Home » » ਪੱਖੋਕੇ ਕਹਿੰਦਾ ਸਾਨੂੰ ਟਾਊਟ ਨਾ ਆਖੋ – ਰਾਜੀਵ ਸ਼ਰਮਾ ਦੀ ਇੰਟਰਵਿਊ

ਪੱਖੋਕੇ ਕਹਿੰਦਾ ਸਾਨੂੰ ਟਾਊਟ ਨਾ ਆਖੋ – ਰਾਜੀਵ ਸ਼ਰਮਾ ਦੀ ਇੰਟਰਵਿਊ

 ਪੱਖੋਕੇ ਕਹਿੰਦਾ ਸਾਨੂੰ ਟਾਊਟ ਨਾ ਆਖੋ – ਰਾਜੀਵ ਸ਼ਰਮਾ ਦੀ ਇੰਟਰਵਿਊ

ਇਸ ਲੇਖ ਵਿਚ ਦੋ ਪੱਖ ਲਏ ਗਏ ਹਨ:

1. ਰਾਜੀਵ ਸ਼ਰਮਾ ਉਰਫ ਰਜੀਵ ਸਿੰਘ ਰੰਧਾਵਾ ਦੀ ਅਸਲੀਅਤ

2. ਖੁਦ ਬਲਵਿੰਦਰ ਸਿੰਘ ਪੱਖੋਕੇ ਟੀ ਵੀ ਵਾਲੇ ਦੀ ਅਸਲੀਅਤ ਜਿਸ ਨੇ ਰਾਜੀਵ ਦੀ ਇੰਟਰਵਿਊ ਕੀਤੀ

ਅਜ ਕਲ੍ਹ ਰਾਜੀਵ ਸ਼ਰਮਾ ਦਾ ਮਸਲਾ ਸਿੱਖ ਹਲਕਿਆਂ ਵਿਚ ਗਰਮਾਇਆ ਹੋਇਆ ਹੈ। ਕਾਰਨ ਇਹ ਕਿ ਇਕ  ਕਿਤਾਬ ਛਪੀ ਹੈ ਜਿਸ ਵਿਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਰਾਜੀਵ ਦਾ ਨਾਂ ਲੈ ਕੇ ਕਿਹਾ ਹੈ ਕਿ ਖਾਲੜਾ ਐਕਸ਼ਨ ਕਮੇਟੀ ਵਾਲਾ ਰਾਜੀਵ ਗੁਪਤ ਤਰੀਕੇ ਪੁਲਿਸ ਦਾ ਪੱਖ ਪੂਰਦਾ ਰਿਹਾ ਹੈ। ਇਸ ਦੇ ਸਬੰਧ ਵਿਚ ਰਾਜੀਵ ਨੇ ਪੱਖੋਕੇ ਨੂੰ ਇੰਟਰਵਿਊ ਦਿੱਤੀ ਹੈ ਜਿਸ ਵਿਚ ਉਸਨੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਮੇਸ਼ਾ ਸਿੱਖ ਪੱਖੀ ਰਿਹਾ ਹੈ। ਉਹਦੀ ਇਸ ਟਿੱਪਣੀ ਤੇ ਇੰਟਰਵਿਊ ਲੈਣ ਵਾਲਾ (ਬਲਵਿੰਦਰ ਸਿੰਘ ਪੱਖੋਕੇ) ਕਹਿੰਦਾ ਹੈ ਕਿ ਸਿੱਖਾਂ ‘ਚ ਆਦਤ ਹੈ ਕਿ ਜਿਸ ਕਿਸੇ ਨਾਲ ਵੀ ਸਹਿਮਤ ਨਹੀ ਹੁੰਦੇ ਉਹਦੇ ਤੇ ਟਾਊਟ ਹੋਣ ਦਾ ਲੇਬਲ ਲਾ ਦਿੰਦੇ ਨੇ।


ਉਪਰੰਤ ਗੁਰਸਿੱਖਾਂ ਨੇ ਇਕ ਹੋਰ ਵੀਡੀਓ ਕੱਢ ਮਾਰੀ ਜਿਸ ਵਿਚ ਰਾਜੀਵ, ਬੁੱਚੜ ਪੁਲਿਸ ਅਫਸਰ ਕੇ ਪੀ ਐਸ ਗਿੱਲ ਦੇ ਹੱਕ ਵਿਚ ਬੋਲ ਰਿਹਾ ਹੈ।

ਇਹਨਾਂ ਦੋਵਾਂ ਵੀਡੀਓਜ਼ ਨੂੰ ਅਸੀ ਇਥੇ ਸ਼ੇਅਰ ਕਰ ਰਹੇ ਹਾਂ।

ਰਾਜੀਵ ਸ਼ਰਮਾ ਉਰਫ ਰਜੀਵ ਸਿੰਘ ਰੰਧਾਵਾ- ਰਾਜੀਵ ਦਾ ਨਾਂ ਅਸਾਂ ਪਹਿਲੀ ਵਾਰ 1995 ਵਿਚ ਅਜੀਤ ਅਖਬਾਰ ਵਿਚ ਰਜੀਵ ਸਿੰਘ ਰੰਧਾਵਾ ਵਜੋਂ ਪੜਿਆ ਜਦੋਂ ਭਾਈ ਖਾਲੜਾ ਨੂੰ ਪੁਲਿਸ ਨੇ ਚੁੱਕਿਆ ਸੀ ਤੇ ਇਹ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਸੀ ਕਿ ਕਿਵੇ ਕਿਵੇ ਪੁਲਿਸ ਵਾਲੇ ਆਏ ਤੇ ਖਾਲੜਾ ਨੂੰ ਲੈ ਗਏ ਤੇ ਕਿਵੇ ਮੈਂ (ਰਾਜੀਵ) ਬਚ ਗਿਆ।

ਓਦੋਂ ਸਾਡੇ ਇਕ ਰਾਜਨੀਤੀਵਾਨ ਜਾਣਕਾਰ ਮਿਤ੍ਰ ਜਗਬੀਰ ਸਿੰਘ (ਬਿਕ੍ਰਮ ਮਜੀਠੀਏ ਦਾ ਲਫਟੈਣ) ਨੇ ਦੱਸਿਆ ਕਿ ਰਾਜੀਵ ਪੁਲਿਸ ਦਾ ਟਾਊਟ ਹੈ ਅਤੇ ਹੋ ਸਕਦੇ ਇਹ ਭਾਈ ਖਾਲੜਾ ਦੀ ਰੇਕੀ ਕਰ ਰਿਹਾ ਹੋਵੇ ਕਿ ਐਸ ਟਾਈਮ ਖਾਲੜਾ ਕਿਥੇ ਹੈ। ਜਗਬੀਰ ਨੇ ਸਾਨੂੰ ਦੱਸਿਆ ਕਿ ਜਿੱਥੇ ਕਿਤੇ ਵੀ ਖਾਲਿਸਤਾਨ ਦਾ ਮਾੜਾ ਮੋਟਾ ਧੂੰ ਦਿਸੇ ਰਾਜੀਵ ਝੱਟ ਓਥੇ ਪਹੁੰਚ ਜਾਂਦਾ ਹੈ।

ਕਿਉਕਿ ਅਸੀ ਉਹਨੀ ਦਿਨੀ ਹੀ ਰਸਾਲਾ ਪੰਜਾਬ ਮਾਨੀਟਰ  ਕੱਢਣਾ ਸ਼ੁਰੂ ਕੀਤਾ ਸੀ। ਇਕ ਦਿਨ ਰਾਜੀਵ ਮਹਾਰਾਜ ਸਾਡੇ ਗਰੀਬਖਾਨੇ ਵੀ ਆ ਟਪਕੇ। ਸਾਨੂੰ ਇਹੋ ਪ੍ਰਭਾਵ ਦੇਵੇ ਕਿ ਉਹ ਪਹੁੰਚੇ ਹੋਇਆ ਖਾਲਿਸਤਾਨੀ ਹੈ। ਸਾਨੂੰ ਪਾਲ ਸਿੰਘ ਭੁੱਲਰ ਦੁਆਰਾ ਲਿਖਤ ਕਿਤਾਬ ‘ਖਾਲਿਸਤਾਨ ਸੰਘਰਸ਼ ਕਿਵੇ ਫੇਲ ਹੋਇਆ’ ਰਾਜੀਵ ਨੇ ਦਿੱਤੀ।

ਗਾਹੇ ਬਿਗਾਹੇ ਰਾਜੀਵ ਸਾਨੂੰ ਮਿਲਦੇ ਤੇ ਕੋਈ ਨਾ ਕੋਈ ਕਿਤਾਬ ਦਿੰਦੇ। ਰਾਜੀਵ ਨੇ ਹੀ ਸਾਨੂੰ ਪੁਲਿਸ ਮੁੱਖੀ ਰੀਬੀਰੋ ਦੀ ਕਿਤਾਬ ਦਿੱਤੀ ਜਿਸ ਵਿਚ ਉਸਨੇ ਕੇ ਪੀ ਐਸ ਗਿੱਲ ਦੇ ਖਿਲਾਫ ਕੁਝ ਟਿਪਣੀਆਂ ਕੀਤੀਆਂ ਸਨ। ਅਸੀ ਰਾਜੀਵ ਦੀ ਸ਼ਿਫਾਰਸ਼ ਤੇ ਆਰਟੀਕਲ ਬਣਾ ਕੇ ਰਸਾਲੇ ਵਿਚ ਛਾਪੀ। ਇਕ ਦੋ ਹੋਰ ਕਿਤਾਬਾਂ ਵੀ ਰਾਜੀਵ ਨੇ ਸਾਨੂੰ ਦਿੱਤੀਆਂ। ਰਾਜੀਵ ਸਾਨੂੰ ਕਹਿੰਦਾ ਕਿ ਇਕੱਲੇ ਦੁਕੱਲਿਆਂ ਰਸਾਲੇ ਨਹੀ ਨਿਕਲਦੇ। ਟੀਮ ਬਣਾਉ। ਅਸੀ ਕਹਿਣਾ ਕਿ ਬਿਲਕੁਲ ਠੀਕ ਹੈ ਜੀ ਕੋਈ ਬੰਦਾ ਹੈ ਤਾਂ ਦਿਓ। ਪਰ ਲਿਖਣਾ ਹਾਰੀ ਸਾਰੀ ਦਾ ਕੰਮ ਤੇ ਹੈ ਨਹੀ। ਇਸ ਕਰਕੇ ਸਾਡਾ ਬਚਾਅ ਹੁੰਦਾ ਰਿਹਾ। ਓਦੋ ਤਕ ਸਾਨੂੰ ਅਹਿਸਾਸ ਹੋ ਗਿਆ ਕਿ ਰਾਜੀਵ ਕੋਈ ਟਾਊਟ ਨਹੀ ਇਹ ਖੁਫੀਆ ਅਜੈਂਸੀਆਂ ਦਾ ਸੀਨੀਅਰ ਅਫਸਰ ਹੈ।

ਸਾਡੇ ਵਰਗੇ ਬੰਦੇ ਹੈਨ ਮੂਰਖ ਪਰ ਅਸੀ ਸੁਭਾਅ ਗੁਰੂ ਅੱਗੇ ਅਰਦਾਸ ਕਰ ਲਈ ਦੀ ਹੈ ਜਿਸ ਕਰਕੇ ਉਹ ਹੀ ਰਖਵਾਲੀ ਕਰਦਾ ਆਇਆ ਹੈ।

ਰਜੀਵ ਦੀ ਵੀਡਿਓ। ਜਿਥੇ ਉਹ ਦੁਖੀ ਹੋ ਰਿਹਾ ਹੈ ਕਿ ਭਾਰਤ ਸਰਕਾਰ ਨੇ ਕੇ ਪੀ ਐਸ ਗਿੱਲ ਦੀ ਕਦਰ ਨਹੀ ਪਾਈ

ਰਾਜੀਵ ਨੂੰ ਪਤਾ ਲੱਗ ਚੁੱਕਾ ਸੀ ਕਿ ਸਰਕਾਰ ਨੇ ਮੇਰੀ (ਇਸ ਲਿਖਾਰੀ ਦੀ) ਬਦਲੀ ਕਲਕੱਤੇ ਕਰ ਦਿੱਤੀ ਹੈ ਅਤੇ ਨਾਂ ਹੀ ਮੈਨੂੰ ਪੈਨਸ਼ਨ ਦੇ ਰਹੀ ਹੈ। ਓਦੋਂ ਰਾਜੀਵ ਨੇ ਅੱਗੇ ਹੋ ਕੇ ਮੈਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਦਾ ਹਾਂ। ਰਾਜੀਵ ਤੇ ਸੁਰਿੰਦਰ ਸਿੰਘ ਘਰਿਆਲਾ ਆਪਣੇ ਖਰਚੇ ਤੇ ਮੈਨੂੰ ਨਾਲ ਲੈ ਕੇ ਦਿੱਲੀ ਗਏ। ਦਿੱਲੀ ਵਾਲਿਆਂ ਜਦੋਂ ਰਾਜੀਵ ਨੂੰ ਮੇਰੇ ਬਾਰੇ ਦੱਸਿਆ ਤਾਂ ਰਾਜੀਵ ਨਰਾਸ਼ ਹੋ ਗਿਆ ਕਿ ਗੁਰਾਇਆ ਤਾਂ ਜਿਆਦਾ ਹੀ ਮੂਰਖ ਬੰਦਾ ਹੈ। (ਇਸ ਬਾਰੇ ਫਿਰ ਕਦੀ ਲਿਖਾਂਗਾ ਕਿ ਦਿੱਲੀ ਵਾਲਿਆਂ ਕੀ ਕਿਹਾ ਸੀ। ਉਹ ਵੀ ਦਿਲਚਸਪ ਗਲ ਹੈ।)

ਰਸਤੇ ‘ਚ ਆਉਦਿਆਂ ਮੇਰੀਆਂ ਗੱਲਾਂ ਤੇ ਘਰਿਆਲੇ ਨੂੰ ਬਹੁਤ ਗੁੱਸਾ ਆਉਦਾ। ਪਰ ਰਾਜੀਵ ਸ਼ਾਂਤ ਸੀ।

ਕੁਝ ਸਮੇਂ ਬਾਦ ਇਕ ਦਿਨ (ਸਤੰਬਰ 1999) ਰਾਜੀਵ  ਸਾਡੇ ਘਰ ਡਾ. ਭਗਵਾਨ ਸਿੰਘ (ਪ੍ਰਸਿੱਧ ਖੁਫੀਆ ਅਫਸਰ) ਨੂੰ ਲੈ ਆਇਆ। ਸਾਨੂੰ ਭਗਵਾਨ ਦੀ ਅਸਲੀਅਤ ਦਾ ਪਤਾ ਨਹੀ ਸੀ। ਜਿਵੇ ਰਾਜੀਵ ਬਾਥਰੂਮ ਗਿਆ ਤਾਂ ਅਸਾਂ ਭਗਵਾਨ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿਤਾ ਕਿ ਡਾਕਟਰ ਸਾਹਿਬ ਰਾਜੀਵ ਤਾਂ ਖੁਫੀਆ ਅਫਸਰ ਹੈ ਇਹਦੇ ਨਾਲ ਕਿਓ ਫਿਰ ਰਹੇ ਹੋ।ਭਗਵਾਨ ਨੂੰ ਇਕ ਤਰਾਂ ਦਾ ਝਟਕਾ ਲੱਗਾ। ਉਹ ਸਾਡੇ ਘਰੋ ਚਾਹ ਪੀਤੇ ਬਗੈਰ ਹੀ ਨਿਕਲ ਗਿਆ।ਗੁਰੂ ਸਾਹਿਬ ਨੇ ਇਸ ਮੂਰਖ ਨੂੰ ਰੱਖ ਲਿਆ। ਲਗਦੈ ਕਿ ਭਗਵਾਨ ਨੇ ਰਾਜੀਵ ਨੂੰ ਦੱਸ ਦਿਤਾ ਕਿ ਅਸੀ ਜਾਣਦੇ ਹਾਂ ਕਿ ਰਾਜੀਵ ਖੁਫੀਆ ਅਜੈਂਸੀਆਂ ਦਾ ਬੰਦਾ ਹੈ।

ਫਿਰ ਰਾਜੀਵ ਨੇ ਸਾਨੂੰ ਮਿਲਣਾ ਗਿਲਣਾ ਬੰਦ ਕਰ ਦਿੱਤਾ। ਪਰ ਇਹ ਗਲ ਮੈਂ ਇਥੇ ਰਿਕਾਰਡ ਤੇ ਲਿਆਉਣਾ ਚਾਹੁੰਦਾ ਹਾਂ ਕਿ ਰਾਜੀਵ ਨੇ ਸਾਡਾ ਕੋਈ ਨੁਕਸਾਨ ਨਹੀ ਕੀਤਾ। ਜੇ ਚਾਹੁੰਦਾ ਤਾਂ ਬਹੁਤ ਕੁਝ ਕਰ ਸਕਦਾ ਸੀ। ਪਰ ਬੰਗਾਲੀ ਭਾਸ਼ਾ ਦੀ ਇਕ ਕਹਾਵਤ ਹੈ ਕਿ ਚੂਹੇ ਨੂੰ ਮਾਰ ਕੇ ਹੱਥ ਗੰਦੇ ਨਾ ਕਰੋ। ਖੁਫੀਆ ਅਜੈਂਸੀਆਂ ਅੱਗੇ ਸਾਡੀ ਓਕਾਤ ਮੱਖੀ ਮੱਛਰ ਤੋਂ ਵੱਧ ਕੁਝ ਵੀ ਨਹੀ ਸੀ।

ਇਹ ਖਤਰਨਾਕ ਦਿਨ ਸਨ। ਸੁਲਤਾਨਵਿੰਡ ਰੋਡ ਤੇ ਬੈਂਕ ਡਾਕੇ ਦੌਰਾਨ ਗੰਨਮੈਨ ਦਾ ਕਤਲ ਅਤੇ ਲੁਧਿਆਣੇ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿਚ ਇਸ ਪਾਰਟੀ ਦਾ ਨਾਂ ਵੱਜਦਾ ਸੀ। ਸੱਚਾਈ ਰੱਬ ਜਾਣੇ।

ਰਾਜੀਵ ਨੇ ਤਾਂ ਮਿਲਣਾ ਬੰਦ ਕਰ ਦਿੱਤਾ ਪਰ ਨਾਲ ਹੀ ਸਾਡਾ ਨਾਤਾ ਅਜੈਂਸੀਆਂ ਨਾਲ ਜੋੜ ਦਿੱਤਾ। ਕੋਈ ਨਾ ਕੋਈ ਟਾਊਟ ਸਾਡੇ ਨਾਲ ਸੰਪਰਕ ਬਣਾ ਕੇ ਰੱਖਣ ਲੱਗ ਪਿਆ। 

ਓਧਰੋਂ 2001 ਵਿਚ ਅਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਅੰਦੋਲਨ ਸ਼ੁਰੂ ਕਰ ਚੁੱਕੇ ਸੀ।ਰਾਜੀਵ ਤੋਂ ਬਾਦ ਜਿਹੜਾ ਦੂਸਰਾ ਟਾਊਟ ਸਾਨੂੰ ਮਿਲਦਾ ਉਹ ਸੀ ਬਖਸ਼ੀਸ਼ ਸਿੰਘ (ਪਿੰਡ ਜੌੜਾ) ਸਿੱਦਾ ਸਾਦਾ ਪੇਂਡੂ ਸੁਭਾਅ ਦਾ ਬੰਦਾ। ਜਦੋਂ ਅਸੀ ਉਹਨੂੰ ਕਿਹਾ ਕਿ ਆਪਣੇ ਬਾਰੇ ਦੱਸ ਤਾਂ ਸਾਨੂੰ ਸਾਫ ਹੀ ਕਹਿੰਦਾ ਕਿ ਮੈ ਭਾਰਤ ਸਰਕਾਰ ਦਾ ਬੰਦਾ। ਮੈ ਇਹੋ ਜਿਹਾ ਸਾਫ ਸੁਥਰਾ ਟਾਊਟ ਹੋਰ ਨਹੀ ਵੇਖਿਆ। ਏਸੇ ਦਾ ਜਵਾਈ ਪੱਪਲਪ੍ਰੀਤ ਵੀ ਸਾਨੂੰ ਦੋ ਤਿੰਨ ਵਾਰੀ ਬੜੇ ਪ੍ਰੇਮ ਪੂਰਬਕ ਮਿਲਿਆ।  ਸਾਡਾ ਸੰਪਰਕ ਪ੍ਰਕਾਸ਼ ਸਿੰਘ ਭੱਟੀ ਉਰਫ ਹੁਸਨਲ ਚਰਾਗ ਨਾਲ ਜੁੜਿਆ। ਇਹ (ਈਸਾਈ) ਬਹੁਤ ਵਿਦਵਾਨ ਟਾਊਟ ਹੈ ਜਿਸ ਨੇ ਲਾਂਘੇ ਦੀਆਂ ਸਾਨੂੰ ਕੁਝ ਕੌਮਾਂਤਰੀ ਮਿਸਾਲਾਂ ਦੱਸੀਆਂ। ਏਸੇ ਤਰਾਂ ਮਨਜੀਤ ਸਿੰਘ ਭੋਮਾ ਵੀ ਤਿਕੜਮਬਾਜ ਅਤੇ ਗਿਆਨਵਾਨ ਹੈ। ਓਦੋਂ ਹੀ ਸਾਨੂੰ ਪਤਾ ਲੱਗਾ ਕਿ ਸਰਕਾਰ ਨੇ ਹਰ ਖੇਤਰ ਵਿਚ ਟਾਊਟ ਰੱਖੇ ਹੋਏ ਚਾਹੇ ਉਹ ਡਾਕਟਰੀ ਕਿੱਤਾ ਹੋਵੇ ਜਾਂ ਵਕੀਲ ਹੋਣ। ਇਹਨਾਂ ਦੋਹਾਂ ਖਿਤਿਆਂ ਨੇ ਸਾਡੀ ਖੂਬ ਮਦਦ ਕੀਤੀ। ਗੁਰਿੰਦਰ ਸਿੰਘ ਬਾਜਵਾ ਬਟਾਲਾ ਸਾਡੇ ਯਾਰ ਬਣ ਗਏ। ਲਾਂਘੇ ਦੇ ਮਸਲੇ ਤੇ ਸੀ ਆਈ ਡੀ ਨੇ ਸਾਡੇ ਨਾਲ ਪ੍ਰਿਸੀਪਲ ਹਰਜਿੰਦਰ ਸਿੰਘ ਰੰਧਾਵਾ ਪੱਕਾ ਹੀ ਜੋੜ ਦਿੱਤਾ। ਪਰ ਲਾਂਘੇ ਦਾ ਅੰਦੋਲਨ ਤਾਂ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਿਤ ਸੀ ਇਥੇ ਕੌਣ ਰੁਕਾਵਟ ਪਾ ਸਕਦਾ ਸੀ?  ਵਸ ਨਾ ਚਲਦਾ ਵੇਖ ਰੰਧਾਵਾ ਸਾਹਿਬ ਤਾਂ ਬੁਖਲਾਅ ਹੀ ਗਏ।

ਮਾਰਚ 2009; ਰਾਜੀਵ ਫਿਰ ਖਬਰਾਂ ਵਿਚ ਸੀ। ਇਕ ਦਿਨ ਸਵੇਰੇ ਅੰਮ੍ਰਿਤ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ  ਦਰਬਾਰ ਸਾਹਿਬ ਅੰਮ੍ਰਿਤਸਰ ਪ੍ਰਕਾਸ਼ ਕਰਨ ਵਾਸਤੇ ਆਉਦੀ ਹੈ ਤਾਂ ਰਾਜੀਵ ਝਟਕੇ ਨਾਲ ਜਾ ਪੀੜਾ ਸਾਹਿਬ ਤੇ ਬੈਠ ਗਿਆ ਤੇ ਕਹੇ ਕਿ ਅੱਜ ਮੈਂ ਹੀ ਗੁਰੂ ਹਾਂ। ਇਹ ਸਾਰੀ ਗਿਣੀ ਮਿਥੀ ਘਟਨਾ ਸੀ। ਇਹਦੇ ਬਚਾਅ ਵਾਸਤੇ ਸਾਰਾ ਇੰਤਜਾਮ ਪਹਿਲਾਂ ਹੀ ਕੀਤਾ ਗਿਆ ਸੀ। ਓਥੇ ਹਾਜਰ ਸਰਕਾਰੀ ਟਾਊਟਾਂ ਨੇ ਰਾਜੀਵ ਦਾ ਵਾਲ ਵਿੰਙਾ ਨਾ ਹੋਣ ਦਿੱਤਾ।ਉਸ ਵਕਤ ਇਹ ਦੁਹਾਈ ਦੇ ਦਿੱਤੀ ਗਈ ਕਿ ਬੰਦਾ (ਰਾਜੀਵ) ਸ਼ੁਦਾਈ ਹੈ। ਕੋਤਵਾਲੀ ਠਾਣੇ ਤੋਂ ਰਾਜੀਵ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ।

ਉਸ ਖਬਰ ਦੇ ਰਿਐਕਸ਼ਨ ਵਜੋਂ ਅਸੀ ਫੇਸਬੁੱਕ ਤੇ ਲਿਖ ਦਿਤਾ ਕਿ ਰਾਜੀਵ ਸਿੰਘ ਰੰਧਾਵਾ ਕੋਈ ਸ਼ਦਾਈ ਵਦਾਈ ਨਹੀ ਹੈ ਅਤੇ ਉਹ ਸ਼ੁਦਾਈ ਹੋਣ ਦੀ ਐਕਟਿੰਗ ਕਰ ਰਿਹਾ ਸੀ। ਰਾਜੀਵ ਪਿੰਡ ਚਵਿੰਡਾ ਦੇਵੀ ਨੇੜੇ ਕੱਥੂਨੰਗਲ ਜਿਲਾ ਅੰਮ੍ਰਿਤਸਰ ਦਾ ਰਾਜੀਵ ਕੁਮਾਰ ਸ਼ਰਮਾ ਹੈ। 

ਸਾਡੀ ਇਹ ਪੋਸਟ ਸ਼ਾਇਦ ਹੀ ਕਿਸੇ ਨੇ ਪੜੀ ਹੋਵੇ ਪਰ ਅਗਲੇ ਸਵੇਰੇ ਸਾਨੂੰ ਪ੍ਰਸਿੱਧ ਸੀ ਆਈ ਡੀ ਅਫਸਰ (ਜਾਂ ਟਾਊਟ) ਹਰਭਜਨ ਸਿੰਘ ਬਰਾੜ ਦਾ ਫੋਨ ਆ ਗਿਆ। ਉਸ ਨੇ ਸਾਡੇ ਤੇ ਗਾਲਾਂ ਦਾ ਮੀਂਹ ਵਰਾ ਦਿਤਾ। ਅਸੀ ਭਿੱਜੀ ਬਿੱਲੀ ਵਾਂਙੂ ਪੂਛ ਅੰਦਰ ਦਬਾਈ ਚੁੱਪ ਚਾਪ ਸੁਣਦੇ ਗਏ।

ਉਹਨਾਂ ਹੀ ਦਿਨਾਂ ਵਿਚ ਅਜੈਂਸੀਆਂ ਨੇ ਮੂਰਖ ਨਾਲ ਇਕ ਹੋਰ ਖੇਡ ਖੇਡੀ। ਕਿਉਕਿ ਮੈਂ ਦਿਲ ਦੀ ਗੱਲ ਕਿਸੇ ਨੂੰ ਦਸਦਾ ਨਹੀ ਸੀ। ਸਾਨੂੰ ਇਕ ਪਾਕਿਸਤਾਨੀ ਵਿਦਵਾਨ ਗੁਲਾਮ ਮੁਸਤਫਾ ਦਾ ਫੋਨ ਇੰਗਲੈਂਡ ਤੋਂ ਆਉਣਾ ਸ਼ੁਰੂ ਹੋ ਗਿਆ। ਕਿਉਕਿ ਉਹ ਇੰਡੀਆ ਖਿਲਾਫ ਬਹੁਤ ਕੁਝ ਬੋਲਦਾ ਅਤੇ ਬਹੁਤ ਹੀ ਪੜਿਆ ਲਿਖਿਆ ਬੰਦਾ ਹੈ ਉਹਦੇ ਨਾਲ ਸੰਪਰਕ ਬਣਾਉਣ ‘ਚ ਸਾਨੂੰ ਫਖਰ ਮਹਿਸੂਸ ਹੋਣ ਲੱਗਾ। ਅਸੀ ਹਰ ਹੱਗਣੀ ਮੂਤਣੀ ਉਹਨੂੰ ਦਸਣੀ ਸ਼ੁਰੂ ਕਰ ਦਿੱਤੀ। ਸਾਲਾਂ ਬਾਦ ਮੂਰਖ ਨੂੰ ਪਤਾ ਚੱਲਿਆ ਕਿ ਮੇਰੀ ਸਾਰੀ ਗਲ ਬਾਤ ਤਾਂ ਅੰਮ੍ਰਿਤਸਰ ਬਰਾੜ ਸਾਬ ਸੁਣ ਰਹੇ ਹੁੰਦੇ ਸੀ। ਅਸੀ ਫਿਰ ਵੀ ਮੁਸਤਫਾ ਨਾਲ ਸੰਪਰਕ ਜਾਰੀ ਰੱਖਿਆ। 

(ਹੁਣ ਅਸਟ੍ਰੇਲੀਆ ਆ ਜਦੋਂ ਮੁਸਤਫਾ ਨੇ ਸਾਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਅਜੈਂਸੀਆਂ ਨੂੰ ਮੇਰੀ ਹਰ ਕਾਰਵਾਈ ਦੀ ਖਬਰ ਹੈ ਤਾਂ ਉਸ ਦਿਨ ਤੋਂ ਫਿਰ ਅਸੀ ਮੁਸਤਫਾ ਨੂੰ ਖੁਦਾ ਹਾਫਿਜ਼ ਕਹਿ ਦਿਤਾ।)

ਇਹ ਗੁਨਾਹਗਾਰ ਰਾਜੀਵ ਕਹਿੰਦਾ ਹੈ ਕਿ ਮੈਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਕਿ ਮੈਂ ਬ੍ਰਾਹਮਣ ਪ੍ਰਵਾਰ ਤੋਂ ਹਾਂ। ਇਹ ਹਰ ਸੰਭਵ ਤਰੀਕੇ ਸਿੱਖੀ ਦੀ ਬੇਅਦਬੀ ਕਰਦਾ ਹੈ ਤੇ ਵੇਖ ਲਓ ਆਪਣੇ ਆਪ ਨੂੰ ਭਾਈ ਮਤੀ ਦਾਸ, ਸਤੀ ਦਾਸ ਦੇ ਨਾਲ ਤੁਲਨਾ ਕਰਨ ਲਗਦਾ ਹੈ ਅਖੇ ਓਹ ਵੀ ਤਾਂ ਬ੍ਰਾਹਮਣ ਸਨ। ਚਲਾਕੀ ਨੇ ਇਸ ਦਾ ਦਿਮਾਗ ਦੂਸ਼ਿਤ ਕਰ ਦਿੱਤਾ ਹੈ ਤੇ ਇਹ ਭੁਲ ਗਿਆ ਹੈ ਕਿ ਭਾਈ ਮਤੀ ਦਾਸ ਅਤੇ ਸਤੀ ਦਾਸ ਨੇ ਤਾਂ ਗੁਰੂ ਦੀ ਵਿਚਾਰਧਾਰਾ ਖਾਤਰ ਜਾਨ ਦੇ ਦਿੱਤੀ ਸੀ ਤੂੰ ਤਾਂ ਓਸੇ ਗੁਰੂ ਦੀ ਬਾਣੀ ਦੇ ਬੇਅਬਦੀ ਦਾ ਦੋਸ਼ੀ ਹੈਂ। ਤੂੰ ਤਾਂ ਉਹਨਾਂ ਦੀ ਮੈਲ ਦੇ ਵੀ ਬਰਾਬਰ ਨਹੀ। ਇਹ ਸਮਝਦਾ ਹੈ ਕਿ ਸਿੱਖੀ ਦੇ ਦਾਇਰੇ ਵਿਚ ਮੌਜੂਦ ਸਾਰੇ ਬ੍ਰਾਹਮਣ ਅੱਜ ਭਾਰਤ ਪੱਖੀ ਹੋ ਚੁੱਕੇ ਹਨ। ਇਹਨੂੰ ਨਹੀ ਪਤਾ ਕਿ ਅੱਜ ਵੀ ਹਜ਼ਾਰਾਂ ਬ੍ਰਾਹਮਣ ਸਿੱਖ ਗੁਰੂ ਵਾਸਤੇ ਜਾਨ ਦੇਣ ਲਈ ਤਤਪਰ ਹਨ।

ਤੇ ਅੱਜ ਅਸਟ੍ਰੇਲੀਆ ਵਿਚ ਬੈਠ ਅਸੀ ਰਾਜੀਵ ਇਮਪੈਕਟ ਤੋਂ ਮੁਕਤ ਮਹਿਸੂਸ ਕਰ ਰਹੇ ਹਾਂ।ਨਾਲੇ ਅਸਟ੍ਰੇਲੀਆ ਸਰਕਾਰ ਨੇ ਟਰਾਂਸਨੈਸ਼ਨਲ ਰੀਪ੍ਰੇਸ਼ਨ ਦੇ ਹੱਕ ਵਿਚ ਮਤਾ ਪਾ ਕੇ ਸਾਨੂੰ ਅਹਿਸਾਸ ਦੁਆਇਆ ਹੈ ਕਿ ਇਥੇ ਅਸਟ੍ਰੇਲੀਆ ਰਹਿ ਤੁਹਾਨੂੰ ਭਾਰਤੀ ਟਾਊਟਾਂ ਤੋਂ ਡਰਨ ਦੀ ਲੋੜ ਨਹੀ।

ਪੱਖੋਕੇ ਕਹਿੰਦਾ ਸਿੱਖ ਹਰ ਕਿਸੇ ਤੇ ਟਾਊਟ ਦਾ ਲੇਬਲ ਲਾ ਦਿੰਦੇ- ਬਲਵਿੰਦਰ ਸਿੰਘ ਪੱਖੋਕੇ ਸਾਬਕਾ ਖਾੜਕੂਆਂ ਦੇ ਪ੍ਰਵਾਰਾਂ ਨਾਲ ਗਲ ਬਾਤ ਕਰ, ਉਂਜ ਬਹੁਤ ਵੱਡੀ ਸੇਵਾ ਕਰ ਰਿਹਾ ਹੈ। ਜੇ ਇਹ ਟਾਊਟ ਨਾ ਹੋਵੇ ਤਾਂ ਇਹ ਸੇਵਾ ਸ਼ਾਇਦ ਮੁਮਕਿਨ ਹੀ ਨਾ ਹੋ ਪਾਉਦੀ। ਇਹ ਗਲ ਫਿਰ ਦੁਹਰਾਅ ਦੇਵਾਂ ਕਿ ਖਾੜਕੂਆਂ ਨਾਲ ਸਬੰਧਿਤ ਕਈ ਕੰਮ ਸਿਰਫ ਟਾਊਟ ਹੀ ਕਰ ਪਾਏ ਹਨ। ਆਮ ਸਿੱਖ ਵਿਦਵਾਨ ਤਾਂ ਬਹੁਤ ਸਹਿਮਿਆ ਸਹਿਮਿਆ ਰਹਿੰਦਾ ਹੈ।

ਪਰ ਸੱਚ ਤਾਂ ਸੱਚ ਹੀ ਹੈ।

ਪੱਖੋਕੇ ਦਾ ਇਕ ਭਰਾ ਰਣਜੀਤ ਸਿੰਘ ਪੱਖੋਕੇ ਜਰਮਨੀ ਵਿਚ ਰਹਿੰਦਾ ਸੀ। ਜਰਮਨ ਸੀ ਆਈ ਡੀ ਨੇ ਉਹਨੂੰ ਸਿੱਖਾਂ ਤੇ ਜਸੂਸੀ ਕਰਦਾ ਫੜ ਲਿਆ। ਸਿਰਫ ਏਥੇ ਹੀ ਗਲ ਨਾ ਮੁੱਕੀ। ਜਰਮਨੀ ਦੀ ਅਦਾਲਤ ਵਿਚ ਸੈਂਕੜੇ ਸਿੱਖਾਂ ਦੇ ਸਾਹਮਣੇ ਬਲਵਿੰਦਰ ਸਿੰਘ ਅਤੇ ਰਣਜੀਤ ਦੀ ਆਪਸੀ ਗਲ ਬਾਤ ਦੀ ਟੇਪ ਸੁਣਾਈ ਗਈ। ਜਿਸ ਵਿਚ ਬਲਵਿੰਦਰ ਰਣਜੀਤ ਨੂੰ ਕਹਿੰਦੈ ਕਿ ਸਿੱਖਾਂ ਤੇ ਜਸੂਸੀ ਕਰ, ਪੈਸੇ ਦੀ ਕਦੀ ਕਮੀ ਨਹੀ ਆਏਗੀ। 2014 ਵਿਚ ਰਣਜੀਤ ਨੂੰ 9 ਮਹੀਨੇ ਦੀ ਕੈਦ ਦੀ ਸਜਾ ਕੋਰਟ ਨੇ ਸੁਣਾਈ। ਖੁਸ਼ਕਿਸਮਤੀ ਨਾਲ ਬਲਵਿੰਦਰ ਜਰਮਨੀ ਵਿਚ ਨਹੀ ਸੀ।

ਜਰਮਨੀ ਦੀ ਸੀ ਆਈ ਡੀ ਬਹੁਤ ਚੁਸਤ ਹੈ। 2019 ਵਿਚ  ਉਸਨੇ ਮਨਮੋਹਨ ਸਿੰਘ ਅਤੇ ਕੰਵਲਜੀਤ ਕੌਰ (ਪਤੀ ਪਤਨੀ) ਨੂੰ ਰੰਗੇ ਹੱਥੀ ਜਸੂਸੀ ਕਰਦੇ ਫੜ ਲਿਆ। ਅਦਾਲਤੀ ਫੈਸਲੇ ਵਿਚ ਕਿਹਾ ਗਿਆ ਕਿ ਇਹ ਦੋਵੇ ਕਸ਼ਮੀਰੀਆਂ ਅਤੇ ਸਿੱਖਾਂ ਤੇ ਜਸੂਸੀ ਕਰਨ ਖਾਤਰ ਹਰ ਮਹੀਨੇ 200 ਡਾਲਰ ਭਾਰਤੀ ਖੁਫੀਆ ਅਜੈਂਸੀ ਕੋਲੋਂ ਲਿਆ ਕਰਦੇ ਸਨ।

ਸੋ ਭਰਾਵੋ! ਅਸੀ ਕਦੋਂ ਕਹਿਨੇ ਆਂ ਕਿ ਬਲਵਿੰਦਰ ਟਾਊਟ ਹੈ। ਇਹ ਜਰਮਨ ਪੁਲਿਸ ਹੀ ਹੈ ਜੋ ਹਾਰੀ ਸਾਰੀ ਤੇ ਲੇਬਲ ਲਾ ਦਿੰਦੀ ਹੈ। ਬਾਕੀ ਰਾਜੀਵ ਤਾਂ ਆਪ ਹੀ ਬੋਲਦੈ। -ਭਬੀਸ਼ਨ ਸਿੰਘ ਗੁਰਾਇਆ।


Rajiv Sharma alias Rajiv Singh Randhawa/ Balwinder Singh Pakhoke/ Ranjit Singh Pakhoke Germany/ Indian tout caught in Germany/  Indian couple spying on Sikhs and Kashmiris caught in Germany/ Harbhajan Brar/ Gulam Mustapha UK/ Parkash Singh Bhatti/ Principal Harjinder Singh Randhawa/ Manjit Singh Bhoma/Bakhshish Singh Joura

Share this article :

1 comment:

Anonymous said...

Balwinder Singh Pakhoke is an informant, he uses his platform to get viewers emotional. His livelihood depends on raising money for Shaheed families who do not receive all the money. He then shares with the government which NRIs are sending money. He was employed by Manjeet Singh Bhinder for 8 years on a salary of 1.5 lakh INR per month, when they found out he was stealing he was kicked out of the organization. They locked him out of their office, he ended up breaking the lock and stealing the organizations computer, scooter, car, and other items.

Post a Comment

 

Punjab Monitor