ਆਪਣੀ ਨਿੱਜੀ ਲਾਇਬ੍ਰੇਰੀ ਦੀ ਝਾੜ ਝੂੜ ਕਰਦਿਆਂ ਸਾਡੀ ਨਿਗਾਹੇ ਸੰਨ 1956 ਵਿਚ ਛਪਿਆ ਬੜਾ ਦਿਲਚਸਪ ਹਿੰਦੀ ਟਰੈਕਟ ਚੜਿਆ ਹੈ: 'ਬਨਜਾਰੇ ਸਿੱਖ ਕਿਓ?'- (ਸਿੱਖ ਵਣਜਾਰਾ ਜਾਤੀ ਕੋ ਗਲਤ ਮਾਰਗ ਪਰ ਲੇ ਜਾਨੇ ਵਾਲੋਂ ਕਾ ਭੰਡਾਫੋੜ'। ਲੇਖਕ - ਗਿਆਨੀ ਰੁਸਤਮ ਸਿੰਘ ਕੁੱਰ੍ਰਾ ਰੁਸਤਮਗੜ੍ਹ। ਪ੍ਰਕਾਸ਼ਕ- ਵਣਜਾਰਾ ਸਿੱਖ ਬਰਾਦਰੀ ਏਟਾਵਾ (ਯੂ.ਪੀ)।
ਸਿੱਖ ਵਿਦਵਾਨਾਂ ਲਈ ਇਹ ਬਹੁਤ ਹੀ ਦਿਲਚਸਪ ਦਸਤਾਵੇਜ ਹੈ ਕਿ ਕਿਵੇ ਅਜਾਦੀ ਮਿਲਦੇ ਸਾਰ ਕੁਝ ਕੱਟੜ ਹਿੰਦੂਆਂ ਨੇ ਕੋਸ਼ਿਸ਼ਾਂ ਆਰੰਭ ਦਿੱਤੀਆਂ ਸਨ ਕਿ ਸਿੱਖਾਂ ਨੂੰ ਹਿੰਦੂ ਬਣਾ ਲਿਆ ਜਾਵੇ। ਇਹ ਕੋਸ਼ਿਸ਼ਾਂ ਸਿਰਫ ਪੰਜਾਬੋਂ ਬਾਹਰ ਹੀ ਨਹੀ ਹੋਈਆਂ ਪੰਜਾਬ ਵਿਚ ਅਜਿਹੀ ਹੀ ਇਕ ਸਾਜਿਸ਼ ਨੂੰ ਮਾਸਟਰ ਤਾਰਾ ਸਿੰਘ ਦੇ ਭਰਾ ਕਿਸ਼ਨ ਸਿੰਘ ਨੇ ਨੰਗਿਆ ਕਰ ਦਿੱਤਾ ਸੀ ਜਦੋਂ ਆਰੀਆ ਸਮਾਜੀਆਂ ਨੇ ਕਿਸ਼ਨ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਸ਼੍ਰੇਆਮ ਆਪ ਕੇਸ ਕਟਵਾ ਲੈ ਕਿਉਕਿ ਹੁਣ ਹਿੰਦੁਸਤਾਨ ਅਜ਼ਾਦ ਹੋ ਗਿਆ ਹੈ ਤੇ ਸਾਨੂੰ ਤਲਵਾਰ ਧਾਰੀ ਖਾਲਸੇ ਦੀ ਜਰੂਰਤ ਨਹੀ ਰਹਿ ਗਈ। ਜਦੋਂ ਕਿਸ਼ਨ ਸਿੰਘ ਨੇ ਇਹ ਸਾਰੀ ਗਲ ਨੰਗੀ ਕੀਤੀ ਤਾਂ ਆਰੀਆ ਸਮਾਜ ਤੇ ਬਹੁਤ ਥੂ ਥੂ ਹੋਈ।
ਉਪਰੰਤ ਕੱਟੜਪੰਥੀਆਂ ਨੇ ਆਪਣਾ ਪੈਂਤੜਾ ਬਦਲ ਲਿਆ ਤੇ ਫਿਰ ਰਾਧਾ ਸਵਾਮੀ, ਨਿਰੰਕਾਰੀ, ਸੱਚਾ ਸੌਦਾ ਜਿਹੇ ਡੇਰਿਆਂ ਨੂੰ ਮਦਦ ਦੇਣੀ ਸ਼ੁਰੂ ਕਰ ਦਿੱਤੀ। ਫਿਰਕਾਪ੍ਰਸਤ ਦੇ ਏਸੇ ਨਜਰੀਏ ਤੋਂ ਹੀ ਫਿਰ ਪੰਜਾਬ ਵਿਚ ਡੇਰਾਵਾਦ ਦਾ ਹੜ੍ਹ ਆ ਗਿਆ। ਪਿੱਛੇ ਜਿਹੇ ਜਦੋਂ ਸੱਚਾ ਸੌਦਾ ਡੇਰੇ ਦਾ ਬਦਮਾਸ਼ ਸਾਧ ਗੁਰਮੀਤ ਰਾਮ ਰਹੀਮ ਕਨੂੰਨੀ ਸਿਕੰਜੇ ਵਿਚ ਫਸ ਰਿਹਾ ਸੀ ਤਾਂ ਉਸ ਦੇ ਪੈਰੋਕਾਰਾਂ ਨੇ ਸ਼੍ਰੇਆਮ ਹੀ ਚੰਡੀਗੜ੍ਹ ਵਿਚ ਬਿਆਨ ਦੇ ਦਿੱਤਾ ਕਿ ਸਾਡਾ ਡੇਰਾ ਤਾਂ ਸਿੱਖਾਂ ਨੂੰ ਮੁੱਖ ਧਾਰਾ ਵਿਚ ਲਿਆ ਰਿਹਾ ਅਤੇ ਬਾਵਜੂਦ ਇਸ ਦੇ ਪੁਲਿਸ ਸਾਡਾ ਖਹਿੜਾ ਨਹੀ ਛੱਡ ਰਹੀ। ਫਸੇ ਹੋਏ ਡੇਰੇ ਨੇ ਫਿਰ ਬੇਅਬਦੀ ਸਾਜਿਸ਼ ਵਿਚ ਆਪਣੇ ਕਾਰਕੁੰਨ ਦੇਣ ਦਾ ਫੈਸਲਾ ਲਿਆ ਸੀ।ਬਾਦ ਵਿਚ ਕੁਝ ਡੇਰੇਵਾਲੇ ਫੜੇ ਵੀ ਗਏ ਸਨ।
ਪੜ੍ਹੋ ਮੂਲ ਟ੍ਰੈਕਟ:
No comments:
Post a Comment