Home » » ਰੋਮਾ-ਹਜ਼ਾਰ ਕੁ ਸਾਲ ਤੋਂ ਯੂਰਪ ‘ਚ ਘੁੰਮ ਰਹੇ ਪੰਜਾਬੀ ਮੂਲ ਦੇ ਲੋਕ

ਰੋਮਾ-ਹਜ਼ਾਰ ਕੁ ਸਾਲ ਤੋਂ ਯੂਰਪ ‘ਚ ਘੁੰਮ ਰਹੇ ਪੰਜਾਬੀ ਮੂਲ ਦੇ ਲੋਕ

ਰੋਮਾ ਲੋਕ
ਹਜ਼ਾਰ ਕੁ ਸਾਲ ਤੋਂ ਯੂਰਪ ‘ਚ ਘੁੰਮ ਰਹੇ ਪੰਜਾਬੀ ਮੂਲ ਦੇ ਲੋਕ ਜੋ ਅੱਜ ਵੀ ਪੰਜਾਬੀਅਤ ਤੇ ਫਖਰ ਕਰਦੇ ਹਨ

See article on Roma in English





ਹੈਯੂਰਪ, ਰੂਸ ਤੇ ਮੱਧ ਏਸ਼ੀਆ ਦੇ ਇਹ ਟਪਰੀਵਾਸ ਜਿੰਨਾਂ ਨੂੰ ਰੋਮਾ ਕਿਹਾ ਜਾਂਦਾ ਹੈ, ਮੂਲ ਰੂਪ ਵਿਚ ਪੰਜਾਬ ਦੇ ਲੋਕ ਹਨ ਜਿੰਨਾਂ ਦੇ ਵਡੇਰਿਆਂ ਨੂੰ ਬੂਰਨ ਪੰਜਾਬ 'ਚੋਂ ਦੌੜਨਾ ਪਿਆ ਸੀ ਜਾਂ ਫਿਰ ਉਹ ਹਮਲਾਵਰਾਂ ਦੇ ਨਾਲ ਚਲੇ ਗਏ ਸਨ ਰੋਮਾ ਲੋਕ ਮੁੱਖ ਤੋਰ ਤੇ ਜੱਟ, ਰਾਜਪੂਤ ਤੇ ਖੱਤਰੀ ਤੇ ਪੰਜਾਬ ਦੀਆਂ ਹੋਰ ਜਾਤਾਂ ਚੌਂ ਹਨ ਵਿਦਵਾਨਾਂ ਦੀ ਇਹ ਰਾਇ ਹੈ ਹਿਜਰਤ ਵੇਲੇ ਪੂਰੇ ਦੀ ਪੂਰੀ ਪੇਂਡੂ ਇਕਾਈ ਹਿਜਰਤ ਕਰ ਗਈ ਜਿਸ ਕਰਕੇ ਲਗਭਗ ਹਰ ਜਾਤ ਦੇ ਲੋਕ ਇਨ੍ਹਾਂ ਰੋਮਾਂ ਵੀਰਾਂ ' ਹਨ ਜਿਵੇਂ ਲੋਬਾਣੇ, ਲੋਹਾਰ, ਸੌਦਾਗਰ, ਗੁ, ਰਾਂਜਰ, ਟਾਂਡੇ ਤੇ ਲਗ ਸਾਰੀਆਂ ਜਾਤਾਂ ਰਿਸ਼ੀ ਸਾਹਿਬ ਦਾ ਕਹਿਣਾ ਹੈ ਰੋਮਾ ਲੋਕਾਂ ਦੀ ਭਾਰਤ ਦੇ ਟੱਪਰੀਵਾਸਾ ਨਾਲ ਹਰਗਿਜ ਤੁਲਨਾ ਨਾ ਕੀਤੀ ਜਾਵੇ ਭਾਰਤ ਦੇ ਜਿਹੜੇ ਘੁਮੱਕੜ ਹਨ ਉਹ ਨਾ ਕਿਸੇ ਇਲਾਕੇ ਨਾਲ ਜੁੜੇ ਹੋਏ ਹਨ ਤੇ ਨਾਂ ਹੀ ਉਸ ਇਲਾਕੇ ਦੀ ਬੋਲੀ ਬਲੋਦੇ ਹਨ ਪਰ ਰੋਮਾਂ ਲੋਕਾਂ ਦੀ ਰੋਮਾਨੀ ਬੋਲੀ ਬੜੇ ਸਪੱਸ਼ਟ ਤੌਰ ਤੇ ਆਜ਼ਾਦ ਤੇ ਇਕ ਵੱਖਰੀ ਬੋਲੀ ਹੈ
ਰੋਮਾ ਲੋਕਾਂ ਦਾ ਸੁਭਾਅ, ਆਦਤਾਂ, ਸਰੀਰਕ ਬਣਤਰ ਲਹਿਜਾ, ਸਭਿਆਚਾਰ ਤੇ ਬੋਲੀ ਆਦਿ ਦੀਆਂ ਜੜਾਂ ਪੰਜਾਬ ਚੋਂ ਹਨ ਇਹਨਾਂ ਦੀ ਬੋਲੀ ਰੋਮਨੀ ਦਾ ਆਧਾਰ ਵੀ ਪੰਜਾਬੀ ਬੋਲੀ ਵਾਙੂ ਸੰਸਕ੍ਰਿਤ ਹੀ ਹੈ ਇਸ ਕਰਕੇ ਇਹ ਉਹ ਲੋਕ ਹਨ ਜੋ ਸਦੀਆਂ ਪਹਿਲਾਂ ਲਾਮਾਂ ਤੇ ਗਏ ਪਰ ਫਿਰ ਨਾ ਪਰਤੇ ਜਾਂ ਇਹ ਕਹਿ ਲਓ ਕਿ ਇਹ ਪੰਜਾਬੀਆਂ ਦੇ ਚਚੇਰੇ ਭਰਾ ਹਨ
ਦੱਸਦੇ ਹਨ ਕਿ ਰੋਮਾ ਵੀਰਾਂ ਨੂੰ ਲਫ. ਭਖਬਤਖ (ਖਾਨਬਦੋਸ਼ ਜਾਂ ਟੱਪਰੀਵਾਸ) ਤੋ ਚਿੜ ਹੈ ਉਹ ਅਪਣੇ ਆਪ ਨੂੰ ਰੋਮ (ਬਹੁ ਵਚਨ ਰੋਮਾ) ਅਖਵਾਣਾ ਜਿਆਦਾ ਪਸੰਦ ਕਰਦੇ ਹਨ ਰੋਮਾ ਲਫਜ ਵੀ ਪੰਜਾਬੀ 'ਚੋਂ ਹੈ ਰਮਣ ਕਰਨਾਂ, ਰਮਤੇ , ਰਮਤਾ ਆਦਿ
ਰੋਮਾ ਨੂੰ ਅਲੱਗ ਅਲੱਗ ਮੁਲਕਾਂ ' ਵੱਖਰੇ ਵੱਖਰੇ ਨਾਵਾਂ ਨਾਲ ਸੱਦਿਆ ਜਾਂਦਾ ਹੈ ਜਿਵੇਂ ਕਿ ਫਰਾਂਸ ' ਇਨਾਂ ਨੂੰ ਮਾਨੁਸ (ਮਾਣਸ), ਜਰਮਨ ' ਸਿੰਤੀ (ਸਿੰਧੀ), ਰੂਸ ਤੇ ਬਲਗਮੀਆਂ ਦੇ ਮੁਲਕਾਂ ' ਰਿਆਸਤਾਂ ', ਮੁਲਤਾਨੀ, ਸਪੇਨ ਵਿਚ ਕਾਲੇ ਜਾਂ ਿਤਾਨੋ, ਕਈ ਮੁਲਕਾਂ ' ਕਲਦਰੇਸ਼ (ਕਲਤਰਾਸ਼) ਪਰ ਯੂਗੋਸਲਾਵੀਆ ' ਇਨਾਂ ਨੂੰ ਬਦਗੁਲਜਿਏ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ
ਰੋਮਨੀ ਭਾਸ਼ਾ ਵੀ ਭਾਰਤ ਦੀਆਂ ਬਾਕੀ ਬੋਲੀਆਂ ਵਾਙੂ ਇਡੋ-ਯੂਰਪੀਨ ਟੱਬਰ ਦੀ ਹੀ ਹੈ ਇਹ ਕਹਿ ਲਓ ਕਿ ਰੋਮਨੀ ਭਾਰਤੀ ਬੋਲੀਆਦੀ ਭੂਆ ਹੈ ਜੋ ਬਾਹਰ ਬੋਲੀ ਜਾਂਦੀ ਹੈ ਰੋਮਨੀ ਦੀ ਪੰਜਾਬੀ ਨਾਲ ਵੱਡੀ ਨੇੜਤਾ ਹੈ ਪਰ ਥੋੜਾ ਥੋੜਾ ਅਸਰ ਇਸ ਤੇ ਰਾਜਿਸਤਾਨੀ ਦਾ ਵੀ ਹੈ
ਪ੍ਰੋਫੈਸਰ ਸੈਪ ਜੂਸਫ ਕਹਿੰਦੇ ਹਨ, 'ਅਸੀਂ ਅੱਜ ਦੇ ਰੋਮਾ ਲੋਕ, ਪੁਰਾਤਨ ਭਾਰਤ ਤੋਂ ਆਏ ਹਾਂ ਤੇ ਆਪਣੇ ਨਾਲ ਪੰਜਾਬੀ ਬੋਲੀ ਦਾ ਪੁਰਾਣਾ ਰੂਪ ਲਿਆਦਾ ਤੇ ਇਹ ਕਹਿ ਲਓ ਕਿ ਰੋਮਨੀ ਪੰਜਾਬੀ ਦੀ ਹੀ ਇਕ ਉਪ ਬੋਲੀ ਹੈ ਹਾਲਾਂਕਿ ਇਸ ਵਿਚ ਉਹਨਾਂ ਮੁਧਲਕਾਂ ਦੀਆਂ ਬੋਲੀਆਂ ਦਾ ਰਲਾ ਪੈਂਦਾ ਗਿਆ ਜਿਥੇ ਜਿਥੇ ਜਾ ਕੇ ਅਸੀਂ ਵੱਸੇ
ਡਾ: ਰਿਸ਼ੀ ਮੁਤਾਬਿਕ ਰੋਮਨੀ ਤੇ ਪੰਜਾਬੀ ਬੋਲੀ ਦੀ ਏਨੀਂ ਨੇੜਤਾ ਹੈ ਕਿ ਐਵੇਂ ਥੋੜੇ ਜਿਹੇ ਅਸੂਲ ਤੇ ਬਣਤਰ ਸਮਝ ਕੇ ਪੰਜਾਬੀ ਬੋਲਣ ਵਾਲਾ ਰੋਮਨੀ ਸਮਝ ਸਕਦਾ ਹੈ ਤੇ ਰੋਮਾ ਵੀ ਏਸੇ ਤਰਾਂ ਪੰਜਾਬੀ ਸਮਝ ਲੈਂਦੇ ਹਨ ਰਿਸ਼ੀ ਸਾਹਿਬ ਦੁਆਰਾ ਲਿਖਤ ਰੋਮਨੀ-ਪੰਜਾਬੀ-ਅੰਗਰੇਜੀ ਡਿਕਸ਼ਨਰੀ ਵੀ ਭਾਸ਼ਾ ਵਿਭਾਗ ਪ੍ਰਕਾਸ਼ਿਤ ਕਰ ਚੁਕਾ ਹੈ
ਸੋ ਅਸੀਂ ਦੇਖਦੇ ਹਾਂ ਕਿ ਰੋਮਨੀ ਤੇ ਪੰਜਾਬੀ ' ਨਿਰੀ ਨੇੜਤਾ ਹੀ ਨਹੀਂ ਸਗੋਂ ਦੋਨੋਂ ਬੋਲੀਆਂ ਇਕ ਹੀ ਹਨ ਰੋਮਾਂ ਲੋਕ ਲਗਭਗ ਹਜਾਰ ਕੁ ਸਾਲਾਂ ਤੋਂ ਬਾਹਰ ਰਹਿ ਰਹੇ ਹਨ ਬੋਲੀ ਵਿਚ ਫਰਕ ਜਾਣਾ ਤਾਂ ਸੁਭਾਵਿਕ ਹੀ ਹੁੰਦਾ ਹੈ ਅੱਜ ਦੇਖੋ ਸਾਡੇ ਪੰਜਾਬੀ ਵੀ ਜਿਹੜੇ ਸਿਰਫ 50 ਕੁ ਸਾਲਾਂ ਤੋਂ ਦਿੱਲੀ ਰਹਿ ਰਹੇ ਹਨ ਉਹਨਾਂ ਦੀ ਬੋਲੀ ਵਿਚ ਹਿੰਦੁਸਤਾਨੀ ਦੀ ਮਾਤਰਾ ਕਾਫੀ ਗਈ ਹੈ
ਸਰਦ ਮੁਲਕਾਂ ' ਰਹਿਣ ਕਰਕੇ ਪੂਰੀ ਤਰਾਂ ਗੋਰੇ ਹੋ ਚੁਕੇ ਇਨਾਂ ਲੋਕਾਂ ਦੇ ਵਾਲ ਅਜੇ ਵੀ ਕਾਲੇ ਹੀ ਹਨ (ਕਈ ਰੋਮਾ ਕਾਲੇ ਰੰਗ ਦੇ ਵੀ ਹਨ) ਰੋਮਾਂ ਲੋਕਾਂ ਦੇ ਬਲੱਡ ਗਰੁਪਾਂ ਦਾ ਰੁਝਾਨ ਵੀ ਪੰਜਾਬ ਦੇ ਜੱਟਾਂ ਜਾਂ ਖਤਰੀਆਂ ਨਾਲ ਹੈਰਾਨੀ ਪੂਰਬਕ ਮੇਲ ਖਾਂਦਾ ਹੈ
ਦੁਨੀਆਂ ਭਰ ਦੇ ਰੋਮਾ ਲੋਕਾਂ ਨੂੰ ਇਕ ਜੁੱਟ ਕਰਨ ਤੇ ਉਨਾਂ ਨੂੰ ਆਪਣੀਆਂ ਜੜਾਂ ਬਾਬਤ ਦਸਣ ਵਾਸਤੇ ਪਹਿਲੀ ਆਲਮੀ ਰੋਮਾ ਕਾਨਫਰੰਸ ਸੰਨ 1971 ਵਿਚ ਲੰਡਣ ਵਿਖੇ ਕੀਤੀ ਗਈ ਫਿਰ 1978 ' ਰੋਮਾ ਨੇ ਗਟਿੰਗਮ ਵਿਖੇ ਜੋੜ ਮੇਲਾ ਕੀਤਾ ਜਿਥੇ ਇਨਾਂ ਨੇ ਨਾਜੀ ਹਿਟਲਰੀ ਦੌਰ ਨੂੰ ਯਾਦ ਕੀਤਾ ਕਿ ਕਿਵੇਂ ਉਦੋਂ ਲੱਖਾਂ ਰੋਮਾ ਤੇ ਰੋਮਨੀਆਂ ਦਾ ਕਤਲਿਆਮ ਕੀਤਾ ਗਿਆ ਸੀ ਜਰਮਨ ਚਾਂਸਲਰ ਸਕਮਿਡਟ ਕੇ ਇਹ ਸੱਚਾਈ ਪ੍ਰਵਾਨ ਕੀਤੀ ਤੇ ਵਾਇਦਾ ਕੀਤਾ ਕਿ ਉਹ ਰੋਮਾ ਦੀ ਹਰ ਸੰਭਵ ਮਦਦ ਕਰਨਗੇ
ਡਾਕਟਰ ਰਿਸ਼ੀ ਦੀ ਦੇਖਰੇਖ ' 1973 ਵਿਚ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਇੰਡੀਅਨ ਇੰਸਟੀਚਿਊਟ ਆਫ ਰੋਮਾਨੀ ਸਟੱਡੀ ਦਾ ਨੀਂਹ ਪੱਥਰ ਰੱਖਿਆ ਰਿਸ਼ੀ ਜੀ ਦੇ ਯਤਨਾਂ ਸਦਕਾ ਫਿਰ 1976 ਵਿਚ ਰੋਮਾਨੀ ਕਾਨਫਰੰਸ ਚੰਡੀਗੜ ਵਿਖੇ ਕਰਵਾਈ ਗਈ ਜਿਸ ਵਿਚ 60 ਦੇ ਕਰੀਬ ਰੋਮ ਆਏ ਉਦੋਂ ਸਭ ਪੰਜਾਬੀ ਜਜਬਾਤੀ ਹੋ ਉਠੇ ਜਦੋਂ ਾਰਾਂ ਸਾਲਾਂ ਤੋਂ ਵਿਛੜੇ ਰੋਮਾ ਆਪਣੇ ਪੰਜਾਬੀ ਫਰਾਲਾ (ਭਰਾਵਾਂ) ਨੂੰ ਮਿਲੇ ਤੇ ਆਪਣੇ ਬਰੋ ਥਾਂ (ਵੰਡੇ ਥਾਨ- ਪੰਜਾਬ) ਦੀ ਧਰਤੀ ਨੂੰ ਚੁੰਮਿਆ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਧੀ ਨੇ ਫਿਰ 1983 ਵਿਚ ਚੰਡੀਗੜ ਰੋਮ ਕਾਨਫਰੰਸ ਵਿਚ ਖੁੱਦ ਹਿੱਸਾ ਲਿਆ
ਬਾਅਦ ਵਿਚ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਆਪਣੀ ਆਜ਼ਾਦੀ ਵਾਸਤੇ ਕਾਂਗਰਸ ਖਿਲਾਫ ਜਦੋ ਜਹਿਦ ਆਰੰਭ ਦਿਤੀ ਜਿਸ ਕਰਕੇ ਭਾਰਤ ਸਰਕਾਰ ਦੀ ਰੋਮਾ ਮਸਲੇ ' ਦਿਲਚਸਪੀ ਫਿਕੀ ਪੈ ਗਈ ਕਿਉਂਕਿ ਰੋਮਾ ਦੀ ਚੜਤ ਨਾਲ ਪੰਜਾਬੀਅਤ ਨੂੰ ਚੜਤ ਮਿਲਦੀ ਸੀ ਤੇ ਸਰਕਾਰ ਪੰਜਾਬੀ ਸਿਧਾਂਤ ਤੋਂ ਔਖੀ ਹੋ ਚੁਕੀ ਸੀ
ਆਪਣੀ ਢਹਿੰਦੀ ਉਮਰੇ ਵੀ ਡਾਕਟਰ ਰਿਸ਼ੀ ਨੇ ਬਾਰ ਬਾਰ ਭਾਰਤ ਸਰਕਾਰ ਨੂੰ ਰੋਮਾ ਦੀ ਬੀਨ ਵਜਾ ਵਜਾ ਕੇ ਦੱਸੀ ਜਿਸ ਵਿਚ ਸਰਕਾਰ ਨੂੰ ਕੋਈ ਦਿਲਚਸਪੀ ਨਹੀਂ ਸੀ ਰਿਸ਼ੀ ਸਾਹਬ ਦੀ ਭਾਰਤ ਪ੍ਰਤੀ ਸਦਭਾਵਨਾਂ ਦੇ ਮੱਦੇਨ ਕਦੀ ਕਦਾਈ ਲੱਖ ਦੋ ਲੱਖ ਰੁਪਏ ਦੀ ਐਂਵੇ ਗਰਾਂਟ ਦੇ ਦਿਆ ਕਰਦੇ ਸਨ
ਅਸੀਂ ਇਕ ਦੋ ਵਾਰੀ ਰਿਸ਼ੀ ਸਾਹਿਬ ਨੂੰ ਕਿਹਾ ਕਿ ਤੁਸੀਂ ਰੋਮਾ ਲੋਕਾਂ ਨੂੰ ਸਿਖਾਂ ਨਾਲ ਜੋੜੋ ਉਨਾਂ ਦਾ ਕਹਿਣਾ ਸੀ ਕਿ 'ਓਏ ਤੁਹਾਡੀ ਸਿੱਖੀ ਤਾਂ ਅਜੇ ਜੰਮੀ ਵੀ ਨਹੀਂ ਸੀ ਜਦੋਂ ਦੇ ਇਹ ਲੋਕ ਇਥੋਂ ਗਏ ਹਨ' ਪਰ ਅਸਾਂ ਜਦੋ ਜਿਦ ਕਰਨੀ ਕਿ ਜੀ ਇਹ ਸਿੱਖ ਲੋਕ ਹਨ ਜੋ ਪੰਜਾਬੀਅਤ ਨਾਲ ਮੁਹੱਬਤ ਕਰਦੇ ਹਨ ਦੂਸਰੇ ਤਾਂ ਪੰਜਾਬੀ ਵਿਰੋਧੀ ਪ੍ਰਚਾਰ ਅਧੀਨ ਇਸ ਤੋਂ ਸਗੋਂ ਦੂਰ ਜਾ ਰਹੇ ਹਨ ਤਾਂ ਰਿਸ਼ੀ ਸਾਹਿਬ ਚੁੱਪ ਹੋ ਜਾਂਦੇ ਖੈਰ ਜਨਾਬ ਨੇ ਸਾਰੀ ਉਮਰ ਨਹਿਰੂ-ਗਾਂਧੀ ਪਰਿਵਾਰ ਦੀ ਖੈਰ ਖਵਾਈ ਕੀਤੀ ਸੀ ਅਖੀਰ ਵੇਲੇ ਉਹ ਇਸ ਸਿਧਾਂਤ ਨੂੰ ਤਿਆਗਣ ਵਾਲੇ ਨਹੀਂ ਸਨ
ਇਸ ਲੇਖ ਰਾਹੀਂ ਅਸੀਂ ਬਦੇਸਾਂ ' ਵਸੇ ਆਪਣੇ ਸਿੱਖ ਵੀਰਾਂ ਤੇ ਹੋਰ ਪੰਜਾਬੀਆਂ ਨੂੰਸਲਾਹ ਦੇਵਾਂਗੇ ਕਿ ਉਹ ਇਨਾਂ ਰੋਮਾਂ ਵੀਰਾਂ ਨਾਲ ਹਰ ਸ਼ਹਿਰਾਂ ਵਿਚ ਸਾਂਝ ਜੋੜਨ ਇਨਾਂ ਦਾ ਖੁੱਲਾ ਡੁੱਲਾ ਸੁਭਾਅ ਗੁਰੂ ਨਾਨਕ ਦੇ ਕੁਦਰਤੀ ਧਰਮ ਦੇ ਬਹੁਤ ਨੇੜੇ ਹੈ ਜੇ ਕਿਤੇ ਸਿੱਖ ਤੇ ਰੋਮਾ ਇੱਕਠੇ ਹੋ ਜਾਣ ਤਾਂ ਦੋਹਾਂ ਕੌਮਾਂ ਦੀ ਕਾਇਆ ਕਲਪ ਹੋ ਸਕਦੀ ਹੈ ਰੋਮਾ ਲੋਕ ਸਿੱਖ ਮਸਲਿਆਂ ਤੇ ਵੱਡੀ ਅੰਤਰਰਾਸ਼ਟਰੀ ਧਿਰ ਬਣ ਸਕਦੇ ਹਨ
ਅਸਾਂ ਪ੍ਰਦੇਸ਼ਾਂ ' ਵੱਸੇ ਵੀਰਾਂ ਨਾਲ ਜਦੋਂ ਰੋਮਾਂ ਲੋਕਾਂ ਦੀ ਗੱਲ ਛੇੜੀ ਤਾਂ ਉਹ ਇਨਾਂ ਪ੍ਰਤੀ ਕੋਈ ਬਹੁਤਾ ਵਧੀਆ ਰੀਆ ਨਹੀਂ ਰਖਦੇ ਇਹ ਲੋਕ ਦੁਨੀਆਂ ਵਿਚ ਬਦਨਾਮ ਹਨ ਕੋਈ ਕਹਿੰਦੇ ਇਹ ਸੰਨ ਲਾਉਣ ਵਾਲੇ ਹਨ ਕੋਈ ਕਹਿੰਦਾ ਹੈ ਕਿ ਇਹ ਪੇਸ਼ੇਵਰ ਚੌਰ ਹਨ ਪਰ ਇਹ ਇਲਜਾਮ ਸਰਾਸਰ ਗਲਤ ਹੈ ਜਿਵੇਂ ਪਿਛੇ ਜਿਹੇ ਸਿੱਖਾਂ ਨੂੰ ਪੂਰੇ ਭਾਰਤੀ ਮੀਡੀਏ ਨੇ ਬਦਨਾਮ ਕਰ ਦਿਤਾ ਸੀ ਐਨ ਇਹੋ ਕੁਝ ਵਿਚਾਰੇ ਰੋਮਾ ਨਾਲ ਹੋਇਆ ਰੋਮਾਂ ਲੋਕਾਂ ਦੀ ਮੁਸ਼ਕਲ ਇਹ ਹੈ ਕਿ ਇਹ ਸਭ ਯੂਰਪੀਨ ਮੁਲਕਾਂ ' ਵਸ ਰਹੇ ਹਨ ਪਰ ਇਕ ਕੌਮ ਦੇ ਸੂਤਰ ਵਿਚ ਪਰੋਏ ਹੋਏ ਹਨ ਮੁਲਕਾਂ ਦੀਆਂ ਆਪਸੀ ਖਹਿਬਾਜੀਆਂ ਤੇ ਦੁਸ਼ਮਣੀਆਂ ਦਾ ਨਜਲਾ ਵਿਚਾਰੇ ਰੋਮਾ ਤੇ ਡਿਗਦਾ ਆਇਆ ਹੈ
ਡਾਕਟਰ ਰਿਸ਼ੀ ਮੁਤਾਬਿਕ ਰੋਮਨੀ ਜਨਾਨੀਆਂ ਭਾਵੇਂ ਵਾਧੂਖੁਲਾਸੀਆਂ ਹੱਸਮੁੱਖ ਤੇ ਮਿਲਨਸਾਰ ਹਨ ਪਰ ਚਾਲ ਚਲਣ ਪੱਖੋਂ ਬਹੁਤ ਉਚੀਆਂ ਹਨ ਇਸ ਮੁਤਲਕ ਰਿਸ਼ੀ ਸਾਹਿਬ ਕਈ ਉਦਾਹਰਣ ਵੀ ਦਿੰਦੇ ਹਨ
ਸਾਇੰਸ ਤੇ ਟੈਕਨਾਲੋਜੀ ਨਾਲ ਹੁਣ ਤਾਂ ਖੈਰ ਇੰਨਕਲਾਬ ਜਿਹਾ ਹੀ ਗਿਆ ਹੈ ਤੇ ਆਪਣੇ ਆਪਣੇ ਪੇਸ਼ਿਆਂ ਦੇ ਮਾਇਨੇ ਹੀ ਬਦਲ ਗਏ ਹਨ ਪਰ 1975 ਵਿਚ ਰੋਮਾ ਤੇ ਛਪੀ ਕਿਤਾਬ ਮੁਤਾਬਿਕ ਰੋਮਾ ਲੋਕਾ ਦੇ ਅਲੱਗ ਅਲੱਗ ਕਿਤੇ ਦੱਸੇ ਗਏ ਹਨ ਇਹ ਬੜੇ ਅੱਛੇ ਲੋਹਾਰ ਹਨ ਤੇ ਆਮ ਘਰੇਲੂ ਧਾਤ ਵਾਲੀਆਂ ਵਰਤੋਂ ਦੀਆਂ ਚੀਜਾਂ ਬਣਾਉਦੇਂ ਹਨ ਛੁਰੀਆਂ, ਕੈਂਚੀਆਂ, ਸੰਨੀਆਂ, ਪਲਾਸ, ਚਾਕੂਘਰ ਘਰ ਜਾ ਕੇ ਵੇਚਦੇ ਹਨ ਜਿਵੇਂ ਭਾਰਤ ਦੇ ਸਿਕਲੀਕਰ ਲੋਕ ਕਰਦੇ ਹਨ ਕਿਤੇ ਇਹ ਟੋਕਰੀਆਂ ਬਣਾਉਦੇ ਹਨ ਕਿਤੇ ਗੋਲਾ ਬਰੂਦ ਤੇ ਹੋਰ ਅਮਨੀਸ਼ਨ ਬਣਾਉਂਦੇ ਸਨ ਕਿਤੇ ਇਹ ਘੋੜਿਆਂ ਦੇ ਸੁਦਾਗਰ ਸਨ ਕਿਤੇ ਕਿਤੇ ਇਹ ਭਾਟੜਿਆਂ ਵਾਙੂਹੱਥ ਦੇਖਦੇ ਹਨ ਤੇ ਨਜੂਮੀ ਬਣੇ ਬੈਠੇ ਹਨ
ਰੋਮਾ ਸੰਗੀਤ ਤਾਂ ਹੁਣ ਆਲਮੀ ਪ੍ਰਸਿਧੀ ਹਾਸਲ ਕਰ ਚੁਕਾ ਹੈ ਰੋਮਨੀ ਔਰਤਾਂ ਐਸਮਾ ਤੇ ਰਾਇਆ ਅਜ ਜਗਤ ਪ੍ਰਸਿਧ ਹੋ ਚੁਕੀਆਂ ਹਨ ਇਨਾਂ ਰੋਮਾ ਦੇ ਨਾਚ ਵਿਚ ਮੁੱਢਲਾ ਲਹਿਜਾ ਪੰਜਾਬੀ ਹੀ ਹੈ ਇਹ ਲੋਕ ਖੁੱਦ ਹਿੰਦੁਸਤਾਨੀ ਫਿਲਮਾਂ ਬੜੇ ਮਜੇ ਨਾਲ ਦੇਖਦੇ ਹਨ
ਰੋਮਾਂ ਦੇ ਅਲੱਗ ਅਲੱਗ ਕਾਫਲਿਆਂ ਦੀ ਪੰਜਾਬ ਤੋਂ ਹਿਜਰਤ ਦੀ ਕਹਾਣੀ ਹੀ ਪੰਜਾਬ ਦਾ ਇਤਹਾਸ ਹੈ ਜਿਸ ਨੂੰ ਜਿਆਦਾ ਤੋਂ ਜਿਆਦਾ ਖੋਜਣ ਦੀ ਜਰੂਰਤ ਹੈ ਅਜਿਹਾ ਰੋਲ ਤਾਂ ਸਿਰਫ. ਸਰਕਾਰਾਂ ਹੀ ਨਿਭਾ ਸਕਦੀਆਂ ਹਨ

 








Share this article :

No comments:

Post a Comment

 

Punjab Monitor