Home » , , » DR. J.S.CHOHAN STANDS THERE WHERE HE WAS ਚੌਹਾਨ ਓਥੇ ਦਾ ਓਥੇ ਹੀ ਖੜਾ ਹੈ ( In Punjabi)

DR. J.S.CHOHAN STANDS THERE WHERE HE WAS ਚੌਹਾਨ ਓਥੇ ਦਾ ਓਥੇ ਹੀ ਖੜਾ ਹੈ ( In Punjabi)

 ਚੌਹਾਨ ਓਥੇ ਦਾ ਓਥੇ ਹੀ ਖੜਾ ਹੈ

(ਚੋਹਾਨ ਦੀ ਹੁਣ ਤਕ ਦੀ ਸਭ ਤੋਂ ਵਿਸਥਾਰਿਤ ਇੰਟਰਵਿਊ)
(Unfortunately Dr. Chohan has passed away on  April 4, 2007 while this interview was done in June 2002)

Please also see how the leaders reacted on this interview of Dr. Chohan

http://www.punjabmonitor.com/2013/05/how-leaders-reacted-on-dr-js-chohans.html




    His aim is to create Khalistan in order to honour the heroes of first war of Indian independence which was successfully fought  around 1714 AD when the Mughal empire was shattered.

    He believes creation of buffer state of Khalistan between Indo-Pak would bring peace in the strife torn Indian Sub-continent which spends 70% of its budgets  on defence.

    He believes the present name of Punjab is a misnomer. Where are those five rivers ? He askS

    Condemns violence on the path of Khalistan

    Reveals that his action accelerated declaration of Punjabi Suba in 1966

     Believes that the present election process would be of no  help in pursuit of his goal

    Though he believes that Bhinderanwale was not wrong in initiating struggle from Golden Temple

    He reveals that Khalistani Press Statements around 1989-90 were being prepared at the Governor's house at Chandigarh

    He tells Master Tara Singh was the first Khalistani and second being Kapoor Singh ICS

    He says India was originally to be a federal state and the Sikhs joined only on this precondition and  the Sikh representatives didn't sign the Constitution.

    He met British diplomats who confided in him that the Sikh leaders didn't play their cards well during 1947 and they turned down several British hints of creating Khalistan.

    Chouhan believes that the  Akalis are a biggest hurdle on the road to Khalistan

    He has no regrets that the struggle for Khalistan stands crushed. "Now the struggle is on the right path." Says he

    That Pakistan  caused a great harm to the Sikh struggle.

    He admits there existed constant liaison between the other militant organisations like the LTTE,  Kashmiris, PLO, Nagas etc.


For his biography please see
http://en.wikipedia.org/wiki/Jagjit_Singh_Chauhan

"ਅੱਤਵਾਦ ਵੇਲੇ ਅਖਬਾਰੀ ਬਿਆਨ ਰਾਜਪਾਲ ਦੇ ਦਫਤਰ 'ਚ ਤਿਆਰ ਹੋਇਆ ਕਰਦੇ ਸਨ"

ਖਾਲਿਸਤਾਨ ਦੇ ਬਾਨੀ ਨਾਲ ਹੋਈ ਦਿਲਚਸਮ ਅਤੇ ਜਾਣਕਾਰੀ ਭਰਪੂਰ  ਇੰਟਰਵਿਉ ਉਪਰੰਤ, ਡਾਕਟਰ ਕੇਵਲ ਕ੍ਰਿਸ਼ਨ (ਕਾਂਗਰਸ) ਸਪੀਕਰ ਵਿਧਾਨ ਸਭਾ, ਕਿਰਪਾਲ ਸਿੰਘ (ਅਕਾਲੀ ਦਲ -ਬਾਦਲ) ਸਾਬਕਾ ਐਮ. ਪੀ, ਜਗਜੀਤ ਸਿੰਘ ਅਨੰਦ ਸਾਬਕਾ ਐਮ ਪੀ ਅਤੇ ਸੰਪਾਦਕ ਰੋਜਾਨਾ ਨਵਾ ਜ਼ਮਾਨਾ, ਜਥੇਦਾਰ ਕੁਲਦੀਪ ਸਿੰਘ ਵਡਾਲਾ (ਅਕਾਲੀ ਦਲ -ਡੈਮੋ.) ਪ੍ਰਧਾਨ ਗੁਰਦੁਆਰਾ ਕਰਤਾਰਪੁਰ (ਰਾਵੀ-ਪਾਕਿਸਤਾਨ) ਦਰਸ਼ਨ ਕਮੇਟੀ ਤੇ ਬਲਬੀਰ ਸਿੰਘ ਸੋਢੀ ਜਿਲਾ ਪ੍ਰਧਾਨ ਅਕਾਲੀ ਦਲ (ਅੰਮ੍ਰਿਤਸਰ) ਨਾਲ ਚੌਹਾਨ ਮੁਤੱਲਕ ਸਾਡੇ ਬੀ. ਐਸ. ਗੁਰਾਇਆ ਨੇ ਗਲਬਾਤ ਕੀਤੀ ਹੈ। ਚੌਹਾਨ ਦੇ ਲਗ ਪਗ ਸਾਰੇ ਵਿਰੋਧੀਆਂ ਦੀ ਰਾਇ ਹੈ ਕਿ ਉਹ ਮੌਕਾਪ੍ਰਸਤ ਬੰਦਾ ਹੈ ਤੇ ਸੁਰਖੀਆਂ 'ਚ ਰਹਿਣਾ ਉਸਦਾ ਸ਼ੌਕ। ਪਰ ਅਸੀ 1982 ਵਿਚ ਛਪੇ ਖਾਲਿਸਤਾਨ ਸੰਬੰਧੀ ਸਾਹਿਤ ਨੂੰ ਘੋਖਿਆ ਹੈ, ਤੇ ਪੜ੍ਹ ਕੇ ਹੈਰਾਨੀ ਹੋਈ ਕਿ ਡਾਕਟਰ ਓਦੋ ਵੀ ਹਿੰਸਾ ਦੀ ਨਿੰਦਿਆ ਕਰਦਾ ਸੀ । ਇਦ੍ਹੀ ਵਿਚਾਰ ਧਾਰਾ ਓਹੋ ਦੀ ਓਹੋ ਹੀ ਰਹੀ ਹੈ। ਸੋ ਸਾਡੇ ਹਿਸਾਬ ਉਹ ਮੌਕਾਪ੍ਰਸਤ ਨਹੀ ਸਗੋਂ ਆਪਣੀ ਧੁੰਨ ਦਾ ਪੱਕਾ ਹੈ। ਸੰਨ 2000 ਵਿਚ ਕੇਂਦਰ ਨੇ ਆਪਣੀ ਸਿੱਖਾਂ ਪ੍ਰਤੀ ਨੀਤੀ ਦੀ ਇਕ ਵਾਰ ਗੁਪਤ ਪੜਚੋਲ ਕੀਤੀ ਸੀ ਤੇ ਉਸ ਦੇ ਤਹਿਤ ਹੀ ਚੌਹਾਨ ਤੇ ਜਫਰਵਾਲ ਨੂੰ ਭਾਰਤ ਆਉਣ ਦਿੱਤਾ ਗਿਆ ਹੈ।



ਪੰਜਾਬ ਮੋਨੀਟਰ (ਪੰ .ਮੋ)- ਕੀਹ ਖਾਲਸਾ ਰਾਜ਼. ਜਾਂ ਖਾਲਿਸਤਾਨ ਦੀ ਪ੍ਰਵਾਨਗੀ ਧਰਮ ਸਿਧਾਂਤ ਵਿੱਚ ਹੈ ਵੀ?
ਚੌ- ਗੱਲ ਤਾਂ ਗੁਰੂ ਨਾਨਕ ਨੇ ਹੀ ਸ਼ੁਰ ੂਕਰ ਦਿਤੀ ਸੀ। ਹਕੂਮਤ ਦੇ ਖਿਲਾਫ ਅਵਾਜ਼ ਉਠਾਈ ਫਿਰ ਹਮਲਾਵਰਾਂ ਦੇ ਖਿਲਾਫ ਬੋਲੇ। ਸਵਾਲ ਉਠਦੈ ਇਕ ਫਕੀਰ ਬਾਬਰ ਹਮਲਾਵਰ ਨੂੰ ਕੀਹ ਦੁੱਖ ਪੁਚਾ ਰਿਹਾ ਸੀ ਕਿ ਬਾਬਰ ਫੜ ਕੇ ਉਹਨੂੰ ਜੇਲ ‘ਚ ਬੰਦ ਕਰ ਦਿਤਾ। ਫਿਰ ਸਿੱਖੀ ਜਦੋਂ ਪੱਕੇ ਪੈਰੀ ਹੋਈ ਗੁਰੂ ਗ੍ਰੰਥ ਦੀ ਸੰਪਾਦਨਾਂ ਹੋ ਗਈ ਤਾਂ ਮੁਗਲ ਚੁਕੰਨੇ ਹੋ ਗਏ ।ਿ ਪੰਜਵੇਂ ਨਾਨਕ ਨੂੰ ਸ਼ਹੀਦ ਕਰ ਦਿਤਾ ਗਿਆ। ਫਿਰ ਛੇਵੇਂ ਨਾਨਕ ਨਾਲ ਜਦੋਂ ਜਹਾਂਗੀਰ ਦਾ ਸਮਝੌਤਾ ਹੋਇਆ ਤਾਂ ਗੁਰੂ ਨੂੰ 2000 ਘੋੜ- ਸੁਵਾਰ ਰੱਖਣ ਦੀ ਇਜਾਜਤ ਮਿਲੀ। ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿਓਂ ਕੀਤਾ ਗਿਆ? ਦਸਵੇਂ ਗੁਰੂ ਨੂੰ ਕੀਹ ਜਰੂਰਤ ਸੀ ਚਾਰੇ ਮੁੰਡੇ ਮਰਵਾਉਣ ਦੀ। ਸੋ ਹਕੂਮਤਾਂ ਕਿਓਂ ਔਖੀਆਂ ਸਨ? ਪਰ ਗੁਰੂ ਗੋਬਿੰਦ ਸਿੰਘ ਨੇ ਫਿਰ ਮਹਿਸੂਸ ਕਰ ਲਿਆ ਕਿ ਹੁਣ ਜਿਆਦਾ ਦੇਰ ਗੱਲ ਲੁਕਵੀਂ ਨਹੀ ਰਹੇਗੀ। ਨੰਦੇੜ ਤੋਂ ਬੰਦੇ ਬਹਾਦੁਰ ਨੂੰ ਇਹ ਕਹਿ ਕੇ ਤੋਰ ਦਿਤਾ ਕਿ ਜਾਓ ਹਲੀਮੀ ਰਾਜ਼ ਕਾਇਮ ਕਰੋ। ਪੰਜਾਬ ‘ਚ ਮਹੌਲ ਸਾਜਗਾਰ ਬਣ ਚੁੱਕਾ ਹੈ।
ਪੰ.ਮੋ - ਖਾਲਿਸਤਾਨ ਕੀਹ ਹੈ?
ਚੌ- ਲੈਂਡ ਆਫ ਦੀ ਖਾਲਸਾ ਮੂਵਮੈਂਟ (ਖਾਲਸਾ ਅੰਦੋਲਨ ਦੀ ਸਰ ਜ਼ਮੀਨ) ਪਿੱਛੇ ਸੁਦਰਸ਼ਨ ਜੀ (ਮੁਖੀ ੍ਰਸ਼ਸ਼) ਨੂੰ ਮੈਂ ਕਿਹਾ ਕਿ ਤੁਸੀਂ ਭਾਰਤ ਦੇ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਤੇ ਸਿਵਾ ਜੀ ਮਰਹੱਟੇ ਨੂੰ ਕੱਢ ਦਿਓ ਤਾਂ ਤੁਹਾਡੇ ਕੋਲ ਕੀਹ ਇਤਹਾਸ ਬੱਚਦਾ ਹੈ। ਤੁਹਾਡੇ ਮੂੰਹ ‘ਚ ਥੁੱਕਦੇ ਸਨ। ਧੀਆਂ- ਭੈਣਾ ਤੁਹਾਡੀਆਂ ਲੈ ਜਾਂਦੇ ਸਨ। ਇਨ੍ਹਾਂ ਅੰਦੋਲਨਾਂ ਨੇ ਇਸ ਬੇਪਤੀ ਨੂੰ ਠੱਲ ਪਾਈ ਤੇ ਤੁਸੀਂ ਇਸੇ ਬੂਟੇ ਨੂੰ ਵੱਡਣ ਤੇ ਲੱਗੇ ਹੋਏ ਹੋ।
 (ਪੰ.ਮੋ)- ਤੁਹਾਡਾ ਨਿਸ਼ਾਨਾ ਕੀਹ ਹੈ?
ਚੌਹਾਨ ( ਚੌ)- ਖਾਲਸਾ ਰਾਜ਼ ਕਾਇਮ ਕਰਨਾ। ਹਲੀਮੀ ਰਾਜ਼ ਕਾਇਮ ਕਰਨਾਂ, ਗੁਰੂ ਸਾਹਿਬ ਦੇ ਆਸੇ. ਮੁਤਾਬਿਕ। 1708 ਈ .ਗੁਰੂ ਸਾਹਿਬ ਨੇ ਚਲਾਣੇ ਦੇ ਵਕਤ ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਰਾਜ਼ ਵਾਸਤੇ ਸੰਘਰਸ਼ ਕਰੋ। ਤੁਹਾਡੀ ਮੁਖਾਲਫਿਤ ਤਾਂ ਖੂਬ ਹੋਵੇਗੀ ਪਰ ਆਖਰ ‘ਚ ਸੱਭ ਸ਼ਰਨ ਵਿੱਚ ਆ ਜਾਣਗੇ। (ਇਥੇ ਫਿਰ ਚੌਹਾਨ “ਰਾਜ਼ ਕਰੇਗਾ ਖਾਲਸਾ’ ਵਾਲਾ ਦੋਹਰਾ ਬੋਲਦਾ ਜ ਤੇ ਦਸਦੈ ਕਿ ਕਿਵੇ ਗੁਰੂ ਗ੍ਰੰਥ ਸਹਿਬ ਵਿਚ ਵੀ ਸਿੱਖੀ ਦੇ ਰਾਜ ਦੀ ਗਲ ਕਹੀ ਗਈ ਹੈ-ਕਲਿਜੁਗ ਪ੍ਰਮਾਣੁ ਨਾਨਕ ਗੁਰੁ ਅੰਗਦ ਅਮਰੁ ਕਹਾਇਓ॥ ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥)
ਪੰ.ਮੋ - ਹਲੀਮੀ ਰਾਜ਼ ਤੋਂ ਭਾਵ?
ਚੌ- ਨਿਮਰਤਾ ਵਾਲਾ ਰਾਜ਼, ਕੋਈ ਕਿਸੇ ਤੇ ਜ਼ਬਰ ਨਹੀਂ ਕਰੇਗਾ, ਕੋਈ ਕਿਸੇ ਦਾ ਹੱਕ ਨਹੀਂ ਖੋਹੇਗਾ, ਸਾਰੀ ਪਰਜ਼ਾ ਬਰਾਬਰ ਹੋਵੇਗੀ। ਹੁਕਮਮਰਾਨ ਸਹੀ ਮਾਨਿਆਂ ‘ਚ ਲੋਕਾਈ ਦਾ ਸੇਵਾਦਾਰ ਹੋਵੇਗਾ, ਕੋਈ ਊਚ ਨੀਚ, ਜਾਤ ਪਾਤ ਦਾ ਵਿਤਕਰਾ ਨਹੀਂ, ਇਨਸਾਫ ਦਾ ਰਾਜ਼ ਹੋਵੇਗਾ। ਉਸ ਵਿਚ ਸਰਬਤ ਦੇ ਭਲੇ ਦੀ ਗੱਲ ਹੋਵੇਗੀ। ਜਿਥੇ ਭੁੱਖ ਨੰਗ ਨਹੀਂ ਹੋਵੇਗੀ। ਉਸ ਦਾ ਨਾਂ ਖਾਲਿਸਤਾਨ ਹੋਵੇਗਾ।
ਪੰ.ਮੋ - ਇਹਦਾ ਇਲਾਕਾ ਕਿਹੜਾ ਹੋਵੇਗਾ?
ਚੌ- ਅੱਜ ਦਾ ਪੰਜਾਬ ਜਮਾਂ ਚੰਡੀਗੜ, ਹਰਿਆਣਾ ਤੇ ਹਿਮਾਚਲ ‘ਚ ਗਏ ਪੰਜਾਬੀ ਬੋਲਦੇ ਇਲਾਕੇ, ਰਾਜਸਥਾਨ ਦਾ ਗੰਗਾ ਨਗਰ ਦਾ ਇਲਾਕਾ। ਮਾਡਲ ਦੇ ਤੌਰ ਤੇ ਮੈਨੂੰ ਇਕ ਪਿੰਡ ਹੀ ਦੇ ਦਿਓ। ਬਹੁਤੇ ਵੱਡੇ ਇਲਾਕੇ ਦੀ ਜਰੂਰਤ ਨਹੀਂ। ਸਿਧਾਂਤ ਤਾਂ ਘਰ ‘ਚ ਵੀ ਲਾਗੂ ਹੋ ਜਾਂਦਾ ਹੈ। ਵੈਟੀਕਨ ਸਿਰਫ 12 ਏਕੜ ਦੀ ਸਟੇਟ ਹੈ।
 ਪੰ.ਮੋ - ਜੇ ਇਸ ਇਲਾਕੇ ਵਿਚ ਤੁਹਾਡਾ ਰਾਜ਼ ਹੋ ਜਾਵੇ, ਨਾਂ ਭਾਵੇਂ ਪੰਜਾਬ ਹੀ ਰਵੇ ਤਾਂ?
ਚੌ- ਇਹ ਨਾਂ ਮੇਲ ਨਹੀਂ ਖਾਂਦਾ। ਹੁਣ ਇਥੇ ਕਿਹੜੇ ਪੰਜ ਦਰਿਆ ਵਹਿੰਦੇ ਹਨ? ਉਂਝ ਪੰਜਾਬ ਨਾਂ ਤਾਂ ਬਹੁਤ ਅੱਛਾ ਸੀ।ਪਰ ਨਾਲ ਸਾਨੂੰ ਉਸ ਖਾਲਸਾ ਲਹਿਰ ਨੂੰ ਵੀ ਤਾਂ ਸਨਮਾਨਿਤ ਕਰਨਾਂ ਹੋਵੇਗਾ, ਜਿਹਨੇ ਭਾਰਤ ਨੂੰ ਅਜਾਦੀ ਦਿਵਾਈ ਸੀ। ਨਾਂ ਬਦਲਣ ‘ਚ ਕੀਹ ਹਰਜ਼ ਹੈ? ਕੀਹ ਭਾਰਤ ਵਿੱਚ ਨਾਂ ਨਹੀਂ ਬਦਲੇ ਗਏ? ਮਦਰਾਸ, ਤਾਮਿਲਨਾਡੂ, ਆਧਰਾਂ ਪ੍ਰਦੇਸ਼, ਕਰਨਾਟਕਾ, ਚੈਨਈ, ਮੁੰਬਈ, ਉਤਰ ਪ੍ਰਦੇਸ਼ ਆਦਿ।
ਪੰ.ਮੋ - ਸੋ ਤੁਸੀਂ ਭਾਰਤੀ ਸੰਵਿਧਾਨ ਦੇ ਅੰਦਰ ਹੀ ਖਾਲਿਸਤਾਨ ਲੈਣ ਨੂੰ ਤਿਆਰ ਹੋ?
ਚੌ- ਸੰਵਿਧਾਨ ‘ਚ ਸਪੱਸ਼ਟ ਲਿਖਿਆ ਗਿਆ ਸੀ ਕਿ ਭਾਰਤ ਸੂਬਿਆਂ ਦਾ ਇਕ ਇੱਕਠ ਹੈ ਜਿਸ ਤੋਂ ਸੂਬੇ ਅਲੱਗ ਵੀ ਹੋ ਸਕਦੇ ਹਨ। (United States of India ) ਜਿਵੇ USSR ਸੀ। ਸਿੱਖ ਤਾਂ ਸ਼ਾਮਲ ਹੀ ਇਸ ਕਰਕੇ ਹੋਏ ਸੀ ਕਿ ਇਹ ਓਛਂ ਬਣਨ ਜਾ ਰਿਹਾ ਹੈ। ਪਰ ਨਹਿਰੂ ਹੁਰਾਂ ਦੇ ਢਿੱਡ ‘ਚ ਬੇਈਮਾਨੀ ਸੀ। ਬਿਾਅਦ ਵਿੱਚ ਇਨ੍ਹਾਂ ਤਰਮੀਮ ਕਰਕੇ ਇਹ ਪਾ ਦਿਤਾ ਕਿ ਕੋਈ ਸਟੇਟ ਇਸ ਤੋਂ ਵੱਖ ਨਹੀਂ ਹੋ ਸਕਦੀ। ਇਨ੍ਹਾਂ ਸਿੱਖਾਂ ਨੂੰ ਫਸਾ ਕੇ ਬਹੁਗਿਣਤੀ ਨਾਲ ਸੰਵਿਧਾਨ ‘ਚ ਤਰਮੀਮ ਕਰ ਲਈ।
ਪੰ.ਮੋ - ਸੋ ਭਾਰਤੀ ਸੰਵਿਧਾਨ ਅੰਦਰ ਰਹਿ ਕੇ ਹੀ ਖਾਲਸਾ ਰਾਜ਼ ਕਾਇਮ ਹੋ ਸਕਦਾ ਸੀ?
ਚੌ- ਇਕ ਵਾਰ ਸਰਦਾਰ ਕਪੂਰ ਸਿੰਘ ਕਨੈਡਾ ਵਿੱਖੇ ਭਰੇ ਇੱਕਠ ‘ਚ ਇਹੋ ਕਹਿਣ ਲੱਗੇ ਕਿ ਗਲਾਂ ਭਾਵ ਆਪਣਾ ਸੰਵਿਧਾਨ, ਅਪਣਾ ਝੰਡਾ ਆਦਿ ਭਾਰਤੀ ਸੰਵਿਧਾਨ ਦੇ ਤਹਿਤ ਵੀ ਹੋ ਸਕਦੈ। ਅਖੀਰ ‘ਚ ਮੈਂ ਕਿਹਾ ਕਿ ਮੈਂ ਕਪੂਰ ਸਿੰਘ ਨਾਲ ਪੂਰੀ ਤਰਾਂ ਸਹਿਮਤ ਹਾਂ। ਇਹ ਹੁਣੇ ਵਾਪਸ ਚਲੇ ਜਾਣ ਤੇ ਮਿਸਿਜ਼ ਇੰਦਰਾ ਗਾਂਧੀ ਨੂੰ ਮਨਾ ਲੈਣ। ਇਹ ਐਵੇਂ ਕੱਚੀਆਂ ਗੱਲਾਂ ਨੇ। ਭਾਈ ਜੇ ਮੰਗਣਾ ਹੈ, ਤਾਂ ਪੂਰਾ ਮੰਗੋ। ਜੁੱਤੀਆਂ ਖਾਣੀਆਂ ਵੀ ਨੇ ਤੇ ਕਿਸੇ ਗੱਲ ਤੇ ਖਾਓ।
ਇਨ੍ਹਾਂ ਮੇਰੇ ਅਕਾਲੀ ਵੀਰਾਂ ਨੇ ਉਂਝ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ ਤੇ ਸੱਭ ਅਜਿਹੀਆਂ ਗੱਲਾਂ ਉਸ ਵਿਚ ਲਿਖੀਆਂ ਸਨ। ਫਿਰ ਉਸ ਤੋਂ ਵੀ ਭਗੌੜੇ ਹੋ ਚੁੱਕੇ ਨੇ ਇਹ ਲੋਕ।
ਪੰ.ਮੋ - ਖਾਲਿਸਤਾਨ ਦੇ ਨਾਂ ਤੋਂ ਸਾਡੇ ਹਿੰਦੂ ਵੀਰ ਡਰ ਜਾਣਗੇ। ਅਸੀਂ ਪਹਿਲਾਂ ਉਹਨਾਂ ਨੂੰ ਇਕ ਟਰੇਲਰ (ਨਮੁਨਾ) (1986- 92) ਤੱਕ ਦਿਖਾ ਵੀ ਚੁੱਕੇ ਹਾਂ।
ਚੌ- ਉਹ ਕਾੳਂਟਰ ਮੂਵਮੈਂਟ ਸੀ। ਉਹ ਭਾਰਤੀ ਖੁਫੀਆ ਅਜੈਂਸੀਆਂ ਨੇ ਰੱਚਿਆ ਸੀ। ਇਨੇ ਸਾਨੂੰ 10- 12 ਸਾਲ ਪਿੱਛੇ ਪਾ ਦਿਤਾ ਹੈ। ਕੌਮਾਂ ਦੇ ਇਤਹਾਸ ਵਿੱਚ ਅਜਿਹਾ ਹੁੰਦਾ ਆਇਆ। ਇਹ ਹਿੰਦੋਸਤਾਨ ਵੀ ਇਸ ਤਰਾਂ ਨਹੀਂ ਰਹਿਣਾ। ਪਾਕਿਸਤਾਨ ਨੇ ਵੀ ਟੁੱਟ ਜਾਣਾ ਹੈ। ਕਦੀ ਧਰਮਾਂ ਦੇ ਨਾਂ ਤੇ ਵੀ ਦੇਸ਼ ਬਣੇ ਹਨ।
ਪੰ.ਮੋ - ਤੁਸੀਂ ਵੀ ਤਾਂ ਖਾਲਿਸਤਾਨ ਸਿੱਖ ਆਧਾਰ ਤੇ ਮੰਗ ਰਹੇ ਹੋ?
ਚੌ- ਇਹੋ ਬੜਾ ਵੱਡਾ ਭੁੱਲੇਖਾ ਹੈ। ਦੇਖੋ ਪੰਜਾਬ ਦਾ ਸਿੱਖ ਇਕ ਕੌਮ ਹੈ। ਇਕ ਬੋਲੀ, ਇਕ ਇਲਾਕਾ, ਸਾਂਝਾ ਇਤਹਾਸ ਤੇ ਵਿਰਸਾ ਇਨ੍ਹਾਂ ਲੋਕਾਂ ਦੇ ਦੁੱਖ ਸੁੱਖ ਤੇ ਰਾਜਨੀਤਕ ਸੋਚ ਸਾਂਝੀ ਏ। ਵੱਡੇ ਵੱਡੇ ਰਾਜਨੀਤੀ ਦੇ ਵਿੱਦਵਾਨਾਂ ਨੇ ਸਿੱਖਾਂ ਨੂੰ ਇਕ ਕੌਮ ਮੰਨਿਐ ਕਿਓਕਿ ਇਕ ਇਲਾਕੇ ਤੋ ਸੱਭ ਨਿਕਲਦੇ ਹਨ। ਜਦ ਕਿ ਇਹੋ ਅਸੂਲ ਮੁਸਲਮਾਨਾ ਜਾਂ ਈਸਾਈਆਂ ਜਾਂ ਹਿੰਦੂਆਂ ਤੇ ਨਹੀਂ ਲਾਗੂ ਹੁੰਦਾ ਕਿਉਂਕਿ ਉਹ ਅਲੱਗ ਅਲੱਗ ਇਲਾਕਿਆਂ ‘ਚ ਫੈਲੇ ਹੋਏ ਹਨ। ਇੰਗਲੈਂਡ ਦੇ ਲੋਕਾਂ ਤੇ ਪੋਲੈਂਡ ਦੇ ਲੋਕਾਂ ਵਿਚ ਸਿਵਾਏ ਇਕ ਧਰਮ ਦੇ ਹੋਰ ਕੀਹ ਸਾਂਝਾ ਹੈ। ਯੂ ਐਨ ਓ ਬਕਾਇਦਾ ਕੌਮਾਂ ਨੂੰ ਆਤਮ ਨਿਰਣੇ ਦਾ ਹੱਕ ਦਿੰਦਾ ਹੈ। ਸਿੱਖਾਂ ਨੂੰ ਇਸ ਹੱਕ ਤੋਂ ਸਦਾ ਵਾਸਤੇ ਵਾਝਿੱਆਂ ਨਹੀਂ ਰੱਖਿਆ ਜਾ ਸਕਦਾ। ਮੈਂ ਉਨ੍ਹਾਂ ਨੂੰ (ਓ।ਟ।+) ਕਹਿਨਾ ਹੁੰਨੈ, ਕਿ ਦੁਨੀਆਂ ‘ਚ ਜਿਹੜੇ 36 ਜਗ੍ਹਾ ਲੜਾਈਆਂ ਹੋ ਰਹੀਆਂ ਹਨ ਉਨ੍ਹਾਂ ਦੇ ਜੁੰਮੇਵਾਰ ਤੁਸੀਂ ਖੁੱਦ ਹੋ। ਤੁਸੀਂ ਆਤਮ ਨਿਰਣੇ ਤਾਂ ਦੇ ਦਿਤਾ ਪਰ ਬਦਮਾਸ਼ੀ ਇਹ ਕੀਤੀ ਹੈ ਕਿ ਇਹ ਹੱਕ ਵਰਤਣਾ ਕਿਵੇਂ ਹੈ ਇਹ ਨਾ ਲਿਖਿਆ।
ਪੰਂ ਮੋ- ਕਸ਼ਮੀਰੀ ਵੀ ਆਤਮ ਨਿਰਣੇ ਦਾ ਹੱਕ ਮੰਗ ਰਹੇ ਹਨ?
ਚੌ- ਬਿਲਕੁਲ ਠੀਕ ਹੈ, ਉਹਨਾਂ ਦੀ ਜੁਦੀ ਕੌਮ ਹੈ। ਪਰ ਹੋਣਾ ਸੱਭ ਅਮਨ ਪੂਰਵਕ ਚਾਹੀਦੈ। ਮਾਰਧਾੜ (ੜਰਜ;ਕਅਫਕ) ਆਖਰੀ ਹੱਥਿਆਰ ਹੁੰਦੈ। ਦੇਖੋ ਯਾਸਰ ਅਰਾਫਾਤ ਦੀ ਸਥਿਤੀ ਕਿੰਨੀ ਮਜ਼ਬੂਤ ਹੈ। ਯੂ ਐਨ ਓ ‘ਚ ਵੀ ਉਹ ਜਾਂਦਾੈ। ਪਰ ਮਾਰਧਾੜ ਨਾਲ ਉਹ ਵੀ ਕੁੱਝ ਹਾਸਲ ਨਹੀਂ ਕਰ ਸਕੇ ਤੇ ਤੁਸੀਂ ਕਿਹੜੇ ਬਾਗ. ਦੀ ਮੂਲੀ ਹੋ।
ਪੰ.ਮੋ - ਕੇ ਪੀ ਐਸ ਗਿੱਲ ਬਾਰੇ ਕੁੱਝ ਦੱਸੋਗੇ?
ਚੌ- ਜਿਥੋਂ ਤੱਕ ਮਾਰਧਾੜ ਨੂੰ ਖੱਤਮ ਕਰਨ ਦਾ ਸੰਬੰਧ ਹੈ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ। ਗਿੱਲ ਨੇ ਆਪਣੀ ਡਿਊਟੀ ਨਿੱਭਾਈ।ਬਾਕੀ ਸਰਕਾਰ ਦੀ ਕੀਤੀ ਹੈ ਕਿ ਜਿਹੜਾ ਸਿੱਖਾਂ ਨੂੰ ਕੁੱਟੇ ਉਨੂੰ ਹੀਰੋ ਬਣਾ ਦਿਓ।
ਪੰ.ਮੋ - ਲਗਦੈ ਤੁਸੀਂ ਹੁਣ ਸਿਆਣੇ ਹੋ ਗਏ ਓ। ਪਹਿਲਾਂ ਹਿੰਸਾ ਦੀ ਨਿੰਦਾ ਕਿਓ ਨਾਂ ਕੀਤੀ?
ਚੌ- ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹਾਂ ਵਾਇਲੈਂਸ ਮਾੜੀ। ਮੈਂ 1981 ਤੋਂ ਹੀ ਖੰਡਨ ਕਰ ਰਿਹਾ ਹਾਂ ਉਦੋਂ ਸਟੇਟ ਵਾਇਲੈਂਸ (ਸਰਕਾਰੀ ਹਿੰਸਾ) ਸੀ। ਸੰਤ ਜਰਨੈਲ ਸਿੰਘ ਨੇ ਕਦੀ ਖਾਲਿਸਤਾਨ ਦਾ ਮੋਰਚਾ ਤਾਂ ਨਹੀਂ ਸੀ ਲਾਇਆ। 4 ਸਾਲਾਂ ‘ਚ ਗ੍ਰਿਫਤਾਰੀਆਂ ਦੇ ਰਿਕਾਰਡ ਟੁੱਟ ਗਏ ਸਨ।
ਪੰ.ਮੋ - ਅਸੀਂ ਬਾਅਦ ‘ਚ ਸਿਆਣੇ ਹੋਏ ਹਾਂ।
ਚੌ- ਗੱਲ ਕੁੱਝ ਹੱਦ ਤੱਕ ਠੀਕ ਹੈ। ਉਦੋਂ ਸੱਭ ਸਮਝਦੇ ਸਨ ਕਿ ਖਾਲਿਸਤਾਨ ਤਾਂ ਕੱਲ ਹੀ ਬਣਿਆ।
ਪੰ.ਮੋ - ਤੁਸੀਂ ਵੀ ਅਜਿਹਾ ਹੀ ਸੌਚਦੇ ਸੀ।
ਚੌ- ਨਹੀਂ ਮੈਂ ਕਦੀ ਇਸ ਤਰ੍ਹਾਂ ਨਹੀਂ ਸੀ ਸੋਚਿਆ।
ਪੰ.ਮੋ - ਕਪੂਰ ਸਿੰਘ ਨੇ ਕਿਹਾ ਸੀ ਕਿ ਇਹ ਮੰਨੀ ਹੋਈ ਗੱਲ ਹੈ ਕਿ ਸਿੱਖ ਘਟਨਾ ਹੋ ਜਾਣ ਤੋਂ ਬਾਅਦ ਸੌਚਦੇ ਹਨ।
ਚੌ- ਇਹ ਠੀਕ ਗੱਲ ਹੈ। ਅੰਗਰੇਜ਼ 100 ਸਾਲ ਅੱਗੇ ਸੌਚਦਾ ਹੈ, ਹਿੰਦੂ10 ਸਾਲ ਪਹਿਲਾਂ ਦੀ, ਮੁਸਲਮਾਨ ੲੈਨ ਮੌਕੇ ਤੇ ਸਿੱਖ ਘਟਨਾ ਹੋ ਜਾਣ ਤੋਂ ਬਾਅਦ, ਸੌ ਜਿੰਨ੍ਹਾਂ ਚਿਰ ਆਪਣੀ ਦੂਰ ਰਸ ਸੋਚ ਨਹੀਂ ਹੁੰਦੀ ਉਨ੍ਹਾਂ ਚਿਰ ਇਹੋ ਕੁਝ ਰਹਿਣਾ ਹੈ।
ਪੰ.ਮੋ - ਹੋਰ ਕੋਈ ਗੱਲ?
ਚੌ- 1966 ‘ਚ ਪੰਜਾਬੀ ਸੂਬੇ ਦੇ ਐਲਾਨ ਹੋਣ ਦਾ ਫੌਰੀ ਕਾਰਨ ਤੁਹਾਨੂੰ ਅੱਜ ਦੱਸਾਂ। ਅਸੀਂ ਇਕ ਜਲੰਧਰ ‘ਚ ਬੜੀ ਭਰਵੀਂ ਕਾਨਫਰੈਂਸ ਕੀਤੀ। ਲੋਕਾਂ ਨੇ ਜੋਰ ਦੇ ਕੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਕੌਮ ਨੂੰ ਕੋਈ ਪ੍ਰੋਗਰਾਮ ਦਿਤਾ ਜਾਵੇ। ਉਦੋਂ ਫਿਰ ਇਹ ਤਹਿ ਹੋਇਆ ਕਿ ਅਗਲੇ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਵਿਖੇ ਜਰੂਰੀ ਐਲਾਨ ਕਰ ਦਿਤਾ ਜਾਵੇਗਾ। ਫਿਰ ਓਥੇ ਬੜਾ ਭਾਰੀ ਇੱਕਠ ਹੋਇਆ। ਅਸੀਂ ਪਹਿਲਾਂ ਹੀ ਗੁਪਤ ਤੌਰ ਤੇ ਇਕ ਬੋਰੀ ਆਤਿਸ਼ਬਾਜ਼ੀ ਵਾਲੇ ਬੰਬਾਂ ਦੀ ਪੁਚਾਂ ਦਿਤੀ ਸੀ। ਇੱਕਠ ‘ਚ ਐਲਾਨ ਕਰ ਦਿਤਾ ਗਿਆ, ਕਿ “ਸਿੰਘੌ ਜਿਥੇ ਕਿਤੇ ਵੀ ਹਿੰਦੀ ਬੋਲੀ ਦੇ ਕੋਈ ਬੋਰਡ ਆਦਿ ਹਨ, ਓਥੌਂ ਹਿੰਦੀ ਮਿੱਟਾ ਦਿਓ।” ਐਲਾਨ ਤੋਂ ਬਾਅਦ ਇਕ ਸਿੰਘ ਨੇ ਪਸਤੌਲ ਨਾਲ ਕੁਝ ਫਾਇਰ ਕੀਤੇ ਤੇ ਭੀੜ ‘ਚ ਛਿੱਪ ਗਿਆ, ਬਾਅਦ ‘ਚ ਪਟਾਕੇ ਚਲਾ ਦਿੱਤੇ। ਪੁਲਿਸ ਹੱਕੀ ਬੱਕੀ ਰਹਿ ਗਈ। ਸਿੰਘਾਂ ਨੇ ਝੱਟ ਸਾਰੇ ਜਿਲ੍ਹੇ ਵਿਚ ਤੱਖਤਿਆਂ ਤੋਂ ਹਿੰਦੀ ਮਿੱਟਾ ਦਿਤੀ। ਅਗਲੇ ਹੀ ਦਿਨ ਲਾਲ ਬਹਾਦੁਰ ਸ਼ਾਸ਼ਤਰੀ ਨੇ ਅਹਿਮ ਐਲਾਨ ਕਰ ਦਿੱਤੇ।
ਸੰਨ 1966 ‘ਚ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋਇਆ। ਸਾਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਪੰਜਾਬ ਨਾਲ ਧੱਕਾ ਹੋਣ ਜਾ ਰਿਹਾ ਹੈ। ਕਾਂਗੜਾ ਜਿਲ੍ਹਾ, ਅੰਬਾਲਾ, ਕਰਨਾਲ ਤੇ ਹਿਸਾਰ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢੇ ਜਾ ਰਹੇ ਸਨ।
ਐਲਾਨ ਹੋਣ ਤੋਂ ਪਹਿਲਾਂ ਗੁਲਜਾਰੀ ਲਾਲ ਨੰਦਾ (ਗ੍ਰਹਿ ਮੰਤਰੀ) ਦੇ ਅਸਿਸਟੈਂਟ ਸ੍ਰ ਢਿੱਲੋਂ ਜੋ ਸਾਡਾ ਕਿਸੇ ਵੇਲੇ ਜਮਾਤੀ ਸੀ ਨੇ ਡਰਾਫਟ ਜੋ ਉਸ ਨੇ ਟਾਈਪ ਕੀਤਾ ਸੀ, ਲਿਆ ਦਿਖਾਇਆ ਕਿ ਦੇਖੋ ਐਹ ਐਲਾਨ ਹੋਣ ਜਾ ਰਿਹਾ ਹੈ। ਅਸੀਂ ਝੱਟ ਅੰਮ੍ਰਿਤਸਰ ਪਹੁੰਚੇ ਤੇ ਜਾ ਕੇ ਸੰਤ ਫਤਹਿ ਸਿੰਘ ਨੂੰ ਇਤਲਾਹ ਦੇ ਦਿਤੀ। ਪਰ ਸੰਤ ਟੱਸ ਤੋਂ ਮੱਸ ਨਾ ਹੋਇਆ। ਪਰ ਕੁੱਝ ਵੀ ਹੋਵੇ ਕੌਮ ਦਾ ਇਲਾਕਾ ਤਹਿ ਹੋ ਗਿਆ ਲੰਮੀ ਜੱਦੋ ਜ਼ਹਿਦ ਮਗਰੋਂ।
ਪੰ.ਮੋ - ਲੱਗਦੈ ਢਿੱਲੋਂ ਨੂੰ ਸਰਕਾਰ ਨੇ ਆਪ ਭੇਜਿਆ ਹੋਊਗਾ, ਪੰਥ ਦਾ ਨਜ਼ਰੀਆ ਜਾਨਣ ਵਾਸਤੇ?
ਚੌ- ਨਹੀ, ਢਿੱਲੋਂ ਤਾਂ ਸਾਡਾ ਆਪਣਾ ਬੰਦਾ ਸੀ। ਉਸ ਤਾਂ ਸੁਨੇਹਾ ਭੇਜਿਆ ਕਿ ਅਸੀਂ ਨਾਹ ਕਰ ਦਈਏ ਕਿ ਅਜਿਹਾ ਸੂਬਾ ਸਾਨੂੰ ਮੰਜੂਰ ਨਹੀਂ।
ਪੰ.ਮੋ - ਅਗਲੇ ਸਾਲ ਫਿਰ ਤੁਹਾਡੇ ਕਿਹੋ ਜਿਹੇ ਰਹੇ?
ਚੌ- ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਹੋਈ, ਮੈਨੂੰ ਫੇਰੂਮਾਨ ਅਕਾਲੀ ਦੱਲ ਦਾ ਜਨਰਲ ਸਕੱਤਰ ਬਣਾਇਆ ਗਿਆ।
ਪੰ.ਮੋ - ਸਿੱਖਾਂ ਨੇ ਫੇਰੂਮਾਨ ਦੀ ਸ਼ਹੀਦੀ ਦਾ ਕੌਡੀ ਮੁੱਲ ਨਹੀਂ ਪਾਇਆ।
ਚੌ- ਫੇਰੂਮਾਨ ਦੀ ਸ਼ਹਾਦਤ ਇਤਹਾਸ ਦਾ ਹਿੱਸਾ ਬਣ ਚੁੱਕੀ ਹੈ। ਸੋਨਾ ਮਿੱਟੀ- ਗਾਰੇ ਵਿਚ ਭਾਵੇਂ ਸੈਕੜੇ ਸਾਲ ਪਿਆ ਰਹੇ, ਬਾਹਰ ਕੱਢਣ ਉਪਰੰਤ ਉਹ ਸੋਨਾ ਹੀ ਰਹਿੰਦਾ ਹੈ। ਕੌਮ ਦੀਆਂ ਆਉਣ ਵਾਲੀਆਂ ਪੀੜੀਆਂ ਇਸ ਸੋਨੇ ਦਾ ਮੁੱਲ ਪਾਉਣਗੀਆਂ।
ਮੈਂ ਸੰਤ ਫਤਹਿ ਸਿੰਘ ਨੂੰ ਉਦੋਂ ਬੇਨਤੀ ਕੀਤੀ ਕਿ ਸੰਤ ਜੀ ਆਪਾਂ ਸਾਰੇ ਗਿਲੇ ਛਿੱਕਵੇ ਭੁੱਲ ਕੇ ਇੱਕਠੇ ਹੋ ਜਾਈਏ ਤੇ ਫੇਰੂਮਾਨ ਦੀ ਲਾਸ਼ ਲੈ ਕੇ ਚੰਡੀਗੜ੍ਹ ਪਹੁੰਚੀਏ ਕਿ ਅਸੀਂ ਉਥੇ ਸਸਕਾਰ ਕਰਨਾ ਹੈ। ਉਸ ਵੇਲੇ ਸਰਕਾਰ ਕੋਲੋਂ ਜੋ ਮਰਜ਼ੀ ਮਨਵਾ ਲੈਦੇ। ਸੰਗਤਾਂ ਵਿਚ ਅਥਾਹ ਜੋਸ਼ ਸੀ। ਦੋ ਲੱਖ ਬੰਦਾ ਤਾਂ ਪਿੰਡ ਫੇਰੂਮਾਨ ਹੀ ਇੱਕਠਾ ਹੋ ਗਿਆ ਸੀ। ਅਫਸੋਸ ! ਇਨ੍ਹਾਂ ਆਗੂਆਂ ਨੇ ਪੰਥ ਦਾ ਕੁੱਝ ਨਾ ਬਣਨ ਦਿਤਾ।
ਪੰ.ਮੋ - ਕੀਹ ਕਪੂਰ ਸਿੰਘ ਵੀ ਫੇਰੂਮਾਨ ਪਹੁੰਚੇ ਹੋਏ ਸਨ?
ਚੌ- ਹਾਂ, ਉਹ ਮਹਿੰਦਰ ਸਿੰਘ ਖੰਨੇ ਦੀ ਕਾਰ ‘ਚ ਪਹੁੰਚ ਗਏ। ਮਹਿੰਦਰ ਸਿੰਘ ਖੰਨਾ ਇਕ ਕਾਰਖਾਨੇਦਾਰ ਸੀ ਉਸ ਨੇ ਵੀ ਆਪਣੀ ਕੀਮਤ ਦੋ ਲੱਖ ਪਵਾਈ ਸੀ।
ਕਪੂਰ ਸਿੰਘ ਹੁਰਾਂ ਨੂੰ ਮੈਂ ਕਿਹਾ ਕਿ ਆਪਾਂ ਕਮ-ਅਜ਼-ਕਮ ਲਾਸ਼ ਨੂੰ ਅਕਾਲ ਤੱਖਤ ਜਾਂ ਫਿਰ ਬਾਬੇ ਬਕਾਲੇ ਤੋਂ ਹੀ ਮੱਥਾ ਟਿੱਕਾ ਲਿਆਈਏ। ਇਹ ਲੋਕ ਕਹਿਣ ਲੱਗੇ, ਸਾਡਾ ਕਿਸੇ ਸਾਥ ਨਹੀਂ ਦੇਣਾ। ਸਵੇਰ ਦੀ ਗੱਲ ਸੀ। ਮੈਂ ਕਿਹਾ ਕਿ ਜੇਕਰ ਇਥੇ ਦੁਪਿਹਰ ਤੱਕ ਲੱਖ ਬੰਦਾ ਨਾ ਇੱਕਠਾ ਹੋਵੇ, ਤਾਂ ਦਾੜੀ ਮੁੱਛ ਮਨਾ ਲਵਾਂਗਾ। ਫਿਰ 12 ਵੱਜੇ ਅੰਮ੍ਰਿਤਸਰੋਂ ਗੱਡੀ ਆਈ , ਤਾਂ ਰਾਮਗੜ੍ਹੀਏ ਤੇ ਖੱਤਰੀ ਸਿੰਘ ਸੂਰਮੇਂ ਜੈਕਾਰੇ ਬੁਲਾਉਂਦੇ ਹੱਥਾਂ ‘ਚ ਝੰਡੀਆਂ ਲਈ ਆ ਡੱਟੇ। ਪੁਲਿਸ ਐਨੀ ਤਾਦਾਦ ਦੇਖ ਕੇ ਹੱਕੀ ਬੱਕੀ ਰਹਿ ਗਈ। ਫਿਰ ਪਿੰਡ ਦੇ ਲੋਕ ਵੀ ਆ ਗਏ ਤੇ ਅਖੀਰ ਕੋਈ ਦੋ ਲੱਖ ਬੰਦਾ ਇੱਕਠਾ ਹੋ ਗਿਆ । ਅਫਸੋਸ ਸਾਡੇ ਲੀਡਰ ਗਰਮ ਲੋਹੇ ਤੇ ਸੱਟ ਮਾਰਨਾ ਨਹੀਂ ਜਾਣਦੇ। ਠੰਡੇ ਲੋਹੇ ਨੂੰ ਐਵੇਂ ਕੁੱਟਦੇ ਰਹਿੰਦੇ ਹਨ।
ਪੰ.ਮੋ - ਪਰ ਇਹ ਇਲਜਾਮ ਤੁਹਾਡੇ ਤੇ ਵੀ ਐਨ ਢੁੱਕਦੈ। ਸੰਨ 1990 ‘ਚ ਲੋਹਾ ਗਰਮ ਸੀ। ਤੁਸੀਂ ਉਦੋਂ ਚੁੱਪ ਹੋ ਗਏ ਜਾ ਇੰਗਲੈਂਡ ਵੱੜੇ ਜਦੋਂ ਪੰਥ ਨੂੰ ਅਗਵਾਈ ਦੀ ਜਰੂਰਤ ਸੀ।
ਚੌ- ਮੇਰੇ ਤੇ ਉਦੋਂ ਭਾਰਤ ਆਉਣ ਤੇ ਪਾਬੰਦੀ ਸੀ। ਪਰ ਇੰਗਲੈਂਡ ਰਹਿ ਕੇ ਮੈਂ ਇਕ ਦਿਨ ਵੀ ਚੁੱਪ ਨਹੀ ਰਿਹਾ। ਨਾਲੇ ਲਹਿਰ ਵਿੱਚ ਮਾਰਧਾੜ ਆ ਚੁੱਕੀ ਸੀ।
ਪੰ.ਮੋ - ਸੰਨ 1991 ਤੱਕ ਤੁਸੀਂ ਵੱਖਵਾਦੀਆਂ ਤੇ ਅੱਤਵਾਦੀਆਂ ਦੇ ਨਾਲ ਸੌ?
ਚੌ- ਪਰ ਉਦੋਂ ਤੱਕ ਤਾਂ ਇੰਝ ਲਗ ਰਿਹਾ ਸੀ ਕਿ ਖਾਲਿਸਤਾਨ ਅੱਜ ਬਣਿਆ ਜਾਂ ਕੱਲ।
ਪੰ.ਮੋ - ਪਰ ਫੇਰੂਮਾਨ ਅਕਾਲੀ ਦੱਲ ਪ੍ਰਤੀ ਤਾਂ ਸਿੱਖਾਂ ‘ਚ ਬੜਾ ਰੋਸ ਹੈ। ਤੇ ਸਿੱਖ ਇਸ ਨੂੰ ਸਰਕਾਰੀ ਦੱਲ ਹੀ ਗਿਣਦੇ ਆਏ ਹਨ।
ਚੌ- ਕੁੱਝ ਨਹੀਂ ਐਵੇਂ ਪੰਜ ਸੱਤ ਬੰਦਿਆਂ ਫੇਰੂਮਾਨ ਦੇ ਨਾਂ ਤੇ ਦੱਲ ਬਣਾਇਆ ਸੀ। ਉਧਰ ਮਹੰਤ ਸੇਵਾ ਦਾਸ ਸਾਨੂੰ ਉਦੌਂ ਜੇਲ ‘ਚ ਮਿਲ ਗਿਆ। ਇਸ ਬ.੍ਰਾਹਮਣ ਨੇ ਜੱਟਾਂ ਦੀ ਕੁੜੀ ਕੱਢੀ ਹੋਈ ਸੀ ਤੇ ਡਰਦਾ ਜਾਨ ਬਚਾਉਦਾਂ ਫਿਰ ਰਿਹਾ ਸੀ, ਡੇਰੇ ਤੇ ਕਬਜ਼ਾ ਜਾਰੀ ਰੱਖਣਾ ਚਾਹੁੰਦਾ ਸੀ ਤੇ ਨਾਲ ਸ਼ਰਾਬ ਪੀਣ ਦਾ ਭੁੱਸ ਸੀ। ਮਹੰਤ ਉਸ ਤੋਂ ਬਾਅਦ ਆਪਣੀ ਭੁੱਖ ਮਿਟਾਉਣ ‘ਚ ਲੱਗਾ ਰਿਹਾ। ਪਤਾ ਨਹੀਂ ਕਿਹੜੀ ਕਿਹੜੀ ਅਜੈਂਸੀ ਦਾ ਮੁੱਖਬਰ ਸੀ ਉਹ। ਹੁਣ ਮਰ ਗਿਐ।
ਪੰ.ਮੋ -  ਪੰਜਾਬੀ ਸੂਬਾ ਬਣਨ ਬਾਅਦ ਫਿਰ ਕੀਹ ਕੀਤਾ?
ਚੌ- ਚੌਣਾ ਹੋਈਆ, ਅਕਾਲੀਆਂ ਦੀ ਏਕਤਾ ਹੋਈ, ਮੈਨੂੰ ਡਿਪਟੀ ਸਪੀਕਰ ਬਣਾਇਆ ਗਿਆ।
ਫਿਰ ਬਾਦਲ ਦੀ ਸਰਕਾਰ ਬਰਖਾਸ਼ਤ ਕਰ ਦਿਤੀ ਗਈ। ਸਾਡੀ ਮੀਟਿੰਗ ਹੋਈ ਜਿਸ ‘ਚ ਬਾਦਲ, ਟੌਹੜਾ ਤੇ ਤਲਵੰਡੀ ਆਦਿ ਸੱਭ ਸ਼ਾਮਲ ਸਨ। ਇਨ੍ਹਾਂ ਲੀਡਰਾਂ ਨੇ ਇਕ ਸੁਰ ਹੋ ਕੇ ਮੈਨੂੰ ਕਿਹਾ ਕਿ ਤੁਸੀਂ ਇੰਗਲੈਂਡ ਜਾਓ ਤੇ ਉਥੇ ਪ੍ਰਚਾਰ ਕਰੋ ਕਿ ਪੰਜਾਬ ‘ਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ।
ਪੰ.ਮੋ - ਸੋ ਉਦੋਂ ਤੁਹਾਨੂੰ ਇੰਗਲੈਂਡ ਬਾਦਲ-ਟੌਹੜਾ-ਤਲਵੰਡੀ ਹੋਰਾਂ ਭੇਜਿਆਂ?           
ਚੌ- ਜੀ ਹਾਂ।
ਪੰ.ਮੋ -  ਸੋ ਉਦੋਂ ਸਪੀਕਰ ਸਿਮਰਨਜੀਤ ਸਿੰਘ ਦੇ ਬਾਪ ਸਨ?
ਚੌ- ਹਾਂ ਸਰਦਾਰ ਜੋਗਿੰਦਰ ਸਿੰਘ ਮਾਨ ਬੜੇ ਸੂਝਵਾਨ ਤੇ ਪ੍ਰੈਕਟੀਕਲ ਲੀਡਰ ਸਨ, ਇਹ ਸਿਮਰਨਜੀਤ ਸਿੰਘ ਤਾਂ ਐਵੇਂ ਕਮਲੀਆਂ ਰੇੜਦੈ।
ਪੰ.ਮੋ - ਪਰ ਮਾਨ ਤੁਹਾਡੇ ਪ੍ਰੋਗਰਾਮ ਨੂੰ ਹੀ ਅੱਗੇ ਤੋਰ ਰਹੇ ਹਨ?
ਚੌ- ਹਾਂ ਮੈਂ ਮੰਨਦਾ ਹਾਂ, ਪਰ ਇਹਦੀ ਸੌਚ ਪ੍ਰੈਕਟੀਕਲ ਨਹੀਂ । ਪਿੱਛੇ ਢੀਂਡਸੇ ਦੀ ਵਿਰੋਧਤਾ ਹੋਣ ਕਰਕੇ ਇਦਾ ਦਾਅ ਲੱਗ ਗਿਐ, ਇਹ ਐਮ ਪੀ ਬਣ ਗਿਐ। ਮੈਨੂੰ ਦੁੱਖ ਹੁੰਦੈ 1989 ‘ਚ ਤਰਨ ਤਾਰਨ ਦੇ ਮਝੈਲਾਂ ਨੇ ਡਾਢੀ ਹਿੰਮਤ ਕਰਕੇ ਇਨੂੰ ਵੱਡੇ ਫਰਕ ਨਾਲ ਜਿਤਾਇਆ ਪਰ ਇਹ ਪਾਰਲੀਮੈਂਟ ਦੇ ਅੰਦਰ ਹੀ ਨਾ ਗਿਆ। ਉਦੌਂ ਇਹਦੇ ਨਾਲ 8 ਐਮ ਪੀ ਸਨ। ਪਰ ਇਹ ਅੱਠ ਜਾਣੇ ਵੀ ਇੱਕਠੇ ਨਾ ਹੋ ਪਾਏ। ਕਿਤੇ ਚਾਹ ਦਾ ਕੱਪ ਹੀ ਕੱਠੇ ਪੀ ਲੈਂਦੇ।
ਪਿੱਛੇ ਕੁੱਝ ਸਾਲ ਪਹਿਲਾਂ ਇਹ ਇੰਗਲੈਂਡ ਗਿਆ ਤੇ ਮੈਨੂੰ ਮਿਲਿਆ। ਮੈਂ ਇਨੂੰ ਕਿਹਾ ਕਿ ਮੇਰੇ ਵਾਸਤੇ ਕੁੱਝ ਕਰੋ, ਮੈਂ ਬਾਹਰ ਬੈਠਾ ਹਾਂ। ਮੈਂ ਇਨੂੰ ਕਿਹਾ ਕਿ ਤੂੰ ਪਾਰਲੀਮੈਂਟ ‘ਚ ਖੱਪ ਪਾ ਕਿ ਮੈਨੂੰ ਕੋਰਟ ਸੁਣੇ ਤਾਂ ਸਹੀ। ਪਰ ਇੱਧਰ ਆ ਕੇ ਇਹ ਚੁੱਪ ਹੋ ਗਿਆ। ਇਨੇ ਮੇਰਾ ਕੀਹ ਕਰਨਾ ਸੀ ਵਿਚਾਰੀ ਬਿਮਲ ਖਾਲਸਾ ਦੇ ਖਿਲਾਫ ਹੀ ਇਸ ਮੁਹਿੰਮ ਵਿੱਡ ਰੱਖੀ ਸੀ।
ਉਂਝ ਇਹ ਮੇਰਾ ਸਤਿਕਾਰ ਕਰਦਾ ਹੈ, ਮੈਂ ਵੀ ਉਸ ਦਾ ਕਰਦਾ ਹਾਂ। ਮੈਂ ਇਸਨੂੰ ਕਹਿਨਾ ਵਾਂ ਕਿ ਇਲੈਕਸ਼ਨਾਂ ‘ਚ ਅਸੀਂ ਜਿੱਤ ਨਹੀਂ ਸਕਦੇ। ਉਂਝ ਇਸ ਮੇਰੀ ਫੋਟੋ ਆਪਣੇ ਦਫਤਰ ਵਿੱਚ ਲਾਈ ਹੋਈ ਹੈ। ਇਹ ਸਮਝਦਾ ਹੈ ਕਿ ਖਾਲਿਸਤਾਨ ਤੋਂ ਬਿਨਾਂ ਪੈਸੇ ਇੱਕਠੇ ਨਹੀਂ ਹੋ ਸਕਦੇ। ਇਹਦਾ ਨਿਸ਼ਾਨਾਂ ਬਸ ਏਨਾਂ ਕੂਹੀ ਹੈ।
ਪੰ.ਮੋ - ਪਰ ਕ੍ਰਿਪਾਨ ਤਾਂ ਸਿੱਖ ਦਾ ਸੰਵਿਧਾਨਿਕ ਹੱਕ ਹੈ।
ਚੌ- ਇਹੋ ਕਮਲ ਤਾਂਈਆਂ ਹੁੰਦੀਆਂ, ਹੋਰ ਕੀਹ ਹੁੰਦੈ। ਹੁਣ ਕਿਰਪਾਨ ਤੋਂ ਬਿਨਾਂ ਕਿਵੇਂ ਚਲਾ ਗਿਐ? ਇਨੇ ਕਿਰਪਾਨ ਨਾਲ ਪਾਰਲੀਮੈਂਟ ਢਾਉਣੀ ਸੀ। ਲੋਕੀ ਤਾਂ ਉਮੀਦਾਂ ਲਾਈ ਬੈਠੇ ਸਨ ਕਿ ਪਾਰਲੀਮੈਂਟ ਵਿੱਚ ਇਹ ਗੱਜੇਗਾ।
ਪੰ.ਮੋ - ਤੁਸੀਂ ਚੌਣਾ ਦੀ ਸਿਆਸਤ ਵਿੱਚ ਵਿਸ਼ਵਾਸ਼ ਨਹੀਂ ਰੱਖਦੇ?
ਚੌ- ਨਹੀਂ ਸਾਨੂੰ ਕੋਈ ਵਿਸ਼ਵਾਸ਼ ਨਹੀਂ। ਏਸੇ ਕਰਕੇ ਅਸੀਂ ਆਪਣੇ ਬੰਦੇ ਪਿੱਛੇ ਫਰਵਰੀ ‘ਚ ਖੱੜੇ ਨਹੀਂ ਸਨ ਕੀਤੇ। ਪਰ ਫਿਰ ਵੀ ਸਾਡੇ ਦੋ ਬੰਦੇ ਚੁਣੇ ਗਏ ਹਨ।
ਅਜੇ ਖਾਲਿਸਤਾਨ ਤੇ ਚੋਣਾ ਲੜਣੀਆਂ ਨਿਰੀਆਂ ਜੁੱਤੀਆਂ ਖਾਣੀਆਂ ਹਨ । ਇਨ੍ਹਾਂ ਤਾਂ ਖਾਲਿਸਤਾਨ ਦੀ ਤਸਵੀਰ ਈ ਲੋਕਾਂ ‘ਚ ਬੜੀ ਮਾੜੀ ਬੈਠਾ ਦਿਤੀ ਏ। ਲੋਕੀ ਤਾਂ ਇਹ ਸਮਝਦੇ ਹਨ ਕਿ ਖਾਲਿਸਤਾਨ ਤਾਂ ਨਾਂ ਹੀ ਹੈ ਲੁੱਟਮਾਰ ਦਾ ।
ਪੰਂ ਮੋ- ਸੋ ਤੁਸੀਂ ਮਾਰਧਾੜ ਦਾ ਖੰਡਨ ਕੀਤਾ ਸੀ?
ਚੌ- ਤੁਸੀਂ ਦੇਖ ਲਓ ਮੇਰੀ ਇੰਡੀਆ ਟੂਡੇ ‘ਚ ਛੱਪੀ ਇੰਟਰਵਿੳ ਜਿਹੜੀ ਰੀਟਾ ਸ਼ਰਮਾਂ ਨੇ ਕੀਤੀ ਸੀ ਮੈਨੂੰ ਨਹੀਂ ਪਤਾ ਕਿ ਉਹਨੂੰ ਆਈ ਬੀ ਨੇ ਭੇਜਿਆ ਸੀ ਜਾਂ ਕਿਸੇ ਹੋਰ ਨੇ। ਮੈਂ ਮਾਰਧਾੜ ਦਾ ਖੰਡਨ ਕੀਤੈ। ਅਸੀਂ ਵਾਈਲੈਂਸ (ਹਿੰਸਾ) ਨੂੰ ਵਿਰੋਧੀ ਲਹਿਰ(Counter Movement) ਕਹਿੰਦੇ ਸਾਂ। ਇਹ ਜਿਹੜਾ ਡਾਕਟਰ ਸੌਹਣ ਸਿੰਘ ਹੁਰੀਂ ਚਲਾ ਰਹੇ ਸਨ। ਇਨ੍ਹਾਂ ਦੇ ਬਿਆਨ ਉਸ ਵੇਲੇ ਗਵਰਨਰ ਦੀ ਕੋਠੀ ਚੰਡੀਗੜ੍ਹ ‘ਚ ਲਿਖੇ ਜਾਂਦੇ ਸਨ। ਸੁਖਦੇਵ ਡਿਗਨਟੀ ਵਾਲਾ ਲਿਖਿਆ ਕਰਦਾ ਸੀ। ਜਿਹੜਾ ਨਵਾਂ ਜਮਾਨਾ ‘ਚ ਕੰਮ ਕਰਦਾ ਸੀ।
ਹਰ ਚੰਗੀ ਅਖਬਾਰ ਤੇ ਇਕ ਇਕ ਡੀ ਐਸ ਪੀ, ਡੀ ਪੀ ਆਰ ਓ ਦੀ ਡਿਊਟੀ ਲੱਗੀ ਹੋਈ ਸੀ। ਇਨ੍ਹਾਂ ਚੀਜਾਂ ਨੂੰ ਅਖਬਾਰਾਂ ‘ਚ ਛਪਾਉਣ ਵਾਸਤੇ।
ਪੰ.ਮੋ - ਕੀਹ ਤੁਸੀਂ ਕਦੀ ਡਾ: ਸੋਹਨ ਸਿੰਘ ਨੂੰ ਵੀ ਮਿਲੇ ਹੋ?
ਚੌ- ਨਹੀਂ ਮੇਰਾ ਉਸ ਨੂੰ ਮਿਲਣ ਨੂੰ ਜੀਅ ਨਹੀਂ ਕਰਦਾ ਜੋ ਉਸ ਕੀਤਾ ਜਾਂ ਜੋ ਉਸ ਤੋ ਕਰਵਾਇਆ ਗਿਆ। ਸੁਣਿਐ ਉਹ ਕਹਿ ਰਿਹਾ ਕਿ ਮੈਨੂੰ ਤਾਂ ਕੁੱਝ ਪਤਾ ਹੀ ਨਹੀਂ। ਪਰ ਉਸ ਨੇ ਅਜੇ ਤੱਕ ਉਸ ਦਾ ਖੰਡਨ ਨਹੀਂ ਕੀਤਾ। ਇਹ ਕਿਹੜੀ ਸਿੱਖੀ ਹੈ ਭਈ ਬੱਸਾਂ ਚੋਂ ਕੱਢ ਕੇ ਹਿੰਦੂਆਂ ਨੂੰ ਮਾਰੋ। ਇਥੇ ਲਾਗੇ ਹੀ ਖੁੰਡੇ ਪਿੰਡ ‘ਚ 42 ਬੰਦੇ ਮਾਰ ਦਿਤੇ ਸੀ।
ਪੰ.ਮੋ - ਪਰ ਇਸ ਸਾਰੀ ਲਹਿਰ ਦੇ ਤੁਸੀਂ ਹੀ ਲੀਡਰ ਸੋ?
ਚੌ- ਮੇਰੀ ਲੀਡਰੀ ਏਨਾਂ ਜੱਟਾਂ ਨੇ ਕਿਥੇ ਰਹਿਣ ਦਿਤੀ ਸੀ।
ਪੰ.ਮੋ - ਕੀਹ ਤੁਸੀਂ ਸੰਤ ਭਿੰਡਰਾਂਵਾਲੇ ਦਾ ਦਰਬਾਰ ਸਾਹਿਬ ਜਾ ਬਹਿ ਜਾਣਾ ਤੇ ਮੁਕਾਬਲਾ ਕਰਨਾਂ ਠੀਕ ਸਮਝਦੇ ਹੌ?
ਚੌ- ਮੈਂ ਦਰਬਾਰ ਸਾਹਿਬ ਤੋਂ ਸੰਘਰਸ਼ ਵਿੱਢਣ ਤੇ ਹਮਲੇ ਦਾ ਮੁਕਾਬਲਾ ਕਰਨ ਨੂੰ ਮਾੜਾ ਨਹੀਂ ਸਮਝਦਾ।
ਪੰ.ਮੋ - ਜੇ ਸੰਘਰਸ਼. ਕਰਨਾ ਵੀ ਸੀ, ਤਾਂ ਕਿਸੇ ਹੋਰ ਥਾਂ ਸ਼ੁਰੂ ਕਰ ਦੇਂਦੇ, ਮਹਿਤੇ ਤੋਂ ਹੀ ਸਹੀ?
ਚੌ- ਕਿਓਂ ਮਹਿਤੇ ਤੋਂ ਕਿਓ? ਇਹ ਤਾਂ ਅੱਜ ਕੱਲ ਬਣਿਆ ਹੈ। ਸਾਡਾ ਕੇਂਦਰ ਤਾਂ ਅਕਾਲ ਤੱਖਤ ਹੈ ਜਿਥੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਰਾਜ਼ ਦਾ ਸਿਧਾਂਤ ਦਿੱਤਾ।
ਪੰ.ਮੋ - ਪਰ ਅਕਾਲੀਆਂ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਲੋਹਗੜ੍ਹ ਕਿਲਾ ਢਾਹ ਕੇ ਸੰਗ ਮਰਮਰ ਲਾ ਦਿਤਾ ਹੈ ਤਾਂ ਕਿ ਨਿਸ਼ਾਨ ਨਾ ਬਚੇ ਕੋਈ?
ਚੌ- ਗੁਰੂ ਤੇਗ ਬਹਾਦੁਰ ਦਾ ਘਰ ਢਾਹ ਦਿਤਾ, ਭੋਰਾ ਢਾਹ ਦਿਤਾ ਜਿਥੇ ਗੁਰੂ ਸਾਹਿਬ 26 ਸਾਲ ਰਹੇ।
ਪੰ.ਮੋ - ਇਸ ਵਾਸਤੇ ਕੌਣ ਜਿੰਮੇਵਾਰ ਹੈ?
ਚੌ- ਸ੍ਰੋਮਣੀ ਕਮੇਟੀ ਤੇ ਇਹ ਅਨਪੜ ਸਾਧ ਲੋਕ। ਇਹਦੇ ‘ਚ ਗੌਰਮਿੰਟ ਦਾ ਵੀ ਹੱਥ ਹੋਊਗਾ। ਆਹ ਸਾਲੇ ਸਾਧਾਂ ਨੂੰ ਪਾਸਪੋਰਟ ਵੀਜ਼ੇ ਦੇ ਕੇ ਬਾਹਰ ਤੋਰ ਰੱਖਿਆ ਹੈ।
ਪੰ.ਮੋ - ਹੁਣ ਤਾਂ ਲੋਕੀ ਸੰਤਾਂ ਸਾਧਾਂ ਦੇ ਸਿੱਖ ਬਣ ਗਏ ਹਨ। ਗੁਰੂ ਨੂੰ ਕੌਣ ਮੰਨਦੈ?
ਚੌ- ਨਹੀਂ, ਇਹ ਗੱਲ ਨਹੀਂ, ਸਾਧ ਪੜਦੇ ਤਾਂ ਗੁਰਬਾਣੀ ਹੀ ਨੇ।
ਪੰ.ਮੋ - ਮਹਾਰਾਜੇ ਰਣਜੀਤ ਸਿੰਘ ਦੇ ਰਾਜ਼ ਬਾਰੇ ਕੁੱਝ ਕਹੋਗੇ।
ਚੌ- ਉਹ ਸਿੱਖੀ ਰਾਜ਼ ਨਹੀਂ ਸਗੋਂ ਪੰਜਾਬੀਆਂ ਦਾ ਰਾਜ਼ ਸੀ। ਖਾਲਸਾ ਰਾਜ਼ ਤਾਂ ਉਦੋਂ ਹੀ ਖੱਤਮ ਹੋ ਗਿਆ ਜਦੋਂ ਮਹਾਰਾਜੇ ਨੇ ਜਗੀਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਿਸਲ ਰਾਜ਼ ਸਮੇਂ ਹੀ ਸਿਰਫ ਬਰਾਬਰਤਾ ਦਾ ਸਿਧਾਂਤ ਰੱਖਿਆ ਗਿਆ ਸੀ।
ਪੰ.ਮੋ - ਤੁਸੀਂ ਬਾਹਰ ਰਹਿ ਕੇ ਕੋਈ ੳੀਜਆ ੳ.ਆ ਸਿੱਖ ਬੁੱਧੀ ਜੀਵੀ ਮੰਚ ਨਹੀਂ ਤਿਆਰ ਕੀਤਾ।
ਚੌ- ਐਥੇ ਐਨੇ ਲੋਕ ਹਨ, ਐਥਂ ਕਿੰਨੇ ਕੁ ਗਰੁੱਪ ਬਣਾਏ ਹਨ? ਪਰ ਅਸੀਂ ਜੋ ਕੌਂਸਲ ਔਫ ਖਾਲਿਸਤਾਨ ਬਣਾਈ ਹੈ ਉਸ ਵਿੱਚ ਅੱਛੇ ਸੁਲਝੇ ਹੋਏ ਤੇ ਪੜੇ ਲਿਖੇ ਵੀਰ ਹਨ, ਜੋ ਹਰ ਘਟਨਾ ਦੀ ਬੜੇ ਗੌਰ ਨਾਲ ਪੁੱਣ ਛਾਣ ਕਰਦੇ ਹਨ। ਇੰਡੀਆ ਆਫਿਸ ਲਾਇਬ੍ਰੇਰੀ ਲੰਡਣ ਦੇ ਗੁਪਤ ਰਿਕਾਰਡਾਂ ਨੂੰ ਘੋਖਿਆ ਜਾ ਰਿਹਾ ਹੈ।
ਹੁਣ ਅੰਦੋਲਨ ਆਪਣੀ ਸਹੀ ਰਾਹ ਤੇ ਹੈ। ਕਿਉੱਕਿ ਮਾਰਧਾੜ 50 ਸਾਲ ਵੀ ਰਹਿੰਦੀ ਹੈ ਤਾਂ ਤੁਸੀਂ ਕੁੱਝ ਹਾਸਲ ਨਹੀਂ ਸੀ ਕਰ ਸਕਦੇ।
ਪੰ.ਮੋ - ਤੁਸੀਂ ਆਪੇ ਕਹਿੰਦੇ ਹੌ ਕਿ ਪੰਜਾਬੀ ਸੂਬੇ ਦੀ ਅਮਨ ਪਸੰਦ ਤੇ ਬੜੀ ਹੀ ਕਾਮਯਾਬ ਲਹਿਰ ਦੀ ਗੱਲ ਮੰਨਣ ‘ਚ ਬ੍ਰਾਹਮਣਾ ਨੇ 16 ਲਾ ਦਿਤੇ ਸਨ ਤੇ ਇਹ ਕਿਵੇਂ ਮੰਨਣਗੇ?
ਚੌ- ਮੈਂ ਕਦ ਕਹਿਨੈ ਕਿ ਇਨੇ ਮਨ ਜਾਣਾ ਹੈ। ਮੈਂ ਕਹਿੰਨਾ ਵਾ ਇਨੇ ਹੀ ਨਹੀਂ ਰਹਿਣਾ ਇਨੇ ਆਪਣੇ ਪਾਪਾਂ ਦੇ ਭਾਰ ਥੱਲੇ ਆਪ ਹੀ ਦੱਬ ਜਾਣਾ ਹੈ। ਬੁਰਾਈ ਦੀ ਇੰਤਹਾ ਹੋ ਗਈ ਹੈ। ਜਿਸ ਵੀ ਸੰਸਥਾਂ ‘ਚ ਬੇਇਨਸਾਫੀ ਹੁੰਦੀ ਹੈ ਉਹ ਟੁੱਟ ਜਾਦੀਂ ਹੈ।
ਪੰ.ਮੋ - ਤੁਸੀਂ ਖਾਲਿਸਤਾਨ ‘ਚ ਦੁੱਧ ਧੋਤੇ ਬੰਦੇ ਕਿਥੋਂ ਲੈ ਆਉਗੇ?
ਚੌ- ਪਰ ਕਿਸੇ ਚੀਜ਼ ਦਾ ਨਾਸ਼ ਨਹੀਂ ਹੁੰਦਾ, ਇਮਾਨਦਾਰੀ ਅੱਜ ਵੀ ਜਿੰਦਾ ਹੈ, ਨਾਲੇ ਖਾਲਿਸਤਾਨ ਤਾਂ ਹਲੀਮੀ ਰਾਜ਼ ਹੋਵੇਗਾ। ਤੁਹਾਡੇ ਸਾਹਮਣੇ ਉਦਾਹਰਣਾਂ ਹਨ, ਮਿਸਲ ਰਾਜ਼ ਦੀਆਂ, ਰਣਜੀਤ ਸਿੰਘ ਦੇ ਰਾਜ਼ ਦੀਆਂ। ਅੰਗਰੇਜ਼ਾਂ ਵੇਲੇ ਜਿਲ੍ਹੇ ‘ਚ ਦੋ ਜਣੇ ਹੀ ਬੜਾ ਸਾਫ ਸੁਥਰਾ ਨਿਜ਼ਾਮ ਚਲਾਉਦੇ ਸਨ, ਇਕ ਡੀ ਸੀ ਤੇ ਦੂਜਾ ਐਸ ਪੀ, ਸਿਰਫ ਇਕ ਡਰ ਹੁੰਦਾ ਹੈ। ਅੱਜ ਅਦਾਲਤਾਂ ਦੀ ਕੀਹ ਹਾਲਤ ਬਣ ਗਈ ਹੈ? ਬੰਦਾ ਬੁੱਢਾ ਹੋ ਜਾਂਦਾ ਉਡੀਕਦਾ।
ਪੰ.ਮੋ - ਖਾਲਿਸਤਾਨ ਕੀਹ ਲੋਕਤੰਤਰ ਹੋਵੇਗਾ ਜਾਂ ਕੁੱਝ ਹੋਰ?
ਚੌ- ਸਿੱਖੀ ਤਾਂ ਹੈ ਈ ਡੈਮੋਕਰੇਟਿਕ। ਗੁਰੂ ਸਾਹਿਬ ਨੇ ਉਦੋਂ ਪੰਜ ਪ੍ਰਧਾਨੀ ਸਿਧਾਂਤ ਦਿਤਾ ਜਦੋ ਅਜੇ ਲੋਕਤੰਤਰ ਦੇ ਸਿਧਾਂਤ (ਕਨਸੈਪਟ) ਦਾ ਜਨਮ ਵੀ ਨਹੀਂ ਸੀ ਹੋਇਆ। ਗੁਰੂ ਨੇ ਗੁਰਆਈ ਵੀ ਸਿੱਖੀ ਦੀ ਕੁਲੈਕਟਿਵ (ਸਮੂਹ) ਬਾਡੀ ਨੂੰ ਦਿਤੀ ਸੀ- ਖਾਲਸੇ ਨੂੰ।
ਪੰ.ਮੋ - ਲੋਕ ਰਾਜ਼ ਵਿਚ ਕਵਾਲਟੀ ਦੀ ਗੱਲ ਕੀ ਸੰਭਵ ਏ?
ਚੌ- ਕੀਹ ਇੰਗਲੈਂਡ, ਫਰਾਂਸ, ਹਾਲੈਂਡ, ਅਮਰੀਕਾ ‘ਚ ਕਵਾਲਟੀ ਨਹੀਂ ਹੈ? ਸੰਵਿਧਾਨ ਵਿੱਚ ਬਨਣੂ ਬੰਨਣੇ ਪੈਦੇ ਹਨ। ਇਹ ਨਹੀਂ ਕਿ ਹਰ ਚੋਰ, ਜੁਵਾਰੀਆ, ਸ਼ਰਾਬੀ ਵਜੀਰ ਬਣ ਜਾਊ। ਅਹੁੱਦਿਆ ਦੀਆਂ ਯੋਗਤਾਵਾਂ ਤਹਿ ਕੀਤੀਆਂ ਜਾਣਗੀਆਂ , ਗੁਰਬਾਣੀ ਸਿਧਾਂਤ ਅਨੁਾਰ।
ਪੰ.ਮੋ - ਪਰ ਹਿੰਦੂ ਤੁਹਾਥੋਂ ਡਰਦਾ ਹੈ।
ਚੌ- ਕਿਓਂ ਡਰੇਗਾ। ਤੁਸੀਂ ਹਿੰਦੂ ਵਿਰੋਧੀ ਗੱਲਾਂ ਦਾ ਖੰਡਨ ਕਰੋ। ਦੇਖੋ ਮੈਂ ਤਾਂ ਆਹ ਸਹਿਜਧਾਰੀਆਂ ਦੇ ਮਸਲੇ ਤੇ ਡੱਟ ਕੇ ਅਕਾਲੀਆਂ ਦੇ ਖਿਲਾਫ ਕਹਿੰਦਾ ਹਾਂ, ਇਨ੍ਹਾਂ ਨੂੰ ਹੱਕ ਕਿਓਂ ਨਾ ਮਿਲੇ।
ਪੰ.ਮੋ - ਤੁਸਾਂ ਪਿੱਛੇ ਪਾਕਿਸਤਾਨ ਕੋਲੋਂ ਮੰਗ ਕੀਤੀ ਸੀ, ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿਤਾ ਜਾਵੇ। ਫਿਰ ਕਿਓਂ ਨ ਲਿਆ?
ਚੌ- ਜਦੋਂ 1979 ਵਿਚ ਅਸੀਂ ਪਾਕਿਸਤਾਨ ਡੈਲੀਗੇਸ਼ਨ ਲੈ ਕੇ ਗਏ ਤੇ ਉਥੇ ਅਸੀਂ ਮੰਗ ਕੀਤੀ ਵੈਟੀਕਨ ਸਟੇਟਸ ਫਾਰ ਨਨਕਾਨਾ ਸਾਹਿਬ। ਪਾਕਿਸਤਾਨ ਨੇ ਝੱਟ ਸਾਨੂੰ ਚਾਬੀਆਂ ਦੇ ਦਿੱਤੀਆਂ ਤੇ ਕਿਹਾ ਕਿ ਸਾਂਭੋ ਤੇ ਬਣਾਓ ਆਪਣਾ ਵੈਟੀਕਨ।
ਉਧਰ ਅਕਾਲੀ ਦੱਲ ਨੇ ਦਿੱਲੀ ਗੁਰਦੁਆਰਾ ਮੋਰਚਾ ਲਾਇਆ ਹੋਇਆ ਸੀ। ਜਦੋਂ ਕਾਂਗਰਸੀਆਂ ਨੇ ਵੈਟੀਕਨ ਵਾਲੀ ਖਬਰ ਪੜੀ ਸੁਣੀ ਤਾਂ ਝੱਟ ਇੰਦਰਾਂ ਗਾਂਧੀ ਨੇ ਅਕਾਲੀਆਂ ਨੂੰ ਬੁਲਾਇਆ। ਰਵੇਲ ਸਿੰਘ ਤੇ ਜੀਵਨ ਸਿੰਘ ਉਮਰਾ ਨੰਗਲ ਗਏ। ਇੰਦਰਾ ਨੇ ਕਿਹਾ ਗੁਰਦੁਆਰਿਆਂ ਦਾ ਜੈਸਾ ਚਾਹੋ ਕਰਵਾ ਲਓ। ਪਰ ਡਾਕਟਰ ਚੌਹਾਨ ਦਾ ਕੁੱਝ ਕਰੋ। ਅਗਲੇ ਹੀ ਦਿਨ ਇਨ੍ਹਾਂ ਨੇ ਬਿਆਨ ਦੇ ਦਿਤਾ ਕਿ ਡਾਕਟਰ ਚੌਹਾਨ ਨੂੰ ਪਾਰਟੀ ਦੇ ਜਨਰਲ ਸੈਕਟਰੀ ਦੇ ਅੱਹੁਦੇ ਤੇ ਮੁੱਢਲੀ ਮੈਂਬਰਸ਼ਿਪ ਤੋਂ ਫਾਰਗ ਕੀਤਾ ਜਾਂਦਾ ਹੈ। ਭਾਈ ਸਾਡੇ ਲੀਡਰ ਹੀ ਇਨ੍ਹੇ ਵਿਕਾਊਹਨ।
ਪੰ.ਮੋ - ਕੀਹ ਸਿੱਖ ਜਿਆਦਾ ਵਿਕਾਊਹੈ ਬਾਕੀ ਦੇ ਮੁਕਾਬਲੇ?
ਚੌ- ਇਕ ਵਾਰੀ ਇਕ ਅੰਗਰੇਜ਼ ਪੁਲਿਸ ਅਫਸਰ ਨੇ ਮੇਰੇ ਨਾਲ ਨਿੱਜੀ ਗੱਲਾਂ ਕਰਦੇ ਹੋਏ ਦੱਸਿਆਂ ਕਿ “ਅਸੀ ਹੋਰਨਾਂ ਕੋਲੋਂ ਗੱਲਾਂ ਪੁੱਛਦੇ ਹਾਂ ਪਰ ਸਿੱਖਾਂ ਨੂੰ ਅਸੀਂ ਮੁਖਬਰੀ ਕਰਨ ਤੋ ਰੋਕਦੇ ਹਾਂ।” ਯਾਨਿ ਕਿ ਸਿੱਖਾਂ ‘ਚ ਮੁਖਬਰੀ ਤੇ ਗੱਦਾਰੀ ਦੀ ਹੱਦ ਇਥੋ ਤੱਕ ਹੈ। ਸਾਡੇ ਲੋਕ ਆਪਣੇ ਆਪ ਨੂੰ ਬੜਾ ਸਮਝਦੇ ਹਨ ਜੇ ਕੋਈ ਇੰਸਪੈਕਟਰ ਇਨ੍ਹਾਂ ਤੋਂ ਕੋਈ ਗੱਲ ਪੁੱਛੇ ਤਾਂ।
ਪੰ.ਮੋ - ਇਸ ਤਰਾਂ ਲਗਦੈ ਕਿ ਬਾਦਲ ਸਾਹਬ ਤੁਹਾਨੂੰ ਵਾਪਸ ਲੈ ਕੇ ਆਏ ਹਨ?
ਚੌ- ਬਾਦਲ ਨੇ ਮੇਰੀ ਅਖੀਰ ਦੱਮ ਤੱਕ ਮੁਖਾਲਫਤ ਕੀਤੀ ਹੈ। ਇਥੇ ਹੋਣ ਦੇ ਬਾਵਜੂਦ ਵੀ ਮੁਖਾਲਫਤ ਕੀਤੀ ਹੈ। ਇਥੌਂ ਤੱਕ ਕਿ ਕੇਸ ਪਵਾਉਣ ‘ਚ ਵੀ ਬਾਦਲ ਦਾ ਹੀ ਹੱਥ ਹੈ।ਮੈਂ ਦਰਬਾਰ ਸਹਿਬ ਗਿਆ ਇਨ੍ਹਾਂ ਦਫਤਰ ਨੂੰ ਹੀ ਤਾਲਾ ਮਾਰ ਦਿਤਾ ਤੇ ਮੁਲਾਜ਼ਮ ਦੌੜ ਗਏ।
ਪੰ.ਮੋ - ਜੇ ਬਾਦਲ ਤੁਹਾਨੂੰ ਨਹੀਂ ਲੈ ਕੇ ਆਇਆ ਤਾਂ ਤੁਹਾਡੀ ਕਿੰਨੇ ਮਦਦ ਕੀਤੀ?
ਚੌ- ਮੇਰੀ ਮਦਦ ਕੀਤੀ, ਲਖਨਪਾਲ ਵਕੀਲ ਤੇ ਜੱਜ ਝਾਂਝੀ ਨੇ ਜਿੰਨਾਂ ਮੈਨੂੰ ਇਨਸਾਫ ਦਿਤਾ।
ਪੰ.ਮੋ - ਪਰ ਫਿਰ ਵੀ ਅਦਾਲਤਾਂ ਤੋਂ ਇਲਾਵਾ ਕੋਈ ਸਰਕਾਰੀ ਜਾਂ ਰਾਜਨੀਤਕ ਤਾਂ ਮਦਦ ਮਿਲੀ ਹੀ ਹੋਵੇਗੀ?
ਚੌ- ਮੈਨੂੰ ਕੋਈ ਨਹੀਂ ਮਿਲਿਆ। ਕੋਈ ਸਿੱਖ ਲੀਡਰ ਨਹੀਂ ਮਿਲਣ ਆਇਆ, ਕਿਸੇ ਨੇ ਟੈਲੀਫੂਨ ਤੇ ਵੀ ਫਤਹਿ ਤੱਕ ਨਹੀਂ ਬੁਲਾਈ। ਝ।:।ੱਤ ਨੂੰ ਇਹ ਗੱਲ ਕਹਿ ਦਿਤੀ ਗਈ ਕਿ ਜਿਹੜਾ ਡਾਕਟਰ ਨੂੰ ਮਿਲੇਗਾ ਉਸ ਤੇ ਅੱਤਵਾਦ ਦਾ ਸਾਥੀ ਹੋਣ ਦਾ ਇਲਜਾਮ ਲੱਗ ਜਾਵੇਗਾ। ਅੱਜ ਕੱਲ ਜਰੂਰ ਆਉਂਦੇ ਹਨ?
ਪੰ.ਮੋ - ਵੱਸਣ ਸਿੰਘ ਜਫਰਵਾਲ, ਪੰਜਵੜ ਵੀ ਤੁਹਾਡੇ ਬੰਦੇ ਨੇ।
ਚੌ- ਨਹੀਂ, ਮੇਰੇ ਆਪਣੇ, ਮੈ ਬਹੁਤਾ ਮਿਲਿਆ ਨਹੀਂ- ਕਦੀ ਮੌਕਾ ਨਹੀ ਬਣਿਆ। ਹੁਣ ਉਹ ਕੇਸਾਂ ਚੋਂ ਸੱਭ ਬਰੀ ਹੋਈ ਜਾ ਰਹੇ ਹਨ।
ਪੰ.ਮੋ - ਇਹ ਸੱਭ ਇਲਾਕੇ ਵਿਚ ਜੋ ਬੰਦੂਕਧਾਰੀ ਮੁੰਡੇ ਫੈਲ ਗਏ ਸਨ ਇਹ ਕੌਣ ਸਨ? ਕੀਹ ਸਰਕਾਰ ਦੇ ਬੰਦੇ ਸਨ?
ਚੌ- ਨਹੀਂ, ਉਹ ਆਈ ਬੀ ਦੇ ਨਹੀ ਸਨ। 26 ਜਨਵਰੀ 1986 ਨੂੰ ਅਕਾਲ ਤੱਖਤ ਤੇ ਲੋਕਾਂ ਕੋਲੋਂ ਹੱਥ ਖੜੇ ਕਰਵਾ ਲਏ ਕਿ ਸਿੰਘੋ ਆਪਾਂ ਲੜ ਮਰਨਾਂ ਹੈ। ਜਿੰਨਾਂ ਹੱਥ ਖੜੇ ਕੀਤੇ ਉਹ ਫਿਰ ਮੁੜੇ ਨਹੀਂ।
ਪੰ.ਮੋ - ਉਹ ਹੱਥ ਖੜ੍ਹੇ ਕਰਾਉਣ ਵਾਲੇ ਕੌਣ ਸਨ?
ਚੌ- ਮਤਾ ਡਾਕਟਰ ਸੌਹਣ ਸਿੰਘ ਤੇ ਦਲਬੀਰ ਸਿੰਘ ਪਤਰਕਾਰ (ਸਾਡਾ ਪੁਰਾਣਾ ਕਾਮਰੇਡ ਸਾਥੀ) ਨੇ ਲਿਖਿਆ ਸੀ। ਉਹ ਮਤਾ ਤਾਂ ਠੀਕ ਸੀ ਪਰ ਉਸ ਵਿਚ ਇਕ ਫਿਕਰਾ ਇਹ ਦੇ ਦਿਤਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਜੱਦੋ ਜਹਿਦ ਕੀਤੀ ਜਾਵੇਗੀ। ਸੋ ਉਥੇ ਹੀ ਖੂਨ ਖਰਾਬਾ ਸ਼ੁਰੂ ਹੋ ਗਿਆ।
ਪੰ.ਮੋ - ਹੁਣ ਤੁਹਾਡੇ ਕੋਲ ਕਿਹੜੇ ਰਸਤੇ ਹਨ?
ਚੌ- ਭੋਟਹ ੳਚਟਵਿੲ ੳਨਦ ਪੳਸਸਵਿੲ, ਇਕ ਤਾਂ ਦੇਖੋ ਜੋ ਇਨ੍ਹਾਂ ਸੰਵਿਧਾਨ ‘ਚ ਬਾਨਣੂ ਬੱਧਾ ਹੈ ਕਿ ਕੋਈ ਸੂਬਾ ਸ਼ਾਮਲ ਤਾਂ ਹੋ ਸਕਦੈ ਪਰ ਨਿਕਲ ਨਹੀਂ ਸਕਦਾ ਇਸ ਮਦ ਨੂੰ ਅਸੀਂ ਕੋਰਟ ‘ਚ ਚਣੌਤੀ ਦਿਆਂਗੇ। ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ।
ਪੰ.ਮੋ - ਪਰ ਸੰਵਿਧਾਨ ਘੜਨ ਵੇਲੇ ਤਾਂ ਸਿੱਖ ਨੁਮਾਇਦੇ ਚੁੱਪ ਰਹੇ।
ਚੌ- ਨਹੀਂ ! ਨਹੀਂ, ਸਿੱਖ ਨੁਮਾਇਦਿਆਂ ਨੇ ਬਹੁਤ ਸ਼ੋਰ ਮਚਾਇਆ । ਪਰ ਨਗਾਰਖਾਨੇ ‘ਚ ਤੂਤੀ ਦੀ ਅਵਾਜ਼ ਕੌਣ ਸੁਣਦੇ। ਸਿਰਫ ਦੋ ਹੀ ਤਾਂ ਸਿੱਖ ਮੈਂਬਰ ਸਨ। ਹੁਕਮ ਸਿੰਘ ਤੇ ਭੁਪਿੰਦਰ ਸਿੰਘ। ਇਨ੍ਹਾਂ ਸੰਵਿਧਾਨ ਦੀ ਪਰਵਾਨਗੀ ਵੇਲੇ ਦਸਤਖਤ ਵੀ ਨਹੀਂ ਸਨ ਕੀਤੇ।
ਪੰ.ਮੋ - ਪਰ ਹੁਕਮ ਸਿੰਘ ਤਾਂ ਉਸੇ ਸੰਵਿਧਾਨ ਦੇ ਤਹਿਤ ਬਾਅਦ ‘ਚ ਸਪੀਕਰ ਬਣੇ?
ਚੌ- ਇਹੋ ਤਾਂ ਸਿੱਖ ਲੀਡਰਾਂ ਨਾਲ ਮੁਸ਼ਕਲ ਰਹੀ ਹੈ। ਇਹ ਥੁੱਕ ਕੇ ਚੱਟ ਜਾਂਦੇ ਨੇ।
ਪੰ.ਮੋ - ਕੱਲ ਨੂੰ ਤੁਹਾਨੂੰ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁੱਦੇ ਦਾ ਨਿਓਤਾ ਆਏ ਤਾਂ ਕੀ ਮੰਜੂਰ ਕਰੋਗੇ?
ਚੌ- ਮੈਂ ਕਦੀ ਸੋਚ ਵੀ ਨਹੀਂ ਸਕਦਾ। ਮੈਨੂੰ ਭਾਵੇਂ ਰਾਸ਼ਟਰਪਤੀ ਦਾ ਵੀ ਨਿਓਤਾ ਦੇਣ। ਮੇਰੀ ਨਾਂਹ ਹੈ। ਮੈਂ ਇਸੇ ਤਰ੍ਹਾਂ ਹੀ ਬੜਾ ਖੁਸ਼ ਹਾਂ।
ਪੰ.ਮੋ - ਤੁਸੀਂ ਅਸੈਂਬਲੀ ‘ਚ ਜਾਓ, ਭਾਵੇਂ ਮੁਖ ਮੰਤਰੀ ਬਣ ਜਾਓ ਤੇ ਫਿਰ ਬੇਸ਼ੱਕ ਖਾਲਿਸਤਾਨ ਦਾ ਮਤਾ ਪਾਸ ਕਰਵਾ ਲਓ।
ਚੌ- (ਹੱਸਣ ਲੱਗ ਜਾਂਦੇ ਹਨ) ਭੋਲਿਓ ਕਦੀ ਇਸ ਤਰਾਂ ਵੀ ਇੰਨਕਲਾਬ ਆਉਂਦੇ ਨੇ।
 ਤੁਹਾਨੂੰ ਪਤਾ ਰੂਸ ਵਿਚ ਇਲਕਲਾਬ ਕਿਵੇਂ ਆਇਆ ਸੀ। ਜਨਾਨੀਆਂ ਕਿਤੇ ਮੁਜਾਹਰਾ ਕਰ ਰਹੀਆਂ ਸਨ। ਫੌਜ ਨੂੰ ਆਰਡਰ ਹੋਇਆ ਕਿ ਇਨਾਂ ਤੇ ਗੋਲੀ ਚਲਾਈ ਜਾਵੇ। ਔਰਤਾਂ ਨੇ ਫੌਜੀਆਂ ਨੂੰ ਕਿਹਾ ਕਿ ਤੁਹਾਡੇ ਖਾਤਰ ਹੀ ਤਾਂ ਸੱਭ ਕਰ ਰਹੀਆਂ ਹਨ। ਫੌਜੀ ਵੀ ਉਨਾਂ ਨਾਲ ਹੋ ਗਏ। ਤੇ ਕੰਮ ਸ਼ੁਰੂਹੋ ਗਿਆ।
ਪੰ.ਮੋ - ਤੁਸੀਂ ਫੇਲ ਹੋ ਗਏ। 1982 ਦੇ ਨੇੜੇ ਪੂਰੀ ਲਹਿਰ ਖੜੀ ਹੋ ਗਈ ਸੀ। ਤੁਸੀਂ ਉਨੂੰ ਦਿਸ਼ਾ ਨਹੀ ਦੇ ਸਕੇ?
ਚੌ- ਤੁਹਾਡਾ ਸੁਆਲ ਮੇਰੇ ਮਨ ਨੂੰ ਉਨ੍ਹਾਂ ਹਲਾਤਾਂ ਵਿਚ ਲੈ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਤੋਂ ਨਿਕਲ ਕੇ ਕੱਲਮ ਕੱਲਾਂ ਨੰਗੇ ਸਿਰ ਤੇ ਨੰਗੇ ਪੈਰੀਂ ਤੁਰਿਆਂ ਜਾ ਰਿਹਾ ਹੈ ਜਾਂ ਫਿਰ ਨੰਦੇੜ ‘ਚ ਖੰਜਰ ਵੱਜਿਆਂ ਹੋਇਆ ਹੈ ਤੇ ਗੁਰੂ ਬੰਦੇ ਬਹਾਦੁਰ ਨੂੰ ਪੰਜਾਬ ਵੱਲ ਰਵਾਨਾ ਕਰ ਰਿਹਾ ਹੈ। . . . ਮੈਨੂੰ ਭੌਰਾ ਜਿੰਨਾਂ ਵੀ ਸੌਗ ਨਹੀ।
ਪੰ.ਮੋ - ਇਹ ਗੋਲ ਮੋਲ ਜੁਆਬ ਹੈ।
ਚੌ- ਦੇਖੋ ਬਈ ਲਹਿਰ ਨੂੰ ਤੁਸੀਂ ਸੰਭਾਲ ਨਹੀਂ ਸਕੇ। ਦੁਸ਼ਮਣ ਜਿਆਦਾ ਚਲਾਕ ਸੀ।
ਪੰ.ਮੋ - ਕੱਲ ਨੂੰ ਕਿਹੜਾ ਦੁਸ਼ਮਣ ਨੇ ਲ੍ਹੋਲਾ ਹੋ ਜਾਣਾ ਏਂ।
ਚੌ- ਕੁਦਰਤ ਬੜੀ ਬਲਵਾਨ ਏਂ। ਆ ਬਾਦਲ ਕਿੰਨਾ ਸ਼ਾਤਰ ਸੀ ਕਿਵੇਂ ਕਾਂਗਰਸ ਨੇ ਪਲਟਾ ਮਾਰਿਆ। ਇੰਦਰਾਂ ਬੜੀ ਚਲਾਕ ਤੇ ਬੇਈਮਾਨ ਸੀ ਕਿਵੇਂ ਜਨਤਾਂ ਪਾਰਟੀ ਨੇ ਔਹ ਮਾਰੀ ਸੀ।
ਪੰ.ਮੋ - ਕਾਂਗਰਸ ਦਾ ਪੰਜਾਬ ‘ਚ ਮੁੱੜ ਤਾਕਤ ‘ਚ ਆਉਣਾ ਆਪਣੇ ਅੰਦੋਲਨ ਦੇ ਹੱਕ ‘ਚ ਗਿਣਦੇ ਹੌ?
ਚੌ- ਸਾਡੀ ਲਹਿਰ ‘ਚ ਝੂਠੇ ਅਕਾਲੀ ਹੀ ਸੱਭ ਤੋ ਵੱਡਾ ਅੜਿਕਾ ਹਨ। ਇਕ ਵਾਰ ਕਪੂਰ ਸਿੰਘ ਕੋਲ ਕੁੱਝ ਅਕਾਲੀ ਆਏ ਤੇ ਕਹਿਣ ਲੱਗੇ ਸਾਹਬ ਜੀ ਆਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਦੇ ਬਣੂ? ਸਿੰਘ ਕਿਹਾ, “ਜਦੋਂ ਤੁਸੀਂ ਸੱਭ ਮਰ ਜਾਓਗੇ ਜਾਂ ਲੋਕੀ ਤੁਹਾਡੀਆਂ ਲੱਤਾਂ ਭੰਨ ਕੇ ਘਰ ਬੈਠਾ ਦੇਣਗੇ ਤਦ।”
ਵੱਡੀ ਮੁਸੀਬਤ ਹੀ ਇਹੋ ਹੈ ਕਿ ਅਕਾਲੀ ਵਰਕਰ ਵਫਾਦਾਰ ਹਨ, ਪਰ ਲੀਡਰ ਇੰਨਾ ਦੇ ਹਮੇਸ਼ਾ ਗੱਦਾਰ ਹੀ ਬਣਦੇ ਹਨ। ਤੇ ਵਰਕਰਾਂ ਉਹੋ ਕਰਨਾਂ ਜੋ ਲੀਡਰ ਨੇ ਕਹਿਣਾ।
ਪੰ.ਮੋ - ਜਗਦੇਵ ਸਿੰਘ ਤਲਵੰਡੀ ਕੈਸਾ ਲੀਡਰ ਹੈ?
ਚੌ- ਕਾਹਦਾ ਲੀਡਰ। ਬਾਦਲ ਵਰਗਿਆਂ ਨੂੰ ਅਜੇਹੇ ਮੂਰਖ ਬੰਦਿਆਂ ਦੀ ਲੋੜ ਏ। ਇਹ ਬਾਦਲ-ਟੌਹੜਾ-ਤਲਵੰਡੀ ਤਿਗੜੀ ਸਾਡੀ ਮੂਵਮੈਂਟ ਨੂੰ ਪਿੱਛੇ ਪਾਈ ਗਈ ਹੈ। ਇਨ੍ਹਾਂ ਬੜਾ ਲੰਮਾ ਸਮਾਂ ਕੱਟ ਲਿਆ ਏ।
ਪੰ.ਮੋ - ਕੀ ਪਾਕਿਸਤਾਨ ਤੁਹਾਡੇ ਮੂਵਮੈਂਟ ਵਾਸਤੇ ਮਦਦਗਾਰ ਰਿਹਾ ਹੈ?
ਚੌ- ਮੂਵਮੈਂਟ (ਅੰਦੋਲਨ) ਦਾ ਨੁਕਸਾਨ ਜਿੰਨਾ ਪਾਕਿਸਤਾਨ ਨੇ ਕੀਤਾ ਹੈ, ਸ਼ਾਇਦ ਉਨਾਂ ਹਿੰਦੋਸਤਾਨ ਨੇ ਨਹੀਂ ਕੀਤਾ। ਜਦੋਂ ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਸੀ, ਦੋਨਾਂ ਮੁਲੱਕਾਂ ਦੀਆਂ ਖੁੱਫੀਆਂ ਅਜੈਂਸੀਆਂ ਆਈ ਐਸ ਆਈ ਤੇ ਰਾਅ (ਂਛਂ .ਅਦ ਞੱ੍ਰੁ) ਦਰਮਿਆਨ ਸਮਝੌਤਾ ਹੋ ਚੁੱਕਾ ਸੀ। ਪਾਕਿਸਤਾਨ ਨੇ ਮੁੰਡਿਆਂ ਦੇ ਸਾਰੇ ਟਿਕਾਣੇ ਰਾਅ ਨੂੰ ਦੱਸ ਦਿਤੇ ਤੇ ਇਸ ਪ੍ਰਕਾਰ ਮੁੰਡਿਆਂ ਦਾ ਸਫਾਇਆ ਕਰਾ ਦਿਤਾ।
ਲਗਭਗ 75% ਮੁੰਡੇ ਇਸ ਤਰ੍ਹਾਂ ਪਾਕਿਸਤਾਨ ਨੇ ਮਰਵਾਏ ਸਨ। ਅਵਤਾਰ ਸਿੰਘ ਬ੍ਰਹਮਾ ਜਦੋਂ ਬਾਰਡਰ ਟੱਪਿਆ ਤਾਂ ਆਉਦੇ ਨੂੰ ਹੀ ਪੁਲਿਸ ਨੇ ਦਬੋਚ ਲਿਆ ਸੀ।
ਹੁਣ ਜਿਹੜੇ ਚਾਰ ਪੰਜ ਮੁੰਡੇ ਉਥੇ ਬੈਠੇ ਨੇ ਉਹ ਕੀਹ ਕਰ ਰਹੇ ਨੇ? ਪਾਕਿਸਤਾਨ ਆਪਣੀ ਬਦਨਾਮੀ ਖਾਹਮ- ਖਾਹ ਕਰਵਾ ਰਿਹਾ ਹੈ।
ਪੰ.ਮੋ - ਇੰਦਰਾ ਗਾਂਧੀ ਦੀ ਮੌਤ ਬਾਰੇ ਕੁੱਝ ਕਹੋਗੇ?
ਚੌ- ਇੰਦਰਾਂ ਨੂੰ ਮੈਂ ਬਕਾਇਦਾ ਲਿਖ ਕੇ ਘੱਲਿਆ ਸੀ ਕਿ ਤੈਨੂੰ ਸਿੱਖਾਂ ਮਾਰ ਦੇਣਾਂ ਈ ਬੱਚ ਜਾ। ਮੈਂ ਮਹੀਨਾ ਪਹਿਲਾਂ ਹੀ ਹਾਈਡ ਪਾਰਕ ‘ਚ ਭਾਰੀ ਇਕੱਠ ਵਿੱਚ ਬੋਲਿਆ ਸੀ ਕਿ ਇੰਦਰਾਂ 1985 ਦਾ ਸੂਰਜ਼ ਨਹੀਂ ਵੇਖ ਸਕੇਗੀ ਤੇ ਕਈ ਭਾਰਤੀ ਤੇ ਪਾਕਿਸਤਾਨੀ ਅਖਬਾਰਾਂ ਨੇ ਹੈਡ ਲਾਈਨਾਂ ਵੀ ਛਾਪੀਆਂ ਸਨ। ਇਹ ਗੱਲ ਸਧਾਰਨ ਗਿਣਤੀ ਮਿਣਤੀ ਦੀ ਸੀ ਜੋ ਮੈਂ ਸਿੱਖਾਂ ਦੀ ਇਤਹਾਸਿਕ ਆਦਤਾਂ ਮੁਤਾਬਿਕ ਅੰਦਾਜ਼ਾ ਲਾ ਕੇ ਕਹੀ ਸੀ।
ਪੰ.ਮੋ - ਤੁਹਾਡੀ ਸ੍ਰੀ ਲੰਕਾ ਦੇ ਐਲ ਟੀ ਟੀ ਵਾਲਿਆਂ ਨਾਲ ਵੀ ਕੋਈ ਰਾਫਤਾ ਰਹਿੰਦਾ ਰਿਹਾ?
ਚੌ- ਤੁਸੀਂ ਰਾਫਤੇ ਦੀ ਗੱਲ ਕਰਦੇ ਹੋ ਸਾਡੀਆਂ ਤਾਂ ਅਕਸਰ ਬੈਠਕਾਂ ਹੁੰਦੀਆਂ ਸਨ। ਜਿੰਨੀਆਂ ਵੀ ਗੁਲਾਮ ਕੌਮਾਂ ਅਜਾਦੀ ਲਈ ਜੱਦੋ ਜਹਿਦ ਕਰ ਰਹਿਆਂ ਹਨ ਸਭ ਦਾ ਆਪਸ ਵਿਚ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਟਾਈਗਰਾਂ ਨੂੰ ਬੜੇ ਸਸਤੇ ਰੇਟਾਂ ਤੇ ਕੋਰੀਆਂ ਤੋਂ ਹਥਿਆਰ ਮਿਲ ਰਹੇ ਹਨ।
ਪੰ.ਮੋ - ਸਟੇਟਹੁਡ ਦੇ ਹੱਕ ‘ਚ ਤੁਹਾਡੇ ਤੇ ਕਪੂਰ ਸਿੰਘ ਤੋਂ ਇਲਾਵਾ ਹੋਰ ਵੀ ਕੋਈ ਲੀਡਰ ਸੀ।
ਚੌ- ਹਾਂ, ਮਾਸਟਰ ਤਾਰਾ ਸਿੰਘ ਸੱਭ ਤੋ ਵੱਡਾ ਐਡਵੋਕੇਟ ਸੀ ਖਾਲਸਾ ਰਾਜ ਦਾ।
ਪੰ.ਮੋ - ਉਸ ਦਾ ਰੋਲ ਵੰਡ ਵੇਲੇ ਤਾਂ ਬਹੁਤ ਮਾੜਾ ਰਿਹਾ ਸੀ।
ਚੌ- ਤੁਹਾਨੂੰ ਦੱਸਿਆ ਨਾ ਕਿ ਇਨਾਂ ਬ੍ਰਾਹਮਣਾ ਗੱਦਾਰੀ ਕੀਤੀ ਸੀ, ਬਾਕੀ ਮਾਸਟਰ ਇਕ ਵਰਕਿੰਗ ਕਮੇਟੀ ਨਾਲ ਘਿਰਿਆ ਪਿਆ ਸੀ ਜਿਨ੍ਹਾਂ ਵਿੱਚ ਦੂਰ ਅੰਦੇਸ਼ਤਾ ਦੀ ਘਾਟ ਸੀ।
ਪੰ.ਮੋ - 20 ਅਗਸਤ 1944 ਦੀ ਸਰਬ ਪਾਰਟੀ ਅੰਮ੍ਰਿਤਸਰ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਖਾਲਸਾ ਰਾਜ ਦੇ ਹੱਕ ‘ਚ ਮਤਾ ਪਾਸ ਕਰਕੇ ਅੱਗੋਂ ਸਾਰੇ ਅੱਖਤਿਆਰ ਮਾਸਟਰ ਜੀ ਨੂੰ ਦੇ ਦਿੱਤੇ ਸਨ ਕਿ ਅੱਗੇ ਉਹ ਇਸ ਦਿਸ਼ਾ ‘ਚ ਗੱਲਬਾਤ ਚਲਾਉਣ। ਪਰ ਉਸ ਉਪਰੰਤ ਕਿਤੇ ਕੋਈ ਜ਼ਿਕਰ ਹੀ ਨਹੀਂ ਮਿਲਦਾ। ਮਾਸਟਰ ਜੀ ਚੁੱਪ ਹੋ ਜਾਂਦੇ ਹਨ।
ਚੌ- ਦੇਖੋ ਇਹ ਟੀਮ ਵਰਕ ਹੁੰਦੈ। ਨਾਲੇ ਕਿਸੇ ਲੀਡਰ ਨੂੰ ਖੱਤਮ ਕਰਨਾ ਹੋਵੇ, ਤਾਂ ਸਾਰੇ ਅੱਖਤਿਆਰ ਉਨੂੰ ਦੇ ਦਿਤੇ ਜਾਂਦੇ ਹਨ।
ਪੰ.ਮੋ - ਪਰ ਮਾਸਟਰ ਨੇ ਤਾਂ ਬਾਅਦ ‘ਚ ਖੁੱਦ ਲਿਖਿਆ ਕਿ ਇਕ ਪਾਸੇ ਟੀ ਬੀ (ਭਾਰਤ) ਸੀ ਤੇ ਦੂਸਰੇ ਪਾਸੇ ਹੈਜਾ (ਪਾਕਿਸਤਾਨ) ਸੀ, ਤੇ ੳਨ੍ਹੇ ਟੀ ਬੀ ਚੁਣੀ।
ਚੌ- ਹਾਂ, ਮਾਸਟਰ ਕੁੱਝ ਦੁਰਿਤੀ ‘ਚ ਸੀ। ਜਿਹੜੀ ਰਾਵਲਪਿੰਡੀ ਹਿੰਦੂ-ਸਿੱਖ-ਮੁਸਲਮਾਨ ਫਸਾਦ ਹੋਏ ਸਨ ਉਨ੍ਹਾਂ ਤੋਂ ਉਹ ਘਬਰਾ ਗਿਆ ਸੀ। ਦਰ ਅਸਲ ਕਾਂਗਰਸੀਆਂ ਨੂੰ ਮਾਸਟਰ ਦੀਆਂ ਕਮਜੋਰੀਆਂ ਦਾ ਪਤਾ ਸੀ। ਉਸ ਮੌਕੇ ਮਾਸਟਰ ਦੁਆਲੇ ਇਕ ਅਕਾਲੀਆਂ ਦਾ ਝੁੰਡ ਸੀ ਜੋ ਉਸ ਨੂੰ ਦੁਬਿਧਾ ਵਿਚ ਪਾਈ ਰੱਖਦੇ ਸਨ।
ਪੰ.ਮੋ - ਕੀਹ ਅੰਗਰੇਜਾਂ ਵੱਲੋ ਕੋਈ ਸਿੱਖ ਸਟੇਟ ਦੀ ਆਫਰ ਸੀ?
ਚੌ- ਬਹੁਤ ਜਿਆਦਾ ਸੀ, ਬਾਰ ਬਾਰ ਸੀ। ਮੈਂ ਤਾਂ ਬਾਅਦ ਵਿੱਚ ਉਸ ਸਮੇਂ ਦੇ ਅੰਗਰੇਜ਼ ਖਿਡਾਰੀਆਂ ਨੂੰ ਵੀ ਮਿਲਿਆ। ਮੇਜ਼ਰ ਸ਼ਾਅਟ ਨੂੰ ਮਿਲਿਆ ਜਿਹੜਾ ਸਿੱਖਾਂ ਤੇ ਅੰਗਰੇਜ਼ਾਂ ਦਾ ਵਿਚੋਲਾ ਸੀ। ਉਸ ਨੇ ਤਾਂ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨੂੰ ਪੰਜਾਬੀ ‘ਚ ਗਾਲਾਂ ਕੱਢੀਆਂ ਕਿ ਇਹ ਮਹਾਂ ਮੂਰਖ ਸਨ, ਜਿਨ੍ਹਾਂ ਸਿੱਖਾਂ ਨੂੰ ਥੱਲੇ ਲਾ ਦਿਤਾ।
ਉਹ ਕਹਿੰਦਾ ਕਿ ਮੈਂ ਖੁੱਦ ਇਨ੍ਹਾਂ ਦੋਹਾਂ ਨਾਲ ਗੱਲ ਕੀਤੀ ਕਿ ਦੇਖੋ ਅੰਗਰੇਜ਼ ਤੁਹਾਨੂੰ ਤੀਸਰੀ ਧਿਰ ਮੰਨ ਰਿਹਾ ਹੈ ਤੁਸੀ ਕੁੱਝ ਕਰੋ। ਪਰ ਇਹ ਹਿੱਲੇ ਹੀ ਨਹੀਂ। ਉਹਨਾਂ ਕਿਹੜਾ ਆਪਣੇ ਕੋਲੋ ਕੁਝ ਦੇਣਾ ਸੀ। ਉਹ ਕਹਿੰਦੈ ਕਿ ਅੰਗਰੇਜ਼ ਫੋਜ਼ ਦਾ ਸਾਰਾ ਅਸਲਾ ਵੀ ਸਿੱਖਾਂ ਨੂੰ ਦੇਣ ਨੂੰ ਤਿਆਰ ਸੀ।
ਪੰ.ਮੋ - ਤੁਸੀਂ ਹੋਰ ਕਿਹੜੇ ਅੰਗਰੇਜਾਂ ਨੂੰ ਮਿਲੇ?
ਚੌ- ਦੇਖੋ 1947 ਦੇ ਬਹੁਤੇ ਅੰਗਰੇਜ਼ ਖਿਡਾਰੀ ਤਾਂ ਮਰ ਚੁਕੇ ਹਨ ਪਰ ਫਿਰ ਵੀ ਮੈਂ ਬਹੁਤ ਸਾਰਿਆਂ ਨੂੰ ਮਿਲਿਆਂ। ਉਹਨਾਂ ਕਿਹਾ, “ਅਫਸੋਸ ਕਿ ਸਿੱਖ ਸਮਝੇ ਹੀ ਨਹੀਂ ਸਨ”
ਪੰ.ਮੋ - ਪਰ ਅਕਾਲੀ ਲੀਡਰ ਤਾਂ ਕਹਿੰਦੇ ਹਨ ਕਿ “ਨਹੀਂ ਅੰਗਰੇਜਾਂ ਅਜਿਹਾ ਕੋਈ ਨਿਓਤਾ ਨਹੀਂ ਸੀ ਦਿਤਾ।”
ਚੌ- ਮਾਸਟਰ ਤਾਰਾ ਸਿੰਘ ਜੀ ਨੇ ਖੁੱਦ ਮੈਨੂੰ ਕਈ ਵਾਰੀ ਦੱਸਿਆ ਕਿ ਅੰਗਰੇਜਾਂ ਦੇ ਇਸ਼ਾਰੇ ਤੇ ਸਲਾਹਵਾਂ ਬੜੀਆਂ ਸਪੱਸ਼ਟ ਸਨ। ਉਹ ਕਿਹਾ ਕਰਦਾ ਸੀ ਕਿ ਮੇਰੀ ਇਨ੍ਹਾਂ ਪੰਜ ਦੱਸ ਜੱਟ ਜੱਥੇਦਾਰਾਂ ਪੇਸ਼ ਹੀ ਨਹੀਂ ਜਾਣ ਦਿਤੀ। ਉਂਝ ਗਿਆਨੀ ਕਰਤਾਰ ਸਿੰਘ ਵੀ ਬਾਅਦ ‘ਚ ਪਛਤਾਇਆ।
ਪਰ ਬਦਕਿਸਮਤੀ ਹੈ ਕਿ ਜੱਟਾਂ ਦੀ ਫਿਤਰਤ ਹੈ ਕਿ ਇਹ ਆਪ ਆਲਣਾ ਨਹੀਂ ਬਣਾਉਦਾ ਤੇ ਕਿਸੇ ਦੇ ਬਣੇ ਤੇ ਹੱਥ ਸਾਫ ਕਰਨਾ ਜਾਣਦਾ ਹੈ। ਸਾਡੀ ਬਦਕਿਸਮਤੀ ਹੈ ਕਿ ਅੰਗਰੇਜ਼ਾਂ ਨੇ ਸਾਡੇ ਕੁਦਰਤੀ (ਨੈਚਰੁਲ) ਲੀਡਰ ਯਾਨੀ ਕਿ ਖਤਰੀ ਸਾਥੋਂ ਵੱਖ ਕਰ ਦਿੱਤੇ। ਜਿਨ੍ਹਾਂ ਚਿਰ ਸਿੱਖਾਂ ਦੀ ਲੀਡਰੀ ਖੱਤਰੀਆਂ ਦੇ ਹੱਥ ‘ਚ ਰਹੀ ਹੈ ਅਸੀਂ ਤਰੱਕੀ ਕੀਤੀ।
ਪਰ ਬਦਕਿਸਮਤੀ ਹੈ ਕਿ ਅੱਜ ਸਿੱਖੀ ਸਿਆਸਤ ਤੇ ਧਰਮ ਦੋਨੋਂ ‘ਚ ਜੱਟਵਾਦ ਭਾਰੂ ਹੋਇਆ ਪਿਆ ਹੈ। ਇਹ ਗੁਰੂ ਦਵਾਰਿਆਂ ਦੀ ਗੋਲਕ ‘ਚੋਂ ਪੈਸੇ ਕੱਢਦੇ ਨੇ ਸ਼ਰਾਬਾਂ ਪੀਂਦੇ ਤੇ ਬਦਮਾਸ਼ੀਆਂ ਕਰਦੇ ਨੇ। ਇਨ੍ਹਾਂ ਨੇ ਧਰਮ ਨੂੰ ਮਖੌਲ ਬਣਾ ਛੱਡਿਐ।
ਖਾਲਿਸਤਾਨ ਦੀ ਸਥਾਪਨਾ ਉਦੋ ਹੋ ਜਾਵੇਗੀ ਜਦੋ ਰਾਮਗੜ੍ਹੀਏ ਲੋਕ ਤੇ ਭਾਪੇ ਇਸ ਦੀ ਅਗਵਾਈ ਕਰਨਗੇ। ਰਾਮਗੜੀਏ ਹੀ ਖਾਲਿਸਤਾਨ ਦੀ ਨੀਂਹ ਰੱਖਦੇ ਹਨ। ਪੰਜਾਬ ਦੇ ਸਾਰੇ ਲੋਕਾਂ ਦੇ ਮੁਕਾਬਲੇ ਰਾਮਗੜ੍ਹੀਏ ਜਿਆਦਾ ਅਗਾਂਹ ਵਧੂ ਹਨ। ਮੈਨੂੰ ਇਨ੍ਹਾਂ ਤੇ ਮਾਣ ਹੈ। ਖਾਲਸਾ ਰਾਜ਼ ਦੇ ਉਸਰਈਏ ਭਾਵ ਰਾਮਗੜ੍ਹੀਏ ਹੁਣ ਜਿਆਦਾ ਮਾਇਆ ਮੌਹ ‘ਚ ਆ ਗਏ ਨੇ । ਤੁਸੀਂ ਹੁਣੇ ਸ੍ਰੀ ਹਰਗੋਬਿੰਦਪੁਰ ਥਾਣੀਂ ਹੋ ਕੇ ਆਏ ਹੋ ਕੀਹ ਕੋਈ ਲਾਟ ਉਥੇ ਦੇਖਿਆ ਜੇ ਜੱਸਾ ਸਿੰਘ ਰਾਮਗੜ੍ਹੀਆ ਦੀ ਯਾਦ ‘ਚ ਬਣਿਆ? ਉਸ ਨੇ 18 ਵੀਂ ਸਤਾਬਦੀ ‘ਚ ਖਾਲਸਾ ਰਾਜ਼ ਕਾਇਮ ਕੀਤਾ ਸੀ।
ਜੇ ਸਿੱਖੀ ਕਾਇਮ ਰੱਖੀ ਹੈ, ਤਾਂ ਉਹ ਰਾਮਗੜ੍ਹੀਏ, ਖੱਤਰੀ ਤੇ ਰੋੜਿਆਂ ਵਾ ਲੁਬਾਣੇ ਸਿੰਘਾਂ ਨੇ। ਮਜ਼ਬੀ ਸਿੱਖੀ ਦਾ ਵੱਡਾ ਥੰਮ ਹਨ, ਲੋਕਾਂ ਨੇ ਇਨ੍ਹਾਂ ਨੂੰ ਲੁਟਿੱਆ ਹੀ ਹੈ। ਪਰ ਗੁਰੂ ਪਾਤਸ਼ਾਹ ਨੇ ਇਨ੍ਹਾਂ ਨੂੰ ਉੱਚਾ ਅਸਥਾਨ ਦਿਤਾ ਸੀ। ਗੁਰੂ ਨੇ ਇਨ੍ਹਾਂ ਨਾਲ ਪੱਗ ਵਟਾਈ ਸੀ, ਜਦੋਂ ਕਲਗੀ ਸੰਗਤ ਸਿੰਘ ਦੇ ਲਾਈ। ਮਜ਼ਬੀਆਂ ਦੀਆਂ 4 ਮਿਸਲਾਂ ਸਨ। ਅਕਾਲੀ ਫੂਲਾ ਸਿੰਘ ਵੀ ਮਜ਼ਬੀ ਮਿਸਲ ‘ਚੌਂ ਸੀ।ਸੌ ਅੰਗਰੇਜ਼ਾ ਨੇ ਸਾਨੂੰ ਵੰਡ ਕੇ ਰੱਖ ਦਿਤਾ।
ਪਿੱਛੇ ਮੈਨੂੰ ਦਲ ਖਾਲਸਾ ਦੇ ਮੁੰਡੇ ਅਨੰਦਪੁਰ ਸਾਹਿਬ ਮਿਲੇ, ਉਨ੍ਹਾਂ ਦਾ ਇਕੋ ਹੀ ਮਿਸ਼ਨ ਹੈ ਆਰ ਐਸ ਐਸ ਤੇ ਜਨ ਸੰਘ (ਬੀ ਜੇ ਪੀ) ਨੂੰ ਗਾਲਾਂ ਕੱਢਣ ਦਾ। ਫਿਰ ਮੈਨੂੰ ਖਾਲਸਾ ਐਕਸ਼ਨ ਕਮੇਟੀ ਵਾਲੇ ਸ਼ਹਿਰੀ ਮੁੰਡੇ ਮਿਲੇ। ਇਹ ਮੈਨੂੰ ਲਗਦੈ ਕਿ ਕੁੱਝ ਕਰਨ ਜੋਗੇ ਹਨ। ਇਨ੍ਹਾਂ ਨੂੰ ਚਾਹੀਦੈ ਸਗੋਂ ਆਰ ਐਸ ਐਸ ਤੋਂ ਕੁੱਝ ਸਿੱਖਣ। ਇਕ 13 ਬੰਦਿਆਂ ਤੋਂ ਸ਼ੁਰੂ ਹੋਈ ਜਮਾਤ ਅੱਜ ਦੁਨੀਆਂ ‘ਚ ਸੱਭ ਤੋਂ ਵੱਡੀ ਐਨ ਜੀ ਓ ਹੈ, ਯੂ ਐਨ ਓ ਦੀ। ਪਿੱਛੇ ਮੈਂ ਆਰ ਐਸ ਐਸ ਦੇ ਲੀਡਰਾਂ ਨੂੰ ਮਿਲਿਆ ਦੋ ਘੰਟੇ ਦੀ ਸਾਡੀ ਮੀਟਿੰਗ ਸੀ ਪਰ ੳਨ੍ਹਾਂ ਦੋ ਦਿਨ ਆੳਣ ਹੀ ਨਾ ਦਿਤਾ।
ਪੰ.ਮੋ - ਸਿੱਖ ਕੌਮ ਹੈ ਜਾਂ ਪੰਜਾਬੀ ਕੌਮ ਹੈ?
ਚੌ- ਸਿੱਖ ਪੰਜਾਬੀ ਅੰਦੋਲਨ ਦੇ ਝੰਡਾ ਬਰਦਾਰ ਹਨ,
ਪੰ .ਮੋ-ਸਿਖ ਪੁਲਿਸ ਤੇ ਸੀ ਆਈ ਡੀ ਵਾਲਿਆਂ ਤਾਂ ਪੰਥ ਦਾ ਵਡਾ ਨੁਕਸਾਨ ਕੀਤਾ?
ਚੌ- ਪਰ ਕਈ ਪੁਲਿਸ ਵਾਲਿਆਂ ਖਾਸ ਕਰਕੇ ਸੀ ਆਈ ਡੀ ਵਾਲਿਆਂ ਤਾਂ ਪੰਥ ਦੀ ਵੱਡੀ ਸੇਵਾ ਕੀਤੀ ਏ। ਮੈਨੂੰ ਯਾਦ ਆਉਂਦਾ ਜਦੋ ਪ੍ਰਕਾਸ਼ ਨਰਾਇਨ ਦੀ ਰਿਹਾਈ ਬਾਬਤ ਐਮਰਜੈਂਸੀ ਵੇਲੇ ਮੋਰਚੇ ਲੱਗਾ ਹੋਇਆ ਸੀ ਤੇ ਰੋਜ ਪੰਜ ਸਿੰਘ ਗ੍ਰਿਰਤਾਰੀ ਦੇਂਦੇ ਸਨ। ਉਸ ਵਕਤ ਇਕ ਵਾਰੀ ਅਕਾਲੀਆਂ ਕੋਲ ਇਕ ਬੰਦਾ ਵੀ ਨਹੀਂ ਸੀ ਗ੍ਰਿਫਤਾਰੀ ਦੇਣ ਵਾਸਤੇ ਉਦੋਂ ਐਸ ਪੀ ਢੀਡਸਾ ਨੇ ਵੱਡੀ ਮਦਦ ਕੀਤੀ ਸੀ, ਬਾਹਰੋ ਬੰਦੇ ਲਿਆ ਲਿਆ ਗ੍ਰਿਫਤਾਰ ਕਰਨ ‘ਚ। ਮੈਂ ਤਾਂ ਕਹਿਨਾ ਸਿੱਖੀ ਕਈ ਵਾਰੀ ਬਚਾਈ ਹੈ ਤਾਂ ਇਨ੍ਹਾਂ ਸੀ ਆਈ ਡੀ ਵਾਲਿਆਂ।
ਪੰ.ਮੋ - ਸੌ ਤੁਸੀਂ ਖਾਲਸਾ ਰਾਜ਼ ਦੇ ਪਿਤਾ ਹੋ ਜਾਂ ਖਾਲਿਸਤਾਨ ਦੇ- ਕੀਹ ਲਿਖੀਏ?
ਚੌ- ਜੋ ਤੁਹਾਨੂੰ ਠੀਕ ਜਾਪਦਾ ਹੈ। ਖਾਲਿਸਤਾਨ ਵਾ ਖਾਲਸਾ ਰਾਜ ਇਕ ਹੀ ਗੱਲ ਹੈ।
ਜਿਵੇਂ ਹੁਣ ਮੈਂ 20 ਸਾਲ ਬਾਅਦ ਪਰਤਿਆਂ ਹਾਂ ਪਹਿਲਾਂ ਵੀ 7 ਸਾਲ ਇਨ੍ਹਾਂ ਮੈਨੂੰ ਡੱਕੀ ਰੱਖਿਆ ਸੀ। 1979 ਵਿਚ ਮੈਂ ਜਲੰਧਰ ਦਿਲ ਕੁਸ਼ਾ ਮਾਰਕਿਟ ‘ਚ ਦਫਤਰ ਖੋਲਿਆ ਸੀ ਉਦੋਂ ਮ੍ਰੁੈਨੂੰ ਇੰਦਰਾਂ ਗਾਂਧੀ ਨੇ ਸੱਦਿਆ। ਮੈਨੂੰ ਗਾਂਧੀ ਨਿੱਜੀ ਤੌਰ ਤੇ ਜਾਣਦੀ ਸੀ। ਮੈਂ ਮਨਿਟਰੀ ਵਿਚ ਵੀ ਰਿਹਾ ਸੀ। ਮੈਨੂੰ ਅੱਗਲਵਾਡੀਂ ਮਿਲਣ ਆਈ। ਚਾਹ ਪਿਆਈ। ਹਰ ਕਿਸੇ ਨਾਲ ਐਸਤਰਾਂ ਨਹੀ ਸੀ ਕਰਿਆ ਕਰਦੀ। ਮ੍ਰੁੈਨੂੰ ਕਹਿਣ ਲੱਗੀ। “ਯੇ ਖਾਲਿਸਤਾਨ ਕਯਾ ਹੈ? ਮੈ ਉਹਨੂੰ ਕਿਹਾ ਮੈਂ ਖਾਲਿਸਤਾਨ ਨੂੰ ਛੰਡ ਨਹੀਂ ਸਕਦਾ, ਤੁਸੀਂ ਇਸ ਸਿਧਾਂਤ ਨੂੰ ਅਜੇ ਸਮਝੋਗੀ ਨਹੀਂ। ਫਿਰ ਆਪਾਂ ਆਪਣਾ ਵਕਤ ਕਿਓਂ ਜਾਇਆ ਕਰ ਰਹੇ ਹਾਂ। ਮੈਂ ਕਿਹਾ ਮੈਨੂੰ ਕੰਮ ਦੱਸੋ ਜਿਸ ਕਰਕੇ ਬੁਲਾਇਆ ਹੈ। ਉਹ ਕਹਿੰਦੀ ਭਈ ਮੈਨੂੰ ਇਹੋ ਸਮਝਾਓ ਇਹੋ ਕੰਮ ਹੈ।
ਮੈਂ ਕਿਹਾ ਖਾਲਿਸਤਾਨ ਦਾ ਮਤਲਬ ਲੈਂਡ ਆਫ ਖਾਲਸਾ, ਜਿਥੇ ਖਾਲਸਾ ਲਹਿਰ ਨੇ ਜਨਮ ਲਿਆ। ਜਿਸ ਲਹਿਰ ਨੇ ਫਿਰ ਹਿੰਦੋਸਤਾਨ ਨੂੰ ਆਜ਼ਾਦੀ ਦਿਵਾਈ। ਸੌ ਖਾਲਿਸਤਾਨ ਦਾ ਮਤਲਬ ਹੈ ਉਸ ਆਜਾਦੀ ਦੀ ਲਹਿਰ ਨੂੰ ਪ੍ਰਵਾਨਗੀ ਦੇਣਾ ਜਿਨ੍ਹੇ ਹਿੰਦੋਸਤਾਨ ਨੂੰ ਸੈਂਕੜੇ ਸਾਲਾਂ ਬਾਅਦ ਅਜ਼ਾਦੀ ਦਾ ਨਿੱਗ ਦਿਵਾਇਆ ਸੀ। ਸੌ ਮੈਂ ਖੁੱਲੀ ਤੇ ਸੱਪਸ਼ਟ ਗੱਲ ਇੰਦਰਾਂ ਗਾਂਧੀ ਨਾਲ ਕੀਤੀ।
ਇਕ ਵਾਰੀ ਮੈਂ ਕਪੂਰ ਸਿੰਘ ਨੂੰ ਕਿਹਾ ਕਿ ਸਰਦਾਰ ਜੀ ਕਿੰਨੀ ਅੱਛੀ ਤੁਹਾਡੀ ਲਿਖਤ ਹੈ, ਪਰ ਤੁਸੀਂ ਗੱਲ ਸਪਸ਼ੱਟ ਕਿਓਂ ਨਹੀਂ ਲਿਖਦੇ। ਸਾਰੀ ਗੱਲ ਕਹਿ ਕੇ ਅੰਤ ਵਿਚ ਮੇਙਣਾਂ ਪਾ ਦਿੰਦੇ ਹੋ ਕਿ ਇਹ ਹਿੰਦੋਸਤਾਨ ਦੇ ਅੰਦਰ ਬਣੇ।
ਉਸ ਮੈਨੂੰ ਕਿਹਾ ਕਿ “ਡਾਕਟਰ ਸੱਚ ਗੱਲ ਇਹ ਹੈ ਕਿ ਮੈਨੂੰ ਜੇਲ ਜਾਣ ਤੋਂ ਡਰ ਲੱਗਦਾ ਹੈ।” ਡੀ ਸੀ ਦੇ ਤੋਰ ਤੇ ਮੈਂ ਲੋਕਾਂ ਨੂੰ ਜੇਲ ਭੇਜਦਾ ਸੀ ਪਰ ਆਪ ਡਰਦਾ ਹਾਂ ਬਾਕੀ ਗੱਲ ਉਹੋ ਹੀ ਹੈ ਜਿਹੜੀ ਤੂੰ ਕਹਿ ਨੈ।
ਦੇਖੋ ਇੰਗਲੈਂਡ, ਜਰਮਨੀ ਫਰਾਂਸ ਆਦਿ ਨੇ ਇਤਿਹਾਸ ਵਿਚ ਕਿੰਨੀਆਂ ਲੜਾਈਆਂ ਲੜੀਆਂ ਹਨ। ਪਰ ਅੱਜ ਉਹਨਾਂ ਨੇ ਮਿਲ ਕੇ ਇਕ ਕਨਫੈਡਰੇਸ਼ਨ ਬਣਾ ਲਈ ਹੈ ( ਈ ਈ ਸੀ)। ਅਸੀਂ ਹਿੰਦੋਸਤਾਨ ਤੇ ਪਾਕਿਸਤਾਨ ਕਿਓਂ ਨਹੀਂ ਕੱਠੇ ਹੋ ਸਕਦੇ। ਅੱਜ ਸਾਡਾ 70 ਪ੍ਰਤੀਸ਼ਤ ਬਜ਼ਟ ਫੌਜ ਤੇ ਖਰਚ. ਹੋ ਰਿਹਾ ਹੈ। ਅੱਜ ਦੇਖੋ 10 ਮਹੀਨੇ ਹੋ ਗਏ ਹਨ ਫੋਜਾਂ ਸਰਹੱਦਾਂ ਤੇ ਲੱਗੀਆਂ ਹੋਇਆ ਹਨ। ਇਹ ਲੀਡਰ ਅਹਿਸਾਸ ਨਹੀਂ ਕਰਦੇ। ਜਰਾ ਫਰਨਾਂਡਿਸ ਤੇ ਵਾਜਪੇਈ ਨੂੰ ਬੈਠਾਇਆ ਜਾਵੇ ਐਸਤਰਾਂ ਘਰਾਂ ਤੇ ਬੱਚਿਆਂ ਤੋਂ ਦੂਰ ਤਾਂ ਪਤਾ ਲੱਗੇ। ਜਿੱਥੇ ਗੋਲੀ ਦਾ 24 ਘੰਟੇ ਡਰ ਹੋਵੇ। ਸੋ ਖਾਲਿਸਤਾਨ ਤਾਂ ਇਨ੍ਹਾਂ ਨੂੰ ਆਪ ਬਣਾਉਣਾ ਚਾਹੀਦੈ, ਜੋ ਲੋਕਾਂ ਦੀ ਭਲਾਈ ਚਾਹੁੰਦੇ ਹਨ।
ਪੰ.ਮੋ - ਕੁੱਝ ਸੰਤ ਭਿੰਡਰਾਂ ਵਾਲਿਆਂ ਬਾਰੇ ਕਹੋਗੇ?
ਚੌ- ਮੈਂ ਤਾਂ ਉਹਨੂੰ ਬਚਪਨ ਤੋਂ ਜਾਣਦਾ ਸੀ। ਉਹ ਸਿਧਾ ਸਾਧਾ ਗੁਰਮੁੱਖ ਬੰਦਾ ਸੀ। ਉਨੂੰ ਤਾਂ ਦਰਬਾਰਾ ਸਿੰਘ ਲੈ ਕੇ ਆਇਆ ਸੀ ਅਕਾਲੀਆਂ ਨੂੰ ਕਮਜੋਰ ਕਰਨ ਵਾਸਤੇ। ਜੋ ਉਹ ਲੈਕਚਰ ਦਿਆ ਕਰਦਾ ਸੀ ਸੱਭ ਇੰਟੈਲੀਜ਼ੈਂਸ (ਜਸੂਸਾਂ) ਦੇ ਕਹੇ ਤੇ ਦਿਆ ਕਰਦਾ ਸੀ। ੳਨੂੰ ਪਤਾ ਹੀ ਨਹੀਂ ਸੀ ਕਿ ਉਹ ਕੀਹ ਕਰ ਰਿਹਾ ਹੈ।
ਪੰ.ਮੋ - ਪਰ ਤੁਹਾਡੇ ਅੰਦੋਲਨ ਨੂੰ 50 ਸਾਲ ਪਿੱਛੇ ਪਾ ਦਿਤਾ ੳਸ?
ਚੌ- ਮੈਨੂੰ ਜਰਾ ਜਿਨ੍ਹਾਂ ਵੀ ਦੁੱਖ ਨਹੀਂ ਚਾਹੇ 100 ਸਾਲ ਜਾਂ 400 ਸਾਲ ਵੀ ਪਿੱਛੇ ਪੈ ਜਾਵੇ। ਸਾਡਾ ਸੰਕਲਪ ਤਾਂ ਮੌਜੂਦ ਹੈ। ਕੌਮਾਂ ਦੇ ਇਤਹਾਸ ‘ਚ ਅਜਿਹੇ ਹਾਲਾਤ ਬਣਦੇ ਆਏ ਹਨ।
ਪੰ.ਮੋ - ਤੁਹਾਡੇ ਕੋਲ ਕਿਹੜਾ ਗੁਰ ਹੈ ਜੋ ਤੁਸੀਂ ਜੇਲ ਜਾਣ ਤੌਂ ਬੱਚੇ ਰਹਿੰਦੇ ਹੋ?
ਚੌ- ਪਰ ਜੇ ਤੁਸੀਂ ਬੇਵਕੂਫੀ ਨਾ ਕਰੋ ਤਾਂ ਤੁਹਾਨੂੰ ਬਦੋ ਬਦੀ ਕੋਈ ਨਹੀ ਂਜੇਲ ‘ਚ ਸੁੱਟਦਾ। ਮੇਰੇ ਮਕਸਦ ਪੂਰਤੀ ਵਿਚ ਜੋ ਵੀ ਜਰੂਰੀ ਹੋਵੇਗਾ ਕਰਾਂਗਾ। ਪਰ ਮੈਨੂੰ ਜੇਲ ਜਾਣ ਦਾ ਚਾਅ ਨਹੀਂ।
ਪੰ.ਮੋ - ਕਦੀ ਪਾਠ ਵੀ ਕਰਦੇ ਓ?
ਚੌ- ਮੈਂ ਸ਼ਬਦ ਤੇ ਧਿਆਨ ਲਾਉਂਦਾ ਹਾਂ। ਤੇ ਦੋ ਮਿੰਟਾਂ ਵਿਚ ਹੀ ਸਮਾਧੀ ਵਿਚ ਪਹੁੰਚ ਜਾਂਦਾ ਹਾਂ ਅਤੇ ਵਾਹਿਗੁਰੂ ਦਾ ਨਾਂ ਜਪਦਾ ਹਾਂ। ਸਿੱਖੀ ਤਾਂ ਹੈ ਹੀ ਸ਼ਬਦ ਦੀ ਕਮਾਈ। ਮਹੇਸ਼ ਯੋਗੀ ਨੇ ਸਾਇੰਸ ਦੇ ਰਾਂਹੀਂ ਸਿੱਧ ਕੀਤਾ ਹੈ ਕਿ ਸ਼ਬਦ ਦਾ ਕਿੰਨਾ ਉੱਚਾ ਅਸਰ ਹੈ। (ਰਾਜਨੀਤੀ ਦੇ ਮਹਾਂਰਥੀ ਡਾਕਟਰ ਸਾਹਿਬ ਅਜੇ ਰਜਾ ਚ ਰਹਿਣ ਵਾਲਾ ਕੁਦਰਤੀ ਸਿੱਖ ਸਿਧਾਂਤ ਨਹੀਂ ਸਮਝ ਪਾਏ ;ਇਹ ਅਜੇ ਤਕ ਰਾਧਾ ਸੁਆਮੀਆਂ ਵਾਲੇ ਦਸਵੇਂ ਦੁਆਰ ਦੀ ਹੀ ਭਾਲ ਵਿਚ ਫਿਰ ਰਹੇ ਹਨ।-- ਐਡੀਟਰ)
 ਪੰ.ਮੋ - ਸਿੱਖੀ ਪ੍ਰਚਾਰ ਦੀ ਕੀਹ ਹਾਲਤ ਹੈ?
ਚੌ- ਅੰਗਰੇਜ਼ ਸਿੱਖਾਂ ਦੀ ਤਾਕਤ ਤੋਂ ਬੜਾ ਡਰਿਆ ਅਤੇ ਚੁਕੰਨਾ ਰਿਹਾ, ਉਨ੍ਹੇ ਸਿੱਖ ਸਮਾਜ ਨੂੰ ਲੀਰੋ ਲੀਰ ਕਰ ਦਿਤਾ। ਇਕ ਪਾਸੇ ਸਿੰਘ ਸਭਾ ਲਹਿਰ, ਚੀਫ ਖਾਲਸਾ ਦੀਵਾਨ ਅਤੇ ਅਕਾਲੀ ਦਲ ਖੜਾ ਕੀਤਾ, ਦੂਸਰੇ ਪਾਸੇ ਸਿੱਖੀ ‘ਚੋਂ ਸ਼ਹਿਰੀਆਂ ਅਤੇ ਵਪਾਰੀ ਤਬਕੇ ਨੂੰ ਪਰੇ ਕਰਨ ਵਾਸਤੇ ਆਰੀਆ ਸਮਾਜ ਤੇ ਸਨਾਤਨੀਆਂ ਦੀ ਮਦਦ ਕੀਤੀ। ਮੁਸਲਮਾਨਾ ਨੂੰ ਵੀ ਪੂਰਾ ਉਕਸਾਈਆ ਉਸ ਨੇ। ਅੱਜ ਉਸੇ ਪਾੜਨ ਵਾਲੀ ਨੀਤੀ ਤੇ ਦਿਲੀ ਚਲ ਰਹੀ ਹੈ। ਪਰ ਬਦਕਿਸਮਤੀ ਕਿ ਇਹ ਅਜੇ ਵੀ ਨਹੀਂ ਸਮਝ ਸਕੇ ਤੇ ਬਸ ਲੜਨਾ ਹੀ ਇਨ੍ਹਾਂ ਦਾ ਇਕੋ ਇਕ ਪ੍ਰੋਗਰਾਮ ਹੈ, ਪ੍ਰਚਾਰ ਇਨ੍ਹਾਂ ਸੁਆਹ ਕਰਨਾ।
ਪੰ.ਮੋ - ਹੁਣ ਜਦੋਂ ਤੁਸੀਂ ਇੰਡੀਆ ਆਏ, ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ?
ਚੌ- ਮੈਂ ਜਦੋਂ ਉਤਰਿਆ ਆਈ ਬੀ (ਇੰਟੈਲੀਜੈਂਸ ਬਿਓਰੋ) ਵਾਲੇ ਮੈਨੂੰ ਇਕ ਬੜੇ ਅੱਛੇ ਹੋਟਲ ‘ਚ ਲੈ ਗਏ। ਬਹੁਤ ਅੱਛਾ ਮੇਰੇ ਨਾਲ ਵਿਹਾਰ ਕੀਤਾ। ਫਿਰ ਕੋਈ ਅੱਠ ਕਾਰਾਂ ਦਾ ਕਾਫਲਾ ਸੀ ਜਦੋਂ ਮੈਨੂੰ ਸਟੇਸ਼ਨ ਤੇ ਛੱਡਣ ਆਏ। ਸ਼ਤਾਬਦੀ ਰੇਲ ਗੱਡੀ ਦੀ ਪੂਰੀ ਬੋਗੀ ਉਹਨਾਂ ਰਿਜਰਵ ਕਰਾਈ ਹੋਈ ਸੀ। ਇਹੋ ਇਜਤ ਮਾਨ ਹੁੰਦੈ (ਹੱਸਣ ਲੱਗ ਪੈਂਦੇ ਹਨ)। ਇਹ ਅਫਸਰ ਸਾਡੇ ਬੱਚਿਆਂ ਵਰਗੇ ਹੀ ਹਨ। ਮੇਰਾ ਅੰਗੇਰਜ਼ ਪੁਲਿਸ ਅਫਸਰਾਂ ਨਾਲ ਵੀ ਅੱਛੇ ਸੰਬੰਧ ਰਹੇ ਹਨ।
ਪੰ.ਮੋ - ਅੰਗਰੇਜ਼ ਪੁਲਿਸ ਨੂੰ ਤੁਹਾਡੀ ਕੀਹ ਅਹਿਮੀਅਤ ।
ਚੌ- ਨਹੀਂ ਨਹੀਂ। ਉਹ ਤਾਂ ਬਹੁਤ ਨੇੜੇ ਦਾ ਤਾਲ ਮੇਲ ਰੱਖਦੇ ਹਨ। ਸਾਡੇ ਨਾਲੋਂ ਵੀ ਜਿਆਦਾ ਉਹਨਾਂ ਨੂੰ ਬਾਹਰ ਦੀ ਪੌਲਿਟਿਕਸ ਦੀ ਸਮਝ ਹੈ। ਬੜੀ ਅੱਛੀ ਪੰਜਾਬੀ ਬੋਲਦੇ ਹਨ, ਉਹ ਲੋਕ। ਸਿੱਖੀ ਦੇ ਇਤਿਹਾਸ ਦੀ ਵੀ ਉਨ੍ਹਾਂ ਨੂੰ ਸਾਡੇ ਨਾਲੋਂ ਚੰਗੀ ਸਮਝ ਹੈ।
ਪੰ.ਮੋ - ਤੁਸੀਂ ਸਿੱਖੀ ਤੇ ਇਹਦਾ ਇਤਿਹਾਸ ਕੱਦ ਪੜਿਆ?
ਚੌ- ਮੈਂ ਹਰੀ ਰਾਮ ਗੁਪਤਾ ਤੇ ਗੰਡਾ ਸਿੰਘ ਪੜਿਆ।ਗੰਡਾ ਸਿੰਘ ਇਤਹਾਸਕਾਰ ਤੇ ਪੰਜਾਬੀਆਂ ਨੂੰ ਮਾਣ ਹੈ। ਅਜੋਕੇ ਸਮੇਂ ‘ਚ ਕਿਸੇ ਨੇ ਜੋ ਕੰਮ ਕੀਤਾ ਉਹ ਗੰਡਾ ਸਿੰਘ ਹੀ ਹੈ। ਬਾਕੀ ਅੱਜ ਦੇ ਪ੍ਰੋਫੈਸਰ ਤੇ ਸਾਰੇ ਨਕਲ ਮਾਰਨਾ ਹੀ ਜਾਣਦੇ ਹਨ, ਕਿਸੇ ‘ਚ ਕੋਈ ਲਗਣ ਜਾਂ ਮਿਹਨਤ ਨਹੀਂ। ਇਕ ਹੋਰ ਬੰਦੇ ਨੇ ਵੀ ਕੰਮ ਕੀਤੈ। ਸ੍ਰ ਅਜੀਤ ਸਿੰਘ ਬਾਘਾ, ਪਰ ਉਸ ਨੂੰ ਸ਼ਰਾਬ ਨੇ ਮਾਰ ਦਿਤਾ ਤੇ ਉਹ ਮਰਦਾ ਮਰਦਾ ਆਪਣਾ ਸਾਰਾ ਕੁੱਝ ਇਕ ਚੰਡੀਗੜੋਂ ਛਪਦੇ ਰਿਸਾਲੇ ਸਪੋਕਸਮੈਨ ਨੂੰ ਦੇ ਗਿਆ।ਉਹ ਮਸਾਲਾ ਕਦੀ ਵੀ ਨਹੀਂ ਛਪਣਾ।
ਪੰ.ਮੋ - ਜਦੋ ਗਿਆਨੀ ਜੀ ਤੋਂ ਚੌਣ ਹਾਰ ਗਏ ਤਾਂ?
ਚੌ- ਪਹਿਲੀ ਵਰਾਂ ਜਦੋਂ ਮੈਂ ਖੜਾ ਹੋਇਆ ਸੀ ਮੇਰੇ ਘਰ ਦਿਆਂ ਵੀ ਮੈਨੂੰ ਵੋਟ ਨਹੀਂ ਸੀ ਪਾਈ। ਇਹ ਸਮਝ ਕੇ ਡਾਕਟਰ ਨੇ ਕਿਹੜਾ ਜਿਤਣਾਂ ਹੈ। ਗਿਣਤੀ ਉਪਰੰਤ ਜਦੋਂ ਦੇਖਿਆ ਗਿਆ ਕਿ ਬਹੁਤ ਛੋਟੇ ਫਰਕ ਨਾਲ ਗਿਆਨੀ ਜਿੱਤਿਆ ਸੀ ਤਾਂ ਮੇਰੇ ਸੱਕੇ ਸੰਬੰਧੀ ਬੜੇ ਸ਼ਰਮਿੰਦੇ ਹੋੲ। ਮੈਂ ਫਿਰ ਗਿਆਨੀ ਦੇ ਮਗਰ ਲੱਗ ਗਿਆ। ਮੈਂ ਆਪਣੀ ਧੁਨ ਦਾ ਪੱਕਾ ਹਾਂ। ਹੁਣ ਵੀ ਜੇ ਕੋਈ ਕਹੇ ਕਿ ਖਾਲਿਸਤਾਨ ਛੱਡ ਦੇ ਤਾਂ ਮੈਂ ਮਰਨਾ ਪਸੰਦ ਕਰਾਂਗਾ, ਖਾਲਿਸਤਾਨ ਨਹੀਂ ਛਡਾਂਗਾ।
ਪੰ .ਮੋ-ਪਰ ਖਾਲਿਸਤਾਨ ਦਾ ਸਿਧਾਂਤ ਤਾ ਪਿੱਛੇ ਪੈ ਚੁਕਾ ਹੈ?
ਚੌ- ਖਾਲਸਾ ਪੰਥ ਨੂੰ Phoenix  (ਫੀਨੀਕਸ -ਇਕ ਖਾਸ ਕਿਸਮ ਦਾ ਬਾਜ਼) ਆਖਦੇ ਹਨ, ਜਿਸ ਬਾਰੇ ਰਵਾਇਤ ਹੈ ਕਿ ਸੜ ਕੇ ਸੁਆਹ ਵੀ ਹੋ ਜਾਵੇ ਫਿਰ ਉਠ ਪੈਂਦਾ ਹੈ।
ਇਕ ਵਕਤ ਗੁਰੂ ਤੇ ਆਇਆ ਕਿ ਕਲਮ ਕੱਲਾ ਸਿਰੋਂ ਪੈਰੋਂ ਨੰਗਾ ਜਦੋਂ ਮਾਛੀਵਾੜੇ ਦੇ ਜੰਗਲਾਂ ‘ਚ ਵਿਚਰ ਰਿਹਾ ਸੀ, ਤਾਂ ਉਸ ਵੇਲੇ ਉਹਨੇ ਅਕਾਲ ਪੁਰਖ ਅੱਗੇ ਦੁਹਾਈ ਪਾਈ ਸੀ ਕਿ “ ਸਿੱਖ ਉਬਾਰ ਅਸਿੱਖ ਸੰਘਰੋ‘। ਤਿੰਨ ਸਾਲਾਂ ‘ਚ ਖਾਲਸਾ ਮੁੜ ਸੁਰਜੀਤ ਹੋ ਗਿਆ। ਬਾਕੀ ਲੋਕ ਲਹਿਰ ਛੱਡ ਚੁੱਕੇ ਹਨ, ਮੈਂ ਤਾਂ ਹੈਗਾਂ।
Share this article :

No comments:

Post a Comment

 

Punjab Monitor