Home » , » ਚੌਹਾਨ ਦੀ ਇੰਟਰਵਿਊ ਤੇ ਲੀਡਰਾਂ ਦਾ ਪ੍ਰਤੀਕਰਮ

ਚੌਹਾਨ ਦੀ ਇੰਟਰਵਿਊ ਤੇ ਲੀਡਰਾਂ ਦਾ ਪ੍ਰਤੀਕਰਮ

The following leaders have commented on the interview of Dr. Chohan
1.ਡਾਕਟਰ ਕੇਵਲ ਕ੍ਰਿਸ਼ਨ- ਸਪੀਕਰ ਪੰਜਾਬ ਵਿਧਾਨ ਸਭਾ
2. ਬਜੁਰਗ ਲੀਡਰ ਸ.ਕਿਰਪਾਲ ਸਿੰਘ (ਅਕਾਲੀ ਦਲ ਬਾਦਲ) ਸਾਬਕਾ
ਐਮ.ਪੀ,  ਮੁਖੀ ਚੀਫ ਖਾਲਸਾ ਦੀਵਾਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ 


3. ਜੱਥੇਦਾਰ ਕੁਲਦੀਪ ਸਿੰਘ ਵਡਾਲਾ,  ਪ੍ਰਧਾਨ- ਅਕਾਲੀ ਦਲ (ਡੈਮੋਕਰੈਟਿਕ)  ਪ੍ਰਧਾਨ- ਕਰਤਾਰਪੁਰ (ਰਾਵੀ- ਪਾਕਿਸਤਾਨ) ਦਰਸ਼ਨ ਕਮੇਟੀ
4.-ਜਗਜੀਤ ਸਿੰਘ ਅਨੰਦ, ਸੰਪਾਦਕ ਨਵਾਂ ਜਮਾਨਾ, ਸਾਬਕਾ ਐਮ ਪੀ  ਕਮਿਊਨਿਸਟ ਪਾਰਟੀ ਔਫ ਇੰਡੀਆ
5 -ਬਲਬੀਰ ਸਿੰਘ ਸੋਢੀ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)









ਸਾਡੀ ਸਰਕਾਰ ਡਾ.ਚੌਹਾਨ ਤੇ ਸਖਤ ਨਿਗਾਹ ਰਖੇਗੀ
ਡਾਕਟਰ ਕੇਵਲ ਕ੍ਰਿਸ਼ਨ- ਸਪੀਕਰ ਪੰਜਾਬ ਵਿਧਾਨ ਸਭਾ


ਪੰ.ਮੋ. - ਤੁਹਾਡੀ ਸਰਕਾਰ ਦਾ ਡਾਕਟਰ ਜਗਜੀਤ ਸਿੰਘ ਚੌਹਾਨ ਪ੍ਰਤੀ ਕੀਹ ਨਜ਼ਰੀਆ ਰਹੇਗਾ?
ਕੇ ਕਿ- ਉਨ੍ਹਾਂ ਕੋਈ ਆ ਕੇ ਅਜਿਹੀ ਗੱਲ ਨਹੀਂ ਕੀਤੀ ਜੋ ਭਾਰਤੀ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਕਰਦੀ ਹੋਵੇ। ਕੱਲ ਨੂੰ ਜੇਕਰ ਇਹ ਕੋਈ ਗੈਰ ਕਾਨੂੰਨੀ ਕੰਮ ਕਰਦੇ ਹਨ ਜਾਂ ਲੋਕਾਂ ਨੂੰ ਉਕਸਾਂਦੇ ਹਨ ਤੇ ਅਸੀਂ ਉਸ ਤੇ ਗੌਰ ਕਰਾਂਗੇ। ਭਾਰਤ ਨੂੰ ਟੁਕੜੇ ਕਰਨ ਦੀ ਕਿਸੇ ਵੀ ਕੋਸਿਸ਼ ਨੂੰ ਨਾਕਾਮ ਬਣਾ ਦਿਆਂਗੇ।ਪਰ ਇਨ੍ਹਾਂ ਦੀ ਭਵਿੱਖ ਦੀ ਕਾਰਗੁਜਾਰੀ ਸਰਕਾਰ ਦੀ ਕਰੜੀ ਨਿਗਾਹ ਥੱਲੇ ਰਹੇਗੀ ਤੇ ਇਹੋ ਨਜ਼ਰੀਆ ਵਸਣ ਸਿੰਘ ਜਫਰਵਾਲ ਪ੍ਰਤੀ ਰਹੇਗਾ।
ਪੰ.ਮੋ. - ਕੀਹ ਬਾਦਲ ਸਾਹਿਬ ਇਨ੍ਹਾਂ ਨੂੰ ਲੈ ਕੇ ਆਏ ਹਨ?
ਕੇ ਕਿ- ਹੋ ਸਕਦੈ ਬਾਦਲ ਸਰਕਾਰ ਨੇ ਕਮਜੋਰ ਕੇਸ ਪੇਸ਼ ਕੀਤਾ ਹੋਵੇ।
ਪੰ.ਮੋ. - ਡਾਕਟਰ ਚੌਹਾਨ ਅੱਜ ਮਾਰਧਾੜ ਦਾ ਖੰਡਨ ਕਰ ਰਹੇ ਹਨ?
ਕੇ ਕਿ- ਅੱਛੀ ਗੱਲ ਹੈ।
ਪੰ.ਮੋ. - ਅੱਜ ਦੇ ਹਾਲਾਤ ਤੇ 1982 ਦੇ ਸਿੱਖ ਸਥਿਤੀ 'ਚ ਕੋਈ ਫਰਕ ਮਹਿਸੂਸ ਕਰਦੇ ਹੋ?
ਕੇ ਕਿ- ਅੱਜ ਹਾਲਾਤ ਬਹੁਤ ਅੱਛੇ ਹਨ। ਇਹ ਬੇਅੰਤ ਸਿੰਘ ਦੀ ਕੁਰਬਾਨੀ ਕਰਕੇ ਹੈ।
ਪੰ.ਮੋ. - ਚੌਹਾਨ ਦਾ ਕਹਿਣਾ ਹੈ, ਕਿ ਉਹ ਭਾਰਤ ਦੀ ਪਹਿਲੀ ਆਜ਼ਾਦੀ ਦੇ ਪ੍ਰਵਾਨਿਆਂ ਜਿਨ੍ਹਾਂ 1710 ਈ: ਦੇ ਸਨਮਾਨ ਵਾਸਤੇ ਖਾਲਸਾ ਰਾਜ਼ ਤੇ ਖਾਲਿਸਤਾਨ ਜਿਸ ਵਿਚ ਹਿੰਦੂ ਸਿੱਖ ਦੇ ਪਿਆਰ ਤੇ ਭਲੀ ਦੀ ਗੱਲ ਹੋਵੇ, ਮੰਗਦੇ ਹਨ।
ਕੇਉਕਿ- ਇਹ ਮਸਲਾ ਤਾਂ 1947 'ਚ ਹੀ ਤਹਿ ਹੋ ਗਿਆ ਸੀ। ਜਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਸਿੱਖ ਰਾਜ਼ ਬਣਾਉਣ ਦਾ ਸੱਦਾ ਦਿਤਾ ਸੀ। ਪਰ ਮਾਸਟਰ ਤਾਰਾ ਸਿੰਘ ਨੇ ਭਾਰਤ ਵਿਚ ਸ਼ਾਮਲ ਹੋਣ ਨੂੰ ਬਿਹਤਰ ਸਮਝਿਆ। ਅਸੀਂ ਉਨ੍ਹਾਂ ਦੀ ਇਸ ਸੋਚ ਦਾ ਸਨਮਾਨ ਕਰਦੇ ਹੋਏ, ਉਹਨਾਂ ਦਾ ਚਿੱਤਰ ਵਿਧਾਨ ਸਭਾ 'ਚ ਲਗਾਇਆ ਹੈ।
ਪੰ.ਮੋ. - ਅਕਾਲੀ ਕਹਿ ਰਹੇ ਹਨ ਕਿ ਕਾਂਗਰਸੀ ਲੀਡਰਾਂ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ, ਕਿਉਂਕਿ ਅਜ਼ਾਦੀ ਤੋਂ ਪਹਿਲਾਂ ਨਹਿਰੂਤੇ ਗਾਂਧੀ ਨੇ ਸਿੱਖਾਂ ਨਾਲ ਕੁੱਝ ਵਾਇਦੇ ਕੀਤੇ ਸਨ?
ਕੇ ਕਿ-ਐਂਵੇ ਗੱਲਾਂ ਬਾਤਾਂ ਨੂੰ ਇਹ ਠੋਸ ਵਾਇਦੇ ਬਣਾਂ ਬੈਠੇ ਹਨ।
ਪੰ.ਮੋ. - ਡਾਕਟਰ ਚੌਹਾਨ ਕਹਿੰਦੇ ਹਨ ਕਿ ਮੁੱਢਲੇ ਤੌਰ ਤੇ ਭਾਰਤੀ ਸੰਵਿਧਾਨ ਦਾ ਢਾਂਚਾਂ ਸੰਘੀ ਸਾਜਿਆ ਗਿਆ ਸੀ ਜੋ ਬਾਅਦ ਵਿਚ ਇਨੂੰ ਕੇਂਦਰੀ  ਬਣਾ ਦਿਤਾ ਗਿਆ।
ਕੇ ਕਿ- ਮੈਨੂੰ ਤਾਂ ਅੱਜ ਦੇ ਸੰਵਿਧਾਨ ਨਾਲ ਮਤਲਬ ਹੈ। ਡਰਾਫਟ ਕਰਨ ਵੇਲੇ ਕੀਹ ਵਿਚਾਰਾਂ ਹੋਈਆਂ ਉਹ ਕੋਈ ਮਹੱਤਵ ਨਹੀ ਰੱਖਦੀਆਂ।
ਪੰ.ਮੋ. - ਸਿਮਰਨਜੀਤ ਸਿੰਘ ਮਾਨ ਦੀ ਪਾਕਿਸਤਾਨ ਫੇਰੀ ਬਾਰੇ ਕੁੱਝ ਦੱਸੋ?
ਕੇ ਉਕਿ-ਮਾਨ ਸਾਹਿਬ ਗਾਹੇ ਬਗਾਹੇ ਅਜਿਹੀਆਂ ਬੇਵਕੂਫੀਆਂ ਕਰਦੇ ਰਹਿੰਦੇ ਹਨ।  ਪਿੱਛੇ ਅੜੇ ਹੋਏ ਸਨ ਕਿ ਮੇਰੀ ਕਿਰਪਾਨ ਪਾਰਲੀਮੈਂਟ 'ਚ ਜਾਵੇਗੀ ਤਾਂ ਫਿਰ ਮੈਂ ਜਾਗਾਂਗਾ।
ਪੰ.ਮੋ. - ਚੌਹਾਨ ਤੇ ਮਾਨ ਦੋਨਾਂ ਵਿਚੋਂ ਕਿਹੜਾ ਜਿਆਦਾ ਖਤਰਨਾਕ ਹੈ?
ਕੇ ਕਿ- ਪਹਿਲਾਂ ਦੋਨਾਂ ਹੀ ਸਨ ਹੁਣ ਦੋਨੋਂ ਹੀ ਨਹੀਂ।
ਪੰ.ਮੋ. - ਚੌਹਾਨ ਕਹਿ ਰਹੇ ਹਨ ਕਿ ਸਿਖਾਂ ਤੇ ਜੱਟਵਾਦ ਛਾਇਆ ਹੋਇਆ ਹੈ।
ਕੇ ਕਿ- ਉਹ ਖੁੱਦ ਜੱਟ ਹੈ।
ਪੰ.ਮੋ. - ਚੌਹਾਨ ਸਾਹਿਬ ਕਹਿੰਦੇ ਹਨ ਕਿ ਇੰਦਰਾਂ ਉਨ੍ਹਾਂ ਨੂੰ ਬੁਲਾਇਆ ਕਰਦੀ ਸੀ, ਸਤਿਕਾਰ ਦਿੰਦੀ ਸੀ।
ਕੇ ਕਿ- ਮੈਂ ਕੁੱਝ ਵੀ ਟਿਪਣੀ ਨਹੀਂ ਕਰਾਂਗਾ।
ਪੰ.ਮੋ. - ਅਕਾਲੀ ਕਹਿੰਦੇ ਹਨ ਕਿ ਡਾਕਟਰ ਚੌਹਾਨ ਨੂੰ ਖੁੱਦ ਕਾਂਗਰਸ ਨੇ ਹੀ ਤਿਆਰ ਕੀਤਾ ਸੀ।
ਕੇ ਕਿ- ਦੇਖੋ ਮੈਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਉੱਚ ਅਹੁਦਿਆਂ ਤੇ ਰਿਹਾਂ ਹਾਂ। ਮੈਂ ਸਮਝਦਾ ਹਾਂ ਕਿ ਇਹ ਇਕ ਸ਼ਰਾਰਤ ਪੂਰਨ ਬਿਆਨ ਹੈ।
ਪੰ.ਮੋ. - ਚੌਹਾਨ ਸਾਹਿਬ ਕਹਿੰਦੇ ਹਨ ਕਿ ਸਿੱਖ ਇਕ ਕੌਮ ਹੈ।
ਕੇ ਕਿ- ਕੌਮ  ਤਾਂ ਭਾਰਤ ਹੀ ਹੈ?
ਪੰ.ਮੋ. - ਡਾਕਟਰ ਚੌਹਾਨ ਅੱਜ ਕੱਲ ਆਰ ਐਸ ਐਸ ਦੀ ਤਾਰੀਫ ਕਰ ਰਹੇ ਹਨ?
ਕੇ ਕਿ- ਕਿTਂਕਿ ਬੀ ਜੇ ਪੀ ਦੀ ਸਰਕਾਰ ਹੈ ਤੇ ਉਹਨਾਂ ਦੀ ਚਮਚਾਗਿਰੀ ਕਰਦੇ ਹਨ। ਪੰ.ਮੋ. - ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਕਿੰਨਾਂ ਕੂਚਿਰ ਰਹੇਗੀ।
ਕੇ ਕਿ- 6 ਮਹੀਨੇ ਤੱਕ।
ਪੰ.ਮੋ. - ਇਨ੍ਹੀ ਕੂ ਬਾਦਲ ਸਹਿਬ ਦੀ ਵੀ ਚੱਲੀ ਸੀ। ਕਿਤੇ ਤੁਹਾਡੇ ਐਮ ਐਲ ਏ ਹੀ ਬਗਾਵਤ ਨਾ ਕਰ ਜਾਂਣ।
ਕੇ ਕਿ-ਸਾਡੇ ਕਦੀ ਬਗਾਵਤ ਨਹੀਂ ਹੋਈ।
ਪੰ.ਮੋ. - ਤੁਹਾਡੀ ਸਰਕਾਰ ਦੀ ਪਹਿਲ ਕੀ ਹਨ? ਕੇ ਕਿ- ਸਾਫ ਸੁਥਰਾ ਪ੍ਰਸ਼ਾਸ਼ਨ।
ਪੰ.ਮੋ. - ਪਿਛੇ ਪੰਜਾਬੀ ਦਾ ਕੀਹ ਮਸਲਾ ਤੁਸਾਂ ਉਠਾ ਦਿਤਾ ਸੀ।
ਕੇ ਕਿ- ਦੇਖੋ ਵਿਧਾਨ ਸਭਾ 'ਚ ਤਿੰਨ ਭਾਸ਼ਾਈ ਫਾਰਮੂਲਾ (ਪੰਜਾਬੀ, ਉੜਦੂਤੇ ਅੰਗਰੇਜੀ ਲਾਗੂਹੈ) ਤੇ ਸਪੀਕਰ ਅੱਜ ਤੱਕ ਲਿਖਤੀ ਕਾਰਵਾਈ ਅੰਗਰੇਜ਼ਾ 'ਚ ਹੀ ਚਲਾਉਦਾ ਆਇਆ ਹੈ। ਰੂਲ 'ਚ ਕਿਸੇ ਨੇ ਸੁਧਾਰ ਕਰਨ ਦੀ ਕੋਸਿਸ ਹੀ ਨਹੀਂ ਕੀਤੀ, ਬਾਦਲ ਸਾਹਿਬ ਅੱਜ ਤੱਕ ਤਿੰਨ ਵਾਰੀ ਮੁੱਖ ਮੰਤਰੀ ਬਣੇ ਹਨ, ਪਰ ਇਨ੍ਹਾਂ ਅਮੈਂਡਮੈਂਟ ਵਾਸਤੇ ਕਦੀ ਕੋਸਿਸ਼ ਹੀ ਨਹੀ ਕੀਤੀ।
ਪੰ.ਮੋ. - ਸਿੱਖਾਂ ਦਾ ਵਿਰੋਧ ਹੈ ਕਿ ਪੰਜਾਬੀ ਨੂੰ ਦਰਜ਼ਾ ਨਹੀਂ ਕਿਤਾ ਜਾ ਰਿਹਾ ਜੋ ਬੰਗਾਲ 'ਚ ਬੰਗਾਲੀ ਤੇ ਗੁਜਰਾਤ 'ਚ ਗੁਜਰਾਤੀ ਦਾ ਹੈ।
ਕੇ ਕਿ- ਨਹੀਂ ਗਲਤ ਹੈ। ਸ੍ਰ ਲਛਮਣ ਸਿੰਘ ਗਿੱਲ ਨੇ ਪੰਜਾਬੀ ਲਾਗੂ ਕਰ ਦਿਤੀ ਸੀ।
ਪੰ.ਮੋ. - ਤੁਸੀਂ ਮਦਰਾਸ ਪਹੁੰਚੋ ਤਾਂ ਸਟੇਸ਼ਨ ਤੇ ਤਮਿਲ ਵਿਚ ਅਨਾਉਸਮੈਂਟ ਹੋ ਰਹੀ ਹੁੰਦੀ ਹੈ ਯਾਨਿ ਜਿੰਨੀ ਸਰਕਾਰੀ ਪਬਲੀਸਿਟੀ ਹੈ ਇਲਾਕੇ ਦੀ ਬੋਲੀ ਵਿਚ ਵੀ ਹੁੰਦੀ ਹੈ। ਇਥੇ ਅਜੇਹਾ ਨਹੀਂ। ਨਾਂ ਟੈਲੀਫੋਨ, ਨਾ ਰੇਲਵੇ ਅਤੇ ਨਾ ਬੈਂਕਾਂ 'ਚ।
ਕੇ ਕਿ- ਪਿਛੇ ਅਕਾਲੀ ਸਰਕਾਰ ਆਈ ਤਾਂ ਉਨ੍ਹਾਂ ਤੇ ਅੰਗਰੇਜ਼ ਹੀ ਪਹਿਲੀ ਜਮਾਤ ਤੋਂ ਲਾਗੂ ਕਰ ਦਿਤੀ।
ਪੰ.ਮੋ. - ਤੁਸੀ ਉਸ ਫੈਸਲੇ ਦੀ ਮੁਖਾਲਫਤ ਕਰਦੇ ਹੋ?
ਕੇ ਕਿ- ਅਸੀਂ ਕਹਿਨੇ ਆਂ ਤਿੰਨ ਭਾਸ਼ਾਈ ਫਾਰਮੂਲਾ ਹੀ ਅੱਛਾ।





 ਡਾਕਟਰ ਚੌਹਾਨ ਦਾ ਇਕੋ ਇਕ ਮਕਸਦ ਹੈ ਫੁਟ ਰਾਹੀਂ ਕਾਂਗਰਸ ਨੂੰ ਮਦਦ ਪਹੁੰਚਾਉਣਾ  -ਬਜੁਰਗ ਲੀਡਰ ਸ.ਕਿਰਪਾਲ ਸਿੰਘ (ਅਕਾਲੀ ਦਲ ਬਾਦਲ) ਸਾਬਕਾ  ਐਮ.ਪੀ,  ਮੁਖੀ ਚੀਫ ਖਾਲਸਾ ਦੀਵਾਨ ਅਤੇ ਖਾਲਸਾ ਕਾਲਜ ਅੰਮ੍ਰਿਤਸਰ 

ਪੰ.ਮੋ. - ਚੌਹਾਨ ਨੂੰ ਕੀ ਬਾਦਲ ਸਾਹਿਬ ਲੈ ਕੇ ਆਏ ਹਨ?
ਕਿਰਪਾਲ- ਇਹ ਮੈਂ ਨਹੀਂ ਕਹਿ ਸਕਦਾ।
ਪੰ.ਮੋ. - ਉਸ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਤੋਂ ਬਾਅਦ ਉੱਠੀ ਖਾਲਸਾ ਲਹਿਰ ਨੂੰ ਮਾਨਤਾ ਦਿਵਾਉਣਾ ਹੈ।
ਕਿਰਪਾਲ- ਉਨ੍ਹੇ ਜਿੰਦਗੀ 'ਚ ਬੜੇ ਪੈਂਤਰੇ ਬਦਲੇ ਹਨ, ਜਿਨ੍ਹਾਂ ਦਾ ਫਾਇਦਾ ਕਾਂਗਰਸ ਤੋਂ ਇਲਾਵਾ ਕਿਸੇ ਨੂੰ ਨਹੀਂ ਹੋਇਆ। ਚਾਹੀਦੀ ਹੈ ਕਿ ਦੇਸ਼ ਵਿਚ ਜਿੰਨੇ ਵੀ ਧਰਮ ਨੇ, ਫਿਰਕ ਨੇ, ਪਾਰਟੀਆਂ ਨੇ, ਉਨ੍ਹਾਂ 'ਚ ਫੁੱਟ ਬਣੀ ਰਹੇ, ਤੇ ਉਸ ਛੁੱਟ ਚੋਂ ਕਾਂਗਰਸ ਹਮੇਸ਼ਾ ਫਾਇਦਾ ਉਠਾਉਂਦੀ ਰਹੀ ਹੈ।  ਚੌਹਾਨ ਦਾ ਇਕੋ ਇਕ ਮਕਸਦ ਇਹੀ ਹੈ ਇਸ ਫੁੱਟ ਨੂੰ ਕਾJਮ ਰੱਖਣਾ।
ਪੰ.ਮੋ. - ਉਸਦਾ ਕਹਿਣਾ ਕਿ ਸਭ ਤੋਂ ਜਿਆਦਾ ਪੰਥ ਦਾ ਨੁਕਸਾਨ  ਇਹ ਅਕਾਲੀ ਕਰ ਰਹੇ ਹਨ।
ਕਿਰਪਾਲ- ਇਸ ਮਸਲੇ 'ਚ ਓਹ ਬਿਲਕੁ ਗਲਤ ਹੈ। ਅਕਾਲੀ ਪਾਰਟੀ ਦੇ ਤੋਰ ਤੇ ਬਿਲਕੁਲ ਨੰਗੇ ਨਹੀਂ ਹੋਏ। ਅਕਾਲੀਆਂ ਵਿਚ ਕੁੱਝ ਲੋਕ ਜੋ ਭਰਿਸ਼ਟ ਸਨ ਉਹਨਾਂ ਦਾ ਚਰਚਾ ਹੈ। ਉਹਨਾਂ ਦੇ ਨਤੀਜੇ ਅਦਾਲਤਾਂ ਵਿਚ ਜਾ ਕੇ ਕੀ ਨਿਕਲਣਗੇ, ਉਸ ਤੋਂ ਬਾਅਦ ਅਕਾਲੀਆਂ ਤੇ ਟਿਪਣੀ ਕੀਤੀ ਜਾ ਸਕਦੀ ਹੈ। ਬਾਕੀ ਜਿੰਨ੍ਹੀ ਵੀ ਹਿੰਦੁਸਤਾਨ ਵਿਚ ਰਿਸ਼ਤਵਤ ਖੋਰੀ ਹੈ, ਠੱਗੀ ਹੈ, ਚੋਰੀ ਹੈ, ਫੁੱਟ ਹੈ, ਬੇਈਮਾਨੀ ਹੈ, ਸਭ ਦੀ ਮਾਂ ਕਾਂਗਰਸ ਹੈ।
ਅਗਰ ਚੋਹਾਨ ਫਿਰ ਵੀ ਕਾਂਗਰਸ ਨੂੰ ਅਕਾਲੀ ਦੱਲ ਨਾਲੋਂ ਬਿਹਤਰ ਸਮਝਦਾ ਹੈ, ਤਾਂ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਕਿਥੇ ਖੜਾ ਹੈ।
ਪੰ.ਮੋ. - ਅੱਜ ਦੇ ਅਕਾਲੀ ਦਲ ਨੂੰ ਕੀਹ ਆਪਾਂ ਪੰਥਕ ਅਕਾਲੀ ਦਲ ਕਹਿ ਸਕਦੇ ਹਾਂ?
ਕਿਰਪਾਲ- ਅਕਾਲੀ ਦਲ ਨੂੰ ਪੰਥਕ ਅਕਾਲੀ ਕਹਿਣ ਵਾਸਤੇ ਕਿਹੜੀਆਂ ਗੱਲਾਂ ਜਰੂਰੀ ਹਨ ਇਹਨਾਂ ਤੇ ਬਹਿਸ ਕਲ ਵੀ ਸੀ ਤੇ ਅੱਜ ਵੀ ਹੈ।
ਪੰ.ਮੋ. - ਇਕ ਮਾਸਟਰ ਤਾਰਾ ਸਿੰਘ ਦਾ ਅਕਾਲੀ ਦਲ ਸੀ ਤੇ ਇਕ ਬਾਦਲ ਅਕਾਲੀ ਦਲ। ਕੀ ਦੋਨਾਂ ਦੀ ਤੁਲਣਾ ਕਰੋਗੇ?
ਕਿਰਪਾਲ-  ਪਰ ਮਾਸਟਰ ਤਾਰਾ ਸਿੰਘ ਦੀ ਸ਼ਖਸੀਅਤ ਜਾਤੀ ਸੇਵਾ ਕਰਕੇ, ਇਮਾਨਦਾਰੀ ਕਰਕੇ, ਖਿਦਮਤ ਕਰਕੇ ਉਚੀ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀ ਸਭ ਕੁੱਝ ਦੁਨੀਆਂ ਦੀ ਸਭ ਤੋਂ ਬੇਈਮਾਨ ਪਾਰਟੀ ਯਾਨਿ ਕਾਂਗਰਸ ਦੇ ਹਵਾਲੇ ਸਭ ਕੁੱਝ ਕਰ ਦਿਓ।
ਪੰ.ਮੋ. - ਚੌਹਾਨ ਦਾ ਕਹਿਣਾ ਕੇਂ ਹਿੰਦੂ ਤੇ ਮੁਸਲਮਾਨ ਦੇ ਟਕਰਾਅ 'ਚੋਂ ਕੁਦਰਤੀ ਤੋਰ ਤੇ ਸਿੱਖ ਨਿਕਲਦਾ ਹੈ, ਜੇ ਖਾਲਿਸਤਾਨ ਬਣਾ ਦਿੱਤਾ ਜਾਏ, ਤਾਂ ਕੁਦਰਤੀ ਤੌਰ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਟਕਰਾਅ ਖਤਮ ਹੋ ਸਕਦਾ ਤੇ  ਜੋ ਫੋਜਾਂ ਤੇ ਖਰਚ ਹੋ ਰਿਹਾ ਹੈ ਇਹੋ ਗਰੀਬਾਂ ਤੇ ਲਗੇਗਾ?
ਕਿਰਪਾਲ- ਇਕ ਵਖਤ ਤੇ ਕਾਂਗਰਸ ਦੀ ਤਾਰੀਫ ਕਰਨੀ ਤੇ ਦੂਸਰੇ ਪਾਸੇ ਖਾਲਿਸਤਾਨ ਦੀ ਗੱਲ ਕਰਨੀ। ਪਤਾ ਨਹੀਂ ਉਹ ਆਪ ਹੀ ਭੁੱਲ ਜਾਂਦੇ ਨੇ ਉਹ ਕੀ ਆਖ ਰਹੇ ਨੇ। ਕਿਉਂਕਿ ਜਿਥੇ ਤੱਕ ਖਾਲਿਸਤਾਨ ਦਾ ਤਅਲੱਕ ਹੈ ਉਹਨੂੰ ਬਣਾਉਣ ਲਈ ਅੱਜ ਕੋਈ ਵੀ, ਨਾ ਹਿੰਦੂ, ਨਾ ਮੁਸਲਮਾਨ, ਨਾ ਕਾਂਗਰਸੀ ਤੇ ਨਾ ਇਸਾਈ ਇਕ ਵੀ ਰਾਜੀ ਨਹੀਂ।  ਖਾਲਿਸਤਾਨ ਬਣ ਜਾਣ ਤੋਂ ਬਾਅਦ ਸਾਡਾ ਕਿੰਨਾ ਕੁ ਭਲਾ ਹੋ ਸਕਦਾ ਇਹ ਅਗਲੀ ਗੱਲ ਹੈ। ਉਨ੍ਹਾਂ ਦਾ ਇਨ੍ਹਾਂ  ਹੈ ਕਿ ਜੇ ਖਾਲਿਸਤਾਨ ਆਖਿਆ ਕੋਈ ਚੀਜ਼ ਲਭਦੀ ਹੈ ਤਾਂ ਖਾਲਿਸਤਾਨ ਆਖ ਲੋ ਜੇ ਕਾਂਗਰਸ ਆਖਿਆ ਲੋਭਦੀ ਹੈ, ਤਾਂ ਕਾਂਗਰਸ ਆਖ ਲੋ।
ਪੰ.ਮੋ. - ਅੱਜ ਕੱਲ ਉਹ ਡਜਰ;ਕਅਫਕ ਦਾ ਖੰਡਨ ਕਰ ਰਿਹਾ ਹੈ?
ਕਿਰਪਾਲ- ਇਹ ਗੱਲ ਉਸ ਦੀ ਮੈਨੂੰ ਸੋਭਦੀ ਨਹੀਂ ਉਹ ਵਖਤ ਸੰਭਾਲੂ ਆਦਮੀ ਹੈ।
ਪੰ.ਮੋ. - ਉਸ ਦਾ ਕਹਿਣਾ ਹੈ ਕਿ ਪੰਜਾਬ ਹੁਣ ਪੰਜ ਦਵਿਆਵਾਂ ਵਾਲਾ ਨਹੀਂ ਰਿਹਾ ਤੇ ਇਸ ਦਾ ਨਾਂ ਬਦਲ ਕੇ ਹੋਰ ਰੱਖਣਾ ਚਾਹੀਦਾ?
ਕਿਰਪਾਲ-  ਦੁਆਬਾ ਰੱਖ ਦਿਓ। ਰਣਜੀਤ ਸਿੰਘ ਵੇਲੇ ਪੰਜਾਬ ਪੇਸ਼ਾਵਰ ਕੁਹਾਟ ਦਰਾ, ਖੇਵਾਰ ਤੱਕ ਪਹੁੰਚ ਗਿਆ ਸੀ।
ਪੰ.ਮੋ. - ਪਰ ਇਹ ਖਾਲਿਸਤਾਨ ਦੇ ਮੁੱਦੇ ਪਿਛਲੇ 25 ਸਾਲ ਤੋਂ ਖੜੇ ਹੈ?
ਕਿਰਪਾਲ- ਹੋਰ ਥਾਂ ਖਲੋਣ ਲਈ ਲੱਤ ਨਹੀਂ ਹੈ।
ਪੰ.ਮੋ. - ਉਸ ਦਾ ਕਹਿਣਾ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਅੰਗਰੇਜ਼ ਸਿੱਖ ਰਾਜ਼ ਦੇ ਰਹੇ ਸੀ। ਨਹਿਰੂ ਤੇ ਗਾਂਧੀ ਨੇ ਸਿੱਖਾਂ ਨੂੰ ਭਰਮਾਂ ਲਿਆ ਤੇ ਬਾਅਦ 'ਚ ਵਾਇਦੀਆਂ ਤੋਂ ਮੁਕਰ ਗਏ?
ਕਿਰਪਾਲ-  ਇਹ ਸਭ ਫਰਜ਼ੀ ਗੱਲਾਂ ਨੇ, ਕੌਣ ਦੇ ਰਿਹਾ ਸੀ ਅਤੇ ਕੌਣ ਲੈ ਰਿਹਾ ਸੀ?
ਪੰ.ਮੋ. - ਕੀ ਅੰਗਰੇਜ਼ਾਂ ਨੇ ਕਰਿਪਸ਼ ਮਿਸ਼ਨ ਵੇਲੇ ਸਿੱਖਾਂ ਨੂੰ ਤੀਸਰੀ ਕੋਮ ਨਹੀ ਸੀ ਮੰਨਿਆ?
ਕਿਰਪਾਲ- ਪਤਾ ਨਹੀਂ ਛਜਗ ਙਗਜਬਬਤ ਨੇ ਮੰਨਿਆ ਕਿ ਨਹੀਂ ਮੰਨਿਆਂ ਲੇਕਿਨ ਸਿੱਖ ਹਰ  ਹਾਲ ਤੇ ਤੀਸਰੀ ਕੌਮ ਹਨ।
ਪੰ.ਮੋ. - ਪਰ UNO ਦਾ ਅਸੂਲ ਹੈ ਕਿ ਹਰ ਕੌਮ ਨੂੰ ਆਪਣਾ ਰਾਜ਼ ਬਨਾਉਣ ਦਾ ਅਧਿਕਾਰ ਹੈ?
ਕਿਰਪਾਲ- ਉਹ ਮਤਲਬ ਹੋਰ ਹੈ।
ਪੰ.ਮੋ. - ਉਹ ਕਹਿੰਦਾ ਕਿ ਖਾਲਸਾ ਇਕ ਫਿਨਕਸ ਬਾਜ਼ ਦੀ ਨਿਆਈ ਹੈ ਜੋ ਸੁਆਹ ਹੋ ਕੇ ਦੁਬਾਰਾ ਉਠ ਪੈਂਦਾ ਹੈ।
ਕਿਰਪਾਲ-  ਇਕ ਇਕ Tribute  ਹੈ ਕੋਮ ਨੂੰ ਜਿਵੇਂ ਵੱਡੇ ਘੱਲੂਘਾਰੇ ਵਿੱਚ ਫਨਾਹ ਹੋ ਗਿਆ ਸੀ ਪਰ ਫਿਰ ਖਾਲਸਾ ਹੁਣ ਕੁੰਦਨ ਹੋ ਕੇ ਨਿਕਲਿਆ ਸੀ।
ਪੰ.ਮੋ. - ਉਸਦਾ ਇਹ ਵੀ ਕਹਿਣਾ ਕਿ ਪਾਕਿਸਤਾਨ ਦੀ ਸਰਕਾਰ ਨੇ ਖਾਲਿਸਤਾਨ ਦੀ ਲਹਿਰ ਦਾ ਨੁਕਸਾਨ ਕੀਤਾ।
ਕਿਰਪਾਲ-  ਇਹ ਗੱਲ ਦਾ ਜੁਆਬ ਜਾਂ Govt of Indi ਦੇਵੇ ਜਾਂ ਇਹ ਬੰਦਾ ਜਿਹੜਾ ਦੋਣਾ ਦਾ ਏਜੰਟ ਬਣਿਆ, ਇਹ ਦੇਵੇ।
ਪੰ.ਮੋ. - ਚੌਹਾਨ ਦਾ ਕਹਿਣਾ ਹੈ ਕਿ ਜਦ Indi ਦਾ Constitution frme ਹੋ ਰਿਹਾ ਸੀ ਉਦੇ 'ਚ ਪਹਿਲਾਂ ਇਹ ਨੂੰ United Sttes of Indi ਰੱਖਣ ਦਾ ਵਾਅਦਾ ਕੀਤਾ। ਪਰ ਬਾਅਦ ਵਿਚ ਧੱਕੇ ਨਾਲ Unitry ਬਣਾ ਦਿਤਾ ਗਿਆ।
ਕਿਰਪਾਲ-  ਲੋਕਾਂ ਨੇ ਇਸ ਨੂੰ ਆਪੋ ਆਪਣੇ ਨੁਕਤਾਨਜ਼ਰ ਨਾਲ ਵੇਖਿਆ ਹੈ। ਸੰਵਿਧਾਨ ਕਮੇਟੀ ਦੇ ਸਿੱਖਾਂ ਮੈਂਬਰਾਂ ਕਾਂਗਰਸੀ ਹੁੰਦਿਆ ਹੋਇਆ ਵੀ ਇਸ ਤੇ ਦਸਖਤ ਨਹੀਂ ਸਨ ਕੀਤੇ।




1966 ਤੋਂ ਬਾਅਦ ਅਕਾਲੀਆਂ ਦੀ ਇਕ ਵੀ ਪ੍ਰਾਪਤੀ ਨਹੀਂ ਹੈ। ਜੱਥੇਦਾਰ ਕੁਲਦੀਪ ਸਿੰਘ ਵਡਾਲਾ,  ਪ੍ਰਧਾਨ- ਅਕਾਲੀ ਦਲ (ਡੈਮੋਕਰੈਟਿਕ)  ਪ੍ਰਧਾਨ- ਕਰਤਾਰਪੁਰ (ਰਾਵੀ- ਪਾਕਿਸਤਾਨ) ਦਰਸ਼ਨ ਕਮੇਟੀ
ਪੰ.ਮੋ. -  ਚੌਹਾਨ ਬਾਰੇ ਕੁੱਝ ਦੱਸੋ?
ਵਡਾਲਾ-  ਮੈਂ ਉਸ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ ਹੈ। ਇਹ ਕੋਈ ਹੰਡੇ (Mture) ਖਿਆਲਾਂ ਦਾ ਮਾਲਕ ਨਹੀਂ ਹੈ। ਇਹ ਸਦਾ ਹੀ ਹਲਾਤਾਂ ਮੁਤਾਬਿਕ ਆਪਣੇ ਆਪ ਨੂੰ ਬਦਲਦਾ ਰਿਹੈ। ਕਿਸੇ ਵੇਲੇ ਪੱਕਾ ਖਾਲਿਸਤਾਨੀ ਸੀ, ਹੁਣ ਢਿੱਲਾ ਪੈ ਗਿਐ।
ਪੰ.ਮੋ. -  ਢਿੱਲਾ ਪੈ ਕੇ ਤੇ ਹੁਣ ਤੱਕ ਕੋਈ ਸਰਕਾਰੀ ਅਹੁੱਦਾ ਲੈ ਸਕਦਾ ਸੀ?
ਵਡਾਲਾ-  ਹੁਣ ਇਹ ਖਾਲਿਸਤਾਨ ਪ੍ਰਤੀ ਗੰਭੀਰ ਨਹੀਂ ਐਂਵੇ ਆਪਣਾ ਮੂੰਹ ਮੁਹਾਦਰਾ ਬਚਾ ਰਿਹਾ ਹੈ।
ਪੰ.ਮੋ. -  ਚੌਹਾਨ ਕਹਿੰਦਾ ਹੈ ਕਿ ਮੈਂ ਖਾਲਸਾ ਨੂੰ ਲਹਿਰ ਨੂੰ ਸਨਮਾਨ ਦਿਵਾਉਣਾ ਚਾਹੁੰਦਾ ਹਾਂ, ਭਾਰਤ-ਪਾਕਿ ਦਰਮਿਆਨ ਇਕ ਬੱਫਰ ਸਟੇਟ ਬਣਾ ਕੇ।
ਵਡਾਲਾ-  ਇਹ ਇਕ ਨੇਕ ਸੋਚ ਹੈ, ਪਰ ਪ੍ਰੈਕਟੀਕਲ ਨਹੀਂ। ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਨਾਂ ਅੰਦਰ ਹੀ ਕੱਟੜਵਾਦੀ ਸਰਕਾਰਾਂ ਹਨ। ਜੋ ਡਾਕਟਰ ਸੋਚ ਰਿਹਾ ਹੈ। ਉਸਦੇ ਆਸਾਰ ਨਜ਼ਰ ਆ ਰਹੇ ਹਨ। ਪਾਪ ਦਾ ਆਪਣਾ ਭਾਰ ਬਹੁਤ ਹੁੰਦੈ ਤੇ ਇਸ ਆਪਣੇ ਭਾਰ ਥੱਲੇ ਹੀ ਟੁੱਟ ਜਾਣਾ ਹੈ।
ਪੰ.ਮੋ. -  ਚੌਹਾਨ ਤਾਂ ਹਿੰਸਾ ਦੀ ਸਖਤ ਨਿੰਦਿਆ ਕਰ ਰਿਹੈ?
ਵਡਾਲਾ-  ਦੇਖੋ, ਜਦੋਂ  ਸਰਕਾਰਾਂ ਕਿਸੇ ਡੈਮੋਕਰੇਟਿਕ ਮੂਵਮੈਂਟ ਨੂੰ ਦਬਾਉਦੀਆਂ ਹਨ, ਤਾਂ ਮਾਰਧਾੜ ਸੁਭਾਵਿਕ ਤੋਰ ਤੇ ਆ ਜਾਂਦੀ ਹੈ। ਭਾਰਤ ਦੀ ਆਜਾਦੀ ਸਮੇਂ ਵੀ ਹਿੰਸਾ ਆ ਗਈ ਸੀ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਦੇ ਵਕਤ।
ਪੰ.ਮੋ. -  ਖਾਲਿਸਤਾਨ ਦੇ ਅਖਬਾਰੀ ਬਿਆਨ ਗਵਰਨਰ ਹਾਊਸ ਵਿਚ ਤਿਆਰ ਹੁੰਦੇ ਸਨ, ਅਜਿਹਾ ਚੌਹਾਨ ਸਾਹਿਬ ਕਹਿ ਰਹੇ ਹਨ?
ਵਡਾਲਾ-  ਇਹ ਬਿਲਕੁਲ ਸੱਚ ਹੋ ਸਕਦੈ। ਸਰਕਾਰ ਨੇ ਪਹਿਲਾਂ ਅੰਦੋਲਨ ਨੂੰ ਗਰਮ  ਕੀਤਾ ਸੀ, ਕਿਉਂਕਿ ਡੈਮੋਕਰੈਟਿਕ ਅੰਦੋਲਨ ਦਾ ਸਰਕਾਰ ਕੋਲ ਕੋਈ ਜੁਆਬ ਨਹੀਂ ਸੀ। ਤੇ ਫਿਰ ਉਸ ਨੂੰ ਰਗੜ ਕਰ ਕੇ ਰੱਖ ਦਿਤਾ।
ਪੰ.ਮੋ. -  ਕਈ ਲੋਕ ਕਹਿ ਰਹੇ ਹਨ ਕਿ ਚੌਹਾਨ ਤਾਂ ਹੈ ਈ ਸਰਕਾਰੀ ਮੋਹਰਾ?
ਵਡਾਲਾ-  ਇਹ ਸਾਡੇ ਅਕਾਲੀਆਂ ਦੀ ਇਕ ਫਿਤਰਤ ਹੈ, ਕਿ ਐਂਵੇ ਹੀ ਕਿਸੇ ਤੇ ਕਾਂਗਰਸ ਦਾ ਅਜੈਂਟ ਹੋਣ ਦਾ ਇਲਜਾਮ ਲਾ ਦੇਣਾ।
ਪੰ.ਮੋ. -  ਇਲਜਾਮ ਹੈ ਕਿ ਉਸ ਦਾ ਮਕਸਦ ਹੈ ਬਾਹਰਲੇ ਸਿੱਖਾਂ ਕੋਲੋ ਪੈਸੇ ਇਕੱਠੇ ਕਰਨਾਂ?
ਵਡਾਲਾ-  ਮੈਂ ਇਸ ਤੇ ਕੁੱਝ ਨਹੀਂ ਕਹਿ ਸਕਦਾ।
ਪੰ.ਮੋ. -  ਕੀਹ ਇਸ ਨੂੰ ਖਾਲਿਸਤਾਨ ਦਾ ਬਾਪ ਕਿਹਾ ਜਾ ਸਕਦਾ ਹੈ?
ਵਡਾਲਾ-  ਨਹੀਂ, ਇਹ ਅੰਦੋਲਨ ਤਾਂ ਬਹੁਤ ਪੁਰਾਣਾ ਹੈ, ਬੰਦਾ ਬਹਾਦੁਰ ਦੇ ਵੇਲੇ ਤੋਂ ਚਲਿਆ ਆ ਰਿਹਾ ਹੈ।
ਪੰ.ਮੋ. -  ਚੌਹਾਨ ਕਹਿੰਦੈ ਕਿ ਅੰਦੋਲਨ ਵਿਚ ਸਭ ਤੋਂ ਵੱਡਾ ਅੜਿਕਾ ਹੀ ਇਹ ਰਵਾਇਤੀ ਅਕਾਲੀ ਹਨ।
ਵਡਾਲਾ-  ਅਕਾਲੀ ਲੀਡਰਸਿਪ ਤਾਂ ਜੁੰਮੇਵਾਰ ਹੋ ਸਕਦੀ ਹੈ ਪਰ ਅਕਾਲੀ ਨਹੀਂ। ਲੀਡਰਸਿਪ ਪਿਛਲੇ 30-35 ਸਾਲਾਂ ਤੋਂ ਪੰਥ ਨਾਲ ਗੱਦਾਰੀ ਕਰਦੀ ਆ ਰਹੀ ਹੈ।
ਪੰ.ਮੋ. -  ਅਕਾਲੀ ਕਰਿੰਦਾ (ਵਰਕਰ) ਅੱਜ ਕਿਥੇ ਖੜਾ ਹੈ?
ਵਡਾਲਾ-  'ਜਥਾ ਰਾਜਾ ਤਥਾ ਪ੍ਰਜਾ'। ਸਿੱਖੀ ਜਾਂ ਤਾਂ ਸੰਘਰਸ਼ ਸਮੇਂ ਪੱਕੀ ਹੁੰਦੀ ਹੈ ਜਾਂ ਫਿਰ ਜਦੋਂ ਆਪਣਾ ਰਾਜ ਹੋਵੇ।
ਪੰ.ਮੋ. -  ਚੌਹਾਨ ਕਹਿੰਦੇ ਹੈ ਕਿ ਹੁਣ ਹਿੰਸਾ ਖਤਮ ਹੋਈ, ਅੰਦੋਲਨ ਤਾਂ ਹੁਣ ਹੀ ਸਹੀ ਰਾਹ ਤੇ ਆਇਐ?
ਵਡਾਲਾ-  ਕੁੱਝ ਕੁਦਰਤੀ ਹਾਲਾਤ ਜਰੂਰ ਬਣ ਰਹੇ ਹਨ। ਦੇਖੋ ਇਹ ਤਾਂ ਵਕਤ ਹੀ ਦੱਸੇਗਾ।
ਪੰ.ਮੋ. -  ਉਨੂੰ ਸਿਕਵਾ ਹੈ ਕੋਈ ਅਕਾਲੀ ਉਨੂੰ ਮਿਲਣ ਤਕ ਨਹੀਂ ਆਇਆ।
ਵਡਾਲਾ-  ਉਹ ਬੜੇ ਚਰਚਿਤ ਪ੍ਰੋਗਰਾਮ ਦਿੰਦਾ ਹੈ। ਸਾਰੇ ਅਕਾਲੀ ਉਸ ਨਾਲ ਸਹਿਮਤ ਨਹੀਂ ਹੋ ਸਕਦੇ। ਕਦੀ ਉਹ ਕੱਚਾਪਣ ਵੀ ਦਿਖਾ ਦਿੰਦੇ ਹਨ।
ਪੰ.ਮੋ. -  ਕੱਚੇਪਣ ਤੇ ਕੁੱਝ ਰੋਸ਼ਨੀ ਪਾਓ?
ਵਡਾਲਾ-  ਮੈਂ ਪਹਿਲਾਂ ਕਹਿ ਹੀ ਚੁਕਾ ਹਾਂ। ਇਹ ਹਿੰਦ- ਪਾਕਿ ਦੀ ਨਫਰਤ ਦਰਮਿਆਨ ਇਕ ਅਮਨ ਵਾਲਾ ਖਿੱਤਾ ਮੰਗਦੇ ਹਨ। ਅਸੀਂ ਕਰਤਾਰ ਪੁਰ ਦੇ ਲਾਂਘੇ (Corridor) ਵਾਸਤੇ ਅੰਦੋਲਨ ਕਰ ਰਹੇ ਹਾਂ। ਜੋ ਇਸ ਇਲਾਕੇ ਵਿਚ ਇਕ ਅਮਨ ਦਾ ਪੁਲ ਹੋਵੇਗਾ। ਅਸੀਂ ਚੌਹਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਇਸ ਨੇਕ ਕੰਮ ਵਿਚ ਸਹਿਯੋਗ ਦੇਣ।
ਪੰ.ਮੋ. -  ਕੀਹ ਚੌਹਾਨ ਨੂੰ ਬਾਦਲ ਲੈ ਕੇ ਆਇਆ?
ਵਡਾਲਾ-  ਪਿਛੇ ਅਖਬਾਰਾ ਨੇ ਅਜਿਹਾ ਹੀ ਸ਼ੱਕ ਜਾਹਿਰ ਕੀਤਾ ਸੀ। ਉਦੋਂ ਦਰ ਅਸਲ ਬਾਦਲ ਨੇ ਮਹਿਸੂਸ ਕੀਤਾ ਸੀ, ਕਿ ਉਹਦੀ ਪਾਰਟੀ ਦਾ ਸਿੱਖ ਪਾਰਟੀ ਵਜੋ ਇਮੇਜ ਧੁੰਧਲਾ ਪੈ ਰਿਹਾ ਹੈ।
ਸਵਾਲ- ਤੁਸੀਂ ਤੇ ਬਾਦਲ ਦੇ ਬਹੁਤ ਨੇੜੇ ਸੋ, ਪਾਟਕ ਕਿਵੇਂ ਪਿਆ?
ਜਵਾਬ- ਸਾਡਾ ਵਿਚਾਰਧਾਰਕ ਮਤਭੇਦ ਹੋ ਗਿਆ ਸੀ। ਸਾਡਾ ਕਹਿਣਾ ਸੀ ਕਿ ਸਾਨੂੰ ਪੰਜਾਬ ਦੇ ਲਮਕਦੇ ਮਸਲੇ ਜਿਨ੍ਹਾਂ ਵਾਸਤੇ ਲੋਕਾਂ ਜੱਦੋ ਜਹਿਦ ਕੀਤੀ, ਨਹੀਂ ਛੱਡਣੇ ਚਾਹੀਦੇ। ਪਰ ਬਾਦਲ ਸਾਹਿਬ ਦੇ ਵਿਚਾਰ ਅਲੱਗ ਸਨ।
ਪੰ.ਮੋ. -  ਬਾਦਲ ਦੇ ਪੰਜ ਸਾਲਾਂ ਦੇ ਰਾਜ ਬਾਬਤ ਕੀਹ ਕਹੋਗੇ?
ਵਡਾਲਾ-  ਬਾਦਲ ਨੇ ਦੋਨਾਂ ਸਿੱਖਾਂ ਤੇ ਪੰਜਾਬੀਆਂ ਨਾਲ ਧ੍ਰੋਹ ਕੀਤਾ ਹੈ। ਉਹਨੇ ਸਿਰਫ ਸੈਂਟਰ  ਦੀ ਫਰਮਾਬਰਦਾਰੀ ਤੋਂ ਸਿਵਾ ਕੁੱਝ ਨਾ ਕੀਤਾ।
ਪੰ.ਮੋ. -  ਤੁਸੀਂ ਅਕਾਲੀ ਜਦੋਂ ਰਾਜ ਤੋ ਬਾਹਰ ਹੁੰਦੇ ਹੋ ਤੇ ਇਕੱਠੇ ਹੋ ਜਾਂਦੇ ਹੋ। ਤਾਕਤ ਮਿਲਣ ਤੇ ਲੜ ਪੈਂਦੇ ਹੋ?
ਵਡਾਲਾ- -  ਇਹ ਪੰਥ ਦੀ ਤ੍ਰਾਸਦੀ ਰਹੀ ਹੈ ਕਿ ਹੁਣ ਤਕ ਦੀਆਂ ਜਿੰਨੀਆਂ ਵੀ ਅਕਾਲੀਆਂ ਦੀਆਂ ਸਰਕਾਰਾਂ ਬਣੀਆਂ ਹਨ, ਉਹ ਆਪਣੇ ਅਸੂਲਾਂ (Idels) ਪ੍ਰਤੀ ਵਫਾਦਾਰ ਨਹੀਂ ਰਹੀਆਂ। ਸੰਨ 1966 ਤੋਂ ਬਾਅਦ ਅਕਾਲੀਆਂ ਦੀ ਇਕ ਵੀ ਪ੍ਰਾਪਤੀ ਨਹੀਂ ਹੈ। ਇਸ ਬਾਦਲ ਨੇ ਪੰਥ ਨੂੰ ਵੱਡਾ ਨੁਕਸਾਨ ਪਹੁੰਚਾਇਐ। ਖੈਰ ਹੁਣ ਇਸ ਨੇ ਆਪਣਾ ਭਵਿੱਖ ਵੀ ਸੀਲ ਕਰ ਲਿਆ ਹੈ, ਦੁਬਾਰਾ ਤਾਕਤ ਵਿਚ ਕਦੇ ਨਹੀਂ ਆਏਗਾ।




ਬਾਦਲ ਨੇ ਵਾਜਪੇਈ ਨੂੰ  ਕਿਹਾ ਸੀ ਕਿ ਚੌਹਾਨ  ਹੁਣ ਬਦਲ ਚੁੱਕਾ ਹੈ
-ਜਗਜੀਤ ਸਿੰਘ ਅਨੰਦ ਸੰਪਾਦਕ ਨਵਾਂ ਜਮਾਨਾ, ਸਾਬਕਾ ਐਮ ਪੀ  ਕਮਿਊਨਿਸਟ ਪਾਰਟੀ ਔਫ ਇੰਡੀਆ



ਅਨੰਦ ਸਾਹਿਬ ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਗਜੀਤ ਸਿੰਘ ਚੌਹਾਨ ਨਾਲ ਉਨ੍ਹਾਂ ਦੇ ਬੜੇ ਨੇੜੇ ਦੇ ਸੰਬੰਧ ਰਹੇ ਹਨ। ਉਹ ਕਹਿੰਦੇ ਹਨ ਕਿ ਉਨੂੰ ਖਾਲਿਸਤਾਨ- ਵਾਲਿਸਤਾਨ ਨਾਲ ਕੋਈ ਸਜੀਦਗੀ ਨਹੀਂ, ਉਨ੍ਹਾਂ ਨੂੰ ਬੱਸ ਸੁਰਖੀਆਂ 'ਚ ਰਹਿਣਾ ਪਸੰਦ ਹੈ। ਉਹ ਅਪਣੇ ਕਿਸੇ ਸਟੈਂਡ ਸਥਿਰ ਨਹੀਂ। ਕਿ ਉਹ ਬਹੁਤ ਹੀ ਰੋਸ਼ਨ ਦਿਮਾਗ ਇਨਸਾਨ ਹੈ ਸ਼ਜਸ ਨੂੰ ਹਾਲਾਤ ਦੀ ਨਾਜੁਕਤਾ ਤੇ ਪੈਤਰੇ ਬਦਲਣੇ ਆਉਦੇ ਹਨ। ਦਰਸ਼ਨ ਸਿੰਘ ਫੇਰੂਮਾਨ ਨੂੰ ਵੀ ਸ਼ਹਾਦਤ ਦੇ ਮਾਰਗ ਤੇ ਤੋਰਨ ਵਾਲਾ ਇਹੋ ਬੰਦਾ ਸੀ। ਇਸ ਦੀ ਇਕ ਵੱਡੀ ਸਿਫਤ ਹੈ ਕਿ ਇਸ ਨੂੰ ਰਿਸ਼ਤੇ ਨਿਭਾਉਣੇ ਆਉਦੇ ਹਨ। ਯਾਰੀਆਂ ਪਾਲਣੀਆਂ ਆਉਦੀਆਂ ਹਨ। ਫਿਰ ਅਸੀਂ ਅਨੰਦ ਸਹਿਬ ਤੋਂ ਪੁਛਿਆ ਕਿ ਉਹ ਤਾਂ ਖਾਲਿਸਤਾਨ ਦੇ ਸਿਧਾਂਤ ਤੇ ਪਿਛਲੇ 25-30 ਸਾਲ ਤੋਂ ਖੜ੍ਹਾ ਹੈ ਤੇ ਟੱਸ ਤੋਂ ਮੱਸ ਨਹੀਂ ਹੋਇਆ, ਅਨੰਦ ਸਾਹਿਬ ਜਵਾਬ ਟਾਲ ਗਏ। ਉਨ੍ਹਾਂ ਦੱਸਿਆ ਕਿ ਕਿਵੇਂ ਚੌਹਾਨ ਨੇ ਇਕ ਟੁੱਟਾ ਜਿਹਾ ਟਾਪੂ ਵੀ ਖਰੀਦ ਲਿਆ ਸੀ। ਖਾਲਿਸਤਾਨ ਬਣਾਉਣ ਖਾਤਰ। ਇਨ੍ਹਾਂ ਕਰੰਸੀ ਵੀ ਛਾਪੀ ਸੀ।
ਪਿਛੇ ਅਸੀਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਮਿਲਣ ਗਏ, ਮੈਂ ਕਿਹਾ ਕਿ ਵਾਜਪੇਈ ਸਾਹਿਬ ਕੀਹ ਗੱਲ ਹੈ, ਪਹਿਲਾਂ ਜਫਜਵਾਲ ਆ ਗਿਆ ਸੀ ਹੁਣ ਚੌਹਾਨ ਵੀ ਆ ਗਿਆ। ਵਾਜਪੇਈ ਨੇ ਮੈਨੂੰ ਕਿਹਾ ਕਿ 'ਮੁਝੇ ਤੋ ਬਾਦਲ ਸਾਹਿਬ ਨੇ ਕਹਾ ਥਾ ਕਿ ਅਬ ਯਹ ਠੀਕ ਹੋ ਚੁੱਕੇ ਹੈਂ।' ਸਾਨੂੰ ਦੱਸਿਆ ਗਿਆ ਕਿ ਕੋਰਟ ਨੇ ਇਜ਼ਾਜਤ ਦਿਤੀ ਹੈ ਕਿ ਡਾ: ਚੌਹਾਨ ਨੂੰ ਇਸ ਤੇ ਅਨੰਦ ਸਾਹਿਬ ਨੇ ਕਿਹਾ ਕਿ ਜੇ ਅਦਾਲਤ ਵਿਚ ਸਰਕਾਰ ਆਪਣਾ ਪੱਖ ਕਮਜੋਰ ਪੇਸ਼ ਕਰਦੀ ਹੈ, ਤਾਂ ਆਪੇ ਅਗਲੇ ਨੇ ਜਿਤਨਾ ਹੁੰਦਾ ਹੈ।
ਅਨੰਦ ਸਾਹਿਬ ਨੇ ਕਿਹਾ ਕਿ ਡਾ: ਚੌਹਾਨ ਚਲ ਚੁਕਾ ਕਾਰਤੂਸ ਹੈ। ਇਹ ਤੌੜੀ ਹੁਣ ਨਹੀਂ ਚੜਨੀ। ਇਦੇ ਕੋਲੋਂ ਬੰਦਾ ਪੁਛੇ ਕਿ ਉਹ ਜਿਹੜਾ ਟਾਪੂ'ਚ ਖਾਲਿਸਤਾਨ ਦਾ ਝੰਡਾਂ ਲਾਇਆ ਸੀ ਉਹ ਕਿਓਂ ਛੱਡ ਆਇਆ। ਬਸ ਇਕੋ ਅੜੀ ਤੇ ਬੈਠੇ ਰਹਿਣਾ।



ਆਜ਼ਾਦੀ ਤਾਂ ਪਰਿੰਦੇ ਵੀ ਚਾਹੁੰਦੇ ਨੇ
-ਬਲਬੀਰ ਸਿੰਘ ਸੋਢੀ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
 ੇਡਾਕਟਰ ਚੌਹਾਨ ਬਹੁਤ ਹੀ ਰੋਸ਼ਨ ਦਿਮਾਗ ਲੀਡਰ ਹਨ। ਉਨ੍ਹਾਂ ਦੀ ਗੱਲ 'ਚ ਵਜਨ ਹੁੰਦਾ ਸੀ। ਪਰ ਹੁਣ ਜੋ ਮੈਂ ਪੜ ਜਾਂ ਸੁਣ ਰਿਹਾ ਹਾਂ ਲਗਦੈ ਕਿ ਚੌਹਾਨ ਸਾਹਿਬ ਅਪਣੇ ਪੈਂਤੜੇ ਤੋਂ ਥਿੜੱਕ ਚੁੱਕੇ ਹਨ।  ਇਨ੍ਹਾਂ ਨੇ ਖਾਲਿਸਤਾਨ ਜਾਂ ਸਿੱਖ ਹੋਮਲੈਂਡ ਬਾਬਤ ਸਟਂੈਡ ਲਿਆ ਜਾਂ ਫਿਰ ਦਰਬਾਰ ਸਹਿਬ 'ਚ ਟਰਾਂਸਮੀਟਰ ਲਾਉਣ ਦੀ ਜੋ ਗੱਲ ਕੀਤੀ। ਫਿਰ ਸਰਕਾਰ ਨੂੰ ਆਖਿਰ ਗੁਰਬਾਣੀ ਰੇਡੀਓ ਤੇ ਰਿਲੇਅ ਕਰਨੀ ਪਈ।
 ਅੱਜ ਸਿੱਖ ਰਾਜਨੀਤੀ ਜਾਂ ਤਾਂ ਦਿੱਲੀ ਨਾਲ ਜੁੜੀ ਹੈ ਜਾਂ ਅੰਮ੍ਰਿਤਸਰ ਕੇਂਦਰ ਨਾਲ ਜੁੜੀ ਹੈ ਪਰ ਚੌਹਾਨ ਸਾਹਿਬ ਦਾ ਕੇਂਦਰ ਅਜੇ ਸਪੱਸ਼ਟ ਦਿਖਾਈ ਨਹੀਂ ਦੇ ਰਿਹਾ।
ਮੈਂ ਇਨ੍ਹਾਂ ਨੂੰ ਕੋਈ ਬਹੁਤ ਕਾਮਯਾਬ ਲੀਡਰ ਨਹੀਂ ਮੰਨਦਾ। ਮੈਂ ਨਹੀਂ ਸਮਝਦਾ ਕਿ ਇਨ੍ਹਾਂ ਨੂੰ ਕੋਈ ਬਹੁਤ ਜਿਆਦਾ ਦਾਅ ਪੇਚ ਵਾਲੀ ਨੀਤੀ ਆਉਦੀ ਹੈ। ਜੇਕਰ ਰਾਜਨੀਤੀ ਦੇ ਐਨੇ ਮਾਹਿਰ ਹੁੰਦੇ ਤਾਂ ਫਿਰ 20- 25 ਸਾਲ ਇਹ ਬਾਹਰ ਰਹਿ ਕੇ ਹੀ ਆਪਣਾ ਸਿਆਸੀ ਜੀਵਨ ਲੰਘਾ ਦਿੰਦੇ। ਸਿੱਖਾਂ ਦਾ ਵੀ ਕੁੱਝ ਨਾ ਬਣਾ ਸਕਿਆ।
ਫਿਰ ਦੇਖੋ ਅਕਾਲ ਤੱਖਤ ਦੇ ਜਥੇਦਾਰ ਨੇ ਮਾਨ ਨੂੰ ਕਿਰਪਾਨ ਬੱਖਸ਼ੀ ਸੀ ਕਿ ਤੂੰ ਕੌਮ ਦਾ ਲੀਡਰ ਏਂ। ਭਾਰਤ ਦੇ ਸੰਵਿਧਾਨ ਅਨੁਸਾਰ ਇਕ ਸਿੱਖ ਨੂੰ ਇਹ ਹੱਕ ਦਿਤਾ ਗਿਆ ਹੈ ਕਿ ਉਹ ਕਿਰਪਾਨ ਅਪਣੇ ਕੋਲ ਰੱਖ ਸਕਦੈ ਤੇ ਇਸ ਹੱਕ ਦਾ ਅਭਿਆਸ ਜਦੋਂ ਮਾਨ ਸਾਹਿਬ ਨੇ, ਦੁਨੀਆਂ ਨੂੰ ਇਹ ਸਪੱਸ਼ਟ ਦਿਖਾ ਦਿਤਾ ਕਿ ਭਾਰਤ ਕਿੰਨਾਂ ਕੂ ਧਰਮ ਨਿਰਪੱਖ ਹੈ ਕਿ ਕਿਵੇਂ ਇਹ ਆਪਣੇ ਖੁੱਦ ਦੇ ਬਣਾਏ ਸੰਵਿਧਾਨ ਨੂੰ ਵੀ ਨਹੀਂ ਮੰਨਦੇ।
'ਹੁਣ ਮਾਨ ਅੰਦਰ ਚਲਾ ਵੀ ਗਿਆ ਤੇ ਕੀਹ ਇਦਾ ਫਾਇਦਾ ਹੋਇਆ ਤੇ ਕੀਹ ਨੁਕਸਾਨ ਹੋਇਐ।'
ਜਿਹੜਾ ਡਾਕਟਰ ਸਾਹਿਬ ਨੇ ਕਿਹਾ ਕਿ ਇਲੈਕਸ਼ਨਾ ਨਾਲ ਕਦੀ ਵੀ ਕਿਤੇ ਕੋਈ ਇੰਨਕਲਾਬ ਨਹੀਂ ਆਇਆ, ਮੈਂ ਇਨ੍ਹਾਂ ਨਾਲ ਸਹਿਮਤ ਹਾਂ। ਇਹ ਗੱਲ ਠੀਕ ਹੈ। ਜਲਦੀ ਹੀ ਪੰਜਾਬ ਵਿਚ ਵੀ ਸਿੱਖ ਘੱਟ ਗਿਣਤੀ 'ਚ ਹੋ ਜਾਣਗੇ ਕਿਉਂਕਿ ਬੱਈਂਆਂ ਦਾ ਹੜ੍ਹ ਆਉਣਾ ਜਾਰੀ ਹੈ ਜਿਨ੍ਹਾਂ ਦੀਆਂ ਵੋਟਾਂ ਬਾਦਲ ਤੇ ਬੀ ਜੇ ਪੀ ਨੇ ਬਣਾਈਆਂ ਹਨ।
ਪਿੱਛੇ 1979 ਵਿਚ ਪਾਕਿਸਤਾਨ ਦੀ ਸਰਕਾਰ ਨਨਕਾਣਾ ਸਹਿਬ ਨੂੰ ਵੈਟੀਕਨ ਸਟੈਟਸ ਦੇਣ ਲਈ ਤਿਆਰ ਸੀ ਤਾਂ ਉਦੋਂ ਅਕਾਲੀਆਂ ਨੇ ਡਾਕਟਰ ਚੌਹਾਨ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸਿਪ ਤੋ ਹੀ ਖਾਰਜ਼ ਕਰ ਦਿਤਾ ਸੀ। ਅੱਜ ਵੀ Tਹੋ ਹਾਲਾਤ ਨੇ ਬਾਦਲ ਦੇ ਕੰਟਰੋਲ ਦੇ ਤਹਿਤ ਗਈ ਛ।ਭ।±।ਙ ਹੁਣ ਵੀ ਉਸੇ ਤਰਜ਼ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਖਾਲਫਤ ਕਰ ਰਹੀ ਹੈ।
ਜਿਹੜਾ ਇਹ ਇਲਜਾਮ ਲਗਾਂਦੈ, ਕਿ ਮਾਨ ਸਾਹਿਬ ਪਿਛੇ ਜਦੋਂ ਪਾਕਿਸਤਾਨ ਗਏ, ਤਾਂ ਉਥੋਂ ਦੇ ਪ੍ਰਧਾਨ ਜਨਰਲ ਮੁਸ਼ਰੱਫ ਨੂੰ ਨਹੀਂ ਮਿਲੇ ਤੇ ਬਣੇ ਹਾਲਾਤ ਦਾ ਫਾਇਦਾ ਨਹੀ ਉਠਾਇਆ। ਮਾਨ ਸਾਹਿਬ ਦੀ ਯਾਤਰਾ  ਚਿਨ੍ਹ ਮਾਤਰ ਸੀ।
ਪੰ.ਮੋ. - ਤੁਸੀਂ ਡਾਕਟਰ ਸਾਹਿਬ ਨੂੰ ਆਪਣੀ ਪਾਰਟੀ 'ਚ ਲੈਣ ਬਾਬਤ ਕੀਹ ਸੋਚਦੇ ਹੋ? ਕੀਹ ਆਹੁਦਾ ਦਿਓਗੇ?-
ਸੋਢੀ- ਮੇਰੀ ਪਾਰਟੀ ਦੀ ਹਾਈ ਕਮਾਂਡ ਹੀ ਤਹਿ ਕਰ ਸਕਦੀ ਹੈ। ਉਹ ਵੀ ਜੇਕਰ ਉਨ੍ਹਾਂ ਨੂੰ ਸਾਡੀ ਵਿਚਾਰ ਧਾਰਾ ਕਬੂਲ ਹੈ ਤਾਂ।
ਪੰ.ਮੋ. - ਭਾਰਤੀ ਸੰਵਿਧਾਨ ਵਿਚ ਦੇ ਅੰਦਰੋ ਅੰਦਰ ਗਲ ਨਹੀਂ ਬਣ ਸਕਦੀ?
ਸੋਢੀ- ਜੇ ਬਹੁਗਿਣਤੀ ਚਾਹੇ ਤਾਂ ਸੰਭਵ ਹੈ। 1947 -ਚ ਅਸੀ ਤਾਂ ਇਨ੍ਹਾਂ ਨਾਲ ਹੀ ਤੁਰੇ ਸੀ। ਇਨ੍ਹਾਂ ਬੇਈਮਾਨੀਆਂ ਕੀਤੀਆਂ।
ਪੰ.ਮੋ. - ਜੋ ਡਾਰਟਰ ਸਾਹਿਬ ਹਲੀਮੀ ਰਾਜ਼ ਦੀ ਗੱਲ ਕਰਦੇ ਹਨ, ਉਹ ਕੀ ਹੈ?
ਸੋਢੀ- ਅਸੀਂ ਤਾਂ ਬਸ ਇਕੋ ਜਾਣਦੇ ਹਾਂ ਕਿ 'ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ'।
ਪੰ.ਮੋ. - ਡਾਕਟਰ ਸਾਹਿਬ ਕਹਿੰਦੇ ਹਨ ਕਿ ਸਿੱਖਾਂ ਦੇ ਸਾਰੇ ਲੀਡਰ ਵਿਕਾਊ ਹਨ।
ਸੋਢੀ- ਹਾਂ ਜੱਥੇਦਾਰ ਮਾਨ ਤੋਂ ਸਭ ਰਵਾਇਤੀ ਲੀਡਰ ਆਪਣੇ ±ਗਜਫਕ Tਪ ਲਗਾਈ ਫਿਰ ਰਹੇ ਹਨ।
ਪੰ.ਮੋ. - ਡੇਢ ਕੁ ਸਾਲ ਪਹਿਲਾਂ ਪੰਜਾਬ ਕੇਸਰੀ 'ਚ ਖਬਰ ਲੱਗੀ ਸੀ ਕਿ ਮਾਨ ਸਾਹਿਬ ਦੀ ਭਾਰਤੀ ਮੁਖਧਾਰਾ 'ਚ ਸ਼ਾਮਲ ਹੋ ਚੁੱਕੇ ਹਨ।
ਸੋਢੀ- ਮਾਨ ਸਾਹਿਬ ਮੁੱਖ ਧਾਰਾ ਤੋ ਬਾਹਰ ਕਦੋ ਸਨ। ਜਦੋਂ ਪੁਲਸਿ ਅਫਸਰ ਸਨ ਉਦੋਂ? ਬਾਕੀ ਅਜਾਦੀ ਤਾਂ ਪਰਿੰਦੇ ਵੀ ਚਾਹੁੰਦੇ ਹਨ।
ਇਲਾਮਾ ਇਕਬਾਲ ਨੇ ਨਗਮਾ ਲਿਖਿਆ 'ਸਾਰੇ ਜਹਾਂ ਸੇ ਅੱਛਾ ਹਿਦੋਸਤਾਂ ਹਮਾਰਾ' ਤੇ ਫਿਰ ਜਦੋ ਜੁਲਮ ਦੇਖਿਆ ਤੇ ਲਿਖ ਮਾਰੀਐ। 'ਸ਼ਰਮ ਸੀ ਆਤੀ ਹੈ ਇਸ ਵਤਨ ਕੋ, ਵਤਨ ਕਹਿਤੇ ਹੂਏ'
ਪੰ.ਮੋ. - ਲਗਦੈ ਕਿ ਮਾਨ ਸਾਹਿਬ ਵੀ ਡਾਕਟਰ ਦੇ ਵਿਰੋਧੀਆਂ ਚੋਂ ਹਨ?
ਸੋਢੀ- ਸਾਨੂੰ ਸਮਝ ਨਹੀਂ ਆਈ ਕਿ ਡਾਕਟਰ ਸਾਹਿਬ ਮਾਨ ਸਾਹਿਬ ਦੀ ਵਿਰੋਧਤਾਂ ਕਿਓਂ ਕਰ ਰਹੇ ਹਨ। ਇਕ ਸਰਬਪ੍ਰਵਾਨਤ ਗੱਲ ਹੈ ਕਿ ਮਾਨ ਨਾਲ ਦਾ ਸੱਚਾ ਸੁਚਾ ਤੇ ਈਮਾਨਦਾਰ ਲੀਡਰ ਸਿੱਖਾਂ 'ਚ ਹੋਰ ਕੋਈ ਵੀ ਨਹੀਂ।
Share this article :

No comments:

Post a Comment

 

Punjab Monitor