ਕੁਝ ਛੁੱਟ-ਮੁੱਟ ਲੇਖ
MISC. ARTICLES
ਇਸ ਵੈਬ ਪੇਜ ਤੇ ਹੇਠ ਲਿਖੇ ਟਾਪਿਕ ਆਏ ਨੇ:
- ਗਰੀਰਸਨ ਦਾ ਨਕਸ਼ਾ: ਪੰਜਾਬੀ ਬੋਲਦੇ ਇਲਾਕੇ
- ਮੇਰੀ ਇਹ ਗਲ ਕੋਈ ਵਿਰਲਾ ਹੀ ਸਮਝੇਗਾ
- ਸੰਤਾਂ ਦੀ ਸ਼ਹਾਦਤ
- ਭਾਰਤੀ ਸਮਾਜ ਵਿਚ ਔਰਤ
- ਅਸਲੀ ਸਿੱਖੀ ਪ੍ਰੰਪਰਾ ਦਾ ਪਤਾ ਕਿਵੇ ਲੱਗੇ (ਬੰਦਾ ਬਹਾਦਰ ਤੋਂ ਬਾਦ ਤਾਂ ਸਿੱਖ ਖੇਰੂੰ ਖੇਰੂੰ ਹੋ ਗਏ ਸਨ)
- ਅਮਰੀਕਾ – ਈਰਾਨ ਯੁੱਧ ਦੇ ਮੱਦੇਨਜ਼ਰ ਸਾਡੇ ਲਿਖਾਰੀਆਂ ਨੂੰ ਝਰਨਾਹਟ
- ਪੀ ਐਸ ਗਿੱਲ ਦਾ ਖਾਲਸੇ ਕੁਝ ਨਾ ਵਿਗਾੜ ਪਾਏ?
- ਨਾ ਭਾਜੀ ਖਾਲਿਸਤਾਨ ਦੀ ਗਲ ਨਾ ਕਰੋ। ਬਹੁਤ ਖੂਨ ਖਰਾਬਾ ਵੇਖਿਆ ਅਸਾਂ।
- ਵੀਰ ਕਹਿੰਦੈ ਕੋਈ ਪੰਜਾਬੀ ਨਹੀ ਚਾਹੁੰਦਾ ਖਾਲਿਸਤਾਨ
- ਜੇ ਪੇਟ ਗੈਸ ਤੋਂ ਪ੍ਰੇਸ਼ਾਨ ਹੋ ਤਾਂ
- ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਭਾਰਤ ਦੀ ਸਿਖਿਆ ਪ੍ਰਣਾਲੀ ਦਾ ਹਾਲ ਵੇਖ ਲਓ
- ਗੁਰੂ ਰਵਿਦਾਸ ਨਹੀ, ਭਗਤ ਰਵਿਦਾਸ ਸਾਹਿਬ
- ਹਾ ਹਾ!! ਅਸਟ੍ਰੇਲੀਆ ਨਹੀ ਅਸਤਰਆਲੇ
- ਸ਼੍ਰੋਮਣੀ ਕਮੇਟੀ ਦੇ ਮਸੰਦਾਂ ਤੇ ਕੇਸ ਦਰਜ ਕਰਨ ਤੇ ਭਗਵੰਤ ਮਾਨ ਸਰਕਾਰ ਨੂੰ ਮੁਬਾਰਕਾਂ
- ਮਸ਼ੀਨਰੀਏ ਭਾਰਤ ਸਰਕਾਰ ਦੇ ਟਾਊਟ ਪ੍ਰਚਾਰਕ
- ਸਵਾਲ ਕਿੱਥੇ ਲਿਖਿਐ ਅੰਗਰੇਜ ਸਿੱਖਾਂ ਨੂੰ ਰਾਜ ਦੇ ਰਹੇ ਸਨ
- ਅਜੈਂਸੀਆਂ ਨੇ ਆਪ ਵੱਡੇ ਖਰਚੇ ਕਰਕੇ ਬਾਹਰਲੇ ਮੁਲਕਾਂ ਹਿੰਦੂਤਵਾਂ ਸੰਸਥਾਵਾਂ ਖੋਲ ਰੱਖੀਆਂ ਨੇ
- ਸਿੱਖੀ ਸਿਧਾਂਤ
- ਅੱਜ ਬਹੁਤੇ ਅੰਮ੍ਰਿਤਧਾਰੀ ਸਿੱਖ ਨਿਤਨੇਮ ਵਿਹੂਣੇ ਨੇ
- ਹਰਪ੍ਰੀਤ ਬੋਲਿਆ, “ਬਾਬਾ ਜੀ ਭਾਰਤ ਦੇ ਵਫਾਦਾਰਾਂ ਨੂੰ ਗੱਦਾਰ ਨਾ ਕਹੋ”
- ਸਿੱਖ ਧਰਮ ਅਨੁਸਾਰ ਰੱਬ ਕਿਥੇ ਰਹਿੰਦੈ
ਗਰੀਰਸਨ ਦਾ ਨਕਸ਼ਾ: ਪੰਜਾਬੀ ਬੋਲਦੇ ਇਲਾਕੇ
ਇਹ ਠੀਕ ਹੈ 1947 ‘ਚ ਸਾਡੇ ਭੋਲੇ ਭਾਲੇ ਲੀਡਰਾਂ ਨੇ ਕਾਂਗਰਸੀਆਂ ਦੇ ਝਾਂਸੇ ਵਿਚ ਆ ਕੇ ਕੌਮ ਨੂੰ ਜ਼ੰਜ਼ੀਰਾਂ ਵਿਚ ਜਕੜ ਦਿੱਤਾ ਪਰ ਅਸੂਲਾਂ ਨਾਲ ਸਮਝੌਤਾ ਨਹੀ ਕੀਤਾ। ਪਰ ਜਦੋਂ ਗਲ ਸਭਿਆਚਾਰ ਦੀ ਆਉਦੀ ਹੈ ਤਾਂ ਮੈਨੂੰ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ।ਐਡੇ ਵੱਡੇ ਪੰਜਾਬ ਵਿਚ ਸਿਰਫ ਸਿੱਖਾਂ ਨੇ ਹੀ ਆਪਣੀ ਤਹਿਜੀਬ ਨੂੰ ਅਪਣਾਇਆ। ਰਾਜਨੀਤਕ ਕਾਰਨਾਂ ਕਰਕੇ ਸਾਡੇ ਮੁਸਲਮਾਨ ਤੇ ਹਿੰਦੂ ਵੀਰਾਂ ਨੇ ਆਪਣੇ ਪੈਰੀ ਆਪ ਕੁਹਾੜਾ ਮਾਰ ਕੇ ਆਪਣੀ ਹੀ ਮਾਦਰੀ ਜੁਬਾਨ ਨੂੰ ਪਿੱਠ ਵਖਾਈ। 1931 ਦੀ ਮਰਦਮ ਸ਼ੁਮਾਰੀ ਦੀ ਜਦੋਂ ਗਲ ਕਰੀਦੀ ਹੈ ਤਾਂ ਓਦੋਂ ਪੰਜਾਬ ਦੀ ਸੈਨਸਸ ਦਾ ਮੁਖੀ ਇਕ ਮੁਸਲਮਾਨ ਸੀ ਓਹਨੇ ਮਰਦਮ ਸ਼ੁਮਾਰੀ ਦੀ ਕਿਤਾਬ ਦੇ ਮੁਖ ਪੰਨੇ ਤੇ ਲਿਖਿਆ ਕਿ ਮੈਨੂੰ ਦੁਖ ਹੈ ਲੋਕ ਰਾਜਨੀਤਕ ਕਾਰਨਾਂ ਕਰਕੇ ਆਪਣੀ ਹੀ ਮਾਂ ਬੋਲੀ ਤੋਂ ਮੁਨੱਕਰ ਹੋ ਰਹੇ ਨੇ। ਖੈਰ ਅੱਜ ਪੱਛਮੀ ਪੰਜਾਬ ਵਿਚ ਤਾਂ ਮੁਸਲਮਾਨ ਵੀਰਾਂ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਉਹ ਤਾਂ ਉਸ ਖਿੱਤੇ (ਯੂ ਪੀ, ਦਿੱਲੀ) ਆਦਿ ਦੀ ਬੋਲੀ ਨੂੰ ਅਪਣਾ ਚੁੱਕੇ ਨੇ ਜਿਹਨੂੰ ਉਹ ਉਂਜ ਨਫਰਤ ਕਰਦੇ ਨੇ। ਪਰ ਸਾਡੇ ਪਹਾੜੀ ਵੀਰ ਭਾਵੇ ਜੰਮੂ ਦੇ ਹੋਣ ਜਾਂ ਕਿਸ਼ਤਵਾਰ, ਕਾਂਗੜੇ ਜਾਂ ਚੰਬੇ ਦੇ ਹੋਣ ਉਹਨਾਂ ਦੀ ਨੀਂਦ ਖੁੱਲਣੀ ਅਜੇ ਬਾਕੀ ਹੈ। ਇਹ ਲੋਕ ਹਿੰਦੀ ਨੂੰ ਹੀ ਆਪਣੀ ਮਾਂ ਬੋਲੀ ਅੱਜ ਵੀ ਲਿਖਾ ਰਹੇ ਤੇ ਓਹੋ ਪੜ੍ਹ ਲਿਖ ਰਹੇ ਨੇ। ਭੋਲਿਓ ਜੇ ਤੁਹਾਨੂੰ ਗੁਰਮੁਖੀ ਲਿਪੀ ਨਾਲ ਨਫਰਤ ਹੈ ਤਾਂ ਆਪਣੀ ਬੋਲੀ ਦੇਵਨਾਗਰੀ ‘ਚ ਲਿਖ ਲਓ।ਅਸੂਲਨ ਤਾਂ ਇਹਨਾਂ ਨੂੰ ਸ਼ਾਰਦਾ ਜਾਂ ਟਾਕਰੀ ਲਿਪੀ ਅਪਣਾਉਣੀ ਚਾਹੀਦੀ ਸੀ ਪਰ ਇਹਨਾਂ ਵਾਸਤੇ ਫਿਰ ਮੁਸੀਬਤ ਬਣ ਜਾਂਦੀ ਹੈ ਕਿਉਕਿ ਸ਼ਾਰਦਾ ਅਤੇ ਟਾਕਰੀ ਦੋਵੇ ਗੁਰਮੁਖੀ ਦੀਆਂ ਭੈਣਾਂ ਹਨ।
ਅੰਗਰੇਜ ਭਾਸ਼ਾ ਵਿਗਿਆਨੀ ਜਾਰਜ ਗਰੀਰਸਨ ਨੇ 1903 ਤੋਂ ਲੈ ਕੇ ਲੰਮਾ ਸਮਾ ਲਾ ਕੇ ਇਸ ਖਿੱਤੇ ਦੀਆਂ ਜੁਬਾਨਾਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ। ਆਹ ਜੇ ਗਰੀਰਸਨ ਦਾ ਭਾਸ਼ਾਈ ਨਕਸ਼ਾ। ਹਾਲਾਂ ਇਸ ਵਿਚ ਜੰਮੂ ਕਸ਼ਮੀਰ ਦੇ ਇਲਾਕੇ ਜਿਥੇ ਡੋਗਰੀ ਬੋਲੀ ਜਾਂਦੀ ਹੈ ਉਹ ਨਹੀ ਵਿਖਾਏ ਗਏ ਕਿਉਕਿ ਜੰਮੂ ਕਸ਼ਮੀਰ ਓਦੋਂ ਪੰਜਾਬ ਤੋਂ ਵੱਖਰਾ ਕਰ ਦਿੱਤਾ ਗਿਆ ਸੀ।
ਇਸ ਨਕਸ਼ੇ ਦੀ ਵਿਸ਼ਾਲਤਾ ਵੇਖ ਕੇ ਤੁਹਾਨੂੰ ਆਪਣੇ ਆਪ ਅਹਿਸਾਸ ਹੋ ਜਾਵੇਗਾ ਕਿ ਸੱਚ ਮੁੱਚ ਪੰਜਾਬੀ ਦੁਨੀਆ ਦੀ 13ਵੀ ਸਭ ਤੋਂ ਵੱਡੀ ਭਾਸ਼ਾ ਹੈ (ਬੋਲਣ ਵਾਲਿਆਂ ਦੀ ਗਿਣਤੀ ਪੱਖੋ)। ਮਾਣ ਕਰੋ ਪੰਜਾਬੀ ਹੋਣ ਤੇ।- ਭਬੀਸ਼ਨ ਸਿੰਘ ਗੁਰਾਇਆ
-----
ਮੇਰੀ ਇਹ ਗਲ ਕੋਈ ਵਿਰਲਾ ਹੀ ਸਮਝੇਗਾ
6 ਜੂਨ 2010 (ਲਗ ਪਗ) ਦੀ ਗਲ ਹੈ। ਹਰ ਸਾਲ ਦੀ ਤਰਾਂ ਟਕਸਾਲ, ਅਕਾਲ ਤਖਤ ਵਾਲੇ ਪ੍ਰੋਗਰਾਮ ਨਾਲੋ ਵੱਖਰਾ ਦਿਹਾੜਾ ਮਨਾ ਰਹੀ ਸੀ। ਮੈਂ ਕਰਤਾਰਪੁਰ ਲਾਂਘੇ ਦਾ ਪ੍ਰਚਾਰ ਕਰਨ ਮਹਿਤਾ ਚੌਕ ਗੁਰਦੁਆਰੇ ਪਹੁੰਚ ਗਿਆ ਤੇ ਸਾਰਾ ਦਿਨ ਪਰਚੇ ਵੰਡੇ। ਕੰਨ ਮੇਰਾ ਵੀ ਅੰਦਰ ਸਟੇਜ ਤੇ ਹੋ ਰਹੀਆਂ ਸਪੀਚਾਂ ਤੇ ਸੀ। ਅਖੀਰ ਜਿਹੇ ਜਾ ਕੇ ਸ. ਸਿਮਰਨਜੀਤ ਸਿੰਘ ਮਾਨ ਨੂੰ ਬੋਲਣ ਦਾ ਮੌਕਾ ਮਿਲਿਆ। ਮਾਨ ਨੇ ਬੜੇ ਹੀ ਸਾਫ ਲਫਜ਼ਾਂ ਵਿਚ ਕਹਿ ਦਿੱਤਾ ਕਿ ਸਟੇਜ ਤੇ ਟਕਸਾਲ ਦੇ ਜਿਹੜੇ ਲੀਡਰ ਬੈਠੇ ਹੋਏ ਨੇ ਇਹਨਾਂ ਵਿਚੋਂ ਬਹੁਤੇ ਟਾਊਟ ਨੇ। ਜਿਵੇਂ ਹੀ ਮਾਨ ਬੋਲ ਕੇ ਹਟਿਆ ਤਾਂ ਮੋਹਕਮ ਸਿੰਘ ਨੇ ਦੌੜ ਕੇ ਜਾ ਕੇ ਮਾਈਕ ਹੱਥ ਵਿਚ ਲੈ ਲਿਆ ਤੇ ਕਹਿਣ ਲੱਗਾ ਮਾਨ ਸਾਹਿਬ ਸਾਡਾ ਜਵਾਬ ਤਾਂ ਸੁਣਦੇ ਜਾਓ ਹੁਣ ਦੌੜ ਕਿਓ ਪਏ ਹੋ। ਪਰ ਮੋਹਕਮ ਨੇ ਜਵਾਬ ਵਿਚ ਇਲਜਾਮ ਨਹੀ ਲਾਏ ਤੇ ਮਾਨ ਸਾਬ ਖਿਸਕ ਆਏ।
ਕਲ੍ਹ ਪਰਸੋ ਮਾਨ ਨੇ ਹਰਨਾਮ ਸਿੰਘ ਧੁੰਮੇ ਤੇ ਇਲਜਾਮ ਲਾ ਦਿੱਤਾ ਕਿ ਇਹ ਆਰ ਐਸ ਐਸ ਦੀ ਝੋਲੀ ‘ਚ ਪੈ ਚੁੱਕਾ ਹੈ ਅਤੇ ਭਗਵਾ ਲਿਬਾਸ ਪਾ ਕੇ ਮੂਰਤੀਆਂ ਅੱਗੇ ਮੱਥੇ ਟੇਕਦਾ ਫਿਰਦਾ ਹੈ ਅਤੇ ਤਾਂ ਹੀ ਇਸ ਨੇ 6 ਜੂਨ ਨੂੰ ਆਪਣਾ ਵੱਖਰਾ ਇਜਲਾਸ ਰੱਖ ਲਿਆ ਹੈ।
ਆਪਣੇ ਤੇ ਲਗੇ ਇਲਜਾਮ ਦੇ ਜਵਾਬ ਵਿਚ ਧੁੰਮੇ ਨੇ ਮਾਨ ਨੂੰ ਗੱਦਾਰ ਕਹਿ ਦਿਤਾ ਜੋ ਉਹ ਉਪਰ ਵਾਲੇ ਵੀਡੀਓ ‘ਚ ਹੈ।
ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਝ ਸਹਿਜ ਸੁਭਾਅ ਨਹੀ ਹੁੰਦਾ।ਅਜੈਂਸੀਆਂ ਅਕਸਰ ਹੀ ਦੋ ਟੀਮਾਂ ਬਣਾ ਲੈਂਦੀਆਂ ਹਨ। ਸੋ ਇਹ ਫ੍ਰੈਂਡਲੀ ਮੈਚ ਚਲਦੇ ਨੇ। ਮੈਂ ਹੋਰ ਵੀ ਮਹਿਸੂਸ ਕੀਤਾ ਹੈ ਕਿ ਅਜੈਂਸੀ ਆਪਣੇ ਕਿਸੇ ਟਾਊਟ ਦਾ ਕੱਦ ਜਿਆਦਾ ਵੀ ਨਹੀ ਵਧਣ ਦਿੰਦੀ। ਟਾਊਟ ਇਕ ਹੱਦ ਤਕ ਹੀ ਕੱਦ ਵਧਾ ਸਕਦੇ ਹਨ। ਅਜੈਂਸੀਆਂ ਲੀਡਰਾਂ ਨੂੰ ਡਿਸਕ੍ਰੈਡਿਟ ਕਰਕੇ ਰੱਖਦੀਆਂ ਹਨ। ਇਹਨਾਂ ਦੀ ਵੀ ਜਿਆਦਾ ਸਾਖ ਨਹੀ ਬਣਨ ਦਿੰਦੀਆਂ।
ਮੈਂ ਟਾਊਟ ਵਰਤਾਰੇ ਤੇ ਚਿਰੋਕਣਾ ਲਿਖਦਾ ਆ ਰਿਹਾ ਹਾਂ। ਮਾਨ ਦੀ ਅਸਲੀਅਤ ਵੀ ਉਜਾਗਰ ਕਰ ਚੁੱਕਾ ਹਾਂ। ਫਿਰ ਵੀ ਮਾਨ ਬਾਰੇ ਮੇਰੇ ਮੰਨ ‘ਚ ਥੋੜਾ ਬਹੁਤ ਸਤਿਕਾਰ ਹੈਗਾ। ਉਹਨੇ ਸਿੱਖ ਸਟੇਟ ਬਾਰੇ ਮਨਫੀ ਬਿਆਨ ਬਹੁਤ ਘੱਟ ਦਿੱਤੇ ਨੇ। ਜੇ ਦਿੱਤੇ ਨੇ ਤਾਂ ਗੈਰ-ਮਹਤੱਵਪੂਰਨ ਜਿਹੇ। ਹਾਂ ਇਹਦੀ ਪਾਰਟੀ ਦੀ ਜਲੰਧਰ ਯੂਨਿਟ ਨੇ ਇਕ ਵਰਾਂ ਮਤਾ ਪਾਸ ਕੀਤਾ ਸੀ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਮਾਨ ਸਾਬ ਨੂੰ ਭਾਰਤ ਰਤਨ ਨਾਲ ਨਿਵਾਜਣ। 1999 ਵਿਚ ਮਾਨ ਦੀ ਅਸਾਂ ਇੰਟਰਵਿਊ ਕੀਤੀ। ਸਾਡੇ ਨਾਲ ਹਿੰਦੁਸਤਾਨ ਟਾਈਮਜ ਦਾ ਪੱਤਰਕਾਰ ਹਰਪ੍ਰੀਤ ਸਿੰਘ ਸੀ (ਉਹ ਅਜਕਲ ਕਨੇਡਾ ਵਿਚ ਇਕ ਚੈਨਲ ਚਲਾਉਦਾ ਹੈ) ਮਾਨ ਸਾਹਿਬ ਨੇ ਮੈਨੂੰ ਇਕ ਗਲ ਕਹੀ, “ਗੁਰਾਇਆ ਜੋ ਤੂੰ ਮੈਨੂੰ ਸਮਝਦਾ ਹੈਂ ਮੈਂ ਉਹ ਨਹੀ।“ ਇਹੋ ਜਿਹੀ ਗਲ ਕੋਈ ਵਿਰਲਾ ਹੀ ਕਹੇਗਾ।
ਕੁਝ ਇਹੋ ਜਿਹੇ ਹਾਲਾਤਾਂ ਵਿਚੋਂ ਨਿਕਲ ਰਹੀ ਹੈ ਮੇਰੀ ਕੌਮ । ਬਹੁਤੀ ਜਨਤਾ ਅਸਲੀਅਤ ਸਮਝਦੀ ਹੀ ਨਹੀ। ਤੇ ਜਿਹੜੇ ਟਾਊਟ ਵਰਤਾਰੇ ਨੂੰ ਸਮਝ ਜਾਂਦੇ ਨੇ ਉਹ ਟਾਊਟਾਂ ਨੂੰ ਨਫਰਤ ਕਰਦੇ ਕਰਦੇ ਖਾਲਿ/ਸਤਾਨ ਦੇ ਸੰਕਲਪ ਤੋਂ ਵੀ ਮੂੰਹ ਮੋੜ ਲੈਂਦੇ ਨੇ।ਮੀਡੀਏ ਤੇ ਕੰਟਰੋਲ ਸਰਕਾਰ ਦਾ ਹੋਣ ਕਰਕੇ ਜੇ ਥੋੜਾ ਬਹੁਤਾ ਅਗਲੇ ਦਿਖਾਉਦੇ ਨੇ ਤਾਂ ਉਹ ਟਾਉਟਾਂ ਨੂੰ ਹੀ। ਅਸੀ ਲੋਕ ਬੱਸ ਹਾਸ਼ੀਏ ਤੇ ਹੀ ਰਹਿੰਦੇ ਹਾਂ।ਤੇ ਸਾਡੇ ਵਰਗੇ ਛੋਟੇ ਮੋਟੇ ਜਿਹੜੇ ਫਿਰਦੇ, ਸਾਰੀ ਜਿੰਦਗੀ ਝੱਖ ਮਾਰਦੇ ਹੀ ਰਹਿ ਜਾਂਦੇ ਨੇ। ਪਬਲਿਕ ਦਾ ਸਾਥ ਮਿਲਦਾ ਹੀ ਨਹੀ। ( -ਭਬੀਸ਼ਨ ਸਿੰਘ ਗੁਰਾਇਆ)
-----
------ਸੰਤਾਂ ਦੀ ਸ਼ਹਾਦਤ-------
ਸੰਤ ਭਿੰਡਰਾਂਵਾਲੇ ਦੇ ਸਾਥੀਆਂ ਮੁਤਾਬਿਕ 6 ਜੂਨ 1984 ਸਵੇਰੇ 7 ਵਜੇ ਦੇ ਕਰੀਬ ਪ੍ਰਕਰਮਾਂ ਵਿਚ ਲਾਚੀ ਬੇਰ (ਹਰਮੰਦਰ ਸਾਹਿਬ) ਲਾਗੇ ਖੜੇ ਟੈਂਕ ਨੇ ਜਦੋਂ ਅਕਾਲ ਤਖਤ ਤੇ ਵੱਡੇ ਗੋਲੇ ਵਰਸਾਏ ਤਾਂ ਇਮਾਰਤ ਵਿਚ ਵੱਡੇ ਮਘੋਰੇ ਹੋ ਗਏ।ਅੰਦਰ ਘੱਟੇ ਦਾ ਗੁਬਾਰ ਹੋ ਗਿਆ। ਉਸ ਵਕਤ ਫਿਰ ਸਵੇਰੇ 8-30 ਵਜੇ ਅਕਾਲ ਤਖਤ ਅੰਦਰ ਮੌਜੂਦ ਸਿੰਘਾਂ ਨੇ ਤਹਿ ਕੀਤਾ ਕਿ ਹੁਣ ਜੂਝਣ ਦਾ ਵਕਤ ਆ ਗਿਆ ਹੈ। ਸੰਤਾਂ ਨੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਕੋਲੋਂ ਸ਼ਹਾਦਤ ਲਈ ਇਜਾਜਤ ਮੰਗੀ ਤੇ ਨਾਲੇ ਅਰਜੋਈ ਕੀਤੀ ਕਿ “ਵਾਹਿਗੁਰੂ ਜਿੰਨਾਂ ਚਿਰ ਤਕ ਸਿੱਖਾਂ ਦਾ ਆਪਣਾ ਘਰ ਨਹੀ ਬਣ ਜਾਂਦਾ ਮੈਂ ਬਾਰ ਬਾਰ ਜਨਮ ਲੈਂਦਾ ਰਹਾਂ।” ਤਾਂ ਸਾਰੇ ਸਿੰਘ ਪ੍ਰਕਰਮਾ ਵਿਚ ਆ ਗਏ। ਓਦੋਂ ਹੀ ਭਾਵ 8-30 ਤੋਂ ਛੇਤੀ ਬਾਦ ਹੀ ਆਮਣੇ ਸਾਹਮਣੇ ਦੀ ਲੜਾਈ ਦੌਰਾਨ ਸੰਤਾਂ ਨੂੰ ਬਰੱਸਟ ਵੱਜਾ ਅਤੇ ਸੰਤ ਝੰਡੇ ਬੁੰਗੇ ਅਤੇ ਦਰਸ਼ਨੀ ਡਿਓੜੀ ਦਰਮਿਆਨ ਡਿੱਗੇ ਅਤੇ ਅਮਰ ਹੋ ਗਏ। ਯਾਦ ਰਹੇ ਇਸ ਤੋਂ ਪਹਿਲਾਂ ਭਾਵ 5 ਅਤੇ 6 ਦੀ ਰਾਤ ਨੂੰ ਸਿੰਘਾਂ ਨੇ ਫੌਜ ਦੇ ਪਹਿਲੇ ਆਉਣ ਵਾਲੇ ਪੂਰਾਂ ਦੇ ਪੂਰ ਵਿਛਾ ਦਿੱਤੇ ਸਨ ਤਾਂ ਜਨਰਲ ਸਬੇਗ ਸਿੰਘ ਸਾਰੇ ਹਾਲਾਤਾਂ ਦਾ ਜਾਇਜਾ ਲੈ ਰਹੇ ਸਨ ਤਾਂ ਪ੍ਰਕਰਮਾ ਵਿਚ ਜਖਮੀ ਹੋ ਗਏ ਸਨ। ਉਹਨਾਂ ਨੂੰ ਸਿੰਘ ਚੁੱਕ ਕੇ ਅਕਾਲ ਤਖਤ ਅੰਦਰ ਲੈ ਆਏ ਅਤੇ ਜਰਨਲ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਮੇਰੇ ਲਈ ਅਰਦਾਸ ਕਰੋ ਕਿ ਗੁਰੂ ਮੇਰੀ ਤੁਛ ਸੇਵਾ ਪਰਵਾਨ ਕਰੇ। ਸੰਤਾਂ ਦੇ ਹੱਥਾਂ ਵਿਚ ਹੀ ਜਰਨਲ ਸਾਹਿਬ ਨੇ ਆਖਰੀ ਸੁਆਸ ਲਏ।( -ਭਬੀਸ਼ਨ ਸਿੰਘ ਗੁਰਾਇਆ)
-----
ਭਾਰਤੀ ਸਮਾਜ ਵਿਚ ਔਰਤ
ਪਿੱਛੇ ਅਸਾਂ ਇਕ ਲੇਖ ਲਿਖਿਆ ਕਿ ਸਿੱਖ ਸਿਧਾਂਤ ਵਿਚ ਔਰਤ ਦਾ ਦਰਜਾ ਮਰਦ ਦੇ ਬਰਾਬਰ ਹੈ (ਜੇ ਉਚਾ ਨਹੀ ਮੰਨਦੇ ਤਾਂ।) ਕਿਉਕਿ ਗੁਰੂ ਸਾਹਿਬ ਨੇ ਫਰਮਾਇਆ ਹੋਇਆ ਹੈ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’ ਕਿ ਉਹਨੂੰ ਤੁਸੀ ਕਿਵੇ ਮਾੜਾ ਕਹਿ ਸਕਦੇ ਹੋ ਜਿੰਨੇ ਰਾਜੇ ਮਹਾਰਾਜਿਆਂ ਤੇ ਤੁਹਾਡੇ ਪੀਰ ਪੈਗੰਬਰਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ।
ਸਾਡੀ ਇਸ ਲਿਖਤ ਤੇ ਇਕ ਹਿੰਦੂ ਵੀਰ ਨੇ ਬੜੇ ਗਰਬ ਨਾਲ ਕੰਮੈਂਟ ਕੀਤਾ ਕਿ ‘ਇਕ ਹਿੰਦੂ ਧਰਮ ਹੀ ਅਜਿਹਾ ਹੈ ਜਿੱਥੇ ਔਰਤ ਦੀ ਪੂਜਾ ਹੁੰਦੀ ਹੈ।‘
ਪਰ ਬਦਕਿਸਮਤੀ ਨਾਲ ਇਥੇ ਕੁਝ ਮੌਕਿਆਂ ਤੇ ਖਾਸ ਔਰਤਾਂ ਦੀ ਪੂਜਾ ਤਾਂ ਹੁੰਦੀ ਹੈ ਪਰ ਪੁਰਾਤਨ ਸ਼ਾਸਤਰ ਰੀਤੀਆਂ ਦੀ ਵਜਾ ਕਰਕੇ ਹੀ ਅੱਜ ਭਾਰਤੀ ਉਪਮਹਾਂਦੀਪ ਜਿਸ ਵਿਚ ਹਿੰਦੂ, ਜੈਨ, ਮੁਸਲਮਾਨ, ਸਿੱਖ, ਈਸਾਈ ਆਦਿ ਸਭ ਸਭਿਆਚਾਰਾਂ ਵਿਚ ਔਰਤ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਅਸਾਂ ਦੱਸਿਆ ਕਿ ਖੁੱਦ ਤੁਲਸੀ ਰਮਾਇਣ ‘ਚ ਆਉਦਾ ਹੈ, ‘ਢੋਲ, ਗੰਵਾਰ, ਸ਼ੂਦ੍ਰ, ਪਸ਼ੂ ਅਰ ਨਾਰੀ॥ ਯਹ ਸਭ ਤਾੜਨਾ ਕੇ ਅਧਿਕਾਰੀ॥’
ਉਹ ਵੀਰ ਤਾਂ ਚੁੱਪ ਹੋ ਗਿਆ। ਪਰ ਸਾਡੀ ਹਿੰਦੂ ਭੈਣ ਅੰਜਨਾ ਨੇ ਲਿਖਿਆ ਕਿ ਇਹੋ ਜਿਹੇ ਤੱਥ ਬਾਰ ਬਾਰ ਸਾਹਮਣੇ ਆਉਣੇ ਚਾਹੀਦੇ ਨੇ ਤਾਂ ਕਿ ਲੋਕਾਈ ਵਿਚ ਮਾਨਵਤਾ ਲਈ ਜਾਗ੍ਰਤੀ ਆਵੇ। ਕਿਉਕਿ ਕਈ ਹਿੰਦੂ ਰਸਮਾਂ ਅੱਜ ਵੀ ਸਾਡੇ ਸਿੱਖਾਂ ਵਿਚ ਹਨ ਇਸ ਕਰਕੇ ਇਹ ਜਰੂਰੀ ਹੋ ਜਾਂਦਾ ਹੈ ਕਿ ਤੱਥ ਸਾਹਮਣੇ ਆਉਣ।
ਤੇ ਲਓ ਜੀ ਪੜੋ ਭਾਰਤੀ ਸਮਾਜ ਵਿਚ ਨਾਰੀ ਦੀ ਦੁਰਦਿਸ਼ਾ, ਜਿਸ ਦੀ ਵਜਾ ਹੈ ਪੁਰਾਤਨ ਸ਼ਾਸਤ੍ਰ।
• ਜਬਰ ਜਨਾਹ (ਬਲਾਤਕਾਰ) ਭਾਰਤੀ ਉਪ ਮਹਾਂਦੀਪ ਵਿਚ ਸਭ ਤੋਂ ਜਿਆਦਾ ਹਨ।
• ਇਸ ਖਿੱਤੇ ਵਿਚ ਗਾਲ ਔਰਤ ਦੇ ਨਾਂ ਤੇ ਹੀ ਦਿੱਤੀ ਜਾਂਦੀ ਹੈ (ਤੇਰੀ ਮਾਂ ਨੂੰ, ਤੇਰੀ ਭੈਣ ਨੂੰ) ਮਰਦ ਤੇ ਗਾਲ ਨਹੀ ਹੈ।
• ਅਜੇ ਡੇਢ ਸਦੀ ਪਹਿਲਾਂ ਤਕ ਕੁਝ ਰਿਆਸਤਾਂ ਵਿਚ ਰਿਵਾਜ ਸੀ ਕਿ ਜਦੋਂ ਕੋਈ ਲੜਕੀ ਵਿਆਹੀ ਜਾਂਦੀ ਸੀ ਤਾਂ ਪਹਿਲੀਆਂ ਰਾਤਾਂ ਉਸ ਨੂੰ ਪੁਜਾਰੀ ਜਾਂ ਰਾਜੇ ਨਾਲ ਗੁਜਾਰਨੀਆਂ ਹੁੰਦੀਆਂ ਸਨ।
ਜਦੋਂ ਗੁਰੂ ਨਾਨਕ ਇਸ ਖਿੱਤੇ ਵਿਚ ਆਏ ਤਾਂ ਉਸ ਵੇਲੇ ਕੁੱਲੂ ਦਾ ਰਾਜਾ ਵੀ ਇਹ ਕੁਕਰਮ ਕਰਦਾ ਸੀ। ਗੁਰੂ ਸਾਹਿਬ ਦੇ ਵਰਜਣ ਤੇ ਉਸ ਅੱਗੇ ਵਾਸਤੇ ਤੋਬਾ ਕੀਤੀ।
ਮਾਲਾਬਰ (ਕੇਰਲਾ) ਦੇ ਰਾਜੇ ਅਤੇ ਬ੍ਰਾਹਮਣ ਦੇ ਅਜਿਹੇ ਕਿੱਸੇ ਗੋਰਿਆਂ ਨੇ ਲਿਖੇ ਹੋਏ ਹਨ।
• ਮੰਦਰਾਂ ਵਿਚ ਔਰਤਾਂ ਦਾਸੀਆਂ ਦੇ ਤੌਰ ਤੇ ਰੱਖੀਆਂ ਜਾਂਦੀਆਂ ਸਨ। ਇਹ ਰਿਵਾਜ ਅੱਜ ਵੀ ਕਿਤੇ ਕਿਤੇ ਮੌਜੂਦ ਹੈ।
• ਹਿੰਦੂ ਸ਼ਾਸਤਰਾਂ ਅਨੁਸਾਰ ਔਰਤ ਕਿਸੇ ਚੀਜ਼ ਵਸਤੂ ਵਰਗੀ ਹੈ। ਜਿਵੇ ਕੋਈ ਪਸ਼ੂ ਆਦਿ ਹੋਵੇ ਜਿਸ ਨੂੰ ਅਕਸਰ ਵੇਚਿਆ ਖਰੀਦਿਆ ਵੀ ਜਾਂਦਾ ਰਿਹਾ ਹੈ। ਜੂਏ ਵਿਚ ਤਕ ਅੱਜ ਤਕ ਹਾਰੀ ਜਾਂਦੀ ਹੈ।
• ਹਿੰਦੂ ਧਰਮ ਅਨੁਸਾਰ ਕੇਵਲ ਔਰਤ ਨੂੰ ਹੀ ਕਰਵਾ ਚੌਥ ਦਾ ਵਰਤ ਰੱਖਣਾ ਹੁੰਦਾ ਹੈ, ਮਰਦ ਨੂੰ ਨਹੀ।
• ਜਿਵੇ ਆਪਾਂ ਕਿਸੇ ਜਮੀਨ ਜਾਇਦਾਦ ਤੇ ਬੋਰਡ ਲਾ ਦਿੰਦੇ ਹਾਂ ਕਿ ਇਹ ਕਿਸੇ ਦੀ ਜਾਇਦਾਦ ਹੈ ਭਾਈ। ਐਨ ਏਸੇ ਤਰਾਂ ਹਿੰਦੂ ਔਰਤ ਨੂੰ ਵਿਆਹ ਉਪਰੰਤ ਮੰਗਲ ਸੂਤਰ ਅਤੇ ਸਿੰਧੂਰ ਲਾਉਣਾ ਪੈਂਦਾ ਹੈ, ਕਿ ਇਹ ਕਿਸੇ ਦੀ ਹੋ ਚੁੱਕੀ ਹੈ।
• ਜੇ ਕੋਈ ਲੜਕੀ ਅਖੌਤੀ ਅਸ਼ੁਭ ਮਹੀਨੇ ਵਿਚ ਪੈਦਾ ਹੋਵੇ ਤਾਂ ਉਹਨੂੰ ਮੰਗਲਿਕ ਕਿਹਾ ਜਾਂਦਾ ਹੈ। ਉਹਨੂੰ ਵਿਆਹ ਤੋਂ ਪਹਿਲਾਂ ਜਾਂ ਤਾਂ ਕੁੱਤੇ ਨਾਲ ਸ਼ਾਦੀ ਕਰਨੀ ਹੋਵੇਗੀ ਜਾਂ ਪਿੱਪਲ ਰੁੱਖ ਨਾਲ। ਮੁੰਡੇ ਵਾਸਤੇ ਅਜਿਹੀ ਕੋਈ ਬੰਦਸ਼ ਨਹੀ।
• ਜੇ ਹਿੰਦੂ ਔਰਤ ਦਾ ਪਤੀ ਗੁਜਰ ਜਾਏ ਉਹ ਦੂਸਰਾ ਵਿਆਹ ਨਹੀ ਕਰਵਾ ਸਕਦੀ। ਉਹ ਜਾਂ ਤਾਂ ਸਤੀ ਹੋਵੇ ਜਾਂ ਉਮਰ ਭਰ ਵਿਧਵਾ ਰਹੇ। ਬੰਦੇ ਤੇ ਕੋਈ ਬੰਦਸ਼ ਨਹੀ। ਪਤਨੀ ਮਰਨ ਤੇ ਉਹ ਦੂਸਰਾ ਵਿਆਹ ਕਰਵਾ ਸਕਦਾ ਹੈ।
• ਮਾਪਿਆਂ ਦੀ ਮੌਤ ਤੇ ਚਿੱਖਾ ਨੂੰ ਅਗਨੀ ਸਿਰਫ ਮੁੰਡਾ ਹੀ ਦੇ ਸਕਦਾ ਹੈ, ਧੀ ਨਹੀ।
• ਔਰਤ ਨੂੰ ਅਕਸਰ ਕਾਮ ਵਾਸ਼ਨਾ ਦੀ ਪੂਰਤੀ ਲਈ ਹੀ ਵਰਤਿਆ ਜਾਂਦਾ ਸੀ। ਕਦੀ ਖਜੁਰਾਹੋਂ, ਅਜੰਤਾ ਇਲੋਰਾ ਦੇ ਮੰਦਰ ਵੇਖੋ ਤਾਂ ਅੱਖਾਂ ਖੁੱਲ ਜਾਣਗੀਆਂ।
• ਅਸ਼ਵਮੇਧ ਜਗ ਵਿਚ ਘੋੜੇ ਨੂੰ ਮਾਰਕੇ ਉਹਦੇ ਲਿੰਗ ਨਾਲ ਰਾਣੀ ਨੂੰ ਸੰਭੋਗ ਕਰਵਾਇਆ ਜਾਂਦਾ ਸੀ ਤਾਂ ਕਿ ਰਾਜਾ ਅਜੈ ਰਹੇ।
ਬਲਾਤਕਾਰ ਦੀ ਜੜ੍ਹ ਵੀ ਸ਼ਾਸਤਰਾਂ ‘ਚ ਹੀ ਹੈ
• ਭਗਵਾਨ ਕ੍ਰਿਸ਼ਨ ਮੌਜ ਮਸਤੀ ਲਈ ਨਹਾ ਰਹੀ ਗੋਪੀਆਂ ਦੇ ਕਪੜੇ ਚੁਰਾ ਲੈਂਦਾ ਹੈ। ਇਸ ਕਰਮ ਦੀਆਂ ਤਸਵੀਰਾਂ ਅੱਜ ਹਿੰਦੂ ਆਪਣੇ ਘਰਾਂ ਵਿਚ ਵੀ ਸਜਾਉਦੇ ਹਨ।ਮੁੰਡਿਆਂ ਤੇ ਕੀ ਪ੍ਰਭਾਵ ਪਏਗਾ?
• ਮਾਂ ਪਾਰਬਤੀ ਜਦੋਂ ਨਹਾ ਰਹੀ ਸੀ ਬੂਹੇ ਤੇ ਇਕ ਮੁੰਡਾ ਬੈਠਾਇਆ ਹੋਇਆ ਸੀ ਕਿ ਕੋਈ ਅੰਦਰ ਨਾ ਆਵੇ। ਭਗਵਾਨ ਸ਼ਿਵ ਨੇ ਅੰਦਰ ਜਾਣ ਦੀ ਜਿੱਦ ਤੇ ਮੁੰਡਾ ਮਾਰ ਦਿੱਤਾ।
• ਭਗਵਾਨ ਬ੍ਰਹਮਾ ਦਾ ਆਪਣੀ ਹੀ ਧੀ, ਭਗਵਾਨ ਵਿਸ਼ਨੂੰ ਨੇ ਗੌਤਮ ਰਿਸ਼ੀ ਦਾ ਰੂਪ ਬਣਾ ਕੇ ਰਿਸ਼ੀ ਜਲੰਧਰ ਦੀ ਪਤਨੀ।
• ਰਾਵਣ ਦੀ ਕੈਦ ਤੋਂ ਮੁਕਤ ਕਰਾਉਣ ਉਪਰੰਤ ਭਗਵਾਨ ਰਾਮ ਓਸੇ ਸੀਤਾ ਤੇ ਸ਼ੱਕ ਕਰਦੇ ਹਨ ਤੇ ਸੀਤਾ ਆਤਮ ਹੱਤਿਆ ਕਰਦੀ ਹੈ।
• ਸ਼ਾਸਤਰਾਂ ਅਨੁਸਾਰ ਔਰਤ ਦਾ ਭਗਵਾਨ ਉਹਦਾ ਪਤੀ ਹੈ: ਪਤੀ-ਪ੍ਰਮੇਸ਼ਰ।
• ਮੰਨੂ ਸਿਮ੍ਰਤੀ ‘ਚ ਆਉਦਾ ਹੈ ਕਿ ਕਦੀ ਕਿਸੇ ਔਰਤ ਤੇ ਯਕੀਨ ਨਾ ਕਰਨਾ। ਹੋਰ ਥਾਂ ਲਿਖਿਆ ਹੈ ਕਿ ਔਰਤ ਨੂੰ ਕਦੀ ਅਜਾਦ ਨਾ ਰਹਿਣ ਦਿਓ।
• ਇਕ ਹੋਰ ਗ੍ਰੰਥ ਆਇਆ ਹੈ ਕਿ ਔਰਤ, ਸ਼ੂਦਰ, ਕੁੱਤੇ ਅਤੇ ਕਾਂ ਵਲ ਧਿਆਨ ਨਾ ਦਿਓ ਨਹੀ ਤਾਂ ਤੁਹਾਡਾ ਮਨ ਵੀ ਭਟਕ ਜਾਏਗਾ।
• ਹੋਰ ਆਇਆ ਹੈ, ਜਿਹੜੀ ਔਰਤ ਮੁੰਡਾ ਨਹੀ ਜੰਮ ਸਕਦੀ ਉਹਨੂੰ ਬਾਹਰ ਕੱਢੋ।
• ਅਖੇ ਮੂਲ ਵਿਚ ਔਰਤ ਅਸ਼ੁਧ ਹੈ, ਹਾਂ ਆਪਣੇ ਪਤੀ ਦੀ ਸੇਵਾ ਕਰਕੇ ਕੁਝ ਖੁਸ਼ੀ ਪਾ ਸਕਦੀ ਹੈ।
• ਆਰੀਆ ਸਮਾਜ ਦੇ ਬਾਨੀ ਨੇ ਲਿਖਿਆ ਹੈ ਕਿ ਸ਼ੂਦਰ ਔਰਤ ਨਾਲ ਸੰਭੋਗ ਤੀਰਥ ਯਾਤਰਾ ਸਮਾਨ ਹੈ।
• ਔਰਤ ਜਦੋਂ ਜਨਮ ਦਿੰਦੀ ਹੈ ਤਾਂ ਸਵਾ ਮਹੀਨੇ ਤਕ ਅਸ਼ੁਭ ਹੋ ਜਾਂਦੀ ਹੈ।
• ਮੰਦਰ ਦਾ ਪੁਜਾਰੀ ਸਿਰਫ ਮਰਦ ਹੀ ਹੋ ਸਕਦਾ ਹੈ। (ਲਿਖਾਰੀ -ਭਬੀਸ਼ਨ ਸਿੰਘ ਗੁਰਾਇਆ)
-----
ਅਸਲੀ ਸਿੱਖੀ ਪ੍ਰੰਪਰਾ ਦਾ ਪਤਾ ਕਿਵੇ ਲੱਗੇ
ਬੰਦਾ ਬਹਾਦਰ ਤੋਂ ਬਾਦ ਤਾਂ ਸਿੱਖ ਖੇਰੂੰ ਖੇਰੂੰ ਹੋ ਗਏ ਸਨ
ਆਪਾਂ ਸਭ ਜਾਣਦੇ ਹਾਂ ਕਿ ਬੰਦਾ ਬਹਾਦਰ ਦੀ ਸਫਲ ਬਗਾਵਤ ਅਤੇ ਕੁਚਲ ਦੇਣ ਉਪਰੰਤ ਸਿੱਖਾਂ ਤੇ ਪਾਬੰਦੀ ਲਗ ਗਈ ਸੀ। 18ਵੀ ਸਦੀ ਦਾ ਬਹੁੱਤ ਕਠਨ ਦੌਰ ਸਿੱਖੀ ਲਈ ਮੁਸੀਬਤਾਂ ਭਰਪੂਰ ਸੀ। ਇਥੋਂ ਤਕ ਕਿ ਗੁਰੂ ਕਹਿਣ ਤੇ ਬੰਦੇ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਇਥੋਂ ਤਕ ਕਿ ਗੁੜ (ਸੱਕਰ ਵਾਲੇ) ਨੂੰ ਵੀ ਵੱਖ ਵੱਖ ਨਾਂ ਦੇਣੇ ਪਏ ਸਨ।
ਸਿੱਖਾਂ ਦੇ ਪਵਿਤ੍ਰ ਅਸਥਾਨਾਂ ਤੇ ਓਦੋਂ ਹਿੰਦੂ ਸਾਧੂਆਂ ਨੇ ਆ ਡੇਰੇ ਜਮਾਏ ਅਤੇ ਕਠਨ ਦੌਰ ਵਿਚ ਅਸਥਾਨ ਸੰਭਾਲੇ। ਇਹਨਾਂ ਸਾਧੂਆਂ ਤੋਂ ਸਰਕਾਰ ਨੂੰ ਕੋਈ ਖਤਰਾ ਨਹੀ ਸੀ।ਕਿਉਕਿ ਇਹਨਾਂ ਸੰਤਾਂ ਮਹੰਤਾਂ ਨੇ ਕਈ ਵਾਰ ਖਾਲਸਿਆਂ ਦੀ ਨੁਕਤਾਚੀਨੀ ਕੀਤੀ ਸੀ ਕਿ ਧਾਰਮਿਕ ਬੰਦੇ ਨੂੰ ਹਥਿਆਰਬੰਦ ਹੋਣ ਦੀ ਕੀ ਜਰੂਰਤ। ਜਿਆਦਾਤਰ ਇਹ ਸਾਧੂ ਉਦਾਸੀ ਜਾਂ ਨਿਰਮਲੇ ਭੇਖ ਵਿਚ ਸਨ।
ਹੌਲੀ ਹੌਲੀ ਇਹ ਸਾਧੂ (ਬਹੁਤੇ ਉਦਾਸੀ) ਹੀ ਸਿੱਖੀ ਦੇ ਪ੍ਰਚਾਰਕ ਗਿਣੇ ਗਏ। ਸਿੱਖੀ ਪ੍ਰਚਾਰ ਵਿਚ ਇਹਨਾਂ ਉਦਾਸੀ ਸਾਧੂਆਂ ਦੇ ਯੋਗਦਾਨ ਲਈ ਹਰ ਸਿੱਖ ਦਾ ਸੀਸ ਝੁਕਦਾ ਜਿਸ ਤਰਾਂ ਇਹਨਾਂ ਉਸ ਕਠਨ ਦੌਰ ਵਿਚ ਸਿੱਖੀ ਸੰਭਾਲੀ। ਪਰ ਇਹਨਾਂ ਸਾਧੂਆਂ ਦੇ ਪ੍ਰਚਾਰ ਵਿਚ ਨਿਰੋਲ ਸਿੱਖੀ ਪ੍ਰੰਪਰਾ ਦੀ ਘਾਟ ਸੀ। ਉਹ ਪ੍ਰੰਪਰਾ ਜੋ ਗੁਰੂ ਅੰਗਦ ਨੇ ਗੁਰੂ ਨਾਨਕ ਤੋਂ ਲਈ ਜੋ ਅੱਗੇ ਗੁਰੂ ਅਮਰਦਾਸ ਅਤੇ ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚੀ। ਜਿੰਨੂ ਆਪਾਂ ਪਿਤਾ ਪੁਰਖੀ ਕਹਿਨੇ ਨੇ। ਇਹਨਾਂ ਸਾਧੂਆਂ ਵਿਚ ਉਸ ਪਿਤਾ ਪੁਰਖੀ ਪ੍ਰੰਪਰਾ ਦੀ ਘਾਟ ਸੀ।
ਇਹੋ ਕਾਰਨ ਬਣਿਆ ਕਿ ਸਾਧੂਆਂ ਦੀ ਸਿੱਖੀ ਰਹਿਤ ਮਰਿਆਦਾ ਕਈ ਥਾਂਈ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਚਲੀ ਜਾਂਦੀ ਹੈ। ਜਿਵੇ ਉਦਾਸੀਆਂ ਵਿਚ ਭਗਵੇ ਜਾਂ ਸਫੇਦ ਬਸਤ੍ਰ ਪਹਿਨਣ ਨੂੰ ਪਵਿਤ੍ਰ ਮੰਨਣਾ, ਜਾਤ ਪਾਤ (ਊਚ-ਨੀਚ) ਮੰਨਣਾ, ਗ੍ਰਿਸਤ ਮਾਰਗ ਤੋਂ ਦੂਰੀ, ਹਿੰਦੂ ਅਵਤਾਰਵਾਦ ਮੰਨਣਾ (ਜਦੋਂ ਕਿ ਗੁਰਬਾਣੀ ਅਨੁਸਾਰ ਇਹ ਜੁਗਾਂ ਜੁਗਾਂ ਦੇ ਰਾਜੇ ਹੋਏ ਹਨ) ਸਾਧੂ ਭੇਖ, ਅਖੌਤੀ ਸੁੱਚ ਨੂੰ ਅਹਿਮੀਅਤ, ਤਿਲਕ ਲਾਉਣੇ, ਗਊ ਨੂੰ ਮੱਝ ਨਾਲੋਂ ਪਵਿਤ੍ਰ ਮੰਨਣਾ, ਮੀਟ ਖਾਣ ਤੇ ਸਖਤ ਮਨਾਹੀ (ਜਦੋਂ ਕਿ ਸਿੱਖੀ ਕਹਿੰਦੀ ਹੈ ਕਿ ਇਸ ਝਗੜੇ ਵਿਚ ਨਹੀ ਪੈਣਾ) ਆਦਿ ਆਦਿ।
ਹੁਣ ਸਵਾਲ ਉਠਦਾ ਹੈ ਕਿ ਕੀ ਕੋਈ ਅਜਿਹੀ ਧਿਰ ਵੀ ਹੈ ਜਿਥੇ ਸੀਨਾ ਬਸੀਨਾ ਗੁਰੂ ਪ੍ਰੰਪਰਾ ਚਲਦੀ ਆ ਰਹੀ ਹੈ? ਜਵਾਬ ਬਹੁਤ ਆਸਾਨ ਹੈ; ਉਹ ਲੋਕ ਹਨ ਜਿਹੜੇ ਮੁਗਲ ਜੁਲਮ ਤੋਂ ਡਰਦਿਆਂ ਜੰਗਲ ਬੇਲਿਆਂ ਵਿਚ ਚਲੇ ਗਏ ਸਨ। ਮਤਲਬ ਕਿ ਉਹ ਸਿੱਖ ਜਿੰਨਾਂ ਨੂੰ ਅਸੀ ਨਿਹੰਗ ਕਹਿੰਦੇ ਹਾਂ। ਤੁਸੀ ਪੜ੍ਹ ਕੇ ਪ੍ਰਸੰਨ ਹੋਵੋਗੇ ਕਿ ਇਹਨਾਂ ਦੀ ਰਹਿਤ ਮਰਿਆਦਾ ਗੁਰਬਾਣੀ ਸਿਧਾਂਤ ਨਾਲ ਬਹੁਤ ਹੱਦ ਤਕ ਮੇਲ ਖਾਂਦੀ ਹੈ। ਜੇ ਥੋੜਾ ਬਹੁਤ ਵਖਰੇਵਾਂ ਹੈ ਤਾਂ ਇਹ ਉਹਨਾਂ ਨੇ ਯੁਧ ਨੀਤੀ ਤਹਿਤ ਅਖਤਿਆਰ ਕੀਤਾ ਹੋਇਆ ਹੈ।
ਅੱਜ ਹਰ ਸਿੱਖ ਭਗਵਾ ਨਿਸ਼ਾਨ ਸਾਹਿਬ ਚੁੱਕੀ ਫਿਰਦਾ ਹੈ ਜਦੋਂ ਕਿ ਛੇਵੇਂ ਪਾਤਸ਼ਾਹ ਤੋਂ ਲੈ ਕੈ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਰਿਹਾ ਹੈ। ਪਰ ਨਿਹੰਗ ਪ੍ਰੰਪਰਾ ਵਿਚ ਨਿਸ਼ਾਨ ਨੀਲਾ ਹੀ ਹੈ। ਇਹ ਮੀਟ ਖਾਣ ਨੂੰ ਵੀ ਮਨਾ ਨਹੀ ਕਰਦੇ। ਅਖੌਤੀ ਨੀਵੀਂ ਜਾਤਾਂ ਤੋਂ ਵੀ ਵੱਡੇ ਵੱਡੇ ਸੂਰਮੇ ਨਿਹੰਗ ਹੋ ਚੁੱਕੇ ਹਨ। ਬਦਕਿਸਮਤੀ ਨਾਲ ਸਾਡੇ ਹੁਕਮਰਾਨ ਨੂੰ ਇਸ ਅਸਲੀਅਤ ਦਾ ਪਤਾ ਹੈ ਤਾਂ ਕਿ ਉਹ ਨਿਹੰਗਾਂ ਨੂੰ ਅਖੌਤੀ ਮੁਖ ਧਾਰਾ ਵਿਚ ਲਿਆਉਣ ਲਈ ਤਰਲੋ ਮੱਛੀ ਹੈ। ਕੀ ਮੰਨੋਗੇ ਅਸਾਂ ਲਾਲ ਬਸਤਰ ਪਹਿਨੇ ਇਕ ਦੋ ਨਿਹੰਗ ਵੀ ਦੇਖੇ ਹਨ। ਲੁਧਿਆਣੇ ਸਟੇਸ਼ਨ ਤੇ ਸਾਨੂੰ ਇਕ ਇਹੋ ਜਿਹਾ ਨਿਹੰਗ ਮਿਲਿਆ ਤਾਂ ਅਸੀ ਉਸ ਨੂੰ ਕਾਰਨ ਪੁਛਿਆ। ਉਸ ਨੇ ਝੱਟ ਗੁਰਬਾਣੀ ਚੋਂ ਜਵਾਬ ਦਿਤਾ ਕਿ ‘ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥” ਅਸਾਂ ਕਿਹਾ ਨਿਹੰਗ ਤਾਂ ਗੁਰੂ ਦੀ ਫੌਜ ਹੈ। ਫੌਜ ਦੀ ਤਾਂ ਇਕੋ ਜਿਹੀ ਬਰਦੀ ਹੁੰਦੀ ਹੈ। ਲਾ ਜਵਾਬ ਹੋਇਆ ਕਹਿੰਦਾ ‘ਭਾਜੀ ਅਸੀ ਕੱਟੜ ਨਹੀ ਹਾਂ।“- ਭਬੀਸ਼ਨ ਸਿੰਘ ਗੁਰਾਇਆ
-----
ਅਮਰੀਕਾ – ਈਰਾਨ ਯੁੱਧ ਦੇ ਮੱਦੇਨਜ਼ਰ ਸਾਡੇ ਲਿਖਾਰੀਆਂ ਨੂੰ ਝਰਨਾਹਟ
ਇਸ ਸਬੰਧ ਵਿਚ ਮੈਂ ਦੇਖ ਰਿਹਾ ਹਾਂ ਪੰਜਾਬੀ ਲਿਖਾਰੀ ਬੜੇ ਜੋਸ਼ੋ ਖਰੋਸ਼ ਨਾਲ ਖਬਰਾਂ ਦੱਸ ਰਹੇ ਨੇ ਕਿ “ਵੇਖੋ ਈਰਾਨ ਨੇ ਕਲ੍ਹ ਨੂੰ ਇਹ ਕਰ ਦੇਣਾ, ਪਰਸੋਂ ਓਹ ਕਰ ਦੇਣਾ ਵਾ।“ ਮਤਲਬ ਕਿ ਈਰਾਨ ਨਾਲ ਵੱਡੀ ਹਮਦਰਦੀ ਦਾ ਪ੍ਰਗਟਾਵਾ ਕਰ ਰਹੇ ਨੇ। ਮੇਰੀ ਬੇਨਤੀ ਹੈ ਕਿ ਸਾਨੂੰ ਆਪਣੀ ਕੌਮ ਦਾ ਨਫਾ ਨੁਕਸਾਨ ਸੋਚ ਕੇ ਚਲਣਾ ਹੋਵੇਗਾ। ਕੌਮਾਂਤਰੀ ਪੱਧਰ ਤੇ ਜੇ ਕਿਸੇ ਮੁਲਕ ਨੇ ਸਿੱਖਾਂ ਦਾ ਥੋੜਾ ਬਹੁਤ ਸਾਥ ਦਿਤਾ ਹੈ ਤਾਂ ਉਹ ਗੋਰਿਆਂ ਨੇ ਦਿੱਤਾ ਹੈ। ਅੱਜ ਮੋਦੀ ਨੂੰ ਅਮਰੀਕਾ ਅੱਗੇ ਸਿਰਫ ਏਸੇ ਕਰਕੇ ਗੋਡਿਆ ਭਾਰ ਹੋਣਾ ਪਿਆਂ ਕਿਉਕਿ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਅਸਟ੍ਰੇਲੀਆ ਨੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਸਮਝੀ ਹੈ। ਬਾਕੀ ਮਿੱਡਲ ਈਸਟ ਲਾਬੀ ਨੇ ਕਦੀ ਵੀ ਪੰਜਾਬ ਮਸਲੇ ਨੂੰ ਕੋਈ ਤਰਜੀਹ ਨਹੀ ਦਿੱਤੀ। ਅੱਜ ਤਕ ਇਕ ਬਿਆਨ ਤਕ ਨਹੀ ਦਿੱਤਾ।ਸਗੋਂ ਮੈਨੂੰ ਯਾਦ ਹੈ ਜਦੋਂ 1984 ‘ਚ ਹਰਮੰਦਰ ਸਾਹਿਬ ਦੇ ਫੌਜ ਚਾੜੀ ਗਈ ਸੀ ਤਾਂ ਇੰਦਰਾ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਫਲੱਸਤੀਨ ਦੇ ਯਾਸਰ ਅਰਾਫਤ ਨੇ ਦਿੱਤੀ ਸੀ। ਪਾਕਿਸਤਾਨ ਖੁਦ ਮੁਸਲਿਮ ਮੁਲਕ ਹੋਣ ਦੇ ਬਾਵਜੂਦ ਸਾਂਵਾ ਚਲ ਰਿਹਾ। ਅਸੀ ਆਪਣੀ ਕੌਮ ਦਾ ਦੇਖਣਾ ਹੈ।ਜ਼ਜ਼ਬਾਤਾਂ ‘ਚ ਨਹੀ ਆਉਣਾ ਕਿ ਕਿਹੜਾ ਮੁਲਕ ਗਲਤ ਚਲ ਰਿਹਾ ਤੇ ਕਿਹੜਾ ਸਹੀ। ਸੋ ਮੇਰੇ ਲਿਖਾਰੀ ਤੇ ਵੀਡੀਓ ਬਣਾਉਣ ਵਾਲੇ ਵੀਰੋ ਆਓ ਆਪਾਂ 1947 ਦੇ ਇਤਹਾਸ ਤੋਂ ਕੁਝ ਸਿਖੀਏ। ਯਾਦ ਰੱਖੋ ਜਦੋਂ ਤੁਸੀ ਕੁਝ ਲਿਖਦੇ ਜਾਂ ਵੀਡੀਓ ਪਾਉਦੇ ਹੋ ਤਾਂ ਕੌਮਾਤਰੀ ਅਬਜਰਵਰ ਤੁਹਾਨੂੰ ਭਾਪ ਰਹੇ ਹੁੰਦੇ ਨੇ।ਨਾਲੇ ਜਿਹੜੇ ਪਲੇਟਫਾਰਮਾਂ/ਪੋਰਟਲਾਂ (ਫੇਸਬੁੱਕ, ਵੱਟਜ਼ਐਪ, ਯੂਟਿਊਬ, ਐਕਸ ਆਦਿ) ਤੇ ਪੋਸਟਾਂ ਪਾ ਰਹੇ ਹੋ ਇਹ ਵੀ ਸੋਚ ਲਓ ਕਿ ਉਹਨਾਂ ਦਾ ਮਾਲਕ ਕੌਣ ਹੈ।- ਭਬੀਸ਼ਨ ਸਿੰਘ ਗੁਰਾਇਆ
-----
ਪੀ ਐਸ ਗਿੱਲ ਦਾ ਖਾਲਸੇ ਕੁਝ ਨਾ ਵਿਗਾੜ ਪਾਏ?
ਹਾਂ ਕੇ ਪੀ ਐਸ ਗਿੱਲ ਖਾਲਸਿਆਂ ਦੀ ਸਜਾ ਤੋਂ ਬਚ ਗਿਆ ਸੀ। ਗੋਲੀ ਵੱਜਣ ਨਾਲ ਤਾਂ ਸਗੋ ਬੰਦੇ ਦੀ ਖਲਾਸੀ ਹੋ ਜਾਂਦੀ ਹੈ ਪਰ ਗਿੱਲ ਨੂੰ ਕੁਦਰਤ ਨੇ ਜੋ ਸਜਾ ਦਿੱਤੀ ਉਹ ਮਿਸਾਲੀ ਹੈ। ਕਹਿੰਦੇ ਨੇ ਉਹਦੇ ਕੋਲੋਂ ਬਹੁਤ ਮੁਸ਼ਕ ਆਉਦੀ ਸੀ। ਜਦੋਂ ਨੌਕਰ ਉਹਦੇ ਕਮਰੇ ਵਿਚ ਜਾਂਦਾ ਸੀ ਤਾਂ ਉਹਦਾ ਮੂੰਹ ਗੰਦਗੀ ਨਾਲ ਲਿਬੜਿਆ ਹੁੰਦਾ ਸੀ। ਜਦੋਂ ਵੀ ਖੰਘਦਾ ਸੀ ਨਾਲ ਹੀ ਭੂਕਨੀ ਵਗਦੀ ਸੀ। ਦੋਨੋਂ ਕਿਡਨੀਆਂ ਵੀ ਫੇਲ ਹੋ ਗਈਆਂ ਸਨ। ਕਹਿੰਦੇ ਬਾਦ ਵਿਚ ਉਹਦੇ ਨੈਪੀ ਲਾਈ ਗਈ ਪਰ ਬਾਵਜੂਦ ਨੈਪੀ ਦੇ ਉਹ ਲਿਬੜਿਆ ਰਹਿੰਦਾ ਸੀ। 26 ਮਈ 2017 ਨੂੰ ਨਰਕੀਂ ਪਹੁੰਚਿਆ ਸੀ। (ਇਹ ਜਾਣਕਾਰੀ ਉਹਦੇ ਅਤੇ ਗੰਨਮੈਨਾਂ ਨੇ ਆਪਣੇ ਸਾਥੀਆਂ ਨਾਲ ਸਾਂਝੀ ਕੀਤੀ ਸੀ)
ਡੇਰਾ ਬਾਬਾ ਨਾਨਕ ਇਲਾਕੇ ਦਾ ਇਕ ਜਾਲਮ ਠਾਣੇਦਾਰ ਰੀਟਾਇਰ ਹੋਣ ਤੋਂ ਬਾਦ ਸ਼ੁਦਾਈ ਹੋ ਗਿਆ ਸੀ ਤੇ ਆਪਣਾ ਗੰਦ ਵੀ ਖਾਂਦਾ ਸੀ। ਪਰ ਗਿੱਲ ਬਾਰੇ ਇਹ ਗਲ ਸਪੱਸ਼ਟ ਨਹੀ ਹੋਈ। ਦਿਮਾਗੋ ਤਾਂ ਹਿਲ ਗਿਆ ਸੀ ਗਿਲ। ਉਹਦੇ ਮੂੰਹ ਲਿਬੜਣ ਦੀ ਗਲ ਸੁਣੀਦੀ ਹੈ। ਹੋ ਸਕਦੈ ਗੰਦੇ ਹੱਥਾਂ ਨਾਲ ਹੀ ਮੁੱਛਾਂ ਸਵਾਰਦਾ ਹੋਵੇ ਕਿਉਕਿ ਇਹ ਉਹਦੀ ਆਦਤ ਸੀ।
-----
ਨਾ ਭਾਜੀ ਖਾਲਿਸਤਾਨ ਦੀ ਗਲ ਨਾ ਕਰੋ। ਬਹੁਤ ਖੂਨ ਖਰਾਬਾ ਵੇਖਿਆ ਅਸਾਂ।
ਵੀਰ ਜੀ ਖਾਲਿਸਤਾਨੀ ਕਦੀ ਵੀ ਨਿਰਦੋਸ਼ ਦਾ ਕਤਲ ਨਹੀ ਕਰੇਗਾ। ਜੇ ਕਰਦਾ ਹੈ ਤਾਂ ਗੁਰੂ ਦੀ ਮਾਰ ਪੈਂਦੀ ਉਹਨੂੰ।ਅਸੀ ਤਾਂ ਘਟ ਘਟ ਵਿਚ ਉਸ ਅਕਾਲ ਪੁਰਖ ਦਾ ਸਰਗੁਣ ਸਰੂਪ ਵੇਖਦੇ ਹਾਂ। ਕਿਉਕਿ ਗੁਰੂ ਸਾਹਿਬ ਨੇ ਸਾਨੂੰ ਕਿਰਪਾਨ ਬਖਸ਼ੀ ਹੋਈ ਹੈ ਕਿ ਜਿਥੇ ਮਜਲੂਮ ਨਾਲ ਜੁਲਮ ਹੋਵੇ ਓਦੋਂ ਕਿਰਪਾਨ ਦਾ ਗਾਤਰੇ ਵਿਚੋਂ ਬਾਹਰ ਆਉਣਾ ਜਰੂਰੀ ਹੋ ਜਾਂਦਾ ਹੈ।ਨਿਰਦੋਸ਼ ਹਿੰਦੂਆਂ ਜਾਂ ਪੁਲਸ ਵਾਲਿਆਂ ਦੇ ਪ੍ਰਵਾਰਾਂ ਦੇ ਕਤਲ ਤਾਂ ਖੁਦ ਅਜੈਂਸੀਆਂ ਕਰਵਾ ਰਹੀਆਂ ਸਨ ਤਾਂ ਕਿ ਲਹਿਰ ਦੀ ਬਦਨਾਮੀ ਹੋਵੇ। ਹਾਂ ਖਾਲਸਿਆਂ ਨੇ ਤਾਕਤ ਦੇ ਨਸ਼ੇ ਵਿਚ ਅੰਨੇ ਹੋ ਚੁੱਕੇ ਐਸ ਐਸ ਪੀ ਗੋਬਿੰਦ ਰਾਮ ਵਰਗੇ ਜਾਲਮਾਂ ਨੂੰ ਸਬਕ ਜਰੂਰ ਸਿਖਾਇਆ ਸੀ। ਦੂਸਰੀ ਗਲ- ਬਾਕੀ ਤੁਸੀ ਆਪ ਹੀ ਦੱਸ ਦਿਓ ਕਿ ਜਿਹੜੇ ਭੇਸ ਬਦਲ ਕੇ ਸੰਘਰਸ਼ ਵਿਚ ਵੜ ਕੇ ਮੁਖਬਰੀ ਕਰਨ ਉਹਨਾਂ ਦਾ ਕੀ ਇਲਾਜ ਹੋਵੇ? ਦੁਨੀਆ ਭਰ ਵਿਚ ਮੁਖਬਰਾਂ ਨੂੰ ਜੋ ਸਜਾ ਦਿੱਤੀ ਜਾਂਦੀ ਹੈ ਓਹੋ ਖਾਲਸਿਆਂ ਨੇ ਦਿੱਤੀ ਸੀ।
ਬਾਕੀ ਵਿਸਥਾਰ ਵਿਚ ਪੜੋ ਕਿ ਸਰਕਾਰਾਂ ਲਹਿਰਾਂ ਵਿਚ ਮਾਰਧਾੜ (ਹਿੰਸਾ) ਆਪ ਵਾੜਦੀਆਂ ਹਨ ਕਿਉਕਿ ਹਿੰਸਾ ਨਾਲ ਹੁਕਮਰਾਨ ਦਾ ਕੰਮ ਆਸਾਨ ਹੋ ਜਾਂਦਾ ਹੈ।
-----
ਵੀਰ ਕਹਿੰਦੈ ਕੋਈ ਪੰਜਾਬੀ ਨਹੀ ਚਾਹੁੰਦਾ ਖਾਲਿਸਤਾਨ
ਵੀਰ ਜੀ ਬੜੇ ਭੁਲੇਖੇ ਵਿਚ ਜੀਅ ਰਹੇ ਹੋ। ਆ ਬਾਹਰ ਜਿਹੜੇ ਪੰਜਾਬੀ ਆ ਵੱਸੇ ਨੇ ਇਹ ਚੰਨ ਤੋਂ ਨਹੀ ਆਏ ਭਾਰਤ ‘ਚੋਂ ਹੀ ਆਏ ਨੇ।
ਬਾਕੀ ਵੀਰ ਜੀ ਪੰਜਾਬੀਆਂ ਨੇ ਕਈ ਵੇਰਾਂ ਅਜਾਦੀ ਦੇ ਹੱਕ ਵਿਚ ਫਤਵਾ ਦਿੱਤਾ ਹੈ ਪਰ ਉਹ ਇਸ਼ਾਰਾ ਤੁਸੀ ਨਹੀ ਸਮਝੋਗੇ।ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਅੰਮ੍ਰਿਤਪਾਲ ਨੇ ਖਾਲਿਸਤਾਨ ਦੀ ਹੀ ਵਕਾਲਤ ਕੀਤੀ ਹੈ। ਉਮੀਦ ਹੈ ਤੁਸੀ ਸਰਬਜੀਤ ਸਿੰਘ ਐਮ ਪੀ ਬਾਰੇ ਵੀ ਜਾਣਦੇ ਹੋਵੋਗੇ।
1989 ਵਿਚ ਕਿੰਨੇ ਖਾਲਿਸਤਾਨੀ ਉਮੀਦਵਾਰ (ਐਮ ਪੀ) ਚੋਣ ਜਿੱਤ ਗਏ ਸਨ, ਉਮੀਦ ਹੈ ਭੁਲੇ ਨਹੀ ਹੋਵੋਗੇ। ਸ਼ਾਇਦ ਇਹ ਵੀ ਯਾਦ ਹੋਵੋਗਾ ਕਿ ਉਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੂਰੇ ਭਾਰਤ ਵਿਚ ਦੂਸਰੇ ਨੰਬਰ ਤੇ ਵੋਟਾਂ ਪਈਆਂ ਸਨ। ਇਹ ਵੱਖਰੀ ਗਲ ਹੈ ਕਿ ਮਾਨ ਸਾਹਿਬ ਅੰਦਰਖਾਤੇ ਤੁਹਾਡੇ ਪਾਰਟੀ ਦੇ ਬੰਦੇ ਨਿਕਲੇ।
ਵੀਰ ਜੀ ਇਹ ਭਾਰਤੀ ਲੋਕਾਂ ਦੀ ਬਦਕਿਸਮਤੀ ਹੈ ਜੇ ਨਿਜਾਮ ਬਦਲਣ ਲਈ ਕੋਈ ਵਿਚਾਰ ਨਹੀ ਰੱਖਦੇ ਤਾਂ। ਭਾਰਤੀ ਵੋਟਰ ਜਾਗ ਹੀ ਨਹੀ ਰਿਹਾ ਤਾਂ ਹੀ ਤਾਂ ਭਾਰਤ ਸਰਕਾਰ ਉਸ ਜੱਜ (ਯਸ਼ਵੰਤ ਵਰਮਾ) ਨੂੰ ਵੀ ਮਹੀਨਿਆਂ ਤਕ ਡਿਊਟੀ ਤੇ ਤੈਨਾਤ ਰੱਖਦੀ ਜਿਹਦੇ ਘਰ ਦਾ ਇਕ ਕਮਰਾ ਪੂਰਾ ਨੋਟਾਂ ਨਾਲ ਭਰਿਆ ਮਿਲਿਆ ਸੀ।
ਬਾਕੀ ਵੀਰ ਜੀ ਜਿਸ ਭਾਰਤ ਦੀ ਤੁਸੀ ਦਿਨ ਰਾਤ ਵਕਾਲਤ ਕਰਦੇ ਹੋ ਉਹਨੂੰ ਕਹੋ ਜੇ ਹਿੰਮਤ ਹੈਗੀ ਆ ਤਾਂ ਪੰਜਾਬ ਵਿਚ ਵੀ ਰੈਫਰੰਡਮ ਕਰਵਾ ਦੇਣ। -ਭਬੀਸ਼ਨ ਸਿੰਘ ਗੁਰਾਇਆ।
-----
ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲੇ ਭਾਰਤ ਦੀ ਸਿਖਿਆ ਪ੍ਰਣਾਲੀ ਦਾ ਹਾਲ ਵੇਖ ਲਓ
1,04,125 ਸਕੂਲ – ਸਿਰਫ ਇਕ ਅਧਿਆਪਕ
61540 ਸਕੂਲ ਜਿਥੇ ਕੋਈ ਟਾਇਲੈਟ ਹੈ ਹੀ ਨਹੀ
98500 ਸਕੂਲ ਜਿਥੇ ਕੁੜੀਆਂ ਲਈ ਕੋਈ ਟਾਇਲੈਟ ਨਹੀ ਹੈ
119000 ਸਕੂਲ ਬਿਨਾਂ ਬਿਜਲੀ ਕਨੈਕਸ਼ਨ ਦੇ
59,829 ਸਕੂਲ ਜਿਥੇ ਹੱਥ ਧੋਣ ਲਈ ਕੋਈ ਇੰਤਜਾਮ ਨਹੀ ਹੈ
14,505 ਸਕੂਲ ਜਿਥੇ ਪਾਣੀ ਮੌਜੂਦ ਨਹੀ ਹੈ
48.3% ਸਰਕਾਰੀ ਸੈਕੰਡਰੀ ਸਕੂਲ ਜਿਥੇ ਸਇੰਸ ਲੈਬਾਰਟਰੀ ਹੈ ਹੀ ਨਹੀ
ਦੁਨੀਆ ਦੀ 100 ਵਧੀਆ ਯੂਨੀਵਰਸਿਟੀਆਂ। ਭਾਰਤ ਤੋਂ ਇਕ ਵੀ ਨਹੀ
----ਜੇ ਪੇਟ ਗੈਸ ਤੋਂ ਪ੍ਰੇਸ਼ਾਨ ਹੋ ਤਾਂ----
ਮੈਂ ਕਈ ਸਾਲਾਂ ਤੋਂ ਪੇਟ ਗੈਸ ਤੋਂ ਤੰਗ ਰਿਹਾ ਹਾਂ। ਪਿਛਲੇ 5-7 ਸਾਲਾਂ ਤੋਂ ਤਾਂ ਗੈਸ ਸਿਰ ਚੜ੍ਹ ਜਾਂਦੀ ਰਹੀ ਹੈ। ਇਕ ਡੇਢ ਦਿਨ ਖਰਾਬ ਹੋ ਜਾਂਦਾ ਰਿਹਾ ਹੈ। ਹੁਣ ਮੈਨੂੰ ਗੈਸ ਦਾ ਸਿੱਧਾ ਜਿਹਾ ਇਲਾਜ ਲੱਭ ਪਿਆ ਹੈ। ਮਤਲਬ ਖੰਡ ਤੋਂ ਪ੍ਰਹੇਜ। ਮੇਰੇ ਢਿੱਡ ਵਿਚ ਮਿੱਠੇ ਤੋਂ ਹੀ ਗੈਸ ਬਣਦੀ ਆਈ ਹੈ। ਸੋ ਮਿੱਠਾ ਬੰਦ ਕਰ ਦਿੱਤਾ ਹੈ। ਹੈਰਾਨੀ ਦੀ ਗਲ ਸ਼ਹਿਦ ਦੇ ਸੇਵਨ ਤੋਂ ਗੈਸ ਨਹੀ ਬਣਦੀ।
-----
ਗੁਰੂ ਰਵਿਦਾਸ ਨਹੀ, ਭਗਤ ਰਵਿਦਾਸ ਸਾਹਿਬ
ਕਿਉਕਿ ਸਾਨੂੰ ਸੁਚੇਤ ਰਹਿਣਾ ਹੋਵੇਗਾ ਕਿ ਕੁਝ ਸ਼ਰਾਰਤੀ ਵੰਡੀਆਂ ਪਾਉਣ ਵਾਲੇ ਲੋਕ ਇਤਹਾਸ ਨੂੰ ਵਗਾੜਨਾ ਮੰਗਦੇ ਹਨ। ਜਿਆਦਾਤਰ ਇਹ ਸਰਕਾਰੀ ਨੀਤੀ ਤਹਿਤ ਲੋਕਾਂ ਵਿਚ ਵੰਡੀਆਂ ਪਾਉਣਾ ਚਾਹੁੰਦੇ ਹਨ। ਦਰ ਅਸਲ ਬਹੁਤੀਆਂ ਬੇਈਮਾਨ ਸਰਕਾਰਾਂ ਦੀ ਦਾਲ ਰੋਟੀ ਹੀ ਲੋਕਾਂ ਵਿਚ ਨਫਰਤ ਪਾ ਕੇ ਚਲਦੀ ਹੈ। ਕੁਝ ਏਸੇ ਨੀਤੀ ਤਹਿਤ ਹੀ ਸਾਡੇ ਸਤਿਕਾਰਤ ਰਵਿਦਾਸ ਭਾਈਚਾਰੇ ਨੂੰ ਉਕਸਾਇਆ ਗਿਆ ਸੀ ਕਿ ਵੇਖੋ ਤੁਹਾਡੇ ਵੱਡੇ ਨੂੰ ਅਗਲੇ ਸਿਰਫ ਭਗਤ ਕਹਿੰਦੇ ਹਨ ਆਪਣਿਆਂ ਨੂੰ ਗੁਰੂ। ਮੈਂਨੂੰ ਯਾਦ ਹੈ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੇਲੇ ਇਹ ਗਲ ਸਰਕਾਰੀ ਦੂਰਦਰਸ਼ਨ ਤੇ ਵੱਡੇ ਪੱਧਰ ਤੇ ਪ੍ਰਚਾਰੀ ਗਈ ਸੀ। ਉਸ ਵੇਲੇ ਖਾੜਕੂਵਾਦ ਜੋਰਾਂ ਤੇ ਸੀ।
1. ਇਹ ਵੱਡੀ ਸਚਾਈ ਹੈ ਕਿ ਮਹਾਰਾਜ ਰਵਿਦਾਸ ਸਾਹਿਬ ਦੇ ਜੀਵਨ ਕਾਲ ਵਿਚ ਉਹਨਾਂ ਨੂੰ ਭਗਤ ਕਰਕੇ ਹੀ ਮੰਨਿਆ ਗਿਆ ਸੀ। ਇਹ ਉਹਨਾਂ ਦੀ ਬਾਣੀ ਵਿਚੋਂ ਵੀ ਸਾਬਤ ਹੁੰਦਾ ਹੈ। ਮੇਰਾ ਖਿਆਲ ਹੈ ਇਸ ਸੱਚਾਈ ਤੇ ਕਿਸੇ ਨੂੰ ਕੋਈ ਇਤਰਾਜ ਨਹੀ ਹੋਣਾ ਚਾਹੀਦਾ।
2. ਇਹ ਵੀ ਮੰਨੀ ਹੋਈ ਗਲ ਹੈ ਕਿ ਰੂਹਾਨੀਅਤ ਦੇ ਖੇਤਰ ਵਿਚ ਭਗਤ ਦਾ ਦਰਜਾ ਗੁਰੂ ਤੋਂ ਉਤੇ ਹੁੰਦਾ ਹੈ। ਗੁਰੂ ਤਾਂ ਸਕੂਲ ਦਾ ਟੀਚਰ ਜਾਂ ਭਲਵਾਨੀ ਜਾਂ ਸੰਗੀਤ ਦੇ ਖੇਤਰ ਵਿਚ ਕੋਈ ਵੀ ਅਖਵਾ ਸਕਦਾ ਹੈ। ਪਰ ਭਗਤ ਤਾਂ ਓਹੀ ਹੋਵੇਗਾ ਜਿਹਦੀ ਨਿਰੰਕਾਰ ਨਾਲ ਬਣ ਆਈ ਹੈ।
3. ਫਿਰ ਦੇਖੋ ਨਿਮ੍ਰਤਾ ਦੇ ਪੁੰਜ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਲਈ ਲਫਜ਼ ਗੁਰੂ ਚੁਣਿਆ ਸੀ ਨਾਂ ਕਿ ਭਗਤ। ਹੋਰ ਦੇਖੋ ਸਿੱਖਾਂ ਦਾ ਗੁਰੂ ਤਾਂ ਕਦੀ ਤੇਗ ਮੈਦਾਨ ਇ ਜੰਗ ਵਿਚ ਵੀ ਉਤਰ ਪੈਂਦਾ ਹੈ ਪਰ ਮੱਧਕਾਲੀਨ ਭਗਤ ਵਿਚਾਰਧਾਰਾ ਵਿਚ ਸ਼ਾਇਦ ਇਹ ਪਰਵਾਨ ਨਾ ਹੋਵੇ। ਕਦੀ ਗੁਰੂ ਸ਼ਿਕਾਰ ਤੇ ਵੀ ਨਿਕਲਦਾ ਹੈ। ਮਿਸਾਲ ਦੇ ਤੌਰ ਕੁਝ ਸਤਿਕਾਰਤ ਭਗਤ ਮਾਸ ਖਾਣ ਦੀ ਵਿਰੋਧਤਾ ਕਰਦੇ ਹਨ। ਬਾਬਾ ਫਰੀਦ ਗਾਂ ਵੀ ਛਕਦੇ ਹੋਣਗੇ। ਕਈ ਥਾਂਈ ਨਿਮਾਣੇ ਸਿਧਾਂਤਕ ਮਤ ਭੇਦ ਵੀ ਹਨ ਜਿਵੇ ਬਾਬਾ ਫਰੀਦ ਅਨੁਸਾਰ ਮਰਿਆਂ ਦੀਆਂ ਰੂਹਾਂ ਕਬਰਾਂ ਨੇੜੇ ਉਡੀਕਦੀਆਂ ਰਹਿੰਦੀਆਂ ਹਨ।
4. ਹੁਣ ਕੋਈ ਕਹੇਗਾ ਕਿ ਜੇ ਭਗਤ ਦਾ ਦਰਜਾ ਗੁਰੂ ਤੋਂ ਉਤੇ ਹੈ ਤਾਂ ਗੁਰਬਾਣੀ ਵਿਚ ਗੁਰੂ ਸਾਹਿਬਾਨ ਦੀ ਬਾਣੀ ਨੂੰ ਭਗਤਬਾਣੀ ਤੋਂ ਪਹਿਲ ਕਿਓ ਦਿੱਤੀ ਗਈ ਹੈ। ਕਿਉਕਿ ਉਤੇ ਦੱਸੇ ਅਨੁਸਾਰ ਗੁਰੂ ਸਾਹਿਬ ਨਵਾਂ ਹੀ ਸੰਕਲਪ ਦੇ ਕੇ ਜਾਤ ਪਾਤ ਰਹਿਤ ਸਮਾਜ ਸਿਰਜਣ ਦੀ ਗਲ ਕਰ ਰਹੇ ਹਨ। ਉਹ ਭਗਤ ਬਾਣੀ ਨੂੰ ਆਈਡੀਅਲ ਨਹੀ ਸਨ ਮੰਨ ਸਕਦੇ। ਮਿਸਾਲ ਦੇ ਤੌਰ ਤੇ ਕੋਈ ਭਗਤ ਸਾਹਿਬ ਜੋਗ ਮਤ ਦੀ ਗਲ ਕਰ ਰਿਹਾ ਹੈ ਕੋਈ ਇਸਲਾਮ ਦੀ।
ਸੋ ਹੁਣ ਜੇ ਆਪਾਂ ਰੀਸੋ ਰੀਸੇ ਇਤਹਾਸ ਹੀ ਵਿਗਾੜਨਾ ਹੈ ਤਾਂ ਕਿ ਬਾਬਾ ਫਰੀਦ ਨੂੰ ਵੀ ਗੁਰੂ ਫਰੀਦ ਕਹਿ ਸਕੋਗੇ? ਕੀ ਉਹਨਾਂ ਦੇ ਪਾਕਿਸਤਾਨੀ ਪੈਰੋਕਾਰ ਇਹ ਨਵਾ ਨਾਂ ਪ੍ਰਵਾਨ ਕਰਨਗੇ?
ਸੋ ਵੀਰ ਜੀ ਸਰਕਾਰਾਂ ਦੇ ਕਹੇ ਕਹਾਏ ‘ਚ ਆ ਈਰਖਾ ਵੱਸ ਹੋ ਕੇ ਆਪਾਂ ਨੂੰ ਇਤਹਾਸ ਨਾਲ ਖਿਲਵਾੜ ਨਹੀ ਕਰਨਾਂ ਚਾਹੀਦਾ। ਖਾਸ ਕਰਕੇ ਸੂਝਵਾਨ ਲੋਕਾਂ ਦੀ ਇਸ ਬਾਬਤ ਜਿੰਮੇਵਾਰੀ ਬਣਦੀ ਹੈ।ਕਿਉਕਿ ਇਕ ਲਿਖਾਰੀ ਗਲੀ ਮੁਹੱਲੇ ਵਾਲੇ ਵੀਚਾਰਵਾਨ ਤੋਂ ਵੱਖਰਾ ਅਤੇ ਸਮਾਜ ਪ੍ਰਤੀ ਜਿੰਮੇਵਾਰ ਹੁੰਦਾ ਹੈ।
• ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥3॥1॥
• ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥8॥1॥
• ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥
• ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥
• ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥
• ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥
• ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥
• ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥ ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
-----
ਹਾ ਹਾ!! ਅਸਟ੍ਰੇਲੀਆ ਨਹੀ ਅਸਤਰਆਲੇ
ਆਪਣੇ ਨੇਕ ਹਿੰਦੂ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਹਿੰਦੂਤਵਾ ਲਫਜ਼ ਲਿਖਦਾ ਹਾਂ ਤਾਂ ਉਹਦਾ ਮਤਲਬ ਸੰਪੂਰਨ ਹਿੰਦੂ ਲੋਕ ਨਹੀ ਹੁੰਦੇ। ਹਿੰਦੂਤਵਾ ਲਫਜ਼ ਨੇਕ ਹਿੰਦੂਆਂ ਨੇ ਹੀ ਦਿਤਾ ਹੋਇਆ ਹੈ ਆਰ ਐਸ ਐਸ ਮਾਰਕਾ ਹਿੰਦੂ ਲੋਕਾਂ ਨੂੰ। ਕੱਟੜਵਾਦੀ ਹਿੰਦੂਤਵਾ ਵਾਸਤੇ ਸੱਚੀ ਕਦਰਾਂ ਕੀਮਤਾਂ ਦਾ ਕੌਡੀ ਮੁਲ ਨਹੀ। ਹਿੰਦੂਤਵਾ ਸੋਚਦਾ ਹੈ ਕਿ ਡੱਟ ਕੇ ਝੂਠ ਬੋਲੋ ਕਿਸੇ ਮੁੱਦੇ ਤੇ ਐਨਾ ਝੂਠ ਬੋਲੋ ਕਿ ਇਹ ਸੱਚ ਬਣ ਜਾਏ। ਵਿਸ਼ਵ-ਯੁਧਾਂ ਵੇਲੇ ਵੀ ਜਰਮਨੀ ਦੀ ਇਹ ਪਾਲਿਸੀ ਨੰਗੀ ਹੋਈ ਸੀ ਕਿ ਝੂਠ ਦਾ ਐਨਾ ਪ੍ਰਚਾਰ ਕਰ ਦਿਓ ਕਿ ਇਹ ਸੱਚ ਹੀ ਲੱਗਣ ਲੱਗ ਪਏ। ਓਦੋਂ ਹਿਟਲਰ ਦਾ ਪ੍ਰਾਪੇਗੰਡਾ ਮੰਤਰੀ ਜੋਸਿਫ ਗੋਇਬਲਜ਼ ਬਹੁਤ ਮਸ਼ਹੂਰ ਹੋਇਆ ਸੀ ਇਸ ਮਸਲੇ ਤੇ। ਪਰ ਜਰਮਨਾਂ ਨੂੰ ਇਹ ਨਹੀ ਸੀ ਪਤਾ ਕਿ ਹਿੰਦੂਤਵਾ ਤਾਂ ਹਜ਼ਾਰ ਸਾਲ ਪਹਿਲਾਂ ਤੋਂ ਇਸ ਪਾਲਿਸੀ ਤੇ ਚਲ ਰਿਹਾ ਹੈ। ਹਿੰਦੂਤਵਾ ਜੋ ਅੱਜ ਗੱਪਾਂ ਛੱਡਦਾ ਹੈ ਪੜ੍ਹ ਕੇ ਹੈਰਾਨ ਹੋਵੋਗੇ ਐਨ ਏਸੇ ਤਰਜ ਤੇ 1000 ਸਾਲ ਪਹਿਲਾਂ ਵੀ ਇਹੋ ਕੁਝ ਕਰਦਾ ਸੀ। ਇਸ ਬਾਬਤ ਪੜੋ ਈਰਾਨੀ ਇਤਹਾਸਕਾਰ ਅਲ ਬਿਰੂਨੀ ਦੀ ਕਿਤਾਬ ਉਲ ਹਿੰਦ। ਅੰਗਰੇਜੀ ਉਲਥਾ ਨੈੱਟ ਤੇ ਮਿਲਦਾ ਹੈ।
ਖੈਰ ਆਹ ਨਵਾ ਝੂਠ ਸੁਣ ਲਓ। ਅਖੇ ਅਸਟ੍ਰੇਲੀਆ ਨਹੀ ਅਸਤਰਆਲੇ ਹੈ। ਹਾਸੇ ਵਾਲੀ ਗਲ ਇਹ ਹੈ ਕਿ ਗੋਰਿਆਂ ਨੇ ਇਸ ਧਰਤੀ ਦਾ ਪਹਿਲਾ ਨਾਂ ਨਿਊ ਹਾਲੈਂਡ ਰੱਖਿਆ ਹੋਇਆ ਸੀ। ਅਸਟ੍ਰੇਲੀਆ ਨਾਂ ਮੈਥੀਇਉ ਫਲਿੰਡਰਜ਼ ਨੇ ਪਾਪੂਲਰ ਕੀਤਾ ਸੀ ਜਿਹਦਾ ਮਤਲਬ ਹੁੰਦਾ ਹੈ ਦੱਖਣੀ ਭੂਮੀ। ਪਰ ਸਰਕਾਰ ਨੇ ਰਸਮੀ ਐਲਾਨ ਸੰਨ 1900 ਈ ‘ਚ ਕੀਤਾ ਸੀ ਕਿ ਇਸ ਸਬ ਕਾਨਟੀਨੈਂਟ ਦਾ ਨਾਂ ਹੋਵੇ ਅਸਟ੍ਰੇਲੀਆ।
ਜੈ ਹੋ ਭਗਤੋ!!! ਭਾਰਤ ਮਾਤਾ ਕੀ ਜੈ!!!
-----
ਸ਼੍ਰੋਮਣੀ ਕਮੇਟੀ ਦੇ ਮਸੰਦਾਂ ਤੇ ਕੇਸ ਦਰਜ ਕਰਨ ਤੇ ਭਗਵੰਤ ਮਾਨ ਸਰਕਾਰ ਨੂੰ ਮੁਬਾਰਕਾਂ
ਜਦੋਂ ਬਾਦਲ ਪ੍ਰਵਾਰ ਹੁਕਮ ਚਾੜੇ ਓਦੋਂ ਧਰਮ ਵਿਚ ਦਖਲ ਅੰਦਾਜ਼ੀ ਨਹੀ, ਪਰ ਜਦੋਂ ਮੁਜਰਮਾਂ ਤੇ ਕਾਰਵਾਈ ਹੋਣ ਲੱਗੀ ਹੈ ਤਾਂ ਧਾਮੀ ਸਾਬ ਕਹਿੰਦੇ ਇਹ ਧਰਮ ਵਿਚ ਦਖਲਅੰਦਾਜ਼ੀ ਹੈ।
ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਖੁਦ ਸ਼੍ਰੋਮਣੀ ਕਮੇਟੀ ਨੇ 1997 ਵਿਚ ਹਿੰਦੀ ਭਾਸ਼ਾ ਵਿਚ ਇਕ ਕਿਤਾਬ ਛਾਪੀ ਸੀ ਜਿਸ ਵਿਚ ਗੁਰੂ ਸਾਹਿਬਾਨ ਦੇ ਨਿਰਮਲ ਜੀਵਨ ਨੂੰ ਕੋਝੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਜੋ ਕੁਝ ਲਿਖਿਆ ਸੀ ਓਹੋ ਜਿਹੀ ਸ਼ਬਦਾਵਲੀ ਤਾਂ ਕੋਈ ਸਿੱਖ ਦੁਸ਼ਮਣ ਵੀ ਵਰਤਣ ਦਾ ਹੀਆ ਨਹੀ ਕਰ ਸਕਦਾ। ਉਪਰੰਤ ਸਿੱਖਾਂ ਦੇ ਰੋਸ ਦੇ ਚਲਦਿਆਂ ਕਮੇਟੀ ਪ੍ਰਧਾਨ ਨੇ ਮਾਫੀ ਤਾਂ ਮੰਗੀ ਪਰ ਜਿੰਮੇਵਾਰ ਲਿਖਾਰੀ ਅਤੇ ਕਿਤਾਬ ਨੂੰ ਪਾਸ ਕਰਨ ਵਾਲੇ ਕਮੇਟੀ ਮੁਲਾਜਮਾਂ ਤੇ ਕੋਈ ਵੀ ਕਾਰਵਾਈ ਨਹੀ ਕੀਤੀ। ਨਾ ਹੀ ਜਿੰਮੇਵਾਰ ਵਿਅੱਕਤੀਆਂ ਦੇ ਨਾਂ ਨਸ਼ਰ ਕੀਤੇ ਗਏ। ਇਸ ਸਬੰਧ ਵਿਚ ਅੱਜ ਕੁਲਤਾਰ ਸਿੰਘ ਸੰਧਵਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਕਮੇਟੀ ਤੇ ਮੁਜਰਮਾਨਾ ਕੇਸ ਦਰਜ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਹੈ।
ਅੱਜ ਨਾਲ ਹੀ ਕਮੇਟੀ ਨੇ ਜਿਹੜੇ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਸਨ ਅਤੇ ਜਿੰਮੇਵਾਰ ਮੁਲਾਜਮਾਂ ਤੇ ਕੋਈ ਵੀ ਫੌਜਦਾਰੀ ਕੇਸ ਦਰਜ ਨਾ ਕਰਵਾਇਆ, ਇਸ ਤੇ ਵੀ ਪੰਜਾਬ ਸਰਕਾਰ ਨੇ ਨੋਟਿਸ ਲਿਆ ਅਤੇ ਇਕ ਵੱਖਰੀ ਐਫ ਆਈ ਆਰ ਦਰਜ ਕੀਤੀ ਹੈ। ਅਸੀ ਸਰਕਾਰ ਦੇ ਇਸ ਫੈਸਲੇ ਦਾ ਪੁਰਜੋਰ ਸਮਰਥਨ ਕਰਦੇ ਹਾਂ।
ਨਾਲ ਹੀ ਅਸੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਦੋਹਾਂ ਕੇਸਾਂ ਦੀ ਗੰਭੀਰਤਾ ਨਾਲ ਪੈਰਵਾਈ ਕਰੇਗੀ ਅਤੇ ਜਲਦੀ ਹੀ ਮੁਜਰਮਾਂ ਦੇ ਚਿਹਰੇ ਨੰਗੇ ਕਰੇਗੀ ਅਤੇ ਇਸ ਫੈਸਲੇ ਨੂੰ ਸਿਰਫ ਚੋਣ ਸਟੰਟ ਵਜੋਂ ਨਹੀ ਵੇਖਿਆ ਜਾਏਗਾ।
ਨਾਲ ਹੀ ਬਲਦੇਵ ਸਿੰਘ ਸਿਰਸਾ ਅਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਵਧਾਈ ਦਿੰਦੇ ਹਾਂ ਜਿੰਨਾਂ ਦੀ ਮਿਹਨਤ ਅੱਜ ਰੰਗ ਲਿਆਈ ਹੈ।
ਬਾਕੀ ਕਮੇਟੀ ਜਿਹੜੀ ਤੜਫ ਰਹੀ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਕਮੇਟੀ ਦੇ ਕੰਮ ਵਿਚ ਦਖਲਅੰਦਾਜ਼ੀ ਹੈ ਇਸ ਬਾਬਤ ਅਸੀ ਕਮੇਟੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਕਮੇਟੀ ਦੀ ਖੁਦਮੁਖਤਿਆਰੀ ਅਤੇ ਲੋਕਤੰਤਰੀ ਹੋਣ ਦਾ ਤਾਂ ਕਮੇਟੀ ਖੁਦ ਹੀ ਭੋਗ ਪਾ ਚੁੱਕੀ ਹੈ। (1) ਪਹਿਲੀ ਗਲ ਤਾਂ ਸਮੇਂ ਸਿਰ ਚੋਣ ਵੀ ਨਹੀ ਕਰਵਾਈ ਜਾਂਦੀ ਅਤੇ (2) ਚੋਣੇ ਹੋਏ ਮੈਂਬਰਾਂ ਦੀ ਕੋਈ ਵੁੱਕਤ ਰਹਿ ਹੀ ਨਹੀ ਗਈ। ਕਿਉਕਿ ਜਨਰਲ ਇਜਲਾਸ ਬੁਲਾਇਆ ਹੀ ਨਹੀ ਜਾਂਦਾ। ਜੇ ਬੁਲਾਇਆ ਜਾਂਦਾ ਵੀ ਹੈ ਤਾਂ ਉਹ ਵੀ ਸਾਲ ਦੋ ਸਾਲ ਵਿਚ ਸਿਰਫ ਦੋ ਤਿੰਨ ਘੰਟਿਆਂ ਲਈ ਸਿਰਫ ਬਾਦਲ ਪ੍ਰਵਾਰ ਵਲੋਂ ਪ੍ਰਵਾਨ ਕੀਤੀ ਗਈ ਕਾਰਜਕਰਨੀ ਤੇ ਮੋਹਰ ਲਾਉਣ ਲਈ। ਕਦੀ ਵੀ ਸਿੱਖ ਮਸਲਿਆਂ ਤੇ ਕਮੇਟੀ ਦਾ ਜਰਨਲ ਇਜਲਾਸ ਨਹੀ ਬੁਲਾਇਆ ਜਾਂਦਾ। ਜਿਸਦਾ ਮਤਲਬ ਹੈ ਕਿ ਕਮੇਟੀ ਕਿਸੇ ਵੀ ਸੂਰਤ ਵਿਚ ਜਮਹੂਰੀ ਨਹੀ ਰਹਿ ਗਈ। ਸੋ ਉਹ ਵਕਤ ਗੁਜਰ ਗਿਆ ਜਿਹੜਾ ਮੰਨਦਾ ਸੀ ਕਿ ਕਮੇਟੀ ਸਿੱਖਾਂ ਦੀ ਮਿਨੀ ਪਾਰਲੀਆਮੈਂਟ ਹੈ।
ਪਿਛਲੇ ਸਮਿਆਂ ਵਿਚ ਕਮੇਟੀ ਨੇ ਖੁਦ ਹੀ ਅਨੇਕਾਂ ਸਿੱਖ ਵਿਰੋਧੀ ਕਾਰਵਾਈਆਂ ਕੀਤੀਆਂ। ਮਿਸਾਲ ਦੇ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਦੀ ਸਰਬਉਚਤਾ ਖਤਮ ਕਰਕੇ ਉਹਨੂੰ ਬਾਦਲ ਪ੍ਰਵਾਰ ਦਾ ਵਫਾਦਾਰ ਬਣਨ ਤੇ ਮਜਬੂਰ ਕਰਨਾਂ। ਸਿੱਖ ਸੁਭਾ ਸ਼ਾਮ ਆਪਣੇ ਝੰਡੇ ਬੁੰਗਿਆਂ ਲਈ ਜੁਗੋ ਜੁਗ ਅਟੱਲ ਰਹਿਣ ਲਈ ਅਰਦਾਸ ਕਰਦੇ ਨੇ, ਇਹਦੇ ਬਾਵਜੂਦ ਕਾਰ ਸੇਵਾ ਵਾਲੇ ਬਾਬਿਆਂ ਨਾਲ ਮਿਲੀ ਭੁਗਤ ਕਰਕੇ ਕਮੇਟੀ ਨੇ ਲਗਦੀ ਵਾਹੇ ਸਭ ਇਤਹਾਸਿਕ ਇਮਾਰਤਾਂ ਨੂੰ ਮਲੀਆਮੇਟ ਕਰ ਦਿੱਤਾ ਹੈ ਜਿਹਨਾਂ ਵਿਚ ਅੰਮ੍ਰਿਤਸਰ ਦਾ ਕਿਲਾ ਲੋਹਗੜ੍ਹ, ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਬੋਤਾ ਸਿੰਘ ਗਰਜਾ ਸਿੰਘ, ਗੁਰਦੁਆਰਾ ਬਾਬਾ ਗੁਰਬਖਸ ਸਿੰਘ, ਚਮਕੌਰ ਦਾ ਗੁਰਦੁਆਰਾ ਕੱਚੀ ਗੜੀ, ਸਰਹੰਦ ਵਾਲਾ ਠੰਡਾ ਬੁਰਜ ਜੋ ਚੰਗਾ ਭਲਾ ਲੱਖਾਂ ਸਾਲ ਰਹਿਣ ਵਾਲਾ ਸੀ, ਸੁਲਤਾਨਪੁਰ ਲੋਧੀ ਜਿਥੇ ਗੁਰੂ ਸਾਹਿਬ ਨੇ ਨਮਾਜ ਪੜੀ, ਬੇਬੇ ਨਾਨਕੀ ਦਾ ਚੰਗਾ ਭਲਾ ਘਰ, ਡੇਰਾ ਬਾਬਾ ਨਾਨਕ ਦੀ ਚੰਗੀ ਭਲੀ ਇਮਾਰਤ ਢਾਹ ਕੇ ਨਵੀ ਬਣਾਉਣੀ ਅਤੇ ਉਸ ਵਿਚ ਮੌਜੂਦ ਇਤਹਾਸਿਕ ਪਾਲਕੀ ਨੂੰ ਗਾਇਬ ਕਰਨਾਂ। ਦਰ ਅਸਲ ਢਾਹੇ ਜਾ ਚੁਕੇ ਅਸਥਾਨਾਂ ਦੀ ਲਿਸਟ ਬਹੁਤ ਲੰਮੀ ਹੈ।
ਸਿੱਖ ਧਰਮ ਤੇ ਈਸਾਈਮਤ ਦਾ ਵੱਡਾ ਹਮਲਾ ਚਲ ਰਿਹਾ ਹੈ ਇਸ ਬਾਬਤ ਕਮੇਟੀ ਨੇ ਕੋਈ ਪਹੁੰਚ ਅਖਤਿਆਰ ਹੀ ਨਹੀ ਕੀਤੀ। ਸਾਡੇ ਨੋਟਿਸ ਵਿਚ ਆਇਆ ਹੈ ਰਈਏ ਦੇ ਇਲਾਕੇ ਵਿਚ ਇਕ ਚਰਚ ਦਾ ਉਦਘਾਟਨ ਖੁੱਦ ਕਮੇਟੀ ਮੈਂਬਰ ਨੇ ਕੀਤਾ ਹੈ। ਸਗੋਂ ਕਮੇਟੀ ਵਿਚ ਭਰਤੀ ਕੀਤੇ ਹੋਏ ਪ੍ਰਚਾਰਕਾਂ ਨੂੰ ਬਾਦਲ ਦਲ ਦਾ ਪ੍ਰਚਾਰ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਕਮੇਟੀ ਦੇ ਸੈਂਕੜੇ ਮੁਲਾਜਮਾਂ ਨੂੰ ਲੀਡਰਾਂ ਦੇ ਘਰਾਂ ਵਿਚ ਨੌਕਰ ਦੀ ਤਰਾਂ ਵਰਤਿਆ ਜਾ ਰਿਹਾ ਹੈ।
ਕਮੇਟੀ ਆਪ ਹੁਦਰੇ ਢੰਗ ਨਾਲ ਨਿਤਨੇਮ ਦੇ ਗੁਟਕੇ ਵੀ ਬਦਲ ਰਹੀ ਹੈ। ਖਾਸ ਕਰਕੇ ਸਵੇਰ ਦੀਆਂ ਬਾਣੀਆਂ ਵਿਚ ਸਵੱਈਏ ਹਟਾ, ਚੌਪਈ ਜੋੜੀ ਗਈ ਹੈ।
ਚਲ ਰਹੀ ਬੇਅਦਬੀ ਦੀ ਸਾਜਿਸ਼ ਤੇ ਕਮੇਟੀ ਨੇ ਕੋਈ ਠੋਸ ਪਹੁੰਚ ਨਹੀ ਅਪਣਾਈ ਤੇ ਨਾਂ ਹੀ ਇਹਨੂੰ ਗੰਭੀਰਤਾ ਨਾਲ ਲਿਆ ਹੈ।
ਸੋ ਅੱਜ ਮਿੰਨੀ ਪਾਰਲੀਮੈਂਟ ਤਾਂ ਰਹਿ ਹੀ ਨਹੀ ਗਈ। ਅੱਜ ਤਾਂ ਇਕ ਤਰਾਂ ਨਾਲ ਆਰ ਐਸ ਐਸ ਦਾ ਵਿੰਗ ਬਣ ਗਈ ਹੈ ਕਮੇਟੀ।ਜਦੋਂ ਬਾਦਲ ਪ੍ਰਵਾਰ ਜਾਂ ਆਰ ਐਸ ਐਸ ਕਮੇਟੀ ਤੇ ਹੁਕਮ ਚਾੜਦੀ ਹੈ ਉਦੋਂ ਤੁਸੀ ਕਦੀ ਨਹੀ ਚੀਕੇ ਤੇ ਹੁਣ ਜਦੋਂ ਮੁਜਰਮਾਂ ਤੇ ਫੌਜਦਾਰੀ ਕਾਰਵਾਈ ਹੋਣ ਲੱਗੀ ਹੈ ਤਾਂ ਹੁਣ ਤੁਸੀ ਕਹਿੰਦੇ ਹੋ ਧਰਮ ਵਿਚ ਦਖਲਅੰਦਾਜ਼ੀ ਹੈ। ਕੁਝ ਤਾਂ (….) ਸੋਚੋ।
ਅਸੀ ਇਥੇ ਸਾਫ ਕਰ ਦਿੰਦੇ ਹਾਂ ਕਿ ਇਹ ਕੇਸ ਵੇਸ ਸਭ ਵਿਖਾਵਾ ਹਨ ਕਿਉਕਿ ਕਮੇਟੀ ਦੇ ਲੋਕ ਤਾਂ ਆਰ ਐਸ ਐਸ ਦੇ ਹੁਕਮ ਅਨੁਸਾਰ ਹੀ ਇਹ ਗਲਤ ਗੱਲਾਂ ਕਰ ਰਹੇ ਹਨ। - ਭਬੀਸ਼ਨ ਸਿੰਘ ਗੁਰਾਇਆ ( ਬਾਨੀ: ਕਰਤਾਰਪੁਰ ਲਾਂਘਾ ਅੰਦੋਲਨ, ਸੰਪਾਦਕ – ਰਸਾਲਾ ਪੰਜਾਬ ਮਾਨੀਟਰ, ਹਾਲ ਅਸਟ੍ਰੇਲੀਆ)
-----
----ਮਸ਼ੀਨਰੀਏ ਭਾਰਤ ਸਰਕਾਰ ਦੇ ਟਾਊਟ ਪ੍ਰਚਾਰਕ ----
ਸਿੱਖ ਧਰਮ ਦੀਆਂ ਸੰਸਥਾਵਾਂ ਅਤੇ ਸਿੱਖ ਵਿਹਾਰ ਵਿਚ ਕਿਤੇ ਕਿਤੇ ਬ੍ਰਾਹਮਣਵਾਦ, ਪਾਖੰਡ ਅਤੇ ਕਰਮ ਕਾਂਡ ਆ ਚੁੱਕਾ ਹੈ।ਇਸ ਦੇ ਵਿਰੁਧ ਲਹਿਰ ਦਾ ਉਠਣਾ ਸੁਭਾਵਕ ਹੈ। ਵੀਹਵੀ ਸਦੀ ਦੇ ਅਰੰਭ ਵਿਚ ਉਠੀ ਅਕਾਲੀ ਲਹਿਰ ਵੀ ਓਸੇ ਸੁਧਾਰ ਦਾ ਹਿੱਸਾ ਸੀ। ਅਖੌਤੀ ਅਜਾਦੀ ਉਪਰੰਤ ਕੁਦਰਤੀ ਹੈ ਕਿ ਭਾਰਤ ਸਰਕਾਰ ਅਜਿਹੀ ਲਹਿਰ ਦੇ ਵਿਰੁਧ ਹੋਵੇਗੀ ਹੀ। ਕੁਦਰਤੀ ਹੈ ਕਿ ਸਰਕਾਰ, ਸੁਧਾਰਵਾਦੀ ਲਹਿਰ ਦੀ ਵਿਰੋਧਤਾ ਨੰਗੀ ਹੋ ਕੇ ਤਾਂ ਕਰੇਗੀ ਨਹੀ।
ਜਿਹੜਾ ਕੰਮ ਸਰਕਾਰਾਂ ਨੰਗੀਆਂ ਹੋ ਕਿ ਨਹੀ ਕਰ ਸਕਦੀਆਂ ਉਹਦੇ ਵਾਸਤੇ ਫਿਰ ਉਹ ਆਪਣਾ ਖੁਫੀਆ ਤੰਤਰ ਵਰਤਦੀਆਂ ਹਨ।
ਅਜਿਹੀ ਵਿਰੋਧਤਾ ਸਰਕਾਰੀ ਖੁਫੀਆ ਅਜੈਂਸੀ ਦੀ ਨੀਤੀ ਦਾ ਹਿੱਸਾ ਹੁੰਦੀ ਹੈ। ਅਜੈਂਸੀਆਂ ਦੀ ਇਕ ਨੀਤੀ ਹੁੰਦੀ ਹੈ: ‘ਹਿੱਟ ਬਿਫੋਰ ਹਿੱਟ’ ਓਸ ਤਹਿਤ ਫਿਰ ਇਹ ਲਹਿਰ ਵਿਚ ਵੜਕੇ ਜਾਂ ਸਮਾਨਅੰਤਰ ਲਹਿਰ ਖੜੀ ਕਰਕੇ ‘ਅੱਤ’ ਦੀ ਲਹਿਰ ਚਲਾ ਦਿੰਦੀਆਂ ਹਨ ਤਾਂ ਕਿ ਲੋਕ ਸੁਧਾਰਵਾਦੀ ਲਹਿਰ ਨੂੰ ਨਫਰਤ ਕਰਨ ਲੱਗ ਜਾਣ। ਅਖੌਤੀ ਮਿਸ਼ਨਰੀਏ ਵੀ ਓਸੇ ‘ਅੱਤਵਾਦੀ’ ਲਹਿਰ ਦਾ ਮੁੱਖ ਹਿੱਸਾ ਹਨ। ਅਸੀ ਇਹਨਾਂ ਨੂੰ ਅਕਸਰ ‘ਮਸ਼ੀਨਰੀ’ ਲਿਖ ਲੈਂਦੇ ਹਾਂ।
ਇਹਦੀ ਅਸੀ ਤੁਹਾਨੂੰ ਇਕ ਮਿਸਾਲ ਦਿੰਦੇ ਹਾਂ। ‘ਦਸਮ ਗ੍ਰੰਥ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਪਵਿਤ੍ਰ ਬਾਣੀਆਂ ਤੋਂ ਇਲਾਵਾ ਕੁਝ ਸੂਰਬੀਰ ਸਿੰਘਾਂ ਦੀਆਂ ਵੀ ਬਾਣੀਆਂ ਹਨ ਜਿਵੇ ਮਿਸਾਲ ਦੇ ਤੌਰ ਤੇ ਭਾਈ ਸੁੱਖਾ ਸਿੰਘ ਦੀ ਉਗਰਦੰਤੀ ਜਾਂ ਭਾਈ ਗੁਰਦਾਸ (ਦੂਜਾ) ਦੀ ਖਾਲਸਾ ਮਹਿਮਾ।
ਫਿਰ ਦਸਮ ਗ੍ਰੰਥ ਵਿਚ ਕੁਝ ਇਕ ਸੰਸਕ੍ਰਿਤ ਦੇ ਹਿੰਦੂ ਸ਼ਾਸਤਰਾਂ ਦਾ ਵੀ ਉਲਥਾ ਹੈ : ਜਿਵੇ ਰਾਮ ਅਵਤਾਰ ਕ੍ਰਿਸ਼ਨ ਅਵਤਾਰ ਚੰਡੀ ਦੀ ਵਾਰ ਆਦਿ (ਭਾਖਾ ਦਈ ਬਨਾਏ) ਓਸੇ ਗ੍ਰੰਥ ਵਿਚ ਫਿਰ ਚ੍ਰਿਤ੍ਰੋਪਾਖਿਆਨ ਹੈ ਜਿਸ ਵਿਚ ਕਾਮ ਸਬੰਧਿਤ ਰਚਨਾਵਾਂ ਵੀ ਹਨ।
ਗੁਰੂ ਸਾਹਿਬ ਨੇ ਆਪਣੀਆਂ ਵੱਖ ਵੱਖ ਵੰਨਗੀ ਦੀਆਂ ਰਚਨਾਵਾਂ ਬਾਰੇ ਲਿਖਿਆ ਹੈ ਕਿ ਇਹ ਮੇਰਾ ਖੇਲ (ਡਰਾਮਾ ) ਹੈ।
ਸੋ ਸੁਧਾਰਵਾਦੀ ਸਿੱਖ ਕਦੀ ਖੁਸਰ ਫੁਸਰ ਕਰਿਆ ਕਰਦੇ ਸਨ ਕਿ ਦਸਮ ਗ੍ਰੰਥ ਤਾਂ ਨਿਰੋਲ ਗੁਰੂ ਸਾਹਿਬ ਦੀ ਰਚਨਾ ਨਹੀ ਹੈ।
ਇਥੋਂ ਹਿੰਟ ਲੈ ਕੇ ਫਿਰ ਮਸ਼ੀਨਰੀਆਂ ਨੇ ਦਸਮ ਗ੍ਰੰਥ ਨੂੰ ਭੰਡਣਾ ਸ਼ੁਰੂ ਕੀਤਾ। ਇਹਦੇ ਨਾਲ ਉਹਨਾਂ ਦੇ ਕਈ ਮਕਸਦ ਹਲ ਹੁੰਦੇ ਸਨ। ਉਹਨਾਂ ਦਾ ਸੋਚਣਾ ਹੈ ਕਿ ਸਿੱਖਾਂ ਵਿਚ ਅਜਾਦੀ ਦੀ ਭਾਵਨਾ ਦਾ ਸ੍ਰੋਤ ਵੀ ਗੁਰੂ ਗੋਬਿੰਦ ਸਿੰਘ ਜੀ ਹਨ।
ਕਿਉਕਿ ਉਹ ਗੁਰੂ ਸਾਹਿਬ ਦੀ ਸ਼੍ਰੇਆਮ ਵਿਰੋਧਤਾ ਨਹੀ ਕਰ ਸਕਦੇ ਇਸ ਕਰਕੇ ਉਹਨਾਂ ਦਸਮ ਗ੍ਰੰਥ ਖਿਲਾਫ ਦੁਹਾਈ ਦੇ ਦਿੱਤੀ। ਇਹਨਾਂ ਪਾਪੀ ਮਸ਼ੀਨਰੀਆਂ ਨੇ ਇਥੋ ਤਕ ਪ੍ਰਚਾਰ ਕਰ ਦਿੱਤਾ ਕਿ ਦਸਮ ਗੁਰੂ ਸਾਹਿਬ ਨੇ ਕੋਈ ਰਚਨਾ (ਗੁਰਬਾਣੀ) ਰਚੀ ਹੀ ਨਹੀ । ਪਰ ਇਹਨਾਂ ਦੀ ਮੁਸ਼ਕਲ ਸੀ ਕਿ ਦਸਮ ਪਾਤਸ਼ਾਹ ਦੀਆਂ ਕੁਝ ਬਾਣੀਆਂ ਤਾਂ ਸਿੱਖ ਦੇ ਨਿਤਨੇਮ ਦਾ ਹਿੱਸਾ ਹਨ। ਫਿਰ ਇਹਨਾਂ ਜਾਪ ਸਾਹਿਬ ਦੇ ਖਿਲਾਫ ਵੀ ਬਗਾਵਤ ਕਰ ਦਿੱਤੀ ਕਿ ਇਹ ਵੀ ਗੁਰੂ ਸਾਹਿਬ ਦੀ ਰਚਨਾ ਨਹੀ ਹੈ।
ਇਹਨਾਂ ਦਾ ਦੋਗਲਾਪਣ ਦੇਖਣਾ ਹੈ ਤਾਂ ਇਹ ਜਦੋਂ ਪ੍ਰਚਾਰ ਕਰਦੇ ਨੇ ਬਾਕਾਇਦਾ ਖੁੱਲੇ ਦਾਹੜੇ ਛੱਡ ਉਤੋਂ ਦੀ ਗਾਤਰਾ ਕਿਰਪਾਨ ਵੀ ਪਾਈ ਹੁੰਦੀ ਹੈ।
ਅਜੈਂਸੀਆਂ ਹਮੇਸ਼ਾਂ ਸ਼ਿਕਾਰੀ ਵਾਲੇ ਸਿਧਾਂਤ ਤੇ ਚਲਦੀਆਂ ਹਨ। ਜਿਵੇ ਤਿੱਤਰ ਜਾਂ ਬਟੇਰੇ ਨੂੰ ਫੜਨ ਲਈ ਸ਼ਿਕਾਰੀ ਇਹਨਾਂ ਪੰਛੀਆਂ ਦੀ ਅਵਾਜ਼ ਕੱਢਦਾ ਜਿਸ ਕਰਕੇ ਪੰਛੀ ਦੌੜਾ ਆਉਦਾ ਹੈ ਤੇ ਜਾਲ ਵਿਚ ਫਸ ਜਾਂਦਾ ਹੈ। ਐਨ ਇਹੋ ਕੁਝ ਮਸ਼ੀਨਰੀਏ ਕਰਦੇ ਹਨ।
(ਇਸ ਗਲ ਨੂੰ ਸਮਝਣ ਉਪਰੰਤ ਤੁਹਾਨੂੰ ਅਖੌਤੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੀ ਅਸਲੀਅਤ ਦਾ ਵੀ ਪਤਾ ਲਗ ਜਾਏਗਾ)
ਕਿਉਕਿ ਸਰਕਾਰੇ ਦਰਬਾਰੇ ਇਹਨਾਂ ਦੀ ਚਲਦੀ ਹੋਣ ਕਰਕੇ ਮਸ਼ੀਨਰੀਏ ਆਪਣੀ ਗਲ ਮੀਡੀਏ ਜਾਂ ਗੁਰਦੁਆਰਿਆ ਵਿਚ ਕਹਿ ਸਕਦੇ ਹਨ ਜਿਸ ਕਰਕੇ ਅਨੇਕਾਂ ਭੋਲੇ ਭਾਲੇ ਸਿੱਖ ਇਹਨਾਂ ਦੀ ਚਾਲ ਵਿਚ ਫਸ ਚੁੱਕੇ ਹਨ ਕਿਉਕਿ ਇਹ ਗਲ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਸੁਧਾਰਵਾਦੀ ਮੁੱਦਾ ਉਠਾਉਦੇ ਹਨ।
ਕਿਉਕਿ ਇਹਨਾਂ ਦਾ ਆਧਾਰ ਇਕ ਕਿਸਮ ਦਾ ਬਣ ਚੁੱਕਾ ਹੈ ਹੁਣ ਇਹਨਾਂ ਨੇ ਸ਼੍ਰੇਆਮ ਨਾਮ ਜਪਣ ਦੇ ਸਿਧਾਂਤ ਦਾ ਹੀ ਖੰਡਣ ਕਰਨਾਂ ਸ਼ੁਰੂ ਕਰ ਦਿੱਤਾ ਹੈ। ਇਹ ਜਪੁਜੀ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਕਰਨ ਦੇ ਸਖਤ ਖਿਲਾਫ ਹਨ। ਇਹ ਇਕੋ ਰੱਟ ਲਾਉਦੇ ਹਨ ਕਿ ਜੀ ਬਾਣੀ ਤੇ ਵਿਚਾਰ ਕਰੋ। ਇਹ ਇਕ ਤਰਾਂ ਨਾਲ ਸਿੱਖੀ ਦੇ ਆਧਾਰ ਤੇ ਹਮਲਾ ਹੈ ਕਿਉਕਿ ਗੁਰਬਾਣੀ ਬਿਨਾਂ ਸਿੱਖ ਸਿੱਖ ਰਹਿ ਹੀ ਨਹੀ ਜਾਂਦਾ। ਚੜਦੀ ਕਲਾ ਤਾਂ ਗੁਰਬਾਣੀ ਤੋਂ ਹੀ ਮਿਲਣੀ ਹੈ।
ਅੱਜ ਅੰਮ੍ਰਿਤਸਰ ਵਿਚ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਚ ਦੁਪਹਿਰੇ ਬਾਣੀ ਪੜੀ ਜਾਂਦੀ ਹੈ ਜਿਸ ਦਾ ਨਾਂ ਚੌਪਹਿਰਾ ਪੈ ਚੁੱਕਾ ਹੈ । ਇਸ ਵਿਚ ਕਦੀ 30-40 ਹਜ਼ਾਰ ਗੁਰਸਿੱਖ ਵੀ ਸ਼ਾਮਲ ਹੁੰਦੇ ਵੇਖੇ ਗਏ ਹਨ। ਇਹ ਵੇਖ ਸਰਕਾਰ ਨੂੰ ਮੌਤ ਪੈ ਜਾਂਦੀ ਹੈ। ਸੋ ਟਾਊਟਾਂ ਨੂੰ ਚੌਪਹਿਰਾ ਬਹੁਤ ਚੁਭਦਾ ਹੈ।
ਸੋ ਜਦੋਂ ਸਿੱਖ ਗੁਰਬਾਣੀ ਤੋਂ ਟੁਟ ਗਿਆ ਤਾਂ ਸਰਕਾਰ ਦਾ ਸਾਰਾ ਮਸਲਾ ਹੱਲ ਹੋ ਜਾਂਦਾ ਹੈ। ਕਿਉਕਿ ਤੁਸੀ ਆਪੇ ਵੇਖ ਲਓ ਕਾਮਰੇਡ ਲੋਕ ਕਿੰਨੇ ਕੁ ਪੰਜਾਬ ਦੇ ਪੱਖ ਵਿਚ ਹਨ।
ਸਰਕਾਰ ਦੀ ਸੋਚ ਹੈ ਕਿ ਸਿੱਖ ਨੂੰ ਬਾਣੀ ਨਾਲੋਂ ਤੋੜ ਦਿਓ।
ਗਲ ਹੋਰ ਸਾਫ ਕਰ ਦਿੰਦਾ ਹਾਂ ਕਿ ਇਹ ਮਸ਼ੀਨਰੀਏ ਸਰਕਾਰ ਦੇ ਗੁਪਤ ਤਨਖਾਹਦਾਰ ਅਜੈਂਟ (ਟਾਊਟ) ਹਨ। - ਭਬੀਸ਼ਨ ਸਿੰਘ ਗੁਰਾਇਆ
-----
ਸਵਾਲ ਕਿੱਥੇ ਲਿਖਿਐ ਅੰਗਰੇਜ ਸਿੱਖਾਂ ਨੂੰ ਰਾਜ ਦੇ ਰਹੇ ਸਨ
ਆਹ ਬੰਦਾ ਸਰਾ ਸਾਰ ਲੂਣ ਗੁੰਨਣ ਦੀ ਕੋਸ਼ਿਸ਼ ਵਿਚ ਹੈ ਅਖੇ ਕਿਤੇ ਨਹੀ ਲਿਖਿਆ ਕਿ ਅੰਗਰੇਜ ਸਿੱਖਾਂ ਨੂੰ ਰਾਜ ਦੇਣ ਨੂੰ ਤਿਆਰ ਸਨ।
ਬ੍ਰਿਟਿਸ਼ ਸਰਕਾਰ ਨੇ ਜਦੋਂ ਵਿਸ਼ਵ ਯੁਧ -2 ਸਮੇਂ ਭਾਰਤ ਨੂੰ ਅਜ਼ਾਦੀ ਦੇਣਾ ਸਿਧਾਂਤਕ ਤੌਰ ਤੇ ਮੰਨ ਲਿਆ ਤਾਂ ਸਰਕਾਰ ਨੇ ਤਿੰਨ ਪਾਰਟੀਆਂ ਦੀ ਸ਼ਨਾਖਤ ਕੀਤੀ ਸੀ ਜਿੰਨਾਂ ਨੂੰ ਹਕੂਮਤ ਦੇਣੀ ਸੀ:-
1. ਕਾਗਰਸ ਪਾਰਟੀ ਲੀਡਰ ਜਵਾਹਰ ਲਾਲ ਨਹਿਰੂ
2. ਮੁਸਲਮ ਲੀਗ – ਲੀਡਰ ਮੁਹੰਮਦ ਅਲੀ ਜਿਨਾਹ
3. ਸਿੱਖ
ਉਪਰੰਤ ਫਿਰ ਸਰਕਾਰ ਨੇ ਕ੍ਰਿਪਸ ਮਿਸ਼ਨ ਭਾਰਤ ਭੇਜਿਆ ਤਿੰਨਾਂ ਪਾਰਟੀਆਂ ਨਾਲ ਗਲਬਾਤ ਕਰਨ ਨੂੰ। ਓਦੋਂ ਮਾਸਟਰ ਤਾਰਾ ਸਿੰਘ ਜਿਹੇ ਲੀਡਰਾਂ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਸੀ। ਇਹਨਾਂ ਮੂਰਖਾਂ ਨੂੰ ਗਲ ਹੀ ਨਹੀ ਸੀ ਕਰਨੀ ਆਈ।
ਅਗਰੇਜਾਂ ਨੇ ਥਾਂ ਥਾਂ ਲਿਖਿਆ ਹੈ ਕਿ ਸਿੱਖਾਂ ਦੇ ਲੀਡਰ ਲੋਹਲੇ ਨੇ। ਹੋਰ ਤਾਂ ਛੱਡੋ ਉਸ ਵੇਲੇ ਸਰਦਾਰ ਕਪੂਰ ਸਿੰਘ ਜੋ ਡਿਪਟੀ ਕਮਿਸ਼ਨਰ ਸੀ ਉਸ ਨੇ ਲੰਮੀ ਚੌੜ ਕਿਤਾਬ ਲਿਖੀ ਹੈ ‘ਸਾਚੀ ਸਾਖੀ’ ਕਿ ਕਿਵੇ ਸਿੱਖ ਲੀਡਰਾਂ ਨੇ ਝੱਲ ਖਿਲਾਰਿਆ ਸੀ।
ਮਾਸਟਰ ਤਾਰਾ ਸਿੰਘ ਨੇ ਗੋਰਿਆਂ ਨਾਲ ਗਲ ਬਾਤ ਕਰਨ ਲਈ ਸਰਦਾਰ ਬਲਦੇਵ ਸਿੰਘ ਨੂੰ ਅਕਾਲੀ ਦਲ ਦਾ ਨੁੰਮਾਇਦਾ ਬਣਾ ਦਿੱਤਾ।
ਭੋਲੇ ਬਲਦੇਵ ਸਿੰਘ ਤੇ ਨਹਿਰੂ ਨੇ ਪੱਟੂ ਪਾ ਲਿਆ। ਸੰਨ 1947 ‘ਚ ਜਦੋਂ ਲੰਡਣ ਵਿਚ ਆਖਰੀ ਵਾਰ ਗੋਰਿਆਂ ਨੇ ਬਲਦੇਵ ਸਿੰਘ ਨੂੰ ਇਸ਼ਾਰਾ ਦਿੱਤਾ ਕਿ “ਰੁਕ ਜਾ, ਨਹਿਰੂ ਹੁਰਾਂ ਨੂੰ ਜਾਣ ਦੇ ਇੰਡੀਆ, ਸਿੱਖਾਂ ਦਾ ਕੁਝ ਵੀਚਾਰੀਏ;”
ਭੋਲੇ ਬਲਦੇਵ ਨੇ ਇਸ ਗੁਪਤ ਨਿਓਤੇ ਬਾਰੇ ਨਹਿਰੂ ਨੂੰ ਦੱਸ ਦਿੱਤਾ।
ਚਲਾਕ ਨਹਿਰੂ ਓਨਾ ਚਿਰ ਜਹਾਜ ਤੇ ਨਹੀ ਚੜਿਆ ਜਿੰਨਾ ਚਿਰ ਬਲਦੇਵ ਨੂੰ ਜਹਾਜੇ ਨਹੀ ਚੜਾ ਲਿਆ। ਓਦੋਂ ਬਲਦੇਵ ਨੂੰ ਨਹਿਰੂ ਨੇ ਵਾਇਦਾ ਕੀਤਾ ਕਿ ਅਜਾਦ ਭਾਰਤ ਵਿਚ ਡੀਫੈਂਸ ਮਨਿਸਟਰ ਤੂੰ ਹੋਵੇਗਾ।
ਭਾਰਤ ਜਦੋਂ ਅਜਾਦ ਹੋਇਆ ਨਹਿਰੂ ਨੇ ਬਲਦੇਵ ਨਾਲ ਆਪਣਾ ਵਾਇਦਾ ਨਿਭਾਇਆ।
ਉਪਰੰਤ ਵਕਤ ਪਾ ਕੇ ਜਦੋਂ ਨਹਿਰੂ ਨੇ ਬਲਦੇਵ ਨੂੰ ਸਰਕਾਰ ‘ਚ ਜਦੋਂ ਇਉ ਕੱਢਿਆ ਜਿਵੇ ਮੱਖਣ ਵਿਚੋਂ ਵਾਲ ਕੱਢੀਦਾ ਤਾਂ ਬਲਦੇਵ ਨਹਿਰੂ ਅੱਗੇ ਚੀਕਿਆ। ਨਹਿਰੂ ਨੇ ਉਹਨੂੰ ਸਾਫ ਲਫਜ਼ਾਂ ਵਿਚ ਕਹਿ ਦਿੱਤਾ ਕਿ ਤੇਰੇ ਤੋਂ ਵੱਡਾ ਮੂਰਖ ਕੌਣ ਹੋ ਸਕਦੈ।ਓਦੋਂ ਤਕ ਨਹਿਰੂ ਨੇ ਅਕਾਲੀ ਦਲ ਨੂੰ ਖਤਮ ਕਰ ਦਿਤਾ ਸੀ ਤੇ 90% ਅਕਾਲੀ ਲੀਡਰ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਸਨ।
ਬਲਦੇਣ ਬੀਮਾਰ ਹੋ, ਮਰਨੇ ਪੈ ਗਿਆ। ਮਰਦੇ ਵਕਤ ਉਹਨੇ ਜੋ ਬਿਆਨ ਅਖਬਾਰਾਂ ਨੂੰ ਦਿੱਤਾ ਓਹ ਕਾਬਲੇ ਗੌਰ ਹੈ:
“ਮੈਂ ਜੋ ਬੀਜਿਆ ਸੀ ਉਹ ਵੱਢ ਰਿਹਾ ਹਾਂ। ਮੇਰੇ ਵਾਸਤੇ ਕੋਈ ਵੀ ਸਜ਼ਾ ਘੱਟ ਨਹੀ। ਮੈਂ ਆਪਣੀ ਕੌਮ ਨੂੰ ਨੂੜ ਕੇ ਹਿੰਦੂਆਂ ਅੱਗੇ ਸੁੱਟ ਦਿੱਤਾ ਹੈ। ਮੇਰਾ ਗੁਰੂ ਮੈਨੂੰ ਕਦੀ ਮਾਫ ਨਹੀ ਕਰੇਗਾ।“
ਅਗਲੇ ਦਿਨ ਕੇਂਦਰ ਦੇ ਚਿਮਚੇ ਪ੍ਰਤਾਪ ਸਿੰਘ ਕੈਰੋਂ ਨੇ ਬਿਆਨ ਦਿਤਾ “ ਇਹ ਬੀਮਾਰ ਬੰਦੇ ਦਾ ਬੀਮਾਰ ਬਿਆਨ ਹੈ।”
ਉਹਨਾਂ ਹੀ ਦਿਨਾਂ ਵਿਚ ਸਿੱਖ ਡੈਲੀਗੇਸ਼ਨ ਨਹਿਰੂ ਨੂੰ ਮਿਲਿਆ ਅਤੇ ਉਹਦੇ ਵਾਇਦੇ ਯਾਦ ਦਿਵਾਏ, ਕਿ ਤੁਸਾਂ ਕਿਹਾ ਸੀ ਕਿ ਅਜਾਦ ਭਾਰਤ ਵਿਚ ਇਕ ਖਿੱਤਾਂ ਉਲੀਕਿਆ ਜਾਵੇਗਾ ਜਿਥੇ ਸਿੱਖ ਵੀ ਅਜ਼ਾਦੀ ਦਾ ਨਿਘ ਮਾਣ ਸਕਣ “ਨਹਿਰੂ ਨੇ ਸਾਫ ਲਫਜ਼ਾਂ ਵਿਚ ਕਹਿ ਦਿੱਤਾ ਕਿ ਹੁਣ ਵਕਤ ਬਦਲ ਚੁੱਕਾ ਹੈ।“
ਇਹ ਵਿਕਾਊ ਪ੍ਰਚਾਰਕ ਜੋ ਉਲਟਾ ਪ੍ਰਾਪੇਗੰਡਾ ਕਰ ਰਿਹਾ ਹੈ ਇਹਨੂੰ ਇਨਾਂ ਨਹੀ ਪਤਾ ਕਿ ਅੰਗਰੇਜਾਂ ਨੇ ਸਿੱਖਾਂ ਨੂੰ ਜੋ ਕੁਝ ਦੇਣਾ ਸੀ ਉਹ ਇੰਗਲੈਂਡ ਦਾ ਕੋਈ ਟੁਕੜਾ ਨਹੀ ਸੀ ਕੱਟ ਕੇ ਦੇਣਾ।
ਮੇਰੀ ਗੁਰਸਿੱਖਾਂ ਨੂੰ ਗੁਜਾਰਿਸ਼ ਹੈ ਕਿ ਐਹੋ ਜਿਹੇ ਟਟਪੂੰਜੇ ਪ੍ਰਚਾਰਕਾਂ ਦੀਆਂ ਗੱਲਾਂ ਵਿਚ ਨਾ ਆਇਆ ਕਰੋ। ਖੈਰ ਕੁਝ ਸਾਲ ਪਹਿਲਾਂ ਮੈਂ ਇਕ ਵੀਡੀਓ ਪਾਈ ਸੀ ਉਹਦਾ ਲਿੰਕ ਹੇਠਾਂ ਦੇ ਰਿਹਾ ਹਾਂ- ਭਬੀਸ਼ਨ ਸਿੰਘ ਗੁਰਾਇਆ।
-----
ਅਜੈਂਸੀਆਂ ਨੇ ਆਪ ਵੱਡੇ ਖਰਚੇ ਕਰਕੇ ਬਾਹਰਲੇ ਮੁਲਕਾਂ ਹਿੰਦੂਤਵਾਂ ਸੰਸਥਾਵਾਂ ਖੋਲ ਰੱਖੀਆਂ ਨੇ
ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਭਾਰਤ ਸਰਕਾਰ ਨੇ ਹਰ ਮਹੱਤਵਪੂਰਨ ਮੁਲਕ ਵਿਚ ਹਿੰਦੂਤਵਾ ਦੀਆਂ ਕਈ ਸੰਸਥਾਵਾਂ ਵੱਖ ਵੱਖ ਨਾਵਾਂ ਹੇਠ ਖੋਲੀਆਂ ਹੋਈਆਂ ਹਨ, ਜੋ ਮੌਕਾ ਪੈਣ ਤੇ ਸਬੰਧਿਤ ਸਰਕਾਰਾਂ ਦੇ ਫੈਸਲਿਆਂ ਨੂੰ ਪ੍ਰਭਾਵਤ ਕਰਦੀਆਂ ਹਨ ਇਹ ਸੰਸਥਾਵਾਂ ਮੇਜਬਾਨ ਮੁਲਕ ਦੇ ਚੁਣੇ ਹੋਏ ਨੁੰਮਾਇਦਿਆਂ ਤਕ ਪਹੁੰਚ ਬਣਾਉਦੀਆਂ ਹਨ ਤੇ ਅਗਲੇ ਨੂੰ ਰਿਸ਼ਵਤ ਆਦਿ ਦੇ ਕੇ ਭਾਰਤ ਦੇ ਹੱਕ ਵਿਚ ਬੁਲਵਾ ਲੈਂਦੀਆਂ / ਫੈਸਲੇ ਕਰਵਾ ਲੈਂਦੀਆਂ ਹਨ। ਜਾਂ ਕਦੀ ਕੋਈ ਸਰਕਾਰੀ ਕਨੂੰਨ ਅਜਿਹਾ ਹੋਵੇ ਜੋ ਭਾਰਤ ਦੇ ਖਿਲਾਫ ਜਾਂਦਾ ਹੋਏ ਤਾਂ ਉਸ ਨੂੰ ਵੀ ਰੁਕਵਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਅਜੇ ਪਿਛਲੇ ਮਹੀਨੇ ਹੀ ਕੈਲੀਫੋਰਨੀਆ ਦੇ ਬਿਲ 509 ਜਿਸ ਦੇ ਖਿਲਾਫ ਹਿੰਦੂਤਵਾ ਜਥੇਬੰਦੀਆ ਬਹੁਤ ਪਿੱਟੀਆਂ ਸਨ ਉਹਨੂੰ ਵੀ ਰੁਕਵਾਉਣ ਵਿਚ ਇਹ ਕਾਮਯਾਬ ਰਹੀਆਂ ਸਨ। ਇਸ ਬਿਲ ਤੋਂ ਬਾਦ ਹੀ ਅਮਰੀਕਾ ਦੀਆਂ ਖੁਫੀਆ ਅਜੈਸੀਆਂ ਹਰਕਤ ਵਿਚ ਆਈਆਂ ਤੇ ਹਿੰਦੂਤਵਾ ਦੀ ਦਲਾਲ ਨੂੰ ਗ੍ਰਿਫਤਾਰ ਕੀਤਾ ਹੈ।
ਅਮਰੀਕਾ ਵਿਚ ਅਜਿਹੀ ਹੀ ਭਾਰਤ ਦੀ ਇਕ ਦਲਾਲ ਡੇਨਾ ਵਿਲੀਅਲਸਨ ਗ੍ਰਿਫਤਾਰ ਹੋਈ ਹੈ ਜੋ ਹਿੰਦੂਤਵਾ ਜਥੇਬੰਦੀਆਂ ਲਈ ਲੌਬਿੰਗ ਕਰਿਆ ਕਰਦੀ ਸੀ। ਸਰਕਾਰੀ ਘੁਟਾਲਿਆਂ ਤੋਂ ਇਲਾਵਾ ਇਹ ਗਲ ਵੀ ਸਾਹਮਣੇ ਆ ਰਹੀ ਹੈ ਕਿ ਹਿੰਦੂਤਵਾ ਸੰਸਥਾਵਾਂ ਨੇ ਇਹਨੂੰ ਕੋਈ 330,000 ਡਾਲਰ ਵੱਖ ਵੱਖ ਕੰਮਾਂ ਵਾਸਤੇ ਦਿੱਤੇ ਸਨ। ਹਿੰਦੂਤਵਾ ਸੰਸਥਾਵਾਂ ਦੇ ਨਾਂ ਵੀ ਨੰਗੇ ਹੋ ਰਹੇ ਹਨ।
ਭੁੱਲਣਾ ਨਾ ਹਿੰਦੂਤਵਾ ਸੰਸਥਾਵਾਂ ਬਾਕਾਇਦਾ ਅਸਟ੍ਰੇਲੀਆਂ ਵਿਚ ਵੀ ਮੌਜੂਦ ਹਨ। ਮਿਸਾਲ ਦੇ ਤੌਰ ਤੇ ਜਦੋਂ ਭਾਰਤੀ ਖੁਫੀਆ ਅਜੈਂਸੀਆਂ ਮੰਦਰਾਂ ਦੀ ਆਪ ਹੀ ਬੇਅਦਬੀ ਕਰਦੀਆਂ ਅਤੇ ਸਿੱਖਾਂ ਤੇ ਇਲਜਾਮ ਲਾਉਦੀਆਂ ਸਨ ਓਦੋਂ ਇਹੋ ਸੰਸਥਾਵਾਂ ਫਿਰ ਸਿੱਖਾਂ ਖਿਲਾਫ ਅਸਟ੍ਰੇਲੀਅਨ ਮੀਡੀਏ ਵਿਚ ਜ਼ਹਿਰ ਉਗਲਦੀਆਂ ਸਨ।
ਹਾਲਾਂ ਸਿੱਖਾਂ ਕੋਲ ਗੁਰਦੁਆਰਿਆ ਦੇ ਰੂਪ ਵਿਚ ਚੰਗੀ ਮਾਇਕ ਹਾਲਤ ਵਾਲੀਆਂ ਜਥੇਬੰਦੀਆਂ ਮੌਜੂਦ ਹਨ ਪਰ ਬਦਕਿਸਮਤੀ ਨਾਲ ਸਿੱਖਾਂ ਦੇ ਹੱਕ ਵਿਚ ਲੋਕਲ ਮੀਡੀਏ ਤਕ ਇਹ ਕਦੀ ਪਹੁੰਚ ਨਹੀ ਬਣਾਉਦੀਆਂ।-ਭਬੀਸ਼ਨ ਸਿੰਘ ਗੁਰਾਇਆ।
-----
---ਸਿੱਖੀ ਸਿਧਾਂਤ---
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥ (ਜਪੁਜੀ)
ਇਹਨਾਂ ਪਵਿਤ੍ਰ ਪੰਗਤੀਆਂ ਵਿਚ ਗੁਰੂ ਸਾਹਿਬ ਨੇ ਸਵਾਲ ਉਠਾਇਆ ਹੈ ਕਿ ਅਕਾਲ ਪੁਰਖ ਨਿਰੰਕਾਰ ਦੀ ਖੁਸ਼ੀ ਕਿਵੇ ਪ੍ਰਾਪਤ ਕਰਨੀ ਹੈ ਭਾਵ ਕਿਹੋ ਜਿਹੀ ਭਗਤੀ ਕਰਨੀ ਹੈ? ਅਤੇ ਉਹਦੇ ਅੱਗੇ ਕਿਹੜੀ ਸ਼ੈਅ/ਰਕਮ ਦੀ ਭੇਟ ਚੜਾਈ ਜਾਏ ਜਾਂ ਮੱਥਾ ਟੇਕਿਆ ਜਾਏ? ਤਾਂ ਕਿ ਸਾਡਾ ਕਲਿਆਣ (ਮੁਕਤੀ) ਹੋ ਸਕੇ।
1. ਸਾਹਿਬ ਨੇ ਨਾਲ ਹੀ ਜਵਾਬ ਦਿਤਾ ਹੈ ਕਿ ਨਿਰੰਕਾਰ ਪਿਆਰ ਦੀ ਭਾਸ਼ਾ ਸਮਝਦਾ ਹੈ।
2. ਨਿਰੰਕਾਰ ਅੱਗੇ ਮੱਥਾ ਕੀ ਟੇਕਣਾ – ਭਾਈ ਅਸੀ ਤਾਂ ਸਭ ਤੋਂ ਮੰਗਦੇ ਹਾਂ। ਦਾਤੇ ਨੂੰ ਤੁਸੀ ਕੀ ਦੇ ਸਕਦੇ ਹੋ? ਜੇ ਦੇਣਾ ਹੈ ਤਾਂ ਉਹਦੀ ਰਚਨਾ ਨਾਲ ਪ੍ਰੇਮ ਅਤੇ ਦਿਆ ਨਾਲ ਪੇਸ਼ ਆਇਆ ਜਾਏ।
3. ਭਗਤੀ- ਅੱਗੇ ਸਮਝਾਇਆ ਹੈ ਕਿ ਅੰਮ੍ਰਿਤ ਵੇਲੇ ਭਾਵ ਸਵੇਰੇ ਸਵੱਖਤੇ ਉਠੋ ਅਤੇ ਉਸ ਨਿਰੰਕਾਰ ਮਾਲਕ ਦੀਆਂ ਸਿਫਤਾਂ ਦਾ ਗੁਣ ਗਾਨ ਕਰੋ। ਯਾਦ ਰਹੇ ਬਹੁਤੀ (ਲਗ ਪਗ 95%) ਗੁਰਬਾਣੀ ਅਕਾਲ ਪੁਰਖ ਦੀ ਉਸਤਤ ਹੀ ਹੈ। ਸੋ ਗੁਰਬਾਣੀ ਗਾਓ, ਪੜੋ ਜਾਂ ਸੁਣੋ। ਸਿਫਤ ਸਾਲਾਹ ਨੂੰ ਹੀ ਗੁਰਬਾਣੀ ਵਿਚ ‘ਨਾਮ’ ਕਿਹਾ ਹੈ।
4. ਚੰਗੇ ਕਰਮਾਂ ਨੂੰ ਜੇ ਚੰਗਾ ਜੀਵਨ ਮਿਲਿਐ ਅਤੇ ਫਿਰ ਜੇ ਕਿਸੇ ਤੇ ਨਿਰੰਕਾਰ ਦੀ ਨਦਰ ਸਵੱਲੀ ਹੋ ਗਈ ਤਾਂ ਉਹ ਜੀਵਨ ਮੁਕਤ ਹੋ ਜਾਏਗਾ। ਮਤਲਬ ਕਿ ਤੁਸੀ ਜੋਰਾ ਜਬਰੀ ਵੀ ਨਹੀ ਕਰ ਸਕਦੇ। ਭਾਵ ਔਖੇ ਹੋ ਹੋ ਭਗਤੀ ਕੀਤੀ ਵਿਅੱਰਥ ਹੈ। ਭਗਤੀ ਦੇ ਨਾਂ ਤੇ ਸਰੀਰ ਨੂੰ ਕੋਹਣਾ ਵੀ ਵਿਅੱਰਥ। ਮੁਕਤੀ ਸਿਰਫ ਨਿਰੰਕਾਰ ਦੀ ਖੁਸ਼ੀ ਤੇ ਹੈ।
----------
ਅੱਜ ਬਹੁਤੇ ਅੰਮ੍ਰਿਤਧਾਰੀ ਸਿੱਖ ਨਿਤਨੇਮ ਵਿਹੂਣੇ ਨੇ
ਵੀਰੋ ਇਹ ਪੁਰਾਣੀ ਗਲ ਹੈ। ਓਦੋ ਸਿੱਖਾਂ ਵਿਚ ਸ਼ਰਧਾ ਸੀ। ਬਾਣੀ ਬਾਣੇ ਦੇ ਧਾਰਨੀ ਸਨ। ਜਿਸ ਕਰਕੇ ਸਿੱਖ ਸੂਰਬੀਰ ਸਨ। ਅੱਜ ਦਾ ਅਖੌਤੀ ਸਿੱਖ ਤਾਂ ਨਾਹਾਇਤ ਡਰਪੋਕ ਬਣ ਚੁੱਕਾ ਹੈ। ਕਿਉਕਿ ਮੌਤ ਦਾ ਭੈ ਤਾਂ ਬਾਣੀ ਹੀ ਦੂਰ ਕਰਦੀ ਹੈ।ਪੜ੍ਹ ਕੇ ਸ਼ਰਮ ਮਹਿਸੂਸ ਕਰੋਗੇ ਕਿ ਅੱਜ ਦੇ ਬਹੁਤੇ ਅੰਮ੍ਰਿਤਧਾਰੀ ਸਿੱਖ ਵੀ ਬਾਣੀ ਨਾਲੋਂ ਟੁਟੇ ਹੋਏ ਨੇ। ਬਸ ਸਿੱਖੀ ਦਾ ਵਿਖਾਵਾ ਕਰਦੇ ਹਨ। ਇਹਨਾਂ ਚਿੱਟ ਕਪੜੀਆਂ ਬਾਰੇ ਤਾਂ ਗੁਰੂ ਸਾਹਿਬ ਪਹਿਲਾਂ ਹੀ ਲਿਖ ਗਏ ਨੇ: “ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥” ਹਾਂ ਇਹ ਚਿੱਟ ਕਪੜੀਏ ਗੁੱਸੇ ਦੇ ਭਰੇ ਪੀਤੇ ਤੇ ਹੰਕਾਰੇ ਰਹਿੰਦੇ ਨੇ।ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਅੰਦੋਲਨ ਦੌਰਾਨ ਅਸੀ ਵੇਖਿਆ ਕਿ ਲਗ ਪਗ 90-95% (ਜੀ ਹਾਂ) ਅੰਮ੍ਰਿਤਧਾਰੀ ਸਿੱਖ ਨਿਤਨੇਮ ਨਹੀ ਕਰਦੇ। ਬੇਸ਼ਕ ਅਜਮਾ ਕੇ ਵੇਖ ਲੈਣਾ। ਮਿਸਾਲ ਦੇ ਤੌਰ ਤੇ ਜਿਹੜਾ ਸਿੱਖ ਰੋਜਾਨਾ ਪਾਠ ਕਰਦਾ ਹੈ ਉਹਨੂੰ ਪਾਠ ਆਪਣੇ ਆਪ ਕੰਠ ਹੋ ਜਾਂਦਾ ਹੈ। ਕਿਸੇ ਅੰਮ੍ਰਿਧਾਰੀ ਸਿੱਖ ਨੂੰ ਕਹਿਣਾ ਮੈਨੂੰ ਜਪੁਜੀ ਸਾਹਿਬ ਸੁਣਾ। ਸਾਰੀ ਗਲ ਸਾਫ ਹੋ ਜਾਊਗੀ।
----------
ਹਰਪ੍ਰੀਤ ਬੋਲਿਆ, “ਬਾਬਾ ਜੀ ਭਾਰਤ ਦੇ ਵਫਾਦਾਰਾਂ ਨੂੰ ਗੱਦਾਰ ਨਾ ਕਹੋ”
ਕਲ੍ਹ ਸਵੇਰੇ ਸਵੱਖਤੇ ਏਅਰਪੋਰਟ ਪਾਰਕਿੰਗ ਵਿਚ ਮੈਨੂੰ ਵੇਖ ਕੇ ਹਰਪ੍ਰੀਤ ਨੇ ਮੂੰਹ ਪਰੇ ਨੂੰ ਕਰ ਲਿਆ। ਮੈਂ ਬਦੋ ਬਦੀ ਸਤਿ ਸ੍ਰੀ ਅਕਾਲ ਬੁਲਾਈ। ਪਰ ਵੀਰ ਨੇ ਮੂੰਹ ਫੁਲਾਈ ਰੱਖਿਆ।ਬਾਰ ਬਾਰ ਪੁੱਛਣ ਤੇ ਆਖਿਰ ਹਰਪ੍ਰੀਤ ਨੇ ਦਿੱਲ ਦੀ ਗਲ ਫੋਲ ਹੀ ਦਿੱਤੀ। ਕਹਿੰਦਾ ਕਿ “ਮੈ ਤੁਹਾਡੇ ਗਰੂਪ ਵਿਚ ਸੀ ਪਰ ਤੁਹਾਡੀਆਂ ਲਿਖਤਾਂ ਦੇਖ ਮੰਨ ਦੁਖੀ ਹੋਇਆ ਇਸ ਕਰਕੇ ਗਰੂਪ ਛੱਡ ਦਿੱਤਾ ਵਾ।
ਹਰਪ੍ਰੀਤ ਦਾ ਮੁੱਖ ਗਿਲਾ ਸੀ ਕਿ ਜਿੰਨਾਂ ਨੂੰ ਟਾਊਟ ਕਹਿੰਦਾ ਤੇ ਭੰਡਦਾ ਰਹਿਨਾ ਵਾਂ ਉਹ ਓਸੇ ਦੇਸ਼ ਦੇ ਭਗਤ ਨੇ ਜਿਸ ਖਾਤਰ ਸਿੱਖਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ। ਕਹਿਣ ਲੱਗਾ “ਅਸੀ ਤਾਂ ਬਚਪਨ ਤੋਂ ਹੀ ਦੇਸ਼ ਭਗਤੀ ਪੜੀ ਹੈ।“
ਮੈਂ ਕਿਹਾ ਪੁਤਰ ਜੀ ਦੇਸ਼ ਭਗਤੀ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਹੈ। ਜੋ ਆਪਣੇ ਪ੍ਰਵਾਰ ਨਾਲ ਪਿਆਰ ਰੱਖਦੈ ਉਹਦਾ ਹੀ ਆਪਣੇ ਮੁਹੱਲੇ ਨਾਲ ਲਗਾਵ ਹੋਵੇਗਾ, ਉਹ ਆਪਣੇ ਪਿੰਡ ਦਾ ਵਫਾਦਾਰ ਹੋਵੇਗਾ। ਉਹ ਆਪਣੇ ਇਲਾਕੇ ਦਾ ਭਲਾ ਮੰਗੇਗਾ ਅਤੇ ਉਹ ਆਪਣੇ ਪੰਜਾਬ ਲਈ ਜਾਨ ਦੇਣ ਤਕ ਵੀ ਜਾਵੇਗਾ। ਤੁਸੀ ਪੰਜਾਬ ਦੇ ਭਗਤ ਹੋਏ ਬਗੈਰ ਭਾਰਤ ਦੇ ਭਗਤ ਨਹੀ ਬਣ ਸਕਦੇ।
ਤੇ ਅਗਲੀ ਗਲ ਜਦੋਂ ਤੁਸੀ ਦੇਖਦੇ ਹੋ ਕਿ ਭਾਰਤ ਪੰਜਾਬ ਨੂੰ ਲੁੱਟ ਰਿਹਾ ਹੈ ਅਤੇ ਬਰਬਾਦ ਕਰਨ ਤੇ ਤੁਲਿਆ ਤਾਂ ਫਿਰ ਤੁਸੀ ਭਾਰਤ ਦੇ ਭਗਤ ਨਹੀ ਬਣ ਸਕਦੇ। ਤੁਸੀ ਪੰਜਾਬ ਵਾਸਤੇ ਜੱਦੋ ਜਹਿਦ ਕਰੋਗੇ।
ਤੇ ਅਗਲੀ ਗਲ:
ਜਿੰਨਾਂ ਟਾਊਟਾਂ ਨੂੰ ਤੁਸੀ ਭਾਰਤ ਨੂੰ ਸਮਰਪਤ ਮੰਨਦੇ ਹੋ ਉਹ ਮੱਕਾਰ ਗੱਦਾਰ ਤਬਕਾ ਹੈ।
ਮਿਸਾਲ ਦੇ ਤੌਰ ਇਕ ਮਿੰਟ ਵਾਸਤੇ ਮੰਨ ਲਓ ਕਿ ਅਸੀ ਗਲਤ ਮਲਤ ਲਿਖਦੇ ਰਹਿਨੇ ਆ। ਤੇ ਜੇ ਉਹ ਸਚਮੁੱਚ ਭਾਰਤ ਨੂੰ ਸਮਰਪਤ ਹਨ ਤਾਂ ਉਹਨਾਂ ਦਾ ਫਰਜ ਨਹੀ ਬਣਦਾ ਕਿ ਸਾਨੂੰ ਸੱਚ ਗਲ ਦੱਸਣ।
ਦਰ ਅਸਲ ਟਾਊਟ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਹੈ। ਉਹ ਭਾਰਤ ਦੇ ਹੱਕ ਵਿਚ ਕੀ ਦਲੀਲ ਦੇਣਗੇ। ਉਹਨਾਂ ਨੂੰ ਪਤਾ ਹੈ ਕਿ ਜੇ ਉਹ ਭਾਰਤ ਦੇ ਹੱਕ ਵਿਚ ਬੋਲਣਗੇ ਤਾਂ ਉਹਨਾਂ ਦਾ ਕਰੂਪ ਚਿਹਰਾ ਨੰਗਾ ਹੋ ਜਾਏਗਾ। ਇਸ ਕਰਕੇ ਇਹ ਲੋਕ ਮੀਸਣੇ ਬਣੇ ਸਭ ਪੜ੍ਹਦੇ ਸੁਣਦੇ ਰਹਿੰਦੇ ਨੇ ਤੇ ਹਾਈ ਕਮਿਸ਼ਨ ਕੋਲ ਚੁਗਲੀ ਮਾਰਦੇ ਨੇ।
ਕਿਉਕਿ ਇਹ ਦਿਲੋਂ ਮੰਨਦੇ ਨੇ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਸਿਰਫ ਆਪਣੇ ਮਤਲਬ ਖਾਤਰ ਪੰਜਾਬ ਦੇ ਖਿਲਾਫ ਚੁਗਲੀ ਕਰਦੇ ਨੇ ਇਸ ਕਰਕੇ ਇਹ ਗੱਦਾਰਾਂ ਦੀ ਕਤਾਰ ਵਿਚ ਹੀ ਆਉਦੇ ਨੇ। ਇਹਨਾਂ ਵਾਸਤੇ ਹੋਰ ਕੋਈ ਲਫਜ਼ ਢੁਕਦਾ ਹੀ ਨਹੀ।
ਇਹ ਉਹ ਲੋਕ ਨੇ ਜੋ ਅਸਿੱਧੇ ਰੂਪ ਵਿਚ ਨਸ਼ੇ ਦੀ ਤਸਕਰੀ ਦੇ ਹੱਕ ਵਿਚ ਭੁਗਤਦੇ ਨੇ। ਇਹਨਾਂ ਨੂੰ ਸ਼ਾਇਦ ਪਤਾ ਨਹੀ ਕਿ ਇਹਨਾਂ ਦੇ ਆਪਣੇ ਰਿਸ਼ਤੇਦਾਰ ਵੀ ਓਸੇ ਨਸ਼ੇ ਦਾ ਸ਼ਿਕਾਰ ਬਣਦੇ ਨੇ। ਮੈਂ ਦੇਖਿਆ ਕਈ ਲੀਡਰ ਜਿਹੜੇ ਨਸ਼ੇ ਦੇ ਸੁਦਾਗਰਾਂ ਦੀ ਪੁਸ਼ਤ ਪਨਾਹੀ ਕਰਦੇ ਨੇ ਉਹਨਾਂ ਦੀ ਆਪਣੀ ਉਲਾਦ ਵੀ ਓਸੇ ਨਸ਼ੇ ਦਾ ਸ਼ਿਕਾਰ ਬਣੀ ਹੈ। ਇਥੇ ਮੈਂ ਡੇਰਾ ਬਾਬਾ ਨਾਨਕ/ ਫਤਹਿਗੜ੍ਹ ਚੂੜੀਆਂ ਹਲਕੇ ਦੇ ਇਕ ਲੀਡਰ ਦੀ ਮਿਸਾਲ ਦਿਆਂਗਾ।
ਅਗਲਿਆਂ ਨੇ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਜਵਾਨਾਂ ਨੂੰ ਸ਼੍ਰੇਆਮ ਨਜਰਅੰਦਾਜ਼ ਕਰਨਾਂ ਸ਼ੁਰੂ ਕਰ ਦਿੱਤਾ ਹੈ ਤੇ ਇਹ ਗੱਦਾਰ ਇਸ ਗਲ ਨੂੰ ਕਿਵੇ ਜਾਇਜ ਠਹਿਰਾਉਣਗੇ।
ਸੋ ਇਹਨਾਂ ਵਾਸਤੇ ਗੱਦਾਰ ਤੋਂ ਥੱਲੇ ਕੋਈ ਵੀ ਸ਼ਬਦ ਜਾਇਜ ਨਹੀ।
----------
ਸਿੱਖ ਧਰਮ ਅਨੁਸਾਰ ਰੱਬ ਕਿਥੇ ਰਹਿੰਦੈ
ਇਸਲਾਮ - ਅਨੁਸਾਰ ਰੱਬ ਦਾ ਤਖਤ ਅਰਸ਼ਾਂ ਵਿਚ ਹੈ ਜਿੰਨੂ ਸੱਤ ਜਿੰਨਾਂ (ਭੂਤਾਂ) ਨੇ ਚੁੱਕਿਆ ਹੋਇਆ ਹੈ।
ਈਸਾਈ ਮਤ – ਅਨੁਸਾਰ ਰੱਬ ਦਾ ਤਖਤ ਅਕਾਸ਼ ਵਿਚ ਹੈ, ਹੀਰੇ ਜਵਾਹਰਾਤ ਨਾਲ ਜੜਿਆ ਹੋਇਆ ਤੇ ਸੱਤ ਰੰਗੀ ਪੀਂਘ ਪਈ ਹੋਈ ਹੈ ਅਤੇ ਜੱਸੂ ਮਸੀਹ ਰੱਬ ਦੇ ਸੱਜੇ ਪਾਸੇ ਬਿਰਾਜਮਾਨ ਹੈ।
ਹਿੰਦੂ ਮਤ – ਅਨੁਸਾਰ ਵੀ ਇਸਲਾਮ ਵਾਂਙੂ ਹੀ ਬ੍ਰਹਮੰਡ ਦੀਆਂ 14 ਪਰਤਾਂ ਹਨ। ਵੱਖ ਵੱਖ ਦੇਵਤੇ ਵੱਖ ਪਰਤਾਂ ਤੇ ਬਿਰਾਜਮਾਨ ਹਨ। ਪਰ ਸਭ ਤੋਂ ਉਤੇ ਬੈਕੁੰਠ ਹੈ ਜਿਥੇ ਵਿਸ਼ਨੂੰ ਭਗਵਾਨ ਦਾ ਨਿਵਾਸ ਹੈ।
ਜੋਗਮਤ (ਹਿੰਦੂ ਮਤ ਦਾ ਹੀ ਭਾਗ)- ਅਨੁਸਾਰ ਜਦੋਂ ਸੁਰਤ ਉਤੇ ਚੜ੍ਹਦੀ ਹੈ ਤਾਂ ਬ੍ਰਹਮੰਡ ਦੀਆਂ ਵੱਖ ਵੱਖ ਪਰਤਾਂ ਥਾਣੀ ਗੁਜਰਦੀ ਹੋਈ ਅਖੀਰ ਤੇ 14ਵੇ ਖੰਡ ਭਾਵ ਸੱਚਖੰਡ ਪਹੁੰਚਦੀ ਹੈ ਜਿਥੇ ਭਗਵਾਨ ਸ਼ਿਵ ਜੀ ਦਾ ਵਾਸਾ ਹੈ।
ਬੁਧਮੱਤ- ਅਨੁਸਾਰ ਬ੍ਰਹਮੰਡ ਦੀਆਂ ਕੁਲ 33 ਪਰਤਾਂ ਜਾਂ ਸਵੱਰਗ ਜਾਂ ਖੰਡ ਨੇ। (ਏਸੇ ਸਿਧਾਂਤ ਤੋਂ ਹੀ ਹਿੰਦੂਮਤ ਦੇ 33 ਕ੍ਰੋੜ ਦੇਵਤੇ ਬਣਦੇ ਹਨ) ਭਗਵਾਨ ਬੁੱਧ ਦਾ ਤਖਤ ਦੂਸਰੇ ਖੰਡ ਤੇ ਹੈ। ਕਈ ਬੁੱਧ ਫਿਰਕਿਆ ਅਨੁਸਾਰ ਇਹ ਸੁਮੇਰ (ਕੈਲਾਸ਼) ਪਰਬਤ ਤੇ ਹੈ।
ਗੁਰਮਤ ਅਨੁਸਾਰ ਰੱਬ ਦਾ ਵਾਸਾ-
ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥1॥ ………. ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥ (ਅੰਗ 877)
ਤੇ ਹੋਰ ਸਾਫ ਲਫਜ਼ਾਂ ‘ਚ
ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥ ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥ ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥37॥ ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥38॥
-----


No comments:
Post a Comment