਬਰ ਪਰਜਾ ਦਾ ਵੀ ਕਤਲੇਆਮ ਕਰਦੈ ਅਤੇ ਲੁਟ ਮਾਰ ਕਰਦੇ। ਇਸ ਤੇ ਗੁਰੂ ਸਾਹਿਬ ਵੀ ਨਰਾਜ ਹੁੰਦੇ ਹਨ। ਫਿਰੋਜਪੁਰ ਦੇ ਮੁਕਾਮ ਤੇ ਸਾਧੂਆਂ ਨੇ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ ਕਿ ਤੁਸੀ ਬਾਬਰ ਨੂੰ ਬਾਦਸ਼ਾਹੀ ਕਿਓ ਬਖਸ਼ੀ।

ਉਪਰੰਤ ਬਾਬਰ ਦਾ ਮਾਤਾਹਿਤ ਰਾਜਾ ਦੁਨੀ ਚੰਦ ਗੁਰੂ ਸਾਹਿਬ ਨੂੰ ਕਲਾਨੌਰ ਦੇ ਇਲਾਕੇ ਵਿਚ ਜਗੀਰ ਦਿੰਦਾ ਹੈ  ਜਿੱਥੇ ਫਿਰ ਕਰਤਾਰਪੁਰ ਵਸਾਇਆ ਜਾਂਦਾ ਹੈ।ਇਥੇ ਪ੍ਰਬੰਧ ਗੁਰੂ ਸਾਹਿਬ ਦੀ ਦੇਖ ਰੇਖ ਵਿਚ ਹੁੰਦਾ ਹੈ।

ਸੋ ਜਦੋਂ ਕੋਈ ਕਿਸੇ ਪ੍ਰਬੰਧ ਦੀ ਨੁਕਤਾਚੀਨੀ ਕਰਦਾ ਹੈ ਤੇ ਨਾਲ ਇਹ ਵੀ ਦਸਦਾ ਹੈ ਕਿ ਬਿਹਤ੍ਰ ਕੀ ਹੈ। ਗੁਰੂ ਨਾਨਕ ਦਾ ਸਿਧਾਂਤ ਸਰਬੱਤ ਦਾ ਭਲਾ ਹੁੰਦਾ ਹੈ। ਇਥੇ ਫਿਰ:

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ 

 ਪੀਵਦੈ ॥ (ਅੰਗ-966 ਸਗਗਸ)

ਗੁਰੂ ਦਾ ਓਹੋ ਸਿਧਾਂਤ ਫਿਰ ਖਡੂਰ ਸਾਹਿਬ ਵੀ ਲਾਗੂ ਹੁੰਦਾ ਹੈ।

ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥ (ਸਗਗਸ)

ਕਿਉਕਿ ਗੁਰੂ ਘਰ ਅੱਗੇ ਮੌਕੇ ਦੀ ਹਕੂਮਤ ਸਿਰ ਝੁਕਾਉਦੀ ਸੀ ਜਿਸ ਕਾਰਨ ਫਿਰ ਅਕਬਰ ਬਾਦਸ਼ਾਹ ਕੋਲ ਬਟਾਲੇ ਦੇ ਕੁਝ ਖਤਰੀ ਅਤੇ ਬ੍ਰਾਹਮਣਾਂ ਨੇ ਸ਼ਕਾਇਤਾਂ ਕੀਤੀਆਂ ਕਿ ਹਕੂਮਤ ਗੁਰੂ ਘਰ ਬਾਬਤ ਆਪਣਾ ਨਜਰੀਆ ਬਦਲੇ। 

ਅਕਬਰ ਖੁਦ ਫਿਰ ਗੋਇੰਦਵਾਲ ਹਾਜਰ ਹੁੰਦਾ ਹੈ ਤੇ ਓਥੋਂ ਦਾ ਪ੍ਰਬੰਧ ਦੇਖ ਅਸ਼ ਅਸ਼ ਕਰ ਉਠਦਾ ਹੈ।ਪੰਗਤ ਵਿਚ ਬਹਿ ਲੰਗਰ ਵੀ ਛਕਦਾ ਹੈ। ਜਾਣ ਲੱਗਾ ਲੰਗਰ ਵਾਸਤੇ ਜਗੀਰ ਦੇਣ ਦੀ ਪੇਸ਼ਕਸ਼ ਕਰਦਾ ਹੈ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਬੜੀ ਹਲੀਮੀ ਨਾਲ ਠੁਕਰਾ ਦਿੰਦੇ ਹਨ। ਪਰ ਬਾਦਸ਼ਾਹ ਗੁਰੂ ਸਾਹਿਬ ਦੀ ਧੀ (ਬੀਬੀ ਭਾਨੀ) ਨੂੰ ਉਹਨਾਂ ਪਿੰਡਾਂ (ਸੁਲਤਾਨਵਿੰਡ, ਤੁੰਗ, ਵੱਲਾ, ਵੇਰਕਾ ਆਦਿ) ਦੀ ਜਗੀਰ ਦੇ ਦਿੰਦਾ ਹੈ ਜਿੱਥੇ ਬੀਬੀ ਭਾਨੀ ਦੇ ਪਤੀ ਦੇ ਨਾਂ ਤੇ ਰਾਮਦਾਸ ਪੁਰ ਨਗਰ ਵਸਾਇਆ ਜਾਂਦਾ ਹੈ ਜਿਹਦਾ ਅੱਜ ਨਾਂ ਅੰਮ੍ਰਿਤਸਰ ਪੱਕਾ ਹੋ ਚੁੱਕਾ ਹੈ।

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ (ਸਗਗਸ)

ਇਸ ਇਲਾਕੇ ਦਾ ਪ੍ਰਬੰਧ ਬਾਬਾ ਬੁੱਢਾ ਜੀ ਦੇ ਹਵਾਲੇ ਕੀਤਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਵੇਲੇ ਇਲਾਕੇ ਦਾ ਕੋਤਵਾਲ (ਠਾਣੇਦਾਰ) ਬਾਬਾ ਅਟੱਲ ਰਾਇ ਸੀ।

ਪੰਚਮ ਪਾਤਸ਼ਾਹ ਇਸ ਹਕੂਮਤ ਨੂੰ ਹਲੀਮੀ ਰਾਜ ਦਾ ਨਾਂ ਦਿੰਦੇ ਸਨ। ਇਸ ਸਬੰਧ ਵਿਚ ਸ਼ਬਦ ਵੇਖੋ। ਇਹਦੀਆਂ ਕੁਝ ਚੋਣਵੀਆਂ ਸਤਰਾਂ ਹੇਠਾਂ ਦਿੱਤੀਆਂ ਹਨ:-

ਸਿਰੀਰਾਗੁ ਮਹਲਾ 5 ॥(73) ….. ਤੇਰੈ ਹੁਕਮੇ ਸਾਵਣੁ ਆਇਆ ॥ ਮੈ ਸਤ ਕਾ ਹਲੁ  ਜੋਆਇਆ ॥ ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥2॥----ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿˆਵੈ ਨਿਬਾਹਿ  ਜੀਉ ॥3॥-----ਗੁਰਿ ਦੀਬਾਣਿ ਕਵਾਇ ਪੈਨਾਈਓ ॥ ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥4॥----- ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥6॥ ---- ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ----ਹੁਣਿ ਹੁਕਮੁ  ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥  13॥ ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥ ਬੋਲਾਇਆ ਬੋਲੀ ਖਸਮ ਦਾ ॥ ---- ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥17॥ ---- ਸਭ ਇਕਠੇ ਹੋਇ ਆਇਆ ॥ ਘਰਿ ਜਾਸਨਿ ਵਾਟ ਵਟਾਇਆ ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥19॥ -----

ਗੁਰੂ ਦੇ ਹਲੀਮੀ ਰਾਜ ਦੀਆਂ ਤਾਰੀਫਾਂ ਫਿਰ ਸੱਤੇ ਬਲਵੰਡ ਅਤੇ ਭੱਟਾਂ ਨੇ ਖੂਬ ਕੀਤੀਆਂ ਹਨ:

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ 

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥2॥ ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥

ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥

ਹਲੀਮੀ ਰਾਜ ਅੱਗੇ ਜਾ (ਗੁਰੂ ਹਰਗੋਬਿੰਦ ਸਾਹਿਬ) ਮੀਰੀ ਪੀਰੀ ਦਾ ਪ੍ਰਤੀਕ ਅਕਾਲ ਤਖਤ ਉਸਾਰਦਾ ਹੈ, ਫੌਜਾਂ ਰਖਦਾ ਹੈ, ਤਾਜ ਪਹਿਨਦਾ, ਲੋਹਗੜ੍ਹ ਕਿਲੇ ਦੀ ਉਸਾਰੀ ਕਰਦਾ ਹੈ। ਗਲ ਨੋਟ ਕਰਨ ਵਾਲੀ ਹੈ ਕਿ ਫੌਜ ਦੀ ਵਰਦੀ ਅਤੇ ਝੰਡੇ ਦਾ ਰੰਗ ਨੀਲਾ ਰੱਖਦਾ ਹੈ ਜੋ ਕਿ ਦੱਬੇ ਕੁਚਲੇ ਲੋਕਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਨੌਵੇ ਪਾਤਸ਼ਾਹ ਨੂੰ ਦਿੱਲੀ ਦਰਬਾਰ ਹਾਜਰ ਹੋਣ ਦਾ ਹੁਕਮ ਚਾੜ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਤੇ ਜੋ ਇਲਜਾਮ ਲਾਏ ਸਨ ਉਹਨਾਂ ਵਿਚ ਇਕ ਇਹ ਵੀ ਸੀ ਕਿ ਤੁਸੀ ਆਪਣੇ ਆਪ ਨੂੰ ‘ਸੱਚਾ ਪਾਤਸ਼ਾਹ’ ਅਖਵਾਉਦੇ ਹੋ।

ਦਸਵਾਂ ਪਾਤਸ਼ਾਹ ਫਿਰ ਫੌਜਾਂ ਵੀ ਰੱਖਦਾ, ਕਿਲੇ ਵੀ ਉਸਾਰਦੈ ਨੀਲੇ ਝੰਡੇ ਵੀ ਝੁਲਾਉਦੈ ਅਤੇ ਅੰਤ ਸਮੇਂ ਸਿੱਖਾਂ ਨੂੰ ਰਾਜ ਦਾ ਵਰ ਵੀ ਦਿੰਦੈ। 

ਸੋ ਜੋ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ ਉਹ ਕੋਈ ਵੱਖਰਾ ਨਹੀ ਸੀ। ਇਹ ਗੁਰੂ ਨਾਨਕ ਦੀ ਸੋਚ ਦੀ ਨਿਰੰਤਰਤਾ ਸੀ। (ਦਾਸ-ਭਬੀਸ਼ਨ ਸਿੰਘ ਗੁਰਾਇਆ) (please you can share this article by removing my name)


please see video on this subject also. just click here








Share this article :

No comments:

Post a Comment

 

Punjab Monitor