Home » » MIRACLE OF SIKHISM

MIRACLE OF SIKHISM

MIRACLE OF SIKHISM

ਸਿੱਖੀ ਦੇ ਚਮਤਕਾਰ 

 

MIRACLES OF SIKHISM-6

ਸਿੱਖੀ ਦੇ ਚਮਤਕਾਰ- 6
ਹਈ
ਰੰਨ ਬਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਸਰਦਾਰਾ
 
ਸਭ ਨੂੰ ਪਤਾ ਹੈ ਕਿ ਇੰਦਰ ਸਿੰਘ ਘੱਗਾ ਹਿੰਦੂਤਵ ਅਜੈਂਸੀਆ ਦਾ ਕੱਠ ਪੁਤਲਾ ਹੈ। ਘੱਗੇ ਨੇ ਆਰ ਐਸ ਐਸ ਨੂੰ ਖੁੱਸ਼ ਕਰਨ ਲਈ ਹੀ ਲੇਖ ਲਿਖਿਆ ਕਿ ਗੁਰੂ ਸਾਹਿਬਾਨ ਵਿਚ ਕੋਈ ਚਮਤਕਾਰੀ ਤਾਕਤ ਨਹੀ ਸੀ । ਘੱਗੇ ਤੇ ਉਹਦੀ ਘਗਰੀ ਨੂੰ ਪਤਾ ਹੋਣਾ ਚਾਹੀਦੈ ਕਿ ਪੱਛਮ ਵਲੋ ਰੋਜ ਰੋਜ ਹੋ ਰਹੇ ਹਮਲਿਆਂ ਨੂੰ ਗੁਰੂ  ਨਾਨਕ ਦੇ ਚਮਤਕਾਰ ਨੇ ਹੀ ਠੱਲ ਪਾਈ ਸੀ,ਰੋਕਿਆ ਸੀ। ਓਦੋਂ ਤੁਹਾਨੂੰ ਗੁਰੂ ਨਾਨਕ ਦੇ ਚਮਤਕਾਰ ਨਜ਼ਰ ਆਉਦੇ ਸਨ ਜਦੋਂ ਅਹਿਮਦ ਸ਼ਾਹ ਅਬਦਾਲੀ ਤੁਹਾਡੀਆਂ ਧੀਆਂ ਭੈਣਾਂ ਖੋਹ ਕੇ ਆਪਣੇ ਦੇਸ ਗਜਨੀ ਜਾਂ ਬੁਖਾਰਾ ਬਸਰਾ ਲੈ ਜਾ ਕੇ ਟਕੇ ਟਕੇ ਵਿਚ ਵੇਚਦਾ ਸੀ।ਅਕ੍ਰਿਤਘਣ ਅਹਿਸਾਨ ਫਰਾਮੋਸ਼ ਉਹ ਕੀਤੇ ਸਭ ਗੁਣ ਭੁਲ ਚੁੱਕੇ ਨੇ ਤੇ ਹਕੂਮਤ ਦੇ ਨਸ਼ੇ ਵਿਚ ਆਪਣੇ ਮੋਹਰਿਆਂ ਰਾਂਹੀ ਅਜਿਹੇ ਬਕਵਾਸ ਕਰਦੇ ਨੇ।
18th century Sikhs from book Warrior Saints

ਯਾਦ ਰਹੇ ਇਕੱਲੇ ਅਬਦਾਲੀ ਨੇ ਹੀ ਪੰਜ ਹਮਲੇ ਕੀਤੇ ਸਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਧੀਆਂ ਭੈਣਾਂ ਨੂੰ ਖੋਹ ਕੇ ਲੈ ਜਾਇਆ ਕਰਦਾ ਸੀ।ਗੁਰੂ ਨਾਨਕ ਦਾ ਚਮਤਕਾਰ ਹੀ ਓਦੋਂ ਫਿਰ ਅਬਲਾਵਾਂ ਦੀ ਪੁਕਾਰ ਸੁਣ ਕੇ ਬਹੁੜਿਆ ਸੀ।
ਓਦੋ ਫਿਰ ਸਿੰਘਾਂ ਨੇ ਰਾਤ 12 ਵਜੇ (ਅੱਧ ਰਾਤ) ਨੂੰ ਮਦਹੋਸ਼ ਅਬਦਾਲੀਆਂ ਦੇ ਕੈਂਪਾਂ ਤੇ ਹਮਲਾ ਕਰਨਾ, ਨਾਲੇ ਮਾਲ ਸਬਾਬ ਲੁਟਣਾਂ ਤੇ ਨਾਲੇ ਧੀਆਂ ਭੈਣਾਂ ਛੁਡਾ ਕੇ ਲਿਆਉਣਾ।
ਇਤਹਾਸ ਵਿਚ ਆਉਦਾ ਕਿ ਅਬਦਾਲੀ ਓਦੋਂ ਬਹੁਤ ਬੁਖਲਾਅ ਉਠਿਆ ਸੀ। ਕੁਝ ਕਰ ਨਹੀ ਸੀ ਸਕਦਾ ਕਚੀਚੀਆਂ ਵਟਦਾ ਸੀ। ਓਦੋਂ ਹੀ ਉਨੂੰ ਦੱਸਿਆ ਗਿਆ ਕਿ ਇਹ ਕਿਹੜੀਆਂ ਬਲਾਵਾਂ ਹਨ। ਸਾਰਾ ਸੁਣ ਵਿਚਾਰ ਕੇ ਅਬਦਾਲੀ ਕਹਿੰਦਾ 'ਇਕ ਇਨਾਂ ਸਿੰਘਾ ਦਾ ਰਾਜ ਆਉਣ ਵਾਲਾ ਜੇ ਤਿਆਰ ਹੋ ਜਾਓ"
ਅਬਦਾਲੀ ਦੇ ਨਾਲ ਪ੍ਰਸਿਧ ਇਤਹਾਸਕਾਰ ਕਾਜ਼ੀ ਨੂਰ ਮੁਹੰਮਦ ਵੀ ਸੀ। ਓਸ ਨੇ ਸਿੰਘਾਂ ਬਾਬਤ ਜੋ ਲਿਖਿਆ ਹੈ ਉਹ ਸਪੱਸ਼ਟ ਤੌਰ ਤੇ ਸਬੂਤ ਹੈ ਕਿ ਗੁਰੂ ਨਾਨਕ ਦਾ ਚਮਤਕਾਰ ਕਿਵੇ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਤੇ ਜਾਦੂ ਕਰ ਗਿਆ। ਉਹ ਸੁਸਤ, ਥਾਂ ਥਾਂ ਥੁੱਕਣ ਵਾਲੇ, ਬੁਜਦਿੱਲ ਲੋਕ ਕਿਵੇ ਸ਼ੇਰ ਬਣ ਚੁੱਕੇ ਸਨ।(ਕਿਉਕਿ ਅਬਦਾਲੀ ਨੂੰ ਨਾਨੀ ਦਾ ਦੁਧ ਯਾਦ ਦਿਵਾ ਦਿਤਾ ਸੀ ਇਸ ਕਰਕੇ ਕਾਜੀ ਸਿੰਘਾਂ ਬਾਬਤ ਸਤਿਕਾਰ ਦੇ ਲਫਜ ਨਹੀ ਵਰਤਦਾ ਸਗੋ ਇਨਾਂ ਨੂੰ 'ਸਗ' ਭਾਵ ਕੁੱਤੇ ਲਿਖਦਾ ਹੈ। ਪੜੋ ਦੋ ਕੁ ਲਾਈਨਾਂ ਪੰਜਾਬੀ ਵਿਚ ਬਾਕੀ ਸਾਰਾ ਵਿਸਥਾਰ ਅੰਗਰੇਜੀ ਵਿਚ ਹੈ ਜੀ (ਮੂਲ – ਫਾਰਸੀ ਦਾ ਤਰਜੁਮਾ) :-

Ahmed Shah Abdali (Durani)
1.     ਇਹ ਕੁੱਤੇ (ਸਿੰਘ) ਕਦੀ ਬੁਜਦਿਲ ਬੰਦੇ ਦਾ ਕਤਲ ਨਹੀ ਕਰਦੇ। ਮੈਦਾਨ ਛੱਡ ਕੇ ਭੱਜੇ ਦੁਸ਼ਮਣ ਦਾ ਪਿੱਛਾ ਨਹੀ ਕਰਦੇ ਭਾਵ ਤੱਤੇ ਘਾਹ (ਜੰਗ) ਤੋਂ ਇਲਾਵਾਂ ਹੋਰ ਕਿਸੇ ਸੂਰਤ ਵਿਚ ਬੰਦੇ ਦਾ ਕਤਲ ਨਹੀ ਕਰਦੇ।ਭਾਵ ਜਿਹੜਾ ਹਿਰਾਸਤ ਵਿਚ ਆ ਗਿਆ, ਮੁੜ ਉਨੂੰ ਨਹੀ ਮਾਰਦੇ।
2.    ਇਹ ਔਰਤ ਜਾਤ ਦਾ ਸਤਿਕਾਰ ਕਰਦੇ ਹਨ, ਕਹਿੰਦੇ ਹਨ ਇਹ ਇਨਾਂ ਦੇ ਮਜ਼੍ਹਬ ਦਾ ਅਸੂਲ ਹੈ। ਇਹ ਬੇਗਾਨੀਆਂ ਨਾਲ ਸਬੰਧ ਨਹੀ ਰਖਦੇ।
3.    ਭਾਵੇ ਕੋਈ ਰਾਣੀ ਹੋਵੇ ਜਾਂ ਗੋਲੀ, ਇਹ ਲੋਕ ਔਰਤਾਂ ਦੇ ਗਲੋਂ ਗਹਿਣੇ ਨਹੀ ਲੁਹਾਉਦੇ।
4.    ਇਹ ਚੋਰੀ ਨਹੀ ਕਰਦੇ। ਇਨ੍ਹਾਂ ਦੇ ਜਥਿਆਂ ਵਿਚ ਚੋਰ ਤੇ ਔਰਤਬਾਜ ਲੋਕ ਨਹੀ ਹੁੰਦੇ।
5.    ਜਦੋਂ ਇਹ ਖੁਸ਼ੀਆਂ ਮਨਾ ਰਹੇ ਹੁੰਦੇ ਨੇ ਤਾਂ ਦਾਨ ਪੱਖੋ ਰਾਜੇ ਜਨਕ ਨੂੰ ਵੀ ਪਿਛੇ ਛੱਡ ਦਿੰਦੇ ਨੇ।

(ਘਗਰੀ ਨੇ ਹੁਣ ਮੈਨੂੰ ਫੋਨ ਕਰਕੇ ਧਮਕੀਆਂ ਦੇਣ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਮੇਰਾ ਖਿਆਲ ਹੈ ਹੁਣ ਇਨਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਸਿੱਖ ਧਰਮ ਤਾਂ ਹੈ ਹੀ ਨਿਰਾ ਚਮਤਕਾਰ, ਕਿੰਨੇ ਕੁ ਚਮਤਕਾਰ ਗਿਣਾਈਏ, ਮਿੰਟ ਮਿੰਟ ਤੇ ਤਾਂ ਚਮਤਕਾਰ ਹੁੰਦੇ ਨੇ।ਘੱਗਰੀ ਨੂੰ ਸਲਾਹ ਹੈ ਕਿ ਅੱਗੇ ਤੋਂ ਜਦੋਂ ਕਦੀ ਵੀ ਸਿੱਖਾਂ ਦਾ ਲੰਗਰ ਛੱਕਣ ਤਾਂ ਲੰਗਰ ਵੀ ਚਮਤਕਾਰੀ ਤਾਕਤ ਦਾ ਵੀ ਅਹਿਸਾਸ ਕਰ ਲੈਣ। ਕੀ ਘੱਗਰੀ ਮੰਨੇਗੀ ਕਿ ਅਰਦਾਸ ਉਪਰੰਤ ਸ਼ੁਰੂ ਕੀਤਾ ਹੋਇਆ ਲੰਗਰ ਕਦੀ ਖਤਮ ਨਹੀ ਹੁੰਦਾ।ਗੁਰੂ ਨਾਨਕ ਦੇ 20 ਰੁਪਈਆਂ ਦਾ ਚਮਤਕਾਰ- ਸਤਿ ਸ੍ਰੀ ਅਕਾਲ)

Read Qazi Noor Mohd.'s Detailed Account of Sikhs in English

 “CALL THEM LIONS NOT DOGS.” CAN A PERSON PRAISE HIS SWORN ENEMY? YES IT HAPPENED - See more at: http://www.punjabmonitor.com/2013/04/call-them-lions-not-dogs-can-person.html#sthash.TjsIOlxy.dpuf


MIRACLES OF SIKHISM- 5
MY MOTHER TELLING LIE

In Feb. 1716 when forces of Banda Bahdur surrendered, about 2000 of the hungry Sikh soldiers were put to sword there and then. About 800 were taken first to Kalanaur, then Lahore and finally Delhi.
They were paraded through the bazaars of Lahore and Delhi. Their faces blacked and mock wooden caps on their heads, they were taken out on mock processions. People would spit on them, throw dust and pass taunts on them.
All eye witness have recorded that the prisoners showed not the slightest sign of dejection or humiliation on their faces. They seemed  cheerful and happy merrily singing the sacred gurbani.
In the end every one was offered mercy if he would renounce his faith in favour of Islam but none came ahead. They even vied with one another for the priority in death.
Then the emperor was approached through some high connection that among the prisoners was a teen aged boy who  had been wrongly arrested and presented along with rebels.  The emperor immediately issued orders of his release.
Just before the executioners were about to severe his head, his mother arrived with the orders. The boy was released. On learning the boy shouted, 
"I am Sikh, a thousand times Sikh. My mother, just out of motherly love and attachment is telling lie that I am innocent. Oh my mother don't spoil my death. I am to die one day. Let me die as a Guru's Sikh"
Mother became dumb. In a moment the boys head and body were lying separately. Mother took boy's head in her lap, kissed and left.

ਸਿੱਖੀ ਦੇ ਚਮਤਕਾਰ – 5, 

 ਝੂਠ ਮੇਰੀ ਮਾਂ ਬੋਲਦੀ ਮਮਤਾ ਦੀ ਮਾਰੀ

 

ਇੰਦਰ ਘੱਗੇ ਨੇ ਜਿਵੇ ਗੁਰੂ ਸਾਹਿਬਾਨ ਦੀਆਂ ਮਨੋਹਰ ਸ਼ਖਸੀਅਤਾਂ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਵੇ ਘੱਗਰੀ ਉਹਦੀ ਪਿੱਠ ਪੂਰ ਰਹੀ ਹੈ ਜਾਂ ਜੋ ਕੁਝ ਕਾਲਾ ਅਫਗਾਨਾ, ਗੁਰਤੇਜਾ, ਜੋਗਿੰਦਰ ਸਪੋਕਸਮੈਨੀਆ, ਦਰਸ਼ੋ ਰਾਗੀ, ਧੂੰਦਾ ਪੂੰਦਾ ਜਾਂ ਹਰਜਿੰਦਰ ਦਿਲ ਦਿਲਗੀਰਾ ਕਰ ਰਹੇ ਨੇ ਤਵਾਰੀਖ ਨੂੰ ਦੁਹਰਾ ਦਿਤਾ ਹੈ ਕਿ ਕਿਸਤਰਾਂ ਅਸਤਿਨ ਦੇ ਸੱਪ ਜੁਗਾਂ ਜੁਗਾਂ ਤੋਂ ਨਾਲ ਹੀ ਪਲਦੇ ਆਏ ਹਨ: ਦੀਵਾਨ ਲਖਪਤ ਰਾਇ, ਅੰਮ੍ਰਿਤਸਰ ਦਾ ਚੂਹੜ ਮਲ ਓਹਰੀ, ਪੱਟੀ ਵਾਲਾ ਦੇਵਾ ਚੌਧਰੀ ਤੇ ਉਹਦਾ ਦੀਵਾਨ ਹਰ ਸਹਾਇ, ਨੌਸ਼ਹਿਰੇ ਦੇ ਸਾਹਿਬ ਰਾਇ, ਰਾਜਾ ਟੋਡਰ ਦੇ ਪੋਤਰਾ ਪਹਾੜ ਮੱਲ, ਕਰਮਾ ਛੀਨਾ, ਤਲਵੰਡੀ ਦਾ ਰਾਮਾ ਰੰਧਾਵਾ, ਨੌਸ਼ਹਿਰੇ ਢਾਲੇ ਦਾ ਸਾਹਿਬ ਰਾਇ ਤੇ ਹਰਮੁਖ ਜਾਂ ਹਰਭਗਤ ਨਿਰੰਜਨੀਆ ਜੰਡਿਆਲਾ ਵਾਲੇ ਅੱਜ ਯਾਦ ਆ ਰਹੇ। ਘੱਗਰੀ ਨੂੰ ਅਸੀ ਇਹ ਗਲ ਸਪੱਸ਼ਟ ਕਰ ਦਈਏ ਕਿ ਆਹ ਜਿਹੜੀਆਂ ਕਾਲੀਆਂ ਭੇਡਾਂ ਦੇ ਨਾਂ ਤੁਸਾਂ ਪੜੇ ਨੇ ਇਨਾਂ ਦੀ ਓਲਾਦ ਅੱਜ ਇਨਾਂ ਦੇ ਨਾਂ ਲੈਣ ਤੇ ਢਾਹਡੀ ਸ਼ਰਮਸਾਰ ਹੋ ਜਾਂਦੀ ਹੈ। ਮਤ ਸੋਚੋ ਕਿ ਤੁਹਾਡੀਆਂ ਚਲਾਕੀਆਂ ਸਦਾ ਛੁੱਪੀਆਂ ਰਹਿਣੀਆਂ ਹਨ। ਸੱਚ ਸੱਤ ਪੜਦੇ ਪਾੜ ਕੇ ਵੀ ਬਾਹਰ ਆਉਦਾ ਹੈ।
ਖੈਰ ਅਸੀ ਆਪਣੇ ਮਜਮੂਨ ਵਲ ਆਈਏ। ਘੱਗਰੀ ਨੇ ਮੰਗ ਕੀਤੀ ਸੀ ਕਿ ਦੱਸੋ ਕਿਥੇ ਨੇ ਸਿੱਖੀ ਵਿਚ ਚਮਤਕਾਰ। ਅਸੀ ਇਨਾਂ ਨੂੰ 4 ਮਿਸਾਲਾਂ ਦਿਤੀਆਂ ਨੇ। ਕੁਸਕੀ ਨਹੀ ਘਗਰੀ। ਚਲੋ ਪੜੋ ਚੌਥੀ ਮਿਸਾਲ:
ਫਰਵਰੀ 1716 ਦੀ ਗਲ ਆ। ਗੁਰਦਾਸ ਨੰਗਲ ਦਾ ਕਿਲਾ ਜਦੋਂ ਮੁਗਲਾਂ ਜਿੱਤ ਲਿਆ ਤਾਂ ਮਹੀਨਿਆਂ ਦੇ ਭੁੱਖੇ ਕੁਝ 2000 ਸਿੰਘਾਂ ਨੂੰ ਤਾਂ ਓਥੇ ਹੀ ਮੌਤ ਦੇ ਘਾਟ ਉਤਾਰ ਦਿਤਾ। 740 ਸਿੰਘਾਂ ਨੂੰ ਪਹਿਲਾਂ ਕਲਾਨੌਰ, ਫਿਰ ਲਹੌਰ ਦੇ ਬਜਾਰਾਂ ਵਿਚ ਘੁਮਾਇਆ ਗਿਆ। ਖੁਦ ਮੁਸਲਮਾਨ ਲਿਖਾਰੀ ਖਾਫੀ ਖਾਨ ਲਿਖਦਾ ਹੈ ਕਿ ਸਿੱਖਾਂ ਦੇ ਸਿਰਾਂ ਤੇ ਲੱਕੜ ਦੀਆਂ ਟੋਪੀਆਂ ਪਵਾਈਆਂ ਹੋਈਆਂ ਸਨ, ਮੂੰਹ ਕਾਲੇ ਕੀਤੇ ਹੋਏ ਸਨ। ਬਜਾਰਾਂ 'ਚ ਲੋਕ ਉਨਾਂ ਤੇ ਟਿਚਕਰਾਂ ਕਰਦੇ, ਹੱਸਦੇ, ਓਨਾਂ ਦੇ ਸਿਰਾਂ ਤੇ ਖੇਹ ਪਾਉਦੇ । ਫਿਰ ਏਸੇ ਹਾਲਤ ਵਿਚ ਉਨਾਂ ਨੂੰ ਦਿੱਲੀ ਦੇ ਬਜਾਰਾਂ ਵਿਚ ਫਿਰਾਇਆ ਗਿਆ, ਤਾਂ ਕਿ ਦੂਸਰੇ ਬਾਗੀਆਂ ਨੂੰ ਵੀ ਕੰਨ ਹੋ ਜਾਣ। ਉਸ ਵੇਲੇ ਦੇ ਸਾਰੇ ਲਿਖਾਰੀਆਂ (ਸਾਰੇ ਮੁਸਲਮਾਨ ਜਾਂ ਅੰਗਰੇਜ) ਨੇ ਲਿਖਿਆ ਕਿ ਇਨਾਂ ਬਾਗੀਆਂ ਦੇ ਮਨਾਂ 'ਚ ਜਰਾ ਵੀ ਸ਼ਿਕਨ ਨਹੀ ਸੀ, ਚੜ੍ਹਦੀ ਕਲਾ ਦੀ ਅਦਭੁਤ ਮਿਸਾਲ ਸਨ, ਉਹ ਮਸਤੀ ਤੇ ਖੇੜੇ 'ਚ ਚਲਦੇ, ਹਸਦੇ ਖੇਡਦੇ ਆਪਣੇ ਗੁਰੂ ਦੀ ਬਾਣੀ ਸੁਰ ਨਾਲ ਗਾ ਰਹੇ ਸਨ।
ਅਗਲੇ ਦਿਨ ਇਨਾਂ ਦਾ ਕਤਲਾਮ ਸ਼ੁਰੂ ਹੋਇਆ। ਰੋਜ ਦੇ 200 ਸਿਰ ਲਾਹੇ ਜਾਂਦੇ ਸਨ ਤੇ ਲਾਂਸ਼ਾਂ ਸ਼ਹਿਰ ਦੇ ਦਰਵਾਜਿਆਂ ਤੇ ਲਮਕਾਅ ਦਿਤੀਆਂ ਜਾਂਦੀਆਂ। ਐਨ ਓਦੋ ਹੀ ਬਾਦਸ਼ਾਹ ਕੋਲ ਇਕ ਸ਼ਿਫਾਰਸ਼ ਪਹੁੰਚੀ  ਅਖੇ ਜੀ ਇਨਾਂ ਬਾਗੀਆਂ ਵਿਚ ਇਕ ਕੱਚੀ ਉਮਰ ਦਾ ਮੁੰਡਾ ਵੀ ਸ਼ਾਮਲ ਹੈ ਜਿਨੂੰ ਪੁਲਸ ਵਾਲੇ ਰਸਤੇ 'ਚੋ ਫੜ ਲਿਆਏ ਹਨ। ਬਾਦਸ਼ਾਹ ਨੇ ਝੱਟ ਮੁੰਡੇ ਦੀ ਜਾਨ ਬਖਸ਼ਣ ਦੇ ਹੁਕਮ ਜਾਰੀ ਕਰ ਦਿਤੇ। ਹੁਕਮ ਲੈ ਕੇ ਹਰਕਾਰਾ ਤੇ ਮੁੰਡੇ ਦੀ ਮਾਂ ਕਤਲਗਾਹ ਪਹੁੰਚੇ। ਕੁਦਰਤੀ ਓਸ ਮੁੰਡੇ ਦੇ ਬੈਚ ਦੇ ਲੋਕਾਂ ਦਾ ਕਤਲ ਚਲ ਰਿਹਾ ਸੀ। ਮੁੰਡੇ ਨੂੰ ਜਦੋਂ ਦਸਿਆ ਗਿਆ ਕਿ ਤੇਰੀ ਜਾਨ ਬਖਸ਼ ਦਿਤੀ ਗਈ ਹੈ ਕਿਉਕਿ ਤੇਰੀ ਮਾਂ ਨੇ ਦੱਸਿਆ ਕਿ ਤੂ ਸਿੱਖ ਨਹੀ ਹੈ ਤੇ ਰਾਹ ਵਿਚੋਂ ਤੈਨੂੰ ਫੜਿਆ ਗਿਆ ਹੈ। ਮੁੰਡਾ ਚੀਕ ਉਠਿਆ, "ਮੇਰੀ ਮਾਂ ਮੋਹ ਮਮਤਾ ਕਰਕੇ ਝੂਠ ਬੋਲ ਰਹੀ ਹੈ, ਓਏ ਜਲਾਦੋ ਮੇਰੀ ਸਿੱਖੀ ਤੇ ਸ਼ੱਕ ਨਾਂ ਕਰੋ, ਮੈਂ ਲੱਖ ਜਨਮ ਲੈ ਕੇ ਵੀ ਹਰ ਵਾਰ ਸਿੱਖੀ ਤੋ ਕੁਰਬਾਨ । ਓਏ ਮੇਰੀ ਮਾਂ, ਮੇਰਾ ਮਰਨਾਂ ਖਰਾਬ ਨਾ ਕਰ, ਮੈਂ ਤੇ ਕਲ ਨੂੰ ਵੀ ਮਰ ਜਾਣਾ ਆ।"
ਮਾਂ ਵੀ ਚੁੱਪ ਹੋ ਗਈ ਫਿਰ ਸਤਿਨਾਮ ਵਾਹਿਗੁਰੂ, ਤੇਰਾ ਕੀਆ ਮੀਠਾ ਲਾਗੇ … ਦੀ ਧੁੰਨ ਅਕਾਸ਼ ਵਿਚ ਗੁੰਜਣ ਲਗ ਗਈ। ਪੁੱਤ ਦਾ ਸੀਸ, ਧੜ ਤੋਂ ਵੱਖ ਸੀ, ਮਾਂ ਨੇ  ਸੀਸ ਚੁੱਕ ਕੇ ਚੁੰਮਿਆ, ਗੋਦੀ ਵਿਚ ਲਿਆ। ਫਿਰ ਜਲਾਦਾਂ ਨੇ ਓਨੂੰ ਓਥੋਂ ਦੁੜਾ ਦਿਤਾ।
(ਝੂਠ ਮੇਰੀ ਮਾਂ ਬੋਲਦੀ ਮਮਤਾ ਦੀ ਮਾਰੀ - ਇਸ ਵਾਰਦਾਤ ਤੇ ਨਛੱਤਰ ਗਿਲ ਤੇ ਜਸਪਿੰਦਰ ਨਰੂਲਾ ਦੀ ਗਾਈ ਵਾਰ ਇਥੇ ਦਿਤੀ ਗਈ ਹੈ)






ਸਿੱਖੀ ਦੇ ਚਮਤਕਾਰ-3
ਨਾਸਤਕ ਟੋਲਾ (ਇੰਦਰ ਘੱਗਾ, ਓਹਦੀ ਘੱਗਰੀ ਤੇ ਕਾਮਰੇਡ) ਦੇ ਜਿਦਣ ਦੇ ਅਸਲੀ ਚਿਹਰੇ ਨੰਗੇ ਕੀਤੇ ਨੇ ਪੂਰੇ ਬੂਖਲਾਏ ਪਏ ਨੇ। ਡਰਪੋਕ ਤੇ ਮੱਕਾਰ ਬੰਦਾ ਜਦੋਂ ਤੁਹਾਥੋਂ ਦੁਖੀ ਹੁੰਦਾ ਤਾਂ ਅਵਾਜ਼ਾਂ ਬਦਲ ਬਦਲ ਕੇ ਤੁਹਾਨੂੰ ਫੋਨ ਕਰੇਗਾ। ਕਿਸੇ ਲਿਖਾਰੀ ਨੂੰ ਇਹ ਗਲ ਕਹਿਣਾ ਸੋਭਾ ਤਾਂ ਨਹੀ ਦਿੰਦਾ ਪਰ ਗਲ ਦਸ ਦਈਏ ਕਿ ਗਾਲਾਂ ਦੇ ਮਸਲੇ 'ਚ ਅਸੀ ਇਨ੍ਹਾਂ ਦਾ ਘਰ ਪੂਰਾ ਕਰ ਦਈਦੈ, ਐਨ ਤਸੱਲੀ ਕਰਵਾ ਦਈਦੀ ਹੈ। ਫਿਰ ਇਹ ਆਪਣੇ ਆਪ ਨੂੰ ਹੀ ਗਾਲਾਂ ਕੱਢਣ ਲਗ ਜਾਂਦੇ ਨੇ। ਪਰਸੋ ਇਕ ਦਾ ਫੋਨ ਆਇਆ, "ਸਤਿ ਸ੍ਰੀ ਅਕਾਲ ਮਾਮਾ ਜੀ," ਆਪਾਂ ਵੀ ਢੁੱਕਵੇ ਲਫਜਾਂ 'ਚ ਜਵਾਬ ਦਿਤਾ ਤੇ ਛੇਤੀ ਹੀ ਇਸ ਨੇ ਗਾਲ ਕੱਢ ਮਾਰੀ, "ਤੇਰੀ ਭੈਣ …." ਮੇਰਾ ਹਾਸਾ ਨਿਕਲ ਗਿਆ ਤੇ ਉਨੂੰ ਅਹਿਸਾਸ ਦੁਆਇਆ ਕਿ ਉਹਦੀ ਗਾਲ ਦੇ ਮਾਇਨੇ ਕੀ ਹਨ।ਘੱਗਰੀ ਬਾਰੇ ਮੈਨੂੰ ਤਾਂ ਪਤਾ ਲਗ ਗਿਆ ਹੈ ਇਹ ਕੋਈ ਸਿੱਖ ਨਹੀ ਹਨ। ਕੱਟੜ ਕਾਮਰੇਡ ਲੋਕ ਨੇ ਭੇਸ ਬਦਲੇ ਹੋਏ ਨੇ।
ਫਗਵਾੜੇ ਤੋਂ ਇਕ ਘੱਗਰੀ ਫੇਸ ਬੁੱਕ ਤੇ ਬਹਿਸ ਕਰਨ ਲਗ ਪਿਆ। ਜਦੋਂ ਦਸਮ ਪਾਤਸ਼ਾਹ ਦੀ ਜੋਸ਼ ਭਰਪੂਰ, ਅਲੌਕਿਕ ਗੁਰਬਾਣੀ ਜਾਪ ਸਾਹਿਬ ਦਾ ਜਿੱਕਰ ਆਇਆ ਤਾਂ ਘੱਗਰੀ ਕਹਿੰਦਾ ਜੀ ਇਹ ਬਾਣੀ ਤਾਂ ਹਿੰਦੂਆਂ ਦੇ 'ਸ਼ਿਵ ਪੁਰਾਣ' ਦਾ ਉਲਥਾ ਹੈ।ਕਿਉਕਿ ਇਸ ਦਾਸਰੇ ਨੇ ਸ਼ਿਵ ਪੁਰਾਣ ਤੇ ਕਿਸੇ ਵੇਲੇ ਸਰਸਰੀ ਨਿਗਾਹ ਮਾਰੀ ਹੋਈ ਹੈ ਤੇ ਇਸ ਦੀ ਇਕ ਕਾਪੀ ਸਾਡੇ ਕੋਲ ਮੌਜੂਦ ਵੀ ਹੈ। ਮੈਂ ਘੱਗਰੀ ਨੂੰ ਕਿਹਾ ਕਿ ਤੂ ਬਕਵਾਸ ਕਰ ਰਿਹਾ ਹੈ ਕਿਉਕਿ ਸ਼ਿਵ ਪੁਰਾਣ ਦਾ ਤਾਂ ਮਜਮੂਨ ਹੀ ਹੋਰ ਹੈ। ਮੈਂ ਕਿਹਾ ਕਿ ਆਪਣੀ ਗਲ ਦਾ ਸਬੂਤ ਦੇ, ਕੋਈ ਲਾਈਨ, ਕੋਈ ਪੈਰਾ, ਕੋਈ ਪੰਨਾ ਦਾ ਹਵਾਲਾ ਦੇ। ਤੇ ਫਿਰ ਕੀ ਸੀ ਘੱਗਰੀ ਦੇ ਘਗਰੇ ਨੂੰ ਅੱਗ ਲਗ ਗਈ ਓਨੇ ਸਿਰਫ ਮੈਂਨੂੰ ਹੀ ਗਾਲਾਂ ਨਾਂ ਕਢੀਆਂ ਸਗੋਂ ਸਿੱਖ ਸਿਧਾਂਤਾਂ ਪ੍ਰੰਪਰਾਵਾਂ ਨੂੰ ਵੀ ਮੰਦਾ ਚੰਗਾ ਬੋਲਿਆ। ਮੈਨੂੰ ਅਹਿਸਾਸ ਹੋਇਆ ਕਿ ਸਿੱਖੀ ਦਾ ਵੱਡਾ ਦੁਸ਼ਮਣ ਵੀ ਸਾਡੀ ਅੰਮ੍ਰਿਤ ਛਕਣ ਦੀ ਰਸਮ ਨੂੰ ਗਾਲ ਨਹੀ ਕੱਢੇਗਾ ਜਿਵੇ ਘਗਰੀ ਕਰ ਰਹੀ ਸੀ। ਅਸੀ ਗੁਰਸਿਖ ਪਿਆਰਿਆਂ ਨੂੰ ਸੁਚੇਤ ਕਰਦੇ ਹਾਂ, ਮਤ ਸੋਚੋ ਕਿ ਇਹ ਲੋਕ ਸਿੱਖ ਹਨ, ਜਿਹੜੇ ਕਹਿ ਰਹੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਕੋਈ ਅਲੌਕਿਕ ਰੂਹਾਨੀ ਤਾਕਤ ਨਹੀ ਸੀ ਨਹੀ ਤਾਂ ਔਰੰਗਜੇਬ ਉਂਨਾਂ ਨੂੰ ਸ਼ਹੀਦ ਨਾਂ ਕਰਦਾ। ਇਹ ਤਾਂ ਸਿੱਖੀ ਤੋਂ ਕੋਹਾਂ ਦੂਰ ਹਨ ਤੇ ਕਟੜ ਕਮਿਊਨਿਸਟ ਹਨ।
ਇਥੇ ਇਹ ਗਲ ਸਪੱਸ਼ਟ ਕਰਨੀ ਬਣਦੀ ਹੈ ਕਿ ਜਦੋਂ ਆਪਾਂ ਕਿਸੇ ਸਚਾਈ ਨੂੰ ਬਿਆਨ ਕਰਦੇ ਹਨ ਤਾਂ ਵੱਖਰੇ ਵੱਖਰੇ ਬਿਆਨਾਂ ਵਿਚ ਸਾਂਝ ਤਾਂ ਹੋਵੇਗੀ। ਜਿਵੇਂ ਸੂਰਜ ਨੂੰ ਪ੍ਰਭਾਸ਼ਤ ਕਰਨਾਂ ਹੋਵੇ ਤਾਂ ਹਰ ਕਿਸੇ ਨੇ ਇਹ ਗਲ ਤਾਂ ਜਰੂਰ ਕਹਿਣੀ ਹੁੰਦੀ ਹੈ ਕਿ ਸੂਰਜ ਸਾਨੂੰ ਗਰਮੀ ਦਿੰਦਾ ਤੇ ਰੋਸ਼ਨੀ ਦਿੰਦਾ। ਐਨ ਏਸੇ ਤਰਾਂ ਨਿਰੰਕਾਰ ਅਕਾਲ ਪੁਰਖ ਨੂੰ ਜਦੋ ਵੱਖ ਵੱਖ ਵਿਦਵਾਨ ਪ੍ਰਭਾਸ਼ਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਮਾਨਤਾ ਤਾਂ ਹੋਵੇਗੀ। ਜਿਵੇ ਜਾਪ ਸਾਹਿਬ ਵਿਚ ਹਜ਼ਾਰਾਂ ਨਾਂ ਦਿਤੇ ਨੇ ਅਕਾਲ ਪੁਰਖ ਤੇ ਓਸੇ ਤਰਾਂ ਇਸਲਾਮ ਵਿਚ ਵੀ ਅਲਾਹ ਦੇ 99 ਨਾਂ ਦਿਤੇ ਨੇ ਹਿੰਦੂਮਤ ਦੇ ਸਹਿਸਤ੍ਰਨਾਮ ਵਿਚ ਵੀ ਸੈਂਕੜੇ ਨਾਮ ਵਿਸ਼ਨੂੰ ਭਗਵਾਨ ਦੇ ਦਿਤੇ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਮਾਲ ਹੀ ਕਰ ਦਿਤੀ ਹੈ। ਆਪ ਮੁਹਾਰੇ ਮੂੰਹੋ ਨਿਕਲਦਾ ਹੈ ਧੰਨ ਗੁਰੂ ਗੋਬਿੰਦ ਸਿੰਘ। ਇਹੋ ਕਾਰਨ ਹੈ ਰੂਹਾਨੀਅਤ ਦੇ ਵਿਦਵਾਨਾਂ ਨੇ ਮੰਨਿਆ ਹੈ ਜਾਪ ਸਾਹਿਬ ਸਭ ਤੋਂ ਅੱਵਲ ਨਾਮ ਹੈ, ਗੁਰਬਾਣੀ ਹੈ, ਹਾਲਾਂਕਿ ਸਿੱਖਾਂ ਵਾਸਤੇ ਗੁਰੂ ਦਾ ਹਰ ਲਫਜ਼ ਇਕ ਦੂਸਰੇ ਤੋਂ ਉਤਮ ਹੈ।
ਖੈਰ ਜੀ ਮੁੱਦੇ ਤੇ ਆਈਏ ਨਾਸਤਕ ਟੋਲਾ (ਇੰਦਰ ਘੱਗਾ, ਓਹਦੀ ਘੱਗਰੀ ਤੇ ਕਾਮਰੇਡਾਂ) ਨੇ ਸਵਾਲ ਕੀਤਾ ਹੋਇਆ ਹੈ ਕਿ ਸਿੱਖ ਸਿਮਰਨ ਵਿਚ ਕੋਈ ਤਾਕਤ ਨਹੀ ਹੈਗੀ ਤੇ ਨਾਂ ਹੀ ਚਮਤਕਾਰ ਹਨ। ਦੋ ਉਦਾਹਰਣਾਂ ਅਸੀ ਪਹਿਲੇ ਦੇ ਚੁੱਕੇ ਹਾਂ ਤੇ ਤੀਸਰੀ ਅੱਜ ਦਿੰਦੇ ਨੇ। ਘੱਗਰੀ ਤਾਂ ਗੁਰੂ ਸਾਹਿਬਾਨ ਦੀ ਗਲ ਕਰਦੀ ਹੈ ਇਥੇ ਤਾਂ ਗੁਰੂ ਦੇ ਸਿੱਖ ਬਿਨਾਂ ਸੀਸ ਦੇ ਲੜਦੇ ਹਨ। ਬਾਬਾ ਦੀਪ ਸਿੰਘ ਦੀ ਗਲ ਜਿਆਦਾ ਪੁਰਾਣੀ ਨਹੀ ਹੈ। ਅੰਮ੍ਰਿਤਸਰੀਆਂ ਨੇ ਇਹ ਅਲੌਕਿਕ ਨਜ਼ਾਰਾ ਅੱਖੀ ਵੇਖਿਆ ਸੀ ਜਦੋਂ ਸੀਸ ਕੱਟਿਆ ਇਕ ਇਨਸਾਨ ਦਰਬਾਰ ਸਾਹਿਬ ਹਰ ਮੰਦਰ ਵਲ ਤੁਰਿਆ, ਜਦੋ ਉਹਦੇ ਦੁਸ਼ਮਣ ਵੀ ਮੂੰਹ ਵਿਚ ਉਂਗਲਾਂ ਪਾਈ ਮਗਰ ਮਗਰ ਚਲ ਪਏ ਸਨ। ਜਦੋਂ ਅਸਮਾਨ 'ਸਤਿਨਾਮ ਵਾਹਿਗੁਰੂ' ਦੇ ਜਾਪ ਨਾਲ ਗੂੰਜ ਰਿਹਾ ਸੀ। ਜਦੋਂ ਲਹੌਰ ਦਰਬਾਰ ਤਕ ਗਲ ਪਹੁੰਚ ਗਈ, "ਨਾਂ ਬਾਬਾ, ਹੁਣ ਹੋਰ ਨਹੀ, ਇਨਾਂ ਸਿੱਖੜਿਆਂ ਦੇ ਤਾਂ ਸੀਸ ਕੱਟੇ ਨਿਹੰਗ ਵੀ ਖੰਡਾ ਖੜਕਾਈ ਜਾਂਦੇ ਨੇ"
ਆਪਣੀ ਨਾਸਤਕ ਆਦਤ ਮੁਤਾਬਿਕ ਘੱਗਰੀ ਤੇ ਕਾਮਰੇਡਾਂ ਨੇ ਕਹਿਣੈ ਕਿ ਨਹੀ ਜੀ ਇਹ ਸੰਭਵ ਨਹੀ ਹੋ ਸਕਦਾ। ਆਹ ਲਿੰਕ ਖੋਲ ਕੇ ਦੇਖ ਲਓ ਕਿ ਸੰਭਵ ਹੋ ਸਕਦਾ ਕਿ ਨਹੀ। ਨਾਲੇ ਅੰਮ੍ਰਿਤਸਰੀਆਂ ਨੂੰ ਨੈਗੇਟਿਵ ਗਲ ਨਾਂ ਕਹਿਣਾ ਜਿਂੰਨਾਂ ਦੇ ਬਜੁਰਗਾਂ ਨੇ ਆਪ ਉਸ ਘਟਨਾ ਦੇ ਦਰਸ਼ਨ ਕੀਤੇ ਸਨ: ਹਾਹੋ ਘਗਰੀ ਜੀ, ਸਾਰੇ ਅੰਮ੍ਰਿਤਸਰੀਆਂ ਨੇ ਜਾਤਾਂ ਪਾਤਾਂ ਧਰਮਾਂ ਮਜ਼੍ਹਬਾਂ ਤੋਂ ਉਪਰ ਉਠ ਕੇ। ਜੇ ਇਹਦਾ ਅੱਜ ਵੀ ਸਬੂਤ ਲੈਣਾ ਤਾਂ ਕਿਸੇ ਐਤਵਾਰ ਵਾਲੇ ਦਿਨ ਦੁਪਹਿਰੇ ਗੁਰਦੁਆਰਾ ਸ਼ਹੀਦਾਂ ਪਹੁੰਚਣਾ।ਤੇ ਗਿਣ ਲੈਣਾਂ ਜੇ ਤਾਕਤ ਹੋਵੇ ਤਾਂ ਕਿ ਕਿੰਨੇ ਕੁ ਲੋਕ ਬਿਨਾਂ ਸੀਸ ਦੇ ਤੁਰੇ ਫਿਰਦੇ ਨੇ।.. ਇੰਨਕਲਾਬ ਜਿੰਦਾਬਾਦ, ਲਾਲ ਨਹੀ, ਨੀਲਾ ਇੰਕਲਾਬ ਜਿੰਦਾਬਾਦ।
http://www.punjabmonitor.com/2013/04/can-headless-body-move.html


II


Share this article :

No comments:

Post a Comment

 

Punjab Monitor