Gurbaks Singh Kala Afghana was a police inspector and he was caught
taking bribe. In those days of Khalistani movement Kala was then out on
bail and then he conspired with secret agencies and was thus deputed to
spy on Canada Sikhs. Being on bail he was ultimately declared as
proclaimed offender. Kala Afghana became a part of disinformation campaign that was launched against Sikhism. He ( or his team) wrote about a dozen books. Later however Kala's reality was exposed.
This is review of the books done right in 2002 before his reality was revealed.
ਅਫਗਾਨਾ ਦੀਆਂ ਕਿਤਾਬਾਂ ਤੇ ਇਕ ਝਾਤ
ਕਰਮਕਾਂਡ ਵਿਰੁਧ ਉਠ ਰਹੀ ਲਹਿਰ ਨੂੰ ਬਦਨਾਮ ਕਰਨ ‘ਚ ਹੈ ਕਾਲਾ ਅਫਗਾਨਾ
ਅੱਜ ਤੋਂ ਸੌ ਸਾਲ ਪਹਿਲਾਂ ਬ੍ਰਾਹਮਣਵਾਦੀ ਕਰਮ ਕਾਂਡ, ਝੂਠ ਤੇ ਬੇਈਮਾਨੀ ਵਿਰੁੱਧ ਸਿੰਘ ਸਭਾ ਲਹਿਰ ਉਠੀ ਸੀ। ਉਸੇ ਤਰਜ ਦੀ ਲਹਿਰ ਨੂੰ ਅੱਜ ਫਿਰ ਸਿਰ ਪੁਟੱਦੇ ਦੇਖ ਇਕ ਲਿਖਾਰੀ ਨੇ ਨੌ ਗ੍ਰੰਥ ਲਿਖ ਮਾਰੇ ਹਨ। ਸਰਸਰੀ ਤੌਰ ਤੇ ਇਹ ਵਂਡਾ ਕਾਰਜ ਲਗਦੈ। ਸਾਡੇ ਬੀ. ਐਸ. ਗੁਰਾਇਆ ਪੜਚੋਲ (Review) ਕਰਦੇ ਹੋਏ, ਇਸ ਮਸਲੇ ਦੀ ਗਹਿਰਾਈ ਤੱਕ ਜਾ ਕੇ ਚੌਕਸ ਕਰ ਰਹੇ ਹਨ ਕਿ ਇਹ ਕੰਮ ਲਹਿਰ ਨੂੰ ਬਦਨਾਮ ਕਰਨ ਖਾਤਰ ਬੜੀ ਚਲਾਕੀ ਨਾਲ ਕਰਵਾਇਆ ਜਾ ਰਿਹਾ ਹੈ। ਲਿਖਾਰੀ ਨੇ ਲਿਖਤਾਂ ਵਿਚ ਸਿਕਾਰੀਆਂ ਵਾਲੀ ਨੀਤੀ ਅਪਣਾਈ ਹੈ। ਸ਼ੁਰੂ ਵਿਚ ਸ਼ਰਧਾ ਦਿਖਾਉਣ ਵਾਲਾ ਕਾਲਾ ਅਫਗਾਨਾ ਬਾਅਦ ਵਿਚ ਨਾਸਤਕਤਾ ਵੱਲ ਮੂੰਹ ਫੇਰ ਲੈਂਦਾ ਹੈ ਤੇ ਧਰਮ ਨੂੰ ਨਿਰਾ ਭਰਮ ਹੀ ਬਣਾ ਦਿੰਦਾ ਹੈ। ਮਾੜੇ ਪਿਛੋਕੜ ਵਾਲੇ ਇਸ ਕਾਲਾ ਅਫਗਾਨਾ ਦੀ ਪੜਚੋਲੀਆ ਉਂਜ ਕਈ ਥਾਂਈ ਸਿਫਤ ਵੀ ਕਰਦੈ।

ਲਿਖਾਰੀ ਨਾਲ ਵੱਡੀ ਤਰਾਸਦੀ ਇਹ ਹੈ ਕਿ ਸੇਖ ਚਿੱਲੀ ਵਾਂਙੂ ਜਿਸ ਢਹਿਣੀ ਤੇ ਬੈਠਾ ਉਸੇ ਨੂੰ ਹੀ ਕੱਟ ਦਿੰਦਾ ਹੈ। ਦਸਮ ਗ੍ਰੰਥ ਦੀਆਂ ਪੰਗਤੀਆਂ ''ਜਬ ਇਹ ਗਹੈ ਬਿਪਰਨ ਕੀ ਰੀਤ ਮੈਂ ਨ ਕਰੋਂ ਇਨ ਕੀ ਪਰਤੀਤ' ਨੂੰ ਆਪਣੇ ਸਾਰੇ ਕੰਮ ਦਾ ਆਧਾਰ ਬਣਾਉਦਾ ਹੈ ਤੇ ਬਾਅਦ 'ਚ ਆਪਣੀ 10ਵੀਂ ਕਿਤਾਬ 'ਚ ਦਸਮ ਗ੍ਰੰਥ ਦੀ ਰਚਨਾ ਤੇ ਬਾਰੇ ਹੀ ਲਿਖ ਦਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ।
ਸਿਧਾਂਤਿਕ ਤੌਰ ਤੇ ਬ੍ਰਾਹਮਣ (ਬਿਪਰ) ਦਾ ਨਿਰਬਾਹ ਹੀ ਸ਼ੋਸ਼ਣ ਤੇ ਸੀ, ਇਸ ਲੁੱਟ ਨੂੰ ਜਾਰੀ ਰੱਖਣ ਵਾਸਤੇ ਉਸਦੀ ਸਭ ਤੋ ਕਾਰਗਰ ਕਾਢ ਸੀ ਮਨੁੱਖ ਦੀ ਸੋਚਣੀ ਤੇ ਕਰਮ ਨੂੰ ਹੀ ਕੈਦ ਕਰ ਲਿਆ ਜਾਵੇ ਤੇ ਇਸ ਵਾਸਤੇ ਉਸ ਨੇ ਸਾਰੇ ਜੀਵਨ ਅਤੇ ਧਰਮ ਨੂੰ ਰੀਤਾਂ ਰਸਮਾਂ rituals ਵਿਚ ਬੰਨ ਦਿਤਾ। ਜੀਵਨ ਦੇ ਹਰ ਛੋਟੇ ਵੱਡੇ ਪੜਾਅ ਤੇ ਕਾਰਜ ਵਾਸਤੇ ਰਸਮਾਂ ਤਹਿ ਕਰ ਦਿਤੀਆਂ ਤੇ ਤੁਸੀਂ ਕਿਵੇਂ, ਕਦੋਂ ਅਤੇ ਕਿਥੇ, ਖਾਣਾ ਹੈ, ਸੋਣਾ ਹੈ, ਹੱਸਣਾ ਹੈ, ਨੱਚਣਾ ਹੈ, ਵਿਆਹ ਕਰਨਾ ਹੈ, ਸੰਭੋਗ ਕਰਨਾ ਹੈ, ਬੱਚਾ ਜੰਮਣਾ ਹੈ ਆਦਿ ਆਦਿ। ਤੇ ਫਿਰ ਕਿਸੇ ਵਕਤ ਦੀ ਕੀਹ ਰਸਮ ਹੈ ਤਸੀਂ ਆਪਣੇ ਆਪ ਪਤਾ ਕਰਨ ਵਾਸਤੇ ਬ੍ਰਾਹਮਣ ਕੋਲ ਭੱਜੇ ਜਾਓਗੇ।
ਗੁਰੂ ਨਾਨਕ ਨੇ ਲਗਭਗ ਦੋ ਹਜਾਰ ਸਾਲ ਤੋਂ ਗੁਲਾਮ ਹੋ ਚੁੱਕੇ ਇਨਸਾਨ ਨੂੰ ਰੀਤੀ- ਨੀਤੀ ਤੋਂ ਮੁਕਤ ਕਰਨ ਦਾ ਐਲਾਨ ਕੀਤਾ। ਰੀਤਾਂ ਰਸਮਾਂ ਵਿਰੁੱਧ ਅਰੰਭਿਆ ਇਹ ਜਿਹਾਦ 18ਵੀਂ ਸਤਾਬਦੀ ਈ: ਦੇ ਦੂਜੇ ਦਹਾਕੇ ਤੱਕ ਨਿਰੰਤਰ ਜਾਰੀ ਰਿਹਾ। 1710 ਵਿਚ ਜਦੋਂ ਬੰਦੇ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਸਰਹੰਦ ਫਤਿਹ ਕਰ ਲਈ ਤੇ ਮੁਗਲ ਸਾਮਰਾਜ ਨੇ ਅਪਣੇ ਡੁੱਬਦੇ ਹੋਏ ਬੇੜੇ ਦਾ ਮੂੰਹ ਸਿੱਖੀ ਵੱਲ ਕਰਕੇ ਇਸ ਦਾ ਖੁੱਰਾ ਖੋਜ ਮਿਟਾਉਣ ਦੀ ਠਾਣ ਲਈ। ਸਭ ਸਿੱਖ ਰੂਪੋਸ਼ ਹੋ ਗਏ। ਇਨ੍ਹਾਂ ਦੀਆਂ ਧਰਮਸ਼ਾਲਾਂ ਸੁੰਞੀਆਂ ਹੋ ਗਈਆਂ। ਸਿੱਖਾਂ ਦੇ ਸਿਰਾਂ ਦਾ ਮੁੱਲ ਸਰਕਾਰ ਨੇ ਰੱਖ ਦਿਤਾ। ਐਨ ਉਸ ਮੌਕੇ ਤੇ ਉਦਾਸੀ ਸਾਧੂ ਸੰਤਾਂ ਨੇ ਆ ਕੇ ਧਰਮਸਾਲਾਂ ਤੇ ਡੇਰੇ ਲਾਏ ਤੇ ਹੋਲੀ ਹੋਲੀ ਪੂਰੀ ਤਰਾਂ ਧਰਮ ਤੇ ਛਾ ਗਏ। ਉਸ ਬਿਖੜੇ ਸਮੇਂ ਵਿਚ ਵਪਾਰੀ ਲੋਕ ਸਿੱਖੀ ਤੋਂ ਮੂੰਹ ਮੋੜ ਗਏ।
ਖਾਲਸਾ ਫਿਰ 50-60 ਸਾਲ ਬਾਅਦ ਪਰਤਦਾ ਹੈ। ਤਦ ਤੱਕ ਦੇਰੀ ਹੋ ਚੁੱਕੀ ਹੁੰਦੀ ਹੈ ਅਤੇ ਉਦਾਸੀਆਂ ਦੀ ਰੀਤ ਹੀ ਸਿੱਖ ਧਰਮ ਬਣ ਚੁੱਕੀ ਹੁੰਦੀ ਹੈ। ਤੇ ਇਸ ਪ੍ਰਕਾਰ ਸੱਚ ਤੇ ਨੇਕੀ ਦਾ ਮਾਰਗ ਸਿੱਖੀ ਵੀ ਰੀਤਾਂ ਵਿਚ ਉਲਝ ਜਾਂਦਾ ਹੈ।
ਫਿਰ ਅੱਜ ਤੋਂ ਇਕ ਸਦੀ ਪਹਿਲਾਂ ਗਿਆਨੀ ਦਿੱਤ ਸਿੰਘ, ਗੁਰਮੁੱਖ ਸਿੰਘ, ਭਾਈ ਕਾਨ ਸਿੰਘ ਨਾਭਾ, ਵਰਗੇ ਵਿਦਵਾਨਾਂ ਜਦੋ ਇਹ ਦੇਖਿਆ ਕਿ ਗੁਰੂ ਦਾ ਹੁਕਮ ਕੁੱਛ ਹੋਰ ਹੈ ਅਤੇ ਅਖੌਤੀ ਸਿੱਖ ਕੁੱਝ ਹੋਰ ਕਰ ਰਿਹਾ ਹੈ। ਇਨ੍ਹਾਂ ਵਿਦਵਾਨਾਂ ਜੱਦ ਟਿੱਪਣੀ ਕੀਤੀ ਤਾਂ ਬਿਪਰਵਾਦੀ (ਕਰਮਕਾਂਡੀ) ਸਿੱਖ ਹੀ ਨਾ ਨਿਰਾ ਤੜਫਿਆ ਸਗੋਂ ਬਾਹਰ ਬੈਠਾ ਬ੍ਰਾਹਮਣ ਵੀ ਕਲੱਪ ਉਠਿਆ। ਇਹ ਲਹਿਰ ਕੋਈ 1940 ਤੱਕ ਚਲਦੀ ਰਹੀ।
ਸੰਨ 1947 ਤੋਂ ਸਿੱਖਾਂ ਤੇ ਬ੍ਰਾਹਮਣ ਦਾ ਰਾਜ ਹੋ ਗਿਆ। ਤੇ ਸਿੱਖ ਸੰਸਥਾਵਾਂ ਉਸ ਨੇ ਅਸਿੱਧੇ ਤਰੀਕੇ ਨਾਲ ਅਪਣੇ ਅਧੀਨ ਕਰ ਲਈਆਂ। ਤੇ ਫਿਰ ਉਹੀ ਕਰਮ ਕਾਂਡ ਅੱਜ ਸਿੱਖੀ ‘ਚ ਸ਼ਿਖਰ ਤੇ ਪੁੱਚਾ ਦਿਤਾ।
ਬੁੱਧ ਧਰਮ ਵਰਗੇ ਅਨੇਕ ਮਤਾਂ ਦਾ ਭੋਗ ਪਾਉਣ ਵਾਲੇ ਬਿਪਰ ਮਹਾਰਾਜ ਦੀ ਕਰੜੀ ਤੇ ਯੋਜਨਾ ਬੱਧ ਨਿਗਾਹ ਤਾਂ ਸਿੱਖੀ ਤੇ ਪਹਿਲਾਂ ਹੀ ਪੈ ਚੁੱਕੀ ਸੀ। ਖੁੱਦ ਦਾ ਰਾਜ ਹੋਣ ਤੇ ਬਿਪਰ ਵਾਸਤੇ ਕੰਮ ਨਿਪੜੇ ਚਾੜਨਾ ਅਸਾਨ ਹੋ ਗਿਆ। ਤੇ ਜਿੱਥੇ ਕਿਤੇ ਵੀ ਅੰਧ ਵਿਸ਼ਵਾਸੀ ਅਤੇ ਅਨਪੜ ਸਾਧ ਸੰਤ ਵੇਖੇ ਉਨ੍ਹਾਂ ਨੂੰ ਉਤਸ਼ਾਹ ਦੇਣਾ ਆਰੰਭ ਕਰ ਦਿਤਾ। ਹੁਣ ਤੱਕ ਅਜਿਹੇ ਸਾਧ ਡੇਰਿਆਂ ਦੀ ਗਿਣਤੀ ਕੋਈ 300 ਦੇ ਕਰੀਬ ਪਹੁੰਚ ਚੁੱਕੀ ਹੈ।
ਕਈ ਲੋਕਾਂ ਰੈ ਦੇ ਦਿਤੀ ਹੈ ਕਿ ਅੱਜ ਭਾਈ ਕਾਨ ਸਿੰਘ ਨਾਭਾ ਦੀ ਰੁੱਕੀ ਹੋਈ ਲੜੀ ਨੂੰ 100 ਸਾਲ ਬਾਅਦ ਕਨੇਡਾ ਨਿਵਾਸੀ ਗੁਰਬਖਸ ਸਿੰਘ ਕਾਲਾ ਅਫਗਾਨਾ ਨੇ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕਾਂ ਦੀ ਲੜੀ ਲਿਖ ਕੇ ਅੱਗੇ ਤੋਰਿਆ ਹੈ,। ਉਸ ਦਾ ਹੁਣ ਤੱਕ ਦਾ ਕੰਮ ਕੁੱਲ 9 ਜਿਲਦਾਂ ਵਿਚ ਹੈ। (ਇਸ ਪੜਚੋਲੀਏ (CRITIC) ਨੇ ਮਾਸ ਮਾਸ ਕਰ ਮੂਰਖ ਝਗੜੇ ਤੇ ਦਸਮ ਗ੍ਰੰਥ ਬਾਬਤ ਜਿਲਦਾਂ ਅਜੇ ਨਹੀਂ ਪੜੀਆਂ।)
ਅਫਗਾਨਾ ਚੰਗੀਆਂ ਦਲੀਲਾਂ ਦਿੰਦਾ ਹੈ, ਹਾਲਾਂ ਕਿ ਉਸ ਕੋਲ ਗਿਆਨ ਦਾ ਭੰਡਾਰਾ ਨਾਭਾ ਜਿੰਨ੍ਹਾਂ ਨਹੀਂ ਹੈ ਅਤੇ ਨਾ ਹੀ ਸਿੱਖੀ ਦੇ ਇਤਿਹਾਸਕ ਸ੍ਰੋਤਾਂ ਦਾ ਗਿਆਨ ਹੈ। ਸੋ ਸਿੰਘ ਸਭਾ ਲਹਿਰ ਦੀ ਕੜੀ ਦੇ ਰੂਪ ਵਿਚ ਅਫਗਾਨਾ ਦੇ ਗ੍ਰੰਥ ਸਨਮਾਨਤ ਹਨ। ਇਸ ਤੇ ਇਹ ਅਖਾਣ ਢੁੱਕਦਾ ਹੈ ਕਿ “ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ’ ।
ਨਾਭਾ ਅਤੇ ਅਫਗਾਨਾ ਦਰਮਿਆਨ ਵੱਡਾ ਫਰਕ ਇਹ ਹੈ ਕਿ ਨਾਭਾ ਦੀ ਲਿਖਤ ਸਿੱਖੀ ਪ੍ਰਤੀ ਵੱਡੀ ਸ਼ਰਧਾ ਜਗ੍ਹਾ ਦਿੰਦੀ ਹੈ, ਜੱਦ ਕਿ ਅਫਗਾਨਾ ਦੀ ਲਿਖਤ ਪੜ ਕੇ ਬੰਦਾ ਨਾਸਤਕਤਾ ਦੇ ਰੇਗਿਸਤਾਨ ਵਿਚ ਗਵਾਚ ਜਾਂਦਾ ਹੈ। ਇਥੇ ਪ੍ਰੋ: ਪੂਰਨ ਸਿੰਘ ਦੀ ਗੱਲ ਪੂਰੀ ਢੁੱਕਦੀ ਹੈ ਕਿ ਕੁੱਝ ਲੋਕ ਭਰਮਾਂ ਨੂੰ ਹੀ ਧਰਮ ਸਮਝ ਬਹਿਦੇ ਹਨ, ਅਤੇ ਕੁੱਝ ਧਰਮ ਨੂੰ ਹੀ ਭਰਮ ਸਮਝੀ ਜਾਂਦੇ ਹਨ। ਅਫਗਾਨਾ ਦੂਸਰੀ ਕੈਟਾਗਿਰੀ ਦਾ ਬੰਦਾ ਹੈ।
ਅਫਗਾਨਾ ਦਾ ਕਾਰਜ ਹੇਠ ਲਿਖੇ ਕਾਰਨਾ ਕਰਕੇ ਸੱਕੀ ਹੋ ਜਾਂਦਾ ਹੈ :-
ਰਾਜਨੀਤੀ ਸ਼ਾਸ਼ਤਰਾ ਦੇ ਵਿਦਵਾਨ ਜੋ ਕੌਮ Nation ਦੀ ਪ੍ਰਰੀਭਾਸ਼ਾ ਦਿੰਦੇ ਹਨ, ਉਸ ਮੁਤਾਬਿਕ ਪੰਜਾਬ ਦੇ ਸਿੱਖ ਇਕ ਕੌਮ ਹਨ। ਤੇ UNO ਦੇ ਚਾਰਟਰਾਂ ਮੁਤਾਬਿਕ ਕਿਸੇ ਵੀ ਕੌਮ ਨੂੰ ਆਤਮ ਨਿਰਣੇ ਦਾ ਹੱਕ ਹਾਸਲ ਹੈ ਕਿ ਉਨ੍ਹਾਂ ਰਾਜ ਕਿਵੇਂ ਕਰਨਾ ਹੈ। ਬਹੁਤੇ ਸਜਣਾ ਨੂੰ ਪਤਾ ਹੈ ਕਿ ਇਹ ਪੜਚੋਲੀਆ ਕੋਈ ਸਿੱਖ ਰਾਜ ਦਾ ਵਕੀਲ ਨਹੀਂ ਪਰ ਕੌਮ ਨਾਲ ਫਰੇਬ ਬਰਦਾਸ਼ਤ ਨਹੀਂ ਕਰ ਸਕਦਾ। ਅਫਗਾਨਾ ਜਗ੍ਹਾ ਜਗ੍ਹਾ ਤੇ ਜਿਥੇ ਪੰਥ ਵਿਚ ਆ ਚੁੱਕੀਆਂ ਕੁਰੀਤੀਆਂ ਦੇਖਦਾ ਹੈ ਉਸ ਸਭ ਕਾਸੇ ਵਾਸਤੇ ਸਿੱਖ ਰਾਜ ਦੀ ਲਹਿਰ ਨੂੰ ਹੀ ਜਿੰਮੇਵਾਰ ਸਮਝਦਾ ਹੈ ਇਹ ਕਹਿੰਦਾ ਹੈ ਕਿ ਪਹਿਲਾਂ ਅਪਣਾ ਆਪ ਤਾਂ ਸਵਾਰੋ “ਚਲੇ ਨੇ ਖਾਲਿਸਤਾਨ ਬਣਾਉਣ’।
ਅਸੀਂ ਅਫਗਾਨਾ ਦਾ ਪਿਛੋਕੜ ਦੇਖਣ ਦਾ ਉਪਰਾਲਾ ਕੀਤਾ ਹੈ ਤੇ ਪੱਤਾ ਲੱਗਾ ਜਨਾਬ ਜੀ ਰਿਸ਼ਵਤਖੋਰੀ ਦੇ ਕੇਸ ਵਿਚ ਜਮਾਨਤ ‘ਤੇ ਸਨ ਤੇ ਫਿਰ ਬਾਹਰ ਕਨੇਡਾ ਉੱਡ ਗਏ। (Proclaimed Offencer) ਇਨ੍ਹਾਂ ਦੀ ਪਿੱਠ ਤੇ ਕੁੱਝ ਸੀਨੀਅਰ ਅਫਸਰ ਵੀ ਸਨ। ਸੋ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਦੀ ਪ੍ਰੇਰਤ ਲਿਖਤ ਪ੍ਰਤੀ ਕੌਮ ਨੂੰ ਪੂਰੀ ਤਰ੍ਹਾਂ ਸਚੇਤ ਰਹਿਣਾ ਹੋਵੇਗਾ।
ਸਿੱਖ ਗੁਰਦੁਆਰੇ ਜਾ ਕੇ ਅਪਣੀ ਤਿੱਲ ਫੁੱਲ ਦੀ ਭੇਂਟ ਗੁਰੂ ਅੱਗੇ ਰੱਖਦਾ ਹੈ। ਇਹ ਰਿਵਾਜ ਗੁਰੂ ਸਾਹਿਬ ਦੇ ਦਿਨਾਂ ਤੋ ਚਲਿਆ ਆ ਰਿਹਾ ਹੈ। ਨਾਲੇ ਸਾਂਝੇ ਕਾਰਜਾਂ ਵਾਸਤੇ ਇਸ ਪ੍ਰਕਾਰ ਇਕ ਵੱਡਾ ਫੰਡ ਤਿਆਰ ਹੋ ਜਾਂਦਾ ਹੈ। ਜਿਵੇਂ ਕਿ ਉਪਰ ਬਿਆਨ ਕੀਤਾ ਹੈ ਕਿ ਧਰਮ ਤੇ ਬ੍ਰਾਹਮਣ ਅਸਿੱਧੇ ਰੂਪ ਵਿਚ ਕਾਬਜ਼ ਹੈ, ਤੇ ਪ੍ਰਚਾਰ ਸੰਭਵ ਹੀ ਨਹੀਂ, ਫਿਰ ਵੀ ਸ਼੍ਰੋਮਣੀ ਕਮੇਟੀ ਨੇ ਕਈ ਉਤਮ ਕੰਮ ਕੀਤੇ ਹਨ। ਜਿਵੇਂ ਮੈਡੀਕਲ, ਇੰਜੀਨਿਰਿੰਗ ਤੇ ਹੋਰ ਕਾਲਜ ਤੇ ਸਕੂਲ ਖੋਲਣੇ, ਹਸਪਤਾਲ, ਯਤੀਮਖਾਨੇ ਖੋਲਣੇ, ਲੰਗਰ ਚਲਾਉਣੇ ਆਦਿ। ਸਿੱਖ ਧਰਮ ਦੀ ਇਹ ਰੀਤੀ ਜਿਸ ਰਾਹੀਂ ਧਾਰਮਿਕ ਸੰਸਥਾ ਮਜ਼ਬੂਤੀ ਵੱਲ ਵਧਦੀ ਹੈ ਬ੍ਰਾਹਮਣ ਨੂੰ ਬਹੁਤ ਚੁੱਭਦੀ ਹੈ। ਅਫਗਾਨਾ ਇਸ ਪ੍ਰਕਾਰ ਬ੍ਰਾਹਮਣ ਦੀ ਬੋਲੀ ਹੀ ਬੋਲ ਰਿਹਾ ਹੈ।
ਗੁਰਬਖਸ ਦੇ ਕੰਮ ਦਾ ਸਾਰਾ ਅਧਾਰ ਹੈ, ਕਰਮ ਕਾਂਡਾ ਦਾ ਖੰਡਨ ਕਰਨਾ। ਅੱਜ ਕਰਮ ਕਾਂਡ ਜੇ ਕੋਈ ਸਭ ਤੋ ਜਿਆਦਾ ਪ੍ਰਚਾਰ ਰਿਹਾ ਹੈ, ਤਾਂ ਉਹ ਹੈ ਡੇਰੇ ਦਾ ਸਾਧ । ਇਥੇ ਅਫਗਾਨਾ ਬੁਰੀ ਤਰ੍ਹਾਂ ਫਸ ਜਾਂਦਾ ਹੈ। ਤੇ ਬਹੁਤੇ ਸਾਧਾ ਦੇ ਡੇਰਿਆਂ ਬਾਬਤ ਚੁੱਪ ਹੀ ਰਹਿੰਦਾ ਹੈ। ਇਸ ਦੀ ਅਸਲੀਅਤ ਇਥੋਂ ਵੀ ਉਜਾਗਰ ਹੋ ਜਾਂਦੀ ਹੈ। ਇਹ ਵਿਰੋਧਤਾ ਕਰਦਾ ਹੈ, ਸਿੱਖ ਜਜ਼ਬੇ ਵਾਲੇ ਗਰੁੱਪਾਂ ਦੀ, ਜਿਵੇਂ ਦਮਦਮੀ ਟਕਸਾਲ ਅਤੇ ਅਖੰਡ ਕਿਰਤਨੀ ਜੱਥਾ ਜਿਨ੍ਹਾਂ ਦੀ ਕਿਸੇ ਵੇਲੇ ਖਾਲਿਸਤਾਨ ਨਾਲ ਹਿਮਾਇਤ ਸੀ।
ਇਕ ਹੋਰ ਮਜੇ ਦੀ ਗੱਲ ਇਹ ਹੈ ਕਿ ਇਹ ਭਿੰਡਰਾਵਾਲੇ ਸੰਤ ਦੀ ਜਿਆਦਾ ਨਿੰਦਾ ਕਰਦਾ ਹੈ ਤੇ ਜੱਦ ਕਿ ਸ਼ੁਰੂ ਵਿਚ ਇਸਨੇ ਲਿਖਿਆ ਹੈ ਕਿ ਉਹ ਖੁੱਦ ਵੀ ਸੰਨ 1982-83 ਦਰਮਿਆਨ ਉਨ੍ਹਾਂ ਦਾ ਸਾਥੀ ਸੀ ਅਤੇ ਉਨ੍ਹਾਂ ਦੇ ਹੁਕਮ ਮੁਤਾਬਿਕ ਵੱਡੀਆਂ ਜਿੰਮੇਵਾਰੀਆਂ ਨਿਭਾਉਦਾ ਸੀ। ਸਾਡਾ ਸ਼ੱਕ ਹੈ ਕਿ ਉਹ ਸੰਤਾਂ ਤੇ ਜਸੂਸੀ ਕਰ ਰਿਹਾ ਸੀ।
ਇਹ ਸਿੱਖੀ ਦੀ ਸ਼ਬਦਾਵਲੀ ਦੀ ਵਿਆਖਿਆ ਕਰਦਾ ਹੈ ਜਿਵੇਂ ਨਾਮ, ਸ਼ਬਦ, ਬਾਣੀ, ਅੰਮ੍ਰਿਤ ਛਕਣ, ਜਨ, ਦਾਸ, ਸੇਵਕ, ਸਿੱਖ, ਗੁਰ ਉਪਦੇਸ਼ , ਨਿੰਦਿਆ ਆਦਿ । ਮਜੇ ਦੀ ਗੱਲ ਇਹ ਹੈ ਕਿ ਇਹ ਖਾਲਸਾ ਲਫਜ ਤੇ ਆ ਕੇ ਰੁੱਕ ਜਾਂਦਾ ਹੈ, ਕਿਉਕਿ ਖਾਲਸਾ ਲਫਜ ਦੇ ਅਸਲੀ ਮਾਇਨੇ ਅਜਾਦ (Independent or Directly linked) ਹੁੰਦੇ ਹਨ।
ਸਿੱਖੀ ਵਿਚ ਸਵੇਰੇ ਇਸ਼ਨਾਨ ਕਰਨ ਦੀ ਜੋ ਹਿਦਾਇਤ ਹੈ, ਉਸਦੀ ਵੀ ਅਫਗਾਨਾ ਖੰਡਨਾ ਕਰਦਾ ਹੈ।
ਗੁਰੂ ਦਾ ਧਰਮ ਅੱਜ ਸਿੱਖ ਦੀ ਅਲੋਕਿਕ ਪਛਾਣ ਕਰਕੇ ਖੜ੍ਹਾ ਹੈ। ਗੁਰੂ ਨਾਨਕ ਅਤੇ ਭਗਤ ਕਬੀਰ ਦੀ ਵਿਚਾਰ ਧਾਰਾ’ਚ ਐਂਵੇ ਮਾਮੂਲੀ ਜਿਹਾ ਫਰਕ ਹੈ। ਪਰ ਕੀਹ ਕਾਰਨ ਹੈ ਕਿ ਓ।ਵ ਵਿਚ ਜਿਥੇ ਕਬੀਰ ਸਾਹਿਬ ਪੈਦਾ ਹੋਏ, ਉਨ੍ਹਾਂ ਦੀ ਵਿਚਾਰ ਧਾਰਾ ਸਮਾਜ ਵਿਚ ਪ੍ਰਚਲਤ ਨਾ ਰਹਿ ਸਕੀ। ਜੱਦ ਕਿ ਨਾਨਕ ਦਾ ਨਾਂ ਚਾਰੇ ਚੱਕਾ ‘ਚ ਲਿਆ ਜਾ ਰਿਹਾ ਹੈ। ਅੱਜ ਪੰਜਾਬ ਜਾਣਿਆ ਜਾਂਦਾ ਹੈ, ਗੁਰੂਆਂ ਦੀ ਧਰਤੀ ਕਰਕੇ। ਬ੍ਰਾਹਮਣਵਾਦ ਦੇ ਹਿੰਦ ਮਹਾਸਾਗਰ ਵਿਚ ਵੱਡੇ ਵੱਡੇ ਮੱਤ ਅਲੋਪ ਹੋ ਗਏ। ਅਫਗਾਨਾ ਸਿੱਖੀ ਦੀ ਅਲੱਗ ਪਛਾਣ ਵੀ ਬਰਦਾਸ਼ਤ ਨਹੀਂ ਕਰਦਾ। ਇਹ ਕੇਸਾਂ ਨੂੰ ਵੀ ਕਰਮ ਕਾਂਡ ਦੇ ਚਿੰਨ ਸਮਝਦਾ ਹੈ। ਮਤਲਬ ਇਹ ਕਿ ਅਫਗਾਨਾ ਸਿੱਖੀ ਦਾ ਉਹੋ ਹਾਲ ਕਰਨਾ ਚਾਹੁੰਦੈ ਜੋ ਕਬੀਰ ਪੰਥ ਹੈ। ਇਹ ਪੁਛਦਾ ਹੈ ਕਿ ਬੇਬੇ ਨਾਨਕੀ ਰਾਇ ਬੁਲਾਰ ਤੇ ਮਰਦਾਨਾ ਨੇ ਕਿਹੜੇ ਕਕਾਰ ਪਾਏ ਸਨ?
ਐਨ ਇਸੇ ਪ੍ਰਕਾਰ ਇਹ ਖੰਡੇ ਦੀ ਪਾਹੁਲ ਦੀ ਰੀਤ ਦੀ ਵੀ ਨਿੰਦਿਆਂ ਕਰਦਾ ਹੈ ਪਰ ਬੜੀ ਚਲਾਕੀ ਨਾਲ। ਯਨਿ ਇਹ ਧਰਮ ਪਰਿਵਰਤਣ ਦੀ ਰਸਮ ਕੋਈ ਵੀ ਰੱਖਣ ਦੇ ਖਿਲਾਫ ਹੈ। ਭਾਵ ਕਰਮ ਕਾਂਡੀ ਲੋਕ ਭਰਮ ਨੂੰ ਧਰਮ ਕਹਿੰਦੇ ਹਨ ਤੇ ਇਹ ਧਰਮ ਨੂੰ ਹੀ ਭਰਮ ਗਿਣੀ ਜਾ ਰਿਹਾ ਹੈ।
ਇਹ ਬੜੀ ਚਲਾਕੀ ਨਾਲ ਅੱਗੇ ਵੱਧਦਾ ਹੈ। ਸ਼ੁਰੂ ਦੀਆਂ ਤਿੰਨ ਕਿਤਾਬਾਂ ਵਿਚ ਇਹ ਸਿੱਖੀ ਦੀ ਵਿਰੋਧਤਾ ਨਹੀਂ ਕਰਦਾ ਹੈ। ਇਥੋਂ ਤੱਕ ਕਿ ਇਹ ਅਪਣੇ ਆਪ ਨੂੰ ਖਾਲਿਸਤਾਨ ਦਾ ਹਿਮਾਇਤੀ ਦੱਸਦਾ ਹੈ। ਅਤੇ ਅੱਗੇ ਜਾ ਕੇ ਕਿਰਲੇ ਵਾਂਙੂ ਅਪਣਾ ਰੰਗ ਦਿਖਾ ਦਿੰਦਾ ਹੈ।
ਸਭ ਤੋਂ ਵੱਡੀ ਲੋਕ ਵਿਰੋਧੀ ਅਤੇ ਪੰਥ ਵਿਰੋਧੀ ਗੱਲ ਇਹ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਤੋਂ ਪਾਹੁਲ ਨਹੀਂ ਸੀ ਲਈ। ਭਾਵ ਉਹ ਇਸ ਇਨਕਲਾਬ ਦੇ ਖਿਲਾਫ ਹੈ। ਤੇ ਸਵਾਲ ਕਰਦਾ ਹੈ, ਅਖੇ ਉਹ ਕਿਹੜਾ ਗੁਰੂ ਜਿਹੜਾ ਚੇਲੇ ਤੋਂ ਅੰਮ੍ਰਿਤ ਛਕੇ।
ਇਹ ਖਾਲਸੇ ਨੂੰ ਗੁਰੂ ਹੀ ਨਹੀਂ ਮੰਨਦਾ। ਯਾਨਿ ਇਸਦੀ ਗੱਲ ਮੰਨ ਲਈ ਜਾਵੇ ਤਾਂ ਧਰਮ ਦਾ ਭੋਗ ਪੈ ਗਿਆ। ਕਿਉਂਕਿ ਗੁਰੂ ਸੰਗਤ ਖਾਲਸਾ ਅੱਗੇ ਗਿਆਨ ਨਹੀਂ ਦੇ ਸਕੇਗਾ। ਇਹ ਪਾਹੁਲ ਦੇਣ ਵੇਲੇ ਗੁਰੂ ਦਸਮ ਪਾਤਸ਼ਾਹ ਦੀਆਂ ਬਾਣੀਆਂ ਪੜਨ ਨੂੰ ਵੀ ਗੁਰੂ ਮਤ ਦੇ ਖਿਲਾਫ ਮੰਨਦੈ।ਇਹ ਗੁਰੂ ਨਾਨਕ ਤੋਂ ਇਲਾਵਾ ਬਾਕੀ ਨੌ ਗੁਰੂ ਸਹਿਬਾਨ ਨੂੰ ਗੁਰੂ ਨਾਨਕ ਦੇ ਤੁੱਲ ਨਹੀ ਮੰਨਦਾ।
ਤਰਤੀਬਨੁਸਾਰ ਇਹਦੀਆਂ ਕਿਤਾਬਾਂ ਤੇ ਝਾਤ ਮਾਰੀਏ
ਭਾਗ ਪਹਿਲਾ
ਭੂਮਿਕਾ ਵਿਚ ਲੇਖਕ ਨੇ ਕੁੱਝ ਆਪਣੇ ਬਾਰੇ ਲਿਖਿਆ ਹੈ। ਦਾਸ ਦੀ ਜਾਣਕਾਰੀ ਮੁਤਾਬਿਕ ਲੇਖਕ ਨੇ ਇਥੇ ਆਪਣੀ ਨਿੱਜੀ ਜੀਵਨ ਬਾਬਤ ਬਹੁਤ ਕੁੱਝ ਛਿਪਾਇਆ ਹੈ ਤੇ ਇਹ ਪੜਚੋਲੀਆ ਇਸ ਖਿੰਦੋ ਨੂੰ ਇਥੇ ਫੋਲਣਾ ਜਾਇਜ ਨਹੀਂ ਸਮਝਦਾ।
ਸੁਰੂਆਤ ਲੇਖਕ ਨੇ ਕੀਤੀ ਹੈ ਕਿ ਕਿਵੇਂ ਪੰਥ ਢਹਿੰਦੀਆਂ ਕਲਾਂ ‘ਚੋਂ ਦੀ ਗੁਜਰ ਰਿਹਾ ਹੈ, ਕਿਵੇਂ ਐਹ ਜੋ ਪਿਛਲਾ ਦੌਰ ਗੁਜਰਿਆ ਹੈ ਗੁਰੂ ਦੇ ਖਾਲਸੇ ਦੀ ਬੇਰੁਹਮਤੀ ਹਈ ਹੈ ਤੇ ਅੱਗੇ ਲਿਖਦਾ ਹਨ:- “ਗੁਰੂ ਨਾਨਕ ਨਿਰੰਕਾਰੀ ਵਰਗੇ ਪੂਰਨ ਗੁਰ ਪਰਮੇਸ਼ਰ ਦੇ ਸਿਰਜੇ ਹੋਏ ਖਾਲਸਾ ਪੰਥ ਦੀ ਢਹਿੰਦੀ ਕਲਾ ਦਾ ਅਸਲ ਕਾਰਨ ਕੀ ਹੈ? ਪੰਥ ਦਾ ਦਰਦ ਕਲੇਜੇ ਵਿਚ ਛੇਕ ਪਾਈ ਜਾਂਦਾ ਸੀ। ਆਖਰ ਕਲਗੀਧਰ ਜੀ ਦੇ ਨਾਮ ਨਾਲ ਜੁੜੇ ਹੋਏ ਇਸ ਬਚਨ ਵੱਲ ਖਿਆਲ ਗਿਆ:
ਜਬ ਲਗ ਖਾਲਸਾ ਰਹੇ ਨਿਆਰਾ ।
ਤਬ ਲਗ ਤੇਜ ਦੀਉ ਮੈਂ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ।
ਮੈਂ ਨ ਕਰੋਂ ਇਨ ਕੀ ਪਰਤੀਤ।
ਗੁਰਬਾਣੀ ਵਿਚਾਰ ਦੀ ਲਗਨ- ਪੰਥ ‘ਤੇ ਬਣੀ ਭੀੜ ਤੋਂ ਚਿੰਤਾਤੁਰ ਮਨ ਨਾਲ ਜਦ ਦਸਵੇਂ ਜਾਮੇ ਵਿਚ ਆਏ ਗੁਰੂ ਨਾਨਕ ਦੇਵ ਜੀ ਦਾ ਇਹ ਫੁਰਮਾਨ ਵਿਚਾਰਿਆ ਤਾਂ ਸਮਝ ਪਈ ਕਿ “ਤੇਜ- ਪਰਤਾਪ ਤਾਂ ਖਾਲਸੇ ਦੇ ਨਿਆਰੇ ਰਹਿਣ ਨਾਲ ਜੁੜਿਆ ਹੋਇਆ ਸੀ।” ਇਸ ਪ੍ਰਕਾਰ ਪੂਰੇ ਥੀਸਸ ਵਿਚ ਬਿਪਰਨ ਕੀ ਰੀਤਾਂ ਦਾ ਵਿਸਥਾਰ ਲਿਖ ਰਿਹਾ ਹੈ।
ਪਹਿਲੇ, ਦੂਸਰੇ ਅਤੇ ਤੀਸਰੇ ਆਧਿਆਇ ਵਿਚ ਪਹਿਲਾਂ ਗੁਰੂ ਨਾਨਕ ਦੇ ਆਗਮਨ ਤੋਂ ਪਹਿਲਾਂ ਦਾ ਦ੍ਰਿਸ਼ ਬੜੇ ਮਨਮੋਹਨੇ ਤਰੀਕੇ ਨਾਲ ਖਿਚਿਆ ਗਿਆ ਹੈ।
ਅਗਲਾ ਚੈਪਟਰ “ਜਬ ਇਹ ਗਹੇ ਬਿਪਰਨ ਕੀ ਰੀਤ’ ਹੈ ਜਿਸ ਵਿਚ ਦਸਮ ਪਾਤਸ਼ਾਹ ਦਾ ਫਰਮਾਨ ਦਿਤਾ ਹੈ ਕਿ ਜੇ ਸਿੱਖ ਨੇ ਬ੍ਰਾਹਮਣੀ ਮਰਿਯਾਦਾ ਅਖਤਿਆਰ ਕਰ ਲਈ ਤਾਂ ਇਸ ਤੋਂ ਮੇਰਾ ਵਿਸ਼ਵਾਸ਼ ਉਠ ਜਾਏਗਾ। ਪਰ ਵੱਡੀ ਤਰਾਸਦੀ ਇਹ ਹੈ ਕਿ ਲਿਖਾਰੀ ਦਸਮ ਗ੍ਰੰਥ ਦੀਆਂ ਪੰਗਤੀਆਂ ਨੂੰ ਆਪਣਾ ਆਧਾਰ ਬਣਾਉਦਾ ਹੈ ਤੇ ਬਾਅਦ ‘ਚ ਆਪਣੀ 10ਵੀਂ ਕਿਤਾਬ ‘ਚ ਦਸਮ ਗ੍ਰੰਥ ਦੀ ਰਚਨਾ ਤੇ ਹੀ ਸਵਾਲੀਆ ਚਿੰਨ ਲਗਾ ਦਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਸੇਖ ਚਿੱਲੀ ਵਾਂਙੂ ਜਿਸ ਢਹਿਣੀ ਤੇ ਬੈਠਾ ਉਸ ਨੂੰ ਕੱਟ ਦਿੰਦਾ ਹੈ।
ਅਗਲੇ ਅਧਿਆਏ ਹਨ; ਇਹ ਬਿਪਰ ਕੌਣ ਹਨ ਤੇ ਉਨ੍ਹਾਂ ਦੀ ਕਿਹੜੀ ਚੰਦਰੀ ਰੀਤ ਹੈ? ਬੜਾ ਅੱਛਾ ਲੇਖ ਹੈ। ਏਸੇ ਹੀ ਤਰਜ਼ ਤੇ ਹੋਰ ਢੁੱਕਵੇਂ ਲੇਖ ਹਨ। ਫਿਰ ਬੜੇ ਸੁੰਦਰ ਢੰਗ ਨਾਲ ਪੰਥ ਵਿਚ ਵਿਆਪਕ ਭੋਗ ਲਾਉਣ ਦੀ ਰਸਮ ਦਾ ਪਿਛੋਕੜ ਦੱਸਿਆ ਹੈ। ਦੇਵੀ ਦੇਵਤੇ ਤੇ ਗੁਰਬਾਣੀ, ਫਿਰ ਚੰਗਾ ਲੇਖ ਹੈ। ਅੱਗੇ ਅਵਤਾਰ ਪ੍ਰਥਾ ਤੇ ਗੁਰਮਤਿ ਲੇਖਾਂ ਦੀ ਲੜੀ ਹੈ ਜਿਸ ਵਿਚ ਲਿਖਾਰੀ ਨੇ ਅਧੁਨਿੱਕ ਸਮੇਂ ਵਿਚ ਹੋਈਆਂ ਹਿੰਦੂਮਿਥਹਾਸ ਤੇ ਖੋਜਾਂ ਨੂੰ ਨਾਲ ਨਹੀਂ ਜੋੜਿਆ, ਪਰ ਫਿਰ ਵੀ ਚੰਗੀ ਲਿਖਤ ਹੈ। ਭਗਵਾਨ ਰਾਮ ਦੇ ਮਿਥਹਾਸਿਕ ਕਿਰਦਾਰ ਤੇ ਕਰਾਰੀ ਚੋਟ ਹੈ।
‘ਪੈਰ ਕੁਹਾੜਾ ਮਾਰਿਆ’ ਲੇਖ ਦੇ ਤਹਿਤ, ਅਫਗਾਨਾ ਲਿਖਦਾ ਹੈ ਕਿ, “ਮੁਸਲਮਾਨਾਂ ਨੇ ਹਿੰਦੂ ਦੀ ਕਿਸੇ ਗੱਲ ਦਾ ਇਤਬਾਰ ਕਰ ਲੈਣਾ ਆਤਮ ਹੱਤਿਆ ਕਰ ਲੈਣ ਤੁਲ ਸਮਝਿਆ ਅਤੇ ਅੱਡਰਾ ਦੇਸ਼ ਬਣਾ ਕੇ ਬੈਠ ਗਏ। ਏਧਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਇਕ ਗੱਲ ਨਾ ਸੁਣੀ ਅਤੇ ਕਲਗੀਧਰ ਨੂੰ ਵੀ ਐਰੇ ਗੈਰੇ ਦਾ ਫਰਮਾਨ ਸਮਝ ਕੇ ਸਿੱਧੀ ਬਿਪਰ ਨਾਲ ਹੀ ਕੌਮੀ ਸੰਧੀ ਕਰਕੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲਿਆ।”
“ਜਦ ਬਚਨਾਂ ਤੋਂ ਮੁਕਰ ਕੇ ਸਰਕਾਰ ਨੇ ਆਪਣੇ ਬ੍ਰਾਹਮਣੀ ਧਰਮ ਦੀ ਪਾਲਨਾ ਕਰਨ ਦਾ ਪੁੰਨ ਖੱਟ ਲਿਆ, ਤਾਂ ਸਿੱਖ ਨੇ ਗੁਰੂ ਦੇ ਬਚਨ ਅਨੁਸਾਰ ਚੱਲਣ ਵਾਲੀ ਸੂਰਤ ਫੇਰ ਵੀ ਨਾ ਫੜੀ। ਸਰਕਾਰ ਨੂੰ ਦੁਸ਼ਮਣ ਘੋਸ਼ਿਤ ਕਰਕੇ ਸਮਾਜਕ, ਆਰਥਿਕ ਅਤੇ ਰਾਜਨੀਤਕ ਸਬੰਧ ਤੋੜਦਿਆਂ ਫੌਜੀ ਨੌਕਰੀ ਸਮੇਤ ਸਾਰੀਆਂ ਨੌਕਰੀਆਂ ਦਾ ਤਿਆਗ ਕਰਨਾ ਚਾਹੀਦਾ ਸੀ। ਵਕੀਲ ਅਦਾਲਤਾਂ ਨੂੰ ਤਿਆਗ ਦਿੰਦੇ। ਜਿੰਮੀਂਦਾਰ ਸਿਰਫ ਖਾਣ ਯੋਗ ਅਨਾਜ ਹੀ ਪੈਦਾ ਕਰਦੇ। ਨਿੱਜੀ ਤੋਰ ਤੇ ਹਰ ਹਿੰਦੂਨੂੰ ਆਪਣਾ ਭਰਾ ਤੇ ਸੱਜਣ ਕਹਿੰਦੇ। ਮੰਗ ਕੇਵਲ ਇਕੋ ਹੁੰਦੀ ਕਿ ਹਿੰਦ ਸਰਕਾਰ ਸਾਡੀ ਦੁਸ਼ਮਣ ਹੈ, ਅਸਾਂ ਇਸ ਦੇ ਅਧੀਨ ਨਹੀਂ ਰਹਿਣਾ। ਜਾਂ ਸਾਨੂੰ ਸਾਰਿਆਂ ਨੂੰ ਮਾਰ ਦਿਓ ਜਾਂ ਸਾਡੇ ਹੱਕ ਦਾ ਸਵਤੰਤਰ ਥਾਂ ਸਾਨੁੰ ਦੇ ਦਿਓ। ਜਰੂਰਤ ਪੈਣ ਤੇ ਸ਼ਹੀਦੀਆਂ ਦੀ ਲੜੀ ਲਾ ਦਿੰਦੇ ਕਿ ਦੁਨਿਆਂ ਦੇ ਸਾਰੇ ਰਾਜ ਵਾਹ ਵਾਹ ਕਰ ਉਠਦੇ।”
ਸੋ ਲੇਖਕ ਪੰਥ ਦਾ ਵੱਡਾ ਹਮਦਰਦ ਨਜ਼ਰ ਆਊਦੈ ਪਰ ਅਗਲੀ ਜਿਲਦਾਂ ਵਿਚ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਨਿਰੇ ਮੱਗਰਮੱਛੀ ਹੰਝੂ ਹਨ।
ਇਸ ਜਿਲਦ ਦੇ ਅਖੀਰ ‘ਚ ਲਿਖਾਰੀ ਨੇ ਈਸ਼ਰ ਸਿੰਘ ਨਾਰਾ ਜਿਸ ਨੇ ਆਪਣੀ ਪੁਸਤਕ ਵਿਚ ਦਸਮ ਪਾਤਸ਼ਾਹ ਨੂੰ ਕ੍ਰਿਸ਼ਨ ਅਵਤਾਰ ਦੱਸਿਆ ਹੈ, ਨੂੰ ਲੰਮੇ ਹੱਥੀ ਲਿਆ ਹੈ।
ਪੁਸਤਕ ਦੇ ਅੰਤ ਵਿਚ ਲਿਖਾਰੀ ਉਹ ਚਿੱਠੀ ਛਾਪ ਦਿੰਦਾ ਜੋ ਉਸਨੇ ਪ੍ਰੋ.ਦਰਸ਼ਨ ਸਿੰਘ ਰਾਗੀ ਨੂੰ ਲਿਖੀ ਸੀ ਇਸ ਚਿੱਠੀ ਤੋਂ ਪੂਰੀ ਤਰ੍ਹਾਂ ਲਗਦੈ ਕਿ ਅਫਗਾਨਾ ਪੰਥ ਦਾ ਪੈਰ ਖਵਾਹ ਹੈ। ਪੰਥ ਦੀ ਅਧੋਗਤੀ ਉਸ ਦੀ ਚਿੱਠੀ ਦਾ ਮਜਮੂਨ ਹੈ ਤੇ ਸਾਰੀ ਗੱਲ ਬੜੇ ਦਲੀਲ ਪੂਰਨ ਤਰੀਕੇ ਨਾਲ ਕੀਤੀ ਹੈ।
ਭਾਗ ਦੂਜਾ
ਦਾਨ ਦੇਣ ਦੀ ਰੀਤ- ਲਿਖਦਾ ਹੈ ਕਿ ਚਲਾਕ ਬ੍ਰਾਹਮਣ ਨੇ ਹੀ ਭਰਮ ਪਾਇਆ ਸੀ ਕਿ ਜਿਆਦਾ ਤੋਂ ਜਿਆਦਾ ਦਾਨ ਮਨੁੱਖ ਵਾਸਤੇ ਕਲਿਆਣਕਾਰੀ ਹੁੰਦਾ ਹੈ, ਤੇ ਮੌਤ ਤੋਂ ਬਾਅਦ ਵੀ ਸਹਾਈ ਹੁੰਦਾ ਹੈ। ਸਭ ਤੋਂ ਮਾੜ੍ਹੀ ਗੱਲ ਹੈ ਕਿ ਕੰਨਿਆ ਦਾਨ ਦੀ ਪ੍ਰਥਾ ਜੋ ਅੱਗੇ ਜਾ ਕੇ ਬਹੁਤ ਸਾਰੀਆਂ ਬੁਰਾਈਆਂ ਦੀ ਮਾਂ ਬਣੀ ਹੈ।
ਸਿੱਖੀ ‘ਚ ਭੇਟਾ/ਦਸਵੰਧ- ਅਖੇ ਤਿਲ ਫੁੱਲ ਦੀ ਭੇਟ ਬ੍ਰਾਹਮਣੀ ਰਸਮ ਹੈ ਅਤੇ ਸਿਰਫ ਦਸਵੰਧ ਹੀ ਕੱਢਣਾ ਚਾਹੀਦੈ ਹੈ।
-ਮੰਗਣ ਗਿਆ ਸੋ ਮਰ ਗਿਆ , ਇਹ ਗੁਰਬਾਣੀ ਅਨੁਕੂਲ ਹੈ ਕਿ ਆਇਆ ਜਾਂ ਪਦਾਰਥਾਂ ਦੀ ਪ੍ਰਭੂ ਕੋਲੋਂ ਕੀਤੀ ਮੰਗ ਦੁਖਾਂ ਦਾ ਮੂਲ ਕਾਰਨ ਬਣਦੀ ਹੈ।
-ਸਿੱਖ ਦੀ ਪ੍ਰੀਭਾਸ਼ਾ- ਕੇ ਜੋ ਇਨਸਾਨ ਗੁਰੂ ਦੇ ਹੁਕਮ ਵਿਚ ਚਲਦੈ ਉਹ ਸਿੱਖ ਹੈ, ਠੀਕ ਹੈ।
ਹਿੰਦੂ ਧਰਮ ਦੇ ਗ੍ਰੰਥਾਂ ਦਾ ਵੇਰਵਾ - ਗੁਰਬਖਸ਼ ਨੇ ਨਵਾਂ ਕੁਝ ਨਹੀ ਲਿਖਿਆ ਤੇ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦਾ ਉਤਾਰਾ ਦਿਤਾ ਹੈ।
ਮੂਲ ਮੰਤਰ- ਇਸ ਅਧਿਆਇ ਦੇ ਪਹਿਲੇ ਭਾਗ ਦੇ ਵਿਚ ਮਨਮਤੀਏ ਸਾਧਾਂ ਦੀ ਬੜੀ ਖੁੰਬ ਠੱਪੀ ਹੈ ਜਿਹੜੇ ਗੁਰਮਤਿ ਦੇ ਹਰ ਅਸੂਲ ਵਿਚ ਆਪਣੀ ਬੇਵਕੂਫੀ ਸਦਕਾ ਵਿਵਾਦ ਵਾੜਨਾ ਚਾਹੁੰਦੇ ਹਨ ਜਿੰਨ੍ਹਾਂ ਨੇ ਮੂਲ ਮੰਤਰ ਨੂੰ ਵੀ ਖਿੱਚ ਕੇ ਲੰਮਾ ਕਰਨ ਦੀ ਕੋਝੀ ਪਰ ਨਾਕਾਮ ਕੋਸ਼ਿਸ਼ ਕੀਤੀ। ਬ੍ਰਾਹਮਣੀ ਸਾਧਾਂ ਦਾ ਕਹਿਣਾ ਹੈ ਕਿ ਮੂਲ ਮੰਤਰ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਤਾਈਂ ਹੈ। ਜਦ ਕਿ ਗੁਰੂ ਗ੍ਰੰਥ ਸਾਹਿਬ ਮੁਤਾਬਿਕ ਇਹ ਗੁਰ ਪ੍ਰਸਾਦਿ ਤਕ ਹੈ।
ਗੁਰਬਖਸ਼ ਸਿੰਘ ਦਾ ਕਹਿਣਾ ਦਰੁਸਤ ਹੈ ਕਿ ‘ਨਾਮ’ ਹੀ ਮਹਾਮੰਤ੍ਰ ਹੈ, ਗੁਰਬਾਣੀ ਹੀ ਨਾਮ ਹੈ। ਜਦ ਕਿ ਸਾਧ ਕੋਈ ਛੋਟਾ ਮੋਟਾ ਸ਼ਬਦ ਰਟਣ ਨੂੰ ਕਹਿੰਦੇ ਹਨ। ਏਥੇ ਵਿਸਥਾਰ ਨਾਲ ਸਮਝਾਉਣ ਦੀ ਜਰੂਰਤ ਸੀ।
ਗੁਰ ਉਪਦੇਸ਼ ਦੀ ਕਮਾਈ- ਬਾਣੀ ਨੂੰ ਹਿਰਦੇ ‘ਚ ਵਸਾਉਣਾ ਸਿੱਖ ਦਾ ਧਰਮ ਹੈ। ਵਿਚਾਰ ਉਪਰੰਤ ਧਾਰਨ ਕੀਤੀ ਬਾਣੀ ਸਿੱਖ ਨੂੰ ਨਿਰੰਤਰ ਸੱਚ ਤੇ ਚਲਣ ਦਾ ਉਪਦੇਸ਼ ਦਿੰਦੀ ਹੈ। ਗੁਰਬਖਸ਼ ਏਥੇ ਰੁੱਖਾ ਕਾਮਰੇਡੀ ਉਪਦੇਸ਼ ਦਿੰਦੇ ਹਨ। ਪਰ ਸਾਧ ਰੀਤ ਦਾ ਖੰਡਨ ਪ੍ਰਵਾਨਤ ਕਰਨ ਯੋਗ ਹੈ।
ਅਵਰ ਉਪਦੇਸੈ ਆਪਿ ਨ ਕਰੈ- ਕਾਬਲਿ ਤਾਰੀਫ ਹੈ। ਪਰ ਇਹੋ ਗਲ ਐਨ ਲਿਖਾਰੀ ਤੇ ਢੁਕਦੀ ਹੈ।
ਕਰਾਂਮਾਤਾਂ/ਰਿਧੀਆਂ ਸਿਧੀਆਂ- ਗੁਰੂ ਕਰਾਮਾਤ ਨੂੰ ਕਹਿਰ ਮੰਨਦਾ ਹੈ। ਗੁਰਬਖਸ਼ ਸਿੰਘ ਦੀ ਵਿਆਖਿਆ ਪ੍ਰਵਾਨ ਕਰਨ ਯੋਗ ਹੈ। ਜਿਥੇ ਬ੍ਰਾਹਮਣ ਇਤਹਾਸਕਾਰ ਦੇ ਕਰਾਮਾਤ ਦੇ ਹਵਾ ਮਹਿਲ ਨੂੰ ਢਾਹੁੰਦਾ ਹੈ। ਫਿਰ ਵੀਹਵੀਂ ਸਦੀ ਦੀਆਂ ਇਕ ਦੋ ਕਰਾਮਾਤਾਂ ਵੀ ਦਿੱਤੀਆਂ ਹਨ ਜੋ ਦਿਲਚਸਪੀ ਪੈਦਾ ਕਰਦੀਆਂ ਹਨ।
ਨਿੰਦਿਆਂ- ਕੀ ਹੈ? ਸਪੱਸ਼ਟ ਹੈ ਕਿ ਝੂਠ ਬੋਲਕੇ ਕਿਸੇ ਦੀ ਬਦਨਾਮੀ ਕਰਨਾਂ ਨਿੰਦਿਆਂ ਹੈ। ਜੋ ਗੁਰਮਤਿ ਵਿਰੋਧੀ ਹੈ।
ਸਾਧ ਡੇਰੇ ਤੇ ਗੁਰੂ ਨਾਨਕ- ਗੁਰਬਖਸ਼ ਸਿੰਘ ਨੇ ਤੰਦ ਤਾਂ ਠੀਕ ਫੜੀ ਹੈ ਤੇ ਨਾਨਕ ਸਿੰਘ ਨਾਵਲਿਸਟ ਦਾ ਅਖਾਣ “ਮਾਈਆਂ ਗਾਈਆਂ ਤੇ ਬਾਬੂ ਬੈਲ। ਸੰਤ ਸਾਨ. ਕਰਨ ਵਿਚ ਸੈਲ ‘ਤਾਂ ਦਿਤਾ ਹੈ, ਪਰ ਮਜਮੂਨ ਨਾਲ ਇਨਸਾਫ ਨਹੀਂ ਕੀਤਾ ਤੇ ਮਾਤ੍ਰ 6 ਪੰਨੇ ਦਿਤੇ ਹਨ ਤੇ ਕੋਈ ਬਹੁਤਾ ਗੂੜ ਗਿਆਨ ਦੀ ਗੱਲ ਵੀ ਨਹੀਂ ਕੀਤੀ, ਗੁਰਬਖਸ਼ ਨੂੰ ਤਾਂ ਚਾਹੀਦਾ ਸੀ ਕਿ ਉਹ ਪੂਰਾ ਕਿਤਾਬਚਾ (volume) ਇਸ ਮਸਲੇ ਤੇ ਦਿੰਦਾ। ਕਿਉਂਕਿ ਸਾਧ ਡੇਰਾ ਹੀ ਬ੍ਰਾਹਮਣ ਰੀਤ ਦੇ ਸਿੱਖੀ ‘ਚ ਦਾਖਲੇ ਦਾ ਸੋਮਾ ਹੈ।
ਗੁਰਬਖਸ਼ ਸਿੰਘ ਨੇ ਕਿਸੇ ਡੇਰੇ ਖਾਸ ਦਾ ਨਾਂ ਤੱਕ ਨਹੀਂ ਲਿਆ ਹੈ ਕਿ ਕਿਤੇ ਗੁਰਬਖਸ਼ ਪਿੱਛੇ ਜਿਹੜੀ ਤਾਕਤ ਕੰਮ ਕਰ ਹੀ ਹੈ, ਉਹ ਨਾਰਾਜ਼ ਨਾ ਹੋ ਜਾਵੇ।
ਗੁਰਬਖਸ ਕਿਸੇ ਵੇਲੇ ਬਿਆਸ ਠਾਣੇ ਦਾ ਇੰਚਾਰਜ਼ ਰਿਹਾ ਹੈ, ਇਦੇ ਨੌਟਿਸ ਵਿਚ ਬਿਆਸ ਡੇਰੇ ਦੀਆਂ ਕਈ ਕਰਤੂਤਾਂ ਹਨ। ਪਰ ਫਿਰ ਵੀ ਲਿਖਣ ਦੀ ਹਿੰਮਤ ਨਹੀਂ ਕੀਤੀ। ਇਹ ਹੌਸਲਾ ਨਾ ਬੰਨ ਸਕਿਆ ਨਾਮਧਾਰੀਆਂ, ਨਰਕਧਾਰੀਆਂ ਆਦਿ ਦੇ ਪਾਜ ਖੋਲਣ ਦਾ। ਇਸ ਮਜਮੂਨ ਤੇ ਆ ਕੇ ਓਦਾ ਮੁਖੌਟਾਂ ਉਤਰ ਜਾਂਦਾ ਹੈ।
ਭੇਖ/ਭੇਸ - ਇਹ ਵੀ ਬੜਾ ਵਧੀਆ ਮਜਮੂਨ ਤਾਂ ਗੁਰਬਖਸ਼ ਨੇ ਸਹੇੜਿਆਂ ਹੈ। ਸਿਧਾਂਤ ਦੀ ਵਿਆਖਿਆ ਵੀ ਠੀਕ ਰਕ ਦਿਤੀ ਹੈ। ਪਰ ਕਿਵੇਂ ਅੱਜ ਸਾਰੇ ਸਾਧ ਸੰਤ ਚਿੱਟੇ ਕਪੜੇ ਪਾਉਂਦੇ ਹਨ, ਨਹੀ ਦਿਤਾ ਹੈ।
ਨਾਨਕ ਨਿਰੰਕਾਰੀ ਦਾ ਉਦਾਸੀ ਬਾਣਾ- ਇਸ ਮਜਮੂਨ ਤੇ ਆ ਕੇ ਲਿਖਾਰੀ ਨੇ ਵੱਡਾ ਕੁਫਰ ਤੋਲਦੇ ਹੋਏ ਲਿਖ ਦਿਤਾ ਹੈ, “ਇਸ ਕਾਰਨ ਮਜਬੂਰਨ ਨਾਨਕ ਨੇ ਸਾਧ- ਭੇਖ ਵਰਤਿਆ ਸੀ।’ ਗੁਰੂ ਪਾਤਸਾਹ ਦੀ ਖੁੱਦ ਦੀ ਬਾਣੀ ਗਵਾਹ ਹੈ ਕਿ ਗੁਰੂ ਸਾਹਿਬ ਭੇਖ ਧਾਰਨ ਦੇ ਸਖਤ ਖਿਲਾਫ ਸਨ। ਸਾਹਿਬ ਜੀ ਨੇ ਮੱਧ ਪੂਰਬ ਦੀ ਯਾਤਰਾ ਸਮੇਂ ਮੁਸਲਮਾਨਾਂ ਬਾਣਾ ਪਾਇਆ ਸੀ। ਤੇ ਕਰਤਾਰ ਪੁਰ ਵਿਖੇ ਜਦੋਂ ਉਹਨਾਂ ਗੁਰਮਤ ਦਾ ਅਸਲ (practical) ਕਰਕੇ ਵਿਖਾਇਆ ਤਾਂ ਪੰਜਾਬੀ ਕਿਸਾਨ ਵਾਲੇ ਕਪੜੇ ਹੀ ਪਾਏ ਸਨ।
ਸ਼ਿੰਗਾਰ- (Make up) ਦੀ ਸਿੱਖੀ ‘ਚ ਖੰਡਨ ਹੈ। ਠੀਕ ਹੈ।
ਨੱਚਣਾ ਤੇ ਗੁਰਮਤ- ਨੱਚਣਾ ਜਾਂ ਨਾਂ ਨੱਚਣਾ ਇਕ ਸਮਾਜ ਸ਼ਾਸਤਰੀ ਵਾਸਤੇ ਪ੍ਰਸਨ ਹੋ ਸਕਦਾ ਹੈ। ਆਪਣੇ ਘਰਾਂ ‘ਚ ਜੇ ਜਨਾਨੀਆਂ ਨੱਚਦੀਆਂ ਹਨ ਜਾਂ ਵਸਾਖੀ ਤੇ ਗਭਰੂ ਭੰਗੜੇ ਪਾਉਂਦੇ ਹਨ, ਤਾਂ ਗੁਰਮਤ ਨੂੰ ਇਸ ਤੇ ਕੋਈ ਮੁਸੀਬਤ ਨਹੀਂ ਹੋ ਸਕਦੀ। ਕਿਉਂਕਿ ਸਾਹਿਬ ਦਾ ਫਰਮਾਨ ਹੈ, “ਨਚਣੁ ਕੁਦਣੁ ਮਨ ਕਾ ਚਾਊ।’
ਗੁਰਬਖਸ਼ ਏਥੇ ਕਹਿੰਦਾ ਹੈ ਕਿ ਸਿੱਖਾਂ ਨੂੰ ਆਪਣੇ ਰਾਜ਼ ਦੀ ਪ੍ਰਾਪਤੀ ਦੀ ਗੱਲ ਕਰਨ ਦੇ ਬਜਾਏ ਨਾਚ ਗਾਣੇ ਦਾ ਵਿਰੋਧ ਪੂਰੀ ਤਨ ਦੇਹੀ ਨਾਲ ਕਰਨਾ ਚਾਹੀਦੈ। ਨਾਚ ਦੇ ਮੁੱਦੇ ਤੇ ਆ ਕੇ ਖਾਲਿਸਤਾਨ ਦੀ ਵਿਰੋਧਤਾ ਦੀ ਕੀਹ ਤੁਕ ਹੈ?
ਨਾਨਕ ਨਾਮ ਜਹਾਜ ਫਿਲਮ ਦੀ ਸੂਟਿੰਗ- ਚੈਪਟਰ ਜਾਣਕਾਰੀ ਭਰਪੂਰ ਹੈ, ਕਿ ਕਿਵੇਂ ਬ੍ਰਾਹਮਣੀ ਮੂਰਤੀ/ ਤਸਵੀਰ ਪੂਜਾ ਸਿੱਖੀ ਵਿਚ ਵਾੜਨ ਦਾ ਅਰੰਭ ਹੋਇਆ। ਕਿਵੇਂ ਸੰਤ ਫਤਹਿ ਸਿੰਘ, ਜੀਵਨ ਸਿੰਘ ਉਮਰਾ ਨਗਲ, ਸੰਤ ਚੰਨਣ ਸਿੰਘ ਤੇ ਗਿਆਨੀ ਮਹਿੰਦਰ ਸਿੰਘ ਦੀ ਜੁੰਡਲੀ ਨੇ ਬ੍ਰਾਹਮਣਾ ਦਾ ਰਾਹ ਪੱਧਰਾ ਕੀਤਾ ਸੀ। ਕਿਵੇਂ “ਦੁੱਖ ਭੰਜਨੀ’ ਬੇਰੀ ਨੇ ਬੱਚਾ ਦਿਤਾ, ਆਦਿ।
ਜਨੇਊ- ਲਿਖਾਰੀ ਨਾਕਾਯਾਬ ਰਿਹਾ ਹੈ ਕਿ ਇਹ ਸਪੱਸ਼ਟ ਕਰਨ ਵਿਚ ਕਿ ਕਿਵੇਂ ਸਿੱਖਾਂ ਨੇ ਕਿਰਪਾਨ ਵਾਲੇ ਗਾਤਰੇ ਨੂੰ ਜਨੇਊ ਵਾਕਰ ਪਹਿਨਣਾ ਸ਼ੁਰੂ ਕਰ ਦਿਤਾ ਹੈ। ਇਸ ਦਾ ਕੋਈ ਜ਼ਿਕਰ ਨਹੀਂ ਕੀਤਾ।
ਮਾਲਾ (Rosary)- ਲਿਖਾਰੀ ਦਰਸ਼ਾਉਦਾ ਹੈ ਕਿ ਕਿਵੇਂ ਮਾਲਾ ਭਗਤੀ ਦਾ ਸਾਧਨ ਨਹੀਂ, ਸਗੋਂ ਪਾਖੰਡੀਆਂ ਅਤੇ ਠੱਗਾਂ ਦਾ ਯੰਤਰ ਹੈ। ਠੀਕ ਹੈ।
ਗੁਰਆਈ ਸਮੇਂ ਟਿੱਕਾ ਲਾਉਣਾ ਆਦਿ- ਚੰਗਾ ਵਿਸ਼ਾ ਸਹੇੜਿਆ ਹੈ ਤੇ ਗੁਰਬਾਣੀ ਦੀ ਵਿਆਖਿਆ ਰਾਹੀ ਸਪੱਸ਼ਟ ਕੀਤਾ ਹੈ ਕਿ ਕੋਈ ਟਿੱਕਾ ਲਾਉਣ ਆਦਿ ਦੀ ਰਸਮ ਨਹੀਂ ਕੀਤੀ ਗਈ ਸੀ। ਏਥੇ ਲਿਖਾਰੀ ਵਿਚੇ ਖਾਲਿਸਤਾਨ ‘ਚ ਛਾਲ ਮਾਰ ਜਾਂਦਾ ਹੈ। ਪਤਾ ਨਹੀਂ ਬੁੱਢੇ ਵਾਰੇ ਵੀ ਟੇਕ ਨਹੀਂ।
ਸੁਖਣਾ ਅਤੇ ਗੁਰਮਤਿ- ਅੱਛਾ ਲਿਖਿਐ ਕਿ ਇਹ ਗੁਰੂ ਨਾਲ ਸੁਖਣਾ ਦੇ ਵਾਇਦੇ ਮੁਆਇਦੇ ਕਰਨੇ ਗੁਰਮਤ ਦੇ ਖਿਲਾਫ ਹਨ ਤੇ ਗੁਰੂ ਨਾਲ ਖਿਲਵਾੜ। ਬਾਬੇ ਰੋਡੇ ਸ਼ਾਹ ਦੀ ਕਹਾਣੀ ਦੇਣੀ ਸੋਭਦੀ ਹੈ।
ਮੰਤਰ ਪਾਠ- ਇਥੇ ਇਕ ਗੁਫਤਗੂ ਦਿਤੀ ਜੋ ਚੰਗੀ ਗੁਰਮਤ ਰੋਸ਼ਨੀ ਪਾਉਂਦੀ ਹੈ।
ਸੰਤ ਪੰਡੋਰੀ ਵਾਲੇ- ਭਾਗ ਦੂਜੇ ਅਤੇ ਅੰਤ ਵਿਚ ਤੇ ਭਾਗ ਤੀਜੇ ਦੇ ਸ਼ੁਰੂਵਿਚ ਇਕ ਅਤਿਅੰਤ ਰੋਚਕ ਸੱਚੀ ਗਾਥਾ ਦਿਤੀ ਗਈ ਹੈ, ਜਿਸ ਰਾਹੀਂ ਅਖੌਤੀ ਸੰਤਾਂ ਦਾ ਅਸਲੀ ਚੇਹਰਾ ਬੇਨਕਾਬ ਹੁੰਦਾ ਹੈ। ਇਕ ਸੰਤ ਰਾਮ ਸਿੰਘ ਤੇ ਉਹਦਾ ਚਾਟੜਾ ਟਹਿਲ ਸਿੰਘ ਇਕ ਭੋਲੀ ਭਾਲੀ ਬੀਬੀ ਸ਼ਾਮੋ ਨਾਲ ਖਿਲਵਾੜ ਕਰਦੇ ਹਨ ਉਸ ਨਾਲ ਜ਼ਬਰ ਜਨਾਹ ਕਰਕੇ ਗਰਭਵਤੀ ਕਰ ਦਿੰਦੇ ਹਨ। ਮਹੀਨਿਆਂ ਬੱਧੀ ਉਹਦੇ ਘਰ ਡੇਰੇ ਲਾਈ ਬੈਂਹਦੇ ਹਨ। ਅਖੀਰ ਤੇ ਜਦੋਂ ਲੁੱਟ ਕੇ ਗੱਡੀ ਭਰਕੇ ਤੁਰਨ ਲਗਦੇ ਹਨ ਤਾਂ ਆ ਪੁਲਿਸ ਟਪਕਦੀ ਹੈ ਤੇ ਬਾਬਾ ਨੰਗਾ ਹੋ ਜਾਂਦਾ ਹੈ ਤੇ ਫਿਰ ਜੇਲ ਦੀ ਹਵਾ ਖਾਂਦਾ ਹੈ।
ਭਾਗ ਤੀਜਾ
ਬਾਬੇ ਬੁੱਢੇ ਦਾ ਵਰ- ਇਹ ਲਿਖਦੈ- ਗਲਤ ਹੈ ਕਿ ਗੁਰੂ ਹਰਗੋਬਿੰਦ, ਬਾਬੇ ਬੁੱਢੇ ਦੇ ਵਰ ਸਦਕਾ ਪੈਦਾ ਹੋਏ ਸਨ। ਮੱਖਣ ਸਾ.ਹ ਲੁਬਾਣਾ- ਗੁਰੂ ਤੇਗ ਬਹਾਦਰ ਦੇ ਪ੍ਰਗਟ ਸੰਬੰਧੀ ਮੱਖਣ ਸ਼ਾਹ ਦੀ ਸੁਖਣਾ ਦਾ ਜੋ ਸਿੱਖ ਸਾਖੀਆਂ ਵਿਚ ਜ਼ਿਕਰ ਹੈ, ਲਿਖਾਰੀ ਉਸ ਤੋਂ ਮੁਨੱਕਰ ਹੈ।
ਡੇਰਾਵਾਦ ਤੇ ਡੇਰਿਆਂ ਦੀ ਮਹਿਮਾਂ- ਉਂਝ ਗੁਰਮਤ ਦੀਆਂ ਗੱਲਾਂ ਕੀਤੀਆਂ ਹਨ ਪਰ ਡੇਰਾ ਵਾਦ ਤੇ ਕੋਈ ਖਾਸ ਚੋਟ ਨਹੀਂ ਕੀਤੀ। ਮਰਯਾਦਾ ਨਾਲ ਕੀਤੇ ਪਾਠ- ਸਿੱਖੀ ਵਿਚ ਘੁਸ ਚੁੱਕੇ ਬਿਪਰਵਾਦ ਤੇ ਕਰਾਰੀ ਚੋਟ ਹੈ। ਮੂਰਤੀ ਪੂਜਾ- ਮੂਰਤੀ /ਤਸਵੀਰ/ਚਿੱਤਰ, ਨਾਨਕਸਰੀ ਡੇਰਾਵਾਦ ਮੂਰਤੀ ਪੂਜਾ ਦਾ ਅੱਡਾ।
ਅਸੀਂ ਹੈਰਾਨ ਹਾਂ ਕਿ ਇਹ ਕਿਵੇਂ ਹੋਇਆ ਹੈ ਕਿ ਲਿਖਾਰੀ ਨੇ ਨਾਨਕਸਰੀਆਂ ਦੀ ਨਿੰਦਾ ਕਰਨ ਦਾ ਯਤਨ ਕੀਤਾ ਹੈ। ਉਂਝ ਥੋੜੀ ਜਿਨ੍ਹੀਂ ਹੀ ਜਗ੍ਹਾ ਦਿਤੀ ਗਈ ਹੈ। ਇਸ ਮਸਲੇ ਨੂੰ। ਇਹ ਪੱਖ ਤਾਂ ਦਿਤਾ ਗਿਆ ਹੈ ਕਿ ਕਿਵੇਂ ਨਾਨਕਸਰੀਏ ਪਾਖੰਡੀ ਸਾਧ ਆਪਣੇ ਆਪ ਨੂੰ ਗੁਰੂ ਨਾਨਕ ਦਾ ਅਵਤਾਰ ਮੰਨਦੈ ਹਨ, ਪਰ ਉਨ੍ਹਾਂ ਦੀਆਂ ਬਾਕੀ ਦੀਆਂ ਕਰਤੂਤਾਂ ਨਹੀਂ ਦਿੱਤੀਆਂ ਗਈਆਂ।
ਕੀਹ ਧੰਨਾ ਭਗਤ ਮੂਰਤੀ ਪੂਜਕ ਸੀ?- ਲਿਖਾਰੀ ਇਸ ਅਧਿਆਇ ਵਿਚ ਆ ਕੇ ਖਾਹ ਮਖਾਹ ਉਲਝ ਗਿਆ ਹੈ, ਗੱਲ ਬੜੀ ਸਿੱਧੀ ਸਾਧੀ ਸੀ ਕਿਉਂਕਿ ਆਪਾਂ ਕੋਲ ਧੰਨੇ ਦੀ ਬਾਣੀ ਵੀ ਮੌਜੂਦ ਹੈ। ਧੰਨਾ ਗਿਆਨ ਦੀ ਗੱਲ ਕਰਦਾ ਹੈ, ਗੁਰੂ ਦੀ ਗੱਲ ਕਰਦਾ ਹੈ:- ਗਿਆਨ ਪ੍ਰਵੇਸ਼ ਗੁਰਏ ਧਨੁ ਦੀਆਂ ਧਿਆਨ ਮਾਨੁ ਮਨ ਏਕ ਮਏ। (ਪੰਨਾ 487)।
ਤੀਰਥ- ਪੁਸਤਕ ਦੇ ਤੀਸਰੇ ਕਾਂਡ ਵਿਚ ਚੈਪਟਰ ਦਿਤਾ ਹੈ ਕਿ ਤੀਰਥ ਵੀ ਪ੍ਰੋਹਤ ਵਾਦੀ ਪ੍ਰਥਾ ਦੀ ਉਪਜ ਹੈ।
ਪਵਿਤਰ ਨਦੀਆਂ- ਤੀਰਥ ਚੈਪਟਰ ਤਹਿਤ ਹੀ ਇਹ ਜਾਣਕਾਰੀ ਭਰਪੂਰ ਆਧਿਆਇ ਦਿਤਾ ਹੈ। ਜਿਸ ਵਿਚ ਗੰਗਾ, ਜਮੁਨਾ, ਸਰਸਵਤੀ, ਗੋਦਾਵਰੀ.... ... . . ਨਦੀਆਂ ਦਾ ਮਿਥਹਾਸ ਦਿਤਾ ਹੈ ਤੇ ਕਿਵੇਂ ਇਨ੍ਹਾਂ ਦਰਿਆਵਾਂ ਨੂੰ ਬ੍ਰਾਹਮਣਾਂ ਨੇ ਆਪਣੇ ਮਿਥ ਦੁਆਰਾ ਇਸਤਰੀ ਲਿੰਗ ਬਣਾ ਦਿਤਾ। ਪਰ ਵਿਚਾਰਾਂ ਬ੍ਰਾਹਮਪੁਤਰ ਛੜਾ ਹੀ ਰਹਿ ਗਿਆ। ਕਿ ਕਿਵੇਂ ਪੰਜਾਬ ਦੇ ਦਰਿਆ ਬ੍ਰਾਹਮਣ ਦੀ ਕਿਰਪਾ ਦ੍ਰਿਸ਼ਟੀ ਤੋਂ ਵਾਂਝੇ ਰਹੇ ਹਾਲਾਂਕਿ ਰਿਗਵੇਦ ਇਥੇ ਹੀ ਲਿਖਿਆ ਗਿਆ ਸੀ।
ਪ੍ਰੋਹਿਤਵਾਦੀ ਤੀਰਥ ਅਸਥਾਨ ਤੇ ਪੱਵਿਤਰ ਸਰੋਵਰ- ਇਸ ਵਿਚ ਹਰਦੁਆਰ ਤੇ ਲੇਖ ਹੈ ਪਰ ਸਥਾਨ ਦਾ ਮਿਥ ਇਤਹਾਸਿ ਪਿਛੋਕੜ ਲਿਖਾਰੀ ਨਹੀਂ ਦੇ ਪਾਇਆ। ਫਿਰ ਕਾਂਸ਼ੀ, ਗਯਾ, ਮਥੁਰਾ, ਅਯੋਧਿਆ, ਜਗਨ ਨਾਥ ਪੁਰੀ, ਤੇ ਬ੍ਰਾਹਮਣਾ ਦੇ 12 ਜਯੋਤਿਰ ਲਿੰਗ ਦਾ ਸੰਖੇਪ ਵਰਨਣ ਸਿੱਧੇ ਹੀ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਤੋਂ ਚੁੱਕ ਲਿਆ ਹੈ।
ਫਿਰ ਸਾਡੇ ਪੁਲਸੀਏ ਵੀਰ ਨੂੰ ਸੰਨ 1984 ਦੀ ਦਰਬਾਰ ਸਾਹਿਬ ਵਾਲੀ ਘੇਰਾ ਬੰਦੀ ਦੀ ਯਾਦ ਆ ਜਾਂਦੀ ਹੈ, ਕਿ ਕਿਵੇਂ ਉਸ ਵਕਤ ਉਹ ਭਿੰਡਰਾਵਾਲੇ ਦਾ ਸਾਥੀ ਬਣਿਆ ਹੋਇਆ ਸੀ। ਪਰ ਇਥੇ ਇਕਬਾਲ ਨਹੀਂ ਕਰਦਾ ਤੇ ਸਗੋਂ ਸਾਰੇ ਸਿੱਖਾਂ ਨੂੰ ਦੋਸ਼ ਦਿੰਦਾ ਹੈ ਕਿ ਕਿਵੇਂ ਇਨ੍ਹਾਂ ਨੇ ਦਰਬਾਰ ਸਾਹਿਬ ਦੀ ਪਵਿਤ੍ਰਤਾ ਭੰਗ ਕਰਵਾਈ ਸੀ। ‘ਹੋਰਨੀਂ ਜਗੀ’ ਸਹੀ ਲਿਖਦਾ ਹੈ ਕਿ ਇਨਸਾਨ ਹੀ ਪ੍ਰਭੂ ਦਾ ਸੱਚਾ ਮੰਦਰ ਹੈ। ਖੈਰ ਖਾਲਿਸਤਾਨ ਦੀ ਵਿਰੋਧਤਾ ਹਰ ਹੀਲੇ ਵਸੀਲੇ ਕਰਦਾ ਹੈ। ਅੱਗੇ ਸੰਖੇਪ ਵਿਚ ਦਿੱਤਾ ਹੈ ਕਿ ਗੁਰਬਾਣੀ ਹੀ ਵੱਡਾ ਤੀਰਥ ਹੈ।
ਇਸ਼ਨਾਨ ਤੇ ਗੁਰਬਾਣੀ- ਸਾਧਾਂ ਤੇ ਹੋਰ ਕਰਮਕਾਡੀਂ ਪਾਖੰਡੀਆਂ ਤੇ ਕਰਾਰੀ ਸੱਟ ਹੈ ਕਿ ਜਿਹੜੇ ਸਿਰਫ ਪਿੰਡੇ ਨੂੰ ਸੁੱਚਾ ਕਰਕੇ ਹੀ ਸਮਝਦੇ ਹਨ ਕਿ ਸੱਭ ਕੁੱਝ ਧਾਰਮਿਕ ਹੋ ਗਿਆ ਹੈ, ਭਾਵੇਂ ਮੰਨ ਵਿਚ ਮਣਾ, ਮੂਹੀ ਮੈਲ ਹੋਵੇ।
ਅੰਮ੍ਰਿਤਸਰ ਦੇ ਇਸ਼ਨਾਨ- ਕਈ ਲੋਕ ਨਿਰਾ ਸਰੋਵਰ ਵਿਚ ਇਸ਼ਨਾਨ ਨੂੰ ਮੁਕਤੀ ਦਾ ਰਾਹ ਸਮਝ ਬਹਿਦੇ ਹਨ। ਲਿਖਾਰੀ ਨੇ ਇਸ ਆਧਾਰ ਹੀਣ ਧਾਰਨਾ ਦਾ ਖੰਡਨ ਕੀਤਾ ਹੈ। ਕੋਈ ਬਹੁਤ ਉਚ ਕੋਟੀ ਦਾ ਲੇਖ ਨਹੀਂ ਹੈ। ਗੁਰਬਾਣੀ ਦੀਆਂ ਸੰਬੰਧਤ ਤੁੱਕਾਂ ਜਿਵੇਂ “ਰਾਮਦਾਸ ਸਰੋਵਰ ਨਾਤੇ . . . . .’ ਆਦਿ ਦੀ ਵਿਆਖਿਆ ਕਰਨੀ ਚਾਹੀਦੀ ਸੀ। ਇਥੇ ਲਿਖਾਰੀ ਨੇ ਮਜਮੂਨ ਨਾਲ ਪੂਰਾ ਇਨਸਾਫ ਨਹੀਂ ਕੀਤਾ।
ਦੂਜਾ ਝੂਠ- ਦੁੱਖ ਭੰਜਨੀ ਬੇਰੀ- ਕਿ ਪੰਡਤਾਂ ਨੇ ਰਜਨੀ ਤੇ ਪਿਗਲੇ ਵਾਲੀ ਕਹਾਣੀ ਸਿੱਖੀ ‘ਚ ਵਾੜੀ ਹੈ। ਲਿਖਾਰੀ ਨੇ ਕਹਾਣੀ ਨੂੰ ਝੂਠ ਸਾਬਤ ਕਰਨ ਬਾਬਤ ਅੱਛਾ ਜਤਨ ਕੀਤਾ ਹੈ। ਕਹਾਣੀ ਪਹਿਲਾਂ ਕਦੋਂ ਕਿਹੜੀ ਲਿਖਤ ਰਾਹੀਂ ਵਾੜੀ ਗਈ ਇਸ ਸੰਬੰਧੀ ਲਿਖਾਰੀ ਨੇ ਖੋਜ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ।
ਲਿਖਾਰੀ ਨੇ ਕਾਲਾ ਸਿੰਘ ਵਾਲੀ ਕਹਾਣੀ ਨੂੰ ਮੰਨਣ ਤੋਂ ਜੋ ਨਾਹ ਕੀਤੀ ਹੈ, ਉਸ ਦੇ ਸੰਬੰਧ ਵਿਚ ਇਹ ਪੜਚੋਲੀਆ ਸ਼ਿਰਫ ਲਿਖਾਰੀ ਦੇ ਲੜਕੇ ਕੰਵਰਜੀਤ ਦੀ ਗੱਲ ਹੀ ਇਥੇ ਬਿਆਨ ਕਰੇਗਾ ਜਿਸ ਨੇ ਪੜਚੋਲੀਏ ਨੂੰ ਦੱਸਿਆ ਕਿ ਲਿਖਾਰੀ ਦੀ ਘਰ ਦੀ ਨੂੰ ਚੰਬਲ () ਹੋ ਗਿਆ ਸੀ। “ਸਾਡੀ ਮਾਤਾ ਨੇ ਬਸ ਗੁਰੂ ਘਰ ਦੇ ਲੰਗਰ ਦੇ ਭਾਂਡੇ ਹੀ ਮਾਂਜੇ ਤੇ ਬੀਮਾਰੀ ਦੂਰ ਹੋ ਗਈ’। ਬਾਕੀ ਲਿਖਾਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲ ਪੂਰਖ ਦਿਆਲੂ ਹੈ, ਕਿਰਪਾਲੂ ਹੈ, ਆਪਣੇ ਪ੍ਰੇਮੀਆਂ ਦੀ ਅਰਦਾਸ ਸੁਣਦਾ ਤੇ ਮੰਨਦਾ ਵੀ ਹੈ। ਫਿਰ ਕਾਲਾ ਸਿੰਘ ਨੇ ਤਾਂ ਆਪਣੇ ਅਕੀਦੇ ਖਾਤਰ 25 ਸਾਲ ਜੇਲ ਕੱਟੀ ਸੀ। ਉਸ ਦਾ ਕੋਈ ਨਿਜਾ ਮੁਫਾਦ ਨਹੀਂ ਸੀ। ਇਹ ਗੱਲ ਤਾਂ ਜਗ ਜਾਹਰੀ ਹੈ। ਜਦਕਿ ਲਿਖਾਰੀ ਤੇ ਜਿਹੜੇ ਕੇਸ ਬਣੇ, ਸਭ ਮਾਇਆ ਮੋਹ ਨਾਲ ਸੰਬੰਤ ਸਨ।’
ਏਸ ਤਰ੍ਹਾਂ ਅਗਲਾ ਲੇਖ ਕਿ ਜੋ ਦਿਸ ਰਿਹਾ ਹੈ (ਅਲਲ ਟਹੳਟ ਸਿ ਮੳਟਟੲਰ) ਸਭ ਨੇ ਬਿਨਸ ਜਾਣਾ ਹੈ, ਅੱਛਾ ਹੈ।
ਅਸੀਂ ਮਹਸੂਸ ਕਰਦੇ ਹਾਂ ਕਿ ਲਿਖਾਰੀ ਨੂੰ ਏਥੇ ਮਾਤਰ ਸਿਧਾਂਤ ਹੀ ਦੇਣਾ ਚਾਹੀਦਾ ਸੀ। ਬਾਕੀ ਜਿਹੜੀ “ਬੇਰੀ ਨੇ ਬੱਚਾ ਦਿਤਾ” ਵਾਲੀ ਗੱਲ ਲਿਖਾਰੀ ਲਿਖ ਰਿਹਾ ਹੈ, ਉਸ ਦੇ ਸੰਬੰਧ ਵਿਚ ਪੜਚੋਲੀਆ, ਲਿਖਾਰੀ ਨੂੰ ਬੇਨਤੀ ਕਰਦਾ ਹੈ ਕਿ ਉਹ ਜਾ ਕੇ ਤੱਕ ਲਵੇ ਕਿਵੇਂ ਬੇਰ ਬਾਬਾ ਬੁੱਢਾ ਦੇ ਤਨ ਲਾਗੇ ਵੀ ਇਕ ਨਵੀਂ ਲਰ ਨਿਕਲ ਰਹੀ ਹੈ। ਪਤਾ ਨਹੀਂ ਥੱਲਿਓ ਟਹਿਣੀ ਫੁੱਟੀ ਹੈ ਜਾਂ ਕੋਈ ਡਿੱਗੀ ਗਿਟਕ ਉਗ ਖਲੋਈ ਹੈ।
ਪਰਮਾਤਮਾ ਦਰਿਆ ਹੈ- ਲਿਖਾਰੀ ਇਥੇ ਦਰਿਆ ਦੇ ਅਰਥ ਨਦੀ ਲੈ ਰਿਹਾ ਹੈ। ਜਦ ਕਿ ਗੁਰੂ ਸਾਹਿਬ ਦਾ ਇਥੇ ਸੰਬੰਧਤ ਤੁੱਕ ਵਿਚ ਦਰਿਆ ਤੋਂ ਮਤਲਬ ਸਮੁੰਦਰ ਹੈ। ਗੁਜਰਾਤੀ ਅਤੇ ਗਵਾਂਢੀ ਬੋਲੀਆਂ ਵਿਚ ਵੀ ਸਮੁੰਦਰ ਨੂੰ ਦਰਿਆ ਕਹਿੰਦੇ ਹਨ।
ਕਰਮ ਕਾਂਡ- ਲਿਖਾਰੀ ਨੇ ਲਗਭਗ 50 ਪੰਨੇ ਇਸੇ ਮਜਮੂਨ ਤੇ ਖਰਚੇ ਹਨ। ਇਊਂ ਲਗਦੈ ਲਿਖਾਰੀ ਰਕਮ ਕਾਂਡ ਦੇ ਅਰਥ ਸਿੱਖੀ ਦੇ ਸੰਬੰਧ ਵਿਚ ਸਮਝ ਹੀ ਨਹੀਂ ਸਕਿਆ। ਕਰਮ ਕਾਂਡ ਞਜਵਚ.;ਤ ਨੂੰ ਕਿਹਾ ਜਾਂਦਾ ਨੂੰ ਕਿਹਾ ਜਾਂਦਾ ਹੈ, ਯਾਨਿ ਧਰਮ ਦੇ ਮਾਰਗ ਤੇ ਜੋ ਵਿਖਾਵੇ ਕਰਦੇ ਹਨ ਜਾਂ ਰਸਮਾਂ ਕਰਦੇ ਹਨ ਸਭ ਕਰਮ ਕਾਂਡ ਹੈ। ਅੱਜ ਅਖੰਡ ਪਾਠ ਕਰਵਾਉਣਾ, ਨਾਲ ਨਾਰੀਅਲ ਰੱਖਣੇ, ਪਾਣੀ ਦੇ ਘੜੇ ਰੱਖਣੇ, ਸੰਤਾਂ ਦੁਆਰਾ ਚਿੱਟੇ ਜਾਂ ਕੇਸਰੀ ਕਪੜੇ ਪਾਉਣ, ਧਾਗੇ ਨਾਲ ਇੰਚ ਦੋ ਇੰਚ ਲੰਮੀ ਕਿਰਪਾਲ ਪਹਿਨਣੀ, ਗੁਰੂ ਗ੍ਰੰਥ ਸਾਹਿਬ ਤੇ ਪੱਖੇ ਝੁਲਾਉਣੇ ਜਾਂ ਰਜਾਈਆਂ ‘ਚ ਲਪੇਟਣਾ ਵਾ ਧੁੱਪ ਬੱਤੀ ਕਰਨਾ ਆਦਿ ਅਨੇਕਾਂ ਕਰਮ ਕਾਂਡ ਹੀ ਹਨ। ਲਿਖਾਰੀ ਨੇ ਕਿਤੇ ਕਿਤੇ ਇਨ੍ਹਾਂ ਬਾਬਤ ਲਿਖਿਆ ਵੀ ਹੈ । ਪਰ ਇਨ੍ਹਾਂ ਨੂੰ ਸਹੀ ਤਰਤੀਬ () ਦੇਣੀ ਚਾਹੀਦੀ ਸੀ।
ਲਿਖਾਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਪਰਵਾਦ ਵਿਚ ਕਰਮ ਕਾਂਡ ਲਫਜ ਸਤਿਕਾਰਤ ਹੈ ਤੇ ਬ੍ਰਾਹਮਣ ਆਪਣੇ ਆਪ ਨੂੰ ਕਰਮ ਕਾਂਡੀ ਕਹਾਉਂਦੇ ਹਨ ਯਾਨਿ ਕਿ ਇਹ ਉਨ੍ਹਾਂ ਦੀ ਯੋਗਤਾ ਗਿਣੀ ਜਾਂਦੀ ਹੈ। ਭਾਵ ਉਹ ਸੰਬੰਧਤ ਰਸਮਾਂ ਕਰਨ ਦੀ ਯੋਗਤਾ ਰੱਖਦੇ ਹਨ। ਕੋਈ ਬਹੁਤੀ ਕਾਰਗਰ ਸਮੱਗਰੀ ਨਹੀਂ ਜੁਟਾ ਪਾਏ ਸ੍ਰੀ ਮਾਨ ਲਿਖਾਰੀ।
ਪ੍ਰੋਫੈਸਰ ਮਨਜੀਤ ਸਿੰਘ - ਜਥੇਦਾਰ ਅਕਾਲ ਤੱਖਤ ਨੂੰ ਪ੍ਰੇਮ ਪੱਤਰ ਲਿਖ ਕੇ ਲੇਖਕ ਮੰਗ ਕਰਦਾ ਹੈ ਕਿ ਠੇਕੇ ਤੇ ਹੋ ਰਹੇ ਅਖੰਡ ਪਾਠਾਂ, ਦਾਨ ਪ੍ਰਥਾ, ਦੁੱਖ ਭੰਜਨੀ ਬੇਰੀ ਦੀ ਪੂਜਾ, ਈਸ਼ਰ ਸਿੰਘ ਨਾਰਾ ਦੀ ਪੁਸਤਕ ਖਿਲਾਫ ਹੁਕਮਨਾਮਾ ਜਾਰੀ ਕੀਤਾ ਜਾਵੇ। ਲੇਖਕ ਨੂੰ ਰੋਹ ਹੈ ਕਿ ਉਹਦੀ ਚਿੱਠੀ ਦਾ ਕੋਈ ਜੁਆਬ ਨਹੀਂ ਦਿੰਦਾ ਤੇ ਫਿਰ ਉਹ ਚਿੱਠੀ ਕਨੇਡਾ ਦੀਆਂ ਅਖਬਾਰਾਂ ਨੂੰ ਜਾਰੀ ਕਰ ਦਿੰਦਾ ਹੈ। ਇਸ ਤੋਂ ਸਾਬਤ ਹੁੰਦੈ ਕਿ ਕਿਵੇਂ ਅੱਜ ਨਾਸਤਕ ਬੰਦੇ ਤਖਤਾਂ ਤੇ ਬਿਰਾਜਮਾਨ ਹਨ ਕਿਉਕਿ ਚੁਪ ਰਹਿਣਾ ਸਹਿਮਤੀ ਜਾਹਿਰ ਕਰਦਾ ਹੈ।
ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ- ਇਸ ਸਿਰਲੇਖ ਹੇਠ ਲਿਖਾਰੀ ਨੇ ਆਪਣੇ ਪੁਰਾਣੇ ਉਸਤਾਦ ਸੰਤ ਭਿੰਡਰਾਂਵਾਲੇ ਦੀ ਸੋਚ ਦੀ ਰੱਜਕੇ ਨਿੰਦਿਆ ਕੀਤੀ ਹੈ ਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੰਤਾਂ ਨੁੰ ਗੁਰਮਤ ਦੀ ਸੋਝੀ ਨਹੀਂ ਸੀ। ਦੁਬਾਰਾ ਇਹੋ ਕਿਹਾ ਹੈ ਕਿ ਸਿੱਖ ਖਾਲਿਸਤਾਨ ਦੀ ਮੰਗ ਕਰਨ ਦੀ ਬਜਾਏ ਆਪਣਾ ਆਚਰਨ ਸੁਧਾਰਨ।
ਇਨ੍ਹਾਂ ਦਾ ਇਹ ਲੇਖ ਜਦੋਂ ਕਨੇਡਾ ਦੇ ਪੰਜਾਬੀ ਅਖਬਾਰਾਂ ਨਾ ਛਾਪਿਆ ਤਾਂ ਇਸ ਨੇ ਆਰੀਆ ਸਮਾਜੀਆਂ ਦੇ ਕਨੇਡਾ ‘ਚ ਛੱਪਦੇ ਅਖਬਾਰ ‘ਚ ਆਪਣਾ ਲੇਖ ਦਿਤਾ।
ਭਾਗ ਚੌਥਾ
ਇਹ ਪੜਚੋਲੀਆਂ ਪੁਸਤਕ ਦੇ ਹੇਠ ਲਿਖੇ ਅਧਿਆਇ ‘ਚ ਦਿਲਚਸਪੀ ਨਹੀਂ ਰੱਖਦਾ ਇਸ ਕਰਕੇ ਨਹੀਂ ਪੜੇ।
ਸੂਤਕ ਪਾਤਕ, ਜੂਠ, ਦੁਰਗੰਧ, ਭੂਤ ਪ੍ਰੇਤ, ਸੁਲੱਖਣਾ ਥਾਂ, ਦਾਤਨ ਕਰਨ ਦਾ ਭਰਮ, ਭੋਜਨ ਕਰਨ ‘ਚ ਭਰਮ, ਬੋਧੀ ਵਾਲਾ ਤਾਰਾ, ਸਗਨ ਅਪਸ਼ਗਨ, ਜਾਤ ਦਾ ਭਰਮ, ਮਹੂਰਤ ਥਿਤਿ ਵਾਰ, ਨਵਰਾਤਰੇ, ਰੱਖੜੀ, ਕਰਵਾ ਚੌਥ ਤੇ ਵਰਤ, ਕੀਹ ਕਬੀਰ ਸਾਹਿਬ ਮੁਸਲਮਾਨ ਸਨ ਆਦਿ ਫੁਟਕਲ ਲੇਖ ਦਿਤੇ ਹਨ।
ਭਰਮ- ਭਰਮਾਂ ਨੂੰ ਚੰਗੀ ਤਰ੍ਹਾਂ ਪ੍ਰਭਾਸ਼ਿਤ ਕਰਨ ਵਿਚ ਲਿਖਾਰੀ ਨਾਕਾਮਯਾਬ ਰਿਹਾ ਹੈ।
ਪਿੰਡੇ ਨੂੰ ਨਾਅ ਧੋਅ ਕੇ ਸੁੱਚਾ ਕਰਨਾ ਇਕ ਭਰਮ ਹੈ ਜੋ ਕਈ ਮੂੜ ਸਿੱਖਾਂ ਪਾਲ ਰੱਖਿਆ ਹੈ।
ਪੈਰ ਨੂੰ ਸੁੱਚੇ ਕਰਨ ਦਾ ਅਨੋਖਾ ਭਰਮ- ਸਿੱਖ ਗੁਰਦੁਆਰੇ ਵੜਨ ਤੋਂ ਪਹਿਲਾਂ ਪੈਰ ਸਾਫ ਕਰਦੇ ਹਨ। ਇਸ ਪੜਚੋਲੀਏ ਨੂੰ ਯਾਦ ਹੈ ਕਿ ਪਿੰਡ ਦੇ ਲੋਕ ਕਿਵੇਂ ਗੰਦੇ ਮੰਦੇ ਪੈਰਾਂ ਸਮੇਤ ਗੁਰਦੁਆਰੇ ਆਇਆ ਕਰਦੇ ਸਨ। ਸੋ ਪੈਰ ਸਾਫ ਕਰਨ ਦਾ ਜੋ ਨਿਯਮ ਬਣ ਗਿਆ ਅਸੀਂ ਤਾਂ ਇਸ ਨੂੰ ਠੀਕ ਗਿਣਦੇ ਹਾਂ। ਪਰ ਲਿਖਾਰੀ ਇਸ ਨੂੰ ਵੀ ਬ੍ਰਾਹਮਣੀ ਰੀਤ ਮੰਨਦਾ ਹੈ।
ਮੁਰਦਾਰ- ਮਾਸ ਖਾਣ ਦੇ ਵਿਰੋਧੀ ਕਈ ਮੂਰਖ ਲੋਕ ਮਾਸ ਨੂੰ ਵੀ ਮੁਰਦਾਰ ਖਾਣਾ ਕਹਿੰਦੇ ਹਨ ਠੀਕ ਹੈ।
ਅੰਮ੍ਰਿਤ ਵੇਲਾ- ਗੁਰਮਤਿ ਅਨੁਸਾਰ ਮੂਹ ਮਨੇਰੇ ਉੱਠ ਕੇ ਅਸ਼ਨਾਨ ਉਪਰੰਤ ਪ੍ਰਭੂ ਦੀ ਮਹਿਮਾ ਗੁਰਬਾਨੀ ਰਾਹੀਂ ਗਾਉਣਾ ਲਿਖਿਆ ਹੈ। ਕਿਉਂਕਿ ਗੁਰਮਤ ਗਿਆਨ ਦਾ ਰਾਹ ਹੈ ਤੇ ਆਰਾਮ ਕਰਨ ਉਪਰੰਤ ਮਨੁੱਖ ਦਾ ਦਿਮਾਗ ਤਾਜਾ ਤੇ ਕਾਰਜ਼ਸ਼ੀਲ ਹੋ ਜਾਂਦਾ ਹੈ। ਮਨੇਰੇ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ। ਲਿਖਾਰੀ ਅੰਮ੍ਰਿਤ ਵੇਲੇ ਦੇ ਏਨ੍ਹਾਂ ਮਾਇਨਿਆਂ ਨੂੰ ਨਹੀਂ ਮੰਨਦਾ। ਕਿਉਂਕਿ ਗੁਰਮਤ, ਮਤ(ਬਿਬੇਕ) ਨਾਲ ਸਬੰਧ ਰਖਦੀ ਹੈ। ਰੋਸ਼ਨ ਦਿਮਾਗ ਬਖਸ਼ਸ਼ ਸੱਦਕਾ ਜਲਦੀ ਗੁਰਮਤ ਹਾਸਲ ਕਰਦਾ ਹੈ।
ਦੀਵਾਲੀ- ਲਿਖਾਰੀ ਹਿੰਦੂ ਤਿਉਹਾਰਾਂ ਨੁੰ ਗੁਰਮਤ ਦੇ ਘਰਾਂ ‘ਚ ਮਨਾਏ ਜਾਣ ਦੇ ਸਖਤ ਖਿਲਾਫ ਹੈ। ਇਸ ਸੰਬੰਧ ਵਿਚ ਉਹ ਛ।ਭ।ਵ।ਙ ਨਾਲ ਖਤੋ ਖਤਾਬਤ ਵੀ ਕਰਦਾ ਹੈ। ਇਹਨਾਂ ਦੀ ਚਿੱਠੀਆਂ ਪੱਤਰਾਂ ਤੋਂ ਜਾਹਿਰ ਹੁੰਦਾ ਹੈ ਕਿ ਕਿਵੇਂ ਸ਼੍ਰੋਮਣੀ ਕਮੇਟੀ ਤੇ ਇਸ ਦੇ ਕਾਰਕੁਨਾਂ ਵਾਸਤੇ ਧਰਮ ਪ੍ਰਚਾਰ ਕੋਈ ਮਾਮਲਾ ਹੀ ਨਹੀਂ। ਅਜੇ ਤੱਕ ਇਹਨਾਂ ਕਿਸੇ ਦੀ ਸਪੱਸ਼ਟ ਡਿਉਟੀ ਹੀ ਨਹੀਂ ਲਾਈ ਕਿ ਕਿਹੜੀ ਬ੍ਰਾਂਚ ਲੋਕਾਂ ਦੀ ਸੋਧ ਬਾਬਤ ਪੱਤਰਾਂ ਦਾ ਜਵਾਬ ਦੇਣਾ ਹੈ।
ਪਾਪ ਪੁੰਨ- ਦੀ ਧਾਰਨਾ ਬਿਪਰਵਾਦੀ ਹੈ ਤੇ ਗੁਰਬਾਣੀ ਇਸ ਨੂੰ ਕੋਈ ਮਾਨਤਾ ਨਹੀਂ ਦੇਂਦੀ। ਉਦਮ- ਆਲਸ ਬਾਰੇ ਗੁਰਮਤ ਸਿਧਾਂਤ ਪ੍ਰਪੱਕ ਕਰਾਇਆ ਹੈ।
ਦੁੱਖ ਸੁੱਖ- ਲਿਖਾਰੀ ਨੇ ਠੀਕ ਲਿਖਿਆ ਹੈ ਕਿ ਉਹ ਲੋਕ ਹੀ ਜਿਆਦਾ ਦੁੱਖੀ ਹੁੰਦੇ ਹਨ ਜੋ ਭਾਣੇ ਵਿਚ ਨਹੀਂ ਰਹਿੰਦੇ। ਸ਼ਕ ਹਊਮੇਂ ਅਗਿਆਨਤਾ ਹੀ ਦੁੱਖਾਂ ਦਾ ਮੂਲ ਕਾਰਨ ਹੈ।
ਆਵਨਿ ਅਫਤਰੈ ਜਾਨਿ ਸਤਾਨ ਵੈ- ਐਂਵੇ ਬੇਤੁਕੀ ਗੱਲ ਤੇ ਟਾਈਮ ਬਰਬਾਦ ਕੀਤਾ ਹੈ।
ਸਵਰਗ ਨਰਕ- ਕਿ ਸਵਰਗ ਨਰਕ ਦੀ ਧਾਰਨਾ ਗੁਰਮਤ ਵਿਰੋਧੀ ਹੈ, ਅੱਛਾ ਹੈ।
ਗੁਰ ਨਾਨਕ ਦੇ ਸਹਿਬਜਾਦੇ ਸ੍ਰੀ ਚੰਦ ਤੇ ਲਖਮੀ ਦਾਸ- ਲਿਖਾਰੀ ਨੇ ਗੁਰਬਾਣੀ ਪ੍ਰਮਾਣ ਦੇ ਦੇ ਕੇ ਲਿਖਿਆ ਹੈ ਕਿ ਇਹ ਸਾਹਿਬਜਾਦੇ ਗੁਰੂ ਦੇ ਕਹੇ ਵਿਚ ਨਹੀਂ ਸਨ ਤੇ ਇਨ੍ਹਾਂ ਨੇ ਸਿੱਖੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਲਿਖਦਾ ਹੈ ਕਿ ਬਾਬਾ ਸ੍ਰੀ ਚੰਦ ਨਿਗੁਰੇ ਸਨ। ਉਦਾਸੀਆਂ ਦੇ ਅਖਾੜੇ ਗੁਰਮਤਿ ਦੀ ਘੋਰ ਖੰਡਣਾ ਕਰ ਰਹੇ ਹਨ।
ਇਸ ਪੜਚੋਲੀਏ ਦਾ ਅਨੁਮਾਨ ਹੈ ਕਿ ਬਿਪਰ ਸਰਕਾਰ ਉਦਾਸੀਆਂ ਨੂੰ ਵਸਾਖੀ ਬਣਾ ਕੇ ਸਿੱਖੀ ਤੇ ਵੱਡਾ ਹਮਲਾ ਕਰਨ ਦੀ ਤਿਆਰੀ ‘ਚ ਹੈ। ਪਿੱਛੇ ਞ।ਛ।ਛ ਨੇ ਉਦਾਸੀਆਂ ਨਾਲ ਗੁਪਤ ਸੰਧੀ ਕਰਕੇ, ਦਰਬਾਰ ਸਾਹਿਬ ਨੇੜਲੇ ਉਦਾਸੀ ਅਖਾੜਾ ਬ੍ਰਹਮ ਬੂਟਾ ਤੇ ਵੀ ਕਬਜ਼ਾ ਕਰ ਲਿਆ ਹੈ। ਅਜਕਲ ਤਾਂ ਉਦਾਸੀਆਂ ਵਿਚ ਬਹੁਤੇ ਹਿੰਦੀ ਬੋਲਦੇ ਸਾਧੂ ਸ਼ਾਮਲ ਹੋ ਗਏ ਹਨ ਤੇ ਸਿੱਖੀ ਵਾਲਾ ਮਾੜਾ ਮੋਟਾ ਤੱਤ ਪਤਲਾ ਪੈ ਗਿਆ ਹੈ।
ਲਿਖਾਰੀ ਨੇ ਇਹ ਵੀ ਕਿਹਾ ਹੈ ਕਿ ਇਹ ਨਿਰਾ ਬਕਵਾਸ ਹੈ ਕਿ ਬਾਬਾ ਗੁਰਦਿਤਾ ਸ੍ਰੀ ਚੰਦ ਦਾ ਚੇਲਾ ਬਣ ਗਿਆ ਸੀ। ਲਿਖਾਰੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਦਾਸੀ, ‘ਨਾਂ ਕਦੇ ਸਿੱਖ ਬਣੇ ਤੇ ਨਾ ਹੀ ਸਿੱਖੀ ਨੂੰ ਨਿਆਰੀ ਨੁਹਾਰ ਵਿਚ ਵੇਖਣਾ ਚਾਹੁੰਦੇ ਸਨ। ਉਹ ਤਾਂ ਗੁਰੂ ਦੇ ਨਿਆਰੇ ਸਿਧਾਂਤ ਨੂੰ ਬੜੀ ਸਫਾਈ ਨਾਲ ਦੂਸ਼ਤ ਕਰ ਰਹੇ ਸਨ।
ਮੁੱਖ ਗੰਰਥੀ ਮੋਹਨ ਸਿੰਘ ਜੀ ਨੂੰ ਚਿੱਠੀ- ਇਸ ਵਿਚ ਵੀ ਲੇਖਕ ਨੂੰ ਹੇਠ ਲਿਖੇ ਮੁੱਦੇ ਚੁੱਕੇ ਹਨ:- 1) ਦੁੱਖ ਭੰਜਨੀ, 2) ਸਰੋਵਰ ‘ਚ ਅਸ਼ਨਾਨ, 3) ਠੇਕੇ ਤੇ ਪਾਠ ਕਰਾਉਣ ਤੇ ਖਰੀਦਣ, 4) ਲੇਖਕ ਸਵਾਲ ਕਰਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਦੀ ਜੋ ਪ੍ਰਕਰਮਾ ‘ਚ ਜਗ੍ਹਾ ਬਣਾਈ ਹੈ ਕੀ ਇਹ ਕਰਮ ਕਾਂਡ ਨਹੀਂ ਹੋ ਰਿਹਾ (ਅ) ਲੇਖਕ ਪੁੱਛਦਾ ਹੈ ਕਿ ਕੀਹ ਇਹੋ ਜਗ੍ਹਾ ਹੈ ਜਿਥੇ ਸ਼ਹੀਦ ਦਾ ਸ਼ੀਸ਼ ਡਿੱਗਾ ਸੀ, ਭਾਵ ਕਿ ਲੇਖਕ ਸੀਨਾ ਬਸੀਨਾ ਚਲੀਆਂ ਰਹੀ ਪ੍ਰੰਪਰਾਂ ਨੂੰ ਵੀ ਵਗਾਰ ਰਿਹਾ ਹੈ।, 5) ਪੰਡੇ ਬਾਟੇ ਦਾ ਅੰਮ੍ਰਿਤ- ਕੀਹ ਤੁਸੀਂ ਅਜਿਹਾ ਅੰਮ੍ਰਿਤ ਤਿਆਰ ਕਰ ਰਹੇ ਹੋ, ਜਿਨੂੰ ਛੱਕ ਕੇ ਚਿੜੀਆ ਬਾਜ਼ ਨੂੰ ਜਾ ਢਾਉਣ ਜਾਂ ਮੁਰਦੇ ਵਿਚ ਜਾਨ ਪੈ ਜਾਂਦੀ ਹੋਵੇ। ਲਿਖਾਰੀ ਇਸ ਗੱਲ ਤੇ ਵੀ ਕਿੰਤੂਪ੍ਰੰਤੂ ਕਰਦਾ ਹੈ ਦਸ਼ਮੇਸ਼ ਨੇ ਖੁੱਦ ਵੀ ਪੰਜ ਪਿਆਰਿਆ ਤੇ ਅੰਮ੍ਰਿਤ ਛੱਕਿਆ ਸੀ। 6) ਹਰਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਵਾਲੀ ਪੱਖਪਾਤ ਵਾਲੀ ਨੀਤੀ ਦਾ ਵੀ ਖੰਡਨ ਕਰਦਾ ਹੈ। 7) ਅਕਬਰ ਬਾਦਸ਼ਾਹ ਨੇ ਪੰਗਤ ‘ਚ ਬਹਿ ਕੇ ਲੰਗਰ ਛੰਕਿਆ ਸੀ ਕਿ ਦੇ ਅਹੁਦੇਦਾਰ ਤੇ ਮੁਲਾਜਮ ਕਦੀ ਪੰਗਤ ‘ਚ ਬਹਿੰਦੇ ਹਨ? 8) ਕੀਹ ਜਗ੍ਹਾ ਜਗ੍ਹਾ ਬਣੇ ਡੇਰੇਦਾਰ ਸੰਤ ਗੁਰਮਤਿ ਦੇ ਖਿਲਾਫ ਨਹੀਂ ਹਨ। 9) ਕੀਹ ਸੰਤ ਫਤਹਿ ਸਿੰਘ , ਸੰਤ ਹਰਚੰਦ ਸਿੰਘ ਲੋਂਗੋਵਾਲ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਸਿੱਖੀ ਦਾ ਨੁਕਸਾਨ ਨਹੀਂ ਕੀਤਾ।
ਭਾਗ ਪੰਜਵਾਂ
ਪੰਜਵੇਂ ਭਾਗ ਦੀ ਸ਼ੁਰੂਆਤ ‘ਚ ਲਿਖਾਰੀ ਨੇ ਹੇਠ ਲਿਖੇ ਸਿਰਲੇਖ ਅਧੀਨ 6 ਲੇਖ ਦਿਤੇ ਹਨ- ਜੀਉਂਦੇ ਰਹਿਣ ਦੀ ਲਾਲਸਾ, 2) ਅਸਲ ਮੁਰਦੇ, 3) ਸਦ ਜੀਵੇ ਮਨੁੱਖ, ਆਪੇ ਮਾਰ ਆਪ ਜੀਵਾਲੇ, ਫਿਰ ਕਾਤਲ ਕੌਣ ਹੋਇਆ, ਸਤਿਗੁਰੂ ਮੇਰਾ ਮਾਰ ਜੀਵਾਲੇ। ਅਸੀਂ ਸਮਝਦੇ ਹਾਂ ਕਿ ਇਹ ਕਰਾਂਮਾਤਾਂ ਦੇ ਖਿਲਾਫ ਲੇਖ ਹਨ ਤੇ ਇਸ ਕਰਕੇ ਇਨ੍ਹਾਂ ਨੂੰ ਪੜਨ ਵਾਸਤੇ ਵਕਤ ਨਹੀਂ ਕੱਢਿਆ।
ਉਸ ਤੋਂ ਬਾਅਦ ਨਿਰਮਲੇ ਸਾਧਾਂ ਤੇ ਲੇਖ ਹਨ ਤੇ ਲਗਦਾ ਚੰਗੀ ਡੰਡ ਲਾਈ ਹੈ, ਇਨ੍ਹਾਂ ਦੀ, ਕਿ ਕਿਵੇਂ ਇਨ੍ਹਾਂ ਬ੍ਰਾਹਮਣਾ ਨੇ ਸਿੱਖੀ ਦਾ ਨੁਕਸਾਨ ਕੀਤਾ ਤੇ ਕਰ ਰਹੇ ਹਨ। ਲੇਖਕ ਨੇ ਸਾਬਤ ਕੀਤਾ ਹੈ ਕਿ ਇਹ ਨਿਰਾ ਕੋਰਾ ਝੂਠ ਹੈ ਕਿ ਦਸ਼ਮ ਪਾਤਸ਼ਾਹ ਨੇ ਕੁੱਝ ਸਿੱਖਾਂ ਨੂੰ ਕਾਂਸ਼ੀ ਬ੍ਰਾਹਮਣੀ ਵਿਦਿਆ ਲੈਣ ਲਈ ਭੇਜਿਆ ਸੀ।
ਖਾਲਸੇ ਦਾ ਜਨਮ ਦਿਨ- ਲੇਖਕ ਪੂਰਾ ਤਾਣ ਲਾ ਕੇ ਇਹ ਗੱਲ ਕਹਿੰਦਾ ਹੈ ਕਿ ਖਾਲਸੇ ਦਾ ਜਨਮ ਗੁਰੂ ਨਾਨਕ ਨਾਲ ਜੁੜਿਆ ਹੋਇਆ ਹੈ ਤੇ ਨਾਨਕ ਦੇ ਦਸਵੇਂ ਜਾਮੇ ਨੇ ਕੋਈ ਅੱਡਰਾਂ ਤੀਸਰਾ ਪੰਥ ਨਹੀਂ ਸੀ ਚਲਾਇਆ। ਖੰਡੇ ਬਾਟੇ ਦੇ ਅੰਮ੍ਰਿਤ ਦੀ ਤਿਆਰੀ ਵਾਲਾ ਸਾਕਾ 200 ਸਾਲ ਤੋ ਵੀ ਵੱਧ ਸਮਾਂ ਪਹਿਲਾਂ ਸਿਰਜੇ ਜਾ ਚੁੱਕੇ ਪੰਥ ਦੀ ਪ੍ਰੀਖਿਆ ਦਾ ਦਿਨ ਸੀ। ਇਸ ਕਰਕੇ ਗੁਰੂ ਨਾਨਕ ਦਾ ਆਗਮਨ ਦਿਨ ਹੀ ਖਾਲਸੇ ਦਾ ਜਨਮ ਦਿਹਾੜਾ ਹੈ।
ਖੰਡੇ ਬਾਟੇ ਵਾਲਾ ਅੰਮ੍ਰਿਤ ਵੀ ਰਸਮ ਹੀ ਹੈ?- ਇਹ ਪੜਚੋਲੀਆ ਸਮਝਦਾ ਹੈ ਕਿ ਸਭ ਤੋਂ ਵੱਧ ਖਤਰਨਾਕ ਗੱਲ ਗੁਰਬਖਸ਼ ਨੇ ਇਹ ਵਾਲੀ ਕਹੀ ਹੈ ਕਿ ਖੰਡੇ ਬਾਟੇ ਵਾਲਾ ਅੰਮ੍ਰਿਤ ਵੀ ਰਸਮ ਹੀ ਹੈ। ਇਹ ਸਿੱਧਾ ਸਿੱਖੀ ਦੇ ਮੁਰਝਾਏ ਹੋਏ ਦਰਖੱਤ ਦੀ ਜੜ ਤੇ ਹਮਲਾ ਹੈ। ਅੱਜ ਸਿੱਖੀ ਬ੍ਰਾਹਮਣਵਾਦ ਦੀ ਗੁਲਾਮੀ ਥੱਲੇ ਹੈ। ਲੇਖਕ ਖੁੱਦ ਹੀ ਇਹ ਗੱਲ ਬਾਰ ਬਾਰ ਮੰਨ ਰਿਹਾ ਹੈ, ਕਿ ਜਿੰਨੇ ਡੇਰੇਦਾਰ ਸੰਤ ਹਨ ਨਿਰੇ ਬ੍ਰਾਹਮਣੀ ਅਸਰ ਥੱਲੇ ਹੀ ਨਹੀਂ ਸਗੋਂ ਪੂਰਾ ਬਿਪਰਵਾਦ ਹੀ ਫੈਲਾ ਰਹੇ ਹਨ। ਇਹ ਜਗ ਜਾਹਰੀ ਗੱਲ ਹੈ ਕਿ ਸ੍ਰੋਮਣੀ ਕਮੇਟੀ ਤੇ ਵੀ ਬ੍ਰਾਹਮਣ ਆਪਣਾ ਪੂਰਾ ਕਬਜ਼ਾ ਕਰੀ ਬੈਠਾ ਹੈ।
ਅੰਮ੍ਰਿਤ ਛਕਾਉਣਾ ਇਕ ਕਰਮ ਕਾਂਡੀ ਰੀਤ ਹੈ ਇਸ ਸੰਬੰਧ ‘ਚ ਲਿਖਾਰੀ ਨੇ ਨਾਮ ਅੰਮ੍ਰਿਤ, ਸ਼ਬਦ ਅੰਮ੍ਰਿਤ, ਬਾਣੀ ਅੰਮ੍ਰਿਤ, ਅੰਮ੍ਰਿਤ ਚੱਖਣਾ, ਅੰਮ੍ਰਿਤ ਖਾਣਾ, ਖਾਣ ਪੀਣ ਪਹਿਨਣ ਅਤੇ ਤ੍ਰਿਪਤ ਕਰਨ ਵਾਲਾ ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਦਾ ਸੁਆਦ ਮਿੱਠਾ, ਅੰਮ੍ਰਿਤ ਦ੍ਰਿਸ਼ਟ, ਅੰਮ੍ਰਿਤ ਫਲ, ਅੰਮ੍ਰਿਤ ਰਸ, ਅੰਮ੍ਰਿਤ ਜਲ, ਸਰਬਰੋਗ ਕਾ ਆਨੰਦ ਨਾਮ, ਖੰਡੇ ਬਾਟੇ ਦਾ ਅੰਮ੍ਰਿਤ ਜਿਹੇ ਲੇਖ ਲਿਖ ਕੇ ਸਪੱਸ਼ਟ ਕੀਤਾ ਹੈ।
ਖੰਡੇ ਬਾਟੇ ਦੇ ਅੰਮ੍ਰਿਤ ਦੀ ਕੋਈ ਵਿਆਖਿਆ ਨਹੀਂ ਕੀਤੀ ਸਿਰਫ ਇਹ ਮਸਲਾ ਹੀ ਬਣਾਈ ਰੱਖਿਆ ਕਿ ਕੀਹ ਅ!ਪੰਜ ਪਿਆਰਿਆਂ ਦੇ ਸ਼ੀਸ਼ ਜੁਦਾ ਕੀਤੇ ਗਏ ਸਨ ਕਿ ਨਹੀਂ। ਲਿਖਾਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਖੰਡੇ ਬਾਟੇ ਦੀ ਪਾਹੁਲ ਜੋ ਲਿਖਾਰੀ ਆਮ ਲੇਖਕਾਂ ਵਾਂਙੂ ਅੰਮ੍ਰਿਤ ਹੀ ਲਿਖਦਾ ਹੈ ਮਾਤਰ ਇਕ ਜਅਜਵਜ਼ਵਜਰਅ ਧਰਮ ਗ੍ਰਹਣ ਕਰਨ ਦੀ ਰਸਮ ਸੀ। ਇਹ ਪੜਚੋਲੀਆ ਸਮਝਦਾ ਹੈ ਕਿ ਪੈਗੰਬਰਾਂ ਜਾਂ ਅਖੌਤੀ ਅਵਤਾਰਾਂ ਤੋਂ ਬਾਅਦ ਜਦੋਂ ਉਹਨਾ ਦੇ ਰਸਤੇ ਤੇ ਕੋਈ ਤੁਰਨ ਲਗਦਾ ਹੈ, ਤਾਂ ਬਕਾਇਦਾ ਕਿਸੇ ਨਾ ਕਿਸੇ ਰਸਮ ਦੇ ਬਾਅਦ ਹੀ ਪਾਂਧੀ ਨੂੰ ਉਸ ਮੁਹਿੰਮ ਵਿਚ ਸ਼ਾਮਲ ਕੀਤਾ ਜਾਂਦਾ। ਇਹ ਇਸਲਾਮ ਵਿਚ ਵੀ ਹੈ, ਈਸਾਈਮਤ ਬੁੱਧਮਤ ਜਾਂ ਦੁਨੀਆਂ ਦੀ ਕਿਸੇ ਵੀ ਸੰਸਥਾ ਵਿਚ ਹੈ। ਸੌ ਲਿਖਾਰੀ ਨੁੰ ਸ਼ਬਦ ਖੰਡੇ ਦੀ ਪਾਹੁਲ ਤੇ ਜੋਰ ਦੇਣਾ ਚਾਹੀਦਾ ਸੀ। ਗੁਰਬਖਸ਼ ਜਦੋਂ ਪੁਲਿਸ ਵਿਚ ਸ਼ਿਪਾਹੀ ਭਰਤੀ ਹੋਇਆ ਸੀ ਤਾਂ ਸਹੁੰ ਵੀ ਚੁੱਕੀ ਸੀ। ਸਾਰੀ ਉਮਰ ਵਰਦੀ ਪਾਉਂਦਾ ਰਿਹਾ ਤੇ ਵਰਦੀ ਦਾ ਮਾਇਕ ਫਾਇਦਾ ਲੈਦਾ ਰਿਹਾ ਅੱਜ ਪਤਾ ਨਹੀਂ ਕਿਓਂ ਖਾਲਸੇ ਦੀ ਵਰਦੀ ਇਨੂੰ ਚੁੱਭਦੀ ਹੈ।
ਲੇਖਕ ਨੇ ਪੁਸਤਕ ਦੇ ਕਿਤੇ ਦੂਸਰੀ ਜਗ੍ਹਾ ਜਾਂ ਕੇ ਇਸ ਸੰਬੰਧ ਵਿਚ ਟਿਪਣੀ ਕੀਤੀ ਹੈ:-
“ਖਾਲਸਾ ਪੰਥ ਦਾ ਉਦਘਾਟਨ ਬੇਬੇ ਨਾਨਕੀ ਤੋਂ ਹੋਇਆ ਸੀ। ਤੇ ਦੂਜਾ ਨਿਰਮਲ ਸਿੱਖ ਰਾਇ ਬੁਲਾਰ ਤੇ ਫਿਰ ਮਰਦਾਨਾ ਜੀ ਅਤੇ ਇਹ ਗਿਣਤੀ ਕਰੋੜ ਤੱਕ ਜਾ ਪੁਜੀ। ਖਾਲਸਾ ਗੁਣਾਂ ਵਾਲੀ ਰਹਿਤ, ਨਿਰਮਲ ਪੰਥੀਆਂ ਬਣਾਉਂਦੀ ਹੈ। ਨਿਰਮਲ ਆਚਰਨ, ਨਿਰਮਲ ਰਹਿਣੀ ਬਹਿਣੀ ਦਾ ਨਾਮ ਨਿਰਮਲ ਪੰਥ ਹੈ। ਕੇਵਲ ਕਿਸੇ ਖਾਸ ਬਾਣੇ ਅਤੇ ਖਾਸ ਚਿੰਨਾਂ ਵਿਚ ਫਬੇ ਹੋਏ ਮਨੁੱਖ ਦਾ ਨਾਮ ਖਾਲਸਾ ਨਹੀਂ ਹੈ।’
ਅਸੀਂ ਸਮਝਦੇ ਹਾਂ ਲਿਖਾਰੀ ਇਥੇ ਵੀ ਪੰਥ ਨਾਲ ਜਿਆਦਤੀ ਕਰ ਰਿਹਾ ਹੈ। ਸੰਬੰਧਤ ਲੇਖਾਂ ਵਿਚ ਇਹ ਪੰਜ ਕਕਾਂਰਾਂ ਦੀ ਪੂਰੀ ਤਨਦੇਹੀ ਨਾਲ ਵਕਾਲਤ ਕਰਦਾ ਹੈ ਤੇ ਬਾਕੀ ਜਗ੍ਹਾ ਖੰਡਨ। ਇਹ ਚਲਾਕੀ ਜਾਂ ਬੇਈਮਾਨੀ ਹੀ ਕਹੀ ਜਾ ਸਕਦੀ ਹੈ। ਇਨੂੰ ਇਹ ਲਿਖਣਾ ਚਾਹੀਦਾ ਸੀ ਕਿ ਕਕਾਰਾਂ ਦੇ ਧਾਰਨ ਉਪਰੰਤ ਵੱਡੀ ਜਿੰਮੇਵਾਰੀ ਗੁਰਬਾਣੀ ਅਨੁਸਾਰ ਜੀਵਨ ਜੀਣ ਦੀ ਹੈ। ਕਕਾਰ ਧਾਰਨ ਉਪਰੰਤ ਜੇ ਸੱਚ ਧਰਮ ਤੇ ਦਿਆ ਤੇ ਹੁਕਮ ‘ਚ ਰਹਿਣਾ ਜੇ ਧਾਰਨ ਨਹੀਂ ਕੀਤਾ ਤਾਂ ਕਕਾਰ ਵੀ ਵਿਅੱਰਥ। ਅਸੀਂ ਮਹਿਸੂਸ ਕਰਦੇ ਹਾਂ ਸਿੱਖੀ ਵਿਚ ਅਜਿਹੀਆਂ ਚਰਚਾਵਾਂ ਛਿੜਨੀਆਂ ਚਾਹੀਦੀਆਂ ਹਨ ਪਰ ਉਹਨਾਂ ਵਿਚ ਉਸਾਰੂ ਤੱਤ ਭਾਰੂਹੋਣ।
ਤੰਬੂ. . . .? ਫਿਰ ਉਸ ਦੇ ਅੰਦਰ ਕੀ ਵਰਤੀ? ਵੀ ਦਿੱਤਾ ਹੈ, ਤੇ ਸਹੀ ਵਿਆਖਿਆ ਕੀਤੀ ਹੈ ਕਿ ਜੋ ਕੰਮ ਗੁਰੂ ਨੇ ਗੁੱਪਤ ਰੱਖਿਆ ਭੁੱਲੜ ਲਿਖਾਰੀ ਉਸ ਤੰਬੂਦੇ ਅੰਦਰ ਕਿਓ ਝਾਤੀਆਂ ਮਾਰ ਰਹੇ ਹਨ।
ਫਿਰ ਬਜਰ ਕੁਰਾਹਿਤਾਂ ਜਿਵੇਂ ਕੁਠਾ, ਤਮਾਕੂ, ਪਰ ਨਾਰੀ/ ਪੁਰਖ ਗਮਨ ਦੱਸੀਆਂ ਹਨ। ਲਿਖਾਰੀ ਨੇ ਉਨ੍ਹਾਂ ਲੋਕਾਂ ਦੀ ਚੰਗੀ ਖਬਰ ਲਈ ਹੈ ਜਿਹੜੇ ਸਿਰਫ ਮੁਸਲੀ ਨਾਲ ਸੇਜ ਸਾਂਝੀ ਕਰਨ ਦੀ ਮਨਾਹੀ ਕਰਦੇ ਹਨ ਤੇ ਬਾਕੀ ਪਰ ਨਾਰੀਆਂ ਉਚਿਤ ਦੱਸਦੇ ਹਨ ਜਾਂ ਉਨ੍ਹਾਂ ਬਾਬਤ ਚੁੱਪ ਰਹਿੰਦੇ ਹਨ।
ਫਿਰ ਇੱਥੇ ਅੱਗੇ ਲਿਖਾਰੀ ਵਿਚੇ ਹੀ ਦਸਮ ਗ੍ਰੰਥ ਦੇ ਬਚਿੱਤਰ ਨਾਟਕ ਦੇ ਦੁਆਲੇ ਹੋ ਜਾਂਦਾ ਹੈ, ਤੇ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਕਿਸੇ ਵੀ ਸੂਰਤ ਦਸਮੇਸ਼ ਦੀ ਰਚਨਾ ਨਹੀਂ ਹੈ।
ਗੁਰ ਸਿੱਖੀ ਵਿਚ ਕੇਸਾਂ ਤੇ ਦਸਤਾਰ ਦਾ ਸਤਿਕਾਰ- ਇਥੇ ਲਿਖਾਰੀ ਨੇ ਪਹਿਲੇ ਨੌ ਗੁਰੂ ਸਾਹਿਬਾਨ ਦੇ ਕੇਸਧਾਰੀ ਹੋਣ ਤੇ ਪੂਰਾ ਵਿਸਥਾਰ ਨਹੀਂ ਲਿਖਿਆ ਹੈ। ਕੇਸਾਂ ਨਾਲ ਗੁਰਬਾਣੀ ਦੇ ਫਰਮਾਨ ਤਾਂ ਦਿਤੇ ਹਨ ਪਰ ਸੰਬੰਧਿਤ ਇਤਿਹਾਸਿਕ ਘੱਟਨਾਵਾਂ ਤੇ ਇਤਹਾਸ ਦਾ ਪੂਰਾ ਵਿਸਥਾਰ ਨਹੀਂ ਦਿਤਾ। ਓਧਰ ਬਿਪਰ ਪੂਰਾ ਤਾਣ ਲਾ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵਿਚ ਹੈ ਕਿ ਪਹਿਲੇ ਨੌਂ ਗੁਰੂ ਸਾਹਿਬ ਕੇਸਧਾਰੀ ਨਹੀਂ ਸੀ।
ਪੰਜ ਕਕਾਰਾਂ ਦੀ ਲੋੜ- ਗੁਰਸਿੱਖ ਲਿਖਾਰੀਆਂ ਦੀ ਦਲੀਲ ਲਿਖਾਰੀ ਨੇ ਦੁਹਰਾਈ ਹੈ ਕਿ ਕੱਕਾਰਾਂ ਪਿੱਛੇ ਇਕ ਕਾਰਗਰ ਦਲੀਲ ਇਹ ਹੈ ਕਿ ਗੁਰੂ ਸਾਹਿਬ ਦਾ ਹੁਕਮ ਹੈ।
ਸਿੱਖੀ ਦੀ ਗੁਰਮਤਿ ਰਹਿਤ- ਇਹ ਸੱਚ ਹੈ ਕਿ ਅੱਜ ਦਾ ਆਮ ਸਿੱਖ ਸਿੱਖੀ ਆਚਰਣ ਪੱਖੋਂ ਪਤਿਤ ਹੋ ਚੁੱਕਾ ਹੈ। ਪਰ ਇੱਥੇ ਲਿਖਾਰੀ ਆਪਣਾ ਵਿਹੁ ਫਿਰ ਖਾਲਿਸਤਾਨੀਆਂ ਤੇ ਛਿੜਕਦਾ ਹੈ। ਲਿਖਾਰੀ ਦੱਸਦੈ ਕਿ ਪਿੱਛਲੇ ਦੌਰ ਵਿਚ ਕਿਵੇਂ ਕਿਸੇ ਦੇ ਘਰ ਜੇਕਰ ਕੋਈ ਸਾਬਤ ਸੂਰਤ ਅਜਨਬੀ ਸਿੱਖ ਆ ਜਾਂਦਾ ਸੀ, ਤਾਂ ਲੋਕ ਸਹਿਮ ਜਾਂਦੇ ਸਨ। ਸਿੱਖੀ ‘ਚ ਮੌਜੂਦਾ ਗਿਰਾਵਟ ਤੇ ਤਾਂ ਕੋਈ ਦੋ ਰਾਇ ਹੋ ਹੀ ਨਹੀਂ ਸਕਦੀ ਪਰ ਲਿਖਾਰੀ ਇਕ ਵੱਡਾ ਤੱਥ ਅਣਗੋਲਿਆ ਕਰ ਗਿਆ ਹੈ ਕਿ ਡੇਰਿਆਂ ਤੇ ਬਹਿਕਾਂ ਤੇ ਅਕਸਰ ਲਿਖਾਰੀ ਦੇ ਮਹਿਕਮੇਂ ਦੇ ਹੀ ਲੋਕ ਫੜੇ ਗਏ ਸਨ।
ਇਸ ਉਪਰੰਤ ਲੇਖਕ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਬੁਲਾਉਣ ਤੇ ਜ਼ੋਰ ਦਿੰਦਾ ਹੈ, ਤੇ ਅੱਗੇ ਲਿਖਾਰੀ ਇਕ ਵਾਧੂ ਜਿਹਾ ਲੇਖ ਦਿੰਦਾ ਹੈ, “ਧਰਮ ਯੁੱਧ ਕੇ ਚਾਇ,’ ਤੇ ਲਿਖਦਾ ਹੈ ਕਿ ਕੋਈ ਜੰਗ, ਕਿਸੇ ਵੀ ਦਲੀਲ ਮੁਤਾਬਿਕ ਧਰਮ ਯੁੱਧ ਕਹੀ ਨਹੀਂ ਜਾ ਸਕਦੀ।
ਗੁਰਮਤਿ ਦਾ ਸਦੀਵੀ ਧਰਮ ਯੁੱਧ- ਸਿੱਖੀ ਦਾ ਗੁਰਮੁੱਖ ਸੰਨਿਆਸੀ ਨਹੀਂ ਬਲਕਿ ਸੰਘਰਸ਼ਸ਼ੀਲ ਹੁੰਦਾ ਹੈ। ਦੁਨੀਆਂ ਕਰਤੇ ਦਾ ਰੱਚਿਆ ਇਕ ਡਰਾਮਾਂ ਹੈ, ਜਿਸ ਵਿਚ ਨਿਰੰਤਰ ਚੰਗਿਆਈ ਤੇ ਬੁਰਾਈ ਦੀ ਜੱਦੋ ਜਹਿਦ ਚਲਦੀ ਰਹਿੰਦੀ ਹੈ। ਗੁਰਮੁੱਖ ਜਿਸ ਨੇ ਪਹਿਲਾਂ ਮਰਨਾ ਕਬੂਲ ਕੀਤਾ ਹੁੰਦਾ ਹੈ ਮੌਤ ਤੋਂ ਨਹੀਂ ਡਰਦਾ ਤੇ ਹਰ ਜਾਲਮ ਸ਼ਕਤੀ ਦਾ ਟਾਕਰਾ ਨਿਧੱੜਕ ਹੋ ਕੇ ਕਰਦਾ ਹੈ। ਸੋ ਗੁਰਮੁੱਖ ਦਾ ਹਮੇਸ਼ਾ ਹੀ ਹਊਮੇ ਧਾਰੀ ਤਾਕਤਾਂ ਨਾਲ ਟਕਰਾਅ ਰਹਿਣਾ ਹੈ।ਸੋ ਇਥੇ ਮਹਿਸੂਸ ਹੁੰਦੈ ਕਿ ਲਿਖਾਰੀ ਨੂੰ ਅਜੇ ਹਊਮੇਂ ਅਤੇ ਨਾਮ ਦੀ ਪੂਰੀ ਸਮਝ ਨਹੀਂ ਆਈ। ਥੋੜ੍ਹਾ ਨੇੜੇ ਤੇੜੇ ਜਰੂਰ ਪਹੁੰਚਦਾ ਹੈ।’
ਫਿਰ ਸਿੰਘ ਉਪਾਧੀ ਦੀ ਬਖਸ਼ਿਸ਼ ਆਦਿ ਲੇਖ ਦਿਤੇ ਹਨ ਜੋ ਠੀਕ ਹਨ। ਅੱਗੇ ਲੇਖ ਹੈ ਕਿ ਇਹ ਗੱਲ ਗਲਤ ਹੈ ਕਿ ਮਾਤਾ ਜੀਤੋ ਨੇ ਪ੍ਰਥਮ ਅੰਮ੍ਰਿਤ ਤਿਆਰ ਹੋਣ ਵਕਤ ਪਤਾਸੇ ਪਾਏ ਸਨ।
ਪੰਨਾ 208 ਤੇ ਲਿਖਾਰੀ ਨੇ ਬੜਾ ਵੱਡਾ ਝਗੜਾ ਖੜਾ ਕਰਨ ਵਾਲੀ ਗੱਲ ਕਹੀ ਹੈ ਕਿ ਅੰਮ੍ਰਿਤ ਸੰਚਾਰ ਸਮੇਂ ਜਿਹੜੀਆਂ ਪੰਜ ਬਾਣੀਆਂ ਪੜੀਆਂ ਜਾਂਦੀਆਂ ਹਨ ਉਨ੍ਹਾਂ ਵਿਚੋਂ ਤਿੰਨ ਜਾਪ ਸਹਿਬ, ਸਵੇਈਏ ਤੇ ਚੌਪਈ ਪੜਨਾਂ ਗੁਰਮਤ ਅਨੁਕੂਲ ਨਹੀਂ ਕਿਓਕਿ ਦਸਮ ਪਾਤਸ਼ਾਹ ਨੇ ਗੁਰਆਈ ਗੁਰੂ ਗ੍ਰੰਥ ਨੂੰ ਦਿਤੀ ਹੈ ਤੇ ਉਸ ਦੇ ਤੁਲ ਹੋਰ ਕੋਈ ਗੁਰਬਾਣੀ ਨਹੀਂ ਹੋ ਸਕਦੀ। ਯਾਨਿ ਇਹ ਸਰਬਪ੍ਰਵਾਨਤ ਰਹਿਤ ਮਰਯਾਦਾ ਤਂਤ ਵੀ ਆਕੀ ਹੈ।
ਉਧਰ ਲਗਪਗ ਜਿਨੇ ਵੀ (ਕਵੀ ਸੈਨਾਪਤਿ ਦੀ ਸ੍ਰੀ ਗੁਰ ਸੋਭਾ ਤੋਂ ਇਲਾਵਾ) ਇਤਿਹਾਸਿਕ ਗ੍ਰੰਥ ਜਾਂ ਰਹਿਤਨਾਮੇ ਹਨ ਸਭ ਅਨੁਸਾਰ ਇਹ ਬਾਣੀਆਂ ਪੜਨੀਆਂ ਦੱਸੀਆਂ ਹਨ। ਇਹ ਬਾਣੀਆਂ ਵੈਸੇ ਭੀ ਸੰਪੂਰਨ ਤੌਰ ਤੇ ਗੁਰਬਾਣੀ ਨਾਲ ਮੇਲ ਖਾਂਦੀਆਂ ਹਨ ਤੇ ਇਤਿਹਾਸਕ ਤੌਰ ਤੇ ਵੀ ਗੁਰੂ ਗੋਬਿੰਦ ਸਿੰਘ ਦੀਆਂ ਰੱਚਨਾਵਾਂ ਸਿੱਧ ਹੀ ਹਨ।
ਅੱਗੇ ਲਿਖਾਰੀ ਲਿਖ ਰਿਹਾ ਹੈ ਕਿ ਖੰਡੇ ਦੇ ਅੰਮ੍ਰਿਤ ਵਿਚ ਕੋਈ ਕਰਾਮਾਤੀ ਸ਼ਕਤੀ ਨਹੀਂ। ਨਾਲੇ ਉਹ ਭਿੰਡਰਾਂਵਾਲੇ ਟਕਸਾਲ ਦੀ ਵੀ ਵਾਹਵਾ ਖਬਰ ਲੈਂਦਾ ਹੈ, ਜਿਹੜੀ ਮੁੱੜ ਬ੍ਰਾਹਮਣਵਾਦ ਸਿੱਖੀ ਵਿਚ ਵਾੜ ਰਹੀ ਹੈ। ਬਾਕੀ ਇਤਹਾਸ ਵਿਚ ਤਾਂ ਖੰਡੇ ਦੀ ਪਾਹੁਲ ਦੇਣ ਬਾਬਤ ਲਿਖਿਆ ਇਹ ਗੁਰਬਖਸ਼ ਵਰਗੇ ਕੱਟੜ ਲਿਖਾਰੀਆਂ ਉਨੂੰ ਅੰਮ੍ਰਿਤ ਬਣਾ ਦਿਤਾ ਹੈ।
ਚਰਨਾਮ੍ਰਿਤ- ਜਿਹੜੇ ਡੇਰੇਦਾਰ ਇਹ ਪ੍ਰਚਾਰ ਕਰ ਦੇ ਹਨ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਸਿੱਖਾਂ ਨੂੰ ਚਰਨ ਧੋ ਕੇ ਪਿਆਏ ਜਾਂਦੇ, ਦੀ ਵਾਹਵਾ ਡੰਡ ਲਾਈ ਹੈ।
ਇਸ ਉਪਰੰਤ ਕੁੱਝ ਫੁੱਟਕਲ ਲੇਖ ਦਿਤੇ ਹਨ ਜਿਵੇਂ ਗਰੀਬੀ ਅਥਵਾ ਨਿਮਰਤਾ, ਹੋਹੂ ਸਭਨਾ ਕੀ ਰੇਣੁਕਾ, ਸਰਬ ਸਾਂਝਾ ਉਪਦੇਸ਼, ਸੰਗਤ ਚਰਨ ਧੂੜ, ਗੁਰੂ ਵਾਲੇ ਬਣਨਾ, ਤੇ ਅੱਗੇ “ਬੜਾ ਜਰੂਰੀ ਗੁਰਮਤਿ ਪੱਖ’ ਦੇ ਸਿਰਲੇਖ ਹੇਠ ਲਿਖਿਆ ਹੈ ਕਿ “ਕੇਵਲ ਅੰਮ੍ਰਿਤ ਛੱਕ ਲੈਣ ਨਾਲ ਹੀ ਸਤਿਗੁਰੂ ਦੇ ਪੁੱਤਰ ਨਹੀਂ ਬਣ ਸਕਦੇ।’ ਲਗਦਾ ਹੈ ਕਿ ਲਿਖਾਰੀ ਧਰਮ ਪ੍ਰਵਰਤਨ ਦੀ ਮੁੱਢਲੀ ਰੀਤ ਨੂੰ ਕੁੱਝ ਜਿਆਦਾ ਹੀ ਮਹੱਤਤਾ ਦਈ ਜਾ ਰਿਹਾ ਹੈ। ਸਾਰੀ ਦੀ ਸਾਰੀ ਗੱਲ ਸੁੱਧਾਰ ਦੀ ਹੀ ਕਰ ਰਿਹਾ ਹੈ ਧਰਮ ਦੇ ਅਗਾਂਹ ਫੈਲਾਓ ਬਾਰੇ ਕਿਧਰੇ ਵੀ ਕੋਈ ਜ਼ਿਕਰ ਨਹੀਂ ਕੀਤਾ।
ਫਿਰ ਅੱਗੇ ਲੇਖ ਹੈ ਨਿਗੁਰਾ ਕੌਣ।
ਅੱਖੇ, “ . . . . . . ਆਪੇ ਗੁਰ ਚੇਲਾ,’ ਵਾਲੀ ਕਹਾਵਤ ਝੂਠੀ ਹੈ
ਅਫਗਾਨਾ ਨੇ ਗੁਰਬਾਣੀ ਦੀ ਵਰਤੋ ( ਕੰਮਪਯੂਟਰ ਰਾਹੀਂ) ਖੂਬ ਕੀਤੀ ਹੈ, ਪਰ ਲਿਖਾਰੀ ਨੇ ਪ੍ਰਵਾਨਿਤ ਸਿੱਖ ਇਤਹਾਸ ਪੜਨ ਦੀ ਖੇਚਲ ਨਹੀਂ ਕੀਤੀ ਜਿਵੇਂ ਕਵੀ ਸੈਨਾਪਤਿ ਦਾ ਪੰਥ ਪ੍ਰਕਾਸ਼, ਸਰਬ ਲੋਹ ਗ੍ਰੰਥ, ਭੰਗੂਦਾ ਪੰਥ ਪ੍ਰਕਾਸ਼, ਪ੍ਰਮ ਸੁਮਾਰਗ ਆਦਿ ਆਦਿ। ਜੇਕਰ ਉਸਨੇ ਇਹ ਪੜੇ ਹੁੰਦੇ ਤਾਂ ਅੰਮ੍ਰਿਤ ਛਕਾਉਣ ਵਾਲੀ ਘੱਟਨਾ ਤੇ ਜਿਆਦਾ ਜੋਰ ਨਾ ਦਿੰਦੇ। ਕਿਉਂਕਿ 1699 ਨੂੰ ਜ਼ੋਰ ਖਾਲਸਾ ਸਾਜਣ ਤੇ ਹੈ ਨਾ ਕਿ ਖੰਡੇ ਦੀ ਪਾਹੁਲ ਦੇਣ ਤੇ। ਜਿਵੇਂ ਕਿ ਪਹਿਲੇ ਵੀ ਲਿਖਿਆ ਜਾ ਚੁੱਕਾ ਹੈ ਕਿ ਲਿਖਾਰੀ ਖਾਲਸਾ ਲਫਜ਼ ਦੇ ਮਾਇਨੇ ਹੀ ਗਲਤ ਕਰ ਰਿਹਾ ਹੈ।
ਇਸ ਲੇਖ ਵਿਚ ਲਿਖਾਰੀ ਦੀ ਅਗਿਆਨਤਾ ਜਰੂਰ ਝਲਕ ਰਹੀ ਹੈ। ਲੇਖਕ ਜਿਸ ਡਰ ਕਰਕੇ ਇਹ ਸਾਬਤ ਕਰਨਾ ਚਾਹੁੰਦਾ ਹੈ ਗੁਰੂ ਸਾਹਿਬ ਨੇ ਖੁੱਦ ਪੰਜ ਪਿਆਰੀਆਂ ਕੋਲੋਂ ਪਾਹੁਲ ਨਹੀਂ ਸੀ ਲਈ ਉਹ ਨਿਰਮੂਲ ਹੈ। ਖੁੱਦ ਗੁਰਬਾਣੀ ਵਿਚ ਵੀ ਕਈ ਜਗ੍ਹਾ ਸੰਗਤ ਨੂੰ ਗੁਰੂ ਦਾ ਦਰਜ਼ਾ ਦਿਤਾ ਗਿਆ ਹੈ। ਦਸਮੇਸ਼ ਨੇ ਖੁੱਦ ਵੀ ਸਵੈਯਾਂ ਵਿਚ ਇਹੋ ਭਾਵ ਪ੍ਰਗਟ ਕੀਤਾ ਹੈ।
. . . . .ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀਂ ਮੋ ਸੇ ਗਰੀਬ ਕਰੋਰ ਪਰੇ ‘
ਫਿਰ ਸਰਬ ਲੋਹ ਗ੍ਰੰਥ ਦਾ ਸਰਬ ਪ੍ਰਵਰਨ ਬਿਆਨ:-
ਖਾਲਸਾ ਮੇਰਾ ਪਿੰਡ ਪਰਾਣ। ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰਾ ਸਤਿਗੁਰ ਪੂਰਾ। ਖਾਲਸਾ ਮੇਰੋ ਸਾਜਨ ਸੂਰਾ । ਵੀ ਮੋਜੂਦ ਹੈ।ਨਾਲੇ ਲਿਖਾਰੀ ਨੂੰ ਯਾਦ ਰੱਖਣਾ ਚਾਹੀਦੈ ਕਿ ਉਨ੍ਹਾਂ ਨੇ, “ਗੁਰ ਸੰਗਤ ਕੀਨੀ ਖਾਲਸਾ’ ਨਾ ਕਿ ਕਿਸੇ ਉਪੱਦਰਵੀ ਹਜੂਮ ਨੂੰ ਸੰਗਤ ਕਿਹਾ ਹੈ।
ਦਸ਼ਮੇਸ਼ ਜੀ ਦੇ ਹੁਕਮ ਦੀਆਂ ਵੰਡੀਆਂ ਜਾਂ ਖਾਲਸਾ ਗੁਰੂ ਨਹੀਂ ਹੋ ਸਕਦਾ:-
ਪ੍ਰਚਾਰ ਦੀ ਘਾਟ ਤੇ ਧਾਰਮਿਕ ਗੁਲਾਮੀ ਕਰਕੇ ਪੰਥ ਵੱਡੀ ਅਧੋਗਤੀ ਵਿਚ ਹੈ। ਇਹ ਸਾਬਤ ਕਰਨ ਲਈ ਕਿ ਖਾਲਸਾ ਗੁਰੂ ਨਹੀਂ ਹੋ ਸਕਦਾ ਅਜੋਕੇ ਪੰਜ ਪਿਆਰਿਆਂ ਤੇ ਗੰਭੀਰ ਕਿਸਮ ਦੇ ਦੋਸ਼ ਲਾਏ ਹਨ। ਵੈਸੇ ਐਸ ਵੇਲੇ ਵੱਡੀ ਜਰੂਰਤ ਹੈ ਸਿੱਖ ਦੇ ਸਿੱਖੀ ਕਿਰਦਾਰ ਨੂੰ ਉੱਚਾ ਕਰਨ ਦੀ ਪਰ ਜੇ ਇਹ ਕਹਿ ਦਈਏ ਕਿ ਨਹੀਂ ਇਹ ਸੰਭਵ ਹੀ ਨਹੀਂ ਤਾਂ ਆਪਾਂ ਗੁਰਮੁੱਖ ਸਿਧਾਂਤ ਤੋਂ ਮੂਲੋਂ ਹੀ ਮੁਨਕਰ ਹੋ ਜਾਂਦੇ ਹਾਂ। ਜਦੋਂ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ 18ਵੀਂ ਸਦੀ ਦੀ ਯਾਦ ਆ ਜਾਂਦੀ ਹੈ। ਪਰ ਨਮਕ ਹਰਾਮ ਅਫਗਾਨਾ ਦਾ ਦਿਲ ਪਤਾ ਨਹੀਂ ਕਿਵੇਂ ਕੀਤਾ ਇਸ ਸਾਰੇ ਸਿਧਾਂਤ ਨੂੰ ਝੁਠਲਾਉਣ ਦਾ।
ਸੰਨ 1984 ‘ਚ ਜਿਹੜੇ ਹਰਿਮੰਦਰ ਵਿੱਚ ਸ਼ਹੀਦ ਹੋਏ ਇਹ ਪੜਚੋਲੀਆ ਉਨ੍ਹਾਂ ਦੀ ਡੇਰੇ ਦਾਰੀ ਧਾਰਮਿਕ ਸੋਚ ਨਾਲ ਤਾਂ ਪੂਰੀ ਤਰਾਂ ਸਹਿਮਤ ਨਹੀਂ ਪਰ ਉਨ੍ਹਾਂ ਦੇ ਅਕੀਦੇ ਅੱਗੇ ਸੀਸ਼ ਝੁਕਾਉਂਦਾ ਹੈ। ਜਿਹੜੇ ਬਚਨਾਂ ਦੇ ਪੱਕੇ ਨਿਕਲੇ ਸਿੰਘ ਸੂਰੇ ਨਿਕਲੇ।ਲਿਖਾਰੀ ਤਾਂ ਪੈਰ ਪੈਰ ਤੇ ਸਟੈਡ ਬਦਲਦਾ ਹੈ।
ਵਾਹਿਗੁਰੂ ਮਾਫ ਕਰੇ ਕਹਿੰਦੇ ਨੇ ਸਾਉਣ ਦੇ ਅੰਨੇ ਨੂੰ ਸਭ ਹਰਾ ਹੀ ਹਰਾ ਨਜ਼ਰ ਆਉਂਦੈ। ਨਾਲੇ ਅਫਗਾਨਾ ਇਹ ਵੀ ਕਹਿ ਰਹੇ ਹਨ ਕਿ ਸੰਨ 1984 ‘ਚ ਉਹ ਭਿੰਡਰਾਵਾਲੇ ਦੇ ਸ਼ਰਧਾਲੂ ਬਣ ਗਏ। ਤੇ ਉਸ ਦੀ ਸ਼ਹਾਦਤ ਤੋਂ ਬਾਅਦ ਅਫਗਾਨਾ ਨੂੰ ਪਤਾ ਲੱਗਾ ਕਿ ਉਹ ਤਾਂ “ਠੱਗ’ ਸੀ। ਲਿਖਣ ਦੀ ਮਰਯਾਦਾ ਦੀ ਮਜਬੂਰੀ ਹੈ ਨਹੀਂ ਤਾਂ ਇਹ ਤਾਂ ਬਹੁਤ ਹੀ ਆਸਾਨੀ ਨਾਲ ਦੱਸਿਆ ਜਾ ਸਕਦਾ ਹੈ ਕਿ ਠੱਗ ਕੌਣ ਹੈ। ਖੈਰ ਗੁਰਬਖਸ਼ ਦਾ ਅਸਲੀ ਛ.ੀ.ਧ ਵਾਲਾ ਚਿਹਰਾ ਨੰਗਾ ਤਾਂ ਹੋ ਹੀ ਜਾਂਦਾ ਹੈ।
ਧਰਮ ਬਿਨਾਂ ਨਹਿ ਰਾਜ ਮਿਲੈ ਹੈ?
ਲਿਖਾਰੀ ਨੇ ਲੰਮੀ ਚੌੜੀ ਦਲੀਲ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਦਲੀਲ ਨੂੰ ਝੁਠਲਾਉਣ ਦਾ ਉਪਰਾਲਾ ਕੀਤਾ ਹੈ, ਜਿਸ ਵਿਚ ਸਹਿਬ ਨੇ ਫਰਮਾਇਆ ਸੀ, “ਰਾਜ ਬਿਨਾਂ ਨ ਧਰਮੁ ਚਲੈ ਹੈਂ , ਧਰਮ ਬਿਨਾਂ ਸਭ ਦਲੈ ਮਲੈ ਹੈਂ।’ ਲਿਖਾਰੀ ਕਹਿੰਦਾ ਹੈ ਨਹੀਂ, “ ਧਰਮ ਬਿਨਾਂ ਨਹਿ ਰਾਜ਼ ਮਿਲੈ ੲੈ। ਜਿਵੇ ਕਿ ਉੋਪਰ ਦੱਸਿਆ ਹੈ ਲਿਖਾਰੀ ਆਪਣੀ ਪਹਿਲੀ ਜਿਲਤ ਵਿਚ ਗੁਰੂ ਦੇ ਇਸ ਕਥਨਦਾ ਸਹਾਰਾ ਲੈਂਦਾ ਹੈ।
ਲਿਖਾਰੀ ਦੀ ਦਲੀਲ ਹੈ ਕਿ ਜੇ ਆਪਾਂ ਆਪਣਾ ਆਚਰਨ ਉਚਾ ਚੁੱਕ ਲਵਾਂਗੇ, ਸੱਚ ਤੇ ਧਰਮ ਦੇ ਅਨੁਆਈ ਹੋ ਜਾਵਾਂਗੇ, ਤਾਂ ਰਾਜ ਆਪਣੇ ਆਪ ਸਾਨੂੰ ਮਿਲ ਜਾਂਦਾ ਹੈ। ਜਿਵੇਂ 18ਵੀਂ ਸਦੀ ‘ਚ ਹੋਇਆ ਸੀ। ਲਿਖਾਰੀ ਦੀ ਗੱਲ ਵਿਚ ਦੱਮ ਤਾਂ ਹੈ ਪੂਰੀ ਤਰ੍ਹਾਂ ਸੱਚੀ ਤੇ ਢੁੱਕਵੀਂ ਨਹੀਂ। ਜਨਾਬ ਕਨੇਡਾ ‘ਚ ਬੈਝੇ ਹਨ ਨਹੀਂ ਤਾਂ ਅਹਿਜੀ ਗੱਲ ਤਾਂ ਨਾਂ ਲਿਖਦੇ।
ਲਿਖਾਰੀ ਨੂੰ ਇਸ ਦਾ ਅਹਿਸਾਸ ਹੀ ਨਹੀਂ, “ਡੁਬੀ ਤਾਂ ਜੇ ਸਾਹ ਤਾਂ ਆਇਆ ‘ ਵੱਡੀ ਮੁਸੀਬਤ ਇਹੋ ਹੈ ਕਿ ਬਿਪਰ ਕਿਸੇ ਵੀ ਸੂਰਤ ਵਿਚ ਕਾਰਗਰ ਪ੍ਰਚਾਰ ਨੂੰ ਇਜਾਜਤ ਨਹੀਂ ਦੇ ਸਕਦਾ। ਹੇਠ ਲਿਖੀਆਂ ਕੁੱਝ ਇਕ ਉਦਾਹਰਨਾ ਸ਼ਾਇਦ ਲਿਖਾਰੀ ਨੂੰ ਕੜਵੀਆਂ ਸੱਚਾਈਆਂ ਤੋਂ ਜਾਣੂਕਰਾ ਦੇਣ।
ਪੰਜਾਬ ਸਕੂਲ ਬੋਰਡ ਜਿਹੜਾ ਬੱਚਿਆਂ ਦਾ ਸਲੇਬਸ ਤਹਿ ਕਰਦਾ ਹੈ ਉਸ ਵਿਚ ਜਿਆਦਾ ਐਕਸਪਰਟ ਪੰਜਾਬੀ ਵਿਰੋਧੀ ਰੱਖੇ ਜਾਂਦੇ ਹਨ। ਜ਼ਰਾ ਕਹਿਣਾ ਸੀ, ਬਾਦਲ ਸਾਹਿਬ ਨੂੰ ਕਿ ਸਲੇਬਸ ਬਦਲ ਕੇ ਦੱਸਦੇ। ਵੈਸੇ ਪੰਜਾਬੀ ਵਿਰੋਧੀ ਆਪਣੇ ਸਕੂਲਾਂ ਨੂੰ ਦਿੱਲੀ ਬੋਰਡ ਨਾਲ ਲਾ ਕੇ ਰੱਖਦੇ ਹਨ।
ਦਿੱਲੀ ਦੇ ਇਕ ਪ੍ਰਚਾਰਕ ਪੰਜਾਬ ਸਿੰਘ ਨੇ ਸਾਨੂੰ ਗੱਲ ਦੱਸੀ ਕਿ ਰਾਜਸਥਾਨ ਦੇ ਇਕ ਜਿਲ੍ਹੇ ਵਿਚ ਜੱਦ ਚਮਿਆਰ ਜਾਤ ਦੇ ਲੋਕਾਂ ਨੇ ਕਿਸੇ ਗਲੋਂ ਰੋਹ ਵਿਚ ਆ ਕੇ ਸਿੱਖ ਧਰਮ ਗ੍ਰਹਿਣ ਕਰਨਾ ਸ਼ੁਰੂਕਰ ਦਿਤਾ ਸੀ ਤਾਂ ਬਾਅਦ ਵਿਚ ਪੁਲਸ ਕਪਤਾਨ ਨੇ ਜਿਲ੍ਹੇ ਵਿਚ ਸਿੱਖ ਪ੍ਰਚਾਰਕਾਂ ਦੇ ਦਾਖਲੇ ਤੇ ਹੀ ਪਾਬੰਦੀ ਲਾ ਦਿੱਤੀ ਸੀ।
ਲਿਖਾਰੀ ਖੁੱਦ CID ਵਿਚ ਰਿਹਾ ਹੈ ਇਨ੍ਹਾਂ ਨੂੰ ਪੂਰਾ ਪਤਾ ਹੈ ਕਿ SGPC ਵਿਚ ਕਿਵੇਂ CID ਭਾਰੂਹੈ। ਤੇ ਉਹੋ ਪਾਸ ਹੁੰਦਾ ਹੈ ਜਿਨ੍ਹਾਂ ਕੁ ਬਿਪਰ ਇਜਾਜਤ ਦਿੰਦਾ ਹੈ। ਅਜਿਹਾ ਅੱਜ ਵੀ MP, UP ਤੇ Maharashtra ‘ਚ ਹੋ ਰਿਹਾ ਹੈ।
ਸ੍ਰੋਮਣੀ ਕਮੇਟੀ ਨੇ ਸਰਬ ਸੰਮਤੀ ਨਾਲ ਗਿਆਨੀ ਪੂਰਨ ਸਿੰਘ ਜੋ ਬਿਪਰ ਦੇ ਪਿਠੂ ਹਨ ਨੂੰ ਬਰਖਾਸਤ ਕੀਤਾ ਸੀ। ਉਹ ਕਿਸੇ ਪਰੇ ਪ੍ਰਧਾਨ ਦੀ ਪ੍ਰਵਾਹ ਨਹੀਂ ਕਰਦਾ ਅੱਗਲਿਆਂ ਉਹਨੂੰ ਫਿਰ ਲੁਆ ਲਿਆ ਸੀ।
ਨਾਨਕ ਸ਼ਾਹੀ ਜੰਤਰੀ ਦਾ ਮਤਾ ਸ੍ਰੋਮਣੀ ਕਮੇਟੀ ਨੇ ਸਰਬ ਸੰਮਤੀ ਪਾਸ ਕੀਤਾ ਸੀ। ਬਿਪਰ ਨੂੰ ਗੱਲ ਪਸੰਦ ਨਹੀਂ ਆਈ। ਜੰਤਰੀ ਧਰੀ ਧਰਾਈ ਰਹਿ ਗਈ।
ਸਾਡੇ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ (ਪੀਲਾ) ਹੈ, ਸੰਨ 1932 ਵਿਚ ਸ੍ਰੋਮਣੀ ਕਮੇਟੀ ਨੇ ਮਤਾ ਪਾਸ ਪਾਸ ਕੀਤਾ ਸੀ ਤੇ ਗਿਲਾ ਕੀਤਾ ਸੀ ਕਿ ਗਾਂਧੀ ਜੀ ਨੇ ਸਿੱਖ ਰੰਗ ਨੂੰ ਭਾਰਤੀ ਝੰਡੇ ਵਿਚ ਜਗਾਹ ਨਹੀਂ ਦਿਤੀ। ਬਿਪਰ ਨੇ ਆਪਣਾ ਅਸਰ ਵਰਤ ਹੁਣ ਤਕ ਖਾਲਸਈ ਨਿਸਾਨ ਦਾ ਰੰਗ ਹੀ ਭਗਵਾ ਕੇਸਰੀ ਕਰਾ ਦਿਤਾ ਹੈ। ਸਿੱਖ ਆਪਣਾ ਬਸੰਤੀ ਰੰਗ ਦਾ ਨਿਸ਼ਾਨ ਝੁਲਾ ਕੇ ਤਾਂ ਦੇਖਣ।
ਕਨੇਡਾ ਬੈਠੇ ਵੀਰ ਨੂੰ ਮੁਗਲ ਅਤੇ ਬਿਪਰ ਰਾਜ਼ ਦੇ ਵਤੀਰੇ ਦਾ ਫਰਕ ਹੀ ਨਹੀਂ ਪਤਾ। ਅੰਗਰੇਜ਼ ਮਿਸ਼ਨਰੀ ਜਾਰਜ ਸਟੀਨ ਨੂੰ ਵੀ ਚਾਅ ਆਇਆ ਸੀ, ਕੁੱਝ ਆਦਿ ਵਾਸੀਆਂ ਨੂੰ ਈਸਾਈ ਬਣਾਉਣ ਦਾ।
ਜੇ ਅਫਗਾਨਾ ਨੂੰ ਅਜੇ ਵੀ ਸ਼ੱਕ ਹੈ ਤਾਂ ਜਰਾਂ ਕਨੇਡਾ ਤੋਂ ਇਕ ਟੀਮ ਭੇਜ ਕੇ ਦੇਖ ਲੈਣ, ਐਮ ਪੀ ਤੇ ਮਹਾਰਾਸ਼ਟਰ ਦੇ ਕਿੰਨੇ ਕੁ ਵਣਜਾਰੇ ਤੇ ਸਿਕਲੀਕਰ ਸਿੰਘ ਸੱਜਦੇ ਹਨ।
ਲਿਖਾਰੀ ਬੜੀ ਛੇਤੀ ਭੁੱਲ ਗਿਆ ਹੈ ਕਿ ਸੰਤ ਭਿੰਡਰਾਂਵਾਲੇ ਨੂੰ ਸ਼ੁਰੂ ਵਿਚ ਉਤਸ਼ਾਹ ਕਿੰਨੇ ਬਖਸ਼ਿਆ ਸੀ?
ਅੱਜ ਗਲੀ ਮੁਹੱਲੇ ਵਿਚ ਪ੍ਰਾਈਵੇਟ ਰੇਡੀਓ ਤੇ ਟੀ ਵੀ ਦੇ ਚੈਨਲ ਚਾਲੂ ਹੋ ਗਏ ਹਨ। ਕੀਹ ਵਜਾਹ ਹੈ ਕਿ ਸ੍ਰੋਮਣੀ ਕਮੇਟੀ ਅਜੇ ਤਕ ਆਪਣਾ ਚਾਲੂਨਹੀਂ ਕਰ ਪਾਈ।
ਇਨ੍ਹਾਂ ਡੇਰੇਦਾਰਾਂ ਸੰਤਾਂ ਦੀ ਪਿੱਠ ਕੌਣ ਠਪਠਪਾ ਰਿਹਾ ਹੈ। ਲਿਖਾਰੀ ਬੜਾ ਚਿਰ ਸ਼੍ਹ.ੌ ਰਹੇ ਹਨ ਕੀਹ ਕਦੀ ਕਿਸੇ ਡੇਰੇਦਾਰ ਨੂੰ ਵੀ ਗ੍ਰਿਫਤਾਰ ਕਰ ਸਕੇ ਹੋਣ। ਗੁਰਦੁਆਰਿਆਂ ਦੇ ਗ੍ਰੰਥੀ ਤੇ ਨਿਹੰਗ ਤਾਂ ਉਨ੍ਹਾਂ ਕਈ ਵਾਰ ਕੀਤੇ ਹੋਣਗੇ।
ਲਿਖਾਰੀ ਨੂੰ ਪਤਾ ਹੋਣਾ ਚਾਹੀਦੈ ਕਿ ਜਿਹੜੀ ਸ਼ੋਮਣੀ ਕਮੇਟੀ ਤੋਂ ਉਹ ਪ੍ਰਚਾਰ ਦੀਆਂ ਉਮੀਦਾਂ ਲਾਈ ਬੈਠਾ ਹੈ ਉਹ ਸਾਲ ਵਿਚ ਸਿਰਫ ਇਕ ਦਿਨ ਲਈ ਮੀਟਿੰਗ ਕਰਦੀ ਹੈ। ਬਾਕੀ ਪ੍ਰਬੰਧ ਤਾਂ ਬਿਪਰ ਖੁੱਦ ਆਪਣੇ ਬੰਦੇ ਬਾਦਲ ਜਾਂ ਟੌਹੜਿਆਂ ਰਾਹੀੱ ਕਰਵਾਉਦਾ ਹੈ।
ਵੈਸੇ ਅਸੀਂ ਸਹਿਮਤ ਹਾਂ ਕਿ ਸਿੱਖਾਂ ਦਾ ਉੱਚਾ ਆਚਰਣ ਹੋਣ ਨਾਲ ਬਹੁਤੇ ਮਸਲੇ ਹੱਲ ਹੋ ਜਾਣੇ ਹਨ ਪਰ ਪ੍ਰਚਾਰ ਹੀ ਤਾਂ ਸੰਭਵ ਨਹੀਂ ਹੈ। ਲਿਖਾਰੀ ਨੂੰ 17 ਵੀਂ ਸਦੀ ਦੇ ਰਾਜ਼ ਤੇ ਅੱਜ ਦੇ ਸਰਬ ਸਮਰੱਥ ਰਾਜ਼ ਬਾਰੇ ਕੋਈ ਭੁੱਲ ਨਹੀਂ ਹੋਣੀ ਚਾਹੀਦੀ। ਲਿਖਾਰੀ ਨੂੰ ਚੰਗਾ ਭਲਾ ਪਤਾ ਹੈ ਕਿ ਅੰਮ੍ਰਿਤਸਰ ਦੀ ਕਿਸੇ ਅਕਾਲੀ ਲੀਡਰ ਨੇ ਮੀਟਿੰਗ ਵਿਚ ਕੀਹ ਬੋਲਣਾ ਹੈ ਉਹ ਦਿੱਲੀ ਹੋਮ ਮਨਿਸਟਰ ਨੂੰ ਪਹਿਲਾਂ ਹੀ ਪਤਾ ਲੱਗ ਜਾਂਦੈ। ਖੁੱਦ ਲਿਖਾਰੀ ਵੀ ਇਹ ਸੇਵਾ ਨਿਭਾ ਚੁੱਕਾ ਹੈ। ਜੱਦ ਕਿ 18 ਵੀਂ ਸਦੀ ਵਿਚ ਅਨੰਦਪੁਰ ਦੀ ਖਬਰ ਪਹੁੰਚਦਿਆਂ ਦਿੱਲੀ 10 ਦਿਨ ਲੱਗ ਗਏ ਸਨ।
ਸੋ ਸਾਹਿਬ ਦੇ ਮੂੰਹੋ ਸਹਿਜ ਸੁਭਾਅ ਨਿਕਲਿਆ ਵਾਕ ਕਿ “ਰਾਜ਼ ਬਿਨਾਂ ਨਹੀਂ ਧਰਮ ਚਲੈ ਹੈ . . . .’ ਇਕ ਸਦੀਵੀ ਕਰੜੀ ਸੱਚਾਈ ਹੈ।
ਅੱਗੇ ਲਿਖਾਰੀ ਨੇ ਫਿਰ ਆਪਣੇ ਲੇਖ ਖਾਲਿਸਤਾਨ ਦੀ ਪ੍ਰਾਪਤੀ ਕਿਵੇਂ ਹੋਵੇ ਐਵੇ ਬੇਤੁੱਕੀਆਂ ਗੱਲਾਂ ਲਿਖਿਆਂ ਹਨ ਤੇ ਉਸ ਦਾ ਬਾਅਦ ਦਾ ਲੇਖ ਗੁਰਪੁਰਬ ਹੈ ਜਿਸ ਵਿਚ ਲਿਖਾਰੀ ਨੇ ਦਲੀਲ ਦੇ ਕੇ ਸਮਝਾਇਆ ਹੈ ਕਿ ਬਾਕੀ ਦੇ ਨੌ ਗੁਰੂ ਸਾਹਿਬਾਨ ਨੇ ਸਿਰਫ ਨਾਨਕ ਦੇ ਸਿਧਾਂਤ ਨੂੰ ਹੀ ਪਕਆਇਆ ਸੀ ਤੇ ਦਰਅਸਲ ਸਿੱਖਾਂ ਦਾ ਇਕ ਹੀ ਪੇਗੰਬਰ ਸੀ ਦਸ ਜਾਮੇ ਜਰੂਰ ਹੋਏ ਹਨ। ਇਥੇ ਫਿਰ ਇਹ ਗੁਰਬਾਣੀ ਸਿਧਾਂਤ ਨੂੰ ਨਹੀਂ ਮੰਨਦਾ ਗੁਰੂ ਸਾਹਬ ਦਸ ਜਾਮੇ ਪਰ ਜੋਤ ਇਕ ਸੀ ਤੇ ਢਾਹ ਲਾਊ ਗਲ ਕਰਦਾ ਹੈ। ਬਾਅਦ ਲਿਖਾਰੀ ਨੇ ਤੁਕ ਬੰਦੀ ‘ਚ ਕਵਿਤਾ ਦਿਤੀ ਹੈ ਤੇ ਅਕਾਲੀਆਂ ਤੇ ਵਰਿਆ ਹੈ ।
ਭਾਗ ਛੇਵਾਂ
ਇਸ ਭਾਗ ਵਿਚ ਜਿਆਦਾ ਫੁੱਟਕਲ ਤੇ ਸੁਧਾਰਵਾਦੀ ਲੇਖ ਹੀ ਹਨ ਤੇ ਬਹੁਤਿਆਂ ਨੂੰ ਇਸ ਪੜਚੋਲੀਏ ਨੇ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਵੇਂ ਬਾਬਾ ਬੋਲਨਾ ਕਿਆ ਕਹੀਏ, ਸੱਚ ਬੋਲੇ ਬੋਲਾਵੇਂ ਪਿਆਰ, ਫਿਕਾ ਬੋਲਣਾ, ਮੰਦਾ ਕੋ ਨਾ ਅਲਾਏ, ਮਿੱਠਾ ਬੋਲਨਾ, ਬਚਨਾ ਦਾ ਪੱਕਾ ਹੋਣਾ ਆਦਿ।
ਸੰਸਕਾਰ- ਇਥੇ ਅਫਗਾਨਾ ਝੂਠ ਲਿਖਦਾ ਹੈ ਕਿ ਸਿੱਖ ਘਰਾਣਿਆਂ ਵਿਚ ਵੀ ਮਹਾਵਾਰੀ ਦੇ ਦਿਨਾਂ ਦੁਰਾਨ ਪਾਠ ਕਰਨ ਤੇ ਗੁਰਦੁਆਰੇ ਜਾਣ ਤੋਂ ਔਰਤ ਨੂੰ ਰੋਕਿਆ ਜਾਂਦਾ ਹੈ।
ਪੰਥਕ ਰਹਿਤ ਮਰਯਾਦਾ ਤੇ ਡੇਰਾਵਾਦ- 1945 ਵਿਚ ਸਰਬਪ੍ਰਵਾਨਤ ਰਹਿਤ ਮਰਯਾਦਾ ਨੂੰ ਲਿਖਾਰੀ ਠੀਕ ਮੰਨਦਾ ਹੈ ਤੇ ਅੱਗੇ . . .ਭਿੰਡਰਾਂਵਾਲੇ ਦੀ ਆਪਣੀ ਮਰਯਾਦਾ- ਲਿਖਾਰੀ ਬੜੀ ਸੁਹਿਦਤਾ ਨਾਲ ਦਮਦਮੀ ਟਕਸਾਲ ਵਲੋਂ ਲਿਖੀ ਗਈ ਅਲੱਗ ਰਹਿਤ ਮਰਯਾਦਾ ਦਾ ਸੁਚੱਜੇ ਤਰੀਕੇ ਨਾਲ ਖੰਡਨ ਕਰਦਾ ਹੈ। ਟਕਸਾਲ ਦਾ ਪਿੱਛੇ ਵੱਖਵਾਦ ਨਾਲ ਸੰਬੰਧ ਸੀ ਜਿਸ ਕਰਕੇ ਲੇਖਕ ਆਪਣੀ ਨਿਗਾਹ ਇਨ੍ਹਾਂ ਤੇ ਹੀ ਕੇਂਦਰਤ ਕਰਦਾ ਹੈ।
ਲੇਖਕ ਦੀ ਅੱਜ ਦੇ ਜੱਥੇਦਾਰਾਂ ਤੇ ਜੋ ਕਰਾਰੀ ਚੋਟ ਕੀਤੀ ਹੈ ਉਹ ਵੀ ਸ਼ਲਾਘਾਯੋਗ ਹੈ। ਲਿਖਦਾ ਹੈ, “ਅੱਜ ਦੇ ਜੱਥੇਦਾਰਾਂ ਵਿਚੋਂ ਕਿਸੇ ਨੇ ਵੀ ਪੰਥ ਦੀ ਸਰਬ ਉੱਚਤਾ ਨੂੰ ਲਲਕਾਰਨ ਵਾਲੇ ਅਜਿਹੇ ਸਿੰਘ ਸਾਹਿਬ ਅਤੇ ਅਜਿਹੇ ਡੇਰਾਵਾਦ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖੀ। ਸਮਝ ਆ ਰਹੀ ਹੈ ਕਿ ਇਸ ਵੇਲੇ ਉਨ੍ਹਾਂ ਮਹੰਤਾ ਨਾਲੋਂ ਵੱਧ ਖਤਰਨਾਕ ਮਹੰਤਾਂ ਦਾ ਕਬਜ਼ਾ ਹੋ ਚੁੱਕਾ ਹੈ।, ਜਿੰਨਾਂ ਨਨਕਾਣਾ ਵਿਖੇ ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕੀਤਾ ਸੀ।’ ਮੁਸ਼ਕਲ ਇਥੇ ਇਹ ਹੈ ਕਿ ਲੇਖਕ ਨੂੰ ਮਹੰਤ ਦਾ ਸਰਪ੍ਰਸ਼ਤ (ਅੰਗਰੇਜ਼) ਤੇ ਨਜ਼ਰ ਆਉਂਦੈ ਪਰ ਅੱਜ ਦੇ ਮਹੰਤ ਪਿਛਲੀ ਤਾਕਤ ਇਹਦੀ ਅੱਖ ਵੇਖ ਕੇ ਬੰਦ ਹੋ ਜਾਂਦੀ ਹੈ।
ਸੰਸਕਾਰ- ਲੇਖਕ ਅੱਗੇ ਹਰ ਪਕਾਰ ਦੇ ਸੰਸਕਾਰ ਜਿਵੇਂ ਜਨਮ ਸਮੇਂ, ਵਿਆਹ ਸਮੇਂ ਜਾਂ ਅੰਤਮ ਸਮੇਂ ਜੋ ਕੀਤੇ ਜਾਂਦੇ ਹਨ, ਉਨ੍ਹਾਂ ਸਭ ਦਾ ਤਿਆਗ ਕਰਨ ਵਾਸਤੇ ਸਖਤ ਹਦਾਇਤ ਕਰਦਾ ਹੈ। ਇਸ ਵਿਚ ਲਗਦੈ ਕਿ ਲੇਖਕ ਦੀ ਕੋਈ ਬੇਈਮਾਨੀ ਤਾਂ ਨਹੀਂ ਪਰ ਉਹ ਹਰ ਪੱਖ ਤੇ ਵਿਚਾਰ ਨਹੀਂ ਕਰ ਰਿਹਾ। ਅੱਜ ਤੋਸੀਂ ਇਨ੍ਹਾਂ ਸੰਸਕਾਰਾਂ ਦਾ ਤਿਆਗ ਕਰ ਦਿਓ,ਕੱਲ ਨੂੰ ਸਭ ਲੋਕ ਪਾਸਾ ਵੱਟ ਜਾਣਗੇ। ਅੱਜ ਮੌਕਿਆ ਤੇ ਕਬੀਰ ਪੰਥੀਂਏ ਤੇ ਰਵੀਦਾਸੀਏ ਯੂ.ਪੀ ‘ਚ ਬ੍ਰਾਹਮਣ ਨੂੱ ਕਿਉਂ ਬ੍ਰਲਾ ਲੈਦੇਂ ਹਨ। ਅਸੀਂ ਮੰਨਦੇ ਹਾਂ ਕਿ ਪੰਥ ਦੀ ਆਜਾਦ ਹਸਤੀ ਸਮੇਂ ਇਹ ਸਭ ਸੁਧਾਰ ਕਰਨੇ ਜਰੂਰੀ ਹੋਣਗੇ ਪਰ ਅੱਜ ਦੀ ਸਮਿਤੀ ਵਿਚ ਅਜਿਹੀਆਂ ਗੱਲਾਂ ਘਾਤਕ ਸਿੱਧ ਹੋਣਗੀਆਂ।
ਪੰਜ ਕਰਾਰੀ ਰਹਿਤ ਤੇ ਅੰਦਰਲੀ ਸਿੱਖੀ- ਬਹੁਤ ਢਾਹ ਲਾਊ ਬਚਨ ਲਿਖਦਾ ਹੈ, “ਖੰਡੇ ਬਾਟੇ ਦੇ ਅੰਮ੍ਰਿਤ ਨੇ ਗੁਰਮਤਿ ਤੋਂ ਆਗਿਆਨੀ ਰਹਿਣ ਦਾ ਰਾਹ ਪੱਕਾ ਕੀਤਾ ਅਤੇ ਪਤਿਤ ਪੁਣਾ ਫੈਲਾਇਆ।’ ਯਾਨਿ ਪਾਹੁਲ ਲੈਣ ਨੂੰ ਇਹ ਮਾੜਾ ਗਿਣਦਾ ਹੈ। ਪਰ ਆਪਣੀ ਹੀ ਪੁਸਤਕ (ਭਾਗ ਪਹਿਲਾ) ਵਿਚ ਲਿਖਦੇ ਹਨ,
“ਆਪਣੀ ਹੀ ਸਿੰਘਣੀ ਨੂੰ ਐ ਕੇ ਗੁਰੂ ਘਰ, ਸੱਚੇ ਦਿਲ ਦੇ ਪਛਤਾਵੇ ਨਾਲ ਪੰਜ ਪਿਆਰੀਆਂ ਦੀ ਕਚਿਹਰੀ ਵਿਚ ਅਪਣੀਆਂ ਭੁੱਲਾਂ ਮੰਨੀਆਂ ੱ . . .ਫਿਰ . . . ਪੋਥੀਆਂ ਤੋਂ (ਗੁਰੂ ਗੰ੍ਰਥ) ਦਾ ਪਾਠ ਕਰਨਾ ਅਰੰਭਿਆ। ਪਤਾ ਨਹੀਂ ਕਿਸ ਜਨਮ ਦੇ ਪੁੰਨ ਕਰਮਾਂ ਦਾ ਅੰਕੁਰ ਫੁਟਿੱਆ . . . ਤੇ ਗੁਰਬਾਣੀ ਸਿਧਾਂਤ ਸਮਝਾਉਣ ਲਈ ਸਤਿਗੁਰਾਂ ਨੇ ਆਪਣੀ ਚਰਨੀ ਲਾ ਲਇਆ।” ਸੋ 1940’ਚ ਛਕੇ ਅੰਮ੍ਰਿਤ ਉਪਰੰਤ ਅਨੇਕਾਂ ਗਲਤੀਆਂ ਕੀਤੀਆਂ ਤੇ 1984 ‘ਚ ਉਨਾਂ ਦੀ ਮੁਆਫੀ ਮੰਗ ਲਈ। ਅਸੀਂ ਤਾਂ ਇਸ ਦੇ ਸੰਬੰਧ ਵਿਚੋਂ ਇਹੋ ਲਿਖਾਂਗੇ, ਕਿ ਅਫਗਾਨਾ ਨੂੰ ਅਜੇ ਪਤਾ ਨਹੀਂ ਕਿੰਨੀ ਕੁ ਵਾਰ ਅਜੇ ਹੋਰ ਅੰਮ੍ਰਿਤ ਛੱਕਣਾ ਪੈਣਾ ਹੈ। ਅਸੀਂ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਹੀ ਇਸ ਦੇ ਭਰਮ ਦਾ ਨਵਾਰਣ ਕਰਨ। ਰੂਹਾਨੀਅਤ ਤੇ ਭਰੋਸੇ ਤੇ ਪੂਰਨ ਸਮੱਰਣਪਣ ਦੀ ਹੀ ਗੱਲ ਹੈ।
ਮਿਰਤਕ ਨਮਿਤ ਕੀਤੇ ਪਾਠ ਤੇ ਪੁਨ ਦਾਨ- ਇਥੇ ਫਿਰ ਟਕਸਾਲੀਆਂ ਤੇ ਵਰਦੈ। ਫਿਰ ਧੂੱਪ ਧੁਖਾਉਣ ਦੀ ਕਿਰਿਆ ਦਾ ਖੰਡਨ ਕਰਦੈ। ਫਿਰ ਇਕੱਠ ਵਿਚ ਜੋ ਕੀਰਤਨ ਹੁੰਦੈ ਉਸ ਰੀਤ ਦਾ ਵੀ ਖੰਡਨ ਕਰਦੈ
ਮੌਤ ਕੀਹ ਹੈ- ਉਪਰੋਂ ਉਪਰੋਂ ਲੇਖ ਠੀਕ ਲਗਦੈ ਪਰ ਨਾਮ ਦੀ ਪੂਰੀ ਸਮਝ ਨਹੀਂ ਲਗਦੈ ਲੇਖਕ ਨੂੰ ਕਿਉਂਕਿ ਪਹਿਲਾਂ ਕਿਤੇ ਜੀਵਨ (:ਜਕਿ) ਦਾ ਸਿਧਾਂਤ ਸਪੱਸਟ ਹੁੰਦਾ ਤਾਂ ਹੀ ਪਤਾ ਲਗਣਾ ਸੀ। ਹੁਕਮ- ਜਿਵੇਂ ਦਾਸ ਪੜਚੋਲੀਏ ਦੀ ਰਇ ਹੈ ਕਿ ਲੇਖਕ ਨੂੰ ਨਾਮ ਦਾ ਪੂਰਨ ਗਿਆਨ ਨਹੀਂ ਏਸੇ ਕਰਕੇ ਹੁਕਮ ਦੇ ਵਿਧਾਨ ਤੋਂ ਵੀ ਇਹ ਜਾਣੂ ਨਹੀਂ ਲਗਦੈ। ਭਾਣਾ ਮੰਨਣਾ, ਰਜਾ ਸਬੰਧਤ ਮੁਹਾਵਰੇ ਹਨ ਤੇ ਏਸੇ ਪ੍ਰਕਾਰ ਭਾਗ ਜਾਂ ਕਿਸਮਤ ਜਿਥੇ ਲਿਖਾਰੀ ਚੁੱਪ ਰਹਿਣਾ ਬੇਹਤਰ ਸਮਝਦਾ ਹੈ। ਪਰ ਅਗਲੇ ਲੇਖ 'ਕਰਮਲੇਖ' 'ਚ ਇਸ ਦੀ ਆਗਿਆਨਤਾ ਉਜਾਗਰ ਹੋ ਜਾਂਦੀ ਹੈ। ਗੱਲ ਤਾਂ ਸਿੱਧੀ ਹੈ ਕਿ ਜੇ ਕਿਸੇ ਦੀ ਕਿਸਮਤ ਵਿਚ ਉਹਦੀ ਬਾਹ ਟੁੱਟਣੀ ਲਿਖੀ ਹੈ ਤਾਂ ਉਹ ਟੁੱਟ ਕੇ ਹੀ ਰਹਿਣੀ ਹੈ। ਇਹ ਹੈ ਕਿ ਭਾਣੇ ਵਿਚ ਆ ਜਾਊ ਤਾਂ ਦਰਦ ਜਾਂ ਦੁੱਖ ਨਹੀਂ ਪੋਹੇਗਾ। ਇਸ ਸਿਧਾਂਤ ਤੋਂ ਲੇਖਕ ਮਨੱਕਰ ਹੈ ਤੇ ਇਥੇ ਲਗਦੈ ਕਿ ਨਾਸਤਕਾਂ ਦੇ ਪ੍ਰਚਾਰ ਅਧੀਨ ਰਿਹੈ Jੈ। ਫਿਰ ਪ੍ਰਵਾਨ ਕਰਨ ਯੋਗ ਲੇਖ ਹਨ:- ਆਵਾਗਉਣ, ਕੁਦਰਤ ਬੇਅੰਤ, 84 ਲੱਖ ਜੂਨ, ਵਾਹਿਗੁਰੂ ਦਾ ਟਿਕਾਣਾ ਕਿਹੜਾ ਹੈ? ਇਥੇ ਫਿਰ ਲੇਖਕ ਅਖੰਡ ਕੀਰਤਨੀਆਂ ਤੇ ਟਕਸਾਲ ਦੁਆਲੇ ਹੁੰਦਾ ਹੈ।

No comments:
Post a Comment