Showing posts with label Sikhism. Show all posts
Showing posts with label Sikhism. Show all posts

ਸਿਰ ਤੇ ਤਾਜ ਰੂਪੀ ਦਸਤਾਰ ਜਰੂਰ ਸਜਾਓ

Saturday, 21 March 2026

ਸਿਰ ਤੇ ਤਾਜ ਰੂਪੀ ਦਸਤਾਰ ਜਰੂਰ ਸਜਾਓ

ਕੀ ਤੁਹਾਨੂੰ ਪਤੈ, ਗੋਰੇ ਗੋਰੀਆਂ ਵੱਖਰੇ ਕਲਚਰ ਨੂੰ ਵੇਖ ਖੁਸ਼ ਹੁੰਦੇ ਹਨ
ਨਾਲੇ ਦੂਸਰਿਆਂ ਦਾ ਭਾਰ ਆਪ ਨਾ ਚੁੱਕੀ ਫਿਰੋ


ਮੈਨੂੰ ਯਾਦ ਹੈ ਜਦੋਂ ਅਸਾਂ ਜਵਾਨੀ ਵਿਚ ਪੈਰ ਰੱਖਿਆ ਤਾਂ ਮੰਨ ਵਿਚ ਗਲ ਹੁੰਦੀ ਸੀ; 1. ਸੋਹਣੇ ਦਿਸਣਾ ਤੇ 2. ਘੱਟ ਉਮਰ ਦੇ ਦਿਸਣਾ। ਓਦੋਂ ਮੈਨੂੰ ਦਾੜੀ ਆਈ ਹੋਈ ਸੀ, ਸਬੱਬੀ ਮੈਂ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਦਿੱਲੀ ਵਾਲੇ ਘਰ ਵਿਚ ਪਿਆਰਾ ਸਿੰਘ ਨਾਲ ਰਹਿ ਰਿਹਾ ਸੀ। ਘਰ ਵਿਚ ਲੋਕਾਂ ਦਾ ਆਉਣਾ ਜਾਣਾ ਹੁੰਦਾ ਸੀ। ਓਦੋਂ ਹਰ ਇਕ ਮੈਨੂੰ ਗਿਆਨੀ ਜੀ ਜਾਂ ਬਾਬਾ ਜੀ ਕਹਿ ਕੇ ਸੰਬੋਧਨ ਕਰਿਆ ਕਰੇ। ਮੇਰੇ ਰਿਸ਼ਤੇਦਾਰਾਂ ਵਿਚੋਂ ਵੀ ਇਕ ਦੋ ਨੇ ਕਹਿ ਦਿੱਤਾ ਕਿ ਮਾਮਾ ਜੀ ਤੁਸੀ ਤਾਂ ਬਾਬਾ ਦਿਸਣਾ ਸ਼ੁਰੂ ਹੋ ਗਏ ਹੋ।
ਮੇਰੇ ਮੰਨ ਤੇ ਉਹਨਾਂ ਦੇ ਕੰਮੈਂਟ ਦਾ ਅਸਰ ਹੋਇਆ ਤਾਂ ਮੈਂ ਵੀ ਸਿੱਖੀ ਤੋਂ ਬਗਾਵਤ ਕਰਕੇ ਦਾਹੜੀ ਕੁਤਰਨੀ ਸ਼ੁਰੂ ਕਰ ਦਿੱਤੀ।
ਹੁਣ ਯਾਦ ਆਉਦਾ ਹੈ ਕਿ ਉਹ ਲੋਕ ਤਾਂ ਸਿੱਖੀ ਦੇ ਵਿਰੋਧੀ ਸਨ। ਕਿਉਕਿ 20/25 ਸਾਲ ਦਾ ਮੁੰਡਾ ਕਿੰਨਾ ਕੁ ਬਾਬਾ ਦਿਸ ਸਕਦਾ ਹੈ? ਅਸੀ ਸਮਝਦੇ ਹਾਂ ਕਿ ਬਾਹਰ ਆਏ ਹੋਏ ਸਾਡੇ ਜਵਾਨਾਂ ਦੀ ਵੀ ਇਹੋ ਮਾਨਸਿਕਤਾ ਹੈ ਭਾਵ ਸੋਹਣੇ ਤੇ ਛੋਟੇ ਦਿਸਣਾ। 
ਹਾਂ ਇਕ ਤੀਸਰਾ ਕਾਰਨ ਵੀ ਹੋ ਸਕਦੈ ਕੁਝ ਲੋਕਾਂ ਲਈ ਕਿ ਸੁਰੱਖਿਆ ਦੇ ਨਜਰੀਏ ਤੋਂ ਆਪਣੇ ਆਪ ਨੂੰ ਭੀੜ ਵਿਚ ਲੁਕਾਉਣਾ। ਪਰ ਇਹ ਸੋਚ ਵੀ ਨਿਰਮੂਲ ਹੈ ਕਿਉਕਿ ਹਰ ਕੌਮ ਦਾ ਬੰਦਾ ਵੱਖਰਾ ਹੀ ਦਿਸਦਾ ਹੈ। ਏਅਰ ਪੋਰਟ ਦੇ ਡਰਾਈਵਰ ਵੇਟਿੰਗ ਏਰੀਏ ਵਿਚ ਜਦੋਂ ਮੈਂ ਪਰਚਾ ਵੰਡਦਾ ਹਾਂ ਤਾਂ ਸਹਿਜ ਹੀ ਪਛਾਣ ਜਾਂਦਾ ਹਾਂ ਕਿ ਫਲਾਣਾ ਪੰਜਾਬੀ ਹੈ ਜਾਂ ਨਹੀ। ਹਾਂ ਪਾਕਿਸਤਾਨੀ ਪੰਜਾਬੀ ਅਤੇ ਪੂਰਬੀ ਪੰਜਾਬੀ ਦਾ ਵੱਖਰੇਵਾਂ ਨਹੀ ਪਤਾ ਲਗਦਾ।

 ਨਾਲੇ ਜਿੱਥੋ ਤਕ ਸੁਹਣੇ ਜਾਂ ਵੱਖਰੇ ਦਿਸਣ ਦੀ ਗਲ ਹੈ, ਪੱਗ ਨਾਲੋ ਵਧੀਆ ਹੋਰ ਕੋਈ ਪਹਿਰਾਵਾ ਹੋ ਹੀ ਨਹੀ ਸਕਦਾ। ਇਕ ਤਰਾਂ ਨਾਲ ਪੱਗ ਤੁਹਾਡਾ ਸਰੀਰਕ ਰੰਗ ਹੀ ਬਦਲ ਦਿੰਦੀ ਹੈ। ਕਦੀ ਕਿਸੇ ਕਾਲੇ ਰੰਗ ਵਾਲੇ ਤੇ ਪੱਗ ਬੰਨੀ ਵੇਖੋ।
ਭਾਰਤੀ ਲੋਕਾਂ ਦਾ ਨਜਰੀਆ ਪੱਗ ਬਾਬਤ ਵੱਖਰਾ ਹੋ ਸਕਦਾ ਹੈ ਕਿਉਕਿ ਜਿਥੋਂ ਤਕ ਭਾਰਤੀ ਨਜਰੀਏ ਦੀ ਗਲ ਹੈ ਕਿ ਭਾਰਤੀ ਫਿਲਮਾਂ ਨੇ ਰਾਜਨੀਤਕ ਕਾਰਨਾਂ ਕਰਕੇ ਸਿੱਖ ਨੂੰ ਬਦਸ਼ਕਲ ਕਰਕੇ ਦਿਖਾਇਆ ਹੈ।

ਪਰ ਬਾਹਰਲੇ ਮੁਲਕਾਂ ਵਿਚ ਵੱਖਰੇ ਪਹਿਰਾਵੇ ਨੂੰ ਕਲਚਰ (ਸਭਿਆਚਾਰ) ਕਿਹਾ ਜਾਂਦਾ ਹੈ। ਗੋਰੇ ਗੋਰੀਆਂ ਦਾ ਸੁਭਾਅ ਵੀ ਕਮਾਲ ਦਾ। ਇਹਨਾਂ ਵਿਚੋਂ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੈ ਜੋ ਵੱਖਰੇ ਕਲਚਰ ਤੇ ਪ੍ਰਸੰਨ ਹੁੰਦੇ ਹਨ। ਕਈ ਵਾਰੀ ਤਾਂ ਵੇਖਿਆ ਗਿਆ ਹੈ ਕਈ ਗੋਰੀਆਂ ਅਫਰੀਕੀ ਜਾਂਗਲੀ ਜਵਾਨਾਂ ਨੂੰ ਨਿਰਾ ਪਸੰਦ ਹੀ ਨਹੀ ਕਰ ਬਹਿੰਦੀਆਂ ਸਗੋ ਉਹਨਾਂ ਨਾਲ ਓਥੇ ਜੰਗਲ ਵਿਚ ਰਹਿਣ ਨੂੰ ਵੀ ਤਿਆਰ ਹੋ ਜਾਂਦੀਆਂ ਨੇ। ਗੋਰੇ ਲੋਕਾਂ ਦਾ ਨਜਰੀਆ ਵੀ ਕਮਾਲ ਦਾ ਹੈ। ਅਸੀ ਰੋਜ ਵੇਖਦੇ ਹਾਂ ਗੋਰੇ ਕਾਲੀਆਂ ਨਾਲ ਵਿਆਹ ਕਰਾਏ ਹੋਏ ਤੇ ਗੋਰੀਆਂ ਨੇ ਕਾਲਿਆਂ ਨਾਲ। ਮੈਂ ਤਾਂ ਹੀ ਕਦੀ ਲਿਖਦਾ ਹਾਂ ਕਿ ਗੁਰੂ ਸਾਹਿਬਾਨ ਨੇ ਜਿਹੋ ਜਿਹੇ ਮਨੁੱਖ ਦੀ ਘਾੜਨਾ ਘੜਨੀ ਚਾਹੀ ਸੀ ਗੋਰੇ ਕੁਝ ਉਸ ਤਰਾਂ ਦੇ ਹੀ ਹਨ। ਬਹੁਤਾਤ ਵਿਚ ਜਾਤ ਜਿਣਸ ਦੀ ਨਫਰਤ ਬਿਲਕੁਲ ਨਹੀ।
ਜਗਤ ਪ੍ਰਸਿੱਧ ਲਿਖਾਰੀ ਅਰਨੋਲਡ ਟੋਇਨਬੀ ਨੂੰ ਇਕ ਵੇਰਾ ਪੁੱਛਿਆ ਗਿਆ ਕਿ ਤੁਹਾਡੀ ਰਾਇ ਅਨੁਸਾਰ ਦੁਨੀਆ ਦੀ ਖੂਬਸੂਰਤ ਪਰਜਾਤੀ ਕਿਹੜੀ ਹੈ? ਉਹਨੇ ਜਵਾਬ ਦਿੱਤਾ ਸੀ ਕਿ ਦਾਹੜੇ ਵਾਲਾ ਦਸਤਾਰ ਸਜਾਈ ਸਿੱਖ ਦੁਨੀਆ ਦਾ ਖੂਬਸੂਰਤ ਬੰਦਾ ਹੈ। 
ਅਗਲੀ ਗਲ ਫਿਰ ਉਹ ਲਿਖਦਾ ਹੈ ਕਿ ਫਿਰ ਬਦਸੂਰਤ ਕੌਣ ਹੈ? ਇਥੇ ਟੋਇਨਬੀ ਨੇ ਫਿਰ ਗਲ ਸਿੱਖਾਂ ਤੇ ਲੈ ਆਂਦੀ ਕਹਿੰਦਾ ‘ਜਿਹੜੇ ਸਿੱਖ ਨੇ ਮੂੰਹ ਸਿਰ ਮੁਨਾਇਆ ਹੋਵੇ ਉਹ ਸਭ ਤੋਂ ਬਦਸੂਰਤ ਦਿਸਦਾ ਹੈ।(ਸ਼ਾਇਦ ਇਥੇ ਟੋਇਨਬੀ ਕੁਝ ਜਿਆਦਤੀ ਕਰ ਗਿਆ ਹੈ)
ਇਹ ਗਲ ਬਕਾਇਦਾ ਲਿਖਤ ਵਿਚ ਹੈ ਇਕ ਕਿਤਾਬ ਦੇ ਫਾਰਵਰਡ ਵਿਚ। 
ਗੋਰੇ ਗੋਰੀਆਂ ਦਸਤਾਰਧਾਰੀ ਸਿੱਖ ਨੂੰ ਜਿਆਦਾ ਪਸੰਦ ਕਰਦੇ ਨੇ ਮੁਕਾਬਲੇ ਘੋਨੇ ਮੋਨੇ ਦੇ:
ਸਾਨੂੰ ਨਹੀ ਪਤਾ ਕਿ ਸਬੱਬ ਕਹਿ ਲਓ ਜਾ ਕੀ ਕਾਰਨ ਪਤਾ ਲੱਗਾ ਹੈ ਕਿ ਜਿੰਨੇ ਵੀ ਸਿੱਖਾਂ ਦੇ ਗੋਰੀਆਂ ਨਾਲ ਵਿਆਹ ਹੋਏ ਨੇ ਜਿਆਦਾਤਰ ਇਹ ਉਹ ਮੁੰਡੇ ਹਨ ਜਿਹੜੇ ਦਸਤਾਰ ਬੰਨਦੇ ਹਨ ਭਾਵ ਬਹੁ ਗਿਣਤੀ ਪੱਗ ਵਾਲਿਆਂ ਦੀ ਹੈ।
ਹੁਣ ਇਸ ਤੋਂ ਇਹੋ ਅੰਦਾਜ਼ਾ ਲਾਇਆ ਜਾ ਸਕਦਾ ਗੋਰੇ ਗੋਰੀਆਂ ਪਗੜੀ ਧਾਰੀ ਸਿੱਖ (ਭਾਵ ਵੱਖਰਾ ਕਲਚਰ) ਨੂੰ ਜਿਆਦਾ ਪਸੰਦ ਕਰਦੀਆਂ ਹਨ। 


ਯਾਦ ਰੱਖੋ ਫੈਸ਼ਨ ਤਾਂ ਪੱਗ ਵਿਚ ਵੀ ਸੰਭਵ ਹੁੰਦਾ ਹੈ। ਅੱਜ ਤੋਂ 150 ਸਾਲ ਪਹਿਲਾਂ ਦੀ ਪੱਗ ਦਾ ਨਮੂਨਾ ਵੇਖੋ ਤੇ ਪਤਾ ਲਗਦਾ ਹੈ ਕਿ ਪੱਗ ਵਿਚ ਵੀ ਵਾਧੂ ਫੈਸ਼ਨ ਆਇਆ ਹੈ।1. ਨਹਿੰਗਾਂ ਤੋਂ ਪਹਿਲੀ ਪੱਗ, 2. ਸਿੱਖ ਰਾਜ ਦੇ ਫੌਜੀਆਂ ਦੀ ਪੱਗ 3. ਅੰਗਰੇਜ ਫੌਜਾਂ ਵਿਚ ਨਹਿੰਗ ਵਾਲੀ ਪੱਗ ਨੂੰ ਛੋਟਾ ਕਰਕੇ ਅਤੇ ਵਿਚਲੀ  ਦਸਤਾਰ ਨੂੰ ਅੱਧਾ (fifty) ਕੀਤਾ ਗਿਆ। 4. ਹੌਲੀ ਹੌਲੀ ਦਸਤਾਰ ਹੋਰ ਛੋਟੀ ਹੋ ਗਈ ਤੇ ਫਿਫਟੀ ਦਾ ਬੱਸ ਇਕੋ ਵਾਰ ਹੀ ਰਹਿ ਗਿਆ, 5. ਫਿਰ ਮਝੈਲ ਪੱਗ ਜਿਹਦਾ ਖਿੱਲਰਵਾ ਲੱੜ ਪੂਰੀ ਧੌਣ ਢੱਕਦਾ ਸੀ, 6. ਫਿਰ ਪਟਿਆਲਾ ਸ਼ਾਹੀ ਆ ਗਈ. 7. ਢਿੱਲੀ ਪੱਗ ਜਾਂ ਮੜਾਸਾ ਜੋ ਅੱਜ ਵੀ ਪਾਕਿਸਤਾਨੀ ਲੋਕਾਂ ਵਿਚ ਮਕਬੂਲ ਹੈ।
ਅਤੇ ਦੂਸਰੇ ਪਾਸੇ ਪੱਗ ਬੰਨਣਾ ਅੱਜ ਦੇ ਹਾਲਾਤਾਂ ਅਨੁਸਾਰ ਹੋਰ ਵੀ ਜਰੂਰੀ ਹੈ:
(ਸਭ ਤੋਂ ਪਹਿਲਾਂ ਤਾਂ ਸਾਫ ਕਰ ਦਿਆਂ ਕਿ ਸਾਡੇ ਵਾਸਤੇ ਚਾਹੇ ਕੋਈ ਮੁਸਲਮਾਨ ਹਿੰਦੂ ਜਾਂ ਈਸਾਈ ਹੈ, ਸਭ ਸਾਡੇ ਭਰਾ ਹਨ।)  ਪਰ ਇਹ ਖਰਵੀ ਸੱਚਾਈ ਹੈ ਕਿ ਕੁੱਝ ਕੱਟੜਵਾਦੀ ਮੁਸਲਮਾਨਾਂ ਦੀਆਂ ਹਿੰਸਕ ਕਾਰਵਾਈਆਂ ਕਰਕੇ ਸਾਡੇ ਕੁਝ ਅਸਟ੍ਰੇਲੀਅਨ ਲੋਕ ਔਖੇ ਹਨ।
ਦੂਸਰੇ ਪਾਸੇ ਨੈਗੇਟਿਵ ਪ੍ਰਾਪੇਗੰਡਾ ਹੋਣ ਕਰਕੇ ਕਈ ਗੋਰੇ ਸਾਡੇ ਹਿੰਦੂ ਵੀਰਾਂ ਨੂੰ ਅਣਭੋਲ ਹੀ ਕਈ ਉਲਟੇ ਸਿੱਧੇ ਸਵਾਲ ਕਰਦੇ ਹਨ, ਮਿਸਾਲ ਦੇ ਤੌਰ ਤੇ ਤੁਸੀ ਗਊ ਦਾ ਮੂਤ ਕਿਓ ਪੀਂਦੇ ਹੋ ਜਾਂ ਗਊ ਨੂੰ ਮਾਤਾ ਕਿਓ ਕਹਿੰਦੇ ਹੋ? ਤੁਹਾਡੇ ਵਿਚ ਜਾਤ ਪਾਤ ਦੀ ਨਫਰਤ ਦਾ ਕੀ ਅਧਾਰ ਹੈ? ਤੁਸੀ ਜਨਾਨਾ ਜਾਤ ਨੂੰ ਜੁੱਤੀ ਬਰਾਬਰ ਕਿਓ ਗਿਣਦੇ ਹੋ ਆਦਿ ਆਦਿ?
ਪਰ ਅਸੀ ਸਿੱਖ ਇਹਨਾਂ ਦੋਹਾਂ ਤੋਂ ਵੱਖਰੇ ਹਾਂ। ਅਸੀ ਕਿਓ ਇਹਨਾਂ ਦੇ ਵਾਧੂ ਲਕਬ ਆਪਣੇ ਤੇ ਲਾਈਏ?
ਕਿਉਕਿ ਸਾਡੇ ਸਿੱਖਾਂ ਦਾ ਜੁੱਸਾ (ਸਰੀਰਕ ਬਣਤਰ) ਜਾਂ ਤਾਂ ਅਰਬੀ /ਫਾਰਸੀ ਲੋਕਾਂ ਦੇ ਨੇੜੇ ਹੈ ਜਾਂ ਫਿਰ ਹਿੰਦੁਸਤਾਨੀਆਂ  (ਹਿੰਦੂਆਂ) ਦੇ। ਸੋ ਸਾਡੇ ਵਿਚੋਂ ਜਿਹੜੇ ਮੋਨੇ ਹਨ ਉਹਨਾਂ ਨੂੰ ਅਕਸਰ ਹੀ ਜਾਂ ਤਾਂ ਮੁਸਲਮਾਨ ਸਮਝ ਲਿਆ ਜਾਂਦਾ ਹੈ ਜਾਂ ਹਿੰਦੂ।
ਪਰ ਖੁਸ਼ਕਿਸਮਤੀ ਦੀ ਗਲ ਬਹੁਤੇ ਗੋਰੇ/ਗੋਰੀਆਂ ਸਿੱਖਾਂ ਦੇ ਰੋਸ਼ਨ ਕਿਰਦਾਰ ਨੂੰ ਸਮਝਦੇ ਹਨ। ਮੈਨੂੰ ਤਾਂ ਅਨੇਕਾਂ ਗੋਰਿਆਂ ਨੇ ਕਿਹਾ ਹੈ ਕਿ ਸਿੱਖ ਸੂਰਬੀਰ ਲੋਕ ਹਨ (Worrier) ਗੋਰਿਆਂ ਦੀਆਂ ਫਿਲਮਾਂ ਸਿੱਖ ਫੌਜੀਆਂ ਦੀਆਂ ਵਿਸ਼ਵ ਯੁਧ ਇਕ ਅਤੇ ਦੋ ਵੇਲੇ ਕੀਤੀਆਂ ਸੂਰਬੀਰਤਾਂ ਦੀਆਂ ਗੱਲਾਂ ਨਾਲ ਲਬਰੇਜ ਹਨ।
ਸੋ ਵੀਰੋ ਤੁਹਾਡੇ ਕੋਲ ਦੋ ਬਦਲ ਹਨ , 1. ਨਫਰਤ ਦੇ ਭਾਗੀਦਾਰ ਬਣਨਾ/ ਹਾਸੋਹੀਣਤਾ ਦਾ ਮੋਹਰਾ। 2. ਸਿੱਖ ਵਾਲਾ ਬਾਣਾ ਪਹਿਨ ਰੋਹਬਦਾਰ ਕਿਰਦਾਰ ਦੇ ਹੀਰੋ ਬਣਨਾ ਅਤੇ ਆਪਣਾ ਵੱਖਰਾ ਕਲਚਰ ਦੱਸਣਾ।
ਇਕ ਗਲ ਹੋਰ:  ਕਦੀ ਪੱਗ ਬੰਨ ਕੇ ਬਾਹਰ ਨਿਕਲ ਕੇ ਵੇਖੋ ਕਿੰਨਾ ਫਰਕ ਪੈਂਦਾ ਹੈ। ਕਿਵੇ ਗੋਰੇ ਗੋਰੀਆਂ ਤੁਹਾਨੂੰ ਚੋਰੀ ਚੋਰੀ ਤਕਦੇ ਨੇ। ਸੋ ਫਰਕ ਜਰੂਰ ਮਹਿਸੂਸ ਕਰੋਗੇ। ਜੇ ਟੈਕਸੀ ਡਰਾਈਵਰ ਹੋ ਤਾਂ ਬਹੁਤ ਛੇਤੀ ਫਰਕ ਮਹਿਸੂਸ ਕਰ ਲਓਗੇ। ਬੇਸ਼ੱਕ ਆਪਣੇ ਪ੍ਰਵਾਰ ਜਾਂ ਯਾਰਾਂ ਦੋਸਤਾਂ ਕੋਲੋਂ ਪੁੱਛ ਲੈਣਾ ਕਿ ਕੀ ਫਰਕ ਆ।
ਹਾਂ ਜੇ ਤੁਸੀ ਸ਼ਰਮਾਕਲ (Shy) ਹੋ ਤਾਂ ਫਿਰ ਇਹ ਤਜੱਰਬਾ ਨਾ ਕਰਨਾਂ। ਕਿਉਕਿ ਨਿਗਾਹ (focus) ਵਿਚ ਆਉਣ ਕਾਰਨ ਤੁਸੀ ਚਿੰਤਾਤੁਰ (stressed) ਹੋ ਜਾਓਗੇ।
ਹਾਂ ! ਯਾਦ ਆਇਆ ਚਾਹੇ ਤੁਸੀ ਸਿੱਖ ਹੋ ਜਾਂ ਹਿੰਦੂ ਆਪਣੇ ਦਾਦਾ ਜੀ ਦੀ ਫੋਟੋ ਤੇ ਨਿਗਾਹ ਮਾਰਨਾਂ ਕਿ ਉਹਨਾਂ ਪੱਗ ਬੱਧੀ ਸੀ ਕਿ ਨਹੀ। ਯਾਦ ਰਹੇ ਅੱਜ ਤੋਂ 50-60 ਸਾਲ ਪਹਿਲਾਂ ਸਾਰੇ ਪੰਜਾਬੀ ਪੱਗ ਬੰਨਦੇ ਸਨ। ਪੱਗ ਇੱਜਤ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਕਿਸੇ ਨੂੰ ਬੇਇਜਤ ਕਰਨਾਂ ਹੋਵੇ ਤਾਂ ਉਹਦੀ ਪੱਗ ਲਾਹ ਦਿੱਤੀ ਜਾਂਦੀ ਹੈ। ਜੇ ਬੰਦੇ ਨੇ ਆਤਮ ਸਮੱਰਪਣ ਕਰਨਾਂ ਹੋਵੇ ਤਾਂ ਪੱਗ ਲਾਹ ਕੇ ਅਗਲੇ ਦੇ ਪੈਰਾਂ ਤੇ ਰੱਖ ਦਿੰਦਾ ਹੈ। ਓਧਰ ਜੇ ਕਿਸੇ ਰਾਜੇ ਨੇ ਕਿਸੇ ਦੂਸਰੇ ਰਾਜੇ ਦੀ ਈਨ ਮੰਨਣੀ ਹੁੰਦੀ ਸੀ ਤਾਂ ਆਪਣਾ ਤਾਜ ਅਗਲੇ ਦੇ ਸਾਹਮਣੇ ਰੱਖ ਦਿੰਦਾ ਸੀ। ਸੋ ਵੀਰੋ ਇਹ ਪੱਗ ਨਹੀ, ਇਹ ਤਾਜ ਹੈ।
ਪੱਗ ਬੰਨ ਕੇ ਇਕ ਗਲ ਹੋਰ ਮਹਿਸੂਸ ਕਰੋਗੇ ਕਿ ਮੰਨ ਕੁਝ ਦਲੇਰ ਹੋ ਗਿਆ ਹੈ। ਤੇ ਜੇ ਕਿਤੇ ਸਵੇਰੇ ਜਪੁਜੀ ਸਾਹਿਬ ਪੜ ਲਓ ਤਾਂ ਗਰੰਟੀ ਹੈ ਦਿਨ ਭਰ ਚੜ੍ਹਦੀ ਕਲ੍ਹਾ ਰਹੇਗੀ। ਅਜਮਾਅ ਕੇ ਵੇਖ ਲਓ।ਸਿੱਖੀ ਦਾ ਇਹੋ ਤਾਂ ਫਾਇਦਾ ਹੈ; ਚੜ੍ਹਦੀ ਕਲ੍ਹਾ।
ਬਾਕੀ ਮੁੱਖ ਕਾਰਨ ਤਾਂ ਇਹ ਹੈ ਕਿ ਦੂਸਰਿਆਂ ਕੌਮਾਂ ਦਾ ਭਾਰ ਨਾ ਚੁੱਕੋ, ਸਗੋ ਸਿਰ ਤੇ ਤਾਜ ਪਹਿਨੋ।
ਸੋ ਭਾਵੇ ਤੁਸੀ ਨਾਸਤਕ ਹੋ ਜਾਂ ਕੋਈ ਹੋਰ ਹੋ ਦਸਤਾਰ ਜਰੂਰ ਸਜਾਓ।-ਭਬੀਸ਼ਨ ਸਿੰਘ ਗੁਰਾਇਆ। 


 

Continue Reading | comments

‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ’ ਇਹ ਗਲ ਤਾਂ ਮੁਢਲੇ ਸਿਧਾਂਤ ਵਿਚੋਂ ਹੀ ਸਾਫ ਹੋ ਜਾਂਦੀ ਹੈ

Thursday, 14 March 2024

‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ’ ਇਹ ਗਲ ਤਾਂ ਮੁਢਲੇ ਸਿਧਾਂਤ ਵਿਚੋਂ ਹੀ ਸਾਫ ਹੋ ਜਾਂਦੀ ਹੈ। 

(ਇਹ ਲੇਖ ਹਰ ਗੁਰਸਿੱਖ ਨੂੰ ਪੜ੍ਹਨਾ ਚਾਹੀਦੈ)

ਦਾਸ ਨੇ ਪਰਸੋਂ ਇਕ ਪੋਸਟ ਪਾਈ ਕਿ ‘ਗੁਰਬਾਣੀ ਕਿਸੇ ਸਵੱਰਗ ਦਾ ਲਾਰਾ ਨਹੀ ਲਾਉਦੀ। ਗੁਰਮੁਖ ਤਾਂ ਜੀਂਦੇ ਜੀਅ ਹੀ ਮੁਕਤ ਹੋ ਜਾਂਦੈ।‘ ਇਸ ਤੇ ਵੀਰਾਂ ਦੇ ਬੜੇ ਤਿੱਖੇ ਪ੍ਰਤੀਕਰਮ ਆਏ। ਕਿਸੇ ਨੇ ਕਿਹਾ ਕਿ ਕਿਵੇਂ ਗੁਰਬਾਣੀ ‘ਜਮਾਂ ਜਮਦੂਤਾਂ’ ਦੀ ਗਲ ਕਰਦੀ ਹੈ। ਇਕ ਨੇ ਪੁੱਛਿਆ ਕਿ ਕੀ ਗੁਰਬਾਣੀ ਵਿਚ ਨਹੀ ਆਇਆ,” ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥”  ਇਸ ਤੇ ਦਾਸ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਵੇਲਿਆਂ ‘ਚ ਜੋ ਪ੍ਰਚਲਤ ਮੁਹਾਵਰੇ ਸਨ ਗੁਰਬਾਣੀ ਵਿਚ ਉਹਨਾਂ ਨੂੰ ਅਨੇਕਾਂ ਥਾਵਾਂ ਤੇ ਵਰਤ ਕੇ ਗਲ ਸਮਝਾਈ ਗਈ ਹੈ।ਪਰ ਸਿੱਖੀ ਦਾ ਮੁੱਢਲਾ ਸਿਧਾਂਤ ਇਹਨਾਂ ਤੋਂ ਇਨਕਾਰੀ ਹੈ। (ਸਵਾਲ ਅਤੇ ਦਿੱਤਾ ਜਵਾਬ ਵੀ ਹੇਠਾਂ ਪੇਸ਼ ਹੈ)  ਆਓ ਆਪਾਂ ਮੁੱਢਲੇ ਸਿਧਾਂਤ ਨੂੰ ਸਮਝੀਏ:

ਗੁਰਬਾਣੀ ਅਨੁਸਾਰ ਸ੍ਰਿਸਟੀ ਦਾ ਇਕੋ ਇਕ ਬੀਅ ਹੈ ਜਿਸ ਤੋਂ ਤਰਾਂ ਤਰਾਂ ਦੀ ਉਤਪਤੀ ਹੋਈ ਹੈ: ਬ੍ਰਿਹਮੰਡ, ਸੂਰਜ, ਤਾਰੇ , ਧਰਤੀਆਂ, ਚੰਦ। ਜਲ- ਥਲ, ਪਾਉਣ ਪਾਣੀ ਦਾ ਕਰਤਾ ਵੀ ਓਹੋ। ਸਾਰੀ ਵਨਾਸਪਤੀ ਅਤੇ ਸਾਰੇ ਜੀਅ ਵੀ ਓਸੇ ਦੀ ਹੀ ਰਚਨਾ ਹੈ। ਸੁਭਾਵਿਕ ਹੈ; ਇਨਸਾਨ ਵੀ ਓਸੇ ਦੀ ਹੀ ਰਚਨਾ ਹੈ। ਸਾਰੀ ਸ੍ਰਿਸਟੀ ਦਾ ਚਲਨ ਕਰਤੇ ਦੀ ਖੇਡ ਹੈ ਭਾਵ ਨਾਟਕ ਜਾਂ ਡਰਾਮਾ ਹੈ। ਹੁਣ ਜਰਾਂ ਸੋਚੋ ਕਿ ਜੇ ਕਿਸੇ ਖੇਲ ਵਿਚ ਬੁਰਾਈ ਵਾਲਾ ਪਾਤ੍ਰ ਨਾ ਹੋਵੇ ਤਾਂ ਕੀ ਉਹ ਖੇਲ ਕਾਮਯਾਬ ਹੋਵੇਗਾ? ਨਹੀ। ਖੇਲ ਵਿਚ ਖਲਨਾਇਕ (ਵਿਲਨ) ਦਾ ਹੋਣਾ ਜਰੂਰੀ ਹੈ।

ਇਸ ਡਰਾਮੇ ਨੂੰ ਸੁਚਾਰੂ ਰੱਖਣ ਖਾਤਰ ਕਰਤੇ ਨੇ ਜੀਆਂ ਵਿਚ ਕਾਮ, ਕ੍ਰੋਧ, ਲੋਭ. ਮੋਹ ਅਤੇ ਹੰਕਾਰ ਨਾਂ ਦੇ ਤੱਤ ਪਾਏ ਹੋਏ ਹਨ ਅਤੇ ਸਾਰੇ ਡਰਾਮ ਦਾ ਮੂਲ ਇਹ ਹੀ ਹਨ। ਜਰਾ ਠੰਡੇ ਦਿਮਾਗ ਨਾਲ ਸੋਚਣਾ ਕਿ ਹਰ ਘਟਨਾ ਦੇ ਪਿੱਛੇ ਇਹਨਾਂ ਪੰਜਾਂ ਖਲਨਾਇਕਾਂ ਵਿਚੋਂ ਇਕ ਨਾ ਇਕ ਹਾਜਰ ਹੁੰਦਾ ਹੀ ਹੁੰਦਾ ਹੈ। ਦੁਨੀਆ ਦੀ ਸਾਰੀ ਖੇਡ ਹੀ ਇਹਨਾਂ ਪੰਜਾਂ ਕਰਕੇ ਹੈ।

ਕਿਉਕਿ ਇਹ ਡਰਾਮਾ ਖੁਦ ਕਰਤੇ ਨੇ ਰਚਿਆ ਹੈ ਇਸ ਕਰਕੇ ਗੁਰਬਾਣੀ ਦਾ ਸੰਦੇਸ਼ ਹੈ ਕਿ ਹਰ ਐਕਟਰ ਇਸ ਵਿਚ ਸੁਚਾਰੂ ਰੂਪ ਵਿਚ ਭਾਗ ਲਵੇ। ਸੰਨਿਆਸ ਲੈਣਾ ਜਾਂ ਆਪਣੇ ਫਰਜ ਤੋਂ ਦੌੜਣਾ, ਕਰਤੇ ਦੇ ਹੁਕਮ ਦੀ ਉਲੰਘਣਾ ਹੈ। ਮਤਲਬ ਕਿ ਰਜ਼ਾ ਜਾਂ ਭਾਣੇ ‘ਚ ਰਹਿਣ ਦਾ ਸਿਧਾਂਤ। ਕਿਰਤ ਕਰਕੇ ਜੀਵਨ ਬਸਰ ਕਰਨਾਂ (1.)।

ਸੋ ਅਗਲੀ ਗਲ ਪੜ੍ਹ ਕੇ ਹੈਰਾਨ ਹੋਵੋਗੇ ਕਿ ਬੁਰੇ ਕੰਮ ਕਰਨ ਵਾਲੇ ਵੀ ਓਸੇ ਕਰਤੇ ਦੀ ਹੀ ਰਚਨਾ ਹੈ। ਕਿਉਕਿ ਇਹ ਡਰਾਮਾ ਚਲ ਰਿਹਾ ਹੈ ਕਰਤਾ ਬਹੁਤੀ ਵਾਰੀ ਖਲਨਾਇਕ ਦੀ ਅੰਤ ਵਿਚ ਹਾਰ ਵੀ ਦਿਖਾਉਦਾ ਹੈ। (ਪਰ ਹਮੇਸ਼ਾਂ ਨਹੀ।) ਸੋ ਇਸ ਡਰਾਮੇ ਵਿਚ ਜਦੋਂ ਜਿਆਦਾ ਨੱਚਣਾ ਕੁਦਣਾ, ਹਾਸੇ ਠੱਠੇ,  ਖਿੱਚ ਧੂਅ, ਆਪੋ ਧਾਪੀ, ਬਹਿਸ ਮੁਬਹਿਸੇ, ਲੜਾਈ ਝਗੜੇ, ਜੁਧ ਲੜਾਈਆਂ,  ਇਸ਼ਕ ਲਈ ਜਾਨ ਤਕ ਦੇਣ ਜਾਣਾ ਆਦਿ ਡਰਾਮੇ ਦੀ ਕਾਮਯਾਬੀ ਦੇਖ ਕਰਤਾ ਵਿਸਮਾਦਿਤ ਹੋ ਰਿਹਾ ਹੁੰਦਾ ਹੈ। ਹਜ਼ਾਰਾ ਲੱਖਾਂ ਲੋਕਾਂ ਦੀਆ ਜਾਨਾਂ ਜਾਣਾ, ਕਦੀ ਅਕਾਲ ਪੈਣੇ ਇਹ ਸਭ ਉਹਦੀ ਮਸਤੀ ਹੁੰਦੀ ਹੈ। ਕਿਉਕਿ ਉਹ ਜਾਣਦਾ ਹੁੰਦਾ ਹੈ ਕਿ ਅੰਤ ਵਿਚ ਤਾਂ ਇਕ ਤੱਤ ਹੀ ਹੈ।

ਸਾਰੀ ਗੁਰਬਾਣੀ ਵਿਚ ਥਾਂ ਥਾਂ (ਲਗ ਪਗ 150 ਵਾਰੀ) ਇਸ ਖੇਲ ਦੀ ਗਲ ਕੀਤੀ ਗਈ ਹੈ ਤੇ ਕੋਈ  2000 ਵਾਰੀ ਇਹੋ ਗਲ ਦੁਹਰਾਈ ਗਈ ਹੈ ਕਿ ਹਰ ਕਿਰਦਾਰ ਹਰ ਜੀਅ ਵਿਚ ਉਹ ਕਰਤਾ ਆਪ ਹੀ ਹੈ। ਚੋਰ, ਯਾਰ, ਕੂੜਿਆਰ, ਠੱਗ, ਸਿਆਣੇ, ਮੂਰਖ, ਅਮੀਰ, ਗਰੀਬ, ਸ਼ੁਦਾਈ, ਉੱਚੇ, ਨੀਵੇ ਸਭ ਉਹਦੇ ਆਪਣੇ ਹੀ (ਐਕਟਰ) ਹਨ। ਕਿ ਕਰਤਾ ਆਪੇ ਵੀ ਵੱਖ ਵੱਖ ਰੂਪਾਂ ਵਿਚ ਖੇਡ ਰਿਹਾ ਹੈ। ਇਥੇ ਹੀ ਕਿਸੇ ਐਕਟਰ ਨੂੰ ਸਜਾ ਮਿਲ ਰਹੀ ਹੈ ਕਿਸੇ ਨੂੰ ਸਨਮਾਨ।

ਇਸ ਖੇਲ ਵਿਚ ਕੋਈ ਆਪਣੇ ਆਪ ਨੂੰ ਸੁਖੀ ਗਿਣ ਰਿਹਾ ਹੈ ਕੋਈ ਦੁਖੀ। ਹੁਣ ਇਸ ਗਲ ਨੂੰ ਗਹਿਰਾਈ ਨਾਲ ਸਮਝੋ ਤਾਂ ਫਿਰ ਅਗਲੇ ਇਨਾਮ ਜਾਂ ਸਜ਼ਾ ਦੀ ਜਰੂਰਤ ਕਿਥੇ ਰਹਿ ਗਈ। ਇਥੇ ਹੀ ਤਾਂ ਸਭ ਕੁਝ ਭੋਗਿਆ ਜਾ ਰਿਹਾ ਹੈ। ਨਾਲੇ ਜਦੋਂ ਮਰਦਾ ਹੈ ਤਾਂ ਸਰੀਰ ਤਾਂ ਇਥੇ ਹੀ ਖਤਮ ਹੋ ਜਾਂਦਾ ਹੈ। ਨਿਰਾਕਾਰ ਆਤਮਾ ਨੂੰ ਤਾਂ ਕੋਈ ਇਨਾਮ ਜਾਂ ਸਜਾ ਮਿਲ ਹੀ ਨਹੀ ਸਕਦੀ।

ਗੁਰਬਾਣੀ ਵਿਚ ਅਗਲੀ ਗਲ ਜੋ ਦੱਸੀ ਗਈ ਹੈ ਉਹ ਇਹ ਕਿ ਜਿਹੜਾ ਬੰਦਾ ਇਸ ਅਸਲੀਅਤ ਨੂੰ ‘ਸਮਝਦਾ ਹੋਇਆ’ (ਨਾਮ ਜਪਣਾ -2)  ਆਪਣੀ  ਔਕਾਤ  (ਨਿਮ੍ਰਤਾ) ਵਿਚ ਰਹਿੰਦਾ ਹੈ ਤਾਂ ਉਹ ਜੀਵਨ ਚੜ੍ਹਦੀ ਕਲਾ ਵਿਚ ਬਿਤਾਉਦਾ ਹੈ। ਉਹ ਫਿਕਰ ਚਿੰਤਾ ਤੋਂ ਮੁਕਤ ਰਹਿੰਦਾ ਹੈ। ਉਹ ਰਹਿੰਦੀ ਜਿੰਦਗੀ ਹੀ ਅਨੰਦ ਅਵਸਥਾ ਵਿਚ ਪਹੁੰਚ ਜਾਂਦਾ ਹੈ। ਭਾਵ ਉਹ ਜੀਵਨ ਮੁਕਤ ਹੋ ਜਾਂਦਾ ਹੈ।

ਕੁਝ ਨਾਲ ਲਗਦੇ ਸਵਾਲ-

ਕਿਉਕਿ ਗੁਰਬਾਣੀ ਅਨੁਸਾਰ ਅਸੀ ਸਾਰੇ ਇਕੋ ਬੀਅ ਤੋਂ ਪੈਦਾ ਹੁੰਦੇ ਹਾਂ ਇਸ ਕਰਕੇ ਸਾਰੀ ਸ੍ਰਿਸਟੀ ਦੀ ਰਚਨਾ ਸਾਡੇ ਭੈਣ ਭਰਾਵਾਂ ਵਾਂਙੂ ਹੈ। ਸਾਰੇ ਜੀਅ, ਸਾਰੀ ਬਨਾਸਪਤੀ ਸਾਡੇ ਆਪਣੇ ਹਨ। ਗੁਰਬਾਣੀ ਸਾਨੂੰ ਉਹਨਾਂ ਪ੍ਰਤੀ ਦਿਆ ਅਤੇ ਪ੍ਰੇਮ ਦਾ ਸੁਨੇਹਾ ਦਿੰਦੀ ਹੈ। ਸਰਬ ਸਾਂਝੇ ਲੰਗਰ ਦਾ ਸਿਧਾਂਤ ਵੀ ਇਥੋਂ ਹੀ ਫੁਟਦਾ ਹੈ। (3.)

ਤੇ ਫਿਰ ਕਿਰਪਾਨ ਕਿਓ ਫੜਾਈ? -ਸਵਾਲ ਉਠਦਾ ਹੈ ਕਿ ਜਦੋਂ ਅਸੀ ਸਾਰੇ ਜੀਅ ਆਪਸ ਵਿਚ ਭੈਣ ਭਾਈ ਹਨ, ਇਕੋ ਦੀ ਹੀ ਉਲਾਦ ਹਾਂ ਫਿਰ ਲੜਾਈਆ ਕਿਓ? ਕਿਓ ਗੁਰੂ ਨਾਨਕ ਪਾਤਸ਼ਾਹ ਬੰਗਾਲ ਦੀ ਯਾਤਰਾ ਮੌਕੇ ਹੱਥ ਵਿਚ ਬਰਛਾ ਫੜੀ ਦੱਸਿਆ ਜਾਂਦਾ ਹੈ? 

ਇਸ ਸਵਾਲ ਦਾ ਜਵਾਬ ਬਹੁਤ ਹੀ ਸਿੱਧਾ ਸਾਦਾ ਹੈ। ਕਿਉਕਿ ਗੁਰੂ ਸਾਹਿਬ ਗੁਰਸਿੱਖ ਨੂੰ ਰਜਾ ਵਿਚ ਰਹਿਣ ਦਾ ਹੁਕਮ ਦਿੰਦੇ ਹਨ। ਮਿਸਾਲ ਦੇ ਤੌਰ ਤੇ ਇਨਸਾਨ ਤੋਂ ਇਲਾਵਾ ਬਾਕੀ ਦੇ ਲਗ ਪਗ ਸਾਰੇ ਜੀਅ ਰਜਾ ਵਿਚ ਜੀਉਂਦੇ ਹਨ। ਜਦੋਂ ਵੀ ਕਿਸੇ ਜਾਨਵਰ ਤੇ ਦੂਸਰਾ ਹਮਲਾ ਕਰਦਾ ਹੈ ਤਾਂ ਜਾਨਵਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਬਹੁਤੇ ਜਾਨਵਰ ਤਾਂ ਦੌੜ ਕੇ / ਉਡ ਕੇ / ਲੁਕ ਕੇ ਆਪਣੇ ਆਪ ਨੂੰ ਬਚਾਉਦੇ ਹਨ ਤੇ ਕਈ ਮੁਕਾਬਲਾ ਵੀ ਕਰਦੇ ਹਨ। ਬਹੁਤਿਆਂ ਨੂੰ ਕੁਦਰਤ ਨੇ ਬਚਾਓ ਹਥਿਆਰ ਵੀ ਦਿੱਤੇ ਹੋਏ ਨੇ। ਜੇ ਇਹ ਚੀਜ ਨਾ ਹੋਏ ਤਾਂ ਜਾਨਵਰ ਦੀ ਉਹ ਜਿਣਸ ਹੀ ਮੁਕ ਜਾਂਦੀ ਹੈ। ਸੋ ਗੁਰੂ ਦੇ ਸਿੱਖ ਨੇ ਰਜਾ ਵਿਚ ਰਹਿੰਦਿਆਂ ਧਾੜਵੀ ਦਾ ਮੁਕਾਬਲਾ ਕਰਨਾਂ ਹੈ। ਆਪਣੀ ਰਾਖੀ ਕਰਨੀ ਹੈ ਤੇ ਮਜਲੂਮ ਭੈਣ ਭਰਾਵਾਂ ਦੀ ਵੀ। ਗੁਰਸਿੱਖ ਵਾਸਤੇ ਇਹ ਕੋਈ ਮਹੱਤਵਪੂਰਨ ਨਹੀ ਕਿ ਦੁਸ਼ਮਣ ਕਿੰਨਾ ਕੁ ਤਾਕਤਵਰ ਹੈ। ਗੁਰਸਿੱਖ ਨੇ ਤਾਂ ਰਜਾ ਦੇ ਸਿਧਾਂਤ ਦੀ ਪਾਲਣਾ ਕਰਨੀ ਹੈ।  ਉਹਨੂੰ ਮੁਕਾਬਲਾ ਕਰਨ ਵਿਚ ਹੀ ਅਨੰਦ ਹੁੰਦਾ ਹੈ। ਕਿਉਕਿ ਗੁਰਸਿੱਖ ਜੀਵਨ/ਮੌਤ ਦੇ ਖੇਲ ਨੂੰ ਸਮਝ ਚੁੱਕਾ ਹੁੰਦਾ ਹੈ।

ਇਸ ਜੱਦੋਜਹਿਦ ਦੇ ਮਹੌਲ ਵਿਚ ਹੀ ਫਿਰ ਇਕ ਦਿਨ ਸਿੱਖ ਰਾਜ ਦਾ ਜਨਮ ਹੋ ਜਾਂਦਾ ਹੈ। ਹਾਲਾਂ ਇਹ ਵੱਖਰੀ ਗਲ ਹੈ ਕਿ ਯੂ ਐਨ ਓ ਮੁਤਾਬਿਕ ਕੋਈ ਵੀ ਕੌਮ ਆਪਣਾ ਸਵਰਾਜ ਪ੍ਰਾਪਤ ਕਰਨ ਦਾ ਹੱਕ ਰੱਖਦੀ ਹੈ। ਕੌਮ ਦੀ ਪ੍ਰੀਭਾਸ਼ਾ ਡਿਕਸ਼ਨਰੀ ‘ਚ ਦੇਖੋ। ਪੰਜਾਬ ਦੇ ਸਿੱਖ ਹਰ ਤਰਾਂ ਯੋਗ ਹਨ।- -- ਭਬੀਸ਼ਨ ਸਿੰਘ ਗੁਰਾਇਆ।

ਗੁਰਬਾਣੀ ਦੀਆਂ ਸਬੰਧਿਤ ਕੁਝ ਪਵਿਤ੍ਰ ਤੁਕਾਂ ਸਬੂਤ ਵਜੋਂ ਹੇਠਾਂ ਦੇ ਦਿੱਤੀਆਂ ਗਈਆਂ ।

ਵੀਰਾਂ ਦੇ ਸਵਾਲ ਵੀ ਦੇ ਦਿੱਤੇ ਗਏ ਹਨ।

(ਨੋਟ- ਮਜਮੂਨ ਬਹੁਤ ਵਿਸ਼ਾਲ ਹੈ। ਕਈ ਪੱਖ ਛੁੱਟ ਜਾਣੇ ਸੁਭਾਵਕ ਹੈ। ਸਵਾਲਾਂ ਦਾ ਸਵਾਗਤ ਹੈ)

---------------

ਇਕਿ  ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ    ਜਾਣਾ ॥  -11  

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥1॥ ਰੰਗਿ ਰਤਾ ਮੇਰਾ ਸਾਹਿਬੁ    ਰਵਿ ਰਹਿਆ ਭਰਪੂਰਿ ॥1॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ    ਅੰਦਰਿ ਲਾਲੁ ॥2॥-23  

ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥  -37  

ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥ -39  

ਆਪੇ ਗੁਣ ਆਪੇ ਕਥੈ ਆਪੇ ਸੁਣਿ    ਵੀਚਾਰੁ ॥ ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥ ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥1॥    ਹਰਿ ਜੀਉ ਤੂੰ ਕਰਤਾ ਕਰਤਾਰੁ ॥ ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥1॥ ਰਹਾਉ ॥ ਆਪੇ    ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਗੁਰ ਕੈ ਸਬਦਿ ਸਲਾਹਣਾ    ਘਟਿ ਘਟਿ ਡੀਠੁ ਅਡੀਠੁ ॥2॥ ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥ ਸਾਚੀ ਵਾਟ ਸੁਜਾਣੁ ਤੂੰ    ਸਬਦਿ ਲਘਾਵਣਹਾਰੁ ॥-54  

ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥- 67  

ਤੁਧੁ ਆਪੇ ਆਪੁ ਉਪਾਇਆ ॥ ਦੂਜਾ ਖੇਲੁ ਕਰਿ ਦਿਖਲਾਇਆ ॥ ਸਭੁ ਸਚੋ ਸਚੁ    ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥-73  

ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥-92  

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ ਆਪੇ ਵੇਖਿ    ਵਿਗਸਦਾ ਆਪਣੀ ਵਡਿਆਈ ॥ ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ ਤੂੰ ਆਪੇ ਆਪਿ ਵਰਤਦਾ    ਸਭਨੀ ਹੀ ਥਾਈ ॥-83  

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ    ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥-85  

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ    ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥-85  

ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ    ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥ ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ    ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥- 97  

ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥    ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥-107  

ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ    ਦਿਖਾਏ ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥-125  

ਜੋ ਧਰਮੁ ਕਮਾਵੈ ਤਿਸੁ    ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ    ॥-138  

ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥    ਹਰਿ ਆਪੇ ਕਾਨ੍‍ੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਹਰਿ ਆਪੇ ਸਭ ਘਟ ਭੋਗਦਾ ਮੇਰੇ    ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥-174  

ਅਪੁਨੀ ਗਤਿ ਮਿਤਿ  ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ  ਕਾਹੂ ਮੰਗਨਾ ॥4॥ (178)  

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ    ਗਰੀਬਾਨੋ ॥1॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ    ਏਕ ਮਹਲਿ ਕਛੂ ਨ ਲੇਤਾ ॥2॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ ਜੈਸਾ ਭੇਖੁ ਕਰਾਵੈ    ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥3॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥    ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥4॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ    ਬਿਧਿ ਸਾਜੀ ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥ -206  

ਸਭੁ ਆਪੇ ਆਪਿ ਵਰਤਦਾ ਆਪੇ    ਭਰਮਾਇਆ ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥-229  

ਆਪੇ ਕਰਤਾ ਸ੍ਰਿਸਟਿ ਸਿਰਜਿ  ਜਿਨਿ ਗੋਈ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਨਾਨਕ ਗੁਰਮੁਖਿ ਬੂਝੈ ਕੋਈ ॥-232  

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ॥ ਨਾਨਕ ਤੇ ਸੋਹਾਗਣੀ ਜਿਨਾ ਗੁਰਮੁਖਿ ਪਰਗਟੁ ਹੋਇ॥  

ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥  

ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥  

ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥  

ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥  

ਅਸਟਪਦੀ ॥ ਕਈ ਕੋਟਿ ਹੋਏ ਪੂਜਾਰੀ ॥ ਕਈ    ਕੋਟਿ ਆਚਾਰ ਬਿਉਹਾਰੀ ॥ ਕਈ ਕੋਟਿ ਭਏ ਤੀਰਥ ਵਾਸੀ ॥ ਕਈ ਕੋਟਿ ਬਨ ਭ੍ਰਮਹਿ ਉਦਾਸੀ ॥ ਕਈ ਕੋਟਿ ਬੇਦ    ਕੇ ਸ੍ਰੋਤੇ ॥ ਕਈ ਕੋਟਿ ਤਪੀਸੁਰ ਹੋਤੇ ॥ ਕਈ ਕੋਟਿ ਆਤਮ ਧਿਆਨੁ ਧਾਰਹਿ ॥ ਕਈ ਕੋਟਿ ਕਬਿ ਕਾਬਿ ਬੀਚਾਰਹਿ    ॥ ਕਈ ਕੋਟਿ ਨਵਤਨ ਨਾਮ ਧਿਆਵਹਿ ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥1॥ ਕਈ ਕੋਟਿ ਭਏ ਅਭਿਮਾਨੀ    ॥ ਕਈ ਕੋਟਿ ਅੰਧ ਅਗਿਆਨੀ ॥ ਕਈ ਕੋਟਿ ਕਿਰਪਨ ਕਠੋਰ ॥ ਕਈ ਕੋਟਿ ਅਭਿਗ ਆਤਮ ਨਿਕੋਰ ॥ ਕਈ ਕੋਟਿ    ਪਰ ਦਰਬ ਕਉ ਹਿਰਹਿ ॥ ਕਈ ਕੋਟਿ ਪਰ ਦੂਖਨਾ ਕਰਹਿ ॥ ਕਈ ਕੋਟਿ ਮਾਇਆ ਸ੍ਰਮ ਮਾਹਿ ॥ ਕਈ ਕੋਟਿ    ਪਰਦੇਸ ਭ੍ਰਮਾਹਿ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥2॥-275  

ਦੁਹਾ ਸਿਰਿਆ ਕਾ    ਆਪਿ ਸੁਆਮੀ ॥ ਖੇਲੈ ਬਿਗਸੈ ਅੰਤਰਜਾਮੀ ॥ ਜੋ ਭਾਵੈ ਸੋ ਕਾਰ ਕਰਾਵੈ ॥ ਨਾਨਕ ਦ੍ਰਿਸਟੀ ਅਵਰੁ ਨ ਆਵੈ ॥2॥    ਕਹੁ ਮਾਨੁਖ ਤੇ ਕਿਆ ਹੋਇ ਆਵੈ ॥ ਜੋ ਤਿਸੁ ਭਾਵੈ ਸੋਈ ਕਰਾਵੈ ॥ ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥-277  

21॥ ਸਲੋਕੁ ॥ ਜੀਅ ਜੰਤ ਕੇ ਠਾਕੁਰਾ ਆਪੇ    ਵਰਤਣਹਾਰ ॥ ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥-292  

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ ਵਿਚਿ ਆਪੇ ਜੰਤ ਉਪਾਇਅਨੁ    ਮੁਖਿ ਆਪੇ ਦੇਇ ਗਿਰਾਸੁ ॥ ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥-302  

ਜੋ ਕਿਛੁ ਕਰੇ ਸੁ ਆਪੇ    ਆਪਿ ॥ ਏਕ ਘੜੀ ਮਹਿ ਥਾਪਿ ਉਥਾਪਿ ॥ -364  

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ    ਕੋਇ ॥-365  

ਲਾਲਚ ਝੂਠ ਬਿਕਾਰ ਮੋਹ ਇਆ    ਸੰਪੈ ਮਨ ਮਾਹਿ ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ    ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥-261  

ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥-556  

ਆਪੇ ਜਲੁ ਆਪੇ ਥਲੁ ਥੰਮ੍‍ਨੁ ਆਪੇ  ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ  ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥ (1403)  

ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥  ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥-1329  

ਹਰਿ ਆਪੇ ਘਟਿ    ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ ਹਰਿ ਆਪੇ    ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥-1315  

ਮਃ 1 ॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ    ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥-1291  

ਸਭੁ ਆਪੇ ਆਪਿ ਵਰਤਦਾ ਆਪੇ  ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ  ॥-1251  

ਆਪੇ ਸਕਤਾ ਆਪੇ ਸੁਰਤਾ    ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥-1242  

ਆਪੇ ਆਪਿ ਆਪ ਹੀ    ਆਪੇ ਸਭੁ ਆਪਨ ਖੇਲੁ ਦਿਖਾਧਾ ॥ ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥-1204  

ਬਸੰਤੁ ਮਹਲਾ 1 ॥ ਆਪੇ ਭਵਰਾ ਫੂਲ ਬੇਲਿ ॥  ਆਪੇ ਸੰਗਤਿ ਮੀਤ ਮੇਲਿ ॥1॥ ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥1॥ ਰਹਾਉ ॥ ਆਪੇ  ਕਵਲਾ ਕੰਤੁ ਆਪਿ ॥ ਆਪੇ ਰਾਵੇ ਸਬਦਿ ਥਾਪਿ ॥2॥ ਆਪੇ ਬਛਰੂ ਗਊ ਖੀਰੁ ॥ ਆਪੇ ਮੰਦਰੁ ਥੰਮ੍‍ੁ ਸਰੀਰੁ  ॥3॥ ਆਪੇ ਕਰਣੀ ਕਰਣਹਾਰੁ ॥ ਆਪੇ ਗੁਰਮੁਖਿ ਕਰਿ ਬੀਚਾਰੁ ॥4॥ ਤੂ ਕਰਿ ਕਰਿ ਦੇਖਹਿ ਕਰਣਹਾਰੁ ॥  ਜੋਤਿ ਜੀਅ ਅਸੰਖ ਦੇਇ ਅਧਾਰੁ ॥5॥ ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂ ਅਕੁਲ ਨਿਰੰਜਨੁ ਪਰਮ ਹੀਰੁ ॥6॥  ਤੂ ਆਪੇ ਕਰਤਾ ਕਰਣ ਜੋਗੁ ॥ ਨਿਹਕੇਵਲੁ ਰਾਜਨ ਸੁਖੀ ਲੋਗੁ ॥7॥ ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥  ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥8॥7॥ -1190  

ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ    ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥-1185  

ਸਭੁ ਬ੍ਰਹਮ    ਪਸਾਰੁ ਪਸਾਰਿਓ ਆਪੇ ਖੇਲੰਤਾ ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਤਿਸੁ ਬਾਹੁੜਿ ਗਰਭਿ ਨ    ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥-1095  

ਕਰੈ ਅਨੰਦੁ ਅਨੰਦੀ ਮੇਰਾ ॥ ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ    ਨਾਹੀ ਕੋ ਦੂਜਾ ਹੇ ॥1॥ ਹਰਖਵੰਤ ਆਨੰਤ ਦਇਆਲਾ ॥ ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ ਰੂਪ ਕਰੇ ਕਰਿ    ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥2॥ ਆਪੇ ਕੁਦਰਤਿ ਕਰੇ ਵੀਚਾਰਾ ॥ ਆਪੇ ਹੀ ਸਚੁ ਕਰੇ ਪਸਾਰਾ ॥ ਆਪੇ    ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥3- 1074  

ਆਪੇ ਸਾਜੇ ਅਵਰੁ ਨ ਕੋਈ ॥ ਸਭਨਾ ਸਾਰ    ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥-1060  

ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥-1044  

ਮਾਰੂ ਸੋਲਹੇ ਮਹਲਾ 1 ੴ ਸਤਿਗੁਰ ਪ੍ਰਸਾਦਿ ॥  ਸਾਚਾ ਸਚੁ ਸੋਈ ਅਵਰੁ ਨ ਕੋਈ ॥-1020  

--------------------------

((((ਆਪੇ- 1681 ਵਾਰੀ ਆਇਆ  

ਖੇਲ- 163 ਵਾਰੀ ਆਇਆ ))))

--------------------------------

ਵੀਰਾਂ ਦੇ ਸਵਾਲ---
1. Lakhwinder Singh

ਲੇਖਾ ਰਬੁ ਮੰਗੇਸੀਆ ਕਿਆ ਮੁਖ ਲੇ ਕੇ ਜਾਇਗਾ

ਮਤ ਸ਼ਰਮਿੰਦਾ ਥੀਅਵਈ ਸਾਂਈ ਦੇ ਦਰਬਾਰ

ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰਿ

ਦੋਜਖ ਸੰਦੀ ਭਾਹਿ

ਵਿਦਵਾਨਾਂ ਨੂੰ ਬੇਨਤੀ ਹੈ ਕਿ ਐਵੇਂ ਬੇਸਿਰ ਪੈਰ ਦੀਆਂ ਗੱਲਾਂ ਨਾ ਕਰਿਆ ਕਰੋ। ਪਵਿੱਤਰ ਬਾਣੀ ਵਿੱਚ ਬਹੁਤ ਥਾਵਾਂ ਤੇ ਮਰਨ ਤੋਂ ਬਾਅਦ ਦੀ ਜ਼ਿੰਦਗੀ ਵਿੱਚ ਹੋਣ ਵਾਲੇ ਵਰਤਾਰਿਆਂ ਬਾਰੇ ਬਹੁਤ ਹੀ ਬਰੀਕੀ ਵਿੱਚ ਲਿਖਿਆ ਗਿਆ ਹੈ। ਮੌਤ ਤੋਂ ਬਾਅਦ ਹੀ ਦੁਨੀਆਂ ਵਿੱਚ ਕੀਤੀਆਂ ਚੰਗੀਆਂ ਬੁਰੀਆਂ ਦਾ ਲੇਖਾ ਜੋਖਾ ਕਰਨ ਦੀ ਗੱਲ ਕੀਤੀ ਹੈ ਭਾਵ ਸਜ਼ਾ ਅਤੇ ਇਨਾਮ ਦੀ ਗੱਲ ਕੀਤੀ ਹੈ। ਆਪੋ ਅਪਣੀ ਕਰਨੀ ਨਾਲ ਹੀ ਅਕਾਲ ਪੁਰਖ ਦੇ ਨੇੜੇ ਜਾਂ ਦੂਰ ਦਾ ਸਥਾਨ ਮਿਲਣ ਦੀ ਗੱਲ ਕੀਤੀ ਹੈ। ਲੇਖਾ ਜੋਖਾ ਕਰਨ ਵੇਲੇ ਰੱਬ ਵੱਲੋਂ ਬਹੀ ਕੱਢਣ ਦੀ ਗੱਲ ਕਿਸ ਸੰਦਰਭ ਵਿੱਚ ਲਿਖੀ ਹੈ ਬੈਠਾ ਕਢਿ ਬਹੀ।

2. Sarbjit Singh Sohi

ਦੋਜ਼ਖ ਦਾ ਡਰ ਪਾਉਂਦੀ ਕਿ ਨਹੀ ਜੀ ?

3.Jaswant Singh Kala Afghana
ਫਿਰ ਗੁਰਦੁਆਰਿਆਂ ਵਿੱਚ ਸਵਰਗਵਾਸੀ ਆਖ ਆਖ ਕੇ ਅਰਦਾਸਾਂ ਕਿਉਂ ਹੋ ਰਹੀਆਂ ਹਨ ?

4. Randhir Singh
ਪਰਵਿੰਦਰ ਪਾਲ ਸਿੰਘ ਬੁੱਟਰ: ਰਹਾਉ ਆਲੀ ਪੰਗਤੀ ਕਹਿੰਦੀ ਜਮ ਪੁਰਿ ਜਾਹਿਗਾ,,।।
ਫਿਰ ਇਹ ਕਿੱਥੇ ਜੇ ਐ ਬਾਬਿਓ
----------------
Interim Reply

Bhabishan Singh Goraya
Lakhwinder Singh, ਪਰਵਿੰਦਰ ਪਾਲ ਸਿੰਘ ਬੁੱਟਰ, ਵੀਰ ਜੀ ਉਸ ਵਕਤ ਦੇ ਪ੍ਰਚਲਤ ਮੁਹਾਵਰੇ ਕਹਾਣੀਆਂ ਗੁਰਬਾਣੀ ਵਿਚ ਥਾਂ ਥਾਂ ਵਰਤੇ ਗਏ ਹਨ। ਬੁਰੇ ਕੰਮ ਤੋਂ ਵਰਜਣ ਖਾਤਰ ਦੋਜਖ ਦਾ ਡਰ ਵੀ ਪਾਇਆ ਗਿਆ ਹੈ। ਏਸੇ ਸੰਦਰਭ ਵਿਚ ਸਵੱਰਗ ਲਫਜ਼ ਵੀ ਵਰਤਿਆ ਗਿਆ ਹੈ। ਹਿੰਦੂ ਪੁਰਾਣਾਂ ਦੀਆਂ ਕਈ ਕਥਾਵਾਂ ਦਾ ਰੈਫਰੈਂਸ ਦੇ ਕੇ ਵੀ ਬੰਦੇ ਨੂੰ ਸਮਝਾਇਆ ਗਿਆ ਹੈ। ਪਰ ਨਾਲ ਹੀ ਮੌਕਾ ਪੈਣ ਤੇ ਸਿਧਾਂਤ ਸਪੱਸ਼ਟ ਕੀਤਾ ਗਿਆ ਹੈ। ਕਿ ਕਿਵੇ ਨਰਕ ਸਵੱਰਗ ਮਾਤ੍ਰ ਕਹਾਵਤ ਵਰਤੀ ਗਈ।
ਪਾਪੁ ਪੁੰਨੁ ਤਹ ਭਈ ਕਹਾਵਤ ॥ (ਪੰ-291) 21ਵੀ ਅਸਟਪਦੀ ਸੁਖਮਨੀ ਦੀ ਵੇਖੋ। ਸਾਰਾ ਸਿਧਾਂਤ ਵਿਸਥਾਰ ਵਿਚ ਸਮਝਾਇਆ ਗਿਆ ਹੈ।
ਪ੍ਰਚਲਤ ਮੁਹਾਵਰੇ ਨੂੰ ਚੈਲੇਂਜ ਕਰਦਿਆਂ ਥਾਂ ਥਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਜਿੱਥੇ ਨਾਮ ਜਪਿਆ ਜਾ ਰਿਹਾ ਹੈ /ਕੀਰਤਨ ਹੋ ਰਿਹੈ ਓਥੇ ਹੀ ਸਵੱਰਗ ਹੈ।
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥ (ਪੰ-749)
ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥ (ਪੰ-325)
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥ (ਪੰ-360)
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥ (ਪੰ- 682)
ਬੈਕੁੰਠ ਨਗਰੁ ਜਹਾ ਸੰਤ ਵਾਸਾ ॥ (ਪੰ-742)
ਗੁਰਬਾਣੀ ਦੀ ਖੂਬਸੂਰਤੀ ਅਸੀ ਵੇਖਦੇ ਹਾਂ ਕਿ ਸਾਹਿਬਾਨ ਨੇ ਸਰਬ-ਪ੍ਰਚਲਤ ਸਿਧਾਤਾਂ ਨੂੰ ਸਿੱਧਾ ਚੈਲੇਂਜ ਨਹੀ ਕੀਤਾ। ਕਿ ਇਹ ਨਹੀ ਹੁੰਦਾ ਆਹ ਨਹੀ ਹੁੰਦਾ। ਬੜੇ ਤਰੀਕੇ ਨਾਲ ਪ੍ਰਚਲਤ ਸਿਧਾਂਤ ਠੁਕਰਾਏ ਗਏ ਨੇ।
ਸਿਰਫ ਏਨਾ ਹੀ ਨਹੀ ਹਿੰਦੂ ਦੇਵਤਿਆਂ ਦਾ ਥਾਂ ਥਾਂ ਜਿਕਰ ਕਰਕੇ, ਮੌਕਾ ਪੈਣ ਤੇ ਉਹਨਾਂ ਦੀ ਅਸਲੀਅਤ ਵੀ ਕਹਿ ਦਿਤੀ ਗਈ ਹੈ। ਮਿਸਾਲ ਦੇ ਤੌਰ ਤੇ:-
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥ (ਪੰ-423)
ਕਿ ਸਮੇਂ ਸਮੇ ਤੇ ਜਿਹੜੇ ਰਾਜੇ ਹੋਏ ਨੇ ਉਹਨਾਂ ਨੂੰ ਲੋਕ ਅਵਤਾਰ ਮੰਨੀ ਬੈਠੇ ਨੇ।
---Reply
Lakhwinder Singh
Bhabishan Singh Goraya ਵੀਰ ਜੀ ਇਸ ਦਾ ਮਤਲਬ ਇਹ ਹੋਇਆ ਕਿ ਰੱਬ,ਨਰਕ,ਸਵਰਗ, ਜੰਨਤ, ਦੋਜ਼ਖ਼ ਮੂਲ ਰੂਪ ਵਿੱਚ ਹੈ ਨਹੀਂ, ਸਿਰਫ ਡਰ ਪਾਇਆ ਗਿਆ ਹੈ। ਜੋ ਚੀਜ਼ਾਂ ਹੈ ਹੀ ਨਹੀਂ ਤਾਂ ਉਨ੍ਹਾਂ ਤੋਂ ਡਰਨ ਦੀ ਵੀ ਲੋੜ ਹੈ? ਸਜ਼ਾ ਜਾਂ ਇਨਾਮ ਨਹੀਂ ਮਿਲਣਾ ਤਾਂ ਚੰਗੇ ਬੁਰੇ ਕੰਮਾਂ ਦੀ ਅਹਿਮੀਅਤ ਖ਼ਤਮ ਹੋ ਗਈ,
ਧਰਮ ਹੇਤ ਲੜਨ ਵਾਲੇ ਸੂਰੇ ਕਿੱਥੇ ਅਤੇ ਕਿਵੇਂ ਪਹਿਚਾਣੇ ਜਾਣਗੇ? ਸ਼ਹੀਦ ਦੀ ਪਦਵੀ ਤਾਂ ਦੁਨੀਆਂ ਤੱਕ ਹੀ ਜਾਂ ਉਸ ਦੇ ਸਮਕਾਲੀਆਂ ਤੱਕ। ਬਾਕੀ ਅਸੀਂ ਬਹੁਤੇ ਵਿਦਵਾਨ ਜਾਂ ਧਰਮ ਦੇ ਗਿਆਤਾ ਨਹੀ। ਇਸ ਮੁੱਦੇ ਤੇ ਇੱਥੇ ਹੀ ਬੱਸ। ਵਿਚਾਰ ਆਪੋ ਆਪਣੇ।
Continue Reading | comments

ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

Saturday, 3 February 2024

 ਗੰਦੀ ਲੀਰਾਂ ਦੇ ਖਿੱਦੋ ਦਾ ਨਾਂ ਹੈ; ਗੁਰਬਖਸ ਸਿੰਘ ਕਾਲਾ ਅਫਗਾਨਾ

(A Garbage Bin named Gubakhas Singh Kala Afghana)


1980/90 ਦੇ ਦੌਰ ਵਿਚ ਸਿੱਖਾਂ ਤੇ ਸਰਕਾਰ ਵਿਚ ਜੱਦੋਜਹਿਦ ਚਲੀ। ਸਰਕਾਰ ਨੇ ਇਸ ਨੂੰ ਯੁੱਧ ਦੀ ਤਰਾਂ ਲਿਆ। ਇਕ ਪਾਸੇ ਤਾਂ ਸਰਕਾਰ ਕਤਲੋਗਾਰਤ ਕਰ ਰਹੀ ਸੀ ਦੂਜੇ ਪਾਸੇ ਵੱਡੇ ਪੱਧਰ ਤੇ ਸਿੱਖੀ ਅਤੇ ਸਿੱਖਾਂ ਖਿਲਾਫ ਪ੍ਰਾਪੇਗੰਡਾ ਕਰ ਰਹੀ ਸੀ। ਮੁਜਰਮ ਲੋਕ ਹਮੇਸ਼ਾਂ ਅਜਿਹੇ ਉਥੱਲ ਪੁਥੱਲ ਹਾਲਾਤਾਂ ਦਾ ਫਾਇਦਾ ਚੁੱਕਦੇ ਹਨ ਤੇ ਜਿਹੜਾ ਪਾਸਾ ਭਾਰੂ ਵੇਖਿਆ ਉਧਰ ਹੀ ਉਲਰ ਜਾਂਦੇ ਹਨ।ਬਹੁਤੇ ਸਰਕਾਰੀ ਕੈਟਾਂ ਦੀ ਵੀ ਇਹੋ ਕਹਾਣੀ ਹੈ।ਤੇ ਅਜਿਹੀ ਹੀ ਕਹਾਣੀ ਹੈ ਗੁਰਬਖਸ ਸਿੰਘ ਕਾਲਾ ਅਫਗਾਨਾ ਨਾਂ ਦੇ ਮੁਜਰਮ ਦੀ ਜਿਸ ਨੇ ਜੇਲ ਤੋਂ ਬਚਣ ਲਈ ਪ੍ਰਾਪੇਗੰਡੇ ਵਿਚ ਸਰਕਾਰ ਦਾ ਸਾਥ ਦਿਤਾ ਅਤੇ ਕੋਈ ਦਰਜਨ ਕਿਤਾਬਾਂ ਸਿੱਖੀ ਖਿਲਾਫ ਲਿਖੀਆਂ।ਕਿਤਾਬਾਂ ਵਿਚ ਉਹ ਲਿਖਦਾ ਹੈ ਕਿ ਉਹ ਸੰਤ ਭਿੰਡਰਾਂਵਾਲੇ ਦਾ ਹਮਾਇਤੀ ਸੀ ਜਦੋਂ ਕਿ ਅਸਲੀਅਤ ਸਾਹਮਣੇ ਆ ਚੁੱਕੀ ਹੈ ਕਿ ਉਹ ਜੇਲ ਤੋਂ ਭਗੌੜਾ ਆਮ ਮੁਜਰਮ ਸੀ। ਅਸੀ ਦੇਖਿਆ ਹੈ ਨੈੱਟ ਤੇ ਕਈ ਭੋਲੇ ਭਾਲੇ ਮਿਸ਼ਨਰੀ ਲੋਕ ਉਹਨੂੰ ਸਮਝੇ ਬਗੈਰ ਉਹਦਾ ਨਾਂ ਸਤਿਕਾਰ ਨਾਲ ਲੈਂਦੇ ਹਨ ਜਦੋਂ ਕਿ ਅਸਲ ਵਿਚ ਉਹ ਅਜਿਹਾ ਬੰਦਾ ਸੀ ਜਿਸ ਨੂੰ ਪੰਜਾਬੀ ਲੋਕ ‘ਕੰਜਰ’ ਕਹਿੰਦੇ ਨੇ।

---


ਸੰਨ 2002 ਦੇ ਆਰੰਭ ਵਿਚ ਅਸੀ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਦੀ ਦੁਕਾਨ ਤੇ ਬੈਠੇ ਸੀ ਕਿ ਸਾਨੂੰ ਗੁਰਬਖਸ਼ ਸਿੰਘ ਕਾਲਾ ਅਫਗਾਨਾ (ਸੰਖੇਪ ਵਿਚ: ਕਾਲਾ) ਦੀਆਂ ਦੋ ਕਿਤਾਬਾਂ ਕਿਸੇ ਸੱਜਣ ਨੇ ਦਿੱਤੀਆਂ (ਸ਼ਾਇਦ ਕਾਲੇ ਦਾ ਪੋਤਰਾ, ਨਾਂ ਗਗਨ ਸੀ) ਕਿ ਇਹਨਾਂ ਦੀ ਪੜਚੋਲ (ਰੀਵੀਓ) ਆਪਣੇ ਰਸਾਲੇ ਪੰਜਾਬ ਮੋਨੀਟਰ ਵਿਚ ਦਿਓ। ਜਿਵੇ ਅਸਾਂ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲੀ ਜਿਲਦ ਨੇ ਸਾਨੂੰ ਕੁਝ ਪ੍ਰਭਾਵਤ ਵੀ ਕੀਤਾ ਅਤੇ ਡੂੰਘੇ ਸ਼ੱਕ ਵੀ ਪੈਦਾ ਕੀਤੇ। ਕਿਉਕਿ ਇਕ ਪਾਸੇ ਤਾਂ ਇਸ ਨੇ ਗਾਤਰਾ ਕਿਰਪਾਨ ਪਾ ਕੇ ਫੋਟੋ ਕਿਤਾਬ ਤੇ ਲਾਈ ਹੋਈ ਸੀ ਤੇ ਦੂਸਰੇ ਪਾਸੇ ਇਹ ਪੰਜ ਕੱਕਾਰਾਂ ਦੀ ਨਿੰਦਾ ਕਰਦਾ ਹੈ। ਕਿਤੇ ਸੰਤਾਂ ਦਾ ਹਮਾਇਤੀ ਹੋਣਾ ਲਿਖਦਾ ਹੈ ਤੇ ਨਾਲੇ ਖਾਲਿਸਤਾਨ ਦੀ ਵਿਰੋਧਤਾ ਡੱਟ ਕੇ ਕਰਦਾ ਹੈ। ਅਸੀ ਕਾਲੇ ਦੇ ਪੋਤਰੇ ਨੂੰ ਸੰਪਰਕ ਕੀਤਾ ਕਿ ਸਾਨੂੰ ਬਾਕੀ ਦੀਆਂ ਜਿਲਦਾਂ ਵੀ ਦਿਓ। ਓਦੋਂ ਫਿਰ ਕਾਲੇ ਦੇ ਘਰ ਪੁਤਲੀਘਰ (ਅੰਮ੍ਰਿਤਸਰ) ਉਹਦੇ ਪੁੱਤ੍ਰ ਕੰਵਰਜੀਤ ਨਾਲ ਮੇਲ ਹੋਇਆ ਜਿਸ ਨੇ ਓਦੋ ਤਕ ਛਪੀਆਂ ਸਾਰੀਆਂ ਜਿਲਦਾਂ ਸਾਨੂੰ ਦੇ ਦਿਤੀਆਂ। ਕੰਵਰਜੀਤ ਨੇ ਨਾਲ ਇਹ ਵੀ ਕਿਹਾ ਕਿ ਲਿਖਤ ਬਾਰੇ  ਜੋ ਵੀ ਤੁਹਾਡੇ ਸਵਾਲ ਹੋਣ ਤੁਸੀ ਸਾਨੂੰ ਲਿਖ ਕੇ ਦੇਣਾ ਭਾਪਾ ਜੀ (ਕਾਲਾ) ਤੁਹਾਨੂੰ ਫੋਨ ਕਰਕੇ ਜਵਾਬ ਦੇ ਦੇਣਗੇ।

ਅਸੀ 15-20 ਦਿਨ ਬਾਦ ਫਿਰ ਪੁਤਲੀਘਰ ਗਏ ਤੇ ਕੰਵਰਜੀਤ ਨੂੰ ਸਵਾਲਾਂ ਦੀ ਲਿਸਟ ਫੜਾ ਦਿੱਤੀ, ਕਿ ਇਹਨਾਂ ਗੱਲਾਂ ਦਾ ਸਪੱਸ਼ਟੀਕਰਨ ਸਾਨੂੰ ਚਾਹੀਦੈ।ਸਵਾਲ ਕੁਝ ਅਜਿਹੇ ਸਨ:- ਜਨਾਬ ਤੁਸੀ ਆਪਣੀ ਪਹਿਲੀ ਜਿਲਦ ਵਿਚ ਆਪਣੀ ਫੋਟੋ ਗਾਤਰਾ ਕਿਰਪਾਨ ਨਾਲ ਪਾਈ ਹੋਈ ਹੈ ਅਤੇ ਤੀਸਰੀ (?) ਜਿਲਦ ਵਿਚ ਅੰਮ੍ਰਿਤ ਛਕਣ ਦੀ ਰਸਮ ਦੀ ਨਿੰਦਾ ਕੀਤੀ ਹੈ। ਇਹ ਆਤਮ-ਵਿਰੋਧ ਕਿਓ? (ਕੰਵਰਜੀਤ :ਉਮਰ 40-45 ਸਾਲ,  ਓਹਨੀ ਦਿਨੀ ਅੰਮ੍ਰਿਤਸਰ ਇਕੱਲਾ ਹੀ ਰਹਿ ਰਿਹਾ ਸੀ ਤੇ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ। ਪਤਾ ਲੱਗਾ ਸੀ ਬਾਦ ਵਿਚ ਛੇਤੀ ਹੀ ਇਸ ਦੀ ਮੌਤ ਹੋ ਗਈ ਸੀ।ਉਹ ਸ਼ਰਾਬ ਕਿਓ ਪੀਂਦਾ ਸੀ ਤੇ ਕਿਓ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ, ਇਹ ਗਲ ਸਮਝਣ ਵਾਲੀ ਹੈ, ਲਿੱਖਤ ਵਿਚ ਨਹੀ ਲਿਆਈ ਜਾ ਸਕਦੀ।) ਕੰਵਰਜੀਤ  ਲਿਸਟ ਲੈ ਕੇ ਖੁਸ਼ ਹੋਇਆ। 

ਤੀਸਰੇ ਚੌਥੇ ਦਿਨ ਕੰਵਰਜੀਤ ਸਵੇਰੇ ਸਵੇਰੇ ਸਾਡੇ ਗਰੀਬਖਾਨੇ ਬਿਨਾਂ ਫੋਨ ਕੀਤੇ ਟਾਟਾ ਇੰਡੀਕੋ ਕਾਰ ਵਿਚ ਆਇਆ।ਸਾਨੂੰ ਕਹਿਣ ਲੱਗਾ ਕਿ ਭਾਪਾ ਜੀ ਦਾ ਹੁਕਮ ਹੋਇਆ ਕਿ ਗੁਰਾਇਆ ਕੋਲੋਂ ਕਿਤਾਬਾਂ ਵਾਪਸ ਲੈ ਆਓ ਅਤੇ ਨਾਲੇ ਉਹਨੂੰ ਕਹੋ ਕਿ ਕੋਈ ਰੀਵੀਊ ਨਹੀ ਛਾਪਣਾ ਸਾਡੀਆਂ ਕਿਤਾਬਾਂ ਤੇ। ਅਸੀ ਸਮਝ ਗਏ ਕਿ ਸਾਡੇ ਸਵਾਲਾਂ ਦੀ ਲਿਸਟ  ਦਾ ਜਵਾਬ ਦੇਣ ਵਿਚ ਕਾਲਾ ਨੂੰ ਕੋਈ ਔਖ ਆਈ ਹੋਵੇਗੀ। ਕਿਤਾਬਾਂ ਉਹਨੂੰ ਵਾਪਸ ਕੀਤੀਆਂ। ਬਾਹਰ ਜਿਵੇ ਉਹ ਕਾਰ ਵਿਚ ਬਹਿਣ ਲੱਗਾ ਤਾਂ ਸਾਨੂੰ ਧਮਕੀ ਦੇ ਗਿਆ ਕਿ ਜੇ ਰੀਵੀਓ ਛਾਪਿਆ ਤਾਂ ਤੰਗ ਹੋਵੋਗੇ।

ਉਹਨੀਂ ਦਿਨੀ ਹਾਲਾਤ ਬਹੁਤ ਮਾੜੇ ਸਨ। ਪੁਲਿਸ ਜਿੰਨੂ ਮਰਜੀ ਫੜ੍ਹ ਮੁਕਾਬਲਾ ਬਣਾ ਦਿੰਦੀ ਸੀ। ਹਰ ਲਿਖਾਰੀ ਸਹਿਮ ਵਿਚ ਸੀ।ਡਰਾਉਣ ਵਾਸਤੇ ਜਸਵੰਤ ਸਿੰਘ ਖਾਲੜੇ ਦਾ ਜਿਕਰ ਕਰ ਦਿੱਤਾ ਜਾਂਦਾ ਸੀ।

(ਅਸੀ ਪੰਜਾਬ ਮੋਨੀਟਰ ਵਿਚ ਕਾਲੇ ਬਾਰੇ ਤਿੰਨ ਲੇਖ ਛਾਪੇ ਜੋ ਵੈਬ ਸਾਈਟ ਤੋਂ ਵੇਖੋ ਕਿ ਕਿਤਾਬਾਂ ਵਿਚ ਕੀ ਕੁਝ ਹੈ)

ਖੈਰ ਅਸੀ ਆਪਣੇ ਸੱਜਣਾਂ ਨਾਲ ਗੱਲ ਕੀਤੀ ਕਿ ਇਹ ਲਿਖਾਰੀ ਸਰਾ ਸਰ ਗਲਤ ਅਤੇ ਝੂਠ ਲਿਖ ਰਿਹਾ ਹੈ ਅਤੇ ਇਹਦੀ ਪੁੱਛ ਪੜਤਾਲ ਜਰੂਰੀ ਹੈ। ਕਿਉਕਿ ਇਤਹਾਸ ਲਿਖਣ ਦਾ ਅਸੂਲ ਹੈ ਕਿ ‘ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਉਹਦੇ ਲਿਖਾਰੀ ਨੂੰ ਪੜ੍ਹੋ’।

ਅਸੀ ਪੁਲਿਸ ਵਾਲੇ ਆਪਣੇ ਸੰਪਰਕਾਂ ਨਾਲ ਕਾਲੇ ਬਾਰੇ ਪਤਾ ਕਰਨਾਂ ਸ਼ੁਰੂ ਕਰ ਦਿੱਤਾ। ਕਿਉਕਿ ਕਾਲੇ ਵਾਲਾ ਮਸਲਾ ਅਖਬਾਰਾਂ ਵਿਚ ਖੂਬ ਆ ਚੁੱਕਾ ਸੀ ਕਿ ਇਸਨੇ ਅਕਾਲ ਤਖਤ ਦੇ ਜਥੇਦਾਰ ਨਾਲ ਆਢਾ ਲਾਇਆ ਹੋਇਆ ਹੈ ਇਸ ਕਰਕੇ ਕਿਸੇ ਵੀ ਪੁਲਿਸ ਵਾਲੇ ਕੋਲੋਂ ਸ਼੍ਰੇਆਮ ਨਹੀ ਸੀ ਪੁੱਛਿਆ ਜਾ ਸਕਦਾ। ਬਾਕੀ ਇਹ ਬੰਦਾ ਓਦੋਂ 20 ਸਾਲ ਪਹਿਲਾਂ ਨੌਕਰੀ ਛੱਡ ਚੁੱਕਾ ਸੀ ਜਿਸ ਕਰਕੇ ਸਿਰਫ ਪੁਰਾਣੇ ਪੁਲਸੀਏ ਹੀ ਇਸ ਬਾਬਤ ਦਸ ਸਕਦੇ ਸਨ। ਅਸੀ ਇਲਾਕੇ ‘ਚ ਰਹਿ ਰਹੇ ਪੁਰਾਣੇ ਪੁਲਸੀਆਂ ਨਾਲ ਰਾਬਤਾ ਬਣਾ ਰਹੇ ਸੀ।

ਕਿਸੇ ਨੇ ਸਾਨੂੰ ਦੱਸਿਆ ਕਿ ਪੁਲਿਸ ਦੇ ਰੀਟਾਇਡ ਮੁਲਾਜਮਾਂ ਦੀ ਯੂਨੀਅਨ ਹੈਗੀ ਹੈ ਤੇ ਇਹਨਾਂ ਬਕਾਇਦਾ ਅੰਮ੍ਰਿਤਸਰ ਕਚੈਹਿਰੀਆਂ ਲਾਗੇ ਦਫਤਰ ਵੀ ਬਣਾਇਆ ਹੋਇਆ ਹੈ। ਅਸੀ ਯੂਨੀਅਨ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆਖਿਰ ਇਕ ਬਾਬੂ ਜੀ ਮਿਲ ਗਏ ਜਿੰਨੂ ਯਾਦ ਸੀ ਇਸ ਕਾਲੇ ਦਾ ਕੇਸ।ਉਸ ਦੱਸਿਆ ਕਿ ਇਸ ਨਾਂ ਦੇ ਮੁਣਸ਼ੀ ਤੇ ਇਕ ਕੇਸ ਚਲਿਆ ਸੀ, ਠਾਣਾ ਜੰਡਿਆਲਾ ਵਿਚ ਇਕ ਕਾਰ ਪੁਲਿਸ ਨੇ ਜਬਤ ਕੀਤੀ ਸੀ ਤੇ ਮੁਣਸ਼ੀ ਨੇ ਉਹਦਾ ਇੰਞਣ ਵੇਚ ਦਿੱਤਾ ਸੀ। ਬਾਬੂ ਜੀ ਨੇ ਸਾਨੁੰ ਦੱਸਿਆ ਕਿ ਡੀ ਐਸ ਪੀ ਨਰਿੰਦਰ ਸਿੰਘ (?) ਬੇਦੀ ਨੇ ਇਸ ਕੇਸ ਦੀ ਪੜਤਾਲ ਕੀਤੀ ਸੀ। ਫਿਰ ਅਸੀ ਬੇਦੀ ਨੂੰ ਲੱਭਣਾ ਸ਼ੁਰੂ ਕੀਤਾ। ਖੁਸ਼ਕਿਸਮਤੀ ਨਾਲ ਬੇਦੀ ਦਾ ਅੰਮ੍ਰਿਤਸਰ ਦੇ ਹਕੀਮਾਂ ਗੇਟ ਲਕੜੀ ਦਾ ਟਾਲ ਸੀ ਤੇ ਓਥੇ ਹੀ ਨੇੜੇ ਰਹਿ ਰਿਹਾ ਸੀ।

ਬੇਦੀ ਨੂੰ ਜਦੋਂ ਅਸੀ ਜਾ ਕੇ ਮਿਲੇ ਤਾਂ ਬੇਦੀ ਕੁਝ ਵੀ ਦੱਸਣ ਨੂੰ ਤਿਆਰ ਨਹੀ ਸੀ। 

ਕੁਦਰਤੀ ਸਾਡੇ ਰਸਾਲੇ ਦੀ ਬਾਈਡਿੰਗ ਹਕੀਮਾਂ ਗੇਟ ਮਾਈ ਦਾਸ ਕਰਿਆ ਕਰਦਾ ਸੀ। ਉਹ ਬਜੁਰਗ ਸਤਿਕਾਰਤ ਬੰਦਾ ਹੈ/ਸੀ। ਅਸੀ ਉਹਦੇ ਨਾਲ ਗਲ ਕੀਤੀ ਕਿ ਬੇਦੀ ਸਾਡੇ ਨਾਲ ਗਲ ਨਹੀ ਕਰ ਰਿਹਾ। ਮਾਈ ਦਾਸ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਬੇਦੀ ਨੂੰ ਚੰਗੀ ਤਰਾਂ ਜਾਣਦਾ ਹੈ ਤੇ ਉਹਨੂੰ ਸਮਝਾਏਗਾ।

ਫੋਨ ਕਰਨ ਉਪਰੰਤ, ਹਫਤੇ ਬਾਦ ਅਸੀ ਮਾਈ ਦਾਸ ਕੋਲ ਗਏ। ਜੋ ਸਾਨੂੰ ਬੇਦੀ ਕੋਲ ਲੈ ਗਿਆ।ਬੇਦੀ ਨੇ ਸਾਨੂੰ ਦੋਹਾਂ ਨੂੰ ਸਤਿਕਾਰ ਨਾਲ ਕੋਲ ਬੈਠਾਇਆ ਅਤੇ ਫਿਰ ਜੋ ਜੋ ਬੇਦੀ ਨੇ ਸਾਨੂੰ ਦੱਸਿਆ ਉਸ ਤੋਂ ਲੱਗਾ ਕਿ ਕਾਲੇ ਦਾ ਨਿੱਜੀ ਕਿਰਦਾਰ ਤਾਂ ਗੰਦੀ ਲੀਰਾਂ ਦਾ ਨਿਰਾ ਖਿੱਦੋ ਹੈ। ਬੇਦੀ ਅਤੇ ਹੋਰ ਪੁਲਸੀਆਂ ਦੇ ਦੱਸਣ ਅਨੁਸਾਰ:

1. ਕਾਲੇ ਨੇ ਕਾਰ ਦਾ ਇੰਞਣ ਵੇਚਿਆ ਸੀ ਤੇ ਜਿਸ ਕਰਕੇ ਬੇਦੀ ਨੇ ਸਖਤੀ ਨਾਲ ਕਾਲੇ ਤੋਂ ਪੁੱਛ ਗਿੱਛ ਕੀਤੀ ਸੀ। ਜਦੋਂ ਕਾਲੇ ਤੇ ਇਸ ਦਾ ਕੇਸ ਚਲਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਉਲਟਾ ਬੇਦੀ ਨੂੰ ਹੀ ਲਪੇਟਣ ਦੀ ਕੋਸ਼ਿਸ਼ ਕੀਤੀ ਸੀ ਕਿ ਬੇਦੀ ਨੇ ਮੇਰੇ ਤੇ ਸਰੀਰਕ ਤਸੀਹੇ ਦੇ ਕੇ ਜੁਰਮ ਦਾ ਇਕਬਾਲ ਕਰਵਾਇਆ ਹੈ। ਕਾਲੇ ਦੀ ਇਕ ਗਲ ਨੂੰ ਲੈ ਕੇ ਬੇਦੀ ਖੂਬ ਖੁਸ਼ ਹੋਇਆ ਕਹਿੰਦਾ ਕਿ ਕਾਲੇ ਨੇ ਵਾਲਾਂ ਦਾ ਇਕ ਗੁੱਛਾ ਕੋਰਟ ਵਿਚ ਪੇਸ਼ ਕੀਤਾ, ਅਖੇ ਬੇਦੀ ਨੇ ਮੇਰੀ ਦਾਹੜੀ ਖੋਹੀ ਸੀ ਇਹ ਉਹ ਕੇਸ ਨੇ।

2. ਕਾਲਾ ਖਰੜ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ ਕਿ ਇਹ ਰਿਸ਼ਵਤ ਲੈਂਦਾ ਰੰਗੇ ਹੱਥੀ ਡੀ ਐਸ ਪੀ (ਵਿਜੀਲੈਂਸ) ਸੀਤਾ ਰਾਮ ਨੇ ਫੜ ਲਿਆ। (ਇਹੋ ਸੀਤਾ ਰਾਮ ਬਾਦ ਵਿਚ ਬਟਾਲਾ ਦੇ ਐਸ ਐਸ ਪੀ ਦੀ ਪੋਸਟ ਤੋਂ ਰੀਟਾਇਰ ਹੋਇਆ ਸੀ।) (ਜਦੋਂ ਇਹ ਗਲ ਨੰਗੀ ਹੋਈ ਤਾਂ ਕਿਸੇ ਸੱਜਣ ਨੇ ਕਾਲੇ ਵਾਲੀ ਐਫ ਆਈ ਆਰ ਵੀ ਨੈੱਟ ਤੇ ਪਾ ਦਿੱਤੀ)

3. ਕਾਲਾ ਕਿਸੇ ਵੇਲੇ ਬਿਆਸ ਪੁਲਿਸ ਸਟੇਸ਼ਨ ਲੱਗਾ ਹੋਇਆ ਸੀ। ਇਹ ਆਪਣਾ ਪ੍ਰਵਾਰ ਵੀ ਓਥੇ ਲੈ ਗਿਆ। ਓਥੇ ਰਹਿੰਦਿਆਂ ਇਸ ਦੀ ਇਕ ਲੜਕੀ ਦੇ ਸਬੰਧ ਕਿਸੇ ਗਰੀਬ ਲੜਕੇ ਨਾਲ ਬਣ ਗਏ। ਦੋਨੋਂ ਕਿਸੇ ਵੇਲੇ ਇਤਰਾਜਯੋਗ ਹਾਲਤ ਵਿਚ ਫੜੇ ਗਏ। ਜ਼ਾਲਮ ਕਾਲੇ ਨੇ ਦੋਵਾਂ ਨੂੰ ਹੀ (ਦਰਿਆ ਬਿਆਸ ਵਿਚ) ਗਾਇਬ ਕਰ ਦਿੱਤਾ।(ਇਸ ਦੀ ਤਸਦੀਕ ਕਾਲੇ ਦੇ ਰਿਸਤੇਦਾਰ ਕਰ ਸਕਦੇ ਹਨ। ਸਾਡੇ ਕੋਲ ਕੋਈ ਨਿੱਗਰ ਸਬੂਤ ਨਹੀ ਹੈ।)

4. ਕਾਲੇ ਦੀ ਪੋਸਟਿੰਗ ਕਿਸੇ ਵੇਲੇ ਤਰਨ ਤਾਰਨ ਦੇ ਪਹਾੜ ਪਾਸੇ ਇਕ ਠਾਣੇ ਸੀ। ਇਹ ਇਕੱਲਾ ਓਥੇ ਕਿਸੇ ਜਿਮੀਦਾਰ ਦੇ ਮਕਾਨ ਵਿਚ ਰਹਿ ਰਿਹਾ ਸੀ। ਜਿਮੀਦਾਰ ਦੀ ਅੱਲੜ ਅਣਭੋਲ ਲੜਕੀ ਨੂੰ ਇਸ ਆਪਣੇ ਝਾਂਸੇ ਵਿਚ ਲੈ ਲਿਆ। ਮਾਮਲਾ ਜਦੋਂ ਜਿਆਦਾ ਹੀ ਪ੍ਰਗਟ ਹੋ ਗਿਆ ਤੇ ਛੁਪਾਉਣਾ ਮੁਸ਼ਕਲ ਹੋ ਗਿਆ ਤਾਂ ਸ਼ਾਤਰ ਦਿਮਾਗ ਕਾਲੇ ਨੇ ਲੜਕੀ ਆਪਣੇ ਰਿਸ਼ਤੇ ਵਿਚ ਵਿਆਹ ਦਿੱਤੀ।(ਬੇਦੀ ਨੇ ਇਹ ਗਲ ਥੁੱਕਦਿਆਂ ਹੋਇਆਂ ਦੱਸੀ। ਸਾਨੂੰ ਵੀ ਲਿਖਣ ਵਿਚ ਸ਼ਰਮ ਆ ਰਹੀ ਹੈ। ਉਸ ਅਣਭੋਲ ਬੀਬੀ ਦੀ ਪਛਾਣ ਅਸੀ ਲੁਕਾ ਦਿੱਤੀ ਹੈ।) ਬੇਦੀ ਓਦੋਂ ਡੂੰਘਾ ਦੁੱਖ ਜ਼ਾਹਿਰ ਕਰ ਰਿਹਾ ਸੀ ਕਿ ਕਾਲੇ ਜਿਹੇ ਬੰਦਿਆਂ ਕਰਕੇ ਪੂਰੀ ਪੰਜਾਬ ਪੁਲਿਸ ਬਦਨਾਮ ਹੋ ਰਹੀ ਹੈ।

ਬੇਦੀ ਤੋਂ ਇਲਾਵਾ ਹੋਰ ਕਈ ਪੁਲਿਸ ਮੁਲਾਜਮਾਂ (ਖਾਸ ਕਰਕੇ ਰੀਟਾਇਡ ਡੀ ਐਸ ਪੀ ਪ੍ਰਸ਼ੋਤਮ ਸਿੰਘ ਪਿੰਡ ਤਖਤੂ ਚੱਕ) ਕੋਲੋ ਜੋ ਜਾਣਕਾਰੀ ਹਾਸਲ ਹੋਈ ਉਹ ਇਸ ਪ੍ਰਕਾਰ ਹੈ:

ਕਾਲਾ ਜਦੋਂ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਇਸ ਨੂੰ ਜੇਲ ਜਾਣਾ ਪਿਆ। ਕੁਝ ਸਮੇਂ ਬਾਦ ਇਹ ਜਮਾਨਤ ਤੇ ਬਾਹਰ ਆ ਗਿਆ। ਕਾਲੇ ਦੇ ਸੂਤਰਾਂ ਦੀ ਰੀਟਾਇਡ ਪੰਜਾਬ ਪੁਲਿਸ ਮੁੱਖੀ ਆਈ ਜੀ ਭਗਵਾਨ ਸਿੰਘ ਦਾਨੇਵਾਲੀਆ  ਤਕ ਪਹੁੰਚ ਸੀ। ਉਸ ਵਕਤ ਫਿਰ ਕਾਲਾ ਨਾਲੇ ਤਾਂ ਆਪਣੇ ਕੇਸ ਦੀ ਪੈਰਵਾਈ ਕਰ ਰਿਹਾ ਸੀ ਨਾਲੇ ਸੀ ਆਈ ਡੀ ਦਾ ਮੁਖਬਰ ਬਣ ਕੇ ਦਰਬਾਰ ਸਾਹਿਬ ਗੇੜੇ ਮਾਰਨ ਲੱਗ ਗਿਆ। ਓਦੋਂ ਕਾਲਾ ਭਾਂਪ ਗਿਆ ਕਿ ਸਿੱਖਾਂ ਅਤੇ ਸਿੱਖੀ ਖਿਲਾਫ ਭੌਂਕੋ ਤਾਂ ਸਰਕਾਰ ਖੁਸ਼ ਹੋ ਇਨਾਮ ਦਿੰਦੀ ਹੈ। ਕਾਲੇ ਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਉਹ ਕੇਸ ਹਾਰ ਰਿਹਾ ਹੈ ਤੇ ਉਹਨੂੰ ਸਜ਼ਾ ਹੋਣੀ ਹੀ ਹੈ।

ਕਾਲੇ ਕੋਲ ਹੁਣ ਦੋ ਹੀ ਵਿਕੱਲਪ ਸਨ; ਜੇਲ ਜਾਓ ਜਾਂ ਫਿਰ ਭਗੌੜੇ ਹੋ ਜਾਓ।

ਓਦੋਂ ਹੀ ਫਿਰ ਸੀ ਆਈ ਡੀ ਦੀ ਮਦਦ ਨਾਲ ਕਾਲਾ ਕਨੇਡਾ ਪਹੁੰਚਦਾ ਹੈ। ਯਾਦ ਰਹੇ ਪੰਜਾਬ ਪੁਲਿਸ ਨੇ ਸਿੱਖਾਂ ਤੇ ਜਸੂਸੀ ਕਰਨ ਲਈ ਹਜ਼ਾਰਾਂ ਲੋਕ ਬਾਹਰ ਮੁਲਕਾਂ ‘ਚ ਪੱਕੇ ਕਰਾਏ ਹੋਏ ਨੇ। ਇਸ ਬਾਬਤ ਅਸੀ ਵੱਖਰਾ ਲਿਖ ਚੁੱਕੇ ਹਾਂ ਕਿ ਬਾਹਰ ਦੀਆਂ ਸਰਕਾਰਾਂ ਕਿਸ ਹਾਲਤ ਵਿਚ ਇਸ ਗਲ ਦੀ ਇਜਾਜਤ ਦਿੰਦੀਆਂ ਆਈਆਂ ਹਨ।

ਕਾਲਾ ਕਨੇਡਾ ਪਹੁੰਚ ਗਿਆ ਤੇ ਪੁਲਿਸ ਦੇ ਟਾਊਟਾਂ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੇ ਇਕ ਸਦੀ ਪੁਰਾਣੇ ਗੁਰਦੁਆਰੇ ਵਿਚ ਗ੍ਰੰਥੀ ਲਗ ਗਿਆ। ਅਗਲਿਆਂ ਰਹਿਣ ਲਈ ਕਵਾਟਰ ਵੀ ਦੇ ਦਿਤਾ।ਪਰ ਕੰਜਰ ਬੰਦਾ ਆਪਣੀਆਂ ਹਰਕਤਾਂ ਤੋਂ ਕਦੋਂ ਬਾਜ ਆਉਦੈ।

25 ਮਾਰਚ 1989 ਨੂੰ ਜਦੋਂ ਇਹ 68 ਸਾਲਾਂ ਦਾ ਸੀ ਤਾਂ ਇਕ ਸ਼ਰਧਾਲੂ ਭੋਲੀ ਭਾਲੀ ਕਨੇਡਾ ਦੀ ਪੜੀ ਲਿਖੀ ਧੀ ਤਰੁਨਜੀਤ ਕੌਰ ਭੁੱਲਰ ਨੂੰ ਆਪਣੇ ਘਰ ਸੱਦਿਆ। ਸਿੱਖੀ ਦੀਆਂ ਗੱਲਾਂ ਦਸਦਾ ਦਸਦਾ ਉਹਦੇ ਸਰੀਰ ਨੂੰ ਛੂਹਣ ਲੱਗ ਪਿਆ ਤੇ ਝਟਕੇ ਨਾਲ ਉਹਦਾ ਬਲਾਊਜ ਲਾਹ ਦਿੱਤਾ। ਉਸ ਦੁਹਾਈ ਦੇ ਦਿੱਤੀ ਤੇ ਇਹਦੇ ਘਰੋਂ ਬਾਹਰ ਦੌੜ ਆਈ। ਦੁਖੀ ਹੋਈ ਨੇ ਆਪਣੀ ਅੰਗਰੇਜ ਸਹੇਲੀ ਨਾਲ ਗਲ ਕੀਤੀ।ਸਹੇਲੀ ਨੇ ਕਿਹਾ ਕਿ ਆਪਣੇ ਪਤੀ ਨਾਲ ਇਹ ਗਲ ਜਰੂਰ ਸਾਂਝੀ ਕਰ। ਪਤੀ ਨੂੰ ਲੈ ਕੇ ਠਾਣੇ ਪਹੁੰਚ ਗਈ। ਠਾਣੇ ਵਾਲਿਆਂ ਕਿਹਾ ਕਿ ਤੁਹਾਡੇ ਨਾਲ ਛੇੜ ਛਾੜ ਹੋਈ ਹੈ  ਜਬਰ ਜਨਾਹ ਤਾਂ ਨਹੀ ਹੋਇਆ, ਅਸੀ ਨਹੀ ਕੇਸ ਰਜਿਸਟਰ ਕਰਦੇ। ਤੁਸੀ ਆਪਣੇ ਗੁਰਦੁਆਰੇ ਮਸਲਾ ਉਠਾਓ।

ਗੁਰਦੁਆਰੇ ਵਿਚ ਮਸਲਾ ਉਠਿਆ ਤੇ ਕਾਲੇ ਨੂੰ ਗੁਰਦੁਆਰੇ ਵਿਚੋਂ ਕੱਢ ਦਿੱਤਾ।

ਕੁਝ ਸਮੇਂ ਬਾਦ ਸ਼ਾਤਰ ਦਿਮਾਗ ਕਾਲੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਬੰਦੇ ਕੋਲੋਂ ਸਰਟੀਫਿਕੇਟ ਲੈ ਲਿਆ ਕਿ ਕਾਲਾ ਇਥੇ ਇਸ ਸਮੇਂ ਤੋਂ ਇਸ ਸਮੇਂ ਤਕ ਗ੍ਰੰਥੀ ਰਿਹਾ ਹੈ ਅਤੇ ਇਸ ਦਾ ਕਾਰ ਵਿਹਾਰ ਚੰਗਾ ਸੀ।

ਇਸ ਸਰਟੀਫਿਕੇਟ ਦੇ ਸਹਾਰੇ ਕਾਲੇ ਨੇ ਉਲਟਾ ਉਸ ਭੁੱਲਰ ਬੀਬੀ ਤੇ ਕੇਸ ਕਰ ਦਿੱਤਾ ਕਿ ਵੇਖੋ ਮੈਂ ਤਾਂ ਨੇਕ ਕਿਰਦਾਰ ਦਾ ਬੰਦਾ ਹਾਂ ਮੈਨੂੰ ਇਸ ਬੀਬੀ ਨੇ ਸਿੱਖ ਸਮਾਜ ਵਿਚ ਬਦਨਾਮ ਕੀਤਾ ਹੈ।

ਕੇਸ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਚਲਿਆ।

ਕੋਰਟ ਦੀ ਜਜਮੈਂਟ ਨੈੱਟ ਤੇ  ਪਈ ਹੋਈ ਆ।

ਕੋਰਟ ਵਿਚ ਸਾਬਤ ਹੋ ਗਿਆ ਕਿ ਉਸ ਭੋਲੀ ਬੀਬੀ ਨਾਲ ਕਾਲੇ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਾਤਰ ਦਿਮਾਗ ਹੁਣ ਉਲਟਾ ਉਸ ਤੇ ਹੀ ਕੇਸ ਕਰ ਰਿਹਾ ਹੈ।

ਕੋਰਟ ਨੇ ਕਾਲੇ ਦਾ ਕੇਸ ਡਿਸਮਿਸ ਕਰ ਦਿਤਾ ਅਤੇ ਕਾਲੇ ਨੂੰ 10,000 ਡਾਲਰ (ਭਾਵ 6 ਲੱਖ ਰੁਪਏ) ਜੁਰਮਾਨਾ ਕੀਤਾ।

ਸਿੱਖੀ ਖਿਲਾਫ ਕਿਤਾਬਾਂ ਲਿਖਣ ਕਰਕੇ ਕਾਲੇ ਨੂੰ ਅਕਾਲ ਤਖਤ ਤੋਂ ਵੀ ਤਨਖਾਹੀਆ ਐਲਾਨਿਆ ਗਿਆ।ਇਸ ਤੋਂ ਪਹਿਲਾ ਇਹ ਝੂਠੇ ਬਹਾਨੇ ਬਣਾ ਬਣਾ ਅਕਾਲ ਤਖਤ ਜਥੇਦਾਰ ਨੂੰ ਬੇਨਤੀਆਂ ਕਰਦਾ ਰਿਹਾ ਕਿ ਮੈਂ ਭਾਰਤ ਨਹੀ ਆ ਸਕਦਾ ਕਿਉਕਿ ਸਰਕਾਰ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ ਹੈ। ਅਖੇ ਸਰਕਾਰ ਮੈਨੂੰ ਖਾਲਿਸਤਾਨੀ ਮੰਨਦੀ ਹੈ।

ਸੰਨ 2003/4 ‘ਚ ਜਦੋਂ ਸਾਰੇ ਸਿੱਖ ਸਹਿਮੇ ਹੋਏ ਸਨ ਤੇ ਕੋਈ ਪੁਲਿਸ ਖਿਲਾਫ ਬੋਲਣ ਨੂੰ ਤਿਆਰ ਨਹੀ ਸੀ ਤਾਂ ਉਸ ਵੇਲੇ ਕਾਲਾ ਇੰਡੀਆ ਆ ਗਿਆ। ਚਾਈਂ ਚਾਈਂ ਇਸ ਨੇ ਹਾਲ ਬਜਾਰ ਪ੍ਰੈਸ ਕਾਨਫ੍ਰੰਸ ਕਰ ਲਈ। ਓਥੇ ਇਕ ਪੱਤ੍ਰਕਾਰ ਨੇ ਇਹਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਤੂੰ ਤਾਂ ਭਗੌੜਾ ਏ ਸਰਕਾਰ ਨੇ ਤੈਨੂੰ ਗ੍ਰਿਫਤਾਰ ਕਰ ਲੈਣਾ। ਕਾਲਾ ਬਿਨਾਂ ਅਕਾਲ ਤਖਤ ਤੇ ਪੇਸ਼ ਹੋਏ ਤੁਰੰਤ ਕਨੇਡਾ ਪਰਤ ਆਇਆ।

ਜਨਵਰੀ 2019 ਵਿਚ ਕਾਲਾ ਮਰ ਗਿਆ। -ਭਬੀਸ਼ਨ ਸਿੰਘ ਗੁਰਾਇਆ

(ਕਾਲੇ ਦਾ ਕੋਈ ਹਮਾਇਤੀ ਇਸ ਦੇ ਹੱਕ ਵਿਚ ਜੇ ਕੁਝ ਲਿਖਣਾ ਚਾਹੇ ਤਾਂ ਉਹ ਵੀ ਪੰਜਾਬ ਮੋਨੀਟਰ ਸਾਈਟ ਤੇ ਦੇ ਸਕਦਾ ਹੈ। ਜੇ ਕੋਈ ਮੁਸ਼ਕਲ ਹੋਵੇ ਤਾਂ ਸਾਨੂੰ ਮੈਸੇਜ ਕਰ ਦੇਣਾ ਅਸੀ ਉਹਦਾ ਪੱਖ ਵੀ ਦੇ ਦਿਆਂਗੇ।)


Continue Reading | comments (1)

SIKHS THE SEEKERS (for Australian papers)

Thursday, 13 April 2017

 SIKHS THE SEEKERS
ON VAISAKHI
(This piece on the introduction of Sikhs was written for Australian and New Zealand papers)


Today (April 13) being Sikh festival day : Vaisakhi, I thought of writing a few lines about Sikhism and Sikhs for our Australian citizens.
The Sikh means a learner.
Khalsa Sikhs with swords



Sikhs are a microscopic community in India just about 1.5% of Indian population. Of course they are scattered the world over but their homeland is Punjab  which is on the western border of north of India.
A province with the name of Punjab is also there in Pakistan. In 1947 AD when the British were leaving India, communal violence broke out which claimed one million people and worst ever migration in human history. Punjab was then bifurcated into Indian Punjab and Pakistan Punjab. Muslims migrated to Pakistan side while Sikhs to India. 26% of the total Sikh population had to immigrate.
About 300 of their holy places were left in Pakistan including the birth and last place of the founder of faith. For the last 70 years Sikhs daily pray for visit and upkeep of shrines many of these have since vanished. 
Sikhs are distinct in appearance with a turban on their heads. Turban is simply a cotton cloth of one metre by about 6 metres. Sikhs are prohibited to shave/cut hair of any part of body. Ideally they have flowing beards but many fix it with glue in a smart way while some defiant young men have trimmed beards as well. But a Sikh would not in any case shave his moustache alone unlike their Muslim brothers.
Male or female, a Sikh would invariably wear a steel bangle on the right wrist. Every Sikh male name has suffix of 'Singh' and female 'Kaur'. 
A Sikh woman likes to wear salwar-kameej-chuni (salwar -baggy trousers, kameej-shirt, Chunni or dupatta-scarf  to cover head and breast) Here the Sikh woman's dress is very much like her Muslim sister's but the Sikh woman would not hide her face unlike the Muslim woman. The Sikh woman enjoys equality in faith and society. In fact the founder raised a cry for woman rights and said, "how can you say woman is low when she gives birth to prophets and emperors."
Sikhism was founded by Guru Nanak (1469-1539 AD) who travelled far and wide (as far as Iran, Iraq, Mianmar, Sri Lanka and of course whole of India) to spread his concept (gospel). Nanak was followed by 9 more Gurus the teachers.
Interestingly the emblem of Sikhism is digit one (1) in Punjabi (their language) to symbolize that the source of entire universe is one.
Further the concept of God in Sikhism is also very interesting. Sikhism believes that 'Truth' is the most appropriate name for God. It believes that consciousness of man (of course all living beings) is nothing but God minus mans ego. It believes that ego (which means human weakness of sex, anger, greed, attachment and pride collectively known as haumen) separates man from God.
 Perhaps to simplify we can give example of various electric gadgets and current. Like gadgets are nothing without electric current similarly living beings are nothing without God. But Master of the Universe the God in Sikhism is immortal, all pervading, omnipresent, everlasting and beyond the concepts of time, space and matter.
Some of the peripheral or superficial features of Sikhism are identical with Islam and Hinduism. Since it believed that we (all living beings) sprouted from the same source and that our strength the God is one the Hindu concept of divisions of high and low (casteism) among the human beings stood repudiated in Sikhism. 
Sikhism believes that world is like a drama and for different roles God deliberately created variety.  Thus we should not hate the unbelievers (unlike kafirs of Islam and so called low-castes of Hinduism) not even the evil doers (like thieves, murderers) as it is the God himself that created such characters in society. It repeatedly reminds the Sikh that one day you will have to go thus avoid egoistic actions in life.
Praises to God (Naam Japna), Labour (Kirrat karna), and Sharing (vand chhakna) are three pillars of Sikh thought. It is for this reason that every gurdwara (Sikh church) has a 24 hour free kitchen attached to it.
Guru Nanak's teachings raised lot of curiosity and discussion in Indian system. Some of the complaints against founder were considered so serious that Nanak was arrested but later released on the orders from then Mughal Emperor Babur. So much so three successors of Guru, 5th, 9th and 10th in order were executed by the respective Muslim rulers. 
On one occasion even the infant sons of 10th Guru were also executed. A sympathy wave thus arose as a result of which Sikh state came into being with the support of Hindus and Muslims. The Sikhs roughly ruled in Punjab from 1865 to 1849 AD. Some British contemporary authors have written that the Sikh state never awarded capital punishment to any body and female literacy rate was better in Sikh state than in Britain. The British annexed Sikh state after 2-3 wars in 1849.
Interestingly later however the Sikhs supported the British to curb mutiny that broke out in 1857 AD. As a result of which the colonial British relied heavily on Sikhs even during WW-1 and 2. Following this the British had to face criticism of Hindu and Muslim leader, "The British are behaving like the 11th Guru of Sikhs." However the British couldn't help the Sikhs while leaving India because there hardly was any area where the Sikhs enjoyed majority. Sikh thinkers are however critical that the Sikh leaders of the day didn't play their cards well.
After India's independence, unfortunately Sikh relations with the Indian state have mostly remained strained culminating in the unfortunate events of 1984 AD when Sikh centre the Golden Temple was stormed by army and thousands of Sikhs massacred in Delhi and elsewhere. Now holy scripture of Sikhs is being almost daily desecrated stealthily to demoralise the Sikhs by the Govt secret agents. Special target is building heritage of Sikhism.  Sikh authority the Akal Takhat and SGPC is now under the control of Govt. Sikhs allege their persecution is worse than what the Mughals rulers did. Govt is encouraging Hindu migration to Punjab to affect population balance.
Under these circumstances the Sikhs are virtually fleeing India to western countries like UK, Canada, Australia, USA, New Zealand etc.
Author : B.S.Goraya
Unfortunately the present position of this simple community and naïve community is not very rosy. According to 2011 census the Sikh decadal growth rate has alarmingly come down to 8 per thousand against Indian average of 18. The Sikh percentage in Punjab population has come down by 6% in 20 years (1981 to 2011). Thinkers fear that Sikhs will soon become a minority in their homeland Punjab also.
Vaisakhi is the Sikh celebration day. The founder Guru was born on Vaisakhi. It was on this day the 10th Guru formally declared in 1699 AD that Sikhism is a separate religion independent from Islam and Hinduism. A some kind of militarisation of the faith took place. He defied the Hindu order that the low caste (shudra) can't have arms and ride a horse. He asked his followers not to lay down life meekly before the tyrant and rather fight to death. It is for this reason that some Sikhs called 'Khalsa' are carrying symbolic sword till this day. It is however to their credit that sword has never ever been used as a weapon of offense.

Continue Reading | comments

NISHAN SAHIB - FROM BLUE TO SAFFRON

Thursday, 12 March 2015

NISHAN SAHIB - FROM BLUE TO SAFFRON


According to Varnashram (casteism) rules of Hinduism shudra (the low caste) can only wear ornaments of iron and is strictly prohibited to wear copper, silver and gold. Similarly the Shudra can't wear red or saffron, golden or white garments. The colour prescribed for shudra is blue. Even cultivation of neel is prohibited for upper caste farmers. Sikh Gurus identifying themselves with the downtrodden thus prescribed iron bangle for Sikhs and blue colour the official garment for Sikh armies and flag of blue colour. Due to high influence of deredars (half Hindu half Sikh saints) today the colour of Sikh standards stands altered to saffron whereas no Sikh code of conduct allows saffron standard. Saffron flag is thus a symbol of subjugation of Sikh institutions under RSS. Also the Congress unit of Punjab deliberately encouraged saffron because with blue colour the Akali party would get political mileage. Would you believe Akali Dal passed a resolution in 1932 opposing Tiranga of Congress because 'It doesn't include Sikh colour'. And today the Akali Dal has altered its own flag from blue to saffron. ONLY BECAUSE MASSES ARE IGNORANT. LET US ALL SHARE THIS MESSAGE.

-------------------------------------
M.K.Gandhi approved the following flag  for India in 1921.  It was originally designed by Pingali Venkayya an Andhra youth.


Shromani Committee opposes Indian Flag. Here is the resolution passed on Aug 30, 1930.


Please also see the following articles:

TOHRA CHANGES THE COLOUR OF SIKH STANDARD
http://www.punjabmonitor.com/2013/04/tohras-treason-of-turban-tribe-2-sikh.html

And
BLUE IS THE SIKH COLOUR NOT SAFFRON
http://www.punjabmonitor.com/2013/08/blue-is-sikh-colour-not-saffron.html


Continue Reading | comments

VADH BACHEY

What's New?

Issue 8

Issue xix

 

Punjab Monitor