Home » » ਡਾ .ਵੀਰ ਰਜਿੰਦਰ ਰਿਸ਼ੀ- ਵਿਛੜੇ ਪੰਜਾਬੀਆਂ ਦਾ ਖੋਜੀ, ਖੁਦ ਵੀ ਵਿਛੜ ਗਿਆ।

ਡਾ .ਵੀਰ ਰਜਿੰਦਰ ਰਿਸ਼ੀ- ਵਿਛੜੇ ਪੰਜਾਬੀਆਂ ਦਾ ਖੋਜੀ, ਖੁਦ ਵੀ ਵਿਛੜ ਗਿਆ।

ਡਾ .ਵੀਰ ਰਜਿੰਦਰ ਰਿਸ਼ੀ- ਵਿਛੜੇ ਪੰਜਾਬੀਆਂ ਦਾ ਖੋਜੀ, ਖੁਦ ਵੀ ਵਿਛੜ ਗਿਆ।

ਰੋਮਾ-ਹਜ਼ਾਰ ਕੁ ਸਾਲ ਤੋਂ ਯੂਰਪ ‘ਚ ਘੁੰਮ ਰਹੇ ਪੰਜਾਬੀ ਮੂਲ ਦੇ ਲੋਕ
ਕੌਮਾਤਿਰੀ
ਪੰਜਾਬੀ ਲਹਿਰ ਦੇ ਸੰਬੰਧ ' 2 ਦਸੰਬਰ 2002 ਨੂੰ ਇਕ ਦੁਖਦਾਈ ਤੇ ਮਹੱਤਵਪੂਰਨ ਦਿਨ ਬਣ ਚੁਕਾ ਹੈ ਇਸ ਦਿਨ ਡਾ. ਡਬਲਯੂ  .ਆਰ ਰਿਸ਼ੀ ਇਸ ਨਾਸਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਾਰਾਂ ਕੁ ਸਾਲ ਤੋਂ ਵਿਛੜੇ ਸਾਡੇ ਰੋਮਾ ਜਾ ਰਮਤੇ ਪੰਜਾਬੀ ਵੀਰ ਜੋ ਹਾਲਾਂ ਵੀ ਯੁਰਪ ਦੀਆਂ ਗਲੀਆਂ ' ਪੰਜਾਬੀ ਬੋਲਦੇ ਸੁਣੇ ਜਾ ਸਕਦੇ ਹਨ, ਡਾ .ਰਿਸ਼ੀ ਨੇ ਇਨ੍ਹਾਂ ਲੱਖਾਂ ਦੀ ਤਾਦਾਦ ਵਾਲੇ ਰਮਤੇ ਵੀਰਾਂ ਦਾ ਪੰਜਾਬ ਨਾਲ ਨਾਤਾ ਫਿਰ ਤਾਜਾ ਕਰ ਦਿਤਾ ਸੀ ਪੰਜਾਬੀਆਂ ਨੂੰ ਇਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਹਾਲਾਂ ਕਿ ਰੋਮਾ ਲੋਕ ਯੂਰਪ ' ਗਏ ਹਰ ਭਾਰਤੀ ਕੋਲ ਆਪਣੇ ਨਾਤੇ ਬਾਰੇ ਦਸਣਾ ਲੋਚਦੇ ਸਨ
ਡਾਕਟਰ ਰਿਸ਼ੀ ਭਾਰਤੀ ਵਿਦੇਸ਼ ਸੇਵਾ (IFS) ਵਿਚ ਲੰਡਨ ਵਿਖੇ ਲਗੇ ਹੋਏ ਸਨ ਕਿ ਉਨ੍ਹਾਂ ਨੂੰ ਇਨਾਂ ਰੋਮਾ ਪੰਜਾਬੀਆਂ ਬਾਰੇ ਪਤਾ ਲੱਗਾ ਰਿਸ਼ੀ ਸਾਹਿਬ ਰੂਸੀ ਭਾਸ਼ਾ ਦੇ ਵਿਦਾਵਾਨ ਸਨ ਤੇ ਉਹਨਾਂ ਦੁਨੀਆਂ ਦਾ ਪਹਿਲਾ ਰੂਸੀ-ਹਿੰਦੀ ਸ਼ਬਦ ਕੋਸ਼ ਤਿਆਰ ਕੀਤਾ ਜਿਸ ਦਾ ਮੁਖਬੰਦ ਖੁੱਦ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂਨੇ ਲਿਖਿਆ ਸੀ
ਸੰਨ 1971 ਵਿਚ ਰਿਸ਼ੀ ਸਾਹਿਬ ਨੇ ਫਿਰ ਰੋਮਨੀ ਸ਼ਬਦ ਕੋਸ਼ ਤਿਆਰ ਕਰ ਦਿਤਾ ਤੇ ਉਸ ਸਾਲ ਫਿਰ ਰੋਮਾ ਵਿਸ਼ਵ ਮੇਲੇ ਵਿਚ ਉਨਾਂ ਸ਼ਿਰਕਤ ਕੀਤੀ ਤੇ ਇਨਾਂ ਰੋਮਾ ਲੋਕਾਂ ਨਾਲ ਰਿਸ਼ੀ ਸਾਹਿਬ ਦੇ ਸੰਬੰਧ ਹੋਰ ਗੁੜੇ ਹੋ ਗਏ ਤੇ ਬਾਕੀ ਦਾ ਜੀਵਨ ਫਿਰ ਰਿਸ਼ੀ ਸਾਹਿਬ ਨੇ ਇਨ੍ਹਾਂ ਰਮਤਿਆਂ ਤੇ ਅਰਪਣ ਕਰ ਦਿਤਾ ਡਾਂ  .ਰਿਸ਼ੀ ਨੇ ਚੰਡੀਗੜ ਵਿਚ ਇੰਡੀਅਨ ਇੰਸਟੀਚਿਊਟ ਆਫ ਰੋਮਨੀ ਸਟਡੀਖੋਲਿਆ, ਜੋ ਅੱਜ ਤਕ ਜਾਰੀ ਹੈ ਰੋਮਾ ਤੇ ਨਿਰੰਤਰ ਇਕ ਛਿਮਾਹੀ ਰਸਾਲਾ ਵੀ ਛਾਪਦੇ ਰਹੇ ਸਨ
ਭਾਰਤ ਸਰਕਾਰ ਨੇ ਰਿਸ਼ੀ ਸਾਹਬ ਨੂੰ ਪਦਮਸ਼੍ਰੀ ਦੇ ਖਿਤਾਬ ਨਾਲ ਸਨਮਾਨਤ ਕੀਤਾ ਸੀ ਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਸ਼੍ਰੋਮਣੀ ਸਹਿਤਕਾਰ ਦਾ ਖਿਤਾਬ ਦੇ ਚੁਕੀ ਹੈ ਇਨਾਂ ਨੂੰ ਸੋਵੀਅਤ ਲੈਂਡ ਨਹਿਰੂ ਖਿਤਾਬ ਵੀ ਮਿਲ ਚੁਕਾ ਹੈ
ਸਾਨੂੰ ਭਰੇ ਮਨ ਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਡਾ ਰਿਸ਼ੀ ਸਹਿਬ ਦੀ ਪੰਜਾਬੀਆਂ ਨੇ ਕਦਰ ਨਹੀਂ ਪਾਈ ਅਖਬਾਰਾਂ ' ਇਨ੍ਹਾਂ ਦੀ ਮੌਤ ਦੀ ਖ਼ਬਰ ਜਾਂ ਤਾਂ ਛੁਟ ਹੀ ਗਈ ਜਾਂ ਕਿਤੇ ਨੁਕਰੇ ਨਕਰੇ ਹੀ ਲੱਗੀ ਅਸੀਂ ਸਮਝਦੇ ਹਾਂ ਕਿ ਸਿੱਖ ਬਗਾਵਤ ਕੁਚਲੀ ਜਾਣ ਉਪਰੰਤ ਪੰਜਾਬੀਅਤ ਦੀ ਲਹਿਰ ਨਾਲ ਜੁੜਨ ਤੋਂ ਹਰ ਵਿਦਵਾਨ ਸ਼ਰਮਾਉਂਦਾ ਹੈ ਤੇ ਐਨ ਇਹੋ ਵਜ੍ਹਾ ਹੈ ਰਿਸ਼ੀ ਸਾਹਿਬ ਦੀ ਮੌਤ ਦਾ ਅਣਗੋਲਿਆ ਜਾਣਾ
1997 ' ਪੰਜਾਬ ਮੋਨੀਟਰ ਰਸਾਲਾ ਸ਼ੁਰੂ ਕਰਨ ਵੇਲੇ ਰਿਸ਼ੀ ਸਾਹਿਬ ਨੇ ਰਸਾਲੇ ਦੇ ਬਾਨੀਆਂ ਨੂੰ ਵੱਡਾ ਥਾਪੜਾ ਦਿਤਾ ਸੀ ਉਹ ਕਈ ਵਾਰੀ ਡਾਂਟਿਆ ਕਰਦੇ ਸਨ ਕਿ ਰਸਾਲੇ ਦੀ ਨੀਤੀ ਠੀਕ ਕਰੋ 'ਠਾਣੇਦਾਰ' ਭਾਵ ਸਰਕਾਰ ਨਾਲ ਪੰਗੇ ਨਾ ਲਿਆ ਕਰੋ
ਵਾਹਿਗੁਰੂ ਰਿਸ਼ੀ ਸਾਹਿਬ ਨੂੰ ਆਪਣੇ ਚਰਨਾਂ ਨਾਲ ਲਾਵੇ, ਤੇ ਪਿਛੇ ਕੋਈ ਸਮਰਪਤ ਮਰਦ ਉਠੇ ਜਿਹੜਾ ਰੋਮਾ ਦੀ ਰੁਕੀ ਹੋਈ ਲਹਿਰ ਦੀ ਬੇੜੀ ਨੂੰ ਫਿਰ ਹੁਲਾਰਾ ਦੇ ਦੇਵੇ

Share this article :

No comments:

Post a Comment

 

Punjab Monitor